ਇਕ ਬੱਚੇ ਦਾ ਜਦੋਂ ਜਨਮ ਹੋਇਆ, ਉਸ ਦੀ ਦਾਈ ਕਹਿੰਦੀ, ਇਸ ਮਾੜਕੂ ਜਿਹੇ ਬੱਚੇ ਨੂੰ ਤਾਂ ਮੈਂ ਛੋਟੇ ਭਬਕੇ ਵਿਚ ਟਿਕਾ ਸਕਦੀ ਹਾਂ। ਮੈਨੂੰ ਨਹੀਂ ਲਗਦਾ ਕਿ ਇਹ ਬੱਚਾ ਬਚੇਗਾ ਵੀ? ਪਰ ਦਾਈ ਨੂੰ ਕੀ ਪਤਾ ਸੀ ਕਿ ਇਹੀ ਮਾੜਕੂ ਬੱਚਾ ਅੱਗੇ ਜਾ ਕੇ ਵਿਸ਼ਵ ਪ੍ਰਸਿੱਧ ਵਿਗਿਆਨੀ ਬਣੇਗਾ। ਤੁਹਾਨੂੰ ਪਤਾ ਕਿ ਉਹ ਬੱਚਾ ਕੌਣ ਸੀ? ਉਹ ਬੱਚਾ ਆਈਜੈਕ ਨਿਊਟਨ ਸੀ। ਉਹੀ ਨਿਊਟਨ, ਜਿਸ ਨੇ ਗਤੀ ਦੇ ਨਿਯਮ ਲੱਭੇ ਸਨ। ਗੁਰੂਤਾ ਆਕਰਸ਼ਣ ਦਾ ਨਿਯਮ ਖੋਜਿਆ। ਗਣਿਤ ਵਿਚ ਵਿਲੱਖਣ ਖੋਜਾਂ ਕੀਤੀਆਂ ਸਨ।
ਨਿਊਟਨ ਇਕ ਸਰਦੇ-ਪੁੱਜਦੇ ਜ਼ਿਮੀਂਦਾਰ ਦਾ 'ਕੱਲਾ-'ਕੱਲਾ ਪੁੱਤਰ ਸੀ। ਉਦੋਂ ਉਹ ਆਪਣੀ ਮਾਂ ਦੇ ਗਰਭ ਵਿਚ ਹੀ ਸੀ, ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਤਿੰਨ ਸਾਲ ਲੰਘੇ, ਉਸ ਦੀ ਮਾਂ 'ਹਨਾ' ਨੇ ਨਿੱਕੇ ਨਿਊਟਨ ਨੂੰ ਉਸ ਦੇ ਨਾਨੇ ਕੋਲ ਛੱਡ ਦਿੱਤਾ। ਆਪ ਪਾਦਰੀ ਬਾਰਨਬਾਸ ਸਮਿੱਥ ਨਾਲ ਦੂਜੀ ਸ਼ਾਦੀ ਕਰ ਲਈ ਅਤੇ ਰਹਿਣ ਲਈ ਉਸ ਕੋਲ ਚਲੀ ਗਈ ਸੀ। ਨਿਊਟਨ ਨੇ ਮਾਂ-ਪਿਓ ਤੋਂ ਬਿਨਾਂ ਉਮਰ ਦਾ ਜੋ ਸਮਾਂ ਬਿਤਾਇਆ, ਉਹ ਇਕ ਡਰ ਬਣ ਕੇ , ਉਸ ਦੀ ਰੂਹ ਵਿਚ ਬੈਠ ਗਿਆ। ਜ਼ਿੰਦਗੀ ਭਰ ਉਸ ਵਿਚ ਅਸੁਰੱਖਿਅਤਾ ਦੀ ਭਾਵਨਾ ਬਣੀ ਰਹੀ ਸੀ। ਸ਼ੁਰੂ ਤੋਂ ਹੀ ਉਹ ਅਜੀਬ ਸੁਭਾਅ ਦਾ ਬੱਚਾ ਸੀ। ਇਕੱਲਾ ਰਹਿਣਾ ਪਸੰਦ ਕਰਦਾ। ਹੋਰਾਂ ਜੁਆਕਾਂ ਨਾਲ ਖੇਡਦਾ ਵੀ ਨਾ। ਲੱਕੜੀ ਦੇ ਟੁਕੜੇ, ਮੇਖਾਂ ਅਤੇ ਹਥੌੜੀ ਹਮੇਸ਼ਾ ਆਪਣੇ ਕੋਲ ਰੱਖਦਾ। ਖ਼ੁਦ ਖਿਡੌਣੇ ਤਿਆਰ ਕਰ ਲੈਂਦਾ। ਪਹਿਲਾਂ ਤਾਂ ਉਸ ਨੂੰ ਪਿੰਡ ਦੇ ਸਕੂਲ ਵਿਚ ਪੜ੍ਹਨੇ ਪਾਇਆ ਗਿਆ। ਫਿਰ ਉਸ ਨੂੰ ਕਿੰਗਜ ਸਕੂਲ ਗਰੰਥਮ ਵਿਚ ਪੜ੍ਹਨ ਲਗਾ ਦਿੱਤਾ। ਇੱਥੇ ਉਸ ਦੀ ਮਾਂ ਦੀ ਕਿਸੇ ਸਹੇਲੀ ਦੇ ਘਰ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ। ਸਕੂਲ ਦੀ ਪੜ੍ਹਾਈ ਉਸ ਨੂੰ ਨੀਰਸ ਲੱਗਦੀ ਸੀ। ਘਰੇ ਉਹ ਲੱਕੜੀਆਂ ਠੋਕ ਕੇ ਨਵੇਂ-ਨਵੇਂ ਖਿਡੌਣੇ ਬਣਾਉਂਦਾ ਰਹਿੰਦਾ।
ਸਕੂਲ ਵਿਚ ਉਹ ਇਕ ਔਸਤ ਪੱਧਰ ਦਾ ਵਿਦਿਆਰਥੀ ਸੀ। ਇੱਥੇ ਸਕੂਲ ਵਿਚ ਇਕ ਘਟਨਾ ਵਾਪਰ ਗਈ। ਨਿਊਟਨ ਦਾ ਕਿਸੇ ਵਿਦਿਆਰਥੀ ਨਾਲ ਝਗੜਾ ਹੋ ਗਿਆ। ਦੋਸਤਾਂ ਨੇ ਨਿਊਟਨ ਨੂੰ ਹਵਾ ਦੇ ਦਿੱਤੀ। ਨਿਊਟਨ ਨੇ ਉਸ ਵਿਦਿਆਰਥੀ ਨੂੰ ਚੰਗਾ ਕੁੱਟਿਆ। ਇਸ ਘਟਨਾ ਪਿੱਛੋਂ ਨਿਊਟਨ ਦਾ ਕਲਾਸ ਵਿਚ ਦਬਦਬਾ ਵਧ ਗਿਆ ਸੀ। ਪਰ ਉਸ ਮੁੰਡੇ ਨੂੰ ਕੁੱਟਣ ਪਿੱਛੋਂ ਨਿਊਟਨ ਮਨੋ-ਮਨ ਬੜਾ ਪਛਤਾਇਆ। ਉਹ ਮੁੰਡਾ ਉਸ ਦੀ ਕਲਾਸ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ। ਨਿਊਟਨ ਦੇ ਮਨ ਵਿਚ ਵੀ ਖੁੰਦਕ ਜਾਗ ਪਈ ਕਿ ਉਹ ਵੀ , ਉਸ ਮੁੰਡੇ ਨਾਲੋਂ ਵੱਧ ਹੁਸ਼ਿਆਰ ਬਣ ਕੇ ਦਿਖਾਵੇਗਾ। ਉਹ ਸਖ਼ਤ ਮਿਹਨਤ ਕਰਨ ਲੱਗਾ। ਦੇਰ ਰਾਤ ਤੀਕ ਜਾਗਦਾ ਰਹਿੰਦਾ। ਉਹ ਵੀ ਸਮਾਂ ਆ ਗਿਆ ਜਦੋਂ ਨਤੀਜਾ ਨਿਕਲਿਆ ਅਤੇ ਉਹ ਕਲਾਸ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਸੀ। ਨਿਊਟਨ ਉਸ ਹੁਸ਼ਿਆਰ ਮੁੰਡੇ ਤੋਂ ਵੱਧ ਅੰਕ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਸੀ। ਹੁਣ ਤਾਂ ਉਹ ਹਰ ਸਾਲ ਕਲਾਸ ਵਿਚੋਂ ਅੱਵਲ ਹੀ ਰਹਿੰਦਾ ਸੀ। ਹੁਸ਼ਿਆਰ ਹੋਣ ਦੇ ਨਾਲ ਉਹ ਪੌਣ ਚੱਕੀ, ਜਲ ਘੜੀ ਅਤੇ ਧੁੱਪ ਘੜੀਆਂ ਦੇ ਮਾਡਲ ਬਨਾਉਣ ਕਰਕੇ ਵੀ ਬੜਾ ਚਰਚਿਤ ਹੋ ਗਿਆ ਸੀ। ਲਓ ਇਸ ਬਾਰੇ ਪੂਰੀ ਕਹਾਣੀ ਵੀ ਸੁਣ ਲਓ। ਉਨ੍ਹਾਂ ਦਿਨਾਂ ਵਿਚ ਗਰੰਥਮ ਅਤੇ ਗਨਖੀ
ਵਿਚਾਲੇ ਇਕ ਪੌਣ ਚੱਕੀ (w}nd m}&&) ਲਗਾਈ ਜਾ ਰਹੀ ਸੀ। ਇਸ ਚੱਕੀ ਨੂੰ ਦਾਲਾਂ ਅਤੇ ਅਨਾਜ ਪੀਸਣ ਲਈ ਵਰਤਿਆ ਜਾਣਾ ਸੀ। ਇਹ ਚੱਕੀ ਪੌਣ ਦੇ ਬੁੱਲ੍ਹਿਆਂ ਨਾਲ ਚੱਲਦੀ ਸੀ। ਨਿਊਟਨ ਨੇ ਪੌਣ ਚੱਕੀ ਦੇ ਕਈ ਮਾਡਲ ਤਿਆਰ ਕੀਤੇ। ਉਸ ਨੇ ਇਕ ਜਲ ਘੜੀ ਵੀ ਬਣਾਈ। ਇਕ ਡੱਬੇ ਵਿਚ ਪਾਣੀ ਭਰ ਕੇ ਲੱਕੜੀ ਦੇ ਟੁਕੜਿਆਂ ਨਾਲ ਦੋ ਸੂਈਆਂ ਲਟਕਾ ਦਿੱਤੀਆਂ ਸਨ। ਉਨ੍ਹਾਂ ਉੱਪਰ ਤੁਪਕਾ ਤੁਪਕਾ ਪਾਣੀ ਡੇਗਣ ਦਾ ਪ੍ਰਬੰਧ ਕੀਤਾ ਗਿਆ। ਪਾਣੀ ਤੁਪਕਾ-ਤੁਪਕਾ ਡਿਗੀ ਜਾਂਦਾ ਅਤੇ ਘੜੀ ਦੀਆਂ ਸੂਈਆਂ ਗਤੀ ਕਰਦੀਆਂ ਸਨ। ਇੰਜ ਸਮੇਂ ਦਾ ਗਿਆਨ ਸਹਿਜੇ ਹੀ ਹੋ ਜਾਂਦਾ ਸੀ। ਇਸ ਤੋਂ ਪ੍ਰੇਰਨਾ ਲੈ ਕੇ ਉਸ ਨੇ ਧੁੱਪ ਘੜੀ ਬਣਾਈ ਸੀ।
ਇਕ ਵਾਰ ਨਿਊਟਨ ਨੂੰ ਪਤੰਗ ਉਡਾਉਣ ਦਾ ਸ਼ੌਕ ਜਾਗ ਪਿਆ। ਉਹ ਹੋਰਾਂ ਨਾਲੋਂ ਵੱਖਰੇ ਤਰੀਕੇ ਨਾਲ ਪਤੰਗ ਉਡਾਉਣਾ ਚਾਹੁੰਦਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਜਗਦੀ ਬੱਤੀ ਡੋਰ ਨਾਲ ਬੰਨ੍ਹ ਕੇ ਪਤੰਗ ਉਡਾਇਆ। ਪਤੰਗ ਸਫਲਤਾ ਨਾਲ ਉੱਡਣ ਲੱਗਾ। ਲਹਿੰਦੀ ਅਤੇ ਚੜ੍ਹਦੀ ਰੌਸ਼ਨੀ ਦੇਖ ਕੇ ਲੋਕ ਹੈਰਾਨ ਰਹਿ ਗਏ। ਛੋਟੇ ਹੁੰਦੇ ਉਸ ਨੂੰ ਤੁੱਕਾਂ ਜੋੜਨ ਦੀ ਵੀ ਆਦਤ ਸੀ। ਉਹ ਕੋਇਲੇ ਨਾਲ ਕੰਧਾਂ 'ਤੇ ਅਜਬ ਗ਼ਜ਼ਬ ਆਕ੍ਰਿਤੀਆਂ ਬਣਾਇਆ ਕਰਦਾ ਸੀ।
-ਮੋਬਾਈਲ : 97806-67686
ਪਿਆਰੇ ਬੱਚਿਓ, ਭਾਰਤ ਸਰਕਾਰ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਸਰਬਉੱਚ ਪੁਰਸਕਾਰ ਪ੍ਰਦਾਨ ਕਰਦੀ ਹੈ, ਜਿਵੇਂ ਫ਼ੌਜ ਦਾ 'ਪਰਮਵੀਰ ਚੱਕਰ', ਸਾਹਿਤ ਦਾ 'ਗਿਆਨਪੀਠ ਪੁਰਸਕਾਰ', ਫ਼ਿਲਮਾਂ ਦਾ 'ਕੌਮੀ ਫ਼ਿਲਮ ਪੁਰਸਕਾਰ', ਖੇਤੀਬਾੜੀ ਦਾ 'ਕੌਮੀ ਕ੍ਰਿਸ਼ੀ ਵਿਗਿਆਨ ਪੁਰਸਕਾਰ', ...
ਟਿੱਕਾ ਅਤੇ ਜਿੰਦੂ ਦੋਵੇਂ ਬਚਪਨ ਦੇ ਆੜੀ ਸਨ। ਦਸਵੀਂ ਜਮਾਤ ਤੱਕ ਦੋਵੇਂ ਇੱਕਠੇ ਪੜ੍ਹੇ ਪਰ ਅੱਗੋਂ ਉਨ੍ਹਾਂ ਆਪੋ-ਆਪਣੇ ਘਰ ਦੀ ਹਾਲਤ ਨੂੰ ਮੁੱਖ ਰੱਖ ਕੋਈ ਕੰਮ-ਧੰਦਾ ਸਿੱਖਣਾ ਹੀ ਠੀਕ ਸਮਝਿਆ। ਟਿੱਕਾ ਮੁੱਢ ਤੋਂ ਹੀ ਟਿਕਵੇਂ ਸੁਭਾਅ ਦਾ ਮਾਲਕ ਰਿਹਾ ਪਰ ਚੰਚਲ ਜਿੰਦੂ ...
ਸਭ ਤੋਂ ਲੰਮੀ ਨਦੀ (ਗੰਗਾ 2525 ਕਿਲੋਮੀਟਰ)
ਸਭ ਤੋਂ ਲੰਮਾ ਬੰਨ੍ਹ (ਹੀਰਾ ਕੁੰਡ ਬੰਨ੍ਹ, ਓਡੀਸ਼ਾ)
ਸਭ ਤੋਂ ਲੰਮੀ ਸਮੁੰਦਰੀ ਬੀਚ (ਮਰੀਆਨਾ ਬੀਚ, ਚੇਨਈ)
ਸਭ ਤੋਂ ਉੱਚੀ ਝੀਲ (ਦੇਵਤਲ ਝੀਲ, ਉੱਤਰਾਖੰਡ)
ਸਭ ਤੋਂ ਉੱਚਾ ਬੰਨ੍ਹ (ਭਾਖੜਾ ਨੰਗਲ ਡੈਮ, ਪੰਜਾਬ)
ਸਭ ਤੋਂ ਵੱਡੀ ਝੀਲ ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨਾ ਜੀ ਦੇ ਬਾਹਰ ਜਾਣ ਤੋਂ ਬਾਅਦ ਬੱਚਿਆਂ ਨੇ ਨਹਾ ਧੋ ਕੇ ਨਾਸ਼ਤਾ ਕੀਤਾ ਅਤੇ ਚੁੱਪ-ਚਾਪ ਪੜ੍ਹਨ ਬੈਠ ਗਏ। ਪਹਿਲਾਂ ਉਨ੍ਹਾਂ ਨੇ ਇਕ ਘੰਟਾ ਪੜ੍ਹਾਈ ਕੀਤੀ ਅਤੇ ਫੇਰ ਦੋ ਘੰਟੇ ਛੁੱਟੀਆਂ ਦਾ ਕੰਮ ਕੀਤਾ। ਨਾਨੀ ਜੀ ਦੋ ...
ਇਕ ਛੋਟੇ ਜਿਹੇ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਵਿਸ਼ਾਲ ਦਾ ਘਰ ਸੀ। ਵਿਸ਼ਾਲ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਉਹ ਬਹੁਤ ਹੀ ਜ਼ਿੱਦੀ ਤੇ ਸ਼ਰਾਰਤੀ ਸੀ। ਇਸ ਦੇ ਨਾਲ ਉਹ ਰੋਜ਼ ਰੋਟੀ ਖਾਣ ਵੇਲੇ ਬਹੁਤ ਕਾਹਲੀ ਕਰਦਾ। ਉਸ ਦੀ ਦਾਦੀ ਉਸ ਨੂੰ ਰੋਜ਼ ਕਹਿੰਦੀ ਕਿ ਪੁੱਤ ਰੋਟੀ ...
ਸਾਉਣ ਕਾਲੀਆਂ ਘਟਾਵਾਂ ਲਿਆਇਆ। ਠੰਢੀਆਂ ਮਿੱਠੀਆਂ ਹਵਾਵਾਂ ਲਿਆਇਆ। ਖੇਤਾਂ ਤੋਂ ਉੱਡ ਗਈ ਸੀ ਹਰਿਆਲੀ। ਮੁਰਝਾਏ ਸਨ, ਪੱਤੇ ਫੁੱਲ ਡਾਲੀ। ਫ਼ਸਲਾਂ ਉੱਪਰੋਂ ਬੱਦਲ ਲੰਘ ਗਏ, ਵਰੇ ਵੀ ਨਾ, ਆਏ ਸਨ ਖਾਲੀ। ਕੋਇਲ ਨੇ ਵਰਖਾ ਦਾ ਗੀਤ ਗਾਇਆ। ਸਾਉਣ ਕਾਲੀਆਂ ਘਟਾਵਾਂ ...
ਦਾਦਾ ਜੀ ਕੋਲ ਜਾਵਾਂਗੇ ਸਭ ਪਿੰਡਾਂ ਤੋਂ ਸੋਹਣਾ ਆਪਣਾ ਪਿੰਡ ਵੇਖ ਕੇ ਆਵਾਂਗੇ। ਦਾਦਾ ਜੀ ਨੇ ਪਿੰਡ 'ਚ ਰਹਿੰਦੇ ਸਾਰੇ ਪਿੰਡ ਨੂੰ ਸੋਹਣਾ ਕਹਿੰਦੇ ਦਾਦਾ ਜੀ ਨੂੰ ਮਿਲਣ ਬਹਾਨੇ ਪਿੰਡ ਦੇ ਦਰਸ਼ਨ ਪਾਵਾਂਗੇ ਪਿੰਡ ਵੇਖ ਕੇ...। ਛੱਪੜ ਸਾਰਾ ਸਾਫ਼ ਹੈ ਕਰਿਆ, ਸਾਫ਼ ਪਾਣੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX