ਤਾਜਾ ਖ਼ਬਰਾਂ


ਅਰਵਿੰਦ ਕੇਜਰੀਵਾਲ ਜਨਤਕ ਰੈਲੀ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਸੁਲਤਾਨਪੁਰ ਦੀ ਇਕ ਅਦਾਲਤ 'ਚ ਪੇਸ਼ ਹੋਣਗੇ
. . .  about 1 hour ago
ਨਵੀਂ ਦਿੱਲੀ, 25 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਕ ਜਨਤਕ ਰੈਲੀ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਅੱਜ ਸੁਲਤਾਨਪੁਰ ਦੀ ਇਕ ਅਦਾਲਤ ਵਿਚ ਪੇਸ਼ ਹੋਣਗੇ। ਇਹ ਕੇਸ ਕੇਜਰੀਵਾਲ ਅਤੇ ਕੁਮਾਰ .....
ਕਾਲਾ ਬੱਕਰਾ ਨਜ਼ਦੀਕ ਭਿਆਨਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 3 ਜ਼ਖ਼ਮੀ
. . .  about 1 hour ago
ਕਿਸ਼ਨਗੜ੍ਹ 25( ਹੁਸਨ ਲਾਲ) ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਾਲਾ ਬੱਕਰਾ ਨਜ਼ਦੀਕ ਬੀਤੀ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ...
ਟਰਾਂਸਪੋਰਟ ਮੰਤਰੀ ਦੇ ਬੁਢਲਾਡਾ ਦੌਰੇ ਨੂੰ ਲੈ ਕੇ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਅਤੇ ਅਣਅਧਿਕਾਰਤ ਰੂਟਾਂ ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਕੱਢੀਆਂ ਬਾਹਰ
. . .  about 1 hour ago
ਬੁਢਲਾਡਾ,25 ਅਕਤੂਬਰ (ਸੁਨੀਲ ਮਨਚੰਦਾ) ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬੁਢਲਾਡਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦਾ ਦੌਰਾ ਕਰਨ ਨੂੰ ਲੈ ਕੇ ਆਈ ਖ਼ਬਰ ਦਾ ਉਸ ਸਮੇਂ ਨਜ਼ਾਰਾ ਦੇਖਣ ਨੂੰ ....
ਅਮਿੱਤ ਸ਼ਾਹ ਅੱਜ ਸ੍ਰੀਨਗਰ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ
. . .  about 1 hour ago
ਨਵੀਂ ਦਿੱਲੀ, 25 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਅੱਜ ਸ੍ਰੀਨਗਰ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਗ੍ਰਹਿ ਮੰਤਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ਦਾ ਅੱਜ ਆਖ਼ਰੀ ਦਿਨ....
17 ਤੋਂ 19 ਅਕਤੂਬਰ ਤੱਕ ਕੁਦਰਤੀ ਆਫ਼ਤ ਦੀਆਂ ਕਈ ਘਟਨਾਵਾਂ 'ਚ ਕੁੱਲ 72 ਲੋਕਾਂ ਦੀ ਗਈ ਜਾਨ - ਉੱਤਰਾਖੰਡ ਸਰਕਾਰ
. . .  about 2 hours ago
ਉੱਤਰਾਖੰਡ, 25 ਅਕਤੂਬਰ - ਉੱਤਰਾਖੰਡ ਸਰਕਾਰ ਨੇ ਕੱਲ੍ਹ ਇਕ ਰਿਪੋਰਟ 'ਚ ਕਿਹਾ ਸੀ ਕਿ 17 ਤੋਂ 19 ਅਕਤੂਬਰ ਤੱਕ ਕੁਦਰਤੀ ਆਫ਼ਤ ਦੀਆਂ ਕਈ ਘਟਨਾਵਾਂ ਵਿਚ ਕੁੱਲ 72 ਲੋਕਾਂ ਦੀ ਜਾਨ ਗਈ ਅਤੇ 26 ਲੋਕ ਜ਼ਖਮੀ ਹੋਏ। ਚਾਰ ਲੋਕ ਅਜੇ ਵੀ ਲਾਪਤਾ ਹਨ ਅਤੇ ਇਨ੍ਹਾਂ.....
ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰ ਪ੍ਰਦੇਸ਼ ਦਾ ਕਰਨਗੇ ਦੌਰਾ
. . .  about 2 hours ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਸਿਧਾਰਥ ਨਗਰ ਵਿਚ ਉਹ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਵਾਰਾਨਸੀ 'ਚ ਉਹ ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ ਦੀ ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਟੀ -20 ਵਿਸ਼ਵ ਕੱਪ :ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
. . .  1 day ago
ਭੋਪਾਲ ਵਿਚ "ਆਸ਼ਰਮ 3" ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੰਗਾਮਾ, ਬਜਰੰਗ ਦਲ ਨੇ ਕੀਤੀ ਭੰਨਤੋੜ
. . .  1 day ago
ਟੀ -20 ਵਿਸ਼ਵ ਕੱਪ : ਪਾਕਿਸਤਾਨ ਨੇ 6 ਓਵਰਾਂ 'ਚ ਬਣਾਇਆ 43 ਦੌੜਾਂ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
. . .  1 day ago
ਟੀ -20 ਵਿਸ਼ਵ ਕੱਪ : ਕਪਤਾਨ ਕੋਹਲੀ ਦੀ ਪਾਰੀ ਖਤਮ, 18 ਵੇਂ ਓਵਰ ਵਿਚ ਸ਼ਾਹੀਨ ਅਫਰੀਦੀ ਦਾ ਸ਼ਿਕਾਰ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ 15 ਓਵਰਾਂ 'ਚ 100 ਦੌੜਾਂ ਬਣਾਈਆਂ
. . .  1 day ago
ਰਿਸ਼ਭ ਪੰਤ ਨੇ ਵੀ ਆਪਣੀ ਵਿਕਟ ਗੁਆਈ , ਭਾਰਤ ਨੂੰ ਚੌਥਾ ਝਟਕਾ
. . .  1 day ago
ਭਾਜਪਾ ਕਲ੍ਹ ਦੀ ਪੰਜਾਬ ਸਰਬ ਦਲ ਮੀਟਿੰਗ ਦਾ ਬਾਈਕਾਟ ਕਰੇਗੀ- ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ,24 ਅਕਤੂਬਰ - ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦੇ ਲਈ ਸਰਬ ਦਲ ਮੀਟਿੰਗ ਕਿਉਂ ਨਹੀਂ ਬੁਲਾ ਰਹੀ ਹੈ ? ਜਿਹਨਾਂ ਕਾਰਨਾਂ ਕਰਕੇ ਪੰਜਾਬ ਤਬਾਹੀ ਦੀ ...
ਟੀ -20 ਵਿਸ਼ਵ ਕੱਪ : ਭਾਰਤ ਦੀ ਬਹੁਤ ਖਰਾਬ ਸ਼ੁਰੂਆਤ, 31 ਦੌੜਾਂ 'ਤੇ 3 ਵਿਕਟਾਂ ਡਿੱਗੀਆਂ, ਸੂਰਯ ਕੁਮਾਰ ਯਾਦਵ ਆਊਟ
. . .  1 day ago
ਟੀ-20 ਵਿਸ਼ਵ ਕੱਪ : ਭਾਰਤ ਦੇ 2 ਖਿਡਾਰੀ ਆਊਟ
. . .  1 day ago
ਸ਼ਾਰਜਾਹ ,24 ਅਕਤੂਬਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਯੂ.ਏ.ਈ. ਅਤੇ ਓਮਾਨ ਵਿਚ ਖੇਡੇ ਜਾ ਰਹੇ ਟੀ -20 ਵਿਸ਼ਵ ਵਿਚ ਮੈਚ ਸ਼ੁਰੂ ਹੋ ਗਿਆ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ...
ਰਾਜੂ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ ਟਰਾਂਸਪੋਰਟ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ
. . .  1 day ago
ਮਲੌਦ (ਲੁਧਿਆਣਾ), 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਲਕਾ ਪਾਇਲ ਦੇ ਯੂਥ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ...
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਕੁਝ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ, ਟੌਸ 'ਤੇ ਨਜ਼ਰ
. . .  1 day ago
ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  1 day ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  1 day ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  1 day ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਜੇਠ ਸੰਮਤ 552

ਪਹਿਲਾ ਸਫ਼ਾ

ਮੁੜ ਵਿਕਾਸ ਦੀ ਲੀਹ 'ਤੇ ਆਏਗਾ ਭਾਰਤ-ਮੋਦੀ

ਕਿਹਾ, ਹੁਣ 'ਮੇਡ ਇਨ ਇੰਡੀਆ' ਉਤਪਾਦਾਂ ਨੂੰ 'ਮੇਡ ਫ਼ਾਰ ਫ਼ਾਰਨ' ਬਣਾਉਣ ਦੀ ਲੋੜ
ਨਵੀਂ ਦਿੱਲੀ, 2 ਜੂਨ (ਉਪਮਾ ਡਾਗਾ ਪਾਰਥ)-ਭਾਰਤੀ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਕਵਾਇਦ, 'ਅਨਲਾਕ-1' ਦੇ ਐਲਾਨ ਤੋਂ ਦੋ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਜਗਤ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤ ਮੁੜ ਵਿਕਾਸ ਦੀ ਰਾਹ 'ਤੇ ਵਾਪਸ ਆਏਗਾ | ਇਸ ਦੇ ਨਾਲ ਭਰੋਸੇ ਨੂੰ ਹੋਰ ਪੁਖਤਾ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵਾਸ ਕਰੋ ਇਹ ਓਨਾ ਮੁਸ਼ਕਿਲ ਨਹੀਂ ਹੈ | ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਭਾਰਤੀ ਉਦਯੋਗਾਂ ਦੇ ਮਹਾਸੰਘ (ਸੀ.ਆਈ.ਆਈ.) ਦੇ 125 ਸਾਲਾ ਸਮਾਗਮ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਕਤ ਵਿਚਾਰ ਪ੍ਰਗਟਾਏ | ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਿਖ਼ਲਾਫ਼ ਅਰਥਚਾਰੇ ਨੂੰ ਮੁੜ ਤੋਂ ਮਜ਼ਬੂਤ ਕਰਨ ਨੂੰ ਸਰਕਾਰ ਦੀ ਤਰਜੀਹ ਦੱਸਦਿਆਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਵੀ ਬਚਾਉਣੀ ਹੈ ਅਤੇ ਅਰਥਚਾਰੇ ਨੂੰ ਵੀ ਸੰਭਾਲਣਾ ਹੈ | ਉਨ੍ਹਾਂ ਕਿਹਾ ਕਿ ਸੰਕਟ ਦੇ ਸਮੇਂ ਇੰਨੇ ਆਤਮਵਿਸ਼ਵਾਸ ਦਾ ਕਾਰਨ ਦੇਸ਼ ਦੀ ਯੋਗਤਾ ਅਤੇ ਤਕਨਾਲੋਜੀ ਹੈ | ਸਨਅਤ ਜਗਤ ਨੂੰ ਸਰਕਾਰ ਦੇ ਸਾਥ ਦਾ ਯਕੀਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਉਹ ਇਕ ਕਦਮ ਚੁੱਕਣਗੇ ਤਾਂ ਸਰਕਾਰ 4 ਕਦਮ ਵਧਾ ਕੇ ਉਨ੍ਹਾਂ ਦੀ ਮਦਦ ਕਰੇਗੀ | ਪ੍ਰਧਾਨ ਮੰਤਰੀ ਨੇ ਭਾਰਤੀ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਲਈ 5 ਮੂਲ ਮੰਤਰ ਦਿੱਤੇ ਜਿਨ੍ਹਾਂ 'ਚ ਸੰਕਲਪ, ਸ਼ਮੂਲੀਅਤ, ਨਿਵੇਸ਼, ਬੁੁਨਿਆਦੀ ਢਾਂਚਾ ਅਤੇ ਕਾਢ ਸ਼ਾਮਿਲ ਸੀ | ਮੋਦੀ ਨੇ ਇਨ੍ਹਾਂ ਮੂਲ ਮੰਤਰਾਂ ਦੇ ਨਾਲ ਆਲਮੀ ਹਾਲਾਤ ਅਤੇ ਵਿਸ਼ਵ 'ਚ ਭਾਰਤ ਦੀ ਸਾਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਸ਼ਵ ਇਸ ਸਮੇਂ ਇਕ ਭਰੋਸੇਮੰਦ ਭਾਗੀਦਾਰ ਦੀ ਭਾਲ 'ਚ ਹੈ ਅਤੇ ਭਾਰਤ 'ਚ ਇਸ ਦੀ ਸਮਰੱਥਾ ਹੈ | ਉਨ੍ਹਾਂ ਸਨਅਤ ਜਗਤ ਨੂੰ ਇਸ ਸੰਭਾਵਨਾ ਨੂੰ ਮੌਕੇ 'ਚ ਤਬਦੀਲ ਕਰਨ ਲਈ ਉਤਸ਼ਾਹਿਤ ਕਰਦਿਆਂ ਉਦਯੋਗ ਖੇਤਰ ਨੂੰ ਦੇਸ਼ ਅਤੇ ਬਾਜ਼ਾਰ ਦਾ ਜ਼ਿਆਦਾ ਤੋਂ ਜ਼ਿਆਦਾ 'ਆਲਮੀਕਰਨ' ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਹੁਣ ਦੇਸ਼ 'ਚ ਅਜਿਹੇ ਉਤਪਾਦ ਬਣਨ ਦੀ ਲੋੜ ਹੈ ਜੋ 'ਮੇਡ ਇਨ ਇੰਡੀਆ' ਹੋਣ ਅਤੇ 'ਮੇਡ ਫ਼ਾਰ ਫ਼ਾਰਨ' ਹੋਣ | ਇਸ 'ਚ ਉਨ੍ਹਾਂ ਕੁਆਲਟੀ ਵੱਲ ਵਿਸ਼ੇਸ਼ ਧਿਆਨ ਦੇਣ ਦਾ ਵੀ ਸੁਝਾਅ ਦਿੱਤਾ | ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦਾ ਮਤਲਬ ਹੈ ਕਿ ਅਸੀਂ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਦੁਨੀਆ ਦੀ ਅਰਥਵਿਵਸਥਾ ਦੇ ਅਨੁਕੂਲ ਅਤੇ ਸਹਾਇਕ ਬਣ ਸਕੀਏ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵਲੋਂ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਪ੍ਰਤੀ ਭਰੋਸਾ ਉਸ ਸਮੇਂ ਪ੍ਰਗਟਾਇਆ ਹੈ ਜਦੋਂ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਰ 11 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ | ਪ੍ਰਧਾਨ ਮੰਤਰੀ ਨੇ ਸਰਕਾਰ ਵਲੋਂ ਕੀਤੇ ਸੁਧਾਰਾਂ ਨੂੰ ਮਜ਼ਬੂਤ ਇੱਛਾਸ਼ਕਤੀ ਵਾਲੇ ਫ਼ੈਸਲੇ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਅਜਿਹੇ ਨੀਤੀਗਤ ਸੁਧਾਰ ਕਰ ਰਹੀ ਹੈ ਜਿਸ ਦੀ ਦੇਸ਼ ਨੇ ਉਮੀਦ ਵੀ ਛੱਡ ਦਿੱਤੀ ਸੀ | ਉਨ੍ਹਾਂ ਕਿਸਾਨਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ 'ਚ ਫ਼ਸਲ ਵੇਚਣ ਦੇ ਅਧਿਕਾਰ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਪਰਿਭਾਸ਼ਾ 'ਚ ਬਦਲਾਅ, ਕੋਲਾ ਖਨਣ 'ਚ ਨਿੱਜੀ ਖੇਤਰ ਦੇ ਦਾਖ਼ਲੇ ਅਤੇ ਨੀਤੀਗਤ ਸੈਕਟਰਾਂ 'ਚ ਵੀ ਨਿੱਜੀ ਨਿਵੇਸ਼ ਜਿਹੇ ਕਦਮਾਂ ਦੀ ਮਿਸਾਲ ਵੀ ਦਿੱਤੀ | ਪ੍ਰਧਾਨ ਮੰਤਰੀ ਨੇ ਆਪਣੇ ਅੱਧੇ ਘੰਟੇ ਦੇ ਭਾਸ਼ਨ 'ਚ ਵਿਦੇਸ਼ਾਂ 'ਚ ਮੈਡੀਕਲ ਸਪਲਾਈ ਭੇਜਣ ਦਾ ਵੀ ਉਚੇਚਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ 'ਚ ਹਰ ਕੋਈ ਆਪਣੇ-ਆਪ ਨੂੰ ਸੰਭਾਲਣ 'ਚ ਲੱਗਾ ਹੋਇਆ ਹੈ | ਅਜਿਹੇ ਸੰਕਟ 'ਚ ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਮੈਡੀਕਲ ਸਪਲਾਈ ਭੇਜ ਕੇ ਮਨੁੱਖੀ ਮਦਦ ਦਾ ਕੰਮ ਕੀਤਾ ਹੈ |

ਭਾਰਤ-ਚੀਨ ਸਰਹੱਦੀ ਵਿਵਾਦ ਸਮੇਤ ਹੋਰ ਮੁੱਦਿਆਂ 'ਤੇ ਟਰੰਪ ਨਾਲ ਗੱਲਬਾਤ

ਨਵੀਂ ਦਿੱਲੀ, 2 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੋਨ 'ਤੇ ਭਾਰਤ-ਚੀਨ ਸਰਹੱਦੀ ਵਿਵਾਦ ਸਮੇਤ ਜੀ-7 ਅਤੇ ਕੋਰੋਨਾ ਵਾਇਰਸ ਸਮੇਤ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ | ਇਹ ਗੱਲਬਾਤ ਇਸ ਸਮੇਂ ਹੋਈ ਹੈ ਜਦ ਕੁਝ ਦਿਨ ਪਹਿਲਾਂ ਹੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਵਿਚਾਲੇ ਵਿਚੋਲਗੀ ਨੂੰ ਲੈ ਕੇ ਪ੍ਰਸਤਾਵ ਰੱਖਣ ਦੀ ਗੱਲ ਕਹੀ ਸੀ | ਹਾਲਾਂਕਿ ਟਰੰਪ ਦੀ ਇਸ ਪੇਸ਼ਕਸ਼ ਨੂੰ ਭਾਰਤ ਤੇ ਚੀਨ ਦੋਵਾਂ ਨੇ ਸਿਰੇ ਤੋਂ ਨਾਕਾਰ ਦਿੱਤਾ ਸੀ | ਇਸ ਗੱਲਬਾਤ ਦੀ ਜਾਣਕਾਰੀ ਖ਼ੁਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ | ਪ੍ਰਧਾਨ ਮੰਤਰੀ ਨੇ ਟਵੀਟ 'ਤੇ ਲਿਖਿਆ ਕਿ ਕੋੋਰੋਨਾ ਵਾਇਰਸ ਦੇ ਬਾਅਦ ਵੀ ਭਾਰਤ-ਅਮਰੀਕਾ ਖ਼ੁਸ਼ਹਾਲੀ ਤੇ ਡੰੂਘਾਈ ਦੇ ਮਹੱਤਵਪੂਰਨ ਥੰਮ ਬਣੇ ਰਹਿਣਗੇ | ਮੋਦੀ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਮੇਰੇ ਦੋਸਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਹੋਈ | ਅਸੀਂ ਭਾਰਤ ਤੇ ਚੀਨ ਸਰਹੱਦ ਦੇ ਹਾਲਾਤ, ਜੀ-7, ਕੋਰੋਨਾ ਵਾਇਰਸ ਮਹਾਂਮਾਰੀ ਤੇ ਹੋਰ ਕਈ ਮੁੱਦਿਆਂ 'ਤੇ ਚਰਚਾ ਕੀਤੀ |

ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ ਹਾਈਵੇ 'ਚ ਸੋਧ ਨਾਲ ਆਪਸ 'ਚ ਜੁੜਨਗੇ 5 ਗੁਰਧਾਮ

ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)- ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ-ਵੇਅ ਦੇ ਪੰਜਾਬ ਵਿਚਲੇ ਹਿੱਸੇ ਨੂੰ ਨਕੋਦਰ ਨਾਲ ਸੰਪਰਕ ਮੁਹੱਈਆ ਕਰਵਾ ਕੇ ਗ੍ਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ, ਜੋ ਅੱਗੇ ਪੰਜ ਇਤਿਹਾਸਕ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨ ਤਾਰਨ ਤੋਂ ਹੁੰਦਾ ਹੋਇਆ ਅੰਮਿ੍ਤਸਰ ਤੱਕ ਜਾਵੇਗਾ | ਦਿੱਲੀ ਵਿਖੇ ਕੇਂਦਰੀ ਮੰਤਰੀਆਂ ਦੀ ਹੋਈ ਬੈਠਕ 'ਚ ਉਪਰੋਕਤ ਹਾਈਵੇ ਨਾਲ ਅੰਮਿ੍ਤਸਰ ਨੂੰ ਮੁੜ ਜੋੜ ਦੇਣ ਦਾ ਫ਼ੈਸਲਾ ਲਿਆ ਗਿਆ | ਕੇਂਦਰੀ ਮੰਤਰੀਆਂ ਦੀ ਦਿੱਲੀ ਵਿਖੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਗ੍ਰਹਿ ਵਿਖੇ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ | ਜਿਸ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਜਤਿੰਦਰ ਸਿੰਘ, ਵੀ. ਪੀ. ਸਿੰਘ ਤੇ ਅੰਮਿ੍ਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਇਸ ਹਾਈਵੇ ਨੂੰ ਲੈ ਕੇ ਅੰਮਿ੍ਤਸਰ ਨਾਲ ਬੇਇਨਸਾਫੀ ਕਰਦੇ ਹੋਏ ਇਸ ਦਾ ਨਕਸ਼ਾ ਬਦਲਦੇ ਹੋਏ ਅੰਮਿ੍ਤਸਰ ਨੂੰ ਇਸ ਹਾਈਵੇ ਤੋਂ ਬਾਹਰ ਕਰ ਦਿੱਤਾ ਗਿਆ | ਅੱਜ ਸ੍ਰੀ ਨਿਤਿਨ ਗਡਕਰੀ ਦੇ ਗ੍ਰਹਿ ਵਿਖੇ ਹੋਈ ਬੈਠਕ ਵਿਚ ਅੰਮਿ੍ਤਸਰ ਨੂੰ ਦਿੱਲੀ-ਅੰਮਿ੍ਤਸਰ-ਕਟੜਾ ਐਕਸਪ੍ਰੈੱਸ ਹਾਈਵੇ ਨਾਲ ਮੁੜ ਜੋੜਣ ਦਾ ਫ਼ੈਸਲਾ ਕੀਤਾ ਗਿਆ | ਇਸ ਦੇ ਬਾਅਦ ਸ਼ਵੇਤ ਮਲਿਕ ਅਤੇ ਅਨਿਲ ਜੋਸ਼ੀ ਨੇ ਅੰਮਿ੍ਤਸਰ ਨੂੰ ਮੁੜ ਐਕਸਪ੍ਰੈੱਸ ਵੇਅ ਵਿਚ ਸ਼ਾਮਿਲ ਕਰਨ 'ਤੇ ਕੇਂਦਰੀ ਮੰਤਰੀਆਂ ਦਾ ਧੰਨਵਾਦ ਵੀ ਕੀਤਾ | ਵੀਡੀਓ ਕਾਨਫਰੰਸਿੰਗ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਤੇ ਪ੍ਰਸਤਾਵ ਦੇ ਸਾਰੇ ਪਹਿਲੂਆਂ ਨੂੰ ਘੋਖਣ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦੀ ਦਿੱਲੀ-ਗੁਰਦਾਸਪੁਰ ਸੈਕਸ਼ਨ (ਜੋ ਖਨੌਰੀ ਨੇੜਿਓਾ ਸੂਬੇ 'ਚ ਪ੍ਰਵੇਸ਼ ਕਰਦਾ ਹੈ ਤੇ ਖਨੌਰੀ, ਪਾਤੜਾਂ, ਭਵਾਨੀਗੜ•੍ਹ, ਲੁਧਿਆਣਾ, ਨਕੋਦਰ, ਜਲੰਧਰ, ਕਰਤਾਰਪੁਰ, ਕਾਦੀਆਂ ਤੇ ਗੁਰਦਾਸਪੁਰ 'ਚੋਂ ਗੁਜ਼ਰਦਾ ਹੈ) ਨੂੰ ਗ੍ਰੀਨਫੀਲਡ ਪ੍ਰਾਜੈਕਟ ਵਜੋਂ ਅਲਾਈਨਮੈਂਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਸ ਤੋਂ ਇਲਾਵਾ ਕਰਤਾਰਪੁਰ (ਪ੍ਰਸਤਾਵਿਤ ਜਲੰਧਰ-ਅੰਮਿ੍ਤਸਰ ਮਾਰਗ ਐਨ.ਐਚ.-3 ਦੇ ਜੰਕਸ਼ਨ) ਤੋਂ ਅੰਮਿ੍ਤਸਰ ਬਾਈਪਾਸ ਨੂੰ ਛੇ ਮਾਰਗੀ ਵਜੋਂ ਬ੍ਰਾਊਨਫੀਲਡ ਪ੍ਰਾਜੈਕਟ ਦੇ ਤੌਰ 'ਤੇ ਵਿਕਾਸ ਕੀਤਾ ਜਾਣਾ ਸ਼ਾਮਿਲ ਹੈ |
ਕੇਂਦਰੀ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ 9 ਨੂੰ ਹੋਵੇਗੀ ਬੈਠਕ
ਦਿੱਲੀ- ਅੰਮਿ੍ਤਸਰ- ਕੱਟੜਾ ਐਕਸਪ੍ਰੈੱਸ ਹਾਈਵੇ 'ਚ ਅੰਮਿ੍ਤਸਰ ਨੂੰ ਮੁੜ ਸ਼ਾਮਿਲ ਕਰਨ ਤੋਂ ਬਾਅਦ ਇਸ ਕਾਰਜ ਵਿਚ ਤੇਜ਼ੀ ਲਿਆਉਣ ਲਈ ਇਸ ਹਾਈਵੇ ਲਈ ਜਗ੍ਹਾ ਲੈਣ ਲਈ ਕੇਂਦਰੀ ਮੰਤਰੀ ਨਿਤਿਨ ਗੱਡਕਰੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਜਗ੍ਹਾ ਲੈ ਕੇ ਦੇਣ ਲਈ ਕਿਹਾ ਗਿਆ ਹੈ | ਇਹ ਪ੍ਰਗਟਾਵਾ ਉਪਰੋਕਤ ਪ੍ਰਾਜੈਕਟ ਨੂੰ ਲੈ ਕੇ ਕੇਂਦਰੀ ਮੰਤਰੀਆਂ ਨਾਲ ਬੈਠਕ ਕਰਨ ਤੋਂ ਬਾਅਦ ਵਿਸ਼ੇਸ਼ ਗੱਲਬਾਤ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਸਬੰਧਿਤ ਅਧਿਕਾਰੀ 9 ਜੂਨ ਨੂੰ ਚੰਡੀਗੜ੍ਹ• ਵਿਖੇ ਪੁੱਜਣਗੇ, ਜਿਥੇ ਉਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਕਰਨਗੇ |
ਹਰਸਿਮਰਤ ਵਲੋਂ ਗਡਕਰੀ ਦਾ ਧੰਨਵਾਦ
ਚੰਡੀਗੜ੍ਹ, (ਅਜੀਤ ਬਿਊਰੋ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ-ਵੇਅ ਦੀ ਯੋਜਨਾ 'ਚ ਸੋਧ ਕਰ ਕੇ ਅੰਮਿ੍ਤਸਰ ਤੇ ਦਿੱਲੀ ਵਿਚਾਲੇ ਸਿੱਧਾ ਸੰਪਰਕ ਸਥਾਪਿਤ ਕਰਨ ਅਤੇ ਪੰਜ ਪ੍ਰਮੁੱਖ ਸਿੱਖ ਗੁਰਧਾਮਾਂ ਨੰੂ ਜੋੜਨ ਲਈ ਨਵਾਂ ਸਿੱਖ ਸਰਕਟ ਤਿਆਰ ਕਰਨ ਦੀ ਮੰਗ ਪ੍ਰਵਾਨ ਕਰ ਲਈ | ਇਸ ਫ਼ੈਸਲੇ ਨੰੂ ਅੰਮਿ੍ਤਸਰ ਦੇ ਵਸਨੀਕਾਂ ਤੇ ਸਮੁੱਚੇ ਸਿੱਖ ਜਗਤ ਲਈ ਇਤਿਹਾਸਕ ਕਰਾਰ ਦਿੰਦਿਆਂ ਹਰਸਿਮਰਤ ਨੇ ਕਿਹਾ ਅਜਿਹਾ ਹੋਣ ਨਾਲ ਅੰਮਿ੍ਤਸਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਤੇ ਅਜਿਹਾ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਤਿਆਰ ਕੀਤੀ ਗਈ ਅਸਲ ਯੋਜਨਾ ਅਨੁਸਾਰ ਹੋਇਆ ਹੈ |
ਭਾਈ ਲੌਾਗੋਵਾਲ ਵਲੋਂ ਸਵਾਗਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਸਿੱਖ ਜਗਤ ਲਈ ਖੁਸ਼ੀ ਦੀ ਖ਼ਬਰ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਇਸ ਕਾਰਜ 'ਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |

2 ਲੱਖ ਤੋਂ ਪਾਰ ਹੋਏ ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ

ਨਵੀਂ ਦਿੱਲੀ, 2 ਜੂਨ (ਏਜੰਸੀ)—ਦੇਸ਼ ਭਰ 'ਚ 24 ਘੰਟਿਆਂ ਦੌਰਾਨ ਕੋਰੋਨਾ ਨਾਲ 238 ਮੌਤਾਂ ਹੋਈਆਂ ਹਨ ਅਤੇ ਕੁੱਲ ਮਾਮਲੇ 2,00,321 ਤੱਕ ਪਹੁੰਚ ਗਏ ਹਨ | ਬੀਤੇ 24 ਘੰਟਿਆਂ ਦੌਰਾਨ 8147 ਨਵੇਂ ਮਰੀਜ਼ ਸਾਹਮਣੇ ਆਏ ਹਨ | ਕੁੱਲ ਮੌਤਾਂ ਦਾ ਅੰਕੜਾ 5739 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 99613 ਮਰੀਜ਼ ਸਿਹਤਯਾਬ ਵੀ ਹੋਏ ਹਨ | ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਜਿੱਥੋਂ ਤੱਕ ਕੋਵਿਡ-19 ਦੇ ਮਾਮਲਿਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਦਾ ਸਵਾਲ ਹੈ ਤਾਂ ਭਾਰਤ 'ਚ ਕੋਰੋਨਾ ਸਿਖਰ ਤੋਂ ਬਹੁਤ ਦੂਰ ਹੈ ਅਤੇ ਇਸ ਨੂੰ ਰੋਕਣ ਦੇ ਕੀਤੇ ਉਪਾਅ ਬਹੁਤ ਪ੍ਰਭਾਵੀ ਰਹੇ ਹਨ | ਹੋਰਨਾਂ ਦੇਸ਼ਾਂ ਦੀ ਤੁਲਨਾ 'ਚ ਭਾਰਤ ਦੀ ਸਥਿਤੀ ਬਿਹਤਰ ਹੈ | ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਕੋਰੋਨਾ ਦੇ ਮਾਮਲਿਆਂ 'ਚ ਦੇਸ਼ ਦੀ ਤੁਲਨਾ ਹੋਰ ਦੇਸ਼ਾਂ ਨਾਲ ਕਰਨਾ ਠੀਕ ਨਹੀਂ ਹੈ, ਕਿਉਂਕਿ ਇੱਥੋਂ ਦੀ ਆਬਾਦੀ ਬਹੁਤ ਜ਼ਿਆਦਾ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬਰਾਬਰ ਜਨਸੰਖਿਆ ਵਾਲੇ ਲਗਪਗ 14 ਦੇਸ਼ਾਂ ਨੇ 55.2 ਗੁਣਾ ਜ਼ਿਆਦਾ ਮੌਤਾਂ ਦੀ ਸੂਚਨਾ ਦਿੱਤੀ ਹੈ | ਭਾਰਤ ਅਜੇ ਵੀ ਬਹੁਤ ਚੰਗੀ ਸਥਿਤੀ 'ਚ ਹੈ | ਇੱਥੋਂ ਦੀ ਮੌਤ ਦਰ ਸਿਰਫ਼ 2.82 ਫ਼ੀਸਦੀ ਹੈ, ਜਦਕਿ ਵਿਸ਼ਵ ਮੌਤ ਦਰ 6.13 ਫ਼ੀਸਦੀ ਹੈ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ 'ਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵੱਧ ਕੇ 48.07 ਫ਼ੀਸਦੀ ਹੋ ਗਈ ਹੈ |

ਮੁਹਾਲੀ ਤੋਂ ਅਤਿ ਲੋੜੀਂਦਾ ਗੈਂਗਸਟਰ ਗਿ੍ਫ਼ਤਾਰ

6 ਦਿਨਾ ਪੁਲਿਸ ਰਿਮਾਂਡ 'ਤੇ ਭੇਜਿਆ
ਐੱਸ. ਏ. ਐੱਸ. ਨਗਰ/ਲੁਧਿਆਣਾ, 2 ਜੂਨ (ਜਸਬੀਰ ਸਿੰਘ ਜੱਸੀ, ਅਮਰੀਕ ਸਿੰਘ ਬੱਤਰਾ)- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਦੀ ਟੀਮ ਵਲੋਂ ਅੱਜ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਨਾਮੀ ਗੈਂਗਸਟਰ ਤੇਜਿੰਦਰ ਸਿੰਘ ਉਰਫ਼ ਤੇਜਾ ਉਰਫ਼ ਜੁਝਾਰ ਸਿੰਘ ਵਾਸੀ ਮਹਿੰਦਪੁਰ ਨਵਾਂਸ਼ਹਿਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਮੁਹਾਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਦੋਸ਼ੀ ਿਖ਼ਲਾਫ਼ ਫ਼ਿਲਹਾਲ ਥਾਣਾ ਐੱਸ. ਐੱਸ. ਓ. ਸੀ. ਫੇਜ਼-1 ਮੁਹਾਲੀ ਵਿਖੇ ਮਾਮਲਾ ਦਰਜ ਕਰਨ ਉਪਰੰਤ ਦੁਪਹਿਰ ਸਮੇਂ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |
ਡੀ.ਜੀ.ਪੀ. ਦਿਨਕਰ ਗੁਪਤਾ ਨੇ ਖ਼ੁਲਾਸਾ ਕੀਤਾ ਕਿ ਬੀਤੇ ਦਿਨੀਂ ਲੁਧਿਆਣਾ 'ਚ ਵਾਪਰੀ 2 ਕਿੱਲੋ ਸੋਨੇ ਦੀ ਡਕੈਤੀ ਦੇ ਮੁੱਖ ਦੋਸ਼ੀ, ਜਿਸ ਨੇ ਖ਼ਾਲਿਸਤਾਨ ਪੱਖੀ ਏਜੰਡੇ ਦੇ ਹਿੱਸੇ ਵਜੋਂ ਮਿੱਥ ਕੇ ਕਤਲਾਂ ਨੂੰ ਅੰਜਾਮ ਦੇਣ ਲਈ ਫ਼ੰਡ ਇਕੱਤਰ ਕਰਨ ਦੀ ਯੋਜਨਾ ਤਿਆਰ ਕੀਤੀ ਸੀ, ਨੂੰ ਮੁਹਾਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਤੇਜਾ ਵਜੋਂ ਹੋਈ ਹੈ | ਉਸ ਕੋਲੋਂ ਪੰਜਾਬ ਪੁਲਿਸ ਦੀ ਵਰਦੀ ਦਾ ਇਕ ਸੈੱਟ, ਸੀਮਾ ਸੁਰੱਖਿਆ ਬਲ ਦਾ ਇਕ ਆਈ.ਡੀ. ਕਾਰਡ ਬਰਾਮਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਕਥਿਤ ਤੌਰ 'ਤੇ ਅੱਤਵਾਦੀ ਕਾਰਵਾਈਆਂ ਸਮੇਤ ਕਈ ਤਰ੍ਹਾਂ ਦੇ ਅਪਰਾਧਾਂ ਦੇ ਮਨਾਹੀ ਵਾਲੇ ਖੇਤਰਾਂ ਤਕ ਪਹੁੰਚ ਪ੍ਰਾਪਤ ਕਰਨ ਲਈ ਵਰਦੀ ਅਤੇ ਕਾਰਡ ਆਦਿ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ | ਪੁਲਿਸ ਨੇ ਤੇਜਿੰਦਰ ਸਿੰਘ ਦੇ ਕਬਜ਼ੇ 'ਚੋਂ ਇਕ 30 ਬੋਰ ਦਾ ਚੀਨੀ ਪਿਸਤੌਲ, 10 ਕਾਰਤੂਸ ਅਤੇ ਇਕ ਸ਼ੈਵਰਲੇਟ ਕਾਰ ਵੀ ਬਰਾਮਦ ਕੀਤੀ ਹੈ | ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਹੋਰ ਨਕਲੀ ਆਈ.ਡੀ. ਕਾਰਡ ਜਿਵੇਂ ਕਿ ਆਧਾਰ ਕਾਰਡ, ਨੋਇਡਾ (ਯੂ. ਪੀ.) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ ਤੇ ਭਗੌੜਾ ਹੋਣ ਪਿੱਛੋਂ ਉਹ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ 'ਤੇ ਲੁਕਿਆ ਰਿਹਾ | ਉਹ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ, ਡਕੈਤੀ ਆਦਿ 25 ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਸ਼ਾਮਿਲ ਹੋਣ ਕਰਕੇ ਗਿ੍ਫ਼ਤਾਰ ਕੀਤਾ ਗਿਆ ਸੀ | ਪੁੱਛਗਿੱਛ ਦੌਰਾਨ ਉਸ ਨੇ ਹੋਰ ਖ਼ੁਲਾਸਾ ਕੀਤਾ ਕਿ ਉਹ ਕੱਟੜਪੰਥੀ ਸੀ ਅਤੇ ਕੁਝ ਕੱਟੜ ਅੱਤਵਾਦੀਆਂ ਦੁਆਰਾ ਮਿੱਥ ਕੇ ਕਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸੰਪਰਕ 'ਚ ਉਹ ਵੱਖ-ਵੱਖ ਜੇਲ੍ਹਾਂ 'ਚ ਬੰਦੀ ਦੇ ਦੌਰਾਨ ਆਇਆ ਸੀ | ਤੇਜਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਸਾਥੀ ਰਛਪਾਲ ਸਿੰਘ ਉਰਫ਼ ਦੌਲਾ ਵਾਸੀ ਪਿੰਡ ਭੁੱਚਰ ਕਲਾਂ (ਜ਼ਿਲ੍ਹਾ ਤਰਨ ਤਾਰਨ) ਮੋੜ ਤੇ ਤਲਵੰਡੀ ਸਾਬੋ 'ਚ ਐਸ.ਬੀ.ਆਈ. ਦੀਆਂ ਮੁੱਖ ਸ਼ਾਖਾਵਾਂ ਤੋਂ ਕਰੰਸੀ ਲੈਣ ਲਈ ਵਰਤੀ ਜਾਂਦੀ ਇਕ ਬੈਂਕ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ | ਉਨ੍ਹਾਂ ਇਸ ਬਾਰੇ ਰੇਕੀ ਕਰ ਲਈ ਸੀ |
ਦਸੰਬਰ 2019 ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਤੇ ਰਛਪਾਲ ਸਿੰਘ ਉਰਫ਼ ਦੌਲਾ, ਜੋ ਪਹਿਲਾਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ 'ਚ ਸ਼ਾਮਿਲ ਹੋਣ ਕਰਕੇ ਜੇਲ੍ਹ 'ਚ ਸਨ, ਨੇ ਸਰਹੱਦ ਪਾਰੋਂ ਅਤਿ ਆਧੁਨਿਕ ਹਥਿਆਰ ਪ੍ਰਾਪਤ ਕੀਤੇ | ਇਹ ਹੁਣ ਜ਼ਿਲ੍ਹਾ ਤਰਨ ਤਾਰਨ 'ਚ ਕਤਲ ਦੇ ਇਕ ਤਾਜ਼ਾ ਮਾਮਲੇ 'ਚ ਫ਼ਰਾਰ ਸੀ | ਡੀ.ਜੀ.ਪੀ ਨੇ ਕਿਹਾ ਕਿ ਉਹ ਆਟੋਮੈਟਿਕ ਹਥਿਆਰਾਂ/ਨਸ਼ਿਆਂ ਦੀ ਨਵੀਂ ਖੇਪ ਦੀ ਵੀ ਉਮੀਦ ਕਰ ਰਹੇ ਸਨ | ਤੇਜਿੰਦਰ ਸਿੰਘ ਤੇ ਉਸ ਦੇ ਸਾਥੀਆਂ ਿਖ਼ਲਾਫ਼ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ) ਐਸ.ਏ.ਐਸ. ਨਗਰ ਵਿਖੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਦੀਆਂ ਹੋਰ ਸਬੰਧਿਤ ਧਾਰਾਵਾਂ ਤਹਿਤ ਅਪਰਾਧਕ ਕੇਸ ਦਰਜ ਕੀਤਾ ਗਿਆ ਹੈ | ਇਸ ਬਾਰੇ ਹੋਰ ਅਗਲੇਰੀ ਪੜਤਾਲ ਜਾਰੀ ਹੈ |

ਬਾਜਵਾ ਨੇ ਗੰਨਾ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ

• ਸਾਲਾਂ ਦੇ ਬਕਾਏ ਨੂੰ ਦੱਸਿਆ ਵੱਡੀ ਚਿੰਤਾ ਵਾਲੀ ਗੱਲ • ਜਲਦ ਭੁਗਤਾਨ ਦੀ ਕੀਤੀ ਅਪੀਲ
ਚੰਡੀਗੜ੍ਹ, 2 ਜੂਨ (ਅਜੀਤ ਬਿਊਰੋ)-ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਸੂਬੇ ਦੇ ਗੰਨਾ ਕਿਸਾਨਾਂ ਦਾ 681.48 ਕਰੋੜ ਰੁਪਏ ਦਾ ਬਕਾਇਆ ਭੁਗਤਾਨ ਯਕੀਨੀ ਬਣਾਉਣ ਲਈ ਠੋਸ ਕਦਮ ਨਾ ਚੁੱਕਣ ਦਾ ਦੋਸ਼ ਲਗਾਇਆ ਹੈ | ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜੇ ਪੱਤਰ 'ਚ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਰੀਬ 70,000 ਗੰਨਾ ਕਿਸਾਨਾਂ ਨੂੰ ਸਾਲ 2018-19 ਅਤੇ 2019-20 ਲਈ ਸਹਿਕਾਰੀ ਅਤੇ ਨਿੱਜੀ ਗੰਨਾ ਮਿੱਲਾਂ ਵਲੋਂ 681.48 ਕਰੋੜ ਰੁਪਏ ਦਾ ਬਕਾਇਆ ਭੁਗਤਾਨ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਵੱਡੀ ਚਿੰਤਾ ਦੀ ਗੱਲ ਹੈ ਕਿ ਸਾਲਾਂ ਤੋਂ ਭੁਗਤਾਨ ਬਕਾਇਆ ਹੈ ਅਤੇ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਕਿ ਗੰਨਾ ਕਿਸਾਨਾਂ ਨੂੰ ਭੁਗਤਾਨ ਹੋਵੇ | ਉਨ੍ਹਾਂ ਲਿਖਿਆ ਕਿ ਪਿਛਲੇ ਦੋ ਸੀਜ਼ਨਾਂ 2018-19 (ਅਪ੍ਰੈਲ 2019 ਤੱਕ) ਅਤੇ 2019-20 (ਅਪ੍ਰੈਲ 2020 ਤੱਕ) ਕਰੀਬ 96.36 ਕਰੋੜ ਰੁਪਏ ਗੰਨਾ ਕਿਸਾਨਾਂ ਦੀ ਅਦਾਇਗੀ ਯੋਗ ਬਕਾਇਆ ਰਕਮ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵੱਲ ਖੜ੍ਹੀ ਹੈ | 2019-20 ਸੀਜ਼ਨ ਦਾ ਬਕਾਇਆ (ਅਪ੍ਰੈਲ 2020 ਤੱਕ) 585.12 ਕਰੋੜ ਰੁਪਏ ਬਣਦਾ ਹੈ ਜੋ ਕੁੱਲ ਮਿਲਾ ਕੇ 681.48 ਕਰੋੜ ਰੁਪਏ ਬਣਦਾ ਹੈ | ਉਨ੍ਹਾਂ ਕਿਹਾ ਕਿ ਗੰਨਾ ਖ਼ਰੀਦ ਤੇ ਰੈਗੂਲੇਸ਼ਨ ਐਕਟ ਦੇ 'ਸ਼ੂਗਰਕੇਨ ਕੰਟਰੋਲ ਆਰਡਰ ਐਾਡ ਕਲਾਜ਼' 3 (3) ਅਨੁਸਾਰ ਮਿੱਲਾਂ ਨੂੰ ਗੰਨਾ ਖ਼ਰੀਦਣ ਦੇ 14 ਦਿਨਾਂ ਦੇ ਅੰਦਰ ਭੁਗਤਾਨ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਦੇਰੀ ਕਾਰਨ ਮਿੱਲਾਂ ਨੂੰ ਬਕਾਇਆ ਵਿਆਜ ਸਮੇਤ ਭੁਗਤਾਨ ਕਰਨਾ ਪੈਂਦਾ ਹੈ | ਬਾਜਵਾ ਨੇ ਕਿਹਾ ਕਿ ਬਕਾਇਆ ਭੁਗਤਾਨ ਨਾ ਹੋਣ ਕਾਰਨ ਹਜ਼ਾਰਾਂ ਗੰਨਾ ਕਿਸਾਨਾਂ ਨੂੰ ਵਿੱਤੀ ਪ੍ਰੇਸ਼ਾਨੀ ਹੋਈ ਹੈ ਅਤੇ ਉਨ੍ਹਾਂ 'ਚੋਂ ਕਈਆਂ 'ਤੇ ਵੱਡਾ ਕਰਜ਼ਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗੰਨਾ ਕਿਸਾਨਾਂ ਨੂੰ ਜਲਦ ਭੁਗਤਾਨ ਲਈ ਕਦਮ ਚੁੱਕੇ | ਇਹ ਕਿਸਾਨ ਫ਼ਸਲੀ ਵਿਭਿੰਨਤਾ 'ਚ ਮਦਦ ਕਰ ਰਹੇ ਹਨ | ਬਾਜਵਾ ਨੇ ਕਿਹਾ ਕਿ ਦੋ ਨਿੱਜੀ ਮਿੱਲਾਂ ਨੇ ਤਾਂ ਗੰਨਾ ਕਿਸਾਨਾਂ ਨੂੰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ ਤਾਂ ਫਿਰ ਬਾਕੀ ਗੰਨਾ ਮਿੱਲਾਂ ਅਜਿਹਾ ਕਿਉਂ ਨਹੀਂ ਕਰ ਸਕਦੀਆਂ | ਉਨ੍ਹਾਂ ਲਿਖਿਆ ਕਿ ਇਹ ਸਰਕਾਰ ਦੀ ਅਣਗਹਿਲੀ ਹੈ ਕਿ ਗੰਨਾ ਮਿੱਲਾਂ ਸੂਬੇ ਦੇ ਨਿਯਮ ਕਾਨੂੰਨਾਂ ਨੂੰ ਤੋੜ ਰਹੀਆਂ ਹਨ ਤੇ ਉਨ੍ਹਾਂ ਨੰੂ ਕੋਈ ਸਜ਼ਾ ਨਹੀਂ ਮਿਲਦੀ | ਉਨ੍ਹਾਂ ਗੰਨਾ ਕਿਸਾਨਾਂ ਨੂੰ ਤੁਰੰਤ 681.48 ਕਰੋੜ ਦੇ ਬਕਾਏ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ | ਉਨ੍ਹਾਂ ਲਿਖਿਆ ਕਿ ਜੇਕਰ ਕਿਸਾਨਾਂ ਨੂੰ ਗੰਨੇ ਬਕਾਏ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਗੰਨੇ ਦੀ ਖੇਤੀ ਅਧੀਨ ਆਉਂਦਾ ਰਕਬਾ ਇਸ ਸਾਲ 20 ਫ਼ੀਸਦੀ ਤੱਕ ਘੱਟ ਸਕਦਾ ਹੈ | ਜ਼ਿਕਰਯੋਗ ਹੈ ਕਿ ਨਿੱਜੀ ਗੰਨਾ ਮਿੱਲਾਂ ਵਿਚ ਇੰਡੀਅਨ ਸੁਕਰੋਜ ਮੁਕੇਰੀਆਂ ਵੱਲ ਕਿਸਾਨਾਂ ਦਾ ਸੀਜ਼ਨ 2019-20 ਦਾ 130 ਕਰੋੜ, ਫਗਵਾੜਾ ਮਿੱਲ ਵੱਲ 80 ਕਰੋੜ, ਬੁੱਟਰ ਸੇਵਈਆਂ 43, ਕੀੜੀ ਅਫ਼ਗਾਨਾਂ ਵੱਲ ਸੀਜ਼ਨ 2018-19 ਦਾ 55 ਕਰੋੜ ਅਤੇ ਸੀਜ਼ਨ 2019-20 ਦਾ 45 ਕਰੋੜ ਅਤੇ ਧੂਰੀ ਮਿੱਲ ਵੱਲ ਸੀਜ਼ਨ 2019-20 ਦਾ 30 ਕਰੋੜ ਰੁਪਏ ਬਕਾਇਆ ਖੜ੍ਹਾ ਹੈ ਜਦੋਂ ਕਿ ਅਮਲੋਹ ਸ਼ੂਗਰ ਮਿੱਲ ਅਤੇ ਏ. ਬੀ. ਸ਼ੂਗਰ ਮਿੱਲ ਨੇ ਭੁਗਤਾਨ ਕਰ ਦਿੱਤਾ ਹੈ | ਇਸੇ ਤਰ੍ਹਾਂ ਸਹਿਕਾਰੀ ਮਿੱਲਾਂ ਵਿਚ ਨਵਾਂਸ਼ਹਿਰ ਮਿੱਲ ਵੱਲ ਕਿਸਾਨਾਂ ਦਾ ਸੀਜ਼ਨ 2018-19 ਦਾ 3.81 ਕਰੋੜ ਅਤੇ ਸੀਜ਼ਨ 2019-20 ਦਾ 38.75 ਕਰੋੜ, ਬੁੱਢੇਵਾਲ ਮਿੱਲ ਵੱਲ ਸੀਜ਼ਨ 2019-20 ਦਾ 22.27 ਕਰੋੜ, ਮੋਰਿੰਡਾ ਮਿੱਲ ਵੱਲ ਸੀਜ਼ਨ 2018-19 ਦਾ 6.26 ਕਰੋੜ ਅਤੇ ਸੀਜ਼ਨ 2019-20 ਦਾ 22.75 ਕਰੋੜ, ਫ਼ਾਜ਼ਿਲਕਾ ਮਿੱਲ ਵੱਲ ਸੀਜ਼ਨ 2019-20 ਦਾ 17.47, ਗੁਰਦਾਸਪੁਰ ਮਿੱਲ ਵੱਲ ਸੀਜ਼ਨ 2018-19 ਦਾ 6.74 ਕਰੋੜ, ਸੀਜ਼ਨ 2019-20 ਦਾ 38.63 ਕਰੋੜ, ਅਜਨਾਲਾ ਮਿੱਲ ਵੱਲ ਸੀਜ਼ਨ 2018-19 ਦਾ 10.01 ਕਰੋੜ, ਸੀਜ਼ਨ 2019-20 ਦਾ 42.51 ਕਰੋੜ, ਨਕੋਦਰ ਮਿੱਲ ਵੱਲ ਸੀਜ਼ਨ 2018-19 ਦਾ 4.66 ਕਰੋੜ, ਸੀਜ਼ਨ 2019-20 ਦਾ 30.97 ਕਰੋੜ, ਭੋਗਪੁਰ ਮਿੱਲ ਵੱਲ ਸੀਜ਼ਨ 2018-19 ਦਾ 7.41 ਕਰੋੜ, ਸੀਜ਼ਨ 2019-20 ਦਾ 22.43 ਕਰੋੜ, ਬਟਾਲਾ ਮਿੱਲ ਵੱਲ ਸੀਜ਼ਨ 2018-19 ਦਾ 2.41 ਕਰੋੜ ਅਤੇ ਸੀਜ਼ਨ 2019-20 ਦਾ 21.34 ਕਰੋੜ ਰੁਪਏ ਬਕਾਇਆ ਹੈ |

ਪੁਲਵਾਮਾ ਮੁਕਾਬਲੇ 'ਚ 2 ਅੱਤਵਾਦੀ ਹਲਾਕ

ਇੰਟਰਨੈੱਟ ਸੇਵਾ ਮੁਅੱਤਲ
ਸ੍ਰੀਨਗਰ, 2 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੱਜ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਅੰਸਾਰ-ਗਜ਼ਾਵਤ-ਉਲ ਹਿੰਦ (ਏ.ਜੀ.ਐਚ.) ਦੇ 2 ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ | ਇਸ ਦੌਰਾਨ ਪ੍ਰਸ਼ਾਸਨ ਵਲੋਂ ਇਲਾਕੇ 'ਚ ਤਣਾਅ ਤੇ ਅਫਵਾਹਾਂ 'ਤੇ ਰੋਕ ਲਗਾਉਣ ਦੇ ਮੱਦੇਨਜ਼ਰ ਤਰਾਲ ਤੇ ਅਵੰਤੀਪੋਰਾ 'ਚ ਇੰਟਰਨੈਟ ਸੇਵਾ ਮੁਅੱਤਲ ਕਰ ਦਿੱਤੀ | ਸੂਤਰਾਂ ਅਨੁਸਾਰ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਸੈਨਾ ਦੀ 42 ਆਰ.ਆਰ, ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਸੀ.ਆਰ.ਪੀ.ਐਫ. ਨੇ ਏ.ਜੀ.ਐਚ. ਦੇ ਅੱਤਵਾਦੀਆਂ ਦੇ ਅਵੰਤੀਪੋਰਾ ਪੁਲਿਸ ਜ਼ਿਲ੍ਹੇ ਦੇ ਅਧੀਨ ਪੈਂਦੇ ਤਰਾਲ ਦੇ ਸੈਮਿਓ ਪਿੰਡ 'ਚ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਘੇਰਾਬੰਦੀ ਕਰ ਦਿੱਤੀ ਅਤੇ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੂੰ ਅੱਜ ਸਵੇਰੇ ਸਾਹਮਣਾ ਹੋਣ 'ਤੇ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਵਲੋਂ ਜਵਾਬੀ ਕਾਰਵਾਈ ਦੌਰਾਨ 2 ਅੱਤਵਾਦੀ ਮਾਰੇ ਗਏ, ਗੋਲੀਬਾਰੀ ਰੁਕਣ ਬਾਅਦ ਪੁਲਿਸ ਨੇ ਮਕਾਨ ਦੇ ਮਲਬੇ ਹੇਠੋਂ ਤਲਾਸ਼ੀ ਦੌਰਾਨ 2 ਅੱਤਵਾਦੀਆਂ ਦੀ ਲਾਸ਼ਾਂ ਨਾਲ 2 ਏ.ਕੇ 47 ਰਾਈਫਲਾਂ, 5 ਏ.ਕੇ. ਮੈਗਜ਼ੀਨ, 2 ਪਿਸਤੌਲਾਂ, 80 ਰੌਾਦ ਏ.ਕੇ , 2 ਪਿਸਤੌਲ ਮੈਗਜ਼ੀਨ ਤੇ 10 ਰੌਾਦ, 2 ਗ੍ਰਨੇਡਾਂ ਸਮੇਤ ਭਾਰੀ ਮਾਤਰਾ 'ਚ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਅੱਤਵਾਦੀਆਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ |

ਅਮਰੀਕਾ ਵਲੋਂ ਡਿਪੋਰਟ ਕੀਤੇ 119 ਭਾਰਤੀ ਅੰਮਿ੍ਤਸਰ ਪੁੱਜੇ

ਰਾਜਾਸਾਂਸੀ, 2 ਜੂਨ (ਸੁਖਜਿੰਦਰ ਸਿੰਘ ਹੇਰ)- ਲੱਖਾਂ ਰੁਪਏ ਖ਼ਰਚ ਕਰਕੇ, ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋ ਕੇ ਉੱਥੋਂ ਦੇ ਪੱਕੇ ਵਸਨੀਕ ਹੋਣ ਦੀ ਕਾਨੂੰਨੀ ਲੜਾਈ ਹਾਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭੇਜਣ ਲਈ ਟਰੰਪ ਸਰਕਾਰ ਵਲੋਂ ਲਏ ਗਏ ਸਖ਼ਤ ...

ਪੂਰੀ ਖ਼ਬਰ »

ਆਸਾਮ 'ਚ ਢਿਗਾਂ ਡਿਗਣ ਕਾਰਨ 21 ਮੌਤਾਂ

ਗੁਹਾਟੀ/ਕਰੀਮਗੰਜ, 2 ਜੂਨ (ਏਜੰਸੀ)-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਸਾਮ ਦੇ ਤਿੰਨ ਜ਼ਿਲਿ੍ਹਆਂ ਹੈਲਾਕਾਂਡੀ, ਕਰੀਮਗੰਜ ਅਤੇ ਕਛਾਰ ਵਿਚ ਢਿਗਾਂ ਡਿੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ | ਇਕ ਅਧਿਕਾਰੀ ਨੇ ਦੱਸਿਆ ਕਿ ਹੈਲਾਕਾਂਡੀ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਨਾਲ 2 ਹੋਰ ਮੌਤਾਂ, 40 ਨਵੇਂ ਮਾਮਲੇ

ਚੰਡੀਗੜ੍ਹ, 2 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 'ਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸਿਹਤ ਵਿਭਾਗ ਅਨੁਸਾਰ ਅੱਜ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 40 ...

ਪੂਰੀ ਖ਼ਬਰ »

ਪਠਾਨਕੋਟ 'ਚ ਇਕ ਮੌਤ, 7 ਨਵੇਂ ਮਾਮਲੇ

ਪਠਾਨਕੋਟ, (ਸੰਧੂ)-ਅੱਜ ਪਠਾਨਕੋਟ ਦੇ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ, ਜੋ ਅੰਮਿ੍ਤਸਰ ਵਿਖੇ ਜ਼ੇਰੇ ਇਲਾਜ ਸੀ | ਇਸ ਤੋਂ ਇਲਾਵਾ 7 ਨਵੇਂ ਮਾਮਲੇ ਸਾਹਮਣੇ ਆਏ | ਐਸ. ਐਮ. ਓ. ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ 59 ਕੋਰੋਨਾ ਸੈਂਪਲਾਂ ਦੀਆਂ ਰਿਪੋਰਟਾਂ ...

ਪੂਰੀ ਖ਼ਬਰ »

ਲੁਧਿਆਣਾ 'ਚ ਇਕ ਹੋਰ ਮੌਤ

ਲੁਧਿਆਣਾ, (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਜੋ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ ਵਿਚ ਦਾਖਲ ਸੀ | ਹਸਪਤਾਲ ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਲੁਧਿਆਣਾ ਸਥਿਤ ਫੌਜੀ ਮੁਹੱਲੇ ਨਾਲ ਸਬੰਧਿਤ ਉਜਾਗਰ ਸਿੰਘ (85) ...

ਪੂਰੀ ਖ਼ਬਰ »

ਜ਼ਮੀਨ 'ਚ ਲੱਗੇ ਦਰੱਖ਼ਤ ਨੂੰ ਕੱਟਣ 'ਤੇ ਭਰਾ ਵਲੋਂ ਦੋ ਸਕੇ ਭਰਾਵਾਂ ਦੀ ਹੱਤਿਆ

ਤਰਨ ਤਾਰਨ/ਝਬਾਲ, 2 ਜੂਨ (ਹਰਿੰਦਰ ਸਿੰਘ, ਸੁਖਦੇਵ ਸਿੰਘ, ਵਿਕਾਸ ਮਰਵਾਹਾ)-ਨਜ਼ਦੀਕੀ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਜ਼ਮੀਨ 'ਤੇ ਲੱਗੇ ਦਰੱਖ਼ਤਾਂ ਨੂੰ ਕੱਟਣ ਤੋਂ ਹੋਏ ਵਿਵਾਦ ਤੋਂ ਬਾਅਦ ਭਰਾ ਨੇ ਆਪਣੇ ਚਾਚੇ, ਚਚੇਰੇ ਭਰਾ, ਪਤਨੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ ਤੋਂ ਬਾਅਦ ਪਾਕਿ ਨਸ਼ਾ ਉਤਪਾਦਨ ਤੇ ਤਸਕਰੀ 'ਚ ਬਣਿਆ ਦੁਨੀਆ ਦਾ ਵੱਡਾ ਕੇਂਦਰ

— ਸੁਰਿੰਦਰ ਕੋਛੜ — ਅੰਮਿ੍ਤਸਰ, 2 ਜੂਨ -ਅਫ਼ਗ਼ਾਨਿਸਤਾਨ ਤੋਂ ਬਾਅਦ ਪਾਕਿਸਤਾਨ ਨਸ਼ਾ ਉਤਪਾਦਕ ਅਤੇ ਨਸ਼ਿਆਂ ਦੀ ਤਸਕਰੀ ਦਾ ਵਿਸ਼ਵ ਦਾ ਇਕ ਵੱਡਾ ਕੇਂਦਰ ਬਣ ਚੁੱਕਿਆ ਹੈ | ਤਸਕਰੀ ਦੇ ਨਾਲ-ਨਾਲ ਪਾਕਿ ਦੇ ਸੂਬਾ ਬਲੋਚਿਸਤਾਨ ਦੇ ਕੁਝ ਇਲਾਕਿਆਂ ਸਮੇਤ ਖ਼ੈਬਰ ਪਖਤੂਨਖਵਾ ...

ਪੂਰੀ ਖ਼ਬਰ »

ਬਿਜਲੀ ਸਸਤੀ ਕਰਨ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ

ਜਲੰਧਰ, 2 ਜੂਨ (ਮੇਜਰ ਸਿੰਘ)-ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਯੂਨਿਟ 25 ਤੋਂ 50 ਪੈਸੇ ਰਾਹਤ ਦੇਣ ਦਾ ਐਲਾਨ ਕਰਦਿਆਂ ਨਾਲ ਹੀ ਪੱਕੇ ਖ਼ਰਚੇ ਵਧਾ ਦਿੱਤੇ ਹਨ | ਇਸ ਤਰ੍ਹਾਂ ਇਕ ਹੱਥ ਦੇ ਕੇ ਦੂਜੇ ਹੱਥ ਵਾਪਸ ਲੈਣ ਦੀ ਗੱਲ ਕੀਤੀ ਹੈ ...

ਪੂਰੀ ਖ਼ਬਰ »

ਪਾਕਿ 'ਚ ਸਕੂਲ ਦੀ ਛੱਤ ਡਿਗਣ ਨਾਲ 7 ਬੱਚਿਆਂ ਦੀ ਮੌਤ

ਪਿਸ਼ਾਵਰ, 2 ਜੂਨ (ਏਜੰਸੀ)- ਪਾਕਿਸਤਾਨ 'ਚ ਜ਼ਿਆਦਾ ਬਾਰਿਸ਼ ਹੋਣ ਕਾਰਨ ਇਕ ਸਕੂਲ ਦੀ ਛੱਤ ਡਿਗ ਗਈ, ਜਿਸ ਨਾਲ 7 ਬੱਚਿਆਂ ਦੀ ਮੌਤ ਹੋ ਗਈ ਤੇ 13 ਬੱਚੇ ਜ਼ਖ਼ਮੀ ਹੋ ਗਏ | ਇਹ ਜਾਣਕਾਰੀ ਪੁਲਿਸ ਨੇ ਦਿੱਤੀ | ਪੁਲਿਸ ਅਧਿਕਾਰੀ ਅਨੁਸਾਰ ਇਹ ਹਾਦਸਾ ਉੱਤਰ ਵਜ਼ੀਰਿਸਤਾਨ ਦੇ ਸਕੂਲ 'ਚ ...

ਪੂਰੀ ਖ਼ਬਰ »

ਜੈਸਿਕਾ ਕਤਲ ਕੇਸ ਦੇ ਦੋਸ਼ੀ ਮਨੂ ਸ਼ਰਮਾ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਕੀਤਾ ਰਿਹਾਅ

ਦਿੱਲੀ ਦੇ ਉਪ ਰਾਜਪਾਲ ਵਲੋਂ ਮਨਜ਼ੂਰੀ ਨਵੀਂ ਦਿੱਲੀ, 2 ਜੂਨ (ਜਗਤਾਰ ਸਿੰਘ)-ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਮੰਗਲਵਾਰ ਨੂੰ ਚਰਚਿਤ ਜੈਸਿਕਾ ਲਾਲ ਦੇ ਕਤਲ ਦੇ ਦੋਸ਼ੀ ਮਨੂ ਸ਼ਰਮਾ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਕਰਨ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਥਾਣਿਆਂ ਦੇ 19 'ਚੋਂ 11 ਮਾਮਲਿਆਂ 'ਚ ਹੋ ਚੁੱਕੀ ਹੈ ਸਜ਼ਾ

ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)-ਗੈਂਗਸਟਰ ਤੇਜਿੰਦਰ ਸਿੰਘ ਵਿਰੁੱਧ ਜ਼ਿਲ੍ਹਾ ਸ਼ਹੀਦ ਭਗਤ ਨਗਰ ਤੋਂ ਇਲਾਵਾ ਵੱਖ-ਵੱਖ ਥਾਣਿਆਂ 'ਚ 19 ਮਾਮਲੇ ਦਰਜ ਹਨ | ਤੇਜਿੰਦਰ ਸਿੰਘ ਿਖ਼ਲਾਫ਼ ਥਾਣਾ ਪੋਜੇਵਾਲ ਵਿਖੇ 18 ਮਈ, 2020 ਨੂੰ ਦਰਜ ਕੀਤੇ ਗਏ ਇਰਾਦਾ ਕਤਲ ਦੇ ਮਾਮਲੇ 'ਚ ...

ਪੂਰੀ ਖ਼ਬਰ »

ਵੱਡੀ ਗਿਣਤੀ 'ਚ ਚੀਨੀ ਸੈਨਿਕ ਪੂਰਬੀ ਲਦਾਖ 'ਚ ਹਨ-ਰਾਜਨਾਥ

ਨਵੀਂ ਦਿੱਲੀ, 2 ਜੂਨ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਦੇ ਇਲਾਕਿਆਂ, ਜਿਨ੍ਹਾਂ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ, 'ਚ ਵੱਡੀ ਗਿਣਤੀ 'ਚ ਚੀਨੀ ਸੈਨਿਕ ਆ ਗਏ ਹਨ ਅਤੇ ਭਾਰਤ ਸਥਿਤੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ...

ਪੂਰੀ ਖ਼ਬਰ »

ਦਿੱਲੀ ਤੋਂ ਸੀਨੀਅਰ ਅਕਾਲੀ ਆਗੂ ਹਰਮਨਜੀਤ ਸਿੰਘ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 2 ਜੂਨ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਪਿਛਲੇ 45 ਸਾਲਾਂ ਤੋਂ ਜੁੜੇ ਸੀਨੀਅਰ ਆਗੂ ਤੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਮਨਜੀਤ ਸਿੰਘ ਨੇ ਅਹੁਦੇ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ | ਅਸਤੀਫ਼ੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX