ਫ਼ਿਰੋਜ਼ਪੁਰ, 3 ਜੁਲਾਈ (ਤਪਿੰਦਰ ਸਿੰਘ)-ਪੈਟਰੋਲ ਅਤੇ ਡੀਜ਼ਲ ਦੀਆਂ ਬੇਤਹਾਸ਼ਾ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਨਾਲ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਇਸ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰਾਂ ਦੇ ਹਰ ਵਾਰਡ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ 7 ਜੁਲਾਈ ਨੂੰ ਇਕ ਘੰਟੇ ਲਈ ਧਰਨੇ ਅਤੇ ਰੋਸ ਮੁਜ਼ਾਹਰਾ ਕਰਕੇ ਤੇਲ ਦੀਆਂ ਕੀਮਤਾਂ ਦੋਨੋਂ ਸਰਕਾਰਾਂ ਤੋਂ ਦੱਸ-ਦੱਸ ਰੁਪਏ ਘੱਟ ਕਰਨ ਲਈ ਦਬਾਅ ਬਣਾਇਆ ਜਾਵੇਗਾ | ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਵਰਕਰਾਂ ਨੂੰ ਜਾਣੂੰ ਕਰਵਾਉਣ ਸਬੰਧੀ ਉੱਚ ਅਤੇ ਸਰਕਲ ਪੱਧਰ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵਲੋਂ ਤੇਲ ਦੀ ਕੀਮਤ 'ਤੇ ਲਗਭਗ 19 ਰੁਪਏ ਟੈਕਸ ਕੇਂਦਰ ਅਤੇ ਲਗਭਗ 33 ਰੁਪਏ ਟੈਕਸ ਪੰਜਾਬ ਸਰਕਾਰ ਵਲੋਂ ਵਸੂਲਿਆ ਜਾ ਰਿਹਾ ਹੈ | ਇਹ 33 ਰੁਪਏ ਕੇਂਦਰ ਸਰਕਾਰ ਵਲੋਂ ਇਕੱਠੇ ਕੀਤੇ ਟੈਕਸ 'ਚੋਂ ਵਾਪਸ ਮਿਲਦਾ 42 ਫ਼ੀਸਦੀ ਹਿੱਸਾ ਪਾ ਕੇ ਬਣਦਾ ਹੈ, ਜੋ ਪੰਜਾਬ ਸਰਕਾਰ ਨੂੰ ਮਿਲ ਰਿਹਾ ਹੈ | ਇਸ ਲਈ ਦੋਨਾਂ ਸਰਕਾਰਾਂ ਦੇ ਟੈਕਸ ਮਿਲਾ ਕੇ ਲਗਭਗ 52 ਰੁਪਏ ਟੈਕਸ ਦਾ ਜਨਤਾ 'ਤੇ ਬੋਝ ਪਾਇਆ ਜਾ ਰਿਹਾ ਹੈ, ਜਿਸ ਦੀਆਂ ਕੀਮਤਾਂ ਘਟਾਉਣ ਲਈ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ | ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਦੂਸਰਾ ਪੰਜਾਬ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਕੇਂਦਰ ਸਰਕਾਰ ਵਲੋਂ ਭੇਜੇ ਅਨਾਜ ਵੰਡ 'ਚ ਕੀਤੇ ਘਪਲੇਬਾਜ਼ੀ ਤੇ ਨਾਜਾਇਜ਼ ਰੂਪ ਵਿਚ ਨੀਲੇ ਕਾਰਡ ਕੱਟ ਕੇ ਗ਼ਰੀਬਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ | ਕਾਂਗਰਸ ਸਰਕਾਰ ਵਲੋਂ ਸ਼ਰਾਬ ਪਾਲਿਸੀ 'ਚ 5600 ਕਰੋੜਾਂ ਦੇ ਘਪਲੇ, ਅਰਬਾਂ ਰੁਪਏ ਦਾ ਬੀਜ ਘੁਟਾਲੇ, ਸਮੇਤ ਸਕੂਲਾਂ ਦੀਆਂ ਫ਼ੀਸਾਂ ਸੰਬੰਧੀ ਸਮੇਂ ਸਿਰ ਸਰਕਾਰ ਵਲੋਂ ਲੋਕਾਂ ਨਾਲ ਨਿਆਂ ਨਾ ਕਰਨਾ ਅਤੇ ਬਿਜਲੀ ਦੇ ਰੇਟਾਂ ਵਿਚ ਅਥਾਹ ਵਾਧੇ ਕਾਰਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਖਿਲਾਫ਼ ਲੋਕਾਂ ਦੀ ਲਾਮਬੰਦੀ ਸ਼ੁਰੂ ਹੋ ਚੁੱਕੀ ਹੈ | ਬਰਾੜ ਨੇ ਦੱਸਿਆ ਕਿ ਬਾਕੀ ਹਲਕਿਆਂ ਵਾਂਗ ਸ਼ਹਿਰੀ ਹਲਕੇ ਦੇ ਵੀ ਜਲਦੀ ਹੀ ਸਰਕਲ ਪੱਧਰ ਦੇ ਪ੍ਰਧਾਨਾਂ ਦੀ ਚੋਣ ਕਰਵਾ ਕੇ ਜ਼ੁੰਮੇਵਾਰੀਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਮਾਸਟਰ ਗੁਰਨਾਮ ਸਿੰਘ, ਨਵਨੀਤ ਕੁਮਾਰ ਗੋਰਾ, ਦਿਲਬਾਗ ਸਿੰਘ ਵਿਰਕ, ਗਗਨ ਦੀਪ ਸਿੰਘ ਗੋਬਿੰਦ ਨਗਰ, ਲਾਲ ਸਿੰਘ ਖਾਈ, ਪੂਰਨ ਸਿੰਘ ਜੋਸਨ, ਨਰਿੰਦਰ ਸਿੰਘ ਜੋਸਨ, ਰਵਿੰਦਰ ਸਿੰਘ ਧਾਲੀਵਾਲ, ਵਿਕਰਮ ਭੰਡਾਰੀ, ਜਸਬੀਰ ਸਿੰਘ ਬੱਗੇ ਵਾਲਾ, ਉਪਕਾਰ ਸਿੰਘ, ਬਲਜੀਤ ਸਿੰਘ ਬੱਗੇ ਵਾਲਾ, ਬੇਅੰਤ ਸਿੰਘ ਕੌਾਸਲਰ, ਕੁਲਵਿੰਦਰ ਸਿੰਘ ਢੋਲੇ ਵਾਲਾ, ਜਸਵਿੰਦਰ ਸਿੰਘ ਬੂਟੇਵਾਲਾ, ਨੰਦ ਕਿਸ਼ੋਰ ਗੁਗਨ, ਸੰਦੀਪ ਜਨੇਜਾ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ |
ਫ਼ਿਰੋਜ਼ਪੁਰ, 3 ਜੁਲਾਈ (ਤਪਿੰਦਰ ਸਿੰਘ)-ਨੌਜਵਾਨ ਵਲੋਂ 19 ਸਾਲਾ ਦੀ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਦੋਸ਼ 'ਚ ਤਿੰਨ ਵਿਅਕਤੀਆਂ ਿਖ਼ਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ | ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਸਵਰਨ ...
ਕੁੱਲਗੜ੍ਹੀ, 3 ਜੁਲਾਈ (ਸੁਖਜਿੰਦਰ ਸਿੰਘ ਸੰਧੂ)- ਸਬ-ਡਵੀਜ਼ਨ ਸ਼ੇਰਖਾਂ ਵਿਖੇ ਟੀ.ਐੱਸ.ਯੂ. ਜਥੇਬੰਦੀ ਦੇ ਸਾਥੀਆਂ ਵਲੋਂ ਗੇਟ ਰੈਲੀ ਕੀਤੀ ਗਈ | ਇਹ ਪ੍ਰੋਗਰਾਮ ਸਟੇਟ ਕਮੇਟੀ ਟੀ.ਐੱਸ.ਯੂ. ਅਤੇ ਜੁਆਇੰਟ ਫੋਰਮ ਦਿੱਤਾ ਗਿਆ ਹੈ | ਇਸ ਦੀ ਪ੍ਰਧਾਨਗੀ ਜਗਸੀਰ ਸਿੰਘ ਢੀਂਡਸਾ ...
ਮੱਲਾਂਵਾਲਾ, 3 ਜੁਲਾਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਦਰਸ਼ਨ ਕੌਰ ਪਤਨੀ ਨਿਰੰਜਨ ਸਿੰਘ ਵਾਸੀ ਪਿੰਡ ਖੋਸਾ ਕੋਟਲਾ ਤਹਿ: ਧਰਮਕੋਟ ਜ਼ਿਲ੍ਹਾ ਮੋਗਾ ਨੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੂੰ ਲਿਖਤੀ ਦਰਖ਼ਾਸਤ ਵਿਚ ਕਿਹਾ ਕਿ ਗੁਰਪ੍ਰੀਤ ਸਿੰਘ ਸਿੱਧੂ ਵਾਸੀ ਢਾਬਾ ...
ਫ਼ਿਰੋਜ਼ਪੁਰ, 3 ਜੁਲਾਈ (ਕੁਲਬੀਰ ਸਿੰਘ ਸੋਢੀ)- ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪੰਜਾਬ ਸਰਕਾਰ, ਸਿਹਤ ਵਿਭਾਗ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਫ਼ਿਰੋਜ਼ਪੁਰ ਦੀ ਅਗਵਾਈ ਵਿਚ ਸਟਾਫ਼ ਤੇ ਡਾਕਟਰਾਂ ਨੂੰ ਮਿਸ਼ਨ ਫ਼ਤਿਹ ...
ਜ਼ੀਰਾ, 3 ਜੁਲਾਈ (ਮਨਜੀਤ ਸਿੰਘ ਢਿੱਲੋਂ)- ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਇਕ ਅਣਪਛਾਤੀ ਲਾਸ਼ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਪਛਾਣ ਲਈ 72 ਘੰਟੇ ਮੌਰਚਰੀ 'ਚ ਰੱਖਿਆ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਐੱਸ.ਐੱਚ.ਓ ਜਤਿੰਦਰ ...
ਤਲਵੰਡੀ ਭਾਈ, 3 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਕੇਂਦਰ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਲਿਆਂਦੇ ਜਾ ਰਹੇ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰਾਂ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਤਲਵੰਡੀ ਭਾਈ ਵਿਖੇ ਟੈਕਨੀਕਲ ...
ਫ਼ਿਰੋਜ਼ਪੁਰ, 3 ਜੁਲਾਈ (ਕੰਵਰਜੀਤ ਸਿੰਘ ਜੈਂਟੀ)- ਆਬਕਾਰੀ ਵਿਭਾਗ ਵਲੋਂ ਜਗ੍ਹਾ-ਜਗ੍ਹਾ 'ਤੇ ਖੋਲ੍ਹੇ ਸ਼ਰਾਬ ਦੇ ਠੇਕਿਆਂ ਦੇ ਬਾਵਜੂਦ ਵੀ ਸਮਾਜ ਵਿਰੋਧੀ ਅਨਸਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ, ਜਿਨ੍ਹਾਂ ਦੇ ਗੁਪਤ ਟਿਕਾਣਿਆਂ 'ਤੇ ਪੁਲਿਸ ਵਲੋਂ ਛਾਪੇਮਾਰੀ ...
ਗੁਰੂਹਰਸਹਾਏ, 3 ਜੁਲਾਈ (ਹਰਚਰਨ ਸਿੰਘ ਸੰਧੂ)- ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਭਾਰਤ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਗੁਰੂਹਰਸਹਾਏ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ, ਜਿਸ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ...
ਫ਼ਿਰੋਜ਼ਪੁਰ/ਲੱਖੋ ਕੇ ਬਹਿਰਾਮ, 3 ਜੁਲਾਈ (ਤਪਿੰਦਰ ਸਿੰਘ, ਰਾਜਿੰਦਰ ਸਿੰਘ ਹਾਂਡਾ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਨੂੰ ਬੀਤੇ ਦਿਨ ਪਿੰਡ ਮਹਿਮਾ ਵਿਖੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਿਤ ਕਿਸਾਨ ...
ਫ਼ਿਰੋਜ਼ਪੁਰ, 3 ਜੁਲਾਈ (ਤਪਿੰਦਰ ਸਿੰਘ)- ਸਰਕਾਰ ਵਲੋਂ ਕੱਢੀਆਂ ਮਾਮੂਲੀ ਪੋਸਟਾਂ ਅਤੇ ਉਮਰ ਵਿਚ ਛੋਟ ਨਾ ਦੇਣ ਦੇ ਰੋਸ ਵਜੋਂ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਅਤੇ ਫੀਮੇਲ ਵਲੋਂ ਸ਼ੁਰੂ ਕੀਤੇ ਅਰਥੀ ਫ਼ੂਕ ਮੁਜ਼ਾਹਰਿਆਂ ਦੀ ਲੜੀ ਤਹਿਤ ਅੱਜ ...
ਫ਼ਿਰੋਜ਼ਪੁਰ, 3 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਨੇ ਨਾਜਾਇਜ਼ ਤੌਰ 'ਤੇ ਸ਼ਰਾਬ ਦਾ ਧੰਦਾ ਕਰਨ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਂਦੇ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਉਂਦੇ ਹੋਏ ਅੰਤਰਿਮ ਪੇਸ਼ਗੀ ਜ਼ਮਾਨਤ ਅਰਜ਼ੀ ਮਨਜ਼ੂਰ ...
ਗੁਰੂਹਰਸਹਾਏ/ਗੋਲੂ ਕਾ ਮੋੜ, 3 ਜੁਲਾਈ (ਹਰਚਰਨ ਸਿੰਘ ਸੰਧੂ, ਸੁਰਿੰਦਰ ਸਿੰਘ ਪੁਪਨੇਜਾ)-ਸ਼ਹਿਰ ਅੰਦਰ ਵਾਪਰ ਰਹੀਆਂ ਚੋਰੀ, ਲੱੁਟਾਂ-ਖੋਹਾਂ ਆਦਿ ਦੀਆਂ ਘਟਨਾਵਾਂ ਤੋਂ ਲੋਕ ਪਹਿਲਾਂ ਹੀ ਬਹੁਤ ਸਹਿਮੇ ਹੋਏ ਹਨ, ਪਰ ਰਾਤੀ ਵਾਪਰੀ ਲੁੱਟ ਦੀ ਘਟਨਾ ਨੇ ਲੋਕਾਂ ਨੂੰ ਹੋਰ ਵੀ ...
ਫ਼ਿਰੋਜ਼ਪੁਰ, 3 ਜੁਲਾਈ (ਕੁਲਬੀਰ ਸਿੰਘ ਸੋਢੀ)- ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਲਗਾਤਾਰ ਕਹਿਰ ਜਾਰੀ ਹੈ, ਜਿਸ ਦੇ ਚੱਲਦੇ ਸ਼ਹਿਰ ਤੇ ਕੈਂਟ ਦੇ ਖੇਤਰ ਵਿਚ 2 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ਟਿਵ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ...
ਫ਼ਿਰੋਜ਼ਪੁਰ, 3 ਜੁਲਾਈ (ਤਪਿੰਦਰ ਸਿੰਘ)- ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਪੇਂਡੂ ਸਿਹਤ ਫਾਰਮੇਸੀ ਅਫ਼ਸਰਾਂ ਅਤੇ ਦਰਜਾਚਾਰ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਹੈੱਡ ਕੁਆਰਟਰ ਵਿਖੇ ਧਰਨਾ 15ਵੇਂ ਦਿਨ ਵੀ ਜਾ ਰਿਹਾ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ...
ਫ਼ਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਲੜਕੇ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ 5 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ 3 ਨੂੰ ਕਾਬੂ ਕਰ ਲਿਆ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਪਿੰਡ ਪੱਤਰੇ ...
ਫ਼ਿਰੋਜ਼ਪੁਰ, 3 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਹੈਰੋਇਨ ਰੱਖਣ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਇਕ ਵਿਅਕਤੀ ਦੀ ਅੰਤਰਿਮ ਰੈਗੂਲਰ ਜ਼ਮਾਨਤ ਅਰਜ਼ੀ ਮਨਜ਼ੂਰ ਕਰਕੇ ਸ਼ਰਤਾਂ ਅਧੀਨ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ...
ਫ਼ਿਰੋਜ਼ਪੁਰ, ਮਖੂ, 3 ਜੁਲਾਈ (ਜਸਵਿੰਦਰ ਸਿੰਘ ਸੰਧੂ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਪੱਤਰਕਾਰ ਮੁਖਤਿਆਰ ਸਿੰਘ ਧੰਜੂ ਵਾਸੀ ਬਹਿਕ ਫੱਤੂ (ਮਖੂ) ਨਹੀਂ ਰਹੇ | ਉਹ ਕਰੀਬ 65 ਸਾਲਾਂ ਦੇ ਸਨ | ਉਨ੍ਹਾਂ ਮਖੂ ਕਸਬੇ ਤੋਂ ਅਦਾਰਾ 'ਅਜੀਤ' ਲਈ ਕਰੀਬ 20 ਸਾਲ ਬਤੌਰ ਪੱਤਰਕਾਰ ...
ਫ਼ਿਰੋਜ਼ਪੁਰ, 3 ਜੁਲਾਈ (ਕੰਵਰਜੀਤ ਸਿੰਘ ਜੈਂਟੀ)-ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ, ਕਿਸਾਨ ਮਾਰੂ ਨੀਤੀਆਂ ਿਖ਼ਲਾਫ਼ ਪੰਜਾਬ ਰੋਡਵੇਜ਼/ਪਨਬੱਸ ਦੇ 18 ਡੀਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ | ਫ਼ਿਰੋਜ਼ਪੁਰ ਡਿਪੂ ਦੇ ਗੇਟ 'ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ...
ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)- ਰੇਲ ਮੰਤਰਾਲੇ ਨੇ ਰੇਲਵੇ ਵਲੋਂ ਮਾਲ ਦੀ ਮੌਜੂਦਾ ਢੋਆ-ਢੁਆਈ ਦੀ ਮਾਤਰਾ ਨੂੰ 2024 ਤੱਕ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ, ਜਿਸ ਲਈ ਢੋਆ-ਢੁਆਈ ਵਿਚ ਪ੍ਰੰਪਾਰਿਕ ਅਤੇ ਗੈਰ ਪ੍ਰੰਪਾਰਿਕ ਵਸਤੂਆਂ ਦੀ ਹਿੱਸੇਦਾਰੀ ਨੂੰ ...
ਮਮਦੋਟ, 3 ਜੁਲਾਈ (ਸੁਖਦੇਵ ਸਿੰਘ ਸੰਗਮ)- ਦੁਨੀਆਂ ਭਰ ਵਿਚ ਕੁਹਰਾਮ ਮਚਾ ਰਹੇ ਕੋਰੋਨਾ ਵਾਇਰਸ ਤੋਂ ਬਚਣ ਲਈ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਸੀ.ਐੱਚ.ਸੀ ਮਮਦੋਟ ਵਿਖੇ ਮਾਸ ਕੰਟੈਕਟ ਪ੍ਰੋਗਰਾਮ ਰਾਹੀਂ ਇਸ ਮਹਾਂਮਾਰੀ ਦੇ ਖ਼ਾਤਮੇ ਲਈ ਜਾਗਰੂਕਤਾ ...
ਜ਼ੀਰਾ, 3 ਜੁਲਾਈ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਅਤੇ ਸਾਵਧਾਨੀਆਂ ਰਾਹੀਂ ਇਸ ਬਿਮਾਰੀ ਨੂੰ ਖਤਮ ਕਰਨ ਲਈ ਚਲਾਈ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਸਿਹਤ ਵਰਕਰਾਂ ਵਲੋਂ ਲੋਕਾਂ ਨੂੰ ...
ਫ਼ਿਰੋਜ਼ਪੁਰ, 3 ਜੁਲਾਈ (ਤਪਿੰਦਰ ਸਿੰਘ)-ਜੁਆਇੰਟ ਫੋਰਮ ਦੇ ਸੱਦੇ 'ਤੇ ਬਿਜਲੀ ਐਕਟ 2020 ਦੇ ਵਿਰੋਧ ਵਿਚ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਪੂਰਨ ਚੰਦ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਰਾਜੇਸ਼ ਦੇਵਗਨ ਅਤੇ ...
ਮੰਡੀ ਅਰਨੀਵਾਲਾ, 3 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਵਿਖੇ ਇਕ ਕਿਸਾਨ ਦੇ ਬਿਆਨਾਂ 'ਤੇ ਉਸ ਦੇ ਖੇਤ ਵਿਚ ਖੜ੍ਹੇ ਸਫ਼ੈਦੇ ਸਾੜਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ...
ਫਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲੇ੍ਹ ਅੰਦਰ 2 ਪਾਜ਼ੀਟਿਵ ਕੇਸਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ | 2 ਕੇਸਾਂ ਵਿਚ 1 ਕੇਸ 40 ਸਾਲਾ ਔਰਤ ਅਤੇ ਦੂਜਾ ਕੇਸ 70 ਸਾਲਾ ਪੁਰਸ਼ ਹੈ | ਜ਼ਿਲੇ੍ਹ ਅੰਦਰ 1 ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ ਜਿਸ ਨਾਲ ਜ਼ਿਲੇ੍ਹ ਅੰਦਰ ਹੁਣ ...
ਫ਼ਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਪਿੰਡ ਕਰਨੀਖੇੜਾ ਵਿਖੇ ਪਾਵਰ ਕਾਮ ਦੇ ਸਬ ਸਟੇਸ਼ਨ ਅੰਦਰ ਭੰਨਤੋੜ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ 13 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਪ ਮੰਡਲ ਫ਼ਾਜ਼ਿਲਕਾ ਦੇ ...
ਮੰਡੀ ਅਰਨੀਵਾਲਾ, 3 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਔਰਤ ਨੂੰ ਫ਼ੋਨ 'ਤੇ ਗ਼ਲਤ ਟਿਕ-ਟੋਕ ਭੇਜਣ ਅਤੇ ਰਾਤ ਨੂੰ ਫ਼ੋਨ ਕਾਲ ਕਰਕੇ ਤੰਗ ਪ੍ਰੇਸ਼ਾਨ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਕ ਔਰਤ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ...
ਜਲਾਲਾਬਾਦ, 3 ਜੁਲਾਈ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਸਿਰਫ਼ ਦਿਖਾਵੇ ਕਰਦੀ ਹੈ, ਇਹ ਕਿਸਾਨਾਂ ਦੀ ਹਮਦਰਦ ਨਹੀਂ ਹਨ, ਐਮ ਐੱਸ ਪੀ ਅਤੇ ਡੀਜ਼ਲ ਨੂੰ ਸਿਰਫ਼ ਮੁੱਦਾ ਬਣਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਅਬੋਹਰ, 3 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਯੂਥ ਅਕਾਲੀ ਦਲ ਦੇ ਨਵੇਂ ਬਣੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਵਰਕਰਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਹਲਕਾ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਤਹਿਤ ਅੱਜ ਬੰਟੀ ਰੋਮਾਣਾ ...
ਫ਼ਾਜ਼ਿਲਕਾ, 3 ਜੁਲਾਈ (ਅਮਰਜੀਤ ਸ਼ਰਮਾ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਸਰਕਾਰ ਰਾਹੀ ਉਲੀਕੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਫ਼ਸਰ ...
ਫ਼ਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਆਦੇਸ਼ ਅਨੁਸਾਰ ਸਕੱਤਰ ਧਰਮ ਪ੍ਰਚਾਰ ਕਮੇਟੀ ...
ਫ਼ਾਜ਼ਿਲਕਾ, 3 ਜੁਲਾਈ (ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਪ ਮੰਡਲ ਮੈਜਿਸਟੇ੍ਰਟ ਫਾਜ਼ਿਲਕਾ ਕੇਸ਼ਵ ਗੋਇਲ ਨੇ ਮਾਨਸੂਨ ਅਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਅੱਜ ਟਾਹਲੀਵਾਲਾ, ਸਜਰਾਣਾ, ...
ਫ਼ਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਮੁਲਾਜ਼ਮ ਮੰਗਾਂ ਨੂੰ ਲੈ ਕੇ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਵਲੋਂ ਕੁਲਬੀਰ ਢਾਬਾਂ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ...
ਅਬੋਹਰ, 3 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਪੰਜਾਬ ਐਾਡ ਹਰਿਆਣਾ ਹਾਈਕੋਰਟ ਵਲ਼ੋਂ ਆਏ ਫ਼ੈਸਲੇ ਨੂੰ ਲੈ ਕੇ ਵੱਖ ਵੱਖ ਨਿੱਜੀ ਸਕੂਲਾਂ ਵਾਲਿਆਂ ਵਿਚ ਖ਼ੁਸ਼ੀ ਦਾ ਆਲਮ ਛਾਇਆ ਹੋਇਆ ਹੈ | ਫ਼ਾਜ਼ਿਲਕਾ ਜ਼ਿਲ੍ਹੇ ਦੇ ਪੰਜਾਬ ਸਕੂਲ ...
ਫ਼ਾਜ਼ਿਲਕਾ, 3 ਜੁਲਾਈ(ਦਵਿੰਦਰ ਪਾਲ ਸਿੰਘ)-ਰੂਰਲ ਫਾਰਮੇਸੀ ਅਫ਼ਸਰਾਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ | ਇਸ ਦੌਰਾਨ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਵੀ ...
ਅਬੋਹਰ, 3 ਜੁਲਾਈ (ਕੁਲਦੀਪ ਸਿੰਘ ਸੰਧੂ)-ਕਾਂਗਰਸ ਦੇ ਹਲਕਾ ਇੰਚਾਰਜ ਸੰਦੀਪ ਕੁਮਾਰ ਜਾਖੜ ਦੀ ਅਗਵਾਈ ਹੇਠ ਹਲਕੇ ਅੰਦਰ ਵੱਖ ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਦੀ ਲੜੀ ਚੱਲ ਰਹੀ ਹੈ | ਚੌਧਰੀ ਜਾਖੜ ਨੇ ਪਿੰਡ ਉਸਮਾਨ ਖੇੜਾ ਵਿਖੇ ਲਗਭਗ 31 ਲੱਖ ਦੀ ਲਾਗਤ ਨਾਲ ਚੱਲ ਰਹੇ ...
ਅਬੋਹਰ, 3 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਥਾਣਾ ਬਹਾਵ ਵਾਲਾ ਦੀ ਪੁਲਿਸ ਵਲ਼ੋਂ ਇਕ ਜਣੇ ਨੂੰ ਕਾਰ ਸਮੇਤ ਇਕ ਕਵਿੰਟਲ 20 ਕਿੱਲੋ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ | ਜਦੋਂ ਕਿ 2 ਜਣੇ ਮੌਕੇ ਤੋਂ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਰੰਗਦੇਵ ਸਿੰਘ ਵਲ਼ੋਂ ...
ਫ਼ਾਜ਼ਿਲਕਾ, 3 ਜੁਲਾਈ(ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਿਸ਼ਾ ਨਿਰਦੇਸ਼ ਹੇਠ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਤਰਸੇਮ ਮੰਗਲਾ ਦੀ ਅਗਵਾਈ ਹੇਠ ਸ਼੍ਰੀ ਰਾਜ ...
ਮੰਡੀ ਅਰਨੀਵਾਲਾ, 3 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਹੱਥਾਂ ਵਿਚ ਫੜੇ ਹਥਿਆਰਾਂ ਨਾਲ ਇਕ ਨੌਜਵਾਨ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਚਾਰ ਜਣਿਆਂ ਸਮੇਤ ਪੰਜ ਛੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ...
ਫ਼ਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ...
ਜਲਾਲਾਬਾਦ, 3 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਢੰਡੀ ਕਦੀਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਪਿ੍ਆ ਪੁੱਤਰੀ ਮਲਕੀਤ ਸਿੰਘ ਨੇ ਸੈਸ਼ਨ 2019-20 ਵਿਚ ਹੋਈ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਪਾਸ ਕਰਦੇ ...
ਜਲਾਲਾਬਾਦ, 3 ਜੁਲਾਈ (ਕਰਨ ਚੁਚਰਾ)-ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਵਿਧਾਨ ਸਭਾ ਹਲਕੇ ਜਲਾਲਾਬਾਦ ਵਿਚ ਤੂਫ਼ਾਨ ਪੀੜਿਤ ਹੋਏ ਲੋਕਾਂ ਦੀ ਸਾਰ ਲੈਣ ਲਈ ਵਿਸ਼ੇਸ਼ ਤੌਰ 'ਤੇ ਜਲਾਲਾਬਾਦ ਵਿਖੇ ਪੁੱਜੇ | ਇਸ ਮੌਕੇ ਉਨ੍ਹਾਂ ਨੇ ...
ਅਬੋਹਰ, 3 ਜੁਲਾਈ (ਕੁਲਦੀਪ ਸਿੰਘ ਸੰਧੂ)-ਸ਼੍ਰੋਮਣੀ ਯੂਥ ਅਕਾਲੀ ਦਲ (ਬ) ਦੇ ਨਵ-ਨਿਯੁਕਤ ਪ੍ਰਧਾਨ ਪਰਮ ਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇੱਥੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸਿੰਘ ਹੈਰੀ ਸੰਧੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX