ਤਾਜਾ ਖ਼ਬਰਾਂ


2 ਧਿਰਾਂ ਦਰਮਿਆਨ ਹੋਏ ਝਗੜੇ 'ਚ ਇੱਕ ਦੀ ਮੌਤ, ਔਰਤ ਸਣੇ 3 ਜ਼ਖਮੀ
. . .  about 1 hour ago
ਬਠਿੰਡਾ, 5 ਜੁਲਾਈ (ਨਾਇਬ ਸਿੱਧੂ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਸ਼ਾਮੀ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਨ੍ਹਾਂ ਵਿਚੋਂ ਇੱਕ...
ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  about 1 hour ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  about 2 hours ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  about 2 hours ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 2 hours ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 3 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 3 hours ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 4 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 4 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 4 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 4 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 4 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 minute ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 5 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 5 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 6 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 6 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 6 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 6 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 7 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 7 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 7 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਜੇਠ ਸੰਮਤ 552
ਿਵਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿਥੇ ਨਿਸ਼ਾਨੇ ਵੱਲ ਸੇਧਤ ਹੋਵੇ। -ਸੁਕਰਾਤ

ਲੁਧਿਆਣਾ + ਖੰਨਾ + ਜਗਰਾਓਂ

ਲੁਧਿਆਣਾ ਫਰੂਟ ਆੜ੍ਹਤੀ ਐਸੋਸੀਏਸ਼ਨ ਦਾ ਵਫਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲਿਆ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਲੁਧਿਆਣਾ ਫੂਰਟ ਮੰਡੀ ਆੜ੍ਹਤੀ ਐਸੋਸੀਏਸ਼ਨ ਦਾ ਇਕ ਵਫਦ ਪ੍ਰਧਾਨ ਕਮਲ ਗੁੰਬਰ ਦੀ ਅਗਵਾਈ ਹੇਠ ਖੁਰਾਕ ਅਤੇ ਸਿਵਲ ਸਪਲਾਈ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਲਾਕਡਾਊਨ ਦੌਰਾਨ ਸ਼ਹਿਰ ਦੀਆਂ ਖੁੱਲ੍ਹ ਰਹੀਆਂ ਦੁਕਾਨਾਂ ਦੀ ਤਰਜ਼ 'ਤੇ ਨਵੀਂ ਸਬਜ਼ੀ ਮੰਡੀ ਹਫਤੇ 'ਚ 6 ਦਿਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ | ਸ. ਗੁੰਬਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਨੂੰ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਾਇਆ ਕਿ ਗਰਮੀ ਦੇ ਮੌਸਮ ਵਿਚ ਫਰੂਟ ਜਲਦੀ ਖਰਾਬ ਹੋ ਜਾਂਦਾ ਹੈ ਜਿਸ ਕਾਰਨ ਸਾਰੇ ਆੜ੍ਹਤੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਾਰਡਾਂ ਵਿਚ ਬਣੀਆਂ ਆਰਜ਼ੀ ਸਬਜ਼ੀ ਮੰਡੀ ਦੇ ਵੈਂਡਰਾਂ ਦੇ ਨਾਲ ਸ਼ਹਿਰ ਵਿਚ ਵੇਚਣ ਅਤੇ ਜੂਸ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਸਿੱਧਾ ਫਰੂਟ ਮੰਡੀ ਵਿਚ ਫਰੂਟ ਖਰੀਦਣ ਦੀ ਇਜ਼ਾਜਤ ਵੀ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਨੂੰ ਸਮਾਜਿਕ ਦੂਰੀ, ਮਾਸਕ, ਸੈਨੇਟਾਈਜ਼ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਜਿਸ 'ਤੇ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਪੰਜਾਬ ਮੰਡੀ ਬੋਰਡ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਯੋਗ ਕਾਰਵਾਈ ਦਾ ਭਰੋਸਾ ਵਫਦ ਨੂੰ ਦਿਵਾਇਆ ਗਿਆ | ਸ੍ਰੀ ਗੁੰਬਰ ਨੇ ਦੱਸਿਆ ਕਿ ਸਾਡੀ ਐਸੋਸੀਏਸ਼ਨ ਵਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਵਾਲਿਆਂ ਨੂੰ ਸਮਾਨ ਨਹੀਂ ਵੇਚਿਆ ਜਾਵੇਗਾ | ਵਫਦ ਵਿਚ ਉਪ ਪ੍ਰਧਾਨ ਰਚਿਨ ਅਰੋੜਾ, ਜਨਰਲ ਸਕੱਤਰ, ਚਰਨਜੀਤ ਸਿੰਘ ਸ਼ੇਰਾ, ਉਪ ਚੇਅਰਮੈਨ ਗੁਲਸ਼ਨ ਕੁਮਾਰ, ਖਜਾਨਚੀ ਵਿਕਾਸ ਕੁਮਾਰ, ਸਕੱਤਰ ਸੰਦੀਪ ਅਰੋੜਾ, ਅਵਿਨਾਸ਼ ਭਾਟੀਆ, ਅਭਿਨਵ ਖਰਬੰਦਾ, ਵਿਨੋਦ ਬਵੇਜਾ, ਸ਼ੈਰੀ ਖੇੜਾ, ਗਗਨ ਸਪਰਾ, ਬਲਬੀਰ ਸਿੰਘ, ਅਮਿਤ ਅਵਲ, ਸ਼ੁਕਲ ਖੰਨਾ, ਟਵਿਸ਼ ਅਰੋੜਾ, ਪ੍ਰਦੀਪ ਤਨੇਜਾ, ਰੋਹਿਤ ਮਦਾਨ, ਮਨਦੀਪ ਸਿੰਘ ਆਦਿ ਮੌਜੂਦ ਸਨ |

ਥਾਣਾ ਕੋਤਵਾਲੀ ਮੁਖੀ ਰਾਜਵੰਤ ਸਿੰਘ ਦਾ ਕੀਤਾ ਸਨਮਾਨ

ਲੁਧਿਆਣਾ, 31 ਮਈ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਐਤਵਾਰ ਨੂੰ ਸੇਵਾਮੁਕਤ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਰਾਜਵੰਤ ਸਿੰਘ ਦਾ ਚੋੜਾ ਬਜ਼ਾਰ, ਬੁਕਸ ਮਾਰਕੀਟ, ਨਵੀਂ ਮਾਰਕੀਟ ਦੇ ਅਹੁਦੇਦਾਰਾਂ ਨੇ ਬਿੱਟੂ ਗੁੰਬਰ ਅਤੇ ਜਸਪਾਲ ਸਿੰਘ ਬੰਟੀ ਦੀ ਅਗਵਾਈ ਹੇਠ ਸਨਮਾਨ ...

ਪੂਰੀ ਖ਼ਬਰ »

ਚੈਰੀ ਆਹਲੂਵਾਲੀਆ ਬਣੇ ਯੂਥ ਕਾਂਗਰਸ ਵਿਧਾਨ ਸਭਾ ਪੱਛਮੀ ਦੇ ਪ੍ਰਧਾਨ

ਲੁਧਿਆਣਾ, 31 ਮਈ (ਕਵਿਤਾ ਖੁੱਲਰ)-ਯੂਥ ਕਾਂਗਰਸ ਨੇ ਯੂਥ ਕਾਂਗਰਸੀ ਆਗੂ ਚਿਤਵੰਤ ਸਿੰਘ ਚੈਰੀ ਆਹਲੂਵਾਲੀਆ ਨੂੰ ਪਾਰਟੀ ਪ੍ਰਤੀ ਕੀਤੇ ਕਾਰਜਾਂ ਨੂੰ ਵੇਖਦੇ ਹੋਏ ਯੂਥ ਕਾਂਗਰਸ ਵਿਧਾਨ ਸਭਾ ਪੱਛਮੀ ਦਾ ਪ੍ਰਧਾਨ ਨਿਯੁਕਤ ਕੀਤਾ ¢ ਕੈਬਨਿਟ ਮੰਤਰੀ ਭਾਰਤ ਭੁਸ਼ਣ ਆਸ਼ੂ, ...

ਪੂਰੀ ਖ਼ਬਰ »

ਉਦਘਾਟਨ ਦੇ ਇਕ ਹਫ਼ਤੇ ਅੰਦਰ ਹੀ ਸ਼ੇਰਪੁਰ ਚੌਕ ਫਲਾਈਵਰ 'ਚ ਆਈ ਦਰਾੜ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਨੈਸ਼ਨਲ ਹਾਈਵੇ 44 ਤੇ ਸ਼ੇਰਪੁਰ ਚੌਕ ਵਿਚ ਨਵਨਿਰਮਤ ਫਲਾਈਉਵਰ ਦੇ ਇਕ ਹਿੱਸੇ ਵਿਚ ਦਰਾੜ ਪੈ ਗਈ ਹੈ ਜਿਸ ਦਾ ਕਾਰਨ ਸ਼ਨੀਵਾਰ ਰਾਤ ਨੂੰ ਹੋਈ ਤੇਜ਼ ਬਰਸਾਤ ਦੱਸਿਆ ਜਾ ਰਿਹਾ ਹੈ | ਜਿਕਰਯੋਗ ਹੈ ਕਿ ਫਲਾਈਵਰ ਦਾ ਉਦਘਾਟਨ ਕਰੀਬ ਇਕ ...

ਪੂਰੀ ਖ਼ਬਰ »

ਕੁਲਾਰ ਨੇ ਟਰੈਕਟਰ ਚਲਾ ਕੇ ਹਲਕਾ ਆਤਮ ਨਗਰ 'ਚ ਕੀਟਾਣੂ ਮੁਕਤ ਸੈਨੀਟਾਈਜੇਸ਼ਨ ਮੁਹਿੰਮ ਆਰੰਭੀ

ਲੁਧਿਆਣਾ, 31 ਮਈ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਪਝਧਾਨ ਤੇ ਹਲਕਾ ਆਤਮ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਕੁਲਾਰ ਨੇ ਆਪ ਟਰੈਕਟਰ ਚਲਾ ਕੇ ਹਲਕਾ ਆਤਮ ਨਗਰ ਦੇ ਵਾਰਡ ਨੰਬਰ 39 ਵਿੱਚ ਟੋਰਨਾਡੋ ਫੋਰਸ ਮਸ਼ੀਨ ...

ਪੂਰੀ ਖ਼ਬਰ »

ਮੋਬਾਈਲ ਅਤੇ ਨਕਦੀ ਚੋਰੀ ਕਰਨ ਵਾਲਾ ਗਿ੍ਫ਼ਤਾਰ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਥਾਣਾ ਸਲੇਮਟਾਬਰੀ ਪੁਲਿਸ ਨੇ ਮਨੋਜ ਕੁਮਾਰ ਪੁੱਤਰ ਰਾਮ ਪੁਨੀਤ ਵਾਸੀ ਗੀਤਾ ਕਲੋਨੀ ਬਹਾਦਰਕੇ ਰੋਡ ਦੀ ਸ਼ਿਕਾਇਤ 'ਤੇ ਪਰਮਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਾਰਤੀ ਕਲੋਨੀ ਖਿਲਾਫ਼ ਧਾਰਾ 457, 380 ਅਧੀਨ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਡਾ. ਮੰਨਣ ਦੀ ਅਗਵਾਈ ਹੇਠ ਕਾਂਗਰਸ ਸੇਵਾ ਦਲ ਨੇ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ

ਡਾਬਾ/ਲੁਹਾਰਾ, 31 ਮਈ (ਕੁਲਵੰਤ ਸਿੰਘ ਸੱਪਲ)-ਕਾਂਗਰਸ ਸੇਵਾ ਦਲ ਹਾਈ ਕਮਾਂਡ ਵਲੋਂ ਹਰ ਮਹੀਨੇ ਦੇ ਅਖੀਰਲੇ ਐਤਵਾਰ ਝੰਡਾ ਲਹਿਰਾਉਣ ਦੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਵਲੋਂ ਪ੍ਰਧਾਨ ਡਾ. ਦੀਪਕ ਮੰਨਣ ਦੀ ...

ਪੂਰੀ ਖ਼ਬਰ »

ਗਿਆਨ ਸਿੰਘ ਗੜੇਵਾਲਾ ਮਾਰਕੀਟ ਵਿਚ ਹੋ ਰਹੀ ਅਣਅਧਿਕਾਰਤ ਉਸਾਰੀ ਟਰੱਸਟ ਅਧਿਕਾਰੀ ਨੇ ਰੁਕਵਾਈ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਗਿਆਨ ਸਿੰਘ ਗੜੇਵਾਲਾ ਮਾਰਕੀਟ ਵਿਚ ਕੁਝ ਲੋਕਾਂ ਵਲੋਂ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਕੀਤੀ ਜਾ ਰਹੀ ਉਸਾਰੀ ਦਾ ਕੰਮ ਐਤਵਾਰ ਨੂੰ ਟਰੱਸਟ ਵਲੋਂ ਬੰਦ ਕਰਾ ਦਿੱਤਾ ਗਿਆ | ਨਗਰ ਸੁਧਾਰ ...

ਪੂਰੀ ਖ਼ਬਰ »

ਸ਼ਰਾਬ ਠੇਕੇ 'ਤੇ ਸੇਲਜ਼ਮੈਨ ਤੋਂ 8840 ਰੁਪਏ ਲੁੱਟ ਕੇ ਦੋ ਨੌਜਵਾਨ ਫਰਾਰ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਥਾਣਾ ਮਿਹਰਬਾਨ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮਾਛੀਵਾੜਾ ਦੀ ਸ਼ਿਕਾਇਤ 'ਤੇ ਅਣਪਛਾਤੇ ਦੋ ਵਿਅਕਤੀਆਂ ਿਖ਼ਲਾਫ਼ ਧਾਰਾ 379-ਬੀ (ਆਈ. ਪੀ. ਸੀ.) ਅਧੀਨ ਕੇਸ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੋਲਦਾਰ ਸੰਜੀਵ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਵਲੋਂ ਫੀਸ ਵਸੂਲਣ ਅਤੇ ਬਿਜਲੀ ਬਿਲਾਂ ਵਿਰੁੱਧ ਸ਼ਿਵ ਸੈਨਾ ਪੰਜਾਬ ਨੇ ਕੀਤਾ ਪ੍ਰਦਰਸ਼ਨ

ਲੁਧਿਆਣਾ, 31 ਮਈ (ਕਵਿਤਾ ਖੁੱਲਰ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 22 ਮਾਰਚ ਤੋਂ ਲਾਗੂ ਲਾਕਡਾਊਨ ਕਾਰਨ ਸਾਰੇ ਕਾਰੋਬਾਰ ਅਤੇ ਸਕੂਲ ਬੰਦ ਹਨ, ਪੰ੍ਰਤੂ ਨਿਜੀ ਸਕੂਲ ਪ੍ਰਬੰਧਕ ਪ੍ਰਤੀ ਬੱਚਾ ਹਜ਼ਾਰਾਂ ਰੁਪਏ ਫੀਸ ਜਮ੍ਹਾਂ ਕਰਾਉਣ ਦੇ ਫੁਰਮਾਨ ਭੇਜ ਰਹੇ ਹਨ, ਜਿਸ ...

ਪੂਰੀ ਖ਼ਬਰ »

ਕੋਰੋਨਾ ਮੁਕਤੀ ਅਤੇ ਵਿਸ਼ਵ ਕਲਿਆਣ ਲਈ ਵਿਸ਼ਾਲ ਹਵਨ ਯੱਗ ਕਰਵਾਇਆ

ਲੁਧਿਆਣਾ, 31 ਮਈ (ਕਵਿਤਾ ਖੁੱਲਰ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐੱਸ.ਪੀ.ਐੱਸ ਓਬਰਾਏ ਦੀ ਅਗਵਾਈ ਵਾਲੀ ਟੀਮ ਨੇ ਵਿਸ਼ਾਲ ਹਵਨ ਯੱਗ ਦਾ ਆਯੋਜਨ ਅੱਜ ਪੂਰੀ ਮਰਿਆਦਾ ਨਾਲ ਸਿਗਮਾ ਕਾਲਜ ਲੁਧਿਆਣਾ 'ਚ ਕਰਵਾਇਆ ਗਿਆ | ਲੁਧਿਆਣਾ ਦੇ ਵੱਖ ਵੱਖ ...

ਪੂਰੀ ਖ਼ਬਰ »

ਹਜ਼ੂਰ ਸਾਹਿਬ ਦੇ ਲੰਗਰਾਂ ਲਈ ਲੁਹਾਰਾ ਤੋਂ ਸੰਗਤਾਂ ਨੇ ਕਣਕ ਦਾ ਟਰੱਕ ਰਵਾਨਾ ਕੀਤਾ

ਡਾਬਾ/ਲੁਹਾਰਾ, 31 ਮਈ (ਕੁਲਵੰਤ ਸਿੰਘ ਸੱਪਲ)-ਪਿਛਲੇ ਕਈ ਸਾਲਾਂ ਤੋਂ ਲੁਹਾਰਾ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਕਣਕ ਇਕੱਠੀ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਲੰਗਰਾਂ ਲਈ ਕਣਕ ਭੇਜੀ ਜਾਂਦੀ ਹੈ, ਇਸੇ ਲੜੀ ਤਹਿਤ ਅੱਜ ਪਿੰਡ ਲੁਹਾਰਾ ਗਿੱਲ ...

ਪੂਰੀ ਖ਼ਬਰ »

5 ਦਿਨ ਪਹਿਲਾਂ ਕੰਮ 'ਤੇ ਗਈ ਔਰਤ ਨਹੀਂ ਪਰਤੀ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਥਾਣਾ ਡਵੀਜਨ ਨੰਬਰ 8 ਪੁਲਿਸ ਨੇ ਹਰਦੀਪ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਮੁੱਲਾਂਪੁਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਿਖ਼ਲਾਫ਼ ਧਾਰਾ 346 (ਆਈ. ਪੀ. ਸੀ.) ਅਧੀਨ ਕੇਸ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੋਲਦਾਰ ਸੁਖਰਾਜ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਨੇ ਏ ਟੂ ਜ਼ੈੱਡ ਕੰਪਨੀ ਨੂੰ ਆਰ.ਡੀ.ਐਫ. ਪਲਾਂਟ ਚਲਾਉਣ ਲਈ ਭੇਜਿਆ ਨੋਟਿਸ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਨਿਜੀ ਕੰਪਨੀ ਏ ਟੂ ਜੈਡ ਨੂੰ ਨਗਰ ਨਿਗਮ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰਕੇ ਹਦਾਇਤ ਦਿੱਤੀ ਹੈ ਕਿ ਮੁੱਖ ਕੂੜਾਘਰ ਤਾਜਪੁਰ ਵਿਚ ਬਣੇ ਆਰ.ਡੀ.ਐਫ. ਪਲਾਂਟ ਨੂੰ ...

ਪੂਰੀ ਖ਼ਬਰ »

ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਆਯੁਰਵੈਦਿਕ ਦਵਾਈਆਂ ਵੰਡੀਆਂ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਅਸ਼ੀਰਵਾਦ ਪ੍ਰਾਰਥਨਾ ਭਵਨ, ਚੂਹੜਪੁਰ ਰੋਡ ਹੈਬੋਵਾਲ ਕਲਾਂ ਦੇ ਪਾਸਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪਿਛਲੇ ਦੋ ਢਾਈ ਮਹੀਨਿਆਂ ਤੋਂ ਲੋੜਵੰਦਾਂ ਲਈ ਲਗਾਏ ਲੰਗਰ ਦੀ ਸੇਵਾ ਤੰ ਬਾਅਦ ਅੱਜ ਲੋਕਾਂ ਨੂੰ ਸਿਹਤ ਸਬੰਧੀ ਅਤੇ ...

ਪੂਰੀ ਖ਼ਬਰ »

ਪੀ.ਏ.ਯੂ. ਤੋਂ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਤੇ ਖੇਤੀ ਵਿਗਿਆਨੀ ਜਸਵਿੰਦਰ ਭੱਲਾ ਸੇਵਾ-ਮੁਕਤ ਹੋਏ

ਲੁਧਿਆਣਾ, 31 ਮਈ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਖੀ ਪਸਾਰ ਸਿੱਖਿਆ ਵਿਭਾਗ, ਉੱਘੇ ਫ਼ਿਲਮੀ ਅਦਾਕਾਰ ਤੇ ਕਾਮੇਡੀਅਨ ਅਤੇ ਖੇਤੀ ਵਿਗਿਆਨੀ ਡਾ.ਜਸਵਿੰਦਰ ਸਿੰਘ ਭੱਲਾ ਉਰਫ਼ ਜਸਵਿੰਦਰ ਭੱਲਾ ਅੱਜ ਪੀ.ਏ.ਯੂ. ਤੋਂ ਸੇਵਾ ਮੁਕਤ ਹੋ ਗਏ | ਕੋਰੋਨਾ ...

ਪੂਰੀ ਖ਼ਬਰ »

ਘੱਲੂਘਾਰਾ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ ਕਰਵਾਇਆ

ਲੁਧਿਆਣਾ, 31 ਮਈ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਹਫਤਾਵਰੀ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ, ਜਿਸ ਵਿਚ ਭਾਈ ਲਖਵੀਰ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ

ਲੁਧਿਆਣਾ 31 ਮਈ (ਕਵਿਤਾ ਖੁੱਲਰ)-ਗੁਰਬਾਣੀ ਗਿਆਨ ਦਾ ਉਹ ਵਿਸ਼ਾਲ ਸਾਗਰ ਹੈ ਜਿਸ ਵਿਚ ਚੁੱਬੀ ਲਗਾ ਕੇ ਕੋਈ ਵੀ ਮਨੁੱਖ ਅਧਿਆਤਮਕ ਗਿਆਨ ਦੀ ਪ੍ਰਾਪਤੀ ਕਰਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ...

ਪੂਰੀ ਖ਼ਬਰ »

ਖੰਨਾ ਦੇ ਯੂਥ ਕਾਂਗਰਸ ਪ੍ਰਧਾਨ ਅੰਕਿਤ ਸ਼ਰਮਾ ਦੀ ਅਗਵਾਈ ਵਿਚ ਖ਼ੂਨਦਾਨ ਕੈਂਪ ਵਿਧਾਇਕ ਗੁਰਕੀਰਤ ਵੀ ਪੁੱਜੇ

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਯਾਦ ਵਿਚ ਵਿਧਾਨ ਸਭਾ ਖੇਤਰ ਖੰਨਾ ਦੇ ਯੂਥ ਕਾਂਗਰਸ ਪ੍ਰਧਾਨ ਅੰਕਿਤ ਸ਼ਰਮਾ ਦੀ ਅਗਵਾਈ ਵਿਚ ਖ਼ੂਨਦਾਨ ਕੈਂਪ ਸਥਾਨਕ ਸਿਵਲ ਹਸਪਤਾਲ ਵਿਚ ਲਾਇਆ ਗਿਆ¢ ਇਸ ਮੌਕੇ ਤੇ ਖੰਨਾ ਦੇ ਵਿਧਾਇਕ ...

ਪੂਰੀ ਖ਼ਬਰ »

ਸਬਜ਼ੀ ਉਤਪਾਦਕਾਂ ਦੀ ਹੱਡਭੰਨਵੀਂ ਮਿਹਨਤ ਕੌਡੀਆਂ ਦੇ ਭਾਅ

ਮਾਛੀਵਾੜਾ, ਸਾਹਿਬ 31 ਮਈ (ਮਨੋਜ ਕੁਮਾਰ) - ਵੱਡੇ-ਵੱਡੇ ਦਾਅਵੇ ਉਸ ਵੇਲੇ ਫੁੱਸ ਹੋ ਜਾਂਦੇ ਹਨ | ਜਦੋਂ ਸੱਚ ਦੀ ਦਹਿਲੀਜ਼ 'ਤੇ ਇਨ੍ਹਾਂ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਕੋਰੋਨਾ ਦੀ ਮਹਾਂਮਾਰੀ ਆਮ ਵਿਅਕਤੀ ਲਈ ਤਾਂ ਸੰਤਾਪ ਦਾ ਉਹ ਖ਼ੌਫ਼ਨਾਕ ਚਿਹਰਾ ਬਣ ਕੇ ...

ਪੂਰੀ ਖ਼ਬਰ »

ਵਿਸ਼ਵ ਪੱਧਰ 'ਤੇ ਪੂੰਜੀਵਾਦ ਦਾ ਨਵੀਨਤਮ ਮਾਡਲ ਫੇਲ੍ਹ-ਆਰ. ਐਸ. ਪੀ.

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐਸ. ਪੀ.) ਕੇਂਦਰੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਕਰਨੈਲ ਸਿੰਘ ਇਕੋਲਾਹਾ ਨੇ ਪਾਰਟੀ ਦੀ ਵੀਡੀਓ ਕਾਨਫ਼ਰੰਸ ਰਾਹੀਂ ਹੋਈ ਮੀਟਿੰਗ ਤੋਂ ਬਾਅਦ ਦੱਸਿਆ ਪਾਰਟੀ ਦੇ ਕੌਮੀ ਜਨਰਲ ਸਕੱਤਰ ਮਨੋਜ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੋਰਾਹਾ ਦੇ ਕਰਮਚਾਰੀ ਮਲ੍ਹਾਰਾ ਸਿੰਘ ਦਾ ਸੇਵਾ ਮੁਕਤੀ ਮੌਕੇ ਸਨਮਾਨ

ਦੋਰਾਹਾ, 31 ਮਈ (ਮਨਜੀਤ ਸਿੰਘ ਗਿੱਲ)-ਦੋਰਾਹਾ ਮਾਰਕੀਟ ਕਮੇਟੀ 'ਚ ਕਲਰਕ ਵਜੋਂ ਤੈਨਾਤ ਮਲ੍ਹਾਰਾ ਸਿੰਘ ਸੇਵਾ ਮੁਕਤ ਹੋ ਗਏ, ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ ਨੇ ਮਲ੍ਹਾਰਾ ਸਿੰਘ ਨੂੰ ਸਨਮਾਨਿਤ ਕਰਦਿਆ ਕਿਹਾ ...

ਪੂਰੀ ਖ਼ਬਰ »

ਅਖ਼ਬਾਰਾਂ ਦੇ ਹਾਕਰ ਦਾ 'ਕੋਰੋਨਾ ਯੋਧਾ' ਵਜੋਂ ਸਨਮਾਨ

ਸਮਰਾਲਾ, 31 ਮਈ (ਗੋਪਾਲ ਸੋਫਤ)- ਸਮਰਾਲਾ ਦੇ ਆਸ-ਪਾਸ ਪਿੰਡਾਂ ਵਿਚ ਅਖ਼ਬਾਰ ਵੰਡਣ ਵਾਲੇ ਹਾਕਰ ਨਿਰਮਲ ਸਿੰਘ ਉਟਾਲਾਂ ਦਾ 'ਕੋਰੋਨਾ ਯੋਧਾ' ਵਜੋਂ ਸਨਮਾਨ ਕੀਤਾ ਗਿਆ | ਸਨਮਾਨ ਕਰਨ ਵਾਲੇ ਸਮਾਜ ਸੇਵੀਆਂ ਵਲੋਂ ਨਿਰਮਲ ਸਿੰਘ ਨੂੰ ਸੈਨੇਟਾਈਜ਼ੇਸ਼ਨ, ਦਸਤਾਨੇ ਅਤੇ ਸਤਿਕਾਰ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬਾਨ ਤੇ ਹੋਰ ਥਾਈਾ ਸੈਨੇਟਾਈਜ਼ ਕਰਨ ਦਾ ਸਿਲਸਿਲਾ ਜਾਰੀ

ਸਾਹਨੇਵਾਲ, 31 ਮਈ (ਹਰਜੀਤ ਸਿੰਘ ਢਿੱਲੋਂ/ਅਮਰਜੀਤ ਸਿੰਘ ਮੰਗਲੀ)- ਈ. ਸੀ. ਸੰਸਥਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਨੇਵਾਲ ਵਿਖੇ ਵੱਖ-ਵੱਖ ਸਥਾਨਾਂ ਤੇ ਸੈਨੇਟਾਈਜ਼ੇਸ਼ਨ ਕਰਨ ਦੇ ਕੀਤੇ ਗਏ ਉਪਰਾਲੇ ਸਬੰਧੀ ਸੰਸਥਾ ਦੇ ਪ੍ਰਧਾਨ ਸੁਖਰਾਜ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਪੇਂਡੂ ਚੌਕੀਦਾਰ, ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਮਨਾਈ ਗੋਲਡਨ ਜੁਬਲੀ

ਮਾਛੀਵਾੜਾ ਸਾਹਿਬ, 31 ਮਈ (ਮਨੋਜ ਕੁਮਾਰ)- ਕੇਂਦਰ ਕਮੇਟੀ ਅਤੇ ਪੰਜਾਬ ਸੀਟੂ ਪੰਜਾਬ ਪ੍ਰਧਾਨ ਮਹਾਂ ਸਿੰਘ ਰੋੜੀ ਅਤੇ ਜਨਰਲ ਸਕੱਤਰ ਪੰਜਾਬ ਕਾਮਰੇਡ ਰਘੂਨਾਥ ਸਿੰਘ ਦੇ ਦਿਸਾ ਨਿਰਦੇਸ਼ ਤਹਿਤ ਕਾਮਰੇਡ ਪਰਮਜੀਤ ਸਿੰਘ ਨੀਲੋਂ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿਚ ਸੀਟੂ ...

ਪੂਰੀ ਖ਼ਬਰ »

ਪਾਵਰਕਾਮ ਐਾਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ 2 ਨੂੰ ਪਟਿਆਲਾ ਹੈੱਡ ਆਫ਼ਿਸ ਅੱਗੇ ਧਰਨਾ ਦੇਣ ਦਾ ਐਲਾਨ

ਦੋਰਾਹਾ, 31 ਮਈ (ਮਨਜੀਤ ਸਿੰਘ ਗਿੱਲ)-ਪਾਵਰਕਾਮ ਐਾਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਦੋਰਾਹਾ ਵਲੋਂ ਮੀਟਿੰਗ ਕਰਕੇ ਸੰਘਰਸ਼ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ¢ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਡਵੀਜ਼ਨ ਪ੍ਰਧਾਨ ਜਗਰੂਪ ਸਿੰਘ ਸਕੱਤਰ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਕਰੀਬ ਢਾਈ ਮਹੀਨੇ ਚਲਾਏ ਲੰਗਰ ਦੀ ਸਮਾਪਤੀ

ਮਾਛੀਵਾੜਾ ਸਾਹਿਬ, 31 ਮਈ (ਮਨੋਜ ਕੁਮਾਰ) - ਮਾਨਵਤਾ ਦੀ ਸੇਵਾ ਟਰੱਸਟ ਮਾਛੀਵਾੜਾ ਸਾਹਿਬ ਵੱਲੋਂ ਲਾਕਡਾਊਨ ਦੇ ਪਹਿਲੇ ਦਿਨ ਤੋਂ ਚਲਾਏ ਗਏ ਲੰਗਰ ਨੂੰ 71 ਦਿਨ ਚਲਾਉਣ ਉਪਰੰਤ ਆਖ਼ਰ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ ਹੈ¢ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਬਾਬਾ ਸੁੱਧ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਅੱਜ ਐਾਟੀ ਵਿਸ਼ਵ ਤੰਬਾਕੂ ਦਿਵਸ ਆਨਲਾਈਨ ਮਨਾਇਆ

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਅਧਿਆਪਕ ਜਿੱਥੇ ਬੱਚਿਆਂ ਨੂੰ ਘਰਾਂ ਵਿਚ ਲਗਾਤਾਰ ਆਨਲਾਈਨ ਸਿੱਖਿਆ ਦੇ ਰਹੇ ਹਨ¢ ਉੱਥੇ ਬੱਚਿਆਂ ਨੂੰ ਨੈਤਿਕ ਸਿੱਖਿਆ, ਸਮਾਜਿਕ ਕਦਰਾਂ ਕੀਮਤਾਂ, ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ, ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਮਲੌਦ ਯੂਥ ਗਰੁੱਪ ਦੇ ਨੌਜਵਾਨ ਖ਼ੂਨ ਦਾਨ ਕਰਕੇ ਬਣੇ ਪੇ੍ਰਰਨਾ ਸੋ੍ਰਤ

ਮਲੌਦ, 31 ਮਈ (ਸਹਾਰਨ ਮਾਜਰਾ)- ਮਲੌਦ ਯੂਥ ਗਰੁੱਪ ਦੇ ਮੈਂਬਰਾਂ ਵਲੋਂ ਆਪਣੀ ਸਮਾਜ ਸੇਵੀ ਲੜੀ ਨੂੰ ਅੱਗੇ ਤੋਰਦਿਆਂ ਮਾਨਵਤਾ ਦੀ ਭਲਾਈ ਲਈ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਲੁਧਿਆਣਾ ਵਿਖੇ ਖੂਨ ਦਾਨ ਕੈਪ ਦੌਰਾਨ ਮਲੌਦ ਯੂਥ ਦੇ ਆਗੂ ਦੀਪਕ ਚੁੱਘ, ਮੈਂਬਰ ਮਨੀਸ਼ ਸਲੂਜਾ, ...

ਪੂਰੀ ਖ਼ਬਰ »

ਵਾਇਰ ਡਰਾਇੰਗ ਇਕਾਈਆਂ ਦੇ ਪ੍ਰਬੰਧਕਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਅਸਰ ਬਾਰੇ ਚਰਚਾ

ਲੁਧਿਆਣਾ, 31 ਮਈ (ਪੁਨੀਤ ਬਾਵਾ)-ਵਾਇਰ ਡਰਾਇੰਗ ਇਕਾਈਆਂ ਦੇ ਪ੍ਰਬੰਧਕਾਂ ਦੀ ਇਕ ਮੀਟਿੰਗ ਟਰੇਡ ਸੈਂਟਰ ਵਿਖੇ ਹੋਈ, ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਪਏ ਅਸਰ ਬਾਰੇ ਵਿਚਾਰ ਚਰਚਾ ਕੀਤੀ ਗਈ | ਆਲ ਇੰਡਸਟਰੀਜ਼ ਐਾਡ ਟਰੇਡ ਫ਼ੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ...

ਪੂਰੀ ਖ਼ਬਰ »

ਸ਼ਿਵ ਸੈਨਾ ਦੇ ਕੌਮੀ ਪ੍ਰਚਾਰਕ ਨੂੰ ਗੋਲੀਆਂ ਮਾਰਨ ਦੀ ਧਮਕੀ

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਨੂੰ ਐਤਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ 'ਤੇ ਗੋਲੀਆਂ ਮਾਰ ਦੇਣ ਧਮਕੀ ਦਿੱਤੀ ਹੈ¢ ਗਿਰੀ ਨੂੰ ਉਸ ਵਿਅਕਤੀ ਨੇ ਫ਼ੋਨ 'ਤੇ ਕਿਹਾ ਕਿ ਇਕ ਮਹੀਨੇ ਵਿਚ ਉਸ ...

ਪੂਰੀ ਖ਼ਬਰ »

ਕੋਰੋਨਾ ਯੋਧਿਆਂ 'ਤੇ ਸਮੂਹ ਦੇਸ਼ ਵਾਸੀਆਂ ਨੂੰ ਮਾਣ– ਨਿਤਿਨ, ਸਵਿਤਾ, ਗੋਪਾਲ

ਲੁਧਿਆਣਾ, 31 ਮਈ (ਕਵਿਤਾ ਖੁੱਲਰ)-ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦਿਨ ਰਾਤ ਘਰਾਂ ਤੋਂ ਦੂਰ ਸੜਕਾਂ 'ਤੇ ਤੈਨਾਤ ਹੋ ਕੇ ਹਰ ਨਾਗਰਿਕ ਦੀ ਸੁਰੱਖਿਆ ਕਰਨ ਵਾਲੇ ਇਨ੍ਹਾਂ ਕੋਰੋਨਾ ਯੋਧਿਆਂ 'ਤੇ ਸਮੂਹ ਦੇਸ਼ ਵਾਸੀਆਂ ਨੂੰ ਮਾਣ ਹੈ | ਇਹ ਵਿਚਾਰ ਯੂਥ ...

ਪੂਰੀ ਖ਼ਬਰ »

ਟੀਮ ਗੁਰਕੀਰਤ ਨੇ ਕਰਫ਼ਿਊ ਦੌਰਾਨ ਲੋਕਾਂ ਦੀ ਸੇਵਾ ਕੀਤੀ-ਕਟਾਰੀਆ

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)- ਵਾਰਡ 24 ਦੀ ਮੁੱਖ ਸੜਕਾਂ ਤੇ ਵਿਧਾਇਕ ਗੁਰਕੀਰਤ ਸਿੰਘ ਦੇ ਹੁਕਮਾਂ ਤੇ ਅੱਜ ਨਗਰ ਕੌਾਸਲ ਦੀ ਫਾਇਰ ਬਿ੍ਗੇਡ ਟੀਮ ਦੇ ਅਧਿਕਾਰੀ ਯਸ਼ਪਾਲ ਰਾਏ ਗੋਮੀ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਭੇਜੀ ਗਈ ਨਵੀਂ ਤਕਨੀਕ ਦੁਆਰਾ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਇਕਾਂਤਵਾਸ ਵਿਚੋਂ ਫ਼ਰਾਰ ਵਿਅਕਤੀ ਚੋਰੀ ਦੇ ਮੋਟਰਸਾਈਕਲ ਤੇ ਨਾਜਾਇਜ਼ ਸ਼ਰਾਬ ਸਮੇਤ ਖੰਨਾ ਪੁਲਿਸ ਨੇ ਕਾਬੂ ਕੀਤਾ

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)- ਕੋਰੋਨਾ ਕਾਰਨ ਇਕਾਂਤਵਾਸ ਵਿਚੋਂ ਭੱਜੇ ਵਿਅਕਤੀ ਨੂੰ ਚੋਰੀ ਕੀਤੇ ਮੋਟਰਸਾਈਕਲ ਅਤੇ 10 ਬੋਤਲਾਾ ਨਾਜਾਇਜ਼ ਸ਼ਰਾਬ ਨਾਲ ਖੰਨਾ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਦਿਲਚਸਪ ਪਰ ਸਨਸਨੀ ਖੇਜ਼ ਖ਼ਬਰ ਮਿਲੀ ਹੈ¢ ਐੱਸ. ਐੱਚ. ਓ. ਸਦਰ ...

ਪੂਰੀ ਖ਼ਬਰ »

ਸ਼ਿਵ ਸੈਨਾ ਦੇ ਕੌਮੀ ਪ੍ਰਚਾਰਕ ਨੂੰ ਗੋਲੀਆਂ ਮਾਰਨ ਦੀ ਧਮਕੀ

ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਨੂੰ ਐਤਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ 'ਤੇ ਗੋਲੀਆਂ ਮਾਰ ਦੇਣ ਧਮਕੀ ਦਿੱਤੀ ਹੈ¢ ਗਿਰੀ ਨੂੰ ਉਸ ਵਿਅਕਤੀ ਨੇ ਫ਼ੋਨ 'ਤੇ ਕਿਹਾ ਕਿ ਇਕ ਮਹੀਨੇ ਵਿਚ ਉਸ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਥਾਣਾ ਟਿੱਬਾ ਪੁਲਿਸ ਨੇ ਭੁਪਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸ਼ੇਰਪੁਰ ਕਲਾਂ ਅਤੇ ਕਮਲ ਕੁਮਾਰ ਮੇਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਨਿਊ ਪੁਨੀਤ ਨਗਰਟਿੱਬਾ ਰੋਡ ਨੂੰ ਗਿ੍ਫ਼ਤਾਰ ਕਰਕੇ ਦੋਵਾਂ ਦੇ ਕਬਜੇ ਵਿਚੋਂ 12-12 ...

ਪੂਰੀ ਖ਼ਬਰ »

ਹੁਣ ਆਰਜ਼ੀ ਚੌਥਾ ਦਰਜਾ ਮੁਲਾਜ਼ਮ ਵੀ ਡੀ.ਡੀ.ਓ. ਦੀ ਗਾਰੰਟੀ ਨਾਲ ਮੋੜਨਯੋਗ ਕਣਕ ਕਰਜ਼ਾ ਪ੍ਰਾਪਤ ਕਰ ਕਰ ਸਕਦੇ ਹਨ

ਲੁਧਿਆਣਾ, 31 ਮਈ (ਸਲੇਮਪੁਰੀ)-ਪਿ੍ੰਸੀਪਲ ਸਕੱਤਰ ਵਿੱਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ (ਖਤੇਲੇ) ਵੱਲੋਂ ਪੰਜਾਬ ਸਰਕਾਰ, ਵਿੱਤ ਵਿਭਾਗ (ਕਰਜ਼ਾ ਸਾਖ਼ਾ) ਦੇ ਪੱਤਰ ਨੰਬਰ ਵਿ. ਵਿ. ਕਰਜ਼ਾ-ਭ.ਅ(ਕਰਜ਼ਾ) ਪੀ.7/2020-3585 ਮਿਤੀ: ਚੰਡੀਗੜੁ 28-05-2020 ਰਾਹੀਂ ਸਮੂਹ ਵਿਭਾਗਾਂ ਦੇ ...

ਪੂਰੀ ਖ਼ਬਰ »

ਬਿਜਲੀ ਐਕਟ 2003 'ਚ ਪ੍ਰਸਤਾਵਿਤ ਸੋਧ ਦੇ ਵਿਰੋਧ 'ਚ 12 ਲੱਖ ਕਰਮਚਾਰੀ ਅਤੇ ਇੰਜੀਨੀਅਰ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ

ਲੁਧਿਆਣਾ, 31 ਮਈ (ਅਮਰੀਕ ਸਿੰਘ ਬੱਤਰਾ)-ਬਿਜਲੀ ਐਕਟ 2003 'ਚ ਪ੍ਰਸਤਾਵਿਤ ਸੋਧ ਦਾ ਵਿਰੋਧ ਕਰ ਰਹੇ ਦੇਸ਼ ਭਰ ਦੇ 12 ਲੱਖ ਇੰਜੀਨੀਅਰ ਅਤੇ ਕਰਮਚਾਰੀ ਪਹਿਲੀ ਜੂਨ ਨੂੰ ਕਾਲੇ ਬਿੱਲੇ ਲਗਾਕੇ ਵਿਰੋਧ ਪ੍ਰਦਰਸ਼ਨ ਕਰਨਗੇ | ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰ ਦੀ ਕੌਮੀ ਤਾਲਮੇਲ ...

ਪੂਰੀ ਖ਼ਬਰ »

ਸੰਕਟਕਾਲ 'ਚ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਤੇ ਸਫ਼ਾਈ ਕਰਮਚਾਰੀਆਂ ਦੀਆਂ ਡਿਊਟੀਆਂ ਸ਼ਲਾਘਾਯੋਗ-ਸਿੰਗਲਾ

ਸਮਰਾਲਾ, 31 ਮਈ (ਕੁਲਵਿੰਦਰ ਸਿੰਘ) - ਵਿਸ਼ਵ ਭਰ 'ਚ ਕੋਰੋਨਾ ਸੰਕਟ ਫੈਲਣ ਦੇ ਸੰਬੰਧ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਦੀ ਅਗਵਾਈ ਵਿਚ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਦੇ ਦਫ਼ਤਰ ਸਮਰਾਲਾ ਵਿਖੇ ਸਮਾਜਿਕ ਦੂਰੀ ਨੂੰ ਮੁੱਖ ਰੱਖਦੇ ਹੋਏ ...

ਪੂਰੀ ਖ਼ਬਰ »

ਗੁ: ਨਾਨਕਸਰ ਨਿਊ ਮਾਡਲ ਟਾਊਨ ਖੰਨਾ ਵਲੋਂ ਗੁ: ਸ੍ਰੀ ਮੰਜੀ ਸਾਹਿਬ ਕੋਟਾਂ ਨੂੰ ਰਿਫਾਇੰਡ ਦੇ 11 ਟੀਨ ਦਾਨ

ਬੀਜਾ, 31 ਮਈ (ਅਵਤਾਰ ਸਿੰਘ ਜੰਟੀ ਮਾਨ)-ਪੂਰੇ ਵਰਲਡ ਵਿਚ ਕੋਰੋਨਾ ਵਾਇਰਸ ਬਿਮਾਰੀ ਦੇ ਚੱਲਦਿਆਂ ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਕੱਤਰ ਰਣਜੀਤ ਸਿੰਘ ਖੰਨਾ ਦੇ ਯਤਨ ਸਦਕਾ ਗੁਰਦੁਆਰਾ ਨਾਨਕਸਰ ਨਿਊ ਮਾਡਲ ਟਾਊਨ ਖੰਨਾ ...

ਪੂਰੀ ਖ਼ਬਰ »

ਲੁਧਿਆਣਾ ਟੈਂਟ ਡੀਲਰ ਵੈਲਫ਼ੇਅਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਕੈਬਨਿਟ ਮੰਤਰੀ ਆਸ਼ੂ ਨਾਲ ਮੁਲਾਕਾਤ

ਲੁਧਿਆਣਾ, 31 ਮਈ (ਪੁਨੀਤ ਬਾਵਾ)-ਲੁਧਿਆਣਾ ਟੈਂਟ ਡੀਲਰ ਵੈਲਫ਼ੇਅਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਪ੍ਰਧਾਨ ਐਸ.ਐਸ.ਮੱਕੜ ਦੀ ਅਗਵਾਈ ਵਿਚ ਮੰਗਾਂ ਸਬੰਧੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ ਅਤੇ ਵਫ਼ਦ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਮ ‘ਤੇ ਮੰਗ ...

ਪੂਰੀ ਖ਼ਬਰ »

ਇੰਸਪੈਕਟਰ ਪ੍ਰੇਮ ਸਿੰਘ ਅਤੇ ਪ੍ਰਧਾਨ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਹਾਕਰਾਂ ਦਾ ਸਨਮਾਨ ਤੇ ਸਹਾਇਤਾ

ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਤਾਲਾਬੰਦੀ, ਕਰਫਿਊ ਦੌਰਾਨ ਜ਼ਰੂਰੀ ਵਸਤਾਂ ਲਈ ਕਰਫਿਊ ਪਾਸ ਸਹਾਰੇ ਵੱਖੋ-ਵੱਖ ਅਖ਼ਬਾਰਾਂ ਨੂੰ ਪਾਠਕਾਂ ਦੇ ਬੂਹੇ 'ਤੇ ਲਿਜਾਣ ਲਈ ਸਿਰੜੀ ਹਾਕਰਾਂ ਨੂੰ ਅੱਜ ਮੰਡੀ ...

ਪੂਰੀ ਖ਼ਬਰ »

ਸਾਂਝ ਕੇਂਦਰ ਦੇ ਕਰਮਚਾਰੀ ਸਨਮਾਨਿਤ

ਪਾਇਲ, 31 ਮਈ (ਨਿਜ਼ਾਮਪੁਰ/ ਰਜਿੰਦਰ ਸਿੰਘ) - ਕੋਰੋਨਾ 19 ਵਾਇਰਸ ਦੌਰਾਨ ਸਾਂਝ ਕੇਂਦਰ ਪਾਇਲ ਵਿਖੇ ਚੰਗੀਆਂ ਸੇਵਾਵਾਂ ਦੇਣ ਵਾਲੇ ਇੰਚਾਰਜ ਰਾਉਵਰਿੰਦਰ ਸਿੰਘ ਅਤੇ ਸਮੂਹ ਸਟਾਫ਼ ਨੂੰ ਸੇਵਾ ਸੁਸਾਇਟੀ ਰਾਣੋ ਵਲੋਂ ਸਨਮਾਨਿਤ ਕੀਤਾ ਗਿਆ ¢ ਇਸ ਮੌਕੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਨਗਰ ਕੌ ਾਸਲ ਨੇ ਸੀਵਰੇਜ ਦੀਆਂ ਪਾਇਪਾਂ ਦੀ ਸਫ਼ਾਈ ਕਰਵਾਉਣੀ ਕੀਤੀ ਸ਼ੁਰੂ

ਮਹਿੰਗਾ ਸੌਦਾ-ਫਾਇਦਾ ਟੱਕੇ ਦਾ ਨਹੀਂ-ਸਿੱਧੂ ਸਾਬਕਾ ਕੌਾਸਲਰ ਦਵਿੰਦਰਜੀਤ ਸਿੰਘ ਸਿੱਧੂ ਦਾ ਆਖਣਾ ਹੈ ਕਿ ਜੈਟਿੰਗ ਮਸ਼ੀਨ ਨਾਲ ਸੀਵਰੇਜ ਦੇ ਨਾਲਿਆਂ ਦੀ ਸਫ਼ਾਈ ਕਰਵਾਉਣਾ ਮਹਿੰਗਾ ਸੋਦਾ-ਫਾਇਦਾ ਟੱਕੇ ਦਾ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸੀਵਰੇਜ ਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਤੰਬਾਕੂ ਵਿਰੋਧੀ ਦਿਵਸ ਮਨਾਇਆ

ਸਿੱਧਵਾਂ ਬੇਟ, 31 ਮਈ (ਜਸਵੰਤ ਸਿੰਘ ਸਲੇਮਪੁਰੀ)-ਸਿਵਲ ਸਰਜਨ ਲੁਧਿਆਣਾ ਦੀ ਦਿਸਾ-ਨਿਰਦੇਸ਼ ਅਤੇ ਡਾ. ਮਨਦੀਪ ਕੌਰ ਸਿੱਧੂ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਐਾਟੀ ਤੰਬਾਕੂ ਦਿਵਸ ਮਨਾਇਆ ਗਿਆ | ਇਸ ਮੌਕੇ ਜੁੜੇ ਲੋਕਾਂ ਨੂੰ ...

ਪੂਰੀ ਖ਼ਬਰ »

ਜੀ.ਐੱਚ.ਜੀ. ਇੰਸਟੀਚਿਊਟ ਆਫ ਲਾਅ ਫਾਰ ਵਿਮੈਨ ਸਿੱਧਵਾਂ ਖੁਰਦ ਦਾ ਐੱਲ.ਐੱਲ.ਬੀ ਭਾਗ ਤੀਜਾ ਦਾ ਨਤੀਜਾ ਸ਼ਾਨਦਾਰ

ਚੌਾਕੀਮਾਨ, 31 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਐੱਲ.ਐੱਲ.ਬੀ ਭਾਗ ਤੀਜਾ ਦੇ ਨਤੀਜਿਆਂ ਵਿਚੋਂ ਇਲਾਕੇ ਦੀ ਸਿਰਮੌਰ ਸੰਸਥਾ ਜੀ.ਐੱਚ.ਜੀ ਇੰਸਟੀਚਿਊਟ ਆਫ ਲਾਅ ਫਾਰ ਵਿਮੈਨ ਸਿੱਧਵਾਂ ਖੁਰਦ ਦੀਆ ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਨਰਿੰਦਰ ਮੋਦੀ ਦੀ ਗੱਠਜੋੋੜ ਸਰਕਾਰ 'ਚ ਦੇਸ਼ ਦੀ ਅਰਥ ਵਿਵਸਥਾ ਨੂੰ ਝਟਕਾ ਲੱਗਾ-ਸੰਦੀਪ/ਬੀਰਮੀ

ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ-ਗਠਜੋੜ ਸਰਕਾਰ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਭਾਰਤ ਦੀ ਵਿਦੇਸ਼ ਨੀਤੀ ਅਤੇ ਰੱਖਿਆ ਨੀਤੀ ਦੋਵਾਂ ਨੂੰ ਜਕੜ ਕੇ ਰੱਖ ਦਿੱਤਾ, ਅਜਿਹਾ ਹੋਣ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਝਟਕਾ ...

ਪੂਰੀ ਖ਼ਬਰ »

ਮਹਿਫ਼ਲ-ਏ-ਅਦੀਬ 'ਚ ਅਦੀਬਾਂ ਨੇ ਵੰਨ-ਸੁਵੰਨੀਆਂ ਰਚਨਾਵਾਂ ਦੀ ਲਾਈ ਛਹਿਬਰ

ਜਗਰਾਉਂ, 31 ਮਈ (ਹਰਵਿੰਦਰ ਸਿੰਘ ਖ਼ਾਲਸਾ)-ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਵਲੋਂ ਸਰਕਾਰੀ ਦਿਸਾ-ਨਿਰਦੇਸ਼ ਦੀ ਪਾਲਣਾ ਕਰਦਿਆਂ ਅੱਜ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਉੱਘੇ ਸਮਾਜ ਸੇਵੀ ਅਰਜਣ ਸਿੰਘ ਚਚਰਾੜੀ ਨੂੰ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਪੁਲਿਸ ਥਾਣਾ ਸਦਰ ਰਾਏਕੋਟ ਅਧੀਨ 2 ਪੁਲਿਸ ਚੌਾਕੀ ਇੰਚਾਰਜਾਂ ਦੇ ਤਬਾਦਲੇ, ਨਵੀਆਂ ਨਿਯੁਕਤੀਆਂ ਕੀਤੀਆਂ

ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਵੱਲੋਂ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀਆਂ ਪੁਲਿਸ ਚੌਾਕੀ ਜਲਾਲਦੀਵਾਲ ਦੇ ਇੰਚਾਰਜ ਸੁਰਿੰਦਰ ਸਿੰਘ ਬਾਠ ਅਤੇ ਪੁਲਿਸ ਚੌਾਕੀ ...

ਪੂਰੀ ਖ਼ਬਰ »

ਅੱਡਾ ਚੌਕੀਮਾਨ ਵਿਖੇ ਪੱਤਰਕਾਰ ਵੀਰਾਂ ਦਾ ਕੀਤਾ ਸਨਮਾਨ

ਚੌਾਕੀਮਾਨ, 31 ਮਈ (ਤੇਜਿੰਦਰ ਸਿੰਘ ਚੱਢਾ)-ਅੱਡਾ ਚੌਾਕੀਮਾਨ ਵਿਖੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਗੁੜੇ, ਪ੍ਰਧਾਨ ਗਾਇਕ ਜਸਪਾਲ ਸਿੰਘ ਮਾਨ, ਸਾਬਕਾ ਸਰਪੰਚ ਚਰਨ ਸਿੰਘ ਗੁੜੇ, ਕਲੱਬ ਪ੍ਰਧਾਨ ਤੇਜਿੰਦਰ ਸਿੰਘ ਗੁੜੇ, ਸਤਵੰਤ ਸਿੰਘ ਸੰਤਾ, ਵੀਰਪਾਲ ਸਿੰਘ ...

ਪੂਰੀ ਖ਼ਬਰ »

ਸਿਰਫ਼ ਦੋ ਇੰਚ ਲੰਬੀ ਚਿੜੀ ਨੇ ਆੜੂ ਦੇ ਬੂਟੇ ਹੇਠ ਆਲੀਸ਼ਾਨ ਆਲ੍ਹਣਾ ਬਣਾਇਆ

ਸਿੱਧਵਾਂ ਬੇਟ, 31 ਮਈ (ਜਸਵੰਤ ਸਿੰਘ ਸਲੇਮਪੁਰੀ)-ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੂਬਾ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਹਰ ਪਾਸੇ ਪੱਸਰੀ ਰਹੀ ਚੁੱਪ ਅਤੇ ਸਾਫ਼ ਹੋਏ ਵਾਤਾਵਰਨ ਦੀ ਬਦੌਲਤ ਇਲਾਕੇ ਵਿਚ ਕਈ ਅਦਭੁੱਤ ਜੀਵ-ਜੰਤੂ ਵੇਖਣ ਨੂੰ ਮਿਲ ਰਹੇ ਹਨ | ਜਿਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਹੰਬੜਾਂ, 31 ਮਈ (ਹਰਵਿੰਦਰ ਸਿੰਘ ਮੱਕੜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਵੱਲੋਂ ਬਿਜਲੀ ਗਰਿੱਡ ਹੰਬੜਾਂ ਵਿਖੇ ਬਲਾਕ ਪ੍ਰਧਾਨ ਸੁਖਮਿੰਦਰਪਾਲ ਸਿੰਘ ਹੰਬੜਾਂ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਨਾਅਰੇਬਾਜ਼ੀ ...

ਪੂਰੀ ਖ਼ਬਰ »

ਝੋਨੇ ਦੇ ਬੀਜ ਘੁਟਾਲੇ ਦੀ ਨਿਰਪੱਖ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ

ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਝੋਨੇ ਦੇ ਬੀਜ ਵੇਚੇ ਜਾਣ 'ਤੇ ਹੋਈ ਕਾਲਾਬਜ਼ਾਰੀ ਕਾਰਨ ਕਿਸਾਨਾਂ ਦੀ ਕਰੋੜਾਂ ਰੁਪਏ ਵਿਚ ਵੱਜੀ ਠੱਗੀ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਜ਼ਿਲ੍ਹਾ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਗੁਰਮਤਿ ਭਵਨ ਵਿਦਿਆਰਥੀਆਂ ਨੂੰ ਰਾਸ਼ਨ ਦਿੱਤਾ

ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਗਰੀਬ-ਲੋੜਵੰਦਾਂ ਦੀ ਸਹਾਇਤਾ ਦਾ ਕੇਂਦਰ ਬਿੰਦੂ ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਮੰਡੀ ਮੁੱਲਾਂਪੁਰ ਦਾਖਾ 'ਚ ਚੱਲ ਰਹੇ ਗੁਰਮਤਿ ਭਵਨ ਅੰਦਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀ ...

ਪੂਰੀ ਖ਼ਬਰ »

ਐੱਸ.ਐੱਚ.ਓ. ਦਾਖਾ ਪ੍ਰੇਮ ਸਿੰਘ ਵਲੋਂ ਮਾਸਕ ਨੂੰ ਲੈ ਕੇ ਆਖ਼ਰੀ ਚਿਤਾਵਨੀ

ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਵਾਇਰਸ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਨੇਮਾਂ ਦੀ ਪਾਲਣਾ ਕਰਵਾਉਣ ਲਈ ਥਾਣਾ ਦਾਖਾ ਐੱਸ.ਐੱਚ.ਓ ਪ੍ਰੇਮ ਸਿੰਘ ਭੰਗੂ ਵਲੋਂ ਸ਼ਹਿਰ ਦੇ ਪੈਟਰੋਲੀਅਮ ਡੀਲਰ ...

ਪੂਰੀ ਖ਼ਬਰ »

ਰੱਤੋਵਾਲ 'ਚ ਮਨਰੇਗਾ ਦਾ ਕੰਮ ਜੰਗੀ ਪੱਧਰ 'ਤੇ ਜਾਰੀ-ਸਰਪੰਚ ਜਗਦੀਪ ਬਿੱਟੂ

ਮੁੱਲਾਂਪੁਰ-ਦਾਖਾ, 31 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਜਿਥੇ ਹਰ ਸੰਭਵ ਯਤਨ ਕੀਤਾ, ਉਥੇ ਵਾਇਰਸ ਦੇ ਠਹਿਰਾਅ ਬਾਅਦ ਗਰੀਬ-ਲੋੜਵੰਦ ਮਜ਼ਦੂਰ-ਕਿਸਾਨਾਂ ਨੂੰ ਹੁਣ ਰੋਜ਼ੀ-ਰੋਟੀ ਲਈ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX