ਤਾਜਾ ਖ਼ਬਰਾਂ


ਭਾਰਤ ਤੇ ਚੀਨ ਦੇ ਮਸਲੇ ਹੱਲ ਕਰਨ ਲਈ ਤਿਆਰ - ਟਰੰਪ
. . .  16 minutes ago
ਨਵੀਂ ਦਿੱਲੀ, 27 ਮਈ - ਭਾਰਤ ਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਦੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਲਈ ਤਿਆਰ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਟਵੀਟ ਕਰਕੇ...
ਨਾਭਾ ਵਿਖੇ ਕਾਲਾ ਰਾਮ ਕਾਂਸਲ ਨੇ ਉਪ ਮੰਡਲ ਮੈਜਿਸਟ੍ਰੇਟ ਦਾ ਸੰਭਾਲਿਆ ਅਹੁਦਾ
. . .  39 minutes ago
ਨਾਭਾ 27 ਮਈ (ਅਮਨਦੀਪ ਸਿੰਘ ਲਵਲੀ) ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਵੱਲੋਂ ਅੱਜ ਆਪਣਾ ਅਹੁਦਾ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਤਬਦੀਲ ਕਰ ਮੁਣਕ ਵਿਖੇ ਲਗਾਇਆ ਗਿਆ ਜਦੋਂ ਕਿ ਮੁਣਕ ਵਿਖੇ ਸੇਵਾਵਾ ਨਿਭਾ ਰਹੇ ਉਪ ਮੰਡਲ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ ਨੇ ਨਾਭਾ...
ਡੱਬਵਾਲੀ 'ਚ ਮੋਗਾ ਸ਼ਹਿਰ ਨਾਲ ਸੰਬੰਧਤ 50 ਸਾਲਾ ਔਰਤ ਕੋਰੋਨਾ ਪਾਜ਼ੀਟਿਵ
. . .  43 minutes ago
ਡੱਬਵਾਲੀ, 27 ਮਈ (ਇਕਬਾਲ ਸਿੰਘ ਸ਼ਾਂਤ) - ਸਮਾਜਿਕ ਦੂਰੀ ਦੀ ਲਗਾਤਾਰ ਉਲੰਘਣਾ ਕਰਦਾ ਆ ਰਿਹਾ ਡੱਬਵਾਲੀ ਸ਼ਹਿਰ ਅੱਜ ਸਿੱਧੇ ਤੌਰ 'ਤੇ ਕੋਰੋਨਾ ਮਹਾਂਮਾਰੀ ਦੇ ਕਲਾਵੇ ਵਿਚ ਆ ਗਿਆ। ਸਿਹਤ ਵਿਭਾਗ ਨੇ ਇੱਥੇ ਕਰੀਬ 50 ਸਾਲਾ ਇੱਕ ਔਰਤ ਦੇ ਕੋਰੋਨਾ ਪਾਜ਼ੀਟਿਵ...
ਪੰਜਾਬ ਕੈਬਨਿਟ ਵਲੋਂ ਐਮ.ਬੀ.ਬੀ.ਐਸ. ਕੋਰਸਾਂ ਦੀਆਂ ਫ਼ੀਸਾਂ 'ਚ ਵਾਧੇ ਦਾ ਫ਼ੈਸਲਾ
. . .  46 minutes ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਨੇ ਅੱਜ ਫ਼ੈਸਲਾ ਲਿਆ ਹੈ ਕਿ ਉਹ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐਮ.ਬੀ.ਬੀ.ਐਸ. ਕੋਰਸਾਂ ਦੀ ਫ਼ੀਸ ਨੂੰ ਵਧਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਸ 'ਤੇ ਤਰਕ ਦਿੱਤਾ ਹੈ ਕਿ ਫ਼ੀਸ...
ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਅਹਿਮ ਮੀਟਿੰਗ
. . .  58 minutes ago
ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  1 minute ago
ਅੰਮ੍ਰਿਤਸਰ, 27 ਮਈ (ਰੇਸ਼ਮ ਸਿੰਘ/ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਜ਼ਿਲ੍ਹੇ ਵਿਚ 353 ਕੋਰੋਨਾ ਪਾਜ਼ੀਟਿਵ ਕੇਸ ਹੋ ਗਏ ਹਨ। ਜਿਨ੍ਹਾਂ ਵਿਚੋਂ 301...
ਐਚ.ਆਰ.ਡੀ. ਮੰਤਰੀ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫੈਸਲਾ
. . .  about 1 hour ago
ਨਵੀਂ ਦਿੱਲੀ, 27 ਮਈ - ਮਨੁੱਖੀ ਸਰੋਤ ਵਿਕਾਸ ਮੰਤਰੀ ਰਾਮੇਸ਼ ਪੋਖਰਿਆਲ ਨੇ ਕਿਹਾ ਹੈ ਕਿ ਲਾਕਡਾਊਨ ਦੇ ਚੱਲਦਿਆਂ ਜੋ ਵਿਦਿਆਰਥੀ ਦੂਸਰੇ ਰਾਜਾਂ ਨੂੰ ਚੱਲੇ ਗਏ ਸਨ। ਜਮਾਤ 10 ਤੇ 12ਵੀਂ ਦੀ ਪੈਡਿੰਗ ਬੋਰਡ ਪ੍ਰੀਖਿਆਵਾਂ ਲਈ ਦੁਬਾਰਾ ਉਨ੍ਹਾਂ...
ਪੰਜਾਬ ਮੰਤਰੀ ਮੰਡਲ ਨੇ ਮਾਲੀਏ ਨੂੰ ਵਧਾਉਣ ਲਈ ਸੁਧਾਰਾਂ ਨੂੰ ਦਿੱਤੀ ਪ੍ਰਵਾਨਗੀ
. . .  about 1 hour ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਨੇ ਅੱਜ ਵਾਧੂ ਸਕਲ ਰਾਜ ਘਰੇਲੂ ਉਤਪਾਦ ਰਿਣ ਨੂੰ ਹਾਸਲ ਕਰਨ ਲਈ ਸੁਧਾਰ 'ਚ ਮੁੱਖ ਪ੍ਰਵਾਨਗੀ ਦਿੱਤੀ। ਜ਼ਿਕਰਯੋਗ ਹੈ ਕਿ ਸੂਬੇ ਨੇ ਕੋਵਿਡ ਲਾਕਡਾਊਨ ਦੇ ਚੱਲਦਿਆਂ 30 ਫ਼ੀਸਦੀ ਮਾਲੀਆ ਹਾਸਲ ਕਰਨ...
ਮੁੱਖ ਸਕੱਤਰ ਨਾਲ ਵਿਵਾਦ ਖ਼ਤਮ - ਕੈਬਨਿਟ ਮੰਤਰੀਆਂ ਨੇ ਕਿਹਾ
. . .  about 1 hour ago
ਚੰਡੀਗੜ੍ਹ, 27 ਮਈ (ਸੁਰਿੰਦਰਪਾਲ) - ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਕਿ ਬੈਠਕ ਚੰਗੇ ਮਾਹੌਲ 'ਚ ਹੋਈ। ਮੁੱਖ ਸਕੱਤਰ ਦੇ ਨਾਲ ਵਿਵਾਦ 'ਤੇ ਬਾਜਵਾ ਨੇ ਕਿਹਾ ਕਿ ਮਾਮਲਾ ਖ਼ਤਮ ਹੋ ਗਿਆ ਹੈ। ਮਨਪ੍ਰੀਤ...
ਸਟੇਸ਼ਨ 'ਤੇ ਭੁੱਖ ਪਿਆਸ ਕਾਰਨ ਮਾਂ ਦੀ ਮੌਤ, ਬੱਚਾ ਜਗਾਉਣ ਦੀ ਕਰਦਾ ਰਿਹੈ ਕੋਸ਼ਿਸ਼
. . .  about 2 hours ago
ਮੁਜੱਫਰਪੁਰ, 27 ਮਈ - ਭਿਆਨਕ ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫਰਪੁਰ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਨੇ ਦਮ ਤੋੜ ਦਿੱਤਾ ਤੇ ਉਸ ਦਾ ਮਾਸੂਮ ਬੱਚਾ ਆਪਣੀ ਮਰੀ ਮਾਂ 'ਤੇ ਦਿੱਤੀ ਚਾਦਰ ਨੂੰ ਹਟਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਘਟਨਾ...
ਲਾਕਡਾਊਨ - 5 'ਚ 11 ਸ਼ਹਿਰਾਂ 'ਤੇ ਰਹਿ ਸਕਦੈ ਧਿਆਨ
. . .  about 2 hours ago
ਨਵੀਂ ਦਿੱਲੀ, 27 ਮਈ - ਕੋਰੋਨਾ ਸੰਕਟ ਦੇ ਮੱਦੇਨਜਰ ਲਾਕਡਾਊਨ ਦੇ ਪੰਜਵੇਂ ਪੜਾਅ ਦਾ ਖਾਕਾ ਤਿਆਰ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਲਾਕਡਾਊਨ 5.0 ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਮਨ ਕੀ ਬਾਤ ਕਰ ਸਕਦੇ ਹਨ। ਲਾਕਡਾਊਨ ਦੇ ਪੰਜਵੇਂ ਪੜਾਅ 'ਚ ਕੋਰੋਨਾ...
ਵਾਹਗਾ ਪਹੁੰਚੇ ਪਾਕਿ ਨਾਗਰਿਕਾਂ ਨੂੰ ਕੀਤਾ ਕੁਆਰੰਟੀਨ
. . .  about 2 hours ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤ 'ਚ ਫਸੇ ਲਗਭਗ 179 ਪਾਕਿਸਤਾਨੀ ਨਾਗਰਿਕਾਂ ਦੇ ਅੱਜ ਆਈ. ਸੀ. ਪੀ. ਅਟਾਰੀ ਰਾਹੀਂ ਵਾਹਗਾ ਪਹੁੰਚਣ 'ਤੇ ਉਨ੍ਹਾਂ ਦੀ ਮੁੱਢਲੀ ਜਾਂਚ ਉਪਰੰਤ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਾਹੌਰ ਕੁਆਰੰਟੀਨ ਸੈਂਟਰ ਵਿਖੇ ਭੇਜ...
ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ ਆਈ ਕੰਮ
. . .  about 2 hours ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਮੰਤਰੀ ਮੰਡਲ ਦੀ ਮੀਟਿੰਗ 'ਚ ਮੁੱਖ ਸਕੱਤਰ ਦੇ ਸ਼ਾਮਲ ਹੋਣ 'ਤੇ ਬਣੀ ਸਹਿਮਤੀ ਪਿੱਛੇ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੀਤੀ ਲੰਚ ਡਿਪਲੋਮੇਸੀ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਮੰਤਰੀ ਮੰਡਲ ਦੀ ਮੀਟਿੰਗ...
ਮੁੱਖ ਸਕੱਤਰ ਵੀ ਸ਼ਾਮਲ ਹੋਏ ਮੰਤਰੀ ਮੰਡਲ ਦੀ ਮੀਟਿੰਗ 'ਚ
. . .  about 2 hours ago
ਚੰਡੀਗੜ੍ਹ, 27 ਮਈ (ਵਿਕਰਮਜੀਤ ਮਾਨ) - ਪਿਛਲੇ ਦਿਨੀਂ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਛਿੜੇ ਵਿਵਾਦ ਮਗਰੋਂ ਅੱਜ ਹੋ ਰਹੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁੱਖ ਸਕੱਤਰ ਵੀ ਸ਼ਾਮਲ ਹੋਏ ਹਨ । ਇਸ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮੰਤਰੀ ਮੁੱਖ ਸਕੱਤਰ ਵਿਵਾਦ ਫਿਲਹਾਲ ਖ਼ਤਮ...
ਨਗਰ ਨਿਗਮ ਪਟਿਆਲਾ ਦੇ ਮੇਅਰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਚਲਾ ਰਹੇ ਹਨ ਸਾਈਕਲ
. . .  about 3 hours ago
ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ) - ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਹੈ ਕਿ ਉਹ ਰੋਜ਼ਾਨਾ ਆਪਣੇ ਘਰ ਤੋਂ ਕਾਰਪੋਰੇਸ਼ਨ ਦਫ਼ਤਰ ਤੱਕ ਸਾਈਕਲ ਤੇ ਜਾਣਗੇ। ਇਸ...
ਭਾਰਤ ਨਾਲ ਸਰਹੱਦ 'ਤੇ ਹਾਲਾਤ ਕਾਬੂ ਹੇਠ - ਚੀਨ
. . .  about 3 hours ago
ਬੀਜਿੰਗ, 27 ਮਈ - ਚੀਨ ਨੇ ਅੱਜ ਕਿਹਾ ਹੈ ਕਿ ਭਾਰਤ ਨਾਲ ਲਗਦੀ ਸਰਹੱਦ 'ਤੇ ਹਾਲਾਤ ਸਥਿਰ ਹਨ ਤੇ ਕਾਬੂ ਹੇਠ ਹਨ ਅਤੇ ਦੋਵੇਂ ਦੇਸ਼ ਢੁੱਕਵੇਂ ਤੰਤਰ ਤੇ ਸੰਚਾਰ ਰਾਹੀਂ ਮੁੱਦਿਆਂ ਨੂੰ ਗੱਲਬਾਤ ਨਾਲ ਹੱਲ ਕਰ ਰਹੇ ਹਨ। ਚੀਨ ਵਲੋਂ ਇਹ ਬਿਆਨ ਉਸ ਵਕਤ ਆਇਆ ਹੈ, ਜਦੋਂ ਦੋਵੇਂ...
ਭਾਰਤ-ਪਾਕਿਸਤਾਨ ਸਰਹੱਦ ਤੋਂ ਨਾਰਕੋਟਿਕਸ ਸੈਲ ਵਲੋਂ 10 ਕਰੋੜ ਦੀ ਹੈਰੋਇਨ ਅਤੇ 280 ਗ੍ਰਾਮ ਅਫੀਮ ਬਰਾਮਦ
. . .  about 3 hours ago
ਤਰਨ ਤਾਰਨ, 27 ਮਈ (ਹਰਿੰਦਰ ਸਿੰਘ)—ਨਾਰਕੋਟਿਕਸ ਸੈਲ ਤਰਨ ਤਾਰਨ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿਚ ਕਣਕ ਦੇ ਖੇਤਾਂ ਵਿਚ ਨੱਪੀ 2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ...
ਡੀ.ਐਸ.ਪੀਜ਼ ਨੇ ਸੰਭਾਲਿਆ ਆਪਣਾ ਆਪਣਾ ਅਹੁਦਾ
. . .  about 3 hours ago
ਬਾਘਾਪੁਰਾਣਾ/ਗੁਰੂ ਹਰ ਸਹਾਏ, 27 ਮਈ (ਬਲਰਾਜ ਸਿੰਗਲਾ/ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ) - ਬਾਘਾ ਪੁਰਾਣਾ ਦੇ ਡੀ.ਐਸ.ਪੀ. ਰਵਿੰਦਰ ਸਿੰਘ ਦਾ ਤਬਾਦਲਾ ਹੋਣ ਜਾਣ ਕਾਰਨ ਉਨ੍ਹਾਂ ਦੀ ਥਾਂ ਬਦਲ ਕੇ ਆਏ ਡੀ.ਐਸ.ਪੀ. ਜਸਵਿੰਦਰ ਸਿੰਘ ਨੇ ਬਾਘਾ ਪੁਰਾਣਾ ਵਿਖੇ ਆਪਣੇ...
ਅਟਾਰੀ ਵਾਹਗਾ ਸਰਹੱਦ ਰਾਹੀਂ 179 ਪਾਕਿ ਨਾਗਰਿਕਾਂ ਦੀ ਹੋਈ ਵਾਪਸੀ
. . .  about 3 hours ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਤਾਲਾਬੰਦੀ ਦੇ ਬਾਵਜੂਦ ਭਾਰਤ 'ਚ ਫਸੇ ਲਗਭਗ 179 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਅੱਜ ਪਾਕਿਸਤਾਨ ਰਵਾਨਾ ਕੀਤਾ ਗਿਆ। ਇਹ ਪਾਕਿ ਨਾਗਰਿਕ ਤਾਲਾਬੰਦੀ...
ਬਿਜਲੀ ਬਿੱਲ ਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਨੂੰ ਲੈ ਕੇ 'ਆਪ' ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
. . .  about 4 hours ago
ਟਾਂਡਾ ਉੜਮੁੜ, 27 ਮਈ ( ਦੀਪਕ ਬਹਿਲ) - ਆਮ ਆਦਮੀ ਪਾਰਟੀ ਹਲਕਾ ਟਾਂਡਾ ਵੱਲੋਂ ਹਲਕਾ ਇੰਚਾਰਜ ਟਾਂਡਾ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਟਾਂਡਾ ਚ ਬਿਜਲੀ ਬਿੱਲ ਅਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਅੱਜ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ...
ਜਲੰਧਰ ਦਿਹਾਤੀ ਪੁਲਿਸ ਨੇ ਭਾਰੀ ਮਾਤਰਾ 'ਚ ਅਫ਼ੀਮ ਕੀਤੀ ਬਰਾਮਦ, ਦੋ ਕਾਬੂ
. . .  about 4 hours ago
ਜਲੰਧਰ, 27 ਮਈ - ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਇਨੋਵਾ ਦੀ ਤਲਾਸ਼ੀ ਲੈਣ 'ਤੇ 6 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਮਾਮਲੇ 'ਚ ਜਲੰਧਰ ਦਿਹਾਤੀ ਪੁਲਿਸ...
ਕਿਸਾਨੀ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਵਲੋਂ ਰੋਸ ਮੁਜ਼ਾਹਰਾ
. . .  about 4 hours ago
ਗੜ੍ਹਸ਼ੰਕਰ, 27 ਮਈ (ਧਾਲੀਵਾਲ)- ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀਆਂ 234 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਐੱਸ.ਡੀ.ਐੱਮ. ਦਫ਼ਤਰ ਗੜ੍ਹਸ਼ੰਕਰ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਐੱਸ.ਡੀ.ਐੱਮ. ਹਰਬੰਸ ਸਿੰਘ ਨੂੰ ਮੰਗ ਪੱਤਰ...
ਕੈਨੇਡਾ 'ਚ ਮਾਪਿਆਂ ਦੇ ਇਕਲੌਤੇ ਬੇਟੇ ਦੀ ਮੌਤ
. . .  about 3 hours ago
ਭਿੰਡੀ ਸੈਦਾਂ (ਅੰਮ੍ਰਿਤਸਰ), 27 ਮਈ (ਪ੍ਰਿਤਪਾਲ ਸਿੰਘ ਸੂਫ਼ੀ) - ਰੋਜ਼ੀ ਰੋਟੀ ਖ਼ਾਤਰ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਟਰੱਕ ਡਰਾਈਵਰੀ ਕਰਦੇ ਕਸਬਾ ਭਿੰਡੀ ਸੈਦਾਂ ਦੇ ਨੌਜਵਾਨ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਗਿੱਲ ਦੀ ਅੱਜ ਸਵੇਰੇ ਤੜਕਸਾਰ ਬਰਮਪਟਨ ਨਜ਼ਦੀਕ...
ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਅਗਾਊਂ ਜਮਾਨਤ
. . .  about 4 hours ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਗਾਇਕ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਦਰਜ ਮਾਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਸੰਗਰੂਰ ਅਦਾਲਤ ਤੋਂ ਅਗਾਊਂ ਜ਼ਮਾਨਤ...
ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ 'ਚ ਇਕ - ਇਕ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 5 hours ago
ਦੋਰਾਂਗਲਾ/ਪਠਾਨਕੋਟ 27 ਮਈ (ਲਖਵਿੰਦਰ ਸਿੰਘ ਚੱਕਰਾਜਾ/ਸੰਧੂ) - ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇੱਥੇ ਵਾਪਸ ਪਰਤਿਆ ਸੀ। ਜਿਸ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਜੇਠ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਬਾਲ ਸੰਸਾਰ

ਲਿਫਟ ਬਾਰੇ ਦਿਲਚਸਪ ਜਾਣਕਾਰੀ

ਪਿਆਰੇ ਬੱਚਿਓ! ਲਿਫ਼ਟ ਦੀ ਖੋਜ ਇਕ ਹੀ ਦਿਨ ਜਾਂ ਕਿਸੇ ਇਕ ਹੀ ਵਿਅਕਤੀ ਨੇ ਨਹੀਂ ਕੀਤੀ | ਇਸ ਦੇ ਵਿਕਾਸ, ਕਾਰਗੁਜ਼ਾਰੀ ਨੂੰ ਵਧੀਆ ਬਣਾਉਣ ਲਈ ਕਈ ਵਿਗਿਆਨੀਆਂ ਨੇ ਸਾਂਝੇ ਯਤਨ ਕੀਤੇ ਹਨ | 19ਵੀਂ ਸਦੀ ਦੀ ਸ਼ੁਰੂਆਤ ਸਮੇਂ ਭਾਫ਼ ਦੇ ਇੰਜਣ ਦੀ ਸ਼ਕਤੀ ਨਾਲ ਚੱਲਣ ਵਾਲੀ ਲਿਫ਼ਟ ਤਿਆਰ ਹੋ ਤਾਂ ਚੁੱਕੀ ਸੀ ਪਰ ਇਹ ਭਰੋਸੇਮੰਦ ਨਾ ਹੋਣ ਕਰਕੇ ਇਸ ਦੀ ਵਰਤੋਂ ਸਿਰਫ਼ ਸਾਮਾਨ ਨੂੰ ਹੇਠਾਂ-ਉੱਪਰ ਲਿਜਾਣ ਲਈ ਹੀ ਕੀਤੀ ਜਾਂਦੀ ਸੀ | ਸੰਨ 1853 'ਚ ਅਮਰੀਕੀ ਵਿਗਿਆਨੀ ਅਲੀਸ਼ਾ ਗ੍ਰੇਵਜ਼ ਓਟੀਸ ਨੇ ਸੁਰੱਖਿਅਤ ਲਿਫ਼ਟ ਤਿਆਰ ਕਰ ਲਈ, ਜਿਸ ਨੂੰ ਸੰਨ 1857 'ਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਹੋਗਵਾਟ ਡਿਪਾਰਟਮੈਂਟ ਸਟੋਰ 'ਚ ਲਗਾਇਆ ਗਿਆ ਸੀ ਅਤੇ ਇਹ ਲਿਫ਼ਟ ਇਕ ਮਿੰਟ 'ਚ ਪੰਜ ਮੰਜ਼ਿਲਾਂ ਚੜ੍ਹ ਸਕਦੀ ਸੀ ਅਤੇ ਲੋਕਾਂ ਨੇ ਇਸ ਨੂੰ ਕਾਫ਼ੀ ਸਰਾਹਿਆ ਵੀ ਸੀ |
ਲਿਫ਼ਟ ਦਾ ਅਹਿਮ ਵਿਕਾਸ ਤਾਂ ਸੰਨ 1889 ਤੋਂ ਬਾਅਦ ਹੀ ਵੇਖਣ ਨੂੰ ਮਿਲਿਆ | 1894 'ਚ ਪੁਸ਼ ਬਟਨ ਨਾਲ ਚੱਲਣ ਵਾਲੀ ਲਿਫ਼ਟ ਤਿਆਰ ਹੋ ਗਈ ਸੀ | ਉੁਪਰੰਤ ਸਾਇੰਸਦਾਨਾਂ ਨੇ ਲਿਫ਼ਟ ਸਬੰਧੀ ਸੁਰੱਖਿਆ, ਰਫ਼ਤਾਰ, ਉਚਾਈ ਤੱਕ ਜਾਣ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਬਾਅਦ ਅਰਾਮਦਾਇਕ ਅਤੇ ਕਿਫ਼ਾਇਤੀ ਲਿਫ਼ਟ ਵੱਲ ਧਿਆਨ ਦਿੱਤਾ ਅਤੇ 1950 ਤੱਕ ਲਿਫ਼ਟ ਨੂੰ ਸਵੈਚਾਲਿਤ ਸਿਸਟਮ ਨਾਲ ਵੀ ਲੈੱਸ ਕਰ ਦਿੱਤਾ ਗਿਆ ਸੀ |
ਆਧੁਨਿਕ ਸਮੇਂ ਲਿਫ਼ਟ ਦੀਆਂ ਕਈ ਕਿਸਮਾਂ ਹਨ | ਐਸਕਲੇਟਰ ਜਾਂ ਐਲੀਵੇਟਰ ਵੀ ਲਿਫ਼ਟ ਦਾ ਹੀ ਇਕ ਰੂਪ ਹਨ, ਜਿਸ ਵਿਚ ਬੈਲਟ ਜਾਂ ਪਟੇ ਉੱਪਰ ਧਾਤੂ ਦੀਆਂ ਪੌੜੀਆਂ ਫਿੱਟ ਹੁੰਦੀਆਂ ਹਨ, ਜੋ ਕਿ ਸਮੁੰਦਰੀ, ਹਵਾਈ-ਜਹਾਜ਼ਾਂ ਅਤੇ ਬਹੁਮੰਜ਼ਿਲੀ ਮਾਲਜ਼ ਆਦਿ ਵਿਚ ਚੜ੍ਹਨ-ਉਤਰਣ ਲਈ ਵਰਤੀਆਂ ਜਾਂਦੀਆਂ ਹਨ | ਸਵਾਰੀਆਂ ਪੌੜੀਆਂ ਉੱਪਰ ਖੜ੍ਹ ਜਾਂਦੀਆਂ ਹਨ ਅਤੇ ਲਿਫ਼ਟ ਚੱਲਦੀ ਰਹਿੰਦੀ ਹੈ | ਕਈ ਵੱਡੇ ਹਵਾਈ ਅੱਡਿਆਂ ਜਾਂ ਮਾਲਜ਼ ਵਿਖੇ ਪੌੜੀਆਂ ਤਾਂ ਕੀ ਰਸਤੇ-ਪਗਡੰਡੀਆਂ ਵੀ ਤੁਰਦੇ ਹਨ | ਜਿਨ੍ਹਾਂ ਨੂੰ ਟਰਾਂਸਲੇਟਰੇਜ਼ ਕਹਿੰਦੇ ਹਨ | ਇਸ ਤੋਂ ਇਲਾਵਾ ਬਹੁਮੰਜ਼ਿਲੀ ਹੋਟਲ-ਇਮਾਰਤਾਂ ਅਤੇ ਮਾਲਜ਼ ਵਿਚ ਇਮਾਰਤ ਤੋਂ ਬਾਹਰ ਵਲ ਨਿਕਲੀਆਂ ਸ਼ੀਸ਼ੇ ਦੇ ਕੈਬਿਨ ਵਾਲੀਆਂ ਕੈਪਸੂਲ ਰੂਪੀ ਲਿਫ਼ਟਾਂ ਵੀ ਅੱਜਕਲ੍ਹ ਕਾਫ਼ੀ ਹਰਮਨ ਪਿਆਰੀਆਂ ਹਨ | ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕਈ ਅਤਿ ਵਿਕਸਿਤ ਦੇਸ਼ਾਂ ਦੇ ਬਹੁਮੰਜ਼ਿਲੀ ਟਾਵਰਾਂ, ਹੋਟਲਾਂ 'ਚ ਤਾਂ ਅਜਿਹੀਆਂ ਲਿਫ਼ਟਾਂ ਲੱਗੀਆਂ ਹਨ, ਜੋ ਕਿ ਸਕਿੰਟਾਂ 'ਚ ਹੀ ਸੈਂਕੜੇ ਫੁੱਟ ਦੀ ਚੜ੍ਹਾਈ ਚੜ੍ਹਨ-ਉੱਤਰਨ ਦੇ ਸਮਰੱਥ ਹੁੰਦੀਆਂ ਹਨ |
ਪਿਆਰੇ ਦੋਸਤੋ! ਲਿਫ਼ਟ 'ਚ ਚੜ੍ਹਨ-ਉੱਤਰਨ ਸਮੇਂ ਸਾਵਧਾਨੀ ਦੀ ਵੱਡੀ ਲੋੜ ਹੁੰਦੀ ਹੈ | ਲਿਫ਼ਟ ਦਰਵਾਜ਼ੇ ਦੇ ਆਟੋਮੈਟਿਕ ਤਰੀਕੇ ਬੰਦ ਹੋਣ ਸਮੇਂ ਦੋਹਾਂ ਹਿੱਸਿਆਂ ਵਿਚਾਲੇ ਹੱਥ ਨਾ ਰੱਖਿਆ ਜਾਵੇ, ਪੁਸ਼ ਬਟਨਾਂ ਨਾਲ ਛੇੜਖਾਨੀ ਨਾ ਕੀਤੀ ਜਾਵੇ ਅਤੇ ਲਿਫ਼ਟ ਕੈਬਿਨ 'ਚ ਜੋ ਨਿਯਮ ਲਿਖੇ ਹੁੰਦੇ ਹਨ, ਉਨ੍ਹਾਂ ਨੂੰ ਦੀ ਇੰਨ-ਬਿਨ ਪਾਲਣਾ ਕੀਤੀ ਜਾਵੇ |

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) |
ਮੋਬਾਈਲ : 98726-48140

ਪੌਦਿਆਂ ਅਤੇ ਜੰਤੂਆਂ ਦੀ ਦੋਸਤੀ ਦੀ ਉਦਾਹਰਨ : ਕੀੜੀਆਂ

ਧਰਤੀ 'ਤੇ ਜੀਵਨ ਦੀ ਉਤਪਤੀ ਤੋਂ ਬਾਅਦ ਜੀਵ-ਵਿਕਾਸ ਦੌਰਾਨ ਪੌਦੇ ਅਤੇ ਜੰਤੂ ਵਿਕਸਿਤ ਹੋਏ | ਕੁਦਰਤ ਨੇ ਪੌਦਿਆਂ ਅਤੇ ਜੰਤੂਆਂ ਵਿਚ ਅਜਿਹੇ ਗੁਣ ਪੈਦਾ ਕੀਤੇ ਹਨ, ਜਿਸ ਕਾਰਨ ਪੌਦੇ ਆਪਣੇ ਪੋਸ਼ਣ ਦੀ ਕੱਚੀ ਸਮੱਗਰੀ ਲਈ ਜੰਤੂਆਂ 'ਤੇ ਨਿਰਭਰ ਕਰਦੇ ਹਨ ਅਤੇ ਜੰਤੂ ਆਪਣੇ ਸਾਹ ...

ਪੂਰੀ ਖ਼ਬਰ »

ਬਾਲ ਕਵਿਤਾ

ਜਲੇਬੀ

ਚੀਜ਼ੀ ਬੜੀ ਅਨੋਖੀ ਡਿੱਠੀ, ਨਾਮ ਜਲੇਬੀ ਬੜੀ ਹੀ ਮਿੱਠੀ | ਗਰਮਾ-ਗਰਮ ਪਾਪਾ ਜੀ ਲਿਆਏ, ਬੜੀ ਹੀ ਚੰਗੀ ਖੁਸ਼ਬੋ ਆਏ | ਮਜ਼ੇ-ਮਜ਼ੇ ਨਾਲ ਖਾਈ ਜਾਵਾਂ, ਵੇਖ-ਵੇਖ ਲਲਚਾਈ ਜਾਵਾਂ, ਵੇਖਣ ਨੂੰ ਟੇਢੀ-ਮੇਢੀ ਲੱਕੜੀ, ਮਿੱਠੇ ਰਸ ਨਾਲ ਹੋਈ ਜਕੜੀ | ਮਾਂ ਕਹਿੰਦੀ ਜ਼ਿਆਦਾ ਨਹੀਂ ...

ਪੂਰੀ ਖ਼ਬਰ »

ਚਾਚਾ ਚੌਧਰੀ
-ਪਦਮਸ੍ਰੀ ਪ੍ਰਾਣ

...

ਪੂਰੀ ਖ਼ਬਰ »

ਬਾਲ ਸਾਹਿਤ

ਮਾਂ ਬੋਲੀ ਦਾ ਮਹੱਤਵ ਦਰਸਾਉਂਦੀਆਂ ਪੁਸਤਕਾਂ

ਅੱਜਕੱਲ੍ਹ ਜਿਹੜੀਆਂ ਬਾਲ ਪੁਸਤਕਾਂ ਛਪ ਰਹੀਆਂ ਹਨ ਉਨ੍ਹਾਂ ਵਿਚ ਮਾਂ ਬੋਲੀ ਦੇ ਮਹੱਤਵ ਨੂੰ ਵਿਸ਼ੇਸ਼ ਤੌਰ 'ਤੇ ਪ੍ਰਗਟਾਇਆ ਜਾ ਰਿਹਾ ਹੈ | ਸੁਖਰਾਜ ਸਿੰਘ ਜ਼ੀਰਾ ਦੀ ਕਾਵਿ-ਪੁਸਤਕ 'ਕਾਕੇ ਭੂੰਡ ਪਟਾਕੇ' ਵਿਚ 'ਦੋ ਦਾ ਪਹਾੜਾ, 'ਮੇਰਾ ਸਕੂਲ, 'ਮੇਰੀ ਮੰਮੀ, 'ਬ੍ਰਹਿਮੰਡ ਦੀ ...

ਪੂਰੀ ਖ਼ਬਰ »

ਬਾਲ ਕਵਿਤਾ

ਦਾਦੀ

ਮੇਰੀ ਦਾਦੀ ਬੜੀ ਸਿਆਣੀ, ਮੈਨੂੰ ਨਿੱਤ ਸੁਣਾਵੇ ਕਹਾਣੀ | ਮੈਨੂੰ ਬੜਾ ਹੈ ਲਾਡ ਲਡਾਉਂਦੀ, ਗੋਦੀ ਚੁੱਕ ਕੇ ਦੁੱਧ ਪਿਆਉਂਦੀ | ਚਾਂਦੀ ਰੰਗੇ ਉਸ ਦੇ ਵਾਲ, ਹਰ ਇਕ ਦਾ ਉਹ ਰੱਖੇ ਖਿਆਲ | ਮੰਮੀ ਪਾਪਾ ਦਾਦੀ ਤੋਂ ਡਰਦੇ, ਸਾਰੇ ਕੰਮ ਉਹ ਪੁੱਛ ਕੇ ਕਰਦੇ | ਹੱਥ ਵਿਚ ਦਾਦੀ ਸੋਟੀ ...

ਪੂਰੀ ਖ਼ਬਰ »

ਬਾਲ ਕਹਾਣੀ-ਸਮੇਂ ਦੀ ਕਦਰ

ਪ੍ਰਕਾਸ਼ਕ ਬੈਂਜਾਮਿਨ ਫਰੈਂਕਲਿਨ ਦੀ ਕਿਤਾਬਾਂ ਦੀ ਦੁਕਾਨ ਸੀ | ਉਸ ਨੇ ਦੁਕਾਨ 'ਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਰੱਖ ਛੱਡੀਆਂ ਸਨ | ਕਿਸੇ ਵੀ ਮਹਾਨ ਲੇਖਕ ਦੀ ਕਿਤਾਬ ਉਸ ਦੀ ਦੁਕਾਨ 'ਚੋਂ ਮਿਲ ਜਾਂਦੀ ਸੀ | ਇਕ ਦਿਨ ਉਸ ਦੀ ਦੁਕਾਨ 'ਤੇ ਇਕ ਗਾਹਕ ਆਇਆ ਤਾਂ ਉਸ ਨੇ ...

ਪੂਰੀ ਖ਼ਬਰ »

ਬਾਲ ਨਾਵਲ-26

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ 23 ਮਾਰਚ ਦਾ ਅੰਕ ਦੇਖੋ) 'ਸਾਨੂੰ ਪੂਰੀ ਗੱਲ ਸਮਝ ਲੱਗ ਗਈ ਐ | ਅਸੀਂ ਪਹਿਲਾਂ ਪੂਰੀ ਮਿਹਨਤ ਨਾਲ ਪੜ੍ਹਾਈ ਕਰਾਂਗੇ ਅਤੇ ਵੱਡੇ ਹੋ ਕੇ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਕੰਮ ਕਰਾਂਗੇ |' 'ਸ਼ਾਬਾਸ਼ ਮੇਰੇ ਬੱਚਿਓ, ਹੁਣ ਤੁਸੀਂ ਸਾਰੇ ਉਠੋ ਅਤੇ ਮੇਰੇ ਨਾਲ ਘਰ ...

ਪੂਰੀ ਖ਼ਬਰ »

ਚੁਟਕਲੇ

• ਜਗਤਾਰ ਤੇ ਜਸਪ੍ਰੀਤ ਆਪੋ ਵਿਚ ਲੜ ਰਹੇ ਸਨ | ਜਗਤਾਰ ਜੋ ਕੁੱਟ ਖਾ ਰਿਹਾ ਸੀ ਕਹਿੰਦਾ, 'ਕੋਈ ਨਾ, ਮੈਂ ਤੈਨੂੰ ਕੱਲ੍ਹ ਨੂੰ ਦੇਖੂੰ |' ਜਸਪ੍ਰੀਤ, 'ਕੱਲ੍ਹ ਨੂੰ ਕੀ ਹੋਜੂ, ਮੈਂ ਤੇਰੇ ਕੋਲ ਖੜ੍ਹਾਂ ਅੱਜ ਈ ਦੇਖ ਲੈ ਜੋ ਦੇਖਣਾ |' ਜਗਤਾਰ ਬੋਲਿਆ, 'ਮੈਂ ਕਾਹਲੀ 'ਚ ਅੱਜ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX