ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਕੋਰੋਨਾ ਦੇ ਫੈਲਾਅ 'ਤੇ ਕਾਫ਼ੀ ਹੱਦ ਤਕ ਕੰਟਰੋਲ ਕਰ ਲਿਆ ਹੈ, ਇਸ ਲਈ ਹੁਣ ਤੱਕ ਹੁਸ਼ਿਆਰਪੁਰ ਵਿਚ ਸਥਿਤੀ ਕੰਟਰੋਲ ਹੇਠ ਹੈ | ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਹਰ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ | ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਪ੍ਰਸ਼ਾਸਨ ਨੇ ਟੀਮ ਵਰਕ ਦੇ ਤੌਰ 'ਤੇ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਤਹਿਤ ਕੋਰੋਨਾ ਵਾਇਰਸ 'ਤੇ ਇਕਜੁੱਟਤਾ ਨਾਲ ਫਤਹਿ ਪਾਈ ਜਾ ਸਕਦੀ ਹੈ | ਜ਼ਿਲ੍ਹੇ ਵਿਚ ਕੋਵਿਡ-19 ਦੇ ਵਧੇਰੇ ਟੈੱਸਟ ਨੈਗੇਟਿਵ ਆ ਰਹੇ ਹਨ | ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਰਿਕਵਰੀ ਰੇਟ ਵੀ ਕਾਫ਼ੀ ਚੰਗਾ ਹੈ | ਕੋਵਿਡ-19 ਨੂੰ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ 211 ਆਕਸੀਜਨ ਵਾਲੇ ਬੈੱਡ ਉਪਲਬਧ ਹਨ, ਜਦਕਿ ਪ੍ਰਾਈਵੇਟ ਵਿਚ ਇਸ ਤਰ੍ਹਾਂ ਦੇ 1628 ਬੈੱਡ ਹਨ | ਇਸੇ ਤਰ੍ਹਾਂ ਜ਼ਿਲ੍ਹੇ ਵਿਚ ਨਿੱਜੀ ਹਸਪਤਾਲਾਂ ਵਿਚ 13 ਆਈ.ਸੀ.ਯੂ. ਯੂਨਿਟ ਹਨ, ਜਿਸ ਵਿਚ 10 ਵੈਂਟੀਲੇਟਰ ਬੈੱਡ ਉਪਲੱਬਧ ਹਨ | ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਸਾਰੇ ਵਿਭਾਗ ਪਾਲਣਾ ਕਰਨਗੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਪੰਚਾਲ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਬ੍ਰਹਮਸ਼ੰਕਰ ਜਿੰਪਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਐਸ.ਪੀ. ਪਰਮਿੰਦਰ ਸਿੰਘ, ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਸਿਵਲ ਸਰਜਨ ਡਾ: ਜਸਵੀਰ ਸਿਘ ਐਸ.ਈ. ਕਾਰਪੋਰੇਸ਼ਨ ਪੀ.ਐਸ. ਖਾਂਬਾ, ਡੀ.ਐਫ.ਓ. ਨਰੇਸ਼ ਮਹਾਜਨ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਅੱਗੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ 7ਵੇਂ ਦਿਨ 'ਚ ਦਾਖਲ ਹੋ ਗਈ | ਭੁੱਖ ਹੜਤਾਲ 'ਚ ਸ਼ਿਵਤੰਤਰ, ਸੰਦੀਪ ਕੁਮਾਰ, ਆਰਤੀ ਤੱਖੀ, ...
ਗੜ੍ਹਸ਼ੰਕਰ, 31 ਜੁਲਾਈ (ਧਾਲੀਵਾਲ)- ਪਿੰਡ ਸਮੁੰਦੜਾ ਦਾ ਇਕ ਨੌਜਵਾਨ ਰਾਜਸਥਾਨ ਦੀ ਲੜਕੀ ਨਾਲ ਇੰਟਰਨੈੱਟ 'ਤੇ ਵਿਆਹ ਕਰਵਾ ਕੇ ਕਥਿਤ ਤੌਰ 'ਤੇ ਠੱਗੀ ਦਾ ਸ਼ਿਕਾਰ ਹੋ ਗਿਆ ਹੈ | ਵਿਆਹ ਦੇ ਕੁਝ ਦਿਨਾਂ ਬਾਅਦ ਲੜਕੀ ਦੇ ਪੇਕੇ ਘਰ ਵਾਪਸ ਜਾਣ 'ਤੇ ਲੜਕੇ ਦੇ ਘਰੋਂ ਸੋਨੇ ਦੇ ...
ਟਾਂਡਾ ਉੜਮੁੜ, ਮਿਆਣੀ, 31 ਜੁਲਾਈ (ਦੀਪਕ ਬਹਿਲ, ਹਰਜਿੰਦਰ ਸਿੰਘ ਮੁਲਤਾਨੀ)- ਬੀਤੇ ਦਿਨ ਪਿੰਡੀਖੈਰ ਦੇ ਚਚੇਰੇ ਭਰਾਵਾਂ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਸਿਵਲ ਹਸਪਤਾਲ ਟਾਂਡਾ 'ਚ ਮੌਤ ਹੋ ਗਈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਅਮਾਨਤ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹੇ 'ਚ ਬੀ.ਐਸ.ਐੱਫ. ਦੇ 2 ਜਵਾਨਾਂ ਸਮੇਤ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 557 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ...
ਮਾਹਿਲਪੁਰ/ਚੱਬੇਵਾਲ, 31 ਜੁਲਾਈ (ਦੀਪਕ ਅਗਨੀਹੋਤਰੀ, ਥਿਆੜਾ)- ਬਲਾਕ ਮਾਹਿਲਪੁਰ ਦੇ ਪਿੰਡ ਤਾਜੇਵਾਲ ਵਿਖੇ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜੋ ਪਿੰਡ ਵਿਚ ਹੀ ਝੋਲਾਛਾਪ ਡਾਕਟਰ ਵਜੋਂ ਲੋਕਾਂ ਦਾ ਇਲਾਜ ਕਰਦਾ ਹੈ, ਵਲੋਂ ਦਵਾਈ ਲੈਣ ਆਈ ਇਕ ਔਰਤ ਨਾਲ ਅਸ਼ਲੀਲ ਹਰਕਤਾਂ ...
ਗੜ੍ਹਸ਼ੰਕਰ, 31 ਜੁਲਾਈ (ਧਾਲੀਵਾਲ)-ਮੂਲਾ ਰਾਮ ਪੁੱਤਰ ਬਤਨਾ ਰਾਮ ਵਾਸੀ ਡੱਲੇਵਾਲ ਪੁਲਿਸ ਨੂੰ ਦਿੱਤਾ ਸ਼ਿਕਾਇਤ 'ਚ ਦੱਸਿਆ ਕਿ ਵਰਿੰਦਰ ਕੁਮਾਰ ਵਾਸੀ ਗੜ੍ਹਸ਼ੰਕਰ ਵਲੋਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 35 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ | ...
ਘੋਗਰਾ, 31 ਜੁਲਾਈ (ਆਰ.ਐਸ. ਸਲਾਰੀਆ)- ਬੀਤੀ ਰਾਤ ਅੱਡਾ ਘੋਗਰਾ ਵਿਖੇ ਅਣਪਛਾਤੇ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅਨੂਪ ਟੈਲੀਕਾਮ ਦੇ ਮਾਲਕ ਅਨੂਪ ਸ਼ਰਮਾ ਨੇ ਦੱਸਿਆ ਕਿ 30 ਜੁਲਾਈ ਦੀ ਰਾਤ ਨੂੰ 8.30 ਵਜੇ ਉਹ ਆਪਣੀ ...
ਚੱਬੇਵਾਲ, 31 ਜੁਲਾਈ (ਥਿਆੜਾ)-ਪਿੰਡ ਬਿਛੋਹੀ ਵਿਖੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਅਤੇ ਬੀਅਰ ਦੀਆਂ ਪੇਟੀਆਂ ਚੋਰੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਬਿਛੋਹੀ ਠੇਕੇ 'ਤੇ ਕੰਮ ਕਰਦੇ ਕਰਿੰਦੇ ਮੰਗਲ ਸਿੰਘ ਪੁੱਤਰ ਮਨਸਾ ਰਾਮ ਵਾਸੀ ਜੰਡੋਲੀ ਨੇ ਪੁਲਿਸ ...
ਕੋਟਫ਼ਤੂਹੀ, 31 ਜੁਲਾਈ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਲਿਸ ਚੌਕੀ ਇੰਚਾਰਜ ਵਲੋਂ ਗਸ਼ਤ ਦੌਰਾਨ ਪਿੰਡ ਬਿੰਜੋਂ ਤੋਂ 14 ਕਿੱਲੋ 650 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਗਿਆ | ਜਾਣਕਾਰੀ ਅਨੁਸਾਰ ਏ.ਐੱਸ.ਆਈ ਮੰਨਾ ਸਿੰਘ, ਏ.ਐੱਸ.ਆਈ ਰੇਸ਼ਮ ਸਿੰਘ, ਏ.ਐੱਸ.ਆਈ ਦਿਲਬਾਗ ਸਿੰਘ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਕੋਰੋਨਾ ਸੰਕਟ ਦੌਰਾਨ ਕੇਂਦਰ ਸਰਕਾਰ ਵਲੋਂ ਰਾਹਤ ਫ਼ੰਡ ਅਤੇ ਗਰੀਬ ਕਲਿਆਣ ਫ਼ੰਡ ਆਦਿ ਸਕੀਮਾਂ ਤਹਿਤ ਪੰਜਾਬ ਦੇ ਕਰੀਬ ਡੇਢ ਕਰੋੜ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਸਪਲਾਈ ਕੀਤਾ ਗਿਆ ਸੀ, ਜਿਸ ਦੀ ਵੰਡ ਪੰਜਾਬ ਸਰਕਾਰ ...
ਹੁਸ਼ਿਆਰਪੁਰ, 31 ਜੁਲਾਈ (ਸ. ਰਿ.)-ਪਿੰਡ ਧਮੂਲੀ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਮਨਪ੍ਰੀਤ ਸਿੰਘ ਮਨੀ ਪੁੱਤਰ ਗੁਰਮੇਲ ਸਿੰਘ ਬੀਤੇ ਦਿਨੀਂ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਹੈ | ਜਿਸ ਦੀ ਅਜੇ ਤੱਕ ਕੋਈ ਉਘ-ਸੁਘ ਨਹੀਂ ਮਿਲੀ ਹੈ | ਨੌਜਵਾਨ ਦੇ ਲਾਪਤਾ ਹੋਣ ਸਬੰਧੀ ਪਰਿਵਾਰ ...
ਤਲਵਾੜਾ, 31 ਜੁਲਾਈ (ਮਹਿਤਾ)- ਤਲਵਾੜਾ ਸਟੇਟ ਬੈਂਕ ਵਿਖੇ ਪਿਛਲੀ ਰਾਤ ਨੌਜਵਾਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ | ਬੈਂਕ ਪ੍ਰਬੰਧਕਾਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਦ ਉਹ ਸਵੇਰੇ ਬੈਂਕ ਆਏ ਤਾਂ ਵੇਖਿਆ ਕਿ ਤਾਲੇ ਟੁੱਟੇ ਹੋਏ ਸਨ | ਘਟਨਾ ...
ਗੜ੍ਹਸ਼ੰਕਰ, 31 ਜੁਲਾਈ (ਧਾਲੀਵਾਲ)-ਨੰਗਲ ਰੋਡ 'ਤੇ ਪੈਂਦੇ ਘਾਟੇ ਵਿਚ ਸੜਕ ਕਿਨਾਰੇ ਪਏ ਪਾੜ ਨਾਲ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ | ਸੜਕ ਕਿਨਾਰੇ ਜਿੱਥੇ ਪਹਿਲਾ ਹੀ ਯੋਗ ਬਰਮ ਨਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬਾਰਸ਼ ਦੇ ਪਾਣੀ ਨਾਲ ਸੜਕ ...
ਹੁਸ਼ਿਆਰਪੁਰ, 31 ਜੁਲਾਈ (ਹਰਪ੍ਰੀਤ ਕੌਰ)-ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਸਥਾਨਕ ਸ਼ਿਮਲਾ ਪਹਾੜੀ ਚੌਕ 'ਚ ਜਗਜੋਤ ਸਿੰਘ ਦੀ ਪ੍ਰਧਾਨਗੀ ਹੇਠ ਰਾਹਗੀਰਾਂ ਨੂੰ ਬੂਟੇ ਵੰਡੇ ਗਏ | ਇਸ ਮੌਕੇ ਸਾਬਕਾ ਮੈਂਬਰ ...
ਚੱਬੇਵਾਲ, 31 ਜੁਲਾਈ (ਥਿਆੜਾ)-ਚੱਬੇਵਾਲ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 13 ਬੋਤਲਾਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਿਕ ਐਸ.ਐੱਚ.ਓ. ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਏ.ਐਸ.ਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ...
ਦਸੂਹਾ, 31 ਜੁਲਾਈ (ਭੁੱਲਰ)- ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੇ ਆਈ ਕਿਉਂ ਏ.ਸੀ. ਸੈੱਲ ਵਲੋਂ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੀ ਅਗਵਾਈ ਹੇਠ ਆਨ ਲਾਈਨ ਟੀਚਿੰਗ ਦੇ ਢੰਗਾਂ ਤਰੀਕਿਆਂ ਨੂੰ ਸਮਝਣ ਲਈ 'ਇੰਟਰ ਐਕਟਿਵ ਸੈਸ਼ਨ' ਕਰਵਾਇਆ ਗਿਆ | ਆਈ ਕਿਉਂ ਏ.ਸੀ. ਸੈੱਲ ਦੇ ਕਨਵੀਨਰ ...
ਮੁਕੇਰੀਆਂ, 31 ਜੁਲਾਈ (ਰਾਮਗੜ੍ਹੀਆ)-ਅਮਾਨਤ ਮਸੀਹ ਸਾਬਕਾ ਮੰਡਲ ਪ੍ਰਧਾਨ ਘੱਟ ਗਿਣਤੀ ਮੋਰਚਾ ਭਾਜਪਾ ਦੇ ਪਿਤਾ ਸਾਦਕ ਮਸੀਹ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦੇ ਜੱਦੀ ਪਿੰਡ ਜੰਡਵਾਲ ਵਿਖੇ ਧਾਰਮਿਕ ਸੋਕ ਸਭਾ ਦੌਰਾਨ ਸਾਬਕਾ ਮੰਤਰੀ ...
ਹਾਜੀਪੁਰ, 31 ਜੁਲਾਈ (ਜੋਗਿੰਦਰ ਸਿੰਘ)-ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਪੰਜਾਬ ਸਰਕਾਰ ਦੀ ਪੋਲ ਸ਼ਾਹ ਨਹਿਰ ਫੀਡਰ ਨੰਬਰ ਇਕ ਪਿੰਡ ਭਲੇਵਾਲ ਦੇ ਨਜ਼ਦੀਕ ਤੋਂ ਟੁੱਟਣ ਕਾਰਨ ਖੁੱਲ ਗਈ ਹੈ | ਇਸ ਨਹਿਰ ਦੇ ਟੁੱਟਣ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋਇਆ ਹੈ | ...
ਗੜ੍ਹਸ਼ੰਕਰ, 31 ਜੁਲਾਈ (ਧਾਲੀਵਾਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜੰਗਲਾਤ ਵਰਕਰਾਂ ਵੱਲੋਂ ਵਣ ਮੰਡਲ ਅਫ਼ਸਰ ਗੜ੍ਹਸ਼ੰਕਰ ਦੇ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਸੰਘਰਸ਼ ਤਹਿਤ ਚੌਥੇ ਦਿਨ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ...
ਮੁਕੇਰੀਆਂ, 31 ਜੁਲਾਈ (ਰਾਮਗੜ੍ਹੀਆ)- ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵਲੋਂ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਵੀਰਪਾਲ ਕੌਰ ਪਤਨੀ ਇੰਸਪੈਕਟਰ ਜਗਤਾਰ ਸਿੰਘ ਵਲੋਂ ਗੁਰੂ ਸਹਿਬਾਨ ਿਖ਼ਲਾਫ਼ ਕੀਤੀ ਗਈ ਇਤਰਾਜ਼ਯੋਗ ...
ਐਮਾਂ ਮਾਂਗਟ, 31 ਜੁਲਾਈ (ਗੁਰਾਇਆ)- ਅੱਜ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਨਵਯੁਗ ਯੂਥ ਸੰਸਥਾ ਦੇ ਵਾਈਸ ਪ੍ਰਧਾਨ ਪੰਜਾਬ ਅਮੀਰ ਸ਼ਰਮਾ ਦੇ ਗ੍ਰਹਿ ਉਮਰਪੁਰ ਵਿਖੇ ਮਨਾਇਆ ਗਿਆ | ਇਸ ਮੌਕੇ ਅਮੀਰ ਸ਼ਰਮਾ ਨੇ ਕਿਹਾ ਜੋ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ...
ਟਾਂਡਾ ਉੜਮੁੜ, 31 ਜੁਲਾਈ (ਭਗਵਾਨ ਸਿੰਘ ਸੈਣੀ)- ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਜ਼ਰੂਰਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕਮਿਸ਼ਨਰ ਪੰਜਾਬ ਅਤੇ ਮੈਂਬਰ ਪੀ.ਏ.ਸੀ. ...
ਚੱਬੇਵਾਲ, 31 ਜੁਲਾਈ (ਥਿਆੜਾ)-ਸ਼©ੋਮਣੀ ਅਕਾਲੀ ਦਲ ਹਲਕਾ ਚੱਬੇਵਾਲ ਵਲੋਂ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ ਵਿਚ ਥਾਣਾ ਚੱਬੇਵਾਲ ਦੇ ਐਸ.ਐੱਚ.ਓ. ਰਜਿੰਦਰ ਸਿੰਘ ਮਿਨਹਾਸ ਨੂੰ ਵੀਰਪਾਲ ਕੌਰ ਪਤਨੀ ਇੰਸ. ਜਗਤਾਰ ਸਿੰਘ ਵਾਸੀ ਬਠਿੰਡਾ ...
ਬੁੱਲ੍ਹੋਵਾਲ, 31 ਜੁਲਾਈ (ਰਵਿੰਦਰਪਾਲ ਸਿੰਘ ਲੁਗਾਣਾ)-ਹੈੱਡਮਾਸਟਰ ਮਨਮੋਹਣ ਸਿੰਘ ਸਰਕਾਰੀ ਮਿਡਲ ਸਕੂਲ ਮਿਰਜ਼ਾਪੁਰ ਬਲਾਕ ਬੁੱਲ੍ਹੋਵਾਲ ਵਿਖੇ ਬਤੌਰ ਪੀ.ਟੀ.ਆਈ. ਦੀਆ ਸੇਵਾਵਾਂ ਨਿਭਾਅ ਰਹੇ ਪਰਮਜੀਤ ਸਿੰਘ ਜੌੜਾ ਅੱਜ ਸੇਵਾ ਮੁਕਤ ਹੋ ਗਏ ਹਨ | ਬੇਦਾਗ਼ ਸੇਵਾਵਾਂ ...
ਬੀਣੇਵਾਲ, 31 ਜੁਲਾਈ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਦੀ ਮੰਗ ਨੂੰ ਲੈ ਕੇ ਪੀ ਡਬਲਯੂ ਡੀ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ...
ਭੰਗਾਲਾ, 31 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜ ਰਹੀ ਹੈ | ਦਿਨ ਦਿਹਾੜੇ ਲੁੱਟਾਂ-ਖੋਹਾਂ, ਡਾਕੇ, ਕਤਲ ਅਗਵਾ ਵਰਗੀਆਂ ਸੰਗੀਨ ਵਾਰਦਾਤਾਂ ਹੋ ਰਹੀਆ ਹਨ, ਪਰ ਪੰਜਾਬ ਸਰਕਾਰ ਇਸ ਤੋਂ ਬੇਪ੍ਰਵਾਹ ਹੋ ਕੇ ਆਪਣੀ ਮਸਤੀ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਪੇਂਡੂ ਡਿਸਪੈਂਸਰੀਆਂ 'ਚ ਕੰਮ ਕਰਦੇ ਹੈਲਥ ਫਾਰਮੇਸੀ ਅਫ਼ਸਰਾਂ ਅਤੇ ਉਨ੍ਹਾਂ ਨਾਲ ਕੰਮ ਕਰਦੇ ਦਰਜ-4 ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਵਿਖੇ ਚੱਲ ਰਹੀ ਹੜਤਾਲ ਅੱਜ 43ਵੇਂ ਦਿਨ ਵਿਚ ਦਾਖਲ ਹੋ ਗਈ | ਇਸ ...
ਹਾਜੀਪੁਰ, 31 ਜੁਲਾਈ (ਪੁਨੀਤ ਭਾਰਦਵਾਜ)-ਥਾਣਾ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਗੇਰਾ ਵਿਚ ਨੌਜਵਾਨ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋਣ ਦਾ ਸਮਾਚਾਰ ਹੈ | ਥਾਣਾ ਹਾਜੀਪੁਰ ਵਿਚ ਦਿੱਤੇ ਬਿਆਨਾਂ ਵਿਚ ਰਛਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਗੇਰਾ ਨੇ ਕਿਹਾ ਕਿ ...
ਤਲਵਾੜਾ, 31 ਜੁਲਾਈ (ਮਹਿਤਾ)-ਥਾਣਾ ਤਲਵਾੜਾ ਨੇ ਇਕ ਵਿਅਕਤੀ ਦੇ ਨਾਲ ਕੁੱਟਮਾਰ ਕਰਨ 'ਤੇ ਮਾਂ-ਪੁੱਤਰ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਏ.ਐੱਸ.ਆਈ. ਓਮ ਪ੍ਰਕਾਸ਼ ਨੂੰ ਦਿੱਤੇ ਬਿਆਨਾਂ ਵਿਚ ਗਿਆਨ ਚੰਦ ਨਿਵਾਸੀ ਮੰਗੂਮੈਰਾ ਨੇ ਦੱਸਿਆ ਕਿ ਉਹ 23 ਜੂਨ ਸਵੇਰੇ 8 ਵਜੇ ਆਪਣੇ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਵਿਦੇਸ਼ ਭੇਜਣ ਦੇ ਨਾਂਅ 'ਤੇ 1.65 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਜ਼ਿਲ੍ਹਾ ਪੁਲਿਸ ਨੇ 2 ਮਾਮਲੇ ਦਰਜ ਕਰਕੇ 3 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਨੰਦਾਚੌਰ ਨੇ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕਰਕੇ ਦੋ ਔਰਤਾਂ ਸਮੇਤ 3 ਤਸਕਰਾਂ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੁੱਲੋ੍ਹਵਾਲ ਪੁਲਿਸ ਨੇ ਗੁਰਪ੍ਰੀਤ ਸਿੰਘ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਮਾਨਸਿਕ ਰੋਗਾਂ ਦਾ ਇਲਾਜ ਕੇਂਦਰ 'ਨਿਮਹੈਂਸ ਬੈਂਗਲੁਰੂ' ਵਲੋਂ ਹੁਸ਼ਿਆਰਪੁਰ ਸ਼ਹਿਰ 'ਚ 1 ਤੋਂ 10 ਅਗਸਤ ਤੱਕ ਮਾਨਸਿਕ ਰੋਗਾਂ ਦੇ ਇਲਾਜ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ 'ਚ ਦਿਮਾਗ਼ ਤੇ ਮਾਨਸਿਕ ਰੋਗਾਂ ਦੇ ...
ਭੰਗਾਲਾ, 31 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਸਹਿਕਾਰੀ ਸਭਾ ਮੰਝਪੁਰ ਵਿਖੇ ਇਲਾਕੇ ਦੇ ਕਿਸਾਨਾਂ ਦੀ ਇਕ ਹੰਗਾਮੀ ਮੀਟਿੰਗ ਕਿਸਾਨ ਆਗੂ ਸ਼ੰਭੂ ਭਾਰਤੀ ਮੌਜੋਵਾਲ ਤੇ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਲਗਭਗ ਤਿੰਨ ਸਾਲਾਂ ਤੋਂ ਸੁਸਾਇਟੀ ਵਿਚ ...
ਮੁਕੇਰੀਆਂ, 31 ਜੁਲਾਈ (ਰਾਮਗੜ੍ਹੀਆ)-ਅੱਜ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਵਲੋਂ ਸਸਤਾ ਕਰਿਆਨਾ ਸਟੋਰ ਜੋ ਕਿ ਇੱਕ ਮੋਬਾਈਲ ਵੈਨ ਵਿਚ ਹੋਵੇਗਾ, ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ਰੋਜ਼ਾਨਾ ਘਰ ਵਿਚ ਵਰਤੀ ਜਾਣ ਵਾਲੀਆਂ ...
ਚੱਬੇਵਾਲ, 31 ਜੁਲਾਈ (ਥਿਆੜਾ)-ਸ਼ਹੀਦ ਭਗਤ ਸਿੰਘ ਐਨ.ਆਰ.ਆਈ. ਕਲੱਬ ਪੱਟੀ ਵਲੋਂ ਪਿੰਡ ਪੱਟੀ ਵਿਖੇ ਜਗਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਜਲਿ੍ਹਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਉਪਰੰਤ ਦੇਸ਼ ਲਈ ਸ਼ਹੀਦ ਹੋਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ 81ਵੇਂ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕਮਿਸ਼ਨਰ ਨਗਰ ਨਿਗਮ ਬਲਵੀਰ ਰਾਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਿਸ਼ਨ ਫਤਿਹ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜਿੱਥੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਉੱਥੇ ਜ਼ਰੂਰਤਮੰਦਾਂ ਦਾ ਹੱਥ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)- ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ 12 ਤਹਿਸੀਲਦਾਰਾਂ ਤੇ 31 ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਤੇ ਨਿਯੁਕਤੀਆਂ ਦੇ ਹੁਕਮ ਕੀਤੇ ਗਏ ਹਨ, ਜਿਸ ਅਨੁਸਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੁਧਨਸਾਧਾਂ, ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਸੂਬਾ ਸਰਕਾਰ ਹਰੇਕ ਵਰਗ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਿੱਥੇ ਲੋਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)- ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫ਼ਰੰਟ ਵਲੋਂ ਗੈਰ ਸੰਵਿਧਾਨਕ ਘੱਟ ਗਿਣਤੀਆਂ ਤੇ ਐੱਸ.ਸੀ/ਐੱਸ.ਟੀ. ਵਿਰੋਧੀ ਯੂ.ਏ.ਪੀ.ਏ. ਕਾਲੇ ਕਾਨੂੰਨ ਨੂੰ ਕੇਂਦਰ ਸਰਕਾਰ ਰੱਦ ਕਰੇ ਦੇ ਸਬੰਧ ਵਿਚ ਸਿੰਘ ਸਭਾ ਗੁਰਦੁਆਰਾ ...
ਦਸੂਹਾ, 31 ਜੁਲਾਈ (ਭੁੱਲਰ)- ਅੰਤਰਰਾਸ਼ਟਰੀ ਧਾਰਮਿਕ ਕਵੀ ਜਨਾਬ ਚੈਨ ਸਿੰਘ ਚੱਕਰਵਰਤੀ ਨੇ ਕਿਹਾ ਕਿ ਜਦ ਤੋਂ ਕੋਰੋਨਾ ਮਹਾਂਮਾਰੀ ਆਈ ਹੈ, ਪੰਥਕ ਕਵੀਆਂ ਤੇ ਕਲਾਕਾਰਾਂ ਦੇ ਸਾਰੇ ਪ੍ਰੋਗਰਾਮ ਬੰਦ ਹੋ ਗਏ ਹਨ | ਜਿਹੜੇ ਕਵੀ ਤੇ ਕਲਾਕਾਰ ਧਾਰਮਿਕ ਕਵੀ ਦਰਬਾਰਾਂ ਤੇ ਹੋਰ ...
ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਗੜ੍ਹਸ਼ੰਕਰ ਦੀ ਰਹਿਣ ਵਾਲੀ ਔਰਤ ਕਿਰਨ ਬਾਲਾ ਦੋ ਕੁ ਸਾਲ ਪਹਿਲਾਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ, ਜੋ ਉੱਥੇ ਇਕ ਪਾਕਿਸਤਾਨੀ ਨਾਲ ਨਿਕਾਹ ਕਰਨ ਤੋਂ ਬਾਅਦ ਵਾਪਸ ਨਹੀਂ ਆਈ, ਜਿਸ ਦੇ ਚੱਲਦਿਆਂ ਉਸ ਦੇ ...
ਹਰਿਆਣਾ, 31 ਜੁਲਾਈ (ਹਰਮੇਲ ਸਿੰਘ ਖੱਖ)-ਕੋਵਿਡ-19 ਦੇ ਚੱਲਦਿਆਂ ਦੇਸ਼ 'ਚ ਹਰ ਵਰਗ ਦੇ ਕੰਮ 'ਚ ਆਈ ਮੰਦੀ ਦੌਰਾਨ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਦਾਖ਼ਲਿਆਂ 'ਚ ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਟਰੱਸਟ ਡੱਲੇਵਾਲ ਵਲੋਂ ਵਿਸ਼ੇਸ਼ ਛੋਟਾਂ ਦਾ ਐਲਾਨ ...
ਹੁਸ਼ਿਆਰਪੁਰ, 31 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੀ ਅਗਵਾਈ 'ਚ ਹਲਕਾ ਚੱਬੇਵਾਲ ਦੇ ਸਰਕਲ ਸਰਹਾਲਾਂ ਕਲਾਂ, ਮੇਹਟੀਆਣਾ ਅਤੇ ਅੱਤੋਵਾਲ ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ...
ਬੰਗਾ, 31 ਜੁਲਾਈ (ਨੂਰਪੁਰ)- ਖਟਕੜ ਕਲਾਂ ਵਿਖੇ ਨੌਜਵਾਨ ਭਾਰਤ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਬਿਨਾ ਮਨਜ਼ੂਰੀ 144, 45 ਧਾਰਾ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਬੰਗਾ ਸਦਰ ਪੁਲਿਸ ਵਲੋਂ ਕਈ ਵਰਕਰਾਂ 'ਤੇ ਪਰਚੇ ਦਰਜ ਕੀਤੇ ਗਏ | ਪੁਲਿਸ ਪ੍ਰਸ਼ਾਸ਼ਨ ਵਲੋਂ ...
ਪੋਜੇਵਾਲ ਸਰਾਂ, 31 ਜੁਲਾਈ (ਰਮਨ ਭਾਟੀਆ)- ਥਾਣਾ ਪੋਜੇਵਾਲ ਦੇ ਮੁਖੀ ਇੰਸਪੈਕਟਰ ਰਘਵੀਰ ਸਿੰਘ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਥਾਣਾ ਪੋਜੇਵਾਲ ਦੀ ਪੁਲਿਸ ਵਲੋਂ 21 ਬੋਤਲਾਂ ਨਾਜਾਇਜ਼ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ...
ਨਵਾਂਸ਼ਹਿਰ, 31 ਜੁਲਾਈ (ਹਰਵਿੰਦਰ ਸਿੰਘ)- ਪਾਵਰਕਾਮ ਦੇ ਮੁਲਾਜ਼ਮ 5 ਅਗਸਤ ਨੂੰ ਪਾਵਰਕਾਮ ਦਫ਼ਤਰ ਗੜ੍ਹਸ਼ੰਕਰ ਰੋਡ ਵਿਖੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਮੁਜ਼ਾਹਰਾ ਕਰਨਗੇ | ਇਸ ਸਬੰਧੀ ਜਾਣਕਾਰੀ ਮੋਹਣ ਸਿੰਘ ਬੂਟਾ ਪ੍ਰਧਾਨ ਇੰਪਲਾਈਜ਼ ...
ਰਾਹੋਂ, 31 ਜੁਲਾਈ (ਬਲਬੀਰ ਸਿੰਘ ਰੂਬੀ)- ਸਥਾਨਕ ਸ਼ਹਿਰ ਵਿਚ ਦੜੇ ਸੱਟਾ ਲਗਾਉਣ ਦਾ ਕਾਰੋਬਾਰ ਬੇਖ਼ੌਫ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ | ਇੱਥੇ ਬੱਸ ਸਟੈਂਡ ਦੇ ਨਜ਼ਦੀਕ ਆਲੇ-ਦੁਆਲੇ ਦੀਆਂ ਗਲੀਆਂ ਵਿਚ ਦੜਾ ਲਗਾਉਣ ਵਾਲੇ ਆਪਣੀ ਪਰਚੀ ਲਿਖ ਕੇ ਦਿੰਦੇ ਦੇਖੇ ਜਾ ਸਕਦੇ ...
ਹਰਿਆਣਾ, 31 ਜੁਲਾਈ (ਹਰਮੇਲ ਸਿੰਘ ਖੱਖ)- ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ (ਐਲੀ.) ਦੇ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਵਿਚਕਾਰ ਬਲਾਕ ਪੱਧਰੀ ਸ਼ਬਦ ਗਾਇਨ ਮੁਕਾਬਲੇ ਆਨਲਾਈਨ ...
ਮੁਕੇਰੀਆਂ, 31 ਜੁਲਾਈ (ਰਾਮਗੜ੍ਹੀਆ)-ਪਿਛਲੇ ਸਾਲ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਮੁਆਵਜ਼ਾ ਦਿੱਤਾ ਜਾਵੇ | ਮੁਲਾਜ਼ਮ ਆਗੂ ਅਤੇ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਈਸ਼ਰ ...
ਗੜ੍ਹਦੀਵਾਲਾ, 31 ਜੁਲਾਈ (ਚੱਗਰ)-ਗੜ੍ਹਦੀਵਾਲਾ ਪੁਲਿਸ ਨੇ ਇਕ ਮੋਟਰਸਾਈਕਲ ਸਵਾਰ ਨੂੰ 22 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਐਸ.ਐੱਚ.ਓ. ਗਗਨਦੀਪ ਸਿੰਘ ਸੇਖੋ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ...
ਤਰਨ ਤਾਰਨ, 31 ਜੁਲਾਈ (ਲਾਲੀ ਕੈਰੋਂ)- ਜੇਕਰ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਇਸ ਪਰਿਵਾਰ ਨੇ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਸ਼੍ਰੋਮਣੀ ਅਕਾਲੀ ਦਲ ...
ਹੁਸ਼ਿਆਰਪੁਰ, 31 ਜੁਲਾਈ (ਨਰਿੰਦਰ ਸਿੰਘ ਬੱਡਲਾ)-ਰਿਜਨਲ ਟਰਾਂਸਪੋਰਟ ਅਥਾਰਟੀ ਤੇ ਮੋਟਰ ਵਹੀਕਲ ਇੰਸਪੈਕਟਰ ਦੀ ਟਰਾਂਸਪੋਰਟਰਾਂ ਤੇ ਆਮ ਲੋਕਾਂ ਦੇ ਕੰਮਾਂ ਵੱਲ ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ 'ਤੇ ਪੰਜਾਬ ਸਰਕਾਰ ਵਿਰੁੱਧ ਮਾਹਿਲਪੁਰ ਟਰੱਕ ਯੂਨੀਅਨ ਵਿਚ ...
ਹੁਸ਼ਿਆਰਪੁਰ, 31 ਜੁਲਾਈ (ਨਰਿੰਦਰ ਸਿੰਘ ਬੱਡਲਾ)- ਰੋਹਨ ਰਾਜਦੀਪ ਟੋਲ ਕੰਪਨੀ ਦੇ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਸਥਾਨਕ ਚੰਡੀਗੜ੍ਹ ਰੋਡ 'ਤੇ ਕੰਪਨੀ ਦੇ ਅਧਿਕਾਰੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਟੋਲ ਟੈਕਸ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਸੈਣੀ ਦੀ ਅਗਵਾਈ 'ਚ ...
ਹੁਸ਼ਿਆਰਪੁਰ, 31 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲਿਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਹੁਸ਼ਿਆਰਪੁਰ ਵਿਖੇ ਸ਼ਹੀਦ-ਏ-ਆਜ਼ਮ ...
ਮੁਕੇਰੀਆਂ, 31 ਜੁਲਾਈ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ.ਏ.ਬੀ.ਐਡ. ਸਮੈਸਟਰ ਪੰਜਵਾਂ ਦੇ ਐਲਾਨੇ ਨਤੀਜਿਆਂ ਵਿਚ ਇਕ ਵਾਰ ਫਿਰ 9 ਅਹਿਮ ਯੂਨੀਵਰਸਿਟੀ ਪੁਜ਼ੀਸ਼ਨਾਂ ...
ਮਿਆਣੀ, 31 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਗੰਧੋਵਾਲ ਵਿਖੇ ਅਕਾਲੀ-ਭਾਜਪਾ ਵਰਕਰਾਂ ਦੀ ਅਹਿਮ ਮੀਟਿੰਗ ਸਰਪੰਚ ਦੀਦਾਰ ਸਿੰਘ ਦੇ ਗ੍ਰਹਿ ਵਿਖੇ ਹੋਈ | ਮਾਰਕੀਟ ਕਮੇਟੀ ਟਾਂਡਾ ਦੇ ਸਾਬਕਾ ਚੇਅਰਮੈਨ ਬਗ਼ੀਚਾ ਸਿੰਘ ਗੁਰੂ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX