ਤਾਜਾ ਖ਼ਬਰਾਂ


ਰਾਜਪੁਰਾ (ਪਟਿਆਲਾ) 'ਚ 17 ਨਵੇਂ ਕੋਰੋਨਾ ਕੇਸ ਪਾਜ਼ੀਟਿਵ
. . .  1 day ago
ਰਾਜਪੁਰਾ, 5 ਅਗਸਤ (ਰਣਜੀਤ ਸਿੰਘ) ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਅੱਜ ਇੱਥੋਂ ਦੇ ਆਨੰਦ ਨਗਰ, ਨਿਊ ਆਫ਼ੀਸਰ ਕਲੋਨੀ, ਮਿਰਚ ਮੰਡੀ, ਸੁੰਦਰ ਨਗਰ, ਐਮ ਐਲ ਏ ਰੋਡ, ਬਾਬਾ ਦੀਪ ਸਿੰਘ ਕਲੋਨੀ, ਸ਼ਿਆਮ ਨਗਰ, ਭਾੜੀ ਵਾਲਾ ਮੁਹੱਲਾ, ਫੋਕਲ ਪੁਆਇੰਟ, ਨਿਊ ਡਾਲੀਮਾਂ ਵਿਹਾਰ, ਤੋਂ ਕੋਰੋਨਾ...
ਸ਼ਾਹਕੋਟ (ਜਲੰਧਰ) 'ਚ ਲਾਇਸੈਂਸ ਲਈ ਮੈਡੀਕਲ ਕਰਵਾਉਣ ਗਏ ਬਜ਼ੁਰਗ ਨਿਕਲੇ ਕੋਰੋਨਾ ਪਾਜ਼ੀਟਿਵ
. . .  1 day ago
ਸ਼ਾਹਕੋਟ, 5 ਅਗਸਤ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ)- ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਬੁੱਧਵਾਰ ਨੂੰ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪਰਜੀਆਂ ਕਲਾਂ ਦਾ ਰਹਿਣ ਵਾਲਾ ਇੱਕ ਵਿਅਕਤੀ ਜਲੰਧਰ ਵਿਖੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ...
ਚੰਡੀਗੜ੍ਹ 'ਚ ਕੋਰੋਨਾ ਦੇ 64 ਨਵੇਂ ਮਾਮਲੇ
. . .  1 day ago
ਚੰਡੀਗੜ੍ਹ, 5 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਦੇ ਅੱਜ 64 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ ਆਉਣ ਉਪਰੰਤ ਚੰਡੀਗੜ੍ਹ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1270 ਤੱਕ...
ਲੁਧਿਆਣਾ 'ਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ, 326 ਨਵੇਂ ਮਾਮਲੇ
. . .  1 day ago
ਲੁਧਿਆਣਾ, 5 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 326 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਲਈ ਡੀ.ਜੀ.ਪੀ ਵੱਲੋਂ 2 ਐੱਸ.ਆਈ ਟੀ ਗਠਿਤ ਕਰਨ ਦੇ ਹੁਕਮ
. . .  1 day ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ 2 ਵਿਸ਼ੇਸ਼ ਜਾਂਚ ਟੀਮਾਂ (ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਦਿੱਤੇ ਹਨ, ਜੋ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਤੇਜ਼ੀ ਨਾਲ ਕਾਰਵਾਈ ਕਰਨਗੀਆਂ। ਇਨ੍ਹਾਂ ਟੀਮਾਂ ਦੀ ਨਿਗਰਾਨੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਈਸ਼ਵਰ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੁੱਲ...
ਡੇਰਾਬਸੀ (ਮੋਹਾਲੀ) ਤਹਿਸੀਲ ਦੇ ਫ਼ਰਦ ਕੇਂਦਰ ਦਾ 24 ਲੱਖ ਬਿੱਲ ਬਕਾਇਆ, ਬਿਜਲੀ ਕੁਨੈਕਸ਼ਨ ਕੱਟਿਆ
. . .  1 day ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ )- ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਤਹਿਸੀਲ ਕੰਪਲੈਕਸ ਵਿਖੇ ਸਥਿਤ ਫ਼ਰਦ ਕੇਂਦਰ ਬਿਜਲੀ ਬਿੱਲ ਜਮ੍ਹਾ ਨਾ ਹੋਣ ਉੱਤੇ ਪਾਵਰਕਾਮ ਵਿਭਾਗ ਨੇ ਅੱਜ ਫ਼ਰਦ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਦੇ ਚਲਦੇ ਇੱਥੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਵਰ ਕਾਮ...
ਟਰਾਲੇ ਤੇ ਐਕਟਿਵਾ ਦੀ ਭਿਆਨਕ ਟੱਕਰ ਵਿਚ 52 ਸਾਲਾ ਵਿਅਕਤੀ ਦੀ ਮੌਤ
. . .  1 day ago
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ) - ਫ਼ਿਰੋਜ਼ਪੁਰ ਤੋਂ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਵਲੂਰ ਦੇ ਅੱਡੇ ਨੇੜੇ ਟਰਾਲੇ ਤੇ ਐਕਟਿਵਾ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇਕ 52 ਸਾਲ ਦੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ। ਉਕਤ ਵਿਅਕਤੀ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਗੋਡੋਡੂ, ਜ਼ੀਰਾ ਰੋਡ...
ਨਵੰਬਰ ਤੱਕ ਮਿਲਣਗੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫ਼ੋਨ
. . .  1 day ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਕੈਬਨਿਟ ਨੇ ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੇ ਲੜਕੇ ਅਤੇ ਲੜਕੀਆਂ ਨੂੰ ਨਵੰਬਰ ਮਹੀਨੇ ਤੱਕ 1,73,823 ਸਮਾਰਟ ਫ਼ੋਨ ਵੰਡਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 12ਵੀਂ ਦੀ ਪ੍ਰੀਖਿਆ ਆਨ ਲਾਈਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। 50000 ਫੋਨਾਂ ਦੇ ਪਹਿਲੇ ਬੈਚ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਖਮਾਣੋਂ, 5 ਅਗਸਤ (ਮਨਮੋਹਨ ਸਿੰਘ ਕਲੇਰ ) - ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਖਮਾਣੋਂ ਡਾ. ਹਰਭਜਨ ਰਾਮ ਨੇ ਦਸਿਆ ਕਿ ਇਹਨਾਂ ਮਾਮਲਿਆਂ ਚ 3 ਪਿੰਡ ਮਨੈਲਾਂ ਦੇ ਉਸ ਪਾਜ਼ੀਟਿਵ ਪੁਲਿਸ ਮੁਲਾਜ਼ਮ ਦੀ ਪਤਨੀ(49), ਪਿਤਾ (84) ਅਤੇ ਪੁੱਤਰ (18) ਸ਼ਾਮਿਲ ਹਨ, ਜਦਕਿ 1 ਮਾਮਲੇ...
ਮੋਗਾ 'ਚ 2 ਹੋਰ ਕੋਰੋਨਾ ਕੇਸ ਪਾਜ਼ੀਟਿਵ
. . .  1 day ago
ਮੋਗਾ, 5 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਸਿਹਤ ਵਿਭਾਗ ਨੇ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ...
ਜ਼ਿਲ੍ਹਾ ਪਠਾਨਕੋਟ 'ਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 5 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿੱਚ ਕੋਰੋਨਾ ਰਿਪੋਰਟ...
ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਣ ਮਗਰੋਂ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਕੇਸ ਵਧਣ ਨਾਲ ਲੋਕ ਚਿੰਤਤ ਹਨ। ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਲੋਕਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 67 ਨਵੇਂ ਮਾਮਲੇ ਪਾਜ਼ੀਟਿਵ, 1 ਮੌਤ
. . .  1 day ago
ਅੰਮ੍ਰਿਤਸਰ, 5 ਅਗਸਤ (ਰੇਸ਼ਮ ਸਿੰਘ, ਰਾਜੇਸ਼ ਕੁਮਾਰ) - ਅੰਮ੍ਰਿਤਸਰ ਚ ਅੱਜ 67 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2093 ਹੋ ਗਈ ਹੈ। ਜਿਨ੍ਹਾਂ ਚ 1516 ਮਰੀਜ਼ ਠੀਕ ਹੋਏ ਹਨ, 491 ਜੇਰੇ...
ਸਿੱਖਿਆ ਬੋਰਡ ਨੇ ਸੂਬੇ ਦੇ ਸਮੂਹ ਸਕੂਲਾਂ ਵਿਚ 11ਵੀਂ ਤੇ 12ਵੀਂ ਲਈ ਐਨ. ਸੀ. ਸੀ ਵਿਸ਼ਾ ਕੀਤਾ ਲਾਗੂ
. . .  1 day ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2020-21 ਤੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਐਨ. ਸੀ. ਸੀ. National Cadet Corps) ਵਿਸ਼ਾ ਲਾਗੂ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਸਾਲ 2020-21 ਤੋਂ ਸਿੱਖਿਆ ਬੋਰਡ ਨਾਲ ਸਬµਧਿਤ...
ਜੈਤੋ ਪੁਲਿਸ ਨੇ ਚਾਲੂ ਭੱਠੀ, 200 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਕੀਤੀ ਬਰਾਮਦ
. . .  1 day ago
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਐੱਸ.ਐੱਸ.ਪੀ ਸਵਰਨਜੀਤ ਸਿੰਘ ਦੀ ਸਖ਼ਤ ਹਦਾਇਤਾਂ 'ਤੇ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਥਾਣਾ ਜੈਤੋ ਦੀ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚਾਲੂ ਭੱਠੀ, ਕਰੀਬ 200 ਲੀਟਰ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ...
ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਕਰੇਗੀ ਪੇਸ਼
. . .  1 day ago
ਚੰਡੀਗੜ੍ਹ, 5 ਅਗਸਤ (ਸੁਰਜੀਤ ਸਿੰਘ ਸੱਤੀ)- ਮੋਹਾਲੀ ਸਥਿਤ ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਵਲੋਂ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਰਿਣਦਾਤਾਵਾਂ...
ਪੰਜਾਬ ਕੈਬਨਿਟ ਨੇ ਇੱਕ ਸਾਲ ਲਈ ਵਧਾਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ
. . .  1 day ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕੈਬਨਿਟ ਨੇ ਅੱਜ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇੱਕ ਸਾਲ ਲਈ ਵਧਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਬੀਮਾ ਯੋਜਨਾ ਨੂੰ ਵਧਾਉਣ ਦੇ ਨਾਲ...
ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਖ਼ਰਚੇ 501.07 ਕਰੋੜ ਰੁਪਏ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  1 day ago
ਚੰਡੀਗੜ੍ਹ/ਅਜਨਾਲਾ 5 ਅਗਸਤ (ਵਿਕਰਮਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਮਗਰਲੇ ਸਮੇਂ ਦੌਰਾਨ 501.07 ਕਰੋੜ ਰੁਪਏ ਦੇ ਖ਼ਰਚੇ ਨੂੰ ਅੱਜ ਪੰਜਾਬ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 8 ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 5 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 601 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ...
ਮਾਛੀਵਾੜਾ 'ਚ ਕੋਰੋਨਾ ਬਲਾਸਟ, ਆੜ੍ਹਤੀ ਸਮੇਤ 6 ਵਿਅਕਤੀ ਆਏ ਪਾਜ਼ੀਟਿਵ
. . .  1 day ago
ਮਾਛੀਵਾੜਾ ਸਾਹਿਬ, 5 ਅਗਸਤ (ਮਨੋਜ ਕੁਮਾਰ)- ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ 'ਚ ਅੱਜ ਦੇ ਸਭ ਤੋਂ ਵੱਧ 6 ਮਾਮਲੇ ਸਾਹਮਣੇ ਆਏ ਹਨ। ਇੱਥੇ ਗੁਰਾਂ ਕਾਲੋਨੀ ਦੇ ਆੜ੍ਹਤੀ, ਉਸ ਦੇ ਨੌਜਵਾਨ ਪੁੱਤਰ, ਦੋ ਔਰਤਾਂ, ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਇੰਦਰਾ ਕਾਲੋਨੀ ਦੇ ਇੱਕ ਨੌਜਵਾਨ ਦੀ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਕੈਪਟਨ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਕੀਤੀ ਗੱਲਬਾਤ
. . .  1 day ago
ਚੰਡੀਗੜ੍ਹ, 5 ਅਗਸਤ- ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਵਿਸਥਾਰਪੂਰਵਕ ਸਮੀਖਿਆ ਕੀਤੀ। ਮੁੱਖ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 33 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 5 ਅਗਸਤ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਉਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਈਆਂ ਕੋਵਿਡ-19 ਦੀਆਂ ਰਿਪੋਰਟਾਂ ਅਨੁਸਾਰ ਬਲਾਕ ਮਹਿਲ ਕਲਾਂ 'ਚ 4, ਬਲਾਕ...
ਜੀ. ਐੱਸ. ਡੀ. ਪੀ. ਦਾ ਵਾਧੂ ਉਧਾਰ ਲੈਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫ਼ੈਸਲਾ
. . .  1 day ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਸਾਲ 2020-21 'ਚ ਜੀ. ਐੱਸ. ਡੀ. ਪੀ. ਦੇ 2 ਫ਼ੀਸਦੀ ਦਾ ਵਾਧੂ ਉਧਾਰ ਲੈਣ ਅਤੇ ਵਪਾਰ 'ਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਬੈਠਕ...
ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਸਣੇ 7 ਗ੍ਰਿਫ਼ਤਾਰ
. . .  1 day ago
ਸੁਲਤਾਨਪੁਰ ਲੋਧੀ 5 ਅਗਸਤ (ਲਾਡੀ, ਥਿੰਦ, ਹੈਪੀ)- ਐੱਸ. ਐੇੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਹੋਈ ਵਿਸ਼ੇਸ਼ ਮੁਹਿੰਮ ਨੂੰ ਬਰਕਰਾਰ ਰੱਖਣ ਦੇ ਦਿੱਤੇ ਹੋਏ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ...
ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੀ ਵਸਨੀਕ ਇਕ ਔਰਤ ਦੀ ਕੋਰੋਨਾ ਕਾਰਨ ਮੌਤ
. . .  1 day ago
ਬੇਗੋਵਾਲ, 5 ਅਗਸਤ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ, ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆ ਦੀ ਵਸਨੀਕ ਇਕ ਔਰਤ ਜਸਵੀਰ ਕੌਰ (70) ਪਤਨੀ ਪਲਵਿੰਦਰ ਸਿੰਘ ਦੀ ਜਲੰਧਰ ਵਿਖੇ ਇਲਾਜ ਦੌਰਾਨ ਕੋਰੋਨਾ ਕਾਰਨ ਮੌਤ ਹੋ ਗਈ। ਜਿਸ ਦਾ ਅੱਜ ਅੰਤਿਮ ਸਸਕਾਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਤਾਂ ਸਿਰਫ ਹਕੂਮਤ ਹੀ ਕਰ ਰਹੀਆਂ ਹਨ, ਰਾਜ ਪ੍ਰਬੰਧ ਨਹੀਂ, ਚੰਗੇ ਸ਼ਾਸਨ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੀ ਹੈ। -ਅਗਿਆਤ

ਸੰਪਾਦਕੀ

ਜ਼ਹਿਰੀਲੀ ਸ਼ਰਾਬ ਦਾ ਕਹਿਰ

ਅੰਮ੍ਰਿਤਸਰ ਦੇ ਟਾਂਗਰਾ ਨੇੜਲੇ ਪਿੰਡ ਮੁੱਛਲ ਵਿਚ, ਤਰਨ ਤਾਰਨ ਸ਼ਹਿਰ ਅਤੇ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੇ ਜਿਥੇ ਗਹਿਰਾ ਸਦਮਾ ਪੈਦਾ ਕੀਤਾ ਹੈ, ਉਥੇ ਇਕ ਵਾਰ ਫਿਰ ਪੰਜਾਬ ਭਰ ਵਿਚ ਨਸ਼ਿਆਂ ਦੇ ਹੁੰਦੇ ਨਾਜਾਇਜ਼ ਕਾਰੋਬਾਰ ਤੋਂ ਪਰਦਾ ਚੁੱਕਿਆ ਗਿਆ ਹੈ। ਸਰਕਾਰ ਨੇ ਇਸ ਕਾਰੋਬਾਰ 'ਤੇ ਨੱਥ ਪਾਉਣ ਦੇ ਬੜੇ ਵਾਅਦੇ ਅਤੇ ਦਾਅਵੇ ਕੀਤੇ ਸਨ। ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਇਸ ਸਬੰਧੀ ਕਦਮ ਵੀ ਚੁੱਕੇ ਗਏ। ਵੱਡੀ ਗਿਣਤੀ ਵਿਚ ਕੇਸ ਵੀ ਦਰਜ ਕੀਤੇ ਗਏ। ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਲੱਗੀਆਂ ਭੀੜਾਂ ਨੂੰ ਦੇਖਿਆ ਜਾਂਦਾ ਰਿਹਾ ਪਰ ਇਹ ਜਾਲ ਇਸ ਹੱਦ ਤੱਕ ਫੈਲ ਚੁੱਕਾ ਹੈ ਕਿ ਇਸ 'ਤੇ ਕਾਬੂ ਪਾਉਣਾ ਜੇਕਰ ਅਸੰਭਵ ਨਹੀਂ ਤਾਂ ਬੇਹੱਦ ਔਖਾ ਜ਼ਰੂਰ ਬਣਿਆ ਨਜ਼ਰ ਆ ਰਿਹਾ ਹੈ। ਇਸ ਦੀਆਂ ਜੜ੍ਹਾਂ ਇਸ ਕਦਰ ਫੈਲ ਚੁੱਕੀਆਂ ਹਨ ਕਿ ਉਨ੍ਹਾਂ ਦੀ ਥਾਹ ਪਾਉਣਾ ਮੁਸ਼ਕਿਲ ਦਿਖਾਈ ਦਿੰਦਾ ਹੈ।
ਮੁੱਖ ਮੰਤਰੀ ਨੇ ਜਿਨ੍ਹਾਂ ਵਾਅਦਿਆਂ ਦੇ ਸਿਰ 'ਤੇ ਪ੍ਰਸ਼ਾਸਨ ਸੰਭਾਲਿਆ ਸੀ, ਉਨ੍ਹਾਂ ਨੂੰ ਪੂਰਾ ਕਰਨ ਵਿਚ ਉਹ ਵੀ ਹੁਣ ਬੇਵੱਸ ਹੋਏ ਦਿਖਾਈ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੰਜਾਬ ਭਰ ਵਿਚ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਹੀ ਥਾਵਾਂ 'ਤੇ ਕਿਸੇ ਨਾ ਕਿਸੇ ਰੂਪ ਵਿਚ ਜੇਕਰ ਇਹ ਧੰਦੇ ਚੱਲ ਰਹੇ ਹਨ ਤਾਂ ਉਨ੍ਹਾਂ ਬਾਰੇ ਅਕਸਰ ਸਥਾਨਕ ਤੌਰ 'ਤੇ ਸਭ ਨੂੰ ਪਤਾ ਹੁੰਦਾ ਹੈ। ਇਨ੍ਹਾਂ ਦੇ ਪਸਾਰੇ ਬਾਰੇ ਵੀ ਸਾਰੇ ਜਾਣੂ ਹੁੰਦੇ ਹਨ ਪਰ ਇਸ ਦੇ ਬਾਵਜੂਦ ਜੇਕਰ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾਂਦੇ ਤਾਂ ਇਸ ਲਈ ਸ਼ਾਸਕਾਂ ਅਤੇ ਸਥਾਨਕ ਪ੍ਰਸ਼ਾਸਨਾਂ ਦੀਆਂ ਨੀਅਤਾਂ 'ਤੇ ਉਂਗਲ ਉੱਠਣੀ ਸੁਭਾਵਿਕ ਹੈ। ਜਿਨ੍ਹਾਂ ਥਾਵਾਂ 'ਤੇ ਇਹ ਦੁਖਮਈ ਕਾਂਡ ਵਾਪਰੇ, ਸਾਡੀ ਸੂਚਨਾ ਅਨੁਸਾਰ ਉਨ੍ਹਾਂ ਥਾਵਾਂ 'ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਵੀ ਸਭ ਨੂੰ ਪਤਾ ਸੀ। ਕੋਈ ਵੀ ਗੱਲ ਹਨੇਰੇ ਵਿਚ ਨਹੀਂ ਸੀ ਕੀਤੀ ਜਾਂਦੀ। ਜਿੰਨਾ ਇਹ ਵਰਤਾਰਾ ਵਧ ਚੁੱਕਾ ਹੈ, ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਿਲ ਨਹੀਂ ਸੀ ਕਿ ਇਸ ਨਾਲ ਕਿਸੇ ਵੇਲੇ ਵੀ ਵੱਡੀ ਪੱਧਰ 'ਤੇ ਮਨੁੱਖੀ ਜਾਨਾਂ ਅਜਾਈਂ ਜਾ ਸਕਦੀਆਂ ਹਨ। ਅੱਜ ਨਾਜਾਇਜ਼ ਸ਼ਰਾਬ ਅਤੇ 'ਚਿੱਟੇ' ਦਾ ਵਰਤਾਰਾ ਪਿੰਡਾਂ, ਕਸਬਿਆਂ ਅਤੇ ਗਲੀਆਂ ਮੁਹੱਲਿਆਂ ਤੱਕ ਪਹੁੰਚ ਚੁੱਕਾ ਹੈ। ਦਰਿਆਈ ਖੇਤਰਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਥਾਵਾਂ 'ਤੇ ਵੀ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਦਰਿਆਵਾਂ ਦੇ ਨੇੜੇ ਜਿਸ ਤਰ੍ਹਾਂ ਇਹ ਸ਼ਰਾਬ ਬਣਾਈ ਜਾਂਦੀ ਹੈ, ਉਸ ਦੇ ਵਿਸਥਾਰ ਵਿਚ ਜਾਂਦਿਆਂ ਇਹ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਨਾਲ ਮਨੁੱਖੀ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ। ਇਸ ਸ਼ਰਾਬ ਨੂੰ ਬਣਾਉਣ ਲਈ ਦਰਿਆ ਦਾ ਗੰਦਾ ਤੇ ਤੇਜ਼ਾਬੀ ਪਾਣੀ ਵਰਤਿਆ ਜਾਂਦਾ ਹੈ। ਉਸ ਵਿਚ ਗੁੜ, ਸੀਰਾ, ਗਾਚੀ, ਯੂਰੀਆ ਖਾਦ, ਚੂਨਾ ਅਤੇ ਕਲੀ ਆਦਿ ਪਾਏ ਜਾਂਦੇ ਹਨ। ਇਹ ਸਭ ਕੁਝ ਸਿਹਤ ਲਈ ਕਿੰਨਾ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਲਕੋਹਲ ਤੋਂ ਵੀ ਦੇਸੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਇਕ ਲੀਟਰ ਅਲਕੋਹਲ ਵਿਚ 20 ਲੀਟਰ ਪਾਣੀ ਪਾਇਆ ਜਾਂਦਾ ਹੈ, ਇਸ ਤੋਂ ਇਲਾਵਾ ਮੱਝਾਂ, ਗਾਵਾਂ ਆਦਿ ਤੋਂ ਦੁੱਧ ਲੈਣ ਲਈ ਉਨ੍ਹਾਂ ਨੂੰ ਲਾਏ ਜਾਂਦੇ ਆਕਸੀਟੋਸਨ ਟੀਕਿਆਂ ਦੀ ਵੀ ਇਸ ਵਿਚ ਮਿਲਾਵਟ ਕੀਤੀ ਜਾਂਦੀ ਹੈ। ਇਸ ਸ਼ਰਾਬ ਨੂੰ ਟਾਇਰਾਂ ਦੀਆਂ ਟਿਊਬਾਂ, ਕੈਨੀਆਂ, ਬੋਤਲਾਂ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਪਾ ਕੇ ਬੇਖੌਫ਼ ਥਾਂ ਪੁਰ ਥਾਂ ਵੇਚਿਆ ਜਾਂਦਾ ਹੈ।
ਇਹ ਸਭ ਕੁਝ ਪੁਲਿਸ ਅਤੇ ਪ੍ਰਸ਼ਾਸਨ ਦੇ ਨੱਕ ਹੇਠ ਹੁੰਦਾ ਹੈ। ਇਸੇ ਲਈ ਹੀ ਹੁਣ ਵਾਪਰੇ ਹਾਦਸਿਆਂ ਪ੍ਰਤੀ ਪੁਲਿਸ ਵਲੋਂ ਇਹ ਲਗਾਤਾਰ ਯਤਨ ਕੀਤਾ ਜਾਂਦਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਵਾਪਰੇ ਇਨ੍ਹਾਂ ਦੁਖਾਂਤਾਂ 'ਤੇ ਪਰਦਾ ਪਾਇਆ ਜਾਏ ਅਤੇ ਇਹ ਮੌਤਾਂ ਜ਼ਹਿਰੀਲੀ ਅਤੇ ਨਾਜਾਇਜ਼ ਸ਼ਰਾਬ ਦੀ ਥਾਂ 'ਤੇ ਕਿਸੇ ਹੋਰ ਬਿਮਾਰੀ ਨਾਲ ਜੋੜ ਦਿੱਤੀਆਂ ਜਾਣ। ਪਰ ਸਚਾਈ 'ਤੇ ਪਰਦਾ ਪਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਚਾਹੇ ਮੁੱਖ ਮੰਤਰੀ ਵਲੋਂ ਇਨ੍ਹਾਂ ਘਟਨਾਵਾਂ ਦੀ ਉੱਚ ਪੱਧਰ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਲਈ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾਏਗਾ ਪਰ ਆਈ ਆਫ਼ਤ ਦੇ ਸਾਹਮਣੇ ਕੀਤੇ ਅਜਿਹੇ ਯਤਨ ਇਸ ਲਈ ਨਿਗੂਣੇ ਹੋ ਕੇ ਰਹਿ ਜਾਂਦੇ ਹਨ, ਕਿਉਂਕਿ ਇਹ ਸਮੁੱਚੇ ਵਰਤਾਰੇ 'ਤੇ ਅਸਰਅੰਦਾਜ਼ ਨਹੀਂ ਹੁੰਦੇ। ਅੱਜ ਇਕ ਵਾਰ ਫਿਰ ਫੈਲੇ ਨਸ਼ਿਆਂ ਸਬੰਧੀ ਸਖ਼ਤ ਕਦਮ ਪੁੱਟੇ ਜਾਣ ਦੀ ਜ਼ਰੂਰਤ ਹੈ ਪਰ ਕੀ ਇਹ ਪੁੱਟੇ ਵੀ ਜਾਣਗੇ ਜਾਂ ਇਨ੍ਹਾਂ ਦੇ ਕੁਝ ਸਿੱਟੇ ਵੀ ਨਿਕਲਣਗੇ, ਇਸ ਸਬੰਧੀ ਉੱਠੇ ਸਵਾਲ ਤਾਂ ਪਿਛਲੇ ਲੰਮੇ ਸਮੇਂ ਤੋਂ ਹਵਾ ਵਿਚ ਹੀ ਲਟਕਦੇ ਦਿਖਾਈ ਦੇ ਰਹੇ ਹਨ।

-ਬਰਜਿੰਦਰ ਸਿੰਘ ਹਮਦਰਦ

 

ਕੀ ਨਵੀਂ ਸਿੱਖਿਆ ਨੀਤੀ ਰੱਟਾ ਵਿਵਸਥਾ ਨੂੰ ਬਦਲ ਸਕੇਗੀ ?

ਸੰਸਾਰ ਵਿਚ ਸ਼ਾਇਦ ਹੀ ਕਿਸੇ ਦੇਸ਼ ਦੀ ਸਿੱਖਿਆ ਨੀਤੀ ਦਾ ਆਧਾਰ ਅਜਿਹਾ ਹੋਵੇ, ਜਿਸ ਵਿਚ ਇਹ ਨਾ ਕਿਹਾ ਜਾਂਦਾ ਹੋਵੇ ਕਿ ਵਿਦਿਆਰਥੀਆਂ ਨੂੰ ਸੱਚ, ਸ਼ਾਂਤੀ, ਪ੍ਰੇਮ, ਅਹਿੰਸਾ, ਧਰਮ, ਸਦਾਚਾਰ ਅਤੇ ਸੇਵਾ ਦਾ ਪਾਠ ਪੜ੍ਹਾਇਆ ਜਾਣਾ ਜ਼ਰੂਰੀ ਹੈ। ਅਸੀਂ ਵੀ ਇਸੇ 'ਤੇ ਜ਼ੋਰ ਦਿੰਦੇ ...

ਪੂਰੀ ਖ਼ਬਰ »

ਈਦ-ਉਲ-ਅਜ਼ਹਾ ਦੇ ਪਵਿੱਤਰ ਦਿਹਾੜੇ ਦਾ ਮਹੱਤਵ

ਅੱਜ ਲਈ ਵਿਸ਼ੇਸ਼ ਵਿਸ਼ਵ ਅੰਦਰ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਤਿਉਹਾਰ ਕਿਸੇ ਮਹਾਨ ਵਿਅਕਤੀ ਦੇ ਜਨਮ ਜਾਂ ਮਰਨ ਨਾਲ ਸਬੰਧਿਤ ਹੁੰਦੇ ਹਨ ਅਤੇ ਕੁਝ ਤਿਉਹਾਰ ਰੁੱਤਾਂ ਦੀ ਤਬਦੀਲੀ ਨਾਲ ਸਬੰਧ ਰੱਖਦੇ ਹਨ। ਕੁਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹੁੰਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX