ਤਾਜਾ ਖ਼ਬਰਾਂ


ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ 153 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ਾ ਤਸਕਰਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ ਰਿਸ਼ਵਤ ਲੈ ਕੇ ਛੱਡਣ ਵਾਲੇ ਇੰਸਪੈਕਟਰ, ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 13 ਅਪ੍ਰੈਲ (ਪਰਮਜੀਤ ਜੋਸ਼ੀ)-ਤਰਨ ਤਾਰਨ ਪੁਲਿਸ ਲਾਈਨ ਵਿਖੇ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਵਲੋਂ ਇਕ ਹੈੱਡ ਕਾਂਸਟੇਬਲ ਨਾਲ ਮਿਲ ਕੇ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕਰਨ ਤੋਂ ਬਾਅਦ ...
ਲਾਹੌਰ ਗੁਰਦਵਾਰਾ ਡੇਰਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੁੰਦੇ ਸਿੱਖ ਯਾਤਰੂ
. . .  1 day ago
ਆਈ.ਪੀ.ਐਲ. 2021: ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਲਈ ਦਿੱਤਾ ਸੱਦਾ
. . .  1 day ago
 
ਚੰਡੀਗੜ੍ਹ ਵਿਚ ਹੁਣ ਕਰਫਿਊ ਰਾਤ 10 ਵਜੇ ਤੋਂ, ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ
. . .  1 day ago
ਚੰਡੀਗੜ੍ਹ, 13 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ , ਜਿਸ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ...
ਫਾਜ਼ਿਲਕਾ ਦੀਆਂ ਮੰਡੀਆਂ ਵਿਚ ਨਹੀਂ ਸ਼ੁਰੂ ਹੋਈ ਸਰਕਾਰੀ ਖ੍ਰੀਦ
. . .  1 day ago
ਫਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਇਸ ਵਾਰ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਫ਼ਾਜ਼ਿਲਕਾ ਜ਼ਿਲੇ ਵਿਚ ਕਿਸੇ ਵੀ ਮੰਡੀ ਵਿਚ ਸਰਕਾਰੀ ਖਰੀਦ ਸ਼ੁਰੂ ਨਾ ...
ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15451 ਅਤੇ...
ਟੀ.ਵੀ. ਸੀਰੀਅਲ ਦੇਖ ਕੇ ਦਾਦੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ) - ਟੀ.ਵੀ. 'ਤੇ ਚੱਲਣ ਵਾਲੇ ਸੀਰੀਅਲ 'ਸੀ.ਆਈ.ਡੀ. ਅਤੇ ਕ੍ਰਾਈਮ ਪੈਟਰੋਲ' ਨੂੰ ਦੇਖ ਕੇ ਆਪਣੀ ਦਾਦੀ ਦਾ ਕਤਲ ਕਰਨ ਵਾਲੇ ਮਾਮਲੇ ਨੂੰ ਹੱਲ ਕਰਦਿਆਂ...
ਵਿਸਾਖੀ ਨਹਾਉਣ ਗਈਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਰੁੜ੍ਹੀਆਂ
. . .  1 day ago
ਭੈਣੀ ਮੀਆਂ ਖਾਂ , 13 ਅਪ੍ਰੈਲ (ਜਸਬੀਰ ਸਿੰਘ ਬਾਜਵਾ) - ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਲੜਕੀਆਂ ਦਰਿਆ ਬਿਆਸ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 302 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਅੱਜ 302 ਨਵੇਂ ਮਾਮਲੇ ਸਾਹਮਣੇ...
ਮੰਡੀ ਘੁਬਾਇਆ 'ਚ ਸਰਕਾਰ ਦੇ ਆਦੇਸ਼ਾਂ ਦੀ ਨਿਕਲ ਰਹੀ ਹੈ ਫੂਕ, ਨਹੀ ਹੋ ਰਹੀ ਖ਼ਰੀਦ
. . .  1 day ago
ਮੰਡੀ ਘੁਬਾਇਆ ,13 ਅਪ੍ਰੈਲ (ਅਮਨ ਬਵੇਜਾ ) - ਪੰਜਾਬ ਦੀ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਲਈ 10 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 46 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ , 13 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਗਈਆਂ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 110 'ਤੇ ਪੁੱਜ ਗਿਆ ਹੈ । ਅੱਜ ਇਕੋ ਦਿਨ 46 ਹੋਰ ਨਵੇਂ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ
. . .  1 day ago
ਅੰਮ੍ਰਿਤਸਰ, 13 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ...
ਸਿੱਖਿਆ ਸਕੱਤਰ ਪੰਜਾਬ ਨੇ ਖ਼ੁਦ ਸੰਭਾਲੀ ਦਾਖ਼ਲਾ ਮੁਹਿੰਮ ਦੀ ਕਮਾਨ
. . .  1 day ago
ਅੰਮ੍ਰਿਤਸਰ 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ...
ਕੰਬਾਈਨ ਦੀ ਚੰਗਿਆੜੀ ਤੋਂ ਕਣਕ ਨੂੰ ਲੱਗੀ ਅੱਗ ,ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਗੁਰੂ ਹਰ ਸਹਾਏ,13 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਝਾਵਲਾ 'ਚ ਖੇਤਾਂ 'ਚ ਕਣਕ ਦੀ ਕਟਾਈ ਕਰਨ ਸਮੇਂ ਕੰਬਾਈਨ ਤੋਂ ਨਿਕਲੀ ਚੰਗਿਆੜੀ ਨਾਲ ਖੇਤਾਂ 'ਚ...
ਵਿਸਾਖੀ ਮੌਕੇ ਦਰਿਆ ਬਿਆਸ 'ਚ ਨੌਜਵਾਨ ਦੀ ਡੁੱਬ ਕੇ ਮੌਤ
. . .  1 day ago
ਬਿਆਸ, 13 ਅਪ੍ਰੈਲ (ਪਰਮਜੀਤ ਸਿੰਘ ਰੱਖੜਾ) - ਵਿਸਾਖੀ ਮੌਕੇ ਦਰਿਆ ਬਿਆਸ ਵਿਚ ਇਸ਼ਨਾਨ ਕਰਦੇ ਸਮੇਂ ਇਕ ਨੌਜਵਾਨ ਜਿਸ ਦੀ ਉਮਰ ਕਰੀਬ 19 ਸਾਲ ਦੀ ਸੀ, ਉਸ ਦੀ ਨਹਾਉਂਦੇ ਸਮੇਂ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਮਕਸੂਦਪੁਰ, ਸੂੰਢ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਸੰਧਵਾਂ (ਸ਼ਹੀਦ ਭਗਤ ਸਿੰਘ ਨਗਰ) 13 ਅਪ੍ਰੈਲ (ਪ੍ਰੇਮੀ ਸੰਧਵਾਂ) - ਭਾਵੇਂ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਤੋਂ ਸੁਰੂ ਹੋ ਚੁੱਕੀ ਹੈ, ਪਰ ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ...
ਭਾਰਤੀ ਹਵਾਈ ਸੈਨਾ ਨੇ ਸ਼ਾਮਿਲ ਕੀਤੇ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ
. . .  1 day ago
ਨਵੀਂ ਦਿੱਲੀ , 13 ਅਪ੍ਰੈਲ - ਭਾਰਤੀ ਹਵਾਈ ਸੈਨਾ ਨੇ ਆਪਣੇ ਏਅਰਬੇਸ ਦੀ ਸੁਰੱਖਿਆ ਵਧਾਉਣ ਲਈ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ ਸ਼ਾਮਿਲ...
ਅੰਮ੍ਰਿਤਸਰ ਦੇ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿਚ ਲੱਗੀ ਭਿਆਨਕ ਅੱਗ
. . .  1 day ago
ਚੌਕ ਮਹਿਤਾ (ਅੰਮ੍ਰਿਤਸਰ) 13 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ) - ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿੱਚ ਭਿਆਨਕ ਅੱਗ ਲੱਗ...
ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਵਲੋਂ ਕੋਟਕਪੂਰਾ ਵਿਖੇ ਰੋਸ ਧਰਨਾ
. . .  1 day ago
ਕੋਟਕਪੂਰਾ, 13 ਅਪ੍ਰੈਲ (ਮੋਹਰ ਸਿੰਘ ਗਿੱਲ) - ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਵਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ...
ਥਾਣਾ ਮੁਖੀ ਭੁਲੱਥ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼
. . .  1 day ago
ਭੁਲੱਥ, ਕਪੂਰਥਲਾ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ ) - ਅੱਜ ਪ੍ਰੈਸ ਕਾਨਫਰੈਂਸ ਰਾਹੀਂ ਗੁਰਬਿੰਦਰ ਕੌਰ ਅਤੇ ਅਨਮੋਲ ਸਿੰਘ ਪੁੱਤਰ ਰਾਜਵੰਤ ਸਿੰਘ...
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਹੁੰਚੇ ਹਸਪਤਾਲ ,ਜ਼ਖ਼ਮੀ ਅਧਿਆਪਕ ਨਾਲ ਕੀਤੀ ਮੁਲਾਕਾਤ
. . .  1 day ago
ਬਟਾਲਾ, 13 ਅਪ੍ਰੈਲ (ਕਾਹਲੋਂ, ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਜ ਤੜਕੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਮੈਡਮ ਸੰਤੋਸ਼ ਰਾਣੀ ਦਾ ਹਾਲ-ਚਾਲ ਪੁੱਛਣ...
ਇਲਾਕੇ ਭਰ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਵਿਭਾਗ ਵਲੋਂ ਦਾਖਲੇ ਸਬੰਧੀ ਮੁਹਿੰਮ ਚਲਾਈ
. . .  1 day ago
ਪਾਇਲ, 13 ਅਪ੍ਰੈਲ (ਨਿਜ਼ਾਮਪੁਰ) - ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਗੁਰਦਾਸਪੁਰ / ਬਟਾਲਾ / ਪਠਾਨਕੋਟ

ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਕੇ ਖੇਡ ਰਹੀ ਦੋਸਤਾਨਾ ਮੈਚ-ਮਜੀਠੀਆ

ਬਟਾਲਾ, 3 ਜੁਲਾਈ (ਕਾਹਲੋਂ)-ਸਾਬਕਾ ਕੈਬਨਿਟ ਮੰਤਰੀ ਬਿਰਕਮ ਸਿੰਘ ਮਜੀਠੀਆ ਨੇ ਅੱਜ ਬਟਾਲਾ ਵਿਖੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਸ: ਸੁਖਬੀਰ ਸਿੰਘ ਵਾਹਲਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਗਰਦਾਨਦਿਆ ਇਥੋਂ ਤੱਕ ਕਹਿ ਦਿੱਤਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਵਿਚ ਦੋਸਤਾਨਾ ਮੈਚ ਖੇਡ ਰਹੀਆਂ ਹਨ, ਤਾਹੀਉਂ ਤਾਂ ਕਦੇ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੱਤਾਧਾਰੀ ਕਾਂਗਰਸ ਦੇ ਵਾਅਦਾ ਖਿਲਾਫ਼ੀ ਵਿਰੁੱਧ ਆਵਾਜ਼ ਨਹੀਂ ਚੁੱਕੀ | ਸ: ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਜੋ ਕਾਾਗਰਸ ਦੇ ਕੁੱਛੜ ਬਹਿੰਦੇ ਹਨ, ਦੀ ਮੈਂਬਰੀ ਤੱਕ ਵਿਧਾਨ ਸਭਾ ਦੇ ਸਪੀਕਰ ਵਲੋਂ ਖਾਰਜ ਨਹੀਂ ਕੀਤੀ ਜਾ ਰਹੀ | ਸ: ਮਜੀਠੀਆ ਨੇ ਇਸ ਮੌਕੇ ਕਾਂਗਰਸ 'ਤੇ ਵੀ ਤਿੱਖੇ ਸਿਆਸੀ ਨਿਸ਼ਾਨੇ ਵਿੰਨ੍ਹਦਿਆਂ ਕਈ ਵਜ਼ੀਰਾਂ ਨੂੰ ਘਸੀਟ ਲਿਆ | ਸਹਿਕਾਰਤਾ ਮੰਤਰੀ ਰੰਧਾਵਾ ਦੀ ਗੱਲ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਸ ਦੇ ਆਪਣੇ ਜ਼ਿਲ੍ਹੇ ਦੀਆਂ ਮਿੱਲਾਂ ਵੱਲ ਹੀ ਕਿਸਾਨਾਂ ਦਾ ਬਕਾਇਆ ਰਹਿੰਦਾ ਹੈ ਤੇ ਰੰਧਾਵਾ ਸਹਿਕਾਰਤਾ ਵਿਭਾਗ ਚਲਾਉਣ ਦੇ ਕਾਬਲ ਹੀ ਨਹੀਂ ਹੈ | ਉਨ੍ਹਾਂ ਨੇ ਸਿੱਖਿਆ ਮੰਤਰੀ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਸਿੱਖਿਆ ਮੰਤਰੀ ਦੀ ਢਿੱਲੀ ਪੈਰਵਾਈ ਕਾਰਨ ਹੀ ਮਾਣਯੋਗ ਹਾਈਕੋਰਟ ਨੇ ਸਕੂਲਾਂ ਦੇ ਹੱਕ ਵਿਚ ਫੈਸਲਾ ਦਿੱਤਾ ਹੈ ਜੋ ਕਿ ਕਰੋੜਾਂ ਲੋਕਾਂ ਦੀ ਜੇਬ 'ਤੇ ਡਾਕਾ ਮਾਰਨ ਦੇ ਬਰਾਬਰ ਹੈ | ਸਾਬਕਾ ਅਕਾਲੀ ਮੰਤਰੀ ਨੇ ਕਾਂਗਰਸ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਤਾਂ ਮੰਤਰੀ ਕਹਿਣ ਦੀ ਬਜਾਏ ਡਾਕਟਰ ਕਹਿ ਕੇ ਹੀ ਸੰਬੋਧਨ ਕੀਤਾ | ਉਨ੍ਹਾਂ ਮੰਤਰੀ ਸਿੱਧੂ ਦੀ ਕੋਰੋਨਾ ਮਹਾਂਮਾਰੀ ਵਿਚ ਲੁੱਟ-ਖਸੁੱਟ ਕਰ ਰਹੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਰਾਟਰੀਆਂ ਨਾਲ ਮਿਲੀਭੁਗਤ ਦਾ ਇਲਜ਼ਾਮ ਵੀ ਲਗਾਇਆ | ਪੱਤਰਕਾਰ ਸੰਮੇਲਨ ਤੋਂ ਬਾਅਦ ਸੁਖਬੀਰ ਸਿੰਘ ਵਾਹਲਾ ਸਾਬਕਾ ਚੇਅਰਮੈਨ ਸੂਗਰਫੈੱਡ ਪੰਜਾਬ ਵਲੋਂ ਸ. ਬਿਕਰਮ ਸਿੰਘ ਮਜੀਠੀਆ ਨੂੰ ਸ਼ਾਲ ਅਤੇ ਸ੍ਰੀ ਸਾਹਿਬ ਭੇਟ ਕਰ ਕੇ ਸਨਮਾਨਿਆ ਗਿਆ | ਇਸ ਮੌਕੇ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਰਾਜਨਬੀਰ ਸਿੰਘ ਘੁਮਾਣ, ਕੰਵਲਪ੍ਰੀਤ ਸਿੰਘ ਕਾਕੀ, ਬਲਜਿੰਦਰ ਸਿੰਘ ਵਾਹਲਾ ਸਰਪੰਚ, ਕੰਵਲਪ੍ਰੀਤ ਸਿੰਘ ਪਵਾਰ ਸਾਬਕਾ ਚੇਅਰਮੈਨ, ਰੂਬਿੰਦਰ ਸਿੰਘ ਜੈਂਟੀ, ਸਤਬੀਰ ਸਿੰਘ ਵਾਲੀਆ, ਏਕਉਂਕਾਰ ਸਿੰਘ ਵਾਹਲਾ, ਰਣਜੀਤ ਸਿੰਘ ਸ਼ੈਣੀ, ਅਵਨੀਤਪਾਲ ਸਿੰਘ ਢੀਂਡਸਾ ਆਦਿ ਹਾਜ਼ਰ ਸਨ |

ਡੇਰਾ ਬਾਬਾ ਨਾਨਕ ਵਿਖੇ 7 ਨਵੇਂ ਮਾਮਲੇ ਆਉਣ ਤੋਂ ਬਾਅਦ ਲੋਕਾਂ 'ਚ ਸਹਿਮ

ਡੇਰਾ ਬਾਬਾ ਨਾਨਕ, 3 ਜੁਲਾਈ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)-ਅੱਜ ਡੇਰਾ ਬਾਬਾ ਨਾਨਕ ਤੋਂ ਕੋਰੋਨਾ ਦੇ 7 ਨਵੇਂ ਮਾਮਲੇ ਆਉਣ ਨਾਲ ਲੋਕਾਂ ਅੰਦਰ ਸਹਿਮ ਫੈਲ ਗਿਆ ਹੈ, ਜਿਸ ਤੋਂ ਬਾਅਦ ਹੁਣ ਡੇਰਾ ਬਾਬਾ ਨਾਨਕ ਅੰਦਰ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 19 ਤੱਕ ਪਹੰੁਚ ਗਈ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 11 ਨਵੇਂ ਮਾਮਲੇ

ਗੁਰਦਾਸਪੁਰ, 3 ਜੁਲਾਈ (ਸੁਖਵੀਰ ਸਿੰਘ ਸੈਣੀ)-ਕੋਰੋਨਾ ਵਾਇਰਸ ਦੇ ਮਾਮਲਿਆ 'ਚ ਰੋਜ਼ਾਨਾ ਹੀ ਹੋ ਰਿਹਾ ਵਾਧਾ ਜਿਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਹੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਅੱਜ ਨਵੇਂ ਕੋਰੋਨਾ ਦੇ 11 ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਬਟਾਲਾ 'ਚ ਕੋਰੋਨਾ ਦੇ 3 ਮਾਮਲੇ ਸਾਹਮਣੇ ਆਏ

ਬਟਾਲਾ, 3 ਜੁਲਾਈ (ਸਚਲੀਨ ਸਿੰਘ ਭਾਟੀਆ)-ਕੋਰੋਨਾ ਮਹਾਂਮਾਰੀ ਦੇ ਚੱਲਦਿਆ ਅੱਜ ਡੇਰਾ ਬਾਬਾ ਨਾਨਕ ਦੇ 7 ਅਤੇ ਬਟਾਲਾ ਦੇ 3 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਇਨ੍ਹਾਂ ਵਿਚੋਂ 8 ਵਿਅਕਤੀ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਹਨ | ਜਦ ਕਿ 2 ਅੰਮਿ੍ਤਸਰ ਵਿਚ ਇਲਾਜ ਅਧੀਨ ਹਨ | ...

ਪੂਰੀ ਖ਼ਬਰ »

ਦੀਨਾਨਗਰ ਦੇ ਪਿੰਡ ਝੰਡੇਚੱਕ ਵਿਖੇ ਹੋਈ ਲੁੱਟ ਦੀ ਗੁੱਥੀ ਸੁਲਝੀ-ਤਿੰਨ ਗਿ੍ਫ਼ਤਾਰ

ਗੁਰਦਾਸਪੁਰ, 3 ਜੁਲਾਈ (ਭਾਗਦੀਪ ਸਿੰਘ ਗੋਰਾਇਆ)-ਬੀਤੇ ਦਿਨੀਂ ਥਾਣਾ ਦੀਨਾਨਗਰ ਅਧੀਨ ਆਉਂਦੇ ਪਿੰਡ ਝੰਡੇਚੱਕ ਵਿਖੇ ਪੁਲਿਸ ਦੀ ਵਰਦੀ ਪਹਿਣੇ ਕੁਝ ਵਿਅਕਤੀਆਂ ਵਲੋਂ ਲੁੱਟ ਦੀ ਵਾਰਦਾਤ ਨੰੂ ਅੰਜਾਮ ਦਿੱਤਾ ਗਿਆ ਸੀ | ਇਸ ਲੁੱਟ ਦੀ ਗੁੱਥੀ ਸੁਲਝਾਉਂਦੇ ਹੋਏ ਅੱਜ ਪੁਲਿਸ ...

ਪੂਰੀ ਖ਼ਬਰ »

ਪਿੰਡ ਬਲੱਗਣ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਭੇਦਭਰੇ ਹਾਲਾਤ 'ਚ ਮੌਤ

ਸਠਿਆਲੀ, 3 ਜੁਲਾਈ (ਜਸਪਾਲ ਸਿੰਘ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਬਲੱਗਣ ਦੇ ਨੌਜਵਾਨ ਦੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ | ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਫਤਹਿਗੜ੍ਹ ਚੂੜੀਆਂ, 3 ਜੁਲਾਈ (ਐਮ.ਐਸ. ਫੁੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਵੇਚਣ 'ਤੇ ਕੋਲਾਖਾਨਾ ਮਜ਼ਦੂਰਾਂ ਵਲੋਂ 2, 3 ਅਤੇ 4 ਨੂੰ ਹੜਤਾਲ ਕਰਨ 'ਤੇ ਕਰਤਾਰਪੁਰ 220 ਕੇ.ਵੀ. ਗਰਿੱਡ 'ਤੇ ਆਖੌਤੀ ਕਿਸਾਨ ਯੂਨੀਅਨ ਵਲੋਂ ਕੀਤੀ ...

ਪੂਰੀ ਖ਼ਬਰ »

ਸਾਬਕਾ ਕੌ ਾਸਲਰ ਵਿਲੀਅਮ ਹੀਰੋ ਤੇ ਲਵਲੀ ਰੰਧਾਵਾ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਧਾਰੀਵਾਲ, 3 ਜੁਲਾਈ (ਸਵਰਨ ਸਿੰਘ/ਰਮੇਸ ਨੰਦਾ)-ਸਥਾਨਕ ਦਾਣਾ ਮੰਡੀ ਨੇੜੇ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ ਦੇ ਗ੍ਰਹਿ ਨਿਵਾਸ 'ਤੇ ਹੋਏ ਇਕ ਇਕੱਠ ਦੌਰਾਨ ਸਾਬਕਾ ਕੌਾਸਲਰ ਵਿਲਿਅਮ ਹੀਰੋ, ਲਵਲੀ ਰੰਧਾਵਾ, ਵਿੰਟਾ ਮਸੀਹ, ਪਿਆਰਾ ਮਸੀਹ ਆਦਿ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਦੁੱਧ ਉਤਪਾਦਾਂ ਲਈ ਬਾਹਰਲੇ ਰਾਜਾਂ ਦੀਆਂ ਕੰਪਨੀਆਂ ਨਾਲ ਕੀਤਾ ਸਮਝੌਤਾ

ਬਟਾਲਾ, 3 ਜੁਲਾਈ (ਕਾਹਲੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੇ ਲੰਗਰਾਂ, ਪ੍ਰਸ਼ਾਦ ਅਤੇ ਹੋਰ ਵਰਤੋਂ ਲਈ ਦੇਸੀ ਘਿਓ ਅਤੇ ਪਾਊਡਰ ਆਦਿ ਵਰਤੋਂ ਬਹੁਤ ਭਾਰੀ ਤਾਦਾਦ ਵਿਚ ਕੀਤੀ ਜਾਂਦੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ...

ਪੂਰੀ ਖ਼ਬਰ »

ਵਿਆਹੁਤਾ ਦੀ ਮੌਤ ਨੂੰ ਲੈ ਕੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਲਗਾਏ ਦੋਸ਼

ਬਟਾਲਾ, 3 ਜੁਲਾਈ (ਹਰਦੇਵ ਸਿੰਘ ਸੰਧੂ)-ਪਿੰਡ ਬੋਦੇ ਦੀ ਖੂਹੀ 'ਚ ਇਕ ਵਿਆਹੁਤਾ ਦੀ ਮੌਤ ਹੋਣ ਉਪਰੰਤ ਪੇਕਾ ਪਰਿਵਾਰ ਨੇ ਸਹੁਰਿਆਂ 'ਤੇ ਦੋਸ਼ ਲਗਾਉਂਦਿਆਂ ਐਸ.ਐਸ.ਪੀ. ਬਟਾਲਾ ਤੋਂ ਇਨਸਾਫ਼ ਦੀ ਗੁਹਾਰ ਲਗਾਈ | ਇਸ ਸਬੰਧੀ ਐਸ.ਐਸ.ਪੀ. ਦਫ਼ਤਰ ਬਟਾਲਾ 'ਚ ਡੀ.ਐਸ.ਪੀ. ਸਿਟੀ ...

ਪੂਰੀ ਖ਼ਬਰ »

ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ

6 ਜੁਲਾਈ ਨੰੂ ਯੂ.ਕੇ. ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹ ਰਹੇ-ਡਾਇਰੈਕਟਰ ਜੇ.ਪੀ. ਸਿੰਘ

ਗੁਰਦਾਸਪੁਰ, 3 ਜੁਲਾਈ (ਆਰਿਫ਼)-ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਹੈ ਕਿ 6 ਜੁਲਾਈ ਯੂ.ਕੇ. ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਦੇ ...

ਪੂਰੀ ਖ਼ਬਰ »

ਇਕਾਂਤਵਾਸ ਭੇਜੇ ਵਿਦੇਸ਼ ਤੋਂ ਪਰਤੇ ਪੰਜਾਬੀਆਂ ਨੇ ਕੀਤੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਕਲਾਨੌਰ, 3 ਜੁਲਾਈ (ਸਤਵੰਤ ਸਿੰਘ ਕਾਹਲੋਂ)-ਅੱਜ ਸਥਾਨਕ ਸ.ਸ.ਸ.ਸ. ਸਕੂਲ ਵਿਖੇ ਕੁਵੈਤ ਤੋਂ ਪਰਤੇ ਪੰਜਾਬੀਆਂ ਨੇ ਪ੍ਰਬੰਧ ਠੀਕ ਨਾ ਹੋਣ ਕਾਰਨ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਡਿਊਟੀ 'ਤੇ ਤਾਇਨਾਤ ਐਚ.ਸੀ. ਸਰਬਜੀਤ ਸਿੰਘ ਤੇ ਐਚ.ਸੀ. ਜਸਪਾਲ ਸਿੰਘ ਨੇ ...

ਪੂਰੀ ਖ਼ਬਰ »

ਏਟਕ, ਏਕਟੂ ਤੇ ਸੀ.ਟੀ.ਯੂ. ਮੁਲਾਜ਼ਮ ਫੈਡਰੇਸ਼ਨ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਬਟਾਲਾ, 3 ਜੁਲਾਈ (ਬੱੁਟਰ)-ਕੇਂਦਰੀ 10 ਟਰੇਡ ਯੂਨੀਅਨਾਂ ਦੇ ਸੱਦੇ 'ਤੇ ਏਅਕ, ਏਕਟੂ ਤੇ ਸੀ.ਟੀ.ਯੂ. ਸਮੇਤ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਰੋਸ ਰੈਲੀ ਕੀਤੀ | ਉਪਰੰਤ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਰਣਬੀਰ ਸਿੰਘ ਵਿਰਕ ਅਤੇ ਰਘਬੀਰ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਇਕ ਕਾਬੂ

ਬਹਿਰਾਮਪੁਰ, 3 ਜੁਲਾਈ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਮੱਲੀਆਂ ਨੇੜੇ ਐਾਟੀ ਨਾਰਕੋਟਿਕ ਸੈੱਲ ਗੁਰਦਾਸਪੁਰ ਵਲੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੰੂ ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਭੱਠਾ ਮੁਲਾਜ਼ਮ ਯੂਨੀਅਨ ਦੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸਬੰਧੀ ਕਿਰਤ ਵਿਭਾਗ ਨਾਲ ਹੋਈ ਮੀਟਿੰਗ

ਗੁਰਦਾਸਪੁਰ, 3 ਜੁਲਾਈ (ਸੁਖਵੀਰ ਸਿੰਘ ਸੈਣੀ)-ਭੱਠਾ ਮਜ਼ਦੂਰ ਇਫਟੂ ਅਤੇ ਭੱਠਾ ਮਾਲਕਾਂ ਦਰਮਿਆਨ ਕਿਰਤ ਅਫ਼ਸਰ ਕੰਵਲ ਠਾਕੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਕੋਈ ਵੀ ਸਮਝੌਤਾ ਸਿਰੇ ਨਹੀਂ ਚੜਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਗੁਲਜ਼ਾਰ ...

ਪੂਰੀ ਖ਼ਬਰ »

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬੀਜ, ਕੀਟਨਾਸ਼ਕ ਤੇ ਖਾਦ ਵਿਕ੍ਰੇਤਾਵਾਂ ਦੀ ਅਚਨਚੇਤ ਚੈਕਿੰਗ

ਘਰੋਟਾ, 3 ਜੁਲਾਈ (ਸੰਜੀਵ ਗੁਪਤਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਘਰੋਟਾ ਕਸਬੇ ਵਿਚ ਸਥਿਤ ਬੀਜ, ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ...

ਪੂਰੀ ਖ਼ਬਰ »

ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਾਰਡ ਨੰਬਰ-25 ਦੀਆਂ ਗਲੀਆਂ, ਨਾਲੀਆਂ ਦਾ ਕੀਤਾ ਉਦਘਾਟਨ

ਗੁਰਦਾਸਪੁਰ, 3 ਜੁਲਾਈ (ਸੁਖਵੀਰ ਸਿੰਘ ਸੈਣੀ)-ਸਥਾਨਕ ਪ੍ਰੇਮ ਨਗਰ ਦੀ ਵਾਰਡ ਨੰਬਰ-25 ਦੀਆਂ ਗਲੀਆਂ, ਨਾਲੀਆਂ ਦਾ ਉਦਘਾਟਨ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਤੇ ਮਿਲਕ ਪਲਾਂਟ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਮਨਾਇਆ ਵਿਰੋਧ ਦਿਵਸ-ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਗੁਰਦਾਸਪੁਰ, 3 ਜੁਲਾਈ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਗੁਰੂ ਨਾਨਕ ਪਾਰਕ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਸਾਂਝੇ ਤੌਰ 'ਤੇ ਵਿਰੋਧ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਮਰੇਡ ਜਸਵੰਤ ਸਿੰਘ ਬੁੱਟਰ, ਫ਼ਤਿਹ ਚੰਦ, ਅਸ਼ਵਨੀ ...

ਪੂਰੀ ਖ਼ਬਰ »

ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ-ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ, 3 ਜੁਲਾਈ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਜਿਹੜੇ ਨੌਜਵਾਨ ਮਿਤੀ 1 ਜਨਵਰੀ 2020 ਨੂੰ 18 ਸਾਲ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਘਰੋਟਾ ਵਿਖੇ ਮਿਸ਼ਨ ਫ਼ਤਹਿ ਪ੍ਰੋਗਰਾਮ ਕਰਵਾਇਆ

ਘਰੋਟਾ, 3 ਜੁਲਾਈ (ਸੰਜੀਵ ਗੁਪਤਾ)-ਸਿਹਤ ਵਿਭਾਗ ਦੇ ਕਮਿਊਨਿਟੀ ਹੈਲਥ ਸੈਂਟਰ ਘਰੋਟਾ ਵਿਖੇ ਮਿਸ਼ਨ ਫ਼ਤਿਹ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਐਸ.ਐਮ.ਓ.ਡਾ: ਬਿੰਦੂ ਗੁਪਤਾ ਦੀ ਰਹਿਨੁਮਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਮੈਡੀਕਲ ਅਫ਼ਸਰ ਡਾ: ਰੋਹਿਤ ਕੁਮਾਰ, ਡਾ: ...

ਪੂਰੀ ਖ਼ਬਰ »

ਸੱੁਚਾ ਸਿੰਘ ਰਾਮਨਗਰ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ 'ਤੇ ਵਿਧਾਇਕ ਪਾਹੜਾ ਦਾ ਧੰਨਵਾਦ-ਕੰਡਾ

ਪੁਰਾਣਾ ਸ਼ਾਲਾ, 3 ਜੁਲਾਈ (ਅਸ਼ੋਕ ਸ਼ਰਮਾ)-ਸੁੱਚਾ ਸਿੰਘ ਰਾਮਨਗਰ ਦੀਆਂ ਕਾਂਗਰਸ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਉਨ੍ਹਾਂ ਨੰੂ ਮਾਰਕੀਟ ਕਮੇਟੀ ਗੁਰਦਾਸਪੁਰ ਦਾ ਚੇਅਰਮੈਨ ਬਣਾਏ ਜਾਣ 'ਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਵਲੋਂ ਜਾਰੀ ਗਰਾਂਟ ਨਾਲ ਵੱਡਾ ਸਾਹੋਵਾਲ ਦੇ ਕਰਵਾਏ ਜਾਣਗੇ ਵਿਕਾਸ-ਸਰਪੰਚ ਸੁਲੱਖਣੀ ਦੇਵੀ

ਪੁਰਾਣਾ ਸ਼ਾਲਾ, 3 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਕਈ ਸਕੀਮਾਂ ਆਰੰਭ ਕੀਤੀਆਂ ਹੋਈਆਂ ਹਨ | ਪਿੰਡ ਸਾਹੋਵਾਲ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਪਿੰਡ ਵੱਡਾ ਸਾਹੋਵਾਲ ਦੇ ਵਿਕਾਸ ਲਈ 3 ...

ਪੂਰੀ ਖ਼ਬਰ »

ਪਿੰਡ ਰਣਜੀਤ ਬਾਗ਼ ਦੇ ਗੰਦੇ ਪਾਣੀ ਦੇ ਨਿਕਾਸ ਲਈ ਕੈਬਨਿਟ ਮੰਤਰੀ ਵਲੋਂ ਵਿਸ਼ੇਸ਼ ਪ੍ਰਬੰਧ-ਸਰਪੰਚ ਸੁਭਾਸ਼ ਚੰਦਰ

ਪੁਰਾਣਾ ਸ਼ਾਲਾ, 3 ਜੁਲਾਈ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਰਣਜੀਤ ਬਾਗ਼ ਦੇ ਗੰਦੇ ਪਾਣੀ ਦੇ ਨਿਕਾਸ ਲਈ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਵਿਸ਼ੇਸ਼ ਪ੍ਰਬੰਧ ਕਰਵਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ

ਗੁਰਦਾਸਪੁਰ, 3 ਜੁਲਾਈ (ਆਰਿਫ਼)-ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਹੈ ਕਿ 6 ਜੁਲਾਈ ਯੂ.ਕੇ. ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਦੇ ...

ਪੂਰੀ ਖ਼ਬਰ »

ਤੇਜ਼ ਰਫਤਾਰ ਕਾਰ ਟਰਾਲੀ 'ਚ ਵੱਜੀ-ਔਰਤ ਦੀ ਮੌਤ

ਵਡਾਲਾ ਗ੍ਰੰਥੀਆਂ, 3 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)-ਸਥਾਨਕ ਬਟਾਲਾ-ਕਾਹਨੂੰਵਾਨ ਰੋਡ 'ਤੇ ਹੋਏ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ, ਮੁਕੇਰੀਆਂ ਨਜ਼ਦੀਕੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹਰ ਮੁਕਾਮ 'ਤੇ ਫੇਲ੍ਹ ਹੋਈ-ਮਾਹਲ

ਧਾਰੀਵਾਲ, 3 ਜੁਲਾਈ (ਸਵਰਨ ਸਿੰਘ)- ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਘਰ-ਘਰ ਨੌਕਰੀ ਦਾ ਨਾਅਰਾ ਦੇ ਕੇ ਸੂਬੇ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਨਜ਼ਦੀਕੀ ...

ਪੂਰੀ ਖ਼ਬਰ »

ਬੰਦ ਪਏ ਘਰ 'ਚੋਂ ਗਹਿਣੇ ਤੇ ਹੋਰ ਸਾਮਾਨ ਚੋਰੀ

ਕਾਦੀਆਂ, 3 ਜੁਲਾਈ (ਕੁਲਵਿੰਦਰ ਸਿੰਘ)-ਸਥਾਨਕ ਮੁਹੱਲਾ ਪ੍ਰਤਾਪ ਨਗਰ 'ਚ ਸਥਿਤ ਬੰਦ ਪਏ ਇਕ ਘਰ ਵਿਚੋਂ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਗਹਿਣੇ ਤੇ ਹੋਰ ਘਰੇਲੂ ਸਾਮਾਨ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਮਕਾਨ ਮਾਲਕ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ 15 ਦਿਨਾਂ ਤੋਂ ਹਰਿਆਣਾ ...

ਪੂਰੀ ਖ਼ਬਰ »

ਮਿਊਾਸਪਲ ਐਕਸ਼ਨ ਕਮੇਟੀ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਬਟਾਲਾ, 3 ਜੁਲਾਈ (ਕਾਹਲੋਂ)-ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਨਗਰ ਨਿਗਮ ਬਟਾਲਾ ਵਲੋਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਯੂਨੀਅਨ ਆਗੂਆਂ ਨੇ ...

ਪੂਰੀ ਖ਼ਬਰ »

ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ 'ਚ ਦੋ ਜੀਆਂ ਨੂੰ ਨੌਕਰੀ ਦੇਵੇ ਸਰਕਾਰ-ਮਜੀਠੀਆ

ਕਲਾਨੌਰ, 3 ਜੁਲਾਈ (ਪੁਰੇਵਾਲ)-ਬੀਤੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ 'ਚ ਪਿੰਡ ਭੋਜਰਾਜ ਦੇ ਸ਼ਹੀਦ ਹੋਏ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ...

ਪੂਰੀ ਖ਼ਬਰ »

ਮਜੀਠੀਆ ਵਲੋਂ ਲਾਲੋਵਾਲ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਨਿੱਕੇ ਘੁੰਮਣ, 3 ਜੁਲਾਈ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਲਾਲੋਵਾਲ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ, ਜਿਸ ਕਾਰਨ ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪਰਿਵਾਰ ਨਾਲ ਦੁੱਖ ਦਾ ...

ਪੂਰੀ ਖ਼ਬਰ »

ਸਾ: ਸਰਪੰਚ ਅਜੀਤ ਸਿੰਘ ਦਾ ਦਿਹਾਂਤ

ਵਡਾਲਾ ਬਾਂਗਰ, 3 ਜੁਲਾਈ (ਭੁੰਬਲੀ)-ਸ.ਪ੍ਰਾ.ਸ. ਬਾਗੋਵਾਂਣੀ ਦੇ ਹੈੱਡ ਮਾ: ਪ੍ਰਭਜੋਤ ਸਿੰਘ ਦੂਲਾਨੰਗਲ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸ: ਅਜੀਤ ਸਿੰਘ ਸਾ: ਸਰਪੰਚ ਦੂਲਾਨੰਗਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਲਗਾਤਾਰ 20 ਸਾਲ ...

ਪੂਰੀ ਖ਼ਬਰ »

ਅਕਾਲੀ ਸਰਕਾਰ ਵਲੋਂ ਪਛਾੜਿਆ ਪੰਜਾਬ ਕਾਂਗਰਸ ਨੇ ਮੁੜ ਲੀਹਾਂ 'ਤੇ ਲਿਆਂਦਾ-ਕਾਂਗਰਸੀ ਆਗੂ

ਅਲੀਵਾਲ, 3 ਜੁਲਾਈ (ਅਵਤਾਰ ਸਿੰਘ ਰੰਧਾਵਾ)-ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਖੜਾ ਕਰਨਾ ਸੀ, ਪਰ ਏਨਾ ਪੱਛੜ ਗਿਆ ਕਿ ਕਾਂਗਰਸ ਸਰਕਾਰ ਨੇ ਪੂਰੀ ਜੱਦੋ-ਜਹਿਦ ਕਰ ਕੇ ਮੁੜ ਢਾਂਚੇ 'ਚ ਸੁਧਾਰ ...

ਪੂਰੀ ਖ਼ਬਰ »

ਹਿਊਮਨ ਰਾਈਟਸ ਸੁਰੱਕਸ਼ਾ ਸੁਸਾਇਟੀ ਵਲੋਂ ਵਿਸ਼ੇਸ਼ ਮੰਗ ਨੂੰ ਲੈ ਕੇ ਮੀਟਿੰਗ

ਧਾਰੀਵਾਲ, 3 ਜੁਲਾਈ (ਜੇਮਸ ਨਾਹਰ)-ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਗੁਰੂ ਨਾਨਕ ਮੋਦੀਖਾਨੇ ਮੈਡੀਕਲ ਖੋਲਣ ਦੀ ਜ਼ੋਰ ਫੜ ਰਹੀ ਮੰਗ ਦੇ ਚਲਦਿਆਂ ਅੱਜ ਹਿਊਮਨ ਰਾਈਟਸ ਸੁਰੱਕਸ਼ਾ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਸੁਸਾਇਟੀ ਦੇ ਮੁੱਖ ਦਫ਼ਤਰ ਪਿੰਡ ਰਣੀਆਂ ਵਿਖੇ ਇਕ ...

ਪੂਰੀ ਖ਼ਬਰ »

ਪਿੰਡ ਕੋਹਾਲੀ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਊਧਨਵਾਲ, 3 ਜੁਲਾਈ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਭੇਜੀ ਗ੍ਰਾਂਟ ਨਾਲ ਪਿੰਡ ਕੋਹਾਲੀ ਦੇ ਸਰਪੰਚ ਨਿਸ਼ਾਨ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਪਿੰਡ ਦੀਆਂ ਗਲੀਆਂ 'ਚ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ...

ਪੂਰੀ ਖ਼ਬਰ »

ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਿਰੰਤਰ ਵਧਾਉਣ ਕਰ ਕੇ ਲੋਕਾਂ 'ਚ ਭਾਰੀ ਰੋਸ-ਜਥੇ: ਰਾਏਚੱਕ

ਕੋਟਲੀ ਸੂਰਤ ਮੱਲ੍ਹੀ, 3 ਜੁਲਾਈ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ: ਬਲਬੀਰ ਸਿੰਘ ਰਾਏਚੱਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸਰਕਾਰ ਵਲੋਂ ਜਨਤਾ ਦੀ ਬਾਂਹ ਫੜਨ ਦੀ ਬਜਾਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ ਸਬੰਧੀ ਕੀਤਾ ਜਾਗਰੂਕ

ਊਧਨਵਾਲ, 3 ਜੁਲਾਈ (ਪਰਗਟ ਸਿੰਘ)-ਸਿਹਤ ਵਿਭਾਗ ਦੇ ਡਾ. ਪ੍ਰਭਜੋਤ ਸਿੰਘ ਕਲਸੀ ਐਪੀਡੀਮੋਲੋਜਿਸਟ ਤੇ ਸੀ.ਐਚ.ਸੀ. ਭਾਮ ਦੇ ਸੀਨੀ: ਮੈਡੀਕਲ ਸੀਜ਼ਨ ਨੂੰ ਮੁੱਖ ਰੱਖਦਿਆਂ ਜੁਲਾਈ ਮਹੀਨਾ ਡੇਂਗੂ ਸਬੰਧੀ ਜਾਗਰੂਕ ਅਭਿਆਨ ਵਜੋਂ ਬਸਤੀ ਬਾਜੀਗਰ ਊਧਨਵਾਲ ਵਿਚ ਡੇਂਗੂ ਦਿਵਸ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਦੇ ਯਤਨਾਂ ਸਦਕਾ ਪਿੰਡਾਂ ਦਾ ਅਥਾਹ ਵਿਕਾਸ ਹੋਇਆ-ਜੱਗਬੀਰ/ਲਵਪ੍ਰੀਤ

ਧਾਰੀਵਾਲ, 3 ਜੁਲਾਈ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਪਿੰਡਾਂ ਦਾ ਅਥਾਹ ਵਿਕਾਸ ਹੋ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਨੌਜਵਾਨ ਸਰਪੰਚ ਜੱਗਬੀਰ ਸਿੰਘ ਖਾਨਮਲੱਕ ਅਤੇ ਸਰਪੰਚ ਲਵਪ੍ਰੀਤ ਸਿੰਘ ਕਾਹਲੋਂ ...

ਪੂਰੀ ਖ਼ਬਰ »

ਭੋਲਾ ਬੱਧਵਾਰ ਵਲੋਂ ਫਤਹਿਗੜ੍ਹ ਚੂੜੀਆਂ ਵਾਰਡ ਨੰ: 10 'ਚ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਨਿਰੰਤਰ ਜਾਰੀ

ਫਤਹਿਗੜ੍ਹ ਚੂੜੀਆਂ, 3 ਜੁਲਾਈ (ਧਰਮਿੰਦਰ ਸਿੰਘ ਬਾਠ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਾਸਲਰ ਦਵਿੰਦਰ ਕੁਮਾਰ ਭੋਲਾ ਬੱਧਵਾਰ ਅਤੇ ਉਨ੍ਹਾਂ ਦੇ ਲੜਕੇ ਅਨਿਲ ਬੱਧਵਾਰ ਪੰਚਾਇਤ ਸਕੱਤਰ ਵਲੋਂ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 10 'ਚ ਲੜੀਵਾਰ ...

ਪੂਰੀ ਖ਼ਬਰ »

ਕਲਾਨੌਰ 'ਚ ਸਵਾਰੀਆਂ ਦੀ ਉਡੀਕ 'ਚ ਨਿਰਾਸ਼ ਵਾਪਸ ਪਰਤਣ ਲਈ ਮਜਬੂਰ ਬੱਸ ਮਾਲਕ

ਕਲਾਨੌਰ, 3 ਜੁਲਾਈ (ਪੁਰੇਵਾਲ)-ਕੋਵਿਡ-19 ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ 'ਚ ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਜ਼ਿੰਦਗੀ ਦੀ ਹਰ ਪਾਸੇ ਹੋਈ ਢਿੱਲੀ ਰਫ਼ਤਾਰ ਕਾਰਨ ਜਿਥੇ ਲੋਕ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜਰ ਰਹੇ ਹਨ, ਉਥੇ ਕਾਰੋਬਾਰ ਨੂੰ ਵੀ ਵੱਡਾ ਘਾਟਾ ਪੈ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਲੋਂ ਭਖਦੇ ਮਸਲਿਆਂ 'ਤੇ ਮਜੀਠੀਆ ਨਾਲ ਵਿਸ਼ੇਸ਼ ਮੁਲਾਕਾਤ

ਧਾਰੀਵਾਲ, 3 ਜੁਲਾਈ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸ਼ਹਿਰ ਧਾਰੀਵਾਲ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਸੂਬੇ ਅੰਦਰ ਭਖਦੇ ਮਸਲਿਆਂ ਅਤੇ ਮੁਸ਼ਕਿਲਾਂ ਨੂੰ ਲੈ ਕੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨਾਲ ਵਿਸ਼ੇਸ਼ ਮੁਲਾਕਾਤ ...

ਪੂਰੀ ਖ਼ਬਰ »

ਦਿਮਾਗੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਪਠਾਨਕੋਟ, 3 ਜੁਲਾਈ (ਚੌਹਾਨ)-ਈਸ਼ਵਰ ਨਗਰ ਪਠਾਨਕੋਟ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਸ਼ੱਕੀ ਹਾਲਤਾਂ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਪੁਲਿਸ ਅਧਿਕਾਰੀ ਰਾਮਪਾਲ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਵਲੋਂ ਦਿੱਤੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ 7 ਜੁਲਾਈ ਦੇ ਧਰਨੇ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਅੱਜ

ਪਠਾਨਕੋਟ, 3 ਜੁਲਾਈ (ਸੰਧੂ)- ਕੈਪਟਨ ਸਰਕਾਰ ਵਲੋਂ ਲਗਾਤਾਰ ਲੋਕ ਮਾਰੂ ਫ਼ੈਸਲੇ ਲੈਣ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਵਾਅਦਾ ਿਖ਼ਲਾਫ਼ੀ ਦੇ ਰੋਸ ਵਜੋਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ 7 ਜੁਲਾਈ ਨੂੰ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਕਰਕੇ ਵਪਾਰੀ ਵਰਗ ਦੁਕਾਨਾਂ ਦੇ ਕਿਰਾਏ ਤੇ ਬਿਜਲੀ ਬਿੱਲਾਂ ਦੀ ਮਾਰ ਹੇਠ ਆਏ

ਪਠਾਨਕੋਟ, 3 ਜੁਲਾਈ (ਸੰਧੂ)-ਕੋਰੋਨਾ ਮਹਾਂਮਾਰੀ ਕਰ ਕੇ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਤੇ ਹੁਣ ਅਨਲੋਕ ਦੌਰਾਨ ਪਠਾਨਕੋਟ ਦੇ ਦੁਕਾਨਦਾਰਾਂ ਅਤੇ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਵਲੋਂ ...

ਪੂਰੀ ਖ਼ਬਰ »

ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਪਠਾਨਕੋਟ, 3 ਜੁਲਾਈ (ਆਸ਼ੀਸ਼ ਸ਼ਰਮਾ)-ਕਿਰਤ ਕਾਨੂੰਨ ਮਨਸੂਖ਼ ਕਰਨ ਦਾ ਫ਼ੈਸਲਾ ਰੱਦ ਕੀਤੇ ਜਾਣ ਅਤੇ ਗ਼ਰੀਬ ਪਰਿਵਾਰਾਂ ਨੂੰ ਸਰਵਪੱਖੀ ਇਮਦਾਦ ਮੁਹੱਈਆ ਕਰਵਾਉਣ ਲਈ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ | ...

ਪੂਰੀ ਖ਼ਬਰ »

ਪਠਾਨਕੋਟ ਸਿਟੀ ਅਤੇ ਰੇਲਵੇ ਸਟੇਸ਼ਨਾਂ 'ਤੇ ਲਗਾਏ 54 ਨਵੇਂ ਸੀ.ਸੀ.ਟੀ.ਵੀ.

ਪਠਾਨਕੋਟ, 3 ਜੁਲਾਈ (ਆਰ. ਸਿੰਘ)-ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਹੀ ਸੰਵੇਦਨਸ਼ੀਲ ਮੰਨੇ ਜਾਂਦੇ ਪਠਾਨਕੋਟ ਸਿਟੀ ਅਤੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨਾਂ 'ਤੇ 54 ਨਵੇਂ ਸੀ.ਸੀ.ਟੀ.ਵੀ. ਲਗਾਏ ਗਏ ਹਨ, ਜੋ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੇ | ਇਸ ...

ਪੂਰੀ ਖ਼ਬਰ »

ਪਨਬਸ ਯੂਨੀਅਨ ਵਲੋਂ ਪੰਜਾਬ ਰੋਡਵੇਜ਼ ਡਿਪੂ ਪਠਾਨਕੋਟ ਵਿਖੇ ਮੰਗਾਂ ਨੂੰ ਲੈ ਕੇ ਗੇਟ ਰੈਲੀ

ਪਠਾਨਕੋਟ, 3 ਜੁਲਾਈ (ਆਰ. ਸਿੰਘ)-ਪੰਜਾਬ ਰੋਡਵੇਜ਼/ਪਨਬੱਸ ਠੇਕੇਦਾਰ ਵਰਕਸ ਯੂਨੀਅਨ ਡਿਪੂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਿਖ਼ਲਾਫ਼ ਗ਼ੁੱਸਾ ਜ਼ਾਹਿਰ ਕੀਤਾ ਗਿਆ | ਪਨਬਸ ਯੂਨੀਅਨ ਦੇ ਸੈਂਟਰ ਬਾਡੀ ਦੇ ਬੁਲਾਰੇ ਰਾਜ ਕੁਮਾਰ, ਜਨਰਲ ...

ਪੂਰੀ ਖ਼ਬਰ »

ਸੇਵਾ ਮੁਕਤ ਸੈਂਟਰ ਹੈੱਡ ਟੀਚਰ ਰਜਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਪਠਾਨਕੋਟ, 3 ਜੁਲਾਈ (ਆਰ. ਸਿੰਘ)-ਸੇਵਾ ਮੁਕਤ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਲਾਮੀਨੀ ਪਠਾਨਕੋਟ ਰਜਿੰਦਰ ਕੌਰ ਜਿਨ੍ਹਾਂ ਦੀ ਪਿਛਲੇ ਦਿਨੀਂ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਉਨ੍ਹਾਂ ਦੇ ...

ਪੂਰੀ ਖ਼ਬਰ »

ਗਰਭਵਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਸੱਸ, ਨਨਾਣ ਤੇ ਪਤੀ ਗਿ੍ਫ਼ਤਾਰ

ਪਠਾਨਕੋਟ, 3 ਜੁਲਾਈ (ਚੌਹਾਨ)-ਪਠਾਨਕੋਟ ਦੇ ਮੁਹੱਲਾ ਓਲਡ ਸ਼ਾਹਪੁਰ ਰੋਡ ਸਾਹਮਣੇ ਕ੍ਰਿਸ਼ਨਾ ਪੈਲੇਸ ਵਿਖੇ 2 ਜੁਲਾਈ ਨੰੂ 6 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਲੜਕੀ ਦੀਪਤੀ ਮਹਾਜਨ ਨੇ ਘਰੇਲੂ ਕਲੇਸ਼ ਕਾਰਨ ਸਹੁਰਾ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX