ਤਾਜਾ ਖ਼ਬਰਾਂ


ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 98 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
. . .  25 minutes ago
ਵਾਸ਼ਿੰਗਟਨ, 26 ਮਈ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ 'ਚ ਕੋਰੋਨਾ...
ਅੱਜ ਦਾ ਵਿਚਾਰ
. . .  37 minutes ago
ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  1 day ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  1 day ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  1 day ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  1 day ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  1 day ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  1 day ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  1 day ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  1 day ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  1 day ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  1 day ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  1 day ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  1 day ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  1 day ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  1 day ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਜੇਠ ਸੰਮਤ 552
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ

ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ 'ਚੋਂ ਸਾਹਮਣੇ ਆਇਆ ਸੀਜ਼ਨ ਦਾ ਪਹਿਲਾ ਕੇਸ-ਭੱਠਾ ਮਜ਼ਦੂਰ ਦੀ ਬੱਚੀ ਪਾਈ ਗਈ ਮਲੇਰੀਆ ਪੀੜਤ

ਬਠਿੰਡਾ ਛਾਉਣੀ, 21 ਮਈ (ਪਰਵਿੰਦਰ ਸਿੰਘ ਜੌੜਾ)-ਕੋਰੋਨਾ ਤੋਂ ਬਾਅਦ ਹੁਣ ਮਲੇਰੀਆ ਨੇ ਦਸਤਕ ਦਿੱਤੀ ਹੈ | ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਵਿਖੇ ਸੀਜ਼ਨ ਦਾ ਪਹਿਲਾ ਮਲੇਰੀਆ ਕੇਸ ਸਾਹਮਣੇ ਆਇਆ ਹੈ | ਤੁੰਗਵਾਲੀ ਦੇ ਭੱਠਾ ਮਜ਼ਦੂਰ ਦੀ ਛੋਟੀ ਬੱਚੀ ਮਲੇਰੀਆ ਤੋਂ ਪੀੜਤ ਪਾਈ ਗਈ ਹੈ | ਮਲੇਰੀਆ ਦਾ ਕੇਸ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਤੁਰੰਤ ਹਰਕਤ 'ਚ ਆ ਗਿਆ ਹੈ | ਕੋਰੋਨਾ ਤੋਂ ਅਜੇ ਲੋਕਾਈ ਦਾ ਖਹਿੜਾ ਨਹੀਂ ਛੁੱਟਿਆ ਸੀ, ਹੁਣ ਮਲੇਰੀਆ ਨੇ ਅਵਾਮ ਨੂੰ ਖੌਫ਼ਜ਼ਦਾ ਕਰ ਦਿੱਤਾ ਹੈ | ਮੌਸਮ ਦੀ ਬਦਮਿਜ਼ਾਜੀ ਕਾਰਨ ਇਸ ਵਾਰ ਮਈ ਮਹੀਨੇ ਦੇ ਪਹਿਲੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਤੱਤੀਆਂ ਹਵਾਵਾਂ ਨਹੀਂ ਵਗਣ ਲੱਗੀਆਂ ਹਨ ਤੇ ਤਾਪਮਾਨ ਆਮ ਨਾਲੋਂ 4 ਤੋਂ 5 ਡਿਗਰੀ ਘੱਟ ਚੱਲ ਰਿਹਾ ਹੈ | ਜਿਸ ਕਾਰਨ ਮੱਖੀ-ਮੱਛਰ ਨਹੀਂ ਮਰੇ ਹਨ | ਸਿਹਤ ਮਾਹਿਰਾਂ ਨੇ ਇਸ ਵਾਰ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਵਾਰ-ਵਾਰ ਪੈ ਰਹੇ ਮੀਂਹ ਕਾਰਨ ਮੌਸਮ 'ਚ ਲਗਾਤਾਰ ਠੰਡਕ ਬਣੀ ਰਹਿਣ ਨਾਲ ਜਿੱਥੇ ਕੋਰੋਨਾ ਮਹਾਂਮਾਰੀ ਦੀ ਮਿਆਦ ਵਧ ਸਕਦੀ ਹੈ, ਉੱਥੇ ਹੀ ਮਲੇਰੀਆ, ਡੇਂਗੂ ਤੇ ਡਾਇਰੀਆ ਵਰਗੀਆਂ ਬਿਮਾਰੀਆਂ ਵੀ ਸਿਰ ਚੁੱਕ ਸਕਦੀਆਂ ਹਨ | ਪ੍ਰੇਸ਼ਾਨੀ ਦਾ ਸਬੱਬ ਇਹ ਹੈ ਕਿ ਆਮ ਤੌਰ 'ਤੇ ਮੱਛਰ ਦੇ ਕੱਟਣ ਤੋਂ ਹੋਣ ਵਾਲਾ ਡੇਂਗੂ ਤੇ ਮਲੇਰੀਆ ਅਤੇ ਮੱਖੀਆਂ ਤੋਂ ਫੈਲਣ ਵਾਲਾ ਡਾਇਰੀਆ ਬਰਸਾਤਾਂ ਦੇ ਮੌਸਮ 'ਚ ਹੁੰਦਾ ਹੈ, ਪਰ ਇਸ ਵਾਰ ਮਲੇਰੀਏ ਨੇ ਬਰਸਾਤ ਦੇ ਮੌਸਮ ਤੋਂ ਕਾਫ਼ੀ ਪਹਿਲਾਂ ਦਸਤਕ ਦੇ ਦਿੱਤੀ ਹੈ | ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਵੀ ਇਸੇ ਜ਼ਿਲ੍ਹੇ ਦੇ ਬਾਲਿਆਂਵਾਲੀ ਬਲਾਕ ਵਿਚ ਵੀ ਇਕ ਮਰੀਜ਼ ਮਲੇਰੀਏ ਤੋਂ ਪੀੜਤ ਪਾਇਆ ਗਿਆ ਸੀ | ਸਿਹਤ ਮਾਹਿਰਾਂ ਨੇ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਵਾਰ ਮਲੇਰੀਆ ਤੇ ਡੇਂਗੂ ਦਾ 'ਡੰਗ' ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਵੱਧ ਅਸਰ ਦਾ ਹੋ ਸਕਦਾ ਹੈ | ਬਠਿੰਡਾ ਜ਼ਿਲ੍ਹੇ ਵਿਚ ਤਾਜ਼ਾ ਮਿਲੇ ਮਲੇਰੀਏ ਦੇ ਕੇਸ 'ਚ ਭੱਠਾ ਮਜ਼ਦੂਰ ਪਰਿਵਾਰ ਦੀ ਛੋਟੀ ਬੱਚੀ ਬੁਖ਼ਾਰ ਤੋਂ ਪੀੜਤ ਸੀ | ਉਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਸੀ | ਜਾਂਚ ਦੌਰਾਨ ਪਤਾ ਲੱਗਾ ਕਿ ਬੱਚੀ ਮਲੇਰੀਆ ਗ੍ਰਸਤ ਹੈ | ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਸਿਹਤ ਸੁਪਰਵਾਈਜ਼ਰ ਬਲਵੀਰ ਸਿੰਘ ਕਰ ਰਹੇ ਸਨ, ਨੇ ਤੁਰੰਤ ਹਰਕਤ ਵਿਚ ਆਉਂਦਿਆਂ ਸਬੰਧਤ ਭੱਠੇ 'ਤੇ ਸਾਰੇ ਰਿਹਾਇਸ਼ੀ ਕਮਰਿਆਂ ਤੇ ਆਲੇ-ਦੁਆਲੇ ਮੱਛਰਮਾਰ ਦਵਾਈ ਦਾ ਛਿੜਕਾਅ ਕੀਤਾ ਤੇ ਲੋੜਵੰਦ ਪਰਿਵਾਰਾਂ ਨੂੰ ਮੱਛਰਦਾਨੀਆਂ ਵੰਡੀਆਂ | ਇਸ ਮੌਕੇ ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਅਤੇ ਗੁਲਸ਼ਨ ਖਾਨ ਨੇ ਇਨ੍ਹਾਂ ਪਰਿਵਾਰਾਂ ਨੂੰ ਮਲੇਰੀਆ ਅਤੇ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਜਾਗਰੂਕ ਕੀਤਾ |

ਕੈਬਨਿਟ ਮੰਤਰੀ ਆਸ਼ੂ ਦੀ ਟਰਾਈਡੈਂਟ ਫ਼ੈਕਟਰੀ ਫੇਰੀ ਨੇ ਛੇੜੀਆਂ ਨਵੀਆਂ ਸਿਆਸੀ ਚਰਚਾਵਾਂ ਜ਼ਿਲ੍ਹਾ ਬਰਨਾਲਾ ਦੀ ਰਾਜਨੀਤੀ ਵਿਚ ਕਿਧਰੇ ਇਹ ਨਵੀਂ ਆਹਟ ਤਾਂ ਨਹੀਂ!

ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਬੀਤੇ ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਬਰਨਾਲਾ ਫੇਰੀ ਨੇ ਜ਼ਿਲ੍ਹੇ ਦੇ ਸਿਆਸੀ ਗਲਿਆਰਿਆਂ 'ਚ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ | ਚਰਚਾਵਾਂ ਦਾ ਮੁੱਖ ਕਾਰਨ ਇਹ ਰਿਹਾ ਕਿ ਕਾਂਗਰਸ ਸਰਕਾਰ ਬਣਨ ...

ਪੂਰੀ ਖ਼ਬਰ »

ਰਿਲਾਇੰਸ ਫਾਊਾਡੇਸ਼ਨ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਦਿੱਤੀ ਜਾਣਕਾਰੀ

ਚਾਉਕੇ, 21 ਮਈ (ਮਨਜੀਤ ਸਿੰਘ ਘੜੈਲੀ)-ਰਿਲਾਇੰਸ ਫਾੳਾੂਡੇਸ਼ਨ ਵਲੋਂ ਲਾਕ ਡਾਊਨ ਦੇ ਚੱਲਦਿਆ ਕਿਸਾਨ ਵੀਰਾਾ ਨੂੰ ਖੇਤੀਬਾੜੀ ਸਬੰਧੀ ਆ ਰਹੀਆਾ ਸਮੱਸਿਆਵਾਾ ਦੇ ਮੱਦੇਨਜਰ ਪ੍ਰੋਗਰਾਮ ਉਲੀਕਿਆ ਗਿਆ ¢ ਇਸ ਪ੍ਰੋਗਰਾਮ ਦਾ ਨਾਂਅ ਮਲਟੀ ਲੁਕੇਸ਼ਨ ਆਡੀਓ ਕਾਨਫਰੰਸ ਰੱਖਿਆ ...

ਪੂਰੀ ਖ਼ਬਰ »

ਵੱਡੀ ਮਾਤਰਾ 'ਚ ਲਾਹਣ ਬਰਾਮਦ

ਰਾਮਪੁਰਾ ਫੂਲ, 21 ਮਈ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਪੁਲਿਸ ਨੇ ਵੱਖ ਵੱਖ ਵਿਅਕਤੀਆਂ ਕੋਲੋਂ ਵੱਡੀ ਮਾਤਰਾ 'ਚ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਵਾਸੀ ਮਹਿਰਾਜ ਦੇ ਘਰੋਂ ...

ਪੂਰੀ ਖ਼ਬਰ »

80 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਏਲਨਾਬਾਦ, 21 ਮਈ ( ਜਗਤਾਰ ਸਮਾਲਸਰ )-ਏਲਨਾਬਾਦ ਥਾਣਾ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਢਾਣੀ ਬੁੱਢੀਮਾੜੀ ਖੇਤਰ 'ਚੋਂ ਇਕ ਨੌਜਵਾਨ ਨੂੰ 80 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਹਿਚਾਣ ਪ੍ਰਗਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਢਾਣੀ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਅਣਪਛਾਤੇ ਵਿਅਕਤੀਆਂ ਨੇ ਚਲਾਈ ਗੋਲੀ, ਇਕ ਨੌਜਵਾਨ ਜ਼ਖਮੀ

ਰਾਮਪੁਰਾ ਫੂਲ, 21 ਮਈ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ 'ਚ ਬੀਤੀ ਰਾਤ ਕੁਝ ਨੌਜਵਾਨਾਂ ਵਲੋਂ ਗੋਲੀ ਚਲਾ ਕੇ ਇੱਕ ਨੌਜਵਾਨ ਨੂੰ ਗੰਭੀਰ ਜਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਮਹਿਰਾਜ਼ ਬਸਤੀ ਨਿਵਾਸੀ ਨਰਿੰਦਰ ਸਿੰਘ (27) ਪੁੱਤਰ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਦੀ ਮੌਤ

ਬਠਿੰਡਾ ,21 ਮਈ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਮੱਛੀ ਮਾਰਕੀਟ ਦੇ ਟੈਕਸੀ ਸਟੈਂਡ ਤੋਂ ਸਵੇਰੇ ਸਮੇ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਸਹਾਰਾ ਜਨ ਸੇਵਾ ਦੇ ਦਫਤਰ ਮਿਲਣ ਉਪਰੰਤ ਲਾਇਫ ਸੇਵਿੰਗ ਬਿ੍ਗੇਡ ਮੈਂਬਰਾਂ ਸੰਦੀਪ ਗੋਇਲ ...

ਪੂਰੀ ਖ਼ਬਰ »

ਦੋ ਵੱਖ-ਵੱਖ ਮਾਮਲਿਆਂ 'ਚ ਭਾਰੀ ਮਾਤਰਾ 'ਚ ਸ਼ਰਾਬ ਸਮੇਤ 3 ਕਾਬੂ

ਤਪਾ ਮੰਡੀ, 21 ਮਈ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਪੀ. ਰੁਪਿੰਦਰ ਭਾਰਦਵਾਜ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ 'ਚ ਸ਼ਰਾਬ ਸਮੇਤ ਤਿੰਨ ...

ਪੂਰੀ ਖ਼ਬਰ »

40 ਹਜ਼ਾਰ ਦੀ ਝਪਟਮਾਰੀ ਕਰਨ ਵਾਲੇ ਦੋਵੇਂ ਝਪਟਮਾਰ ਕਾਬੂ

ਸੁਨਾਮ ਊਧਮ ਸਿੰਘ ਵਾਲਾ, 21 ਮਈ (ਭੁੱਲਰ, ਧਾਲੀਵਾਲ)-ਸਥਾਨਕ ਸ਼ਹਿਰ 'ਚ ਦਿਨ ਦਿਹਾੜੇ ਇਕ ਵਿਅਕਤੀ ਦੀ ਜੇਬ 'ਚੋਂ 40 ਹਜਾਰ ਰੁਪਏ ਦੀ ਝਪਟਮਾਰ ਕਰਨ ਵਾਲੇ ਦੋ ਝਪਟਮਾਰਾਂ ਨੂੰ ਸੁਨਾਮ ਪੁਲਿਸ ਵਲੋਂ ਕੁਝ ਘੰਟਿਆਂ'ਚ ਹੀ ਕਾਬੂ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਆਲੂ ਬੁਖਾਰਿਆਂ ਦੇ ਬਾਗ ਨੂੰ ਲੱਗੀ ਅੱਗ

ਤਲਵੰਡੀ ਸਾਬੋ, 21 ਮਈ (ਰਣਜੀਤ ਸਿੰਘ ਰਾਜੂ)-ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਸਥਾਨਕ ਆਲੂਬੁਖਾਰਿਆਂ ਤੇ ਆੜੂਆਂ ਦੇ ਬਾਗ ਦੇ ਰਜਬਾਹੇ ਨਾਲ ਲੱਗਦੇ ਹਿੱਸੇ ਵੱਲ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਤੇ ਦੇਖਦਿਆਂ ਹੀ ...

ਪੂਰੀ ਖ਼ਬਰ »

ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਸਿਰ 'ਚ ਇੱਟਾਂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

ਬਰਨਾਲਾ, 21 ਮਈ (ਧਰਮਪਾਲ ਸਿੰਘ)-ਬਰਨਾਲਾ ਜ਼ਿਲ੍ਹੇ ਅੰਦਰ ਚੋਰੀਆਂ, ਲੱੁਟਾਂ ਖੋਹਾਂ, ਜਬਰ ਜਨਾਹ, ਕਤਲ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਹੈਰਾਨੀ ਦੀ ਗੱਲ ਹੈ ਕਿ ਲਾਕਡਾਊਨ ਕਾਰਨ ਵੱਖ-ਵੱਖ ਥਾਵਾਂ ਉੱਪਰ ਲੱਗੇ ਪੁਲਿਸ ਨਾਕੇ ਲੱਗੇ ਹੋਣ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦਾ ਝਾਂਸਾ ਦੇਣ ਦੇ ਕੇ ਲੱਖ ਰੁਪਏ ਲੈਣ 'ਤੇ ਜਥੇਦਾਰ ਫੱਗੂਵਾਲਾ ਿਖ਼ਲਾਫ਼ ਮਾਮਲਾ ਦਰਜ

ਭਵਾਨੀਗੜ੍ਹ, 21 ਮਈ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) -ਪੀ.ਜੀ.ਆਈ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਲੈਣ ਦੇ ਦੋਸ਼ 'ਚ ਪੁਲਿਸ ਵਲੋਂ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਪਿੰਡ ਝਨੇੜੀ ਦੇ ਵਾਸੀ ਭਾਨ ਸਿੰਘ ਪੁੱਤਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋ ਬਿਜਲੀ ਪਾਣੀ ਦੇ ਬਿੱਲ ਮੁਆਫ ਕਰਨ ਦੀ ਮੰਗ

ਮਾਨਸਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਆਮ ਆਦਮੀ ਪਾਰਟੀ ਦੀ ਹਲਕਾ ਮਾਨਸਾ ਦੀ ਇਕੱਤਰਤਾ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਕੋਰੋਨਾ ਮਹਾਂਮਾਰੀ ਕਾਰਨ ਆਮ ਲੋਕਾਂ ਤੇ ਪਏ ਪ੍ਰਭਾਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ 'ਚ ਆਨਲਾਈਨ ਸਮਰ ਟਰੇਨਿੰਗ ਕੈਂਪ ਦੀ ਸ਼ੁਰੂਆਤ

ਤਲਵੰਡੀ ਸਾਬੋ, 21 ਮਈ (ਰਵਜੋਤ ਸਿੰਘ ਰਾਹੀ)-ਸਥਾਨਕ ਅਕਾਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ.ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ 'ਵਰਸਿਟੀ ਹਮੇਸ਼ਾ ਪਹਿਲ ਦਿੰਦੀ ਰਹੀ ਹੈ ਤੇ ਇਸੇ ਕੜੀ ਤਹਿਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਨਵੇਂ ਭਰਤੀ ਮੁਲਾਜ਼ਮਾਂ ਨੂੰ ਰਾਹਤ ਦੇਣ ਦਾ ਫੈਸਲਾ

ਰਾਮਪੁਰਾ ਫੂਲ, 21 ਮਈ (ਨਰਪਿੰਦਰ ਸਿੰਘ ਧਾਲੀਵਾਲ)- ਭਾਵੇਂ ਕਿ ਪੰਜਾਬ ਸਰਕਾਰ ਨੇ ਖਜਾਨਾ ਖਾਲੀ ਹੋਣ ਦਾ ਤਰਕ ਦੇ ਕੇ ਮੁਲਾਜ਼ਮਾਂ ਨੂੰ ਵਿੱਤੀ ਲਾਭ ਦੇਣ ਦੇ ਮਾਮਲੇ ਵਿਚ ਪਿਛਲੇ 3 ਸਾਲਾਂ ਤੋਂ ਚੁੱਪ ਵੱਟੀ ਹੋਈ ਹੈ , ਲੇਕਿਨ ਸਰਕਾਰ ਨੇ ਹੁਣ ਨਵੇਂ ਭਰਤੀ ਮੁਲਾਜਮਾਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਜਗਦੀਪ ਸਿੰਘ ਨਕੱਈ ਸਾਢੇ ਤਿੰਨ ਸੌ ਕੁਇੰਟਲ ਤੋਂ ਵੱਧ ਕਣਕ ਲੈ ਕੇ ਪੁੱਜੇ ਤਖ਼ਤ ਸਾਹਿਬ

ਤਲਵੰਡੀ ਸਾਬੋ, 21 ਮਈ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰੂੁ ਕੇ ਲੰਗਰਾਂ ਲਈ ਹਲਕਾਵਾਰ ਕਣਕ ਭੇਜਣ ਦੀ ਆਰੰਭੀ ਲੜੀ ਤਹਿਤ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ ਦੇ ਪ੍ਰਧਾਨ ਜਗਦੀਪ ਸਿੰਘ ਨਕੱਈ ਸਾਬਕਾ ਸੰਸਦੀ ਸਕੱਤਰ ਪੰਜਾਬ ਆਪਣੇ ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਆਨਲਾਈਨ ਕਾਊਾਸਲਿੰਗ ਅਤੇ ਦਾਖ਼ਲਾ ਰਜਿਸਟਰੇਸ਼ਨ-2020 ਸ਼ੁਰੂ

ਤਲਵੰਡੀ ਸਾਬੋ, 21 ਮਈ (ਰਣਜੀਤ ਸਿੰਘ ਰਾਜੂ)- ਕੋਰੋਨਾ ਵਾਇਰਸ ਕਾਰਨ ਸੂਬੇ ਅੰਦਰ ਹੋਈ ਤਾਲਾਬੰਦੀ ਦੌਰਾਨ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਨੇ ਸ਼ਲਾਘਾ ਯੋਗ ਕਦਮ ਚੁੱਕਦੇ ਹੋਏ ਸੈਸ਼ਨ 2020-21 ਵਾਸਤੇ ਬੀ.ਟੈੱਕ, ਐਮ.ਟੈੱਕ., ਐਮ ਸੀ ਏ ਤੇ ਬੀ.ਐੱਸ.ਸੀ.ਕੋਰਸਾਂ ਵਿਚ ...

ਪੂਰੀ ਖ਼ਬਰ »

ਸੀਨੀ ਕਾਂਗਰਸੀ ਆਗੂ ਜਗਦੇਵ ਸਿੰਘ ਜੱਜਲ ਨੇ ਸਾਬਕਾ ਚੇਅਰਮੈਨ ਦੀ ਮੌਤ' ਤੇ ਦੁੱਖ ਪ੍ਰਗਟਾਇਆ

ਸੀਂਗੋ ਮੰਡੀ, 21 ਮਈ (ਲੱਕਵਿੰਦਰ ਸ਼ਰਮਾ)-ਹਲਕਾ ਮੌੜ ਦੇ ਨਿਧੜਕ ਕਾਂਗਰਸੀ ਜਰਨੈਲ ਸੁਖਰਾਜ ਸਿੰਘ ਨੱਤ (ਸਾਬਕਾ ਚੇਅਰਮੈਨ ਬੈਵਕੋ ਪੰਜਾਬ) ਦੀ ਬੇ-ਵਕਤੀ ਮੌਤ 'ਤੇ ਹਲਕਾ ਤਲਵੰਡੀ ਸਾਬੋ ਦੇ ਸੀਨੀ: ਕਾਂਗਰਸੀ ਆਗੂ ਜਗਦੇਵ ਸਿੰਘ ਜੱਜਲ ਨੇ ਆਪਣੇ ਯੂਥ ਕਾਂਗਰਸੀ ਆਗੂਆਂ ਨੂੰ ...

ਪੂਰੀ ਖ਼ਬਰ »

ਠੇਕੇ 'ਤੇ ਕੰਮ ਕਰਦੇ ਕੰਪਿਊਟਰ ਆਪ੍ਰੇਟਰਾਂ ਨੂੰ ਪੱਕੇ ਕਰਨ ਦੀ ਮੰਗ

ਰਾਮਪੁਰਾ ਫੂਲ, 21 ਮਈ (ਗੁਰਮੇਲ ਸਿੰਘ ਵਿਰਦੀ)-ਕੋਰੋਨਾ ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਜਿਥੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਨ ਉਥੇ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਧੀਨ ਠੇਕੇ 'ਤੇ ਕੰਮ ਕਰਦੇ ਕੰਪਿਊਟਰ ਆਪ੍ਰੇਟਰ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਮਜ਼ਦੂਰ ਵਰਗ ਨੇ ਪੰਜਾਬ ਸਰਕਾਰ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਮਹਿਮਾ ਸਰਜਾ, 21 ਮਈ (ਬਲਦੇਵ ਸੰਧੂ)-ਪਿੰਡ ਆਕਲੀਆ ਕਲਾ ਦੇ ਚੌਕ 'ਚ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਇਕੱਤਰ ਹੋ ਕੇ ਆਟਾ ਦਾਲ ਵਾਲੇ ਨੀਲੇ ਕਾਰਡ ਕੱਟੇ ਜਾਣ ਕਾਰਨ ਪੰਜਾਬ ਸਰਕਾਰ ਿਖ਼ਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ¢ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ...

ਪੂਰੀ ਖ਼ਬਰ »

ਕਰਫ਼ਿਊ ਹਟਣ ਤੋਂ ਬਾਅਦ ਜ਼ਿੰਦਗੀ ਦਾ ਪਹੀਆ ਮੁੜ ਫੜਨ ਲੱਗਾ ਰਫ਼ਤਾਰ

ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਦੀ ਰੋਕਥਾਮ ਲਈ ਲਗਾਏ ਕਰਫ਼ਿਊ ਵਿਚ ਛੋਟ ਦੇਣ ਤੋਂ ਬਾਅਦ ਬਠਿੰਡਾ ਜਿਲ੍ਹੇ 'ਚ ਜ਼ਿੰਦਗੀ ਦਾ ਪਹੀਆ ਮੁੜ ਰਫ਼ਤਾਰ ਫੜਣ ਲੱਗਿਆ ਹੈ | ਇੰਡਸਟਰੀਆਂ 'ਚ ਕੰਮ ਕਾਜ ਸ਼ੁਰੂ ਹੋ ਗਏ ਹਨ ਅਤੇ ਦੁਕਾਨਾਂ ਵੀ ਖੁੱਲ੍ਹਣ ਲੱਗੀਆਂ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੇ ਪੰਥਕ ਸਿਧਾਂਤਾਂ ਨੰੂ ਦਿੱਤੀ ਤਿਲਾਂਜਲੀ

ਧੂਰੀ, 21 ਮਈ (ਸੁਖਵੰਤ ਸਿੰਘ ਭੁੱਲਰ)-ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸਾਬਕਾ ਸਰਕਲ ਪ੍ਰਧਾਨ ਅਕਾਲੀ ਦਲ ਜਥੇ. ਸੁਖਦੇਵ ਸਿੰਘ ਭਲਵਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਨੇਕਾਂ ਸ਼ਹੀਦੀਆਂ ਕੁਰਬਾਨੀਆਂ 'ਚੋਂ ਪੈਦਾ ਹੋਈ ਸਿਰਮੌਰ ਜਥੇਬੰਦੀ ਹੈ ਤੇ ਇਸ ਦੀ ...

ਪੂਰੀ ਖ਼ਬਰ »

ਦੀਪ ਇੰਸਟੀਟਿਊਟ ਦਾ ਏ. ਐਨ. ਐਮ. ਦਾ ਨਤੀਜਾ ਸੌ ਫੀਸਦੀ ਰਿਹਾ

ਲਹਿਰਾ ਮੁਹੱਬਤ, 21 ਮਈ (ਭੀਮ ਸੈਨ ਹਦਵਾਰੀਆ)- ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਾੋਸਲ ਮੋਹਾਲੀ ਵਲੋਂ ਐਲਾਨੇ ਏ. ਐਨ. ਐਮ. (ਪਹਿਲਾ ਸਾਲ) ਦੇ ਨਤੀਜੇ 'ਚੋਂ ਦੀਪ ਇੰਸਟੀਟਿਊਟ ਆਫ਼ ਨਰਸਿੰਗ ਐਾਡ ਮੈਡੀਕਲ ਸਾਇੰਸਜ਼ ਲਹਿਰਾ ਮੁਹੱਬਤ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਨਤੀਜੇ ...

ਪੂਰੀ ਖ਼ਬਰ »

5 ਲੱਖ ਰੁਪਏ ਦੀ ਲੁੱਟ-ਖੋਹ ਦੀ ਰਿਪੋਰਟ ਲਿਖਵਾਉਣ ਵਾਲਾ ਹੀ ਨਿਕਲਿਆ ਧੋਖੇਬਾਜ਼

ਦਿੜ੍ਹਬਾ ਮੰਡੀ, 21 ਮਈ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਦੋ ਦਿਨ ਪਹਿਲਾਂ ਇੱਕ ਕਾਰ ਸਵਾਰ ਤੋਂ 5 ਲੱਖ ਖੋਹ ਕੇ ਲੈ ਜਾਣ ਦੀ ਰਿਪੋਰਟ ਥਾਣਾ ਦਿੜ੍ਹਬਾ ਵਿਖੇ ਦਰਜ ਕਰਵਾਉਣ ਵਾਲੇ ਿਖ਼ਲਾਫ਼ ਹੀ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਮੁੱਖ ਅਫ਼ਸਰ ...

ਪੂਰੀ ਖ਼ਬਰ »

ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਵਾਉਣ ਲਈ ਦਿੱਤਾ ਧਰਨਾ

ਲੌਾਗੋਵਾਲ, 21 ਮਈ (ਵਿਨੋਦ, ਖੰਨਾ) - ਗ਼ਰੀਬ ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੰਬੇਡਕਰ ਭਵਨ ਨਗਰ ਕੌਾਸਲ ਲੌਾਗੋਵਾਲ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦਾ ਇਕ ਹੋਰ ਅਧਿਕਾਰੀ ਹੋਇਆ ਰਾਜਨੀਤਕ ਧੱਕੇਸ਼ਾਹੀ ਦਾ ਸ਼ਿਕਾਰ

ਸੰਗਰੂਰ, 21 ਮਈ (ਧੀਰਜ ਪਸ਼ੌਰੀਆ) - ਕਹਿੰਦੇ ਨੇ ਕਿ ਜੇਕਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਕੰਮ ਕਾਜ 'ਚ ਰਾਜਨੀਤਿਕ ਦਖ਼ਲਅੰਦਾਜ਼ੀ ਨਾ ਹੋਵੇ ਤਾਂ ਕਈ ਇਮਾਨਦਾਰ ਅਧਿਕਾਰੀ ਸੂਬੇ ਦਾ ਕਾਫ਼ੀ ਕੁਝ ਸੰਵਾਰ ਸਕਦੇ ਹਨ ਪਰ ਸਾਡੀ ਬਦਕਿਸਮਤੀ ਹੈ ਕਿ ਸਾਡੇ ਰਾਜਨੀਤਿਕ ਆਗੂ ...

ਪੂਰੀ ਖ਼ਬਰ »

ਯੂ. ਐਸ. ਬੀ. ਐਸ. ਨੇ ਕਰਵਾਇਆ ਵੈਬੀਨਾਰ

ਤਲਵੰਡੀ ਸਾਬੋ, 21 ਮਈ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਕੈਂਪਸ ਦੇੇ ਵਿਭਾਗ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵਲੋਂ 'ਕੋਵਿਡ-19 ਤੋਂ ਬਾਅਦ ਉਚੇਰੀ ਸਿੱਖਿਆ ਦੇ ਨਵੀਨ ਰੁਝਾਨ ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ ਗਿਆ ਤਾਂ ਕਿ ...

ਪੂਰੀ ਖ਼ਬਰ »

ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਵਲੋਂ ਖ਼ੂਨਦਾਨ ਕੈਂਪ

ਏਲਨਾਬਾਦ, 21 ਮਈ (ਜਗਤਾਰ ਸਮਾਲਸਰ)-ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਸ੍ਰੀ ਜੀਵਨ ਨਗਰ ਵਲ਼ੋਂ ਅੱਜ ਜੀਵਨ ਨਗਰ ਦੇ ਨਾਮਧਾਰੀ ਪੋਟਰੋਲ ਪੰਪ 'ਤੇ ਮਰਹੂਮ ਸੁਖਦੇਵ ਸਿੰਘ ਸੰਧੂ ਦੀ ਯਾਦ 'ਚ ਖ਼ੂਨ ਦਾਨ ਕੈਂਪ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ 'ਚ ਰੈੱਡਕਰਾਸ ਸਿਰਸਾ ਦੀ ...

ਪੂਰੀ ਖ਼ਬਰ »

ਮਾਸਕ ਨਾ ਪਹਿਨਣ ਵਾਲਿਆਂ ਨੂੰ ਹੋਵੇਗਾ 200 ਰੁਪਏ ਜੁਰਮਾਨਾ-ਡੀ.ਸੀ.

ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਗੁਰਪਾਲ ਸਿੰਘ ਚਹਿਲ ਡਿਪਟੀ ਕਮਿਸ਼ਨਰ ਮਾਨਸਾ ਨੇ ਕੋਵਿਡ-19 ਦੇ ਮੱਦੇਨਜ਼ਰ ਜਿੱਥੇ ਜ਼ਿਲ੍ਹਾ ਵਾਸੀਆਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ ਉੱਥੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਾਸਕ ਨਾ ਪਹਿਨਣ ਵਾਲਿਆਂ ਦਾ ਚਲਾਨ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਪੁਲਿਸ ਦੇ ਭਰੋਸੇ ਉਪਰੰਤ ਥਾਣੇ ਅੱਗੋਂ ਧਰਨਾ ਚੁੱਕਿਆ

ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਸਥਾਨਕ ਥਾਣਾ ਸ਼ਹਿਰੀ-2 ਅੱਗੇ ਰੋਸ ਧਰਨਾ ਲਗਾਇਆ ਗਿਆ | ਧਰਨਾਕਾਰੀਆਂ ਦਾ ਦੋਸ਼ ਸੀ ਕਿ ਕਰਫ਼ਿਊ ਤੇ ਲਾਕਡਾਊਨ ਦੇ ਚੱਲਦਿਆਂ ਪਿਛਲੇ ਮਹੀਨੇ ਵੱਡੀ ਗਿਣਤੀ 'ਚ ਉਨ੍ਹਾਂ ਵਿਅਕਤੀਆਂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦਾ ਇਕ ਹੋਰ ਅਧਿਕਾਰੀ ਹੋਇਆ ਰਾਜਨੀਤਕ ਧੱਕੇਸ਼ਾਹੀ ਦਾ ਸ਼ਿਕਾਰ

ਸੰਗਰੂਰ, 21 ਮਈ (ਧੀਰਜ ਪਸ਼ੌਰੀਆ) - ਕਹਿੰਦੇ ਨੇ ਕਿ ਜੇਕਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਕੰਮ ਕਾਜ 'ਚ ਰਾਜਨੀਤਿਕ ਦਖ਼ਲਅੰਦਾਜ਼ੀ ਨਾ ਹੋਵੇ ਤਾਂ ਕਈ ਇਮਾਨਦਾਰ ਅਧਿਕਾਰੀ ਸੂਬੇ ਦਾ ਕਾਫ਼ੀ ਕੁਝ ਸੰਵਾਰ ਸਕਦੇ ਹਨ ਪਰ ਸਾਡੀ ਬਦਕਿਸਮਤੀ ਹੈ ਕਿ ਸਾਡੇ ਰਾਜਨੀਤਿਕ ਆਗੂ ...

ਪੂਰੀ ਖ਼ਬਰ »

ਆਪਣਾ ਰੁਜ਼ਗਾਰ ਸਥਾਪਿਤ ਕਰਨ ਲਈ ਅਨੁਸੂਚਿਤ ਜਾਤੀਆਂ ਦੇ ਗਰੀਬ ਲੋਕਾਂ ਨੂੰ 140.40 ਲੱਖ ਦੀ ਸਬਸਿਡੀ ਜਾਰੀ

ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਨੂੰ ਆਪੋਂ ਆਪਣਾ ਰੁਜ਼ਗਾਰ ਸਥਾਪਤ ਕਰਨ ਲਈ ਬੈਂਕ ਟਾਈ ਅਪ ਸਕੀਮ ਤਹਿਤ 1404 ਲਾਭਪਾਤਰੀਆਂ ਨੂੰ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਪੁਲਿਸ ਦੇ ਭਰੋਸੇ ਉਪਰੰਤ ਥਾਣੇ ਅੱਗੋਂ ਧਰਨਾ ਚੁੱਕਿਆ

ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਸਥਾਨਕ ਥਾਣਾ ਸ਼ਹਿਰੀ-2 ਅੱਗੇ ਰੋਸ ਧਰਨਾ ਲਗਾਇਆ ਗਿਆ | ਧਰਨਾਕਾਰੀਆਂ ਦਾ ਦੋਸ਼ ਸੀ ਕਿ ਕਰਫ਼ਿਊ ਤੇ ਲਾਕਡਾਊਨ ਦੇ ਚੱਲਦਿਆਂ ਪਿਛਲੇ ਮਹੀਨੇ ਵੱਡੀ ਗਿਣਤੀ 'ਚ ਉਨ੍ਹਾਂ ਵਿਅਕਤੀਆਂ ਦੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਨੇ ਰਾਜਪਾਲ ਦੇ ਨਾਂਅ ਮੰਗ ਪੱਤਰ ਭੇਜੇ

ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਬਹੁਜਨ ਸਮਾਜ ਪਾਰਟੀ ਵਲੋਂ ਹਲਕਾਵਾਰ ਅਧਿਕਾਰੀਆਂ ਰਾਹੀਂ ਮੰਗ ਪੱਤਰ ਰਾਜਪਾਲ ਪੰਜਾਬ ਦੇ ਨਾਂਅ ਭੇਜੇ ਗਏ | ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਰਾਸ਼ਨ ਵੰਡਣ ਦੇ ਮਾਮਲੇ 'ਚ ਪੱਖਪਾਤ ਕਰ ਰਹੀ ਹੈ ਅਤੇ ਲੋੜਵੰਦ ਪਰਿਵਾਰਾਂ ...

ਪੂਰੀ ਖ਼ਬਰ »

ਹੋਟਲਾਂ, ਰੈਸਟੋਰੈਂਟਾਂ ਆਦਿ ਨੂੰ ਸਾਮਾਨ ਦੀ ਹੋਮ ਡਲਿਵਰੀ ਲਈ ਖੋਲ੍ਹਣ ਦੀ ਆਗਿਆ-ਜ਼ਿਲ੍ਹਾ ਮੈਜਿਸਟ੍ਰੇਟ

ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬੀ. ਸ੍ਰੀਨਿਵਾਸਨ ਨੇ ਵਲੋਂ ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਅੱਜ ਜਾਰੀ ਕੀਤੇ ਹੁਕਮਾਂ 'ਚ ਜ਼ਿਲ੍ਹੇ 'ਚ ਹੋਟਲਾਂ, ਰੈਸਟੋਰੈਂਟਾਂ, ਹਲਵਾਈ ਦੀਆਂ ਦੁਕਾਨਾਂ, ਆਈਸ ਕਰੀਮ ...

ਪੂਰੀ ਖ਼ਬਰ »

ਹੱਡੀਆਂ ਦੇ ਰੋਗਾਂ ਦੀ ਓ.ਪੀ.ਡੀ ਹੁਣ ਪ੍ਰੇਮ ਨਿਊਰੋ ਹਸਪਤਾਲ ਵਿਖੇ ਸ਼ੁਰੂ-ਡਾ. ਧੀਰੇਨ ਬੱਸੀ

ਮਲੇਰਕੋਟਲਾ, 21 ਮਈ (ਮੁਹੰਮਦ ਹਨੀਫ਼ ਥਿੰਦ)-ਕੋਰੋਨਾ ਮਹਾਂਮਾਰੀ ਨੇ ਜਿੱਥੇ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਜੇ.ਐਲ. ਬੱਸੀ ਹਸਪਤਾਲ ਦੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਧੀਰੇਨ ਬੱਸੀ ਲੁਧਿਆਣਾ ਵਾਲਿਆਂ ਨੇ ...

ਪੂਰੀ ਖ਼ਬਰ »

ਬਸਪਾ ਵਰਕਰਾਂ ਵਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ

ਤਪਾ ਮੰਡੀ, 21 ਮਈ (ਪ੍ਰਵੀਨ ਗਰਗ)-ਬਹੁਜਨ ਸਮਾਜ ਪਾਰਟੀ ਵਰਕਰਾਂ ਵਲੋਂ ਸੂਬਾ ਸਰਕਾਰ ਦੀ ਕਾਰਜਸ਼ੈਲੀ ਵਿਰੁੱਧ ਤਹਿਸੀਲ ਕੰਪਲੈਕਸ ਤਪਾ ਵਿਖੇ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਬਸਪਾ ਦੇ ਜ਼ਿਲ੍ਹਾ ਇੰਚਾਰਜ ਦਰਬਾਰਾ ਸਿੰਘ ਭਦੌੜ, ਜਰਨਲ ਸਕੱਤਰ ...

ਪੂਰੀ ਖ਼ਬਰ »

144 ਪ੍ਰਵਾਸੀਆਂ ਨੂੰ ਘਰ ਭੇਜਿਆ

ਮਾਨਸਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਰਾਜ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦਾ ਕੰਮ ਜਾਰੀ ਹੈ | ਮਾਨਸਾ ...

ਪੂਰੀ ਖ਼ਬਰ »

ਨੀਲੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ, 21 ਮਈ (ਧਰਮਪਾਲ ਸਿੰਘ)-ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਪ੍ਰਧਾਨ ਜਗਰਾਜ ਰਾਮਾ ਤੇ ਸਕੱਤਰ ਖੁਸ਼ੀਆ ਸਿੰਘ ਦੀ ਅਗਵਾਈ ਹੇਠ ਨੀਲੇ ਕਾਰਡ ਕੱਟਣ ਦੇ ਰੋਸ ਵਜੋਂ ਕਾਰਡ ਧਾਰਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

32 ਬੋਰ ਦੇਸੀ ਪਿਸਤੌਲ ਤੇ 2 ਕਾਰਤੂਸਾਂ ਸਮੇਤ 1 ਵਿਅਕਤੀ ਕਾਬੂ

ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਲਾਕਡਾਊਨ ਦੇ ਚੱਲਦਿਆਂ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਤਿੱਖੀ ਨਜ਼ਰ ਰੱਖੀ ਹੋਈ ਹੈ | ਪੁਲਿਸ ਨੇ ਜਿੱਥੇ 1 ਵਿਅਕਤੀ ਨੂੰ ਕਾਬੂ ਕਰ ਕੇ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ ਉੱਥੇ ਕਈ ...

ਪੂਰੀ ਖ਼ਬਰ »

ਡੀ.ਟੀ.ਐਫ. ਦੇ ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲਾਂ ਦੇ ਮਸਲਿਆਂ 'ਤੇ ਡੀ.ਪੀ.ਆਈ. (ਐ:ਸਿੱ.) ਨਾਲ ਅਹਿਮ ਮੀਟਿੰਗ

ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ):- ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਵਫ਼ਦ ਵਲੋਂ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਵਿਚ ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲਾਂ ਨਾਲ ਜੁੜੇ ਕਈ ਚਲੰਤ ਮਸਲਿਆਂ ਸਬੰਧੀ ਡੀ.ਪੀ.ਆਈ. ...

ਪੂਰੀ ਖ਼ਬਰ »

ਗੈਸੀ ਚੁੱਲੇ੍ਹ ਨੂੰ ਅੱਗ ਪੈਣ ਕਾਰਨ ਸਾਬਕਾ ਸਰਪੰਚ ਦੀ ਮੌਤ, ਪਤਨੀ ਜ਼ਖਮੀ

ਬਾਲਿਆਂਵਾਲੀ, 21 ਮਈ (ਕੁਲਦੀਪ ਮਤਵਾਲਾ)-ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਹਰਕਿਸ਼ਨਪੁਰਾ (ਬਠਿੰਡਾ) ਵਿਖੇ ਘਰੇਲੂ ਗੈਸੀ ਚੁੱਲੇ੍ਹ ਤੇ ਸਿਲੰਡਰ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਸਾਬਕਾ ਸਰਪੰਚ ਜੋਗਿੰਦਰ ਸਿੰਘ ਫ਼ੌਜੀ ਦੀ ਮੌਤ ਤੇ ਉਸ ਦੀ ਪਤਨੀ ਦੇ ...

ਪੂਰੀ ਖ਼ਬਰ »

ਬਸਪਾ ਨੇ ਦਿੱਤਾ ਮੰਗ ਪੱਤਰ

ਦਿੜ੍ਹਬਾ ਮੰਡੀ, 21 ਮਈ (ਹਰਬੰਸ ਸਿੰਘ ਛਾਜਲੀ)-ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਤੇ ਮੁਲਾਜ਼ਮਾਂ ਦੀ ਮੰਗਾਂ ਨੂੰ ਲੈ ਕੇ ਬਸਪਾ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਬੰਤਾ ਸਿੰਘ ਕੈਂਪਰ ਦੀ ਅਗਵਾਈ 'ਚ ਐਸ.ਡੀ.ਐਮ. ਮਨਜੀਤ ਸਿੰਘ ਚੀਮਾ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ...

ਪੂਰੀ ਖ਼ਬਰ »

ਤਹਿਸੀਲ ਮੂਣਕ ਵਿਖੇ ਅਸਟਾਮਾਂ ਦੀ ਕਮੀ ਕਾਰਨ ਕੰਮ ਕਾਜ ਠੱਪ

ਮੂਣਕ, 21 ਮਈ (ਵਰਿੰਦਰ ਭਾਰਦਵਾਜ)-ਤਹਿਸੀਲ ਮੂਣਕ ਵਿਖੇ ਪਿਛਲੇ ਦੋ ਦਿਨਾਂ ਤੋਂ ਛੋਟੇ ਅਸਟਾਮਾਂ ਦੀ ਕਮੀ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਕਾਜ ਠੱਪ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਐਡਵੋਕੇਟ ਬੂਟਾ ਸਿੰਘ ...

ਪੂਰੀ ਖ਼ਬਰ »

ਕਾਰ ਸਵਾਰ ਦੋ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਬਰਨਾਲਾ, 21 ਮਈ (ਧਰਮਪਾਲ ਸਿੰਘ)-ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਬੱਸ ਸਟੈਂਡ ਪੁਲਿਸ ਚੌਕੀ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਾਰ 'ਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 3500 ਨਸ਼ੀਲੀਆਂ ਗੋਲੀਆਂ ਤੇ 5 ਹਜ਼ਾਰ ਰੁਪਏ ਡਰੱਗ ਮਨੀ ...

ਪੂਰੀ ਖ਼ਬਰ »

ਧੀਰਜ ਦੱਧਾਹੂਰ ਭਾਜਪਾ ਪੰਜਾਬ (ਆੜ੍ਹਤੀਆ ਸੈੱਲ) ਦੇ ਕਨਵੀਨਰ ਨਿਯੁਕਤ

ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀਆ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਭਾਜਪਾ ਦੇ ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ ਨੂੰ ਭਾਜਪਾ ਪੰਜਾਬ (ਆੜ੍ਹਤੀਆ ਸੈੱਲ) ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਜਿੱਥੇ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਵਲੋਂ ਲੇਬਰ ਦੀ ਸਮੱਸਿਆ ਸਬੰਧੀ ਡੀ.ਸੀ. ਨਾਲ ਮੀਟਿੰਗ

ਬਰਨਾਲਾ, 21 ਮਈ (ਧਰਮਪਾਲ ਸਿੰਘ)-ਝੋਨੇ ਦੀ ਲਵਾਈ ਲਈ ਬਾਹਰਲੇ ਸੂਬਿਆਂ 'ਚੋਂ ਲੇਬਰ ਮੰਗਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਭਾਈ ਗੋਬਿੰਦ ਸਿੰਘ ਲੌ ਾਗੋਵਾਲ ਨੇ ਧਨੌਲਾ ਵਿਖੇ ਜਥੇਦਾਰਾਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

ਧਨੌਲਾ, 21 ਮਈ (ਚੰਗਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਧਨੌਲਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਵਫ਼ਾਦਾਰ ਆਗੂ ਜਥੇ: ਮੱਲ ਸਿੰਘ ਧਨੌਲਾ ਤੇ ਜਥੇ: ਸੁਰਜੀਤ ਸਿੰਘ ਮਠਾੜੂ ਦੀ ਪਿਛਲੇ ਦਿਨੀਂ ਹੋਈ ਮੌਤ 'ਤੇ ...

ਪੂਰੀ ਖ਼ਬਰ »

ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਪਿੰਡ ਤਾਜੋਕੇ ਦਾ ਕੁਝ ਹਿੱਸਾ ਕੀਤਾ ਸੀਲ

ਤਪਾ ਮੰਡੀ, 21 ਮਈ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਕਰ ਕੇ ਪਾਜ਼ੀਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ | ਇਸ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਤਾਜੋਕੇ ਦਾ 18 ਸਾਲ ਦੇ ਨੌਜਵਾਨ ਦੀ ਰਿਪੋਰਟ ਪਾਜਟਿਵ ਆਉਣ 'ਤੇ ਉਸ ਨੂੰ ਸੋਹਲ ...

ਪੂਰੀ ਖ਼ਬਰ »

ਆਈਲੈਟਸ ਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਇਸ ਕਾਰੋਬਾਰ ਨਾਲ ਸਬੰਧਤ ਅਦਾਰੇ ਖੋਲ੍ਹਣ ਲਈ ਮੰਗ-ਪੱਤਰ ਦਿੱਤਾ ਗਿਆ¢ ਐਸੋਸੀਏਸ਼ਨ ਦੇ ਬੁਲਾਰੇ ਸ਼ਿਵ ਸਿੰਗਲਾ ਨੇ ਦੱਸਿਆ ...

ਪੂਰੀ ਖ਼ਬਰ »

ਛੀਨੀਵਾਲ ਕਲਾਂ 'ਚ ਮਨਰੇਗਾ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮਨਰੇਗਾ ਮਜ਼ਦੂਰਾਂ ਵਲੋਂ ਪ੍ਰਧਾਨ ਬਲੌਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ | ਪਿੰਡ ਦੀ ਧਰਮਸ਼ਾਲਾ 'ਚ ਇਕੱਠੇ ਹੋਏ ਮਨਰੇਗਾ ਮਜ਼ਦੂਰਾ ...

ਪੂਰੀ ਖ਼ਬਰ »

ਹੈਰੋਇਨ ਸਮੇਤ 4 ਨੌਜਵਾਨ ਕਾਬੂ

ਸਿਰਸਾ, 21 ਮਈ (ਅ.ਬ.)-ਸਿਰਸਾ ਜ਼ਿਲ੍ਹਾ ਪੁਲਿਸ ਨੇ ਦੋ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪਹਿਲੇ ਮਾਮਲੇ 'ਚ ਸਿਰਸਾ ਦੀ ਐਾਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਜਣਿਆਂ ਨੂੰ ਹੈਰੋਇਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕੱਤਰਤਾ

ਮਾਨਸਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਇਕੱਤਰਤਾ ਸਥਾਨਕ ਬਾਲ ਭਵਨ ਵਿਖੇ ਅਮਰਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਿਸਾਨੀ ਦੀਆਂ ਭਖਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਸਭਾ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ

ਮਾਨਸਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਜਥੇਬੰਦੀ ਨੇ ਦੋਸ਼ ਲਗਾਇਆ ਕਿ ਕੋਰੋਨਾ ਦੇ ਚੱਲਦਿਆਂ ਮਜ਼ਦੂਰਾਂ ਦੀਆਂ ਭਾਵਨਾਵਾਂ ਨੂੰ ਮਧੋਲ ਕੇ ਰੱਖ ...

ਪੂਰੀ ਖ਼ਬਰ »

ਝੋਨੇ ਦੀ ਬਿਜਾਈ ਨੰੂ ਦੇਖਦਿਆਂ ਪ੍ਰਵਾਸੀ ਕਾਮਿਆਂ ਨੰੂ ਪੰਜਾਬ ਬੁਲਾਉਣ ਦੀ ਕੀਤੀ ਮੰਗ

ਸੰਗਰੂਰ, 21 ਮਈ (ਅਮਨਦੀਪ ਸਿੰਘ ਬਿੱਟਾ)-ਨਜ਼ਦੀਕੀ ਪਿੰਡ ਮੰਗਵਾਲ ਦੇ ਸਰਪੰਚ ਤੇ ਉੱਦਮੀ ਕਿਸਾਨ ਸ. ਸਰਬਜੀਤ ਸਿੰਘ ਮੰਗਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਦੀ ਫ਼ਸਲ ਨੰੂ ਧਿਆਨ 'ਚ ਰੱਖਦਿਆਂ ਪ੍ਰਵਾਸੀ ਮਜ਼ਦੂਰਾਂ ...

ਪੂਰੀ ਖ਼ਬਰ »

1263 ਨਵ ਨਿਯੁਕਤ ਹੈਲਥ ਵਰਕਰਾਂ ਦਾ ਪਰਖ ਕਾਲ ਸਮਾਂ ਖ਼ਤਮ ਕੀਤਾ ਜਾਵੇ

ਮਸਤੂਆਣਾ ਸਾਹਿਬ, 21 ਮਈ (ਦਮਦਮੀ)-ਕੋਰੋਨਾ ਇਕ ਅਜਿਹੀ ਬਿਮਾਰੀ ਹੈ ਜਿਸ ਦਾ ਸਾਇਆ ਪੂਰੀ ਦੁਨੀਆਂ 'ਤੇ ਬਣਿਆ ਹੋਇਆ ਹੈ | ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਆਪਣੇ ਨਾਗਰਿਕਾਂ ਨੂੰ ਇਸ ਨਾ ਮੁਰਾਦ ਬਿਮਾਰੀ ਤੋਂ ਬਚਾਉਣ ਲਈ ਪੂਰੀ ਜੱਦੋ ਜਹਿਦ ਕਰ ਰਿਹਾ ਹੈ | ਸਿਹਤ ਵਿਭਾਗ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਸਿੱਧੂਪੁਰ ਨੇ ਕਿਸਾਨੀ ਮੰਗਾਂ ਲਈ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 21 ਮਈ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਹੱਕੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਫਸਲੀ ਵਿਭਿੰਨਤਾ ਲਈ ਵਿੱਢੀ ਮੁਹਿੰਮ ਨੂੰ ਬੂਰ ਪੈਣ ਲੱਗਿਆ

ਰਾਮਪੁਰਾ ਫੂਲ, 21 ਮਈ (ਨਰਪਿੰਦਰ ਸਿੰਘ ਧਾਲੀਵਾਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਫਸਲੀ ਵਿਭਿੰਨਤਾ ਲਈ ਵਿੱਢੀ ਮੁਹਿੰਮ ਨੂੰ ਬੂਰ ਪੈਣ ਲੱਗਿਆ ਹੈ | ਬਠਿੰਡਾ ਪੱਟੀ ਅੰਦਰ ਹਲਦੀ, ਨਰਮਾ , ਮੂੰਗੀ , ਮੱਕੀ ਅਤੇ ਸਬਜੀਆਂ ਦੀ ਕਾਸ਼ਤ ਹੇਠ ਰਕਬਾ ਵਧਣ ਦੇ ਆਸਾਰ ਹਨ | ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਕੰਮਾਂ ਦੇ ਨਬੇੜੇ ਲਈ ਸਰਕਾਰੀ ਸਕੂਲ ਖੁੱਲ੍ਹੇ

ਸਿਰਸਾ, 21 ਮਈ (ਅ.ਬ.)- ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ ਨੇ ਦੱਸਿਆ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨਿਕ ਕੰਮਾਂ ਦੇ ਨਬੇੜੇ ਲਈ ਤੇ ਸਕੂਲਾਂ ਦੀ ਸਾਂਭ ਸੰਭਾਲ ਲਈ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ | ਸਕੂਲ 'ਚ ਵਿਦਿਆਰਥੀ ਨਹੀਂ ਸਿਰਫ ...

ਪੂਰੀ ਖ਼ਬਰ »

ਸੈਨੇਟਾਈਜ਼ਰ ਤੇ ਮਾਸਕ ਵੰਡੇ

ਜਖੇਪਲ, 21 ਮਈ (ਮੇਜਰ ਸਿੰਘ ਸਿੱਧੂ)-ਪੰਜਾਬ ਸਟੇਟ ਸੇਵਾ ਸੰਘ ਚੀਮਾ ਵਲੋਂ ਕੋਰੋਨਾ ਵਾਇਰਸ ਨੂੰ ਮੁੱਖ ਰਖਦਿਆਂ ਪਿੰਡ ਉਗਰਾਹਾਂ ਵਿਖੇ ਪਾਵਰਕਾਮ ਦੇ ਮੁਲਾਜ਼ਮਾਂ, ਸਫ਼ਾਈ ਸੇਵਕਾਂ, ਆਸ਼ਾ ਵਰਕਰਾਂ ਤੇ ਹੋਰ ਲੋੜਵੰਦਾਂ ਨੂੰ ਸੈਨੇਟਾਈਜ਼ਰ ਤੇ ਮਾਸਕ ਵੰਡੇ ਗਏ | ਸੰਘ ਦੇ ...

ਪੂਰੀ ਖ਼ਬਰ »

ਸੈਕਟਰ ਅਧਿਕਾਰੀ ਵਲੋਂ ਬੀ.ਐੱਲ.ਓਜ਼. ਨਾਲ ਕੋਵਿਡ-19 ਸਬੰਧੀ ਮੀਟਿੰਗ

ਤਪਾ ਮੰਡੀ, 21 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਕੋਵਿਡ-19 ਸਬੰਧੀ ਸਮੂਹ ਬੀ.ਐੱਲ.ਓਜ. ਦੀ ਇਕ ਮੀਟਿੰਗ ਸੈਕਟਰ ਅਧਿਕਾਰੀ ਤੇਜ ਰਾਮ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਹੋਈ | ਜਿਸ ਵਿਚ ਉਨ੍ਹਾਂ ਸਮੂਹ ਬੀ.ਐਲ.ਓਜ਼. ਨੂੰ ਪੂਰੇ ਵਿਸ਼ਵ 'ਚ ਚੱਲ ਰਹੀ ...

ਪੂਰੀ ਖ਼ਬਰ »

ਮੰਗਾਂ ਸਬੰਧੀ ਡੀਪੂ ਹੋਲਡਰਾਂ ਦਾ ਵਫ਼ਦ ਫੂਡ ਸਪਲਾਈ ਮੰਤਰੀ ਨੂੰ ਮਿਲਿਆ

ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਆਪਣੀਆਂ ਮੰਗਾਂ ਨੂੰ ਲੈ ਕੇ ਡੀਪੂ ਹੋਲਡਰਾਂ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲਿਆ | ਜਿਸ ਦੌਰਾਨ ਇੰਜ: ਸਿੱਧੂ ਨੇ ਕੈਬਨਿਟ ਮੰਤਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX