ਮਹਿਰਾਜ, 31 ਜੁਲਾਈ (ਸੁਖਪਾਲ ਮਹਿਰਾਜ)-ਲੋਕ ਸੰਗਰਾਮ ਮੋਰਚਾ ਪੰਜਾਬ ਆਰ. ਡੀ. ਐਫ਼. ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਕਸਬਾ ਮਹਿਰਾਜ ਦੀ ਅਨਾਜ ਮੰਡੀ ਵਿਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜੇ 'ਤੇ ਇਕ ਜਨਤਕ ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਨੂੰ ਸ਼ਰਧਾਂਜ਼ਲੀ ਦੇਣ ਉਪਰੰਤ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਪ੍ਰਚਾਰ ਸਕੱਤਰ ਲੋਕ ਰਾਜ ਮਹਿਰਾਜ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਰਾਮਪੁਰਾ ਫੂਲ ਦੇ ਪ੍ਰਧਾਨ ਜਗਸੀਰ ਸਿੰਘ ਮਹਿਰਾਜ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਲੋਕ ਸੰਗਰਾਮ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਬਲਵੰਤ ਸਿੰਘ ਮਹਿਰਾਜ ਨੇ ਮੰਗ ਕੀਤੀ ਕਿ ਕਾਲਾ ਕਾਨੂੰਨ ਯੂ. ਏ. ਪੀ. ਏ. ਵਾਪਸ ਲਓ ਅਤੇ ਗਿ੍ਫ਼ਤਾਰ ਕੀਤੇ ਕਾ: ਵਰਵਰਾ ਰਾਓ ਸਮੇਤ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕੀ ਆਜ਼ਾਦੀ ਦੇ 73 ਸਾਲ ਬਾਅਦ ਸ਼ਹੀਦ ਊਧਮ ਸਿੰਘ ਸਮੇਤ ਸੈਂਕੜੇ ਸ਼ਹੀਦਾਂ ਦੇ ਸੁਪਨੇ ਪੂਰੇ ਹੋ ਗਏ, ਕੀ ਦੇਸ਼ ਦਾ ਕਿਰਤੀ, ਕਾਮਾ ਅਤੇ ਕਿਸਾਨ ਖੁਸ਼ਹਾਲ ਹੋ ਗਿਆ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਅੰਤ ਹੋ ਗਿਆ | ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਹਾਲਾਤ ਉਹੀ ਹਨ, ਜੋ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਸਨ, ਸਿਰਫ਼ ਲੁੱਟ ਦੇ ਢੰਗ ਬਦਲ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਹਾਲਾਤ 1919 ਵਾਲੇ ਬਣੇ ਹੋਏ ਹਨ | ਉਕਤ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਪਾਰਟੀਆਂ ਤੋਂ ਭਲੇ ਦੀ ਆਸ ਛੱਡ ਕੇ ਸੰਘਰਸ਼ ਦਾ ਰਸਤਾ ਫੜੀਏ |
ਸਹਾਰਾ ਜਨ ਸੇਵਾ ਸੰਸਥਾ ਵਲੋਂ ਸ਼ਹੀਦੀ ਦਿਹਾੜਾ ਮਨਾਇਆ
ਬਠਿੰਡਾ, (ਅਵਤਾਰ ਸਿੰਘ ਕੈਂਥ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਅੱਜ ਸਹਾਰਾ ਦਫ਼ਤਰ 'ਤੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਸ਼ਰਧਾ ਦੇ ਫੁੱਲ ਭੇਟ ਕਰ ਕੇ ਸ਼ਰਧਾਂਜ਼ਲੀ ਅਰਪਣ ਕੀਤੀ ਗਈ | ਇਸ ਮੌਕੇ ਪ੍ਰਧਾਨ ਵਿਜੈ ਗੋਇਲ ਦੀ ਅਗਵਾਈ ਵਿਚ ਸਹਾਰਾ ਟੀਮ ਦੀ ਲਾਇਫ਼ ਸੇਵਿੰਗ ਬਿ੍ਗੇਡ ਵਰਕਰਾਂ ਵਲੋਂ ਸ਼ਹੀਦਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਕੀਤਾ ਗਿਆ | ਇਸ ਮੌਕੇ ਵਰਕਰਾਂ ਵਿਚ ਟੇਕ ਚੰਦ, ਜੱਗਾ ਸਿੰਘ, ਗੁਰਬਿੰਦਰ ਬਿੰਦੀ, ਸੰਦੀਪ ਗੋਇਲ, ਰਾਜਿੰਦਰ ਕੁਮਾਰ, ਅਸ਼ੋਕ ਗੋਇਲ, ਸਰਬਜੀਤ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ |
ਬਠਿੰਡਾ, 31 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਪੋਸ਼ ਇਲਾਕੇ ਵਿਚ ਸਥਿੱਤ ਕਰੋੜਾਂ ਰੁਪਏ ਦੇ ਪਲਾਟ ਦੇ ਕਬਜ਼ੇ ਨੂੰ ਲੈ ਕੇ 2 ਧੜਿਆਂ ਵਿਚ ਹੋਏ ਖ਼ੂਨੀ ਸੰਘਰਸ਼ ਵਿਚ 2 ਦੇ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਜਦਕਿ ਮੌਕੇ 'ਤੇ ਪੁੱਜੀ ਥਾਣਾ ਸਿਵਲ ਲਾਈਨ ...
ਬਠਿੰਡਾ, 31 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਪੈਸ਼ਲ ਟਾਸਕ ਫੋਰਸ ਬਠਿੰਡਾ ਰੇਂਜ ਦੀ ਟੀਮ ਨੇ ਕਈ ਸਾਲ ਪਹਿਲਾਂ ਪੁਲਿਸ ਦੀ ਨੌਕਰੀ ਛੱਡ ਚੁੱਕੇ ਇਕ ਵਿਅਕਤੀ ਨੂੰ ਡੇਢ ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਮੌੜ ਵਿਚ ਫੜੇ ਗਏ ਵਿਅਕਤੀ ਿਖ਼ਲਾਫ਼ ਨਸ਼ਾ ...
ਗੋਨਿਆਣਾ, 31 ਜੁਲਾਈ (ਲਛਮਣ ਦਾਸ ਗਰਗ)-ਸਥਾਨਕ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਗੋਨਿਆਣਾ ਖੁਰਦ ਵਿਖੇ ਇਕ ਨੌਜਵਾਨ ਗੁਰਮੇਲ ਸਿੰਘ ਪੁੱਤਰ ਭੋਲਾ ਸਿੰਘ ਨੇ ਕਿਸੇ ਕਾਰਨ ਨੂੰ ਲੈ ਕੇ ਘਰ ਵਿਚ ਪਈਆਂ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ | ਜਿਸ ਦੌਰਾਨ ਉਸ ਦੀ ਹਾਲਤ ਜਿਉਂ ਹੀ ...
ਬਠਿੰਡਾ, 31 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਦੇ ਥਾਣਾ ਥਰਮਲ ਦੇ ਇਕ ਏ ਐਸ ਆਈ ਅਤੇ ਅਜੀਤ ਰੋਡ ਦੀ ਗਲੀ ਨੰ. 20 ਨਾਲ ਸਬੰਧਿਤ ਇਕੋ ਪਰਿਵਾਰ ਦੇ 4 ਮੈਂਬਰਾਂ ਸਮੇਤ ਕੁਲ 51 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਹੁਣ ਬਠਿੰਡਾ ਜ਼ਿਲ੍ਹੇ ਅੰਦਰ ...
ਰਾਮਪੁਰਾ ਫੂਲ, 31 ਜੁਲਾਈ (ਗੁਰਮੇਲ ਸਿੰਘ ਵਿਰਦੀ)- ਸਥਾਨਕ ਥਾਣਾ ਸਿਟੀ ਦੀ ਪੁਲਿਸ ਨੇ ਸ਼ਹਿਰ ਅੰਦਰ ਚੱਲ ਰਹੀ ਇਕ ਸਾਂਝੀ ਫ਼ੈਕਟਰੀ 'ਚੋਂ ਇਕ ਹਿੱਸੇਦਾਰ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਤਫ਼ਤੀਸ਼ੀ ਅਫ਼ਸਰ ਜਗਤਾਰ ਸਿੰਘ ਨੇ ...
ਤਲਵੰਡੀ ਸਾਬੋ, 31 ਜੁਲਾਈ (ਰਣਜੀਤ ਸਿੰਘ ਰਾਜੂ)- ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਲਾਜ਼ਮਾਂ ਦੀ ਰਿਹਾਇਸ਼ ਲਈ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਬਣਾਏ ਕੁਆਟਰ ਅੱਜ ਤਖ਼ਤ ਸਾਹਿਬ ਪ੍ਰਬੰਧਕਾਂ ਨੂੰ ਸੌਾਪੇ ਗਏ | ਇਸ ਮੌਕੇ ਧਾਰਮਿਕ ਸਮਾਗਮ ...
ਗੋਨਿਆਣਾ, 31 ਜੁਲਾਈ (ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ, ਬਠਿੰਡਾ-ਮੁਕਤਸਰ ਸਾਹਿਬ ਮਾਰਗ 'ਤੇ ਇਕ ਸ਼ੱਕੀ ਹਾਲਤ ਵਿਚ ਘੁੰਮਦੀ ਫ਼ਰਚੂਨਰ ਗੱਡੀ ਵਲੋਂ ਪੁਲਿਸ ਨੂੰ ਹੀ ਟੱਕਰ ਮਾਰੇ ਜਾਣ 'ਤੇ ਚਾਲਕ ਵਿਰੁੱਧ ...
ਬਠਿੰਡਾ, 31 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਮੱਛੀ ਪਾਲਣ ਵਿਭਾਗ ਵਲੋਂ ਮੱਛੀ ਪਾਲਣ ਦੀ ਟ੍ਰੇਨਿੰਗ ਦੇਣ ਲਈ ਮੁਫ਼ਤ ਕੈਂਪ 3 ਅਗਸਤ ਤੋਂ ਲਗਾਇਆ ਜਾ ਰਿਹਾ ਹੈ | ਇਹ ਪੰਜ ਰੋਜ਼ਾ ਸ਼ਾਰਟ ਟਾਈਮ ਟ੍ਰੇਨਿੰਗ ਕੈਂਪ 7 ਅਗਸਤ ਤੱਕ ਚੱਲੇਗਾ | ਇਹ ਜਾਣਕਾਰੀ ਮੱਛੀ ਪਾਲਣ ਵਿਭਾਗ ਦੇ ...
ਨਥਾਣਾ, 31 ਜੁਲਾਈ (ਗੁਰਦਰਸ਼ਨ ਲੁੱਧੜ)-ਭਾਰਤੀ ਜਨਤਾ ਪਾਰਟੀ ਵਿਚ ਪਿਛਲੇ ਕਈ ਸਾਲਾਂ ਤੋਂ ਸਰਗਰਮੀ ਨਾਲ ਹਿੱਸਾ ਲੈ ਰਹੇ ਬਲਾਕ ਨਥਾਣਾ ਨਾਲ ਸਬੰਧਿਤ ਨੌਜਵਾਨ ਆਗੂ ਬਰਿੰਦਰ ਸੰਧੂ ਨੂੰ ਪਾਰਟੀ ਦੇ ਯੁਵਾ ਮੋਰਚਾ ਦਾ ਸੂਬਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ | ਸੀਨੀਅਰ ...
ਬੱਲੂਆਣਾ, 31 ਜੁਲਾਈ (ਗੁਰਨੈਬ ਸਾਜਨ)-ਬਠਿੰਡਾ ਦੇ ਪਿੰਡ ਵਿਰਕ ਕਲਾਂ, ਵਿਰਕ ਖੁਰਦ ਅਤੇ ਭਿਸੀਆਣਾ ਦੀਆਂ ਜਨਤਕ ਥਾਵਾਂ ਉਪਰ ਡਾ: ਅਮਰਜੀਤ ਕੌਰ ਕੋਟਫੱਤਾ ਮੁੱਖ ਸਲਾਹਕਾਰ ਪੰਜਾਬ ਇਸਤਰੀ ਅਕਾਲੀ ਦਲ ਨੰਨ੍ਹੀ ਛਾਂ ਦੀ ਰਾਖੀ ਕਰਨ ਵਾਲੇ ਬੀਬੀ ਹਰਸਿਮਰਤ ਕੌਰ ਬਾਦਲ ...
ਤਲਵੰਡੀ ਸਾਬੋ, 31 ਜੁਲਾਈ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਬੀਤੇ ਦਿਨੀਂ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਬਾਰਵ੍ਹੀਂ ਜਮਾਤ ਵਿਚ ਜ਼ਿਲ੍ਹਾ ਮਾਨਸਾ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸਕੂਲ ਦੀ ਵਿਦਿਆਰਥਣ ਜਸਪ੍ਰੀਤ ...
ਗੋਨਿਆਣਾ, 31 ਜੁਲਾਈ (ਮਨਦੀਪ ਸਿੰਘ ਮੱਕੜ)- ਸਥਾਨਕ ਸ਼ਹਿਰ ਵਿਖੇ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਅੱਜ ਆਈ ਰਿਪੋਰਟ ਮੁਤਾਬਿਕ ਸ਼ਹਿਰ ਦੀ ਗਾਂਧੀ ਬਸਤੀ ਵਿਚ ਛੇ ਵਿਅਕਤੀ ਹੋਰ ਕੋਰੋਨਾ ਪੋਜੀਟਿਵ ਆਏ ਹਨ | ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 15 ਹੋ ਗਈ ...
ਬਠਿੰਡਾ, 31 ਜੁਲਾਈ (ਅਵਤਾਰ ਸਿੰਘ)-ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਸਿਹਤ ਕਾਮਿਆਂ ਵਲੋਂ ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਅੱਜ ਸੱਤਵੇਂ ਦਿਨ ਵੀ ਭੁੱਖ ਹੜ੍ਹਤਾਲ ਜਾਰੀ ਰਹੀ¢ ਸਿਹਤ ਕਾਮਿਆਂ ਵਲੋਂ ਅੱਜ ਦੀ ਭੁੱਖ ਹੜ੍ਹਤਾਲ ...
ਬਠਿੰਡਾ, 31 ਜੁਲਾਈ (ਅੰਮਿ੍ਤਪਾਲ ਸਿੰਘ ਵਲਾਣ)- ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੇ ਤਨਖ਼ਾਹ ਅਤੇ ਭੱਤਿਆਂ 'ਤੇ ਲਗਾਤਾਰ ਕਟੌਤੀਆਂ ਕਰ ਕੇ ਕੀਤੇ ਜਾ ਰਹੇ ਆਰਥਿਕ ਹਮਲਿਆਂ ਿਖ਼ਲਾਫ਼ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਸੂਬਾ ...
ਗੋਨਿਆਣਾ, 31 ਜੁਲਾਈ (ਮਨਦੀਪ ਸਿੰਘ ਮੱਕੜ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਬਲਾਕ ਗੋਨਿਆਣਾ ਦੇ ਵਰਕਰਾਂ ਨੇ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਬੂਟਾ ਸਿੰਘ ਨੂੰ ਵੀਰਪਾਲ ਕੌਰ ਖਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ | ਲਿਖਤੀ ਸ਼ਿਕਾਇਤ ਵਿਚ ...
ਬਠਿੰਡਾ, 31 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬੀ. ਐਫ. ਜੀ. ਆਈ. ਵਲੋਂ 'ਐਗਰੀਕਲਚਰ ਦੇ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ' ਬਾਰੇ ਚੌਥਾ ਨੈਸ਼ਨਲ ਵੈਬੀਨਾਰ 30 ਜੁਲਾਈ ਨੂੰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਡਾ: ਜੀਤ ਸਿੰਘ ਸੰਧੂ, ...
ਗੋਨਿਆਣਾ, 31 ਜੁਲਾਈ (ਬਰਾੜ ਆਰ. ਸਿੰਘ)-ਸਥਾਨਕ ਸ਼ਹਿਰ ਦੇ ਇਕ ਆੜ੍ਹਤੀਏ ਨਾਲ ਉਸੇ ਦੇ ਹੀ ਨੌਸਰਬਾਜ਼ ਮੁਨੀਮ ਵਲੋਂ ਬੈਂਕ ਦੇ 'ਰੂਪੇ ਕਾਰਡ' ਰਾਹੀਂ 19 ਲੱਖ ਦੀ ਠੱਗੀ ਮਾਰ ਕੇ ਪੈਸਾ ਖ਼ੁਰਦ ਬੁਰਦ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਥਾਣਾ ਨੇਹੀਂਆਂ ਵਾਲਾ ਵਲੋਂ ਕਥਿਤ ...
ਬਠਿੰਡਾ, 31 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਜ਼ਿਲ੍ਹੇ ਅੰਦਰ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਪਿਛਲੇ ਚੌਵੀ ਘੰਟਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 9 ਹੋ ਗਈ ਹੈ, ...
ਬਠਿੰਡਾ, 31 ਜੁਲਾਈ (ਕੰਵਲਜੀਤ ਸਿੰਘ ਸਿੱਧੂ) - ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਵਲੋਂ ਰਾਜ ਸਰਕਾਰ ਿਖ਼ਲਾਫ਼ ਅਗਲੇਰੇ ਐਕਸ਼ਨ ਤਹਿਤ ਜ਼ਿਲ੍ਹਾ ਯੂਨਿਟ ਬਠਿੰਡਾ ਵਲੋ ਕੀਤੀ ਯੋਜਨਾਬੰਦੀ ਤਹਿਤ ਸਰਕਾਰ ਦੇ ਵਾਅਦਿਆਂ ਤੋਂ ਨਿਰਾਸ਼ ਮੁਲਾਜ਼ਮਾਂ ਤੇ ...
ਮਾਨਸਾ, 31 ਜੁਲਾਈ (ਧਾਲੀਵਾਲ)- ਐਨ. ਆਰ. ਆਈ. ਇਨਕਲਾਬੀ ਮੰਚ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ 'ਚ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ ਗਿਆ | ਉੱਘੇ ਨਾਟਕਕਾਰ ਜਗਜੀਤ ਸਿੰਘ ਸੱਗੂ ਬਾਰੂ ਦੀ ਅਗਵਾਈ ਹੇਠ ਵੱਖ-ਵੱਖ ਸੰਗਠਨਾਂ ਦੇ ਕਾਰਕੁਨ ...
ਤਰਨ ਤਾਰਨ, 31 ਜੁਲਾਈ (ਲਾਲੀ ਕੈਰੋਂ)- ਜੇਕਰ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਇਸ ਪਰਿਵਾਰ ਨੇ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਸ਼੍ਰੋਮਣੀ ਅਕਾਲੀ ਦਲ ...
ਬਠਿੰਡਾ, 31 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਤਕਰੀਬਨ ਸਾਢੇ 3 ਸਾਲਾਂ ਰਾਜ ਦੌਰਾਨ ਸਰਕਾਰੀ ਦਫ਼ਤਰਾਂ ਅਤੇ ਥਾਣਿਆਂ ਵਿਚ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਹਲਕਾ ਬਠਿੰਡਾ ਦਿਹਾਤੀ ਨਾਲ ...
ਤਲਵੰਡੀ ਸਾਬੋ, 31 ਜੁਲਾਈ (ਰਣਜੀਤ ਸਿੰਘ ਰਾਜੂ)- ਇਲਾਕੇ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਵਲੋਂ ਪਿਛਲੇ ਦਿਨਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਅਤੇ ...
ਬਰੇਟਾ, 31 ਜੁਲਾਈ (ਰਵਿੰਦਰ ਕੌਰ ਮੰਡੇਰ)- ਪਿੰਡ ਕੁੱਲਰੀਆਂ ਦੇ ਇਕ ਗਰੀਬ ਪਰਿਵਾਰ ਦੀ ਜ਼ਮੀਨ ਹਥਿਆਉਣ ਦੇ ਮਸਲੇ ਨੂੰ ਲੈ ਕੇ ਸੰਘਰਸ਼ ਲਈ ਬਣਾਈ ਇਨਸਾਫ਼ ਕਮੇਟੀ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ...
ਮਾਨਸਾ, 31 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪ੍ਰਸ਼ਾਸਨ ਨੇ ਬੁਢਲਾਡਾ ਤਹਿਸੀਲ ਦੇ ਪਿੰਡ ਗਾਮੀਵਾਲਾ ਨੰੂ ਵਾਰਡ ਨੰਬਰ 3, 6 ਤੇ 7 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਪਿੰਡ ਨਾਲ ਸਬੰਧਿਤ 7 ਵਿਅਕਤੀ ...
ਮਾਨਸਾ, 31 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗੰਧਲੇ ਪਾਣੀ ਨੂੰ ਘੱਗਰ/ਡਰੇਨਜ਼ 'ਚ ਪੈਣ ਤੋਂ ਰੋਕਣ ਤੋਂ ਇਲਾਵਾ ਸਿੰਚਾਈ ਯੋਗ ਬਣਾਉਣ ਲਈ ਕੰਮ ਨੂੰ ਜਲਦ ਸ਼ੁਰੂ ਕੀਤਾ ਜਾਵੇ | ਇੱਥੇ ...
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਨੇ ਪੰਜਾਬ ਦੇ ਗ੍ਰੰਥੀ ਸਿੰਘਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦੀ ਹੀ ਕਾਰਜਕਾਰਨੀ ਦੇ ਵਿਚ ਮਤਾ ਪਾਸ ...
ਮਾਨਸਾ, 31 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਕੰਮ ਕਰਦੇ ਫਾਰਮੇਸੀ ਅਫ਼ਸਰਾਂ ਤੇ ਦਰਜਾ ਚਾਰ ਕਰਮਚਾਰੀਆਂ ਦਾ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਨੇੜੇ ਲਗਾਇਆ ਧਰਨਾ 42ਵੇਂ ਦਿਨ 'ਚ ਸ਼ਾਮਲ ਹੋ ਗਿਆ | ਕੋਰੋਨਾ ਨਿਯਮਾਂ ਦੀ ਪਾਲਣਾ ...
ਬੋਹਾ, 31 ਜੁਲਾਈ (ਰਮੇਸ਼ ਤਾਂਗੜੀ)- ਸਥਾਨਕ ਬੱਸ ਅੱਡਾ ਮਾਰਕੀਟ ਅਤੇ ਹੋਰ ਥਾਵਾਂ 'ਤੇ ਭੀੜ ਭੜੱਕੇ ਅਤੇ ਹਾਦਸੇ ਵਾਪਰਨ ਤੇ ਲੋਕਾਂ ਨੂੰ ਲੰਘਣ 'ਚ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਦੁਕਾਨਦਾਰਾਂ ਤੇ ਆਮ ਲੋਕਾਂ 'ਤੇ ...
ਜੋਗਾ, 31 ਜੁਲਾਈ (ਪ. ਪ.)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਯੂ. ਏ. ਪੀ. ਏ. ਤੇ ਅਣਮਨੁੱਖੀ ਕਾਲੇ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣ ਲਈ, ਸਿੱਖ ਨੌਜਵਾਨਾਂ 'ਤੇ ਸਿੱਖ ਆਗੂਆਂ ਨੂੰ ਪ੍ਰੇਸ਼ਾਨ ਨਾ ਕਰਨ ਬਾਰੇ ਡੀ. ...
ਮਾਨਸਾ, 31 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਕਾਂਗਰਸੀਆਂ ਆਗੂਆਂ ਤੇ ਵਰਕਰਾਂ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਕਿਸੇ ਵੀ ਟਕਸਾਲੀ ਵਰਕਰ ਨੂੰ ਬਣਾਇਆ ਜਾਵੇ ਨਾ ਕਿ ਪ੍ਰਧਾਨਗੀ ਠੋਸੀ ਜਾਵੇ | ਬੀਤੀ ਸ਼ਾਮ ...
ਮਾਨਸਾ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਮੁੱਖ ਖੇਤੀਬਾੜੀ ਅਫ਼ਸਰ ਡਾ: ਮਨਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਰਾਲੀ ਦੇ ਮੁੱਦੇ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅਗੇਤੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ...
ਬੁਢਲਾਡਾ, 31 ਜੁਲਾਈ (ਰਾਹੀ)-ਸਥਾਨਕ ਸ਼ਹਿਰ ਦੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਜਾਰੀ ਕਾਰਜਾਂ ਦੇ ਨਾਲ-ਨਾਲ ਹੁਣ ਵਿਦਿਆਰਥੀਆਂ ਲਈ ਮੁਫ਼ਤ ਆਨਲਾਈਨ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ...
ਜੋਗਾ, 31 ਜੁਲਾਈ (ਹਰਜਿੰਦਰ ਸਿੰਘ ਚਹਿਲ)- ਨੇੜਲੇ ਪਿੰਡ ਉੱਭਾ ਵਿਖੇ ਮਾਤਾ ਬਿਮਲਾ ਦੇਵੀ ਮਾਈਸਰ ਮੰਦਰ ਉੱਭਾ ਵਲੋਂ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨਿਰਮਾਣ ਕਰਵਾਇਆ ਗਿਆ | ਮੰਦਰ ਦੀ ਕਮੇਟੀ ਦੇ ਸਰਪ੍ਰਸਤ ਹਰਨੇਕ ਸਿੰਘ ਨੇ ਕਿਹਾ ਕਿ ਪਿੰਡ ਵਿਚ ਪਹਿਲਾਂ ...
ਤਲਵੰਡੀ ਸਾਬੋ, 31 ਜੁਲਾਈ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸ਼ਹਿਰ ਵਿਚ ਅੱਜ ਇਕ ਡਾਕਟਰ, ਉਸ ਦੀ ਪਤਨੀ ਅਤੇ ਬੈਂਕ ਮੁਲਾਜ਼ਮ ਸਮੇਤ ਕੁੱਲ ਚਾਰ ਕੋੋਰੋਨਾ ...
ਤਲਵੰਡੀ ਸਾਬੋ, 31 ਜੁਲਾਈ (ਰਣਜੀਤ ਸਿੰਘ ਰਾਜੂ)-ਕਿਸਾਨਾਂ ਦੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਲਈ ਕਿਸਾਨ ਆਪਣੇ ਫ਼ਾਰਮ 5 ਅਗਸਤ ਤੱਕ ਮਾਰਕੀਟ ਕਮੇਟੀ ਦਫ਼ਤਰ ਤਲਵੰਡੀ ...
ਬਠਿੰਡਾ, 31 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਪਹਿਲੀ ਅਗਸਤ ਤੋਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੇ ਕੰਮਕਾਜੀ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ | ਇਹ ਤਬਦੀਲੀ ਸੂਬਾ ਸਰਕਾਰ ਵਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ...
ਲਹਿਰਾ ਮੁਹੱਬਤ, 31 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜਿਆਂ 'ਚੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਮਾਰਕੀਟ ਕਮੇਟੀ ਭੁੱਚੋ ਮੰਡੀ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ ਨੇ ਹੌਾਸਲਾ ...
ਬਰੇਟਾ, 31 ਜੁਲਾਈ (ਰਵਿੰਦਰ ਕੌਰ ਮੰਡੇਰ)- ਮਿਲਾਵਟੀ ਮਠਿਆਈ ਦੀ ਵਿੱਕਰੀ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵਲੋਂ ਬਰੇਟਾ ਵਿਖੇ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਹਰ ਵਾਰ ਦੀ ਤਰ੍ਹਾਂ ਬਹੁਤੀਆਂ ਦੁਕਾਨਾਂ ਨੂੰ ਜਿੰਦਰੇ ਲੱਗੇ ਮਿਲੇ | ਛਾਪੇਮਾਰੀ ...
ਮਾਨਸਾ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਧਾਰਾ 144 ਤਹਿਤ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਪਾਲਤੂ ਸੂਰਾਂ ਨੂੰ ਖ਼ੁਰਾਕ ਖਾਣ/ਚਰਨ ਲਈ ਸੜਕਾਂ, ਗਲੀਆਂ ਅਤੇ ...
ਬੋਹਾ, 31 ਜੁਲਾਈ (ਰਮੇਸ਼ ਤਾਂਗੜੀ)- ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਗੁਰੂ ਸਾਹਿਬਾਨ ਦੇ ਅਪਮਾਨ ਵਿਰੁੱਧ ਵੀਰਪਾਲ ਕੌਰ ਇੰਸਾਂ ਿਖ਼ਲਾਫ਼ ਢੁਕਵੀਂ ਕਾਰਵਾਈ ਕਰਨ ਲਈ ਸਥਾਨਕ ਥਾਣਾ ਸਦਰ ਤੇ ਥਾਣਾ ਮੁਖੀਆਂ ਨੂੰ ਮੰਗ ਪੱਤਰ ਦੇ ...
ਬੋਹਾ, 31 ਜੁਲਾਈ (ਰਮੇਸ਼ ਤਾਂਗੜੀ)-ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਬੋਹਾ ਇਲਾਕੇ ਦੇ ਪਿੰਡਾਂ ਦਲੇਲਵਾਲਾ, ਮਲਕੋਂ, ਆਲਮਪੁਰ ਮੰਦਰਾਂ, ਗਾਮੀਵਾਲਾ, ਹਾਕਮਵਾਲਾ, ਸ਼ੇਰਖਾਂਵਾਲਾ, ਮੰਘਾਣੀਆਂ, ਰਿਉਂਦ ਕਲਾਂ ਦੇ ਪਿੰਡਾਂ ਦਾ ਮੋਟਰਸਾਈਕਲ 'ਤੇ ਦੌਰਾ ਕਰ ਕੇ ਮੀਂਹ ਨਾਲ ...
ਬੁਢਲਾਡਾ, 31 ਜੁਲਾਈ (ਨਿ. ਪ. ਪ.)- ਬੀਤੇ ਦਿਨੀਂ ਜ਼ਿਲੇ੍ਹ ਦੇ ਕਈ ਪੁਲਿਸ ਥਾਣਿਆਂ ਦੇ ਥਾਣੇਦਾਰਾਂ ਦੇ ਕੀਤੇ ਤਬਾਦਲਿਆਂ ਤਹਿਤ ਥਾਣਾ ਜੌੜਕੀਆਂ ਤੋਂ ਬਦਲ ਕੇ ਥਾਣਾ ਸਦਰ ਬੁਢਲਾਡਾ ਦੇ ਮੁਖੀ ਲਗਾਏ ਗਏ ਅਜੇ ਕੁਮਾਰ ਪਰੋਚਾ ਅਤੇ ਥਾਣਾ ਸਦਰ ਤੋਂ ਥਾਣਾ ਸ਼ਹਿਰੀ ਵਿਖੇ ਤਬਦੀਲ ...
ਤਲਵੰਡੀ ਸਾਬੋ, 31 ਜੁਲਾਈ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸ਼ਹਿਰ ਵਿਚ ਅੱਜ ਇਕ ਡਾਕਟਰ, ਉਸ ਦੀ ਪਤਨੀ ਅਤੇ ਬੈਂਕ ਮੁਲਾਜ਼ਮ ਸਮੇਤ ਕੁੱਲ ਚਾਰ ਕੋੋਰੋਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX