ਤਾਜਾ ਖ਼ਬਰਾਂ


ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ 153 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ਾ ਤਸਕਰਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ ਰਿਸ਼ਵਤ ਲੈ ਕੇ ਛੱਡਣ ਵਾਲੇ ਇੰਸਪੈਕਟਰ, ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 13 ਅਪ੍ਰੈਲ (ਪਰਮਜੀਤ ਜੋਸ਼ੀ)-ਤਰਨ ਤਾਰਨ ਪੁਲਿਸ ਲਾਈਨ ਵਿਖੇ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਵਲੋਂ ਇਕ ਹੈੱਡ ਕਾਂਸਟੇਬਲ ਨਾਲ ਮਿਲ ਕੇ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕਰਨ ਤੋਂ ਬਾਅਦ ...
ਲਾਹੌਰ ਗੁਰਦਵਾਰਾ ਡੇਰਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੁੰਦੇ ਸਿੱਖ ਯਾਤਰੂ
. . .  1 day ago
ਆਈ.ਪੀ.ਐਲ. 2021: ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਲਈ ਦਿੱਤਾ ਸੱਦਾ
. . .  1 day ago
 
ਚੰਡੀਗੜ੍ਹ ਵਿਚ ਹੁਣ ਕਰਫਿਊ ਰਾਤ 10 ਵਜੇ ਤੋਂ, ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ
. . .  1 day ago
ਚੰਡੀਗੜ੍ਹ, 13 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ , ਜਿਸ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ...
ਫਾਜ਼ਿਲਕਾ ਦੀਆਂ ਮੰਡੀਆਂ ਵਿਚ ਨਹੀਂ ਸ਼ੁਰੂ ਹੋਈ ਸਰਕਾਰੀ ਖ੍ਰੀਦ
. . .  1 day ago
ਫਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਇਸ ਵਾਰ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਫ਼ਾਜ਼ਿਲਕਾ ਜ਼ਿਲੇ ਵਿਚ ਕਿਸੇ ਵੀ ਮੰਡੀ ਵਿਚ ਸਰਕਾਰੀ ਖਰੀਦ ਸ਼ੁਰੂ ਨਾ ...
ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15451 ਅਤੇ...
ਟੀ.ਵੀ. ਸੀਰੀਅਲ ਦੇਖ ਕੇ ਦਾਦੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ) - ਟੀ.ਵੀ. 'ਤੇ ਚੱਲਣ ਵਾਲੇ ਸੀਰੀਅਲ 'ਸੀ.ਆਈ.ਡੀ. ਅਤੇ ਕ੍ਰਾਈਮ ਪੈਟਰੋਲ' ਨੂੰ ਦੇਖ ਕੇ ਆਪਣੀ ਦਾਦੀ ਦਾ ਕਤਲ ਕਰਨ ਵਾਲੇ ਮਾਮਲੇ ਨੂੰ ਹੱਲ ਕਰਦਿਆਂ...
ਵਿਸਾਖੀ ਨਹਾਉਣ ਗਈਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਰੁੜ੍ਹੀਆਂ
. . .  1 day ago
ਭੈਣੀ ਮੀਆਂ ਖਾਂ , 13 ਅਪ੍ਰੈਲ (ਜਸਬੀਰ ਸਿੰਘ ਬਾਜਵਾ) - ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਲੜਕੀਆਂ ਦਰਿਆ ਬਿਆਸ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 302 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਅੱਜ 302 ਨਵੇਂ ਮਾਮਲੇ ਸਾਹਮਣੇ...
ਮੰਡੀ ਘੁਬਾਇਆ 'ਚ ਸਰਕਾਰ ਦੇ ਆਦੇਸ਼ਾਂ ਦੀ ਨਿਕਲ ਰਹੀ ਹੈ ਫੂਕ, ਨਹੀ ਹੋ ਰਹੀ ਖ਼ਰੀਦ
. . .  1 day ago
ਮੰਡੀ ਘੁਬਾਇਆ ,13 ਅਪ੍ਰੈਲ (ਅਮਨ ਬਵੇਜਾ ) - ਪੰਜਾਬ ਦੀ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਲਈ 10 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 46 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ , 13 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਗਈਆਂ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 110 'ਤੇ ਪੁੱਜ ਗਿਆ ਹੈ । ਅੱਜ ਇਕੋ ਦਿਨ 46 ਹੋਰ ਨਵੇਂ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ
. . .  1 day ago
ਅੰਮ੍ਰਿਤਸਰ, 13 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ...
ਸਿੱਖਿਆ ਸਕੱਤਰ ਪੰਜਾਬ ਨੇ ਖ਼ੁਦ ਸੰਭਾਲੀ ਦਾਖ਼ਲਾ ਮੁਹਿੰਮ ਦੀ ਕਮਾਨ
. . .  1 day ago
ਅੰਮ੍ਰਿਤਸਰ 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ...
ਕੰਬਾਈਨ ਦੀ ਚੰਗਿਆੜੀ ਤੋਂ ਕਣਕ ਨੂੰ ਲੱਗੀ ਅੱਗ ,ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਗੁਰੂ ਹਰ ਸਹਾਏ,13 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਝਾਵਲਾ 'ਚ ਖੇਤਾਂ 'ਚ ਕਣਕ ਦੀ ਕਟਾਈ ਕਰਨ ਸਮੇਂ ਕੰਬਾਈਨ ਤੋਂ ਨਿਕਲੀ ਚੰਗਿਆੜੀ ਨਾਲ ਖੇਤਾਂ 'ਚ...
ਵਿਸਾਖੀ ਮੌਕੇ ਦਰਿਆ ਬਿਆਸ 'ਚ ਨੌਜਵਾਨ ਦੀ ਡੁੱਬ ਕੇ ਮੌਤ
. . .  1 day ago
ਬਿਆਸ, 13 ਅਪ੍ਰੈਲ (ਪਰਮਜੀਤ ਸਿੰਘ ਰੱਖੜਾ) - ਵਿਸਾਖੀ ਮੌਕੇ ਦਰਿਆ ਬਿਆਸ ਵਿਚ ਇਸ਼ਨਾਨ ਕਰਦੇ ਸਮੇਂ ਇਕ ਨੌਜਵਾਨ ਜਿਸ ਦੀ ਉਮਰ ਕਰੀਬ 19 ਸਾਲ ਦੀ ਸੀ, ਉਸ ਦੀ ਨਹਾਉਂਦੇ ਸਮੇਂ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਮਕਸੂਦਪੁਰ, ਸੂੰਢ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਸੰਧਵਾਂ (ਸ਼ਹੀਦ ਭਗਤ ਸਿੰਘ ਨਗਰ) 13 ਅਪ੍ਰੈਲ (ਪ੍ਰੇਮੀ ਸੰਧਵਾਂ) - ਭਾਵੇਂ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਤੋਂ ਸੁਰੂ ਹੋ ਚੁੱਕੀ ਹੈ, ਪਰ ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ...
ਭਾਰਤੀ ਹਵਾਈ ਸੈਨਾ ਨੇ ਸ਼ਾਮਿਲ ਕੀਤੇ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ
. . .  1 day ago
ਨਵੀਂ ਦਿੱਲੀ , 13 ਅਪ੍ਰੈਲ - ਭਾਰਤੀ ਹਵਾਈ ਸੈਨਾ ਨੇ ਆਪਣੇ ਏਅਰਬੇਸ ਦੀ ਸੁਰੱਖਿਆ ਵਧਾਉਣ ਲਈ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ ਸ਼ਾਮਿਲ...
ਅੰਮ੍ਰਿਤਸਰ ਦੇ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿਚ ਲੱਗੀ ਭਿਆਨਕ ਅੱਗ
. . .  1 day ago
ਚੌਕ ਮਹਿਤਾ (ਅੰਮ੍ਰਿਤਸਰ) 13 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ) - ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿੱਚ ਭਿਆਨਕ ਅੱਗ ਲੱਗ...
ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਵਲੋਂ ਕੋਟਕਪੂਰਾ ਵਿਖੇ ਰੋਸ ਧਰਨਾ
. . .  1 day ago
ਕੋਟਕਪੂਰਾ, 13 ਅਪ੍ਰੈਲ (ਮੋਹਰ ਸਿੰਘ ਗਿੱਲ) - ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਵਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ...
ਥਾਣਾ ਮੁਖੀ ਭੁਲੱਥ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼
. . .  1 day ago
ਭੁਲੱਥ, ਕਪੂਰਥਲਾ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ ) - ਅੱਜ ਪ੍ਰੈਸ ਕਾਨਫਰੈਂਸ ਰਾਹੀਂ ਗੁਰਬਿੰਦਰ ਕੌਰ ਅਤੇ ਅਨਮੋਲ ਸਿੰਘ ਪੁੱਤਰ ਰਾਜਵੰਤ ਸਿੰਘ...
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਹੁੰਚੇ ਹਸਪਤਾਲ ,ਜ਼ਖ਼ਮੀ ਅਧਿਆਪਕ ਨਾਲ ਕੀਤੀ ਮੁਲਾਕਾਤ
. . .  1 day ago
ਬਟਾਲਾ, 13 ਅਪ੍ਰੈਲ (ਕਾਹਲੋਂ, ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਜ ਤੜਕੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਮੈਡਮ ਸੰਤੋਸ਼ ਰਾਣੀ ਦਾ ਹਾਲ-ਚਾਲ ਪੁੱਛਣ...
ਇਲਾਕੇ ਭਰ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਵਿਭਾਗ ਵਲੋਂ ਦਾਖਲੇ ਸਬੰਧੀ ਮੁਹਿੰਮ ਚਲਾਈ
. . .  1 day ago
ਪਾਇਲ, 13 ਅਪ੍ਰੈਲ (ਨਿਜ਼ਾਮਪੁਰ) - ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਪਹਿਲਾ ਸਫ਼ਾ

ਲੱਦਾਖ ਤੋਂ ਚੀਨ ਨੂੰ ਸਪੱਸ਼ਟ ਸੰਦੇਸ਼ ਵਿਸਤਾਰਵਾਦ ਦਾ ਯੁੱਗ ਖ਼ਤਮ-ਮੋਦੀ

ਅਚਾਨਕ ਪਹੁੰਚੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਜਵਾਨਾਂ 'ਚ ਭਰਿਆ ਜੋਸ਼

ਕਿਹਾ-ਜਵਾਨਾਂ ਦੀ ਬਹਾਦਰੀ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਸੰਦੇਸ਼ ਦਿੱਤਾ • ਸ਼ਾਂਤੀ ਤੇ ਦੋਸਤੀ ਦੀ ਪ੍ਰਤੀਬੱਧਤਾ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ
ਲੇਹ / ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਿਸਤਾਰਵਾਦ ਦੇ ਯੁੱਗ ਦਾ ਅੰਤ ਹੋ ਚੁੱਕਾ ਹੈ | ਇਹ ਯੁੱਗ ਵਿਕਾਸਵਾਦ ਦਾ ਹੈ | ਵਿਸਤਾਰਵਾਦ ਦੀਆਂ ਨੀਤੀਆਂ ਨੇ ਵਿਸ਼ਵ ਸ਼ਾਂਤੀ ਲਈ ਖ਼ਤਰਾ ਪੈਦਾ ਕੀਤਾ ਹੈ ਅਤੇ ਇਸੇ ਅਨੁਭਵ ਦੇ ਆਧਾਰ 'ਤੇ ਪੂਰੇ ਵਿਸ਼ਵ ਨੇ ਇਸ ਵਾਰ ਫਿਰ ਵਿਸਤਾਰਵਾਦ ਿਖ਼ਲਾਫ਼ ਮਨ ਬਣਾ ਲਿਆ ਹੈ | ਪੂਰਬੀ ਲੱਦਾਖ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਦੇ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚੇ ਅਤੇ ਇੱਥੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਹ ਵਿਚਾਰ ਪ੍ਰਗਟ ਕੀਤੇ | ਆਪਣੇ ਸੰਬੋਧਨ 'ਚ ਮੋਦੀ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਹਥਿਆਰਬੰਦ ਬਲਾਂ ਦੀ ਬਹਾਦਰੀ ਤੇ ਵੀਰਤਾ ਦੇ ਕਿੱਸੇ ਦੇਸ਼ ਦੇ ਹਰ ਹਿੱਸੇ 'ਚ ਗੂੰਜ ਰਹੇ ਹਨ | ਉਨ੍ਹਾਂ ਕਿਹਾ ਕਿ ਬਹਾਦਰੀ ਸ਼ਾਂਤੀ ਲਈ ਇਕ ਜ਼ਰੂਰੀ ਸ਼ਰਤ ਹੈ | ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਵਾਨਾਂ ਵਲੋਂ ਦਿਖਾਈ ਬਹਾਦਰੀ ਨੇ ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਸੰਦੇਸ਼ ਦਿੱਤਾ ਹੈ | ਲੇਹ ਨੇੜੇ ਨਿਮੂ 'ਚ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਵਿਸਤਾਰਵਾਦੀ ਜਾਂ ਸਮੇਂ ਨਾਲ ਗੁੰਮ ਹੋ ਗਏ ਜਾਂ ਤਾਕਤ ਨਾਲ ਵਾਪਸ ਮੋੜੇ ਗਏ | ਤੇਜ਼ੀ ਨਾਲ ਬਦਲਦੇ ਹੋਏ ਸਮੇਂ 'ਚ ਵਿਕਾਸਵਾਦ ਹੀ ਪ੍ਰਸੰਗਿਕ ਹੈ | ਵਿਕਾਸਵਾਦ ਲਈ ਮੌਕੇ ਹਨ ਤੇ ਇਹ ਭਵਿੱਖ ਦਾ ਆਧਾਰ ਵੀ ਹੈ | ਉਨ੍ਹਾਂ ਕਿਹਾ ਕਿ ਤੁਹਾਡਾ ਮਨੋਬਲ ਉਨ੍ਹਾਂ ਉਚਾਈਆਂ ਤੋਂ ਵੀ ਉੱਚਾ ਹੈ ਜਿੱਥੇ ਤੁਸੀਂ ਸੇਵਾ ਨਿਭਾ ਰਹੇ ਹੋ | ਜਦੋਂ ਦੇਸ਼ ਦੀ ਸੁਰੱਖਿਆ ਤੁਹਾਡੇ ਹੱਥ ਵਿਚ ਹੈ ਤਾਂ ਇੱਥੇ ਇਕ ਵਿਸ਼ਵਾਸ ਹੈ | ਮੈਂ ਹੀ ਨਹੀਂ ਪੂਰਾ ਦੇਸ਼ ਤੁਹਾਡੇ 'ਤੇ ਵਿਸ਼ਵਾਸ ਕਰਦਾ ਹੈ | 'ਵੰਦੇ ਮਾਤਰਮ' ਦੇ ਨਾਅਰਿਆਂ ਦੀ ਗੂੰਜ 'ਚ ਉਨ੍ਹਾਂ ਕਿਹਾ ਕਿ ਵਿਸ਼ਵ ਯੁੱਧਾਂ ਜਾਂ ਸ਼ਾਂਤੀ ਦੌਰਾਨ ਦੁਨੀਆ ਨੇ ਸਾਡੇ ਬਹਾਦਰ ਫ਼ੌਜੀਆਂ ਦੀ ਜਿੱਤ ਅਤੇ ਸ਼ਾਂਤੀ ਲਈ ਕੋਸ਼ਿਸ਼ਾਂ ਨੂੰ ਦੇਖਿਆ ਹੈ | ਅਸੀਂ ਉਹੀ ਲੋਕ ਹਾਂ ਜਿਹੜੇ ਬਾਂਸੁਰੀ ਵਜਾਉਂਦੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹਾਂ ਪਰ ਭਗਵਾਨ ਕ੍ਰਿਸ਼ਨ ਆਪਣੇ ਨਾਲ 'ਸੁਦਰਸ਼ਨ ਚੱਕਰ' ਵੀ ਰੱਖਦੇ ਹਨ | ਇਸ ਮੌਕੇ ਪ੍ਰਧਾਨ ਮੰਤਰੀ ਨਾਲ ਚੀਫ਼ ਆਫ਼ ਡੀਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਫ਼ੌਜ ਮੁਖੀ ਜਨਰਲ ਐਮ. ਐਮ. ਨਰਵਾਣੇ ਵੀ ਮੌਜੂਦ ਸਨ | ਜ਼ਿਕਰਯੋਗ ਹੈ ਕਿ ਬੀਤੇ ਕਈ ਹਫ਼ਤਿਆਂ ਤੋਂ ਪੂਰਬੀ ਲੱਦਾਖ਼ ਵਿਚ ਭਾਰਤ-ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ | ਇਹ ਤਣਾਅ ਉਦੋਂ ਹੋਰ ਵਧ ਗਿਆ ਸੀ ਜਦੋਂ ਬੀਤੀ 15 ਜੂਨ ਨੂੰ ਗਲਵਾਨ ਘਾਟੀ ਵਿਚ ਚੀਨੀ ਫ਼ੌਜ ਨਾਲ ਹੋਈ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ | ਇਸ ਦੌਰਾਨ ਚੀਨ ਦੇ ਫ਼ੌਜੀ ਵੀ ਮਾਰੇ ਗਏ ਸਨ ਪਰ ਉਸ ਵਲੋਂ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ | ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਪ੍ਰਾਚੀਨ ਸਮੇਂ ਤੋਂ ਹੀ ਸ਼ਾਂਤੀ, ਮਿੱਤਰਤਾ ਤੇ ਬਹਾਦਰੀ ਦੇ ਗੁਣ ਭਾਰਤ ਦੇ ਸੱਭਿਆਚਾਰ 'ਚ ਸ਼ਾਮਿਲ ਰਹੇ ਹਨ | ਉਨ੍ਹਾਂ ਯਾਦ ਕੀਤਾ ਕਿ ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਤਰੱਕੀ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਸ਼ਾਂਤੀ ਅਤੇ ਦੋਸਤੀ ਲਈ ਪ੍ਰਤੀਬੱਧ ਹੈ ਪਰ ਇਸ ਪ੍ਰਤੀਬੱਧਤਾ ਨੂੰ ਭਾਰਤ ਦੀ ਕਮਜ਼ੋਰੀ ਨਾ ਸਮਝਿਆ ਜਾਵੇ | ਉਨ੍ਹਾਂ ਕਿਹਾ ਕਿ ਅੱਜ ਭਾਰਤ ਹਰ ਖੇਤਰ ਵਿਚ ਮਜ਼ਬੂਤ ਹੋ ਰਿਹਾ ਹੈ ਫਿਰ ਚਾਹੇ ਉਹ ਜਲ ਸੈਨਾ, ਹਵਾਈ ਸੈਨਾ, ਪੁਲਾੜ ਸ਼ਕਤੀ ਜਾਂ ਸਾਡੀ ਥਲ ਸੈਨਾ ਦੀ ਤਾਕਤ ਹੋਵੇ | ਹਥਿਆਰਾਂ ਦੇ ਆਧੁਨਿਕੀਕਰਨ ਅਤੇ ਬੁਨਿਆਦੀ ਢਾਂਚੇ ਦੀ ਉੱਨਤੀ ਨੇ ਦੇਸ਼ ਦੀ ਰੱਖਿਆ ਸਮਰੱਥਾ ਨੂੰ ਕਈ ਗੁਣਾ ਵਧਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਹਥਿਆਰਬੰਦ ਬਲਾਂ ਦੀਆਂ ਲੋੜਾਂ 'ਤੇ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਨਿਮੂ ਸਿੰਧੂ ਨਦੀ ਦੇ ਤਟ 'ਤੇ 11000 ਫੁੱਟ ਦੀ ਉਚਾਈ 'ਤੇ ਸਥਿਤ ਹੈ ਜੋ ਜ਼ੰਸਕਾਰ ਦੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ | ਇੱਥੇ ਪ੍ਰਧਾਨ ਮੰਤਰੀ ਉੱਚ ਫ਼ੌਜੀ ਅਧਿਕਾਰੀਆਂ ਨੂੰ ਮਿਲੇ ਅਤੇ ਥਲ ਸੈਨਾ, ਹਵਾਈ ਸੈਨਾ ਅਤੇ ਆਈ. ਟੀ. ਬੀ. ਪੀ. ਦੇ ਜਵਾਨਾਂ ਨਾਲ ਗੱਲਬਾਤ ਕੀਤੀ | ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਸਰਹੱਦ 'ਤੇ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ | ਮੋਦੀ ਨੇ ਆਪਣੇ ਸੰਬੋਧਨ 'ਚ ਉਨ੍ਹਾਂ ਸਾਰੇ ਭਾਰਤ ਮਾਤਾ ਦੇ ਪੁੱਤਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਗਲਵਾਨ ਘਾਟੀ 'ਚ ਸ਼ਹਾਦਤ ਦਿੱਤੀ ਜੋ ਦੇਸ਼ ਦੇ ਸਾਰੇ ਹਿੱਸਿਆਂ ਨਾਲ ਸਬੰਧਿਤ ਸਨ | ਉਨ੍ਹਾਂ ਕਿਹਾ ਕਿ ਇਹ ਲੇਹ-ਲੱਦਾਖ਼, ਕਾਰਗਿਲ ਜਾਂ ਸਿਆਚਿਨ ਗਲੇਸ਼ੀਅਰ ਹੋਵੇ, ਚਾਹੇ ਉੱਚੇ ਪਹਾੜ ਹੋਣ ਜਾਂ ਨਦੀਆਂ ਵਿਚ ਵਗਣ ਵਾਲਾ ਬਰਫ਼ੀਲਾ ਪਾਣੀ ਇਹ ਸਭ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਦੀ ਗਵਾਹੀ ਭਰਦੇ ਹਨ | ਉਨ੍ਹਾਂ ਕਿਹਾ ਕਿ ਤੁਹਾਡੇ ਮਜ਼ਬੂਤ ਸੰਕਲਪ ਕਾਰਨ ਹੀ ਆਤਮਨਿਰਭਰ ਭਾਰਤ ਬਣਾਉਣ ਦਾ ਸਾਡਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ | ਤੁਹਾਡੀ ਇੱਛਾ ਸ਼ਕਤੀ ਹਿਮਾਲਿਆ ਦੀ ਤਰ੍ਹਾਂ ਮਜ਼ਬੂਤ ਅਤੇ ਅਟਲ ਹੈ | ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ |

ਪਾਕਿ 'ਚ ਮਿੰਨੀ ਬੱਸ ਦੀ ਰੇਲ ਗੱਡੀ ਨਾਲ ਟੱਕਰ, 20 ਸਿੱਖ ਸ਼ਰਧਾਲੂਆਂ ਸਮੇਤ 22 ਮੌਤਾਂ

— ਸੁਰਿੰਦਰ ਕੋਛੜ —
ਅੰਮਿ੍ਤਸਰ, 3 ਜੁਲਾਈ -ਪਾਕਿਸਤਾਨ 'ਚ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਕਾਬਾਦ (ਪੁਰਾਣਾ ਨਾਂਅ ਚੂਹੜਕਾਨਾ) ਨੇੜੇ ਰੇਲਵੇ ਫਾਟਕ 'ਤੇ ਅੱਜ ਹੋਏ ਇਕ ਮੰਦਭਾਗੇ ਹਾਦਸੇ 'ਚ ਘੱਟੋ-ਘੱਟ 20 ਪਾਕਿਸਤਾਨੀ ਸਿੱਖ ਤੇ ਮੁਸਲਿਮ ਕੋਸਟਰ ਡਰਾਈਵਰ ਅਤੇ ਉਸ ਦੇ ਸਹਾਇਕ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 7 ਸਿੱਖ ਯਾਤਰੂ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ | ਜ਼ਖ਼ਮੀਆਂ 'ਚ ਦੋ ਔਰਤਾਂ ਅਤੇ ਦੋ ਬੱਚੇ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਡਿਸਟਿ੍ਕਟ ਹੈੱਡਕੁਆਰਟਰ ਹਸਪਤਾਲ ਸ਼ੇਖੂਪੁਰਾ ਤਬਦੀਲ ਕਰ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ | ਕੋਸਟਰ (ਮਿੰਨੀ ਬੱਸ) 'ਚ ਡਰਾਈਵਰ ਸਮੇਤ ਕੁੱਲ 29 ਯਾਤਰੂ ਸਵਾਰ ਸਨ | ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਸ਼ਰਧਾਲੂ ਪਿਸ਼ਾਵਰ 'ਚ ਕੋਰੋਨਾ ਕਾਰਨ ਮਾਰੇ ਗਏ ਰਘਬੀਰ ਸਿੰਘ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਸਨ ਅਤੇ ਉਥੋਂ ਸ੍ਰੀ ਨਨਕਾਣਾ ਸਾਹਿਬ ਦੇ ਕੁੱਝ ਪਰਿਵਾਰਾਂ ਸਮੇਤ ਅੱਜ ਫ਼ਾਰੂਕਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ | ਰਘਬੀਰ ਸਿੰਘ ਦੇ ਪਰਿਵਾਰਕ ਮੈਂਬਰ ਕੋਰੋਨਾ ਕਾਰਨ ਕੀਤੀ ਤਾਲਾਬੰਦੀ ਦੇ ਚੱਲਦਿਆਂ ਅਜੇ ਤੱਕ ਮਿ੍ਤਕ ਦੀਆਂ ਅੰਤਿਮ ਰਸਮਾਂ ਪੂਰੀਆਂ ਨਹੀਂ ਕਰ ਸਕੇ ਸਨ | ਸ਼ੇਖ਼ੂਪੁਰਾ ਤੋਂ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਰਾਣਾ ਉਮੇਰ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਕਰਾਚੀ ਤੋਂ ਲਾਹੌਰ ਜਾਣ ਵਾਲੀ ਰੇਲ ਗੱਡੀ ਸ਼ਾਹ ਹੁਸੈਨ ਐਕਸਪ੍ਰੈੱਸ-43 ਜਦੋਂ ਫਾਰੂਕਾਬਾਦ ਰੇਲਵੇ ਸਟੇਸ਼ਨ ਨੇੜੇ ਖ਼ਾਨਗਾਹ ਡੋਗਰਾ ਵਿਖੇ ਉੱਥੇ ਸਥਾਪਤ ਬੇ-ਆਬਾਦ ਗੁਰਦੁਆਰਾ ਸੱਚਖੰਡ ਦੇ ਬਿਲਕੁਲ ਲਾਗਿਓ ਲੰਘ ਰਹੀ ਸੀ ਤਾਂ ਉਕਤ ਬੱਸ ਦੇ ਡਰਾਈਵਰ ਨੇ ਜਲਦੀ ਨਾਲ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਵਾਹਨ ਤੇਜ਼ ਰਫ਼ਤਾਰ ਰੇਲ ਗੱਡੀ ਨਾਲ ਟਕਰਾ ਗਿਆ | ਇਹ ਵੀ ਪਤਾ ਲੱਗਾ ਹੈ ਕਿ ਫਾਟਕ ਨੇੜੇ ਸਿੱਖ ਯਾਤਰੂਆਂ ਦੇ ਦੋ ਹੋਰ ਵਾਹਨ ਰੇਲ ਗੱਡੀ ਦੇ ਨਿਕਲਣ ਦੀ ਉਡੀਕ ਕਰ ਰਹੇ ਸਨ, ਪਰ ਹਾਦਸੇ ਦਾ ਸ਼ਿਕਾਰ ਬਣੇ ਵਾਹਨ ਦੇ ਡਰਾਈਵਰ ਨੇ ਉਨ੍ਹਾਂ ਨੂੰ ਪਿਛੇ ਛੱਡ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਆਉਣ 'ਤੇ ਫਾਟਕ ਬੰਦ ਕਰਨ ਲਈ ਉਥੇ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ | ਜ਼ਿਲ੍ਹਾ ਪੁਲਿਸ ਅਧਿਕਾਰੀ ਸ਼ੇਖ਼ੂਪੁਰਾ ਗ਼ਾਜ਼ੀ ਸਲਾਹੁਦੀਨ ਅਤੇ ਡਿਪਟੀ ਕਮਿਸ਼ਨਰ ਅਸਦ ਜੋਇਆ ਨੇ ਹਾਦਸੇ ਦੀ ਜਾਣਕਾਰੀ ਸੰਘੀ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੂੰ ਦਿੱਤੀ, ਜਿਨ੍ਹਾਂ ਵਲੋਂ ਇਸ ਹਾਦਸੇ ਲਈ ਸਬੰਧਿਤ ਰੇਲਵੇ ਅਧਿਕਾਰੀ ਨੂੰ ਜ਼ਿੰਮੇਵਾਰ ਦੱਸਦਿਆਂ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ | ਖ਼ਬਰ ਲਿਖੇ ਜਾਣ ਤੱਕ ਬਚਾਅ ਦਲ-1122 ਵਲੋਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਸੀ | ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਉਕਤ ਹਾਦਸੇ 'ਚ ਕੀਮਤੀ ਜਾਨਾਂ ਦੇ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਬਿਹਤਰ ਡਾਕਟਰੀ ਇਲਾਜ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ |
ਮਿ੍ਤਕਾਂ ਦੇ ਨਾਂਵਾਂ ਦੀ ਸੂਚੀ
ਲਾਹੌਰ ਤੋਂ ਬਾਬਰ ਜਲੰਧਰੀ ਨੇ ਹਾਦਸੇ 'ਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੇ ਨਾਵਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿ੍ਤਕਾਂ 'ਚ ਰਜਮੀਤ ਕੌਰ, ਹਰਜਸਲੀਨ ਕੌਰ, ਕਾਕਾ ਸਿੰਘ, ਪੂਰਨ ਕੌਰ, ਜੈ ਸਿੰਘ, ਭੁਪਿੰਦਰ ਸਿੰਘ, ਦਲਜੀਤ ਕੌਰ ਪਤਨੀ ਭੁਪਿੰਦਰ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਕੌਰ, ਬਲਬੀਰ ਸਿੰਘ, ਮਿਹਨਤ ਕੌਰ, ਹਰਮੀਤ ਸਿੰਘ, ਅਮਰੀਕ ਸਿੰਘ, ਸਤਪਾਲ ਕੌਰ, ਰਵਿੰਦਰ ਸਿੰਘ, ਮਹਾਨ ਕੌਰ, ਜੈ ਕੌਰ ਅਤੇ ਦਲਜੀਤ ਕੌਰ ਪਤਨੀ ਜਗਮੋਹਨ ਸਿੰਘ ਅਤੇ ਤਜਿੰਦਰ ਸਿੰਘ ਆਦਿ ਦੇ ਨਾਂਅ ਸ਼ਾਮਿਲ ਹਨ | ਮਾਰੇ ਗਏ ਡਰਾਈਵਰ ਦੀ ਪਛਾਣ ਮੁਹੰਮਦ ਅਲੀ ਅਤੇ ਸਹਾਇਕ ਦੀ ਵਲੀਬਾਜ਼ ਵਜੋਂ ਹੋਈ ਸੀ | ਉਨ੍ਹਾਂ ਦੱਸਿਆ ਕਿ ਇਹ ਹਾਦਸਾ ਏਨਾ ਭਿਆਨਕ ਸੀ ਕਿ ਯਾਤਰੂ ਵਾਹਨ ਦੇ ਰੇਲ ਗੱਡੀ ਨਾਲ ਟਕਰਾਉਣ 'ਤੇ ਦੋ ਹਿੱਸੇ ਹੋ ਗਏ ਅਤੇ ਰੇਲਵੇ ਲਾਈਨ ਦੇ ਦੋਵੇਂ ਪਾਸੇ ਖਿੱਲਰ ਗਏ |
ਮੋਦੀ ਵਲੋਂ ਡੂੰਘਾ ਅਫ਼ਸੋਸ
ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਵਾਪਰੇ ਮੰਦਭਾਗੇ ਹਾਦਸੇ ਦੌਰਾਨ ਸਿੱਖ ਸ਼ਰਧਾਲੂਆਂ ਦੀ ਹੋਈ ਦਰਦਨਾਕ ਮੌਤ 'ਤੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਿਆ ਹੈ | ਉਨ੍ਹਾਂ ਟਵੀਟ ਕੀਤਾ ਕਿ ਦੁੱਖ ਦੀ ਇਸ ਘੜੀ 'ਚ ਮੇਰੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਤੇ ਉਨ੍ਹਾਂ ਦੇ ਸਕੇ-ਸੰਬੰਧੀਆਂ ਨਾਲ ਹਨ |
ਜਥੇਦਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਦੁੱਖ ਪ੍ਰਗਟ
ਅੰਮਿ੍ਤਸਰ, (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸ਼ਰਧਾਲੂਆਂ ਦੇ ਵਾਹਨ ਦੇ ਹਾਦਸਾਗ੍ਰਸਤ ਹੋਣ ਦੇ ਮਾਮਲੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕੀਤੀ | ਇਸੇ ਦੌਰਾਨ ਉਨ੍ਹਾਂ ਪਾਕਿਸਤਾਨ ਦੇ ਸਿੱਖ ਆਗੂਆਂ ਨਾਲ ਵੀ ਸੰਪਰਕ ਕਰਕੇ ਸ਼ਰਧਾਲੂਆਂ ਦੀ ਮੌਤ ਹੋਣ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋਣਾ ਬੇਹੱਦ ਦੁਖਦਾਈ ਹੈ |ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜਨ: ਸਕੱਤਰ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ |
ਰਾਏ ਅਜ਼ੀਜ਼ਉੱਲਾ ਵਲੋਂ ਦੁੱਖ ਪ੍ਰਗਟ
ਪਾਕਿ ਕੌਮੀ ਅਸੈਂਬਲੀ ਦੇ ਮੈਂਬਰ ਤੇ ਤਹਿਰੀਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਰਾਏ ਅਜ਼ੀਜ਼ਉਲਾ ਨੇ ਹਾਦਸੇ 'ਚ ਸਿੱਖ ਸ਼ਰਧਾਲੂਆਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਰੇਲਵੇ ਕਰਾਸਿੰਗ 'ਤੇ ਫਾਟਕ ਲਗਾਇਆ ਜਾਵੇ |
ਢੀਂਡਸਾ ਵਲੋਂ ਦੁੱਖ ਪ੍ਰਗਟ
ਸੰਗਰੂਰ, (ਧੀਰਜ ਪਸ਼ੌਰੀਆ)-ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਦਾ ਦਿਹਾਂਤ

ਮੁੰਬਈ, 3 ਜੁਲਾਈ (ਏਜੰਸੀ)-ਪ੍ਰਸਿੱਧ ਬਾਲੀਵੁੱਡ ਕੋਰੀਓਗ੍ਰਾਫ਼ਰ ਸਰੋਜ ਖ਼ਾਨ (71) ਦਾ ਵੀਰਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ 20 ਜੂਨ ਨੂੰ ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਮੁੰਬਈ ਦੇ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ | ਉਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ, ਉਨ੍ਹਾਂ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ 2:30 ਕੁ ਵਜੇ ਆਖਰੀ ਸਾਹ ਲਏ | ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ 7 ਕੁ ਵਜੇ ਉਪ-ਨਗਰੀ ਮਲਾਦ ਦੇ ਕਬਰਸਤਾਨ 'ਚ ਸੁਪਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ | ਫਿਲਮ ਨਗਰੀ 'ਚ ਬਾਲ ਕਲਾਕਾਰ ਵਜੋਂ ਸ਼ੁਰੂਆਤ ਕਰਨ ਵਾਲੀ ਸਰੋਜ ਖ਼ਾਨ ਦਾ ਪਹਿਲਾ ਵਿਆਹ 13 ਸਾਲ ਦੀ ਉਮਰ 'ਚ ਡਾਂਸ ਮਾਸਟਰ ਬੀ. ਸੋਹਨ ਲਾਲ ਨਾਲ ਹੋਇਆ ਸੀ ਅਤੇ ਤਲਾਕ ਦੇ ਬਾਅਦ ਉਨ੍ਹਾਂ ਦਾ ਦੂਜਾ ਵਿਆਹ ਰੌਸ਼ਨ ਖ਼ਾਨ ਨਾਲ ਹੋਇਆ ਸੀ, ਉਹ ਆਪਣੇ ਪਿੱਛੇ ਪੁੱਤਰ ਰਾਜੂ ਖ਼ਾਨ ਤੇ ਧੀ ਸੁਕੈਨਾ ਖ਼ਾਨ ਨੂੰ ਛੱਡ ਗਏ ਹਨ | ਬਾਲੀਵੁੱਡ 'ਚ 'ਗੁਰੂ' ਤੇ 'ਮਾਸਟਰਜੀ' ਦੇ ਨਾਂਅ ਨਾਲ ਮਸ਼ਹੂਰ ਸਰੋਜ ਖ਼ਾਨ ਨੇ ਆਪਣੇ ਫਿਲਮੀ ਸਫ਼ਰ ਦੌਰਾਨ ਸੈਂਕੜੇ ਫਿਲਮਾਂ ਦੇ 2000 ਤੋਂ ਵਧੇਰੇ ਗਾਣਿਆਂ 'ਚ ਕੋਰਿਓਗ੍ਰਾਫੀ ਕੀਤੀ, ਉਨ੍ਹਾਂ ਨੂੰ 3 ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ | ਭਾਵੇਂ ਉਨ੍ਹਾਂ ਸਭ ਤੋਂ ਪਹਿਲਾਂ 'ਧਰਤੀ ਕਹੇ ਪੁਕਾਰ ਕੇ' ਫਿਲਮ 'ਚ ਜਤਿੰਦਰ ਤੇ ਨੰਦਾ 'ਤੇ ਫਿਲਮਾਏ ਗਏ ਗਾਣੇ 'ਹਮ ਤੁਮ ਚੋਰੀ ਸੇ, ਬੰਧੇ ਇਕ ਡੋਰੀ ਸੇ, ਜਾਏ ਕਹਾਂ ਈ ਹਜ਼ੂਰ' ਦੀ ਕੋਰਿਓਗ੍ਰਾਫੀ ਕੀਤੀ ਸੀ, ਪਰ ਉਨ੍ਹਾਂ ਦੀ ਆਪਣੇ ਤੌਰ 'ਤੇ ਕੋਰਿਓਗ੍ਰਾਫਰ ਵਜੋਂ ਪਹਿਲੀ ਫਿਲਮ 1974 'ਚ 'ਗੀਤਾ ਮੇਰਾ ਨਾਮ' ਸੀ | ਸਰੋਜ ਖ਼ਾਨ ਨੂੰ ਵਧੇਰੇ ਮਸ਼ਹੂਰੀ ਮਰਹੂਮ ਅਦਾਕਾਰਾ ਸ੍ਰੀਦੇਵੀ ਤੇ ਮਾਧੁਰੀ ਦੀਕਸ਼ਤ ਦੀਆਂ ਸੁਪਰਹਿੱਟ ਫਿਲਮਾਂ ਦੇ ਗਾਣਿਆਂ ਤੋਂ ਮਿਲੀ | ਉਹ ਸ੍ਰੀਦੇਵੀ ਦੀ 'ਚਾਂਦਨੀ', 'ਨਗੀਨਾ' ਫਿਲਮ ਦੇ ਮਸ਼ਹੂਰ ਗਾਣਾ 'ਮੈਂ ਨਾਗਿਨ ਤੂੰ ਸਪੇਰਾ', 'ਮਿਸਟਰ ਇੰਡੀਆ' ਦੇ 'ਹਵਾ ਹਵਾਈ' ਤੇ 'ਕਾਟੇ ਨਹੀਂ ਕਟਤੇ', ਮਾਧੁਰੀ ਦੀਕਸ਼ਤ ਦੀ 'ਤੇਜ਼ਾਬ' ਫਿਲਮ ਦੇ 'ਇਕ ਦੋ ਤੀਨ', 'ਬੇਟਾ' ਦੇ 'ਧਕ ਧਕ ਕਰਨੇ ਲਗਾ', 'ਦੇਵਦਾਸ' ਦਾ 'ਡੋਲਾ ਰੇ ਡੋਲਾ' ,'ਠਾਣੇਦਾਰ' ਦਾ 'ਤੰਮਾ ਤੰਮਾ ਲੋਗੇ ' ਆਦਿ ਲਈ ਹਮੇਸ਼ਾ ਯਾਦ ਰਹਿਣਗੇ | ਉਨ੍ਹਾਂ ਦੀ ਆਖਰੀ ਫਿਲਮ ਮਾਧੁਰੀ ਦੀਕਸ਼ਤ ਦੀ 'ਕਲੰਕ' ਸੀ, ਜੋ 2019 'ਚ ਰਿਲੀਜ਼ ਹੋਈ ਸੀ | ਸਰੋਜ ਖ਼ਾਨ ਨੂੰ ਸ਼ਰਧਾਂਜਲੀ ਦਿੰਦਿਆਂ ਮਾਧੁਰੀ ਦੀਕਸ਼ਤ ਨੇਨੇ ਨੇ ਟਵੀਟ ਕੀਤਾ ਕਿ ਉਨ੍ਹਾਂ ਆਪਣੀ ਉਸ ਦੋਸਤ ਤੇ 'ਗੁਰੂ' ਨੂੰ ਖੋਹ ਦਿੱਤਾ ਹੈ, ਜਿਸ ਦੀ ਬਦੌਲਤ ਉਹ ਇਸ ਮੁਕਾਮ 'ਤੇ ਪੁੱਜੀ ਹੈ | ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ ਕਿ ਫਿਲਮ ਇੰਡਸਟਰੀ 'ਚ 'ਮਾਸਟਰਜੀ' ਵਜੋਂ ਜਾਣੀ ਜਾਂਦੀ ਸਰੋਜ ਖ਼ਾਨ ਨੇ ਡਾਂਸ ਨੂੰ ਇੰਨ੍ਹਾ ਆਸਾਨ ਬਣਾ ਦਿੱਤਾ ਕਿ ਕੋਈ ਵੀ ਡਾਂਸ ਕਰ ਸਕਦਾ ਹੈ, ਉਨ੍ਹਾਂ ਦੇ ਜਾਣ ਨਾਲ ਫਿਲਮੀ ਦੁਨੀਆ ਨੂੰ ਵੱਡਾ ਘਾਟਾ ਪਿਆ ਹੈ | ਅਦਾਕਾਰ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਸੰਜੈ ਦੱਤ, ਸੁਨੀਲ ਸ਼ੈਟੀ, ਅਭਿਸ਼ੇਕ ਬਚਨ, ਕੋਰਿਓਗ੍ਰਾਫਰ ਤੇ ਫਿਲਮ ਨਿਰਦੇਸ਼ਕ ਫਰਹਾ ਖ਼ਾਨ, ਰੇਮੋ ਡਿਸੂਜਾ, ਨਿਰਦੇਸ਼ਕ ਸ਼ੇਖਰ ਕਪੂਰ, ਹੰਸਲ ਮਹਿਤਾ ਅਤੇ ਅਦਾਕਾਰਾ ਕਾਜੋਲ, ਕਰੀਨਾ ਕਪੂਰ, ਸ਼ਬਾਨਾ ਆਜ਼ਮੀ ਸਮੇਤ ਫਿਲਮੀ ਦੁਨੀਆ ਦੇ ਕਈ ਲੋਕਾਂ ਨੇ ਸਰੋਜ ਖ਼ਾਨ ਨਾਲ ਆਪਣੀਆਂ ਯਾਦਾਂ ਸਾਂਝਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਕੀਤੀ ਹੈ |

ਅੰਮਿ੍ਤਸਰ ਰੇਲ ਹਾਦਸੇ ਲਈ ਨਿਗਮ ਦੇ ਪੰਜ ਅਧਿਕਾਰੀ ਮੁੜ ਦੋਸ਼ੀ ਕਰਾਰ

ਅੰਮਿ੍ਤਸਰ, 3 ਜੁਲਾਈ (ਹਰਮਿੰਦਰ ਸਿੰਘ)-19 ਅਕਤੂਬਰ, 2018 ਦੁਸਹਿਰੇ ਦੇ ਮੌਕੇ ਅੰਮਿ੍ਤਸਰ 'ਚ ਵਾਪਰੇ ਰੇਲ ਹਾਦਸੇ ਦੇ ਮਾਮਲੇ ਦੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਸੈਸ਼ਨ ਜੱਜ ਅਮਰਜੀਤ ਸਿੰਘ ਕਟਾਰੀਆ ਕੋਲੋਂ ਕਰਵਾਈ ਵਿਭਾਗੀ ਪੜਤਾਲ ਵਿਚ ਨਗਰ ਨਿਗਮ ਦੇ ਪੰਜ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਅਤੇ ਇਨ੍ਹਾਂ ਨੂੰ ਵੱਡੀ ਸਜ਼ਾ ਦੇਣ ਦੀ ਕੀਤੀ ਗਈ ਸਿਫ਼ਾਰਸ਼ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਇਨ੍ਹਾਂ ਪੰਜ ਨਿਗਮ ਅਧਿਕਾਰੀਆਂ ਨੂੰ ਆਪਣਾ ਲਿਖਤੀ ਪੱਖ 15 ਦਿਨਾਂ ਅੰਦਰ ਭੇਜਣ ਅਤੇ 26 ਅਗਸਤ 2020 ਨੂੰ ਨਿੱਜੀ ਤੌਰ 'ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ | ਜ਼ਿਕਰਯੋਗ ਹੈ ਕਿ 19 ਅਕਤੂਬਰ 2018 ਨੂੰ ਸਥਾਨਕ ਜੌੜਾ ਫਾਟਕ ਰੇਲਵੇ ਲਾਈਨਾਂ ਦੇ ਨੇੜੇ ਦੁਸਹਿਰੇ ਦੇ ਮੌਕੇ 'ਤੇ ਰਾਵਣ ਦਾ ਪੁਤਲਾ ਸਾੜਨ ਲਈ ਜਿਉਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ ਉਸੇ ਦੌਰਾਨ ਜਲੰਧਰ ਤੋਂ ਅੰਮਿ੍ਤਸਰ ਨੂੰ ਆ ਰਿਹਾ ਡੀ.ਐਮ.ਯੂ. ਰੇਲਵੇ ਲਾਈਨ ਤੇ ਖੜ੍ਹੇ ਹੋ ਕੇ ਦੁਸਹਿਰਾ ਸਮਾਗਮ ਦੇਖ ਰਹੇ ਲੋਕਾਂ ਦੇ ਉੱਪਰ ਚੜ੍ਹ ਗਿਆ | ਜਿਸ ਵਿਚ 60 ਦੇ ਕਰੀਬ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ | ਇਸ ਘਟਨਾ ਤੋਂ ਬਾਅਦ ਉਸੇ ਦਿਨ ਹੀ ਜੀ.ਆਰ. ਪੀ. ਥਾਣੇ ਵਿਚ ਪਰਚਾ ਦਰਜ ਹੋ ਗਿਆ ਅਤੇ ਅਗਲੇ ਦਿਨ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਦੀ ਪੜਤਾਲ ਦੀ ਜ਼ਿੰਮੇਵਾਰੀ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਬੀ. ਪੁਰਸ਼ਾਰਥਾ ਨੂੰ ਸੌਾਪ ਦਿੱਤੀ | ਸ੍ਰੀ ਪੁਰਸ਼ਾਰਥਾ ਵਲੋਂ ਇਕ ਮਹੀਨੇ ਬਾਅਦ 21 ਨਵੰਬਰ 2018 ਨੂੰ ਪੇਸ਼ ਕੀਤੀ ਰਿਪੋਰਟ ਵਿਚ ਨਗਰ ਨਿਗਮ ਦੇ ਕੁਝ ਅਧਿਕਾਰੀਆਂ, ਮੁਲਾਜ਼ਮਾਂ ਤੋਂ ਇਲਾਵਾ ਪੁਲਿਸ, ਰੇਲਵੇ ਦੇ ਅਧਿਕਾਰੀਆਂ ਅਤੇ ਦੁਸਹਿਰਾ ਸਮਾਗਮ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ | ਉਪਰੰਤ ਇਹ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸੇਵਾ ਮੁਕਤ ਜੱਜ ਸ: ਅਜੀਤ ਸਿੰਘ ਬੈਂਸ ਵਲੋਂ ਵਲੋਂ ਮੁੜ ਚੁੱਕਿਆ ਗਿਆ | ਜਿਸ ਤੋਂ ਬਾਅਦ ਇਸ ਮਾਮਲੇ 'ਚ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਨਾਂਅ ਸਾਹਮਣੇ ਆਏ ਪੁਲਿਸ ਵਿਭਾਗ ਵਲੋ ਉਨ੍ਹਾਂ ਦੀ ਤਰੱਕੀ 'ਤੇ ਰੋਕ ਲਗਾ ਦਿੱਤੀ ਗਈ | ਜਦ ਨਗਰ ਨਿਗਮ ਦੇ ਪੰਜ ਅਧਿਕਾਰੀਆਂ ਜਿਨ੍ਹਾਂ ਵਿਚ ਨਗਰ ਨਿਗਮ ਦੇ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ, ਇਸ਼ਤਿਹਾਰ ਵਿਭਾਗ ਦੇ ਸੁਪਰਡੈਂਟ ਪੁਸ਼ਪਿੰਦਰ ਸਿੰਘ, ਡੀ ਐਫ.ਓ ਕਸ਼ਮੀਰ ਸਿੰਘ, ਕੇਵਲ ਕੁਮਾਰ ਅਤੇ ਗਿਰੀਸ਼ ਕੁਮਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਚਾਰਜਸ਼ੀਟ ਕਰ ਕਰ ਦਿੱਤਾ ਅਤੇ ਇਸ ਮਾਮਲੇ ਦੀ ਵਿਭਾਗੀ ਪੜਤਾਲ ਸੇਵਾ ਮੁਕਤ ਸੈਸ਼ਨ ਜੱਜ ਸ: ਅਮਰਜੀਤ ਸਿੰਘ ਕਟਾਰੀਆਂ ਨੂੰ ਦਿੱਤੀ ਗਈ | ਸ: ਕਟਾਰੀਆਂ ਵਲੋਂ ਆਪਣੀ ਪੜਤਾਲ ਵਿਚ ਨਿਗਮ ਦੇ ਉਪਰੋਕਤ ਪੰਜ ਅਧਿਕਾਰੀਆਂ ਨੂੰ ਦੋਸ਼ੀ ਸਿੱਧ ਕਰਦੇ ਹੋਏ ਵਿਭਾਗ ਨੂੰ ਦੋਸ਼ੀਆਂ ਿਖ਼ਲਾਫ਼ ਵੱਡੀ ਸਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਹੈ | ਇਸ ਸਬੰਧ ਵਿਚ ਮਨੁੱਖੀ ਅਧਿਕਾਰੀ ਸੰਗਠਨ ਦੇ ਪੜਤਾਲ ਸਲਾਹਕਾਰ ਸ: ਸਰਬਜੀਤ ਸਿੰਘ ਵੇਰਕਾ ਨੇ ਕਿਹਾ ਸਿਆਸੀ ਆਗੂਆਂ ਵਲੋਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦਾ ਵਾਅਦਾ ਕਰ ਕੇ ਇਨਸਾਫ਼ ਲਈ ਹਾਈਕੋਰਟ 'ਚ ਜਾਣ ਤੋਂ ਰੋਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਗਠਨ ਹੁਣ ਇਸ ਮਾਮਲੇ ਨੂੰ ਹਾਈਕੋਰਟ ਵਿਚ ਆਪ ਲੈ ਕੇ ਜਾਵੇਗਾ |

15 ਅਗਸਤ ਨੂੰ ਜਾਰੀ ਹੋ ਸਕਦੀ ਹੈ ਕੋਰੋਨਾ ਦੀ ਸਵਦੇਸ਼ੀ ਵੈਕਸੀਨ

ਨਵੀਂ ਦਿੱਲੀ, 3 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ 'ਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ 15 ਅਗਸਤ ਨੂੰ ਜਾਰੀ ਕੀਤੀ ਜਾ ਸਕਦੀ ਹੈ | ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਨੂੰ ਕੋਵੈਕਸਿਨ ਨਾਂਅ ਦੀ ਇਸ ਵੈਕਸੀਨ ਲਈ ਭਾਰਤ ਸਰਕਾਰ ਵਲੋਂ 7 ਜੁਲਾਈ ਤੋਂ ਮਨੁੱਖਾਂ 'ਤੇ ਕੀਤੀ ਜਾਣ ਵਾਲੀ ਪਰਖ ਦਾ ਅਮਲ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ | ਡਾਕਟਰੀ ਖੋਜ ਬਾਰੇ ਭਾਰਤੀ ਕੌਾਸਲ ਆਈ. ਸੀ. ਐਮ. ਆਰ. ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਅਤੇ ਇਸ ਦਾ ਕਲੀਨਿਕਲ ਟ੍ਰਾਇਲ ਕਰਨ ਵਾਲੀਆਂ 12 ਸੰਸਥਾਵਾਂ ਨੂੰ ਚਿੱਠੀ ਲਿਖੀ ਹੈ | ਆਈ. ਸੀ. ਐਮ. ਆਰ ਨੇ ਕਿਹਾ ਹੈ ਕਿ 7 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਪਰਖ 'ਚ ਦੇਰ ਨਹੀਂ ਹੋਣੀ ਚਾਹੀਦੀ ਤਾਂ ਜੋ 15 ਅਗਸਤ ਤੱਕ ਵੈਕਸੀਨ ਜਾਰੀ ਕੀਤੀ ਜਾ ਸਕੇਗੀ | ਇਸ ਤੋਂ ਪਹਿਲਾਂ ਵੀ ਆਈ. ਸੀ. ਐਮ. ਆਰ. ਵਲੋਂ ਭਾਰਤ ਬਾਇਓਟੈਕ ਨੂੰ ਇਕ ਪੱਤਰ ਲਿਖਿਆ ਗਿਆ ਸੀ ਜਿਸ 'ਚ ਕਿਹਾ ਗਿਆ ਸੀ ਕਿ ਆਦੇਸ਼ ਦਾ ਪਾਲਣ ਨਾ ਕਰਨ ਨੂੰ ਬਹੁਤ ਗੰਭੀਰ ਮੰਨਿਆ ਜਾਵੇਗਾ | ਨਾਲ ਹੀ ਪ੍ਰਾਜੈਕਟ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਤੈਅ ਸਮੇਂ 'ਚ ਪੂਰਾ ਕਰਨ ਦੀ ਵੀ ਗੱਲ ਆਖੀ ਗਈ ਸੀ | ਹਾਲਾਂਕਿ ਆਈ. ਸੀ. ਐਮ. ਆਰ. ਨੇ ਵਿਵਾਦ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦੱਸਣ ਦਾ ਮਕਸਦ ਪ੍ਰੀਖਣ 'ਚ ਤੇਜ਼ੀ ਲਿਆਉਣਾ ਸੀ |

ਖ਼ਤਰਨਾਕ ਅਪਰਾਧੀ ਨੂੰ ਫੜਨ ਗਈ ਪੁਲਿਸ ਟੀਮ 'ਤੇ ਵਰ੍ਹਾਈਆਂ ਗੋਲੀਆਂ, ਡੀ.ਐਸ.ਪੀ. ਸਮੇਤ 8 ਜਵਾਨ ਹਲਾਕ

ਕਾਨਪੁਰ, 3 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਬਦਮਾਸ਼ਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਡੀ.ਐਸ.ਪੀ. ਸਮੇਤ ਸੂਬਾ ਪੁਲਿਸ ਦੇ 8 ਕਰਮਚਾਰੀ ਮਾਰੇ ਗਏ | ਇਕ ਵੱਖਰੇ ਮੁਕਾਬਲੇ 'ਚ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਵੀ ਦੋ ਬਦਮਾਸ਼ਾਂ ਨੂੰ ਮਾਰ ਦਿੱਤਾ | ਕਾਨਪੁਰ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਕਿਹਾ ਕਿ ਨਿਵਾਦਾ ਪਿੰਡ 'ਚ ਇਕ ਵੱਖਰੇ ਮੁਕਾਬਲੇ 'ਚ ਮਾਰੇ ਗਏ ਬਦਮਾਸ਼ਾਂ ਦੀ ਪਛਾਣ ਪ੍ਰੇਮ ਪ੍ਰਕਾਸ਼ ਪਾਂਡੇ ਤੇ ਅਤੁਲ ਦੂਬੇ ਵਜੋਂ ਹੋਈ ਹੈ ਅਤੇ ਇਕ ਪਿਸਤੌਲ ਜੋ ਪਹਿਲੇ ਮੁਕਾਬਲੇ ਦੌਰਾਨ ਬਦਮਾਸ਼ ਇਕ ਪੁਲਿਸ ਕਰਮੀ ਤੋਂ ਲੈ ਗਏ ਸਨ, ਵੀ ਬਰਾਮਦ ਹੋਇਆ ਹੈ | ਪਹਿਲਾ ਮੁਕਾਬਲਾ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਵਿਚਾਲੇ ਚੌਬੇਪੁਰ ਪੁਲਿਸ ਸਟੇਸ਼ਨ ਤਹਿਤ ਪੈਂਦੇ ਪਿੰਡ ਡਿਕਰੂ 'ਚ ਉਸ ਸਮੇਂ ਹੋਇਆ ਜਦੋਂ ਪੁਲਿਸ ਟੀਮ 60 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨਾਮੀ ਬਦਮਾਸ਼ ਵਿਕਾਸ ਦੂਬੇ ਨੂੰ ਗਿ੍ਫ਼ਤਾਰ ਕਰਨ ਲਈ ਜਾ ਰਹੀ ਸੀ | ਜਦੋਂ ਪੁਲਿਸ ਟੀਮ ਨਾਮੀ ਬਦਮਾਸ਼ ਦੇ ਟਿਕਾਣੇ ਕਰੀਬ ਪਹੁੰਚੀ ਤਾਂ ਇਮਾਰਤ ਦੀ ਛੱਤ ਤੋਂ ਗੋਲੀਆਂ ਦੀ ਬੁਛਾੜ ਚੱਲ ਪਈ, ਜਿਸ ਕਾਰਨ ਡੀ.ਐਸ.ਪੀ. ਦਿਵੇਂਦਰ ਮਿਸ਼ਰਾ, 3 ਸਬ ਇੰਸਪੈਕਟਰ (ਮਹੇਸ਼ ਚੰਦਰ ਯਾਦਵ, ਅਨੂਪ ਕੁਮਾਰ ਸਿੰਘ, ਨੇਬੂ ਲਾਲ) ਅਤੇ 4 ਸਿਪਾਹੀ (ਜਿਤੇਂਦਰ ਪਾਲ, ਸੁਲਤਾਨ ਸਿੰਘ, ਬਬਲੂ ਕੁਮਾਰ, ਰਾਹੁਲ ਕੁਮਾਰ) ਮਾਰੇ ਗਏ | ਘਟਨਾ ਦੇ ਵੇਰਵਾ ਦਿੰਦੇ ਹੋਏ ਸੂਬੇ ਦੇ ਡੀ.ਜੀ.ਪੀ. ਐਚ.ਸੀ. ਅਵਸਥੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਬਦਨਾਮ ਅਪਰਾਧੀ ਨੂੰ ਛਾਪੇ ਦਾ ਪਤਾ ਲੱਗ ਗਿਆ ਹੋਵੇ | ਉਨ੍ਹਾਂ ਕਿਹਾ ਕਿ ਦੂਬੇ ਦੇ ਗੁੰਡਿਆਂ ਨੇ ਪੁਲਿਸ ਟੀਮ ਨੂੰ ਆਪਣੇ ਟਿਕਾਣੇ ਵੱਲ ਆਉਣ ਤੋਂ ਰੋਕਣ ਲਈ ਸੜਕ 'ਤੇ ਅੜਿੱਕੇ ਪਾਏ ਤੇ ਇਸ ਗੱਲ ਤੋਂ ਅਣਜਾਣ ਪੁਲਿਸ ਟੀਮ 'ਤੇ ਬਦਮਾਸ਼ਾਂ ਨੇ ਇਮਾਰਤ ਦੀ ਛੱਤ ਤੋਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 8 ਪੁਲਿਸ ਕਰਮਚਾਰੀ ਮਾਰੇ ਗਏ | ਇਕ ਪੁਲਿਸ ਬੁਲਾਰੇ ਦੱਸਿਆ ਕਿ ਹਮਲਾਵਰ ਪੁਲਿਸ ਕੋਲੋਂ ਇਕ ਏ.ਕੇ. 47, ਇਨਸਾਸ ਰਾਈਫ਼ਲ, ਗਲੋਕ ਪਿਸਤੌਲ, ਦੋ 9 ਐਮ.ਐਮ. ਪਿਸਤੋਲ ਸਮੇਤ ਹੋਰ ਹਥਿਆਰ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਉਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ | ਆਈ.ਜੀ. (ਐਸ.ਟੀ.ਐਫ਼.) ਅਮਿਤਾਬ ਯਸ਼ ਨੇ ਦਾਅਵਾ ਕੀਤਾ ਕਿ ਇਕ ਆਟੋਮੈਟਿਕ 30 ਸਪਰਿੰਗ ਰਾਈਫ਼ਲ ਜੋ 2017 'ਚ ਲਖਨਊ 'ਚ ਦੂਬੇ ਦੀ ਗਿ੍ਫ਼ਤਾਰੀ ਦੌਰਾਨ ਉਸ ਤੋਂ ਬਰਾਮਦ ਕੀਤੀ ਗਈ, ਇਸ ਨੂੰ ਸ਼ੁੱਕਰਵਾਰ ਦੇ ਪੁਲਿਸ 'ਤੇ ਹਮਲੇ ਲਈ ਵਰਤਿਆ ਗਿਆ ਹੈ | ਉਨ੍ਹਾਂ ਕਿਹਾ ਕਿ ਲਖਨਊ ਅਦਾਲਤ ਵਲੋਂ ਕਿਸੇ ਦੇ ਪੱਖ 'ਚ ਇਸ ਰਾਈਫ਼ਲ ਨੂੰ ਜਾਰੀ ਕੀਤਾ ਗਿਆ ਸੀ ਤੇ ਅਸੀਂ ਜਾਂਚ ਕਰਾਂਗੇ ਕਿ ਕਿਹੜੇ ਹਾਲਾਤ 'ਚ ਇਸ ਨੂੰ ਕਿਸੇ ਦੇ ਪੱਖ 'ਚ ਜਾਰੀ ਕੀਤਾ ਗਿਆ | ਦੂਬੇ ਦੇ ਸਿਰ 'ਤੇ 25000 ਰੁਪਏ ਦਾ ਇਨਾਮ ਰੱਖਿਆ ਸੀ, ਨੂੰ ਐਸ.ਟੀ.ਐਫ਼. ਨੇ 2017 'ਚ ਕ੍ਰਿਸ਼ਨਾ ਨਗਰ ਤੋਂ ਗਿ੍ਫ਼ਤਾਰ ਕੀਤਾ ਸੀ | ਸੂਬਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ 7 ਪੁਲਿਸ ਕਰਮੀ ਤੇ ਇਕ ਨਾਗਰਿਕ ਜ਼ਖਮੀ ਹੋਏ ਹਨ | ਉਨ੍ਹਾਂ ਕਿਹਾ ਕਿ ਸਮੁੱਚੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਜਾਰੀ ਹੈ | ਸੂਤਰਾਂ ਨੇ ਦੱਸਿਆ ਕਿ ਦੂਬੇ ਨੇ 2001 'ਚ ਪੁਲਿਸ ਥਾਣੇ ਅੰਦਰ ਭਾਜਪਾ ਆਗੂ ਸੰਤੋਸ਼ ਸ਼ੁਕਲਾ ਦੀ ਹੱਤਿਆ ਕੀਤੀ ਸੀ |
ਯੋਗੀ ਵਲੋਂ ਸਖ਼ਤ ਕਾਰਵਾਈ ਦੇ ਆਦੇਸ਼
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਮੁਕਾਬਲੇ 'ਚ ਮਾਰੇ ਗਏ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਨਪੁਰ ਪਹੁੰਚੇ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਪੁਲਿਸ ਮੁਖੀ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਤੇ ਤੁਰੰਤ ਵਿਸਥਾਰ ਨਾਲ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ |

ਪੰਜਾਬ 'ਚ ਕੋਰੋਨਾ ਨਾਲ 5 ਹੋਰ ਮੌਤਾਂ, 169 ਨਵੇਂ ਮਾਮਲੇ

ਚੰਡੀਗੜ੍ਹ, 3 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬਾ ਸਰਕਾਰ ਵਲੋਂ ਭਾਵੇਂ ਹੋਰਨਾਂ ਸੂਬਿਆਂ ਨਾਲੋਂ ਪੰਜਾਬ 'ਚ ਹਾਲਾਤ ਬਿਹਤਰ ਦੱਸੇ ਜਾ ਰਹੇ ਹਨ ਪਰ ਸੂਬੇ 'ਚ ਕੋਰੋਨਾ ਕਹਿਰ ਕਾਰਨ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਜਾਰੀ ਹੈ¢ ਪੰਜਾਬ 'ਚ ਅੱਜ ਦੇਰ ਸ਼ਾਮ ਤੱਕ ਜਿਥੇ 169 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ 5 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | ਅੱਜ ਲੁਧਿਆਣਾ 'ਚ 3, ਮੋਗਾ ਤੇ ਅੰਮਿ੍ਤਸਰ 'ਚ 1-1 ਮੌਤ ਦਰਜ ਕੀਤੀ ਗਈ | ਨਵੇਂ ਮਾਮਲਿਆਂ 'ਚ ਜ਼ਿਲ੍ਹਾ ਅੰਮਿ੍ਤਸਰ ਤੋਂ 11, ਫਾਜ਼ਿਲਕਾ ਤੋਂ 1, ਜਲੰਧਰ ਤੋਂ 22, ਫ਼ਿਰੋਜ਼ਪੁਰ ਤੋਂ 2, ਪਠਾਨਕੋਟ ਤੋਂ 2, ਗੁਰਦਾਸਪੁਰ ਤੋਂ 11, ਨਵਾਂਸ਼ਹਿਰ ਤੋਂ 8, ਲੁਧਿਆਣਾ ਤੋਂ 65 ਅਤੇ ਪਟਿਆਲਾ ਤੋਂ 13, ਮੋਗਾ ਤੋਂ 3, ਕਪੂਰਥਲਾ ਤੋਂ 1, ਰੂਪਨਗਰ ਤੋਂ 1, ਬਰਨਾਲਾ ਤੋਂ 1, ਤਰਨਤਾਰਨ ਤੋਂ 1, ਮਾਨਸਾ ਤੋਂ 1, ਮੋਹਾਲੀ ਤੋਂ 4, ਸੰਗਰੂਰ ਤੋਂ 16, ਬਠਿੰਡਾ ਤੋਂ 6 ਮਰੀਜ਼ ਸ਼ਾਮਿਲ ਹਨ | ਸਿਹਤਯਾਬ ਹੋਣ ਵਾਲਿਆਂ ਵਿਚ ਜਲੰਧਰ ਤੋਂ 26, ਅੰਮਿ੍ਤਸਰ ਤੋਂ 9, ਐਸ.ਏ.ਐਸ. ਨਗਰ ਤੋਂ 9, ਗੁਰਦਾਸਪੁਰ ਤੋਂ 6, ਪਠਾਨਕੋਟ ਤੋਂ 2, ਤਰਨਤਾਰਨ ਤੋਂ 2, ਹਿੁਸ਼ਆਰਪੁਰ ਤੋਂ 2, ਸੰਗਰੂਰ ਤੋਂ 29, ਮੋਗਾ ਤੋਂ 5, ਐਸ.ਬੀ.ਐਸ. ਨਗਰ ਤੋਂ 2, ਮੁਕਤਸਰ ਤੋਂ 10, ਫਤਹਿਗੜ੍ਹ ਸਾਹਿਬ ਤੋਂ 6, ਰੋਪੜ ਤੋਂ 10, ਫਾਜ਼ਿਲਕਾ ਤੋਂ 3, ਬਠਿੰਡਾ ਤੋਂ 2, ਕਪੂਰਥਲਾ ਤੋਂ 9 ਅਤੇ ਬਰਨਾਲਾ ਤੋਂ 1 ਮਰੀਜ਼ ਸ਼ਾਮਿਲ ਹਨ | ਸਿਹਤ ਵਿਭਾਗ ਅਨੁਸਾਰ ਹੁਣ ਤੱਕ ਸੂਬੇ 'ਚ 324054 ਸ਼ੱਕੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਦਕਿ 1514 ਐਕਟਿਵ ਕੇਸ ਹਨ | ਅੱਜ ਆਕਸੀਜਨ 'ਤੇ 7 ਹੋਰ ਮਰੀਜ਼ਾ ਨੂੰ ਰੱਖਿਆ ਗਿਆ ਹੈ | ਅੰਮਿ੍ਤਸਰ ਦੇ ਇਕ ਹੋਰ ਮਰੀਜ਼ ਨੂੰ ਅੱਜ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ | ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 34 ਅਤੇ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ |
ਲੁਧਿਆਣਾ 'ਚ ਤਿੰਨ ਹੋਰ ਮੌਤਾਂ- 65 ਨਵੇਂ ਮਾਮਲੇ
ਲੁਧਿਆਣਾ, (ਸਿਹਤ ਪ੍ਰਤੀਨਿਧ)-ਲੁਧਿਆਣਾ 'ਚ ਅੱਜ ਫਿਰ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ | ਸਿਵਲ ਸਰਜਨ ਲੁਧਿਆਣਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ 'ਚ ਤਿੰਨ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ |
ਕੋਰੋਨਾ ਮਰੀਜ਼ਾਂ ਦੀ ਸਿਹਤਯਾਬੀ ਦਰ 60 ਫ਼ੀਸਦੀ ਤੋਂ ਟੱਪੀ
ਨਵੀਂ ਦਿੱਲੀ, (ਏਜੰਸੀ)-ਦੇਸ਼ 'ਚ ਜਿੱਥੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵਧ ਰਿਹਾ ਹੈ, ਉਥੇ ਰਾਹਤ ਵਾਲੀ ਖ਼ਬਰ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 'ਚ ਵੀ ਵਾਧਾ ਹੋ ਰਿਹਾ ਹੈ | ਕੇਂਦਰੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੋਵਿਡ-19 ਮਰੀਜ਼ਾਂ ਦਾ ਜਲਦੀ ਪਤਾ ਲਗਾਉਣ ਤੇ ਸਮੇਂ ਸਿਰ ਮੈਡੀਕਲ ਸਹੂਲਤ ਉਪਲਬਧ ਕਰਵਾਉਣ ਨਾਲ ਰੋਜ਼ਾਨਾ ਦੀ ਰਿਕਵਰੀ ਦਰ 'ਚ ਵਾਧਾ ਹੋਇਆ ਹੈ, ਜਿਸ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਿਹਤਯਾਬੀ ਦੀ ਦਰ 60 ਫ਼ੀਸਦੀ ਨੂੰ ਪਾਰ ਕਰ ਗਈ ਹੈ | ਮੰਤਰਾਲੇ ਅਨੁਸਾਰ ਕੋਰੋਨਾ ਮਰੀਜ਼ਾਂ ਦੀ ਸਿਹਤਯਾਬੀ ਦੀ ਦਰ 60.73 ਫ਼ੀਸਦੀ ਹੋ ਗਈ ਹੈ | ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ 'ਚ 14,458 ਮਰੀਜ਼ਾਂ ਦੇ ਠੀਕ ਹੋਣ ਨਾਲ ਰਿਕਰਵੀ ਦਰ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਨਾਲ ਜਾਨਲੇਵਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 3,92,403 ਹੋ ਗਈ ਹੈ | ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 6,40,843 ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 18,653 ਹੋ ਗਈ ਹੈ | ਉਧਰ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵਲੋਂ ਕੌਮਾਂਤਰੀ ਉਡਾਣਾਂ 'ਤੇ ਲਗਾਈ ਰੋਕ ਨੂੰ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ |

ਨਵਾਜ਼ ਸ਼ਰੀਫ਼ ਨੂੰ 7 ਸਾਲ ਦੀ ਸਜ਼ਾ ਸੁਣਾਉਣ ਵਾਲਾ ਜੱਜ ਬਰਖ਼ਾਸਤ

ਲਾਹੌਰ, 3 ਜੁਲਾਈ (ਏਜੰਸੀ)-ਪਾਕਿਸਤਾਨ ਦੀ ਇਕ ਅਦਾਲਤ ਵਲੋਂ ਜਵਾਬਦੇਹੀ ਅਦਾਲਤ ਦੇ ਇਕ ਸਾਬਕਾ ਜੱਜ ਨੂੰ ਵਿਵਾਦਗ੍ਰਸਤ ਵੀਡੀਓ ਘੁਟਾਲੇ ਮਾਮਲੇ 'ਚ ਬਰਖਾਸਤ ਕਰ ਦਿੱਤਾ, ਜਿਸ ਨੇ ਭਿ੍ਸ਼ਟਾਚਾਰ ਦੇ ਇਕ ਮਾਮਲੇ 'ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 7 ਸਾਲ ਦੀ ਸਜ਼ਾ ...

ਪੂਰੀ ਖ਼ਬਰ »

'ਨੀਟ' ਅਤੇ 'ਜੇ.ਈ.ਈ.-ਮੇਨ' ਪ੍ਰੀਖਿਆਵਾਂ ਮੁਲਤਵੀ

ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਮਨੁੱਖੀ ਸਰੋਤਾਂ ਬਾਰੇ ਵਿਕਾਸ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਵੇਖਦਿਆਂ ਮੈਡੀਕਲ ਦੀ 'ਨੀਟ' ਤੇ ਇੰਜੀਨੀਅਰਿੰਗ ਦੀ 'ਜੇ.ਈ.ਈ.-ਮੇਨਜ਼' ਦਾਖਲਾ ਪ੍ਰੀਖਿਆ ਨੂੰ ਸਤੰਬਰ ਤੱਕ ਮੁਲਤਵੀ ਕਰ ...

ਪੂਰੀ ਖ਼ਬਰ »

ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੂੰ ਹੋਇਆ ਕੋਰੋਨਾ

ਇਸਲਾਮਾਬਾਦ, 3 ਜੁਲਾਈ (ਏਜੰਸੀ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਤੇ ਉਨ੍ਹਾਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ | ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਆਗੂ ਨੇ ...

ਪੂਰੀ ਖ਼ਬਰ »

ਸੈਲਾਨੀ ਸ਼ਰਤਾਂ ਤਹਿਤ ਜਾ ਸਕਣਗੇ ਹਿਮਾਚਲ ਪ੍ਰਦੇਸ਼

ਸ਼ਿਮਲਾ, 3 ਜੁਲਾਈ (ਏਜੰਸੀ)-ਹਿਮਾਚਲ ਪ੍ਰਦੇਸ਼ ਨੇ ਸ਼ਰਤਾਂ ਤਹਿਤ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ | ਰਾਜ ਦੇ ਮੁੱਖ ਸਕੱਤਰ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਰਾਜ 'ਚ ਸੈਲਾਨੀਆਂ ਦੇ ਦਾਖ਼ਲੇ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਲੱਗੀ ...

ਪੂਰੀ ਖ਼ਬਰ »

ਗਲਵਾਨ ਘਾਟੀ 'ਚ ਜ਼ਖ਼ਮੀ ਜਵਾਨਾਂ ਨੂੰ ਮਿਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹੋਈ ਹਿੰਸਕ ਝੜਪ ਦੌਰਾਨ ਜ਼ਖ਼ਮੀ ਹੋਏ ਜਵਾਨਾਂ ਨੂੰ ਅੱਜ ਕਿਹਾ ਕਿ ਤੁਸੀਂ ਮੂੰਹਤੋੜ ਜਵਾਬ ਦਿੱਤਾ | ਲੇਹ ਸਥਿਤ ਇਕ ਹਸਪਤਾਲ ਵਿਚ ਜ਼ਖ਼ਮੀ ਫ਼ੌਜੀਆਂ ਨਾਲ ...

ਪੂਰੀ ਖ਼ਬਰ »

ਕੋਈ ਵੀ ਪੱਖ ਸਥਿਤੀ ਨੂੰ ਗੁੰਝਲਦਾਰ ਨਾ ਬਣਾਵੇ-ਚੀਨ

ਬੀਜਿੰਗ, 3 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਅਚਾਨਕ ਕੀਤੇ ਲੱਦਾਖ਼ ਦੌਰੇ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਕਿਹਾ ਕਿ ਕਿਸੇ ਵੀ ਪੱਖ ਨੂੰ ਸਰਹੱਦ ਦੀ ਸਥਿਤੀ ਨੰੂ ਗੁੰਝਲਦਾਰ ਨਹੀਂ ਬਣਾਉਣਾ ਚਾਹੀਦਾ | ਚੀਨੀ ਵਿਦੇਸ਼ ਮੰਤਰਾਲੇ ...

ਪੂਰੀ ਖ਼ਬਰ »

ਲੱਦਾਖ ਮੁੱਦੇ 'ਤੇ ਭਾਰਤ ਨੂੰ ਜਾਪਾਨ ਦਾ ਮਜ਼ਬੂਤ ਸਮਰਥਨ

ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਭਾਰਤ ਪ੍ਰਤੀ ਮਜ਼ਬੂਤ ਸਮਰਥਨ ਜ਼ਾਹਰ ਕਰਦੇ ਹੋਏ ਜਾਪਾਨ ਨੇ ਚੀਨ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਸਰਹੱਦ ਬਦਲਣ ਦੇ ਕਿਸੇ ਵੀ ਇਕਤਰਫ਼ਾ ਯਤਨ ਦਾ ਵਿਰੋਧ ਕਰਦਾ ਹੈ | ਨਵੀਂ ਦਿੱਲੀ 'ਚ ...

ਪੂਰੀ ਖ਼ਬਰ »

ਵਿਦੇਸ਼ 'ਚ ਬਾਲੀਵੁੱਡ ਸਮਾਗਮ ਕਰਵਾਉਣ ਵਾਲੇ ਪਾਕਿ ਪ੍ਰਬੰਧਕ ਨੂੰ ਭਾਰਤ ਨੇ ਕੀਤਾ ਬੈਨ

ਨਵੀਂ ਦਿੱਲੀ, 3 ਜੁਲਾਈ (ਏਜੰਸੀ)- ਗ੍ਰਹਿ ਮੰਤਰਾਲੇ ਨੇ ਅਮਰੀਕਾ ਦੇ ਇਕ ਪਾਕਿਸਤਾਨੀ ਸਮਾਗਮ ਦੇ ਮੈਨੇਜਰ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਹੈ | ਰਿਹਾਨ ਸਦੀਕੀ ਨਾਂਅ ਦਾ ਇਹ ਮੈਨੇਜਰ ਅਮਰੀਕਾ ਦੇ ਹਿਊਸਟਨ ਸ਼ਹਿਰ ਤੋਂ ਹੈ | ਰਿਹਾਨ ਬਾਲੀਵੁੱਡ ਨਾਲ ਜੁੜੇ ਸਮਾਗਮਾਂ ਦਾ ...

ਪੂਰੀ ਖ਼ਬਰ »

ਭਾਰਤੀ ਫ਼ੌਜ ਦਾ ਮਨੋਬਲ ਵਧੇਗਾ-ਰਾਜਨਾਥ ਸਿੰਘ

ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਾਨਕ ਕੀਤੇ ਲੇਹ ਦੇ ਦੌਰੇ 'ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਭਾਰਤੀ ਫ਼ੌਜ ਦੇ ਮਨੋਬਲ ਵਧੇਗਾ | ਰਾਜਨਾਥ ਸਿੰਘ ਨੇ ਟਵੀਟ ਕਰਦੇ ਹੋਏ ...

ਪੂਰੀ ਖ਼ਬਰ »

ਭਾਰਤ ਵਲੋਂ ਲੱਦਾਖ 'ਚ ਫ਼ੌਜ ਦੀ ਚੌਥੀ ਡਵੀਜ਼ਨ ਤਾਇਨਾਤ

ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਲੱਦਾਖ਼ 'ਚ ਭਾਰਤੀ ਫ਼ੌਜ ਆਪਣੀ ਸਭ ਤੋਂ ਵੱਡੀ ਫ਼ੌਜੀ ਤੈਨਾਤੀ ਕਰ ਰਹੀ ਹੈ | ਚੀਨ ਵਲੋਂ ਸਰਹੱਦ 'ਤੇ ਫ਼ੌਜ ਦੀ ਤਾਇਨਾਤੀ ਦੇ ਜਵਾਬ ਵਿਚ ਭਾਰਤੀ ਫ਼ੌਜ ਨੇ ਲੱਦਾਖ਼ 'ਚ ਇਕ ਹੋਰ ਡਿਵੀਜ਼ਨ ਤਾਇਨਾਤ ਕਰ ਦਿੱਤੀ ਗਈ ਹੈ | ਇਸ ਡਵੀਜ਼ਨ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX