ਜਲੰਧਰ, 31 ਜੁਲਾਈ (ਐੱਮ.ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਜਿੱਥੇ 2 ਹੋਰ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ, ਉੱਥੇ ਪਹਿਲੀ ਵਾਰ ਇਕੱਠੇ 100 ਨਵੇਂ ਮਾਮਲੇ ਵੀ ਰਿਪੋਰਟ ਹੋਏ ਹਨ | ਸ਼ੂਗਰ ਦੀ ਬਿਮਾਰੀ ਦੇ ਚੱਲਦੇ ਜਲੰਧਰ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਦਵਿੰਦਰ ਕੁਮਾਰ (70) ਵਾਸੀ ਮਾਡਲ ਹਾਊਸ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸਾਹ ਲੈਣ 'ਚ ਤਕਲੀਫ਼ ਹੋਣ ਤੇ ਸ਼ੂਗਰ ਦੀ ਬਿਮਾਰੀ ਦੇ ਚੱਲਦੇ ਅੰਮਿ੍ਤਸਰ ਦੇ ਹਸਪਤਾਲ 'ਚ ਇਲਾਜ ਕਰਵਾ ਰਹੇ ਬਲਵਿੰਦਰ ਸਿੰਘ (55) ਵਾਸੀ ਪਿੰਡ ਪੱਦੀ ਜਗੀਰ ਦੀ ਅੱਜ ਦੁਪਹਿਰ ਸਮੇਂ ਮੌਤ ਹੋ ਗਈ ਹੈ | ਇਸ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਮਿ੍ਤਕਾਂ ਦੀ ਗਿਣਤੀ ਵੱਧ ਕੇ 57 ਹੋ ਗਈ ਹੈ | ਅੱਜ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਮਿਲੇ ਨਵੇਂ 100 ਮਰੀਜ਼ਾਂ 'ਚੋਂ 46 ਮਰੀਜ਼ ਪਹਿਲਾਂ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਸਨ, ਜਦਕਿ ਬਾਕੀ ਮਰੀਜ਼ਾਂ ਦੇ ਪ੍ਰਭਾਵਿਤ ਹੋਣ ਦੇ ਜ਼ਰੀਏ ਦਾ ਪਤਾ ਨਹੀਂ ਲੱਗਾ | ਅੱਜ ਆਈਆਂ ਰਿਪੋਰਟਾਂ 'ਚੋਂ 703 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ 979 ਸੈਂਪਲ ਲਏ ਗਏ ਹਨ, ਜਿਸ ਨਾਲ ਹੁਣ 1017 ਸੈਂਪਲਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ |
ਬਿਨਾਂ ਮਾਸਕ ਦੇ ਘੁੰਮ ਰਹੇ 270 ਵਿਅਕਤੀਆਂ ਨੂੰ ਲਗਾਇਆ ਜੁਰਮਾਨਾ
ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਕਾਰਵਾਈ ਕਰਦੇ ਹੋਏ ਬਿਨਾ ਮਾਸਕ ਦੇ ਘੁੰਮ ਰਹੇ 270 ਵਿਅਕਤੀਆਂ ਦੇ ਚਾਲਾਨ ਕੱਟ ਕੇ ਉਨ੍ਹਾਂ ਨੂੰ 1,35,000 ਰੁਪਏ ਜੁਰਮਾਨਾ ਲਗਾਇਆ ਗਿਆ ਹੈ |
ਪਾਜ਼ੀਟਿਵ ਆਏ ਮਰੀਜ਼ਾਂ ਦੇ ਖੇਤਰ
ਰੈਣਕ ਬਾਜ਼ਾਰ, ਸਰਾਏ ਖਾਸ, ਮਹਿਤਪੁਰ (ਨਕੋਦਰ), ਸ਼ਹੀਦ ਉਧਮ ਸਿੰਘ ਨਗਰ 'ਚੋਂ 4-4 ਮਰੀਜ਼ ਮਿਲੇ ਹਨ ਜਦਕਿ ਟੈਗੋਰ ਨਗਰ, ਪ੍ਰੀਤ ਨਗਰ (ਨਕੋਦਰ), ਕਮਲ ਵਿਹਾਰ (ਬਸ਼ੀਰਪੁਰਾ), ਗੁਰਸੰਤ ਨਗਰ 'ਚੋਂ 3-3, ਏਕਤਾ ਵਿਹਾਰ (ਬਸਤੀ ਗੁਜ਼ਾਂ), ਬਸਤੀ ਦਾਨਿਸ਼ਮੰਦਾਂ, ਅਰੋੜਾ ਮੁਹੱਲਾ, ਢੰਨ ਮੁਹੱਲਾ, ਦਕੋਹਾ 'ਚੋਂ 2-2, ਗੁੱਜਾ ਪੀਰ, ਬਸਤੀ ਗੁਜ਼ਾਂ, ਬਸਤੀ ਸ਼ੇਖ, ਪਿੰਡ ਸੜਕਪੁਰ, ਸੰਗਤ ਸਿੰਘ ਨਗਰ, ਲੋਹਗੜ੍ਹ, ਗਦੁਰੀਆਂ ਮੁਹੱਲਾ (ਫਿਲੌਰ), ਨਿਰਮਲ ਰੋਡ (ਫਿਲੌਰ), ਜਸਵੰਤ ਨਗਰ (ਗੜ੍ਹਾ), ਕਬੀਰ ਨਗਰ, ਸ਼ੰਕਰ (ਨਕੋਦਰ), ਗੋਬਿੰਦ ਨਗਰ (ਸ਼ਾਹਕੋਟ), ਵਰਿਆਣਾ ਪਿੰਡ, ਸੰਤੋਖਪੁਰਾ ਮੁਹੱਲਾ, ਅਰਬਨ ਅਸਟੇਟ (ਫੇਸ-1), ਨਾਨਕ ਨਗਰ (ਨਾਗਰਾ), ਅਲੀ ਮੁਹੱਲਾ, ਕੋਟਲੀ ਥਾਨ ਸਿੰਘ, ਈਸ਼ਵਰ ਦਾਸ ਨਗਰ (ਕਾਲਾ ਸੰਘਾ), ਗੋਰਾਇਆ, ਮੁਹੱਲਾ ਰਾਮਗੜ੍ਹੀਆ (ਗੋਰਾਇਆ), ਸੈਫਾਬਾਦ (ਫਿਲੌਰ), ਤਾਰਾ ਚੰਦ ਕਾਲੋਨੀ (ਗੜ੍ਹਾ), ਪ੍ਰੀਤ ਨਗਰ, ਅੰਬੇਦਕਰ ਅਪਾਰਟਮੈਂਟ, ਅਵਾਨ ਖਾਲਸਾ (ਨਕੋਦਰ), ਖੇੜਾ ਮੁਸਤਾਕਾ (ਨਕੋਦਰ), ਭੋਡਾ (ਫਿਲੌਰ), ਨਕੋਦਰ, ਕਾਂਡਲਾ ਖੁਰਦ, ਅਵਤਾਰ ਨਗਰ, ਭਾਟਨਰੇ ਲੁਬਾਨਾ, ਪਿ੍ੰਸ ਪਲਾਜ਼ਾ (ਮਿੱਠਾਪੁਰ ਰੋਡ), ਦੁਰਗਾ ਕਾਲੋਨੀ, ਕਿਸ਼ਨਪੁਰਾ, ਸੈਨਿਕ ਵਿਹਾਰ (ਰਾਮਾ ਮੰਡੀ), ਸ਼ਕਤੀ ਨਗਰ, ਪੰਜ ਪੀਰ ਚੌਕ, ਗੁਜਰਾਲ ਨਗਰ, ਪ੍ਰਤਾਪਪੁਰਾ, ਗਰੀਨ ਐਵੀਨਿਊ (ਬਸਤੀ ਬਾਵਾ ਖੇਲ), ਨਿਊ ਸੋਡਲ ਨਗਰ, ਅਸ਼ੋਕ ਵਿਹਾਰ (ਫਿਲੌਰ), ਸ਼ਹੀਦ ਬਾਬੂ ਲਾਭ ਸਿੰਘ ਨਗਰ, ਸੰਜੇ ਗਾਂਧੀ ਨਗਰ, ਵਸੰਤ ਐਵੀਨਿਊ, ਗੋਬਿੰਦ ਨਗਰ, ਗੋਪਾਲ ਨਗਰ, ਜੀ.ਟੀ.ਬੀ. ਐਵੀਨਿਊ, ਲਾਡੋਵਾਲੀ ਰੋਡ, ਵਿਕਾਸ ਨਗਰ (ਸ਼ਾਹਕੋਟ), ਨਿਊ ਦਾਨਿਸ਼ਮੰਦਾਂ, ਸਲੇਮਪੁਰ (ਮਕਸੂਦਾਂ), ਸ਼ਾਸ਼ਤਰੀ ਨਗਰ, ਨਿਊ ਦਸ਼ਮੇਸ਼ ਨਗਰ 'ਚੋਂ 1-1 ਮਰੀਜ਼ ਮਿਲਿਆ ਹੈ |
ਜਲੰਧਰ, 31 ਜੁਲਾਈ (ਸ਼ਿਵ)-ਕੌਮੀ ਖਪਤਕਾਰ ਕਮਿਸ਼ਨ ਨੇ ਇਕ ਆਦੇਸ਼ ਜਾਰੀ ਕਰਕੇ ਇੰਪਰੂਵਮੈਂਟ ਟਰੱਸਟ ਨੂੰ ਸੁੂਰੀਆ ਐਨਕਲੇਵ ਐਕਸਟੈਨਸ਼ਨ ਦੇ ਅਲਾਟੀ ਰਾਜ ਕੁਮਾਰ ਗੋਇਲ ਨੂੰ 1.10 ਕਰੋੜ ਦੀ ਅਦਾਇਗੀ ਦੇਣ ਲਈ ਕਿਹਾ ਹੈ | ਰਾਜ ਕੁਮਾਰ ਗੋਇਲ ਨੂੰ ਇਸ ਕਾਲੋਨੀ ਵਿਚ 2011 ਨੂੰ 356 ...
ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)-ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਦੀ ਮਿਹਨਤ ਦੀ ਕਾਮਾਈ ਠੱਗਣ ਵਾਲੇ ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰਦੀਪ ਨਗਰ, ਜਲੰਧਰ ਦਾ ਕਰੀਬ 10 ਮਰਲੇ ਪਲਾਟ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ...
ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)-ਸੂਬਾ ਸਰਕਾਰ ਵਲੋਂ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੌਰਾਨ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਕਮਾਨ ਸੌਾਪੀ ਗਈ ਹੈ | ਆਪਣੀ ਕਾਬਲੀਅਤ ਤੇ ਸੁਚੱਜੀ ਅਗਵਾਈ ਨਾਲ ...
ਜਲੰਧਰ, 31 ਜੁਲਾਈ (ਅ. ਪ੍ਰਤੀ.)- ਐਕਸਾਈਜ਼ ਵਿਭਾਗ ਦੀ ਇਕ ਟੀਮ ਨੇ ਡੀ. ਸੀ. ਜਸਪਿੰਦਰ ਸਿੰਘ ਤੇ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ, ਈ. ਟੀ. ਓ. ਨਵਜੋਤ ਭਾਰਤੀ ਦੀ ਹਦਾਇਤ 'ਤੇ ਦਰਿਆ ਕੰਡੇ 'ਤੇ ਦੋ ਥਾਵਾਂ 'ਤੇ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕੀਤੀ ਹੈ | ਇਕ ...
ਜਲੰਧਰ, 31 ਜੁਲਾਈ (ਸ਼ਿਵ ਸ਼ਰਮਾ)-ਸ਼ਹਿਰ 'ਚ ਸਫ਼ਾਈ ਦੇ ਕਿਸ ਤਰ੍ਹਾਂ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ ਕਿ ਸਫ਼ਾਈ ਅਤੇ ਸਿਹਤ ਐਡਹਾਕ ਕਮੇਟੀ ਦੇ ਦੋ-ਦੋ ਮੈਂਬਰਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੇ ਵਾਰਡ ਵਿਚ ਸਫ਼ਾਈ ਵਿਵਸਥਾ ਸੁਧਾਰਨ ਲਈ ਦਸ ਦਿਨ ...
ਜਲੰਧਰ, 31 ਜੁਲਾਈ (ਜਤਿੰਦਰ ਸਾਬੀ)-ਪੰਜਾਬ ਸਰਕਾਰ ਨੇ ਹਾਕੀ ਉਲੰਪੀਅਨ ਗੁਰਬਾਜ਼ ਸਿੰਘ ਨੂੰ ਬਤੌਰ ਐੱਸ.ਪੀ. ਤਰੱਕੀ ਦੇ ਕੇ ਜਲੰਧਰ (ਰੂਰਲ) ਵਿਖੇ ਐੱਸ. ਪੀ. ਉਪਰੇਸ਼ਨ ਤੇ ਸੁਰੱਖਿਆ ਤਾਇਨਾਤ ਕੀਤਾ ਹੈ ਤੇ ਇਸ ਤੋਂ ਪਹਿਲਾਂ ਡੀ. ਐੱਸ. ਪੀ. 27 ਬਟਾਲੀਅਨ ਪੀ. ਏ. ਪੀ. ਕੈਂਪਸ ਵਿਖੇ ...
ਜਲੰਧਰ, 31 ਜੁਲਾਈ (ਚੰਦੀਪ ਭੱਲਾ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜਸਟਿਸ ਦੇ ਹੁਕਮਾਂ 'ਤੇ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਤਬਾਦਲੇ ਕੀਤੇ ਗਏ ਹਨ, ਜਿਸ ਦੇ ਤਹਿਤ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦਾ ਵੀ ...
ਜਲੰਧਰ, 31 ਜੁਲਾਈ (ਐੱਮ.ਐੱਸ. ਲੋਹੀਆ)-ਕੋਵਿਡ-19 ਦੇ ਮਰੀਜ਼ਾਂ ਲਈ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਆਈ. ਸੀ. ਯੂ. ਅਤੇ ਲੈਵਲ-3 ਦੀ ਸਹੂਲਤ ਨੂੰ ਵਧਾਉਣ ਦੇ ਮੱਦੇਨਜ਼ਰ ਸੂਬਾ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਦੀਆਂ ਹਦਾਇਤਾਂ 'ਤੇ ਗਠਿਤ ਕੀਤੀ ਗਈ ...
ਤਰਨ ਤਾਰਨ, 31 ਜੁਲਾਈ (ਲਾਲੀ ਕੈਰੋਂ)- ਜੇਕਰ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਇਸ ਪਰਿਵਾਰ ਨੇ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਸ਼੍ਰੋਮਣੀ ਅਕਾਲੀ ਦਲ ...
ਕਪੂਰਥਲਾ, 31 ਜੁਲਾਈ (ਸਡਾਨਾ)-ਮਾਡਰਨ ਜੇਲ੍ਹ 'ਚ ਬੰਦ ਗੈਂਗਸਟਰ ਤੇ ਇਕ ਹੋਰ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ...
ਕਪੂਰਥਲਾ, 31 ਜੁਲਾਈ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਗਵਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਜਸਵੰਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਵਿਪਨ ਕੁਮਾਰ ਵਾਸੀ ...
ਜਲੰਧਰ, 31 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦ ਊਧਮ ਸਿੰਘ ਨਗਰ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੀਨੀਅਰ ਅਕਾਲੀ ਆਗੂ ਤੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ਼ਹੀਦ ਊਧਮ ...
ਕਪੂਰਥਲਾ, 31 ਜੁਲਾਈ (ਸਡਾਨਾ)-ਮੱਝਾਂ ਦੀ ਖ਼ਰੀਦ ਦੇ ਮਾਮਲੇ ਸਬੰਧੀ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਰਵਿੰਦਰ ਕੁਮਾਰ ਵਾਸੀ ਰੋਜ਼ ਐਵਿਨਿਊ ਨੇ ...
ਕਪੂਰਥਲਾ, 31 ਜੁਲਾਈ (ਸਡਾਨਾ)-ਕੈਨੇਡਾ ਸੈਟਲ ਕਰਵਾਉਣ ਦਾ ਲਾਰਾ ਲਗ ਾਕੇ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਉੱਚ ਅਧਿਕਾਰੀ ਨੂੰ ਦਿੱਤੀ ...
ਜਲੰਧਰ, 31 ਜੁਲਾਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸੂਬਾ ਸਰਕਾਰ ਵਲੋਂ ਚਲਾਏ ਜਾ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਪੰਜਾਬ ਸ਼ਹਿਰੀ ਅਰਬਨ ...
ਜਲੰਧਰ, 31 ਜੁਲਾਈ (ਮੇਜਰ ਸਿੰਘ)- ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਤੇ ਜਲੰਧਰ ਸੈਂਟਰਲ ਦੇ ਇੰਚਾਰਜ ਡਾ. ਸੰਜੀਵ ਸ਼ਰਮਾ ਨੇ ਕਿਹਾ ਹੈ ਕਿ ਕੋਵਿਡ-19 ਦੇ ਸੰਕਟ 'ਚ ਛੋਟੇ ਵਪਾਰੀਆਂ ਦੇ ਨਾਲ ਕਿਸਾਨ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ, ਪਰ ਮੋਦੀ ਸਰਕਾਰ ਨੇ ਕਿਸਾਨਾਂ ...
ਜਲੰਧਰ, 31 ਜੁਲਾਈ (ਸ਼ਿਵ)-ਬੀ. ਐਾਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਕੌਾਸਲਰ ਸ਼ਮਸ਼ੇਰ ਸਿੰਘ ਖਹਿਰਾ ਵਲੋਂ ਵਿਕਾਸ ਦੇ ਕੰਮਾਂ ਦੀ ਫਾਈਲ ਫਾੜਨ ਨੂੰ ਇਕ ਵਾਰ ਫਿਰ ਗ਼ਲਤ ਦੱਸਦਿਆਂ ਕਿਹਾ ਹੈ ਕਿ ਉਹ ਆਉਣ ਵਾਲੀ ਐਡਹਾਕ ਕਮੇਟੀ ਦੀ ਮੀਟਿੰਗ ਵਿਚ ਫਾਈਲ ...
ਚੁਗਿੱਟੀ/ਜੰਡੂਸਿੰਘਾ, 31 ਜੁਲਾਈ (ਨਰਿੰਦਰ ਲਾਗੂ)- ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਆਗੂਆਂ ਵਲੋਂ ਵੱਖ-ਵੱਖ ਮੁੱਦਿਆਂ ਅਤੇ ਸੂਬਾ ਸਰਕਾਰ ਦੀਆਂ ਸਮਾਜ ਵਿਰੋਧੀ ਨੀਤੀਆਂ ਦੇ ਮੱਦੇਨਜ਼ਰ ਇਕ ਬੈਠਕ ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਵਿਖੇ ਕੀਤੀ ਗਈ | ...
ਚੁਗਿੱਟੀ/ਜੰਡੂਸਿੰਘਾ 31 ਜੁਲਾਈ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਲਾਗੇ ਅੱਜ ਹੋਏ ਸੜਕ ਹਾਦਸੇ 'ਚ ਔਰਤ ਜ਼ਖ਼ਮੀ ਹੋ ਗਈ | ਰਾਹਗੀਰਾਂ ਵਲੋਂ ਉਸ ਨੰੂ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...
ਜਲੰਧਰ, 31 ਜੁਲਾਈ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਡੇਰਾ ਸਿਰਸਾ ਦੇ ਬਾਬੇ ਗੁਰਮੀਤ ਰਾਮ ਰਹੀਮ ਦੇ ਨਾਲ ਕਰਕੇ ਵੀਰਪਾਲ ਕੌਰ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ...
ਜਲੰਧਰ, 31 ਜੁਲਾਈ (ਸ਼ਿਵ)-ਪੁਰਾਣੇ ਸਿਨੇਮਾ ਵਾਲੀ ਰੋਡ ਦੇ ਸੀਵਰ ਦੀ ਸਫ਼ਾਈ ਦਾ ਕੰਮ ਸੁਪਰ ਸਕਸ਼ਨ ਮਸ਼ੀਨ ਨਾਲ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਜੇ. ਈ. ਅਰੁਣ ਤੋਂ ਇਲਾਵਾ ਮਨੂੰ ਪਠਾਨੀਆ, ਰਾਹੁਲ ਵਿਰਦੀ, ਰਾਕੇਸ਼ ਚਾਵਲਾ, ਜਸਜੀਤ ਸਿੰਘ ਤੇ ਚਿਰਾਗ਼ ਤੁਲੀ ਹਾਜ਼ਰ ਸਨ | ...
ਜਲੰਧਰ, 31 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਲਾਇਨਜ਼ ਕਲੱਬ ਜਲੰਧਰ ਵਲੋਂ ਲਾਇਨਜ਼ ਭਵਨ ਵਿਖੇ ਪ੍ਰਧਾਨ ਰਜਿੰਦਰ ਪਾਲ ਸਿੰਘ ਬਹਿਲ ਦੀ ਅਗਵਾਈ 'ਚ ਕਰਵਾਏ ਇਕ ਸਮਾਗਮ 'ਚ ਸ਼ਹੀਦ ਊਧਮ ਸਿੰਘ ਦੀ ਤਸਵੀਰ 'ਤੇ ਫੁੱਲ ਮਲਾਵਾਂ ਭੇਟ ...
ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ | ਕੋਵਿਡ-19 ਦੇ ਮੱਦੇਨਜ਼ਰ ਇਹ ਤਿਉਹਾਰ ਸੋਸ਼ਲ ਡਿਸਟੈਂਸਿੰਗ ਤੇ ਹੋਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ | ਪੰਜਾਬੀ ...
ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤੀ ਕਲਾ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਲੋਂ ਚੌਥੇ ਰਾਜੇਸ਼ਵਰੀ ਕਲਾ ਮਹਾਂਉਤਸਵ ਦਾ ਸ਼ਾਨਦਾਰ ਆਗਾਜ਼ ਆਨਲਾਈਨ ਹੋਇਆ | ਰਾਜੇਸ਼ਵਰੀ ਕਲਾ ਮਹਾਂਉਤਸਵ ਦਾ ਉਦਘਾਟਨ ...
ਜਲੰਧਰ, 31 ਜੁਲਾਈ (ਸਾਬੀ)-ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਖੇਡਾਂ ਨਾਲ ਸੰਬੰਧਤ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਕੋਚਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾਂ ਸੰਕਟ ...
ਜਲੰਧਰ, 31 ਜੁਲਾਈ (ਸ਼ਿਵ)-ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਕਰਫ਼ਿਊ ਦੌਰਾਨ ਵੰਡੇ ਗਏ ਰਾਸ਼ਨ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ਕਿਉਂਕਿ ...
ਜਲੰਧਰ, 31 ਜੁਲਾਈ (ਸ਼ਿਵ)-ਪਿਛਲੇ ਸਾਲ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਵਿਭਾਗ ਦੀ ਅਨੁਮਾਨ ਕਮੇਟੀ ਦੇ ਚੇਅਰਮੈਨ ਹਰਦਿਆਲ ਸਿੰਘ ਕੰਬੋਜ ਨੇ ਅਟਾਰੀ ਬਾਜ਼ਾਰ ਦੀ ਜਿਸ ਤੰਗ ਗਲੀ ਵਿਚ ਨਾਜਾਇਜ਼ ਬਣਦੀਆਂ ਦੁਕਾਨਾਂ ਦਾ ਮੌਕਾ ਦੇਖਿਆ ਗਿਆ ਸੀ ਤੇ ਉਸ ਤੋਂ ਕੁਝ ਦੂਰੀ 'ਤੇ ...
ਜਲੰਧਰ, 31 ਜੁਲਾਈ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਡੇਰਾ ਸਿਰਸਾ ਦੇ ਬਾਬੇ ਗੁਰਮੀਤ ਰਾਮ ਰਹੀਮ ਦੇ ਨਾਲ ਕਰਕੇ ਵੀਰਪਾਲ ਕੌਰ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ...
ਜਲੰਧਰ, 31 ਜੁਲਾਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਮਾਜ ਸੇਵੀ ਸੰਸਥਾ ਲੌਜ਼ ਡੇਵਨ 1999 ਈ. ਸੀ. ਦੇ ਸਰਪ੍ਰਸਤ ਮਨਮੋਹਨ ਸਿੰਘ ਕਲਸੀ ਦੀਆਂ ਹਦਾਇਤਾਂ 'ਤੇ ਸੰਸਥਾ ਦੇ ਪ੍ਰਧਾਨ ਐੱਸ. ਸੀ. ਸੇਠ, ਸਕੱਤਰ ਰਾਜੀਵ ਗੁਪਤਾ ਅਤੇ ਖ਼ਜ਼ਾਨਚੀ ਮਨਜੀਤ ਸਿੰਘ ...
ਜਲੰਧਰ, 31 ਜੁਲਾਈ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਡੇਰਾ ਸਿਰਸਾ ਦੇ ਬਾਬੇ ਗੁਰਮੀਤ ਰਾਮ ਰਹੀਮ ਦੇ ਨਾਲ ਕਰਕੇ ਵੀਰਪਾਲ ਕੌਰ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ...
ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤੀ ਕਲਾ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਲੋਂ ਚੌਥੇ ਰਾਜੇਸ਼ਵਰੀ ਕਲਾ ਮਹਾਂਉਤਸਵ ਦਾ ਸ਼ਾਨਦਾਰ ਆਗਾਜ਼ ਆਨਲਾਈਨ ਹੋਇਆ | ਰਾਜੇਸ਼ਵਰੀ ਕਲਾ ਮਹਾਂਉਤਸਵ ਦਾ ਉਦਘਾਟਨ ...
ਕਿਸ਼ਨਗੜ੍ਹ, 31 ਜੁਲਾਈ (ਹੁਸਨ ਲਾਲ, ਹਰਬੰਸ ਸਿੰਘ ਹੋਠੀ)-ਨਜ਼ਦੀਕੀ ਪਿੰਡ ਸਰਮਸਤਪੁਰ ਵਿਖੇ ਇਕ ਮੁਹੱਲੇ ਵਿਚ ਸਾਰੇ ਪਿੰਡ ਦੇ ਕੂੜਾ ਕਰਕਟ ਵਾਸਤੇ ਲਗਾਏ ਜਾ ਰਹੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਲੈ ਕੇ ਪਿੰਡ 'ਚ ਸਥਿਤੀ ਉਸ ਸਮੇਂ ਤਣਾਅਪੁਰਨ ਹੋ ਗਈ ਗਈ ...
ਲੋਹੀਆਂ ਖਾਸ, 31 ਜੁਲਾਈ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਸਬ ਤਹਿਸੀਲ ਲੋਹੀਆਂ ਵਿਖੇ ਲੱਗੇ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ 'ਤੇ ਅੱਜ ਡਾ. ਸੰਜੀਵ ਕੁਮਾਰ ਸ਼ਰਮਾ ਐੱਸ. ਡੀ. ਐੱਮ. ਸ਼ਾਹਕੋਟ, ਮੁਕੇਸ਼ ਕੁਮਾਰ ਨਾਇਬ ਤਹਿਸੀਲਦਾਰ ਲੋਹੀਆਂ, ...
ਕਰਤਾਰਪੁਰ, 31 ਜੁਲਾਈ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਸਰਕਲ ਕਰਤਾਰਪੁਰ ਵਲੋਂ ਪੁਲਿਸ ਨੂੰ ਇਕ ਸ਼ਿਕਾਇਤ ਦੇ ਕੇ ਡੇਰਾ ਸਿਰਸਾ ਦੀ ਹਮਾਇਤੀ ਵੀਰਪਾਲ ਕੌਰ ਵਲੋਂ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ...
ਫਿਲੌਰ, 31 ਜੁਲਾਈ (ਸਤਿੰਦਰ ਸ਼ਰਮਾ)-ਅੰਬੇਡਕਰ ਫੋਰਸ ਪੰਜਾਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਰਣਜੀਤ ਪਵਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਚੇਅਰਮੈਨ ਡਾ. ਸਤੀਸ਼ ਗੌਤਮ ਨੇ ਸ਼ਿਰਕਤ ਕੀਤੀ | ਸ੍ਰੀ ਪਵਾਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ...
ਗੁਰਾਇਆ, 31 ਜੁਲਾਈ (ਚਰਨਜੀਤ ਸਿੰਘ ਦੁਸਾਂਝ)-ਬਜ਼ੁਰਗਾ ਨੂੰ ਬੁਢਾਪਾ ਪੈਨਸ਼ਨ ਵਧਾ ਕੇ 2500, ਸ਼ਗਨ ਸਕੀਮ 51000 ਕਰਨ ਅਤੇ ਗਰੀਬ ਪਰਿਵਾਰਾਂ ਨੂੰ ਕਣਕ ਦੇ ਨਾਲ-ਨਾਲ ਦਾਲਾਂ, ਚਾਹ-ਪੱਤੀ ਅਤੇ ਖੰਡ ਦੇਣ ਦੇ ਝੂਠੇ ਵਾਅਦੇ ਕਰਕੇ ਬਣੀ ਕਾਾਗਰਸ ਸਰਕਾਰ ਨੇ ਆਪਣੇ ਵਾਅਦੇ ਤਾਾ ਕੀ ...
ਬਿਲਗਾ, 31 ਜੁਲਾਈ (ਮਨਜਿੰਦਰ ਸਿੰਘ ਜੌਹਲ)-ਕੇਨਰਾ ਬੈਂਕ ਬਿਲਗਾ ਦੇ ਇਕ ਮੁਲਾਜਮ ਅਹਿਮਰ ਰਸੀਦ ਕਸ਼ਮੀਰ ਨਿਵਾਸੀ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਨਾਲ ਅੱਜ ਬੈਂਕ ਨੂੰ ਬੰਦ ਰੱਖਿਆ ਗਿਆ ਅਤੇ ਸੈਨੇਟਾਈਜ਼ ਕੀਤਾ ਗਿਆ | ਬੈਂਕ ਮੈਨੇਜਰ ਈਸ਼ੀਤਾ ਭਾਰਦਵਾਜ ਨੇ ...
ਨਕੋਦਰ, 31 ਜੁਲਾਈ (ਗੁਰਵਿੰਦਰ ਸਿੰਘ)-ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਥਾਣਾ ਸਿਟੀ ਮੁਖੀ ਅਤੇ ਥਾਣਾ ਸਦਰ ਮੁਖੀ ਦੇ ਇੰਚਾਰਜਾਂ ਨੂੰ ਇਕ ਮੰਗ ਪੱਤਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਸ੍ਰੀ ...
ਜੰਡਿਆਲਾ ਮੰਜਕੀ, 31 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਵਿਚ ਇਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਮੁੱਢਲਾ ਸਿਹਤ ਕੇਂਦਰ ਜੰਡਿਆਲਾ ਵਿਚ ਕਰੋਨਾ ਜਾਂਚ ਕੈਂਪ ਲਗਾਇਆ ਗਿਆ | ਐੱਸ. ਐੱਮ. ਓ. ਡਾ ਪਰਮਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ...
ਆਦਮਪੁਰ, 31 ਜੁਲਾਈ (ਰਮਨ ਦਵੇਸਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਲੋਕਾਂ ਨੂੰ ਸਹੂਲਤ ਦੇਣ ਲਈਆਦਮਪੁਰ ਬਿਜਲੀ ਦਫ਼ਤਰ ਵਿਖੇ ਬਿਜਲੀ ਦੇ ਬਿੱਲ ਦੇਣ ਲਈ ਸੇਵਕ ਮਸ਼ੀਨ (ਏ. ਟੀ. ਅੱੈਮ) ਮਸ਼ੀਨ ਲਗਾਈ ਸੀ,ਜਿਸ ਨਾਲ ਬਿੱਲ ਵੀ ਜਲਦੀ ਦੇ ਹੋ ਜਾਂਦਾ ਸੀ ਅਤੇ ...
ਫਿਲੌਰ, 31 ਜੁਲਾਈ (ਸਤਿੰਦਰ ਸ਼ਰਮਾ)-ਐੱਸ. ਐੱਚ. ਓ. ਫਿਲੌਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸ਼ਾਮੀ ਨੇੜਲੇ ਪਿੰਡਾਂ ਅਕਲਪੁਰ ਤੇ ਖਹਿਰਿਆਂ ਦੇ ਲੋਕਾਂ ਨੇ ਨੈਸ਼ਨਲ ਹਾਈਵੇਅ 'ਤੇ ਕਥਿਤ ਤੌਰ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਦੋ ...
ਮਹਿਤਪੁਰ, 31 ਜੁਲਾਈ (ਮਿਹਰ ਸਿੰਘ ਰੰਧਾਵਾ)-ਇੱਥੋਂ ਥੋੜੀ ਦੂਰ ਪਿੰਡ ਉਧੋਵਾਲ ਦੇ ਕਿਸਾਨਾਂ ਦੀ ਜ਼ਮੀਨ 'ਚੋਂ ਸੜਕ ਕੱਢਣ ਲਈ ਕਬਜ਼ੇ ਦੀ ਕੋਸ਼ਿਸ਼ ਸਾਰਾ ਦਿਨ ਚੱਲਦੀ ਰਹੀ | ਇਸ ਦਾ ਸਖ਼ਤ ਵਿਰੋਧ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤਾ ਗਿਆ | ਯੂਨੀਅਨ ਦੇ ਆਗੂ ਸੰਤੋਖ ਸਿੰਘ ...
ਗੁਰਾਇਆ, 31 ਜੁਲਾਈ (ਚਰਨਜੀਤ ਸਿੰਘ ਦੁਸਾਂਝ)-ਸ੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੁਰਾਇਆ ਵਲੋਂ ਗੀਤਾ ਭਵਨ ਦਾ ਨਿਰਮਾਣ ਜ਼ੋਰਾਂ 'ਤੇ ਹੈ | ਇਸ ਦੀ ਜਾਣਕਾਰੀ ਦਿੰਦੇ ਸੁਸਾਇਟੀ ਦੇ ਪ੍ਰਧਾਨ ਫਕੀਰ ਚੰਦ ਦੁੱਗਲ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ...
ਗੁਰਾਇਆ, 31 ਜੁਲਾਈ (ਚਰਨਜੀਤ ਦੁਸਾਂਝ)-ਡਿਊਟੀ ਅਫ਼ਸਰ ਏ. ਐੱਸ. ਆਈ. ਜਸਵਿੰਦਰ ਸਿੰਘ, ਏ. ਐੱਸ. ਆਈ. ਦਲਜੀਤ ਸਿੰਘ ਅਤੇ ਟੀਮ ਨੇ ਅੱਟਾ ਤੋਂ ਰੁੜਕਾ ਖੁਰਦ ਜਾਂਦੀ ਸੜਕ 'ਤੇ ਨਹਿਰ ਪੁਲੀ 'ਤੇ ਗਸ਼ਤ ਦੌਰਾਨ ਰਮਨ ਕੁਮਾਰ ਪੁੱਤਰ ਮੋਹਣ ਪ੍ਰਸ਼ਾਦ ਵਾਸੀ ਪਿੰਡ ਅੱਟਾ ਖਿਲਾਫ਼ ਬਗੈਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX