ਤਾਜਾ ਖ਼ਬਰਾਂ


ਥਾਣਾ ਸੰਦੌੜ ਦਾ ਏ.ਐਸ.ਆਈ 23,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ
. . .  about 1 hour ago
ਸੰਦੌੜ ( ਸੰਗਰੂਰ ) ,14 ਅਗਸਤ ( ਜਸਵੀਰ ਸਿੰਘ ਜੱਸੀ , ਗੁਰਪ੍ਰੀਤ ਸਿੰਘ ਚੀਮਾ)- ਥਾਣਾ ਸੰਦੌੜ ਦੇ ਏ .ਐਸ .ਆਈ ਅਨਾਇਤ ਖਾਂ ਨੂੰ ਪਿੰਡ ਧੰਨੋ ਦੇ ਇੱਕ ਵਿਅਕਤੀ ਤੋਂ 23500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ...
ਕੋਰੋਨਾ ਨਾਲ ਜ਼ਿਲ੍ਹੇ ’ਚ ਚਾਰ ਹੋਰ ਮੌਤਾਂ ,130 ਵਿਅਕਤੀ ਦੀ ਹੋਰ ਆਏ ਵਾਇਰਸ ਦੀ ਲਪੇਟ ’ਚ
. . .  about 2 hours ago
ਪਟਿਆਲਾ ,14 ਅਗਸਤ (ਮਨਦੀਪ ਸਿੰਘ ਖਰੋੜ, ਰਣਜੀਤ ਸਿੰਘ) - ਜ਼ਿਲ੍ਹੇ ’ਚ ਕੋਰੋਨਾ ਨਾਲ ਚਾਰ ਹੋਰ ਵਿਅਕਤੀਆਂ ਦੀ ਮੌਤ ਹੋਣ ਦੀ ਦੁੱਖਦਾਈ ਘਟਨਾ ਨਾਲ ਜ਼ਿਲ੍ਹੇ ’ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 67 ਹੋ ...
ਫ਼ਾਜ਼ਿਲਕਾ ਜ਼ਿਲ੍ਹੇ ‘ਚ ਕੋਰੋਨਾ ਦੇ 22 ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਫਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ‘ਚ ਅੱਜ 22 ਹੋਰ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ । ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਅੱਜ ਕੁੱਲ 22 ਨਵੇਂ ਕਰੋਨਾ ਪਾਜੀਟਿਵ ਕੇਸ ਆਏ ਹਨ ਜਿਨਾਂ ਨੂੰ ਮਿਲਾ ਕੇ ਕੁੱਲ ਐਕਟਿਵ...
ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਜਾਵੇਗੀ, ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ - ਕੈਪਟਨ
. . .  about 2 hours ago
ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਜਾਵੇਗੀ, ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ - ਕੈਪਟਨ
. . .  about 2 hours ago
ਪੰਜਾਬ ਦੇ ਵੱਡੇ ਸ਼ਹਿਰਾਂ 'ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ - ਜਲੰਧਰ, ਪਟਿਆਲਾ ਤੇ ਲੁਧਿਆਣਾ 'ਚ ਹੋਵੇਗੀ ਸਖਤੀ - ਕੈਪਟਨ
. . .  about 2 hours ago
ਪੰਜਾਬ ਦੇ ਵੱਡੇ ਸ਼ਹਿਰਾਂ 'ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ...
ਪੰਜਾਬ 'ਚ ਰੋਜ਼ਾਨਾ ਆ ਰਹੇ ਹਨ ਕੋਵਿਡ19 ਦੇ ਕਰੀਬ 1000 ਕੇਸ, ਹਰ ਕਿਸੇ ਨੂੰ ਕਰਾਉਣੀ ਚਾਹੀਦੀ ਹੈ ਜਾਂਚ - ਕੈਪਟਨ
. . .  1 minute ago
ਮਾਨਸਾ 'ਚ 5 ਹੋਰ ਕੋਰੋਨਾ ਦੀ ਪੁਸ਼ਟੀ ਹੋਈ
. . .  about 3 hours ago
ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲੇ 'ਚ ਅੱਜ 5 ਹੋਰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪੀੜਤ ਪਾਏ ਗਏ ਵਿਅਕਤੀਆਂ 'ਚ 2 ਕਰਮਚਾਰੀ ਥਾਣਾ ਜੋਗਾ ਤੇ ਇਕ ਝੁਨੀਰ ਨਾਲ ਸਬੰਧਿਤ ਹੈ ਅਤੇ ਮਾਨਸਾ ਨੇੜਲੇ ਪਿੰਡਾਂ ਦੇ ਹਨ। ਸਿਹਤ ਅਧਿਕਾਰੀਆਂ ਵਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15ਵੇਂ ਐਡੀਸ਼ਨ ਤਹਿਤ ਲਾਈਵ ਹੋ ਕੇ ਅਹਿਮ ਮੁੱਦਿਆਂ 'ਤੇ ਕਰ ਰਹੇ ਹਨ ਗੱਲ, ਲੋਕਾਂ ਦੇ ਸਵਾਲਾਂ ਦੇ ਦੇਣਗੇ ਜਵਾਬ
. . .  about 3 hours ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15ਵੇਂ ਐਡੀਸ਼ਨ ਤਹਿਤ ਲਾਈਵ ਹੋ ਕੇ ਅਹਿਮ...
ਬੀਬੀ ਸਵਿੰਦਰ ਕੌਰ ਬੋਪਾਰਾਏ ਕਾਂਗਰਸ ਮਹਿਲਾ ਵਿੰਗ ਪੰਜਾਬ ਦੇ ਵਰਕਿੰਗ ਪ੍ਰਧਾਨ ਨਿਯੁਕਤ
. . .  about 3 hours ago
ਛੇਹਰਟਾ (ਅੰਮ੍ਰਿਤਸਰ), 14 ਅਗਸਤ (ਵਡਾਲੀ) - ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿਚ ਬੇਦਾਗ਼ ਸੇਵਾ ਨਿਭਾ ਰਹੇ ਬੀਬੀ ਸਵਿੰਦਰ ਕੌਰ ਬੋਪਾਰਾਏ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਮਹਿਲਾ ਵਿੰਗ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦੀ...
ਰਾਸ਼ਟਰਪਤੀ ਨੇ ਦੇਸ਼ ਨੂੰ ਕੀਤਾ ਸੰਬੋਧਨ, ਅਸ਼ਾਂਤੀ ਪੈਦਾ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਜਵਾਬ
. . .  about 3 hours ago
ਨਵੀਂ ਦਿੱਲੀ, 14 ਅਗਸਤ - ਆਜ਼ਾਦੀ ਦਿਵਸ ਦੇ ਮੌਕੇ 'ਤੇ ਸ਼ੁਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਆਜ਼ਾਦੀ ਦਿਵਸ ਦੇ ਉਤਸਵਾਂ ਵਿਚ ਹਮੇਸ਼ਾ ਵਾਂਗ ਧੂਮ ਧਾਮ ਨਹੀਂ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਵੀ ਸੰਦੇਸ਼ ਦਿੰਦੇ...
ਐਕਸਾਈਜ਼ ਤੇ ਪੁਲਿਸ ਵਿਭਾਗ ਵੱਲੋਂ ਪਿੰਡ ਗੁਮਾਨਪੁਰਾ ਤੋਂ ਸਾਂਝੇ ਆਪ੍ਰੇਸ਼ਨ ਦੌਰਾਨ ਕਰੀਬ ਦੋ ਹਜ਼ਾਰ ਲੀਟਰ ਨਾਜਾਇਜ਼ ਲਾਹਣ ਫੜੀ
. . .  about 3 hours ago
ਛੇਹਰਟਾ (ਅੰਮ੍ਰਿਤਸਰ), 14 ਅਗਸਤ (ਵਡਾਲੀ) - ਬੀਤੇ ਦਿਨੀਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਤੋਂ ਵੱਧ ਮੌਤਾਂ ਹੋਣ ਕਾਰਨ ਸੂਬੇ ਵਿਚ ਹਾਹਾਕਾਰ ਮੱਚੀ ਹੋਈ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਪੁਲਿਸ ਤੇ ਐਕਸਾਈਜ਼ ਵਿਭਾਗ ਨੂੰ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਜਿਸ...
ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਜਨਾਲਾ 'ਚ ਜ਼ਬਰਦਸਤ ਰੋਸ ਮੁਜ਼ਾਹਰਾ
. . .  about 3 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ (ਕੋਵਿਡ 19) ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਮੂਹਰਲੀ ਕਤਾਰ ਵਿੱਚ ਰਹਿ ਕੇ ਡਿਊਟੀ ਨਿਭਾਅ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅੱਜ ਸਿਵਲ ਹਸਪਤਾਲ ਅਜਨਾਲਾ ਵਿਖੇ ਜਿਲ੍ਹਾ ਲੁਧਿਆਣਾਂ...
20 ਤੱਕ ਗਰੀਬਾਂ ਨੂੰ ਸਰਕਾਰੀ ਕਣਕ ਨਾ ਦੇਣ ਤੇ ਅਮਰਜੀਤ ਰਾਜੇਆਣਾ ਬੈਠਣਗੇ ਭੁੱਖ ਭੜਤਾਲ 'ਤੇ
. . .  about 3 hours ago
ਬਾਘਾ ਪੁਰਾਣਾ 14 ਅਗਸਤ (ਬਲਰਾਜ ਸਿੰਗਲਾ)ਆੜਤੀਆ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ ਵੱਲੋਂ ਗਰੀਬ,ਲੋੜਵੰਦ ਪਰਿਵਾਰਾਂ ਨੂੰ ਸਬੰਧਿਤ ਵਿਭਾਗ ਵੱਲੋਂ ਕਣਕ ਨਾ ਮੁਹੱਈਆ ਕਰਾਉਣ ਅਤੇ ਜੱਥੇਬੰਦੀਆਂ,ਸਮਾਜ ਸੇਵੀਆਂ ਵੱਲੋਂ ਸਿਵਲ ਪ੍ਰਸ਼ਾਸ਼ਨ ਦੇ ਦਫਤਰ ਅੱਗੇ...
ਅਰਬਨ ਅਸਟੇਟ ਕਾਲੋਨੀ ਰਾਮ ਤੀਰਥ ਰੋਡ ਦੀ ਕੰਧ ਢਾਉਣ ਦੇ ਮਸਲੇ 'ਤੇ ਹੋਈ ਤਿੱਖੀ ਤਕਰਾਰਬਾਜੀ
. . .  about 4 hours ago
ਰਾਮ ਤੀਰਥ (ਅੰਮ੍ਰਿਤਸਰ), 14 ਅਗਸਤ (ਧਰਵਿੰਦਰ ਸਿੰਘ ਔਲਖ) - ਅਰਬਨ ਅਸਟੇਟ ਕਾਲੋਨੀ ਰਾਮ ਤੀਰਥ ਰੋਡ ਦੇ ਵਾਸੀਆਂ ਨੇ ਕੁੱਝ ਵਿਅਕਤੀਆਂ 'ਤੇ ਗੁੰਡਾਗਰਦੀ ਕਰਨ ਅਤੇ ਕਾਲੋਨੀ ਦੀ ਕੰਧ ਢਾਹ ਕੇ ਨਜਾਇਜ਼ ਰਸਤਾ ਬਣਾਉਣ ਦੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਾਲੋਨੀ ਵਾਸੀਆਂ...
ਅਸ਼ੋਕ ਗਹਿਲੋਤ ਸਰਕਾਰ ਨੇ ਹਾਸਲ ਕੀਤਾ ਭਰੋਸਗੀ ਮਤਾ
. . .  about 4 hours ago
ਜੈਪੁਰ, 14 ਅਗਸਤ - ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਜਿੱਤ ਲਿਆ ਹੈ। ਇਸ ਦੇ ਨਾਲ ਹੀ ਸਦਨ ਦੀ ਕਾਰਵਾਈ 21 ਅਗਸਤ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਸ ਵਕਤ...
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਰਾਸ਼ਟਰਪਤੀ ਦੇਸ਼ ਨੂੰ ਕਰ ਰਹੇ ਹਨ ਸੰਬੋਧਨ
. . .  about 4 hours ago
ਗਰਭਵਤੀ ਔਰਤ ਨੂੰ ਹੋਇਆ ਕੋਰੋਨਾ
. . .  about 4 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲ ਵੰਝਾਂਵਾਲਾ ਦੀ ਰਹਿਣ ਵਾਲੀ ਇੱਕ ਗਰਭਵਤੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸਨੂੰ ਇਲਾਜ਼ ਲਈ ਸਿਹਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਭੇਹ ਦਿੱਤਾ ਹੈ।ਸਿਹਤ ਵਿਭਾਗ ਤੋਂ ਪ੍ਰਾਪਤ...
ਕਪੂਰਥਲਾ ਵਿਚ ਕੋਰੋਨਾ ਦੇ 25 ਮਾਮਲੇ ਆਏ ਸਾਹਮਣੇ,ਇਕ ਪੁਲਿਸ ਕਰਮਚਾਰੀ ਦੀ ਮੌਤ, ਬੇਗੋਵਾਲ 'ਚ 5 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  about 4 hours ago
ਕਪੂਰਥਲਾ/ਬੇਗੋਵਾਲ, 14 ਅਗਸਤ (ਅਮਰਜੀਤ ਸਿੰਘ ਸਡਾਨਾ/ਸੁਖਜਿੰਦਰ ਸਿੰਘ) - ਜ਼ਿਲ੍ਹੇ ਵਿਚ ਕੋਰੋਨਾ ਦੇ ਅੱਜ 25 ਮਾਮਲੇ ਸਾਹਮਣੇ ਆਏ ਹਨ, ਜਦ ਕਿ ਕਪੂਰਥਲਾ ਨੇੜਲੇ ਪਿੰਡ ਦੇ ਵਸਨੀਕ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਹੈ। ਅੱਜ ਦੇ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ 11 ਕਪੂਰਥਲਾ ਤੋਂ, 7 ਬੇਗੋਵਾਲ...
ਅਮਲੋਹ ਵਿਖੇ 8 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਅਮਲੋਹ , 14 ਅਗਸਤ (ਰਿਸ਼ੂ ਗੋਇਲ) - ਜ਼ਿਲਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਬਲਾਕ ਅਮਲੋਹ ਦੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਅੱਜ ਬਲਾਕ ਅਮਲੋਹ ਵਿੱਚ 8 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਕਾਰਨ ਸ਼ਹਿਰ ...
ਪਠਾਨਕੋਟ ਵਿਚ ਕੋਰੋਨਾ ਦੇ 21 ਮਾਮਲੇ ਆਏ ਸਾਹਮਣੇ 1 ਕੋਰੋਨਾ ਮਰੀਜ਼ ਦੀ ਹੋਈ ਮੌਤ
. . .  about 4 hours ago
ਪਠਾਨਕੋਟ, 14 ਅਗਸਤ (ਸੰਧੂ) - ਪਠਾਨਕੋਟ ਵਿੱਚ ਕੋਰੋਨਾ ਦੇ 21 ਮਾਮਲੇ ਆਏ ਸਾਹਮਣੇ ਆਏ ਹਨ ਅਤੇ 1 ਕੋਰੋਨਾ ਮਰੀਜ਼ ਦੀ ਹੋਈ ਮੌਤ ਹੋ ਗਈ ਹੈ ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਪਠਾਨਕੋਟ ਦੀ ਹਾਊਸਿੰਗ ਬੋਰਡ ਕਾਲੋਨੀ ਦੀ 60 ਸਾਲਾ ਕੋਰੋਨਾ ਪਾਜ਼ੀਟਿਵ...
ਲੁਧਿਆਣਾ ਵਿਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ
. . .  about 5 hours ago
ਲੁਧਿਆਣਾ, 14 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਵਿਚ 7 ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ ਜਦਕਿ...
ਜ਼ਿਲੇ ’ਚ 20 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ
. . .  about 5 hours ago
ਹੁਸ਼ਿਆਰਪੁਰ, 14 ਅਗਸਤ (ਬਲਜਿੰਦਰਪਾਲ ਸਿੰਘ)-ਜ਼ਿਲੇ ’ਚ 20 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 784 ਹੋ ਗਈ ਹੈ ਅਤੇ 1 ਹੋਰ ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 23 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਦਰਿਆ ਸਤਲੁਜ 'ਚ ਡੁੱਬਣ ਕਾਰਨ ਚਾਰ ਮਾਸੂਮ ਲੜਕੀਆਂ ਦੀ ਮੌਤ
. . .  about 5 hours ago
ਸਿਧਵਾਂ ਬੇਟ, 14 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਅੱਜ ਬਾਅਦ ਦੁਪਹਿਰ ਜ਼ਿਲ੍ਹਾ ਲੁਧਿਆਣਾ ਸਥਿਤ ਸਿਧਵਾਂ ਬੇਟ ਲਾਗਲੇ ਪਿੰਡ ਗੋਰਸੀਆ ਕਾਦਰ ਬਖਸ਼ ਦੀ ਬਸਤੀ ਚੰਡੀਗੜ੍ਹ ਛੰਨਾਂ ਦੀਆਂ ਚਾਰ ਮਾਸੂਮ ਲੜਕੀਆਂ ਦਰਿਆ ਸਤਲੁਜ ਵਿਚ ਡੁੱਬ ਕੇ ਮੌਤ ਦੇ ਮੂੰਹ ਜਾ ਪਈਆਂ। ਚਾਰਾਂ ਦੀ ਉਮਰ 7 ਤੋਂ 10...
ਪਠਾਨਕੋਟ ਦੇ 9 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 5 hours ago
ਪਠਾਨਕੋਟ, 14 ਅਗਸਤ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ 9 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 125 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਜੇਠ ਸੰਮਤ 552
ਿਵਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿਥੇ ਨਿਸ਼ਾਨੇ ਵੱਲ ਸੇਧਤ ਹੋਵੇ। -ਸੁਕਰਾਤ

ਅੰਮ੍ਰਿਤਸਰ + ਤਰਨ-ਤਾਰਨ

ਮਿੰਨੀ ਬੱਸ ਜ਼ਿਲ੍ਹਾ ਅੰਮਿ੍ਤਸਰ ਦੇ ਅਪ੍ਰੇਟਰਾਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸਨ

ਚੋਗਾਵਾਂ, 31 ਮਈ (ਗੁਰਬਿੰਦਰ ਸਿੰਘ ਬਾਗੀ)-ਮਿੰਨੀ ਬੱਸ ਅਪ੍ਰੇਟਰ ਯੂਨੀਅਨ ਅੰਮਿ੍ਤਸਰ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ, ਵਾਇਸ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਹੇਠ ਸਥਾਨਕ ਕਸਬਾ ਚੋਗਾਵਾਂ ਵਿਖੇ ਸੈਂਕੜੇ ਮਿੰਨੀ ਬੱਸ ਅਪ੍ਰੇਟਰਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਰਾਣੀਆਂ ਰੂਟ ਪਰਮਿਟ ਦੇ ਪ੍ਰਧਾਨ ਬਾਬਾ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਉਹ ਆਪਣੀਆਂ ਦੋ ਮਿੰਨੀ ਬੱਸਾਂ ਨੂੰ ਚੰਡੀਗੜ੍ਹ 'ਚ ਲਿਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਬੱਸਾਂ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਵੇਗਾ | ਉਨ੍ਹਾਂ ਦੱਸਿਆ ਕਿ ਮੇਰਾ ਪਰਿਵਾਰ ਦੋ ਮਹੀਨੇ ਤੋਂ ਬੰਦ ਪਈਆਂ ਬੱਸਾਂ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ | ਇਸੇ ਤਰ੍ਹਾਂ ਸੈਂਕੜੇ ਮਿੰਨੀ ਬੱਸ ਅਪ੍ਰੇਟਰਾਂ ਦੇ ਬੱਚੇ ਰੋਜੀ-ਰੋਟੀ ਨੂੰ ਤਰਸ ਰਹੇ ਹਨ, ਪਰ ਸਰਕਾਰ ਨੇ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਉਲਟਾ ਨਵੇਂ ਪਰਮਿਟ ਜਾਰੀ ਕਰ ਕੇ ਉਨ੍ਹਾਂ ਦੀ ਆਸ ਵੀ ਖਤਮ ਕਰ ਦਿੱਤੀ ਹੈ ਜਿਸ ਕਾਰਨ ਇਕੱਲੇ ਜ਼ਿਲ੍ਹਾ ਅੰਮਿ੍ਤਸਰ ਵਿਚ ਹੀ 8 ਹਜ਼ਾਰ ਬੱਸਾਂ ਦੇ ਕਰਿੰਦੇ ਬੇਰੁਜਗਾਰ ਹੋ ਗਏ ਹਨ | ਇਸ ਮੌਕੇ ਜ਼ਿਲ੍ਹਾ ਅੰਮਿ੍ਤਸਰ-ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਮੰਨਣ, ਕੁਲਦੀਪ ਸਿੰਘ ਝੰਜੋਟੀ, ਬਲਦੇਵ ਸਿੰਘ ਬੱਬੂ, ਸ਼ੇਰ ਸਿੰਘ ਚੋਗਾਵਾਂ ਨੇ ਇਕ ਸੁਰ ਵਿਚ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਬੱਸ ਅਪ੍ਰੇਟਰਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾ ਪੂਰੇ ਜ਼ਿਲ੍ਹੇ ਦੇ ਬੱਸ ਅਪ੍ਰੇਟਰ ਚੰਡੀਗੜ੍ਹ ਪਹੁੰਚ ਕੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨਗੇ | ਇਸ ਮੌਕੇ ਬਲਾਕ ਪ੍ਰਧਾਨ ਦਿਲਬਾਗ ਸਿੰਘ ਚੋਗਾਵਾਂ, ਸੂਬਾ ਸਿੰਘ, ਕਰਤਾਰ ਸਿੰਘ ਮੈਂਬਰ, ਮਿੰਟਾ ਸ਼ਾਹ ਰਾਣੀਆ, ਓਾਕਾਰ ਸਿੰਘ, ਨਿਸ਼ਾਨ ਸਿੰਘ ਮੌੜੇ, ਭੁਪਿੰਦਰ ਸਿੰਘ, ਬਾਬਾ ਹਰਦੀਪ ਸਿੰਘ, ਡਾ: ਨਰਿੰਦਰ ਕੁਮਾਰ, ਬਾਬਾ ਕੁਲਵੰਤ ਸਿੰਘ, ਭੇਜਾ ਆਦਿ ਬੱਸ ਆਪ੍ਰੇਟਰ ਹਾਜ਼ਰ ਸਨ |

ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ: ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ-ਸੋਨੀ

ਅੰਮਿ੍ਤਸਰ, 31 ਮਈ (ਹਰਜਿੰਦਰ ਸਿੰਘ ਸ਼ੈਲੀ)-ਸਰਬਤ ਦਾ ਭਲਾ ਟਰੱਸਟ ਦੇ ਬਾਨੀ ਡਾ: ਐਸ. ਪੀ. ਸਿੰਘ ਓਬਰਾਏ ਕੋਵਿਡ ਮਹਾਂਮਾਰੀ ਦੌਰਾਨ ਸਮੁੱਚੀ ਲੋਕਾਈ ਦੀ ਲਗਾਤਾਰ ਸੇਵਾ ਕਰ ਰਹੇ ਹਨ | ਇਸ ਲੜਾਈ 'ਚ ਸਾਨੂੰ ਇਨ੍ਹਾਂ ਦਾ ਵੱਡਾ ਯੋਗਦਾਨ ਮਿਲਿਆ ਹੈ ਤੇ ਇਨ੍ਹਾਂ ਨੇ ਲੋੜਵੰਦਾਂ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਵਲੋਂ ਪਿੰਡ ਜੱਸੜ ਦੇ ਗੁਰਦੁਆਰਾ ਸਾਹਿਬ ਨੂੰ ਇਕ ਲੱਖ ਦੇਣ ਦਾ ਐਲਾਨ

ਸੁਧਾਰ, 31 ਮਈ (ਜਸਵਿੰਦਰ ਸਿੰਘ ਸੰਧੂ)-ਪਿੰਡ ਜੱਸੜ 'ਚ ਬੀਤੇ ਦਿਨੀਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਨ | ਇਸ ਸਬੰਧ 'ਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਗੁਰਦੁਆਰਾ ਚੜ੍ਹਦੀ ਪੱਤੀ ਵਿਖੇ ਨਤਮਸਤਕ ਹੋਏ ਪਿੰਡ ਵਾਸੀਆਂ ਨਾਲ ਦੁੱਖ ...

ਪੂਰੀ ਖ਼ਬਰ »

ਅੱਜ ਸਾਰੇ ਬਿਜਲੀ ਮੁਲਾਜ਼ਮ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕਰਨਗੇ

ਟਾਂਗਰਾ, 31 ਮਈ (ਕਲੇਰ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੀ ਮੀਟਿੰਗ ਸੂਬਾਈ ਪ੍ਰਧਾਨ ਇੰਜੀਨੀਅਰ ਪ੍ਰਮਜੀਤ ਸਿੰਘ ਦਸੂਹਾ ਤੇ ਜਰਨਲ ਸਕੱਤਰ ਰਜਿੰਦਰ ਠਾਕੁਰ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸ ਰਾਹੀਂ ਹੋਈ | ਜਾਣਕਾਰੀ ...

ਪੂਰੀ ਖ਼ਬਰ »

ਟਿੱਡੀ ਦਲ ਦੇ ਹਮਲੇ ਤੋਂ ਬਚਾਅ ਲਈ ਕਿਸਾਨਾਂ ਨੂੰ ਉਪਾਅ ਦੱਸੇ

ਚੋਗਾਵਾਂ, 31 ਮਈ (ਗੁਰਬਿੰਦਰ ਸਿੰਘ ਬਾਗੀ)-ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਵੇਖਦਿਆਂਬਲਾਕ ਚੋਗਾਵਾਂ ਦੇ ਪਿੰਡ ਬਰਾੜ ਵਿਖੇ ਕਿਸਾਨਾਂ ਨੂੰ ਇਸ ਦੇ ਬਚਾਅ ਸਬੰਧੀ ਜਾਗੂਰਕ ਕਰਨ ਲਈ ਇਕ ਮੋਕ ਡਰਿਲ ਕਰਵਾਈ ਗਈ | ਟਿੱਡੀ ਦਲ ਤੋਂ ਆਪਣੀਆਂ ਫ਼ਸਲਾਂ ਦਾ ਬਚਾਅ ਕਰਨ ਸਬੰਧੀ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਅਮਰੀਕਾ ਨਿਵਾਸੀ ਨੌਜਵਾਨ ਵਲੋਂ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਤਿਆਰ ਕੀਤਾ 'ਐਪ'

ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਪੰਜਾਬੀਆਂ ਨੇ ਦੇਸ਼ ਵਿਦੇਸ਼ 'ਚ ਹਰ ਖੇਤਰ ਵਿਚ ਅਹਿਮ ਮਲ੍ਹਾਂ ਮਾਰੀਆਂ ਹਨ | ਅੱਜ ਕਿ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਹੋਏ ਹਨ ਤੇ ਹਰ ਮੁਲਕ ਇਸ ਦੇ ਫੈਲਾਅ ਤੋਂ ਬਚਣ ਲਈ ਆਪਣੇ ਆਪਣੇ ਪੱਧਰ 'ਤੇ ਜੁਗਤ ਲੜਾ ਰਹੇ ਹਨ | ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ

ਛੇਹਰਟਾ, 31 ਮਈ (ਵਡਾਲੀ)-ਥਾਣਾ ਛੇਹਰਟਾ ਦੇ ਅਧੀਨ ਪੈਂਦੇ ਇਲਾਕਾ 21 ਕੁਆਰਟਰ ਨਰਾਇਣਗੜ੍ਹ ਛੇਹਰਟਾ ਵਿਖੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ 35 ਸਾਲਾ ਬਿਕਰਮਜੀਤ ਸਿੰਘ ਉਰਫ ਸਾਬਾ ਪੁੱਤਰ ਪੂਰਨ ਸਿੰਘ ਜਿਸ ...

ਪੂਰੀ ਖ਼ਬਰ »

ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਪ੍ਰਧਾਨ ਅਟਵਾਲ ਵਲੋਂ ਅੰਮਿ੍ਤਸਰ ਦਾ ਦੌਰਾ

ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਟਵਾਲ ਵਲੋਂ ਅੰਮਿ੍ਤਸਰ ਦਾ ਦੌਰਾ ਕੀਤਾ ਗਿਆ | ਆਪਣੀ ਸੂਬਾ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਆਏ ਸ੍ਰੀ ਅਟਵਾਲ ਨੇ ਸ੍ਰੀ ...

ਪੂਰੀ ਖ਼ਬਰ »

ਫਾਰਚੂਨਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਦੀ ਮੌਤ

ਸੁਧਾਰ, 31 ਮਈ (ਜਸਵਿੰਦਰ ਸਿੰਘ ਸੰਧੂ)-ਪਿੰਡ ਤਲਵੰਡੀ ਨਾਹਰ ਵਿਖੇ ਰਮਦਾਸ ਰੋਡ 'ਤੇ ਆ ਰਹੀ ਫਾਰਚੂਨਰ ਪੀ ਬੀ 09 ਡਬਲਿਊ 4356 ਦੀ ਮੋਟਰਸਾਈਕਲ ਸਵਾਰਾਂ ਨਾਲ ਟੱਕਰ ਹੋ ਗਈ, ਜਿਸ ਦੌਰਾਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਤੇ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਅੰਮਿ੍ਤਸਰ ਦੀਆਂ ਸੜਕਾਂ 'ਤੇ ਮੈਟਰੋ ਬੱਸਾਂ ਦੌੜਨੀਆਂ ਅਜੇ ਦੂਰ ਦੀ ਗੱਲ

ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਕੋਰੋਨਾ ਕਾਰਨ ਅੰਮਿ੍ਤਸਰ ਵਿਚ ਚੱਲਣ ਵਾਲੀ ਮੈਟਰੋ ਬੱਸ ਵੀ ਬੰਦ ਹੋ ਗਈ | ਹੁਣ ਕੁਝ ਦਿਨਾ ਤੋਂ ਭਾਵੇਂ ਕਿ ਸਰਕਾਰਾਂ ਵਲੋਂ ਵਪਾਰਕ ਅਦਾਰਿਆਂ ਨੂੰ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ ਤੇ ਆਵਾਜਾਈ ਦੇ ਸਾਧਨ ਆਟੋ ਰਿਕਸ਼ਿਆਂ ਨੂੰ ...

ਪੂਰੀ ਖ਼ਬਰ »

ਨਿਗਮ ਦਫ਼ਤਰ ਵਿਖੇ ਕੋਰੋਨਾ ਦੀ ਦਸਤਕ ਤੋਂ ਬਾਅਦ 100 ਮੁਲਾਜ਼ਮਾਂ ਦੇ ਲਏ ਸੈਂਪਲ

ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਬੀਤੇ ਦਿਨ ਨਗਰ ਨਿਗਮ ਦੇ ਗਾਹਕ ਸੇਵਾ ਕੇਂਦਰ (ਸੀ. ਐਫ. ਸੀ.) ਦੇ ਇਕ ਪ੍ਰਾਈਵੇਟ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਜਿਥੇ ਨਗਰ ਨਿਗਮ ਦੇ ਸਾਰੇ ਕਰਮਚਾਰੀਆਂ 'ਚ ਸਹਿਮ ਦਾ ਮਹੌਲ ਬਣਿਆ ਹੈ ਉਥੇ ਨਿਗਮ ਪ੍ਰਸ਼ਾਸਨ ਵਲੋਂ ਇਸ ...

ਪੂਰੀ ਖ਼ਬਰ »

ਪ੍ਰੋ: ਵਲਟੋਹਾ ਵਲੋਂ ਪੰਜਾਬ ਸਟੇਟ ਸਹਿਕਾਰੀ ਖੇਤੀਬਾੜੀ ਬੈਂਕ ਦੇ ਐਮ.ਡੀ. ਨੂੰ ਹਟਾਉਣ ਦੀ ਕੀਤੀ ਮੰਗ

ਅੰਮਿ੍ਤਸਰ, 31 ਮਈ (ਸਟਾਫ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਟੇਟ ਸਹਿਕਾਰੀ ਖੇਤੀਬਾੜੀ ਬੈਂਕ (ਪੀ.ਐਸ.ਸੀ.ਏ.ਡੀ.) ਦੇ ਮੈਨੇਜਿੰਗ ਡਾਇਰੈਕਟਰ ਦੇ ਤਾਲਾਬੰਦੀ ਦੌਰਾਨ ਸੇਵਾ ਕਾਲ 'ਚ ਕੀਤੇ ਗਏ ਵਾਧੇ ਦੀ ਨਿੰਦਾ ਕਰਦਿਆਂ ਉਸ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਸਿੱਖ ਸੰਸਥਾਵਾਂ ਵੱਸਦੇ ਸਿਕਲੀਗਰ ਸਿੱਖਾਂ ਅਤੇ ਅਸਾਮੀ ਸਿੱਖਾਂ ਦੀ ਸਹਾਇਤਾ ਲਈ ਵੀ ਅੱਗੇ ਆਉਣ: ਨਿਰਮਲ ਸਿੰਘ, ਭਾਗ ਸਿੰਘ ਅਣਖੀ

ਅੰਮਿ੍ਤਸਰ, 31 ਮਈ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ ਨੇ ਕੋਰੋਨਾ ਸੰਕਟ ਦੌਰਾਨ ਦੇਸ਼ ਵਿਦੇਸ਼ 'ਚ ਵਸਦੇ ਸਿੱਖ ਭਾਈਚਾਰੇ ਵਲੋਂ ਲੋੜਵੰਦਾਂ ਲਈ ਲੰਗਰ ਆਦਿ ਦੀਆਂ ...

ਪੂਰੀ ਖ਼ਬਰ »

ਸਰਪੰਚ ਟੋਨਾ ਜਨ-ਕਲਿਆਣ 'ਤੇ ਪ੍ਰਚਾਰ ਸੈਲ ਅੰਮਿ੍ਤਸਰ ਦੇ ਚੇਅਰਮੈਨ ਨਿਯੁਕਤ

ਚੌਕ ਮਹਿਤਾ, 31 ਮਈ (ਧਰਮਿੰਦਰ ਸਿੰਘ ਸਦਾਰੰਗ)- ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਅਤੇ ਹਲਕਾ ਜੰਡਿਆਲਾ ਗੁਰੂੁ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਸਲਵਿੰਦਰ ਸਿੰਘ ਟੋਨਾ ਸਰਪੰਚ ਮਹਿਸਮਪੁਰ ਨੂੰ ...

ਪੂਰੀ ਖ਼ਬਰ »

ਕਾਂਗਰਸ ਨੇ ਪੰਜਾਬੀਆਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ-ਬੋਨੀ ਅਜਨਾਲਾ

ਗੱਗੋਮਾਹਲ, 31 ਮਈ (ਬਲਵਿੰਦਰ ਸਿੰਘ ਸੰਧੂ)-ਕਾਂਗਰਸ ਪਾਰਟੀ ਜਦੋਂ ਵੀ ਸੱਤਾ 'ਚ ਆਈ ਹੈ ਉਸ ਨੇ ਪੰਜਾਬੀਆਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਅਕਾਲੀ ਆਗੂਆਂ ਦੀ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸੀ. ਆਈ. ਟੀ. ਯੂ. ਦਾ ਗੋਲਡਨ ਜੁਬਲੀ ਦਿਵਸ ਮਨਾਇਆ

ਮਜੀਠਾ, 31 ਮਈ (ਜਗਤਾਰ ਸਿੰਘ ਸਹਿਮੀ)-ਇੰਡੀਆ ਕਾਨਫਰੰਸ ਦੇ ਸੱਦੇ 'ਤੇ ਸੀ. ਆਈ. ਟੀ. ਯੂ. ਦਾ ਗੋਲਡਨ ਜੁਬਲੀ ਦਿਵਸ ਥਾਂ-ਥਾਂ 'ਤੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਣਾ ਸੀ | ਜ਼ਿਕਰਯੋਗ ਹੈ ਕਿ ਆਸ਼ਾ ਤੇ ਫੈਸਿਲੀਟੇਟਰ ਵਰਕਰਾਂ ਨੇ ਬਲਾਕ ਮਜੀਠਾ ਦੇ ਲਗਪਗ 20 ਪਿੰਡਾਂ 'ਚ ਸੀ. ...

ਪੂਰੀ ਖ਼ਬਰ »

ਕੁਮਾਰ ਅਮਿਤ ਨੂੰ ਭਾਜਪਾ ਦੇ ਜ਼ਿਲ੍ਹਾ ਵਾਇਸ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

ਛੇਹਰਟਾ, 31 ਮਈ (ਸੁਰਿੰਦਰ ਸਿੰਘ ਵਿਰਦੀ)-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਿਹਾ ਸੇਵਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ | ਇਸੇ ਸਿਲਸਿਲੇ ਦੇ ਚੱਲਦਿਆਂ ਕੋਟ ਖ਼ਾਲਸਾ ਵਿਖੇ ਭਾਜਪਾ ਸੀਨੀਅਰ ...

ਪੂਰੀ ਖ਼ਬਰ »

ਠੇਕੇਦਾਰਾਂ ਤੇ ਮਿਸਤਰੀ ਭਾਈਚਾਰੇ ਦੀ ਸਰਕਾਰ ਨੂੰ ਸਾਰ ਲੈਣ ਦੀ ਅਪੀਲ

ਅੰਮਿ੍ਤਸਰ, 31 ਮਈ (ਜੱਸ)-ਸਥਾਨਕ ਪ੍ਰਾਈਵੇਟ ਲੇਬਰ ਐਾਡ ਕੰਸਟਰੱਕਸ਼ਨ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਕੋਰੋਨਾ ਵਾਇਰਸ ਦੌਰਾਨ ਜਾਰੀ ਤਾਲਾਬੰਦੀ ਦੌਰਾਨ ਕੰਮ ਕਾਰ ਬੰਦ ਹੋਣ ਕਾਰਨ ਪਿਛਲੇ ਢਾਈ ਮਹੀਨਿਆਂ ਤੋਂ ਘਰੀ ਵਿਹਲੇ ਬੈਠੇ ਮਿਡਲ ਕਲਾਸ ਇਮਾਰਤੀ ਠੇਕੇਦਾਰਾਂ ਤੇ ...

ਪੂਰੀ ਖ਼ਬਰ »

'ਰਾਸਾ' ਅੰਮਿ੍ਤਸਰ ਇਕਾਈ ਦੇ ਪਿੰ੍ਰ: ਰਵੀ ਕੁਮਾਰ ਪ੍ਰਧਾਨ, ਪਿ੍ੰ: ਗੁਰਮੁੱਖ ਸਿੰਘ ਤੇ ਪਿੰ੍ਰ: ਸੁਸ਼ੀਲ ਅਗਰਵਾਲ ਬਣੇ ਜਨਰਲ ਸਕੱਤਰ

ਅੰਮਿ੍ਤਸਰ, 31 ਮਈ (ਜੱਸ)-ਪ੍ਰਾਈਵੇਟ ਮਾਨਤਾ ਪ੍ਰਾਪਤ ਤੇ ਸਬੰਧਤ ਸਕੂਲ ਪ੍ਰਬੰਧਕਾਂ ਦੀ ਸੰਸਥਾ 'ਰਾਸਾ' ਦੀ ਅੰਮਿ੍ਤਸਰ ਇਕਾਈ ਦੀ ਕੈਬਨਿਟ ਇਕੱਤਰਤਾ ਸਥਾਨਕ ਨਵਜੋਤ ਮਾਡਰਨ ਸੀਨੀ: ਸੈਕੰ: ਸਕੂਲ ਕਸ਼ਮੀਰ ਐਵੀਨਿਊ ਬਟਾਲਾ ਰੋਡ ਵਿਖੇ ਸ੍ਰੀਮਤੀ ਵੀਨਾ ਪਿਪਲਾਨੀ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਜੇ ਟਿਊਬਵੈੱਲਾਂ ਦੇ ਬਿੱਲ ਲਗਾਏ ਤਾਂ ਅਕਾਲੀ ਦਲ ਵਿਰੋਧ ਕਰੇਗਾ-ਬੋਨੀ ਅਜਨਾਲਾ

ਰਮਦਾਸ, 31 ਮਈ (ਜਸਵੰਤ ਸਿੰਾਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਪਟਨ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਸਹਿਮਤੀ ਨਾਲ ਝੋਨੇ ਦੀ ਲੁਆਈ 3000 ਰੁਪਏ ਪ੍ਰਤੀ ਏਕੜ ਨਿਰਾਧਾਰਤ

ਬੱਚੀਵਿੰਡ, 31 ਮਈ (ਬਲਦੇਵ ਸਿੰਘ ਕੰਬੋ)-ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਦੀ ਭਰਵੀਂ ਇਕੱਤਰਤਾ ਗੁਰਦੁਆਰਾ ਬਾਬਾ ਪੱਲ੍ਹਾ ਸ਼ਹੀਦ ਪਿੰਡ ਬੱਚੀਵਿੰਡ ਵਿਖੇ ਹੋਈ, ਜਿਸ 'ਚ ਅਜੋਕੇ ਸਮੇਂ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਨਾਲ-ਨਾਲ ...

ਪੂਰੀ ਖ਼ਬਰ »

ਤਹਿਸੀਲ ਅਜਨਾਲਾ ਦੇ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਬੰਧਕਾਂ ਤੇ ਮੁਖੀਆਂ ਦੀ ਮੀਟਿੰਗ

ਅਜਨਾਲਾ, 31 ਮਈ (ਐਸ. ਪ੍ਰਸ਼ੋਤਮ)-ਇਥੇ ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ ਵਿਖੇ ਤਹਿਸੀਲ ਭਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀ. ਬੀ. ਐਸ. ਈ. ਮਾਨਤਾ ਪ੍ਰਾਪਤ 40 ਤੋਂ ਵਧੇਰੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਕੂਲ ਮੁਖੀਆਂ ਦੀ ਹੋਈ ...

ਪੂਰੀ ਖ਼ਬਰ »

ਡੈਨੀ ਬੰਡਾਲਾ ਸਦਕਾ ਹਲਕੇ ਦਾ ਰਿਕਾਰਡਤੋੜ ਵਿਕਾਸ ਹੋਇਆ-ਟਾਂਗਰੀ

ਤਰਸਿੱਕਾ, 31 ਮਈ (ਅਤਰ ਸਿੰਘ ਤਰਸਿੱਕਾ)-ਸ: ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਧਾਇਕ ਹਲਕਾ ਜੰਡਿਆਲਾ ਗੁਰੂ ਦੀ ਅਗਵਾਈ 'ਚ ਹਲਕੇ ਦਾ ਰਿਕਾਰਡਤੋੜ ਵਿਕਾਸ ਹੋਇਆ ਹੈ ਤੇ ਹਲਕੇ 'ਚ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਸਭ ਵਰਗਾਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਦੇ ਮਿਲੀਆਂ ...

ਪੂਰੀ ਖ਼ਬਰ »

ਕੰਵਰਪ੍ਰਤਾਪ ਦੀ ਅਗਵਾਈ ਹੇਠ ਝੰਡੇਰ ਵਿਖੇ ਕਾਂਗਰਸੀ ਵਰਕਰਾਂ ਦੀ ਇਕੱਤਰਤਾ

ਜਗਦੇਵ ਕਲਾਂ, 31 ਮਈ (ਸ਼ਰਨਜੀਤ ਸਿੰਘ ਗਿੱਲ)-ਹਲਕਾ ਅਜਨਾਲਾ ਦੇ ਪਿੰਡ ਝੰਡੇਰ ਵਿਖੇ ਕਾਂਗਰਸੀ ਵਰਕਰਾਂ ਦੀ ਅਹਿਮ ਇਕੱਤਰਤਾ ਹਲਕਾ ਅਜਨਾਲਾ ਦੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਰਪੰਚ ਜੀਵਨ ਸਿੰਘ ਝੰਡੇਰ ਦੇ ...

ਪੂਰੀ ਖ਼ਬਰ »

ਅੰਮਿ੍ਤਸਰ-ਤਰਨ ਤਾਰਨ ਫਲਾਈਓਵਰ ਦਾ ਕੰਮ ਮੁਕੰਮਲ ਹੋਣ 'ਤੇ ਕੰਪਨੀ ਵਲੋਂ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਚੱਬਾ, 31 ਮਈ (ਜੱਸਾ ਅਨਜਾਣ)-ਅੰਮਿ੍ਤਸਰ ਤੇ ਤਰਨਤਾਰਨ ਨੂੰ ਜੋੜਦਾ ਫਲਾਈਓਵਰ ਮੁਕੰਮਲ ਹੋਣ 'ਤੇ ਗਣੇਸ਼ ਕਾਰਤਿਕ ਕੰਸਟ੍ਰਕਰਸ਼ਨ ਕੰਪਨੀ ਵਲੋਂ ਸ਼ੁਕਰਾਨੇ ਵਜੋਂ ਸ਼ਹੀਦ ਬਾਬਾ ਦੀਪ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਪਰਸੋਂ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਦੇ ਖੱਜਲ ਖੁਆਰ ਕਰਨ 'ਤੇ ਖਪਤਕਾਰਾਂ ਵਲੋਂ ਰੋਸ ਮੁਜ਼ਾਹਰਾ

ਤਰਸਿੱਕਾ, 31 ਮਈ (ਅਤਰ ਸਿੰਘ ਤਰਸਿੱਕਾ)-ਬਲਾਕ ਤਰਸਿੱਕਾ ਦੇ ਪਿੰਡ ਸੈਦੋਲੇਲ੍ਹ ਦੇ ਦੋ ਡੀਪੂ ਹੋਲਡਰ ਜਸਵੰਤ ਸਿੰਘ ਤੇ ਕਾਮਰੇਡ ਗੁਰਭੇਜ ਸਿੰਘ 'ਤੇ ਨੀਲੇ ਕਾਰਡ ਧਾਰਕਾਂ ਵਲੋਂ ਖੱਜਲ ਖੁਆਰ ਕਰਨ, ਰਾਸ਼ਨ ਕਾਰਡਾਂ ਦੇ ਨਾਂਅ ਕੱਟਣ ਤੇ 20 ਰੁਪਏ ਪ੍ਰਤੀ ਕਾਰਡ ਲੈਣ ਦੇ ਰੋਸ ...

ਪੂਰੀ ਖ਼ਬਰ »

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਕੌਮਾਂਤਰੀ ਵਿਸ਼ੇਸ਼ ਉਡਾਣਾਂ ਦੀ ਸ਼ੁਰੁਆਤ 'ਤੇ ਜਤਾਇਆ ਧੰਨਵਾਦ

ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਵਪਾਰ ਵਿੰਗ ਮਾਝਾ ਜ਼ੋਨ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸ: ਰਜਿੰਦਰ ਸਿੰਘ ਮਰਵਾਹਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਅੰਤਰਰਾਸ਼ਟਰੀ ਵਿਸ਼ੇਸ਼ ਉਡਾਣਾਂ ਦੀ ਸ਼ੁਰੂਆਤ ਲਈ ਮੰਤਰੀ ਸ: ਹਰਦੀਪ ਸਿੰਘ ਪੁਰੀ ਦਾ ਵਿਸ਼ੇਸ਼ ...

ਪੂਰੀ ਖ਼ਬਰ »

ਪ੍ਰਧਾਨ ਬਲਵਿੰਦਰ ਸਿੰਘ ਠੱਠੀਆਂ ਨੂੰ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ

ਬਾਬਾ ਬਕਾਲਾ ਸਾਹਿਬ, 31 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਠੱਠੀਆਂ, ਜੋ ਕਿ ਮਹਿਕਮਾ ਪੀ. ਡਬਲਿਊ. ਡੀ. ਵਿਭਾਗ 'ਚੋੋਂ ਬਤੌਰ ਮੇਹਟ ਆਪਣੀਆਂ 40 ਸਾਲਾਂ ...

ਪੂਰੀ ਖ਼ਬਰ »

ਆਨਲਾਈਨ ਪੜ੍ਹਾਈ ਸਮੇਂ ਦੀ ਲੋੜ-ਪਿ੍ੰ: ਬੱਲ

ਬਾਬਾ ਬਕਾਲਾ ਸਾਹਿਬ, 31 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਆਨਲਾਈਨ ਸਿੱਖਿਆ ਸਮੇਂ ਦੀ ਲੋੜ ਹੈ, ਨਾ ਕਿ ਮਾਨਸਿਕ ਬੋਝ ਤੇ ਇਹ ਆਨਲਾਈਨ ਪੜ੍ਹਾਈ ਆਉਣ ਵਾਲੇ ਸਮੇਂ 'ਚ ਵੀ ਬੱਚਿਆਂ ਦੇ ਭਵਿੱਖ ...

ਪੂਰੀ ਖ਼ਬਰ »

ਸੱਚਰ ਨੇ ਪਿੰਡ ਮਾਨ ਦੇ ਲੋੜਵੰਦ ਪਰਿਵਾਰਾਂ ਵਾਸਤੇ ਭੇਜਿਆ ਰਾਸ਼ਨ

ਕੱਥੂਨੰਗਲ, 31 ਮਈ (ਦਲਵਿੰਦਰ ਸਿੰਘ ਰੰਧਾਵਾ)-ਕੋਰੋਨਾ ਮਹਾਂਮਾਰੀ ਕਰਕੇ ਆਮ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੋਇਆ ਹੈ, ਜਿਸ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਚਲਾਉਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋੜਵੰਦ ਪਰਿਵਾਰਾਂ ਨੂੰ ਲਗਾਤਾਰ ...

ਪੂਰੀ ਖ਼ਬਰ »

ਲਾਈਫ ਕੇਅਰ ਹਸਪਤਾਲ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਨਿਰੰਤਰ ਸੇਵਾਵਾਂ-ਡਾ: ਰਾਜੇਸ ਕੁਮਾਰ

ਚੇਤਨਪੁਰਾ, 31 ਮਈ (ਮਹਾਂਬੀਰ ਸਿੰਘ ਗਿੱਲ)-ਲਾਈਫ ਕੇਅਰ ਹਸਪਤਾਲ ਫਤਹਿਗੜ੍ਹ ਚੂੜੀਆਂ ਰੋਡ ਨਿਰੰਕਾਰੀ ਕਲੋਨੀ ਅੰਮਿ੍ਤਸਰ ਵਲੋਂ ਤਾਲਾਬੰਦੀ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਰੀਜ਼ਾਂ ਨੂੰ ਨਿਰੰਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਮਨੁੱਖਤਾ ਦੀ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਅਜਨਾਲਾ ਨੇ ਜੁਡੀਸ਼ੀਅਲ ਅਦਾਲਤਾਂ ਨੂੰ ਖੋਲ੍ਹਣ ਲਈ ਹਾਈ ਕੋਰਟ ਚੀਫ ਜਸਟਿਸ ਕੋਲੋਂ ਕੀਤੀ ਮੰਗ

ਅਜਨਾਲਾ, 31 ਮਈ (ਐਸ. ਪ੍ਰਸ਼ੋਤਮ)-ਇਥੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਬਿ੍ਜ ਮੋਹਣ ਔਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਮੇਤ ਵਕੀਲਾਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ 'ਚ ਮਤਾ ਪਾਸ ਕਰ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ...

ਪੂਰੀ ਖ਼ਬਰ »

ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਖੂਨਦਾਨ ਕੈਂਪ 'ਚ ਕੀਤੀ ਸ਼ਿਰਕਤ

ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਯੂਥ ਫਾਰ ਗਲੋਬਲ ਪੀਸ ਐਾਡ ਟਰਾਂਸਪੋਮੇਸ਼ਨ ਵਲੋਂ ਲੋੜਵੰਦਾਂ ਲਈ ਲਗਾਏ ਜਾਣ ਵਾਲੇ ਖੂਨਦਾਨ ਕੈਂਪਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਈ. ਐਮ. ਸੀ. ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਰਾਜ ਸਭਾ ਮੈਂਬਰ ਸ਼ਵੇਤ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ ਲਾਅ ਨੇ ਆਨਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਪੂਰਾ ਕਰਵਾਇਆ ਸਿਲੇਬਸ

ਅੰਮਿ੍ਤਸਰ, 31 ਮਈ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੇ ਪ੍ਰਬੰਧਾਂ ਹੇਠ ਚੱਲ ਰਹੇ ਖ਼ਾਲਸਾ ਕਾਲਜ ਆਫ਼ ਲਾਅ ਵਲੋਂ ਕੋਵਿਡ-19 ਦੇ ਸਬੰਧ 'ਚ ਦੇਸ਼ ਭਰ 'ਚ ਹੋਈ ਤਾਲਾਬੰਦੀ ਤੇ ਕਰਫਿਊ ਦੌਰਾਨ ਛੱੁਟੀਆਂ ਹੋ ਜਾਣ ਕਾਰਨ ਸਟਾਫ ਵਲੋਂ ਈ-ਲੈਕਚਰ, ਕਲਾਸਾਂ, ਆਨਲਾਈਨ ਗਰੁੱਪ ...

ਪੂਰੀ ਖ਼ਬਰ »

ਸੇਵਾ ਮੁਕਤ ਹੋਣ 'ਤੇ ਪੰਜਾਬ ਹੋਮਗਾਰਡ ਦੇ ਜਵਾਨ ਦਾ ਸਨਮਾਨ

ਰਮਦਾਸ, 31 ਮਈ (ਜਸਵੰਤ ਸਿੰਘ ਵਾਹਲਾ)-ਪੁਲਿਸ ਥਾਣਾ ਰਮਦਾਸ ਵਿਖੇ ਪੰਜਾਬ ਹੋਮਗਾਰਡ ਦੇ ਜਵਾਨ ਰੇਸ਼ਮ ਸਿੰਘ ਪੁੱਤਰ ਬਿਸ਼ਨ ਸਿੰਘ ਆਪਣੀ 32 ਸਾਲ ਦੀ ਡਿਊਟੀ ਨਿਭਾਅ ਕੇ ਸੇਵਾ ਮੁਕਤ ਹੋਏ ਤੇ ਚੰਗੀਆਂ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਨੂੰ ਪੁਲਿਸ ਥਾਣਾ ਰਮਦਾਸ ਵਲੋਂ ...

ਪੂਰੀ ਖ਼ਬਰ »

ਪਿੰਡ ਕੋਟਲਾ ਡੂਮ ਦੇ ਐਸ. ਸੀ. ਭਾਈਚਾਰੇ ਨੇ ਲਾਏ ਸਰਪੰਚ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼

ਰਾਮ ਤੀਰਥ, 31 ਮਈ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲਾ ਡੂਮ ਦੇ ਐਸ. ਸੀ. ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਪਿੰਡ ਦੇ ਹਾਕਮ ਧਿਰ ਨਾਲ ਸਬੰਧਤ ਮੌਜੂਦਾ ਸਰਪੰਚ 'ਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਾਏ ਹਨ | ਪਿੰਡ ਦੇ ਨੰਬਰਦਾਰ ਰਾਜ ...

ਪੂਰੀ ਖ਼ਬਰ »

ਘੱਲੂਘਾਰਾ ਹਫ਼ਤਾ ਨਾਮ ਬਾਣੀ ਨਾਲ ਜੁੜ ਕੇ ਮਨਾਇਆ ਜਾਵੇ-ਬਾਬਾ ਹਰਨਾਮ ਸਿੰਘ ਖ਼ਾਲਸਾ

ਚੌਕ ਮਹਿਤਾ, 31 ਮਈ (ਧਰਮਿੰਦਰ ਸਿੰਘ ਸਦਾਰੰਗ, ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ '84 ਦੇ ਸਮੂਹ ਸ਼ਹੀਦਾਂ ਦੀ ਯਾਦ ਦਿਲ ਹਿਰਦਿਆਂ 'ਚ ਵਸਾਉਂਦਿਆਂ ਘਰਾਂ ਵਿਚ ਬੈਠ ਕੇ ਗੁਰਬਾਣੀ ਦਾ ਪਾਠ ਕਰਨ, ਜਾਪ ਕਰਨ ਤੇ ਅਰਦਾਸ ...

ਪੂਰੀ ਖ਼ਬਰ »

ਢੰਡ 'ਚ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਕਣਕ ਤੇ ਦਾਲ ਵੰਡੀ

ਸਰਾਏ ਅਮਾਨਤ ਖਾਂ, 31 ਮਈ (ਨਰਿੰਦਰ ਸਿੰਘ ਦੋਦੇ)-ਪਿੰਡ ਢੰਡ ਤੇ ਗੰਗਾਨਗਰ 'ਚ ਲੋੜਵੰਦਾਂ ਨੂੰ ਮੁਫ਼ਤ ਕਣਕ ਤੇ ਦਾਲ ਵੰਡੀ ਗਈ | ਇਸ ਬਾਰੇ ਸਰਪੰਚ ਸੁਰਜੀਤ ਸਿੰਘ ਸ਼ਾਹ ਤੇ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਨੇ ਜਵਾਈ ਨੂੰ ਸੱਟਾਂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

ਤਰਨ ਤਾਰਨ, 31 ਮਈ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਸਹੁਰਾ ਪਰਿਵਾਰ ਵਲੋਂ ਜਵਾਈ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ 3 ਮੈਂਬਰਾਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਭਾਈ ਮਨਜੀਤ ਸਿੰਘ ਨੇ ਨਾਰਲੀ ਦੇ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਸ਼ੈੱਡ ਦਾ ਲਿਆ ਜਾਇਜ਼ਾ

ਖਾਲੜਾ, 31 ਮਈ (ਜੱਜਪਾਲ ਸਿੰਘ ਜੱਜ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਬਾਬਾ ਜਵਾਹਰ ਸਿੰਘ ਪਿੰਡ ਨਾਰਲੀ ਵਿਖੇ ਬਣ ਰਹੇ ਦੀਵਾਨ ਹਾਲ ਦਾ ਜਾਇਜ਼ਾ ਲੈਂਦਿਆਂ ਮੈਂਬਰ ਸ੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ...

ਪੂਰੀ ਖ਼ਬਰ »

ਬਿਜਲੀ ਬਿੱਲ 2020 ਦੇ ਿਖ਼ਲਾਫ਼ ਬਿਜਲੀ ਕਾਮੇ ਅੱਜ ਮਨਾਉਣਗੇ ਕਾਲਾ ਦਿਨ-ਗੰਡੀਵਿੰਡ

ਤਰਨ ਤਾਰਨ, 31 ਮਈ (ਲਾਲੀ ਕੈਰੋਂ)-ਬਿਜਲੀ ਕਾਮਿਆਂ ਦੀ ਜਥੇਬੰਦੀ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਨਾਲ ਸੰਬੰਧਤ ਬਿਜਲੀ ਕਾਮੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਰਲੀਮੈਂਟ 'ਚ ਪੇਸ਼ ਕੀਤੇ ਬਿਜਲੀ ਬਿੱਲ 2020 ਖਿਲਾਫ਼ 1 ਜੂਨ ਨੂੰ ਨੈਸ਼ਨਲ ਕੋਆਰਡੀਨੇਸ਼ਨ ...

ਪੂਰੀ ਖ਼ਬਰ »

ਟਰਾਂਸਫ਼ਾਰਮਰ 'ਚੋਂ ਤਾਂਬਾ ਤੇ ਤੇਲ ਚੋਰੀ

ਖਾਲੜਾ, 31 ਮਈ (ਜੱਜਪਾਲ ਜੱਜ)-ਪੰਜਾਬ ਰਾਜ ਊਰਜਾ ਦੇ ਉਪ ਮੰਡਲ ਖਾਲੜਾ ਅਧੀਨ ਆਉਂਦੇ ਪਿੰਡ ਦੋਦੇ ਸੋਢੀਆਂ ਵਿਖੇ ਚੋਰਾਂ ਵਲੋਂ ਟਰਾਂਸਫ਼ਾਰਮਰ 'ਚੋਂ ਤਾਂਬਾ ਤੇ ਤੇਲ ਚੋਰੀ ਕਰ ਕੇ ਲੈ ਜਾਣ ਦੀ ਖਬਰ ਹੈ | ਹਰਜੀਤ ਸਿੰਘ, ਸੁਖਦੇਵ ਸਿੰਘ ਪੁੱਤਰਾਨ ਬੰਤਾ ਸਿੰਘ ਵਾਸੀ ਦੋਦੇ ...

ਪੂਰੀ ਖ਼ਬਰ »

ਅਗਾਮੀ ਵਿਧਾਨ ਸਭਾ ਚੋਣਾਂ 'ਚ 'ਆਪ' ਮਾਝੇ 'ਚ ਹੂੰਝਾ ਫੇਰ ਜਿੱਤ ਦਰਜ ਕਰੇਗੀ-ਪ੍ਰੋ: ਬਲਜਿੰਦਰ ਕੌਰ

ਤਰਨ ਤਾਰਨ, 31 ਮਈ (ਲਾਲੀ ਕੈਰੋਂ)-ਆਮ ਆਦਮੀ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪੰਜਾਬ ਪ੍ਰਧਾਨ ਤੇ ਹਲਕਾ ਤਰਨ ਤਾਰਨ ਦੇ ਇੰਚਾਰਜ ਡਾ: ਕਸ਼ਮੀਰ ਸਿੰਘ ਸੋਹਲ ਨਾਲ ਉਨ੍ਹਾਂ ਦੇ ਗ੍ਰਹਿ ਤਰਨ ਤਾਰਨ ...

ਪੂਰੀ ਖ਼ਬਰ »

ਹਾਈਕੋਰਟ ਬਾਰ ਕੌ ਾਸਲ ਦੇ ਚੇਅ. ਕਰਨਜੀਤ ਸਿੰਘ ਦਾ ਫਤਿਆਬਾਦ ਪਹੁੰਚਣ 'ਤੇ ਸਨਮਾਨ

ਫਤਿਆਬਾਦ, 31 ਮਈ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਹਰਿਆਣਾ ਹਾਈਕੋਰਟ ਬਾਰ ਕੌਾਸਲ ਦੇ ਚੇਅਰਮੈਨ ਕਰਨਜੀਤ ਸਿੰਘ ਵੱਖ-ਵੱਖ ਕਚਹਿਰੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਫਤਿਆਬਾਦ ਵਿਖੇ ਪਹੁੰਚੇ, ਜਿਥੇ ਫਤਿਆਬਾਦ ਦੇ ਜੱਦੀ ਸਰਦਾਰ ਮਰਹੂਮ ਰਵੀਸ਼ੇਰ ਸਿੰਘ ਦੇ ਫਰਜੰਦ ...

ਪੂਰੀ ਖ਼ਬਰ »

ਦੁਬਈ ਤੋਂ ਆਇਆ ਕੋਰੋਨਾ ਪਾਜ਼ੀਟਿਵ ਮਰੀਜ਼ ਆਈਸੋਲੇਸ਼ਨ ਵਾਰਡ ਤੋਂ ਸਿਹਤਮੰਦ ਹੋ ਕੇ ਘਰ ਪਹੁੰਚਿਆ

ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਪਿਛਲੇ 14 ਦਿਨਾਂ ਤੋਂ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਦੁਬਾਈ ਤੋਂ ਆਏ ਕੋਵਿਡ-19 ਦੇ ਮਰੀਜ਼ ਪਿੰਡ ਕਾਹਲਵਾਂ ਨਿਵਾਸੀ ਵਿਅਕਤੀ ਦੀ ਰਿਪੋਰਟ ਦੂਜੀ ਵਾਰ ਮੈਡੀਕਲ ਕਾਲਜ ਅੰਮਿ੍ਤਸਰ ਤੋਂ ਨੈਗੇਟਿਵ ਆਉਣ ਤੋਂ ਬਾਅਦ ਐਤਵਾਰ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਗੁਰਸੇਵਕ ਸਿੰਘ ਜੌਣੇਕੇ ਦੀ ਟੀਮ

ਹਰੀਕੇ ਪੱਤਣ, 31 ਮਈ (ਸੰਜੀਵ ਕੁੰਦਰਾ)-ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਜੌਣੋਕੇ ਦਾ 13 ਸਾਲਾ ਲੜਕਾ ਗੁਰਸੇਵਕ ਸਿੰਘ ਜੋ ਆਪਣੇ ਹੁਨਰ ਤੇ ਕਲਾ ਨਾਲ ਸੋਸ਼ਲ ਮੀਡੀਆ ਰਾਹੀਂ ਜਿਥੇ ਲੋਕਾਂ ਦਾ ਮਨੋਰੰਜਨ ਕਰ ਰਿਹੇ ਹਨ ਉਥੇ ਸਮਾਜਿਕ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮੰਨਾ ਵਲੋਂ ਵਰਕਰਾਂ ਨਾਲ ਮੀਟਿੰਗ

ਮੀਆਂਵਿੰਡ, 31 ਮਈ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਆਪਣੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਮੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ...

ਪੂਰੀ ਖ਼ਬਰ »

ਸਰਾਏ ਅਮਾਨਤ ਖਾਂ ਪੁਲਿਸ ਨੇ 44 ਵਿਅਕਤੀਆਂ ਦੇ ਮਾਸਕ ਨਾ ਪਾਉਣ ਕਾਰਨ ਚਲਾਨ ਕੱਟੇ

ਸਰਾਏਾ ਅਮਾਨਤ ਖਾਂ, 31 ਮਈ (ਨਰਿੰਦਰ ਸਿੰਘ ਦੋਦੇ)-ਥਾਣਾ ਸਰਾਏਾ ਅਮਾਨਤ ਖਾਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਚਲਾਨ ਕੱਟੇ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੋ ਪਹੀਆ ਵਾਹਨ ਤੇ ਵੱਖ-ਵੱਖ ਕਿਸਮ ਦੀਆਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 9 ਵਿਅਕਤੀਆਂ ਿਖ਼ਲਾਫ਼ ਕੇਸ ਦਰਜ-ਐੱਸ. ਐੱਸ. ਪੀ.

ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 9 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਘਰ 'ਚੋਂ ਅਮਰੀਕੀ ਡਾਲਰ ਤੇ 10 ਹਜ਼ਾਰ ਦੀ ਭਾਰਤੀ ਕਰੰਸੀ ਚੋਰੀ

ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਕਿਰਾਏਦਾਰ ਵਲੋਂ ਘਰ ਦੇ ਮਾਲਕ ਦੇ ਅਮਰੀਕੀ ਡਾਲਰ ਤੇ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਚੋਰੀ ਕਰ ਕੇ ਲੈਣ ਜਾਣ 'ਤੇ ਕਿਰਾਏਦਾਰ ਿਖ਼ਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਡਾ: ਓਬਰਾਏ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਨੂੰ ਵੈਂਟੀਲੇਟਰ ਭੇਟ

ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ: ਐੱਸ. ਪੀ. ਸਿੰਘ ਓਬਰਾਏ ਨੇ ਸਿਵਲ ਹਸਪਤਾਲ ਤਰਨ ਤਾਰਨ ਦੀ ਆਈਸੋਲੇਸ਼ਨ ਵਾਰਡ ਲਈ ਤਰਨ ਤਾਰਨ ਵਿਖੇ ਪਹੁੰਚ ਕੇ ਸਿਹਤ ਵਿਭਾਗ ਨੂੰ ਇਕ ਵੈਂਟੀਲੇਟਰ ਭੇਟ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਡਾ. ਸੁਖਦੇਵ ਸਿੰਘ ਲੌਹੁਕਾ ਨੇ ਵਾਰਡ ਵਾਸੀਆਂ ਨੂੰ ਵੰਡੀ ਕਣਕ

ਤਰਨ ਤਾਰਨ, 31 ਮਈ (ਵਿਕਾਸ ਮਰਵਾਹਾ)-ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਸਮੱਗਰੀ ਭੇਜੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਕਣਕ ਤੇ ਦਾਲ ਵੰਡੀ ਗਈ | ਇਹ ਸਮੱਗਰੀ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਤੇ ਕਾਂਗਰਸੀ ਆਗੂ ਡਾ: ਸੰਦੀਪ ਅਗਨੀਹੋਤਰੀ ...

ਪੂਰੀ ਖ਼ਬਰ »

ਭਾਈ ਲੱਧੂ ਦੀਆਂ ਔਰਤਾਂ ਸਰਕਾਰੀ ਕਣਕ ਲੈਣ ਵਾਸਤੇ ਲਗਾਤਾਰ ਸੰਘਰਸ਼ 'ਚ

ਭਿੱਖੀਵਿੰਡ, 31 ਮਈ (ਬੌਬੀ)-ਪਿੰਡ ਭਾਈ ਲੱਧੂ ਦੀਆਂ ਔਰਤਾਂ ਡੀਪੂਆਂ ਤੋਂ ਸਰਕਾਰੀ ਕਣਕ ਲੈਣ ਵਾਸਤੇ ਪਿਛਲੇ ਇਕ ਹਫ਼ਤੇ ਤੋਂ ਪਿੰਡ 'ਚ ਲਗਾਤਾਰ ਸੰਘਰਸ਼ ਕਰ ਰਹੀਆਂ ਹਨ | ਪ੍ਰੈੱਸ ਬਿਆਨ ਜਾਰੀ ਕਰਦਿਆਂ ਸੀ. ਪੀ. ਆਈ. ਦੇ ਭਿੱਖੀਵਿੰਡ ਦੇ ਬਲਾਕ ਸਕੱਤਰ ਪਵਨ ਕੁਮਾਰ ਮਲਹੋਤਰਾ, ...

ਪੂਰੀ ਖ਼ਬਰ »

ਡੇਹਰਾ ਸਾਹਿਬ ਵਿਖੇ ਇਕੋ ਰਾਤ 3 ਦੁਕਾਨਾਂ ਨੂੰ ਚੋਰਾਂ ਨੇ ਬਣਾਇਆ

ਚੋਹਲਾ ਸਾਹਿਬ, 31 ਮਈ (ਬਲਵਿੰਦਰ ਸਿੰਘ ਚੋਹਲਾ)-ਇਥੋਂ ਨਜ਼ਦੀਕੀ ਪਿੰਡ ਡੇਹਰਾ ਸਾਹਿਬ ਵਿਖੇ ਚੋਰਾਂ ਵਲੋਂ ਇਕੋ ਰਾਤ 3 ਦੁਕਾਨਾਂ ਦੇ ਸ਼ਟਰਾਂ ਨੂੰ ਜੈੱਕ ਦੀ ਮਦਦ ਨਾਲ ਉਪਰ ਚੁੱਕ ਕੇ ਦੁਕਾਨਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਮਾਲ 'ਤੇ ਹੱਥ ਸਾਫ਼ ...

ਪੂਰੀ ਖ਼ਬਰ »

ਐੱਮ.ਬੀ.ਬੀ.ਐੱਸ. ਦੀਆਂ ਫੀਸਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ-ਲਵਪ੍ਰੀਤ ਮਾੜੀਮੇਘਾ

ਤਰਨ ਤਾਰਨ, 31 ਮਈ (ਪਰਮਜੀਤ ਜੋਸ਼ੀ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ ਪੰਜਾਬ ਭਰ ਵਿਚ ਪੰਜਾਬ ਦੇ ਮੈਡੀਕਲ ਕੋਰਸ (ਐੱਮ.ਬੀ.ਬੀ.ਐੱਸ) ਦੀਆਂ ਫੀਸਾਂ 'ਚ 70 ਫ਼ੀਸਦੀ ਵਾਧਾ ਕਰਨ ਦਾ ਜੋ ਸਰਕਾਰ ਨੇ ਹੁਕਮ ਕੀਤਾ ਹੈ ਉਹ ਤੁਰੰਤ ...

ਪੂਰੀ ਖ਼ਬਰ »

ਮੋਦੀ ਸਰਕਾਰ ਵਲੋਂ ਭੇਜੇ ਰਾਸ਼ਨ 'ਤੇ ਕਾਂਗਰਸੀ ਲਗਾ ਰਹੇ ਨੇ ਆਪਣਾ ਮਾਰਕਾ-ਜਹਾਂਗੀਰ

ਖਡੂਰ ਸਾਹਿਬ, 31 ਮਈ (ਰਸ਼ਪਾਲ ਸਿੰਘ ਕੁਲਾਰ)-ਅਕਾਲੀ ਦਲ ਦੀ ਭਾਈਵਾਲ ਮੋਦੀ ਸਰਕਾਰ ਨੇ ਤਾਲਾਬੰਦੀ ਦੌਰਾਨ ਗਰੀਬਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਹਨ ਪਰ ਕੈਪਟਨ ਸਰਕਾਰ ਨੇ ਜਨਤਾਂ ਨੂੰ ਇਕ ਵੀ ਸਹੂਲਤ ਨਹੀਂ ਦਿੱਤੀ | ਇਹ ਪ੍ਰਗਟਾਵਾ ਜਥੇਦਾਰ ਦਲਬੀਰ ਸਿੰਘ ...

ਪੂਰੀ ਖ਼ਬਰ »

ਗੰਡੀਵਿੰਡ ਵਿਖੇ ਚੋਰ ਅਲਮਾਰੀ ਤੋੜ ਕੇ 30 ਤੋਲੇ ਸੋਨਾ, 55 ਹਜ਼ਾਰ ਨਕਦ ਲੈ ਕੇ ਫਰਾਰ

ਸਰਾਏ ਅਮਾਨਤ ਖਾਂ, 31 ਮਈ (ਨਰਿੰਦਰ ਸਿੰਘ ਦੋਦੇ)-ਪਿੰਡ ਗੰਡੀਵਿੰਡ 'ਚੋਂ ਬਹਿਕ 'ਤੇ ਰਹਿੰਦੇ ਕਿਸਾਨ ਦੇ ਘਰੋਂ ਚੋਰਾਂ ਵਲੋਂ 30 ਤੋਲੇ ਸੋਨੇ ਦੇ ਗਹਿਣੇ ਤੇ 55 ਹਜ਼ਾਰ ਰੁਪਏ ਨਕਦੀ ਚੋਰੀ ਕੀਤੀ | ਇਸ ਬਾਰੇ ਗੁਰਵਿੰਦਰ ਸਿੰਘ ਪੁੱਤਰ ਜੈਪਾਲ ਸਿੰਘ ਜੋ ਚੀਮਾ ਰੋਡ 'ਤੇ ਸਥਿਤ ...

ਪੂਰੀ ਖ਼ਬਰ »

ਨਾਮ ਸਿਮਰਨ ਲੜੀ ਦੀ ਸਮਾਪਤੀ ਮੌਕੇ ਸ਼ੁਕਰਾਨਾ ਸਮਾਗਮ

ਸੁਰ ਸਿੰਘ, 31 ਮਈ (ਧਰਮਜੀਤ ਸਿੰਘ)-ਸੰਕਟਮਈ ਹਾਲਾਤ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਚੜ੍ਹਦੀ ਕਲ੍ਹਾ ਲਈ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਦੇ ਮੁਖੀ, ਬਾਬਾ ਬਿਧੀ ਚੰਦ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ 'ਚ ਸੰਗਤ ਵਲੋਂ ਬੀਤੇ ...

ਪੂਰੀ ਖ਼ਬਰ »

ਪੱਟੀ ਸ਼ਹਿਰ ਵਿਖੇ ਮਾਂ ਬਗਲਾਮੁਖੀ ਧਾਮ ਦੇ ਮੰਦਰ ਦੇ ਨਿਰਮਾਣ ਸਮੇਂ ਕਰਵਾਇਆ ਹਵਨ ਯੱਗ

ਪੱਟੀ, 31 ਮਈ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਵਿਖੇ ਮਾਂ ਬਗਲਾਮੁਖੀ ਧਾਮ ਦੇ ਮੰਦਰ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਸਮੇਂ ਭੂਮੀ ਪੂਜਨ ਹਵਨ ਯੱਗ ਕਰਵਾਇਆ ਗਿਆ | ਇਸ ਸਬੰਧੀ ਨਿਰਮਾਣ ਅਧੀਨ ਮੰਦਰ ਦੇ ਮੁੱਖ ਸੇਵਾਦਾਰ ਪੰਡਿਤ ਰਵੀ ਸ਼ਰਮਾਂ ਨੇ ਦੱਸਿਆ ...

ਪੂਰੀ ਖ਼ਬਰ »

ਫਤਿਆਬਾਦ ਵਿਖੇ ਅਣਪਛਾਤੇ ਕਾਰ ਸਵਾਰਾਂ ਵਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ

ਫਤਿਆਬਾਦ, 31 ਮਈ (ਹਰਵਿੰਦਰ ਸਿੰਘ ਧੂੰਦਾ)-ਬੀਤੀ ਅੱਧੀ ਰਾਤ ਨੂੰ ਪੰਜਾਬ ਨੈਸ਼ਨਲ ਬੈਂਕ ਲਾਗੇ ਰਾਤ ਦੀ ਗਸ਼ਤ 'ਤੇ ਤਾਇਨਾਤ ਪੁਲਿਸ ਚੌਕੀ ਫਤਿਆਬਾਦ ਦੀ ਪੁਲਿਸ ਪਾਰਟੀ 'ਤੇ ਅਣਪਛਾਤੇ ਕਾਰ ਸਵਾਰਾਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਰੇ ਚੌਕੀ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 6,17,545 ਮੀਟਿ੍ਕ ਟਨ ਕਣਕ ਦੀ ਆਮਦ-ਡੀ. ਸੀ.

ਤਰਨ ਤਾਰਨ, 31 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ 'ਚ ਕਣਕ ਦੀ ਖਰੀਦ ਪ੍ਰਕਿਰਿਆ ਮੁਕੰਮਲ ਹੋ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ 1129 ਕਰੋੜ 77 ਲੱਖ ਰੁਪਏ ਦੀ ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਰੋਹ ਦੇ 2 ਮੈਂਬਰ ਕਾਬੂ, 6 ਫ਼ਰਾਰ

ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਵਲੋਂ ਹਥਿਆਰਾਂ ਦੀ ਨੋਕ 'ਤੇ ਲੋਕਾਂ ਪਾਸੋਂ ਲੁੱਟਖੋਹ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕਰਨ 'ਚ ਸਫਲਤਾਂ ਪ੍ਰਾਪਤ ਕੀਤੀ ਹੈ ਜਦ ਕਿ 6 ਵਿਅਕਤੀ ਫ਼ਰਾਰ ਹੋਣ 'ਚ ...

ਪੂਰੀ ਖ਼ਬਰ »

ਵਿਧਾਇਕ ਗਿੱਲ ਵਲੋਂ 163 ਲੋੜਵੰਦ ਪਰਿਵਾਰਾਂ ਨੂੰ ਪਲਾਟਾਂ ਦੀ ਵੰਡ

ਹਰੀਕੇ ਪੱਤਣ, ਪੱਟੀ, 31 ਮਈ (ਸੰਜੀਵ ਕੁੰਦਰਾ, ਬੋਨੀ ਕਾਲੇਕੇ)-ਪੱਟੀ ਹਲਕਾ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਜਿਥੇ ਸਮੁੱਚੇ ਹਲਕੇ ਵਿਚ ਗ੍ਰਾਂਟਾ ਦੇ ਖੁੱਲ੍ਹੇ ਗੱਫ਼ੇ ਦੇ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ, ਉਥੋਂ ਹੀ ਲੋੜਵੰਦਾਂ ਨੂੰ ਵੀ ਸਰਕਾਰ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰਾਂ ਵਲੋਂ ਸਬ ਡਵੀਜ਼ਨਾਂ ਅੱਗੇ ਧਰਨੇ ਅੱਜ ਤੋਂ-ਤਲਵੰਡੀ

ਭਿੱਖੀਵਿੰਡ, 31 ਮਈ (ਬੌਬੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1 ਜੂਨ ਨੂੰ ਪੱਟੀ ਜ਼ੋਨ ਅਤੇ ਭਾਈ ਤਾਰੂ ਸਿੰਘ ਪੂਹਲਾ ਜ਼ੋਨ ਵਲੋਂ ਖਾਲੜਾ ਸਬ ਡਵੀਜਨ ਤੇ ਭਿੱਖੀਵਿੰਡ ਸਬ ਡਵੀਜਨ, ...

ਪੂਰੀ ਖ਼ਬਰ »

ਅੰਗਹੀਣ ਵਲੋਂ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਕਰਦਿਆਂ ਪੈਸੇ ਵਾਪਸ ਕਰਵਾਉਣ ਦੀ ਮੰਗ

ਪੱਟੀ, 31 ਮਈ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਥਾਣਾ ਸਦਰ ਪੱਟੀ ਅਧੀਨ ਪਿੰਡ ਸਭਰਾ ਵਿਖੇ ਇਕ ਅੰਗਹੀਣ ਵਿਅਕਤੀ ਨੇ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਆਪਣੇ ਆਪ ਨੰੂ ਪੱਤਰਕਾਰ ਦੱਸ ਕੇ ਠੱਗੀ ਮਾਰਨ ਦਾ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਸਬੰਧੀ ਐੱਸ. ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਦਿ੍ੜ੍ਹ ਸੰਕਲਪ-ਸੁੱਖ ਸਰਕਾਰੀਆ

ਤਰਨ ਤਾਰਨ, 31 ਮਈ (ਹਰਿੰਦਰ ਸਿੰਘ, ਵਿਕਾਸ ਮਰਵਾਹਾ)-ਸਰਕਾਰ ਲੋਕਾਂ ਦੀ ਸੇਵਾ ਕਰਨ ਲਈ ਹੀ ਬਣੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਦਿ੍ੜ ਸੰਕਲਪ ਹੈ | ਸਰਕਾਰ ਵਲੋਂ ਕੋਵਿਡ-19 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX