ਤਾਜਾ ਖ਼ਬਰਾਂ


ਅੱਗ ਲੱਗਣ ਕਾਰਨ ਸਵਿਫ਼ਟ ਕਾਰ ਸੜ ਕੇ ਹੋਈ ਸਵਾਹ
. . .  34 minutes ago
ਨੱਥੂਵਾਲਾ ਗਰਬੀ, 26 ਮਈ (ਸਾਧੂ ਰਾਮ ਲੰਗੇਆਣਾ) - ਬੀਤੀ ਰਾਤ ਮੁਦਕੀ ਬਾਘਾਪੁਰਾਣਾ ਰੋਡ ਨੈਸ਼ਨਲ ਹਾਈਵੇ ਰੋਡ...
ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
. . .  54 minutes ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ)- ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸੱਚਖੰਡ ...
ਪੁਣਛ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 26 ਮਈ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ 'ਚ ਸਰਹੱਦ 'ਤੇ ਅੱਜ ਪਾਕਿਸਤਾਨ,...
ਚੰਡੀਗੜ੍ਹ 'ਚ ਡੇਢ ਸਾਲਾ ਬੱਚੇ ਸਮੇਤ ਦੋ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 1 hour ago
ਚੰਡੀਗੜ੍ਹ, 26 ਮਈ(ਮਨਜੋਤ ਸਿੰਘ)- ਚੰਡੀਗੜ੍ਹ ਦੀ ਬਾਪੂ ਧਾਮ ਕਾਲੋਨੀ 'ਚ ਡੇਢ ਸਾਲਾ ਬੱਚੇ ਸਮੇਤ ਦੋ ਵਿਅਕਤੀ...
ਦਿੱਲੀ ਦੇ ਤੁਗਲਕਾਬਾਦ 'ਚ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
. . .  about 1 hour ago
ਨਵੀਂ ਦਿੱਲੀ, 26 ਮਈ- ਦਿੱਲੀ ਦੇ ਤੁਗਲਕਾਬਾਦ 'ਚ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ ਹੋ ...
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 98 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
. . .  about 1 hour ago
ਵਾਸ਼ਿੰਗਟਨ, 26 ਮਈ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ 'ਚ ਕੋਰੋਨਾ...
ਅੱਜ ਦਾ ਵਿਚਾਰ
. . .  about 2 hours ago
ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  1 day ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  1 day ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  1 day ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  1 day ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  1 day ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  1 day ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  1 day ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  1 day ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  1 day ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  1 day ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਜੇਠ ਸੰਮਤ 552
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਜਲੰਧਰ + ਕਪੂਰਥਲਾ + ਨਵਾਂਸ਼ਹਿਰ + ਹੁਸ਼ਿਆਰਪੁਰ

ਸਨਮਾਨ ਸਮਾਗਮ 'ਚ ਕਮਿਸ਼ਨਰ ਜ਼ਿੰਦਾਬਾਦ, ਮੇਅਰ ਮੁਰਦਾਬਾਦ ਦੇ ਨਾਅਰੇ

ਜਲੰਧਰ, 21 ਮਈ (ਸ਼ਿਵ ਸ਼ਰਮਾ)-ਸਫ਼ਾਈ ਸੇਵਕਾਂ, ਸੈਨੇਟਰੀ ਇੰਸਪੈਕਟਰਾਂ ਦਾ ਸਨਮਾਨ ਕਰਨ ਲਈ ਕੰਪਨੀ ਬਾਗ਼ 'ਚ ਸੱਦੇ ਗਏ ਇਕ ਸਨਮਾਨ ਸਮਾਗਮ ਵਿਚ ਜਿਥੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਦੇ ਉਨ੍ਹਾਂ ਦੀ ਜ਼ਿੰਦਾਬਾਦ ਦੇ ਨਾਅਰੇ ਲੱਗੇ ਤੇ ਮੇਅਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ | ਕੁਝ ਦਿਨ ਤੋਂ ਕੂੜਾ ਤੋਲਣ ਦੇ ਕੰਮ ਦੀ ਜਾਂਚ ਕਰਨ ਵਾਲੀ ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਦੇ ਚੇਅਰਮੈਨ ਤੇ ਕੌਾਸਲਰਾਂ ਤੋਂ ਨਾਰਾਜ਼ ਉਥੇ ਮੌਜੂਦ ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕੌਾਸਲਰਾਂ ਨੂੰ ਜੰਮ ਕੇ ਸੁਣਾਈਆਂ ਸਗੋਂ ਉਨ੍ਹਾਂ ਦੇ ਮੌਜੂਦ ਰਹਿਣ ਤੋਂ ਨਾਰਾਜ਼ ਉਨ੍ਹਾਂ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ | ਕੰਪਨੀ ਬਾਗ਼ 'ਚ ਕੋਰੋਨਾ ਮਹਾਂਮਾਰੀ ਦੌਰਾਨ ਸ਼ਹਿਰ ਵਿਚ ਸਫ਼ਾਈ ਤੇ ਹੋਰ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ, ਸੈਨੇਟਰੀ ਇੰਸਪੈਕਟਰਾਂ ਤੇ ਹੋਰਾਂ ਦਾ ਸਨਮਾਨ ਕੀਤਾ ਜਾਣਾ ਸੀ | ਇਸ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਗਿੱਲ ਵੀ ਪੁੱਜੇ ਹੋਏ ਸਨ | ਉਨ੍ਹਾਂ ਤੋਂ ਇਲਾਵਾ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ, ਜੇ. ਸੀ. ਹਰਚਰਨ ਸਿੰਘ, ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ, ਜਗਦੀਸ਼ ਸਮਰਾਏ, ਜਗਦੀਸ਼ ਦਕੋਹਾ, ਯੂਨੀਅਨ ਆਗੂ ਬੰਟੂ ਸਭਰਵਾਲ, ਦੇਵਾਨੰਦ ਥਾਪਰ, ਸ਼ੰਮੀ ਲੁਥਰ, ਸੰਨ੍ਹੀ ਸਹੋਤਾ ਤੇ ਹੋਰ ਆਗੂ ਮੌਜੂਦ ਸਨ | ਯੂਨੀਅਨ ਆਗੂਆਂ ਕਮਿਸ਼ਨਰ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਦ ਕਿ ਮੇਅਰ ਮੁਰਦਾਬਾਦ ਦੇ ਨਾਅਰੇ ਲੱਗਦੇ ਰਹੇ | ਬੰਟੂ ਸਭਰਵਾਲ ਨੇ ਬਲਰਾਜ ਠਾਕੁਰ, ਜਗਦੀਸ਼ ਸਮਰਾਏ ਵੱਲ ਸੰਕੇਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਮਿਸ਼ਨਰ ਦੀ ਵਾਰ-ਵਾਰ ਜ਼ਿੰਦਾਬਾਦ ਕਹਿਣਗੇ ਪਰ ਕੌਾਸਲਰਾਂ ਨੇ ਉਨ੍ਹਾਂ ਦੇ ਸਮਾਜ ਨੂੰ ਬਦਨਾਮ ਕੀਤਾ ਹੈ | ਉਨ੍ਹਾਂ ਦੇ ਹੁੰਦੇ ਉਹ ਇਥੇ ਸ਼ਾਮਿਲ ਨਹੀਂ ਹੋਣਗੇ | ਯੂਨੀਅਨ ਆਗੂਆਂ ਨੇ ਚੇਅਰਮੈਨ ਸਮੇਤ ਕੌਾਸਲਰਾਂ 'ਤੇ ਜੰਮ ਕੇ ਭੜਾਸ ਕੱਢੀ | ਯੂਨੀਅਨ ਆਗੂਆਂ ਨੇ ਜਦੋਂ ਬਲਰਾਜ ਠਾਕੁਰ ਨੂੰ ਘੇਰਿਆ ਤਾਂ ਬਲਰਾਜ ਠਾਕੁਰ ਨੇ ਸਫ਼ਾਈ ਦਿੱਤੀ ਕਿ ਮੀਡੀਆ ਨੂੰ ਉਨ੍ਹਾਂ ਨੇ ਖ਼ਬਰਾਂ ਨਹੀਂ ਦਿੱਤੀਆਂ | ਮੀਡੀਆ ਦੇ ਆਪਣੇ ਸੂਤਰਾਂ ਨੇ ਖ਼ਬਰਾਂ ਲਗਵਾਈਆਂ | ਚੇਤੇ ਰਹੇ ਕਿ ਕੰਡੇ 'ਤੇ ਕੂੜਾ ਤੋਲਣ ਦੀ ਜਾਂਚ ਦਾ ਕੰਮ, ਇਕ ਗੱਡੀ ਦੇ 6 ਗੇੜੇ ਲਗਾਉਣ ਦੇ ਮਾਮਲੇ ਸਮੇਤ ਸਾਰੀ ਜਾਣਕਾਰੀ ਕਮੇਟੀ ਵਲੋਂ ਹੀ ਦਿੱਤੀ ਜਾਂਦੀ ਰਹੀ ਸੀ | ਬਾਅਦ 'ਚ ਨਾਅਰੇ ਲਗਾਉਂਦੇ ਹੋਏ ਯੂਨੀਅਨ ਆਗੂਆਂ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ | ਬਾਅਦ 'ਚ ਮੈਂਬਰ ਇੰਦਰਜੀਤ ਸਿੰਘ ਗਿੱਲ ਨੇ ਸਫ਼ਾਈ ਸੇਵਕਾਂ ਦੇ ਕੰਮ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਇਸ ਔਖੇ ਸਮੇਂ 'ਚ ਸ਼ਹਿਰ ਨੂੰ ਸਾਫ਼ ਕਰਨ ਦਾ ਜ਼ਿੰਮੇਵਾਰੀ ਵੱਲ ਕੰਮ ਜਾਰੀ ਰੱਖਿਆ ਹੈ |
ਨਾਜਾਇਜ਼ ਇਮਾਰਤਾਂ ਦਾ ਉੱਠਿਆ ਮੁੱਦਾ
ਸਮਾਗਮ 'ਚ ਯੂਨੀਅਨ ਆਗੂਆਂ ਨੇ ਮੇਅਰ 'ਤੇ ਵੀ ਹਮਲਾ ਬੋਲਿਆ ਕਿ ਉਹ ਕੂੜੇ ਨੂੰ ਤੋਲਣ ਦੇ ਕੰਮ ਲਈ ਤਾਂ ਘੰਟਿਆਂ ਬੱਧੀ ਕੰਡੇ 'ਤੇ ਬੈਠਦੇ ਹਨ ਪਰ ਕਦੇ ਨਾਜਾਇਜ਼ ਇਮਾਰਤਾਂ ਦੇ ਹੁੰਦੇ ਕੰਮ ਨੂੰ ਰੋਕਿਆ ਹੈ | ਆਗੂਆਂ ਨੇ ਕਿਹਾ ਕਿ ਬੀਤੇ ਦਿਨਾਂ 'ਚ ਪ੍ਰਤਾਪ ਬਾਗ਼ ਵਿਚ ਹੀ ਕਿਸ ਤਰ੍ਹਾਂ ਨਾਲ ਦੋ ਮੰਜ਼ਿਲਾਂ ਨਾਜਾਇਜ਼ ਇਮਾਰਤ ਬਣ ਗਈ ਹੈ |

ਪੁਲਿਸ ਵਲੋਂ ਪ੍ਰੇਸ਼ਾਨ ਕਰਨ ਤੋਂ ਨਾਰਾਜ਼ ਦੁਕਾਨਦਾਰ ਅੱਜ ਡੀ. ਸੀ. ਨੂੰ ਸੌ ਾਪਣਗੇ ਚਾਬੀਆਂ

ਜਲੰਧਰ, 21 ਮਈ (ਸ਼ਿਵ)-ਰੈਣਕ ਬਾਜ਼ਾਰ, ਸ਼ੇਖ਼ਾਂ ਬਾਜ਼ਾਰ ਦੇ ਨਾਲ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਜੇਕਰ ਇਲਾਕੇ 'ਚ ਪੁਲਿਸ ਨੇ ਦੁਕਾਨਦਾਰਾਂ, ਗਾਹਕਾਂ ਨੂੰ ਪੇ੍ਰਸ਼ਾਨ ਕਰਨ ਦਾ ਕੰਮ ਬੰਦ ਨਹੀਂ ਕੀਤਾ ਤਾਂ ਉਹ ਸ਼ੁੱਕਰਵਾਰ ਨੂੰ ਦੁਕਾਨਾਂ ਦੀਆਂ ...

ਪੂਰੀ ਖ਼ਬਰ »

ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਸਾਥੀ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ

ਨਕੋਦਰ, 21 ਮਈ (ਗੁਰਵਿੰਦਰ ਸਿੰਘ)- ਬੁੱਧਵਾਰ ਦੇਰ ਰਾਤ ਨਕੋਦਰ ਨੇੜਲੇ ਪਿੰਡ ਟਾਹਲੀ ਵਿਖੇ ਖੇਤਾਂ ਵਿਚ ਡੇਰੇ 'ਤੇ ਪ੍ਰਵਾਸੀ ਮਜ਼ਦੂਰ ਨੂੰ ਪੈਸੇ ਦੇ ਲੈਣ-ਦੇਣ ਲਈ ਉਸ ਦੇ ਸਾਥੀ ਮਜ਼ਦੂਰ ਨੇ ਸਿਰ 'ਤੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ | ਥਾਣਾ ਸਦਰ ਮੁਖੀ ਸਿਕੰਦਰ ਸਿੰਘ ...

ਪੂਰੀ ਖ਼ਬਰ »

ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਬੈਂਕ ਦੇ ਚੀਫ਼ ਮੈਨੇਜਰ ਨੇ ਕੀਤੀ ਖੁਦਕੁਸ਼ੀ

ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਮਿੱਠਾਪੁਰ ਰੋਡ 'ਤੇ ਨਿਊ ਰਾਜਾ ਗਾਰਡਨ ਕਾਲੋਨੀ 'ਚ ਰਹਿੰਦੇ ਫਗਵਾੜਾ ਦੇ ਹਾਦੀਆਬਾਦ 'ਚ ਕੇਨਰਾ ਬੈਂਕ ਦੇ ਚੀਫ਼ ਮੈਨੇਜਰ ਗੁਰਪਾਲ ਸਿੰਘ (43) ਪੁੱਤਰ ਗੁਰਬਚਨ ਸਿੰਘ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ...

ਪੂਰੀ ਖ਼ਬਰ »

3 ਕਿਸਾਨ ਨਾੜ ਸਾੜੇ ਜਾਣ 'ਤੇ ਗਿ੍ਫ਼ਤਾਰ

ਬਿਲਗਾ, 21 ਮਈ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਦੀ ਪੁਲਿਸ ਨੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ 3 ਕਿਸਾਨਾਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਸਮਾਚਾਰ ਮਿਲਿਆ | ਐਸ. ਐਚ. ਓ. ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏ. ਐਸ. ਆਈ. ਗੁਰਸ਼ਰਨ ਸਿੰਘ ਨੇ ਲਾਕ ਡਾਊਨ ਦੀ ...

ਪੂਰੀ ਖ਼ਬਰ »

ਫੀਸਾਂ ਨੂੰ ਲੈ ਕੇ ਮਾਪਿਆਂ ਨੇ ਕੀਤਾ ਹੰਗਾਮਾ

ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਕਾਰਨ ਸੂਬੇ ਭਰ ਦੀਆਂ ਸਾਰੀਆਂ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਬੰਦ ਹਨ | ਤਾਲਾਬੰਦੀ ਕਾਰਨ ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੀਆਂ ਸੰਸਥਾਵਾਂ ਨੂੰ ਟਿਊਸ਼ਨ ਫੀਸ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਮਿੱਟੀ ਸਿਹਤ ਕਾਰਡ ਸਕੀਮ ਤਹਿਤ 50 ਪਿੰਡਾਂ ਦੀ ਚੋਣ

ਜਲੰਧਰ, 21 ਮਈ (ਚੰਦੀਪ ਭੱਲਾ)-ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਅਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾਉਣ ਵਿਚ ਦਿਖਾਈ ਗਈ ਦਿਲਚਸਪੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਇਸ ਸਾਲ ਜ਼ਿਲ੍ਹੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਸ ਰਾਹੀਂ ਕਿਸਾਨਾਂ ਦੇ ...

ਪੂਰੀ ਖ਼ਬਰ »

ਤਲਵਣ ਦੇ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਘਰ ਵਾਲਾ ਰਸਤਾ ਸੀਲ

ਬਿਲਗਾ, 21 ਮਈ (ਰਾਜਿੰਦਰ ਸਿੰਘ ਬਿਲਗਾ)-ਇਥੋਂ ਨਜ਼ਦੀਕ ਪਿੰਡ ਤਲਵਣ ਦਾ ਰਣਜੀਤ ਸਿੰਘ (55) ਪੁੱਤਰ ਮਹਿੰਦਰ ਸਿੰਘ ਜੋ ਜਿਗਰ ਦੀ ਬਿਮਾਰੀ ਦਾ ਮਰੀਜ਼ ਹੋਣ ਕਰਕੇ ਉਸ ਦਾ ਇਲਾਜ ਸ੍ਰੀਮੰਨ ਹਸਪਤਾਲ ਜਲੰਧਰ ਤੋਂ ਚੱਲ ਰਿਹਾ ਸੀ | ਜਿਸ ਦਾ ਡਾਕਟਰਾਂ ਨੇ ਕੋਰੋਨਾ ਦਾ ਟੈਸਟ ਕਰਵਾਇਆ ...

ਪੂਰੀ ਖ਼ਬਰ »

ਲਾਪ੍ਰਵਾਹੀ ਤੇ ਤਾਲਾਬੰਦੀ ਦੀ ਉਲੰਘਣਾ ਕਾਰਨ ਮੁਕੱਦਮਾ ਦਰਜ

ਜੰਡਿਆਲਾ ਮੰਜਕੀ, 21 ਮਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ 'ਚ ਇਕ ਵਿਅਕਤੀ ਿਖ਼ਲਾਫ਼ ਲਾਪ੍ਰਵਾਹੀ ਤੇ ਤਾਲਾਬੰਦੀ ਦੀ ਉਲੰਘਣਾ ਕਾਰਨ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਕਮਲਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਪਿੰਡ ਲੱਖਣਪਾਲ ਨੇੜੇ ਸਰਹਾਲੀ ਵਲੋਂ ...

ਪੂਰੀ ਖ਼ਬਰ »

ਜ਼ਬਤ ਕੀਤੀਆਂ ਗਈਆਂ ਗੱਡੀਆਂ ਦੇ ਚਲਾਨ ਭੁਗਤਣ ਦਾ ਕੰਮ ਸ਼ੁਰੂ

ਜਲੰਧਰ, 21 ਮਈ (ਸ਼ਿਵ)-ਕਰਫ਼ਿਊ ਜਾਂ ਹੋਰ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਬਾਂਡ ਕਰ ਲਈਆਂ ਗਈਆਂ ਸਨ, ਉਨ੍ਹਾਂ ਨੂੰ ਕੀਤੇ ਗਏ ਚਲਾਨਾਂ ਨੂੰ ਭੁਗਤ ਕੇ ਥਾਣਿਆਂ ਤੋਂ ਗੱਡੀਆਂ ਨੂੰ ਛੁਡਵਾਇਆ ਜਾ ਸਕਦਾ ਹੈ | ਉਹ ਦਫ਼ਤਰ 'ਚ ਜਮ੍ਹਾਂ ਕਰਵਾਈ ...

ਪੂਰੀ ਖ਼ਬਰ »

ਮਾਮਲਾ ਨਾਬਾਲਗ ਲੜਕੇ ਨੂੰ ਵਰਗਲਾ ਕੇ ਲਿਜਾਣ ਦਾ
ਅੰਗੂਰਾਲ ਭਰਾਵਾਂ ਸਮੇਤ ਹੋਰਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ 28 ਨੂੰ

ਜਲੰਧਰ, 21 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜੀਤ ਕੌਰ ਦੀ ਅਦਾਲਤ ਨੇ ਨਾਬਾਲਗ ਲੜਕੇ ਨੂੰ ਵਰਗਲਾ ਕੇ ਲਿਜਾਣ ਤੇ ਸ਼ਰੀਰਕ ਸੋਸ਼ਣ ਦੇ ਮਾਮਲੇ 'ਚ ਭਾਜਪਾ ਆਗੂ ਰਾਜਨ ਅੰਗੂਰਾਲ, ਸ਼ੀਤਲ ਅੰਗੂਰਾਲ ਉਨ੍ਹਾਂ ਦੇ ਸਾਥੀਆਂ ਸੰਦੀਪ, ਜੌਨੀ, ਚਿਰਾਗ ਤੇ ਜਿੰਮੀ ...

ਪੂਰੀ ਖ਼ਬਰ »

ਅੰਗੂਰਾਲ ਭਰਾਵਾਂ ਸਮੇਤ ਹੋਰਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ 28 ਨੂੰ

ਜਲੰਧਰ, 21 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜੀਤ ਕੌਰ ਦੀ ਅਦਾਲਤ ਨੇ ਨਾਬਾਲਗ ਲੜਕੇ ਨੂੰ ਵਰਗਲਾ ਕੇ ਲਿਜਾਣ ਤੇ ਸ਼ਰੀਰਕ ਸੋਸ਼ਣ ਦੇ ਮਾਮਲੇ 'ਚ ਭਾਜਪਾ ਆਗੂ ਰਾਜਨ ਅੰਗੂਰਾਲ, ਸ਼ੀਤਲ ਅੰਗੂਰਾਲ ਉਨ੍ਹਾਂ ਦੇ ਸਾਥੀਆਂ ਸੰਦੀਪ, ਜੌਨੀ, ਚਿਰਾਗ ਤੇ ਜਿੰਮੀ ...

ਪੂਰੀ ਖ਼ਬਰ »

ਹੈਰੋਇਨ ਤਸਕਰਾਂ ਦਾ 3 ਮੈਂਬਰੀ ਗਰੋਹ ਕਾਬੂ

ਮਕਸੂਦਾਂ, 21 ਮਈ (ਲਖਵਿੰਦਰ ਪਾਠਕ)-ਫੋਕਲ ਪੁਆਇੰਟ ਚੌਕੀ ਪੁਲਿਸ ਨੇ 3 ਮੈਂਬਰੀ ਹੈਰੋਇਨ ਤਸਕਰਾਂ ਦੇ ਗਰੋਹ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤਾ ਹੈ ਜਿਨ੍ਹਾਂ ਪਾਸੋਂ 7 ਗਰਾਮ ਹੈਰੋਇਨ ਵੀ ਬਰਾਮਦ ਹੋਈ ਹੈ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਪ੍ਰਮੋਦ ਕੁਮਾਰ ਉਰਫ਼ ਸੰਨੀ ...

ਪੂਰੀ ਖ਼ਬਰ »

ਕੰਟੇਨਮੈਂਟ ਜ਼ੋਨ ਦੀ ਨਵੀਂ ਸੂਚੀ ਜਾਰੀ

ਜਲੰਧਰ, 21 ਮਈ (ਚੰਦੀਪ ਭੱਲਾ)-ਵਿਸ਼ਵ ਭਰ 'ਚ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ 'ਚ ਵੀ ਅਜੇ ਤਾਲਾਬੰਦੀ ਚਲ ਰਹੀ ਹੈ ਤੇ ਇਸ ਦੇ ਤਹਿਤ ਜਲੰਧਰ 'ਚ ਕਾਫੀ ਸਾਰੇ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ, ਪਰ ਇਨ੍ਹਾਂ ...

ਪੂਰੀ ਖ਼ਬਰ »

ਅਗਲੇ ਹਫ਼ਤੇ ਤੋਂ ਬਣਨੀਆਂ ਸ਼ੁਰੂ ਹੋਣਗੀਆਂ ਸੜਕਾਂ

ਜਲੰਧਰ, 21 ਮਈ (ਸ਼ਿਵ)-ਸ਼ਹਿਰ 'ਚ ਹੁਣ ਜਲਦੀ ਹੀ ਅਗਲੇ ਹਫ਼ਤੇ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਨਿਗਮ ਦਫ਼ਤਰ 'ਚ ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਬੀ. ਐਾਡ. ਆਰ. ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ ਮੇਅਰ ਨੇ ਇਸ ਦੀ ...

ਪੂਰੀ ਖ਼ਬਰ »

ਜਲੰਧਰ 'ਚ ਇਕ ਹੋਰ ਕੋਰੋਨਾ ਪਾਜ਼ੀਟਿਵ ਆਇਆ

ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਜਲੰਧਰ 'ਚ ਕੋਰੋਨਾ ਵਾਇਰਸ ਤੋਂ ਪੀੜਤ 1 ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 218 ਪਹੁੰਚ ਗਈ ਹੈ | ਪਾਜ਼ੀਟਿਵ ਆਇਆ ਮਰੀਜ਼ ਪਿੰਡ ਤਲਵਣ ਦਾ 55 ਸਾਲ ਦਾ ਵਿਅਕਤੀ ਹੈ, ਜੋ ਜਿਗਰ ਦੀ ਬਿਮਾਰੀ ਕਰ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਮਿੱਟੀ ਸਿਹਤ ਕਾਰਡ ਸਕੀਮ ਤਹਿਤ 50 ਪਿੰਡਾਂ ਦੀ ਚੋਣ

ਜਲੰਧਰ, 21 ਮਈ (ਚੰਦੀਪ ਭੱਲਾ)-ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਅਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾਉਣ ਵਿਚ ਦਿਖਾਈ ਗਈ ਦਿਲਚਸਪੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਇਸ ਸਾਲ ਜ਼ਿਲ੍ਹੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਸ ਰਾਹੀਂ ਕਿਸਾਨਾਂ ਦੇ ...

ਪੂਰੀ ਖ਼ਬਰ »

ਦਰਿਆ ਕਿਨਾਰਿਓਾ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

ਬਿਲਗਾ, 21 ਮਈ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਦੀ ਪੁਲਿਸ ਨੇ 52500 ਮਿਲੀ ਲੀਟਰ ਦੇਸੀ ਸ਼ਰਾਬ ਨਾਜਾਇਜ਼ ਤੇ 8600 ਲੀਟਰ ਲਾਹੁਣ, 4 ਡਰੰਮ ਲੋਹਾ ਬਰਾਮਦ ਕਰਨ ਦਾ ਸਮਾਚਾਰ ਮਿਲਿਆ | ਐਸ. ਐਚ. ਓ. ਸੁਰਜੀਤ ਸਿੰਘ ਪੱਡਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐਸ. ਆਈ. ਸਤਪਾਲ ...

ਪੂਰੀ ਖ਼ਬਰ »

ਜਥੇਦਾਰ ਖ਼ਾਲਸਾ ਨੇ ਬਲਾਚੌਰ ਵਿਖੇ 50 ਸਿਕਲੀਗਰ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਬਲਾਚੌਰ, 21 ਮਈ (ਦੀਦਾਰ ਸਿੰਘ ਬਲਾਚੌਰੀਆ)-ਤਾਲਾਬੰਦੀ ਦੌਰਾਨ ਗ੍ਰੰਥੀ ਸਿੰਘਾਂ, ਰਾਗੀ ਢਾਡੀਆਂ, ਕੀਰਤਨੀ ਜਥਿਆਂ ਤੇ ਕਵੀਸ਼ਰਾਂ ਨੂੰ ਰਾਸ਼ਨ ਦੀ ਵੰਡ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ...

ਪੂਰੀ ਖ਼ਬਰ »

ਡੀ. ਸੀ. ਵਲੋਂ ਆਬਕਾਰੀ ਤੇ ਕਰ ਅਧਿਕਾਰੀਆਂ ਨਾਲ ਮੀਟਿੰਗ

ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬੁਬਲਾਨੀ ਨੇ ਆਬਕਾਰੀ ਤੇ ਕਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ 'ਚ ਸ਼ਰਾਬ ਦੀ ਕਿਸੇ ਵੀ ਥਾਂ 'ਤੇ ਨਾਜਾਇਜ਼ ...

ਪੂਰੀ ਖ਼ਬਰ »

ਹੀਉਂ 'ਚ ਘਰੇਲੂ ਕੰਮ ਕਰ ਰਹੀ ਔਰਤ ਦੀ ਮੌਤ

ਬੰਗਾ, 21 ਮਈ (ਜਸਬੀਰ ਸਿੰਘ ਨੂਰਪੁਰ)-ਪਿੰਡ ਹੀਉਂ 'ਚ ਪ੍ਰਵੀਨ ਰਾਣੀ ਨਾਂਅ ਦੀ ਔਰਤ ਦੀ ਰਸੋਈ 'ਚ ਕੰਮ ਕਰਦੇ ਸਮੇਂ ਡਿਗਣ ਨਾਲ ਮੌਤ ਹੋ ਗਈ | ਉਸ ਦਾ ਇਕ ਸਾਲ ਪਹਿਲਾਂ ਹੀ ਵਿਆਹ ਦਵਿੰਦਰ ਪਾਲ ਨਾਲ ਹੋਇਆ ਸੀ | ਉਸ ਨੂੰ ਰਸੋਈ 'ਚ ਡਿਗਣ ਕਾਰਨ ਬੇਹੋਸ਼ੀ ਦੀ ਹਾਲਤ 'ਚ ਬੰਗਾ ਦੇ ਇਕ ...

ਪੂਰੀ ਖ਼ਬਰ »

ਜ਼ਿਲ੍ਹੇ 'ਚੋਂ ਹੁਣ ਤੱਕ 1826 ਪ੍ਰਵਾਸੀ ਆਪਣੇ ਸੂਬਿਆਂ ਨੂੰ ਰਵਾਨਾ

ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਦੂਜੇ ਸੂਬਿਆਂ ਦੇ ਪ੍ਰਵਾਸੀਆਂ ਵਲੋਂ ਘਰ ਜਾਣ ਦੀ ਪ੍ਰਗਟਾਈ ਇੱਛਾ ਤਹਿਤ ਉਨ੍ਹਾਂ ਨੂੰ ਘਰ ਭੇਜਣ ਦੀ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚੋਂ ਵੀਰਵਾਰ ਤੱਕ 1826 ਪ੍ਰਵਾਸੀ ਆਪਣੇ ਸੂਬਿਆਂ ...

ਪੂਰੀ ਖ਼ਬਰ »

ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਦੋ ਦੁਕਾਨਦਾਰਾਂ ਿਖ਼ਲਾਫ਼ ਮੁਕੱਦਮਾ ਦਰਜ

ਪੋਜੇਵਾਲ ਸਰਾਂ, 21 ਮਈ (ਰਮਨ ਭਾਟੀਆ)-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬੁਬਲਾਨੀ ਦੇ ਹੁਕਮਾਂ ਅਨੁਸਾਰ ਅੱਡਾ ਪੋਜੇਵਾਲ ਵਿਖੇ ਦੇਰ ਰਾਤ ਦੁਕਾਨਾਂ ਖੋਲ੍ਹ ਕੇ ਬੈਠੇ 2 ਦੁਕਾਨਦਾਰ ਿਖ਼ਲਾਫ਼ ਪੋਜੇਵਾਲ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਬੰਗਾ ਹਲਕੇ ਤੋਂ ਗੁਰਬਖਸ਼ ਸਿੰਘ ਖ਼ਾਲਸਾ ਦੀ ਅਗਵਾਈ 'ਚ ਰਸਦ ਸ੍ਰੀ ਅਨੰਦਪੁਰ ਸਾਹਿਬ ਭੇਜੀ

ਬੰਗਾ, 21 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ ਤੇ ਇਸ ਦੇ ਪਿੰਡਾਂ ਸੁੱਜੋਂ, ਸੂਰਾਪੁਰ, ਕਾਹਮਾ, ਕਰਨਾਣਾ, ਖਾਨਪੁਰ, ਖਟਕੜ ਖੁਰਦ ਦੀ ਸੰਗਤ ਨੇ 50 ਕੁਇੰਟਲ ਕਣਕ ਇਕੱਠੀ ਕਰਕੇ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਲੰਗਰਾਂ ਲਈ ਟਰੱਕ 'ਚ ਲੱਦ ...

ਪੂਰੀ ਖ਼ਬਰ »

ਕੋਰੋਨਾ ਦੀ ਦਹਿਸ਼ਤ ਤੋਂ ਬਾਅਦ ਜ਼ਿਲ੍ਹੇ 'ਚ ਹਾਲਾਤ ਆਮ ਹੋਣ ਲੱਗੇ

ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੂਝਣ ਬਾਅਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਲੀਹ ਤੋਂ ਲੱਥੀ ਜ਼ਿੰਦਗੀ ਆਮ ਹੋਣ ਲੱਗ ਪਈ ਹੈ | ਪ੍ਰਸ਼ਾਸਨ ਵਲੋਂ ਦੁਕਾਨਾਂ ਤੇ ਸਨਅਤੀ ਅਦਾਰੇ ਖੋਲ੍ਹਣ ਦੇ ਆਦੇਸ਼ਾਂ ਨਾਲ ਇਹਤਿਆਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਵਿਡ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਪ੍ਰਸ਼ਾਸਨ ਦਾ ਰੋਲ ਸ਼ਲਾਘਾਯੋਗ-ਮਨੀਸ਼ ਤਿਵਾੜੀ

ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕਰਕੇ ਕੋਰੋਨਾ ਕਾਰਨ ਪੈਦਾ ਹੋਏ ਹਾਲਤਾਂ ਨੂੰ ਸਾਂਭਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ...

ਪੂਰੀ ਖ਼ਬਰ »

ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

ਉਸਮਾਨਪੁਰ, 21 ਮਈ (ਸੰਦੀਪ ਮਝੂਰ)-ਪਿੰਡ ਦੁਪਾਲਪੁਰ ਸਥਿਤ ਦਾਣਾ ਮੰਡੀ ਵਿਖੇ ਖਰੀਦ ਏਜੰਸੀਆਂ ਵਲੋਂ ਕਣਕ ਦੀ ਚੁਕਾਈ ਨਾ ਕੀਤੇ ਜਾਣ ਕਾਰਨ ਆੜ੍ਹਤੀ ਤੇ ਮਜ਼ਦੂਰ ਕਾਫ਼ੀ ਪ੍ਰੇਸ਼ਾਨ ਹਨ | ਇਸ ਸਬੰਧੀ ਦੁਪਾਲਪੁਰ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ, ...

ਪੂਰੀ ਖ਼ਬਰ »

ਵਿਕਾਸ ਕਾਰਜ ਮੁੜ ਸ਼ੁਰੂ ਹੋਣ 'ਤੇ ਅਜੇ ਮੰਗੂਪੁਰ ਨੇ ਕੀਤਾ ਨਿਰੀਖਣ

ਬਲਾਚੌਰ, 21 ਮਈ (ਸ਼ਾਮ ਸੁੰਦਰ ਮੀਲੂ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਲਾਚੌਰ ਸ਼ਹਿਰ 'ਚ ਰੁਕੇ ਵਿਕਾਸ ਕਾਰਜ ਮੁੜ ਸ਼ੁਰੂ ਹੋਣ 'ਤੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੇ ਸਪੁੱਤਰ ਅਜੇ ਚੌਧਰੀ ਮੰਗੂਪੁਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲੱਕੜ ਮੰਡੀ ...

ਪੂਰੀ ਖ਼ਬਰ »

ਆਟੋ ਚਾਲਕਾਂ ਨੇ ਮੁੱਖ-ਮੰਤਰੀ ਤੋਂ ਮੰਗੀ ਸਵਾਰੀਆਂ ਢੋਣ ਦੀ ਇਜਾਜ਼ਤ

ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਨਿਊ ਆਟੋ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਨੂੰ ਈ-ਮੇਲ ਰਾਹੀਂ ਮੰਗ-ਪੱਤਰ ਭੇਜ ਕੇ ਇਕ ਆਟੋ 'ਚ ਚਾਰ ਸਵਾਰੀਆਂ ਤੱਕ ਬਿਠਾਉਣ ਦੀ ਇਜਾਜ਼ਤ ...

ਪੂਰੀ ਖ਼ਬਰ »

ਕੋਵਿਡ ਮਾਮਲਿਆਂ 'ਤੇ ਕਾਬੂ ਪਾਉਣ ਬਾਅਦ ਰੋਕਥਾਮ ਲਈ ਜਾਗਰੂਕ ਕੀਤਾ ਜਾਵੇ-ਵਧੀਕ ਮੁੱਖ ਸਕੱਤਰ

ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਵਣ ਤੇ ਜੰਗਲੀ ਜੀਵ ਸ੍ਰੀਮਤੀ ਰਵਨੀਤ ਕੌਰ ਨੇ ਇਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ 'ਚ ਕੋਵਿਡ ਰੋਕਥਾਮ ਪ੍ਰਬੰਧਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ | ...

ਪੂਰੀ ਖ਼ਬਰ »

ਨੌਜਵਾਨ ਦੀ ਟਰਾਲੀ ਹੇਠ ਆਉਣ ਨਾਲ ਮੌਤ

ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਪਿੰਡ ਕੁੱਲੇਵਾਲ ਵਿਖੇ ਇਕ ਨੌਜਵਾਨ ਦੀ ਟਰਾਲੀ ਹੇਠ ਆਉਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗਗਨਦੀਪ ਸਿੰਘ (20) ਪੁੱਤਰ ਜਤਿੰਦਰ ਕੁਮਾਰ ਵਾਸੀ ਗੋਗੋਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ | ਇਹ ਜਦੋਂ ਇਕ ਠੇਕੇਦਾਰ ਦਾ ਟਰੈਕਟਰ-ਟਰਾਲੀ ...

ਪੂਰੀ ਖ਼ਬਰ »

ਭਾਰਗੋ ਕੈਂਪ ਦੇ ਸਿਹਤ ਕੇਂਦਰ 'ਚ ਬੱਚਿਆਂ ਦਾ ਟੀਕਾਕਰਨ ਕਰਵਾਉਣ ਆਏ ਮਾਪੇ ਹੋਏ ਪ੍ਰੇਸ਼ਾਨ

ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਅੱਜ ਭਾਰਗੋ ਕੈਂਪ ਦੇ ਸਿਹਤ ਕੇਂਦਰ 'ਚ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ | ਇਸ ਮੌਕੇ ਆਪਣੇ ਕੁੱਛੜ ਚੁੱਕੇ ਬੱਚਿਆਂ ਨੂੰ ਲੈ ਕੇ ਪਹੁੰਚੇ ਮਾਪਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਮਾਪਿਆਂ ਨੇ ...

ਪੂਰੀ ਖ਼ਬਰ »

ਗੂਗਲ ਸਮਰ ਆਫ ਕੋਡ ਲਈ ਐਲ.ਪੀ.ਯੂ. ਦੇ ਦੋ ਵਿਦਿਆਰਥੀਆਂ ਦੀ ਚੋਣ

ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਬੀ.ਟੈਕ., ਬੀ.ਐਸ.ਸੀ. ਰਿਤਿਕ ਸ਼ਰਮਾ ਬੈਚ 2022 ਤੇ ਅਮਰ ਖਾਨ ਬੈਚ 2021 ਨੂੰ ਗੂਗਲ ਸਮਰ ਆਫ ਕੋਡ 2020 ਪ੍ਰੋਗਰਾਮ ਲਈ ਚੁਣਿਆ ਗਿਆ | ਪ੍ਰੋਗਰਾਮ 'ਚ ਜੀ.ਐਸ.ਓ.ਸੀ. ਦੇ 16ਵੇਂ ਐਡੀਸ਼ਨ 'ਚ 121 ...

ਪੂਰੀ ਖ਼ਬਰ »

ਅਦਾਲਤ 'ਚ ਏ. ਐੱਸ. ਆਈ. ਦੇ ਵਤੀਰੇ ਕਾਰਨ ਪੁਲਿਸ ਅਧਿਕਾਰੀਆਾ ਨੂੰ ਮੰਗਣੀ ਪਈ ਮੁਆਫ਼ੀ

ਜਲੰਧਰ, 21 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ 'ਚ ਏ. ਐੱਸ. ਆਈ. ਦੇ ਗਲਤ ਵਤੀਰੇ ਕਰਕੇ ਵੱਡੇ ਪੁਲਿਸ ਅਧਿਕਾਰੀਆਂ ਨੂੰ ਅੱਜ ਅਦਾਲਤ 'ਚ ਮੁਆਫ਼ੀ ਮੰਗਣੀ ਪਈ | ਜਾਣਕਾਰੀ ਅਨੁਸਾਰ ਅਨਮੋਲ ਮਹਿਮੀ ਦੀ ਜ਼ਮਾਨਤ ਦੇ ਮਾਮਲੇ 'ਚ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਦੀ ਵਿਦਿਆਰਥਣ ਪੰਜਾਬ ਭਰ 'ਚੋਂ ਅੱਵਲ

ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਾਸਲ ਵਲੋਂ ਐਲਾਨੇ ਗਏ ਏ. ਐਨ. ਐਮ. ਭਾਗ ਪਹਿਲਾ ਤੇ ਦੂਜਾ ਦੇ ਨਤੀਜੇ 'ਚ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਦੀ ਏ. ਐਨ. ਐਮ. ਭਾਗ ਪਹਿਲਾ ਦੀ ਵਿਦਿਆਰਥਣ ਸ਼ਿਵਾਨੀ ਕੁਮਾਰੀ ਪੁੱਤਰੀ ...

ਪੂਰੀ ਖ਼ਬਰ »

ਇੰਦੂ ਬਾਲਾ ਵਲੋਂ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਲਈ ਵੈਕਸੀਨ ਮੁਹਿੰਮ ਦਾ ਉਦਘਾਟਨ

ਮੁਕੇਰੀਆਂ, 21 ਮਈ (ਸਰਵਜੀਤ ਸਿੰਘ)-ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਡਾ: ਚਰਨਜੀਤ ਸਿੰਘ ਦੀ ਅਗਵਾਈ ਹੇਠ ਪਸ਼ੂਆਂ ਦੀ ਮੰੂਹ ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਆਰੰਭ ਕੀਤੀ ਜਾ ਰਹੀ ਵੈਕਸੀਨ ਮੁਹਿੰਮ ਦਾ ਉਦਘਾਟਨ ਵਿਧਾਇਕਾ ਮੁਕੇਰੀਆਂ ਮੈਡਮ ਇੰਦੂ ਬਾਲਾ ਨੇ ਕੀਤਾ | ਇਸ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਵਲੋਂ ਆਪਣੀਆਂ ਦੁਕਾਨਾਂ 'ਤੇ ਨਿਵੇਕਲੀ ਪਹਿਲ

ਦਸੂਹਾ, 21 ਮਈ (ਕੌਸ਼ਲ)-ਕੈਮਿਸਟ ਐਸੋਸੀਏਸ਼ਨ ਦਸੂਹਾ ਵਲੋਂ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਇਕ ਵਿਸ਼ੇਸ਼ ਉਪਰਾਲਾ ਮਿਥਿਆ ਗਿਆ, ਜਿਸ ਵਿਚ ਕੈਮਿਸਟ ਵੀਰਾਂ ਨੇ ਵਿਚਾਰ ਕਰਦੇ ਹੋਏ ਦੱਸਿਆ ਕਿਹਾ ਕਿ ਉਨ੍ਹਾਂ ਵਲੋਂ ਇਕ ਮੁਹਿੰਮ ਚਲਾਈ ਗਈ ਹੈ | ਉਸ ਮੁਹਿੰਮ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਫ਼ੈਕਟਰੀਆਂ ਚੱਲਣ ਿਖ਼ਲਾਫ਼ ਕਾਰਵਾਈ ਕਰੋ-ਕਾਲੀਆ

ਜਲੰਧਰ, 21 ਮਈ (ਸ਼ਿਵ)-ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਰਾਜ ਨਾਜਾਇਜ਼ ਸ਼ਰਾਬ ਫ਼ੈਕਟਰੀਆਂ ਦੇ ਮਾਮਲੇ 'ਚ ਹੁਣ ਤੱਕ ਕਾਰਵਾਈ ਨਾ ਕੀਤੇ ਜਾਣ 'ਤੇ ਹੈਰਾਨਗੀ ਜ਼ਾਹਰ ਕਰਦਿਆਂ ਕਿਹਾ ਕਿ ਇਕ ਸਾਲ ਤੋਂ ਸ਼ਰਾਬ ਫ਼ੈਕਟਰੀਆਂ ਚੱਲਦੀਆਂ ਰਹੀਆਂ ਸੀ ਪਰ ਵਿਭਾਗ ਮੁੱਖ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 5.50 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ

ਜਲੰਧਰ 21 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਕਣਕ ਦੀ ਫ਼ਸਲ ਨੂੰ 31 ਮਈ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚ ਵੇਚਣ ਲਈ ਲਿਆ ਸਕਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 156 ਖ਼ਰੀਦ ਕੇਂਦਰ ...

ਪੂਰੀ ਖ਼ਬਰ »

ਬਜ਼ੁਰਗ ਦੇ ਕਤਲ ਮਾਮਲੇ 'ਚ 8 ਿਖ਼ਲਾਫ਼ ਕੇਸ ਦਰਜ, ਗਿ੍ਫ਼ਤਾਰੀ ਇਕ ਦੀ ਵੀ ਨਹੀਂ

ਮਕਸੂਦਾਂ 21 ਮਈ (ਲਖਵਿੰਦਰ ਪਾਠਕ)-ਬੀਤੀ ਸ਼ਾਮ ਥਾਣਾ 8 ਦੇ ਅਧੀਨ ਆਉਂਦੇ ਸੰਤੋਖਪੁਰਾ 'ਚ ਮਾਮੂਲੀ ਵਿਵਾਦ 'ਚ ਕਤਲ ਕੀਤੇ ਗਏ ਬਜ਼ੁਰਗ ਦਵਿੰਦਰ ਸਿੰਘ ਦੇ ਮਾਮਲੇ 'ਚ ਪੁਲਿਸ ਨੇ ਦੇਰ ਰਾਤ 8 ਲੋਕਾਂ ਿਖ਼ਲਾਫ਼ ਕੇਸ ਦਰਜ ਕਰ ਲਿਆ ਪਰ 24 ਘੰਟੇ ਬੀਤ ਜਾਣ ਉਪਰੰਤ ਵੀ ਪੁਲਿਸ ਇਕ ਵੀ ...

ਪੂਰੀ ਖ਼ਬਰ »

ਕੋਲਡ ਸਟੋਰ ਦੇ ਦਫਤਰ 'ਚ ਪਏ 20 ਹਜ਼ਾਰ ਰੁਪਏ ਚੋਰੀ

ਲੋਹੀਆਂ ਖਾਸ, 21 ਮਈ (ਬਲਵਿੰਦਰ ਸਿੰਘ ਵਿੱਕੀ)-ਸਥਾਨਕ ਪਲਾਹਾ ਕੋਲਡ ਸਟੋਰ ਦੇ ਦਫਤਰ ਦੇ ਕੈਬਿਨ 'ਚ ਪੈਸੇ ਰੱਖਣ ਲਈ ਬਣੇ ਦਰਾਜ 'ਚੋਂ ਲੁਟੇਰੇ ਵਲੋਂ ਦਿਨ-ਦਿਹਾੜੇ 20 ਹਜ਼ਾਰ ਰੁਪਏ ਦੀ ਚੋਰੀ ਕਰ ਲੈ ਜਾਣ ਦੀ ਜਾਣਕਾਰੀ ਮਿਲੀ ਹੈ | ਨੌਜਵਾਨ ਵਲੋਂ ਦਿਨ ਦਿਹਾੜੇ ਕੀਤੀ ਇਸ ਚੋਰੀ ...

ਪੂਰੀ ਖ਼ਬਰ »

ਕਰਮਚਾਰੀਆਂ ਤੇ ਨਿਯੁਕਤੀ ਕਾਰਾਂ ਦੇ ਹੱਥ ਜ਼ਿਆਦਾ ਨਕਦੀ ਲਈ ਈ. ਪੀ. ਐੱਫ. ਓ. ਨੇ ਅੰਸ਼ ਦਾਨ ਦੀ ਦਰ ਕੀਤੀ 10 ਫੀਸਦੀ

ਜਲੰਧਰ, 21 ਮਈ (ਸ਼ਿਵ)-ਪੀ. ਐਫ. ਦੇ ਖੇਤਰੀ ਕਮਿਸ਼ਨਰ ਸ੍ਰੀ ਸੁਨੀਲ ਕੁਮਾਰ ਯਾਦਵ, ਕਿਰਤ ਤੇ ਰੁਜ਼ਗਾਰ ਮੰਤਰਾਲ ਜਲੰਧਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੁਆਰਾ 13 ਮਈ 2020 ਨੂੰ ਈ. ਪੀ. ਐੱਫ. ਐਾਡ ਐੱਮਪੀ ਐਕਟ, 1952 ਅਧੀਨ ਆਉਂਦੇ ਹਰੇਕ ਸ਼੍ਰੇਣੀ ਦੀਆਂ ਸਥਾਪਨਾਵਾਂ ਲਈ ਮਈ, ਜੂਨ ਤੇ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ ਹੋਏ ਏ. ਐਸ. ਆਈ. ਨੂੰ ਹਸਪਤਾਲ ਮਿਲਣ ਪਹੁੰਚੇ ਐਸ.ਐਸ. ਪੀ. ਮਾਹਲ

ਜਲੰਧਰ ਛਾਉਣੀ, 21 ਮਈ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਹਜ਼ਾਰਾ ਪਿੰਡ ਵਿਖੇ ਲਾਏ ਗਏ ਨਾਕੇ ਦੌਰਾਨ ਬੀਤੇ ਕੁਝ ਦਿਨ ਪਹਿਲਾਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਵਲੋਂ ਲੋਹੇ ਦੀਆਂ ਰੋਕਾਂ 'ਚ ਟੱਕਰ ਮਾਰਦੇ ਹੋਏ ਨਾਕੇ 'ਤੇ ਡਿਊਟੀ ਦੇ ਰਹੇ ਏ. ਐਸ. ਆਈ. ਨੂੰ ਗੰਭੀਰ ...

ਪੂਰੀ ਖ਼ਬਰ »

ਨੂਰਮਹਿਲ ਪੁਲਿਸ ਵਲੋਂ ਦੋ ਮੁਕੱਦਮੇ ਦਰਜ ਤੇ 50 ਦੇ ਚਲਾਨ ਕੱਟੇ

ਨੂਰਮਹਿਲ, 21 ਮਈ (ਜਸਵਿੰਦਰ ਸਿੰਘ ਲਾਂਬਾ, ਗੁਰਦੀਪ ਸਿੰਘ ਲਾਲੀ)-ਤਾਲਾਬੰਦੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ 'ਤੇ ਨੂਰਮਹਿਲ ਪੁਲਿਸ ਨੇ ਦੋ ਮੁਕੱਦਮੇ ਦਰਜ ਕੀਤੇ ਹਨ ਜਿਸ 'ਚ ਪਹਿਲਾ ਜਸਕਰਨ ਪੁੱਤਰ ਜਸਪਾਲ, ਕਰਨਵੀਰ ਸਿੰਘ ਪੁੱਤਰ ਕੁਲਵੀਰ ਸਿੰਘ, ਓਾਕਾਰ ਸਿੰਘ ਪੁੱਤਰ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਵਲੋਂ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ

ਮਲਸੀਆਂ, 21 ਮਈ (ਸੁਖਦੀਪ ਸਿੰਘ)-ਤਾਲਾਬੰਦੀ ਦੇ ਚਲਦਿਆਂ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਲੋਂ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਵੱਖ-ਵੱਖ ਵਿਸ਼ਿਆਂ ਜਿਵੇਂ ਬੈਸਟ ਆਊਟ ਆਫ਼ ਵੇਸਟ, ਕੋਰੋਨਾ ਤੋਂ ਬਚਣ ਦੇ ਲਈ ਸੁਝਾਅ, ...

ਪੂਰੀ ਖ਼ਬਰ »

ਸ਼ੀਸ਼ੀਆਂ ਤੇ ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂ

ਆਦਮਪੁਰ, 21 ਮਈ (ਰਮਨ ਦਵੇਸਰ)-ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਦੱਸਿਆ ਕਿ ਏ. ਐਸ. ਆਈ. ਜੰਗ ਬਹਾਦੁਰ ਆਪਣੇ ਸਾਥੀ ਕਰਮਚਾਰੀਆਂ ਨਾਲ ਮਦਾਰਾ ਨੇੜੇ ਨਾਕਾ ਲਾ ਕੇ ਖੜੇ੍ਹ ਸਨ ਕਿ ਚੂਹੜਵਾਲੀ ਵਲੋਂ ਇਕ ਵਿਅਕਤੀ ਪੈਦਲ ਆ ਰਿਹਾ ਸੀ, ਜਦ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਸ ਕੀਤੀ ...

ਪੂਰੀ ਖ਼ਬਰ »

ਦੋ ਸਕੇ ਭਰਾ ਚੋਰੀ ਦੇ ਸਾਮਾਨ ਸਮੇਤ ਕਾਬੂ

ਗੁਰਾਇਆ, 21 ਮਈ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਜੁਰਮ ਹੇਠ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਐਸ. ਪੀ. ਸਰਬਜੀਤ ਸਿੰਘ ਬਾਹੀਆ, ਡੀ. ਐਸ. ਪੀ. ਫਿਲੌਰ ਦਵਿੰਦਰ ਸਿੰਘ ਅਤਰੀ ਨੇ ਦੱਸਿਆ ਕਿ ਪ੍ਰਤੀਕ ਪਠਾਨੀਆ ਪੁੱਤਰ ਨਿਧਾਨ ...

ਪੂਰੀ ਖ਼ਬਰ »

ਵਡਾਲਾ ਖੁਰਦ ਤੋਂ 8ਵਾਂ ਟਰੱਕ ਸ੍ਰੀ ਗੁਰੂ ਰਾਮਦਾਸ ਦੇ ਲੰਗਰ ਲਈ ਰਵਾਨਾ

ਕਪੂਰਥਲਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਜਗੀਰ ਸਿੰਘ ਵਡਾਲਾ ਤੇ ਹਲਕਾ ਕਪੂਰਥਲਾ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ ਨੇ ਹਲਕੇ ਦੇ ਪਿੰਡ ਵਡਾਲਾ ਖੁਰਦ ਤੋਂ ਪਿੰਡਾਂ ਦੀ ਸੰਗਤ ਵਲੋਂ ਇਕੱਤਰ ...

ਪੂਰੀ ਖ਼ਬਰ »

ਸਕੂਟਰੀ ਤੇ ਮੋਟਰਸਾਈਕਲ 'ਤੇ ਸਵਾਰ 4 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਫਗਵਾੜਾ, 21 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਥਾਣਾ ਸਤਨਾਮਪੁਰਾ ਤੇ ਥਾਣਾ ਸਦਰ ਦੀ ਪੁਲਿਸ ਨੇ ਤਾਲਾਬੰਦੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 4 ਵਿਅਕਤੀਆਂ ਦੇ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਪਰਵਿੰਦਰ ਸਿੰਘ ਨੇ ਸਤਨਾਮਪੁਰਾ ਵਿਖੇ ...

ਪੂਰੀ ਖ਼ਬਰ »

ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਕੇਸ ਦਰਜ

ਕਪੂਰਥਲਾ, 21 ਮਈ (ਸਡਾਨਾ)-ਥਾਣਾ ਸਿਟੀ ਤੇ ਸਦਰ ਪੁਲਿਸ ਨੇ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵੱਖ-ਵੱਖ ਦੁਕਾਨਦਾਰਾਂ ਤੇ ਰਾਹਗੀਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਥਾਣਾ ਸਿਟੀ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਆਤਮ ਨਿਰਭਰ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਭਾਰਤੀ ਤੇ ਐਨ. ਆਰ. ਆਈ. ਆਪਣਾ ਯੋਗਦਾਨ ਪਾਉਣ-ਸੋਮ ਪ੍ਰਕਾਸ਼

ਫਗਵਾੜਾ, 21 ਮਈ (ਅਸ਼ੋਕ ਕੁਮਾਰ ਵਾਲੀਆ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਪੋਸਟ ਕੋਵਿਡ ਇਨਵੈਸਟਮੈਂਟ ਵਿਸ਼ੇ 'ਤੇ ਪੀਪਲਜ਼ ਆਫ਼ ਇੰਡੀਅਨ ਓਰੀਜ਼ਨ ਆਫ਼ ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਤੇ ਮਹਾਰਾਸ਼ਟਰਾ ਇਕਨਾਮਿਕ ਡਿਵੈਲਪਮੈਂਟ ਕੌੌਾਸਲ ਦੁਆਰਾ ...

ਪੂਰੀ ਖ਼ਬਰ »

ਵਾਲਮੀਕਿ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਸ਼ਹਿਰ 'ਚ ਰੋਸ ਮਾਰਚ

ਕਪੂਰਥਲਾ, 21 ਮਈ (ਦੀਪਕ ਬਜਾਜ)-ਵਾਲਮੀਕ ਸਮਾਜ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਨੇ ਵਾਲਮੀਕਿ ਤੀਰਥ ਅੰਮਿ੍ਤਸਰ ਦੇ ਗੱਦੀ ਨਸ਼ੀਨ ਸੰਤ ਬਾਬਾ ਗਿਰਧਾਰੀ ਨਾਥ 'ਤੇ ਗਿਣੀ ਮਿੱਥੀ ਸਾਜਿਸ਼ ਤਹਿਤ ਪੁਲਿਸ ਵਲੋਂ ਝੂਠਾ ਕੇਸ ਦਰਜ ਕੀਤੇ ਜਾਣ ਦੇ ਰੋਸ ਵਜੋਂ ਸ਼ਹਿਰ ਵਿਚ ਰੋਸ ...

ਪੂਰੀ ਖ਼ਬਰ »

ਐਮ. ਪੀ. ਫੰਡ 'ਚੋਂ ਖਰੀਦੀ ਗਈ ਸਵੀਪਿੰਗ ਮਸ਼ੀਨ ਦਾ ਨਵਤੇਜ ਸਿੰਘ ਚੀਮਾ ਵਲੋਂ ਉਦਘਾਟਨ

ਸੁਲਤਾਨਪੁਰ ਲੋਧੀ, 21 ਮਈ (ਹੈਪੀ, ਥਿੰਦ)-ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਸੁਲਤਾਨਪੁਰ ਲੋਧੀ ਨੂੰ ਸਾਫ਼ ਸੁਥਰਾ ਰੱਖਣ ਦੇ ਮਨੋਰਥ ਨਾਲ ਐਮ. ਪੀ. ਫੰਡ 'ਚੋਂ 20 ਲੱਖ ਰੁਪਏ ਦੀ ਸਵੀਪਿੰਗ ਮਸ਼ੀਨ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਭੁਲੱਥ, 21 ਮਈ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ 21 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਬਲਵੰਤ ਸਿੰਘ ...

ਪੂਰੀ ਖ਼ਬਰ »

ਛੁੱਟੀ ਕੱਟ ਕੇ ਪਰਤ ਰਹੇ ਸੀ. ਆਰ. ਪੀ. ਐਫ. ਦੇ ਜਵਾਨਾਂ ਲਈ ਤਿੰਨ ਕੁਆਰੰਟਾਈਨ ਸੈਂਟਰ ਬਣਾਏ-ਡੀ. ਸੀ.

ਕਪੂਰਥਲਾ, 21 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਵਲੋਂ ਕੋਵਿਡ-19 ਦੀ ਰੋਕਥਾਮ ਕਰਨ ਬਾਬਤ ਪੰਜਾਬ ਸਰਕਾਰ ਵਲੋਂ ਜਾਰੀ ਪ੍ਰੋਟੋਕੋਲ ਅਨੁਸਾਰ ਸੀ. ਆਰ. ਪੀ. ਐਫ. ਦੇ ਛੁੱਟੀ ਕੱਟ ਕੇ ਵਾਪਸ ਆ ਰਹੇ ਕਰੀਬ 70 ਜਵਾਨਾਂ ਨੂੰ 14 ਦਿਨਾਂ ਲਈ ...

ਪੂਰੀ ਖ਼ਬਰ »

ਨਿਹੰਗ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਇਕ ਕਾਬੂ

ਸੁਲਤਾਨਪੁਰ ਲੋਧੀ, 21 ਮਈ (ਪੱਤਰ ਪ੍ਰੇਰਕਾਂ ਰਾਹੀਂ)-ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਨਿਹੰਗ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪਿਛਲੇ ਦਿਨੀਂ ਸੁਲਤਾਨਪੁਰ ਲੋਧੀ 'ਚ ਸਥਿਤ ਨਿਹੰਗ ਸਿੰਘਾਂ ਦੇ ਗੁਰਦੁਆਰੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਗਰਭਵਤੀ ਮਹਿਲਾ ਨੇ ਮਿ੍ਤਕ ਬੱਚੀ ਨੂੰ ਦਿੱਤਾ ਜਨਮ

ਫਗਵਾੜਾ, 21 ਮਈ (ਹਰੀਪਾਲ ਸਿੰਘ)-ਸਿਵਲ ਹਸਪਤਾਲ ਫਗਵਾੜਾ 'ਚ ਇਕ ਗਰਭਵਤੀ ਔਰਤ ਵਲੋਂ ਇਕ ਮਿ੍ਤਕ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਫਗਵਾੜਾ ਦੇ ਦਰਵੇਸ਼ ਪਿੰਡ ਦੀ ਇਕ ਔਰਤ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਲੋਂ ਉਸ ਦੀ ...

ਪੂਰੀ ਖ਼ਬਰ »

ਘਰੇਲੂ ਪੇ੍ਰਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਖ਼ਤਮ

ਬੇਗੋਵਾਲ, 22 ਮਈ (ਸੁਖਜਿੰਦਰ ਸਿੰਘ)-ਪਿੰਡ ਮੰਡਕੁਲਾ ਦੇ ਇਕ ਨੌਜਵਾਨ ਨੇ ਦਰਖ਼ਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਇਸ ਸਬੰਧੀ ਮਿ੍ਤਕ ਦੇ ਪਿਤਾ ਜਰਨੈਲ ਸਿੰਘ ਪੁੱਤਰ ਮੁਨਸ਼ੀ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦੇ ਦੋ ਲੜਕੇ ਹਨ | ਇਕ ...

ਪੂਰੀ ਖ਼ਬਰ »

ਤੈਅ ਸਮੇਂ ਤੋਂ ਬਾਅਦ ਦੁਕਾਨ ਖੋਲ੍ਹਣ ਵਾਲੇ ਦੁਕਾਨਦਾਰ ਿਖ਼ਲਾਫ਼ ਕੇਸ ਦਰਜ

ਫਗਵਾੜਾ, 21 ਮਈ (ਹਰੀਪਾਲ ਸਿੰਘ)-ਚਹੇੜੂ ਇਲਾਕੇ 'ਚ ਤਾਲਾਬੰਦੀ ਦੇ ਤੈਅ ਸਮੇਂ ਤੋਂ ਬਾਅਦ ਦੁਕਾਨ ਖੋਲ੍ਹ ਕੇ ਬੈਠੇ ਦੁਕਾਨਦਾਰ ਿਖ਼ਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਦੇ ਅਨੁਸਾਰ ਪੁਲਿਸ ਚੌਕੀ ਚਹੇੜੂ ਦੇ ਇੰਚਾਰਜ ਦਵਿੰਦਰ ਸਿੰਘ ਜਦੋਂ ਇਲਾਕੇ 'ਚ ਗਸ਼ਤ ...

ਪੂਰੀ ਖ਼ਬਰ »

ਸਿਟੀ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਸਾਥੀ ਸਮੇਤ 4 ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ

ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਅੱਜ ਦੇਰ ਸ਼ਾਮ ਪੁਲਿਸ ਵਲੋਂ 2 ਵਿਅਕਤੀਆਂ ਨੂੰ 4 ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਇਨ੍ਹਾਂ 'ਚ ਇਕ ਸਿਟੀ ਯੂਥ ਕਾਂਗਰਸ ਦਾ ਵਾਈਸ ਪ੍ਰਧਾਨ ਵੀ ਦੱਸਿਆ ਜਾ ਰਿਹਾ ਹੈ | ਐਸ. ਐਚ. ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਤੇ ਸੋਨੇ ਦੀ ਚੇਨ ਵੇਚਣ ਵਾਲਾ ਆਇਆ ਕਾਬੂ

ਕੋਟਫ਼ਤੂਹੀ, 21 ਮਈ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ 'ਚ ਇਕ ਜਿਊਲਰ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਨੌਕਰ ਦੁਕਾਨ 'ਚੋਂ ਸੋਨੇ ਦੀ ਚੇਨ ਚੋਰੀ ਕਰ ਕੇ ਬਾਜ਼ਾਰ 'ਚ ਕਿਸੇ ਕਰਿਆਨੇ ਵਾਲੀ ਦੁਕਾਨ 'ਤੇ ਵੇਚ ਕੇ ਆਪਣੇ ਦੇਸ਼ ਨੂੰ ਭੱਜਣ ਲੱਗਾ ਨੂੰ ਰਾਹ 'ਚੋਂ ਕਾਬੂ ਕੀਤੇ ...

ਪੂਰੀ ਖ਼ਬਰ »

ਹਾਦਸੇ 'ਚ ਕਾਰ ਸਵਾਰ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਮਿਆਣੀ, 21 ਮਈ (ਹਰਜਿੰਦਰ ਸਿੰਘ ਮੁਲਤਾਨੀ)-ਮਿਆਣੀ ਬੇਗੋਵਾਲ ਰੋਡ 'ਤੇ ਰੜਾ ਮੋੜ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਕਾਰ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਕਾਰ ਚਲਾ ਰਿਹਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ਅੱਜ ਸ਼ਾਮ ਵਾਪਰੇ ਇਸ ਸੜਕ ਹਾਦਸੇ 'ਚ ਜ਼ਖ਼ਮੀ ਕਾਰ ਚਾਲਕ ...

ਪੂਰੀ ਖ਼ਬਰ »

ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਵਾਇਰਸ ਦੀ ਦਹਿਸ਼ਤ 5 ਹੋਰ ਨਿਕਲੇ ਪਾਜ਼ੀਟਿਵ

ਮਿਆਣੀ, 21 ਮਈ (ਹਰਜਿੰਦਰ ਸਿੰਘ ਮੁਲਤਾਨੀ)-ਬੇਟ ਇਲਾਕੇ ਦੇ ਪਿੰਡ ਨੰਗਲੀ (ਜਲਾਲਪੁਰ) ਨਿਵਾਸੀ ਲਖਵਿੰਦਰ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਜਲੰਧਰ ਦੇ ਹਸਪਤਾਲ 'ਚ ਮੌਤ ਹੋ ਗਈ ਸੀ ਉਸ ਦੇ ਪਰਵਾਰ ਦੇ ਪੰਜ ਮੈਂਬਰਾਂ ਦੀ ਰਿਪੋਰਟ ਵੀ ਅੱਜ ਪਾਜ਼ੀਟਿਵ ਆਉਣ ਕਾਰਨ ਪਿੰਡ 'ਚ ...

ਪੂਰੀ ਖ਼ਬਰ »

ਪੀ.ਸੀ.ਆਰ. ਮੁਲਾਜ਼ਮਾਂ 'ਤੇ ਹਸਪਤਾਲ ਸਟਾਫ਼ ਦੀ ਕੁੱਟਮਾਰ ਦਾ ਦੋਸ਼

ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਕੇ. ਡੀ. ਐਮ. ਹਸਪਤਾਲ ਦੇ ਸਟਾਫ਼ ਨਾਲ ਪੀ. ਸੀ. ਆਰ. ਮੁਲਾਜ਼ਮਾਂ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਹਸਪਤਾਲ ਦੇ ਐਮ. ਡੀ. ਅਰਵਿੰਦ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਪੀ. ਸੀ. ਆਰ. ...

ਪੂਰੀ ਖ਼ਬਰ »

ਡਾਕਖ਼ਾਨੇ 'ਚੋਂ ਸਾਮਾਨ ਚੋਰੀ

ਮਾਹਿਲਪੁਰ, 21 ਮਈ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)-ਪਿੰਡ ਟੂਟੋ ਮਜਾਰਾ ਵਿਖੇ ਚੱਲ ਰਹੇ ਡਾਕਘਰ 'ਚ ਅਣਪਛਾਤੇ ਚੋਰਾਂ ਵਲੋਂ ਬੈਟਰੀਆਂ, ਮੋਬਾਈਲ ਤੇ ਸਕੈਨਿੰਗ ਕੈਮਰਾ ਚੋਰੀ ਕਰ ਕੇ ਲੈ ਗਏ | ਜਾਣਕਾਰੀ ਅਨੁਸਾਰ ਪਿੰਡ ਟੂਟੋਮਜਾਰਾ ਦੇ ਡਾਕਖ਼ਾਨੇ 'ਚ ਸਬ ਪੋਸਟ ਮਾਸਟਰ ...

ਪੂਰੀ ਖ਼ਬਰ »

ਕੁੱਟਮਾਰ ਕਰਨ ਸਬੰਧੀ 7 ਵਿਰੁੱਧ ਮਾਮਲਾ ਦਰਜ

ਦਸੂਹਾ, 21 ਮਈ (ਭੁੱਲਰ)-ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਸਬੰਧੀ 7 ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐਸ. ਐਚ. ਓ. ਦਸੂਹਾ ਗੁਰਦੇਵ ਸਿੰਘ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਲਖਬੀਰ ਵਾਸੀ ਹਰਦੋਥਲਾ ਨੇ ਪੁਲਿਸ ਨੂੰ ਬਿਆਨ ...

ਪੂਰੀ ਖ਼ਬਰ »

ਮਹਾਰਾਸ਼ਟਰ ਤੋਂ ਪਰਤੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਸਾਹਿਬ ਦੇ ਰਹਿਣ ਵਾਲੇ ਮਹਾਰਾਸ਼ਟਰ ਤੋਂ ਪਰਤੇ ਵਿਅਕਤੀ ਦੇ ਦੂਜੀ ਵਾਰ ਲਏ ਗਏ ਕੋਰੋਨਾ ਟੈੱਸਟ 'ਚ ਰਿਪੋਰਟ ਪਾਜ਼ੀਟਿਵ ਆਈ ਹੈ | ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਐੱਸ. ਐੱਮ. ਓ. ਡਾ: ਰਘਵੀਰ ਸਿੰਘ ਨੇ ...

ਪੂਰੀ ਖ਼ਬਰ »

ਮੈਜਿਸਟਰੇਟ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਦੋਸ਼ 'ਚ ਪੁਲਿਸ ਵਲੋਂ 17 ਕੇਸ ਦਰਜ

ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਜ਼ਿਲ੍ਹਾ ਪੁਲਿਸ ਨੇ 17 ਕੇਸ ਦਰਜ ਕਰਕੇ 24 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਥਾਣਾ ਬੁੱਲ੍ਹੋਵਾਲ ਪੁਲਿਸ ਨੇ ...

ਪੂਰੀ ਖ਼ਬਰ »

ਸ਼ਾਟ ਸਰਕਟ ਕਾਰਨ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਟਾਂਡਾ ਉੜਮੁੜ, 21 ਮਈ (ਦੀਪਕ ਬਹਿਲ)-ਟਾਂਡਾ ਸ਼ਹਿਰ ਦੇ ਮੇਨ ਬਾਜ਼ਾਰ ਉੜਮੁੜ ਵਿਖੇ ਸ਼ਾਟ ਸਰਕਟ ਹੋਣ ਕਾਰਨ ਕੱਪੜੇ ਦੀ ਇਕ ਦੁਕਾਨ ਨੂੰ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਕੱਪੜਾ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਸਵੇਰੇ ...

ਪੂਰੀ ਖ਼ਬਰ »

ਮੈਜਿਸਟਰੇਟ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਦੋਸ਼ 'ਚ ਪੁਲਿਸ ਵਲੋਂ 17 ਕੇਸ ਦਰਜ

ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਜ਼ਿਲ੍ਹਾ ਪੁਲਿਸ ਨੇ 17 ਕੇਸ ਦਰਜ ਕਰਕੇ 24 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਥਾਣਾ ਬੁੱਲ੍ਹੋਵਾਲ ਪੁਲਿਸ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX