ਤਾਜਾ ਖ਼ਬਰਾਂ


ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
. . .  0 minutes ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ)- ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸੱਚਖੰਡ ...
ਪੁਣਛ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  9 minutes ago
ਸ੍ਰੀਨਗਰ, 26 ਮਈ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ 'ਚ ਸਰਹੱਦ 'ਤੇ ਅੱਜ ਪਾਕਿਸਤਾਨ,...
ਚੰਡੀਗੜ੍ਹ 'ਚ ਡੇਢ ਸਾਲਾ ਬੱਚੇ ਸਮੇਤ ਦੋ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  24 minutes ago
ਚੰਡੀਗੜ੍ਹ, 26 ਮਈ(ਮਨਜੋਤ ਸਿੰਘ)- ਚੰਡੀਗੜ੍ਹ ਦੀ ਬਾਪੂ ਧਾਮ ਕਾਲੋਨੀ 'ਚ ਡੇਢ ਸਾਲਾ ਬੱਚੇ ਸਮੇਤ ਦੋ ਵਿਅਕਤੀ...
ਦਿੱਲੀ ਦੇ ਤੁਗਲਕਾਬਾਦ 'ਚ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
. . .  23 minutes ago
ਨਵੀਂ ਦਿੱਲੀ, 26 ਮਈ- ਦਿੱਲੀ ਦੇ ਤੁਗਲਕਾਬਾਦ 'ਚ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ ਹੋ ...
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 98 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
. . .  about 1 hour ago
ਵਾਸ਼ਿੰਗਟਨ, 26 ਮਈ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ 'ਚ ਕੋਰੋਨਾ...
ਅੱਜ ਦਾ ਵਿਚਾਰ
. . .  about 1 hour ago
ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  1 day ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  1 day ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  1 day ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  1 day ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  1 day ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  1 day ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  1 day ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  1 day ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  1 day ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  1 day ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  1 day ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਜੇਠ ਸੰਮਤ 552
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਪਹਿਲਾ ਸਫ਼ਾ

'ਅਮਫ਼ਾਨ' ਨੇ ਪੱਛਮੀ ਬੰਗਾਲ 'ਚ ਮਚਾਈ ਭਾਰੀ ਤਬਾਹੀ-72 ਮੌਤਾਂ

  • ਹਵਾਈ ਅੱਡੇ 'ਤੇ ਭਰਿਆ ਪਾਣੀ
  • ਪ੍ਰਧਾਨ ਮੰਤਰੀ ਵਲੋਂ ਦੌਰਾ ਅੱਜ
  • 1 ਲੱਖ ਕਰੋੜ ਦੇ ਨੁਕਸਾਨ ਦਾ ਅਨੁਮਾਨ-ਮਮਤਾ ਬੈਨਰਜੀ

ਕੋਲਕਾਤਾ, ਭੁਵਨੇਸ਼ਵਰ, 21 ਮਈ (ਪੀ. ਟੀ. ਆਈ.)-100 ਸਾਲਾਂ 'ਚ ਹੁਣ ਤੱਕ ਦੇ ਸਭ ਤੋਂ ਭਿਆਨਕ ਅਤੇ ਤਾਕਤਵਰ ਸਮੁੰਦਰੀ ਤੂਫ਼ਾਨ 'ਅਮਫ਼ਾਨ' ਵਲੋਂ ਪੱਛਮੀ ਬੰਗਾਲ 'ਚ ਮਚਾਈ ਤਬਾਹੀ ਨਾਲ ਸੂਬੇ 'ਚ 72 ਲੋਕਾਂ ਦੀ ਮੌਤ ਹੋ ਗਈ ਤੇ ਦੋ ਜ਼ਿਲ੍ਹੇ ਪੂਰੀ ਤਰਾਂ ਤਬਾਹ ਹੋ ਗਏ, ਜਦੋਂਕਿ ਕੋਲਕਾਤਾ ਅਤੇ ਸੂਬੇ ਦੇ ਕਈ ਹੋਰ ਹਿੱਸਿਆਂ 'ਚ ਤੂਫ਼ਾਨ ਆਉਣ ਦੇ ਅਗਲੇ ਦਿਨ ਵੀਰਵਾਰ ਨੂੰ ਤਬਾਹੀ ਦਾ ਮੰਜ਼ਰ ਸਾਫ਼ ਦਿਖਾਈ ਦਿੱਤਾ | ਤੂਫ਼ਾਨ ਨੇ ਹਜ਼ਾਰਾਂ ਲੋਕ ਬੇਘਰ ਕਰ ਦਿੱਤੇ, ਕਈ ਪੁਲ ਰੁੜ੍ਹ ਗਏ ਅਤੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ | ਭਿਆਨਕ ਸਮੁੰਦਰੀ ਤੂਫ਼ਾਨ ਨੇ ਮਿੱਟੀ ਦੇ ਬਣੇ ਘਰ ਅਤੇ ਫ਼ਸਲਾਂ ਤਬਾਹ ਕਰ ਦਿੱਤੀਆਂ ਅਤੇ ਹਜ਼ਾਰਾਂ ਦਰਖ਼ਤ ਅਤੇ ਸੈਂਕੜੇ ਬਿਜਲੀ ਦੇ ਖੰਭੇ ਉਖਾੜ ਕੇ ਸੁੱਟ ਦਿੱਤੇ ਅਤੇ ਤੂਫ਼ਾਨ ਨੇ ਓਡੀਸ਼ਾ 'ਚ ਵੀ ਤਬਾਹੀ ਮਚਾਈ ਅਤੇ ਕਈ ਤੱਟੀ ਜ਼ਿਲਿ੍ਹਆਂ 'ਚ ਬਿਜਲੀ ਅਤੇ ਟੈਲੀਕਾਮ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ | ਓਡੀਸ਼ਾ ਸਰਕਾਰ ਦੇ ਅਧਿਕਾਰੀਆਂ ਦੇ ਅਨੁਮਾਨ ਅਨੁਸਾਰ ਸੂਬੇ 'ਚ ਇਸ ਦੇ ਨਾਲ ਕਰੀਬ 44.8 ਲੱਖ ਲੋਕ ਪ੍ਰਭਾਵਿਤ ਹੋਏ ਹਨ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਸਮੁੰਦਰੀ ਤੂਫ਼ਾਨ 'ਅਮਫ਼ਾਨ' ਕਾਰਨ ਪੱਛਮੀ ਬੰਗਾਲ 'ਚ ਘੱਟੋ-ਘੱਟ 72 ਲੋਕਾਂ ਦੀ ਮੌਤ ਹੋਈ ਹੈ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਭਾਵਿਤ ਜ਼ਿਲਿ੍ਹਆਂ ਦਾ ਦੌਰਾ ਕਰਨ ਅਤੇ ਪ੍ਰਭਾਵਿਤ ਇਲਾਕਿਆਂ 'ਚ ਮੁੜ ਵਸੇਬੇ ਲਈ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਜਿਸ ਤੋਂ ਬਾਅਦ ਮਿਲੀ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ | ਮੁੱਖ ਮੰਤਰੀ ਨੇ ਮਿ੍ਤਕਾਂ ਦੇ ਵਾਰਸਾਂ ਲਈ ਦੋ ਤੋਂ ਢਾਈ ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ | ਅਧਿਕਾਰੀਆਂ ਨਾਲ ਕੀਤੀ ਸਮੀਖਿਆ ਬੈਠਕ ਦੇ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਦੋ ਜ਼ਿਲ੍ਹੇ (ਉੱਤਰੀ ਅਤੇ ਦੱਖਣੀ 24 ਪਰਗਨਾ) ਪੂਰੀ ਤਰਾਂ ਤਬਾਹ ਹੋ ਗਏ | ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਏਨਾ ਭਿਆਨਕ ਤੂਫ਼ਾਨ ਅਤੇ ਤਬਾਹੀ ਕਦੇ ਨਹੀਂ ਦੇਖੀ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੂਫ਼ਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਅਪੀਲ ਕਰਨਗੇ | ਕਈ ਸੰਚਾਰ ਟਾਵਰਾਂ ਦੇ ਨੁਕਸਾਨੇ ਜਾਣ ਕਾਰਨ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ | ਮਮਤਾ ਨੇ ਕਿਹਾ ਕਿ 'ਅਮਫ਼ਾਨ' ਦਾ ਪ੍ਰਭਾਵ ਕੋਰੋਨਾ ਵਾਇਰਸ ਨਾਲੋਂ ਜ਼ਿਆਦਾ ਭਿਆਨਕ ਹੈ | ਪ੍ਰਭਾਵਿਤ ਜ਼ਿਲਿ੍ਹਆਂ 'ਚ ਕਈ ਅਸਥਾਈ ਕੈਂਪਾਂ 'ਚ ਲੋਕਾਂ ਨੂੰ ਭੋਜਨ ਲਈ ਧੱਕਾ ਮੁੱਕੀ ਹੁੰਦੇ ਦੇਖਿਆ ਗਿਆ | ਸੂਬਾ ਸਰਕਾਰ ਵਲੋਂ 5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਆ ਕਾਰਨਾਂ ਕਰ ਕੇ ਪ੍ਰਭਾਵਿਤ ਇਲਾਕਿਆਂ 'ਚੋਂ ਕੱਢ ਲਿਆ ਗਿਆ ਸੀ |
ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਕਿ ਸਮੁੰਦਰੀ ਤੂਫ਼ਾਨ ਅਮਫ਼ਾਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਪ੍ਰਮੁੱਖ ਅਧਿਕਾਰੀ ਸਥਿਤੀ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਹਨ ਤੇ ਪੱਛਮੀ ਬੰਗਾਲ ਸਰਕਾਰ ਦੇ ਨਾਲ ਤਾਲਮੇਲ ਨਾਲ ਕੰਮ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸਮੁੰਦਰੀ ਤੂਫ਼ਾਨ ਕਾਰਨ ਪੱਛਮੀ ਬੰਗਾਲ 'ਚ ਹੋਈ ਤਬਾਹੀ ਦਾ ਦਿ੍ਸ਼ ਉਨ੍ਹਾਂ ਨੇ ਦੇਖਿਆ ਹੈ | ਇਸ ਚੁਣੌਤੀਪੂਰਨ ਸਮੇਂ 'ਚ ਪੂਰਾ ਦੇਸ਼ ਪੱਛਮੀ ਬੰਗਾਲ ਦੇ ਨਾਲ ਇੱਕਜੁੱਟਤਾ ਦੇ ਨਾਲ ਖੜ੍ਹਾ ਹੈ | ਉਨ੍ਹਾਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ | ਸਥਿਤੀ ਦੀ ਆਮ ਵਰਗੀ ਕਰਨ ਦੇ ਯਤਨ ਜਾਰੀ ਹਨ | ਉਨ੍ਹਾਂ ਕਿਹਾ ਕਿ ਐਨ. ਡੀ. ਆਰ. ਐਫ. ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ 'ਚ ਕੰਮ ਕਰ ਰਹੀਆਂ ਹਨ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਤੇ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ |
ਬੰਗਲਾਦੇਸ਼ 'ਚ ਅਮਫ਼ਾਨ ਨਾਲ 10 ਮੌਤਾਂ
ਢਾਕਾ-ਸ਼ਕਤੀਸ਼ਾਲੀ ਸਮੁੰਦਰੀ ਤੂਫ਼ਾਨ ਨਾਲ ਬੰਗਲਾਦੇਸ਼ 'ਚ 6 ਸਾਲ ਦੇ ਬੱਚੇ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਕਈ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਸੈਂਕੜੇ ਮਕਾਨ ਨੁਕਸਾਨੇ ਗਏ | ਅਧਿਕਾਰੀਆਂ ਨੇ ਕਿਹਾ ਕਿ ਕਰੀਬ ਦੋ ਦਹਾਕਿਆਂ 'ਚ ਖੇਤਰ 'ਚ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਸਮੁੰਦਰੀ ਤੂਫ਼ਾਨ ਅਮਫਾਨ ਨੇ ਬੁੱਧਵਾਰ ਸ਼ਾਮ ਨੂੰ ਬੰਗਲਾਦੇਸ਼ 'ਚ ਦਸਤਕ ਦਿੱਤੀ ਸੀ | ਢਾਕਾ ਟਿ੍ਬਿਊਨ ਨੇ ਦੱਸਿਆ ਕਿ ਬੰਗਲਾਦੇਸ਼ ਤੱਟੀ ਜ਼ਿਲਿ੍ਹਆਂ 'ਚ ਤੂਫ਼ਾਨ ਨਾਲ ਕਈ ਨੀਵੇਂ ਇਲਾਕੇ ਡੁੱਬ ਗਏ, ਦਰਖ਼ਤ ਜੜ੍ਹੋਂ ਪੁੱਟੇ ਗਏ ਅਤੇ ਮਕਾਨ ਨੁਕਸਾਨੇ ਗਏ | ਮਾਰੇ ਗਏ ਲੋਕਾਂ 'ਚ ਬਰਗੁਨਾ, ਸਤਿਖਰਾ, ਪਿਰੋਜਪੁਰ, ਭੋਲਾ ਤੇ ਪਟੁਆਖਲੀ ਦੇ ਲੋਕ ਸ਼ਾਮਿਲ ਹਨ |
ਅਮਫ਼ਾਨ ਕਾਰਨ ਭਾਰਤ ਤੇ ਬੰਗਲਾਦੇਸ਼ 'ਚ 1.9 ਕਰੋੜ ਬੱਚੇ ਖ਼ਤਰੇ 'ਚ-ਯੂਨੀਸੇਫ
ਸੰਯੁਕਤ ਰਾਸ਼ਟਰ-ਯੂਨੀਸੇਫ ਨੇ ਚਿਤਾਵਨੀ ਦਿੱਤੀ ਹੈ ਕਿ ਅਮਫ਼ਾਨ ਨਾਲ ਅਚਾਨਕ ਹੜ੍ਹ ਆਉਣ ਅਤੇ ਭਾਰੀ ਮੀਂਹ ਪੈਣ ਕਾਰਨ ਘੱਟੋ-ਘੱਟ 1.9 ਕਰੋੜ ਬੱਚੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ | ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਕਿਹਾ ਕਿ ਤੂਫ਼ਾਨ ਆਉਣ ਨਾਲ ਭਾਰਤ ਅਤੇ ਬੰਗਲਾਦੇਸ਼ 'ਚ ਘੱਟੋ-ਘੱਟ 1.9 ਕਰੋੜ ਬੱਚੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ | ਪੱਛਮੀ ਬੰਗਾਲ 'ਚ 1.6 ਕਰੋੜ ਬੱਚਿਆਂ ਸਮੇਤ 5 ਕਰੋੜ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਤੇ ਤੂਫ਼ਾਨ ਨਾਲ ਉਨ੍ਹਾਂ ਦੇ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ | ਯੂਨੀਸੇਫ ਦੀ ਦੱਖਣ ਏਸ਼ੀਆ ਖੇਤਰ ਦੀ ਨਿਰਦੇਸ਼ਕ ਜੀਨ ਗੋਹ ਨੇ ਕਿਹਾ ਕਿ ਅਸੀਂ ਸਥਿਤੀ ਦਾ ਮੁਲੰਕਣ ਕਰਨਾ ਜਾਰੀ ਰੱਖਾਂਗੇ |
'ਅਮਫ਼ਾਨ' ਕਮਜ਼ੋਰ ਹੋਇਆ ਬੰਗਲਾਦੇਸ਼ ਵੱਲ ਵਧਿਆ
ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ 'ਚ ਤਬਾਹੀ ਮਚਾਉਣ ਦੇ ਬਾਅਦ ਅਮਫ਼ਾਨ ਕਮਜ਼ੋਰ ਹੋ ਗਿਆ ਹੈ ਅਤੇ ਬੰਗਲਾਦੇਸ਼ ਵੱਲ ਵਧ ਗਿਆ | ਸਮੁੰਦਰੀ ਤੂਫ਼ਾਨ ਗਹਿਰੇ ਦਬਾਅ ਦੇ ਖੇਤਰ ਅਤੇ ਫਿਰ ਦਬਾਅ ਦੇ ਖੇਤਰ 'ਚ ਬਦਲ ਜਾਵੇਗਾ | ਇਹ ਦੋ ਪੜਾਅ ਸਮੁੰਦਰੀ ਤੂਫ਼ਾਨ ਦੇ ਹੋਰ ਕਮਜ਼ੋਰ ਹੋਣ ਦਾ ਸੰਕੇਤ ਦਿੰਦੇ ਹਨ | ਤੂਫ਼ਾਨ ਦੇ ਪ੍ਰਭਾਵ ਕਾਰਨ ਮੇਘਾਲਿਆ ਅਤੇ ਪੱਛਮੀ ਆਸਾਮ 'ਚ ਅਗਲੇ 12 ਘੰਟਿਆਂ ਦੌਰਾਨ 30-40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ |

ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ 'ਚ ਪਿਛਲੇ ਦੋ ਸਾਲ ਦਾ ਰਿਕਾਰਡ ਟੁੱਟਾ

ਅੰਕੜਾ 11000 ਨੂੰ ਪਾਰ-ਕਈ ਥਾਵਾਂ 'ਤੇ ਕਿਸਾਨਾਂ 'ਤੇ ਦਰਜ ਹੋਏ ਪੁਲਿਸ ਕੇਸ
ਜਸਪਾਲ ਸਿੰਘ ਢਿੱਲੋਂ

ਪਟਿਆਲਾ, 21 ਮਈ-ਕੌਮੀ ਗ੍ਰੀਨ ਟਿ੍ਬਿਊਨਲ ਦੇ ਆਦੇਸ਼ਾਂ ਅਤੇ ਤਾਲਾਬੰਦੀ ਦੀਆਂ ਧੱਜੀਆਂ ਉਡਾਉਂਦਿਆਂ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਾਉਣ ਦੇ ਅੰਕੜਿਆਂ ਨੇ ਪਿਛਲੇ ਦੋ ਸਾਲਾਂ ਦੇ ਕੀਰਤੀਮਾਨ ਤੋੜ ਦਿੱਤੇ ਹਨ | ਇਸ ਵਾਰ ਪੰਜਾਬ ਅੰਦਰ 20 ਮਈ ਸ਼ਾਮ ਤੱਕ 11014 ਥਾਵਾਂ 'ਤੇ ਕਣਕ ਦੀ ਰਹਿੰਦ-ਖੰੂਹਦ ਨੂੰ ਅੱਗ ਦੇ ਹਵਾਲੇ ਕੀਤਾ ਗਿਆ | ਦੱਸਣਾ ਬਣਦਾ ਹੈ ਕਿ ਇਕੋ ਦਿਨ 20 ਮਈ ਨੂੰ 734 ਥਾਵਾਂ 'ਤੇ ਕਣਕ ਦੇ ਨਾੜ ਨੂੰ ਅੱਗ ਲਾਈ ਗਈ, ਜਿਸ ਵਿਚ ਸਭ ਤੋਂ ਵੱਧ ਅੱਗਾਂ 103 ਅੰਮਿ੍ਤਸਰ 'ਚ ਲੱਗੀਆਂ | ਇਹ ਅੰਕੜਾ ਪਿਛਲੇ ਦੋ ਸਾਲਾਂ 'ਚ ਸਭ ਤੋਂ ਉੱਪਰਲਾ ਅੰਕੜਾ ਹੈ, ਕਿਉਂਕਿ ਸਾਲ 2019 'ਚ 20 ਮਈ ਤੱਕ 8921 ਅਤੇ ਸਾਲ 2018 'ਚ 10832 ਥਾਵਾਂ 'ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲੱਗੀਆਂ ਸਨ | ਇਸ ਵਾਰ ਸਭ ਤੋਂ ਵੱਧ ਅੱਗਾਂ ਬਠਿੰਡਾ ਜ਼ਿਲੇ੍ਹ ਅੰਦਰ ਲੱਗੀਆਂ, ਜਿੱਥੇ ਹੁਣ ਤੱਕ 1051 ਥਾਵਾਂ 'ਤੇ ਅੱਗ ਲਾਈ ਗਈ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 710 ਸੀ | ਮੋਗਾ ਜ਼ਿਲੇ੍ਹ 'ਚ 1016, ਫ਼ਿਰੋਜ਼ਪੁਰ 'ਚ 972, ਅੰਮਿ੍ਤਸਰ 'ਚ 965, ਮੁਕਤਸਰ 'ਚ 911, ਗੁਰਦਾਸਪੁਰ 'ਚ 752 ਤੇ ਤਰਨਤਾਰਨ 'ਚ 742 ਥਾਵਾਂ 'ਤੇ ਰਹਿੰਦ-ਖੂੰਹਦ ਨੂੰ ਅੱਗ ਲਾਈ ਗਈ, ਇਹ ਸਾਰੇ ਜ਼ਿਲੇ੍ਹ ਅੱਗਾਂ ਲਾਉਣ 'ਚ ਉੱਪਰਲੇ ਅੰਕੜੇ ਵਾਲੇ ਹਨ | ਇਸ ਦੇ ਨਾਲ ਹੀ ਬਰਨਾਲਾ 'ਚ 397, ਫ਼ਤਹਿਗੜ੍ਹ ਸਾਹਿਬ 'ਚ 81, ਫ਼ਰੀਦਕੋਟ 489, ਹੁਸ਼ਿਆਰਪੁਰ 365, ਜਲੰਧਰ 432, ਕਪੂਰਥਲਾ 310, ਲੁਧਿਆਣਾ 595, ਮਾਨਸਾ 328, ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ 114, ਪਠਾਨਕੋਟ 79, ਪਟਿਆਲਾ 308 ਅਤੇ ਸੰਗਰੂਰ 'ਚ 547 ਥਾਵਾਂ 'ਤੇ ਅੱਗ ਲਾਈ ਗਈ | ਘੱਟ ਅੱਗ ਲਾਉਣ ਵਾਲਿਆਂ 'ਚ ਰੋਪੜ 'ਚ 36 ਤੇ ਮੋਹਾਲੀ 'ਚ ਸਿਰਫ਼ 24 ਥਾਵਾਂ 'ਤੇ ਅੱਗ ਲਾਈ ਗਈ | ਮਾਹਿਰਾਂ 'ਚ ਚਰਚਾ ਹੈ ਕਿ ਲੋਕ ਸਖ਼ਤੀ ਤੋਂ ਬਿਨਾਂ ਬਾਜ਼ ਨਹੀਂ ਆਉਂਦੇ, ਜਿਸ ਤਰ੍ਹਾਂ ਅੱਗਾਂ ਲਾਉਣ ਦਾ ਰੁਝਾਨ ਚੱਲ ਰਿਹਾ ਹੈ ਇਸ ਦਾ ਖ਼ਮਿਆਜ਼ਾ ਰਾਜ ਸਰਕਾਰ ਨੂੰ ਗ੍ਰੀਨ ਟਿ੍ਬਿਊਨਲ ਦੀ ਅਦਾਲਤ 'ਚ ਭੁਗਤਣਾ ਪੈ ਸਕਦਾ ਹੈ | ਪਿਛਲੇ ਝੋਨੇ ਦੇ ਸੀਜ਼ਨ ਮੌਕੇ ਸਰਕਾਰ ਨੇ ਅੱਗਾਂ ਨਾ ਲਾਉਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਕਿਸਾਨਾਂ ਦੇ ਖਾਤੇ 'ਚ ਧੇਲਾ ਵੀ ਨਹੀਂ ਆਇਆ | ਪੰਜਾਬ ਅੰਦਰ ਬਹੁਤ ਸਾਰੇ ਕਿਸਾਨਾਂ 'ਤੇ ਆਦੇਸ਼ਾਂ ਦੀ ਉਲੰਘਣਾ ਦੇ ਮਾਮਲੇ 'ਚ ਪੁਲਿਸ ਕੇਸ ਵੀ ਦਰਜ ਹੋ ਰਹੇ ਹਨ, ਪਰ ਫਿਰ ਵੀ ਇਹ ਰੁਝਾਨ ਨਹੀਂ ਰੁਕ ਰਿਹਾ | ਸਿਹਤ ਮਾਹਿਰ ਇਸ ਮਹਾਂਮਾਰੀ ਦੌਰਾਨ ਅੱਗਾਂ ਦੇ ਰੁਝਾਨ ਨੂੰ ਮਨੁੱਖੀ ਸਿਹਤ ਲਈ ਘਾਤਕ ਕਰਾਰ ਦੇ ਰਹੇ ਹਨ | ਸਰਕਾਰ ਕਿਸਾਨਾਂ ਨੂੰ ਇਸ ਮਾਮਲੇ 'ਚ ਜਾਗਰੂਕ ਕਰਨ 'ਚ ਅਸਮਰਥ ਰਹੀ ਹੈ | ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਧਿਕਾਰੀ ਕੋਰੋਨਾ ਨਾਲ ਨਿਪਟਣ ਲਈ ਰੁੱਝੇ ਹੋਏ ਹਨ, ਜਿਸ ਦਾ ਨਾਜਾਇਜ਼ ਫ਼ਾਇਦਾ ਕਿਸਾਨਾਂ ਨੇ ਉਠਾਇਆ ਹੈ |

ਵਿਧਾਇਕ ਦਲ ਦੀ ਮੀਟਿੰਗ ਚਾਹੁੰਦੇ ਹਨ ਕਾਂਗਰਸੀ ਮੈਂਬਰ-ਜਾਖੜ

ਕਿਹਾ, ਗਿਲੇ-ਸ਼ਿਕਵੇ ਤਾਂ ਆਹਮੋ-ਸਾਹਮਣੇ ਹੀ ਦੂਰ ਹੋ ਸਕਦੇ ਹਨ
ਚੰਡੀਗੜ੍ਹ, 21 ਮਈ (ਐਨ.ਐਸ. ਪਰਵਾਨਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਰਤਮਾਨ ਹਾਲਾਤ ਦੀ ਸਮੀਖਿਆ ਕਰਨ ਲਈ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਦੀ ਮੰਗ ਹੈ ਕਿ ਕਾਂਗਰਸੀ ਵਿਧਾਇਕ ਦਲ ਦੀ ਤੁਰੰਤ ਮੀਟਿੰਗ ਬੁਲਾਈ ਜਾਵੇ ਤੇ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਕਾਰਨ ਪਾਰਟੀ ਬਦਨਾਮ ਹੋ ਰਹੀ ਹੈ, ਉਨ੍ਹਾਂ ਨੂੰ ਲਗਾਮ ਲਾਈ ਜਾਵੇ | ਅੱਜ ਇਥੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਿਧਾਇਕਾਂ ਦੀ ਮੰਗ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾ ਦਿੱਤਾ ਹੈ | ਤਾਲਾਬੰਦੀ ਕਾਰਨ ਕੁਝ ਪਾਬੰਦੀਆਂ ਹਨ, ਜਿਨ੍ਹਾਂ ਦੀ ਪਾਲਣਾ ਕੀਤੇ ਬਗੈਰ ਮੀਟਿੰਗ ਤੁਰੰਤ ਬੁਲਾਉਣਾ ਸ਼ਾਇਦ ਸੰਭਵ ਨਹੀਂ, ਪਰ ਅਫ਼ਸਰਸ਼ਾਹੀ 'ਤੇ ਲਗਾਮ ਪਾਉਣਾ ਜ਼ਰੂਰੀ ਹੈ | ਮੁੱਖ ਮੰਤਰੀ ਹੀ ਹਾਲਾਤ ਤੇ ਨਿਯਮਾਂ ਅਨੁਸਾਰ ਮੀਟਿੰਗ ਬੁਲਾ ਸਕਦੇ ਹਨ | ਕਈ ਕਾਂਗਰਸੀ ਮੈਂਬਰਾਂ ਨੇ ਇਹ ਵੀ ਕਿਹਾ ਹੈ ਕਿ ਕੈਪਟਨ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਹੋਣੀ ਹੀ ਚਾਹੀਦੀ ਹੈ | ਕਈ ਅਫ਼ਸਰ ਬੇਲਗ਼ਾਮ ਹੋ ਗਏ ਹਨ, ਸ਼ਾਇਦ ਉਨ੍ਹਾਂ 'ਤੇ ਕਈ ਅਕਾਲੀ ਆਗੂਆਂ ਦਾ ਪ੍ਰਭਾਵ ਹੋਵੇ | ਉਨ੍ਹਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਪੰਜਾਬ ਵਿਚ ਹੁਣ ਕਾਂਗਰਸ ਦੀ ਸਰਕਾਰ ਹੈ | ਇਸ ਦੌਰਾਨ ਸ੍ਰੀ ਜਾਖੜ ਦੀ ਰਾਏ ਹੈ ਕਿ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ ਹੋ ਹੀ ਜਾਣੀ ਚਾਹੀਦੀ ਹੈ | 80 ਮੈਂਬਰ ਜਨਤਾ ਦੇ ਚੁਣੇ ਹੋਏ ਕਾਂਗਰਸੀ ਨੁਮਾਇੰਦੇ ਹਨ | ਉਨ੍ਹਾਂ ਦੀ ਆਵਾਜ਼ ਕਦੋਂ ਤੱਕ ਦਬਾਈ ਜਾ ਸਕਦੀ ਹੈ | ਉਹ ਆਪਸ ਵਿਚ ਮਿਲ ਬੈਠ ਕੇ ਵਿਚਾਰਾਂ ਕਰਦੇ ਰਹਿੰਦੇ ਹਨ | ਇਸ ਦੌਰਾਨ ਪਤਾ ਲੱਗਾ ਹੈ ਕਿ ਮੌਜੂਦਾ ਮੁੱਖ ਸਕੱਤਰ ਸ੍ਰੀ ਕਰਨਅਵਤਾਰ ਸਿੰਘ ਦੇ ਵਿਵਹਾਰ ਤੋਂ ਕਈ ਮੰਤਰੀ ਅਜੇ ਵੀ ਸੰਤੁਸ਼ਟ ਨਹੀਂ ਕਿਉਂਕਿ ਉਨ੍ਹਾਂ ਬਾਰੇ ਇਹ ਆਮ ਪ੍ਰਭਾਵ ਹੈ ਕਿ ਉਹ ਵਿਧਾਇਕਾਂ ਤੇ ਆਮ ਜਨਤਾ ਤੋਂ ਆਮ ਤੌਰ 'ਤੇ ਦੂਰ ਹੀ ਰਹਿੰਦੇ ਹਨ, ਮਿਲਣਾ ਤਾਂ ਇਕ ਪਾਸੇ ਰਿਹਾ | ਸ੍ਰੀ ਜਾਖੜ ਨੇ ਪੁੱਛਣ 'ਤੇ ਦੱਸਿਆ ਕਿ 80 ਕਾਂਗਰਸੀ ਵਿਧਾਇਕਾਂ ਨਾਲ ਵੀਡੀਓ ਕਾਨਫ਼ਰੰਸ ਕਰਨਾ ਕਾਫ਼ੀ ਔਖਾ ਹੈ | ਮੀਟਿੰਗ ਤਾਂ ਆਹਮੋ-ਸਾਹਮਣੇ ਹੀ ਹੋਣੀ ਉੱਚਿਤ ਰਹੇਗੀ ਤਾਂ ਕਿ ਸਾਰੇ ਪਾਰਟੀ ਵਿਧਾਇਕ ਖੁੱਲ੍ਹ ਕੇ ਆਪੋ ਆਪਣੀ ਗੱਲ ਕਹਿ ਸਕਣ | ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਤਾਂ ਪਾਰਟੀ ਲੀਡਰਸ਼ਿਪ ਦੇ ਸਾਹਮਣੇ ਹੀ ਹੋਣੀ ਉੱਚਿਤ ਰਹੇਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਵਿਧਾਇਕਾਂ ਨੂੰ ਸੇਵਾਵਾਂ ਹਾਜ਼ਰ ਹਨ |

ਕੋਰੋਨਾ ਵੈਕਸੀਨ ਸਬੰਧੀ ਆਕਸਫੋਰਡ ਯੂਨੀਵਰਸਿਟੀ ਦਾ ਪਸ਼ੂ ਪ੍ਰਯੋਗ ਫੇਲ੍ਹ

  • ਬੰਗਲਾਦੇਸ਼ੀ ਡਾਕਟਰਾਂ ਦੀ ਟੀਮ ਵਲੋਂ ਦਵਾਈ ਬਣਾਉਣ ਦਾ ਦਾਅਵਾ
  • ਮਨੁੱਖੀ ਪ੍ਰਯੋਗ ਦਾ ਨਤੀਜਾ ਜਲਦੀ ਆਉਣ ਦੀ ਸੰਭਾਵਨਾ

ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 21 ਮਈ-ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ 50 ਲੱਖ ਤੋਂ ਵੱਧ ਮਾਮਲੇ ਆਉਣ ਦੇ ਬਾਅਦ ਇਸ ਮਹਾਂਮਾਰੀ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ ਹੋਰ ਤੇਜ਼ ਹੋ ਗਈ ਹੈ ਪਰ ਜਿਸ ਪ੍ਰਾਜੈਕਟ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹਨ, ਉਹ ਫੇਲ੍ਹ ਹੋ ਗਿਆ | ਆਕਸਫੋਰਡ ਯੂਨੀਵਰਸਿਟੀ 'ਚ ਚੱਲ ਰਿਹਾ ਵੈਕਸੀਨ ਦਾ ਟਰਾਇਲ ਪਹਿਲੇ ਪੜਾਅ ਵਿਚ ਹੀ ਫੇਲ੍ਹ ਹੋ ਗਿਆ | ਇਸ ਟੀਕੇ ਦਾ ਬਾਂਦਰਾਂ 'ਤੇ ਕੋਈ ਖ਼ਾਸ ਅਸਰ ਦਿਖਾਈ ਨਹੀਂ ਦੇ ਰਿਹਾ ਜਦ ਕਿ ਅਮਰੀਕਾ ਦੀ ਬਾਇਓਟੈੱਕ ਕੰਪਨੀ ਮੋਡਰੇਨਾ ਨੂੰ ਉਸ ਦੇ ਪ੍ਰਾਜੈਕਟ ਵਿਚ ਸ਼ੁਰੂਆਤੀ ਸਫ਼ਲਤਾ ਮਿਲੀ ਹੈ ਅਤੇ ਥਾਈਲੈਂਡ ਨੇ ਵੀ ਟੀਕੇ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ | ਇਸ ਦੇ ਇਲਾਵਾ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਡਾਕਟਰਾਂ ਦੀ ਟੀਮ ਨੇ ਕੋਵਿਡ-19 ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ | ਉਨ੍ਹਾਂ ਦਾ ਦਾਅਵਾ ਹੈ ਕਿ ਟੀਮ ਨੇ ਦੋ ਦਵਾਈਆਂ ਨੂੰ ਮਿਲਾ ਕੇ ਅਜਿਹਾ ਐਾਟੀਬਾਡੀ ਤਿਆਰ ਕੀਤਾ ਹੈ, ਜਿਸ ਦੇ ਨਤੀਜੇ ਮਰੀਜ਼ਾਂ ਨੂੰ ਹੈਰਾਨ ਕਰਨ ਵਾਲੇ ਹਨ | ਬੰਗਲਾਦੇਸ਼ ਮੈਡੀਕਲ ਕਾਲਜ ਹਸਪਤਾਲ ਵਿਚ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਮੁਹੰਮਦ ਤਾਰਿਕ ਆਲਮ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਦੇ 60 ਮਰੀਜ਼ਾਂ 'ਤੇ ਦਵਾਈ ਦੀ ਵਰਤੋਂ ਕੀਤੀ ਹੈ ਤੇ ਨਤੀਜੇ ਕਾਫ਼ੀ ਸਹੀ ਆਏ ਹਨ | ਮਰੀਜ਼ਾਂ ਨੂੰ ਜਦ ਦੋ ਦਵਾਈਆਂ ਵਾਲਾ ਐਾਟੀਡੋਟ ਦਿੱਤਾ ਗਿਆ ਤਾਂ ਮਰੀਜ਼ ਠੀਕ ਹੋ ਗਏ | ਬੰਗਲਾਦੇਸ਼ ਦੇ ਮਾਹਿਰ ਪ੍ਰੋਫੈਸਰ ਤਾਰਿਕ ਦਾ ਕਹਿਣਾ ਹੈ ਕਿ ਜਾਨਵਰਾਂ ਵਿਚ ਪਰਜੀਵੀ-ਕੀੜੇ ਮਾਰਨ ਵਾਲੀ ਦਵਾਈ ਆਈਵਰਮੈਕਟਿਨ ਦੇ ਸਿੰਗਲ ਡੋਜ਼ ਨਾਲ ਐਾਟੀਬਾਇਓਟਿਕ ਡਾਕਸੀਸਾਇਕਲਿਨ ਨੂੰ ਮਿਲਾ ਕੇ ਐਾਟੀਡੋਟ ਤਿਆਰ ਕੀਤਾ ਗਿਆ | ਉਨ੍ਹਾਂ ਦੀ ਟੀਮ ਕੋਰੋਨਾ ਦੇ ਮਰੀਜ਼ਾਂ ਨੂੰ ਇਹ ਦੋਵੇਂ ਦਵਾਈਆਂ ਦੇ ਰਹੀ ਹੈ | ਜ਼ਿਆਦਾਤਰ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਸੀ ਤੇ ਕੋਰੋਨਾ ਪਾਜ਼ੀਟਿਵ ਸਨ | ਉਨ੍ਹਾਂ ਨੂੰ ਦਵਾਈ ਦਿੱਤੀ ਗਈ, ਜਿਸ ਦੇ ਮਗਰੋਂ 4 ਦਿਨ ਬਾਅਦ ਹੀ ਠੀਕ ਹੋਏ ਅਤੇ ਇਸ ਦਾ ਕੋਈ ਸਾਈਡ ਇਫੈਕਟ ਦਿਖਾਈ ਨਹੀਂ ਦਿੱਤਾ¢ ਠੀਕ ਹੋ ਚੁੱਕੇ ਮਰੀਜ਼ਾਂ 'ਤੇ ਅਜੇ ਨਜ਼ਰ ਰੱਖੀ ਜਾ ਰਹੀ ਹੈ | ਦੱਸ ਦਈਏ ਕਿ ਬੰਗਲਾਦੇਸ਼ ਵਿਚ ਕੋਰੋਨਾ ਦੇ 22 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ 238 ਲੋਕਾਂ ਦੀ ਮੌਤ ਹੋ ਚੁੱਕੀ ਹੈ | ਜ਼ਿਕਰਯੋਗ ਹੈ ਕਿ ਆਕਸਫੋਰਡ ਯੂਨੀਵਰਸਿਟੀ ਵਲੋਂ ਮਨੁੱਖੀ ਤਜਰਬਾ ਅਜੇ ਜਾਰੀ ਹੈ ਅਤੇ ਇਸ ਦਾ ਨਤੀਜਾ ਜੂਨ ਜਾਂ ਜੁਲਾਈ ਵਿਚ ਆਉਣ ਦੀ ਸੰਭਾਵਨਾ ਹੈ | ਭਾਈਵਾਲੀ ਕੰਪਨੀ 'ਐਸਟਰਾ ਜੈਨੇਕਾ' ਨੇ ਕਿਹਾ ਹੈ ਕਿ ਨਤੀਜਾ ਜੇ ਕਾਮਯਾਬ ਹੁੰਦਾ ਹੈ ਤਾਂ ਉਹ ਸਤੰਬਰ ਵਿਚ ਇਸ ਦੀ ਸਪਲਾਈ ਸ਼ੁਰੂ ਕਰ ਦੇਣਗੇ | ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ 400 ਮਿਲੀਅਨ ਵੈਕਸੀਨ ਟੀਕਿਆਂ ਦਾ ਆਰਡਰ ਪਹਿਲਾਂ ਹੀ ਮਿਲ ਚੁੱਕਾ ਹੈ |

ਦੁਨੀਆ ਭਰ 'ਚ ਕੋਰੋਨਾ ਮਾਮਲੇ 51 ਲੱਖ ਤੋਂ ਪਾਰ

ਵਾਸ਼ਿੰਗਟਨ, 21 ਮਈ (ਏਜੰਸੀ)-ਕੋਰੋਨਾ ਕਾਰਨ ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 3 ਲੱਖ, 31 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦੋਂ ਕਿ ਮਾਮਲੇ 51 ਲੱਖ, 49 ਹਜ਼ਾਰ ਦਾ ਅੰਕੜਾ ਟੱਪ ਗਏ ਹਨ | ਦੁਨੀਆ 'ਚ ਸਭ ਤੋਂ ਜ਼ਿਆਦਾ 95,000 ਤੋਂ ਵੱਧ ਮੌਤਾਂ ਅਮਰੀਕਾ 'ਚ ਜਦੋਂ ਕਿ 35,000 ਤੋਂ ਜ਼ਿਆਦਾ ਬਰਤਾਨੀਆ 'ਚ ਹੋਈਆਂ ਹਨ | ਕੋਰੋਨਾ ਕਾਰਨ 10,000 ਤੋਂ ਜ਼ਿਆਦਾ ਮੌਤਾਂ ਵਾਲੇ ਹੋਰ ਦੇਸ਼ਾਂ 'ਚ ਇਟਲੀ 32,000 ਤੋਂ ਜ਼ਿਆਦਾ, ਸਪੇਨ 27,000 ਤੋਂ ਜ਼ਿਆਦਾ, ਫਰਾਂਸ 28,000 ਤੋਂ ਜ਼ਿਆਦਾ ਅਤੇ ਬ੍ਰਾਜ਼ੀਲ 19,000 ਤੋਂ ਜ਼ਿਆਦਾ ਸ਼ਾਮਿਲ ਹਨ | ਇਸ ਵਿਚਾਲੇ ਅਮਰੀਕਾ ਅਜੇ ਵੀ 15 ਲੱਖ, 93 ਹਜ਼ਾਰ ਤੋਂ ਵੱਧ ਮਾਮਲਿਆਂ ਨਾਲ ਦੁਨੀਆ 'ਚ ਸਭ ਤੋਂ ਜ਼ਿਆਦਾ ਮਾਮਲਿਆਂ ਵਾਲਾ ਦੇਸ਼ ਹੈ |
ਪਾਕਿ 'ਚ 1030 ਮੌਤਾਂ
ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 1030 ਤੱਕ ਪਹੁੰਚ ਚੁੱਕੀ ਹੈ ਅਤੇ ਪੀੜਤਾਂ ਦੀ ਕੁੱਲ ਗਿਣਤੀ 48,354 ਦੱਸੀ ਜਾ ਰਹੀ ਹੈ | ਪਾਕਿ ਕੌਮੀ ਸਿਹਤ ਸੇਵਾ ਮੰਤਰਾਲੇ ਦੇ ਅਨੁਸਾਰ ਲਹਿੰਦੇ ਪੰਜਾਬ ਸੂਬੇ 'ਚ 16685, ਸਿੰਧ 'ਚ 19924, ਖ਼ੈਬਰ ਪਖਤੂਨਖਵਾ 'ਚ 6815, ਬਲੋਚਿਸਤਾਨ 'ਚ 2968, ਇਸਲਾਮਾਬਾਦ 'ਚ 1235, ਗਿਲਗਿਤ-ਬਾਲਟਿਸਤਾਨ 'ਚ 579 ਅਤੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ 148 ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ | ਇਸ ਦੇ ਇਲਾਵਾ ਹੁਣ ਤੱਕ 14,155 ਲੋਕ ਠੀਕ ਹੋਏ ਵੀ ਦੱਸੇ ਜਾ ਰਹੇ ਹਨ |

ਅਮਰੀਕਾ ਨੇ ਅਲਕਾਇਦਾ ਦਾ ਵੱਡਾ ਅੱਤਵਾਦੀ ਭਾਰਤ ਨੂੰ ਸੌਾਪਿਆ

ਅੰਮਿ੍ਤਸਰ ਪਹੁੰਚਣ 'ਤੇ ਇਕਾਂਤਵਾਸ 'ਚ ਰੱਖਿਆ
ਨਵੀਂ ਦਿੱਲੀ/ਅੰਮਿ੍ਤਸਰ, 21 ਮਈ (ਏਜੰਸੀ/ਗਗਨਦੀਪ ਸ਼ਰਮਾ)-ਅਮਰੀਕਾ ਨੇ ਅਲਕਾਇਦਾ ਦਾ ਵੱਡਾ ਅੱਤਵਾਦੀ ਮੁਹੰਮਦ ਇਬਰਾਹਿਮ ਜੁਬੈਰ ਭਾਰਤ ਨੂੰ ਸੌਾਪ ਦਿੱਤਾ ਹੈ | ਉਸ ਨੂੰ 19 ਮਈ ਨੂੰ ਹੀ ਭਾਰਤ ਲਿਆਂਦਾ ਗਿਆ ਅਤੇ ਅੰਮਿ੍ਤਸਰ ਸਥਿਤ ਇਕ ਕੁਆਰੰਟਾਈਨ ਸੈਂਟਰ 'ਚ ਰੱਖਿਆ ਗਿਆ ਹੈ | ਹੈਦਰਾਬਾਦ ਦਾ ਰਹਿਣ ਵਾਲਾ ਜੁਬੈਰ ਅਲਕਾਇਦਾ ਦੀ ਫਾਈਨਾਂਸਿੰਗ ਦਾ ਕੰਮ ਦੇਖਦਾ ਸੀ | ਉਸ ਨੂੰ ਅਮਰੀਕੀ ਅਦਾਲਤ 'ਚ ਅੱਤਵਾਦੀ ਘਟਨਾਵਾਂ 'ਚ ਦੋਸ਼ੀ ਪਾਇਆ ਗਿਆ | ਜੁਬੈਰ ਨੇ ਹੈਦਰਾਬਾਦ ਤੋਂ ਹੀ ਪੜ੍ਹਾਈ ਕੀਤੀ ਹੈ | ਬਾਅਦ 'ਚ ਉਹ ਅਮਰੀਕਾ ਚਲਾ ਗਿਆ ਤੇ ਇਥੇ ਉਸ ਨੇ ਅਮਰੀਕੀ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਅਮਰੀਕੀ ਨਾਗਰਿਕਤਾ ਵੀ ਹਾਸਿਲ ਕਰ ਲਈ | ਬਾਅਦ ਵਿਚ ਉਹ ਅੱਤਵਾਦੀ ਸੰਗਠਨ ਅਲਕਾਇਦਾ 'ਚ ਸ਼ਾਮਿਲ ਹੋ ਗਿਆ ਅਤੇ ਸੰਗਠਨ ਦੇ ਖਤਰਨਾਕ ਅੱਤਵਾਦੀ ਅਲ ਅਵਲਾਕੀ ਦਾ ਸਹਾਇਕ ਬਣ ਗਿਆ | ਅਵਲਾਕੀ ਦਾ ਪੂਰਾ ਨਾਂਅ ਅਨਵਰ ਨਸੀਬ ਅਲ ਅਵਲਾਕੀ ਹੈ, ਜੋ ਯਮਨ ਮੂਲ ਦਾ ਅਮਰੀਕੀ ਨਾਗਰਿਕ ਹੈ | ਅਮਰੀਕੀ ਅਧਿਕਾਰੀਆਂ ਅਨੁਸਾਰ ਉਹ ਅਲਕਾਇਦਾ 'ਚ ਅੱਤਵਾਦੀਆਂ ਦੀ ਭਰਤੀ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ 'ਚ ਮਾਹਿਰ ਹੈ | ਸੂਤਰਾਂ ਅਨੁਸਾਰ ਜੁਬੈਰ ਦੇ ਤਿੰਨ ਸਾਥੀ ਜਾਹਿਆ ਫਾਰੂਕ ਮੁਹੰਮਦ, ਆਸਿਫ਼ ਅਹਿਮਦ ਸਲੀਮ ਤੇ ਸੁਲਤਾਨੇ ਰੋਮੀ ਸਲੀਮ ਪੁਲਿਸ ਦੇ ਹੱਥ ਲੱਗ ਗਏ ਤੇ ਉਨ੍ਹਾਂ ਹੀ ਜੁਬੈਰ ਦਾ ਨਾਂਅ ਲਿਆ ਸੀ |

ਦੇਸ਼ ਭਰ 'ਚ 5705 ਨਵੇਂ ਮਾਮਲੇ

ਭਾਰਤ 'ਚ ਦੁਨੀਆ ਦੇ ਮੁਕਾਬਲੇ ਮੌਤ ਦਰ ਘੱਟ-ਸਿਹਤ ਮੰਤਰਾਲਾ

ਨਵੀਂ ਦਿੱਲੀ, 21 ਮਈ (ਏਜੰਸੀ)-ਦੇਸ਼ ਭਰ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 5705 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 1,16,295 'ਤੇ ਪਹੁੰਚ ਗਈ ਹੈ ਅਤੇ ਹੁਣ ਤੱਕ ਦੇਸ਼ 'ਚ 3494 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨੇ 139 ਹੋਰ ਲੋਕਾਂ ਦੀ ਜਾਨ ਲਈ ਹੈ | ਹੁਣ ਤੱਕ 47487 ਲੋਕ ਸਿਹਤਯਾਬ ਵੀ ਹੋਏ ਹਨ | ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਕਾਰਨ ਦੁਨੀਆ 'ਚ ਮੌਤ ਦਰ 6.65 ਦੇ ਮੁਕਾਬਲੇ ਭਾਰਤ 'ਚ ਇਹ ਦਰ 3.06 ਹੈ ਤੇ ਅਜਿਹਾ ਸਮੇਂ ਸਿਰ ਮਾਮਲਿਆਂ ਦੀ ਪਛਾਣ ਤੇ ਢੁੱਕਵੇਂ ਡਾਕਟਰੀ ਪ੍ਰ੍ਰਬੰਧਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ | ਮੰਤਰਾਲੇ ਨੇ ਦੱਸਿਆ ਕਿ ਮਰਦਾਂ 'ਚ ਮੌਤ ਦਰ 64 ਫੀਸਦੀ ਤੇ ਬਾਕੀ 36 ਫੀਸਦੀ ਔਰਤਾਂ 'ਚ ਹੈ | ਉਮਰ ਦੇ ਆਧਾਰ 'ਤੇ 15 ਸਾਲ ਤੋਂ ਘੱਟ ਦੇ ਉਮਰ ਵਰਗ 'ਚ ਮੌਤ ਦਰ 0.5 ਫੀਸਦੀ, 15 ਤੋਂ 30 ਸਾਲਾਂ ਵਿਚਾਲੇ 2.5 ਫੀਸਦੀ, 30 ਤੋਂ 45 ਸਾਲਾਂ ਵਿਚਾਲੇ 11.4 ਫੀਸਦੀ, 45 ਤੋਂ 60 ਸਾਲਾਂ ਵਿਚਾਲੇ 35.1 ਫੀਸਦੀ ਅਤੇ 60 ਸਾਲਾਂ ਤੋਂ ਉਪਰ 50.5 ਫੀਸਦੀ ਅੰਕੜਾ ਦਰਜ ਹੈ | ਇਸ ਤੋਂ ਇਲਾਵਾ 73 ਫੀਸਦੀ ਮੌਤਾਂ ਲਈ ਸਹਿ-ਰੋਗ ਕਾਰਨ ਬਣੇ ਹਨ | ਬਜ਼ੁਰਗਾਂ (60 ਸਾਲ ਦੀ ਉਮਰ ਤੋਂ ਵੱਧ) ਤੇ ਸਹਿ-ਰੋਗਾਂ ਵਾਲੇ ਲੋਕਾਂ ਨੂੰ ਕੋਰੋਨਾ ਲਈ ਉੱਚ ਖਤਰੇ ਦੇ ਗਰੁੱਪ ਵਜੋਂ ਪਛਾਣਿਆ ਗਿਆ ਹੈ |
ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ-ਗ੍ਰਹਿ ਮੰਤਰਾਲਾ
ਕੇਂਦਰ ਨੇ ਵੀਰਵਾਰ ਨੂੰ ਕਿਹਾ ਕਿ ਵੱਖ-ਵੱਖ ਸਥਾਨਾਂ 'ਤੇ ਤਾਲਾਬੰਦੀ ਦੀ ਉਲੰਘਣਾ ਦਾ ਪਤਾ ਲੱਗਾ ਹੈ ਅਤੇ ਸੂਬਿਆਂ ਨੂੰ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ ਗ੍ਰਹਿ ਸਕੱਤਰ ਅਜੇ ਭੱਲਾ ਨੇ ਇਹ ਵੀ ਕਿਹਾ ਕਿ ਰਾਤ ਦੇ ਕਰਫ਼ਿਊ ਜਾਂ ਰਾਤ ਦੇ 7 ਵਜੇ ਤੋਂ ਸਵੇਰੇ 7 ਵਜੇ ਤੱਕ ਸਾਰੀਆਂ ਗ਼ੈਰ ਜ਼ਰੂਰੀ ਸਰਗਰਮੀਆਂ ਦੀ ਪਾਬੰਦੀ ਲਈ ਜਾਰੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ | ਭੱਲਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਤੇ ਹੋਰਨਾਂ ਸੂਤਰਾਂ ਰਾਹੀਂ ਗ੍ਰਹਿ ਮੰਤਰਾਲੇ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਵੱਖ-ਵੱਖ ਥਾਵਾਂ 'ਤੇ ਉਲੰਘਣਾ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਨ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ |

ਇਕ-ਤਿਹਾਈ ਸਮਰੱਥਾ, ਨਵੇਂ ਕਿਰਾਏ ਤੇ ਨਵੇਂ ਨਿਯਮਾਂ ਨਾਲ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ

ਪਹਿਲੀ ਤੋਂ ਚੱਲਣ ਵਾਲੀਆਂ ਰੇਲਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)- ਸੋਮਵਾਰ ਭਾਵ 25 ਮਈ ਤੋਂ ਹਵਾਬਾਜ਼ੀ ਵਿਭਾਗ, ਇਕ-ਤਿਹਾਈ ਸਮਰੱਥਾ ਅਤੇ ਤਵਸੀਲੀ ਸੇਧਾਂ ਦੇ ਨਾਲ ਘਰੇਲੂ ਉਡਾਣਾਂ ਸ਼ੁਰੂ ਕਰੇਗਾ | ਤਕਰੀਬਨ ਦੋ ਮਹੀਨਿਆਂ ਬਾਅਦ ...

ਪੂਰੀ ਖ਼ਬਰ »

ਬਟਾਲਾ 'ਚ ਚਾਰ ਗਰਭਵਤੀ ਔਰਤਾਂ ਕੋਰੋਨਾ ਪਾਜ਼ੀਟਿਵ

ਬਟਾਲਾ, 21 ਮਈ (ਕਾਹਲੋਂ)-ਸਿਵਲ ਹਸਪਤਾਲ ਬਟਾਲਾ 'ਚ ਚਾਰ ਗਰਭਵਤੀ ਔਰਤਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ | ਐਸ. ਐਮ. ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਇਹ ਚਾਰ ਔਰਤਾਂ ਨੂੰ 2-3 ਦਿਨਾਂ ਤੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਕਤ ਚਾਰ 'ਚੋਂ 2 ਦਾ ਜਣੇਪਾ ਹੋ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਹਸਪਤਾਲ ਵਿਚ ਦਾਖ਼ਲ ਸੀ ਬੱਚਾ

ਅੰਮਿ੍ਤਸਰ, 21 ਮਈ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਨਾਲ ਇਕ ਸਵਾ 2 ਮਹੀਨਿਆਂ ਦੇ ਬੱਚੇ ਦੀ ਮੌਤ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਹੋ ਗਈ | ਇਸ ਬੱਚੇ ਨੂੰ ਨਿਮੋਨੀਆ, ਦਿਮਾਗੀ ਬੁਖਾਰ ਦੇ ਨਾਲ-ਨਾਲ ਟੀ. ਬੀ. ਵੀ ਸੀ | ਇਸ ਬੱਚੇ ਦਾ ਇਲਾਜ ਹਸਪਤਾਲ ਦੇ ...

ਪੂਰੀ ਖ਼ਬਰ »

ਪੰਜਾਬ 'ਚ ਸਵਾ ਦੋ ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ

• 20 ਨਵੇਂ ਮਾਮਲੇ • ਸਿਹਤਯਾਬ ਹੋਏ 25 ਹੋਰ ਮਰੀਜ਼ ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ 20 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਹੋਰ ਮੌਤ ਵੀ ਸਿਹਤ ਵਿਭਾਗ ਵਲੋਂ ਦਰਜ ਕੀਤੀ ਗਈ ਹੈ | ਅੱਜ ਜ਼ਿਲ੍ਹਾ ਅੰਮਿ੍ਤਸਰ 'ਚ ...

ਪੂਰੀ ਖ਼ਬਰ »

ਸਰਕਾਰ ਨੇ ਅਧਿਆਪਕਾਂ ਨੂੰ ਸ਼ਰਾਬ ਦੀ ਸਪਲਾਈ ਦੀ ਨਿਗਰਾਨੀ 'ਤੇ ਲਾਇਆ

ਚੰਡੀਗੜ੍ਹ, 21 ਮਈ (ਪੀ. ਟੀ. ਆਈ.)-ਸਰਕਾਰ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਤੋਂ ਹੁੰਦੀ ਅਲਕੋਹਲ ਦੀ ਸਪਲਾਈ ਦੀ ਨਿਗਰਾਨੀ ਕਰਨ ਸਬੰਧੀ ਲਗਾਏ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਅਧਿਆਪਕ ਜਥੇਬੰਦੀਆਂ ਵਲੋਂ ਇਸ ਦਾ ...

ਪੂਰੀ ਖ਼ਬਰ »

ਅੱਤਵਾਦੀ ਹਮਲੇ 'ਚ ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 21 ਮਈ (ਏਜੰਸੀ)-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਦੀ ਗਸ਼ਤ ਕਰ ਰਹੀ ਇਕ ਪਾਰਟੀ 'ਤੇ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੁਲਿਸ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਹੋਰ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

ਕੁਪਵਾੜਾ 'ਚੋਂ ਲਸ਼ਕਰ ਦੇ 3 ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 21 ਮਈ (ਏਜੰਸੀ)-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ 'ਚੋਂ ਲਸ਼ਕਰ-ਏ-ਤਾਇਬਾ 'ਚ ਨਵੇਂ ਸ਼ਾਮਿਲ ਹੋਏ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਤੇ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਕੁਪਵਾੜਾ ਦੇ ਐਸ.ਐਸ.ਪੀ. ਸ੍ਰੀਰਾਮ ਅੰਬੇਡਕਰ ਨੇ ਕਿਹਾ ਕਿ ਵਿਸ਼ੇਸ਼ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕੇਅਰਜ਼ ਫੰਡ ਬਾਰੇ ਕੀਤੇ ਟਵੀਟ ਲਈ ਸੋਨੀਆ ਿਖ਼ਲਾਫ਼ ਮਾਮਲਾ ਦਰਜ

ਬੇਂਗਲੁਰੂ, 21 ਮਈ (ਏਜੰਸੀ)- ਕਾਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਿਖ਼ਲਾਫ਼ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਲਈ ਕੀਤੇ ਗਏ ਟਵੀਟ ਲਈ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੀ ਸਾਗਰਾ ਟਾਉਨ ਪੁਲਿਸ ਨੇੇ ਪ੍ਰਵੀਨ ਕੇ. ਵੀ. ਦੀ ਸ਼ਿਕਾਇਤ 'ਤੇ ਮਾਮਲਾ ਦਰਜ ...

ਪੂਰੀ ਖ਼ਬਰ »

ਭਾਰਤ ਕਦੇ ਵੀ ਪਾਕਿ 'ਤੇ ਹਥਿਆਰਬੰਦ ਹਮਲਾ ਕਰ ਸਕਦੈ-ਇਮਰਾਨ ਖ਼ਾਨ

ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਗਾਤਾਰ ਇਹ ਰਾਗ ਅਲਾਪ ਰਹੇ ਹਨ ਕਿ ਭਾਰਤ ਪਾਕਿਸਤਾਨ 'ਤੇ ਹਥਿਆਰਬੰਦ ਹਮਲੇ ਦੀ ਯੋਜਨਾ ਬਣਾ ਰਿਹਾ ਹੈ | ਪਿਛਲੇ 5 ਦਿਨਾਂ ਦੌਰਾਨ ਇਮਰਾਨ ਖ਼ਾਨ ਨੇ ਦੂਸਰੀ ਵਾਰ ਇਕ ਜਨਤਕ ਮੰਚ 'ਤੇ ਇਹ ਗੱਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX