ਨਰਾਇਣਗੜ੍ਹ, 22 ਮਈ (ਪੀ. ਸਿੰਘ)-ਕੋਰੋਨਾ ਮਹਾਂਮਾਰੀ ਦੀ ਆਡ ਵਿਚ ਕੇਂਦਰ ਤੇ ਸੂਬੇ ਦੀਆ ਸਰਕਾਰਾਂ ਵਲੋਂ ਹਰ ਦਿਨ ਲਏ ਜਾ ਰਹੇ ਕਰਮਚਾਰੀ ਤੇ ਮਜਦੂਰ ਵਿਰੋਧੀ ਫੈਸਲਿਆਂ ਦੇ ਵਿਰੋਧ ਵਿਚ ਸਰਬ ਕਰਮਚਾਰੀ ਸੰਘ ਹਰਿਆਣਾ ਤੇ ਭਵਨ ਨਿਰਮਾਣ ਕਾਮਗਾਰ ਯੂਨੀਅਨ ਨੇ ਸਾਂਝੇ ਤੌਰ 'ਤੇ ਪ੍ਰਦਰਸ਼ਨ ਕਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਦੇ ਨਾਂਅ ਦਾ ਇਕ ਮੌਮੋਰੰਡਮ ਐੱਸ. ਡੀ. ਐੱਮ. ਅਦਿੱਤੀ ਨੂੰ ਸੌਾਪਿਆ | ਕਰਮਚਾਰੀਆਂ ਨੇ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਬਹਾਨੇ ਮਜਦੂਰਾਂ, ਕਰਮਚਾਰੀਆਂ ਤੇ ਆਮ ਮਿਹਨਤ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਤੇ ਮਜਦੂਰ ਕਾਨੂੰਨਾਂ ਨੂੰ ਸਮਾਪਤ ਕਰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ | ਸੀ. ਆਈ. ਟੀ. ਯੂ. ਨੇਤਾ ਰਮੇਸ਼ ਚੰਦ ਦਾ ਕਹਿਣਾ ਸੀ ਕਿ ਇਹ ਪੂਰੇ ਕਰਮਚਾਰੀ, ਮਜ਼ਦੂਰ ਸੰਗਠਨਾਂ ਵਲੋਂ ਦੇਸ਼ ਦੇ ਅੰਦਰ ਹੱਲਾ ਬੋਲ ਪ੍ਰੋਗਰਾਮ ਹੈ ਕਿਉਂਕਿ ਸਰਕਾਰਾਂ ਨੇ ਲੋਕਾਂ ਦੇ ਅਧਿਕਾਰਾਂ ਤੇ ਯੂਨੀਅਨਾਂ ਦੇ ਉੱਪਰ ਹਮਲਾ ਕਰ ਰਹੀ ਹੈ ਅਤੇ ਰੁਜ਼ਗਾਰ ਦੇ ਹਮਲਾ ਕਰ ਰਹੀ ਹੈ, ਜਿਸਦੀ ਅਸੀਂ ਨਿਖੇਦੀ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਨਿਰਮਾਣ ਮਜ਼ਦੂਰ ਹਨ ਉਨ੍ਹਾਂ ਨੂੰ ਜਿਹੜੇ ਲਾਭ ਹਨ ਉਨ੍ਹਾਂ ਨੂੰ ਬਹਾਲ ਕੀਤਾ ਜਾਵੇ, ਬੇਵਜਾ ਸ਼ਰਤਾਂ ਲਗਾਉਣੀਆਂ ਬੰਦ ਕੀਤੀ ਜਾਣ, ਜਿਹੜੇ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਹਨ ਉਨ੍ਹਾਂ ਨੂੰ ਮੁਫ਼ਤ ਵਿਚ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਇਆ ਜਾਵੇ ਅਤੇ ਮਜਦੂਰਾਂ ਨੂੰ ਹਰ ਮਹੀਨੇ 7,500 ਰੁਪਏ ਗੁਜਾਰਾ ਭੱਤਾ ਦਿੱਤਾ ਜਾਵੇ ਅਤੇ ਮਹਿਕਮਿਆਂ ਦੇ ਨਿੱਜੀਕਰਨ ਨੂੰ ਬੰਦ ਕੀਤਾ ਜਾਵੇ | ਸਰਬ ਕਰਮਚਾਰੀ ਸੰਘ ਦੇ ਆਗੂ ਸਤਨਾਮ ਸਿੰਘ ਨੇ ਵੀ ਕਰਮਚਾਰੀ ਤੇ ਮਜਦੂਰਾਂ ਦੀਆਂ ਮੰਗਾਂ ਨੂੰ ਪੂਰੇ ਕੀਤੇ ਜਾਣ ਦੀ ਮੰਗ ਕੀਤੀ | ਇਸ ਮੌਕੇ ਸੁਭਾਸ਼ ਧੀਮਾਨ, ਅਰੁਣ ਕੁਮਾਰ ਸਣੇ ਹੋਰ ਕਰਮਚਾਰੀ ਹਾਜ਼ਰ ਸਨ |
ਟੋਹਾਣਾ, 22 ਮਈ (ਗੁਰਦੀਪ ਸਿੰਘ ਭੱਟੀ) - ਦੁਪਹਿਰ ਬਾਅਦ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਬਾਪ-ਬੇਟੇ ਦੀ ਦਰਦਨਾਕ ਮੌਤ ਹੋ ਗਈ | ਮਿ੍ਤਕਾਂ ਵਿੱਚ ਪਿੰਡ ਖਜੂਰੀ ਜਾਟੀ ਜਿਲ੍ਹਾਂ ਫਤਿਹਾਬਾਦ ਦੇ 36 ਸਾਲਾ ਸਰਵਣ ਤੇ ਉਸਦਾ ਬੇਟਾ 11 ਸਾਲਾ ਮੁਕੇਸ਼ ਹਨ | ਹਾਦਸੇ ਤੋਂ ਬਾਦ ...
ਟੋਹਾਣਾ, 22 ਮਈ (ਗੁਰਦੀਪ ਸਿੰਘ ਭੱਟੀ) - ਪਿੰਡ ਦੜੌਲੀ ਦਾ 29 ਸਾਲਾ ਨੌਜਵਾਨ ਨੂੰ ਬਗੈਰ ਸਿਮਟਮ ਕਰੋਨਾ ਹੋਣਾ ਮੇਡੀਕਲ ਕਾਲਜ਼ ਅਗਰੋਹਾ ਦੇ ਡਾਕਟਰਾਂ ਲਈ ਬੁਝਾਤ ਸਾਬਿਤ ਹੋ ਰਿਹਾ ਹੈ | ਜਿਸਨੂੰ ਕਰੋਨਾ ਪੌਜੇਟਿਵ ਹੋਣ ਤੇ 25 ਅਪਰੈਲ ਨੂੰ ਮੇਡੀਕਲ ਕਾਲਜ਼ ਅਗਰੋਹਾ ਭਰਤੀ ...
ਨਵੀਂ ਦਿੱਲੀ, 22 ਮਈ ( ਜਗਤਾਰ ਸਿੰਘ)- ਕੋਰੋਨਾ ਸੰਕਟ ਦੌਰਾਨ ਧਾਰਮਿਕ ਅਸਥਾਨਾਂ ਦਾ ਸੋਨਾ-ਚਾਂਦੀ ਸਰਕਾਰ ਨੂੰ ਸੌਾਪੇ ਜਾਣ ਸਬੰਧੀ ਸਿਰਸਾ ਦੇ ਬਿਆਨ ਨੂੰ ਲੈ ਕੇ ਵਿਵਾਦ ਜਾਰੀ ਹੈ | ਸਿਰਸਾ ਵੱਲੋਂ ਮਾਮਲੇ 'ਚ ਮੁਆਫੀ ਮੰਗ ਲਈ ਗਈ ਸੀ ਪਰ ਹੁਣ ਪਾਰਟੀ ਪ੍ਰਧਾਨ ਸੁਖਬੀਰ ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਕੋਵਿਡ ਵਾਰਡ ਵਿਚ ਡਿਊਟੀ ਕਰਨ ਵਾਲੇ ਸਾਰੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਡਿਊਟੀ ਤੋਂ ਬਾਅਦ ਇਕਾਂਤਵਾਸ ਦੀ ਸਹੂਲਤ ਖਤਮ ਕਰਨ ਦੇ ਕੀਤੇ ਫੈਸਲੇ ਪ੍ਰਤੀ ਡਾਕਟਰਾਂ 'ਤੇ ਸਾਰੇ ਸਿਹਤ ਕਰਮਚਾਰੀਆਂ ਨੇ ਵਿਰੋਧ ਕੀਤਾ ਹੈ | ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਿਜ਼ਾਮੂਦੀਨ ਸਥਿਤ ਤਬਲੀਗੀ ਮਰਕਜ਼ ਵਿਚ ਆਏ ਵਿਦੇਸ਼ੀ ਜਮਾਤੀਆਂ 'ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੇ 850 ਵਿਦੇਸ਼ੀ ਜਮਾਤੀਆਂ ਨੂੰ ਸੀ. ਆਰ. ਪੀ. ਸੀ. ਦੇ ਅਧੀਨ ਨੋਟਿਸ ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦਿੱਲੀ ਵਿਚ ਕੋਰੋਨਾ ਵਾਇਰਸ ਸੰਕਰਮਣ ਵਿਅਕਤੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਦੇ ਸੈਂਪਲਾਂ ਦੀ ਜਾਂਚ ਦੀ ਦਰ 25 ਫੀਸਦੀ ਤੱਕ ਪੁੱਜ ਗਈ ਹੈ ਜੋ ਕਿ ਪਹਿਲਾਂ ਨਾਲੋਂ ਜ਼ਿਆਦਾ ਹੈ | ਮਾਹਿਰਾਂ ਦਾ ...
ਜਗਾਧਰੀ, 22 ਮਈ (ਜਗਜੀਤ ਸਿੰਘ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਲੜ ਰਹੀ ਹਸਪਤਾਲ ਦੀ ਨਰਸ ਮਧੂ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਪ੍ਰੋਮਿਲਾ ਬਖਸ਼ੀ ਅਤੇ ਹੋਰਨਾਂ ਨੇ ਮੇਅਰ ਹਾਊਸ ਵਿਖੇ ਫੁੱਲ ਮਾਲਾਵਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ...
ਸਿਰਸਾ, 22 ਮਈ (ਅ.ਬ)- ਸਿਰਸਾ ਦੀ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਮਹਿਲਾ ਹੋਸਟਲ ਮਾਤਾ ਹਰਕੀ ਦੇਵੀ ਨੂੰ ਆਰਜੀ ਜੇਲ੍ਹ ਬਣਾਉਣ ਦੇ ਫ਼ੈਸਲੇ ਦੇ ਵਿਰੋਧ ਦਾ ਏਬੀਵੀਪੀ ਨੇ ਰੋਸ ਪ੍ਰਗਟ ਕਰਦੇ ਹੋਏ ਮਾਮਲਾ ਯੂਨੀਵਰਸਿਟੀ ਰਜਿਸਟਰਾਰ ਰਾਕੇਸ਼ ਵਧਵਾ ਦੇ ਧਿਆਨ ਵਿਚ ...
ਸਿਰਸਾ, 22 ਮਈ (ਨਿੱਜੀ ਪੱਤਰ ਪੇ੍ਰਰਕ) ਇੱਥੋਂ ਦੀ ਸਬਜ਼ੀ ਮੰਡੀ ਵਿੱਚ ਬੀਤੇ ਦਿਨੀਂ ਹੋਏ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਪੁਲਿਸ ਵੱਲੋਂ ਸਬਜ਼ੀ ਮੰਡੀ ਦੇ ਆੜ੍ਹਤੀਆਂ ਅਤੇ ਹੋਰਨਾਂ ਉੱਤੇ ਦਰਜ ਕੇਸ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਹਰਿਆਣਾ ਵਪਾਰ ਮੰਡਲ ...
ਸਿਰਸਾ, 22 ਮਈ (ਅ.ਬ.)- ਜ਼ਿਲ੍ਹਾ ਸਿਰਸਾ ਦੇ ਪਿੰਡ ਤਿਲੋਕੇਵਾਲਾ ਦੇ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਲ ਭਵਨ ਸਿਰਸਾ ਵੱਲੋਂ ਕਰਵਾਏ ਵੱਖ-ਵੱਖ ਆਨਲਾਈਨ ਮੁਕਾਬਲਿਆਂ 'ਚ ਅੱਵਲ ਰਹੀਆਂ ਹਨ | ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ...
ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਸੀ. ਐੱਮ. ਸਿਟੀ ਵਿਖੇ ਲਗਾਤਾਰ ਕੋਰੋਨਾ ਪਾਜੀਟਿਵ ਪੀੜਤਾਂ ਵਿਚ ਵਾਧਾ ਹੋ ਰਿਹਾ ਹੈ | ਅੱਜ ਇਥੇ ਸਦਰ ਬਾਜ਼ਾਰ ਖੇਤਰ ਵਿਚ ਰਹਿਣ ਵਾਲੇ ਦੋ ਹੋਰ ਨਵੇ ਪਾਜੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਅੰਦਰ ਖੌਫ ਪਾਇਆ ਜਾ ਰਿਹਾ ਹੈ ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਵਿਚ ਪੂਰੀ ਸਥਿਤੀ ਨੂੰ ਕੰਟਰੋਲ ਵਿਚ ਕਰਨ ਵਾਲੀ ਦਿੱਲੀ ਪੁਲਿਸ ਹੀ ਹੁਣ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੀ ਹੈ ਅਤੇ ਪੁਲਿਸ ਕਰਮਚਾਰੀਆਂ ਵਿਚ ਇਹ ਸੰਕਰਮਣ ਵਧਦਾ ਹੀ ਜਾ ਰਿਹਾ ਹੈ | ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਐਨ. ਸੀ. ਆਰ. ਤੋਂ ਇਲਾਵਾ ਪੂਰੇ ਦੇਸ਼ ਵਿਚ ਲਾਕਡਾਊਨ ਦਾ ਚੌਥਾ ਦੌਰ ਚੱਲ ਰਿਹਾ ਹੈ ਪੰ੍ਰਤੂ ਦਿੱਲੀ ਅਤੇ ਐਨ. ਸੀ. ਆਰ. ਦੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਅਜਿਹੀ ਸਥਿਤੀ ਦੇ ਵਿਚ ਲਾਕਡਾਊਨ ਵਿਚ ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਇਸ ਸਮੇਂ ਲਾਕਡਾਊਨ ਦਾ ਚੌਥਾ ਦੌਰ ਚਲ ਰਿਹਾ ਹੈ ਅਤੇ ਕੁਝ ਮਜ਼ਦੂਰ ਦਿੱਲੀ ਅਤੇ ਹੋਰਨਾਂ ਰਾਜਾਂ ਤੋਂ ਆਪਣੇ ਘਰ ਪੁੱਜੇ ਹਨ ਪ੍ਰੰਤੂ ਅਜੇ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਵੱਡੀ ਗਿਣਤੀ ਅਜਿਹੀ ਹੈ ਜੋ ਕਿ ਦਿੱਲੀ ਦੇ ਵਿਚ ...
ਨਵੀਂ ਦਿੱਲੀ, 22 ਮਈ (ਬਲਵਿੰਦਰ ਸਿੰਘ ਸੋਢੀ)-ਇਸ ਲਾਕਡਾਊਨ ਦੇ ਵਿਚ ਦਿੱਲੀ ਸਰਕਾਰ ਦੇ ਵਲੋਂ ਵਿਨੋਦ ਨਗਰ ਦੇ ਸਰਕਾਰੀ ਸਕੂਲ ਦੇ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਲਈ ਰਜਿਸਟ੍ਰੇਸ਼ਨ ਸੈਂਟਰ ਬਣਾਇਆ ਗਿਆ ਹੈ | ਇਸ ਗਰਮੀ ਦੇ ਵਿਚ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਬੈਗ ...
ਏਲਨਾਬਾਦ, 22 ਮਈ (ਜਗਤਾਰ ਸਮਾਲਸਰ)-ਪੂਰੇ ਭਾਰਤ ਵਿੱਚ ਟਰੇਡ ਯੂਨੀਅਨਾਂ ਦੇ ਐਲਾਨ ਉੱਤੇ ਅੱਜ ਸਰਵ ਕਰਮਚਾਰੀ ਸੰਘ ਹਰਿਆਣਾ ਦੀ ਬਲਾਕ ਰਾਣੀਆਾ ਇਕਾਈ ਨੇ ਤਹਿਸੀਲਦਾਰ ਰਾਣੀਆਾ ਨੂੰ ਆਪਣਾ ਮੰਗ ਪੱਤਰ ਦਿੱਤਾ | ਇਸ ਮੌਕੇ ਬਲਾਕ ਇਕਾਈ ਰਾਣੀਆਾ ਦੇ ਸਕੱਤਰ ਦਵਿੰਦਰ ਸਿੰਘ ਨੇ ...
ਸਿਰਸਾ, 22 ਮਈ (ਅ.ਬ.)- ਹਰਿਆਣਾ ਸਕੂਲ ਅਧਿਆਪਕ ਸੰਘ ਬਲਾਕ ਬੜਾਗੁੜਾ ਵੱਲੋਂ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਪੀ.ਟੀ.ਆਈ. ਅਧਿਆਪਕਾਂ ਦੀ ਦੁਬਾਰਾ ਭਰਤੀ ਦੇ ਵਿਰੋਧ 'ਚ ਬਲਾਕ ਸਿੱਖਿਆ ਅਧਿਕਾਰੀ ਦਫ਼ਤਰ ਬੜਾਗੁੜਾ ਅੱਗੇ ਧਰਨਾ ਦਿੱਤਾ ਅਤੇ ਰੋਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX