ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਬਹੁਜਨ ਸਮਾਜ ਪਾਰਟੀ ਵਲੋਂ ਕਾਂਗਰਸ ਸਰਕਾਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਰੋਸ ਪ੍ਰਦਰਸ਼ਨ ਹੁਸ਼ਿਆਰਪੁਰ ਵਿਖੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਬਣਾਈ 12 ਮੈਂਬਰੀ ਕਮੇਟੀ ਡਾ: ਨਛੱਤਰ ਪਾਲ, ਬਲਵਿੰਦਰ ਕੁਮਾਰ ਤੇ ਰਮੇਸ਼ ਕੌਲ ਤਿੰਨੋ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ ਦਲਜੀਤ ਰਾਏ, ਐਡਵੋਕੇਟ ਰਣਜੀਤ ਕੁਮਾਰ, ਜ਼ਿਲ੍ਹਾ ਪ੍ਰਧਾਨ ਇੰਜ: ਮਹਿੰਦਰ ਸੰਧਰਾਂ, ਸੀਨੀਅਰ ਬਸਪਾ ਆਗੂ ਉਂਕਾਰ ਸਿੰਘ ਝੱਮਟ, ਮਨਿੰਦਰ ਸ਼ੇਰਪੁਰੀ, ਜਗਮੋਹਨ ਸੱਜਣਾ, ਐਡਵੋਕੇਟ ਪਲਵਿੰਦਰ ਲਾਡੀ, ਗੁਰਮੀਤ ਸਿੰਘ ਧੁੱਗਾ, ਮਲਕੀਤ ਸੁੰਨੀ, ਦਿਨੇਸ਼ ਪੱਪੂ ਦੀ ਅਗਵਾਈ 'ਚ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਕਾਂਗਰਸ ਤੇ ਪੁਲਿਸ ਵਲੋਂ ਫੈਲਾਏ ਜੰਗਲ ਰਾਜ ਵਿਚ ਕਾਨੂੰਨ ਵਿਵਸਥਾ ਬਿਲਕੁਲ ਭੰਗ ਕਰ ਦਿੱਤੀ ਗਈ ਹੈ ਤੇ ਇਸ ਵਿਚ ਖ਼ਾਸ ਤੌਰ ਤੇ ਦਲਿਤ-ਪਛੜੇ ਵਰਗਾਂ, ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਦਲਿਤਾਂ 'ਤੇ ਨਾਜਾਇਜ਼ ਪਰਚੇ ਕੀਤੇ ਜਾ ਰਹੇ ਹਨ, ਜਿਸ ਨੂੰ ਬਸਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਤੇ ਪੁਲਿਸ ਪ੍ਰਸ਼ਾਸਨ ਨੇ ਦਲਿਤ ਵਿਰੋਧੀ ਕਾਰਵਾਈਆਂ ਨੂੰ ਬੰਦ ਨਾ ਕੀਤਾ, ਦਲਿਤਾਂ ਅਤੇ ਬਸਪਾ ਵਰਕਰਾਂ 'ਤੇ ਕੀਤੇ ਨਾਜਾਇਜ਼ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਬਸਪਾ ਆਗੂ ਅੰਮਿ੍ਤ ਭੋਸ਼ਲੇ, ਰਕੇਸ਼ ਕਿੱਟੀ, ਡਾ. ਰਮੇਸ਼, ਯਸ਼ ਭੱਟੀ, ਸੁਖਦੇਵ ਬਿੱਟਾ, ਸੰਨੀ ਭੀਲੋਵਾਲ, ਨਰਿੰਦਰ ਖਨੌੜਾ, ਵਿਜੈ ਖਾਨਪੁਰੀ, ਹੈਪੀ ਫੰਬੀਆਂ, ਦਲਜੀਤ ਭਟੋਆ, ਦਲਵਿੰਦਰ ਬੋਦਲ, ਗੁਰਦੇਵ ਬਿੱਟੂ, ਕਰਮਜੀਤ ਸੰਧੂ, ਹਰਜੀਤ ਲਾਡੀ, ਮਦਨ ਬੈਂਸ, ਗੁਰਮੁਖ ਪੰਡੋਰੀ ਖਜੂਰ, ਮਨਜੀਤ ਸਹੋਤਾ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਿਖ਼ਲਾਫ਼ ਜੰਗ ਜਿੱਤਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫਤਹਿ' ਤਹਿਤ ਹੁਸ਼ਿਆਰਪੁਰ ਵਿਚ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 324 ਨਵੇਂ ਸੈਂਪਲ ਲਏ ਗਏ, ਜਿਸ ਤੋਂ ਬਾਅਦ ਲਏ ਗਏ ਸੈਂਪਲਾਂ ਦੀ ਗਿਣਤੀ 14030 ਹੋ ਗਈ ਹੈ | ਉਨ੍ਹਾਂ ...
ਮੁਕੇਰੀਆਂ, 3 ਜੁਲਾਈ (ਰਾਮਗੜ੍ਹੀਆ)- ਗੁਰੂ ਨਾਨਕ ਸੇਵਾ ਸੁਸਾਇਟੀ ਆਲ ਇੰਡੀਆ ਗੇਰਾ ਜੋ ਹਲਕਾ ਮੁਕੇਰੀਆਂ ਨਾਲ ਸਬੰਧਿਤ ਸੇਵਾ ਸੁਸਾਇਟੀ ਹੈ, ਵਲੋਂ ਪਿਛਲੇ ਕਰੀਬ 2 ਮਹੀਨਿਆਂ ਤੋਂ ਤਾਲਾਬੰਦੀ ਦੌਰਾਨ ਉਨ੍ਹਾਂ ਕਿਸਾਨਾਂ ਦੀ ਬਾਂਹ ਫੜੀ ਗਈ, ਜਿਨ੍ਹਾਂ ਦੇ ਕਰੋੜਾਂ ਰੁਪਏ ...
ਟਾਂਡਾ ਉੜਮੁੜ, 3 ਜੁਲਾਈ (ਦੀਪਕ ਬਹਿਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੀ ਹੋਈ ਗਿ੍ਫ਼ਤਾਰੀ ਤੋਂ ਬਾਅਦ ਪਿਛਲੇ ਤਿੰਨ ਦਿਨ ਤੋਂ ਪੁਲਿਸ ਸਟੇਸ਼ਨ ਟਾਂਡਾ ਦੇ ਬਾਹਰ ਸੜਕ ਜਾਮ ਕਰਕੇ ਲਗਾਇਆ ਗਿਆ | ਧਰਨਾ ਅੱਜ ਉਸ ਵੇਲੇ ਖੁਲ੍ਹਵਾ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਸਲ੍ਹਾ ਲਾਇਸੈਂਸੀਆਂ ਨੂੰ ਭਾਰਤ ਸਰਕਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਜਾਰੀ ...
ਅੱਡਾ ਸਰਾਂ, 3 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਨਜ਼ਦੀਕ ਬੀਤੀ ਸ਼ਾਮ ਸਾਢੇ 7 ਵਜੇ ਹੋਏ ਸੜਕ ਹਾਦਸੇ 'ਚ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਰਜਨੀਸ਼ ਕੁਮਾਰ ਨਿਵਾਸੀ ਬਿਹਾਰ ਦੇ ਰੂਪ ਵਿਚ ਹੋਈ ਹੈ | ਟਾਂਡਾ ਪੁਲਸ ਨੇ ...
ਹੁਸ਼ਿਆਰਪੁਰ, 3 ਜੁਲਾਈ (ਨਰਿੰਦਰ ਸਿੰਘ ਬੱਡਲਾ)- ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਤੋਂ ਬਾਅਦ ਲੁੱਟਖੋਹ ਤੇ ਕੁੱਟਮਾਰ ਕਰਨ ਵਾਲੇ ਮਾਮਲੇ 'ਚ ਪੀੜਤ ਵਲੋਂ ਥਾਣਾ ਸਦਰ ਦੇ ਐਸ.ਐਚ.ਓ. ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਮੰਗ ਕੀਤੀ ਗਈ ਕਿ ਦੋਸ਼ੀਆਂ ਿਖ਼ਲਾਫ਼ ਬਣਦੀਆਂ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਅਣਪਛਾਤੇ ਚੋਰ ਵਲੋਂ ਇਕ ਮਨੀ ਐਕਸਚੇਂਜ ਦੀ ਦੁਕਾਨ 'ਚੋਂ ਵਿਦੇਸ਼ੀ ਕਰੰਸੀ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਸਥਾਨਕ ਪੁਰਾਣੀ ਸਬਜ਼ੀ ਮੰਡੀ ਨਜ਼ਦੀਕ ਸਥਿਤ ਡਾਇਮੰਡ ਮਨੀ ਐਕਸਚੇਂਜ ਦੀ ਦੁਕਾਨ ਦੇ ਮਾਲਕ ...
ਸੈਲਾ ਖੁਰਦ/ ਮਾਹਿਲਪੁਰ 3 ਜੁਲਾਈ (ਹਰਵਿੰਦਰ ਸਿੰਘ ਬੰਗਾ, ਦੀਪਕ ਅਗਨੀਹੋਤਰੀ)- ਬੀਤੇ ਦਿਨ ਪਿੰਡ ਪੈਂਸਰਾ ਦੇ ਸਰਬਜੀਤ ਸਿੰਘ ਉਰਫ਼ ਸਾਬੀ (24) ਪੁੱਤਰ ਹਰਮੇਸ਼ ਲਾਲ ਨੇ ਪਿੰਡ ਦੀ ਲੜਕੀ ਨਾਲ ਪ੍ਰੇਮ ਸਬੰਧਾਂ 'ਚ ਅਸਫਲ ਰਹਿਣ 'ਤੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)-ਕੋਵਿਡ-19 ਮਹਾਂਮਾਰੀ 'ਤੇ ਜਿੱਤ ਹਾਸਲ ਕਰਨ ਲਈ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਸਿਵਲ ਸਰਜਨ ਡਾ: ਜਸਬੀਰ ਸਿੰਘ ਦੀਆਂ ਹਦਾਇਤਾਂ 'ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਕ ਦਿਨਾਂ ਸੰਪਰਕ ...
ਮੁਕੇਰੀਆਂ, 3 ਜੁਲਾਈ (ਰਾਮਗੜ੍ਹੀਆ)- ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਦੇ ਪ੍ਰੋਗਰਾਮ ਅਨੁਸਾਰ ਮੁਕੇਰੀਆਂ ਵਿਖੇ ਪ.ਸ.ਸ.ਫ. ਦੀ ਅਗਵਾਈ ਵਿਚ ਸ. ਸੂਬਾ ਸਿੰਘ, ਪਰਸ ਰਾਮ, ਜਸਵੰਤ ਸਿੰਘ, ਪੁਸ਼ਪਾ ਦੇਵੀ ਦੀ ਸਾਂਝੀ ਪ੍ਰਧਾਨਗੀ ਹੇਠ ਵਿਰੋਧ ਦਿਵਸ ਮਨਾਇਆ ਗਿਆ ਇਸ ਮੌਕੇ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਹੁਸ਼ਿਆਰਪੁਰ, ਪੰਜਾਬ ਪੈਨਸ਼ਨਰ ਯੂਨੀਅਨ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਮੁਲਾਜ਼ਮ/ਮਜ਼ਦੂਰ ਵਿਰੋਧੀ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸੰਭਾਵੀ ਹੜ੍ਹਾਂ ਤੋਂ ਲੋਕਾਂ ਨੂੰ ਰਾਹਤ ਦੁਆਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਯਤਨ ਜਾਰੀ ਹਨ, ਉੱਥੇ ਹੜ੍ਹਾਂ ਦੇ ਪਾਣੀ ਤੋਂ ਕਿਸਾਨਾਂ ਦੀ ਫ਼ਸਲ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ | ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ...
ਬੀਣੇਵਾਲ, 3 ਜੁਲਾਈ (ਬੈਜ ਚੌਧਰੀ)- ਬਾਬਾ ਕਰੜਾ ਦੇ ਅਸਥਾਨ ਬਿੰਝੋ (ਗੜ੍ਹਸ਼ੰਕਰ) ਵਿਖੇ 5 ਜੁਲਾਈ ਨੂੰ ਹੋਣ ਜਾ ਰਹੇ ਸਾਲਾਨਾ ਗੁਰੂ ਪੂਜਾ ਸਮਾਗਮ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਕਾਰਨ ਪ੍ਰਸ਼ਾਸਨ ਦੀਆਂ ਹਦਾਇਤਾਂ ਕਾਰਨ ਰੱਦ ਕਰ ਦਿੱਤੇ ਗਏ ਹਨ | ਇਹ ਜਾਣਕਾਰੀ ਮੁੱਖ ...
ਮੁਕੇਰੀਆਂ, 3 ਜੁਲਾਈ (ਰਾਮਗੜ੍ਹੀਆ)- ਆਮ ਆਦਮੀ ਪਾਰਟੀ ਦੀ ਹੋਂਦ ਲੋਕਾਂ ਦੀ ਸੇਵਾ ਕਰਨ ਵਾਸਤੇ ਹੋਈ ਹੈ | ਆਮ ਆਦਮੀ ਪਾਰਟੀ ਮੁਕੇਰੀਆਂ ਵਲੋਂ ਗਰੀਬਾਂ ਦੇ ਇਲਾਜ ਤੇ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਆਰਥਿਕ ਮਦਦ ਕੀਤੀ ਜਾਂਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ...
ਅੱਡਾ ਸਰਾਂ, 3 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਸਰਦਾਰ ਸੰਪੂਰਨ ਸਿੰਘ ਮੈਮੋਰੀਅਲ ਐਜੂਕੇਸ਼ਨ ਟਰੱਸਟ ਘੋੜੇਵਾਹਾ ਬੀਰਮਪੁਰ ਦੇ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵੋਮੈਨ ਦੇ ਲਾਈਫ਼ ਮੈਂਬਰ ਪ੍ਰੋਫੈਸਰ ਚਰਨਜੀਤ ਸਿੰਘ ਦਾ ਅਮਰੀਕਾ ਵਿਚ ...
ਮਿਆਣੀ, 3 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਜਲਾਲਪੁਰ ਵਲੋਂ ਬੀ.ਐਮ.ਸੀ. ਬਲੱਡ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਇਕ ਦਿਨਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਸਿਵਲ ਹਸਪਤਾਲ ਜਲੰਧਰ ਦੀ ਟੀਮ ਨੇ ...
ਮਾਹਿਲਪੁਰ, 3 ਜੁਲਾਈ (ਰਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਦੇ ਲਈ ਸ਼ੁਰੂ ਕੀਤੇ 'ਮਿਸ਼ਨ ਫਤਿਹ' ਤਹਿਤ ਅੱਜ ਸਰਕਾਰੀ ਹਸਪਤਾਲ ਮਾਹਿਲਪੁਰ ਵਿਖੇ ਕੋਰੋਨਾ ਜਾਗਰੂਕਤਾ ਕੈਂਪ ਐਸ.ਐਮ.ਓ. ਡਾ: ਸੁਨੀਲ ਅਹੀਰ ਦੀ ਅਗਵਾਈ 'ਚ ਲਗਾਇਆ ਗਿਆ | ਇਸ ਮੌਕੇ ਡਾ: ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਸਰਕਾਰ ਦੀ ਵੈੱਬਸਾਈਟ ਦੀ ਮਦਦ ਨਾਲ ਵਿਸ਼ੇਸ਼ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਸੰਭਵ ਹੋ ਰਹੀ ਹੈ, ਪਰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਿਰਫ਼ ਵਿਸ਼ੇਸ਼ ਸਹੂਲਤਾਂ ਉਪਲੱਬਧ ਹੋਣ ...
ਹੁਸ਼ਿਆਰਪੁਰ, 3 ਜੁਲਾਈ (ਨਰਿੰਦਰ ਸਿੰਘ ਬੱਡਲਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਗੜ੍ਹਦੀਵਾਲਾ ਵਿਖੇ ਐਸ.ਡੀ.ਓ. ਵਲੋਂ ਵਰਕਰਾਂ ਦੀਆਂ ਤਨਖ਼ਾਹਾਂ ਰੋਕਣ ...
ਹਰਿਆਣਾ, 3 ਜੁਲਾਈ (ਹਰਮੇਲ ਸਿੰਘ ਖੱਖ)-ਗੁਰਸਿੱਖ ਮਹਾਂ ਸਭਾ ਵੈੱਲਫੇਅਰ ਸੁਸਾਇਟੀ ਸਰਕਲ ਹਰਿਆਣਾ ਦੀ ਮੀਟਿੰਗ ਭਾਈ ਦਲਜੀਤ ਸਿੰਘ ਦੇ ਗ੍ਰਹਿ ਕਸਬਾ ਹਰਿਆਣਾ ਵਿਖੇ ਹੋਈ, ਜਿਸ 'ਚ ਬਾਬਾ ਬਿਕਰਮ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ, ਭਾਈ ਹਰਜਿੰਦਰ ਡਡਿਆਣਾ ਕਲਾਂ ਮੀਤ ...
ਚੱਬੇਵਾਲ, 3 ਜੁਲਾਈ (ਥਿਆੜਾ)-ਹਲਕਾ ਚੱਬੇਵਾਲ ਦੇ ਪਿੰਡ ਜਿਆਣ ਵਿਖੇ ਸਤਨਾਮ ਸਿੰਘ ਬੰਟੀ ਚੱਗਰਾਂ ਪ©ਧਾਨ ਬੀ.ਸੀ. ਵਿੰਗ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ 'ਚ ਸ਼©ੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਨੇ ਵਿਸ਼ੇਸ਼ ਤੌਰ ...
ਨੰਗਲ ਬਿਹਾਲਾਂ, 3 ਜੁਲਾਈ (ਵਿਨੋਦ ਮਹਾਜਨ)-ਅੱਜ ਪਿੰਡ ਦੌਲੋਵਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਫ਼ਤਹਿ ਅਧੀਨ ਕੋਵਿਡ 19 ਬਿਮਾਰੀ ਸਬੰਧੀ ਜਾਗਰੂਕਤਾ ਕੈਂਪ ਹੈਲਥ ਇੰਸਪੈਕਟਰ ਸੁੱਚਾ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਸਰਪੰਚ ਕੀਰਤੀ ...
ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)- ਇੱਥੇ ਕੋਰਟ ਕੰਪਲੈਕਸ ਵਿਖੇ ਪੰਜਾਬ ਸਬ ਡਵੀਜ਼ਨਲ ਬਾਰ ਐਸੋਸੀਏਸ਼ਨ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਵਕੀਲਾਂ ਨੇ ਕੋਰੋਨਾ ਮੰਦੀ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- 'ਮਿਸ਼ਨ ਫ਼ਤਹਿ' ਤਹਿਤ ਜਿੱਥੇ ਵੱਖ-ਵੱਖ ਵਿਭਾਗ ਕੋਵਿਡ-19 ਤੋਂ ਬਚਾਅ ਸਬੰਧੀ ਦਿਨ-ਰਾਤ ਸੇਵਾ ਵਿਚ ਲੱਗੇ ਹੋਏ ਹਨ, ਉੱਥੇ ਅਜਿਹੇ ਯੋਧਾ ਵੀ ਹਨ, ਜੋ ਲੋਕਾਂ ਨੂੰ ਇਸ ਮੁਸ਼ਕਿਲ ਦੌਰ ਵਿਚ ਸਾਫ਼-ਸੁਥਰਾ ਮਾਹੌਲ ...
ਰਾਮਗੜ੍ਹ ਸੀਕਰੀ, 3 ਜੁਲਾਈ (ਕਟੋਚ)- ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਅੱਜ 3 ਜੁਲਾਈ ਨੂੰ ਐਲਾਨੇ ਗਏ ਵਿਰੋਧੀ ਦਿਵਸ ਨੂੰ ਸਮਰਪਿਤ ਅੱਜ ਸਹਾਇਕ ਸਿਹਤ ਕੇਂਦਰ ਬਟਵਾੜਾ ਵਿਖੇ ਆਸ਼ਾ ਵਰਕਰਜ਼ ਯੂਨੀਅਨ ਤਲਵਾੜਾ ਵਲੋਂ ਪ੍ਰਧਾਨ ਨਿਰਮਲਾ ਦੇਵੀ ਦੀ ...
ਟਾਂਡਾ ਉੜਮੁੜ, 3 ਜੁਲਾਈ (ਗੁਰਾਇਆ)- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਨੈਸ਼ਨਲ ਕਿ੍ਸਚੀਅਨ ਫ਼ਰੰਟ ਪੰਜਾਬ ਤੇ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਜ ਇੱਥੋਂ ਦੇ ਸਰਕਾਰੀ ਹਸਪਤਾਲ ਚੌਕ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ-ਕਮ-ਨੋਡਲ ਅਫ਼ਸਰ, ਪੀ.ਡਬਲਯੂ.ਡੀ. ਮੁਕੇਸ਼ ਗੌਤਮ ਵਲੋਂ ਜ਼ਿਲ੍ਹੇ ਦੇ ਸਮੂਹ ਪੀ.ਡਬਲਯੂ.ਡੀ. ਕੋਆਰਡੀਨੇਟਰਜ਼ ਨਾਲ ਗੂਗਲ ਮੀਟ ਐਪ 'ਤੇ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੁੱਖ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਮਲੇਰੀਆ, ਡੇਂਗੂ ਤੇ ਚਿਕਨਗੁਨੀਆਂ ਇਲਾਜਯੋਗ ਹਨ ਤੇ ਇਸ ਦਾ ਇਲਾਜ ਸਰਕਾਰੀ ਹਸਪਤਾਲ 'ਚ ਮੁਫ਼ਤ ਹੁੰਦਾ ਹੈ | ਇਹ ਬੁਖ਼ਾਰ ਮੱਛਰ ਦੇ ਕੱਟਣ ਨਾਲ ਫੈਲਦੇ ਹਨ | ਡੇਂਗੂ ਬੁਖ਼ਾਰ ਹੋਣ 'ਤੇ ਮਰੀਜ਼ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਐਨ.ਆਰ.ਆਈ. ਪੁਲਿਸ ਨੇ ਕਥਿਤ ਦੋਸ਼ੀ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਰਾਜੋਵਾਲ ਨੇ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਏ.ਟੀ.ਐਮ. ਕੋਡ ਨੰਬਰ ਲੈਣ ਤੋਂ ਬਾਅਦ ਓ.ਟੀ.ਪੀ. ਲੈ ਕੇ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਚੱਬੇਵਾਲ ਪੁਲਿਸ ਨੇ 7 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲਮਜਾਰਾ ਦੇ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਤਰਿੰਬਕ ਕੁਮਾਰ ਵਾਸੀ ਗੜ੍ਹਸ਼ੰਕਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਕੋਵਿਡ-19 ਦੀਆਂ ਡਿਊਟੀਆਂ ਅਤੇ ਡਿਸਪੈਂਸਰੀਆਂ ਦਾ ਮੁਕੰਮਲ ਬਾਈਕਾਟ ਕਰਦੇ ਹੋਏ ਕੀਤੀ ਜਾ ਰਹੀ ਹੜਤਾਲ ਅੱਜ 15 ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਮਾਨਸਿਕ ਤਣਾਅ 'ਚ ਆ ਕੇ ਇਕ 15 ਸਾਲਾ ਲੜਕੀ ਨੇ ਫ਼ਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਚੌਹਾਲ ਦੀ ਵਾਸੀ ਸਪਨਾ (15) ਪੁੱਤਰੀ ਸੁਰਿੰਦਰ ਕੁਮਾਰ ਨੇ ਮਾਨਸਿਕ ਤਣਾਅ 'ਚ ਆ ਕੇ ਫ਼ਾਹਾ ਲੈ ਕੇ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)- ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਗੀਗਨੋਵਾਲ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਇਕ ਕਿਸਾਨ ਦੇ ਕਮਾਦ ਨੂੰ ਅੱਗ ਲਾ ਕੇ ਸਾੜ ਦੇਣ ਦਾ ਸਮਾਚਾਰ ਹੈ | ਇਸ ਸਬੰਧੀ ਥਾਣਾ ਬੁੱਲ੍ਹੋਵਾਲ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ...
ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)- ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਮਨਾਏ ਜਾ ਰਹੇ ਪ੍ਰੋਟੈਸਟ ਡੇ ਦੇ ਸਬੰਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀ.ਪੀ.ਈ.ਓ. ਦਫ਼ਤਰ ਲੱਲੀਆਂ 'ਚ ਰੋਸ ਰੈਲੀ ...
ਤਲਵਾੜਾ, 3 ਜੁਲਾਈ (ਸੁਰੇਸ਼ ਕੁਮਾਰ)- ਆਲ ਇੰਡੀਆ ਸਟੇਟ ਗੌਰਮਿੰਟ ਮੁਲਾਜ਼ਮ ਦੇ ਸੱਦੇ 'ਤੇ ਦਿਵਸ ਬਲਾਕ ਤਲਵਾੜਾ ਤੇ ਹਾਜੀਪੁਰ ਵਿਚ ਪ੍ਰਧਾਨ ਰਾਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਬਟਵਾਰਾ, ਤਹਿਸੀਲ ਕੰਪਲੈਕਸ ਤਲਵਾੜਾ, ਵਾਟਰ ਸਪਲਾਈ ਦਫ਼ਤਰ ਤਲਵਾੜਾ ਤੇ ਸਰਕਾਰੀ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਇਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਦੱਸਿਆ ਕਿ ਅਰਜੁਨ ਵਾਸੀ ਮੁਹੱਲਾ ਪ੍ਰੇਮਗੜ੍ਹ ਨੂੰ ਕਾਬੂ ...
ਤਲਵਾੜਾ, 3 ਜੁਲਾਈ (ਸੁਰੇਸ਼ ਕੁਮਾਰ)- ਪਿੰਡ ਸੰਸਾਰਪੁਰ ਦੇ ਵਸਨੀਕਾਂ ਨੇ ਸਰਪੰਚਣੀ 'ਤੇ ਸ਼ਾਮਲਾਤ ਜ਼ਮੀਨ 'ਚੋਂ ਜੰਗਲਾਤ ਵਿਭਾਗ ਦੀ ਮਿਲੀਭੁਗਤ ਨਾਲ ਚੋਰੀ ਦਰੱਖ਼ਤ ਕੱਟਣ ਦੇ ਦੋਸ਼ ਲਗਾਏ ਹਨ | ਪਿੰਡ ਵਾਲਿਆਂ ਇਸ ਦੀ ਸ਼ਿਕਾਇਤ ਬੀ.ਡੀ.ਪੀ.ਓ. ਦਫ਼ਤਰ ਨੂੰ ਕੀਤੀ ਹੈ | ਪਿੰਡ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)-ਪਿੰਡ ਭੁੰਗਰਨੀ 'ਚ ਇਕ 15 ਸਾਲਾਂ ਲੜਕੀ ਨੇ ਮਾਨਸਿਕ ਤਣਾਓ 'ਚ ਆ ਕੇ ਗਲਤ ਦਵਾਈ ਨਿਗਲ ਲਈ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੇਹਟੀਆਣਾ ਦੇ ਮੁਖੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ...
ਗੜ੍ਹਦੀਵਾਲਾ 3 ਜੁਲਾਈ (ਚੱਗਰ)- ਕੇਂਦਰੀ ਟਰੇਡ ਯੂਨੀਅਨ ਦੇ ਸੱਦੇ 'ਤੇ ਸੀ.ਪੀ.ਆਈ. (ਐਮ.) ਵਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ, ਕਿਸਾਨ ਅਤੇ ਕਿਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਨੀਤੀਆਂ ਿਖ਼ਲਾਫ਼ ਅੱਜ ਗੜ੍ਹਦੀਵਾਲਾ ਵਿਖੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ)-ਐਸ.ਡੀ.ਐਮ.-ਕਮ-ਚੋਣ ਰਜਿਸਟ੍ਰੇਸ਼ਨ ਅਧਿਕਾਰੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਮੇਜਰ ਅਮਿਤ ਮਹਾਜਨ ਵਲੋਂ ਹਲਕੇ ਦੇ ਸਵੀਪ ਕਮੇਟੀ ਦੇ ਮੈਂਬਰਾਂ ਨਾਲ ਗੂਗਲ ਮੀਟ ਐਪ ਰਾਹੀਂ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ...
ਹਾਜੀਪੁਰ, 3 ਜੁਲਾਈ (ਪੁਨੀਤ ਭਾਰਦਵਾਜ)-ਥਾਣਾ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਭੱਲੋਵਾਲ ਨਹਿਰ ਕੋਲ ਹਾਜੀਪੁਰ ਮੁਕੇਰੀਆਂ ਸੜਕ 'ਤੇ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਹਾਜੀਪੁਰ ਪੁਲਿਸ ਨੂੰ ਸਿਕੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ...
ਟਾਂਡਾ ਉੜਮੁੜ, 3 ਜੁਲਾਈ (ਭਗਵਾਨ ਸਿੰਘ ਸੈਣੀ)- ਸਰਕਾਰੀ ਹਸਪਤਾਲ ਚੌਕ ਟਾਂਡਾ ਵਿਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਵਿਰੋਧ ਵਿਚ ਨੈਸ਼ਨਲ ਕਿ੍ਸਚੀਅਨ ਫ਼ਰੰਟ ਪੰਜਾਬ ਤੇ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਵਲੋਂ ਕੇਂਦਰ ਸਰਕਾਰ ...
ਹੁਸ਼ਿਆਰਪੁਰ, 3 ਜੁਲਾਈ (ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਅਤੇ ਵੱਖ-ਵੱਖ ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੇ ਕਰੀਬ 750 ਸਫ਼ਾਈ ਕਰਮਚਾਰੀ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਦੇਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ | ਡਿਪਟੀ ਕਮਿਸ਼ਨਰ ਅਪਨੀਤ ...
ਹੁਸ਼ਿਆਰਪੁਰ, 3 ਜੁਲਾਈ (ਨਰਿੰਦਰ ਸਿੰਘ ਬੱਡਲਾ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਯੂਨੀਅਨ ਵਲੋਂ ਹੁਸ਼ਿਆਰਪੁਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੂਬਾ ਕਮੇਟੀ ਮੈਂਬਰ ਪਲਵਿੰਦਰ ਸਿੰਘ ਕੌਲੋਵਾਲ ਨੇ ਕਿਹਾ ਕਿ ਸਿਹਤ ਵਿਭਾਗ 'ਚ ...
ਹੁਸ਼ਿਆਰਪੁਰ, 3 ਜੁਲਾਈ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰਾਸ਼ੂ ਮਹਾਜਨ ਨੇ ਅੱਜ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਸੁਰਿੰਦਰ ਸਿੰਘ ਤੇ ਫੂਡ ਸੇਫ਼ਟੀ ਟੀਮ ...
ਬੀਣੇਵਾਲ, 3 ਜੁਲਾਈ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਗੜੀਮਾਨਸੋਵਾਲ ਦੀ ਜੰਮਪਲ ਸਵ. ਮੱਘਰ ਰਾਮ ਬੈਂਸ ਤੇ ਊਸ਼ਾ ਦੇਵੀ ਦੀ ਧੀ ਸਰੋਜ ਬਾਲਾ ਭਾਰਤੀ ਫ਼ੌਜ 'ਚ ਪਦਉਨਤ ਹੋ ਕੇ ਮੇਜਰ ਬਣ ਗਈ ਹੈ | ਦੱਸਣਯੋਗ ਹੈ ਕਿ ਸਰੋਜ ਬਾਲਾ ਨੇ ਮੁੱਢ ਤੋਂ ਹੀ ਸਰਕਾਰੀ ਸਕੂਲਾਂ ਵਿਚ ...
ਦਸੂਹਾ, 3 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਝਿੰਗੜ ਕਲਾਂ ਦੇ ਸਮੂਹ ਵਾਸੀਆਂ ਅਤੇ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦਾ ਸਨਮਾਨ ਕੀਤਾ | ਇਸ ਸਮੇਂ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ਵਿਚ ਬਹੁਤ ...
ਟਾਂਡਾ ਉੜਮੁੜ, 3 ਜੁਲਾਈ (ਭਗਵਾਨ ਸਿੰਘ ਸੈਣੀ)- ਸੀਟੂ ਬਲਾਕ ਟਾਂਡਾ ਵਲੋਂ ਸਰਕਾਰੀ ਹਸਪਤਾਲ ਚੌਕ ਵਿਖੇ ਵੱਧ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ | ਟਰੇਡ ਯੂਨੀਅਨ ਸੀਟੂ ਦੇ ਸੱਦੇ 'ਤੇ ਜ਼ਿਲ੍ਹਾ ਮੀਤ ...
ਰਾਮਗੜ੍ਹ ਸੀਕਰੀ, 3 ਜੁਲਾਈ (ਕਟੋਚ)- ਕੇਂਦਰ ਸਰਕਾਰ ਦੇ ਮਨੁੱਖੀ ਸਾਧਨ ਵਿਕਾਸ ਮੰਤਰਾਲੇ ਵੱਲੋਂ ਆਯੋਜਿਤ ਨੈਸ਼ਨਲ ਸੀਨਜ ਕਮ ਮੈਰਿਟ ਸਕਾਲਰਸ਼ਿਪ ਮੁਕਾਬਲੇ ਵਿਚ ਸਰਕਾਰੀ ਮਿਡਲ ਸਕੂਲ ਰਜਵਾਲਹਾਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਬੌਬੀ ਮੁਹੰਮਦ ਪੁੱਤਰ ਸ੍ਰੀ ਸਫ਼ੀ ...
ਮਾਹਿਲਪੁਰ, 3 ਜੁਲਾਈ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)- ਅੱਜ ਮਾਹਿਲਪੁਰ ਦੇ ਵਾਰਡ ਨੰਬਰ -1 'ਚ ਧਾਰਮਿਕ ਸਥਾਨ ਕੋਲ ਇਕ ਪਲਾਟ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਰਾਮ ਪਾਲ ਪੁੱਤਰ ਸੋਹਣ ਲਾਲ ਖੁਰੀਆਂ ਵਾਲਾ ਵਾਸੀ ਮਾਹਿਲਪੁਰ ਵਜੋਂ ਹੋਈ | ਜਾਣਕਾਰੀ ...
ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)-ਇੱਥੋਂ ਦੇ ਪਿੰਡ ਸਲੇਮਪੁਰ ਵਿਖੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਨਵੀਆਂ ਉਸਾਰੀਆਂ ਗਈਆਂ ਗਲੀਆਂ ਦਾ ਉਦਘਾਟਨ ਕੀਤਾ ਗਿਆ ਹੈ | ਇਸ ਮੌਕੇ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਸਮਾਰਟ ਵਿਲੇਜ਼ ਸਕੀਮ ਤਹਿਤ ਸਲੇਮਪੁਰ 'ਚ ਗਲੀਆਂ ...
ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)-ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ 'ਤੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਫ਼ਿਰਕਾਪ੍ਰਸਤ ਨੀਤੀਆਂ ਦੇ ਵਿਰੋਧ ਵਿਚ ਸੀਟੂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਬੰਗਾ ਚੌਕ ਵਿਚ ਮੋਦੀ ਸਰਕਾਰ ਦਾ ...
ਬੀਣੇਵਾਲ, 3 ਜੁਲਾਈ (ਬੈਜ ਚੌਧਰੀ)- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਡੇਢ ਦਰਜਨ ਪੰਚਾਇਤ ਅਫ਼ਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਹਨ | ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਨਵੇਂ ਨਿਯੁਕਤੀ ਵਾਲੇ ਬਲਾਕ ਵਿਚ ਹਾਜ਼ਰੀ ਦੇਣ ਦੀ ...
ਹੁਸ਼ਿਆਰਪੁਰ, 3 ਜੁਲਾਈ (ਨਰਿੰਦਰ ਸਿੰਘ ਬੱਡਲਾ)-ਕੋਵਿਡ-19 ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ ਸਰਕਾਰ ਦੇ ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵਲੋਂ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਨੇ ਜਾਗਰੂਕਤਾ ਪੋਸਟਰ ਜਾਰੀ ਕੀਤਾ | ਇਸ ਮੌਕੇ ...
ਹੁਸ਼ਿਆਰਪੁਰ, 3 ਜੁਲਾਈ (ਹਰਪ੍ਰੀਤ ਕੌਰ)-ਸਿਹਤ ਵਿਭਾਗ ਵਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ | ਇਸ ਦਿਨ ਵਿਭਾਗ ਦੀਆਂ ਐਾਟੀ ਲਾਰਵਾ ਟੀਮਾਂ ਵਲੋਂ ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਮੌਕੇ 'ਤੇ ਹੀ ਨਸ਼ਟ ਕੀਤਾ ਜਾਂਦਾ ਹੈ | ਅੱਜ ...
ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)- ਪਿੰਡ ਸ਼ਾਹਪੁਰ ਨਿਵਾਸੀ ਅੰਮਿ੍ਤਪਾਲ ਸਿੰਘ ਪੁੱਤਰ ਜੋਗਾ ਸਿੰਘ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ ਕਿ ਪਿੰਡ ਦੇ ਗੁਰਚਰਨਜੀਤ ਸਿੰਘ, ਜਰਨੈਲ ਸਿੰਘ, ਨਰਿੰਦਰ ਸਿੰਘ, ਗੁਰਬਖਸ਼ ਸਿੰਘ, ਗੁਰਮੀਤ ਸਿੰਘ, ਗੁਰਮੀਤ ਕੌਰ, ਰਾਣੋ, ਮਨਦੀਪ ਕੌਰ, ...
ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)- ਵੱਖ-ਵੱਖ ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਆਪੋ ਆਪਣੇ ਅਦਾਰਿਆਂ ਦੇ ਦਫ਼ਤਰਾਂ ਅੱਗੇ ਵਿਰੋਧ ਦਿਵਸ ਮਨਾਉਂਦੇ ਹੋਏ ਰੋਸ ਰੈਲੀਆਂ ਕੀਤੀਆਂ ...
ਮਾਹਿਲਪੁਰ, 3 ਜੁਲਾਈ (ਦੀਪਕ ਅਗਨੀਹੋਤਰੀ)- 30 ਜੂਨ ਨੂੰ ਆਪਣੇ ਹੀ ਦਫ਼ਤਰ ਵਿਚ ਜੇ.ਈ. ਹਰਜਿੰਦਰ ਸਿੰਘ ਵਲੋਂ ਕੀਤੀ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦ ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਵਲੋਂ ਐਕਸੀਅਨ ਨੂੰ ਮੰਗ ਪੱਤਰ ਦੇ ਕੇ ਦੋਸ਼ ਲਗਾਇਆ ਕਿ ...
ਮੁਕੇਰੀਆਂ, 3 ਜੁਲਾਈ (ਰਾਮਗੜ੍ਹੀਆ)- ਮੋਦੀ ਸਰਕਾਰ ਦੁਆਰਾ ਪੈਟਰੋਲ -ਤੇ ਡੀਜ਼ਲ ਦੀਆਂ ਬੇਤਹਾਸ਼ਾ ਵਧਾਈਆਂ ਕੀਮਤਾਂ ਦੇ ਵਿਰੋਧ ਵਿਚ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਲਾਕ ਇਕਾਈ ਦੀ ਅਗਵਾਈ ਹੇਠ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX