ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਅੱਜ ਇੱਥੇ ਦੱਸਿਆ ਕਿ ਟਿੱਡੀ ਦਲ ਦੇ ਸੰਭਾਵੀ ਹਮਲੇ ਲਈ ਪ੍ਰਸ਼ਾਸਨਿਕ ਤਿਆਰੀਆਂ ਮੁਕੰਮਲ ਹਨ ਅਤੇ ਵੱਖ-ਵੱਖ ਵਿਭਾਗਾਂ 'ਤੇ ਆਧਾਰਿਤ ਟੀਮ ਵਲੋਂ ਕਿਸਾਨਾਂ ਨੂੰ ਇਸ ਸਬੰਧੀ ਅਗਾਊਾ ਤੌਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਪਿੰਡ ਬੈਰਸੀਆਂ ਵਿਖੇ ਕੀਤੀ ਗਈ ਮੋਕ ਡਰਿੱਲ ਦਾ ਜਾਇਜ਼ਾ ਲਿਆ | ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ਵਿਚ ਪਿੱਠੂ ਸਪਰੇਅ ਪੰਪਾਂ, ਟਰੈਕਟਰ ਮਾਊਾਟਡ ਸਪਰੇਅ ਪੰਪਾਂ, ਜ਼ਿਲ੍ਹੇ ਵਿਚ ਉਪਲਬਧ ਫਾਇਰ ਬਿ੍ਗੇਡਾਂ ਅਤੇ ਪਾਣੀ ਦੇ ਟੈਂਕਰਾਂ ਬਾਰੇ ਵੇਰਵੇ ਇਕੱਤਰ ਕੀਤੇ ਜਾ ਚੁੱਕੇ ਹਨ ਤਾਂ ਜੋ ਲੋੜ ਪੈਣ 'ਤੇ ਕਿਸਾਨਾਂ ਕੋਲ ਉਪਲਬਧ ਸਪਰੇ ਪੰਪ/ਪਾਣੀ ਵਾਲੇ ਟੈਂਕਰਾਂ ਨੂੰ ਇਸ ਮੁਹਿੰਮ ਵਿਚ ਖਾਸ ਤੌਰ 'ਤੇ ਵਰਤਿਆ ਜਾ ਸਕੇ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਲੋੜੀਂਦੇ ਕੀਟਨਾਸ਼ਕ ਜਿਵੇਂ ਕਿ ਕਲੋਰਪਾਈਰੀਫਾਸ, ਕੀੜੇਮਾਰ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ | ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਬਾਗ਼ਬਾਨੀ ਵਿਭਾਗ, ਜੰਗਲਾਤ ਵਿਭਾਗ, ਪੰਜਾਬ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਬਿਜਲੀ ਬੋਰਡ ਵਿਭਾਗ ਤੋਂ ਇਲਾਵਾ ਡਾ: ਸੁਸ਼ੀਲ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ, ਡਾ: ਨਰੇਸ਼ ਕੁਮਾਰ ਕਟਾਰੀਆ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ: ਰਾਜ ਕੁਮਾਰ ਏ.ਡੀ.ਓ. (ਇਨਫੋਰਸਮੈਂਟ), ਡਾ: ਕਰਨੈਲ ਸਿੰਘ ਸਹਾਇਕ ਪੌਦ ਸੁਰੱਖਿਆ ਅਫਸਰ, ਡਾ: ਲੇਖ ਰਾਜ ਏ.ਡੀ.ਓ. ਔੜ, ਡਾ: ਜਸਵਿੰਦਰ ਕੁਮਾਰ ਏ.ਡੀ.ਓ., ਡਾ: ਕੁਲਵਿੰਦਰ ਕੌਰ ਏ.ਡੀ.ਓ. ਆਦਿ ਅਧਿਕਾਰੀਆਂ ਵਲੋਂ ਭਾਗ ਗਿਆ |
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਅੱਜ ਲੋਕ ਸੰਘਰਸ਼ ਮੰਚ ਦੇ ਆਗੂ ਸੋਹਣ ਸਿੰਘ ਸਲੇਮਪੁਰੀ ਸਤੀਸ਼ ਕੁਮਾਰ ਨਵਾਂਸ਼ਹਿਰ ਅਤੇ ਰਮਨ ਕੁਮਾਰ ਮਾਨ ਨੇ ਪੈੱ੍ਰਸ ਨੋਟ ਰਾਹੀਂ ਕਿਹਾ ਕਿ ਪੰਜਾਬ ਅੰਦਰ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਜਿੱਥੇ ...
ਬਹਿਰਾਮ, 3 ਜੁਲਾਈ (ਸਰਬਜੀਤ ਸਿੰਘ ਚੱਕਰਾਮੂੰ) - ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਪਾਵਰਕਾਮ ਮਹਿਕਮੇ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਅਣਐਲਾਣੇ ਲੰਬੇ-ਲੰਬੇ ਕੱਟਾਂ ਕਾਰਨ ਲੋਕਾਂ 'ਚ ...
ਸਮੁੰਦੜਾ, 3 ਜੁਲਾਈ (ਤੀਰਥ ਸਿੰਘ ਰੱਕੜ)- ਗੁਆਂਢੀ ਦੇਸ਼ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰੇ ਦਰਦਨਾਕ ਹਾਦਸੇ ਪ੍ਰਤੀ ਡਾ: ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਇਕ ਫਿਰ ਕੋਰੋਨਾ ਵਾਇਰਸ ਦਾ ਕਹਿਰ ਟੁੱਟਦਾ ਨਜ਼ਰ ਆ ਰਿਹਾ ਹੈ | ਜ਼ਿਲ੍ਹੇ 'ਚ 8 ਵਿਅਕਤੀਆਂ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ | ਪਿਛਲੇ ਸਮੇਂ ਤੋਂ ਲਗਾਤਾਰ ਇਹ ...
ਨਵਾਂਸ਼ਹਿਰ, 3 ਜੁਲਾਈ (ਹਰਵਿੰਦਰ ਸਿੰਘ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਟਰੇਡ ਯੂਨੀਅਨਾਂ ਏਟਕ, ਸੀਟੂ, ਪੰਜਾਬ ਪੈਨਸ਼ਨਰਜ਼ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ...
ਬਲਾਚੌਰ, 3 ਜੁਲਾਈ (ਸ਼ਾਮ ਸੁੰਦਰ ਮੀਲੂ)- ਬਲਾਚੌਰ ਵਿਧਾਨਸਭਾ ਹਲਕੇ ਦੇ ਲੋਕ ਤਾਂ ਪਹਿਲਾਂ ਤੋਂ ਹੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋ ਕੇ ਦਿਨ ਕੱਟੀ ਕਰਨ ਲਈ ਮਜਬੂਰ ਸਨ, ਪਰ ਹੈਰਾਨੀ ਉਦੋਂ ਹੋਈ ਜਦੋਂ ਲੋਕ ਸਮੱਸਿਆਵਾਂ ਦੇ ਹੱਲ ਲਈ ਉਪ ਮੰਡਲ ਬਲਾਚੌਰ ਵਿਚ ਬੈਠੀ ...
ਭੱਦੀ, 3 ਜੁਲਾਈ (ਨਰੇਸ਼ ਧੌਲ)- ਨਵਾਂ ਪਿੰਡ ਟੱਪਰੀਆਂ ਵਾਸੀਆਂ ਵਲੋਂ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਾਵਰਕਾਮ ਵਿਭਾਗ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਨੰਬਰਦਾਰ ਗੁਰਦਿਆਲ ਚੰਦ, ਬਲਕਾਰ ਸਿੰਘ, ਜਸਵਿੰਦਰ ਸਿੰਘ, ਰਾਮ ...
ਬਲਾਚੌਰ, 3 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਵਲੋਂ ਅੱਜ 10 ਭਰਾਤਰੀ ਜਥੇਬੰਦੀਆਂ ਦੇ ਸੱਦੇ ਤੇ ਨਿੱਜੀਕਰਨ ਅਤੇ ਕਿਰਤ ਕਾਨੰੂਨਾਂ 'ਚ ਕੀਤੀਆਂ ਸੋਧਾਂ ਦੇ ਿਖ਼ਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਇਕ ਮੰਗ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਮਹਾਂਮਾਰੀ ਜੇਕਰ ਜ਼ਿਲ੍ਹੇ ਵਿਚ ਵੱਡੇ ਪੱਧਰ 'ਤੇ ਫੈਲਦੀ ਹੈ ਤਾਂ ਲੋਕਾਂ ਨੂੰ ਵੈਂਟੀਲੇਟਰਜ਼ ਤੇ ਆਕਸੀਜਨ ਦੀ ਲੋੜ ਪੈ ਸਕਦੀ ਹੈ ਤਾਂ ਜੋ ਇਸ ਦੀ ਕਮੀ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ...
ਰੈਲਮਾਜਰਾ, 3 ਜੁਲਾਈ (ਰਾਕੇਸ਼ ਰੋਮੀ)- ਬਲਾਚੌਰ ਰੋਪੜ ਰਾਜ ਮਾਰਗ 'ਤੇ ਜੀਉਵਾਲ ਬਛੂਆਂ ਟੋਲ ਪਲਾਜ਼ਾ ਨਜ਼ਦੀਕ ਕਹਿਰ ਦੀ ਗਰਮੀ ਦੇ ਚਲਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਸਰਕਾਰ ਵਲੋਂ ਲਾਏ ਟੋਲ ਪਲਾਜ਼ਾ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਚੇਅਰਪਰਸਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਪਹਿਲਕਦਮੀ 'ਤੇ ਅੱਜ ਡੀ.ਬੀ.ਈ.ਈ. ਅਤੇ ਜੀ.ਓ. ਜੀਜ਼ ਵਲੋਂ ਕੋਰੋਨਾ ਦੀ ਮਹਾਂਮਾਰੀ ਕਰਕੇ ਘਰਾਂ ਵਿਚ ਵਿਹਲੇ ਬੈਠੇ ...
ਬਹਿਰਾਮ, 3 ਜੁਲਾਈ (ਨਛੱਤਰ ਸਿੰਘ ਬਹਿਰਾਮ) - ਸਯੱਦ ਬਾਬਾ ਜੌੜੇ ਪੀਰ ਦਰਬਾਰ ਬਹਿਰਾਮ ਵਿਖੇ ਹੋਣ ਵਾਲਾ ਸਲਾਨਾ ਜੋੜ ਮੇਲਾ ਜੋ 4-5 ਜੁਲਾਈ ਨੂੰ ਸੰਗਤਾਂ ਵਲੋਂ ਮਨਾਉਣਾ ਸੀ, ਉਹ ਕੋਰੋਨਾ ਵਾਇਰਸ ਸੰਕਟ ਕਾਰਨ ਮੁਲਤਵੀ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ...
ਬਲਾਚੌਰ, 3 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਸਰਕਾਰੀ ਪ੍ਰਾਇਮਰੀ ਸਕੂਲ ਬਣਾਂ ਦੀ ਹੋਣਹਾਰ ਵਿਦਿਆਰਥਣ ਅਮਨਪ੍ਰੀਤ ਨੇ ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲਾ ਲੈਣ ਹਿਤ ਪ੍ਰੀਖਿਆ ਪਾਸ ਕੀਤੀ ਹੈ | ਸਕੂਲ ਅਧਿਆਪਕ ਗੁਰਪ੍ਰੀਤ ਸਿੰਘ, ਹਰਨੇਕ ਸਿੰਘ, ਅਮਰਜੀਤ ਸਿੰਘ ਅਤੇ ...
ਬਹਿਰਾਮ, 3 ਜੁਲਾਈ (ਨਛੱਤਰ ਸਿੰਘ ਬਹਿਰਾਮ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਚਲਾਏ ਜਾ ਰਹੇ 'ਮਿਸ਼ਨ ਫ਼ਤਹਿ' ਕੋਵਿਡ-19 ਅਭਿਆਨ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੱਕ ਬਿਲਗਾਂ ਦੇ ...
ਨਵਾਂਸ਼ਹਿਰ, 3 ਜੁਲਾਈ (ਹਰਵਿੰਦਰ ਸਿੰਘ)- ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਵਲੋਂ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ 'ਤੇ ਅੱਜ ਨਵਾਂਸ਼ਹਿਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਵਿਰੋਧੀ ...
ਬੰਗਾ, 3 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੁਰੂ ਨਾਨਕ ਮੋਦੀਖਾਨਾ ਖੋਲਿ੍ਹਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਪ੍ਰਬੰਧਕ ਸਤਨਾਮ ਸਿੰਘ ਹੇੜੀਆਂ ਨੇ ਦਿੱਤੀ | ਉਨ੍ਹਾਂ ...
ਬਹਿਰਾਮ, 3 ਜੁਲਾਈ (ਨਛੱਤਰ ਸਿੰਘ ਬਹਿਰਾਮ) - ਸਰਕਾਰੀ ਮਿਡਲ ਸਕੂਲ ਚੱਕ ਗੁਰੂ ਦੇ ਵਿਦਿਆਰਥੀਆਂ ਨੂੰ ਘਰਾਂ ਤੋਂ ਸੱਦ ਕੇ 6ਵੀਂ ਤੇ 8ਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕ ਮਾ: ਰਾਮ ਕਿ੍ਸ਼ਨ ਪੱਲੀ ਝਿੱਕੀ ਵਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ | ਉਪਰੰਤ ...
ਬੰਗਾ, 3 ਜੁਲਾਈ (ਜਸਬੀਰ ਸਿੰਘ ਨੂਰਪੁਰ) - ਸੀ. ਪੀ. ਆਈ (ਐਮ) ਦੇ ਸਹਿਯੋਗ ਨਾਲ ਸੀਟੂ ਵਲੋਂ ਸਮੁੱਚੇ ਭਾਰਤ ਅੰਦਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਵੱਖ-ਵੱਖ ਥਾਵਾਂ 'ਤੇ ਭਾਰੀ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ...
ਘੁੰਮਣਾਂ, 3 ਜੁਲਾਈ (ਮਹਿੰਦਰਪਾਲ ਸਿੰਘ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਥੇ ਲੋਕਾਂ ਦਾ ਜੀਵਨ ਅਸਥ ਵਿਅਸਥ ਹੋਇਆ ਪਿਆ ਹੈ ਉਥੇ ਸਰਕਾਰਾਂ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ, ਟਰਾਂਸਪੋਟਰਾਂ, ਫੈਕਟਰੀਆਂ ਦੇ ਮਾਲਕ ਆਦਿ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ | ...
ਨਵਾਂਸ਼ਹਿਰ, 3 ਜੁਲਾਈ (ਹਰਵਿੰਦਰ ਸਿੰਘ)- ਅੱਜ ਢਾਡੀ ਸਭਾ ਨਵਾਂਸ਼ਹਿਰ ਦੁਆਬਾ ਦੀ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਢਾਡੀ ਅਵਤਾਰ ਸਿੰਘ ਚੰਨ ਨੂੰ ਸਰਪ੍ਰਸਤ, ਹਰਦੀਪ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਅੱਜ ਏ.ਐਨ.ਐਮ. ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੂੰ ਵੱਖ-ਵੱਖ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਵਿਸ਼ਵ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਇਲਾਜ ਸਹੂਲਤਾਂ 'ਚ ਵਾਧਾ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਮੈਜਿਸਟੇ੍ਰਟ ਡਾ: ਸ਼ੇਨਾ ਅਗਰਵਾਲ ਵਲੋਂ ਆਫ਼ਤ ਪ੍ਰਬੰਧਨ ਐਕਟ 20095 ਦੇ ਸੈਕਸ਼ਨ 34 ਤਹਿਤ ...
ਬਲਾਚੌਰ, 3 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਵੱਖ-ਵੱਖ ਫਾਈਨਾਂਸ ਕੰਪਨੀਆਂ ਤੋਂ ਕਰਜ਼ਾ ਲੈ ਕੇ ਰੁਜ਼ਗਾਰ ਦੇ ਸਾਧਨ ਸ਼ੁਰੂ ਕਰਨ ਵਾਲੀਆਂ ਔਰਤਾਂ ਦਾ ਭਰਵਾਂ ਇਕੱਠ ਅੱਜ ਬਲਾਚੌਰ ਵਿਖੇ ਹੋਇਆ | ਇਸ ਮੌਕੇ ਔਰਤਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ...
ਨਵਾਂਸ਼ਹਿਰ 3 ਜੁਲਾਈ (ਹਰਵਿੰਦਰ ਸਿੰਘ)- ਅੱਜ ਪੰਜਾਬ ਰੋਡਵੇਜ਼ ਪਨ ਬੱਸ ਕੰਟਰੈਕਟ ਯੂਨੀਅਨ ਵਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਗੇਟ ਰੈਲੀ ਕਰਨ ਉਪਰੰਤ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੰਨਟੇਨਮੈਂਟ ਜ਼ੋਨ ਤੇ ਬਫ਼ਰ ਜ਼ੋਨ ਐਲਾਨੇ ਜਾਣ 'ਤੇ ਉਨ੍ਹਾਂ ਜ਼ੋਨਾਂ 'ਚ ਯੋਜਨਾਬੰਦੀ ਅਤੇ ਗਤੀਵਿਧੀਆਂ ਸਬੰਧੀ ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ...
ਬੰਗਾ, 3 ਜੁਲਾਈ (ਕਰਮ ਲਧਾਣਾ) - ਪੰਜਾਬ ਰਾਜ ਪਾਵਰ ਕਾਮ ਵਿਚ 36 ਸਾਲ ਦੀ ਸੇਵਾ ਨਿਭਾਉਣ ਵਾਲੇ ਐਸ. ਡੀ. ਓ ਇੰਜ ਹਰਪਾਲ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਦੇਣ ਲਈ ਦਫ਼ਤਰ ਬੰਗਾ ਅਤੇ ਬਹਿਰਾਮ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੁਲਾਰਿਆਂ 'ਚ ਸ਼ਾਮਲ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਨਿਰਮਲ ਦੇਵੀ ਤੇ ਅਜੀਤ ਰਾਮ ਖੇਤਾਨ (ਰਿਟਾ. ਡੀ.ਈ.ਓ.) ਵਾਸੀ ਸਜਾਵਲਪੁਰ ਬਲਾਚੌਰ ਵਲੋਂ ਆਪਣੇ ਪੋਤਰੇ ਨਵਯੁਵਰਾਜ ਸਿੰਘ (ਨਵੀ) ਪੱੁਤਰ ਡਾ: ਸਤਵਿੰਦਰ ਪਾਲ ਸਿੰਘ ਨੂੰ ਐਮ.ਬੀ.ਬੀ.ਐੱਸ. ਵਿਚ ਦਾਖਲਾ ਮਿਲਣ 'ਤੇ ਧਾਰਮਿਕ ਸਥਾਨ ...
ਨਵਾਂਸ਼ਹਿਰ, 3 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ 'ਮਿਸ਼ਨ ਫ਼ਤਹਿ' ਤਹਿਤ ਲੋਕ ਜਾਗਰੂਕਤਾ ਤਹਿਤ 548 ਆਸ਼ਾ ਵਰਕਰਾਂ ਵਲੋਂ ਪੰਜਵੇਂ ਪੜਾਅ ਦਾ ਸਰਵੇਖਣ ਕਰਕੇ 30 ਸਾਲ ਤੋਂ ਉੱਪਰ ਦੇ ਇਕ ਜਾਂ ਵਧੀਕ ਬਿਮਾਰੀ ਵਾਲੇ ਲੋਕਾਂ ਦੀ ਆਨਲਾਈਨ ਡਾਟਾ ਇਕੱਠਾ ਕੀਤਾ ਜਾ ਰਿਹਾ ...
ਬਲਾਚੌਰ, 3 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਸਰਕਾਰੀ ਮਿਡਲ ਸਕੂਲ ਬੂਲੇਵਾਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਮੁਲਖ ਰਾਜ ਪੁੱਤਰ ਸਵ.ਕਸ਼ਮੀਰੀ ਲਾਲ ਵਾਸੀ ਬੂਲੇਵਾਲ ਨੇ ਨੈਸ਼ਨਲ ਕਮ ਮੀਨਜ ਮੈਰਿਟ ਸਕਾਲਰਸ਼ਿਪ ਦਾ ਇਮਤਿਹਾਨ ਪਾਸ ਕੀਤਾ ਹੈ | ਸਕੂਲ ਇੰਚਾਰਜ ਚਰਨਜੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX