ਤਾਜਾ ਖ਼ਬਰਾਂ


ਪ੍ਰੀਤਮ ਸਿੰਘ ਦੀ ਖੁਦਕੁਸ਼ੀ ਨੇ ਉਧੇੜੇ ਕੈਪਟਨ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਦੇ ਪਾਜ
. . .  1 minute ago
ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ), 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਬਾਦਲ ਵਿਖੇ ਕਿਸਾਨ ਮੋਰਚੇ 'ਚ ਕਿਸਾਨ ਪ੍ਰੀਤਮ ਸਿੰਘ ਦੀ ਖ਼ੁਕਦੁਸ਼ੀ ਨੇ ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ ਦੌਰਾਨ ਕਿਸਾਨ ਮੌਤਾਂ...
ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਦੱਸਿਆ ਸ਼ਲਾਘਾਯੋਗ ਕਦਮ
. . .  21 minutes ago
ਸੁਲਤਾਨਪੁਰ ਲੋਧੀ, 19 ਸਤੰਬਰ (ਲਾਡੀ, ਹੈਪੀ, ਥਿੰਦ)- ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ 'ਚੋਂ ਦਿੱਤੇ ਅਸਤੀਫ਼ੇ ਦੀ ਸ਼ਲਾਘਾ ਕਰਦਿਆਂ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ, ਕਿਸਾਨ ਸੰਘਰਸ਼ ਕਮੇਟੀ ਅਤੇ ਮਜ਼ਦੂਰ...
ਅਨਲਾਕ-4 ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ 'ਚ ਨਹੀਂ ਖੁੱਲ੍ਹਣਗੇ ਸਕੂਲ
. . .  32 minutes ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਮਹਾਂਮਾਰੀ ਚੱਲਦਿਆਂ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰ...
ਸਕੂਲਾਂ ਨੂੰ ਆਨ ਲਾਈਨ ਪੜਾਈ ਤੇ ਹੋਰ ਕੰਮਾਂ ਲਈ 50 ਫ਼ੀਸਦੀ ਸਟਾਫ਼ ਨੂੰ ਬੁਲਾਉਣ ਦੀ ਆਗਿਆ
. . .  49 minutes ago
ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ 30 ਸਤੰਬਰ ਤੱਕ ਰਹਿਣਗੇ ਬੰਦ
. . .  53 minutes ago
ਅਨਲਾਕ-4 ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ
. . .  56 minutes ago
ਅਜਨਾਲਾ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਕਰਕੇ ਨਾਜਾਇਜ਼ ਦੇਸੀ ਸ਼ਰਾਬ ਅਤੇ ਕੱਚੀ ਲਾਹਣ ਬਰਾਮਦ
. . .  about 1 hour ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ. ਐੱਸ. ਪੀ. ਧਰੁਵ ਦਹੀਆ ਦੀਆਂ ਹਦਾਇਤਾਂ ਅਨੁਸਾਰ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ...
ਕੈਪਟਨ ਵਲੋਂ ਸਰਦੂਲਗੜ੍ਹ ਦੇ ਬੀ. ਡੀ. ਪੀ. ਓ. ਦੇ ਤਬਾਦਲੇ ਦਾ ਹੁਕਮ
. . .  about 1 hour ago
ਚੰਡਗੀੜ੍ਹ, 19 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਦੂਲਗੜ੍ਹ (ਮਾਨਸਾ) ਦੇ ਬੀ. ਡੀ. ਪੀ. ਓ. ਨੂੰ ਹੈੱਡਕੁਆਟਰ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਬੀ. ਡੀ. ਪੀ. ਓ. ਵਲੋਂ ਜਾਰੀ ਕੀਤੇ...
ਜਦੋਂ ਤੱਕ ਖੇਤੀ ਬਿੱਲ ਰੱਦ ਨਹੀਂ ਹੁੰਦੇ, ਉਦੋਂ ਤੱਕ ਕੇਂਦਰ ਸਰਕਾਰ ਨਾਲ ਕੋਈ ਗੱਲ ਨਹੀਂ ਹੋ ਸਕਦੀ- ਸੁਖਬੀਰ ਬਾਦਲ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਖੇਤੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਇਹ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ, ਉਦੋਂ...
ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਾ ਤਬਾਦਲਾ
. . .  about 1 hour ago
ਪਟਿਆਲਾ, 19 ਸਤੰਬਰ (ਮਨਦੀਪ ਸਿੰਘ ਖਰੋੜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਪ੍ਰਬੰਧਕੀ ਕਾਰਨਾਂ ਕਾਰਨ ਪੰਜਾਬ ਸਰਕਾਰ ਨੇ ਬਦਲ...
ਰਾਜ ਸਭਾ ਦੀ ਕਾਰਵਾਈ ਭਲਕੇ ਸਵੇਰੇ 9 ਵਜੇ ਤੱਕ ਲਈ ਮੁਲਤਵੀ
. . .  8 minutes ago
ਰਾਜ ਸਭਾ 'ਚ ਮਹਾਂਮਾਰੀ ਰੋਗ (ਸੋਧ) ਬਿੱਲ 2020 ਪਾਸ
. . .  8 minutes ago
ਨਵੀਂ ਦਿੱਲੀ, 19 ਸਤੰਬਰ- ਸੰਸਦ 'ਚ ਮਾਨਸੂਨ ਸੈਸ਼ਨ ਦੇ 6ਵੇਂ ਦਿਨ ਅੱਜ ਰਾਜ ਸਭਾ 'ਚ ਮਹਾਂਮਾਰੀ ਰੋਗ ਸੋਧ (ਬਿੱਲ) 2020...
ਦਰਦਨਾਕ ਸੜਕ ਹਾਦਸੇ 'ਚ 5 ਸਾਲਾ ਬੱਚੇ ਦੀ ਮੌਤ
. . .  about 1 hour ago
ਮਾਹਿਲਪੁਰ, (ਹੁਸ਼ਿਆਰਪੁਰ) 19 ਸਤੰਬਰ (ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਇੱਕ ਪੈਟਰੋਲ ਪੰਪ ਨਜ਼ਦੀਕ ਦੀ ਗੱਡੀਆਂ ਦੀ ਟੱਕਰ ਹੋਣ ਕਾਰਨ ਇੱਕ ਗੱਡੀ ਦੇ ਪਲਟਣ ਕਾਰਨ ਇੱਕ...
ਹੌਲਦਾਰ ਹਰਵਿੰਦਰ ਦੇ ਅੰਤਿਮ ਸਸਕਾਰ ਮੌਕੇ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਨਾ ਪਹੁੰਚਣਾ ਅਤੇ ਫੌਜੀ ਟੁਕੜੀ ਵਲੋਂ ਸਲਾਮੀ ਨਾ ਦੇਣਾ ਬਣਿਆ ਚਰਚਾ ਦਾ ਵਿਸ਼ਾ
. . .  about 2 hours ago
ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)- ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਦੇ ਵਾਸੀ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ, ਜੋ ਜੰਮੂ ਦੇ ਰੱਖ ਮੁੱਠੀ ਇਲਾਕੇ ਦੀ 191 ਬ੍ਰਿਗੇਡ ਦੀ 15 ਮੈੱਕ ਯੂਨਿਟ...
ਪੰਜਾਬ ਬੰਦ ਨੂੰ ਲੈ ਕੇ ਮੋਗਾ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਬੈਠਕ ਜਾਰੀ
. . .  about 2 hours ago
ਮੋਗਾ, 19 ਸਤੰਬਰ- 25 ਸਤੰਬਰ ਨੂੰ ਪੰਜਾਬ ਬੰਦ ਨੂੰ ਲੈ ਕੇ ਮੋਗਾ 'ਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ 30 ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਹਨ, ਜਿਨ੍ਹਾਂ 'ਚ ਕ੍ਰਾਂਤੀਕਾਰੀ...
ਪੰਥਕ ਜਥੇਬੰਦੀਆਂ ਵਲੋਂ ਭਾਈ ਲੌਂਗੋਵਾਲ ਦੀ ਰਿਹਾਇਸ਼ ਮੂਹਰੇ ਦਿੱਤੇ ਜਾਣ ਵਾਲੇ ਧਰਨੇ 'ਚ ਅਕਾਲੀ ਦਲ ਸੁਤੰਤਰ ਵੀ ਕਰੇਗਾ ਸ਼ਮੂਲੀਅਤ
. . .  about 2 hours ago
ਨਾਭਾ, 19 ਸਤੰਬਰ (ਕਰਮਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਮੋਤੀ ਬਾਗ਼ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ 'ਚ ਸਰਬ ਸੰਮਤੀ ਨਾਲ ਇਹ ਫ਼ੈਸਲਾ,,,
ਤਖ਼ਤ ਸੱਚਖੰਡ ਬੋਰਡ ਨਾਂਦੇੜ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਦਾ ਦਿਹਾਂਤ
. . .  about 3 hours ago
ਹਰਸਾ ਛੀਨਾ, 19 ਸਤੰਬਰ (ਕੜਿਆਲ)- ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕੀ ਬੋਰਡ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਦਾ ਅੱਜ ਲੰਬੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਹ ਪਿਛਲੇ ਕਰੀਬ...
ਮੋਗਾ : ਪਿੰਡ ਬੁੱਟਰ ਕਲਾਂ ਦੇ 52 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਫੜਿਆ ਪੱਲਾ
. . .  about 3 hours ago
ਬੱਧਨੀ ਕਲਾਂ, 19 ਸਤੰਬਰ (ਸੰਜੀਵ ਕੋਛੜ)- ਜ਼ਿਲ੍ਹਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਬੁੱਟਰ...
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨਾਲ ਮੁੜ ਸੁਰਜੀਤ ਹੋਵੇਗੀ ਸਿੱਖਿਆ ਪ੍ਰਣਾਲੀ, ਭਾਰਤ ਹਾਸਲ ਕਰੇਗਾ ਨਵਾਂ ਮੁਕਾਮ- ਰਾਸ਼ਟਰਪਤੀ ਕੋਵਿੰਦ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.-2020) ਨੂੰ ਲੈ ਕੇ ਅੱਜ ਕਿਹਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਮਕਸਦ 21ਵੀਂ ਸਦੀ ਦੇ ਲੋੜਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ...
ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (ਦੂਜੀ ਸੋਧ) ਬਿੱਲ ਰਾਜ ਸਭਾ 'ਚ ਪਾਸ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (ਦੂਜੀ ਸੋਧ) ਬਿੱਲ 2020 ਅੱਜ ਰਾਜ ਸਭਾ 'ਚ ਪਾਸ...
ਜਸਪਾਲ ਸਿੰਘ ਭਾਟ ਲੋਕ ਇਨਸਾਫ਼ ਪਾਰਟੀ ਦੇ ਬੀ. ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
. . .  about 3 hours ago
ਬਲਾਚੌਰ, 19 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੋਕ ਇਨਸਾਫ਼ ਪਾਰਟੀ ਦੇ ਬਾਨੀ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ...
ਖੇਤੀ ਬਿੱਲਾਂ ਨੂੰ ਲੈ ਕੇ ਸੰਗਰੂਰ 'ਚ ਕਿਸਾਨਾਂ ਨੇ ਫੂਕਿਆ ਸੰਨੀ ਦਿਓਲ ਦਾ ਪੁਤਲਾ
. . .  about 3 hours ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਗਵਾਲ ਵਿਖੇ ਅੱਜ ਕਿਸਾਨਾਂ ਨੇ ਬੀ. ਕੇ. ਯੂ. ਰਾਜੇਵਾਲ ਦੇ ਝੰਡੇ ਹੇਠ ਕਿਸਾਨ ਆਗੂ ਹਰਜੀਤ ਸਿੰਘ ਮੰਗਵਾਲ ਦੀ ਅਗਵਾਈ 'ਚ ਗੁਰਦਾਸਪੁਰ ਤੋਂ ਭਾਜਪਾ...
ਆਪ ਪਾਰਟੀ ਹਲਕਾ ਅਮਲੋਹ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
. . .  about 4 hours ago
ਅਮਲੋਹ, 19 ਸਤੰਬਰ (ਰਿਸ਼ੂ ਗੋਇਲ)- ਆਮ ਆਦਮੀ ਪਾਰਟੀ ਹਲਕਾ ਅਮਲੋਹ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਪਾਰਟੀ ਦੇ ਮੁੱਖ ਆਗੂ ਦਰਸ਼ਨ ਸਿੰਘ ਚੀਮਾ ਦੀ ਅਗਵਾਈ 'ਚ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਛੇਵੇਂ ਦਿਨ 'ਚ ਦਾਖ਼ਲ
. . .  about 4 hours ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਲਾਪਤਾ ਪਾਵਨ ਸਰੂਪ ਮਾਮਲੇ 'ਚ ਦੋਸ਼ੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ...
ਜੰਮੂ-ਕਸ਼ਮੀਰ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  about 4 hours ago
ਸ੍ਰੀਨਗਰ, 19 ਸਤੰਬਰ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈ. ਪੀ. ਜੀ. ਜੰਮੂ ਮੁਕੇਸ਼ ਸਿੰਘ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਸੰਪਾਦਕੀ

ਪ੍ਰਧਾਨ ਮੰਤਰੀ ਦੇ ਲੱਦਾਖ ਦੌਰੇ ਦੀ ਅਹਿਮੀਅਤ

18 ਦਿਨ ਪਹਿਲਾਂ ਗਲਵਾਨ ਘਾਟੀ ਵਿਚ ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਦੀ ਜੋ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੇਹ-ਲੱਦਾਖ ਦਾ ਦੌਰਾ ਕਈ ਪੱਖਾਂ ਤੋਂ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਮੋਦੀ 11000 ਫੁੱਟ ਦੀ ਉਚਾਈ 'ਤੇ ਨੀਮੂ ਵਿਖੇ ਗਏ, ਜਿਸ ਨੂੰ ਬੇਹੱਦ ਕਠਿਨ ਸਥਾਨ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪੂਰਬੀ ਲੱਦਾਖ ਦੀਆਂ ਆਪਣੀਆਂ ਸਰਹੱਦਾਂ 'ਤੇ ਵੱਡੀ ਗਿਣਤੀ ਵਿਚ ਫ਼ੌਜਾਂ ਅਤੇ ਹਥਿਆਰ ਲਿਆਂਦੇ ਸਨ, ਕਿਉਂਕਿ ਦੂਸਰੇ ਪਾਸੇ ਚੀਨ ਨੇ ਵੀ ਵੱਡੀ ਫ਼ੌਜੀ ਤਿਆਰੀ ਕੀਤੀ ਹੋਈ ਹੈ। ਪਰ ਇਸ ਦੇ ਬਾਵਜੂਦ ਭਾਰਤ ਨੇ ਇਹ ਵੀ ਪ੍ਰਭਾਵ ਦਿੱਤਾ ਹੈ ਕਿ ਉਹ ਚੀਨ ਨਾਲ ਚੱਲ ਰਹੀ ਇਸ ਕਸ਼ਮਕਸ਼ ਵਿਚ ਕਿਸੇ ਵੀ ਤਰ੍ਹਾਂ ਆਪਣੇ ਅਖ਼ਤਿਆਰ ਕੀਤੇ ਰੁਖ਼ ਤੋਂ ਪਿੱਛੇ ਨਹੀਂ ਹਟੇਗਾ।
ਪਿਛਲੇ ਦਿਨੀਂ ਭਾਰਤ ਨੇ ਰੂਸ ਤੋਂ 33 ਲੜਾਕੂ ਜਹਾਜ਼ ਖ਼ਰੀਦਣ ਦਾ ਸੌਦਾ ਕੀਤਾ ਹੈ। ਫਰਾਂਸ ਤੋਂ 6 ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਨੂੰ ਆ ਰਹੀ ਹੈ। ਭਾਰਤ ਵਲੋਂ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ, ਰਾਕੇਟ ਲਾਂਚਰ ਆਦਿ ਵੀ ਸਰਹੱਦਾਂ 'ਤੇ ਬੀੜਨੇ ਸ਼ੁਰੂ ਕਰ ਦਿੱਤੇ ਗਏ ਹਨ। ਪਿਛਲੇ 4 ਕੁ ਹਫ਼ਤਿਆਂ ਤੋਂ ਦੋਵਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਵਿਚ ਲੰਮੇ ਵਾਰਤਾਲਾਪ ਵੀ ਹੋਏ ਹਨ ਪਰ ਮਿਲੀਆਂ ਖ਼ਬਰਾਂ ਅਨੁਸਾਰ ਉਨ੍ਹਾਂ ਤੋਂ ਇਸ ਲਈ ਨਿਰਾਸ਼ਾ ਹੁੰਦੀ ਜਾਪ ਰਹੀ ਹੈ ਕਿਉਂਕਿ ਇਨ੍ਹਾਂ ਦਾ ਕੋਈ ਸਾਰਥਕ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਭਾਰਤ ਵਿਚਲੇ ਇਲਾਕਿਆਂ 'ਤੇ ਚੀਨ ਲਗਾਤਾਰ ਆਪਣਾ ਹੱਕ ਜਤਾਉਂਦਾ ਆ ਰਿਹਾ ਹੈ। ਦੂਜੇ ਪਾਸੇ ਅੱਜ ਕੌਮਾਂਤਰੀ ਪੱਧਰ 'ਤੇ ਚੀਨ ਦੇ ਵਿਸਥਾਰਵਾਦੀ ਰਵੱਈਏ ਖਿਲਾਫ਼ ਵੱਡੀ ਹੱਦ ਤੱਕ ਪ੍ਰਭਾਵ ਬਣਿਆ ਹੋਇਆ ਨਜ਼ਰ ਆਉਂਦਾ ਹੈ। ਅਮਰੀਕਾ ਨੇ ਤਾਂ ਸਪੱਸ਼ਟ ਤੌਰ 'ਤੇ ਚੀਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ ਅਤੇ ਭਾਰਤ ਨਾਲ ਉਸ ਦੇ ਸਰਹੱਦੀ ਝਗੜੇ ਵਿਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉੱਤਰੀ ਚੀਨ ਸਾਗਰ ਵਿਚ ਜਾਪਾਨ ਨਾਲ ਉਸ ਦਾ ਝਗੜਾ ਹੈ। ਹੁਣ ਜਾਪਾਨ ਵੀ ਖੁੱਲ੍ਹ ਕੇ ਭਾਰਤ ਦੀ ਤਰਫ਼ਦਾਰੀ 'ਤੇ ਆ ਗਿਆ ਹੈ। ਇਸੇ ਤਰ੍ਹਾਂ ਦੱਖਣੀ ਚੀਨ ਸਾਗਰ ਵਿਚ ਵੀਅਤਨਾਮ ਅਤੇ ਚੀਨ ਦੇ ਕਈ ਹੋਰ ਗੁਆਂਢੀ ਮੁਲਕ ਵੀ ਉਸ ਦੀਆਂ ਵਿਸਥਾਰਵਾਦੀ ਨੀਤੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਲੱਦਾਖ ਵਿਚ ਜਾ ਕੇ ਫ਼ੌਜੀ ਜਵਾਨਾਂ ਸਾਹਮਣੇ ਜੋ ਤਕਰੀਰ ਕੀਤੀ ਹੈ, ਉਹ ਫ਼ੌਜ ਦਾ ਹੌਸਲਾ ਵਧਾਉਣ ਵਾਲੀ ਹੈ। ਸਿੰਧ ਦਰਿਆ ਦੇ ਕੰਢੇ 'ਤੇ ਝੰਜਸਕਰ ਪਹਾੜੀ ਦੀਆਂ ਚੋਟੀਆਂ ਸਾਹਮਣੇ ਬੋਲਦਿਆਂ ਮੋਦੀ ਨੇ ਕਿਹਾ ਕਿ ਜੇਕਰ ਭਾਰਤ ਦੋਸਤੀ ਨਿਭਾਉਣੀ ਜਾਣਦਾ ਹੈ ਤਾਂ ਉਹ ਦੁਸ਼ਮਣ ਨੂੰ ਕਰਾਰਾ ਜਵਾਬ ਦੇਣ ਦੇ ਵੀ ਸਮਰੱਥ ਹੈ। ਉਨ੍ਹਾਂ ਭਾਵਪੂਰਤ ਗੱਲ ਕਰਦਿਆਂ ਕਿਹਾ ਕਿ ਵਿਸਥਾਰਵਾਦ ਦਾ ਯੁੱਗ ਹੁਣ ਖ਼ਤਮ ਹੋ ਗਿਆ ਹੈ। ਹੁਣ ਵਿਕਾਸ ਦਾ ਯੁੱਗ ਹੈ। ਇਤਿਹਾਸ ਵਿਚ ਵੀ ਵਿਸਥਾਰਵਾਦੀ ਸ਼ਕਤੀਆਂ ਨੂੰ ਹਾਰ ਹੀ ਹੋਈ ਹੈ ਜਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ ਹੈ ਅਤੇ ਇਸ ਤੋਂ ਵੀ ਅੱਗੇ ਉਨ੍ਹਾਂ ਨੇ ਬੇਹੱਦ ਠੋਸ ਗੱਲ ਇਹ ਕਹੀ ਹੈ ਕਿ ਜਿਹੜੇ ਕਮਜ਼ੋਰ ਹਨ, ਉਹ ਸ਼ਾਂਤੀ ਦੀ ਸ਼ੁਰੂਆਤ ਨਹੀਂ ਕਰ ਸਕਦੇ। ਸ਼ਾਂਤੀ ਲਈ ਬਹਾਦਰੀ ਪਹਿਲੀ ਸ਼ਰਤ ਹੁੰਦੀ ਹੈ। ਇਤਿਹਾਸ ਵਿਚ ਭਾਰਤੀ ਫ਼ੌਜਾਂ ਨੇ ਦੁਨੀਆ ਭਰ ਵਿਚ ਸ਼ਾਂਤੀ ਦੀ ਕਾਇਮੀ ਲਈ ਵੱਡੇ ਯਤਨ ਕੀਤੇ ਹਨ ਅਤੇ ਮਨੁੱਖਤਾ ਦੇ ਭਲੇ ਲਈ ਚੰਗੇ ਕੰਮ ਛੋਹੀ ਰੱਖੇ ਹਨ। ਉਨ੍ਹਾਂ ਨੇ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹੋਈ ਝੜਪ ਦੇ ਹਵਾਲੇ ਨਾਲ ਜਵਾਨਾਂ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਮੁੱਚਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਪ੍ਰਧਾਨ ਮੰਤਰੀ ਦਾ ਇਹ ਦੌਰਾ ਦਰਸਾਉਂਦਾ ਹੈ ਕਿ ਸਰਹੱਦਾਂ 'ਤੇ ਸਥਿਤੀ ਬੇਹੱਦ ਨਾਜ਼ੁਕ ਹੈ ਪਰ ਭਾਰਤੀ ਫ਼ੌਜ ਵਿਚ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪੂਰੀ ਦ੍ਰਿੜ੍ਹਤਾ ਹੈ। ਸਰਕਾਰ ਵਿਚ ਹੁਣ ਇਹ ਵੀ ਭਾਵਨਾ ਬਣਦੀ ਜਾ ਰਹੀ ਹੈ ਕਿ ਦੇਸ਼ ਹੁਣ ਚਿਰਾਂ ਤੋਂ ਦੁਸ਼ਮਣੀ ਕਮਾਉਂਦੇ ਚੀਨ ਦੀਆਂ ਧਮਕੀਆਂ ਅਤੇ ਕਾਰਵਾਈਆਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਨਹੀਂ ਝੁਕੇਗਾ। ਅੱਜ ਅਜਿਹੀ ਹੀ ਭਾਵਨਾ ਦੇਸ਼ ਭਰ ਦੇ ਲੋਕਾਂ ਵਿਚ ਵੀ ਪਾਈ ਜਾ ਰਹੀ ਹੈ। ਦੁਨੀਆ ਭਰ ਵਿਚ ਅਤੇ ਦੇਸ਼ ਵਿਚ ਬਣਿਆ ਅਜਿਹਾ ਮਾਹੌਲ ਚੀਨ ਦੇ ਹੌਸਲੇ ਨੂੰ ਪਸਤ ਕਰਨ ਦੇ ਸਮਰੱਥ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

ਚੀਨ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ ਆਤਮ-ਨਿਰਭਰਤਾ

ਹੁਣ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਕੋਰੋਨਾ ਤੋਂ ਬਚ ਕੇ ਰਹਿਣ ਲਈ ਆਪਣੇ ਦੇਸ਼ਵਾਸੀਆਂ ਨੂੰ ਤਿਆਰ ਕਰਦੇ ਰਹਿਣਾ ਹੋਵੇਗਾ। ਭਾਵੇਂ ਇਸ ਦੀ ਕੋਈ ਦਵਾਈ ਨਿਕਲੇ ਜਾਂ ਨਿਕਲੇ ਪਰ ਇਹ ਰੋਗ ਦੂਜੇ ਅਨੇਕ ਭਿਆਨਕ ਰੋਗਾਂ ਦੀ ਤਰ੍ਹਾਂ ਦੁਨੀਆ ਦੇ ਗਲ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ

ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਇਕੋ ਸਮੇਂ ਇਕ ਕਵੀ, ਕਵੀਸ਼ਰ, ਕਹਾਣੀਕਾਰ, ਨਾਟਕਕਾਰ, ਲੇਖਕ, ਅਨੁਵਾਦਕ, ਸਵੈ-ਜੀਵਨੀਕਾਰ ਅਤੇ ਸਭ ਤੋਂ ਵੱਧ ਇਕ ਨਾਵਲਕਾਰ ਸੀ। ਉਸ ਨੇ ਸਾਹਿਤਕ-ਜਗਤ ਵਿਚ ਇਕ ਕਵੀ/ਕਵੀਸ਼ਰ ਵਜੋਂ ਪ੍ਰਵੇਸ਼ ਕੀਤਾ ਸੀ। 4 ਜੁਲਾਈ, 1897 ਨੂੰ ਪਿੰਡ ਚੱਕ ...

ਪੂਰੀ ਖ਼ਬਰ »

ਮੁਢਲੀ ਸਿੱਖਿਆ ਲਈ ਅੰਗਰੇਜ਼ੀ ਦੀ ਪੜ੍ਹਾਈ ਕਿੰਨੀ ਕੁ ਸਾਰਥਕ?

ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਜਨਮ ਤੋਂ ਲੈ ਕੇ ਪੜ੍ਹਾਈ ਦੀ ਦਹਿਲੀਜ਼ ਤੱਕ ਪਹੁੰਚਣ ਵਾਲੇ ਹਰ ਬੱਚੇ ਦਾ ਬੌਧਿਕ ਵਿਕਾਸ ਜਿਸ ਤਰ੍ਹਾਂ ਸਹਿਜ ਅਤੇ ਜਿੰਨਾ ਮਿਆਰੀ ਉਸ ਦੀ ਮਾਂ-ਬੋਲੀ ਵਿਚ ਹੋ ਸਕਦਾ ਹੈ ਏਨਾ ਕਿਸੇ ਪਰਾਈ ਭਾਸ਼ਾ 'ਚ ਹੋਣਾ ਅਸੰਭਵ ਹੈ। ਕਹਿੰਦੇ ਨੇ ਕਿ ਜਿਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX