ਗੁਰਦਾਸਪੁਰ, 22 ਮਈ (ਗੁਰਪ੍ਰਤਾਪ ਸਿੰਘ)-ਕੇਂਦਰੀ ਟਰੇਡ ਯੂਨੀਅਨ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ ਅੱਜ ਗੁਰਦਾਸਪੁਰ ਤਹਿਸੀਲ ਦੀਆਂ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ ਅਤੇ ਹੋਰ ਜਥੇਬੰਦੀਆਂ ਗੁਰੂ ਨਾਨਕ ਪਾਰਕ ਵਿਖੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਸਰਕਾਰ ਿਖ਼ਲਾਫ਼ ਰੋਸ ਰੈਲੀ ਕੀਤੀ ਅਤੇ ਮੰਗਾਂ ਸਬੰਧੀ ਐਸ.ਡੀ.ਐਮ. ਗੁਰਦਾਸਪੁਰ ਨੰੂ ਮੰਗ ਪੱਤਰ ਸੌਾਪਿਆ | ਇਸ ਰੈਲੀ ਦੀ ਅਗਵਾਈ ਜਸਵੰਤ ਸਿੰਘ ਬੁੱਟਰ (ਸੀ.ਟੀ.ਯੂ.), ਅਮਰਜੀਤ ਸਿੰਘ ਸੈਣੀ (ਸੀਟੂ), ਹਰਚਰਨ ਸਿੰਘ ਔਜਲਾ (ਏਟਕ), ਅਨਿਲ ਕੁਮਾਰ, ਰਜਨੀ ਪ੍ਰਕਾਸ਼ ਸਿੰਘ, ਕਰਨੈਲ ਸਿੰਘ ਅਤੇ ਵਿਜੇ ਸੋਹਲ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਬੁਲਾਰਿਆਂ ਵਲੋਂ ਕੇਂਦਰ ਸਰਕਾਰ ਦੇ ਆਦੇਸ਼ਾਂ 'ਤੇ ਸੂਬਾ ਸਰਕਾਰ ਵਲੋਂ ਸਾਰੇ ਕਿਰਤ ਕਾਨੰੂਨ ਰੱਦ ਕਰਨ, 8 ਦੀ ਥਾਂ 12 ਘੰਟੇ ਡਿਊਟੀ ਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮਹਾਂਮਾਰੀ ਦੌਰਾਨ ਬਾਂਹ ਨਾ ਫੜਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ | ਉਨ੍ਹਾਂ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਰੇਲਾਂ, ਹਵਾਈ ਅੱਡਿਆਂ, ਕੋਲਾ ਖਾਨਾਂ, ਬੀਮਾ, ਸੁਰੱਖਿਆ ਸਾਜੋ ਸਮਾਨ ਆਦਿ ਵਿਚ ਵੱਡੇ ਪੱਧਰ 'ਤੇ ਵਿਦੇਸ਼ੀ ਨਿਵੇਸ਼ ਵਧਾਉਣ ਨੰੂ ਸਰਕਾਰ ਦੀ ਸਾਜਿਸ਼ ਦੱਸਦੇ ਹੋਏ ਦੇਸ਼ ਲਈ ਖਤਰਨਾਕ ਦੱਸਿਆ ਗਿਆ | ਉਨ੍ਹਾਂ ਵਲੋਂ ਮੰਗ ਪੱਤਰ ਰਾਹੀਂ ਪ੍ਰਸ਼ਾਸਨ ਤੋਂ ਸਾਰੇ ਕਿਰਤ ਕਾਨੰੂਨ ਬਹਾਲ ਕਰਨ, 12 ਘੰਟੇ ਡਿਊਟੀ ਵਾਲੇ ਕਾਨੰੂਨ ਰੱਦ ਕਰਨ, ਪਿਛਲੇ 8 ਸਾਲਾਂ ਤੋਂ ਜੋ ਉਜਰਤ ਵਿਚ ਵਾਧਾ ਨਹੀਂ ਕੀਤਾ ਗਿਆ ਉਸ ਨੰੂ 1 ਮਈ ਤੋਂ ਬਹਾਲ ਕਰਨ, ਤਾਲਾਬੰਦੀ ਸਮੇਂ ਦੀ ਉਜਰਤਾਂ ਅਦਾ ਕਰਨ, ਜਨਤਕ ਖੇਤਰ ਦਾ ਨਿੱਜੀਕਰਨ ਬੰਦ ਕਰਨ, ਪ੍ਰਵਾਸੀ ਮਜ਼ਦੂਰਾਂ ਨੰੂ ਘਰਾਂ ਤੱਕ ਪਹੰੁਚਾਉਣ, ਉਸਾਰੀ ਮਜ਼ਦੂਰਾਂ ਦੀਆਂ ਕਾਪੀਆਂ ਨਵਿਆਉਣ ਦਾ ਸਮਾਂ 31 ਦਸੰਬਰ ਕਰਨ, ਕੱਚੇ ਮੁਲਾਜ਼ਮਾਂ ਨੰੂ ਪੱਕਾ ਕਰਨ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਰੱਖੀਆਂ ਗਈਆਂ | ਇਸ ਮੌਕੇ ਧਿਆਨ ਸਿੰਘ ਠਾਕੁਰ, ਰੂਪ ਸਿੰਘ ਪੱਡਾ, ਅਮਨਬੀਰ ਸਿੰਘ, ਨਵਜੋਤ ਸਿੰਘ, ਮੱਖਣ ਸਿੰਘ ਕੁਹਾੜ, ਹਜ਼ਾਰਾ ਸਿੰਘ, ਰਾਜਬੀਰ ਕੌਰ, ਬਲਬੀਰ ਰੰਧਾਵਾ, ਅਵਤਾਰ ਸਿੰਘ, ਪਰਮਿੰਦਰ ਸਿੰਘ, ਕਰਨ ਸਿੰਘ ਆਦਿ ਹਾਜ਼ਰ ਸਨ |
ਗੁਰਦਾਸਪੁਰ, 22 ਮਈ (ਆਲਮਬੀਰ ਸਿੰਘ)-ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਦਾਸਪੁਰ ਵਿਖੇ ਸੇਵਾਵਾਂ ਨਿਭਾਅ ਰਹੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਨੰੂ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਵਲੋਂ ...
ਗੁਰਦਾਸਪੁਰ, 22 ਮਈ (ਆਰਿਫ਼)-ਇਮੀਗ੍ਰੇਸ਼ਨ ਦੀ ਦੁਨੀਆਂ 'ਚ ਜਾਣਿਆ ਪਹਿਚਾਣਿਆ ਨਾਂਅ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਵਲੋਂ ਆਪਣਾ ਜਲੰਧਰ ਤੇ ਅੰਮਿ੍ਤਸਰ ਦਾ ਦਫ਼ਤਰ ਜੋ ਕੋਰੋਨਾ ਵਾਇਰਸ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਸੀ ਅਤੇ ਹੁਣ ਸਰਕਾਰ ਦੀਆਂ ਹਦਾਇਤਾਂ ...
ਧਿਆਨਪੁਰ, 22 ਮਈ (ਸਰਬਜੀਤ ਸਿੰਘ ਰਿਆੜ)-ਨੇੜਲੇ ਪਿੰਡ ਉਦੋਵਾਲੀ ਕਲਾਂ ਵਿਖੇ ਬੀਤੇ ਕੱਲ੍ਹ ਬਿਜਲੀ ਦੀ ਤਾਰ ਡਿੱਗ ਗਈ, ਪ੍ਰੰਤੂ ਵੱਡਾ ਹਾਦਸਾ ਹੋਣੋ ਟਲ ਗਿਆ | ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਡਾ. ਬਲਵਿੰਦਰ ਸਿੰਘ, ਸਰਪੰਚ ਹਰਬਿੰਦਰ ਸਿੰਘ, ਲਖਬੀਰ ਸਿੰਘ, ...
ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)-ਸਥਾਨਕ ਸਬ ਡਵੀਜ਼ਨ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਬਿਜਲੀ ਦੇ ਸੋਧ ਬਿੱਲ 2020 ਨੰੂ ਸੰਸਦ ਵਿਚ ਪੇਸ਼ ਕਰਨ ਦੇ ਵਿਰੋਧ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਕਾਲੇ ਬਿੱਲੇ ਲਗਾ ਕੇ ...
ਗੁਰਦਾਸਪੁਰ, 22 ਮਈ (ਆਰਿਫ਼)-ਜ਼ਿਲੇ੍ਹ ਅੰਦਰ ਕਰਫ਼ਿਊ ਦੌਰਾਨ ਪੁਲਿਸ ਵਿਭਾਗ ਵਲੋਂ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕੀਤੇ ਗਏ ਸਫਲ ਯਤਨਾਂ ਸਦਕਾ ਜ਼ਿਲੇ੍ਹ ਅੰਦਰ ਜ਼ਿੰਦਗੀ ਮੁੜ ਪਟੜੀ 'ਤੇ ਆਉਣੀ ਸ਼ੁਰੂ ਹੋ ਗਈ ਹੈ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ੍ਹ ...
ਬਹਿਰਾਮਪੁਰ, 22 ਮਈ (ਬਲਬੀਰ ਸਿੰਘ ਕੋਲਾ)-ਬੀਤੇ ਦਿਨੀਂ ਬਹਿਰਾਮਪੁਰ ਪੁਲਿਸ ਵਲੋਂ ਪਿਉ-ਪੁੱਤਰ ਨੰੂ ਨੰਗਾ ਕਰ ਕੇ ਤਲਾਸ਼ੀ ਲੈਣ ਦੇ ਮਾਮਲੇ ਦੀ ਜਾਂਚ ਨਾਲ ਸਬੰਧਿਤ ਗਵਾਹਾਂ ਨੰੂ ਪੁਲਿਸ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਝੂਠੇ ਪਰਚੇ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ...
ਦੋਰਾਂਗਲਾ, 22 ਮਈ (ਲਖਵਿੰਦਰ ਸਿੰਘ ਚੱਕਰਾਜਾ)-ਪਿੰਡਾਂ ਅੰਦਰ ਘਰਾਂ ਦੇ ਪਾਣੀ ਦੇ ਨਿਕਾਸ ਦੀ ਦਿਨੋਂ ਦਿਨ ਵੱਧ ਰਹੀ ਸਮੱਸਿਆ ਨੰੂ ਮੁੱਖ ਰੱਖਦਿਆਂ ਬਲਾਕ ਦੋਰਾਂਗਲਾ ਦੇ ਪਿੰਡ ਖੁੱਥਾ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਹਰਪ੍ਰੀਤ ਕੌਰ ਵਲੋਂ ਪਹਿਲ ਕਦਮੀ ...
ਗੁਰਦਾਸਪੁਰ, 22 ਮਈ (ਆਰਿਫ਼)-ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਸਿਵਲ ਸਰਜਨ ਡਾ: ਕਿਸ਼ਨ ਚੰਦ ਦੀ ਅਗਵਾਈ ਹੇਠ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ: ਜੈਸਮੀਨ ਨੰਦਾ ਵਲੋਂ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ...
ਗੁਰਦਾਸਪੁਰ, 22 ਮਈ (ਆਰਿਫ਼)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਰੁਜ਼ਗਾਰ ਬਿਊਰੋ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਮਿਸ਼ਨ ਫ਼ਤਹਿ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਆਨਲਾਈਨ ਮੁਫ਼ਤ ਕੋਚਿੰਗ ਦੀ ...
ਘਰੋਟਾ, 22 ਮਈ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਵਲੋਂ ਪ੍ਰਦੇਸ਼ ਕਾਰਜਕਾਰਨੀ ਦੇ ਕੀਤੇ ਵਿਸਥਾਰ ਉਪਰੰਤ ਸਾਬਕਾ ਸਾਂਸਦੀ ਸਕੱਤਰ ਸੀਮਾ ਕੁਮਾਰੀ ਨੰੂ ਸੂਬਾ ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਵਿਨੋਦ ਕੁਮਾਰ ਨੰੂ ਸਥਾਈ ਇਨਵਾਇਟੀ ਮੈਂਬਰ ਨਿਯੁਕਤ ਕਰਨ 'ਤੇ ਭੋਆ ...
ਬਟਾਲਾ, 22 ਮਈ (ਹਰਦੇਵ ਸਿੰਘ ਸੰਧੂ)-ਦੇਸ਼ ਪੱਧਰੀ ਟਰੇਡ ਯੂਨੀਅਨ ਤੇ ਵੱਖ-ਵੱਖ ਫੈੱਡਰੇਸ਼ਨਾਂ ਤੇ ਐਸੋਸੀਏਸ਼ਨਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਉਪਰੰਤ ਸੀਟੂ, ਏਕਟੂ, ਏਟਕ ਅਤੇ ਸੀ.ਟੀ.ਯੂ. ਪੰਜਾਬ ਵਲੋਂ ਕਾਮਰੇਡ ਰਣਬੀਰ ਸਿੰਘ ਵਿਰਕ, ਮੋਹਨ ਲਾਲ, ਕਾ. ਗੁਰਮੀਤ ਸਿੰਘ ਤੇ ਮਾ. ...
ਬਟਾਲਾ, 22 ਮਈ (ਕਾਹਲੋਂ)-ਨਾਮੁਰਾਦ ਕੋਰੋਨਾ ਵਾਇਰਸ ਫੈਲਣ ਤੋਂ ਬਚਾਅ ਲਈ ਸਰਕਾਰ ਵਲੋਂ ਬੀਤੇ ਦੋ ਮਹੀਨਿਆਂ ਤੋਂ ਲਗਾਏ ਤਾਲਾਬੰਦੀ ਤੇ ਕਰਫਿਊ ਦੀ ਵਜ੍ਹਾ ਕਰ ਕੇ ਜਿਥੇ ਸੜਕੀ ਆਵਾਜਾਈ ਮੁਕੰਮਲ ਬੰਦ ਰਹੀ, ਉਥੇ ਪੰਜਾਬ ਸਰਕਾਰ ਵਲੋਂ ਬੀਤੇ ਦਿਨਾਂ ਤੋਂ ਕਰਫਿਊ ਖਤਮ ਕਰ ਕੇ ...
ਕੋਟਲੀ ਸੂਰਤ ਮੱਲ੍ਹੀ, 22 ਮਈ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦੇਹੜ ਵਿਖੇ ਅੱਜ ਦੁਪਹਿਰ ਸਮੇਂ ਰਿਹਾਇਸ਼ੀ ਜਗ੍ਹਾ ਦੇ ਉਪਰੋਂ ਦੀ ਲੰਘਦੀ 11 ਕੇ.ਵੀ. ਬਿਜਲੀ ਲਾਈਨ ਦੀਆਂ ਤਾਰਾਂ ਟੁੱਟਣ ਕਰ ਕੇ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ...
ਵਡਾਲਾ ਗ੍ਰੰਥੀਆਂ, 22 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਪਾਵਰ ਕਾਰਪੋਰੇਸ਼ਨ ਦੇ ਜੇ.ਈ. ਰੁਪਿੰਦਰ ਸਿੰਘ ਕਾਹਲੋਂ ਅਤੇ ਜੇ.ਈ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਪਿੰਡ ਬਹਿਲੂਵਾਲ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਖੇਤਾਂ ਵਿਚ ਲੱਗੇ 63 ਕੇ.ਵੀ. ...
ਨਿੱਕੇ ਘੁੰਮਣ 22 ਮਈ (ਸਤਬੀਰ ਸਿੰਘ ਘੁੰਮਣ)-ਥਾਣਾ ਘੁੰਮਣ ਕਲਾਂ ਨੇ ਧਾਰਾ 188 ਦੀ ਉਲੰਘਣਾ ਕਰਨ 'ਤੇ ਇਕ ਆਟੋ ਰਿਕਸ਼ਾ ਵਾਲੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਹਰਜੀਤ ਸਿੰਘ ਆਧਾਰਿਤ ਪੁਲਿਸ ਪਾਰਟੀ ਨੇ ਪੁਲ ਕੁੰਜਰ ...
ਊਧਨਵਾਲ/ਅੱਚਲ ਸਾਹਿਬ, 22 ਮਈ (ਪਰਗਟ ਸਿੰਘ, ਗੁਰਚਰਨ ਸਿੰਘ)-ਪਿਛਲੇ ਦਿਨੀਂ ਬਟਾਲਾ ਹਸਪਤਾਲ 'ਚ ਪਿੰਡ ਢੰਡੇ ਦੀ ਇਕ ਗਰਭਵਤੀ ਔਰਤ ਪਾਜ਼ੀਟਿਵ ਪਾਈ ਗਈ ਸੀ | ਪ੍ਰਸ਼ਾਸਨ ਵਲੋਂ ਕਾਗਜ਼ਾਂ ਵਿਚ ਉਸ ਦਾ ਪਿੰਡ ਗਲਤੀ ਨਾਲ ਧੰਦੋਈ ਲਿਖਿਆ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ...
ਬਟਾਲਾ, 22 ਮਈ (ਸਚਲੀਨ ਸਿੰਘ ਭਾਟੀਆ)-ਬਟਾਲਾ ਦੇ ਬਸੰਤ ਨਗਰ ਦੀ ਗਰਭਵਤੀ ਮਹਿਲਾ ਦੇ ਕੋਰੋਨਾ ਪਾਾਜ਼ੀਟਿਵ ਆਉਣ ਦੇ ਬਾਅਦ ਇਸ ਇਲਾਕੇ ਨੰੂ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ | ਸਿਹਤ ਵਿਭਾਗ ਦੀਆਂ ਪੰਜ ਟੀਮਾਂ ਅੱਜ ਬਸੰਤ ਨਗਰ ਇਲਾਕੇ 'ਚ ਜਾਂਚ ਲਈ ਪਹੁੰਚੀਆਂ | ਟੀਮਾਂ ...
ਬਟਾਲਾ, 22 ਮਈ (ਕਾਹਲੋਂ)-ਰਵਾਇਤੀ ਪਾਰਟੀਆਂ ਤੋਂ ਦੁਖੀ ਲੋਕ ਹੁਣ ਇਨ੍ਹਾਂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ, ਜਿਸ ਕਰਕੇ ਆਪ ਦੀ ਹਰਮਨ ਪਿਆਰਤਾ ਹੋਰ ਵਧੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ...
ਨੌਸ਼ਹਿਰਾ ਮੱਝਾ ਸਿੰਘ, 22 ਮਈ (ਤਰਸੇਮ ਸਿੰਘ ਤਰਾਨਾ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਅੱਜ ਸਤਨਾਮ ਸਿੰਘ ਜਫਰਵਾਲ ਦੀ ਅਗਵਾਈ ਹੇਠ ਉਪ ਮੰਡਲ ਪਾਵਰਕਾਮ ਦਫਤਰ ਨੌਸ਼ਹਿਰਾ ਮੱਝਾ ਸਿੰਘ ਮੂਹਰੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀਆਂ ...
ਘੁਮਾਣ, 22 ਮਈ (ਬੰਮਰਾਹ)-ਕਸਬਾ ਘੁਮਾਣ ਵਿਖੇ ਪੀ.ਐੱਸ.ਈ.ਬੀ. ਇੰਪਲਾਈਜ ਏਟਕ ਸਬ ਡਵੀਜ਼ਨ ਘੁਮਾਣ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਵਲੋਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਫ਼ੈਸਲਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਸਰਕਲ ਸਕੱਤਰ ...
ਘੁਮਾਣ, 22 ਮਈ (ਬੰਮਰਾਹ)-ਥਾਣਾ ਘੁਮਾਣ ਦੀ ਪੁਲਿਸ ਵਲੋਂ ਥਾਣਾ ਮੁਖੀ ਹਰਜੀਤ ਸਿੰਘ ਖਹਿਰਾ ਦੀ ਅਗਵਾਈ ਵਿਚ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਸਮੁੱਚੀ ਮਾਨਵਤਾ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ¢ਥਾਣਾ ਮੁਖੀ ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਹਰ ...
ਸਠਿਆਲੀ, 22 ਮਈ (ਜਸਪਾਲ ਸਿੰਘ)-ਨਜ਼ਦੀਕ ਪੈਂਦੇ ਕਸਬਾ ਕਾਹਨੂੰਵਾਨ ਦੇ ਉੱਘੇ ਉਦਯੋਗਪਤੀ ਸ੍ਰੀ ਰਮੇਸ਼ ਕੁਮਾਰ ਗੁਲਾਟੀ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ਸੀ, ਜਿਨਾਂ ਦੀ ਅੰਤਿਮ ਅਰਦਾਸ 25 ਮਈ ਨੂੰ ਹੋਵੇਗੀ | ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਰਜਨੀਸ਼ ...
ਕਲਾਨੌਰ, 22 ਮਈ (ਪੁਰੇਵਾਲ)-ਕਲਾਨੌਰ ਵਾਸੀ ਇਕ ਸੀਨੀਅਰ ਸਿਟੀਜਨ ਪੈਨਸ਼ਨਰ ਦੇ ਖਾਤੇ 'ਚੋਂ ਨੌਸ਼ਰਬਾਜ ਵਲੋਂ 45 ਹਜ਼ਾਰ ਦੇ ਕਰੀਬ ਰਕਮ ਕਢਵਾ ਲਈ ਗਈ | ਇਸ ਸਬੰਧੀ ਪੁਲਿਸ ਅਤੇ ਬੈਂਕ ਨੂੰ ਸੂਚਿਤ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੈਨਸ਼ਨਰ ਕੇਵਲ ਕ੍ਰਿਸ਼ਨ ਸ਼ਰਮਾ ਨੇ ...
ਬਟਾਲਾ, 22 ਮਈ (ਬੁੱਟਰ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬਰਿਆਰ 'ਚ ਕੇਂਦਰ ਸਰਕਾਰ ਵਲੋਂ ਭੇਜੀ ਰਾਸ਼ਨ ਸਮੱਗਰੀ ਦੀ ਵੰਡ ਦੇ ਸਬੰਧ ਵਿਚ ਪਿੰਡ ਦੀ ਸਰਪੰਚ ਦੇ ਪਤੀ ਅਤੇ ਵਰਕਰਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧ ਵਿਚ ਪਿੰਡ ਦੀ ਸਰਪੰਚ ਬਲਜਿੰਦਰ ...
ਕਿਲ੍ਹਾ ਲਾਲ ਸਿੰਘ, 22 ਮਈ (ਬਲਬੀਰ ਸਿੰਘ)-ਨਜ਼ਦੀਕੀ ਪਿੰਡ ਸਰਵਾਲੀ ਦੇ ਚੜਦੇ ਮੁਹੱਲੇ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ | ਮੁਹੱਲੇ ਦੇ ਵਸਨੀਕ ਸੁਖਵਿੰਦਰ ਸਿੰਘ ਗਿੱਲ, ਭੈਣੀ ਸਾਹਿਬ ਬੱਸ ਸਰਵਿਸ ਦੇ ਮਾਲਕ ਸਰਦੂਲ ਸਿੰਘ ਬਾਜਵਾ, ਮਨਜੀਤ ਸਿੰਘ ਘੁੰਮਣ, ਡਾ. ...
ਬਟਾਲਾ, 22 ਮਈ (ਕਾਹਲੋਂ)-ਪੰਜਾਬ ਦੇ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਪਿਛਲੇ 8 ਸਾਲ ਤੋਂ ਸੋਧ ਨਹੀਂ ਕੀਤੀ ਗਈ ਅਤੇ ਹੁਣ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵਲੋਂ ਕਿਰਨ ਕਾਨੂੰਨਾਂ ਵਿਚ ਸੋਧਾਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਇਹ ਮਜ਼ਦੂਰ ਵਿਰੋਧੀ, ਲੋਕ ਮਾਰੂ ...
ਨੌਸ਼ਹਿਰਾ ਮੱਝਾ ਸਿੰਘ, 22 ਮਈ (ਤਰਸੇਮ ਸਿੰਘ ਤਰਾਨਾ)-ਗੁਰਮਤਿ ਸਿਧਾਂਤ ਤੇ ਗੁਰਬਾਣੀ ਦੀਆਂ ਸਿਧਾਂਤਕ ਸਿੱਖਿਆਵਾਂ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸੰਸਥਾ ''ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ'' ਵਲੋਂ ਡਾਕਟਰ ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਦੀ ...
ਫਤਹਿਗੜ੍ਹ ਚੂੜੀਆਂ, 22 ਮਈ (ਧਰਮਿੰਦਰ ਸਿੰਘ ਬਾਠ)-ਐਸ.ਐਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਵਲੋਂ ਏ.ਐਸ.ਆਈ. ਗੁਰਇਕਬਾਲ ਸਿੰਘ ਨੂੰ ਪੁਲਿਸ ਚੌਕੀ ਮਾਲੇਵਾਲ ਦਾ ਇੰਚਾਰਜ ਨਿਯੁਕਤ ਕੀਤਾ ਹੈ, ਜਿਨ੍ਹਾਂ ਨੇ ਆਪਣਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ | ...
ਕਾਲਾ ਅਫਗਾਨਾ, 22 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਅਨਾਜ ਮੰਡੀ ਕਾਲਾ ਅਫਗਾਨਾ ਵਿਖੇ ਕਣਕ ਦੀ ਚੁਕਾਈ ਨਾ ਹੋਣ ਦੀ ਵਜ੍ਹਾ ਨਾਲ ਖੱਜਲ-ਖੁਆਰੀ ਦਾ ਸ਼ਿਕਾਰ ਹੋ ਰਹੇ ਆੜ੍ਹਤੀਆਂ, ਪੱਲੇਦਾਰਾਂ ਅਤੇ ਜਿਮੀਂਦਾਰਾਂ ਆਵਾਜ਼ ਉਠਾਈ | ਇਸ ਮੌਕੇ ਜਿਥੇ ਆੜ੍ਹਤੀਆਂ ਨੇ ਅਤਿ ...
ਧਾਰੀਵਾਲ, 22 ਮਈ (ਜੇਮਸ ਨਾਹਰ/ਰਮੇਸ਼ ਨੰਦਾ)-ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ ਨਗਰ ਕੌਾਸਲ ਦਫ਼ਤਰ ਵਿਚ ਕੰਮ ਕਰਦੇ ਸਮੂਹ ਸਫਾਈ ਸੇਵਕ ਮੁਲਾਜ਼ਮਾਂ ਵਲੋਂ ਗੇਟ ਰੈਲੀ ਕਰ ਕੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਮਜ਼ਦੂਰ-ਮੁਲਾਜ਼ਮ ...
ਪਠਾਨਕੋਟ, 22 ਮਈ (ਆਸ਼ੀਸ਼ ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ 'ਚ ਪਾਰਟੀ ਦਾ ਵਿਸਥਾਰ ਕਰਦਿਆਂ ਪਹਿਲੀ ਸੂਚੀ ਜਾਰੀ ਕਰਦਿਆਂ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਅਤੇ ਸੂਬਾ ਭਾਜਪਾ ਸਥਾਈ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ | ...
ਪਠਾਨਕੋਟ, 22 ਮਈ (ਆਰ. ਸਿੰਘ)-ਪਠਾਨਕੋਟ ਜ਼ਿਲੇ੍ਹ ਵਿਚ ਮੈਡੀਕਲ ਸਟੋਰਾਂ ਵਲੋਂ ਦਵਾਈਆਂ ਨੂੰ ਬੜੇ ਮਾਣ ਨਾਲ ਪਿ੍ੰਟ ਰੇਟਾਂ 'ਤੇ ਵੇਚਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਲਈ ਇਨ੍ਹਾਂ ਮੈਡੀਕਲ ਸਟੋਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ...
ਪਠਾਨਕੋਟ, 22 ਮਈ (ਸੰਧੂ)-ਕੋਰੋਨਾ ਵਾਇਰਸ ਦਾ ਵੱਡਾ ਅਸਰ ਸਕੂਲ ਵੈਨ ਚਾਲਕਾਂ 'ਤੇ ਵੀ ਪਿਆ ਹੈ ਜਿਸ ਨਾਲ ਸਕੂਲ ਵਾਹਨ ਚਾਲਕ ਦੋਹਰੀ ਮਾਰ ਹੇਠ ਆ ਗਏ ਹਨ | ਇਕ ਪਾਸੇ ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਸਕੂਲ ਬੰਦ ਹੋਣ ਕਾਰਨ ਸਕੂਲ ਬੱਸਾਂ ਦੀ ਰਫ਼ਤਾਰ ਰੁਕ ਗਈ ਹੈ, ਉੱਥੇ ਦੂਜੇ ...
ਸੁਜਾਨਪੁਰ, 22 ਮਈ (ਜਗਦੀਪ ਸਿੰਘ)-ਸੁਜਾਨਪੁਰ ਨਿਵਾਸੀ ਕ੍ਰਿਸ਼ਨਾ (7) ਦੀ ਪਿਛਲੇ 25 ਦਿਨ ਪਹਿਲਾਂ ਇਲਾਜ ਨਾ ਮਿਲਣ ਕਾਰਨ ਮੌਤ ਹੋ ਗਈ ਸੀ | ਉਸ ਦੇ ਮਾਪਿਆਂ ਨੰੂ ਇਨਸਾਫ਼ ਨਾ ਮਿਲਣ ਕਾਰਨ ਉਸ ਦੇ ਮਾਤਾ-ਪਿਤਾ, ਪਰਿਵਾਰਕ ਮੈਂਬਰਾਂ ਤੇ ਡਾ: ਧੀਰਜ ਅੱਜ ਸੁਜਾਨਪੁਰ ਵਿਖੇ ਧਰਨੇ ...
ਨਰੋਟ ਜੈਮਲ ਸਿੰਘ, 22 ਮਈ (ਗੁਰਮੀਤ ਸਿੰਘ)-ਕੋਰੋਨਾ ਵਾਇਰਸ ਕੋਵਿਡ-19 ਕਰਕੇ ਬਣੀ ਗੰਭੀਰ ਸਥਿਤੀ ਦੇ ਕਾਰਨ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਬੰਦ ਪਏ ਸ਼ਰਾਬ ਦੇ ਠੇਕਿਆਂ ਨੂੰ ਸੂਬਾ ਸਰਕਾਰ ਵਲੋਂ ਪਿਛਲੇ ਕੁਝ ਦਿਨਾਂ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ | ਪਰ ਇਸ ਦੇ ...
ਪਠਾਨਕੋਟ, 22 (ਆਸ਼ੀਸ਼ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਪਠਾਨਕੋਟ ਦੇ ਸੀਨੀਅਰ ਆਗੂ ਦਵਿੰਦਰ ਪਾਲ ਸਿੰਘ ਮੰਗਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਵੱਡੀ ਗਿਣਤੀ ਵਿਚ ...
ਪਠਾਨਕੋਟ, 22 ਮਈ (ਚੌਹਾਨ)-ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵਲੋਂ ਜੂਨ ਤੋਂ ਕੁਝ ਰੇਲ ਗੱਡੀਆਂ ਚਲਾਏ ਜਾਣ ਦੇ ਐਲਾਨ ਤੋਂ ਬਾਅਦ ਸੀਟ ਰਿਜ਼ਰਵੇਸ਼ਨ ਲਈ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਇਕ ਕਾਊਾਟਰ ਖੋਲ੍ਹ ਦਿੱਤਾ ਹੈ | ਜਿਸ ਨਾਲ ਲੋਕ ਚੱਲਣ ਵਾਲੀਆਂ ਰੇਲ ਗੱਡੀਆਂ 'ਚ ਸੀਟ ...
ਪਠਾਨਕੋਟ, 22 ਮਈ (ਆਰ. ਸਿੰਘ)-ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਅਨੁਸੂਚਿਤ ਜਾਤੀਆਂ ਦੇ ਗ਼ਰੀਬ ਲੋਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਉਭਾਰਨ ਲਈ 140.40 ਲੱਖ ਦੀ ਸਬਸਿਡੀ ਜਾਰੀ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ...
ਪਠਾਨਕੋਟ, 22 ਮਈ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿਚ ਬੀਤੇ ਕੱਲ੍ਹ 2 ਹੋਰ ਕੋਰੋਨਾ ਮਰੀਜ਼ ਪਾਏ ਗਏ ਸਨ, ਜਿੰਨ੍ਹਾਂ ਵਿਚੋਂ 1 ਮਰੀਜ਼ ਪਠਾਨਕੋਟ ਸ਼ਹਿਰ ਦੇ ਢਾਂਗੂ ਰੋਡ ਸਥਿਤ ਹਰੀ ਨਗਰ ਦਾ ਰਹਿਣ ਵਾਲਾ ਹੈ ਤੇ ਦੂਸਰਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੁਬਈ ਤੋਂ ਵਾਪਸ ਆਇਆ ਸੀ ...
ਨਰੋਟ ਮਹਿਰਾ, 22 ਮਈ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਆਉਂਦੇ ਪਿੰਡ ਕੋਟਲੀ ਮੁਗਲਾਂ ਦਾ ਨੌਜਵਾਨ ਕੰਮ ਦੀ ਭਾਲ ਵਿਚ ਏਜੰਟ ਰਾਹੀਂ 8 ਮਾਰਚ ਨੰੂ ਅੰਮਿ੍ਤਸਰ ਤੋਂ ਦੁਬਈ ਲਈ ਘਰ ਤੋਂ ਨਿਕਲਿਆ ਸੀ, ਦੁਬਈ ਪਹੰੁਚਣ 'ਤੇ 22 ਦਿਨ ਕੰਮ ਕੀਤਾ | ਕੰਮ ਕਰਦੇ ਪਤਾ ਲੱਗਾ ...
ਪਠਾਨਕੋਟ, 22 ਮਈ (ਚੌਹਾਨ)-ਤਾਲਾਬੰਦੀ/ਕਰਫ਼ਿਊ ਕਾਰਨ ਬੰਦ ਕੀਤੀਆਂ ਬੱਸਾਂ ਮੁੜ ਤੋਂ ਹੀ ਕਈ ਰੂਟਾਂ 'ਤੇ ਚਲਾਉਣੀਆਂ ਤਾਂ ਸ਼ੁਰੂ ਕਰ ਦਿੱਤੀਆਂ ਹਨ ਪਰ ਅੱਜ ਦੂਜੇ ਦਿਨ ਵੀ ਸਵਾਰੀਆਂ ਘੱਟ ਹੋਣ ਕਾਰਨ 4 ਵਜੇ ਤੱਕ ਸਿਰਫ਼ 6 ਬੱਸਾਂ ਹੀ ਵੱਖ-ਵੱਖ ਰੂਟਾਂ 'ਤੇ ਚੱਲੀਆਂ | ...
ਪਠਾਨਕੋਟ, 22 ਮਈ (ਚੌਹਾਨ)-ਆਮ ਆਦਮੀ ਪਾਰਟੀ ਪਠਾਨਕੋਟ ਵਲੋਂ ਹਲਕਾ ਇੰਚਾਰਜ ਸੌਰਵ ਬਹਿਲ, ਜ਼ਿਲ੍ਹਾ ਇੰਚਾਰਜ ਗੁਰਦਿਆਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ-37 'ਚ ਬਿਜਲੀ ਦੇ ਬਿੱਲਾਂ ਨੰੂ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੌਰਵ ਬਹਿਲ ਤੇ ...
ਸੁਜਾਨਪੁਰ, 22 ਮਈ (ਜਗਦੀਪ ਸਿੰਘ)-ਪੀ.ਐਸ.ਪੀ.ਸੀ.ਐਲ. ਇੰਪਲਾਈਜ਼ ਫੋਰਮ ਪਾਵਰ ਮੈਨੇਜਮੈਂਟ ਅਤੇ ਜੁਆਇੰਟ ਫੋਰਮ ਦੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ 2020 ਸਬੰਧੀ ਰੋਸ ਰੈਲੀ ਕਾਲੇ ਬਿੱਲੇ ਲਗਾ ਕੇ ਮੰਗੀ ਰਾਮ ਅਤੇ ਮਨਸਾ ਰਾਜ ਦੀ ਅਗਵਾਈ ਵਿਚ ਕੱਢੀ ਗਈ | ਜਾਣਕਾਰੀ ...
ਬਮਿਆਲ, 22 ਮਈ (ਰਾਕੇਸ਼ ਸ਼ਰਮਾ)-ਰਾਸ਼ਟਰੀ ਸਵੈ ਸੇਵਕ ਸੰਘ ਖੰਡ ਬਮਿਆਲ ਵਲੋਂ ਸਰਸਵਤੀ ਹਾਈ ਵਿੱਦਿਆ ਮੰਦਰ ਸਕੂਲ ਦਤਿਆਲ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ: ਅਮਨ ਮੁੱਖ ਮਹਿਮਾਨ ਦੇ ਤੌਰ 'ਤੇ ਉੱਪਰ ਹਾਜ਼ਰ ਹੋਏ | ਇਸ ਮੌਕੇ ਸੰਘ ਕਾਰਜਕਰਤਾ ਵਲੋਂ ...
ਧਾਰੀਵਾਲ, 22 ਮਈ (ਰਮੇਸ਼ ਨੰਦਾ/ਜੇਮਸ ਨਾਹਰ/ਸਵਰਨ ਸਿੰਘ)-ਐਮ.ਈ.ਐਸ. ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਿਖ਼ਲਾਫ਼ ਥਾਣਾ ਧਾਰੀਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ | ਸੁਖਵਿੰਦਰ ਸਿੰਘ ਪੁੱਤਰ ਰਤਨ ਸਿੰਘ ...
ਬਹਿਰਾਮਪੁਰ, 22 ਮਈ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਖੁਦਾਦਪੁਰ ਵਿਖੇ ਇਕ ਪਾਕਿਸਤਾਨੀ ਕਬੂਤਰ ਆਉਣ ਦੀ ਖ਼ਬਰ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ 6:30 ਵਜੇ ਇਕ ਕਬੂਤਰ ਨਜ਼ਰ ਆਇਆ ਜਿਸ ਨੰੂ ਪਿੰਡ ਵਾਸੀਆਂ ਨੇ ਫੜ ਲਿਆ ਤੇ ...
ਗੁਰਦਾਸਪੁਰ, 22 ਮਈ (ਆਰਿਫ਼)-ਸਿਵਲ ਸਰਜਨ ਡਾ: ਕਿਸ਼ਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਅੰਦਰ ਕੋਰੋਨਾ ਵਾਇਰਸ ਬਿਮਾਰੀ ਦੇ 2372 ਸ਼ੱਕੀ ਮਰੀਜ਼ਾਂ ਵਿਚੋਂ 2227 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਜਦੋਂ ਕਿ 130 ਕੋਰੋਨਾ ਪੀੜਤ, 05 ਬਾਕੀ ਅਤੇ 10 ਸੈਂਪਲ ...
ਪੁਰਾਣਾ ਸ਼ਾਲਾ, 22 ਮਈ (ਅਸ਼ੋਕ ਸ਼ਰਮਾ)-ਕੋਰੋਨਾ ਵਾਇਰਸ ਮਹਾਂਮਾਰੀ ਨੇ ਪੂਰੇ ਵਿਸ਼ਵ ਨੰੂ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨੇ 31 ਮਈ ਤੱਕ ਤਾਲਾਬੰਦੀ ਵੀ ਕੀਤੀ ਹੋਈ ਹੈ | ਜਦੋਂ ਕਿ ਸੀਮੈਂਟ, ਰੇਤਾ, ਬੱਜਰੀ ਤੇ ਭੱਠਿਆਂ ਦੇ ਮਾਲਕਾਂ ਨੇ ਅੰਨ੍ਹੀ ਲੁੱਟ ...
ਬਹਿਰਾਮਪੁਰ, 22 ਮਈ (ਬਲਬੀਰ ਸਿੰਘ ਕੋਲਾ)-ਟੈਕਨੀਕਲ ਸਰਵਿਸ ਯੂਨੀਅਨ ਅਤੇ ਏਟਕ ਵਲੋਂ ਸਾਂਝੇ ਤੌਰ 'ਤੇ ਪ੍ਰਧਾਨ ਨਰਵੀਰ ਸਿੰਘ ਦੀ ਪ੍ਰਧਾਨਗੀ ਹੇਠ ਕਾਲੇ ਬਿੱਲੇ ਲਗਾ ਕੇ ਸਬ ਡਵੀਜ਼ਨ ਬਹਿਰਾਮਪੁਰ ਵਿਖੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਮੰਡਲ ਪ੍ਰਧਾਨ ਸੰਜੀਵ ਸੈਣੀ ਅਤੇ ...
ਧਾਰੀਵਾਲ, 22 ਮਈ (ਸਵਰਨ ਸਿੰਘ)-ਸਥਾਨਕ ਮੁਹੱਲਾ ਲੁਧਿਆਣਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਰਕੀਟ ਕਮੇਟੀ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ ਅਤੇ ਨਗਰ ਕੌਾਸਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਦੀ ...
ਚੰਡੀਗੜ੍ਹ, 22 ਮਈ (ਅ.ਬ.)-ਐਫ. ਐਮ. ਸੀ. ਜੀ. ਕੰਪਨੀ ਬੋਨ ਗਰੁੱਪ ਆਫ਼ ਇੰਡਸਟਰੀਜ਼ ਨੇ ਸਿਹਤਮੰਦ ਖਾਦ ਪਦਾਰਥਾਂ ਦੀ ਨਵੀਂ ਰੇਂਜ ਦੀ ਸ਼ੁਰੂਆਤ ਕੀਤੀ ਹੈ, ਜੋ ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀਆਂ ਜਿਵੇਂ ਕਮਜ਼ੋਰ ਇਮਿਊਨਿਟੀ, ਹਾਈ ਬਲੱਡ ਪ੍ਰੇਸ਼ਰ, ਸ਼ੂਗਰ, ਵਿਟਾਮਿਨ ਅਤੇ ...
ਦੋਰਾਂਗਲਾ, 22 ਮਈ (ਲਖਵਿੰਦਰ ਸਿੰਘ ਚੱਕਰਾਜਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵਲੋਂ ਲੋੜਵੰਦਾਂ 'ਚ ਵੰਡਣ ਲਈ ਭੇਜੀ ਗਈ ਕਣਕ ਅਤੇ ਦਾਲ ਪਿੰਡ ਸੁਲਤਾਨੀ ਦੇ ਵਾਸੀਆਂ ਨੰੂ ਅਜੇ ਤੱਕ ਨਾ ਮਿਲਣ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਹੀਰਾ ਲਾਲ, ...
ਬਟਾਲਾ, 22 ਮਈ (ਕਾਹਲੋਂ)-ਪ੍ਰਵਾਸੀਆਂ ਦੀ ਘਰ ਵਾਪਸੀ ਲਗਾਤਾਰ ਜਾਰੀ ਹੈ | ਰਾਧਾ ਸੁਆਮੀ ਸਤਿਸੰਗ ਘਰ ਖਤੀਬ ਵਿਖੇ ਇਕੱਠੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਵਾਰੀ-ਵਾਰੀ ਰਾਜਾਂ ਮੁਤਾਬਿਕ ਰੇਲਵੇ ਸਟੇਸ਼ਨ ਭੇਜਿਆ ਜਾ ਰਿਹਾ ਹੈ, ਜਿਸ ਤਹਿਤ 52 ਹੋਰ ਪ੍ਰਵਾਸੀ ਮਜ਼ਦੂਰ 2 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX