ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021 : ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਵਿਚ ਨਿੱਜੀ ਹਸਪਤਾਲ, ਕਲੀਨਿਕਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਮਨਜ਼ੂਰੀ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021 : ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20.0 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਸਿਵਲ ਹਸਪਤਾਲ ਵਿਚ ਕੀਤੀ ਖੁਦਕੁਸ਼ੀ
. . .  1 day ago
ਲੁਧਿਆਣਾ , 20 ਅਪ੍ਰੈਲ { ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਵੱਲੋਂ ਅੱਜ ਦੇਰ ਰਾਤ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੋਰੋਨਾ ...
ਨਵੀਂ ਦਿੱਲੀ : ਜਾਗਰੂਕਤਾ ਨਾਲ ਤਾਲਾਬੰਦੀ ਦੀ ਜ਼ਰੂਰਤ ਨਹੀਂ ਪਵੇਗੀ-- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਰਕਾਰੀ ਹਸਪਤਾਲਾਂ ਵਿਚ ਮੁਫਤ ਟੀਕਾ ਜਾਰੀ ਰਹੇਗਾ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਨੌਜਵਾਨ ਅੱਗੇ ਹੋ ਕੇ ਦੁੱਖ ਦੀ ਘੜੀ 'ਚ ਸਾਥ ਦੇਣ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਸਮਾਜ ਸੇਵੀ ਜੋ ਮਦਦ ਕਰ ਰਹੇ ਹਨ ਮੇਰੇ ਵੱਲੋਂ ਉਨ੍ਹਾਂ ਨੂੰ ਸਲਾਮ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਲਈ ਸਾਡੇ ਡਾਕਟਰ ਨਿਪੁੰਨ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : 1 ਮਈ ਤੋਂ 18 ਸਾਲ ਤੋਂ ਉਪਰ ਲਗਾਇਆ ਜਾਵੇਗਾ ਕੋਰੋਨਾ ਵੈਕਸਿਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਕੋਲ ਦੁਨੀਆ ਤੋਂ ਸਸਤੀ ਕੋਰੋਨਾ ਵੈਕਸਿਨ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਦੇਸ਼ ਵਿਚ ਫ਼ਰਮਾ ਸੈਕਟਰ ਕਾਫ਼ੀ ਮਜ਼ਬੂਤ ਹੈ , ਦਵਾਈ ਦੀ ਘਾਟ ਨਹੀਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਹਰੇਕ ਰਾਜ ਵਿਚ ਆਕਸੀਜਨ ਪਲਾਂਟ ਲਗਾਏ ਜਾਣਗੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਸਥਿਤੀ ਖ਼ਤਰਨਾਕ , ਲੋਕ ਹਦਾਇਤਾਂ ਦਾ ਕਰਨ ਪਾਲਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਦੀ ਚਣੌਤੀ ਵੱਡੀ ਹੈ , ਸਾਨੂੰ ਮੁਕਾਬਲਾ ਕਰਨਾ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਦੇਸ਼ ਵਿਚ ਕੋਰੋਨਾ ਦੀ ਖ਼ਤਰਨਾਕ ਸਥਿਤੀ 'ਤੇ ਬੋਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਤੇ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਸ਼ੁਰੂ ਕਰ ਦਿੱਤੀ ਜਾਵੇਗੀ
. . .  1 day ago
ਪੱਟੀ ,20 ਅਪ੍ਰੈਲ (ਕੁਲਵਿੰਦਰਪਾਲ ਸਿੰਘ ਬੋਨੀ)-ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਅਤੇ ਨਾਲ ਹੀ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਮੁਕੰਮਲ ਹੋਣ ਉਪਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪੱਟੀ ਦੇ ਵਿਧਾਇਕ ...
ਇੰਡੀਅਨ ਪ੍ਰੀਮੀਅਰ ਲੀਗ 2021 :ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਲੁਧਿਆਣਾ, 20 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ...
ਚਲਦੀ ਟਰੇਨ ਦੇ ਅੱਗਿਓਂ ਬੱਚੇ ਦੀ ਜਾਨ ਬਚਾਉਣ ਵਾਲੇ ਨੂੰ ਮਿਲੇਗਾ ਇਨਾਮ 'ਚ ਮੋਟਰਸਾਈਕਲ
. . .  1 day ago
ਮੁੰਬਈ , 20 ਅਪ੍ਰੈਲ -ਬੀਤੇ ਦਿਨੀਂ ਮੁੰਬਈ 'ਚ ਚਲਦੀ ਟਰੇਨ ਦੇ ਅੱਗੇ ਡਿੱਗੇ ਬੱਚੇ ਨੂੰ ਬਚਾਉਣ ਵਾਲੇ ਮਯੂਰ ਨੂੰ ਜਾਵਾ ਵੱਲੋਂ ਮੋਟਰ ਸਾਈਕਲ ਇਨਾਮ ਦਿਤਾ ਜਾਵੇਗਾ।
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਆਏ 23 ਹੋਰ ਨਵੇਂ ਮਾਮਲੇ
. . .  1 day ago
ਮੋਗਾ , 20 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ 23 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 114 ਹੋ ਗਿਆ ...
ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਨਾਲ 3 ਮੌਤਾਂ, 165 ਨਵੇਂ ਕੇਸ ਆਏ
. . .  1 day ago
ਫ਼ਾਜ਼ਿਲਕਾ, 20 ਅਪ੍ਰੈਲ(ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ...
ਪ੍ਰੋਫ਼ੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ
. . .  1 day ago
ਪਟਿਆਲਾ,20 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ।ਪ੍ਰੋਫ਼ੈਸਰ ਅਰਵਿੰਦ ਦੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਇਹ ਨਿਯੁਕਤੀ ਅਗਲੇ ...
ਅਮਰੀਕ ਸਿੰਘ ਆਲੀਵਾਲ ਸ਼ੂਗਰਫੈਡ ਦੇ ਮੁੜ ਚੇਅਰਮੈਨ ਨਿਯੁਕਤ
. . .  1 day ago
ਚੰਡੀਗੜ੍ਹ, 20 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਸ. ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰਫੈਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਹਿਕਾਰਤਾ ਵਿਭਾਗ ਵੱਲੋਂ ਇਸ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ...
ਰਾਮਦੀਵਾਲੀ ਹਿੰਦੂਆਂ ਵਿਖੇ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ
. . .  1 day ago
ਚਵਿੰਡਾ ਦੇਵੀ { ਅੰਮ੍ਰਿਤਸਰ},20 ਅਪ੍ਰੈਲ (ਸਤਪਾਲ ਸਿੰਘ ਢੱਡੇ) - ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ ਚੌਕੀ ਚਵਿੰਡਾ ਦੇਵੀ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਹਿੰਦੂਆਂ ਵਿਖੇ ਇਕ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅਮਰੀਕ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552

ਸਨਅਤ ਤੇ ਵਪਾਰ

ਹੀਰੋ ਸਾਈਕਲ ਦਾ ਚੀਨ ਨੂੰ ਝਟਕਾ-900 ਕਰੋੜ ਦੇ ਵਪਾਰਕ ਸਮਝੌਤੇ ਕੀਤੇ ਰੱਦ

ਪੁਨੀਤ ਬਾਵਾ
ਲੁਧਿਆਣਾ, 3 ਜੁਲਾਈ - ਕੋਰੋਨਾ ਮਹਾਂਮਾਰੀ ਕੋਵਿਡ-19 ਨਾਲ ਲੜਾਈ ਲੜਨ ਲਈ ਪ੍ਰਧਾਨ ਮੰਤਰੀ ਕੋਵਿਡ ਰਾਹਤ ਫ਼ੰਡ 'ਚ 100 ਕਰੋੜ ਰੁਪਏ ਦੇਣ ਵਾਲੀ ਹੀਰੋ ਸਾਈਕਲ ਕੰਪਨੀ ਨੇ ਚੀਨ ਨੂੰ ਅੱਜ ਝਟਕਾ ਦਿੰਦਿਆਂ ਆਉਣ ਵਾਲੇ ਤਿੰਨ ਮਹੀਨਿਆਂ ਲਈ ਕੀਤੇ 900 ਕਰੋੜ ਦੇ ਵਪਾਰਕ ਸਮਝੌਤੇ ਰੱਦ ਕਰ ਦਿੱਤੇ ਹਨ | ਹੀਰੋ ਸਾਈਕਲ ਵਲੋਂ ਭਵਿੱਖ 'ਚ ਚੀਨ ਨਾਲ ਕੋਈ ਵੀ ਕਾਰੋਬਾਰ ਨਾ ਕਰਨ ਦੀ ਵੀ ਗੱਲ ਆਖੀ ਗਈ ਹੈ | ਇਸ ਗੱਲ ਦੀ ਪੁਸ਼ਟੀ ਹੀਰੋ ਸਮੂਹ ਦੇ ਸੀ.ਐਮ.ਡੀ. ਪੰਕਜ ਮੁੰਜਾਲ ਨੇ ਕਰਦਿਆਂ ਕਿਹਾ ਕਿ ਹੀਰੋ ਸਾਈਕਲ ਹਮੇਸ਼ਾ ਦੇਸ਼, ਦੇਸ਼ ਦੇ ਸਨਅਤਕਾਰਾਂ ਤੇ ਲੋਕਾਂ ਦੇ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਹੁਣ ਭਾਰਤ 'ਚ ਵੀ ਹਾਈਟੈੱਕ ਸਾਈਕਲ ਤੇ ਕਲਪੁਰਜ਼ੇ ਬਣਾਉਣ ਲਈ ਉਹ ਪੂਰੀ ਵਾਹ ਲਗਾਉਣਗੇ | ਸ੍ਰੀ ਮੁੰਜਾਲ ਨੇ ਕਿਹਾ ਕਿ ਚੀਨ ਨਾਲ ਕਾਰੋਬਾਰ ਬੰਦ ਕਰਨ ਤੋਂ ਬਾਅਦ ਹੀਰੋ ਸਾਈਕਲ ਵਲੋਂ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਕਾਰੋਬਾਰ ਵਧਾਉਣ ਲਈ ਯਤਨ ਆਰੰਭ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਹੀਰੋ ਸਾਈਕਲ ਵਲੋਂ ਯੂਰਪ ਬਾਜ਼ਾਰ 'ਚ ਆਪਣੇ ਪੈਰ ਜਮਾਉਣ ਲਈ ਹੁਣ ਜਰਮਨੀ ਵਿਚ ਆਪਣਾ ਪਲਾਂਟ ਲਗਾਇਆ ਜਾਵੇਗਾ | ਸ੍ਰੀ ਮੰੁਜਾਲ ਨੇ ਕਿਹਾ ਕਿ ਲੁਧਿਆਣਾ 'ਚ ਬਣਨ ਵਾਲੀ ਹਾਈਟੈੱਕ ਸਾਈਕਲ ਵੈਲੀ ਦੇ ਨਾਲ ਹੀਰੋ ਸਾਈਕਲ ਵਿਸ਼ਵ ਆਗੂ ਬਣ ਜਾਵੇਗਾ ਅਤੇ ਇਸ ਨਾਲ ਚੀਨ ਦੇ ਸਾਮਾਨ ਦਾ ਬਾਈਕਾਟ ਕਰਨਾ ਵੀ ਸੌਖਾ ਹੋ ਜਾਵੇਗਾ |

ਟਮਾਟਰ ਦਾ ਭਾਅ ਅਸਮਾਨੀ ਚੜਿ੍ਹਆ

 ਆਲੂ ਤੇ ਹਰੀਆਂ ਸਬਜ਼ੀਆਂ ਵੀ ਪਿੱਛੇ-ਪਿੱਛੇ ਨਵੀਂ ਦਿੱਲੀ, 3 ਜੁਲਾਈ (ਏਜੰਸੀ)- ਕੋਰੋਨਾ ਕਾਲ 'ਚ ਵੈਸੇ ਹੀ ਆਮ ਆਦਮੀ ਦੀ ਜੀਉਣਾ ਹੋਇਆ ਪਿਆ ਹੈ, ਅਜਿਹੇ 'ਚ ਟਮਾਟਰ ਦੇ ਭਾਅ ਆਸਮਾਨ 'ਚ ਪਹੁੰਚ ਚੁੱਕੇ ਹਨ | ਪਿਛਲੇ ਕੁਝ ਦਿਨ ਪਹਿਲਾਂ ਹੀ 10-15 ਰੁਪਏ ਕਿੱਲੋ ਵਿਕਣ ਵਾਲਾ ...

ਪੂਰੀ ਖ਼ਬਰ »

ਟੂਰਿਸਟ ਵਾਹਨਾਂ ਲਈ ਹੁਣ ਆਨਲਾਈਨ ਪ੍ਰਣਾਲੀ ਰਾਹੀਂ ਹੋ ਸਕਣਗੇ ਕੌਮੀ ਪਰਮਿਟ ਅਪਲਾਈ

ਲੁਧਿਆਣਾ, 3 ਜੁਲਾਈ (ਪੁਨੀਤ ਬਾਵਾ)- ਦੇਸ਼ ਭਰ ਦੇ ਟੂਰਿਸਟ ਵਹੀਕਲ ਆਪਰੇਟਰਾਂ ਨੂੰ ਕੇਂਦਰ ਸਰਕਾਰ ਨੇ ਰਾਹਤ ਪ੍ਰਦਾਨ ਕਰਦਿਆਂ ਆਨਲਾਈਨ ਪ੍ਰਣਾਲੀ ਰਾਹੀਂ ਸੈਰ-ਸਪਾਟੇ ਵਾਸਤੇ ਕੌਮੀ ਪਰਮਿਟ ਦੇਣ ਦਾ ਫ਼ੈਸਲਾ ਕੀਤਾ ਹੈ, ਆਪਰੇਟਰ ਅਪਲਾਈ ਕਰਨ ਤੋਂ 30 ਦਿਨਾਂ 'ਚ ਘਰ ਬੈਠੇ ...

ਪੂਰੀ ਖ਼ਬਰ »

ਦਿਨੇਸ਼ ਭਗਤ ਨੇ ਐਲ.ਆਈ.ਸੀ. ਦੇ ਉੱਤਰੀ ਜ਼ੋਨ ਦੇ ਵਧੀਕ ਜ਼ੋਨਲ ਮੈਨਜਰ ਵਜੋਂ ਸੰਭਾਲਿਆ ਅਹੁਦਾ

ਜਲੰਧਰ, 3 ਜੁਲਾਈ (ਅ.ਬ.)-ਦਿਨੇਸ਼ ਭਗਤ ਨੇ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਉੱਤਰੀ ਜ਼ੋਨ ਦੇ ਵਧੀਕ ਜ਼ੋਨਲ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ, ਜਿਸ 'ਚ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੇਹ, ਰਾਜਸਥਾਨ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ...

ਪੂਰੀ ਖ਼ਬਰ »

ਸੋਨਾਲੀਕਾ ਨੇ ਜੂਨ 'ਚ ਵੇਚੇ 15200 ਟਰੈਕਟਰ

 ਘਰੇਲੂ ਵਿੱਕਰੀ 'ਚ 55 ਫ਼ੀਸਦੀ ਦੇ ਵਾਧੇ ਨਾਲ ਬਣਾਇਆ ਰਿਕਾਰਡ ਜਲੰਧਰ, 3 ਜੁਲਾਈ (ਅ.ਬ.)- ਭਾਰਤ ਦੇ ਸਭ ਤੋਂ ਪ੍ਰਸਿੱਧ ਟਰੈਕਟਰ ਨਿਰਮਾਤਾ ਬ੍ਰਾਂਡ 'ਚੋਂ ਇਕ ਅਤੇ ਦੇਸ਼ ਦੇ ਨੰਬਰ ਇਕ ਨਿਰਯਾਤਕ ਸੋਨਾਲੀਕਾ ਟਰੈਕਟਰ ਨੇ 13691 ਦੀ ਹੁਣ ਤੱਕ ਦੇ ਸਭ ਤੋਂ ਵੱਧ ਘਰੇਲੂ ਵਿੱਕਰੀ ਦੇ ...

ਪੂਰੀ ਖ਼ਬਰ »

ਜੀਓ ਪਲੇਟਫ਼ਾਰਮ ਨੂੰ ਮਿਲਿਆ 12ਵਾਂ ਨਿਵੇਸ਼ਕ

ਨਵੀਂ ਦਿੱਲੀ, 3 ਜੁਲਾਈ (ਏਜੰਸੀ)- ਰਿਲਾਇੰਸ ਇੰਡਸਟਰੀਜ਼ ਲਿਮ. ਦੇ ਜੀਓ ਪਲੇਟਫ਼ਾਰਮ 'ਚ ਲਗਾਤਾਰ ਕੰਪਨੀਆਂ ਵਲੋਂ ਨਿਵੇਸ਼ ਵਧਦਾ ਹੀ ਜਾ ਰਿਹਾ ਹੈ | ਕੰਪਨੀ ਨੇ ਅੱਜ ਐਲਾਨ ਕੀਤਾ ਕਿ ਇੰਟੇਲ ਕੈਪੀਟਲ ਜੀਓ ਪਲੇਟਫ਼ਾਰਮ 'ਚ 1894.50 ਕਰੋੜ ਰੁਪਏ ਦਾ ਨਿਵੇਸ਼ ਕਰੇਗਾ | ਇਸ ਨਿਵੇਸ਼ ...

ਪੂਰੀ ਖ਼ਬਰ »

ਭਾਰਤ ਦਾ 59 ਚੀਨੀ ਐਪਸ 'ਤੇ ਰੋਕ ਲਗਾਉਣਾ ਚੀਨ ਦੀ ਕਾਰਵਾਈ ਦਾ ਪ੍ਰਭਾਵੀ ਜਵਾਬ- ਮਾਹਿਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ)- ਭਾਰਤ ਦਾ ਚੀਨੀ ਐਪ 'ਤੇ ਰੋਕ ਲਗਾਉਣ ਦਾ ਕਦਮ ਚੀਨ ਦੁਆਰਾ ਸਰਹੱਦ 'ਤੇ ਕੀਤੀ ਗਈ ਕਾਰਵਾਈ ਦਾ ਇਕ ਪ੍ਰਭਾਵੀ ਜਵਾਬ ਹੈ | ਦੱਖਣੀ ਏਸ਼ੀਆ 'ਤੇ ਅਮਰੀਕਾ ਦੇ ਇਕ ਪ੍ਰਸਿੱਧ ਮਾਹਿਰ ਨੇ ਇਹ ਰਾਏ ਜਤਾਈ ਹੈ | ਭਾਰਤ ਨੇ ਸੋਮਵਾਰ ਨੂੰ ਚੀਨ ਨਾਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX