ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀ ਸਿੱਧੀ ਦੇਖਰੇਖ ਹੇਠ ਚੱਲਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਵਲੋਂ ਐੱਸ.ਪੀ. ਵਜ਼ੀਰ ਸਿੰਘ ਖਹਿਰਾ, ਡੀ.ਐੱਸ.ਪੀ. ਹਰਜੀਤ ਸਿੰਘ ਤੇ ਡੀ.ਐੱਸ.ਪੀ. ਹਰਨੀਲ ਸਿੰਘ ਦੀ ਨਿਗਰਾਨੀ 'ਚ ਕੀਤੀ ਨਾਕਾਬੰਦੀ ਦੌਰਾਨ 4 ਕਥਿਤ ਦੋਸ਼ੀਆਂ ਨੂੰ ਅਫ਼ੀਮ ਤੇ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਇਸ ਸਬੰਧੀ ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਦੀ ਅਗਵਾਈ ਹੇਠ ਏ.ਐੱਸ.ਆਈ. ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਬਾਈਪਾਸ ਪਿੰਡ ਮਹਾਲੋਂ ਤੋਂ ਇਕ ਕੈਂਟਰ ਨੰਬਰੀ ਪੀ.ਬੀ. 10 ਜੀ.ਕੇ. 5530 ਸਮੇਤ ਰਣਜੀਤ ਸਿੰਘ, ਹਰਵਿੰਦਰ ਸਿੰਘ ਉਰਫ਼ ਨੀਨੂ ਪੁੱਤਰ ਰਾਜ ਸਿੰਘ ਵਾਸੀਆਨ ਪਿੰਡ ਛੰਦੜਾ ਥਾਣਾ ਕੂਮਕਲਾਂ ਜ਼ਿਲ੍ਹਾ ਲੁਧਿਆਣਾ, ਗੁਰਪ੍ਰੀਤ ਸਿੰਘ ਉਰਫ਼ ਮੰਗੂ ਪੁੱਤਰ ਭਗਵੰਤ ਸਿੰਘ ਵਾਸੀ ਘੜਾਮਾ ਪੱਤੀ ਸਮਾਣਾ (ਪਟਿਆਲਾ) ਤੇ ਹਰਿੰਦਰ ਸਿੰਘ ਉਰਫ਼ ਹਿੰਦ ਪੁੱਤਰ ਹਰਜੀਤ ਸਿੰਘ ਵਾਸੀ ਬੋਪਾਰਾਏ ਕਲਾਂ ਥਾਣਾ ਰਾਮ ਤੀਰਥ ਜ਼ਿਲ੍ਹਾ ਅੰਮਿ੍ਤਸਰ ਨੂੰ ਕਾਬੂ ਕਰਕੇ ਹਰਨੀਲ ਸਿੰਘ ਡੀ.ਐੱਸ.ਪੀ. ਦੀ ਹਾਜ਼ਰੀ ਵਿਚ ਤਲਾਸ਼ੀ ਕਰਨ ਤੇ ਕੈਂਟਰ ਦੇ ਟੂਲ ਬਾਕਸ 'ਚੋਂ 3 ਕਿੱਲੋ 500 ਗਰਾਮ ਅਫ਼ੀਮ, ਹਰਿੰਦਰ ਸਿੰਘ ਉਰਫ਼ ਹਿੰਦ ਉਕਤ ਪਾਸੋਂ 100 ਗਰਾਮ ਅਫ਼ੀਮ ਤੇ ਗੁਰਪ੍ਰੀਤ ਸਿੰਘ ਉਰਫ਼ ਮੰਗੂ ਉਕਤ ਪਾਸੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਕਤ ਚਾਰਾਂ ਿਖ਼ਲਾਫ਼ ਮੁਕੱਦਮਾ ਨੰਬਰ 148 ਰਜਿਸਟਰ ਥਾਣਾ ਸਿਟੀ ਨਵਾਂਸ਼ਹਿਰ ਕਰਕੇ ਮੌਕੇ 'ਤੇ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਕੀਤਾ ਰਣਜੀਤ ਸਿੰਘ ਕੈਂਟਰ ਦਾ ਅਸਲ ਮਾਲਕ ਹੈ ਤੇ ਆਪਣੇ ਭਰਾ ਹਰਵਿੰਦਰ ਸਿੰਘ ਉਕਤ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਆਪਣਾ ਉਕਤ ਕੈਂਟਰ ਭਾੜੇ 'ਤੇ ਚਲਾਉਂਦਾ ਹੈ, ਦੋਵੇਂ ਭਰਾ ਡਰਾਈਵਰੀ ਦੀ ਆੜ ਵਿਚ ਅਫ਼ੀਮ ਸਪਲਾਈ ਕਰਨ ਦਾ ਧੰਦਾ ਕਰਦੇ ਆ ਰਹੇ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮਿਤੀ 12/6/2020 ਨੂੰ ਲੁਧਿਆਣਾ ਤੋਂ ਆਪਣੇ ਉਕਤ ਨੰਬਰੀ ਕੈਂਟਰ 'ਤੇ ਸਾਈਕਲ ਲੱਦ ਕੇ ਤਿੰਨ ਸੁਖੀਆ (ਗੁਹਾਟੀ) ਨੂੰ ਗਏ ਸੀ, ਲਾਕਡਾਊਨ ਹੋਣ ਕਰਕੇ ਇਨ੍ਹਾਂ ਨੇ ਦੋ ਗੇੜੇ ਗੁਹਾਟੀ ਲੋਕਲ ਲਗਾਏ ਜਿੱਥੇ ਇਨ੍ਹਾਂ ਨੂੰ ਇਨ੍ਹਾਂ ਦੇ ਜਾਣਕਾਰ ਗੁਰਪ੍ਰੀਤ ਸਿੰਘ ਤੇ ਹਰਿੰਦਰ ਸਿੰਘ ਉਕਤ ਮਿਲ ਗਏ, ਜੋ ਰਣਜੀਤ ਸਿੰਘ ਨੇ ਗੁਹਾਟੀ ਤੋਂ ਆਪਣੇ ਪੁਰਾਣੇ ਵਾਕਫ਼ਕਾਰ ਅਸ਼ੋਕ ਯਾਦਵ ਜੋ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ, ਤੋਂ 3 ਕਿੱਲੋ 500 ਗਰਾਮ ਅਫ਼ੀਮ ਲਈ ਇਹ ਅਫ਼ੀਮ ਅਸ਼ੋਕ ਯਾਦਵ ਨੇ ਰਣਜੀਤ ਸਿੰਘ ਅਤੇ ਹਰਵਿੰਦਰ ਸਿੰਘ ਉਕਤਾ ਰਾਹੀਂ ਲੁਧਿਆਣਾ ਵਿਖੇ ਸਪਲਾਈ ਕਰਨੀ ਸੀ | 1 ਕਿੱਲੋ ਅਫ਼ੀਮ ਸਪਲਾਈ ਕਰਨ ਦੇ ਬਦਲੇ ਵਿਚ ਰਣਜੀਤ ਸਿੰਘ ਤੇ ਹਰਵਿੰਦਰ ਸਿੰਘ ਅਸ਼ੋਕ ਯਾਦਵ ਤੋਂ 8 ਹਜ਼ਾਰ ਰੁਪਏ ਕਿਰਾਏ ਦੇ ਤੌਰ 'ਤੇ ਵਸੂਲ ਕਰਦੇ ਸਨ | ਇਹ ਅਫ਼ੀਮ ਲੁਧਿਆਣਾ ਵਿਖੇ ਕਿਸ ਨੂੰ ਸਪਲਾਈ ਕਰਨੀ ਸੀ | ਇਸ ਬਾਰੇ ਅਸ਼ੋਕ ਯਾਦਵ ਮੌਕਾ 'ਤੇ ਫ਼ੋਨ ਕਰਕੇ ਰਣਜੀਤ ਸਿੰਘ ਵਗ਼ੈਰਾ ਨੂੰ ਦੱਸਦਾ ਸੀ | ਗੁਹਾਟੀ ਤੋਂ ਪੰਜਾਬ ਅੰਮਿ੍ਤਸਰ ਆਪਣੇ ਘਰ ਆਉਣ ਲਈ ਹਰਿੰਦਰ ਸਿੰਘ ਨੇ ਰਣਜੀਤ ਸਿੰਘ ਤੋਂ ਲਿਫ਼ਟ ਲਈ ਸੀ, ਜਿਸ ਨੇ ਵੀ ਗੁਹਾਟੀ ਤੋਂ ਇਕ ਨਾਮਾਲੂਮ ਵਿਅਕਤੀ ਤੋਂ 100 ਗਰਾਮ ਅਫ਼ੀਮ 12 ਹਜ਼ਾਰ ਰੁਪਏ ਦੀ ਆਪਣੇ ਲਈ ਵੱਖਰੇ ਤੌਰ 'ਤੇ ਖਰੀਦੀ ਸੀ, ਜਦ ਕਿ ਗੁਰਪ੍ਰੀਤ ਸਿੰਘ ਉਰਫ਼ ਮੰਗੂ ਵਾਸੀ ਸਮਾਣਾ ਉਕਤ ਜੋ ਵੀ ਟਰੱਕ ਤੇ ਡਰਾਇਵਰੀ ਕਰਦਾ ਹੈ, ਦਾ ਟਰੱਕ ਗੁਹਾਟੀ ਵਿਖੇ ਸੜਕ ਹਾਦਸਾ ਹੋ ਗਿਆ ਸੀ, ਜਿਸ ਨੇ ਆਪਣੇ ਹਾਦਸਾਗ੍ਰਸਤ ਟਰੱਕ ਦਾ ਕੁਝ ਹਿੱਸਾ ਜਲੰਧਰ ਲੈ ਕੇ ਆਉਣਾ ਸੀ, ਜਿਸ ਕਰਕੇ ਗੁਰਪ੍ਰੀਤ ਸਿੰਘ ਨੇ ਹਾਦਸਾਗ੍ਰਸਤ ਟਰੱਕ ਦਾ ਹਿੱਸਾ ਰਣਜੀਤ ਸਿੰਘ ਉਕਤ ਦੇ ਕੈਂਟਰ ਵਿਚ ਜਲੰਧਰ ਪਹੁੰਚਾਉਣ ਲਈ ਲੋਡ ਕੀਤਾ ਸੀ ਤੇ ਆਪ ਵੀ ਲਿਫ਼ਟ ਲਈ ਸੀ, ਜਿਸ ਨੇ ਵੀ ਗੁਹਾਟੀ ਤੋਂ ਕਿਸੇ ਨਾਮਾਲੂਮ ਵਿਅਕਤੀ ਪਾਸੋਂ 150 ਨਸ਼ੀਲੀਆਂ ਗੋਲੀਆਂ ਖਰੀਦੀਆਂ ਸਨ, ਜੋ ਰਣਜੀਤ ਸਿੰਘ ਵਗ਼ੈਰਾ ਆਪਣੇ ਕੈਂਟਰ ਰਾਹੀਂ ਜਲੰਧਰ ਨੂੰ ਜਾ ਰਹੇ ਸੀ, ਜਿਨ੍ਹਾਂ ਨੂੰ ਅਫ਼ੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਉਕਤ ਚਾਰਾਂ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਢੁਕਵਾਂ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੇ ਪਿਛੋਕੜ ਬਾਰੇ ਅਤੇ ਮੁਕੱਦਮਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
ਬੰਗਾ, 31 ਜੁਲਾਈ (ਜਸਬੀਰ ਸਿੰਘ ਨੂਰਪੁਰ)- ਨੌਜਵਾਨ ਭਾਰਤ ਸਭਾ ਦੇ ਸੂਬਾਈ ਸੱਦੇ 'ਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ਟਕੜ ਕਲਾਂ ਵਿਖੇ ਜ਼ੋਨ ਪੱਧਰੀ ਸ਼ਹੀਦੀ ਕਾਨਫਰੰਸ ਕੀਤੀ | ਉਪਰੰਤ ਨੌਜਵਾਨਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ...
ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਾ: ਮੋਨਿਕਾ ਦੀ ਅਗਵਾਈ ਵਿਚ ਕੋਰੋਨਾ ਮਰੀਜ਼ ਮਿਲਣ 'ਤੇ ਕਿਰਪਾ ਗੇਟ ਰੇਲਵੇ ਰੋਡ ਤੇ ਆਸ-ਪਾਸ ਘਰ-ਘਰ ਜਾਗਰੂਕਤਾ ਜੰਗੀ ਪੱਧਰ 'ਤੇ ਜਾਰੀ ਹੈ ਤਾਂ ਜੋ ਮਰੀਜ਼ਾਂ ਦੇ ਸੰਪਰਕਾਂ ਵਾਲਿਆਂ ਦੀ ਲਿਸਟ ਬਣਾ ਕੇ ਉਨ੍ਹਾਂ ਨੂੰ ...
ਰੱਤੇਵਾਲ, 31 ਜੁਲਾਈ (ਜੋਨੀ ਭਾਟੀਆ)- ਰੱਤੇਵਾਲ ਦੇ ਸਥਿਤ ਬਾਬਾ ਧਨੀ ਨਾਥ ਤੇ ਬਾਬਾ ਵੀਰ ਨਾਥ ਦੇ ਸਮਾਧੀ ਧਾਮ ਕੁਟੀਆ ਵਿਖੇ ਇਸ ਵਾਰ ਰੱਖਣ ਪੁੰਨਿਆਂ 'ਤੇ ਹੋਣ ਵਾਲਾ ਸਾਲਾਨਾ ਭੰਡਾਰਾ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਮੌਜੂਦਾ ਗੱਦੀਨਸ਼ੀਨ ਬਾਬਾ ਗਿਆਨ ਨਾਥ ...
ਉਸਮਾਨਪੁਰ, 31 ਜੁਲਾਈ (ਮਝੂਰ)- ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਬੀਮਾ ਕਰਨ ਸਬੰਧੀ ਫਾਰਮ ਭਰੇ ਜਾਣ ਦਾ ਕੀਤਾ ਗਿਆ ਫ਼ੈਸਲਾ ਕਾਫ਼ੀ ਸ਼ਲਾਘਾਯੋਗ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ...
ਮੁਕੰਦਪੁਰ, 31 ਜੁਲਾਈ (ਸੁਖਜਿੰਦਰ ਸਿੰਘ ਬਖਲੌਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਮ.ਸੀ.ਏ. (ਤਿੰਨ ਸਾਲਾ) ਸਮੈਸਟਰ-ਚੌਥਾ ਦੇ ਐਲਾਨੇ ਗਏ ਨਤੀਜਿਆਂ ਵਿਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ | ਪਿੰ੍ਰਸੀਪਲ ਡਾ. ਗੁਰਜੰਟ ਸਿੰਘ ਨੇ ਦੱਸਿਆ ਕਿ ...
ਮੁਕੰਦਪੁਰ, 31 ਜੁਲਾਈ (ਸੁਖਜਿੰਦਰ ਸਿੰਘ ਬਖਲੌਰ)-ਸਮਾਜ ਸੇਵਾ ਦੇ ਖੇਤਰ 'ਚ ਆਪਣੀ ਵਿਲੱਖਣ ਪਹਿਚਾਣ ਕਾਇਮ ਕਰ ਚੁੱਕੇ ਲਾਇਨਜ਼ ਕਲੱਬ ਮੁਕੰਦਪੁਰ ਦੇ ਸਾਬਕਾ ਪ੍ਰਧਾਨ ਕਿਸ਼ਨ ਚੰਦ ਖਟਕੜ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲਾਇਨਜ਼ ਕਲੱਬ ਇੰਟਰਨੈਸ਼ਨਲ 321 ...
ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਦੇ ਕੰਮ-ਕਾਜ ਦੇ ਸਮੇਂ ਵਿਚ ਕੁਝ ਤਬਦੀਲੀ ਲਿਆਂਦੀ ਗਈ ਹੈ ਅਤੇ 1 ਅਗਸਤ 2020 ਤੋਂ ਇਨ੍ਹਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ...
ਮੁਕੰਦਪੁਰ, 31 ਜੁਲਾਈ (ਸੁਖਜਿੰਦਰ ਸਿੰਘ ਬਖਲੌਰ)- ਰੁੱਖਾਂ ਦੀ ਮਨੁੱਖ ਨਾਲ ਪੁਰਾਣੀ ਸਾਂਝ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਨੇ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਸਮਾਰਟ ਸਕੂਲ ਮੁਕੰਦਪੁਰ ਵਿਖੇ ਬੂਟੇ ਲਗਾਉਣ ...
ਬਹਿਰਾਮ, 31 ਜੁਲਾਈ (ਨਛੱਤਰ ਸਿੰਘ ਬਹਿਰਾਮ)- ਦੇਸ਼ ਦੀ ਆਜ਼ਾਦੀ ਲਈ ਜੂਝਦਿਆਂ 13 ਅਪ੍ਰੈਲ 1919 ਨੂੰ ਜਲਿ੍ਹਆਂਵਾਲਾ ਬਾਗ ਅੰਮਿ੍ਤਸਰ ਵਿਖੇ ਅੰਗਰੇਜ਼ ਹਕੂਮਤ ਦੇ ਜੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਨਿਹੱਥੇ ਦੇਸ਼ ਭਗਤਾਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਅਣਖੀਲੇ ਯੋਧੇ ...
ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਪ੍ਰਤੀ ਦਿਨ ਕੋਰੋਨਾ ਦੇ ਮਰੀਜ਼ ਵਧਦੇ ਹੀ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ...
ਔੜ/ਝਿੰਗੜਾਂ, 31 ਜੁਲਾਈ (ਕੁਲਦੀਪ ਸਿੰਘ ਝਿੰਗੜ)- ਦੇਸ਼ ਵਿਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵਲੋਂ ਲਗਾਏ ਲਾਕਡਾਊਨ ਦੌਰਾਨ ਬਲਾਕ ਔੜ ਦੇ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ...
ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ 15 ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਅਤੇ ਮੌਜੂਦਾ ਸਮਾੇ ਹੜਤਾਲ 'ਤੇ ਚੱਲ ਰਹੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ ...
ਸੜੋਆ, 31 ਜੁਲਾਈ (ਨਾਨੋਵਾਲੀਆ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਕਾਈ ਬਲਾਚੌਰ ਵਲੋਂ ਜਥੇਬੰਦੀ ਦੇ ਆਗੂ ਬਗ਼ੀਚਾ ਸਿੰਘ ਸਹੂੰਗੜ੍ਹਾ ਤੇ ਸੁਰਿੰਦਰ ਪਾਲ ਸੜੋਆ ਦੀ ਅਗਵਾਈ 'ਚ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਵਿਚ ਪੀਪੇ ਖੜਕਾ ਕੇ ਮੰਗਾਂ ਸਬੰਧੀ ਮੰਗ ਪੱਤਰ ...
ਨਵਾਂਸ਼ਹਿਰ/ਪੋਜੇਵਾਲ, 31 ਜੁਲਾਈ (ਗੁਰਬਖਸ਼ ਸਿੰਘ ਮਹੇ, ਨਵਾਂਗਰਾਈਾ)- ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ 'ਘਰ ਬੈਠੇ ਸਿੱਖਿਆ' ਪ੍ਰੋਗਰਾਮ ਤਹਿਤ ਦਿਵਿਆਂਗ ਵਿਦਿਆਰਥੀਆਂ ਨੂੰ ਵੀ ਡਿਜੀਟਲ ਮਾਧਿਅਮ ਰਾਹੀਂ ਸਿੱਖਿਆ ਦੇਣ ਤੋਂ ਇਲਾਵਾ ਉਨ੍ਹਾਂ ਦੀਆਂ ਨਿੱਜੀ ...
ਰਾਹੋਂ, 31 ਜੁਲਾਈ (ਬਲਬੀਰ ਸਿੰਘ ਰੂਬੀ)- ਕੇਂਦਰ ਸਰਕਾਰ ਨੇ ਬਿਹਾਰ 'ਚੋਂ ਵੋਟਾਂ ਲੈਣ ਲਈ ਪੰਜਾਬ ਦੇ ਕਿਸਾਨਾਂ ਦਾ ਯੂਰੀਆ ਵੀ ਉੱਧਰ ਭੇਜ ਦਿੱਤਾ ਤੇ ਪੰਜਾਬ ਦੇ ਕਿਸਾਨ ਯੂਰੀਏ ਦੀ ਕਮੀ ਕਾਰਨ ਲਾਈਨਾਂ 'ਚ ਲੱਗੇ ਦੇਖੇ ਜਾ ਸਕਦੇ ਹਨ | ਇਹ ਸ਼ਬਦ ਕਹੇ ਕਾਂਗਰਸੀ ਆਗੂ ਅਸ਼ਵਨੀ ...
ਸੰਧਵਾਂ, 31 ਜੁਲਾਈ (ਪ੍ਰੇਮੀ ਸੰਧਵਾਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ-ਮਕਸੂਦਪੁਰ ਦੇ ਸਟਾਫ਼ ਵਲੋਂ ਪਿ੍ੰ. ਕਸ਼ਮੀਰ ਚੰਦ ਜੀਵਨਪੁਰੀ ਦੀ ਅਗਵਾਈ ਹੇਠ ਸੰੂਢ-ਮਕਸੂਦਪੁਰ ਆਦਿ ਪਿੰਡਾਂ 'ਚ ਘਰ-ਘਰ ਜਾ ਕੇ ਲੋਕਾਂ ਅਤੇ ਮਨਰੇਗਾ ਕਾਮਿਆਂ ਨੂੰ ਮਿਸ਼ਨ ਫਤਿਹ ਤਹਿਤ ...
ਤਲਵਾੜਾ, 31 ਜੁਲਾਈ (ਮਹਿਤਾ)- ਤਲਵਾੜਾ ਸਟੇਟ ਬੈਂਕ ਵਿਖੇ ਪਿਛਲੀ ਰਾਤ ਨੌਜਵਾਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ | ਬੈਂਕ ਪ੍ਰਬੰਧਕਾਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਦ ਉਹ ਸਵੇਰੇ ਬੈਂਕ ਆਏ ਤਾਂ ਵੇਖਿਆ ਕਿ ਤਾਲੇ ਟੁੱਟੇ ਹੋਏ ਸਨ | ਘਟਨਾ ...
ਬੰਗਾ, 31 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਝਿੱਕਾ ਰੋਡ 'ਤੇ ਜੈਨ ਕਲੋਨੀ ਲਾਗੇ ਕੁਝ ਸ਼ਿਕਾਰੀਆਂ ਵਲੋਂ ਇਕ ਮੋਰ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਦੋ ਨੌਜਵਾਨਾਂ ਨੇ ਬਚਾਇਆ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਦੇ ਜੰਗਲਾਤ ਰੇਂਜ ਦੇ ...
ਮੁਕੰਦਪੁਰ, 31 ਜੁਲਾਈ (ਸੁਖਜਿੰਦਰ ਸਿੰਘ ਬਖਲੌਰ)- ਲਾਕਡਾਊਨ ਦੌਰਾਨ ਲੋਕਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ, ਉਲਟਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਤੇਲ ਕੀਮਤਾਂ 'ਚ ਹਰ ਰੋਜ਼ ਵਾਧਾ ਕਰਕੇ ਦੇਸ਼ ਅੰਨੀ ਲੁੱਟ ਕੀਤੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ...
ਬੰਗਾ, 31 ਜੁਲਾਈ (ਜਸਬੀਰ ਸਿੰਘ ਨੂਰਪੁਰ)- ਡੀ.ਵਾਈ.ਐਫ.ਆਈ. ਵਲੋਂ ਸਥਾਨਕ ਮੰਢਾਲੀ ਭਵਨ ਵਿਖੇ ਸ਼ਹੀਦ ਊਧਮ ਸਿੰਘ ਦਾ 80ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲਿ੍ਹਆਂਵਾਲਾ ਬਾਗ ਦੀ ...
ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ: ਸਰਬਜੀਤ ਸਿੰਘ ਵਾਲੀਆ ਵਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਨੂੰ ਬੂਟੇ ਵੰਡੇ ਗਏ | ਇਸ ਮੌਕੇ ਸ. ਵਾਲੀਆ ਨੇ ਸ਼ਹੀਦ ਊਧਮ ਸਿੰਘ ਦੀ ...
ਨਵਾਂਸ਼ਹਿਰ/ਉਸਮਾਨਪੁਰ, 31 ਜੁਲਾਈ (ਹਰਵਿੰਦਰ ਸਿੰਘ, ਸੰਦੀਪ ਮਝੂਰ)- ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀ ਦੁਪਾਲਪੁਰ ਬਰਾਂਚ ਦੇ ਸਹਾਇਕ ਮੈਨੇਜਰ ਮੈਡਮ ਕੁਲਵਿੰਦਰ ਸਿੰਘ ਬਾਜਵਾ ਦੀ ਸੇਵਾ ਮੁਕਤੀ 'ਤੇ ਨਵਾਂਸ਼ਹਿਰ ਮੱੁਖ ਬਰਾਂਚ ਵਿਖੇ ਸਮੂਹ ਸਟਾਫ਼ ਵਲੋਂ ...
ਸੰਧਵਾਂ, 31 ਜੁਲਾਈ (ਪ੍ਰੇਮੀ ਸੰਧਵਾਂ) - ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਸੂੰਢ-ਮਕਸੂਦਪੁਰ ਸੈਕਟਰ ਦੇ ਅਧੀਨ ਪੈਂਦੇ ਪਿੰਡ ਝੰਡੇਰ ਖੁਰਦ ਵਿਖੇ ਮਨਾਏ ਗਏ ਡਰਾਈ ਡੇ ਦੌਰਾਨ ...
ਸੰਧਵਾਂ, 31 ਜੁਲਾਈ (ਪ੍ਰੇਮੀ ਸੰਧਵਾਂ) - ਪਿੰਡ ਬਲਾਕੀਪੁਰ ਦੇ ਵਿਕਾਸ ਕਾਰਜਾਂ ਨੂੰ ਗ੍ਰਾਮ ਪੰਚਾਇਤ ਵਲੋਂ ਸਰਪੰਚ ਬਲਵੀਰ ਚੰਦ ਸੰਧੀ ਦੀ ਅਗਵਾਈ 'ਚ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਿੰਡ ਨੂੰ ਵਧੀਆ ਦਿਖ ਦਿੱਤੀ ਜਾ ਸਕੇ | ਇਸ ਸਬੰਧੀ ਸਰਪੰਚ ਬਲਵੀਰ ਚੰਦ ਸੰਧੀ ...
ਔੜ, 31 ਜੁਲਾਈ (ਜਰਨੈਲ ਸਿੰਘ ਖੁਰਦ)- ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਵੰਦਨਾ ਲਾਉ ਦੀ ਅਗਵਾਈ ਹੇਠ ਸ਼ੇਰ-ਏ-ਪੰਜਾਬ ਸਪੋਰਟਸ ਐਾਡ ਵੈੱਲਫੇਅਰ ਕਲੱਬ ਤੇ ਗਰਾਮ ਪੰਚਾਇਤ ਗੜ੍ਹੀ ਭਾਰਟੀ ਵਲੋਂ ਆਵਾਜ਼ ਵੈੱਲਫੇਅਰ ...
ਭੱਦੀ, 31 ਜੁਲਾਈ (ਨਰੇਸ਼ ਧੌਲ)- ਸਮੁੱਚੇ ਇਲਾਕਾ ਨਿਵਾਸੀ ਬਿਜਲੀ ਸਪਲਾਈ ਸਬੰਧੀ ਕਿਸੇ ਪ੍ਰਕਾਰ ਦੀ ਵੀ ਸਮੱਸਿਆ ਸਬੰਧੀ ਵਗੈਰ ਝਿਜਕ ਪਾਵਰਕਾਮ ਵਿਭਾਗ ਦੇ ਦਫ਼ਤਰ ਬਲਾਚੌਰ ਵਿਖੇ ਸੰਪਰਕ ਕਰ ਸਕਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵਨਿਯੁਕਤ ਐੱਸ.ਡੀ.ਓ. ਬਲਾਚੌਰ ...
ਨਵਾਂਸ਼ਹਿਰ, 31 ਜੁਲਾਈ (ਗੁਰਬਖਸ਼ ਸਿੰਘ ਮਹੇ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਬਿਆਨ ਜਾਰੀ ਕਰਦਿਆਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਸੱਚੀ ਸ਼ਹਾਦਤ ਨੂੰ ਸਤਿਕਾਰ ...
ਜਾਡਲਾ, 31 ਜੁਲਾਈ (ਬੱਲੀ)- ਰੁੱਖ ਜਿੱਥੇ ਦੁਨੀਆ ਨੂੰ ਸ਼ੁੱਧ ਵਾਤਾਵਰਨ ਪ੍ਰਦਾਨ ਕਰਦੇ ਹਨ, ਉੱਥੇ ਇਹ ਸਾਡੀ ਆਮਦਨ ਦਾ ਸਰੋਤ ਵੀ ਬਣਦੇ ਹਨ | ਇਨ੍ਹਾਂ ਵਿਚਾਰਾਂ ਨਾਲ ਜ਼ਿਲ੍ਹਾ ਵਣ ਅਫਸਰ ਸਤਿੰਦਰ ਸਿੰਘ ਨੇ ਦੌਲਤਪੁਰ ਵਿਖੇ 11ਵੇਂ ਕੌਮਾਂਤਰੀ ਮੇਰਾ ਰੁੱਖ ਦਿਵਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX