ਤਾਜਾ ਖ਼ਬਰਾਂ


ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ : 76 ਨਵੇਂ ਮਾਮਲੇ ਆਏ ਸਾਹਮਣੇ ਅਤੇ 6 ਮਰੀਜ਼ਾਂ ਦੀ ਮੌਤ
. . .  11 minutes ago
ਹੁਸ਼ਿਆਰਪੁਰ, 28 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 76 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4388 ਹੋ ਗਈ ਹੈ, ਜਦਕਿ 6 ਮਰੀਜ਼ਾਂ ਦੀ ਮੌਤ ਹੋਣ ਨਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 166 ਮਾਮਲੇ ਆਏ ਸਾਹਮਣੇ, 7 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  11 minutes ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 166 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9709 ਹੋ ਗਏ...
ਪਠਾਨਕੋਟ 'ਚ ਕੋਰੋਨਾ ਦੇ 120 ਮਾਮਲੇ ਆਏ ਸਾਹਮਣੇ, ਤਿੰਨ ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  19 minutes ago
ਪਠਾਨਕੋਟ, 28 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਅਨੁਸਾਰ ਅੱਜ ਜ਼ਿਲ੍ਹਾ ਪਠਾਨਕੋਟ 'ਚ 120 ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਨੇ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਨੇ ਆਪਣੇ ਕੌਂਸਲਰਾਂ ਨੂੰ ਅਹੁਦੇ ਛੱਡਣ ਲਈ ਕਿਹਾ
. . .  28 minutes ago
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)- ਐੱਨ. ਡੀ. ਏ. ਨਾਲ ਗੱਠਜੋੜ ਤਹਿਤ ਜਿਹੜੇ ਵੀ ਅਹੁਦੇ ਅਕਾਲੀ ਦਲ ਨੂੰ ਦਿੱਲੀ 'ਚ ਮਿਲੇ ਹਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਅਹੁਦਿਆਂ...
ਗੁਰਦਾਸਪੁਰ 'ਚ ਭਾਜਪਾ ਨੂੰ ਲੱਗਾ ਝਟਕਾ, ਪੰਜ ਐੱਮ. ਸੀ. ਅਕਾਲੀ ਦਲ 'ਚ ਹੋਏ ਸ਼ਾਮਲ
. . .  36 minutes ago
ਗੁਰਦਾਸਪੁਰ, 28 ਸਤੰਬਰ (ਅ. ਬ.)- ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮੌਜੂਦਾ ਪੰਜ ਐੱਮ. ਸੀ. ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸਾਰਿਆਂ ਨੇ ਸ਼੍ਰੋਮਣੀ ਅਕਾਲੀ...
ਲੁਧਿਆਣਾ 'ਚ ਕੋਰੋਨਾ ਕਾਰਨ 10 ਹੋਰ ਮਰੀਜ਼ਾਂ ਨੇ ਤੋੜਿਆ ਦਮ, 133 ਨਵੇਂ ਮਾਮਲੇ ਆਏ ਸਾਹਮਣੇ
. . .  40 minutes ago
ਲੁਧਿਆਣਾ, 28 ਸਤੰਬਰ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ ਜੋ ਕੋਰੋਨਾ ਪੀੜਤਾਂ ਦਾ ਕੇਂਦਰੀ ਬਿੰਦੂ ਬਣ ਗਿਆ ਸੀ, ਹੁਣ ਇੱਥੇ ਇਸ ਵਾਇਰਸ ਦੀ ਚਾਲ ਹੌਲ਼ੀ ਹੋ ਗਈ ਹੈ, ਜੋ ਇੱਕ ਚੰਗੀ ਖ਼ੁਸ਼ਖ਼ਬਰੀ ਹੈ। ਸਿਵਲ ਸਰਜਨ...
ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਾਮਜ਼ਦ
. . .  47 minutes ago
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)- ਸਾਲ 2015 'ਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ 'ਚ ਉਸ ਵਕਤ ਵੱਡਾ ਮੋੜ ਆਇਆ, ਜਦੋਂ ਇਸ ਜਾਂਚ ਸੰਬੰਧੀ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ...
ਹੁਸੈਨੀਵਾਲਾ ਪਹੁੰਚ ਕੇ ਬੀਬਾ ਬਾਦਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
. . .  24 minutes ago
ਫ਼ਿਰੋਜ਼ਪੁਰ, 28 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਹਿੰਦ-ਪਾਕਿ ਕੌਮੀ ਸਰਹੱਦ 'ਤੇ ਹੁਸੈਨੀਵਾਲਾ ਵਿਖੇ ਪਹੁੰਚ...
ਸੁਮੇਧ ਸੈਣੀ ਕੋਲੋਂ ਐੱਸ. ਆਈ. ਟੀ. ਦੀ ਪੁੱਛਗਿੱਛ ਖ਼ਤਮ
. . .  about 1 hour ago
ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)- ਐੱਸ. ਆਈ. ਟੀ. ਵਲੋਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਕੋਲੋਂ ਪੁੱਛਗਿੱਛ ਖ਼ਤਮ ਕਰ ਦਿੱਤੀ ਗਈ ਹੈ। ਸੈਣੀ 4.53 ਵਜੇ ਬਾਹਰ ਆਏ ਅਤੇ ਗੱਡੀ ਨੂੰ ਅੰਦਰ ਮੰਗਾ...
ਅਕਾਲੀ ਦਲ ਵਲੋਂ ਕੱਢੇ ਜਾਣ ਵਾਲੇ ਮਾਰਚਾਂ 'ਤੇ ਰੋਕ ਲਾਉਣ ਲਈ 'ਆਪ' ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਮੰਗ ਪੱਤਰ
. . .  about 1 hour ago
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸੰਧੂ, ਸੁਰਿੰਦਰਪਾਲ ਸਿੰਘ ਵਰਪਾਲ)- ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਦੇ ਜਥੇਦਾਰ...
ਮਾਛੀਵਾੜਾ ਸਾਹਿਬ : ਬਲਾਕ ਪੰਚਾਇਤ ਦਫ਼ਤਰ ਤੇ ਫਿਰ ਕੋਰੋਨਾ ਦਾ ਸੰਕਟ, 5 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  about 1 hour ago
ਮਾਛੀਵਾੜਾ ਸਾਹਿਬ, 28 ਸਤੰਬਰ (ਮਨੋਜ ਕੁਮਾਰ, ਪੱਤਰ ਪ੍ਰੇਰਕ)- ਮਾਛੀਵਾੜਾ (ਲੁਧਿਆਣਾ) ਸਥਿਤ ਪੰਚਾਇਤ ਵਿਭਾਗ ਦੇ ਬਲਾਕ ਦਫ਼ਤਰ 'ਤੇ ਮੁੜ ਇੱਕ ਵਾਰ ਫਿਰ ਕੋਰੋਨਾ ਦਾ ਸੰਕਟ ਗਹਿਰਾ ਹੋ ਗਿਆ। ਇੱਥੇ ਪੰਚਾਇਤ ਅਫ਼ਸਰ...
ਦੇਵੀਦਾਸਪੁਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਘਰਸ਼ ਨੂੰ 2 ਅਕਤੂਬਰ ਤੱਕ ਵਧਾਉਣ ਦਾ ਕੀਤਾ ਐਲਾਨ
. . .  about 1 hour ago
ਜੰਡਿਆਲਾ ਗੁਰੂ, 28 ਸਤੰਬਰ (ਰਣਜੀਤ ਸਿੰਘ ਜੋਸਨ)- ਕੇਂਦਰ ਵਲੋਂ ਬਣਾਏ ਗਏ ਨਵੇਂ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ...
ਐੱਸ. ਆਈ. ਟੀ. ਪਿਛਲੇ ਕਈ ਘੰਟਿਆਂ ਤੋਂ ਸੁਮੇਧ ਸੈਣੀ ਕੋਲੋਂ ਕਰ ਰਹੀ ਹੈ ਪੁੱਛਗਿੱਛ
. . .  about 2 hours ago
ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਾਮ ਦੇ 4 ਵਜੇ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਅਤੇ ਐੱਸ. ਆਈ. ਟੀ. ਵਲੋਂ ਅਜੇ ਵੀ ਸੁਮੇਧ ਸੈਣੀ ਕੋਲੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਸੁਮੇਧ ਸੈਣੀ...
ਦਿਮਾਗ਼ੀ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਫੁੱਲਾਂਵਾਲ 28 ਸਤੰਬਰ (ਮਨਜੀਤ ਸਿੰਘ ਦੁੱਗਰੀ)- ਥਾਣਾ ਸਦਰ ਦੀ ਚੌਕੀ ਲਲਤੋਂ ਕਲਾਂ ਅਧੀਨ ਆਉਂਦੇ ਪਿੰਡ ਹਿਮਾਂਯੂਪੁਰਾ ਵਿਖੇ ਇੱਕ 34 ਸਾਲਾ ਨੌਜਵਾਨ ਵੱਲੋਂ ਦਿਮਾਗ਼ੀ ਪ੍ਰੇਸ਼ਾਨੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਦਵਾਈ ਖਾ...
ਪੰਜਾਬ ਨੇ ਹਰ ਵਾਰੀ ਦੇਸ਼ ਨੂੰ ਬਚਾਇਆ ਹੈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  about 2 hours ago
ਕਾਂਗਰਸ ਪੂਰੇ ਦੇਸ਼ 'ਚ ਕਿਸਾਨਾਂ ਦੇ ਨਾਲ ਖੜ੍ਹੀ ਹੈ- ਕੈਪਟਨ
. . .  about 2 hours ago
ਕੇਂਦਰ ਨੇ ਖ਼ਤਮ ਕਰ ਦਿੱਤਾ APMC ਐਕਟ - ਕੈਪਟਨ
. . .  about 2 hours ago
ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਾਨੂੰਨੀ ਤਰੀਕੇ ਨਾਲ ਲੜਾਂਗੇ ਲੜਾਈ - ਕੈਪਟਨ
. . .  about 2 hours ago
ਜੀ.ਐੱਸ.ਟੀ ਨੂੰ ਲੈ ਕੇ ਵੀ ਲੜ ਰਹੇ ਹਾਂ ਕੇਂਦਰ ਨਾਲ - ਕੈਪਟਨ
. . .  about 2 hours ago
ਅੰਬਾਨੀ, ਅਡਾਨੀ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਕੇਂਦਰ - ਕੇਂਦਰ
. . .  about 2 hours ago
ਕਿਸਾਨੀ ਨੂੰ ਰੁਲਣ ਨਹੀਂ ਦਿਆਂਗੇ - ਕੈਪਟਨ
. . .  about 2 hours ago
ਕੇਂਦਰ ਨੇ ਕਿਸਾਨਾਂ ਦਾ ਆੜ੍ਹਤੀਆਂ ਨਾਲ ਰਿਸ਼ਤਾ ਕੀਤਾ ਖ਼ਤਮ - ਕੈਪਟਨ
. . .  about 2 hours ago
ਕੇਂਦਰ ਸਰਕਾਰ ਨੂੰ ਨਹੀਂ ਹੈ ਕਿਸਾਨਾਂ ਬਾਰੇ ਸਮਝ - ਕੈਪਟਨ
. . .  about 2 hours ago
ਕੋਈ ਸਮਝਦਾਰ ਬੰਦਾ ਅਜਿਹੇ ਕਾਨੂੰਨ ਨਹੀਂ ਲਿਆ ਸਕਦਾ - ਕੈਪਟਨ
. . .  about 2 hours ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਏ ਨੇ ਕਈ ਅਹਿਮ ਫ਼ੈਸਲੇ - ਰਾਵਤ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਬਠਿੰਡਾ /ਮਾਨਸਾ

ਯੂਨਾਈਟਿਡ ਅਕਾਲੀ ਦਲ ਵਲੋਂ ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਣ ਦੇ ਫ਼ੈਸਲੇ ਦੇ ਰੋਸ ਵਜੋਂ ਮਾਰਚ

ਬਠਿੰਡਾ, 3 ਜੁਲਾਈ (ਕੰਵਲਜੀਤ ਸਿੰੰਘ ਸਿੱਧੂ)-ਯੂਨਾਈਟਿਡ ਅਕਾਲੀ ਦਲ ਵਲੋਂ ਵੀ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣੇ ਪੰਜਾਬ ਦੇ ਪਹਿਲੇ ਸਰਕਾਰੀ ਥਰਮਲ ਪਲਾਂਟ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚੇ ਜਾਣ ਦੇ ਰੋਸ ਵਜੋਂ ਅੱਜ ਗੁਰਦੁਆਰਾ ਸਿੰਘ ਸਭਾ ਬਠਿੰਡਾ 'ਚੋਂ ਇਕੱਤਰ ਹੋ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਰੱਖਿਆ ਸੀ, ਪਰ ਪੁਲਿਸ ਨੇ ਰਸਤੇ 'ਚ ਬੈਰੀਕੇਡ ਲਗਾ ਕੇ ਰੋਕਿਆ ਤੇ ਜਥੇਬੰਦੀ ਵਲੋਂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਥਰਮਲ ਬੰਦ ਕਰਨ ਵਾਲੀ ਸਾਬਕਾ ਬਾਦਲ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ | ਇਸ ਸਮੇਂ ਸਹਿਯੋਗੀ ਜਥੇਬੰਦੀਆਂ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਦਲ ਖ਼ਾਲਸਾ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਵੀ ਇਸ ਮਾਰਚ 'ਚ ਭਰਵੀਂ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਖ਼ਤਮ ਕਰਨ ਲਈ ਨਿਭਾਈਆਂ ਭੂਮਿਕਾਵਾਂ ਦੇ ਰੋਸ ਵਜੋਂ ਅਰਥੀ ਫ਼ੂਕ ਮੁਜ਼ਾਹਰਾ ਕੀਤਾ ¢ਗੁਰਦੁਆਰਾ ਸਿੰਘ ਸਭਾ ਵਿਚ ਇਕੱਤਰ ਭਾਈ ਗੁਰਦੀਪ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਸਮੇਂ ਥਰਮਲ ਪਲਾਂਟ ਦੀ ਨੀਂਹ ਰੱਖੀ ਗਈ¢ ਇਹ ਪਲਾਂਟ ਕੇਵਲ ਇਕ ਬਿਜਲੀ ਬਣਾਉਣ ਦਾ ਕਾਰਖਾਨਾ ਨਹੀਂ, ਸਗੋਂ ਬਠਿੰਡਾ ਜ਼ਿਲ੍ਹਾ ਅਤੇ ਮਾਲਵੇ ਦੀ ਆਤਮਾ ਹੈ, ਪੰਜਾਬ ਦੀ ਤਰੱਕੀ ਵਿਚ ਇਸ ਦਾ ਵਿਸ਼ੇਸ ਸਥਾਨ ਹੈ¢ ਇਥੇ ਲੱਖਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਮਿਲਿਆ ਅਤੇ ਹਜ਼ਾਰਾਂ ਨੌਜਵਾਨ ਇਸ ਥਰਮਲ ਪਲਾਂਟ ਕਾਰਨ ਅੱਜ ਵਿਦੇਸ਼ਾਂ ਵਿਚ ਚੰਗੇ ਰੋਜ਼ਗਾਰ 'ਤੇ ਹਨ¢ ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਥਰਮਲ ਨੂੰ ਵੇਚੇ ਜਾਣ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਅਤੇ ਥਰਮਲ ਵਿਰੋਧੀ ਭੂਮਿਕਾ ਨਿਭਾਈਆਂ ਅਤੇ ਸਾਰਿਆਂ ਦੇ ਹਿੱਤ ਅਤੇ ਰਾਜਨੀਤੀ ਸਾਂਝੀ ਹੈ¢ ਬਾਦਲ ਸਰਕਾਰ ਨੇ ਥਰਮਲ ਪਲਾਂਟ ਬੰਦ ਕੀਤਾ, ਉਸ ਸਮੇਂ ਬੰਦ ਥਰਮਲ ਦੇਖ ਕੇ ਮਨਪ੍ਰੀਤ ਸਿੰਘ ਬਾਦਲ ਦੀਆਂ ਅੱਖਾਂ ਵਿਚ ਹੰਝੂ ਆਉਂਦੇ ਸਨ¢ ਹੁਣ ਜਦ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਥਰਮਲ ਵੇਚ ਦਿੱਤਾ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਵਿਚ ਅੱਥਰੂ ਆਉਂਦੇ ਹਨ¢ ਇਸ ਮੌਕੇ ਆਗੂਆਂ ਨੇ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਵੱਡੀ ਗਿਣਤੀ ਵਿਚ ਵਰਕਰ ਪੁੱਜੇ ਹੋਏ ਸਨ¢ ਜਿਨ੍ਹਾਂ ਵਿਚ ਪਾਰਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਸਮੇਤ ਬਾਬਾ ਚਮਕੌਰ ਸਿੰਘ ਭਾਈਰੂਪਾ, ਸੁਖਜੀਤ ਸਿੰਘ ਡਾਲਾ, ਰਮਨਦੀਪ ਸਿੰਘ ਰਮੀਤਾ, ਭਾਈ ਅਮਨਦੀਪ ਸਿੰਘ ਜਲੰਧਰ, ਗੁਰਮੀਤ ਸਿੰਘ ਬੱਜੋਆਣਾ, ਗੁਰਮੀਤ ਸਿੰਘ ਪੂਹਲਾ, ਮੇਜਰ ਸਿੰਘ ਮਲੂਕਾ, ਕਾਲਾ ਸਿੰਘ ਮੁਕਤਸਰ, ਜਸਪਾਲ ਸਿੰਘ ਢਿੱਲੋਂ, ਗ਼ਮਦੂਰ ਸਿੰਘ ਖਾਲਸਾ, ਸੁਖਮੰਦਰ ਸਿੰਘ ਖਾਲਸਾ, ਹਰਮਨਦੀਪ ਸਿੰਘ, ਗੁਰਬਿੰਦਰ ਸਿੰਘ ਬਰਾੜ, ਨਛੱਤਰ ਸਿੰਘ ਦਬੜੀਖਾਨਾ, ਜਸਵਿੰਦਰ ਸਿੰਘ ਘੋਲੀਆ, ਹਰਿੰਦਰ ਸਿੰਘ ਬੌਡੇ ਆਦਿ ਹਾਜ਼ਰ ਸਨ¢ ਪਾਰਟੀ ਆਗੂਆਂ ਵਲੋਂ ਥਰਮਲ ਪਲਾਂਟ ਅੱਗੇ ਸ਼ਹੀਦ ਹੋਏ ਭਾਈ ਜੋਗਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਐਲਾਨ ਕੀਤਾ ਕਿ ਥਰਮਲ ਪਲਾਂਟ ਨੂੰ ਬਚਾਉਣ ਲਈ ਸਾਰੀਆਾ ਰਾਜਨੀਤਿਕ ਪਾਰਟੀਆਂ, ਸਮਾਜਿਕ ਧਾਰਮਿਕ ਜਥੇਬੰਦੀਆਂ ਦਾ ਸਾਂਝਾ ਪਲੇਟ ਫ਼ਾਰਮ ਉਸਾਰ ਕੇ ਥਰਮਲ ਪਲਾਂਟ ਨੂੰ ਚਾਲੂ ਰੱਖਣ ਲਈ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਜਾਵੇਗਾ ਤੇ ਤੀਜਾ ਮੋਰਚਾ ਬਣਾ ਕੇ ਚੋਣਾਂ ਲੜੀਆਂ ਜਾਣਗੀਆਂ¢ ਇਸ ਮੌਕੇ ਸਹਿਯੋਗੀ ਪਾਰਟੀਆਂ ਜਿੰਨ੍ਹਾਂ 'ਚ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਲਾਲ ਸਿੰਘ ਸੁਲਹਾਨੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਹਰਫੂਲ ਸਿੰਘ ਬਠਿੰਡਾ, ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਵੀ ਪੁੱਜੇ, ਜਿੰਨ੍ਹਾਂ ਤੀਜਾ ਮੋਰਚਾ ਬਨਾਉਣ 'ਤੇ ਜ਼ੋਰ ਦਿੱਤਾ¢

ਜਨਤਕ ਜਥੇਬੰਦੀਆਂ ਵਲੋਂ ਦੇਸ਼-ਵਿਆਪੀ ਹੜਤਾਲ ਦੇ ਸਮਰਥਨ ਵਿਚ ਬਠਿੰਡਾ ਵਿਖੇ ਰੈਲੀ ਉਪਰੰਤ ਮੁਜ਼ਾਹਰਾ

ਬਠਿੰਡਾ, 3 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਦੇਸ਼ ਦੀਆਂ ਕੋਲਾ ਖਾਣਾਂ ਨਿੱਜੀ ਕੰਪਨੀਆਂ ਨੂੰ ਵੇਚਣ ਦੇ ਫ਼ੈਸਲੇ ਵਿਰੁੱਧ ਮਜ਼ਦੂਰਾਂ ਦੀਆਂ ਸਮੂਹ ਟਰੇਡ ਯੂਨੀਅਨਾਂ ਦੁਆਰਾ ਕੀਤੀ ਜਾ ਰਹੀ ਹੜ੍ਹਤਾਲ ਦੀ ਹਮਾਇਤ ਵਿਚ ਅੱਜ ਬਠਿੰਡਾ ਜ਼ਿਲ੍ਹੇ ਦੀਆਂ ਜਨਤਕ ...

ਪੂਰੀ ਖ਼ਬਰ »

ਹਰਿਆਣਵੀ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਫੜੀਆਂ

ਮਾਨਸਾ, 3 ਜੁਲਾਈ (ਸ. ਰਿ.)- ਪੁਲਿਸ ਨੇ ਕੁਝ ਵਿਅਕਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ ਕੀਤੀ ਹੈ | ਆਬਕਾਰੀ ਸਟਾਫ਼ ਮਾਨਸਾ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਗੁਰਦਾਸ ਸਿੰਘ ਵਾਸੀ ਰਮਦਿੱਤੇਵਾਲਾ ਕੋਲੋਂ 240 ਨਸ਼ੀਲੀਆਂ ਗੋਲੀਆਂ ਕਲੋਵੀਡੋਲ ਅਤੇ 16 ...

ਪੂਰੀ ਖ਼ਬਰ »

ਮੋਬਾਈਲ ਤੋਂ ਹੋਈ ਤਕਰਾਰ ਦੌਰਾਨ ਦੋਸਤ ਦੀ ਇੱਟ ਮਾਰ ਕੀਤੀ ਹੱਤਿਆ

ਡੱਬਵਾਲੀ, 3 ਜੁਲਾਈ (ਇਕਬਾਲ ਸਿੰਘ ਸ਼ਾਂਤ)-ਇਕੱਠੇ ਸ਼ਰਾਬ ਪੀਣ ਮਗਰੋਂ ਮੋਬਾਈਲ ਨੂੰ ਲੈ ਕੇ ਆਪਸੀ ਤਕਰਾਰ 'ਚ ਇੱਟ ਮਾਰ ਕੇ ਰਿਕਸ਼ਾ ਚਾਲਕ ਦੋਸਤ ਨੂੰ ਮਾਰਨ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ | ਪੁਲਿਸ ਨੇ ਹਤਿਆਰੇ ਦੋਸਤ ਨੂੰ ਅੱਜ ਮਲੋਟ ਤੋਂ ਗਿ੍ਫ਼ਤਾਰ ਕਰ ਲਿਆ | ...

ਪੂਰੀ ਖ਼ਬਰ »

ਹਰ ਇੰਜੀਨੀਅਰ ਕੋਲ ਹੱਥੀਂ ਕੰਮ ਕਰਨ ਦਾ ਹੁਨਰ ਲਾਜ਼ਮੀ ਹੋਣਾ ਚਾਹੀਦੈ-ਗੁਪਤਾ

ਬਠਿੰਡਾ, 3 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ. ਐਫ. ਜੀ. ਆਈ.) ਵਲੋਂ ਮਿਸ਼ਨਰੀ ਪਹੁੰਚ ਅਪਣਾ ਕੇ ਕੈਰੀਅਰ ਵੈਬੀਨਾਰ ਲੜੀ-2020 ਤਹਿਤ 10ਵਾਂ ਵੈਬੀਨਾਰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ, ਜੋ ਕਿ 'ਇੰਜੀਨੀਅਰਿੰਗ ਦੇ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਸਰਕਾਰ ਦੇ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਮਹਿਰਾਜ, 3 ਜਲਾਈ (ਸੁਖਪਾਲ ਮਹਿਰਾਜ)- ਸਫ਼ਾਈ ਸੇਵਕ ਯੂਨੀਅਨ ਨੇ ਆਪਣੀਆਂ ਜਾਇਜ਼ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਦਫ਼ਤਰ ਨਗਰ ਪੰਚਾਇਤ ਮਹਿਰਾਜ ਵਿਖੇ ਸਰਕਾਰ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ...

ਪੂਰੀ ਖ਼ਬਰ »

ਪੀ.ਐਸ.ਐਸ.ਐਫ. ਰਾਮਾਂ ਇਕਾਈ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ

ਰਾਮਾਂ ਮੰਡੀ, 3 ਜੁਲਾਈ (ਤਰਸੇਮ ਸਿੰਗਲਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1406, ਸੈਕਟਰ 22 ਬੀ-ਚੰਡੀਗੜ੍ਹ ਦੇ ਸੱਦੇ 'ਤੇ ਅੱਜ ਯੂਨੀਅਨ ਦੀ ਰਾਮਾਂ ਮੰਡੀ ਦੀ ਇਕਾਈ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਲਘਰ ਨੇੜੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਰਿਫਾਇਨਰੀ ਨੇੜੇ ਬੇਹੋਸ਼ ਮਿਲੇ ਦੋ ਪ੍ਰਵਾਸੀ ਵਿਅਕਤੀਆਂ ਦੀ ਹਸਪਤਾਲਾਂ 'ਚ ਮੌਤ

ਰਾਮਾਂ ਮੰਡੀ, 3 ਜੁਲਾਈ (ਤਰਸੇਮ ਸਿੰਗਲਾ)- ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀਆਂ ਨਿੱਜੀ ਕੰਪਨੀਆਂ ਵਿਚੋਂ ਬੀਤੇ ਦਿਨੀਂ ਕੰਮ ਛੱਡ ਚੁੱਕੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਅੱਜ ਰਾਮਾਂ ਮੰਡੀ ਅਤੇ ਤਲਵੰਡੀ ਸਾਬੋ ਹਸਪਤਾਲਾਂ 'ਚ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

60,000 ਵਿਦਿਆਰਥੀਆਂ ਨੇ ਵੈਬੀਨਾਰ ਦੁਆਰਾ ਬਣਾਇਆ ਵਿਸ਼ਵ ਰਿਕਾਰਡ

ਤਲਵੰਡੀ ਸਾਬੋ, 3 ਜੁਲਾਈ (ਰਣਜੀਤ ਸਿੰਘ ਰਾਜੂ)-ਵਿਸ਼ਵ ਰਿਕਾਰਡ ਕਾਇਮ ਕਰਦੇ ਹੋਏ, ਅਕਾਲ ਅਕਾਦਮੀਆਂ ਦੇ 130 ਸਕੂਲਾਂ ਵਿਚ ਪੜ੍ਹਨ ਵਾਲੇ 60,000 ਵਿਦਿਆਰਥੀਆਂ ਨੇ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰਕਾਨੂੰਨੀ ਵਪਾਰ ਦੇ ਖਿਲਾਫ਼ ਅੰਤਰ ਰਾਸ਼ਟਰੀ ਡੇ ਦੇ ਮੌਕੇ 'ਤੇ ...

ਪੂਰੀ ਖ਼ਬਰ »

ਥਾਣਾ ਫੂਲ ਪੁਲਿਸ ਵਲੋਂ 3 ਨੌਜਵਾਨ ਹੈਰੋਇਨ ਸਮੇਤ ਗਿ੍ਫ਼ਤਾਰ

ਭਾਈਰੂਪਾ, 3 ਜੁਲਾਈ (ਵਰਿੰਦਰ ਲੱਕੀ)- ਥਾਣਾ ਫੂਲ ਪੁਲਿਸ ਨੇ ਭਾਈਰੂਪਾ ਦੇ ਤਿੰਨ ਨੌਜਵਾਨਾਂ ਨੂੰ ਇਕ ਕਾਰ ਸਮੇਤ 23 ਗ੍ਰਾਮ ਹੈਰੋਇਨ/ ਚਿੱਟਾ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੇਂਦਰੀ ਟਰੇਡ ਯੂਨੀਅਨਾਾ ਤੇ ਕਰਮਚਾਰੀ ਸੰਗਠਨਾਾ ਦੀ ਸਾਾਝੀ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਰੋਸ ਪ੍ਰਦਰਸ਼ਨ

ਬਠਿੰਡਾ, 3 ਜੁਲਾਈ( ਅੰਮਿ੍ਤਪਾਲ ਸਿੰਘ ਵਲ੍ਹਾਣ)- ਕੇਂਦਰ ਸਰਕਾਰ ਅਤੇ ਵੱਖੋ-ਵੱਖ ਪ੍ਰਾਂਤਕ ਸਰਕਾਰਾਾ ਵਲੋਂ ਕਿਰਤ ਕਾਨੂੰਨ ਮਨਸੂਖ਼ ਕਰਨ ਵਿਰੁੱਧ ਦਿੱਤੇ ਗਏ ਦੇਸ਼ ਵਿਆਪੀ ਪ੍ਰਤੀਰੋਧ ਦਿਵਸ ਮਨਾਉਣ ਦੇ ਸੱਦੇ ਤਹਿਤ ਅੱਜ ਇੱਥੋਂ ਦੀਆਂ ਟਰੇਡ ਯੂਨੀਅਨਾਂ ਅਤੇ ...

ਪੂਰੀ ਖ਼ਬਰ »

ਮਾਨਸਾ 'ਚ ਨੌਜਵਾਨ ਨੂੰ ਕੋਰੋਨਾ ਦੀ ਪੁਸ਼ਟੀ

ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ 'ਚ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ | ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 33 ਵਰਿ੍ਹਆਂ ਦਾ ਇਹ ਨੌਜਵਾਨ ਬੁਢਲਾਡਾ ਖੇਤਰ ਨਾਲ ਸਬੰਧਿਤ ਹੈ | ਪਿਛਲੇ ਦਿਨੀਂ ...

ਪੂਰੀ ਖ਼ਬਰ »

ਪਿੰਡ ਨੰਗਲ ਕਲਾਂ ਵਿਖੇ ਕੋਰੋਨਾ ਦੇ 300 ਨਮੂਨੇ ਲਏ

ਮਾਨਸਾ 3 ਜੁਲਾਈ (ਧਾਲੀਵਾਲ)-ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਮਿਸ਼ਨ ਫਤਹਿ ਤਹਿਤ ਕੋਵਿਡ-19 ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ | ਸਿਵਲ ਸਰਜਨ ਡਾ: ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਪਿੰਡ ਨੰਗਲ ਕਲਾਂ ਵਿਖੇ ਜ਼ਿਲ੍ਹਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ: ਰਣਜੀਤ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ

ਮਾਨਸਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਕੰਪਿਊਟਰ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਰਾਜ ਭਰ 'ਚ 7000 ਕੰਪਿਊਟਰ ਅਧਿਆਪਕ ਸਰਕਾਰ ਦੀਆਂ ਟਾਲ ਮਟੋਲ, ਵਿਤਕਰੇ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ 6 ਤੋਂ

ਮਾਨਸਾ/ਬੁਢਲਾਡਾ, 3 ਜੁਲਾਈ (ਵਿ. ਪ੍ਰਤੀ./ਨਿ. ਪ. ਪ.)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵਿੱਦਿਅਕ ਮੁਕਾਬਲੇ ਕਰਵਾਏ ਜਾਣ ਦਾ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

ਬੋਹਾ, 3 ਜੁਲਾਈ (ਰਮੇਸ਼ ਤਾਂਗੜੀ)-ਆਲ ਇੰਡੀਆ ਸੈਂਟਰਲ ਕੌਾਸਲਰ ਆਫ਼ ਟਰੇਡ ਯੂਨੀਅਨ (ਏਕਟੂ) ਦੇ ਕੇਂਦਰੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਨੇ ਸਥਾਨਕ ਬੱਸ ਅੱਡੇ ਵਿਖੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ | ...

ਪੂਰੀ ਖ਼ਬਰ »

ਸਾਵਧਾਨੀਆਂ ਵਰਤ ਕੇ ਕੋਰੋਨਾ ਨਾਲ ਜਿਊਣਾ ਸਿੱਖਣਾ ਸਮੇਂ ਦੀ ਲੋੜ-ਡਿਪਟੀ ਕਮਿਸ਼ਨਰ

ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਹਾਂਮਾਰੀ ਦੇ ਚੱਲਦਿਆਂ ਸਾਵਧਾਨੀਆਂ ਵਰਤ ਕੇ ਕੋਰੋਨਾ ਨਾਲ ਜਿਊਣਾ ਸਿੱਖਣਾ ਸਮੇਂ ਦੀ ਲੋੜ ਹੈ | ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਲਈ ਲੋਕਾਂ ...

ਪੂਰੀ ਖ਼ਬਰ »

ਪੇਂਡੂ ਚੌਕੀਦਾਰਾ ਯੂਨੀਅਨ ਵਲੋਂ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਦਰਸ਼ਨ

ਮਾਨਸਾ, 3 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਪੇਂਡੂ ਚੌਕੀਦਾਰ ਯੂਨੀਅਨ ਨੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਜ਼ਦੀਕ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਅਸੀਂ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰੇ

ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਦਸ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਤਹਿਤ ਜਨਤਕ ਜਥੇਬੰਦੀਆਂ ਵਲੋਂ ਜ਼ਿਲ੍ਹੇ 'ਚ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰੇ ਕੀਤੇ ਗਏ | ਸਥਾਨਕ ਸ਼ਹਿਰ 'ਚ ਮੋਟਰਸਾਈਕਲਾਂ 'ਤੇ ਰੋਸ ਮਾਰਚ ...

ਪੂਰੀ ਖ਼ਬਰ »

ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ

ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨਕ) ਦੀ ਜ਼ਿਲ੍ਹਾ ਇਕਾਈ ਵਲੋਂ ਜਗਦੇਵ ਸਿੰਘ ਘੁਰਕਣੀ ਅਤੇ ਬਿੱਕਰ ਸਿੰਘ ਮਾਖਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਵਰਕਰਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ

ਮਾਨਸਾ, 3 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼ ਅਤੇ ਔਰਤਾਂ ਵਲੋਂ ਅਸਾਮੀਆਂ 'ਚ ਵਾਧੇ ਅਤੇ ਉਮਰ ਹੱਦ ਦੀ ਛੋਟ ਨੂੰ ਲੈ ਕੇ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਸਥਾਨਕ ਤਾਮਕੋਟ ਕੈਂਚੀਆਂ ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »

ਪੇਂਡੂ ਫਾਰਮੇਸੀ ਅਫ਼ਸਰਾਂ ਤੇ ਦਰਜਾਚਾਰ ਕਾਮਿਆਂ ਦਾ ਧਰਨਾ ਜਾਰੀ

ਮਾਨਸਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਜ਼ਿਲ੍ਹਾ ਪ੍ਰੀਸ਼ਦ ਨੇੜੇ ਪੇਂਡੂ ਫਾਰਮੇਸੀ ਅਫ਼ਸਰਾਂ ਅਤੇ ਦਰਜਾਚਾਰ ਕਾਮਿਆਂ ਦਾ ਧਰਨਾ 15 ਵੇਂ ਦਿਨ ਵੀ ਜਾਰੀ ਰਿਹਾ | ਉਹ ਮੰਗ ਕਰ ਰਹੇ ਹਨ ਕਿ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ | ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਕੋਲਾ ਖਾਣ ਦੇ ਕਾਮਿਆਂ ਦੀ ਹੜਤਾਲ ਦੀ ਹਮਾਇਤ 'ਚ ਰੋਸ ਰੈਲੀ

ਭੀਖੀ 3 ਜੁਲਾਈ (ਬਲਦੇਵ ਸਿੰਘ ਸਿੱਧੂ)-ਟੈਕਨੀਕਲ ਸਰਵਿਸਜ ਯੂਨੀਅਨ ਭੀਖੀ ਵਲੋਂ ਕੋਲਾ ਖਾਣਾ ਦੇ ਕਾਮਿਆਂ ਦੀ ਹੜਤਾਲ ਦੀ ਹਮਾਇਤ 'ਚ ਬਿਜਲੀ ਗਰਿੱਡ ਭੀਖੀ ਵਿਖੇ ਰੋਸ ਰੈਲੀ ਕੀਤੀ ਗਈ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕੋਲਾ ਖਾਣਾਂ ਦੇ ਨਿੱਜੀਕਰਨ ਸਮੇਤ ...

ਪੂਰੀ ਖ਼ਬਰ »

ਅੰਬ ਵਪਾਰੀਆਂ ਨੂੰ ਬੰਧਕ ਬਣਾ ਕੇ 39 ਹਜ਼ਾਰ ਨਕਦੀ ਤੇ ਗੱਡੀ ਲੁੱਟੀ

ਡੱਬਵਾਲੀ, 3 ਜੂਨ (ਇਕਬਾਲ ਸਿੰਘ ਸ਼ਾਂਤ)-ਪਿੰਡ ਅਬੁੱਬਸ਼ਹਿਰ ਨੇੜੇ ਢਾਬੇ 'ਤੇ ਮੋਟਰਸਾਇਕਲ ਸਵਾਰ ਤਿੰਨ ਲੁਟੇਰਿਆਂ ਨੇ ਫਲ ਵਪਾਰੀ ਅਤੇ ਦੋ ਹੋਰਨਾਂ ਨੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਬੰਧਕ ਬਣਾ ਕੇ ਹਜ਼ਾਰਾਂ ਰੁਪਏ ਅਤੇ ਗੱਡੀ ਖੋਹ ਕੇ ਫਰਾਰ ਹੋ ਗਏ ...

ਪੂਰੀ ਖ਼ਬਰ »

ਪਾਰਕਿੰਗ 'ਚੋਂ ਮਿਲੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼

ਬਠਿੰਡਾ, 3 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਹਾਜੀਰਤਨ ਦੀ ਪਾਰਕਿੰਗ ਵਿਚ ਖੜੇ ਟਰੱਕ ਕੋਲ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਜਿਸ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਗੁਰਜੀਤ ਸਿੰਘ ਰੋਮਾਣਾ ਡੀਐਸਪੀ ਬਠਿੰਡਾ ਸਿਟੀ ਤੋਂ ਇਲਾਵਾ ਥਾਣਾ ਕੋਤਵਾਲੀ ਇੰਚਾਰਜ ...

ਪੂਰੀ ਖ਼ਬਰ »

ਸੀਵਰੇਜ ਵਿਭਾਗ ਦੇ ਮੁਲਾਜ਼ਮਾਂ ਨੇ ਰੋਸ ਜ਼ਾਹਰ ਕੀਤਾ

ਗੋਨਿਆਣਾ, 3 ਜੁਲਾਈ (ਮਨਦੀਪ ਸਿੰਘ ਮੱਕੜ)-ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਚੰਡੀਗੜ੍ਹ ਦੇ ਸੱਦੇ 'ਤੇ ਸਥਾਨਕ ਵਾਟਰ ਵਰਕਸ ਵਿਖੇ ਫੈਡਰੇਸ਼ਨ ਆਗੂ ਸੁਖਜਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਕੇ ਰੋਸ ਦਿਵਸ ...

ਪੂਰੀ ਖ਼ਬਰ »

ਰੇਲਵੇ ਦੇ ਸਹਾਇਕ ਡਰਾਈਵਰ ਸਮੇਤ 6 ਜਣਿਆਂ ਦੀਆਂ ਰਿਪੋਰਟਾਂ ਪਾਜ਼ੀਟਿਵ

ਬਠਿੰਡਾ, 3 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਦੇ 6 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਕਾਰਨ ਜ਼ਿਲ੍ਹੇ ਅੰਦਰ ਪਾਜ਼ੀਟਿਕ ਕੇਸਾਂ ਦੀ ਗਿਣਤੀ 132 ਹੋ ਗਈ ਹੈ | ਪਾਜ਼ੀਟਿਵ ਮਾਮਲਿਆਂ ਵਿਚ ਇਕ ਵਿਅਕਤੀ ਪ੍ਰਤਾਪ ਨਗਰ ਦੀ ਗਲੀ ...

ਪੂਰੀ ਖ਼ਬਰ »

'ਆਪ' ਵਲੋਂ ਸਿਵਲ ਸਰਜਨ ਬਠਿੰਡਾ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ

ਬਠਿੰਡਾ, 3 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਆਮ ਆਦਮੀ ਪਾਰਟੀ, ਹਲਕਾ ਮੌੜ ਮੰਡੀ ਵਲੋਂ ਹਲਕਾ ਇੰਚਾਰਜ ਸੁਖਵੀਰ ਸਿੰਘ ਮਾਈਸਰਖਾਨਾ ਦੀ ਅਗਵਾਈ ਵਿਚ ਸਿਵਲ ਸਰਜਨ, ਬਠਿੰਡਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ ਗਿਆ | ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਚੇਅਰਮੈਨ ਨਵਇੰਦਰ ਨਵੀਂ ਵਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਤਲਵੰਡੀ ਸਾਬੋ, 3 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ਐਲਾਨੇ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਚੇਅਰਮੈਨ ਨਵਇੰਦਰ ਸਿੰਘ ਨਵੀਂ ਵੱਲੋਂ ਬੀਤੇ ਦਿਨ ਅਹੁਦਾ ਸੰਭਾਲਣ ਉਪਰੰਤ ਹੁਣ ਮੀਟਿੰਗਾਂ ਦਾ ਦੌਰ ਆਰੰਭ ਦਿੱਤਾ ਗਿਆ ਹੈ | ਇਸੇ ਲੜੀ ਤਹਿਤ ਉਨ੍ਹਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਜੁਲਾਈ ਮਹੀਨਾ ਡੇਂਗੂ ਵਿਰੋਧੀ ਮਨਾਇਆ ਜਾਵੇਗਾ- ਬਲਵੀਰ ਸੰਧੂ

ਰਾਮਪੁਰਾ ਫੂਲ, 3 ਜੁਲਾਈ (ਗੁਰਮੇਲ ਸਿੰਘ ਵਿਰਦੀ)- ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ, ਐਸ.ਐਮ.ਓ ਰਾਮਪੁਰਾ ਫੂਲ ਡਾ. ਨਰਿੰਦਰ ਬਾਂਸਲ ਅਤੇ ਐਸ.ਐਮ.ਓ ਭਗਤਾ ਭਾਈਕਾ ਡਾ. ਰਾਜਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਕਟਰ ਢਿਪਾਲੀ ਅਧੀਨ ਪਿੰਡਾਂ ਵਿਖੇ ...

ਪੂਰੀ ਖ਼ਬਰ »

ਕਾਂਗਰਸ ਐਮ. ਐਸ. ਪੀ. ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ-ਜਨਮੇਜਾ ਸਿੰਘ ਸੇਖੋਂ

ਮੌੜ ਮੰਡੀ/ਚਾਉਕੇ, 3 ਜੁਲਾਈ (ਗੁਰਜੀਤ ਸਿੰਘ ਕਮਾਲੂ/ਮਨਜੀਤ ਸਿੰਘ ਘੜੈਲੀ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਅੱਜ ਮੌੜ ਦਫ਼ਤਰ ਵਿਖੇ 3 ਸਰਕਲਾਂ ਦੀ ਅਹਿਮ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਰੇਤ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਕਾਮਿਆਂ ਨੇ ਮੌੜ ਮੰਡੀ 'ਚ ਮਨਾਇਆ ਰੋਸ ਦਿਵਸ

ਮੌੜ ਮੰਡੀ, 3 ਜੁਲਾਈ (ਲਖਵਿੰਦਰ ਸਿੰਘ ਮੌੜ)-ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਸੀਵਰੇਜ ਮੌੜ ਮੰਡੀ ਵਲੋਂ ਕੁੱਲ ਹਿੰਦ ਅਧੀਨ ਸੇਵਾਵਾਂ ਫੈਡਰੇਸ਼ਨ ਦੇ ਸੱਦੇ 'ਤੇ ਵਾਟਰ ਵਰਕਸ ਮੌੜ ਮੰਡੀ ਵਿਖੇ ਰੋਸ ਦਿਵਸ ਮਨਾਇਆ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ...

ਪੂਰੀ ਖ਼ਬਰ »

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਣੀਆਂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ

ਬਠਿੰਡਾ, 3 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਅਤੇ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ | ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸੰਪਰਕ ਸੜਕ ਦੇ ਬਿਲਕੁਲ ਨਾਲ ਦੱਬੀ ਗਈ ਪਾਈਪ ਦਾ ਮਾਮਲਾ ਸਵਾਲਾਂ ਦੇ ਘੇਰੇ 'ਚ

ਸਰਦੂਲਗੜ੍ਹ, 3 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)- ਵਾਟਰ ਵਰਕਸ ਮਹਿਕਮੇ ਵਲੋਂ ਰਣਜੀਤਗੜ੍ਹ ਬਾਂਦਰਾਂ ਪਿੰਡ ਦੇ ਖੇਤਾਂ 'ਚ ਵੱਸਦੇ ਘਰਾਂ ਤੱਕ ਪਾਣੀ ਅੱਪੜਦਾ ਕਰਨ ਲਈ ਸੰਪਰਕ ਸੜਕ ਦੇ ਬਿਲਕੁਲ ਨਾਲ ਖਾਈ ਪੁੱਟ ਕੇ ਦੱਬੀ ਗਈ ਪਾਈਪ ਦਾ ਮਾਮਲਾ ਸਵਾਲਾਂ ਦੇ ਘੇਰੇ ਵਿਚ ਹੈ ...

ਪੂਰੀ ਖ਼ਬਰ »

ਸ਼ਹੀਦ ਗੁਰਤੇਜ ਸਿੰਘ ਬੀਰੇਵਾਲਾ ਡੋਗਰਾ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ

ਬੋਹਾ, 3 ਜੁਲਾਈ (ਰਮੇਸ਼ ਤਾਂਗੜੀ)- 26 ਜੂਨ ਨੂੰ ਪੂਰਬੀ ਲਦਾਖ਼ 'ਚ ਪੈਂਦੀ ਗਲਵਾਨ ਘਾਟੀ ਵਿਖੇ ਚੀਨੀ ਫ਼ੌਜੀਆਂ ਨਾਲ ਝੜਪਾਂ ਵਿਚ ਸ਼ਹੀਦ ਹੋਏ ਗੁਰਤੇਜ ਸਿੰਘ ਬੀਰੇਵਾਲਾ ਡੋਗਰਾ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਵਾਲੇ ਲੋਕਾਂ ਦਾ ਲਗਾਤਾਰ ਆਉਣ ਜਾਣ ਬਣਿਆ ਹੋਇਆ ਹੈ ...

ਪੂਰੀ ਖ਼ਬਰ »

ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿਚ ਹਲਕਾ ਬਠਿੰਡਾ ਦਿਹਾਤੀ ਦੀ ਮੀਟਿੰਗ ਕੱਲ੍ਹ

ਬਠਿੰਡਾ, 3 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ 'ਚ ਡੀਜ਼ਲ ਤੇ ਪੈਟਰੋਲ ਦੀਆ ਕੀਮਤਾਂ ਦੇ ਵਿਰੋਧ ਵਿਚ ਪਿੰਡ ਪੱਧਰ ਤੱਕ ਸੰਘਰਸ਼ ਦੀ ਯੋਜਨਾ ਉਲੀਕੀ ਗਈ ਹੈ | ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਬੀਜ ਘੁਟਾਲਾ, ਪੀ.ਪੀ ਕਿੱਟਾਂ ਘੁਟਾਲਾ, ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਸਹੂਲਤਾਂ ਨੂੰ ਲੈ ਕੇ ਅਕਾਲੀ ਦਲ ਵਲੋਂ 7 ਦਿਨਾਂ ਦਾ ਅਲਟੀਮੇਟਮ

ਭਗਤਾ ਭਾਈਕਾ, 3 ਜੁਲਾਈ (ਸੁਖਪਾਲ ਸਿੰਘ ਸੋਨੀ)-ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕੇਂਦਰ ਸਰਕਾਰ ਵਲੋਂ ਪਿੰਡਾਂ ਦੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀ ਸਹੀ ਵੰਡ ਨਾ ਹੋਣ ਅਤੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਖੇਤੀਬਾੜੀ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਸੁਝਾਅ

ਬਠਿੰਡਾ, 3 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ), ਪੰਜਾਬ, ਬਠਿੰਡਾ ਡਾ: ਬਹਾਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਮੂੰਗੀ ਦੀ ਫ਼ਸਲ ਦੀ ਬਿਜਾਈ ਵੱਧ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX