ਤਾਜਾ ਖ਼ਬਰਾਂ


ਤਲਵੰਡੀ ਸਾਬੋ (ਬਠਿੰਡਾ) ਦੇ 4 ਵਿਅਕਤੀ ਮਿਲੇ ਕੋਰੋਨਾ ਪਾਜ਼ੀਟੀਵ
. . .  35 minutes ago
ਤਲਵੰਡੀ ਸਾਬੋ, 15 ਅਗਸਤ (ਰਣਜੀਤ ਸਿੰਘ ਰਾਜੂ) - ਬਠਿੰਡਾ ਦੀ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਕੋਰੋਨਾ ਮਰੀਜ਼ਾਂ ਦੀ ਲੰਬੀ ਹੁੰਦੀ ਜਾ ਰਹੀ ਲੜੀ ਵਿਚ ਅੱਜ ਹੋਰ ਵਾਧਾ ਹੋ ਗਿਆ ਜਦੋਂ ਤਲਵੰਡੀ ਸਾਬੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚੋਂ 3 ਅਤੇ ਬਹਿਮਨ ਕੌਰ ਸਿੰਘ ਪਿੰਡ ਤੋਂ 1 ਨੌਜਵਾਨ ਕੋਰੋਨਾ ਪਾਜ਼ੀਟੀਵ...
ਰਾਜਪੁਰਾ (ਪਟਿਆਲਾ) ਸ਼ਹਿਰ 'ਚ ਕੋਰੋਨਾ ਦੇ 22 ਨਵੇਂ ਮਾਮਲੇ ਪਾਜ਼ੀਟਿਵ
. . .  35 minutes ago
ਰਾਜਪੁਰਾ, 15 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਗਾਂਧੀ ਕਲੋਨੀ,ਵਰਕ...
ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ
. . .  about 1 hour ago
ਮੁੰਬਈ, 15 ਅਗਸਤ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਅµਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਇੱਕ ਹੋਰ ਖਿਡਾਰੀ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ...
ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 2 hours ago
ਮੁੰਬਈ, 15 ਅਗਸਤ - ਭਾਰਤ ਦੇ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੋਇਆ ਕੋਰੋਨਾ ਬਲਾਸਟ, 57 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਫ਼ਿਰੋਜ਼ਪੁਰ , 15 ਅਗਸਤ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨਾਲ ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਪਹਿਲਾ 36 ਆਏ ਸਨ ਤੇ ਹੁਣ 57 ਹੋਰ ਨਵੇਂ ਪਾਜ਼ੀਟਿਵ ਮਰੀਜ਼ਾਂ...
ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ ਪੁਲਿਸ ਤਾਇਨਾਤ
. . .  about 2 hours ago
ਤਲਵੰਡੀ ਸਾਬੋ, 15 ਅਗਸਤ (ਰਣਜੀਤ ਸਿੰਘ ਰਾਜੂ)- ਸਿੱਖ ਫ਼ਾਰ ਜਸਟਿਸ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਰੈਫਰੈਂਡਮ 2020 ਲਈ ਤਖ਼ਤ ਸਾਹਿਬਾਨ ਤੋਂ ਅਰਦਾਸ ਕੀਤੇ ਜਾਣ ਦੇ ਐਲਾਨ ਦੇ ਮੱਦੇਨਜ਼ਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ 2 ਦਿਨ ਲਈ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ...
ਸੰਵਿਧਾਨਿਕ ਕੀਮਤਾਂ ਖਿਲਾਫ ਮੋਦੀ ਸਰਕਾਰ - ਸੋਨੀਆ ਗਾਂਧੀ
. . .  about 2 hours ago
ਨਵੀਂ ਦਿੱਲੀ, 15 ਅਗਸਤ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਵਾਸੀਆਂ ਨੂੰ ਸੁਤੰਤਰਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਲੋਕਤੰਤਰਿਕ ਵਿਵਸਥਾ, ਸੰਵਿਧਾਨਿਕ ਕੀਮਤਾਂ ਤੇ ਸਥਾਪਿਤ ਪਰੰਪਰਾਵਾਂ...
ਥਾਣਾ ਸਦਰ ਅਹਿਮਦਗੜ੍ਹ ਦੇ 2 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਕੁੱਪ ਕਲਾਂ ( ਸੰਗਰੂਰ ) 15 ਅਗਸਤ ( ਮਨਜਿੰਦਰ ਸਿੰਘ ਸਰੌਦ ) - ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਇੰਸ. ਸੰਜੀਵ ਕਪੂਰ ਅਨੁਸਾਰ ਬੀਤੇ ਦਿਨ ਲਗਭਗ ਇੱਕ ਦਰਜਨ ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਭਰੇ ਗਏ ਸਨ ਉਨ੍ਹਾਂ ਵਿੱਚੋਂ 2 ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ ਅਤੇ 10 ਮੁਲਾਜ਼ਮ ਠੀਕ...
ਕਪੂਰਥਲਾ ਵਿਚ ਕੋਰੋਨਾ ਦੇ 20 ਮਾਮਲੇ ਆਏ ਸਾਹਮਣੇ-ਇਕ ਵਿਅਕਤੀ ਦੀ ਹੋਈ ਮੌਤ
. . .  about 3 hours ago
ਕਪੂਰਥਲਾ, 15 ਅਗਸਤ (ਅਮਰਜੀਤ ਸਿੰਘ ਸਡਾਨਾ) - ਜਿਲੇ ਵਿੱਚ ਕਰੋਨਾ ਦੇ ਅੱਜ 20 ਮਾਮਲੇ ਸਾਹਮਣੇ ਆਏ ਹਨ। ਜਦਕਿ ਇਕ 64 ਸਾਲਾ ਵਿਅਕਤੀ ਦੀ ਜਲੰਧਰ ਦੇ ਹਸਪਤਾਲ ਵਿਖੇ ਮੌਤ ਹੋ ਗਈ ਹੈ। ਅੱਜ ਦੇ ਮਾਮਲਿਆਂ ਵਿੱਚ ਥਾਣਾ ਤਲਵੰਡੀ ਚੋਧਰੀਆਂ ਦੇ ਮੁਖੀ ਸਮੇਤ 12 ਪੁਲਿਸ ਕਰਮਚਾਰੀਆਂ ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 2 ਕੋਰੋਨਾ ਪਾਜੀਟਿਵ ਮਰੀਜਾਂ ਦੀ ਮੌਤ , 27 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 3 hours ago
ਫ਼ਾਜ਼ਿਲਕਾ, 15 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ' ਚ 2 ਕੋਰੋਨਾ ਪਾਜੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 27 ਹੋਰ ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ । ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦੱਸਿਆ ਕਿ...
'ਆਪ' ਵਿਧਾਇਕਾਂ ਦੇ ਵਫਦ ਨੇ ਜਥੇਦਾਰ ਅਕਾਲ ਤਖਤ ਨਾਲ ਕੀਤੀ ਮੁਲਾਕਾਤ
. . .  about 3 hours ago
ਤਲਵੰਡੀ ਸਾਬੋ, 15 ਅਗਸਤ (ਰਣਜੀਤ ਸਿੰਘ ਰਾਜੂ) ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਫਦ ਨੇ ਸ਼੍ਰੋਮਣੀ ਕਮੇਟੀ ਕੋਲੋਂ 267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਣ ਦੇ ਮਸਲੇ ਤੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ...
ਭਾਕਿਯੂ ਰਾਜੇਵਾਲ ਨੇ ਆਰਡੀਨੈਂਸਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਕਾਲ਼ੀ ਆਜ਼ਾਦੀ
. . .  about 3 hours ago
ਮਹਿਲ ਕਲਾਂ (ਬਰਨਾਲਾ) , 15 ਜੁਲਾਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਆਜ਼ਾਦੀ ਦਿਹਾੜੇ ਨੂੰ ਕਾਲ਼ੀ ਆਜ਼ਾਦੀ ਵਜੋਂ ਮਨਾਇਆ ਗਿਆ। ਇਸ ਸੰਬੰਧ ਵਿਚ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਦੀ...
ਕੋਰੋਨਾ ਪੀੜਤ ਸਾਬਕਾ ਕ੍ਰਿਕਟਰ ਤੇ ਮੰਤਰੀ ਚੇਤਨ ਚੌਹਾਨ ਦੀ ਹਾਲਤ ਗੰਭੀਰ
. . .  about 3 hours ago
ਲਖਨਊ, 15 ਅਗਸਤ - ਸਾਬਕਾ ਕ੍ਰਿਕਟਰ ਤੇ ਯੂ.ਪੀ. ਦੇ ਸਰਕਾਰ ਦੇ ਮੰਤਰੀ ਚੇਤਨ ਚੌਹਾਨ ਦੀ ਹਾਲਤ ਗੰਭੀਰ ਹੈ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਉਤਰ ਪ੍ਰਦੇਸ਼ ਦੇ ਹੋਮਗਾਰਡ ਮੰਤਰੀ ਚੇਤਨ ਚੌਹਾਨ ਨੂੰ ਹੁਣ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ
. . .  1 minute ago
ਲੁਧਿਆਣਾ, 15 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 13 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਵਿਚ 12 ਮਰੀਜ਼ ਲੁਧਿਆਣਾ ਨਾਲ ਜਦਕਿ 1 ਮਰੀਜ਼ ਮੋਗਾ...
ਵਿਧਾਇਕ ਭਲਾਈਪੁਰ ਨੇ ਕੌਮੀ ਝੰਡਾ ਲਹਿਰਾਇਆ
. . .  about 4 hours ago
ਮੀਆਂਵਿੰਡ, 15 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ 74ਵੇਂ ਅਜਾਦੀ ਦਿਵਸ ਤੇ ਝੰਡਾ ਲਹਿਰਾਕੇ ਅਜਾਦੀ ਦੇ ਸੂਰਬੀਰਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਤੇ ਦੇਸ਼ ਵਾਸੀਆਂ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ...
ਮੋਗਾ 'ਚ ਹੋਇਆ ਕੋਰੋਨਾ ਧਮਾਕਾ, ਅੱਜ ਆਏ 62 ਮਾਮਲੇ
. . .  about 4 hours ago
ਮੋਗਾ, 15 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਜਣਿਆਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 686 ਹੋ ਗਈ ਹੈ ਅਤੇ ਸਰਗਰਮ ਕੇਸ 222 ਹੋ ਗਏ ਹਨ। ਜ਼ਿਲ੍ਹੇ ਵਿਚ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਹੋਰ ਨਵੇਂ ਕੇਸ
. . .  about 4 hours ago
ਬਰਨਾਲਾ, 15 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਅੱਜ 55 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਈਆਂ ਰਿਪੋਰਟਾਂ 23 ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ, 15 ਸ਼ਹਿਰ ਬਰਨਾਲਾ, 5 ਬਲਾਕ ਧਨੌਲਾ, 11 ਬਲਾਕ ਤਪਾ...
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ ਤੇ ਸਾੜਿਆ ਪੁਤਲਾ
. . .  about 5 hours ago
ਰਾਮ ਤੀਰਥ , 15 ਅਗਸਤ ( ਧਰਵਿੰਦਰ ਸਿੰਘ ਔਲਖ ) - ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂ ਤਰਲੋਕ ਸਿੰਘ ਰਾਏ ਦੀ ਅਗਵਾਈ ਹੇਠ ਅੱਡਾ ਖਿਆਲਾ ਕਲਾਂ ਵਿਖੇ ਰੋਸ ਮੁਜ਼ਾਹਰਾ ਕੀਤਾ ਅਤੇ ਪੁਤਲਾ ਸਾੜਿਆ ਗਿਆ । ਇਸ ਮੌਕੇ ਤੇ ਸੰਬੋਧਨ...
ਤਹਿਸੀਲਦਾਰ ਕਮ ਐਸ.ਡੀ.ਐਮ ਜਸਪਾਲ ਸਿੰਘ ਬਰਾੜ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਅਬੋਹਰ, 15 ਅਗਸਤ (ਸੁਖਜਿੰਦਰ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਫੈਲਦੀ ਜਾ ਰਹੀ ਹੈ। ਕੋਰੋਨਾ ਦੀ ਲਪੇਟ ਵਿਚ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਰਹੇ ਹਨ। ਅਬੋਹਰ ਵਿਖੇ ਤਹਿਸੀਲਦਾਰ ਕਮ ਐਸ.ਡੀ.ਐਮ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 36 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 5 hours ago
ਫ਼ਿਰੋਜ਼ਪੁਰ , 15 ਅਗਸਤ (ਕੁਲਬੀਰ ਸਿੰਘ ਸੋਢੀ) ਜ਼ਿਲ੍ਹਾ ਫ਼ਿਰੋਜ਼ਪੁਰ ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨਾਲ ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਨਾਲ...
ਅਕਾਲੀ ਦਲ ਅਮ੍ਰਿਤਸਰ ਨੇ ਅਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆ ਕੀਤਾ ਰੋਸ ਪ੍ਰਦਰਸ਼ਨ
. . .  about 5 hours ago
ਫ਼ਿਰੋਜ਼ਪੁਰ 15 ਅਗਸਤ (ਜਸਵਿੰਦਰ ਸਿੰਘ ਸੰਧੂ ) - ਅਜ਼ਾਦੀ ਦਿਹਾੜੇ ਨੂੰ ਅਕਾਲੀ ਦਲ ਅਮ੍ਰਿਤਸਰ ਨੇ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਧਾਨ ਅਤੇ ਸੂਬਾਈ ਕਾਰਜਕਾਰਨੀ ਕਮੇਟੀ ਮੈਂਬਰ ਗੁਰਚਰਨ ਸਿੰਘ ਭੁੱਲਰ ਸਤੀਏ ਵਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਹੱਥਾਂ...
ਦੋ ਨਸ਼ਾ ਤਸਕਰ 2 ਕਰੋੜ 60 ਲੱਖ ਰੁਪਏ ਦੀ ਹੈਰੋਇਨ ਸਣੇ ਕਾਬੂ, ਇਕ ਫਰਾਰ
. . .  about 5 hours ago
ਲੁਧਿਆਣਾ, 15 ਅਗਸਤ (ਰੁਪੇਸ਼ ਕੁਮਾਰ) - ਐਸਟੀਐਫ ਲੁਧਿਆਣਾ ਰੇਂਜ ਨੇ ਮੁਖਬਰੀ ਦੇ ਅਧਾਰ 'ਤੇ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਦੋ ਨਸ਼ਾ ਤਸਕਰਾਂ ਨੂੰ 530 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਇਕ ਦੋਸ਼ੀ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਹੋਈਆਂ ਅੱਜ 4 ਮੌਤਾਂ
. . .  about 5 hours ago
ਸੰਗਰੂਰ, 15 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਨੇ ਚਾਰ ਹੋਰ ਜਾਨਾਂ ਲੈ ਲਈਆਂ ਹਨ। ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 52...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਾਲੀ ਅਜਾਦੀ ਮਨਾਉਂਦੇ ਹੋਏ ਮੋਦੀ ਦਾ ਪੁਤਲਾ ਫੂਕਿਆ
. . .  about 5 hours ago
ਲੋਹੀਆਂ ਖਾਸ, 15 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) ਮੋਦੀ ਸਰਕਾਰ ਦੇ ਪਾਸ ਕੀਤੇ ਤਿੰਨ ਆਰਡੀਨੈਂਸਾਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿਛਲੇ ਦਿਨੀ ਕੀਤੇ ਐਲਾਨ ਮੁਤਾਬਕ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਹੇਠ ਲੋਹੀਆਂ ਦੇ ਟੀ ਪੁਆਇੰਟ ਵਿਖੇ ਕਾਲੀ ਅਜਾਦੀ...
ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਲੱਖਾਂ ਰੂਪੈ ਦੇ ਚੈੱਕ ਭੇਟ ਕੀਤੇ
. . .  about 5 hours ago
ਖਡੂਰ ਸਾਹਿਬ, 15 ਅਗਸਤ (ਰਸ਼ਪਾਲ ਸਿੰਘ ਕੁਲਾਰ) - ਦੇਸ਼ ਵਿਚ ਜਿੱਥੇ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਲੱਖਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 16 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਉਹ ਵਿੱਦਿਆ ਹੀ ਅਸਲ ਵਿੱਦਿਆ ਹੈ ਜੋ ਮਨੁੱਖ ਨੂੰ ਕਿਰਤ ਕਰਨੀ ਸਿਖਾਉਂਦੀ ਹੈ। --ਪ੍ਰੋ: ਪੂਰਨ ਸਿੰਘ

ਜਲੰਧਰ

ਜ਼ਿਲ੍ਹੇ 'ਚ ਕੋਰੋਨਾ ਨਾਲ 6 ਹੋਰ ਮੌਤਾਂ

ਪੀ. ਏ. ਪੀ. ਦੇ ਐਸ. ਪੀ., ਅਰਧ-ਸੈਨਿਕ ਬਲ ਦੇ 6 ਜਵਾਨਾਂ ਸਮੇਤ 62 ਨਵੇਂ ਪੀੜਤ

ਜਲੰਧਰ, 30 ਜੁਲਾਈ(ਐੱਮ.ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 6 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਮਮਤਾ (57) ਵਾਸੀ ਸ਼ਾਮ ਨਗਰ, ਗੁਲਾਬ ਦੇਵੀ ਰੋਡ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ, ਜਿਸ ਕਰਕੇ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ | ਗਿਆਨ ਚੰਦ (90) ਵਾਸੀ ਅਜ਼ਾਦ ਨਗਰ, ਭਾਰਗੋ ਕੈਂਪ ਦਿਲ ਦਾ ਮਰੀਜ਼ ਸੀ, ਜਿਸ ਦੀ ਅੱਜ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਜੀਤ ਰਾਣੀ (60) ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ, ਜਿਸ ਦੀ ਬੀਤੇ ਦਿਨ ਮੌਤ ਹੋ ਜਾਣ ਤੋਂ ਬਾਅਦ ਅੱਜ ਉਸ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ | ਆਦਮਪੁਰ ਦੇ ਪਿੰਡ ਡਮੂੰਡਾ ਦੇ ਰਹਿਣ ਵਾਲੇ ਕੋਰੋਨਾ ਪਾਜ਼ੀਟਿਵ ਬਖਸ਼ੀਸ਼ ਸਿੰਘ (70) ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਗੁਰਦਿਆਂ ਦੀ ਬਿਮਾਰੀ ਸੀ, ਜਿਸ ਦੀ ਅੱਜ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਹੈ | ਲੁਧਿਆਣੇ ਦੇ ਸੀ.ਐਮ.ਸੀ. 'ਚ ਦਾਖ਼ਲ 70 ਸਾਲ ਦੀ ਮਹਿਲਾ ਮਰੀਜ਼ ਕਿਰਨ ਮਿੱਤਲ ਦੀ ਅੱਜ ਸ਼ਾਮ ਮੌਤ ਹੋ ਗਈ | ਪਠਾਨਕੋਟ ਚੌਕ ਨੇੜੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਬੈਂਕ ਅਧਿਕਾਰੀ ਰਵਿੰਦਰ ਨੰਦਾ (55) ਵਾਸੀ ਇਸਲਾਮਗੰਜ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਮਿ੍ਤਕਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ |
ਇਸ ਤੋਂ ਇਲਾਵਾ ਸਹਿਤ ਵਿਭਾਗ ਨੂੰ ਅੱਜ ਜ਼ਿਲ੍ਹੇ 'ਚੋਂ 62 ਕੋਰੋਨਾ ਪ੍ਰਭਾਵਿਤ ਮਰੀਜ਼ ਹੋਰ ਮਿਲੇ ਹਨ, ਇਨ੍ਹਾਂ 'ਚ ਪੀ.ਏ.ਪੀ. 'ਚ ਤਾਇਨਾਤ ਇਕ ਐਸ.ਪੀ. ਰੈਂਕ ਦਾ ਅਧਿਕਾਰੀ, ਅਰਧ ਸੈਨਿਕ ਬੱਲ ਦੇ 6 ਜਵਾਨ, ਇਕ ਗਰਭਵਤੀ ਔਰਤ, ਦੂਸਰੇ ਸੂਬੇ ਤੋਂ ਆਏ ਵਿਅਕਤੀਆਂ ਸਮੇਤ 27 ਅਜਿਹੇ ਵਿਅਕਤੀ ਸ਼ਾਮਲ ਹਨ, ਜੋ ਪਹਿਲਾਂ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ 'ਚ ਸਨ | ਇਸ ਤੋਂ ਇਲਾਵਾ ਮਿਲੇ ਵਿਅਕਤੀਆਂ ਦੇ ਕੋਰੋਨਾ ਪ੍ਰਭਾਵਿਤ ਹੋਣ ਦਾ ਜ਼ਰੀਆ ਪਤੀ ਨਹੀਂ ਲੱਗਿਆ |
ਜਿਹੜੇ ਖੇਤਰਾਂ 'ਚੋਂ ਮਰੀਜ਼ ਮਿਲੇ
ਪਾਜ਼ੀਟਿਵ ਆਏ ਮਰੀਜ਼ਾਂ 'ਚ ਸਰਾਏ ਖਾਸ 'ਚੋਂ 6, ਫਿਲੌਰ 'ਚੋਂ 5, ਭੂਰ ਮੰਡੀ 'ਚੋਂ 4, ਮੁਹੱਲਾ ਕਰਾਰ ਖਾਂ, ਸੈਫਾਬਾਦ (ਫਲੌਰ), ਨਿਯਾਤਮ ਨਗਰ 'ਚੋਂ 3-3, ਗੁਰੂ ਨਾਨਕ ਨਗਰ, ਗੜ੍ਹਾ ਰੋਡ (ਫਿਲੌਰ), ਥਾਲਾ (ਫਿਲੌਰ), ਅੰਬਿਕਾ ਕਾਲੋਨੀ, ਸੰਗਤ ਸਿੰਘ ਨਗਰ, ਰੋਲਵੇ ਰੋਡ (ਨਕੋਦਰ), ਨਿਊ ਹਰਗੋਬਿੰਦ ਨਗਰ 'ਚੋਂ 2-2, ਖੁਰਲਾ ਕਿੰਗਰਾ, ਅਜ਼ਾਦ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਪਾਮ ਰੋਇਲ ਅਸਟੇਟ (ਗ੍ਰੀਨ ਮਾਡਲ ਟਾਊਨ), ਦਕੋਹਾ, ਸ਼ਾਹਕੋਟ, ਸ਼ਕਤੀ ਨਗਰ, ਸ਼ਾਮ ਨਗਰ (ਗੁਲਾਬ ਦੇਵੀ ਰੋਡ), ਕੋਟਲੀ (ਇਸਰਵਾਲ), ਅਬਾਦਪੁਰਾ, ਛੀਛੋਵਾਲ (ਫਿਲੌਰ), ਪਿੰਡ ਨਗਰ (ਫਿਲੌਰ), ਮਾਸਟਰ ਤਾਰਾ ਸਿੰਘ ਨਗਰ, ਬਾਬਾ ਬਾਲਕ ਨਾਥ ਨਗਰ, ਕੰਗ ਸਾਬੂ, ਲਕਸ਼ਮੀ ਪੁਰਾ, ਪੀ.ਏ.ਪੀ., ਰਾਮ ਗਲੀ ਗੇਟ, ਲਾਜਪਤ ਨਗਰ 'ਚੋਂ 1 -1 ਮਰੀਜ਼ ਮਿਲਿਆ ਹੈ |

ਸਤਿੰਦਰ ਸਿੰਘ ਹੋਣਗੇ ਜਲੰਧਰ ਦਿਹਾਤੀ ਦੇ ਨਵੇਂ ਐਸ. ਐਸ. ਪੀ.

ਜਲੰਧਰ, 30 ਜੁਲਾਈ (ਐੱਮ.ਐੱਸ. ਲੋਹੀਆ)- ਕਪੂਰਥਲਾ 'ਚ ਬਤੌਰ ਐਸ.ਐਸ.ਪੀ. ਸੇਵਾਵਾਂ ਨਿਭਾ ਰਹੇ ਸਤਿੰਦਰ ਸਿੰਘ ਹੁਣ ਜਲੰਧਰ ਦਿਹਾਤੀ ਜ਼ਿਲ੍ਹੇ ਦੀ ਕਮਾਨ ਸੰਭਾਲਣਗੇ, ਜਦਕਿ ਜਲੰਧਰ ਦਿਹਾਤੀ ਦੇ ਬਤੌਰ ਐਸ.ਐਸ.ਪੀ. ਸ਼ਲਾਘਾ ਯੋਗ ਸੇਵਾਵਾਂ ਨਿਭਾਉਣ ਵਾਲੇ ਨਵਜੋਤ ਸਿੰਘ ਮਾਹਲ ...

ਪੂਰੀ ਖ਼ਬਰ »

ਬਜ਼ ਹੀਟ 7 ਰੈਸਟੋਰੈਂਟ 'ਚ ਚੱਲ ਰਹੇ ਹੁੱਕਾ ਬਾਰ ਤੋਂ 14 ਵਿਅਕਤੀ ਗਿ੍ਫ਼ਤਾਰ

ਜਲੰਧਰ, 30 ਜੁਲਾਈ (ਐੱਮ.ਐੱਸ. ਲੋਹੀਆ) -ਬੁੱਧਵਾਰ ਦੀ ਰਾਤ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵਲੋਂ ਅਰਬਨ ਅਸਟੇਟ ਦੇ ਫੇਸ-2 ਦੀ ਮਾਰਕੀਟ 'ਚ ਚੱਲ ਰਹੇ ਬਜ਼ ਹੀਟ 7 ਰੈਸਟੋਰੈਂਟ 'ਚ ਕੀਤੀ ਕਾਰਵਾਈ ਦੌਰਾਨ 14 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮੌਕੇ ਤੋਂ ਹੁੱਕੇ, ਤੰਬਾਕੂ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਨਕੋਦਰ, 30 ਜੁਲਾਈ (ਗੁਰਵਿੰਦਰ ਸਿੰਘ)- ਪਿੰਡ ਜਹਾਾਗੀਰ ਵਿਚ, 28 ਸਾਲਾ ਨੌਜਵਾਨ ਨੇ ਘਰ ਦੀ ਤੀਸਰੀ ਮੰਜ਼ਿਲ 'ਤੇ ਕਮਰੇ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ¢ ਥਾਣਾ ਸਦਰ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਮਿ੍ਤਕ ਦਾ ਪਿਤਾ ਸੋਢੀ ਜੋ ਕਿ ਪਿੰਡ ਦਾ ਮੌਜੂਦਾ ਪੰਚ ...

ਪੂਰੀ ਖ਼ਬਰ »

ਜਾਇਦਾਦ ਕਰ ਲਈ ਯੂ. ਆਈ. ਡੀ. ਨੰਬਰ ਪਲੇਟਾਂ ਲੱਗਣ ਦਾ ਲੱਗੇਗਾ ਟੈਂਡਰ

ਜਲੰਧਰ, 30 ਜੁਲਾਈ (ਸ਼ਿਵ)-ਸਮਾਰਟ ਸਿਟੀ ਤਹਿਤ ਜਲਦੀ ਹੀ ਸ਼ਹਿਰ ਦੀਆਂ 3 ਲੱਖ ਦੇ ਕਰੀਬ ਜਾਇਦਾਦਾਂ 'ਤੇ ਯੂ. ਆਈ. ਡੀ. ਨੰਬਰ ਪਲੇਟਾਂ ਲਗਾਉਣ ਲਈ ਟੈਂਡਰ ਲਗਾਇਆ ਜਾ ਰਿਹਾ ਹੈ | 2 ਕਰੋੜ ਦੀ ਰਕਮ ਨਾਲ ਲੱਗਣ ਵਾਲੇ ਟੈਂਡਰ 'ਚ ਜਲੰਧਰ ਕੈਂਟ ਦੇ ਸ਼ਾਮਿਲ ਹੋਏ 11 ਪਿੰਡਾਂ ਦੀਆਂ ...

ਪੂਰੀ ਖ਼ਬਰ »

ਕਲਾਸ ਫੋਰ ਇੰਪਲਾਈਜ਼ ਯੂਨੀਅਨ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ

ਜਲੰਧਰ, 30 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਿਖ਼ਲਾਫ਼ ਦ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਜਲੰਧਰ ਇਕਾਈ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ...

ਪੂਰੀ ਖ਼ਬਰ »

17 ਸਾਲ ਬਾਅਦ ਖੁੱਲ੍ਹੇ ਲੱਧੇਵਾਲੀ-ਚੋਹਕਾਂ ਸੜਕ ਦੇ ਭਾਗ

ਚੁਗਿੱਟੀ-ਜੰਡੂਸਿੰਘਾ/ਜਲੰਧਰ ਛਾਉਣੀ, 30 ਜੁਲਾਈ (ਨਰਿੰਦਰ ਲਾਗੂ, ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੀ ਲੱਧੇਵਾਲੀ-ਲਾਲੇਵਾਲੀ ਤੋਂ ਚੌਾਹਕਾਂ ਵੱਲ ਨੂੰ ਜਾਂਦੀ ਰੋਡ ਜੋ ਕਿ ਬੀਤੇ 17 ਸਾਲਾਂ ਤੋਂ ਤਰਸਯੋਗ ਹਾਲਤ 'ਚ ਸੀ ਤੇ ਕਈ ਸਰਕਾਰਾਂ ਆਉਣ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਪੀ. ਏ. ਪੀ. ਕੈਂਪਸ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਜਲੰਧਰ, 30 ਜੁਲਾਈ (ਰਣਜੀਤ ਸਿੰਘ ਸੋਢੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਪੀ.ਏ.ਪੀ. ਕੈਂਪਸ ਜਲੰਧਰ ਦੇ ਪਿ੍ੰਸੀਪਲ ਅਸਿਤਾ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਗਿਆ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਚਾਹ ਦੀ ਦੁਕਾਨ ਨੂੰ ਲਾਈ ਅੱਗ

ਫਿਲੌਰ, 30 ਜੁਲਾਈ (ਸਤਿੰਦਰ ਸ਼ਰਮਾ)- ਬੀਤੀ ਰਾਤ ਸਿਵਲ ਹਸਪਤਾਲ ਦੇ ਸਾਹਮਣੇ ਇਕ ਚਾਹ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੁਕਾਨ ਮਾਲਕ ਗਨੀ ਪੁੱਤਰ ਰਾਮ ਲੁਭਾਇਆ ਵਾਸੀ ਫਿਲੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਿਵਲ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਕਰਤਾਰਪੁਰ, 30 ਜੁਲਾਈ (ਭਜਨ ਸਿੰਘ)-ਅੱਜ ਸਵੇਰੇ ਸਰਾਏ ਖ਼ਾਸ ਪੁਲੀ ਜੀ.ਟੀ. ਰੋਡ ਜਲੰਧਰ-ਅੰਮਿ੍ਤਸਰ ਉੱਪਰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਦੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਕੇ 'ਤੇ ਹੀ ਹੋ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਭਾਜਪਾ ਨੇ ਸਰਬਜੀਤ ਗਿੱਲ ਨੂੰ ਪ੍ਰਚਾਰ ਟ੍ਰੇਨਿੰਗ ਕਮੇਟੀ ਪੰਜਾਬ ਦਾ ਇੰਚਾਰਜ ਬਣਾਇਆ

ਭੋਗਪੁਰ, 30 ਜੁਲਾਈ (ਕੁਲਦੀਪ ਸਿੰਘ ਪਾਬਲਾ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਪੰਜਾਬ ਦੇ ਹਰ ਘਰ ਤੱਕ ਪ੍ਰਚਾਰ ਕਰਨ ਅਤੇ ਕੇਂਦਰ ਸਰਕਾਰ ਦਾ ਅਕਸ ਲੋਕਾਂ ਵਿਚ ਹਰਮਨ ਪਿਆਰਾ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਵਲੋਂ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਨੇ ਕੱਟੇ ਚਲਾਨ

ਗੁਰਾਇਆ, 30 ਜੁਲਾਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਫਿਲੌਰ ਵਿਚਕਾਰ ਆਰ.ਸੀ.ਹੋਟਲ ਚੌਕ 'ਤੇ ਪੰਚਾਇਤ ਵਿਭਾਗ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ | ਬੀ.ਡੀ.ਪੀ.ਓ. ਰਣਜੀਤ ਸਿੰਘ ਅਤੇ ਏ.ਐਸ.ਆਈ. ਰਜਿੰਦਰ ਕੁਮਾਰ ਦੀ ਟੀਮ ਨੇ ਨਾਕਾ ਲਗਾ ਕੇ ਬਗੈਰ ਮਾਸਕ ਵਾਹਨ ...

ਪੂਰੀ ਖ਼ਬਰ »

ਬਿਸਕੁਟਾਂ ਦਾ ਭਰਿਆ ਕੈਂਟਰ ਪਲਟਿਆ

ਗੁਰਾਇਆ, 30 ਜੁਲਾਈ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਫਿਲੌਰ ਵਿਚਕਾਰ ਬਿਸਕੁਟਾਂ ਦਾ ਭਰਿਆ ਇਕ ਕੈਂਟਰ ਪਲਟ ਗਿਆ | ਰਾਸ਼ਟਰੀ ਰਾਜ ਮਾਰਗ-44 'ਤੇ ਕੁਤਬੇਵਾਲ ਨਿਕਾਸੀ ਮੋੜ ਤੇ ਕੈਂਟਰ ਨੰਬਰ ਪੀ.ਬੀ.10 ਸੀ.ਡੀ. 9712 ਨੂੰ ਇਕ ਕੰਨਟੇਨਰ ਤੜਕਸਾਰ ਫੇਟ ਮਾਰ ਕੇ ਫਰਾਰ ਹੋ ਗਿਆ, ...

ਪੂਰੀ ਖ਼ਬਰ »

ਆਦਮਪੁਰ ਦੇ ਕਈ ਵਾਰਡਾਂ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ

ਆਦਮਪੁਰ, 30 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਕਈ ਵਾਰਡਾਂ 'ਚ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ¢ ਕਿਉਂਕਿ ਨਗਰ ਕੌਾਸਲ ਦੀਆਂ ਪਾਣੀ ਦੀਆਂ 2 ਮੋਟਰਾਂ ਪਿਛਲੇ 7-8 ਦਿਨਾਂ ਤੋਂ ਖਰਾਬ ਹਨ¢ ਆਦਮਪੁਰ ਦੇ ਵਾਰਡ ਨੰਬਰ 6,7,8 ਦੇ ਰਹਿਣ ਵਾਲੇ ਲੋਕ ਇਸ ਭਰ ਗਰਮੀ 'ਚ ਪਾਣੀ ਦੀ ...

ਪੂਰੀ ਖ਼ਬਰ »

ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਕਾਂਗਰਸੀ ਕੌ ਾਸਲਰ ਵਲੋਂ ਕੀਤੀ ਮੀਟਿੰਗ ਦਾ ਕੌ ਾਸਲਰਾਂ ਵਲੋਂ ਵਿਰੋਧ

ਆਦਮਪੁਰ, 30 ਜੁਲਾਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਇਕ ਕਾਂਗਰਸੀ ਕੌਾਸਲਰ ਦੀ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਮੀਟਿੰਗ ਕਰਨ ਦਾ ਵਿਰੋਧ ਕਰਦਿਆਂ ਨਗਰ ਕੌਾਸਲ ਆਦਮਪੁਰ ਦੇ ਪ੍ਰਧਾਨ ਪਵਿੱਤਰ ਸਿੰਘ, ਕੌਾਸਲਰ ਚਰਨਜੀਤ ਸਿੰਘ ਸ਼ੇਰੀ, ਕੌਾਸਲਰ ਰਮਨ ਕੁਮਾਰ ਪੁਰੰਗ, ਗਗਨ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਨੇ ਆਪਣੀਆਂ ਮੰਗਾਂ ਸਬੰਧੀ ਐੱਸ.ਐੱਮ.ਓ. ਕਾਲਾ ਬੱਕਰਾ ਨੂੰ ਦਿੱਤਾ ਮੰਗ ਪੱਤਰ

ਕਿਸ਼ਨਗੜ੍ਹ, 30 ਜੁਲਾਈ (ਹੁਸਨ ਲਾਲ)-ਬਲਾਕ ਭੋਗਪੁਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਨੇ ਆਪਣੇ ਮਾਣਭੱਤੇ ਨੂੰ ਜੁਲਾਈ ਤੱਕ ਵਧਾਉਣ ਲਈ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ ਦੇ ਐੱਸ.ਐੱਮ.ਓ. ਡਾ. ਕਮਲਪਾਲ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 9.20 ਲੱਖ ਦੀ ਮਾਰੀ ਠੱਗੀ, ਔਰਤ ਸਣੇ ਦੋ ਿਖ਼ਲਾਫ਼ ਮਾਮਲਾ ਦਰਜ

ਨਕੋਦਰ, 30 ਜੁਲਾਈ (ਗੁਰਵਿੰਦਰ ਸਿੰਘ)- ਨਕੋਦਰ ਸਦਰ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਂਅ 'ਤੇ 9.20 ਲੱਖ ਦੀ ਠੱਗੀ ਮਾਰਨ ਦੀ ਸ਼ਿਕਾਇਤ 'ਤੇ ਜਾਾਚ ਤੋਂ ਬਾਅਦ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਜਲੰਧਰ ਦਿਹਾਤੀ ਦੇ ਆਦੇਸ਼ਾਾ ਤੇ ਇਕ ਔਰਤ ਸਣੇ ਦੋ ਟਰੈਵਲ ਏਜੰਟਾਾ ਖਿਲਾਫ ਮੁਕੱਦਮਾ ...

ਪੂਰੀ ਖ਼ਬਰ »

ਨਵੀਂ ਕੌਮੀ ਸਿੱਖਿਆ ਨੀਤੀ ਦਾ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਵਲੋਂ ਵਿਰੋਧ

ਮਲਸੀਆਂ, 30 ਜੁਲਾਈ (ਸੁਖਦੀਪ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਨਵੀਂ ਕੌਮੀ ਸਿੱਖਿਆ ਨੀਤੀ-2020 ਨੂੰ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਥੋਪੀ ਨੀਤੀ ਗਰਦਾਨਿਆਂ ਅਤੇ ਇਸ ਦਾ ਵਿਰੋਧ ਕੀਤਾ ਹੈ | ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਜੀ ਐਾਬੂਲੈਂਸਾਂ ਲਈ ਰੇਟ ਨਿਰਧਾਰਿਤ

ਜਲੰਧਰ, 30 ਜੁਲਾਈ (ਐੱਮ. ਐੱਸ. ਲੋਹੀਆ)- ਜ਼ਿਲ੍ਹਾ ਪ੍ਰਸਾਸ਼ਨ ਵਲੋਂ ਨਿੱਜੀ ਐਾਬੂਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ, ਤਾਂ ਜੋ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਇਸ ਨਾਜ਼ੁਕ ਹਾਲਾਤ ਦੌਰਾਨ ਕੋਈ ਵੀ ਵਾਧੂ ਚਾਰਜ ਨਾ ਵਸੂਲ ਸਕੇ | ਇਹ ਰੇਟ ਨਿਰਧਾਰਿਤ ਕਰਨ ...

ਪੂਰੀ ਖ਼ਬਰ »

ਬਰਲਟਨ ਪਾਰਕ 'ਚ ਵੀ ਲੱਗਣਗੀਆਂ ਉੱਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ

ਜਲੰਧਰ, 30 ਜੁਲਾਈ (ਸ਼ਿਵ)- ਜੇਕਰ ਕੋਈ 30 ਸਤੰਬਰ ਤੱਕ ਆਪਣੀਆਂ ਗੱਡੀਆਂ 'ਤੇ ਉਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ 30 ਸਤੰਬਰ ਤੱਕ ਨਹੀਂ ਲਗਵਾਉਣਗੇ ਤਾਂ ਟ੍ਰੈਫ਼ਿਕ ਪੁਲਿਸ ਵਲੋਂ ਉਨ੍ਹਾਂ ਲੋਕਾਂ ਦੇ 1 ਅਕਤੂਬਰ ਤੋਂ ਚਲਾਨ ਕੱਟਣ ਦਾ ਕੰਮ ਸ਼ੁਰੂ ਹੋ ਜਾਵੇਗਾ | ਟਰਾਂਸਪੋਰਟ ...

ਪੂਰੀ ਖ਼ਬਰ »

ਭੈਰੋਂ ਬਾਜ਼ਾਰ ਦੀ ਸੜਕ 'ਤੇ ਮੀਂਹ ਨਾਲ ਬਜਰੀ ਫੈਲੀ, ਦੁਕਾਨਦਾਰ ਰਹੇ ਪ੍ਰੇਸ਼ਾਨ

ਜਲੰਧਰ, 30 ਜੁਲਾਈ (ਸ਼ਿਵ)- ਉੱਤਰੀ ਹਲਕੇ ਵਿਚ ਕਈ ਸੜਕਾਂ ਤੋੜਨ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਹੋ ਰਹੀ ਹੈ ਤੇ ਬੀਤੀ ਰਾਤ ਪਏ ਮੀਂਹ ਕਰਕੇ ਭੈਰੋਂ ਬਾਜ਼ਾਰ ਤੋਂ ਕਿਲਾ ਮੁਹੱਲੇ ਵਾਲੀ ਬਣ ਰਹੀ ਸੜਕ ਦੀ ਸਾਰੀ ਬਜਰੀ ਰੁੜ ਕੇ ਭੈਰੋਂ ਬਾਜ਼ਾਰ ਦੀ ਸੜਕ 'ਤੇ ਆ ਗਈ ਜਿਸ ਕਰਕੇ ...

ਪੂਰੀ ਖ਼ਬਰ »

ਪੀ. ਏ. ਪੀ. 'ਚ 70ਵੇਂ ਵਣ-ਮਹਾਂਉਤਸਵ ਦੌਰਾਨ ਬੂਟੇ ਲਾਉਣ ਦੀ ਹੋਈ ਸ਼ੁਰੂਆਤ

ਜਲੰਧਰ ਛਾਉਣੀ, 30 ਜੁਲਾਈ (ਪਵਨ ਖਰਬੰਦਾ)- ਵਿਸ਼ਵ ਭਰ 'ਚ ਵੱਧ ਰਹੀ ਤਪਸ਼ ਨੂੰ ਘੱਟ ਕਰਨ 'ਚ ਆਪਣਾ ਯੋਗਦਾਨ ਪਾਉਣ ਅਤੇ ਪੀ.ਏ.ਪੀ. ਕੈਂਪਸ ਨੂੰ ਪ੍ਰਦੂਸ਼ਣ ਰਹਿਤ ਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਅੱਜ ਪੀ.ਏ.ਪੀ. ਹੈਡਕੁਆਰਟਰ ਵਿਖੇ 70ਵਾਂ ਵਣ ਮਹਾਂਉਤਸਵ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਹੈਨਰੀ ਸਮਰਥਕ ਕੌ ਾਸਲਰ ਜੱਸਲ ਨੇ ਕੇ. ਡੀ. ਭੰਡਾਰੀ ਨੂੰ ਦਲਿਤ ਵਿਰੋਧੀ ਆਖ਼ਦਿਆਂ ਲਗਾਏ ਦੋਸ਼

ਜਲੰਧਰ, 30 ਜੁਲਾਈ(ਸ਼ਿਵ ਸ਼ਰਮਾ)-ਵਿਧਾਨ ਸਭਾ ਚੋਣਾਂ ਨੂੰ ਅਜੇ ਡੇਢ ਸਾਲ ਪਿਆ ਹੈ, ਪਰ ਉੱਤਰੀ ਹਲਕੇ ਦੀ ਸਿਆਸਤ ਵਿਚ ਗਰਮੀ ਆ ਗਈ ਹੈ, ਕਿਉਂਕਿ ਹੈਨਰੀ ਸਮਰਥਕ ਕੌਾਸਲਰ ਦੇਸ ਰਾਜ ਜੱਸਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਉੱਤਰੀ ਹਲਕੇ ਦੇ ਸਾਬਕਾ ਭਾਜਪਾ ਵਿਧਾਇਕ ਕੇ. ਡੀ. ...

ਪੂਰੀ ਖ਼ਬਰ »

ਮਾਮਲਾ ਸੋਨੇ ਦੇ ਗਹਿਣੇ ਦੇਣ ਦੀ ਕਿੱਟੀ ਪਵਾ ਕੇ ਮਾਰੀ ਕਰੋੜਾਂ ਰੁਪਏ ਦੀ ਠੱਗੀ ਦਾ

ਗਗਨਦੀਪ ਦਾ 4 ਦਿਨਾ ਰਿਮਾਂਡ ਹੋਰ ਵਧਿਆ, ਕੰਪਨੀ ਦੇ ਸੀ.ਏ. ਨੂੰ ਵੀ ਜਾਂਚ 'ਚ ਕੀਤਾ ਜਾਵੇਗਾ ਸ਼ਾਮਿਲ

ਜਲੰਧਰ, 30 ਜੁਲਾਈ (ਐੱਮ. ਐੱਸ. ਲੋਹੀਆ) - ਲੋਕਾਂ ਨਾਲ ਕੋਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-7 ਵਲੋਂ ਰਿਮਾਂਡ 'ਤੇ ਲਏ ਗਏ ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰਦੀਪ ਨਗਰ, ਜਲੰਧਰ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਉਸ ਦਾ 4 ਦਿਨ ਦਾ ਹੋਰ ...

ਪੂਰੀ ਖ਼ਬਰ »

ਬੱਚਿਆਂ ਨਾਲ ਦੋਸਤਾਨਾ ਵਿਹਾਰ ਰੱਖਣਾ ਚਾਹੀਦਾ ਹੈ-ਡਾ. ਅਸ਼ਮੀਤ ਸਿੰਘ

ਨੌਜਵਾਨਾਂ 'ਚ ਲਗਾਤਾਰ ਵੱਧ ਰਹੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਂ ਬਾਰੇ ਵਿਚਾਰ ਰੱਖਦੇ ਹੋਏ ਮਨੋਰੋਗਾਂ ਦੇ ਮਾਹਿਰ ਡਾ. ਅਸ਼ਮੀਤ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਹਰ ਇਕ ਮੈਂਬਰ ਨੂੰ ਇਕ ਦੂਸਰੇ ਨਾਲ ਦੋਸਤਾਨਾ ਵਿਹਾਰ ਰੱਖਣਾ ਚਾਹੀਦਾ ਹੈ ਅਤੇ ਜਿਥੋਂ ਤੱਕ ਹੋ ਸਕੇ ...

ਪੂਰੀ ਖ਼ਬਰ »

ਭਿੱਜੀਆਂ ਅੱਖਾਂ ਨਾਲ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਮਾਣਕ ਸ਼ਰਮਾ ਨੂੰ ਦਿੱਤੀ ਅੰਤਿਮ ਵਿਦਾਇਗੀ

ਜਲੰਧਰ, 30 ਜੁਲਾਈ (ਐੱਮ.ਐੱਸ. ਲੋਹੀਆ) - ਬਸਤੀ ਸ਼ੇਖ ਦੇ ਰਹਿਣ ਵਾਲੇ ਦੋ ਭੈਣਾਂ ਦੇ ਇਕੱਲੇ ਭਰਾ ਮਾਣਕ ਸ਼ਰਮਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਬਸਤੀ ਸ਼ੇਖ ਦੇ ਸ਼ਮਸ਼ਾਨਘਾਟ 'ਚ ਪਿਤਾ ਚੰਦਰ ...

ਪੂਰੀ ਖ਼ਬਰ »

ਭਾਜਪਾ ਮੇਅਰ ਦੇ ਕਾਰਜਕਾਲ ਦੌਰਾਨ 82 ਕਾਲੋਨੀਆਂ 'ਤੇ ਮਿਹਰਬਾਨੀ, 18 ਕਰੋੜ ਦਾ ਨੁਕਸਾਨ

ਜਲੰਧਰ, 30 ਜੁਲਾਈ (ਸ਼ਿਵ ਸ਼ਰਮਾ) - ਇਕ ਪਾਸੇ ਤਾਂ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਮਾਮੂਲੀ ਖ਼ਾਮੀ ਪਾਏ ਜਾਣ ਤੋਂ ਬਾਅਦ ਦੁਕਾਨ ਜਾਂ ਕਿਸੇ ਦਾ ਘਰ ਤੋੜ ਦਿੱਤਾ ਜਾਂਦਾ ਹੈ, ਪਰ ਸ਼ਹਿਰ ਵਿਚ ਕਈ ਨਾਜਾਇਜ਼ ਕਾਲੋਨੀਆਂ ਨਿਗਮ ਨੂੰ ਫ਼ੀਸਾਂ ਬਿਨਾਂ ਦਿੱਤੇ ਹੀ ਕੱਟੀਆਂ ...

ਪੂਰੀ ਖ਼ਬਰ »

ਜੇਲ੍ਹ 'ਚ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਹਵਾਲਾਤੀ ਵਿਰੁੱਧ ਕੇਸ ਦਰਜ

ਕਪੂਰਥਲਾ, 30 ਜੁਲਾਈ (ਸਡਾਨਾ)-ਮਾਡਰਨ ਜੇਲ੍ਹ ਦੇ ਇਕ ਹਵਾਲਾਤੀ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਟਰਾਂਸਪੋਰਟ ਨਗਰ ਸਾਹਮਣੇ ਟੁੱਟੀ ਸੜਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ

ਜਲੰਧਰ, 30 ਜੁਲਾਈ (ਸ਼ਿਵ)- ਵਕੀਲ ਸ਼ਿਵ ਲਾਲ ਵਲੋਂ ਰੋਸ ਜ਼ਾਹਰ ਕਰਨ ਤੋਂ ਬਾਅਦ ਹਾਈਵੇ ਅਥਾਰਿਟੀ ਨੇ ਟਰਾਂਸਪੋਰਟ ਨਗਰ ਸਾਹਮਣੇ ਟੁੱਟੀ ਸੜਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਬੀਤੇ ਦਿਨੀਂ ਵਕੀਲ ਸ਼ਿਵ ਲਾਲ ਪਾਣੀ ਵਿਚ ਡੁੱਬੀ ਟੱੁਟੀ ਸੜਕ 'ਚ ਡਿੱਗ ਜਾਣ ...

ਪੂਰੀ ਖ਼ਬਰ »

ਇਕ ਬਿਮਾਰੀ ਲਾ-ਇਲਾਜ਼, ਦੂਸਰੀ ਮਹਿੰਗਾਈ ਦੀ ਮਾਰ ਤੇ ਉਤੋਂ ਬੇਮੁਖ ਹੋਈ ਸਰਕਾਰ

ਜਲੰਧਰ, 30 ਜੁਲਾਈ (ਜਸਪਾਲ ਸਿੰਘ)-ਕੋਰੋਨਾ ਮਹਾਂਮਾਰੀ ਨੇ ਜਿਥੇ ਪੂਰੀ ਦੁਨੀਆਂ ਦੇ ਮੁਲਕਾਂ ਨੂੰ ਵੱਡੀ ਆਰਥਿਕ ਮੰਦੀ 'ਚ ਧੱਕ ਦਿੱਤਾ ਹੈ, ਉਥੇ ਭਾਰਤ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਿਆ ਹੈ | ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਕੋਰੋਨਾ ਮਹਾਂਮਾਰੀ ਅਜੇ ਕਾਬੂ ...

ਪੂਰੀ ਖ਼ਬਰ »

ਨਵੀਂ ਸਿੱਖਿਆ ਨੀਤੀ ਤਹਿਤ ਮਲਟੀਪਲ ਐਾਟਰੀ ਤੇ ਐਗਜ਼ਿਟ ਸਹੂਲਤ ਸ਼ਲਾਘਾਯੋਗ-ਪ੍ਰੋ. ਅਤਿਮਾ ਸ਼ਰਮਾ ਦਿਵੇਦੀ

ਜਲੰਧਰ, 30 ਜੁਲਾਈ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਕਾਲਜ ਵਲੋਂ ਭਾਰਤ ਸਰਕਾਰ ਦੁਆਰਾ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ 2020 ਦਾ ਖੁੱਲ੍ਹਦਿਲੀ ਨਾਲ ਸੁਆਗਤ ਕੀਤਾ ਗਿਆ | ਵਿਦਿਆਲਾ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਨਵੀਂ ਨੀਤੀ ਦੀ ਸ਼ਲਾਘਾ ...

ਪੂਰੀ ਖ਼ਬਰ »

ਬੇਅਦਬੀ ਦੇ ਨਾਂਅ 'ਤੇ ਕਾਂਗਰਸ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼-ਰਾਣਾ

ਚੁਗਿੱਟੀ/ਜੰਡੂ ਸਿੰਘਾ, 30 ਜੁਲਾਈ (ਨਰਿੰਦਰ ਲਾਗੂ)-ਸਿੱਖਾਂ ਦੀ ਮਜ਼ਬੂਤ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਘਬਰਾਏ ਹੋਏ ਕਾਂਗਰਸੀਆਂ ਵਲੋਂ ਬੇਅਦਬੀ ਦੇ ਨਾਂਅ 'ਤੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ...

ਪੂਰੀ ਖ਼ਬਰ »

ਪੰਪ ਆਪ੍ਰੇਟਰਾਂ ਤੇ ਸੀਵਰਮੈਨ ਵਲੋਂ ਨਗਰ ਕੌ ਾਸਲ 'ਤੇ ਦੋ ਮਹੀਨੇ ਤੋਂ ਤਨਖਾਹ ਨਾ ਦੇਣ ਦੇ ਦੋਸ਼

ਕਰਤਾਰਪੁਰ, 30 ਜੁਲਾਈ (ਭਜਨ ਸਿੰਘ)-ਨਗਰ ਕੌਾਸਲ ਕਰਤਾਰਪੁਰ ਅੰਦਰ ਆਪ੍ਰੇਟਰ ਅਤੇ ਸੀਵਰਮੈਨ ਦਾ ਕੰਮ ਕਰਦੇ ਲਗਪਗ ਡੇਢ ਦਰਜਨ ਸਫ਼ਾਈ ਮਜ਼ਦੂਰ ਯੂਨੀਅਨ ਕਰਤਾਰਪੁਰ ਦੇ ਵਰਕਰਾਂ ਨੇ ਦੋਸ਼ ਲਗਾਇਆ ਕਿ ਪਿਛਲੇ 2 ਮਹੀਨੇ ਤੋਂ ਕੋਵਿਡ-19 ਦੇ ਸਮੇਂ 'ਚ ਕੰਮ ਕਰ ਰਹੇ ਸਫ਼ਾਈ ...

ਪੂਰੀ ਖ਼ਬਰ »

ਬਿਨਾਂ ਆਈਲਟਸ ਯੂ.ਕੇ 'ਚ ਪੜ੍ਹਾਈ ਕਰਨ ਦਾ ਸੁਨਹਿਰੀ ਮੌਕਾ- ਰਿਪੁਦਮਨ ਸਿੰਘ, ਗਗਨਦੀਪ ਸਿੰਘ

ਜਲੰਧਰ, 30 ਜੁਲਾਈ (ਹਰਵਿੰਦਰ ਸਿੰਘ ਫੁੱਲ)- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬੱਚਿਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਖ਼ਾਸ ਕਰ ਕੇ ਵਿਦੇਸ਼ 'ਚ ਪੜ੍ਹਨ ਜਾਣ ਦੇ ਇੱਛੁਕ ਵਿਦਿਆਰਥੀ ਖ਼ਾਸੇ ਪ੍ਰੇਸ਼ਾਨ ਹਨ, ਕਿਉਂਕਿ ਸਹੀ ਸਮੇਂ 'ਤੇ ਨਤੀਜਾ ਨਾ ਮਿਲਣ ...

ਪੂਰੀ ਖ਼ਬਰ »

ਕੂੜੇ ਦੇ ਢੇਰਾਂ 'ਤੇ ਪੈਦਾ ਹੋਏ ਮੱਛਰਾਂ ਤੋਂ ਦੁਖੀ ਸਤਨਾਮ ਨਗਰ ਦੇ ਵਸਨੀਕ

ਚੁਗਿੱਟੀ/ਜੰਡੂ ਸਿੰਘਾ, 30 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਸਤਨਾਮ ਨਗਰ ਤੇ ਨਾਲ ਲਗਦੇ ਚੁਗਿੱਟੀ ਚੌਕ ਦੇ ਲਾਗੇ ਵੱਡੀ ਮਾਤਰਾ 'ਚ ਪਏ ਕੂੜੇ ਦੇ ਢੇਰਾਂ 'ਤੇ ਮੱਖੀਆਂ ਤੇ ਮੱਛਰਾਂ ਦੀ ਹੋ ਚੁੱਕੀ ਬਹੁਤਾਤ ਇਲਾਕਾ ਵਸਨੀਕਾਂ ਲਈ ਮੁਸੀਬਤ ਬਣੀ ਹੋਈ ਹੈ | ਰਾਮ ਚੰਦ, ...

ਪੂਰੀ ਖ਼ਬਰ »

ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਕਾਂਗਰਸੀ ਕੌ ਾਸਲਰ ਵਲੋਂ ਕੀਤੀ ਮੀਟਿੰਗ ਦਾ ਕੌਸਲਰਾਂ ਵਲੋਂ ਵਿਰੋਧ

ਆਦਮਪੁਰ, 30 ਜੁਲਾਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਇਕ ਕਾਂਗਰਸੀ ਕੌਾਸਲਰ ਦੀ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਮੀਟਿੰਗ ਕਰਨ ਦਾ ਵਿਰੋਧ ਕਰਦਿਆਂ ਨਗਰ ਕੌਾਸਲ ਆਦਮਪੁਰ ਦੇ ਪ੍ਰਧਾਨ ਪਵਿੱਤਰ ਸਿੰਘ, ਕੌਾਸਲਰ ਚਰਨਜੀਤ ਸਿੰਘ ਸ਼ੇਰੀ, ਕੌਾਸਲਰ ਰਮਨ ਕੁਮਾਰ ਪੁਰੰਗ, ਗਗਨ ...

ਪੂਰੀ ਖ਼ਬਰ »

ਚੀਤੇ ਦੀ ਅਫ਼ਵਾਹ ਨੂੰ ਲੈ ਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਫਿਲੌਰ, 30 ਜੁਲਾਈ (ਸਤਿੰਦਰ ਸ਼ਰਮਾ)- ਬੀਤੀ ਰਾਤ ਪਿੰਡ ਤੇਹਿੰਗ, ਅੱਟੀ, ਮਨਸੂਰਪੁਰ ਆਦਿ ਦੇ ਗੁਰੂ ਘਰਾਂ ਤੋਂ ਲਾਊਡ ਸਪੀਕਰਾਂ ਰਾਹੀਂ ਇਹ ਚੇਤਾਵਨੀ ਦਿੱਤੀ ਗਈ ਕਿ ਇਲਾਕੇ ਵਿਚ ਚੀਤਾ ਘੁੰਮਦਾ ਵੇਖਿਆ ਗਿਆ ਹੈ ਅਤੇ ਗੁਰੂ ਘਰ ਦੇ ਨਜ਼ਦੀਕ ਵਿਚਰਨ ਵਾਲੇ ਲੋਕਾਂ ਨੂੰ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਨੇ ਮੰਗਾਂ ਸਬੰਧੀ ਐੱਸ.ਐੱਮ.ਓ. ਕਾਲਾ ਬੱਕਰਾ ਨੂੰ ਦਿੱਤਾ ਮੰਗ ਪੱਤਰ

ਕਿਸ਼ਨਗੜ੍ਹ, 30 ਜੁਲਾਈ (ਹੁਸਨ ਲਾਲ)-ਬਲਾਕ ਭੋਗਪੁਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਨੇ ਆਪਣੇ ਮਾਣਭੱਤੇ ਨੂੰ ਜੁਲਾਈ ਤੱਕ ਵਧਾਉਣ ਲਈ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ ਦੇ ਐੱਸ.ਐੱਮ.ਓ. ਡਾ. ਕਮਲਪਾਲ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 9.20 ਲੱਖ ਦੀ ਮਾਰੀ ਠੱਗੀ, ਔਰਤ ਸਣੇ ਦੋ ਿਖ਼ਲਾਫ਼ ਮਾਮਲਾ ਦਰਜ

ਨਕੋਦਰ, 30 ਜੁਲਾਈ (ਗੁਰਵਿੰਦਰ ਸਿੰਘ)- ਨਕੋਦਰ ਸਦਰ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਂਅ 'ਤੇ 9.20 ਲੱਖ ਦੀ ਠੱਗੀ ਮਾਰਨ ਦੀ ਸ਼ਿਕਾਇਤ 'ਤੇ ਜਾਾਚ ਤੋਂ ਬਾਅਦ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਜਲੰਧਰ ਦਿਹਾਤੀ ਦੇ ਆਦੇਸ਼ਾਾ ਤੇ ਇਕ ਔਰਤ ਸਣੇ ਦੋ ਟਰੈਵਲ ਏਜੰਟਾਾ ਖਿਲਾਫ ਮੁਕੱਦਮਾ ...

ਪੂਰੀ ਖ਼ਬਰ »

ਨਵੀਂ ਕੌਮੀ ਸਿੱਖਿਆ ਨੀਤੀ ਦਾ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਵਲੋਂ ਵਿਰੋਧ

ਮਲਸੀਆਂ, 30 ਜੁਲਾਈ (ਸੁਖਦੀਪ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਨਵੀਂ ਕੌਮੀ ਸਿੱਖਿਆ ਨੀਤੀ-2020 ਨੂੰ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਥੋਪੀ ਨੀਤੀ ਗਰਦਾਨਿਆਂ ਅਤੇ ਇਸ ਦਾ ਵਿਰੋਧ ਕੀਤਾ ਹੈ | ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ...

ਪੂਰੀ ਖ਼ਬਰ »

ਸ਼ਹਿਰੀ ਦਿੱਖ ਵਾਲਾ ਪਿੰਡ ਹੈ ਸਰਹਾਲੀ

ਸੁਰਜੀਤ ਸਿੰਘ ਜੰਡਿਆਲਾ 9888497101 ਜੰਡਿਆਲਾ ਮੰਜਕੀ- ਜੰਡਿਆਲਾ-ਫਗਵਾੜਾ ਮੁੱਖ ਮਾਰਗ 'ਤੇ ਜਲੰਧਰ ਕਪੂਰਥਲਾ ਜ਼ਿਲਿ੍ਹਆਂ ਨੂੰ ਜੋੜਦੇ ਪਿੰਡ ਸਰਹਾਲੀ ਦੀ ਪੰਚਾਇਤ ਨੂੰ ਆਰਥਿਕ ਸਹਾਇਤਾ ਦੇ ਕੇ ਸ਼ਹਿਰੀ ਦਿੱਖ ਪ੍ਰਦਾਨ ਕੀਤੀ ਹੈ | ਪਿੰਡ ਵਿਚ ਸੀਵਰੇਜ ਦੀ ਸਹੂਲਤ, ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਂਦਾ ਇਕ ਕਾਬੂ

ਕਪੂਰਥਲਾ, 30 ਜੁਲਾਈ (ਸਡਾਨਾ)-ਥਾਣਾ ਸਿਟੀ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਸੁਰਜੀਤ ਸਿੰਘ ਨੇ ਇਕ ਵਿਅਕਤੀ ਨੂੰ ਦੜਾ ਸੱਟਾ ਲਗਵਾਉਂਦੇ ਹੋਏ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਕਰਤਾਰਪੁਰ, 30 ਜੁਲਾਈ (ਭਜਨ ਸਿੰਘ)-ਅੱਜ ਸਵੇਰੇ ਸਰਾਏ ਖ਼ਾਸ ਪੁਲੀ ਜੀ.ਟੀ. ਰੋਡ ਜਲੰਧਰ-ਅੰਮਿ੍ਤਸਰ ਉੱਪਰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਦੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਕੇ 'ਤੇ ਹੀ ਹੋ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦਲਿਤ ਸਮਾਜ ਦੀ ਰੱਖਿਆ ਕਰਨ 'ਚ ਫ਼ੇਲ੍ਹ- ਸਹੋਤਾ

ਲੋਹੀਆਂ ਖਾਸ, 30 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜ਼ਿ:) ਪੰਜਾਬ ਦੀ ਮੀਟਿੰਗ ਪਿੰਡ ਅਲੀਵਾਲ ਵਿਖੇ ਹੋਈ, ਜਿਥੇ ਪੰਜਾਬ ਪ੍ਰਧਾਨ ਗੁਰਜੋਤ ਸਿੰਘ ਸਹੋਤਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ...

ਪੂਰੀ ਖ਼ਬਰ »

ਵਿਨੋਦ ਮਿਸ਼ਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ

ਨਕੋਦਰ, 30 ਜੁਲਾਈ (ਗੁਰਵਿੰਦਰ ਸਿੰਘ)- ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਮਿਸ਼ਰ ਨੇ 27 ਜੁਲਾਈ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗਟਿਵ ਆਈ ਹੈ | ਵਿਨੋਦ ਮਿਸ਼ਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਰੇ ਹੀ ਸ਼ਹਿਰ ਵਾਸੀ ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੀਬੀ ਵੀਰਪਾਲ ਕੌਰ ਵਿਰੁੱਧ ਐਸ. ਐਚ. ਓ. ਨੂੰ ਦਿੱਤਾ ਮੰਗ ਪੱਤਰ

ਫਿਲੌਰ, 30 ਜੁਲਾਈ (ਸਤਿੰਦਰ ਸ਼ਰਮਾ)- ਅੱਜ ਇਥੇ ਥਾਣਾ ਫਿਲੌਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਸੱਦੇ 'ਤੇ ਸਾਬਕਾ ਐਸ.ਜੀ.ਪੀ.ਸੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼ੋ੍ਰਮਣੀ ਅਕਾਲੀ ਦਲ ਜਥੇਦਾਰ ਹਰਜਿੰਦਰ ਸਿੰਘ ਲੱਲ੍ਹੀਆਂ, ਸੀਨੀਅਰ ਅਕਾਲੀ ਆਗੂ ਸਤਿੰਦਰ ...

ਪੂਰੀ ਖ਼ਬਰ »

ਗੁਰਾਇਆ-ਫਿਲੌਰ ਦੇ ਆਂਗਣਵਾੜੀ ਵਰਕਰ ਐਸ. ਡੀ. ਐਮ. ਨੂੰ ਮਿਲੇ

ਗੁਰਾਇਆ, 30 ਜੁਲਾਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ-ਫਿਲੌਰ ਆਂਗਣਵਾੜੀ ਵਰਕਰਾਂ ਦਾ ਇਕ ਵਫ਼ਦ ਐਸ.ਡੀ.ਐਮ. ਫਿਲੌਰ ਨੂੰ ਮਿਲਿਆ | ਇਸ ਮੌਕੇ ਬਲਾਕ ਪ੍ਰਧਾਨ ਪੂਨਮ ਰਾਣੀ ਨੇ ਦੱਸਿਆ ਕਿ ਕੋਵਿਡ-19 ਦੌਰਾਨ ਆਂਗਣਵਾੜੀ ਵਰਕਰਾਂ ਨੇ ਪਹਿਲੀ ਕਤਾਰ 'ਚ ਆ ਕੇ ਘਰ-ਘਰ ਜਾ ਕੇ ਸਿਹਤ ...

ਪੂਰੀ ਖ਼ਬਰ »

ਸਰਕਾਰੀ ਸਕੂਲ ਚੱਕ ਦੇਸ ਰਾਜ 'ਚ ਬੱਚਿਆਂ ਨੂੰ ਕੀਤਾ ਸਨਮਾਨਿਤ

ਗੁਰਾਇਆ, 30 ਜੁਲਾਈ (ਚਰਨਜੀਤ ਸਿੰਘ ਦੁਸਾਂਝ)- ਜਥੇਦਾਰ ਲਛਮਣ ਸਿੰਘ ਮੈਮੋ.ਸ.ਸ.ਸ. ਚੱਕ ਦੇਸ ਰਾਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਕ ਸਾਦੇ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਦੀ ਜਾਣਕਾਰੀ ਦਿੰਦਿਆ ਸਕੂਲ ਪਿ੍ੰਸੀਪਲ ਸ਼੍ਰੀਮਤੀ ਕਮਲਜੀਤ ਨੇ ਦੱਸਿਆ ਬਾਰ੍ਹਵੀਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX