ਤਾਜਾ ਖ਼ਬਰਾਂ


ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  12 minutes ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  24 minutes ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  41 minutes ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  59 minutes ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  about 1 hour ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  about 1 hour ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  about 1 hour ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  about 1 hour ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  about 1 hour ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  about 1 hour ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  38 minutes ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  about 1 hour ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  about 2 hours ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  about 2 hours ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 2 hours ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 3 hours ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 3 hours ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 3 hours ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 3 hours ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 3 hours ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 3 hours ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 3 hours ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਚੇਤ ਸੰਮਤ 552
ਿਵਚਾਰ ਪ੍ਰਵਾਹ: ਇਹ ਸਾਡਾ ਫ਼ਰਜ਼ ਹੈ ਕਿ ਕਿਸੇ ਨੂੰ ਸਾਡੀ ਮਦਦ ਦੀ ਲੋੜ ਹੈ ਤਾਂ ਅਸੀਂ ਉਸ ਦੀ ਆਪਣਾ ਪੂਰਾ ਤਾਣ ਲਾ ਕੇ ਮਦਦ ਕਰੀਏ। -ਸਿਸਲੇ

ਜਲੰਧਰ + ਕਪੂਰਥਲਾ + ਨਵਾਂਸ਼ਹਿਰ + ਹੁਸ਼ਿਆਰਪੁਰ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਸਸਕਾਰ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ

ਜਲੰਧਰ, 9 ਅਪ੍ਰੈਲ (ਚੰਦੀਪ ਭੱਲਾ)-ਅੱਜ ਸ਼ਹਿਰ 'ਚ ਕੋਰੋਨਾ ਦੇ ਮਰੀਜ਼ ਦੀ ਹੋਈ ਮੌਤ ਅਤੇ ਇਲਾਕੇ ਦੇ ਲੋਕਾਂ ਵਲੋਂ ਉਸ ਦਾ ਸਸਕਾਰ ਨਾ ਕਰਨ ਦੇਣ ਨੂੰ ਲੈ ਕੇ ਕੀਤੇ ਗਏ ਹੰਗਾਮੇ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤੇ ਉਸ ਦਾ ਸਸਕਾਰ ਪੂਰੇ ਮਾਣ ਸਤਿਕਾਰ ਨਾਲ ਕੀਤਾ ਜਾਵੇਗਾ | ਜੇਕਰ ਮਿ੍ਤਕ ਦੇ ਪਰਿਵਾਰ ਵਾਲੇ ਸਸਕਾਰ ਆਪ ਨਹੀਂ ਕਰਨਾ ਚਾਹੁੰਦੇ ਤਾਂ ਵਿਸ਼ੇਸ਼ ਟੀਮ ਦੀ ਨਿਗਰਾਨੀ 'ਚ ਅੰਤਿਮ ਸੰਸਕਾਰ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਧਿਕਾਰੀ ਪੂਰੀ ਸੁਰੱਖਿਆ ਕਿੱਟ ਪਾ ਕੇ ਕਰਨਗੇ | ਉਨ੍ਹਾਂ ਕਿਹਾ ਕਿ ਮਿ੍ਤਕ ਦੀ ਦੇਹ ਸਬੰਧਿਤ ਹਸਪਤਾਲ ਵਲੋਂ ਕਾਰਵਾਈ ਤੋਂ ਬਾਅਦ ਉਸੇ ਵੇਲੇ ਰਿਸ਼ਤੇਦਾਰਾਂ ਨੂੰ ਦਿੱਤੀ ਜਾਵੇਗੀ ਤੇ ਪਰਿਵਾਰ ਵਾਲੇ ਵਿਭਾਗ ਦੀ ਨਿਗਰਾਨੀ 'ਚ ਸਸਕਾਰ ਕਰਨਗੇ | ਇਸ ਤੋਂ ਇਲਾਵਾ ਜੇਕਰ ਪਰਿਵਾਰ ਵਾਲੇ ਮਿ੍ਤਕ ਦੇਹ ਨਹੀਂ ਲੈਂਦੇ ਤਾਂ ਵਿਸ਼ੇਸ਼ ਟੀਮ ਜਿਸ 'ਚ ਮੰਡਲ ਮੈਜਿਸਟ੍ਰੇਟ ਵਲੋਂ ਤਾਇਨਾਤ ਅਧਿਕਾਰੀ ਸਬੰਧਿਤ ਥਾਣੇ ਦਾ ਮੁੱਖ ਅਫ਼ਸਰ, ਨਗਰ ਨਿਗਮ ਜਾਂ ਗ੍ਰਾਮ ਪੰਚਾਇਤ ਵਲੋਂ ਗਠਿਤ ਕਮੇਟੀ ਦਾ ਮੈਂਬਰ ਸ਼ਮਸ਼ਾਨਘਾਟ ਦਾ ਕਰਮਚਾਰੀ ਜੋ ਸਸਕਾਰ ਕਰਵਾਉਂਦਾ ਹੈ, ਸਬੰਧਿਤ ਪਰਿਵਾਰ ਦਾ ਮੈਂਬਰ ਜਿਸ ਨੇ ਅਗਨੀ ਭੇਟ ਕਰਨੀ ਹੈ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਸਕਾਰ ਕਰ ਸਕਣਗੇ | ਇਸ ਤੋਂ ਇਲਾਵਾ ਜੇਕਰ ਮਿ੍ਤਕ ਦੇ ਘਰ ਵਾਲੇ ਆਪ ਸਸਤਾਰ ਕਰਨਾ ਚਾਹੁੰਦੇ ਹਨ ਤੇ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਉੱਥੇ ਲੋਕਾਂ ਦੀ ਗਿਣਤੀ ਘੱਟ ਹੋਵੇ ਤੇ ਨਾਲ ਹੀ ਉਨ੍ਹਾਂ ਵਲੋਂ ਵਿਸ਼ਵ ਸਿਹਤ ਸੰਸਥਾ ਵਲੋਂ ਜਾਰੀ ਹਦਾਇਤਾਂ ਦਾ ਧਿਆਨ ਰੱਖਿਆ ਜਾਵੇ |

ਕੋਰੋਨਾ ਵਾਇਰਸ ਮਰੀਜ਼ ਦੇ ਸਸਕਾਰ 'ਚ ਵਿਘਨ ਪਾਉਣ ਵਾਲੇ 60 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ

ਜਲੰਧਰ, 9 ਅਪ੍ਰੈਲ (ਐੱਮ.ਐ ੱਸ. ਲੋਹੀਆ) - ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸ਼ਮਸ਼ਾਨਘਾਟ 'ਚ ਸਸਕਾਰ ਕਰਨ 'ਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕਮਿਸ਼ਨਰੇਟ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ, ਜਦ ਕਿ ਇਸ ਤੋਂ ਇਲਾਵਾ ਕਰਫਿਊ ਦੀ ਉਲੰਘਣਾ ਕਰਨ ...

ਪੂਰੀ ਖ਼ਬਰ »

19 ਪੇਟੀਆਂ ਨਾਜਾਇਜ਼ ਸ਼ਰਾਬ ਤੇ ਕਾਰ ਛੱਡ ਕੇ ਤਸਕਰ ਹੋਇਆ ਫ਼ਰਾਰ

ਜਲੰਧਰ ਛਾਉਣੀ, 9 ਅਪ੍ਰੈਲ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੀ ਪਰਾਗਪੁਰ ਚੌਾਕੀ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਤੇ ਇਕ ਕਾਰ ਨੂੰ ਉਸ ਸਮੇਂ ਕਬਜ਼ੇ 'ਚ ਲਿਆ ਜਦੋਂ ਪੁੁਲਿਸ ਦੀ ਨਾਕਾਬੰਦੀ ਦੇਖਕੇ ਸ਼ਰਾਬ ਤਸਕਰ ਮੌਕੇ 'ਤੇ ਹੀ ...

ਪੂਰੀ ਖ਼ਬਰ »

ਚੁਗਿੱਟੀ ਦੇ ਲੋਕਾਂ ਵਲੋਂ ਆਪੋ-ਆਪਣੀ ਗਲੀ 'ਚ ਠੀਕਰੀ ਪਹਿਰਾ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 9 ਅਪ੍ਰੈਲ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਤੇ ਵਾਸੂ ਮੁਹੱਲਾ ਦੇ ਵਸਨੀਕਾਂ ਵਲੋਂ ਅਜੋਕੇ ਮਾਹੌਲ ਦੇ ਮੱਦੇਨਜ਼ਰ ਆਪੋ-ਆਪਣੀ ਗਲੀ 'ਚ ਠੀਕਰੀ ਪਹਿਰਾ ਲਗਾਉਣਾ ਸ਼ੁਰੂ ਕੀਤਾ ਗਿਆ ਹੈ | ਉਧਰ ਇਸ ਸਬੰਧ 'ਚ ਉਕਤ ...

ਪੂਰੀ ਖ਼ਬਰ »

ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਲੋਕਾਂ ਵਲੋਂ ਉਡਾਈਆਂ ਜਾ ਰਹੀਆਂ ਧੱਜੀਆਂ

ਫਿਲੌਰ, 9 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)- ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵਲੋਂ ਕਰਫ਼ਿਊ ਲਗਾ ਦਿੱਤਾ ਗਿਆ ਸੀ, ਜਿਸ ਤਾੋ ਬਾਅਦ ਲੋਕਾਂ ਦੀ ਸਹੂਲਤ ਲਈ ਰਾਸ਼ਨ ਦੀਆਂ ਦੁਕਾਨਾਂ, ਸਬਜ਼ੀ ਦੀਆਂ ਦੁਕਾਨਾਂ, ਬੈਂਕ ...

ਪੂਰੀ ਖ਼ਬਰ »

ਡੀ.ਐਸ.ਪੀ. ਨੇ ਸੜਕਾਂ 'ਤੇ ਬਿਨਾ ਵਜ੍ਹਾ ਘੁੰਮਦੇ ਲੋਕਾਂ ਦੇ ਵਾਹਨ ਲਏ ਕਬਜ਼ੇ 'ਚ

ਸ਼ਾਹਕੋਟ, 9 ਅਪ੍ਰੈਲ (ਸੁਖਦੀਪ ਸਿੰਘ)- ਕੋਰੋਨਾ ਵਾਇਰਸ ਕਾਰਨ ਕਰਫ਼ਿਊ ਦੌਰਾਨ ਸਬ-ਡਵੀਜ਼ਨ ਸ਼ਾਹਕੋਟ ਦੇ ਡੀ.ਐੱਸ.ਪੀ. ਪਿਆਰਾ ਸਿੰਘ ਵਲੋਂ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਤੇ ਏ.ਐਸ.ਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸੜਕਾਂ 'ਤੇ ਬਿਨਾ ਕਿਸੇ ...

ਪੂਰੀ ਖ਼ਬਰ »

ਮੁਹੱਲਿਆਂ ਦੇ ਰਸਤੇ ਬੰਦ ਕਰਨ ਨੂੰ ਲੈ ਕੇ ਵਿਵਾਦ

ਮਕਸੂਦਾਂ, 9 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਸੋਢਲ ਖੇਤਰ 'ਚ ਪੁਲਿਸ ਦੀ ਸਲਾਹ ਤੇ ਹੀ ਕੁੱਝ ਮੁਹੱਲਿਆਂ ਦੇ ਲੋਕਾਂ ਨੇ ਆਪਣੀ ਗਲੀਆਂ ਅੱਗੇ ਬਾਂਸ ਤੇ ਰੱਸਿਆਂ ਬਣ ਕੇ ਰਸਤੇ ਬੰਦ ਕਰ ਦਿੱਤੇ ਤੇ ਠੀਕਰੀ ਪਹਿਰੇ ਸ਼ੁਰੂ ਕਰ ਦਿੱਤੇ ਤਾਂ ਜੋ ਕੋਈ ਸ਼ੱਕੀ ...

ਪੂਰੀ ਖ਼ਬਰ »

ਆੜ੍ਹਤੀਆਂ ਨੇ ਪ੍ਰਸ਼ਾਸਨ ਤੋਂ 50 ਫੜ੍ਹੀਆਂ ਵਾਲਿਆਂ ਨੂੰ ਮੰਡੀ 'ਚ ਕੰਮ ਕਰਨ ਦੇਣ ਅਤੇ ਦੋ ਥਰਮੋ ਸਕੈਨ ਮਸ਼ੀਨਾਂ ਦੀ ਕੀਤੀ ਮੰਗ

ਮਕਸੂਦਾਂ, 9 ਅਪ੍ਰੈਲ (ਲਖਵਿੰਦਰ ਪਾਠਕ)-ਪ੍ਰਧਾਨ ਡਿੰਪੀ ਸਚਦੇਵਾ ਦੀ ਅਗਵਾਈ 'ਚ ਅੱਜ ਆੜ੍ਹਤੀਆਂ ਵਲੋਂ ਡੀ.ਐਮ.ਓ. ਦਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸ 'ਚ ਉਨ੍ਹਾਂ ਵਲੋਂ ਸਬਜ਼ੀ ਮੰਡੀ 'ਚ 50 ਫੜ੍ਹੀਆਂ ਵਾਲਿਆਂ ਨੂੰ ਮੰਡੀ 'ਚ ਕੰਮ ਕਰਨ ਦੀ ਇਜਾਜ਼ਤ ਦੇਣ ਅਤੇ ਰਾਤ ...

ਪੂਰੀ ਖ਼ਬਰ »

ਸੈਨੀਟਾਈਜ ਕਰਨ ਨੂੰ ਲੈ ਕੇ ਮੰਡੀ ਫੈਨਟਨਗੰਜ 'ਚ ਭਿੜੇ ਭਾਜਪਾ ਆਗੂ

ਜਲੰਧਰ, 9 ਅਪ੍ਰੈਲ (ਸ਼ਿਵ)- ਸੈਨੀਟਾਈਜ਼ ਕਰਾਉਣ ਨੂੰ ਲੈ ਕੇ ਮੰਡੀ ਫੈਨਟਣਗੰਜ ਵਿਚ ਭਾਜਪਾ ਦੇ ਦੋ ਆਗੂ ਆਪਸ ਵਿਚ ਭਿੜ ਗਏ ਜਿਸ ਕਰਕੇ ਕਾਫ਼ੀ ਸਮੇਂ ਤੱਕ ਹੰਗਾਮਾ ਹੁੰਦਾ ਰਿਹਾ | ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ | ਭਾਜਪਾ ਦੇ ਕੌਾਸਲਰ ਬਲਜੀਤ ਪਿੰ੍ਰਸ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਮਤ 'ਤੇ ਘਰਾਾ ਤੱਕ ਪਹੁੰਚਾਏ ਜਾਣਗੇ ਹੈਂਡ ਸੈਨੀਟਾਈਜ਼ਰ, ਸਾਬਣ, ਸਰਫ਼, ਝਾੜੂ ਅਤੇ ਵਾਈਪਰ

ਜਲੰਧਰ, 9 ਅਪ੍ਰੈਲ (ਚੰਦੀਪ ਭੱਲਾ)-ਪ੍ਰਸ਼ਾਸਨ ਵਲੋਂ ਇਕ ਵਿਸ਼ੇਸ਼ ਪਹਿਲ ਕਦਮੀ ਕਰਦਿਆਾ ਹੈਂਡ ਸੈਨੀਟਾਈਜ਼ਰ, ਸਾਬਣ, ਸਰਫ਼, ਕੱਪੜੇ ਧੋਣ ਵਾਲਾ ਸਾਬਣ, ਮਾਸਕ, ਝਾੜੂ ਅਤੇ ਵਾਈਪਰ ਆਦਿ ਚੀਜਾਾ ਦੀ ਵੱਧ ਕੀਮਤ ਵਸੂਲਣ ਨੂੰ ਰੋਕਣ ਲਈ ਹੁਣ ਜਲਦੀ ਹੀ ਇਨ੍ਹਾਾ ਚੀਜ਼ਾਾ ਦੀ ...

ਪੂਰੀ ਖ਼ਬਰ »

ਵਿਧਾਇਕ ਬਾਵਾ ਹੈਨਰੀ ਸਮੇਤ ਦਰਜਨ ਕਾਂਗਰਸੀ ਕੌਾਸਲਰ ਇਕਾਂਤਵਾਸ 'ਚ

ਜਲੰਧਰ, 9 ਅਪ੍ਰੈਲ(ਸ਼ਿਵ ਸ਼ਰਮਾ)- ਕਾਂਗਰਸੀ ਆਗੂ ਦੀਪਕ ਸ਼ਰਮਾ ਮੋਨਾ ਦੇ ਸੰਪਰਕ ਵਿਚ ਆਏ ਵਿਧਾਇਕ ਬਾਵਾ ਹੈਨਰੀ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਸਮੇਤ ਕਰੀਬ ਇਕ ਦਰਜਨ ਕਾਂਗਰਸ ਦੇ ਕੌਾਸਲਰਾਂ ਨੇ ਆਪਣੇ ਘਰਾਂ ਵਿਚ ਇਕਾਂਤਵਾਸ ਵਿਚ ਚਲੇ ਗਏ ਹਨ | ਚੇਤੇ ਰਹੇ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸ਼ਹਿਰਵਾਸੀਆਂ 'ਚ ਵਧਿਆ ਡਰ

ਜਲੰਧਰ, 9 ਅਪ੍ਰੈਲ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ 3 ਪਾਜ਼ੀਟਿਵ ਮਰੀਜ਼ ਪਾਏ ਜਾਣ ਨਾਲ ਹੁਣ ਤੱਕ ਮਿਲੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ | ਇਨ੍ਹਾਂ 'ਚੋਂ 3 ਮਰੀਜ਼ਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਜਿਵੇਂ ਹੀ ਨੈਗੇਟਿਵ ...

ਪੂਰੀ ਖ਼ਬਰ »

ਬਿਆਸ ਦਰਿਆ 'ਚ ਡੁੱਬੇ ਤਿੰਨ ਨੌਜਵਾਨਾਂ ਦੀ 11 ਦਿਨਾਂ ਤੋਂ ਭਾਲ ਜਾਰੀ

ਢਿਲਵਾਂ, 9 ਅਪ੍ਰੈਲ (ਸੁਖੀਜਾ, ਪਲਵਿੰਦਰ)-ਬੀਤੀ 29 ਮਾਰਚ ਨੂੰ ਬਿਆਸ ਦਰਿਆ ਵਿਚ ਮੱਛੀਆਂ ਫੜਨ ਗਏ ਤਿੰਨ ਨੌਜਵਾਨ ਸੁਖਵਿੰਦਰ ਸਿੰਘ, ਸਤਨਾਮ ਸਿੰਘ, ਜੈਕਸਨ ਦਰਿਆ ਬਿਆਸ ਵਿਚ ਡੁੱਬ ਗਏ ਸਨ | ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਡੁੱਬ ਜਾਣ ਦੀ ਖ਼ਬਰ ਥਾਣਾ ਢਿਲਵਾਂ ਵਿਖੇ ਮਿਲਣ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਪਾਂਸ਼ਟਾ, 9 ਅਪ੍ਰੈਲ (ਸਤਵੰਤ ਸਿੰਘ)-ਪੁਲਿਸ ਚੌਾਕੀ ਪਾਂਸ਼ਟਾ ਦੀ ਟੀਮ ਵਲੋਂ ਅੱਜ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਏ.ਐਸ.ਆਈ. ਪਾਲ ਸਿੰਘ ਇੰਚਾਰਜ ਪੁਲਿਸ ਚੌਾਕੀ ਪਾਂਸ਼ਟਾ ਅਨੁਸਾਰ ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਪਾਂਸ਼ਟਾ-ਫਗਵਾੜਾ ...

ਪੂਰੀ ਖ਼ਬਰ »

ਵਿਧਾਇਕ ਧਾਲੀਵਾਲ ਨੇ ਫਗਵਾੜਾ 'ਚ ਸ਼ੁਰੂ ਕਰਵਾਈ ਕੈਪਟਨ ਸਰਕਾਰ ਵਲੋਂ ਭੇਜੇ ਰਾਸ਼ਨ ਦੀ ਵੰਡ

ਫਗਵਾੜਾ, 9 ਅਪ੍ਰੈਲ (ਕਿੰਨੜਾ)-ਕੋਵਿਡ-19 ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਪਿਛਲੇ ਪੰਦਰਾਂ ਦਿਨਾਂ ਤੋਂ ਲਾਕਡਾਊਨ ਕਰਫ਼ਿਊ ਦਾ ਸਾਹਮਣਾ ਕਰ ਰਹੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਰਾਹਤ ਦਿੰਦੇ ਹੋਏ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਵਲੋਂ ਫਗਵਾੜਾ ...

ਪੂਰੀ ਖ਼ਬਰ »

ਢਿਲਵਾਂ ਦਾ ਵਿਸਾਖੀ ਮੇਲਾ ਮੁਲਤਵੀ

ਢਿਲਵਾਂ, 9 ਅਪ੍ਰੈਲ (ਗੋਬਿੰਦ ਸੁਖੀਜਾ)–ਬਾਬਾ ਬ੍ਰਹਮ ਦਾਸ ਮੇਲਾ ਕਮੇਟੀ ਦੇ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਢਿੱਲੋਂ, ਖ਼ਜ਼ਾਨਚੀ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਅਤੇ ਪੰਜਾਬ ਵਿਚ ਲੱਗੇ ਕਰਫ਼ਿਊ ਕਾਰਨ ਇਸ ਵਾਰ ਢਿਲਵਾਂ ਦਾ ...

ਪੂਰੀ ਖ਼ਬਰ »

ਰੋਜ਼ਾਨਾ 500 ਬੰਦਿਆਂ ਲਈ ਲੰਗਰ ਤਿਆਰ ਹੁੰਦਾ ਹੈ ਪੁਰਾਤਨ ਸ਼ਿਵ ਮੰਦਿਰ ਪਾਂਸ਼ਟਾ ਵਿਚ

ਪਾਂਸ਼ਟਾ, 9 ਅਪ੍ਰੈਲ (ਸਤਵੰਤ ਸਿੰਘ)-ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਵਲੋਂ ਐਲਾਨੇ ਲਾਕਡਾਊਨ ਦੌਰਾਨ ਘਰਾਂ ਵਿਚ ਬੈਠਣ ਲਈ ਮਜਬੂਰ ਹੋਏ ਲੋੜਵੰਦਾਂ ਲਈ ਪੁਰਾਤਨ ਸ਼ਿਵ ਮੰਦਿਰ ਪਾਂਸ਼ਟਾ 'ਚ ਰੋਜ਼ਾਨਾ 500 ਦੇ ਕਰੀਬ ਬੰਦਿਆਂ ਲਈ ਰਾਤ ਦਾ ਲੰਗਰ ਤਿਆਰ ਕਰਕੇ ਵੰਡਿਆ ਜਾ ...

ਪੂਰੀ ਖ਼ਬਰ »

ਰੋਜ਼ਾਨਾ ਗੁਰਦੁਆਰਾ ਸਾਹਿਬ 'ਚ ਕਰੀਬ 2 ਹਜ਼ਾਰ ਵਿਅਕਤੀਆਂ ਦਾ ਲੰਗਰ ਬਣ ਰਿਹੈ

ਢਿਲਵਾਂ, 9 ਅਪ੍ਰੈਲ (ਗੋਬਿੰਦ ਸੁਖੀਜਾ, ਪਲਵਿੰਦਰ)-ਲੋੜਵੰਦਾਂ ਲਈ ਢਿਲਵਾਂ ਦੇ ਗੁਰਦੁਆਰਾ ਸਾਹਿਬ 'ਚ ਪਿਛਲੇ ਕਾਫ਼ੀ ਦਿਨਾਂ ਤੋਂ ਗੁਰੂ ਦਾ ਅਤੁੱਟ ਲੰਗਰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਹਰਨੇਕ ਸਿੰਘ ਚੱਕੀ ਵਾਲਿਆਂ, ਅਮਨਪੀ੍ਰਤ ਸਿੰਘ ਖ਼ਾਲਸਾ, ਮਨਰਾਜ ਸਿੰਘ ...

ਪੂਰੀ ਖ਼ਬਰ »

ਹਲਕੇ ਦੇ ਲੋੜਵੰਦ ਲੋਕ ਰਾਸ਼ਨ ਲਈ ਅਕਾਲੀ ਵਰਕਰਾਂ ਨਾਲ ਸੰਪਰਕ ਕਰਨ-ਬੀਬੀ ਜਗੀਰ ਕੌਰ

ਬੇਗੋਵਾਲ, 9 ਮਾਰਚ (ਸੁਖਜਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ ਤੇ ਇਸ ਦੁੱਖ ਦੀ ਘੜੀ ਵਿਚ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਜਿਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣ ਵੱਡਾ ਯੋਗਦਾਨ ਪਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਕਪੂਰਥਲਾ, 9 ਅਪ੍ਰੈਲ (ਸਡਾਨਾ)-ਥਾਣਾ ਦੇ ਏ.ਐਸ.ਆਈ. ਪੂਰਨ ਚੰਦ ਨੇ ਸਿਧਵਾਂ ਦੋਨਾ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਮੇਜਰ ਸਿੰਘ ਵਾਸੀ ਸਿਧਵਾਂ ਦੋਨਾ ਨੂੰ ਕਾਬੂ ਕਰਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਕਤ ਵਿਅਕਤੀ ਪਾਸੋਂ 11 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ | ਉਕਤ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਸਮੇਂ ਆੜ੍ਹਤੀ, ਕਿਸਾਨ ਤੇ ਮਜ਼ਦੂਰ ਪੂਰਾ ਸਹਿਯੋਗ ਦੇਣ-ਕੰਟਰੋਲਰ ਚੀਮਾ

ਸੁਲਤਾਨਪੁਰ ਲੋਧੀ, 9 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਲਈ ਆੜ੍ਹਤੀ ਕਿਸਾਨ ਤੇ ਮਜ਼ਦੂਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਕ ਦਿਨ ਵਿਚ ਜਿੰਨੇ ਵੀ ਪਾਸ ਕਿਸਾਨਾਂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਆਨਲਾਈਨ ਕਲਾਸਾਂ ਜ਼ਰੀਏ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ

ਕਪੂਰਥਲਾ, 9 ਅਪ੍ਰੈਲ (ਅਮਰਜੀਤ ਕੋਮਲ)-ਸਿੱਖਿਆ ਵਿਭਾਗ ਜਿਥੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸੁਚੇਤ ਕਰ ਰਿਹਾ ਹੈ, ਉਥੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਆਧੁਨਿਕ ਤਕਨੀਕਾਂ ਜ਼ਰੀਏ ਨਵੇਂ ਸੈਸ਼ਨ ਦੀ ਪੜ੍ਹਾਈ ਆਨਲਾਈਨ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 22 ਕੋਰੋਨਾ ਵਾਇਰਸ ਦੇ ਸ਼ੱਕੀਆਂ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ

ਕਪੂਰਥਲਾ, 9 ਅਪ੍ਰੈਲ (ਅਮਰਜੀਤ ਕੋਮਲ)-ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਵਾਇਰਸ ਦੇ ਸ਼ੱਕ ਵਿਚ ਕਪੂਰਥਲਾ ਜ਼ਿਲ੍ਹੇ ਦੇ ਜਿਹੜੇ 22 ਵਿਅਕਤੀਆਂ ਦੇ ਖ਼ੂਨ ਦੇ ਸੈਂਪਲ ਲਏ ਸਨ, ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਵਿਅਕਤੀਆਂ ਦੇ ...

ਪੂਰੀ ਖ਼ਬਰ »

ਕਿਰਤੀਆਂ ਦੇ ਖਾਤੇ 'ਚ 3 ਹਜ਼ਾਰ ਰੁਪਏ ਬਕਾਇਆ ਰਕਮ ਤੁਰੰਤ ਪਾਈ ਜਾਵੇ-ਕਾ: ਜੈਪਾਲ ਸਿੰਘ, ਕੌਸ਼ਲ

ਕਪੂਰਥਲਾ, 9 ਅਪ੍ਰੈਲ (ਵਿ.ਪ੍ਰ.)-ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜੈਪਾਲ ਸਿੰਘ ਤੇ ਏਟਕ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੇ.ਐਲ. ਕੋਸ਼ਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਰਜਿਸਟਰ ਉਸਾਰੀ ਮਜ਼ਦੂਰ ਦੇ ਖਾਤੇ ਵਿਚ 3 ਹਜ਼ਾਰ ਰੁਪਏ ਦੀ ਰਕਮ ਬਿਨਾਂ ਦੇਰੀ ...

ਪੂਰੀ ਖ਼ਬਰ »

ਸਬਜ਼ੀ ਮੰਡੀ ਫਗਵਾੜਾ ਵਿਚ ਸਮਾਜਿਕ ਦੂਰੀ ਦੀ ਪਾਲਣਾ ਪ੍ਰਸ਼ਾਸਨ ਲਈ ਬਣੀ ਸਿਰਦਰਦੀ

ਫਗਵਾੜਾ, 9 ਅਪ੍ਰੈਲ (ਹਰੀਪਾਲ ਸਿੰਘ)-18 ਦਿਨਾਂ ਤੋਂ ਲੱਗੇ ਹੋਏ ਕਰਫ਼ਿਊ ਦੌਰਾਨ ਪ੍ਰਸ਼ਾਸਨ ਸ਼ਹਿਰ ਦੀਆਂ ਸੜਕਾਂ 'ਤੇ ਭੀੜ ਹਟਾਉਣ ਵਿਚ ਸਫ਼ਲ ਹੋਇਆ ਲੱਗਦਾ ਹੈ, ਪਰ ਸਬਜ਼ੀ ਮੰਡੀ ਵਿਚੋਂ ਭੀੜ ਘਟਾਉਣਾ ਅਤੇ ਸਮਾਜਿਕ ਦੂਰੀ ਪ੍ਰਸ਼ਾਸਨ ਲਈ ਸਿਰਦਰਦ ਬਣਿਆ ਹੋਇਆ ਹੈ | ਅੱਜ ...

ਪੂਰੀ ਖ਼ਬਰ »

ਕਣਕ ਦੀ ਕਾਲਾਬਾਜ਼ਾਰੀ ਕਰਨ ਵਾਲੇ ਡੀਪੂ ਹੋਲਡਰ ਵਿਰੁੱਧ ਕੇਸ ਦਰਜ

ਕਪੂਰਥਲਾ, 9 ਅਪ੍ਰੈਲ (ਸਡਾਨਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫ਼ਿਊ ਦੌਰਾਨ ਲੋੜਵੰਦ ਗਰੀਬਾਂ ਲਈ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਂਦੀ 2 ਰੁਪਏ ਕਿੱਲੋ ਵਾਲੀ ਕਣਕ ਦੀ ਕਾਲਾ ਬਾਜ਼ਾਰੀ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਇਕ ਡੀਪੂ ਹੋਲਡਰ ਵਿਰੁੱਧ ਕੇਸ ...

ਪੂਰੀ ਖ਼ਬਰ »

ਪੋਲਟਰੀ ਫਾਰਮ ਮਾਲਕ ਤੇ ਕਰਿੰਦੇ ਦੀ ਮਾਰਕੁੱਟ ਕਰਨ 'ਤੇ ਮਾਮਲਾ ਦਰਜ

ਕਪੂਰਥਲਾ, 9 ਅਪ੍ਰੈਲ (ਸਡਾਨਾ)-ਇਕ ਪੋਲਟਰੀ ਫਾਰਮ ਮਾਲਕ ਤੇ ਉਸ ਦੇ ਨੌਕਰ ਦੀ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਉਪਿੰਦਰ ਸਿੰਘ ਵਾਲੀਆ ਵਾਸੀ ਪੁਰਾਣੀ ਸਬਜ਼ੀ ਮੰਡੀ ਨੇ ਦੱਸਿਆ ...

ਪੂਰੀ ਖ਼ਬਰ »

ਰਾਣਾ ਗੁਰਜੀਤ ਸਿੰਘ ਨੇ ਮੱਛਰ ਕਲੋਨੀ, ਸ਼ੇਖੂਪੁਰ ਤੇ ਮਹਿਤਾਬਗੜ੍ਹ ਵਿਖੇ 2 ਹਜ਼ਾਰ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਕਪੂਰਥਲਾ, 9 ਅਪ੍ਰੈਲ (ਸਡਾਨਾ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਲੋੜਵੰਦਾਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਲਈ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਨਿੱਜੀ ਖ਼ਰਚੇ 'ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦਾ ਸਿਲਸਿਲਾ ਵੀ ਨਿਰੰਤਰ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ

ਕਪੂਰਥਲਾ, 9 ਅਪ੍ਰੈਲ (ਸਡਾਨਾ)-ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਕਾਰਵਾਈ ਨਿਰੰਤਰ ਜਾਰੀ ਹੈ, ਜਿਸ ਤਹਿਤ ਥਾਣਾ ਸਦਰ ਪੁਲਿਸ ਨੇ ਵੱਖ-ਵੱਖ ਕੇਸ ਦਰਜ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ਤਹਿਤ ਥਾਣਾ ਸਦਰ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਕੋਤਵਾਲੀ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਇਕ ਹੋਮਗਾਰਡ ਜਵਾਨ ਸਮੇਤ 6 ਕਾਬੂ

ਕਪੂਰਥਲਾ, 9 ਅਪ੍ਰੈਲ (ਸਡਾਨਾ)-ਥਾਣਾ ਕੋਤਵਾਲੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਵੱਖ-ਵੱਖ ਥਾਵਾਂ 'ਤੇ ਗਸ਼ਤ ਤੇ ਨਾਕਾਬੰਦੀ ਦੌਰਾਨ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਇਨ੍ਹਾਂ ਵਿਚ ਇਕ ਹੋਮਗਾਰਡ ਦਾ ਜਵਾਨ ਵੀ ਸ਼ਾਮਲ ਹੈ | ਪਹਿਲੇ ਮਾਮਲੇ ਤਹਿਤ ਥਾਣਾ ...

ਪੂਰੀ ਖ਼ਬਰ »

ਗੁੱਜਰ ਭਾਈਚਾਰੇ ਨਾਲ ਫ਼ਿਰਕੂ ਆਧਾਰ 'ਤੇ ਕੀਤੇ ਜਾ ਰਹੇ ਵਿਤਕਰੇ ਦੀ ਨਿਖੇਧੀ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ. ਪੀ.ਆਈ.) ਦੇ ਜ਼ਿਲ੍ਹਾ ਪ੍ਰਧਾਨ ਕਾ: ਗਿਆਨ ਸਿੰਘ ਗੁਪਤਾ ਅਤੇ ਸਕੱਤਰ ਪਿ੍ੰ: ਪਿਆਰਾ ਸਿੰਘ ਨੇ ਸਾਂਝੇ ਬਿਆਨ ਰਾਹੀਂ ਜ਼ਿਲ੍ਹੇ 'ਚ ਖ਼ਾਸ ਤੌਰ 'ਤੇ ਤਲਵਾੜਾ ...

ਪੂਰੀ ਖ਼ਬਰ »

ਮਾਨਵ ਰੂਹਾਨੀ ਕੇਂਦਰ ਵਲੋਂ 3 ਬ੍ਰਾਂਚਾਂ ਆਈਸੋਲੇਸ਼ਨ ਲਈ ਸਪੁਰਦ ਕੀਤੀਆਂ

ਸੈਲਾ ਖ਼ੁਰਦ, 9 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ (ਹਰਿਆਣਾ) ਦੇ ਸੰਚਾਲਕ ਸੰਤ ਬਲਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਸੂਬਾ ਨਿਗਰਾਨ ਟੀਮ ਦੇ ਕਨਵੀਨਰ ਮੂਲ ਰਾਜ ਅਤੇ ਬ੍ਰਾਂਚ ਪੱਦੀ ਸੂਰਾ ਸਿੰਘ ਦੇ ਕਨਵੀਨਰ ਬਾਬੂ ਕ੍ਰਿਸ਼ਨ ਪਾਲ ...

ਪੂਰੀ ਖ਼ਬਰ »

ਪਿੰਡਾਂ 'ਚ ਸਵੈ-ਸਹਾਇਤਾ ਗਰੁੱਪ ਤਿਆਰ ਕਰ ਰਹੇ ਨੇ ਕੱਪੜੇ ਦੇ ਮਾਸਕ-ਡੀ.ਸੀ.

ਹੁਸ਼ਿਆਰਪੁਰ, 9 ਅਪ੍ਰੈਲ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕੋਵਿਡ-19 ਦੇ ਿਖ਼ਲਾਫ਼ ਪੰਜਾਬ ਸਰਕਾਰ ਜਿੱਥੇ ਇੱਕਜੁੱਟਤਾ ਨਾਲ ਇਸ ਜੰਗ ਵਿਚ ਅੱਗੇ ਵੱਧ ਰਹੀ ਹੈ, ਉੱਥੇ ਸਮਾਜਿਕ ਸੰਸਥਾਵਾਂ ਅਤੇ ਸਵੈ-ਸਹਾਇਤਾ ਗਰੁੱਪ ਵੀ ਇਸ ਮੁਸ਼ਕਿਲ ਘੜੀ ਵਿਚ ਆਪਣਾ ਯੋਗਦਾਨ ਦੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਸਕੂਲ ਵਲੋਂ ਆਨ ਲਾਈਨ ਸਿੱਖਿਆ ਸ਼ੁਰੂ

ਟਾਂਡਾ ਉੜਮੁੜ, 9 ਅਪ੍ਰੈਲ (ਗੁਰਾਇਆ)-ਬੇਟ ਖੇਤਰ ਦੀ ਸਿਰਮੌਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਨੇ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਕਰਵਾ ਰਿਹੈ ਆਨਲਾਈਨ ਪੜ੍ਹਾਈ

ਅੱਡਾ ਸਰਾਂ, 9 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਕੋਰੋਨਾ ਵਾਇਰਸ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਬੈਂਚਾਂ (ਟਾਂਡਾ ) ਵਲੋਂ ਲਗਪਗ ਇਕ ਹਫ਼ਤੇ ਤੋਂ ਵਿਦਿਆਰਥੀਆਂ ਦੀਆਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਮੁਹੱਈਆ ਕਰਵਾਏ ਜਾ ਚੁੱਕੇ ਹਨ 1,64,533 ਗੈਸ ਸਿਲੰਡਰ-ਡੀ.ਸੀ.

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਘਰਾਂ ਵਿਚ ਹੀ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਮਾਮਲੇ ਦਰਜ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਵੱਖ-ਵੱਖ ਸਥਾਨਾਂ 'ਤੇ ਤਸਕਰਾਂ ਿਖ਼ਲਾਫ਼ ਮਾਮਲੇ ਦਰਜ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੇਹਟੀਆਣਾ 'ਚ ...

ਪੂਰੀ ਖ਼ਬਰ »

ਤਬਲੀਗ਼ੀ ਜਮਾਤ ਦੇ 2 ਸ਼ੱਕੀਆਂ ਨੂੰ ਘਰੋਂ ਚੁੱਕਿਆ

ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)-ਕੋਰੋਨਾ ਵਾਇਰਸ ਦੇ ਮਾਮਲੇ 'ਚ ਤਬਲੀਗ਼ੀ ਜਮਾਤ ਵਿਚ ਸ਼ਮੂਲੀਅਤ ਦੇ ਸ਼ੱਕ ਵਿਚ ਸਿਹਤ ਵਿਭਾਗ ਵਲੋਂ ਪੁਲਿਸ ਪ੍ਰਸਾਸ਼ਨ ਦੀ ਮਦਦ ਨਾਲ 2 ਵਿਅਕਤੀਆਂ ਨੂੰ ਘਰੋਂ ਚੁੱਕਿਆ ਗਿਆ ਹੈ | ਵੀਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਯਾਫਰ ਅਲੀ ...

ਪੂਰੀ ਖ਼ਬਰ »

ਕਰਫ਼ਿਊ ਦੇ ਉਲੰਘਣ ਸਬੰਧੀ 1 ਿਖ਼ਲਾਫ਼ ਕੇਸ ਦਰਜ

ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਸਬ-ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਕਰਫ਼ਿਊ ਦੌਰਾਨ ਡਿਊਟੀ ਸਮੇਂ ਬਿਨਾਂ ਮਾਸਕ ਘੁੰਮ ਕੇ ਕਰਫ਼ਿਊ ਦਾ ਉਲੰਘਣ ਕਰਨ ...

ਪੂਰੀ ਖ਼ਬਰ »

ਸੁਚਾਰੂ ਢੰਗ ਨਾਲ ਕੀਤੀ ਜਾਵੇਗੀ ਕਣਕ ਦੀ ਖ਼ਰੀਦ-ਅਪਨੀਤ ਰਿਆਤ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ), ਹਰਪ੍ਰੀਤ ਕੌਰ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਕਣਕ ਦੀ ਖ਼ਰੀਦ ਯਕੀਨੀ ਬਣਾਈ ਜਾਵੇਗੀ ਅਤੇ ਨਿਰਵਿਘਨ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ...

ਪੂਰੀ ਖ਼ਬਰ »

ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਸਬੰਧੀ 24 ਮਾਮਲੇ ਦਰਜ-31 ਗਿ੍ਫ਼ਤਾਰ

ਦਸੂਹਾ, 9 ਅਪ੍ਰੈਲ (ਭੁੱਲਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫ਼ਿਊ ਦੌਰਾਨ ਦਸੂਹਾ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 24 ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ ਜਦਕਿ 31 ਵਿਅਕਤੀ ਗਿ੍ਫ਼ਤਾਰ ਕੀਤੇ ਹਨ ਜਿਨ੍ਹਾਂ ਨੂੰ ਪੁਲਿਸ ਵਲੋਂ ...

ਪੂਰੀ ਖ਼ਬਰ »

ਕੋਵਿਡ-19 ਪਾਜ਼ੀਟਿਵ ਮਿ੍ਤਕ ਦੇ ਸਸਕਾਰ ਨਾਲ ਕੋਈ ਵਾਧੂ ਖ਼ਤਰਾ ਪੈਦਾ ਨਹੀਂ ਹੁੰਦਾ-ਡਾ: ਜਸਬੀਰ ਸਿੰਘ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਪੀੜਤ ਮਿ੍ਤਕ ਦੇ ਸਸਕਾਰ ਸਬੰਧੀ ਤੱਥ-ਰਹਿਤ ਗਲਤ ਅਫ਼ਵਾਹਾਂ ਨੂੰ ਖ਼ਾਰਜ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਮਿ੍ਤਕ ਦੇ ਅੰਤਿਮ ਸੰਸਕਾਰ ਨਾਲ ਕਿਸੇ ...

ਪੂਰੀ ਖ਼ਬਰ »

32 ਹੋਰ ਸ਼ੱਕੀਆਂ ਨੂੰ ਘਰ 'ਚ ਕੀਤਾ ਇਕਾਂਤਵਾਸ, ਕੁੱਲ ਗਿਣਤੀ 1168 ਹੋਈ

ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)-ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੀ.ਐਚ.ਸੀ. ਪੋਸੀ ਅਧੀਨ ਆਉਂਦੇ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਵਿਚੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਸ਼ੱਕੀਆਂ ਦੀ ਪਹਿਚਾਣ ਕਰਦੇ ਹੋਏ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਟਾਲਣ ਲਈ ...

ਪੂਰੀ ਖ਼ਬਰ »

ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਨੂੰ ਕੀਤਾ ਸੀਲ

ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ | ਐਸ.ਡੀ.ਐਮ. ਹਰਬੰਸ ਸਿੰਘ ਅਤੇ ਡੀ.ਐਸ.ਪੀ. ਸਤੀਸ਼ ਕੁਮਾਰ ਵਲੋਂ ਸਬ-ਡਵੀਜ਼ਨ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਮੋਰਾਂਵਾਲੀ ਵਾਸੀ ਦੇ ਪੁੱਤਰ ਦੀ ਰਿਪੋਰਟ ਨੈਗੇਟਿਵ ਆਈ

ਹੁਸ਼ਿਆਰਪੁਰ, 9 ਅਪ੍ਰੈਲ (ਹਰਪ੍ਰੀਤ ਕੌਰ)-ਪਿੰਡ ਮੋਰਾਂਵਾਲੀ ਦੇ ਜਿਸ ਵਅਕਤੀ ਦੀ 30 ਮਾਰਚ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਉਸ ਦੇ ਬੇਟੇ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ | ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 31 ਸਾਲਾ ਇਸ ਵਿਅਕਤੀ ਦੇ ਨਮੂਨੇ ...

ਪੂਰੀ ਖ਼ਬਰ »

ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਪ੍ਰਤੀ ਸਨੇਹ ਤੇ ਪਿਆਰ ਦੀ ਭਾਵਨਾ ਪੈਦਾ ਕੀਤੀ ਜਾਵੇ-ਕੈਰੇ

ਦਸੂਹਾ, 9 ਅਪੈ੍ਰਲ (ਭੁੱਲਰ)- ਭਾਵੇਂ ਅੱਜ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਪਰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਪ੍ਰਤੀ ਸਨੇਹ ਤੇ ਪਿਆਰ ਦੀ ਭਾਵਨਾ ਪੈਦਾ ਕੀਤੀ ਜਾਵੇ ਕਿਉਂਕਿ ਵਿਦੇਸ਼ਾਂ ਵਿਚ ਵੱਸਦੇ ...

ਪੂਰੀ ਖ਼ਬਰ »

ਪ੍ਰਸ਼ਾਸਨ ਦੇ ਹੁਕਮਾਂ ਦੀ ਅਣਦੇਖੀ-ਨਗੀਨਾ ਡੇਅਲੀ ਨੀਡਜ਼ ਕੀਤਾ ਸੀਲ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸ਼ਹਿਰ ਦੇ ਇਕ ਨਾਮੀ ਨਗੀਨਾ ਡੇਅਲੀ ਨੀਡਜ਼ ਦੇ ਮਾਲਕ ਵਲੋਂ ਹੋਮ ਡਿਲਿਵਰੀ ਦੇ ਲਾਇਸੈਂਸ ਦੀ ਆੜ 'ਚ ਰਿਟੇਲ 'ਚ ਵਿਕਰੀ ਕਰਨ ਅਤੇ ਸਮਾਜਿਕ ਦੂਰੀ ਨਾ ਬਣਾਉਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਵਲੋਂ ਐਸ.ਡੀ.ਐਮ. ਹੁਸ਼ਿਆਰਪੁਰ ...

ਪੂਰੀ ਖ਼ਬਰ »

18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਗਿ੍ਫ਼ਤਾਰ

ਗੜ੍ਹਦੀਵਾਲਾ, 9 ਅਪ੍ਰੈਲ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਔਰਤ ਸਮੇਤ 2 ਕਥਿਤ ਦੋਸ਼ੀਆਂ ਨੂੰ 18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਕੀਤੇ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦੁਆਰਾ ਕੁਆਰੰਟੀਨ ਸਮੇਂ 'ਚ ਕੀਤੇ ਗਏ ਪ੍ਰਭਾਵਸ਼ਾਲੀ ਕੰਮ

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)-ਜੇਕਰ ਸਾਡੇ ਦਿਲ ਵਿਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ | ਇਸ ਗੱਲ ਨੂੰ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੱਚ ਕਰ ਦਿਖਾਈ | ਇਸ ਮੁਸ਼ਕਿਲ ਸਮੇਂ ਵਿਚ ਵੀ ਵੁੱਡਬਰੀ ਵਰਲਡ ਦੇ ...

ਪੂਰੀ ਖ਼ਬਰ »

ਪਿੰਡ ਸਲੇਮਪੁਰ ਵਿਖੇ ਨੌਜਵਾਨ ਕਾਰ ਸਵਾਰਾਂ ਨੇ ਕੀਤੇ ਹਵਾਈ ਫਾਇਰ

ਮਿਆਣੀ, 9 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ)- ਬੇਟ ਇਲਾਕੇ ਦੇ ਪਿੰਡ ਸਲੇਮਪੁਰ ਵਿਖੇ ਬੀਤੀ ਰਾਤ ਕਾਰ ਸਵਾਰਾਂ ਵਲੋਂ ਪਿੰਡ ਵਿਚ ਆਪਣੇ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਟਾਂਡਾ ਪੁਲਿਸ ਨੇ ਕਰਫਿਊ ਦੌਰਾਨ ਠੀਕਰੀ ਪਹਿਰਾ ਦੇ ਰਹੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ 279 'ਚੋਂ 243 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ

ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੱਜ ਕੋਰੋਨਾ ਵਾਇਰਸ ਦੇ ਕੇਸਾਂ ਦੀ ਤਾਜੀ ਸਥਿਤੀ ਬਿਆਨ ਕਰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ 279 ਸੈਂਪਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਗਏ ਹਨ, ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਸਤਾਉਣ ਲੱਗੀ ਮਜ਼ਦੂਰਾਂ ਦੀ ਸਮੱਸਿਆ

ਮਜਾਰੀ/ਸਾਹਿਬਾ, 9 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਕਣਕ ਦੀ ਫ਼ਸਲ ਕੱਟਣ ਲਈ ਤਿਆਰ ਖੜੀ ਹੈ | ਕਈ ਥਾਵਾਂ 'ਤੇ ਵਾਢੀ ਸ਼ੁਰੂ ਹੋ ਚੁੱਕੀ ਹੈ | ਪਹਿਲਾਂ ਹੀ ਮੌਸਮ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਝੰਬੇ ਹੋਏ ਕਿਸਾਨ ਨੂੰ ਹੁਣ ਸਰਕਾਰ ਵਲੋਂ ਲਗਾਏ ਕਰਫ਼ਿਊ ਕਾਰਣ ...

ਪੂਰੀ ਖ਼ਬਰ »

ਲਾਕਡਾਊਨ ਨਿਯਮਾਂ ਨੂੰ ਟਿੱਚ ਜਾਣਦੇ ਲੋਕ

ਮੇਹਲੀ, 9 ਅਪ੍ਰੈਲ (ਸੰਦੀਪ ਸਿੰਘ) - ਲਾਕਡਾਊਨ ਦੇ ਨਿਯਮਾਂ ਮੁਤਾਬਿਕ ਸਾਨੂੰ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਦੁਨੀਆਂ ਭਰ ਵਿਚ ਪੈਰ ਪਸਾਰ ਚੁੱਕੀ ਕੋਰੋਨਾ ਵਾਇਰਸ ਬਿਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ | ਪ੍ਰੰਤੂ ਇਸ ਸਭ ਦੇ ਬਾਵਜੂਦ ਸਮਾਜਿਕ ...

ਪੂਰੀ ਖ਼ਬਰ »

ਮਹਿਲਾ ਮੰਡਲ ਮਿਸ਼ਰਾਂ ਮੰਦਰ ਵਲੋਂ ਰੈੱਡ ਕਰਾਸ ਲਈ 31 ਹਜ਼ਾਰ ਰੁਪਏ ਦਾ ਯੋਗਦਾਨ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ)- ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਾਸਤੇ ਵਿੱਤੀ ਸਹਿਯੋਗ ਦੇਣ ਲਈ ਲੋਕ ਅੱਗੇ ਆ ਰਹੇ ਹਨ | ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ...

ਪੂਰੀ ਖ਼ਬਰ »

ਕੋਵਿਡ-19 ਕਰਫ਼ਿਊ ਦੌਰਾਨ ਮੱਛੀ ਦਾ ਪੂੰਗ ਅਤੇ ਫ਼ੀਡ ਸਪਲਾਈ ਕਰਨ ਦੀ ਸਵੇਰੇ 8 ਤੋਂ ਦਿਨੇ 11 ਵਜੇ ਤੱਕ ਛੋਟ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਜ਼ਿਲ੍ਹੇ 'ਚ ਮੱਛੀ ਬ੍ਰੀਡਿੰਗ ਦੇ ਸੀਜ਼ਨ ਦੇ ਮੱਦੇਨਜ਼ਰ ਮੱਛੀ ਪੂੰਗ ਅਤੇ ਫ਼ੀਡ ਸਪਲਾਈ ਕਰਨ ਲਈ ਸਵੇਰੇ 8 ਤੋਂ ਦਿਨੇ 11 ਵਜੇ ...

ਪੂਰੀ ਖ਼ਬਰ »

ਜਾਡਲੀ ਨੇ ਚੇਅਰਮੈਨ ਅਤੇ ਨੇ ਉਪ ਚੇਅਰਮੈਨ ਵਜੋਂ ਮਾਰਕੀਟ ਕਮੇਟੀ ਦਾ ਅਹੁਦਾ ਸੰਭਾਲਿਆ

ਬਲਾਚੌਰ, 9 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਅੱਜ ਮਾਰਕੀਟ ਕਮੇਟੀ ਦਫ਼ਤਰ ਬਲਾਚੌਰ ਵਿਖੇ ਬਹੁਤ ਦੀ ਸਾਦਗੀ ਨਾਲ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਜਾਡਲੀ ਨੇ ਚੇਅਰਮੈਨ ਅਤੇ ਚੌਧਰੀ ਦੇਸ ਰਾਜ ਹਲਕਾ ਨੇੇ ਬਤੌਰ ਉਪ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਪਿੰਡਾਂ ਨੂੰ 44 ਹਜ਼ਾਰ ਲੀਟਰ ਸੋਡੀਅਮ ਹਾਈਪ੍ਰੋਕਲੋਰਾਇਟ ਨਾਲ ਕੀਤਾ ਜਾਵੇਗਾ ਸੈਨੀਟਾਈਜ਼-ਏ.ਡੀ.ਸੀ. ਵਾਲੀਆ

ਨਵਾਂਸ਼ਹਿਰ, 9 ਅਪੈ੍ਰਲ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਆਰੰਭੇ ਯਤਨਾਂ ਤਹਿਤ ਸਮੁੱਚੀਆਂ 466 ਪੰਚਾਇਤਾਂ ਨੂੰ ਆਪੋ-ਆਪਣੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਨਗਰ ਕੌਾਸਲ ਬੰਗਾ ਵਲੋਂ ਸ਼ਹਿਰ 'ਚ ਦੂਸਰੇ ਪੜਾਅ 'ਚ ਸੈਨੀਟਾਈਜ਼ ਦੀ ਸ਼ੁਰੂਆਤ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਨਗਰ ਕੌਾਸਲ ਬੰਗਾ ਵਲੋਂ ਸ਼ਹਿਰ 'ਚ ਦੂਸਰੇ ਪੜ੍ਹਾਅ ਤਹਿਤ ਸੈਨੇਟਾਈਜ਼ ਕਰਨ ਦੀ ਸ਼ੁਰੂਆਤ ਕਾਰਜ ਸਾਧਕ ਅਫ਼ਸਰ ਰਾਜੀਵ ਉਬਰਾਏ ਨੇ ਕਰਵਾਈ | ਉਨ੍ਹਾਂ ਦੱਸਿਆ ਕਿ ਬੰਗਾ ਸ਼ਹਿਰ 'ਚ ਤਿੰਨ ਅਲੱਗ-ਅਲੱਗ ਟੀਮਾਂ ਬਣਾ ਕੇ 15 ਵਾਰਡਾਂ 'ਚ ...

ਪੂਰੀ ਖ਼ਬਰ »

ਸੰਕਟ ਦੀ ਘੜੀ 'ਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਰਹੇਗੀ- ਭਰੋਲੀ

ਸੰਧਵਾਂ, 9 ਅਪ੍ਰੈਲ (ਪ੍ਰੇਮੀ ਸੰਧਵਾਂ) - ਬਲਾਕ ਕਾਂਗਰਸ ਪ੍ਰਧਾਨ ਸ. ਹਰਭਜਨ ਸਿੰਘ ਭਰੋਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਲਗਾਏ ਗਏ ਕਰਫਿਊ ਦੌਰਾਨ ਲੋੜਵੰਦ ਤੇ ਗਰੀਬ ਲੋਕਾਂ ਨੂੰ ਕੋਈ ਮੁਸ਼ਕਿਲ ...

ਪੂਰੀ ਖ਼ਬਰ »

ਨਾਕਿਆਂ ਦੌਰਾਨ ਨੌਜਵਾਨ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ-ਨਵੀਨ ਚੌਧਰੀ

ਭੱਦੀ, 9 ਅਪ੍ਰੈਲ (ਨਰੇਸ਼ ਧੌਲ)- ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਅ ਹਿਤ ਲਗਾਏ ਕਰਫ਼ਿਊ ਦੌਰਾਨ ਸਮੁੱਚੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨੌਜਵਾਨਾਂ ਵਲੋਂ ਵੀ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ ਪ੍ਰੰਤੂ ਕੁਝ ਪਿੰਡਾਂ ...

ਪੂਰੀ ਖ਼ਬਰ »

ਜੰਗਲੀ ਵੈਨਾਂ ਦੇ ਕਾਫ਼ਲਿਆਂ ਨੇ ਕਿਸਾਨਾਂ ਵਲੋਂ ਲਗਾਏ ਪਾਪੂਲਰਾਂ ਦੇ ਬੂਟੇ ਕੀਤੇ ਤਹਿਸ-ਨਹਿਸ

ਭੱਦੀ, 9 ਅਪ੍ਰੈਲ (ਨਰੇਸ਼ ਧੌਲ)- ਕੰਢੀ ਦੇ ਕਿਸਾਨ ਜਿਥੇ ਹੋਰ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ੳੱੁਥੇ ਉਨ੍ਹਾਂ ਵਲੋਂ ਆਪਣੇ ਖੇਤਾਂ ਵਿਚ ਲਗਾਏ ਪਾਪੂਲਰਾਂ ਦੇ ਬੂਟਿਆਂ ਨੂੰ ਵੀ ਜੰਗਲੀ ਵੈਨਾਂ ਵੱਡੇ ਪੱਧਰ 'ਤੇ ਤਹਿਸ-ਨਹਿਸ ਕਰ ਰਹੀਆਂ ਹਨ | ਇਸ ਸਬੰਧੀ ਕਿਸਾਨ ...

ਪੂਰੀ ਖ਼ਬਰ »

ਕੋਵਿਡ-19 ਿਖ਼ਲਾਫ਼ ਲੜੀ ਜਾ ਰਹੀ ਜੰਗ 'ਚ ਸਮਾਜ ਸੇਵੀਆਂ ਦਾ ਵੀ ਅਹਿਮ ਰੋਲ-ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ) - ਕੋਵਿਡ-19 ਮਹਾਂਮਾਰੀ ਿਖ਼ਲਾਫ਼ ਲੜੀ ਜਾ ਰਹੀ ਜੰਗ ਵਿਚ ਜਿਥੇ ਸਿਵਲ, ਪੁਲਿਸ ਅਤੇ ਸਿਹਤ ਪ੍ਰਸ਼ਾਸਨ ਦਿਨ ਰਾਤ ਇਕ ਕਰ ਰਿਹਾ ਹੈ ਉਥੇ ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਵੀ ਅਹਿਮ ਯੋਗਦਾਨ ਪਾ ਰਹੇ ਹਨ | ਇਹ ਸ਼ਬਦ ਵਿਨੈ ਬਬਲਾਨੀ ...

ਪੂਰੀ ਖ਼ਬਰ »

ਕੋਰੋਨਾ ਦੇ ਮਾਮਲੇ 'ਚ ਨਾਇਕ ਬਣ ਕੇ ਉੱਭਰੇ ਜ਼ਿਲ੍ਹੇ ਦੇ ਇਹ ਹੀਰੋ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਦੇ ਮਾਮਲੇ 'ਚ ਲੋਕਾਂ ਦੇ ਬਚਾਅ ਲਈ ਮੁਕੰਮਲ ਕਰਫ਼ਿਊ ਅਤੇ ਕਰਫ਼ਿਊ ਦੌਰਾਨ ਹਰੇਕ ਜ਼ਿਲ੍ਹਾ ਵਾਸੀ ਦੇ ਦੁੱਖ ਦਰਦ ਸਮਝ ਕੇ ਉਨ੍ਹਾਂ ਦੇ ਹੱਲ ਲਈ ਸ਼ੁਰੂ ਕੀਤੀ ਮੁਹਿੰਮ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਪੀੜਤ ਮਿ੍ਤਕ ਦਾ ਅੰਤਿਮ ਸੰਸਕਾਰ ਕਰਨ ਨਾਲ ਕੋਈ ਖ਼ਤਰਾ ਨਹੀਂ ਹੁੰਦਾ-ਬਲਬੀਰ ਸਿੰਘ ਸਿੱਧੂ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਪੀੜਿਤ ਮਿ੍ਤਕ ਦੇ ਸੰਸਕਾਰ ਸਬੰਧੀ ਤੱਥ ਰਹਿਤ ਗਲਤ ਅਫ਼ਵਾਹਾਂ ਨੂੰ ਖ਼ਾਰਜ ਕਰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਮਿ੍ਤਕ ਦਾ ਅੰਤਿਮ ਸਸਕਾਰ ਕਰਨ ਨਾਲ ਕਿਸੇ ਕਿਸਮ ਦਾ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੂੰ ਵੀ 50 ਲੱਖ ਦੀ ਬੀਮਾ ਯੋਜਨਾ ਵਿਚ ਲਿਆਉਣ ਦੀ ਮੰਗ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਬਿਜਲੀ ਕਾਮਿਆਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੇ ਸੂਬਾ ਸਕੱਤਰ ਸ. ਨਿਰਵੈਰ ਸਿੰਘ ਸਾਹਲੋਂ ਅਤੇ ਸਰਕਲ ਨਵਾਂਸ਼ਹਿਰ ਦੇ ਪ੍ਰਧਾਨ ਸ. ਕੰਵਲ ਜਸਵਿੰਦਰਪਾਲ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਇਲਾਵਾ ਹੋਰਨਾਂ ਬਿਮਾਰੀਆਂ ਤੋਂ ਪੀੜਤ ਲੋਕ ਤਰਸ ਰਹੇ ਹਨ ਇਲਾਜ ਨੂੰ

ਘੁੰਮਣਾਂ, 9 ਅਪ੍ਰੈਲ (ਮਹਿੰਦਰ ਪਾਲ ਸਿੰਘ)- ਕੋਰੋਨਾ ਵਾਇਰਸ ਤੋਂ ਸਧਾਰਨ ਲੋਕ ਤਾਂ ਡਰੇ ਹੀ ਹੋਏ ਹਨ ਉਥੇ ਪ੍ਰਾਈਵੇਟ ਹਸਪਤਾਲਾਂ ਵਾਲੇ ਮਾਹਿਰ ਡਾਕਟਰ ਵੀ ਕੋਰੋਨਾ ਵਾਇਰਸ ਤੋਂ ਭੈ-ਭੀਤ ਹੋਣ ਕਰਕੇ ਹੋਰਨਾਂ ਜਾਨ ਲੇਵਾ ਬਿਮਾਰੀਆਂ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਵਿਡ-19 ਪੀੜਤ ਦੋ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ

ਨਵਾਂਸ਼ਹਿਰ, 9 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਦੋ ਹੋਰ ਕੋਵਿਡ-19 ਪੀੜਤ ਬੱਚਿਆਂ ਦੀ ਲਗਾਤਾਰ ਦੂਸਰੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ | ਜ਼ਿਲ੍ਹੇ 'ਚ ਹੁਣ ਤੱਕ ...

ਪੂਰੀ ਖ਼ਬਰ »

ਜੰਗਲਾਂ 'ਚ ਲੱਗੀ ਅੱਗ ਦੀ ਸੂਚਨਾ ਲਈ ਕੰਟਰੋਲ ਰੂਮ ਨੰ. 01884-282031 ਜਾਰੀ

ਨਵਾਂਸ਼ਹਿਰ, 9 ਅਪ੍ਰੈਲ (ਹਰਵਿੰਦਰ ਸਿੰਘ)-ਵਣ ਮੰਡਲ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਮੱਦੇਨਜ਼ਰ ਜੰਗਲਾਂ 'ਚ ਅੱਗ ਲੱਗਣ ਦੀ ਘਟਨਾ ਤੁਰੰਤ ਕੰਟਰੋਲ ਰੂਮ ਨੰ. 01884-282031 'ਤੇ ਦੇਣ ਦੀ ਅਪੀਲ ਕੀਤੀ ਗਈ ਹੈ | ਮੰਡਲ ਵਣ ...

ਪੂਰੀ ਖ਼ਬਰ »

ਲ਼ੁੱਟ-ਖੋਹ ਦੀ ਵਾਰਦਾਤ 'ਚ ਲੋੜੀਂਦਾ ਤੀਜਾ ਨੌਜਵਾਨ ਪਿਸਤੌਲ ਸਮੇਤ ਕਾਬੂ

ਔੜ, 8 ਅਪ੍ਰੈਲ (ਜਰਨੈਲ ਸਿੰਘ ਖੁਰਦ)- ਲੁੱਟ-ਖੋਹ ਦੀ ਵਾਰਦਾਤ 'ਚ ਲੋੜੀਂਦਾ ਤੀਸਰਾ ਨੌਜਵਾਨ ਵੀ ਪੁਲਿਸ ਥਾਣਾ ਔੜ ਵਲੋਂ ਗਿ੍ਫ਼ਤਾਰ ਕਰ ਲਿਆ ਹੈ | ਦੋ ਨੂੰ ਪੁਲਿਸ ਵਲੋਂ ਬੀਤੇ ਦਿਨੀਂ ਕਾਬੂ ਕੀਤਾ ਸੀ, ਪਰ ਤੀਜਾ ਨੌਜਵਾਨ ਦੌੜਨ ਵਿਚ ਸਫਲ ਹੋ ਗਿਆ ਸੀ | ਏ.ਐੱਸ.ਆਈ. ਨਿਰਮਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਦੇਣ ਲਈ ਸੇਂਟ ਸੋਲਜਰ ਕਰੇਗਾ ਆਨਲਾਈਨ ਕਾਉਂਸਲਿੰਗ

ਜਲੰਧਰ, 9 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਲਈ ਆਨਲਾਈਨ ਅਤੇ ਫ਼ੋਨ 'ਤੇ ਕੈਰੀਅਰ ਕਾਉਂਸਲਿੰਗ ਕਰਨ ਲਈ ਸੇਲ ਦਾ ਗਠਨ ਕੀਤਾ ਗਿਆ | ਇਸ ਕੈਰੀਅਰ ਸੇਲ ਦਾ ਮੰਤਵ 10ਵੀਂ, 12ਵੀਂ ਤੋਂ ਬਾਅਦ ...

ਪੂਰੀ ਖ਼ਬਰ »

ਟੀਮ ਹਰਭਜਨ ਸਿੰਘ ਨੇ 397 ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ

ਜਲੰਧਰ, 9 ਅਪ੍ਰੈਲ (ਸਾਬੀ)- ਟੀਮ ਹਰਭਜਨ ਸਿੰਘ ਨੇ ਅੱਜ ਪੰਜਵੇਂ ਗੇੜ ਦੇ ਵਿਚ ਸ਼ਿਵ ਨਗਰ, ਆਰੀਆ ਨਗਰ, ਗਾਂਧੀ ਕੈਂਪ, ਕਬੀਰ ਨਗਰ ਨੇੜੇ ਬਰਲਟਨ ਪਾਰਕ 397 ਦੇ ਕਰੀਬ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਰਾਸ਼ਣ ਵੰਡਿਆ ਤੇ ਕ੍ਰਿਕਟਰ ਹਰਭਜਨ ਸਿੰਘ ਦੀ ਇੱਛਾ ਹੈ ਕਿ ਇਸ ਔਖੀ ਘੜੀ ...

ਪੂਰੀ ਖ਼ਬਰ »

ਕਰਫਿਊ 'ਚ ਬਿਨਾ ਆਗਿਆ ਦੁਕਾਨਾਂ ਖੋਲ੍ਹਣ ਵਾਲੇ 2 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 9 ਅਪ੍ਰੈਲ (ਐੱਮ.ਐ ੱਸ. ਲੋਹੀਆ) - ਕਰਫਿਊ ਦੀ ਉਲੰਘਣਾ ਕਰਨ ਵਾਲੇ ਕਰਿਆਨਾ ਅਤੇ ਸਬਜ਼ੀ ਦੇ ਦੁਕਾਨਦਾਰਾਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਨਵੀਨਪਾਲ ਸਿੰਘ ਲੇਹਲ ਨੇ ਜਾਣਕਾਰੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਤੇ ਹੈਰੋਇਨ ਸਪਲਾਈ ਕਰਨ ਦੇ ਦੋਸ਼ 'ਚ 2 ਗਿ੍ਫ਼ਤਾਰ

ਸੁਲਤਾਨਪੁਰ ਲੋਧੀ, 9 ਅਪ੍ਰੈਲ (ਪੱਤਰ ਪ੍ਰੇਰਕਾ ਰਾਹੀਂ)-ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਨਸ਼ਿਆਂ ਦੀ ਤਸਕਰੀ ਕਰਨ ਦੇ ਦੋਸ਼ ਵਿਚ 2 ਨੌਜਵਾਨਾਂ ਨੂੰ 105 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਨ ਵਿਚ ...

ਪੂਰੀ ਖ਼ਬਰ »

ਲੋੜਵੰਦਾਾ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੇ ਦਾ ਜਨਮ ਦਿਨ

ਜਲੰਧਰ, 9 ਅਪ੍ਰੈਲ (ਰਣਜੀਤ ਸਿੰਘ ਸੋਢੀ)-ਕੋਰੋਨਾ ਵਾਇਰਸ ਦੇ ਚੱਲਦਿਆਾ ਕਰਫਿਊ ਤੇ ਲਾਕਡਾਊਨ ਵਿਚ ਇੰਜ. ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ ਦੀ ਧਰਮ ਸੁਪਤਨੀ ਅਧਿਆਪਕਾ ਸ਼੍ਰੀਮਤੀ ਕਮਲਜੀਤ ਬੰਗਾ ਵਲੋਂ ਪਹਿਲ ਕਦਮੀ ਕਰਦੇ ਹੋਏ ਪੰਜਾਬ ਦੀ ਸਿਰਮੌਰ ਸੰਸਥਾ ...

ਪੂਰੀ ਖ਼ਬਰ »

ਫੀਸਾਂ ਮੰਗਣ 'ਤੇ ਆਰਮੀ ਪਬਲਿਕ ਸਕੂਲ ਤੇ ਨਿੱਜੀ ਸੰਸਥਾ ਨੂੰ ਕਾਰਨ ਦੱਸੋ ਨੋਟਿਸ

ਜਲੰਧਰ, 9 ਅਪ੍ਰੈਲ (ਰਣਜੀਤ ਸਿੰਘ ਸੋਢੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕਰਫ਼ਿਊ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਤੋਂ ਫੀਸ ਮੰਗਣ ਵਾਲੇ ਜਲੰਧਰ ਦੇ ਦੋ ਸਕੂਲਾਂ ਆਰਮੀ ਪਬਲਿਕ ਸਕੂਲ ਤੇ ਇਕ ਨਿੱਜੀ ਸੰਸਥਾ ਨੂੰ ਅੱਜ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ | ...

ਪੂਰੀ ਖ਼ਬਰ »

ਤਬਲੀਗੀ ਜਮਾਤ ਨਾਲ ਸਬੰਧ ਰੱਖਣ ਵਾਲੇ 3 ਵਿਅਕਤੀਆਂ ਨੂੰ ਟੈਸਟ ਲਈ ਭੇਜਿਆ

ਆਦਮਪੁਰ, 9 ਅਪ੍ਰੈਲ (ਹਰਪ੍ਰੀਤ ਸਿਘ)-ਇਲਾਕੇ ਵਿਚ ਤਬਲੀਗੀ ਜਮਾਤ ਨਾਲ ਸਬੰਧ ਰਖਣ ਵਾਲੇ 3 ਵਿਅਕਤੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਜਲੰਧਰ ਭੇਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਹਰੀਪੁਰ ਦੀ ਮਸਜਿਦ ਵਿਚੋਂ ਨੇਕ ਮੁਹੰਮਦ (28) ਵਾਸੀ ਹਰੀਪੁਰ, ...

ਪੂਰੀ ਖ਼ਬਰ »

ਕਰਫ਼ਿਊ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ

ਬਿਲਗਾ, 9 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਰਫ਼ਿਊ ਦੀ ਪਾਲਣਾ ਨਾ ਕਰ ਦੇ ਦੋਸ਼ ਤਹਿਤ ਕੇਸ ਦਰਜ ਕੀਤਾ | ਥਾਣਾ ਬਿਲਗਾ ਦੇ ਐਸ.ਐਚ.ਓ ਸੁਰਜੀਤ ਸਿੰਘ ਪੱਡਾ ਨੇ ਦਸਿਆ ਕਿ ਏ. ਐਸ. ਆਈ ਸਤਪਾਲ ਜੋ ਬੱਸ ਅੱਡਾ ਮੁਆਈ ਮੌਜੂਦ ਸੀ ...

ਪੂਰੀ ਖ਼ਬਰ »

ਸਮਾਜਿਕ ਦੂਰੀ ਰੱਖਣ ਦਾ ਪਾਠ ਪੜਾਉਂਦੇ ਪੁਲਿਸ ਕਰਮਚਾਰੀ ਖੁਦ ਸੱਖਣੇ

ਬਿਲਗਾ, 9 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਕੋਰੋਨਾ ਵਾਇਰਸ ਦੀ ਬਿਮਾਰੀ ਦੀ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਸਬਜ਼ੀ ਮੰਡੀ ਬਿਲਗਾ ਵਿਚ ਤਨਾਇਤ ਪੁਲਿਸ ਕਰਮਚਾਰੀ ਰੋਜ਼ਾਨਾ ਇਥੇ ਬੋਲੀ ਸਮੇਂ ਸਬਜ਼ੀ ਖ਼ਰੀਦਣ ਤੇ ਵੇਚਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ...

ਪੂਰੀ ਖ਼ਬਰ »

ਛੇ ਮਹੀਨਿਆਂ ਤੋਂ ਰੁਕੀਆਂ ਪੰਚਾਇਤ ਸਕੱਤਰਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ- ਪ੍ਰਧਾਨ ਜੋਸਨ

ਲੋਹੀਆਂ ਖਾਸ, 9 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਅਤੇ ਕਰਫਿਊ ਦੌਰਾਨ 'ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ' ਦੀਆਂ ਹਦਾਇਤਾਂ 'ਤੇ ਪਿੰਡ ਪਿੰਡ ਆਪਣੀ ਤਨਦੇਹੀ ਨਾਲ ਨਿਭਾਉਣ ਵਾਲੇ ਪੰਚਾਇਤ ਸਕੱਤਰਾਂ ਦੀਆਂ ਪਿਛਲੇ 6 ਮਹੀਨਿਆਂ ਤੋਂ ਰੁਕੀਆਂ ...

ਪੂਰੀ ਖ਼ਬਰ »

ਲੋਹੀਆਂ ਪੁਲਿਸ ਵੀ 'ਡਰੋਨ' ਨਾਲ ਲੱਭੇਗੀ ਕਰਫਿਊ ਦੀ ਉਲੰਘਣਾ ਦੇ ਦੋਸ਼ੀ- ਥਾਣਾ ਮੁੱਖੀ

ਲੋਹੀਆਂ ਖਾਸ, 9 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕੋਰੋਨਾ ਵਾਇਰਸ ਕਾਰਨ ਚਲ ਰਹੇ ਕਰਫਿਊ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਜਿਥੇ ਲਗਾਤਾਰ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ ਉਥੇ ਹੁਣ ਨਵੀਂਆਂ ਹਦਾਇਤਾਂ ਮੁਤਾਬਿਕ ਡਰੋਨ ਕੈਮਰੇ ਨਾਲ ਹੋਰ ਵੀ ...

ਪੂਰੀ ਖ਼ਬਰ »

ਨੂਰਮਹਿਲ ਦੀ ਪੁਲਿਸ ਨੇ 4 ਮੁਕੱਦਮੇ, 30 ਚਲਾਨ ਤੇ 2 ਮੋਟਰਸਾਈਕਲ ਜ਼ਬਤ ਕੀਤੇ

ਨੂਰਮਹਿਲ, 9 ਅਪੈ੍ਰਲ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 4 ਮੁਕੱਦਮੇ ਦਰਜ ਕੀਤੇ ਹਨ | ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱ ਸਿਆ ਕਿ ਮੁਕੱਦਮਾ ਨੰਬਰ 59 ਜੋਨੀ ਵਾਸੀ ਕੰਦੋਲਾ ਕਲਾਂ, 60 ਨੰਬਰ ਮਨਦੀਪ ਵਾਸੀ ਕੰਦੋਲਾ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਜਮਸ਼ੇਰ ਦਾ ਰੋਜ਼ਾਨਾ 50 ਤੋਂ 60 ਮਰੀਜ਼ ਲੈ ਰਹੇ ਨੇ ਲਾਭ

ਜਮਸ਼ੇਰ ਖਾਸ, 9 ਅਪੈ੍ਰਲ (ਜਸਬੀਰ ਸਿੰਘ ਸੰਧੂ)-ਕੋਰੋਨਾ ਵਾਇਰਸ ਕਾਰਨ ਕਰਫ਼ਿਊ ਦੀ ਸਥਿਤੀ 'ਚ ਵੀ ਲੋੜਵੰਦ 296 ਮਰੀਜ਼ਾਂ ਨੇ ਸਰਕਾਰੀ ਹਸਪਤਾਲ ਜਮਸ਼ੇਰ 'ਚ ਇਕ ਹਫ਼ਤੇ 'ਚ ਸਿਹਤ ਸੇਵਾਵਾਂ ਲਈਆਂ ਹਨ | ਜਮਸ਼ੇਰ ਖੇਤਰ ਦੇ 99 ਪਿੰਡਾਂ ਵਿਚ ਸਿਹਤ ਸਹੂਲਤਾਂ ਦੇ ਰਹੇ ਸੀਨੀਅਰ ...

ਪੂਰੀ ਖ਼ਬਰ »

ਗਾਊਸ਼ਾਲਾ ਨੂੰ ਦਾਨੀ ਸੱਜਣਾਂ ਨੇ ਤੂੜੀ ਦੀ ਟਰਾਲੀ ਭੇਜੀ

ਨਕੋਦਰ, 9 ਅਪ੍ਰੈਲ (ਭੁਪਿੰਦਰ ਅਜੀਤ ਸਿੰਘ)-ਕਰਫ਼ਿਊ ਦੇ ਚਲਦਿਆਂ ਕ੍ਰਿਸ਼ਨਾ ਗਾਊਸ਼ਾਲਾ ਦੇ ਚੇਅਰਮੈਨ ਰਾਜ ਕੁਮਾਰ ਸ਼ਰਮਾ ਅਤੇ ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਾਸਲ ਵਲੋਂ ਸਹਿਯੋਗ ਦੀ ਅਪੀਲ 'ਤੇ ਉੱਘੇ ਸਮਾਜ ਸੇਵਕ ਮੁਨੀਸ਼ ਧੀਰ ਨੇ ਨਕੋਦਰ ਸ਼ਹਿਰ ਦੇ ਕਈ ...

ਪੂਰੀ ਖ਼ਬਰ »

ਕੋਰੋਨਾ ਬਿਮਾਰੀ ਕਾਰਨ ਮਰਨ ਵਾਲੇ ਵਿਅਕਤੀ ਜਿਨ੍ਹਾਂ ਦੇ ਪਰਿਵਾਰ ਸਸਕਾਰ ਕਰਨ ਤੋਂ ਗੁਰੇਜ਼ ਕਰਨਗੇ, ਉਨ੍ਹਾਂ ਦਾ ਸਸਕਾਰ ਮੈਂ ਕਰਾਂਗਾ-ਡਾ: ਸਮਰਾ

ਕਰਤਾਰਪੁਰ, 9 ਅਪ੍ਰੈਲ (ਜਸਵੰਤ ਵਰਮਾ)-ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਮੁਖੀ ਡਾ: ਗੁਰਵਿੰਦਰ ਸਿੰਘ ਸਮਰਾ ਨੇ ਪ੍ਰੈੱਸ ਨੋਟ ਰਾਹੀਂ ਦੱ ਸਿਆ ਕਿ ਦੇਸ਼ ਅੰਦਰ ਆਈ ਕੋਰੋਨਾ ਦੀ ਬਿਮਾਰੀ ਕਾਰਨ ਬਹੁਤੇ ਸਾਰੇ ਲੋਕ ਆਪਣਿਆਂ ਦਾ ਸਸਕਾਰ ਕਰਨ ਤੋਂ ਗੁਰੇਜ਼ ਕਰ ...

ਪੂਰੀ ਖ਼ਬਰ »

ਲੋਕਾਂ ਦੇ ਰਾਸ਼ਨ ਦਾ ਪ੍ਰਬੰਧ ਨਾ ਕੀਤਾ ਤਾਂ ਅੱਕੇ ਲੋਕ ਸੜਕਾਂ ਤੇ ਆ ਸਕਦੇ ਨੇ-ਕਾਮਰੇਡ ਬਿਲਗਾ

ਬਿਲਗਾ, 9 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਮਹਾਂਮਾਰੀ ਦੇ ਚੱਲਦਿਆਂ ਲੱਗੇ ਕਰਫ਼ਿਊ ਕਾਰਨ ਆਮ ਲੋਕਾਂ, ਦਿਹਾੜੀਦਾਰਾਂ, ਕਾਰਖ਼ਾਨੇ ਦੇ ਮਜ਼ਦੂਰਾਂ, ਖੇਤ ਮਜ਼ਦੂਰਾਂ ਜਾਂ ਉਹ ਪਰਿਵਾਰ ਜਿਨ੍ਹਾਂ ਦਾ ਨਾਲੋਂ-ਨਾਲ ਗੁਜ਼ਾਰਾ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕਾਂ ਦੇ ਮੁਲਾਜ਼ਮਾਂ ਨੇ ਇਕ ਦਿਨ ਦੀ ਤਨਖ਼ਾਹ ਰਾਹਤ ਫੰਡ 'ਚ ਦਿੱਤੀ-ਮਹਿਰਾ

ਸ਼ਾਹਕੋਟ, 9 ਅਪ੍ਰੈਲ (ਦਲਜੀਤ ਸਚਦੇਵਾ)- ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦੇ ਸਮੂਹ ਮੁਲਾਜ਼ਮਾਂ ਵਲੋਂ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ 'ਚ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ 'ਦੀ ਸ਼ਾਹਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਾ ਤਿਆਰ-ਡਿਪਟੀ ਕਮਿਸ਼ਨਰ

ਜਲੰਧਰ, 9 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਾ ਨੂੰ ਅਪੀਲ ਕੀਤੀ ਕਿ ਉਨ੍ਹਾਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਜਲੰਧਰ 'ਚ ਲੋੜਵੰਦ ਲੋਕਾਾ ਨੂੰ 45000 ਕਿਲੋ ਕਣਕ ਦਾ ਆਟਾ, 9000 ਕਿਲੋ ਦਾਲਾਾ ਅਤੇ 9000 ਕਿਲੋ ਖੰਡ ਤਕਸੀਮ

ਜਲੰਧਰ, 9 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਸਮਾਜ ਦੇ ਕਮਜ਼ੋਰ ਤੇ ਲੋੜਵੰਦ ਲੋਕਾਾ ਨੂੰ ਰਾਹਤ ਸਮੱਗਰੀ ਵੰਡਣ ਦੀ ਕੜੀ ਤਹਿਤ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ 4500 ਸੁੱਕੇ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਵੱਧ ਮੁੱਲ 'ਤੇ ਵੇਚਣ ਵਾਲਿਆਂ ਨੂੰ ਹੋਵੇਗਾ 15 ਹਜ਼ਾਰ ਜੁਰਮਾਨਾ

ਕਪੂਰਥਲਾ, 9 ਅਪੈ੍ਰਲ (ਵਿ.ਪ੍ਰ.)-ਕਰਫ਼ਿਊ ਦੌਰਾਨ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਸਹੀ ਕੀਮਤ 'ਤੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵਲੋਂ ਗਠਿਤ ਵਿਭਾਗੀ ਟੀਮ ਨੇ ਪਿਛਲੇ ਦੋ ਦਿਨਾਂ ਦੌਰਾਨ ਜ਼ਿਲ੍ਹੇ ਵਿਚ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਦਾ ...

ਪੂਰੀ ਖ਼ਬਰ »

ਕਣਕ ਵੰਡਣ ਸਮੇਂ ਵਿਘਨ ਪਾਉਣ 'ਤੇ ਮਹਿਲਾ ਸਰਪੰਚ ਸਮੇਤ 3 ਵਿਰੁੱਧ ਮਾਮਲਾ ਦਰਜ

ਸੁਲਤਾਨਪੁਰ ਲੋਧੀ, 9 ਅਪ੍ਰੈਲ (ਹੈਪੀ, ਥਿੰਦ)-ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਤੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਇਕ ਮਹਿਲਾ ਸਰਪੰਚ ਸਮੇਤ 3 ਿਖ਼ਲਾਫ਼ ਕੇਸ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ...

ਪੂਰੀ ਖ਼ਬਰ »

ਬਿਨਪਾਲਕੇ ਦੇ ਗੁੱਜਰ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਪ੍ਰਸ਼ਾਸ਼ਨ ਨੇ ਲਿਆ ਸੁੱਖ ਦਾ ਸਾਹ

ਭੋਗਪੁਰ, 9 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਭੋਗਪੁਰ ਨਜ਼ਦੀਕੀ ਪਿੰਡ ਬਿਨਪਾਲਕੇ ਰਹਿੰਦੇ ਮਸੂਰ ਗੁੱਜਰ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਹੈ | ਇਸ ਸਬੰਧੀ ਐਸ.ਐਮ.ਓ. ਕਾਲਾ ਬੱਕਰਾ ਨੇ ਦੱਸਿਆ ਕਿ ਮਸੂਰ ਦੀ ਕੋਰੋਨਾ ਵਾਇਰਸ ਸਬੰਧੀ ...

ਪੂਰੀ ਖ਼ਬਰ »

ਕੋਰੋਨਾ ਡਰ ਕਰਕੇ ਜਰਮਨ ਸ਼ੈਫਰਡ ਸਮੇਤ ਹੋਰ ਪਾਲਤੂ ਕੁੱਤੇ ਕੱਢੇ

ਜਲੰਧਰ, 9 ਅਪ੍ਰੈਲ (ਸ਼ਿਵ)- ਜਾਨਲੇਵਾ ਬਿਮਾਰੀ ਕੋਰੋਨਾ ਕਰਕੇ ਲੋਕਾਂ ਨੂੰ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ | ਦੂਜੇ ਪਾਸੇ ਲੰਬੇ ਚੱਲ ਰਹੇ ਕਰਫ਼ਿਊ ਜਾਂ ਫਿਰ ਕੋਰੋਨਾ ਦੇ ਡਰ ਕਰਕੇ ਕਈ ਲੋਕਾਂ ਨੇ ਤਾਂ ਆਪਣੇ ਪਾਲਤੂ ਕੱੁਤਿਆਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ ਜਿਸ ...

ਪੂਰੀ ਖ਼ਬਰ »

ਪਠਲਾਵੇ ਪਿੰਡ 'ਚ ਸਹਿਮ ਦਾ ਮਾਹੌਲ ਸੁਖਾਵੇਂ ਪਲਾਂ ਵੱਲ ਤੁਰਿਆ

ਬੰਗਾ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਕਾਰਨ ਜਰਮਨ ਤੋਂ ਵਾਇਆ ਇਟਲੀ ਆਏ ਗੁਰਦੁਆਰਾ ਸੰਤ ਘਨੱਈਆ ਸਿੰਘ ਦੇ ਰਾਗੀ ਗਿ. ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਪਠਲਾਵਾ ਜਿੱਥੇ ਸੁਰਖੀਆਂ 'ਚ ਰਿਹਾ ਉਥੇ ਇਸ ਪਿੰਡ ਨੂੰ 19 ਮਾਰਚ ਨੂੰ ਸੀਲ ਕਰ ਦਿੱਤਾ ...

ਪੂਰੀ ਖ਼ਬਰ »

ਮੁਲਾਜ਼ਮਾਂ ਵਲੋਂ ਇਕ ਦਿਨ ਦੀ ਤਨਖ਼ਾਹ ਦੇਣ ਦਾ ਫ਼ੈਸਲਾ

ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)- ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੀ.ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਜ਼ੋਨ ਹੁਸ਼ਿਆਰਪੁਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਹੁਸ਼ਿਆਰਪੁਰ ਸਰਕਲ ਅਧੀਨ ਆਉਂਦੀਆਂ ਮੰਡਲ ਦਫ਼ਤਰ ਗੜ੍ਹਸ਼ੰਕਰ, ...

ਪੂਰੀ ਖ਼ਬਰ »

ਦੇਸੀ ਦਾਰੂ ਦੀ ਵਿੱਕਰੀ ਪੂਰੇ ਜ਼ੋਰਾਂ 'ਤੇ, ਦਰਿਆ ਬਿਆਸ ਦੇ ਵਿਚਕਾਰ ਕੱਢੀ ਜਾਂਦੀ ਦੇਸੀ ਦਾਰੂ

ਐਮਾ ਮਾਂਗਟ, 9 ਅਪ੍ਰੈਲ (ਗੁਰਾਇਆ)- ਬਿਆਸ ਦਰਿਆ ਦੇ ਮੰਡ ਖੇਤਰ ਵਿਚ ਦੇਸੀ ਦਾਰੂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੱਢੀ ਜਾ ਰਹੀ ਹੈ | ਪੀਣ ਵਾਲਿਆਂ ਦੀਆਂ ਉਥੇ ਲੰਬੀਆਂ-ਲੰਬੀਆਂ ਲਾਇਨ ਸ਼ਾਮ ਨੂੰ ਲੱਗ ਜਾਂਦੀਆਂ ਹਨ ਅਤੇ ਇਸ ਦੇਸੀ ਦਾਰੂ ਦੀ ਹੋਮ ਡਲਿਵਰੀ ਵੀ ਪਿੰਡਾਂ ਵਿਚ ...

ਪੂਰੀ ਖ਼ਬਰ »

ਭਾਈ ਖ਼ਾਲਸਾ ਦੀ ਮੌਤ 'ਤੇ ਸਰਕਾਰ ਦੀ ਕਾਰਗੁਜ਼ਾਰੀ ਨਿੰਦਣਯੋਗ-ਮਠਾਰੂ

ਹੁਸ਼ਿਆਰਪੁਰ, 9 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)- ਰਾਮਗੜ੍ਹੀਆ ਸਿੱਖ ਆਰਗਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਨਾਲ ਜਿੱਥੇ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਲੋਂ ਆਨ ਲਾਈਨ ਪੜ੍ਹਾਈ ਸ਼ੁਰੂ

ਮੁਕੇਰੀਆਂ, 9 ਅਪ੍ਰੈਲ (ਸਰਵਜੀਤ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਦੌਰਾਨ ਸਕੂਲ ਬੰਦ ਹੋਣ ਕਰਕੇ ਬੱਚਿਆਂ ਦਾ ਸਿਲੇਬਸ ਪੂਰਾ ਕਰਨ ਲਈ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੀ ਮੈਨੇਜਮੈਂਟ ਨੇ ਬੱਚਿਆਂ ਨੂੰ ਘਰ ਬੈਠੇ ਆਨ ...

ਪੂਰੀ ਖ਼ਬਰ »

ਧਾਰਮਿਕ ਸੰਸਥਾਵਾਂ ਕਰਫਿਊ ਦੌਰਾਨ ਗ਼ਰੀਬਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਅੱਗੇ ਆਉਣ-ਸੰਤ ਹਰਜਿੰਦਰ ਸਿੰਘ

ਮੁਕੇਰੀਆਂ, 9 ਅਪ੍ਰੈਲ (ਸਰਵਜੀਤ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਵਿਚ ਕੀਤੇ ਗਏ ਲਾਕ ਡਾਊਨ ਅਤੇ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਦੌਰਾਨ ਗ਼ਰੀਬ ਲੋਕਾਂ ਦੇ ਕਾਰੋਬਾਰ ਬੰਦ ਹੋਣ ਜਾਣ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਸਾਡਾ ...

ਪੂਰੀ ਖ਼ਬਰ »

ਇਕ ਸੈਨਿਕ ਦੀ ਤਰ੍ਹਾਂ ਡਾਕਟਰ, ਨਰਸਾਂ ਅਤੇ ਸਿਹਤ ਕਰਮਚਾਰੀ ਮਾਨਵਤਾ ਦੀ ਸੇਵਾ ਲਈ ਡਟੇ ਹੋਏ ਹਨ-ਸਾਬਾ

ਮੁਕੇਰੀਆਂ, 9 ਅਪ੍ਰੈਲ (ਸਰਵਜੀਤ ਸਿੰਘ)-ਜਿਸ ਤਰ੍ਹਾਂ ਇਕ ਸੈਨਿਕ ਸੀਮਾ ਅਤੇ ਰਣਭੂਮੀ ਵਿਚ ਦੁਸ਼ਮਣ ਨਾਲ ਲੋਹਾ ਲੈਂਦਾ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਤੱਕ ਦੀ ਕੁਰਬਾਨੀ ਦੇ ਦਿੰਦਾ ਹੈ | ਇਸੇ ਤਰ੍ਹਾਂ ਹੀ ਕੋਰੋਨਾ ਵਾਇਰਸ ਦੇ ਿਖ਼ਲਾਫ਼ ਜੰਗ ਲੜਨ ਲਈ ਡਾਕਟਰ, ...

ਪੂਰੀ ਖ਼ਬਰ »

ਪਿੰਡ ਪੈਂਸਰਾਂ ਦੇ ਨੌਜਵਾਨ ਦੀ ਹੋਈ ਮੌਤ ਸਬੰਧੀ ਡਾਕਟਰਾਂ 'ਤੇ ਅਣਗਹਿਲੀ ਦਾ ਦੋਸ਼

ਸੈਲਾ ਖ਼ੁਰਦ, 9 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਪਿੰਡ ਪੈਂਸਰਾਂ ਦੇ ਨੌਜਵਾਨ ਬਲਰਾਜ ਸਿੰਘ ਉਰਫ਼ ਬਿੱਲਾ ਪੁੱਤਰ ਗੁਰਦਿਆਲ ਸਿੰਘ ਦੀ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਮੌਤ ਸਬੰਧੀ ਮਿ੍ਤਕ ਦੇ ਛੋਟੇ ਭਰਾ ਗੁਰਨੇਕ ਸਿੰਘ ਨੇ ਦੱਸਿਆ ਕਿ 5 ਅਪ੍ਰੈਲ ਨੂੰ ਕਰੀਬ 7 ਵਜੇ ...

ਪੂਰੀ ਖ਼ਬਰ »

ਲੋਕ ਕਰਫ਼ਿਊ ਦੀ ਇੰਨ-ਬਿੰਨ ਪਾਲਣਾ ਕਰਕੇ ਪ੍ਰਸ਼ਾਸਨ ਅਤੇ ਪੁਲਿਸ ਦਾ ਸਹਿਯੋਗ ਕਰਨ-ਐੱਸ.ਡੀ.ਐਮ., ਡੀ.ਐੱਸ.ਪੀ.

ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)-ਕੋਰੋਨਾ ਦੀ ਵਾਇਰਸ ਦੀ ਰੋਕਥਾਮ ਲਈ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਨੂੰ ਲਾਗੂ ਕਰਵਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹਨ ਤਾਂ ਕਿ ਹਲਕੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ | ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX