ਚੰਡੀਗੜ੍ਹ, 3 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਨੂੰ ਹੋਸਟਲ ਖ਼ਾਲੀ ਕਰਨ ਲਈ ਕਹਿਣ ਦੇ ਰੋਸ ਵਜੋਂ ਅੱਜ ਵਿਦਿਆਰਥੀਆਂ ਵਲੋਂ ਉਪ ਕੁਲਪਤੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੋਸਟਲਾਂ 'ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਡੀਨ ਵਿਦਿਆਰਥੀ ਭਲਾਈ ਵਲੋਂ ਕਮਰੇ ਖ਼ਾਲੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਕੁੱਝ ਹੋਸਟਲਾਂ 'ਚ ਵਾਰਡਨ ਵਿਦਿਆਰਥੀਆਂ 'ਤੇ ਹੋਸਟਲ ਖ਼ਾਲੀ ਕਰਨ ਲਈ ਦਬਾਅ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜ ਸਾਲ ਦੇ ਸਮੇਂ ਬਾਅਦ ਗੈਸਟ ਦੇ ਰੂਪ 'ਚ ਰਹਿਣ ਵਾਲੇ ਰਿਸਰਚ ਸਕਾਲਰਾਂ ਨੂੰ ਹੋਸਟਲ ਤੁਰੰਤ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ ਹੈ | ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਵਿਦਿਆਰਥੀਆਂ ਇਸ ਸਮੇਂ ਪਹਿਲਾਂ ਹੀ ਭਾਰੀ ਤਣਾਅ ਦੇ ਵਿਚ ਹਨ, ਜਦ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੀ ਦੇਖਭਾਲ ਦੀ ਬਜਾਏ ਉਨ੍ਹਾਂ ਨੂੰ ਹੋਸਟਲਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ | ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਘਰ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਘਰ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਯੂਥ ਫਾਰ ਸਵਰਾਜ ਵਲੋਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਰਵੱਈਏ ਦਾ ਭਾਰੀ ਵਿਰੋਧ ਕੀਤਾ ਗਿਆ | ਰੋਸ ਪ੍ਰਦਰਸ਼ਨ ਵਿਚ ਸ਼ਾਮਲ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਦੇ ਮੀਤ ਪ੍ਰਧਾਨ ਰਾਹੁਲ ਕੁਮਾਰ ਨੇ ਡੀਨ ਵਿਦਿਆਰਥੀ ਭਲਾਈ ਤੋਂ ਮੰਗ ਕੀਤੀ ਕਿ ਫ਼ੈਸਲੇ ਦੀ ਸਮੀਖਿਆ ਕੀਤੀ ਜਾਵੇ ਅਤੇ ਮਾਮਲੇ ਦੇ ਹੱਲ ਲਈ ਜਲਦੀ ਬੈਠਕ ਬੁਲਾਈ ਜਾਵੇ ਅਤੇ ਇਸ ਵਿਚ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ | ਰੋਸ ਪ੍ਰਦਰਸ਼ਨ ਵਿਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਦੇ ਪ੍ਰਧਾਨ ਚੇਤਨ ਚੌਧਰੀ, ਮੀਤ ਪ੍ਰਧਾਨ ਰਾਹੁਲ ਕੁਮਾਰ, ਵਾਈ ਫ਼ਾਰ ਐਸ ਦੇ ਸੁਨੀਲ ਕੁਮਾਰ, ਏ.ਐਸ.ਏ ਦੇ ਗੁਰਦੀਪ ਸਿੰਘ ਮੌਜੂਦ ਸਨ | ਇਸ ਦੌਰਾਨ ਹੋਸਟਲ ਵਾਰਡਨ ਰਾਜੀਵ ਕੁਮਾਰ, ਪਰਵੀਨ ਨੇ ਵਿਦਿਆਰਥੀਆਂ ਨੂੰ ਮਾਮਲੇ ਦਾ ਹੱਲ ਕਰਨ ਕਰਨ ਲਈ ਜਲਦੀ ਬੈਠਕ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਬੈਠਕ ਦਾ ਫ਼ੈਸਲਾ ਆਉਣ ਤੱਕ ਕਿਸੇ ਵੀ ਵਿਦਿਆਰਥੀ ਨੂੰ ਹੋਸਟਲ ਖ਼ਾਲੀ ਕਰਨ ਲਈ ਨਹੀਂ ਕਿਹਾ ਜਾਏਗਾ |
ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਲੋਕਹਿਤ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਹੈ ਕਿ ਜਿਸ ਨੂੰ ਸਹੂਲਤ ਦੀ ਲੋੜ ਹੈ, ਉਹ ਆਪ ਕਿਉਂ ਨਹੀਂ ਅੱਗੇ ਆਏ | ਦਰਅਸਲ ਅੰਮਿ੍ਤਸਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਵਲੋਂ ਇੱਕ ...
ਚੰਡੀਗੜ੍ਹ, 3 ਜੁਲਾਈ (ਮਨਜੋਤ ਸਿੰਘ ਜੋਤ)-ਸੈਕਟਰ-26 ਮੰਡੀ 'ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਮਜ਼ਦੂਰ ਯੂਨੀਅਨ ਵਲੋਂ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ 'ਚ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਸ਼ਾਮਲ ਹੋਏ | ਇਸ ਮੌਕੇ ਜੀਪ ਟੈਂਪੂ ਏਕਤਾ ...
ਚੰਡੀਗੜ੍ਹ, 3 ਜੁਲਾਈ (ਐਨ.ਐਸ. ਪਰਵਾਨਾ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਗਬੀਰ ਸਿੰਘ ਗੜ੍ਹੀ ਨੇ ਪੰਜਾਬ ਸਰਕਾਰ ਦੀ ਇਸ ਪ੍ਰਸਤਾਵਿਤ ਤਜਵੀਜ਼ ਦਾ ਡੱਟ ਕੇ ਵਿਰੋਧ ਕੀਤਾ ਹੈ ਜਿਸ ਅਨੁਸਾਰ ਜਾਇਦਾਦ ਖਰੀਦਣ ਸਮੇਂ ਰਜਿਸਟਰੀਆਂ ਕਰਨ ਲਈ ਸਟੈਂਪ ਡਿਊਟੀ ਵਧਾਉਣਾ ...
ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ)- ਕਿਰਤ ਕਾਨੰੂਨਾਂ 'ਚ ਬਦਲਾਅ ਤੇ ਜਨਤਕ ਖੇਤਰਾਂ ਦੇ ਨਿੱਜੀਕਰਨ ਤੇ ਚੰਡੀਗੜ੍ਹ ਲੇਬਰ ਵਿਭਾਗ ਵਲੋਂ ਕੰਮ ਵਿਚ ਵਰਤੀ ਜਾ ਰਹੀ ਕਥਿਤ ਕੁਤਾਹੀ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਚੰਡੀਗੜ੍ਹ ਸੁਬਾਰਡੀਨੇਟ ...
ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ)-ਕੇਂਦਰੀ ਟਰੇਡ ਯੂਨੀਅਨ ਅਤੇ ਸਰਵ ਭਾਰਤੀ ਰਾਜ ਸਰਕਾਰੀ ਕਰਮਚਾਰੀ ਮਹਾਸੰਘ ਤੋਂ ਇਲਾਵਾ ਇਲੈਕਟ੍ਰੀਸਿਟੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ 'ਤੇ ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਾਡ ਵਰਕਰਜ਼ ਨੇ ਅੱਜ ਸ਼ਹਿਰ 'ਚ ...
ਚੰਡੀਗੜ੍ਹ, 3 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਚੋਰੀ ਦੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਸਾਰੰਗਪੁਰ ਦੇ ਰਹਿਣ ਵਾਲੇ ਗਰੀਸ਼ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਹੈ | ...
ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ)- ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐਫ) ਪੰਜਾਬ ਨੇ ਪੰਜਾਬ ਸਰਕਾਰ ਵਲੋਂ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ, ਮਹਿੰਗਾਈ ਭੱਤਾ ਜਾਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ, ਵਰਕਰਾਂ ...
ਚੰਡੀਗੜ੍ਹ, 3 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਸ਼ਹਿਰ 'ਚ ਕੁੱਲ ਮਰੀਜ਼ਾਂ ਦੀ ਗਿਣਤੀ 454 ਤੱਕ ਪਹੁੰਚ ਗਈ ਹੈ | ਇਸ ਦੇ ਨਾਲ ਹੀ ਅੱਜ 4 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ...
ਚੰਡੀਗੜ੍ਹ, 3 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਪ੍ਰਸ਼ਾਸਨ ਨੇ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਸਕੂਲਾਂ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਤੇ ਮਾਸਿਕ ਫ਼ੰਡ ਮੁਆਫ਼ ਕਰਨ ਦਾ ਫ਼ੈਸਲਾ ਲਿਆ ਹੈ | ਇਹ ...
ਚੰਡੀਗੜ੍ਹ, 3 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਡੱਡੂ ਮਾਜਰਾ 'ਚ ਇਕ ਵਿਅਕਤੀ ਤੋਂ ਨਕਦੀ ਝਪਟਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਗੋਬਿੰਦ ਨਗਰ ਝਾਮਪੁਰ ਦੇ ਰਹਿਣ ਵਾਲੇ ਧਰਮੇਂਦਰ ਨੇ ਪੁਲਿਸ ਨੂੰ ...
ਚੰਡੀਗੜ੍ਹ, 3 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਪਿਓ ਵਲੋਂ ਆਪਣੇ ਨਾਬਾਲਗ ਲੜਕੇ ਨਾਲ ਕੁੱਟਮਾਰ ਕਰਨ 'ਤੇ ਪੁਲਿਸ ਨੇ ਉਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਵਿਅਕਤੀ ਦੀ ਪਛਾਣ ਸੈਕਟਰ 26 ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ...
ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ)-ਪੀ.ਸੀ.ਐਸ ਅਫ਼ਸਰ ਤਰਸੇਮ ਚੰਦ 'ਤੇ ਦਰਜ ਹੋਏ ਮਾਮਲੇ ਤੇ ਉਨ੍ਹਾਂ ਦੀ ਗਿ੍ਫ਼ਤਾਰੀ ਕਾਰਨ ਪੀ.ਸੀ.ਐਸ ਅਫ਼ਸਰਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਐਫ.ਆਈ.ਆਰ ਦੇ ਵਿਰੋਧ ਵਜੋਂ ਪੀ.ਸੀ.ਐਸ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ...
ਚੰਡੀਗੜ੍ਹ, 3 ਜੁਲਾਈ (ਅਜੀਤ ਬਿਊਰੋ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੇਹੱਦ ਇਤਰਾਜ਼ਯੋਗ ਤੇ ਅਪਮਾਨਜਨਕ ਟਿੱਪਣੀਆਂ ਕਰਨ ਲਈ ਸ੍ਰੀ ...
ਚੰਡੀਗੜ੍ਹ, 3 ਜੁਲਾਈ (ਮਾਨ)-ਪਾਕਿਸਤਾਨ ਤੋਂ ਲਾਹੌਰ ਜਾ ਰਹੀ ਵੈਨ ਦੀ ਰੇਲਗੱਡੀ ਨਾਲ ਟੱਕਰ ਸਿੱਖ ਸ਼ਰਧਾਲੂਆਂ ਦੇ ਹੋਏ ਜਾਨੀ ਨੁਕਸਾਨ ਉੱਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ...
ਕੁਰਾਲੀ, 3 ਜੁਲਾਈ (ਹਰਪ੍ਰੀਤ ਸਿੰਘ)-ਜਲ ਤੇ ਸੈਨੀਟੇਸ਼ਨ ਵਿਭਾਗ ਵਿਚ 36 ਸਾਲ ਤੋਂ ਵਧੇਰੇ ਸਮੇਂ ਸ਼ਾਨਦਾਰ ਸੇਵਾ ਕਰਕੇ ਸੇਵਾ ਮੁਕਤ ਹੋਣ 'ਤੇ ਵਿਭਾਗ ਦੇ ਟੈਕਨੀਸ਼ੀਅਨ ਗ੍ਰੇਡ ਵਨ ਜਗਦੇਵ ਸਿੰਘ ਨੂੰ ਵਿਭਾਗ ਤੇ ਪਿੰਡ ਗੌਸਲਾਂ ਦੀ ਪੰਚਾਇਤ ਵਲੋਂ ਵਿਸ਼ੇਸ਼ ਤੌਰ 'ਤੇ ...
ਖਰੜ, 3 ਜੁਲਾਈ (ਗੁਰਮੁੱਖ ਸਿੰਘ ਮਾਨ)-ਆਦਰਸ਼ ਸਕੂਲ ਕਾਲੇਵਾਲ ਦੇ ਅਧਿਆਪਕਾਂ ਵਲੋਂ ਕੋਵਿਡ-19 ਤਹਿਤ ਅਧਿਆਪਕਾਂ ਦਾ ਸ਼ੋਸ਼ਨ ਕਰਨ ਸਬੰਧੀ ਐੱਸ. ਡੀ. ਐੱਮ. ਖਰੜ ਨੂੰ ਪੱਤਰ ਦਿੱਤਾ ਗਿਆ ਹੈ | ਅਧਿਆਪਕਾ ਜਗਰੂਪ ਸਿੰਘ, ਰਮਨਦੀਪ ਕੌਰ, ਨੀਤੂ ਸਮੇਤ ਹੋਰ ਅਧਿਆਪਕਾਂ ਵਲੋਂ ...
ਕੁਰਾਲੀ, 3 ਜੁਲਾਈ (ਹਰਪ੍ਰੀਤ ਸਿੰਘ)-ਸਥਾਨਕ ਚੰਡੀਗੜ੍ਹ ਰੋਡ 'ਤੇ ਸਥਿਤ ਵਾਰਡ ਨੰ. 7 ਦੀ ਨਵੀਂ ਮਾਸਟਰ ਕਲੋਨੀ ਵਿਚ ਪਾਵਰਕਾਮ ਵਲੋਂ ਲਗਾਏ ਗਏ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ 'ਤੇ ਤਾਰਾਂ ਪਾਉਣ ਵਿਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੂੰ ਭਾਰੀ ...
ਮਾਜਰੀ, 3 ਜੁਲਾਈ (ਕੁਲਵੰਤ ਸਿੰਘ ਧੀਮਾਨ)-ਨਵਾਂਗਰਾਓ ਦਸ਼ਮੇਸ ਨਗਰ ਵਾਰਡ ਨੰ. 20 ਦੇ ਵਸਨੀਕਾਂ ਨੂੰ ਪਿਛਲੇ ਇਕ ਮਹੀਨੇ ਤੋਂ ਸਰਕਾਰੀ ਟੂਟੀਆਂ 'ਚ ਪਾਣੀ ਨਾ ਆਉਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਵਾਰਡ ਨੰ. 20 ਦੀ ਵਸਨੀਕ ਦੇਵਕਾ ਦੇਵੀ, ਅਮਿ੍ਤ ...
ਐੱਸ. ਏ. ਐੱਸ. ਨਗਰ, 3 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਸਥਾਨਕ ਫੇਜ਼-11 ਦੇ ਐਲ. ਆਈ. ਜੀ. ਮਕਾਨਾਂ 'ਚ ਵਾਹਨਾਂ ਦੀ ਪਾਰਕਿੰਗ ਲਈ ਪੌੜੀਆਂ ਦੇ ਨਾਲ ਲੱਗਦੀ ਥਾਂ ਦੇ ਦੋਵੇਂ ਪਾਸੇ ਗੇਟ ਲਗਾ ਕੇ ਰਸਤਾ ਬੰਦ ਕਰਨ ਤੇ ਪੌੜੀਆਂ ਦੇ ਹੇਠ ਆਉਣ ਵਾਲੀ ਥਾਂ 'ਤੇ ਵੱਖਰਾ ਗੇਟ ਲਗਾ ਕੇ ...
ਚੰਡੀਗੜ੍ਹ, 3 ਜੁਲਾਈ (ਮਨਜੋਤ ਸਿੰਘ ਜੋਤ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਦੇ ਐਨ.ਐਸ.ਐਸ. ਵਲੰਟੀਅਰਜ਼ ਨੇ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਉਣ ਲਈ ਉਨ੍ਹਾਂ ਦੇ ਘਰਾਂ ਤੋਂ ਦੋ ਮੁਹਿੰਮਾਂ ਚਲਾਈਆਂ¢ ਪਹਿਲੀ ਮੁਹਿੰਮ 'ਕਲੋਥ ਬੈਗ ਨੂੰ ਅਪਣਾ ਕੇ ...
ਖਰੜ, 3 ਜੁਲਾਈ (ਗੁਰਮੁੱਖ ਸਿੰਘ ਮਾਨ)-ਖਰੜ-ਰੋਪੜ ਹਾਈਵੇ 'ਤੇ ਖਾਨਪੁਰ ਨੇੜੇ ਆਵਾਜਾਈ ਲਈ ਬਣੇ ਹੋਏ ਸਭ ਤੋਂ ਪੁਰਾਣੇ ਪੁਲ ਨੂੰ ਫਲਾਈਓਵਰ ਦੇ ਨਿਰਮਾਣ ਦਾ ਕੰਮ ਕਰ ਰਹੀ ਕੰਪਨੀ ਵਲੋਂ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਪੁਲ ਦੇ ਤੋੜਨ ਤੋਂ ਬਾਅਦ ਫਲਾਈਓਵਰ ਦੇ ਕੰਮ ਜੋ ...
ਚੰਡੀਗੜ੍ਹ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ ਦੀ ਸਿਫ਼ਾਰਿਸ਼ਾਂ ਅਨੁਸਾਰ ਫ਼ਸਲਾਂ ਦੀ ਖ਼ਰੀਦ ਘੱਟੋਂ ਘੱਟ ਸਹਾਇਕ ਮੁੱਲ 'ਤੇ ਕਰਨ ਵਾਲਾ ਸੂਬਾ ਹੈ ਤੇ ਇਸ ...
ਚੰਡੀਗੜ੍ਹ, 3 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਔਰਤ ਨੂੰ 30 ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਔਰਤ ਮੌਲੀ ਜੱਗਰਾਂ ਦੀ ਰਹਿਣ ਵਾਲੀ ਹੈ | ਪੁਲਿਸ ਟੀਮ ਨੇ ਉਸ ਨੂੰ ਸ਼ਨੀ ਮੰਦਰ ਰੇਲਵੇ ਰੋਡ ...
ਚੰਡੀਗੜ੍ਹ, 3 ਜੁਲਾਈ (ਅਜੀਤ ਬਿਊਰੋ)-ਅੱਜ ਇੱਥੇ ਮੁਲਾਜ਼ਮ ਮੰਚ ਚੰਡੀਗੜ੍ਹ, ਮਹਾਂ ਸੰਘ, ਕਾਰਪੋਰੇਸ਼ਨ ਤੇ ਬੋਰਡ ਜਨਵਾਦੀ ਇਸਤਰੀ ਸਭਾ ਪੰਜਾਬ, ਕਿਸਾਨ ਸਭਾ ਪੰਜਾਬ ਆਦਿ ਜਨਤਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਦੇਸ਼ ਵਿਆਪੀ ਰੋਸ ਦਿਵਸ ਵਿਚ ਵੱਧ ਚੜ ਕੇ ਭਾਗ ਲਿਆ ਗਿਆ ...
ਐੱਸ. ਏ. ਐੱਸ. ਨਗਰ, 3 ਜੁਲਾਈ (ਕੇ. ਐੱਸ. ਰਾਣਾ)-ਮੁਹਾਲੀ ਦੇ ਸਾਬਕਾ ਕੌਾਸਲਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਨਗਰ ਨਿਗਮ ਦੀ ਵਾਰਡਬੰਦੀ ਦੀ ਤਿਆਰੀ ਸ਼ੁਰੂ ਕੀਤੀ ਜਾਵੇ ਤੇ ਇਸ ...
ਐੱਸ. ਏ. ਐੱਸ. ਨਗਰ, 3 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਜਰਨਲ ਕੈਟਾਗਰੀ ਵੈੱਲਫ਼ੇਅਰ ਫੈਡਰੇਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਕਿਸੇ ਸੀਨੀਅਰ ਅਧਿਕਾਰੀ ਨੂੰ ਡੀ. ਪੀ. ਆਈ. ਐਲੀਮੈਂਟਰੀ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਆਪਣੇ ...
ਐੱਸ. ਏ. ਐੱਸ. ਨਗਰ, 3 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਆਮ ਆਦਮੀ ਪਾਰਟੀ ਦੇ ਮੁਹਾਲੀ ਹਲਕੇ ਤੋਂ ਸਰਗਰਮ ਆਗੂ ਗੁਰਤੇਜ ਸਿੰਘ ਪੰਨੂੰ ਵਲੋਂ ਅੱਜ ਹਲਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਦੇ ਤਹਿਤ ਪਿੰਡ ਬਹਿਲੋਲਪੁਰ, ...
ਡੇਰਾਬੱਸੀ, 3 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਵਿਖੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਦੇ ਸੱਦੇ 'ਤੇੇ ਏਟਕ ਦੇ ਝੰਡੇ ਥੱਲੇ ਟਰੇਡ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਤੇ ਦੇਸ਼ ਵਿਰੋਧੀ ਨੀਤੀਆਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...
ਐੱਸ. ਏ. ਐੱਸ. ਨਗਰ, 3 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਨੇ 15 ਸਾਲ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ-ਜਨਾਹ ਕਰਨ ਅੇ ਲੜਕੀ ਦੇ ਪਰਿਵਾਰ ਤੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ...
ਐੱਸ. ਏ. ਐੱਸ. ਨਗਰ, 3 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਧੀਨ ਪੈਂਦੇ ਇਲਾਕੇ 'ਚ ਹੋਏ ਸ਼ਿਆਮ ਸਿੰਘ (38) ਨਾਂਅ ਦੇ ਵਿਅਕਤੀ ਦੇ ਹੋਏ ਕਤਲ ਮਾਮਲੇ 'ਚ ਪੁਲਿਸ ਨੇ ਕਰੀਬ 8 ਮਹੀਨਿਆਂ ਬਾਅਦ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ...
ਐੱਸ. ਏ. ਐੱਸ. ਨਗਰ, 3 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਮਦਦ ਕਰਨ ਦੇ ਬਹਾਨੇ ਵੱਖ-ਵੱਖ ਏ. ਟੀ. ਐੱਮ. ਮਸ਼ੀਨਾਂ 'ਚੋਂ ਲੱਖਾਂ ਰੁਪਏ ਦੀ ਨਕਦੀ ਕਢਵਾਉਣ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੇ ਪਿੰਡ ਮੁਹਾਲੀ ...
ਖਰੜ, 3 ਜੁਲਾਈ (ਜੰਡਪੁਰੀ)-ਕੋਰੋਨਾ ਮਹਾਂਮਾਰੀ ਦੌਰਾਨ ਮਾਪਿਆਂ ਤੋਂ ਪ੍ਰਾਈਵੇਟ ਸਕੂਲਾਂ ਦੁਆਰਾ ਵਸੂਲੀਆਂ ਜਾ ਰਹੀਆਂ ਫ਼ੀਸਾਂ ਨੂੰ ਮੁਆਫ਼ ਕਰਵਾਉਣ ਲਈ ਅੱਜ ਖਰੜ ਦੇ ਨੈਸ਼ਨਲ ਹਾਈਵੇਅ ਦੇ ਕਿਨਾਰੇ 'ਤੇ ਬੈਠ ਕੇ ਵੱਡੀ ਗਿਣਤੀ ਮਾਪਿਆਂ ਵਲੋਂ ਪ੍ਰਾਈਵੇਟ ਸਕੂਲਾਂ ਦੇ ...
ਐੱਸ. ਏ. ਐੱਸ. ਨਗਰ, 3 ਜੁਲਾਈ (ਕੇ. ਐੱਸ. ਰਾਣਾ)- ਏਟਕ, ਇੰਟਕ, ਸੀਟੂ, ਐਚ. ਐਮ. ਐਸ., ਏਕਟੂ ਤੇ ਸੀ. ਟੀ. ਯੂ. ਪੰਜਾਬ ਦੇ ਕਰਮਚਾਰੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਏ. ਡੀ. ਸੀ. ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਐੱਸ. ਏ. ਐੱਸ. ਨਗਰ, 3 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਵਾਇਰਸ ਦੇ 4 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 284 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਹਮਣੇ ...
ਐੱਸ. ਏ. ਐੱਸ. ਨਗਰ, 3 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤ-ਤਿੱਬਤ ਸਹਿਯੋਗ ਮੰਚ ਦੀ ਆਨਲਾਈਨ ਵਿਸ਼ੇਸ਼ ਮੀਟਿੰਗ ਮੰਚ ਦੇ ਰਾਸ਼ਟਰੀ ਪ੍ਰਧਾਨ ਇੰਦਰੀਸ਼ ਕੁਮਾਰ ਤੇ ਮੰਚ ਦੇ ਕੌਮੀ ਜਨਰਲ ਸਕੱਤਰ ਪੰਕਜ ਗੋਇਲ ਦੀ ਅਗਵਾਈ ਵਿਚ ਹੋਈ | ਇਸ ਮੌਕੇ ਇੰਦਰੀਸ਼ ਕੁਮਾਰ ਨੇ ...
ਐੱਸ. ਏ. ਐੱਸ. ਨਗਰ, 3 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਦੀ ਕੰਜਿਊਮਰ ਪ੍ਰੋਟੇਕਸ਼ਨ ਫੈਡਰੇਸ਼ਨ ਦੇ ਪ੍ਰਧਾਨ ਇੰਜ. ਪੀ. ਐੱਸ. ਵਿਰਦੀ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਉਪ ਚੀਫ ਇੰਜੀਨੀਅਰ ਤੇ ਵਧੀਕ ਨਿਗਰਾਨ ਇੰਜੀਨੀਅਰ ਨੂੰ ਪੱਤਰ ਲਿਖ ਕੇ ਸ਼ਹਿਰ 'ਚ ...
ਐੱਸ. ਏ. ਐੱਸ. ਨਗਰ, 3 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਦਾ ਵਫ਼ਦ ਮੰਗਾਂ ਨੂੰ ਲੈ ਕੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੂੰ ਮਿਲਿਆ | ਇਸ ਸਬੰਧੀ ਯੂਨੀਅਨ ਆਗੂਆਂ ਹਰਦੀਪ ਸਿੰਘ ਟੋਡਰਪੁਰ ਅਤੇ ਸੁਖਦੀਪ ਸਿੰਘ ਤਪਾ ਨੇ ਦੱਸਿਆ ...
ਐੱਸ. ਏ. ਐੱਸ. ਨਗਰ, 3 ਜੁਲਾਈ (ਕੇ. ਐੱਸ. ਰਾਣਾ)-ਕੋਵਿਡ ਸੰਕਟ ਦੌਰਾਨ ਆਪਣੀ ਜਾਨ ਤਲੀ ਉੱਤੇ ਧਰ ਕੇ ਲੋਕ-ਸੇਵਾ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਿਭਾਗਾਂ ਜਿਵੇਂ ਕਿ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਸਮੇਤ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਤੇ ...
ਐੱਸ. ਏ. ਐੱਸ. ਨਗਰ, 3 ਜੁਲਾਈ (ਕੇ. ਐੱਸ. ਰਾਣਾ)-'ਮਿਸ਼ਨ ਫ਼ਤਿਹ' ਮੁਹਿੰਮ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਿਖ਼ਲਾਫ਼ ਜਾਗਰੂਕ ਕਰਨ ਲਈ ਡੇਰਾਬੱਸੀ ਵਿਖੇ ਵਿਸ਼ੇਸ਼ ਸੰਪਰਕ ਪ੍ਰੋਗਰਾਮ ਚਲਾਇਆ ਗਿਆ | ਇਸ ਤਹਿਤ ਸਿਵਲ ਹਸਪਤਾਲ ਡੇਰਾਬੱਸੀ ਦੀ ਐਸ. ਐਮ. ਓ. ਡਾ. ਸੰਗੀਤਾ ਜੈਨ ...
ਖਰੜ, 3 ਜੁਲਾਈ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ 'ਚ ਪਏ ਖਾਲੀ ਪਲਾਟਾਂ 'ਚ ਬਰਸਾਤੀ ਮੌਸਮ ਵਿਚ ਜੰਗਲੀ ਬੂਟੀ ਤੇ ਮੱਖੀ ਮੱਛਰ ਤੇ ਹੋਰ ਗੰਦਗੀ ਫੈਲ ਰਹੀ ਹੈ ਜੋ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਪਲਾਟਾਂ ਦੀ ਸਫਾਈ ਕਰਵਾਉਣ ਸਬੰਧੀ ...
ਐੱਸ. ਏ. ਐੱਸ. ਨਗਰ, 3 ਜੁਲਾਈ (ਕੇ. ਐੱਸ. ਰਾਣਾ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤਹਿਤ ਗਠਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮੁਹਾਲੀ ਦੁਆਰਾ ਜ਼ਿਲ੍ਹੇ ਦੀਆਂ ਰਜਿਸਟਰਡ ਚਾਈਲਡ ਕੇਅਰ ਸੰਸਥਾਵਾਂ ਜਿਵੇਂ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ...
ਡੇਰਾਬੱਸੀ, 3 ਜੁਲਾਈ (ਸ਼ਾਮ ਸਿੰਘ ਸੰਧੂ)-ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਡੇਰਾਬੱਸੀ ਦੀਪਇੰਦਰ ਸਿੰਘ ਢਿੱਲੋਂ ਵਲੋਂ ਡੇਰਾਬੱਸੀ ਦੇ ਵਾਰਡ ਨੰ: 7 ਦੇ ਮੁਹੱਲਾ ਸ਼ਿਵਪੁਰੀ ਤੇ ਗੁਰਬਖ਼ਸ਼ ਕਾਲੋਨੀ, ਪਿੰਡ ਕਕਰਾਲੀ, ਮੀਰਪੁਰ ਤੇ ਮੁਬਾਰਿਕਪੁਰ ਵਿਖੇ ਲੱਖਾਂ ...
ਐੱਸ. ਏ. ਐੱਸ. ਨਗਰ, 3 ਜੁਲਾਈ (ਜਸਬੀਰ ਸਿੰਘ ਜੱਸੀ)-ਫਲੈਟ ਦੀ ਖ਼ਰੀਦੋ-ਫ਼ਰੋਖ਼ਤ ਨੂੰ ਲੈ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਐਨ. ਆਰ. ਆਈ. ਵਿੰਗ ਨੇ 1 ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਚਰਨਜੀਤ ਰਾਮ ਸਰੋਆ ਵਾਸੀ ...
ਡੇਰਾਬੱਸੀ, 3 ਜੁਲਾਈ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਸੜਕ ਪਾਰ ਕਰਦੇ ਸਮੇਂ ਕਾਰ ਦੀ ਲਪੇਟ 'ਚ ਆਉਣ ਕਰਕੇ ਜ਼ਖ਼ਮੀ ਹੋਏ ਬਜ਼ੁਰਗ ਦੀ ਜ਼ੇਰੇ ਇਲਾਜ ਮੌਤ ਹੋ ਗਈ | ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX