ਤਾਜਾ ਖ਼ਬਰਾਂ


ਮਿਜ਼ੋਰਮ 'ਚ ਆਇਆ ਭੂਚਾਲ
. . .  1 day ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਸਬੰਧੀ ਪੱਤਰ 'ਚ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ
. . .  1 day ago
ਅੰਮ੍ਰਿਤਸਰ, 20 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਲਕੇ 21 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਹੋ ਰਹੀਆਂ ਪ੍ਰੀਖਿਆ ਸਬੰਧੀ ਪੱਤਰ...
ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
. . .  1 day ago
ਬੱਧਨੀ ਕਲਾਂ (ਮੋਗਾ), 20 ਸਤੰਬਰ (ਸੰਜੀਵ ਕੋਛੜ) - ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵਾਂ ਆਸਮਾਨ ਛੂਹਣ ਲੱਗ ਪਿਆ ਹੈ ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਦੀ ਆਈ ਕਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)...
24 ਤੋਂ 26 ਤੱਕ ਰੇਲਾਂ ਰੋਕਾਂਗੇ, 25 ਨੂੰ ਹੋਵੇਗਾ ਪੰਜਾਬ ਬੰਦ : ਪੰਡੋਰੀ, ਜਾਣੀਆਂ, ਰੇੜਵਾਂ, ਬਾਊਪੁਰ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਦੇ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ...
ਅੰਮ੍ਰਿਤਸਰ ਜ਼ਿਲ੍ਹੇ 'ਚ 129 ਕੇਸ ਆਏ ਪਾਜ਼ੀਟਿਵ, 9 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਹਰਮਿੰਦਰ ਸਿੰਘ) - ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 129 ਕੇਸ ਰਿਪੋਰਟ ਕੀਤੇ ਗਏ ਹਨ ਅਤੇ 9 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ਵਿਚ ਕੁੱਲ 8170 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ ਇਸ ਕਾਰਨ 309 ਮੌਤਾਂ ਹੋ ਗਈਆਂ ਹਨ। ਐਕਟਿਵ ਕੇਸ...
ਭਲਕੇ ਤੋਂ ਮੁੜ ਖੁੱਲ੍ਹ ਰਹੀਆਂ ਹਨ ਆਈ.ਟੀ.ਆਈ.
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਲਕੇ 21 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਸਰਕਾਰੀ/ਪ੍ਰਾਈਵੇਟ ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਮੁੜ ਖੋਲ੍ਹਣ ਸਬੰਧੀ ਭਾਰਤ ਸਰਕਾਰ ਵਲੋਂ ਪੱਤਰ...
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲਾਂ ਕਰਕੇ ਪੰਜਾਬ ’ਚ 7 ਲੱਖ ਲੋਕ ਹੋਣਗੇ ਬੇਰੁਜ਼ਗਾਰ: ਵਿਜੈ ਇੰਦਰ ਸਿੰਗਲਾ
. . .  1 day ago
ਸੰਗਰੂਰ, 20 ਸਤੰਬਰ(ਧੀਰਜ ਪਸ਼ੋਰੀਆ) ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਆੜਤੀਆ ਭਾਈਚਾਰੇ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਬਿਲਾਂ ਦਾ ਜ਼ੋਰਦਾਰ ਵਿਰੋਧ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨਾਂ ਬਿਲਾਂ ਨਾਲ ਮੋਦੀ ਸਰਕਾਰ ਆੜਤੀਆਂ...
ਪੰਜਾਬ 'ਚ ਬਿੱਲਾਂ ਦੇ ਵਿਰੋਧ ਦੇ ਚਲਦਿਆਂ ਮੋਦੀ ਨੂੰ ਪੰਜਾਬੀ 'ਚ ਕਰਨੇ ਪਏ ਟਵੀਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਮੇਤ ਵੱਖ ਵੱਖ ਖਿੱਤਿਆਂ ਵਿਚ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ, ਇਨ੍ਹਾਂ ਬਿੱਲਾਂ ਦੇ ਸੰਸਦ ਦੇ ਦੋਵਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੁਰੰਤ ਟਵੀਟ ਕਰਕੇ ਇਨ੍ਹਾਂ ਦਾ ਬਚਾਅ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਰੂਪਨਗਰ

ਮਾਮਲਾ ਵਾਰਡ ਨੰਬਰ ਇਕ 'ਚ ਸੀਵਰੇਜ ਨਾ ਪਾਏ ਜਾਣ ਦਾ

ਨੰਗਲ-ਭਾਖੜਾ ਮੁੱਖ ਮਾਰਗ 'ਤੇ 'ਏਕ ਪਹਿਲ ਵੈੱਲਫੇਅਰ ਸੁਸਾਇਟੀ' ਨੇ ਭੁੱਖ ਹੜਤਾਲ ਸ਼ੁਰੂ ਕਰ ਕੇ ਕੀਤਾ ਰੋਸ ਪ੍ਰਦਰਸ਼ਨ

ਨੰਗਲ, 4 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਵਲੋਂ ਵਾਰਡ ਨੰਬਰ ਇਕ ਵਿਚ ਸੀਵਰੇਜ ਨਾ ਪਾਏ ਜਾਣ ਕਾਰਨ ਨੰਗਲ-ਭਾਖੜਾ ਮੁੱਖ ਮਾਰਗ 'ਤੇ ਅੱਜ ਏਕ ਪਹਿਲ ਵੈੱਲਫੇਅਰ ਸੁਸਾਇਟੀ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਜਿਸ ਵਿਚ ਪਹਿਲੇ ਦਿਨ ਮਹਿਲਾ ਵਿੰਗ ਪ੍ਰਧਾਨ ਸਪਨਾ ਚੰਦੇਲ ਅਤੇ ਗੁਰਬਖਸ਼ੋ ਦੇਵੀ ਬੈਠੇ | ਪ੍ਰਧਾਨ ਆਸ਼ੂਤੋਸ਼ ਪਰਮਾਰ, ਜਨਰਲ ਸਕੱਤਰ ਅਜੈ ਸ਼ਰਮਾ ਅਤੇ ਰਿੱਕੀ ਸ਼ਰਮਾ ਮੀਤ ਪ੍ਰਧਾਨ ਮਹਿਲਾ ਵਿੰਗ ਨੇ ਕਿਹਾ ਕਿ ਲੋਕਾਂ ਨੂੰ ਬਣਦੇ ਹੱਕ ਦੁਆਉਣ ਲਈ ਅੱਜ ਸਾਨੂੰ ਮਜਬੂਰਨ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਕਿਉਂਕਿ ਜਦੋਂ ਕਰੀਬ 110 ਘਰਾਂ ਦੇ ਲੋਕਾਂ ਨੇ ਮਹਿੰਗੇ ਭਾਅ ਜ਼ਮੀਨਾਂ ਖ਼ਰੀਦ ਕੇ ਨਗਰ ਕੌਾਸਲ ਕੋਲੋਂ ਘਰਾਂ ਦੇ ਨਕਸ਼ੇ ਪਾਸ ਕਰਵਾਏ, ਪ੍ਰਾਪਰਟੀ ਟੈਕਸ ਜਮਾਂ ਕਰਵਾਇਆ ਜਾ ਰਿਹੈ ਪਰ ਅੱਜ ਤੱਕ ਸੀਵਰੇਜ ਦੀ ਸਹੂਲਤ ਨਹੀਂ ਦਿੱਤੀ ਗਈ | ਕੌਾਸਲ ਨੂੰ ਸੀਵਰੇਜ ਪਾਉਣ ਲਈ ਕਿਸੇ ਤੋਂ ਵੀ ਜ਼ਮੀਨ ਲੈਣ ਦੀ ਲੋੜ ਨਹੀਂ ਹੈ ਜੋ ਕਿ ਡਾਇਰੈਕਟਰ ਦਫ਼ਤਰ ਵਲੋਂ ਕੌਾਸਲ ਨੂੰ ਚਿੱਠੀ ਭੇਜੀ ਹੋਈ ਹੈ | ਇਸ ਸਮੱਸਿਆ ਬਾਰੇ ਪਹਿਲਾਂ ਜੂਨ ਮਹੀਨੇ ਵਿਚ ਈ. ਓ ਨੰਗਲ, ਐਸ. ਡੀ. ਐਮ. ਅਤੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਜਾ ਚੁੱਕਾ ਹੈ | ਜਦੋਂ ਚੱਪੇ ਚੱਪੇ 'ਤੇ ਨਗਰ ਕੌਾਸਲ ਵਲੋਂ ਪੇਵਰ ਲਗਾ ਕੇ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ ਪਰ ਮੁੱਢਲੀ ਸਹੂਲਤ ਨਹੀਂ ਦਿੱਤੀ ਜਾ ਰਹੀ | ਜਦੋਂ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਸੀਵਰੇਜ ਪਾਉਣ ਦਾ ਭਰੋਸਾ ਨਹੀਂ ਦਿੱਤਾ ਜਾਂਦਾ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਨਹੀਂ ਅਗਲਾ ਪੜਾਅ ਮਰਨ ਵਰਤ ਹੋਵੇਗਾ | ਇਸ ਮੌਕੇ ਰਜਿੰਦਰ ਸਿੰਘ, ਰਜਿੰਦਰ ਸਿੰਘ, ਦਿਲਬਾਗ ਚੰਦੇਲ, ਧਰਮ ਪਾਲ ਅਤੇ ਪ੍ਰਵੀਨ ਦੱਤਾ ਸਾਰੇ ਮੀਤ ਪ੍ਰਧਾਨ, ਰਮਾ ਸ਼ਰਮਾ, ਹਰਪ੍ਰੀਤ ਕੌਰ, ਸੁਰਜੀਤ ਕੌਰ, ਜੈ ਪ੍ਰਕਾਸ਼, ਡਾ. ਕਿ੍ਸ਼ਨ ਦੇਵ, ਤਰਸੇਮ ਲਾਲ ਆਦਿ ਹਾਜ਼ਰ ਸਨ |
ਨਗਰ ਕੌ ਾਸਲ ਦੇ ਕਾਰਜ ਸਾਧਕ ਅਫ਼ਸਰ ਦਾ ਪੱਖ
ਨਗਰ ਕੌਾਸਲ ਦੇ ਈ. ਓ ਮਨਜਿੰਦਰ ਸਿੰਘ ਨੇ ਕਿਹਾ ਕਿ ਜ਼ਮੀਨ ਨਾ ਮਿਲਣ ਕਾਰਨ ਹੀ ਸੀਵਰੇਜ ਟਰੀਟਮੈਂਟ ਪਲਾਂਟ ਇਸ ਇਲਾਕੇ ਵਿਚ ਅੱਜ ਤੱਕ ਨਹੀਂ ਲੱਗ ਸਕਿਆ | ਜਦੋਂ ਕਿ ਜ਼ਮੀਨ ਬਾਰੇ ਸੰਬੰਧਿਤ ਵਿਭਾਗ ਨੂੰ ਕੌਾਸਲ ਵਲੋਂ ਪੱਤਰ ਲਿਖੇ ਜਾ ਚੁੱਕੇ ਹਨ ਅਤੇ ਕੌਾਸਲ ਤਾਂ ਐਸ. ਟੀ. ਪੀ ਲਾਉਣ ਲਈ ਤਿਆਰ ਹੈ | ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਦੇ ਧਿਆਨ ਵਿਚ ਵੀ ਇਹ ਮਸਲਾ ਲਿਆਂਦਾ ਜਾ ਚੁੱਕਾ ਹੈ |

ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ-ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਕਰਨੈਲ ਸਿੰਘ)-ਸੱਚਖੰਡ ਸ੍ਰੀ ਅਬਚਲ ਨਗਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੋ ਕਿ ਮੁੰਬਈ ਵਿਖੇ ਨਾਨਾਵਤੀ ਹਸਪਤਾਲ ਵਿਚ ਜੇਰੇ ਇਲਾਜ ਹਨ, ਉਨ੍ਹਾਂ ਦੀ ਸਿਹਤਯਾਬੀ ਲਈ ਸਿੰਘ ਸਾਹਿਬ ਗਿਆਨੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਸਰਕਲ ਸ੍ਰੀ ਚਮਕੌਰ ਸਾਹਿਬ ਵਲੋਂ ਇਲਾਕਾ ਸੰਘਰਸ਼ ਕਮੇਟੀ ਦੀ ਹਮਾਇਤ

ਸ੍ਰੀ ਚਮਕੌਰ ਸਾਹਿਬ, 4 ਅਗਸਤ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਲਾਕਾ ਸੰਘਰਸ਼ ਕਮੇਟੀ ਵਲੋਂ ਨਿਰਮਲ ਸਿੰਘ ਲੋਦੀਮਾਜਰਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਇਲਾਕੇ ਦੇ ਕਿਸਾਨਾਂ ਨੇ ਆਰਡੀਨੈਂਸਾਂ ਿਖ਼ਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਕੀਤਾ ਐਲਾਨ

ਢੇਰ, 4 ਅਗਸਤ (ਸ਼ਿਵ ਕੁਮਾਰ ਕਾਲੀਆ)-ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਅੱਜ ਇੱਥੇ ਜ਼ਿਲੇ੍ਹ ਭਰ ਦੇ ਕਿਸਾਨਾਂ ਦੀ ਜਰਨਲ ਬਾਡੀ ਮੀਟਿੰਗ ਜੀਤ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਸਾਥੀ ਬਲਵੀਰ ਸਿੰਘ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਪੁਰਖਾਲੀ, 4 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਯੂਥ ਕਾਂਗਰਸੀ ਆਗੂਆਂ ਵਲੋਂ ਕੇਂਦਰ ਸਰਕਾਰ ਦੁਆਰਾ ਲਏ ਲੋਕ ਵਿਰੋਧੀ ਫ਼ੈਸਲਿਆਂ ਿਖ਼ਲਾਫ਼ ਧਰਨਾ ਦਿੱਤਾ ਗਿਆ | ਇਸ ਮੌਕੇ ਯੂਥ ਆਗੂ ਦੀਪਕ ਗੁਪਤਾ ਦੀ ਅਗਵਾਈ ਹੇਠ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਮਾਝਾ ਖੇਤਰ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ 'ਚ ਘਿਰੀ ਸੂਬਾ ਸਰਕਾਰ ਵਿਰੁੱਧ ਪੰਜਾਬ ਦੀ ਹਰੇਕ ਪਾਰਟੀ ਮੁੱਦਾ ਬਣਾ ਕੇ ਵਿਰੋਧ ਕਰ ਰਹੀ ਹੈ | ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਰੂਪਨਗਰ ਨੇ ਵੀ ਕੈਪਟਨ ...

ਪੂਰੀ ਖ਼ਬਰ »

ਗਾਇਨੀ ਡਾਕਟਰ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

ਮੋਰਿੰਡਾ, 4 ਅਗਸਤ (ਪਿ੍ਤਪਾਲ ਸਿੰਘ)-ਸਥਾਨਕ ਚੰਨੀ ਰੋਡ 'ਤੇ ਸਥਿਤ ਏਕਮ ਕਲੌਨੀ ਵਿਚ ਰਹਿੰਦੀ ਇਕ ਮਹਿਲਾ ਡਾਕਟਰ ਵਲੋਂ ਘਰ ਅੰਦਰ ਹੀ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਸਿਟੀ ਪੁਲਿਸ ਮੋਰਿੰਡਾ ਦੇ ਏ.ਐਸ.ਆਈ. ਨਰਿੰਦਰ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

24 ਤੋਂ 30 ਸਤੰਬਰ ਤੱਕ ਲੱਗੇਗਾ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ

ਰੂਪਨਗਰ, 4 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਿਹ ਅਤੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ 'ਤੇ ਯਤਨ ਆਰੰਭੇ ਹੋਏ ਹਨ | ਇਸ ਕਾਰਜ ਲਈ ਸੂਬੇ ਭਰ ਵਿਚ ਰੁਜ਼ਗਾਰ ਮੇਲੇ ...

ਪੂਰੀ ਖ਼ਬਰ »

ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸਰਹੱਦ ਮੈਹਿਤਪੁਰ ਨਾਲ ਲਗਦੇ ਊਨਾ ਦੇ ਕੁੱਝ ਪਿੰਡਾਂ 'ਚ ਕਰਫ਼ਿਊ ਲਾਗੂ

ਸੰਤੋਖ ਗੜ੍ਹ, 4 ਅਗਸਤ (ਮਲਕੀਅਤ ਸਿੰਘ)-ਅੱਜ ਜ਼ਿਲ੍ਹਾ ਊਨਾ (ਹਿ. ਪ੍ਰ.) ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਇਕ ਹੁਕਮ ਜਾਰੀ ਕਰਕੇ ਅੱਜ ਸ਼ਾਮ ਰਾਤ 8 ਵਜੇ ਤੋਂ 9-8-20 (ਐਤਵਾਰ) ਸਵੇਰੇ 7 ਵਜੇ ਤੱਕ ਪੂਰਨ ਕਰਫ਼ਿਊ ਲਗਾ ਦਿੱਤਾ ਹੈ | ਇਹ ਕਰਫ਼ਿਊ ਬੀਤੇ ਦਿਨ ਊਨਾ ਜ਼ਿਲ੍ਹੇ ...

ਪੂਰੀ ਖ਼ਬਰ »

ਸੜਕਾਂ ਦੀ ਬਦਹਾਲੀ ਦੇ ਵਿਰੋਧ ਅਤੇ ਮੁਰੰਮਤ ਕਰਨ ਨੂੰ ਲੈ ਕੇ ਧਰਨਾ 16ਵੇਂ ਦਿਨ ਜਾਰੀ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀਆਂ ਬਦਹਾਲ ਹੋਈਆਂ ਸੜਕਾਂ ਦੀ ਮੁਰੰਮਤ ਨੂੰ ਲੈ ਕੇ 16 ਦਿਨ ਤੋਂ ਚੱਲ ਰਹੇ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਨੂੰ ਗੁਹਾਰ ਲਾਈ ਗਈ ਹੈ | ਸੰਘਰਸ਼ ਕਮੇਟੀ ਨੇ ਕਿਹਾ ...

ਪੂਰੀ ਖ਼ਬਰ »

ਵਿੱਤ ਮੰਤਰੀ ਪੰਜਾਬ ਦੇ ਮੁਲਾਜ਼ਮ ਮਾਰੂ ਪੱਤਰ ਵਿਰੁੱਧ ਮੁਲਾਜ਼ਮ ਯੂਨੀਅਨ 'ਚ ਰੋਸ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਪੀ.ਐਸ.ਐਸ.ਐਫ. ਬ੍ਰਾਂਚ ਰੋਪੜ ਵਲੋਂ ਪੰਜਾਬ ਮੁਲਾਜ਼ਮ ਮੰਚ, ਬਿਜਲੀ ਮੁਲਾਜ਼ਮ ਏਟਕ ਅਤੇ ਪੈਨਸ਼ਨਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਪੜ ਦੇ ਸਾਹਮਣੇ ਵਿੱਤ ਮੰਤਰੀ ਪੰਜਾਬ ਵਲੋਂ ਮੁਲਾਜ਼ਮ ਮਾਰੂ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪ: ਫੈੱਡਰੇਸ਼ਨ ਏਟਕ ਵਲੋਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ਬਰਦਸਤ ਰੋਸ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਡਵੀਜ਼ਨ ਦੇ ਸਾਹਮਣੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਡਵੀਜ਼ਨ ਯੂਨਿਟ ਰੋਪੜ ਵਲੋਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕੀਤੇ ਫ਼ੈਸਲੇ ਅਨੁਸਾਰ ਭਰਵੀਂ ਰੋਸ ਰੈਲੀ ਕੀਤੀ ਗਈ, ਅੱਜ ਦੀ ਰੈਲੀ ਨੂੰ ...

ਪੂਰੀ ਖ਼ਬਰ »

ਸਪੈਸ਼ਲ ਸਕੂਲ ਦੇ ਵਿਕਾਸ ਲਈ ਵੈੱਲਫੇਅਰ ਕਮੇਟੀ ਗਠਿਤ ਕਰਨ ਦਾ ਫ਼ੈਸਲਾ

ਨੰਗਲ, 4 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਕਹਿਰ ਬਾਰੇ ਸਮਾਜਿਕ ਨਿਯਮਾਂ ਅਨੁਸਾਰ ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ 'ਚ ਸਕੂਲ ਦੇ ਸ਼ੁੱਭਚਿੰਤਕਾਂ ਦੀ ਇਕ ਮੀਟਿੰਗ ਹੋਈ | ਨਵ ਨਿਯੁਕਤ ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 98 ਫ਼ੀਸਦੀ ਤੋਂ ਉੱਪਰ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਹੋਇਆ ਵਿਸ਼ੇਸ਼ ਸਨਮਾਨ

ਸ੍ਰੀ ਚਮਕੌਰ ਸਾਹਿਬ, 4 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ 98 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 3 ਹੋਣਹਾਰ ਵਿਦਿਆਰਥੀਆਂ ਦਾ ਰੂਪਨਗਰ ਵਿਖੇ ਹੋਏ ਇੱਕ ਸਮਾਗਮ ਦੌਰਾਨ ...

ਪੂਰੀ ਖ਼ਬਰ »

ਅਕਾਲੀ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਬੁੰਗਾ ਸਾਹਿਬ/ ਕੀਰਤਪੁਰ ਸਾਹਿਬ, 4 ਅਗਸਤ (ਸੁਖਚੈਨ ਸਿੰਘ ਰਾਣਾ, ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਅੱਜ ਸਵੇਰੇ ਅਕਾਲੀ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਜੇਠਾ ਸਿੰਘ ਝੱਖੀਆਂ (80) ਸੰਖੇਪ ਬਿਮਾਰੀ ਕਾਰਨ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਸਮੀਰੋਵਾਲ ਵਲੋਂ ਕਰੋਨਾ ਯੋਧਿਆਂ ਨੂੰ ਕੀਤਾ ਸਨਮਾਨਿਤ

ਨੂਰਪਰ ਬੇਦੀ, 4 ਅਗਸਤ (ਹਰਦੀਪ ਸਿੰਘ ਢੀਂਡਸਾ)-ਗ੍ਰਾਮ ਪੰਚਾਇਤ ਸਮੀਰੋਵਾਲ ਵਲੋਂ ਸਰਪੰਚ ਗੁਰਚੈਨ ਸਿੰਘ ਭੱਠਲ ਦੀ ਅਗਵਾਈ ਵਿਚ ਕਰੋਨਾ ਮਹਾਂਮਾਰੀ ਦੌਰਾਨ ਮਾਨਵਤਾ ਦੀ ਸੇਵਾ ਕਰ ਰਹੇ ਸਿਹਤ ਕਰਮੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ...

ਪੂਰੀ ਖ਼ਬਰ »

ਮੂੰਹ ਬੋਲੀ ਭੈਣ ਨੇ ਰੱਖੜੀ ਮੌਕੇ ਭਰਾ ਤੋਂ ਮੰਗਿਆ ਅਨੋਖਾ ਤੋਹਫ਼ਾ

ਸੰਤੋਖ ਗੜ੍ਹ, 4 ਅਗਸਤ (ਮਲਕੀਅਤ ਸਿੰਘ)-ਭੈਣ-ਭਰਾ ਦੇ ਰਿਸ਼ਤੇ ਦੀ ਪ੍ਰਤੀਕ ਰੱਖੜੀ ਵਾਲੇ ਦਿਨ ਸੰਤੋਖ ਗੜ੍ਹ (ਊਨਾ) ਵਿਖੇ ਇਕ ਮੂੰਹ ਬੋਲੀ ਭੈਣ ਨੇ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਇਕ ਅਜਿਹੇ ਤੋਹਫ਼ੇ ਦੀ ਮੰਗ ਕਰਕੇ ਇਕ ਨਵਾਂ ਇਤਿਹਾਸ ਹੀ ਸਿਰਜ ਦਿੱਤਾ | ਬੀਤੇ ਦਿਨ ...

ਪੂਰੀ ਖ਼ਬਰ »

ਨੂਰਪੁਰ ਬੇਦੀ ਦੇ ਜੋਗਿੰਦਰ ਸਿੰਘ ਬਣੇ ਪੁਲਿਸ ਇੰਸਪੈਕਟਰ

ਨੂਰਪੁਰ ਬੇਦੀ, 4 ਅਗਸਤ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਸ਼ਹਿਰ ਨਾਲ ਸਬੰਧਿਤ ਜੋਗਿੰਦਰ ਸਿੰਘ ਪੰਜਾਬ ਪੁਲਿਸ ਵਿਚ ਇੰਸਪੈਕਟਰ ਵਜੋਂ ਪਦਉੱਨਤ ਹੋਏ ਹਨ ਜਿਨ੍ਹਾਂ ਦੀ ਪਦ-ਉੱਨਤੀ 'ਤੇ ਪੂਰੇ ਸ਼ਹਿਰ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪਟਵਾਰੀ ...

ਪੂਰੀ ਖ਼ਬਰ »

ਬਸਪਾ ਨੇ ਕੈਪਟਨ ਸਰਕਾਰ ਦਾ ਕੀਤਾ ਅਰਥੀ ਫ਼ੂਕ ਮੁਜ਼ਾਹਰਾ ਰਾਜਪਾਲ ਪੰਜਾਬ ਲਈ ਦਿੱਤਾ ਮੰਗ ਪੱਤਰ

ਸ੍ਰੀ ਚਮਕੌਰ ਸਾਹਿਬ, 4 ਅਗਸਤ (ਜਗਮੋਹਣ ਸਿੰਘ ਨਾਰੰਗ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸੈਂਕੜੇ ਮੌਤਾਂ ਦੇ ਰੋਸ ਵਜੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੂਰੜੇ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਸੰਤੋਖ ਗੜ੍ਹ (ਊਨਾ) ਵਿਖੇ ਦਾਖਲਾ ਕੇਂਦਰ ਖੋਲਿ੍ਹਆ

ਸੰਤੋਖ ਗੜ੍ਹ, 4 ਅਗਸਤ (ਮਲਕੀਅਤ ਸਿੰਘ)-ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਦੀ ਸਹੂਲਤ ਲਈ ਸਾਲ 2020-21 ਲਈ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਲੋ ਵੱਖ-ਵੱਖ ਥਾਵਾਂ 'ਤੇ ਦਾਖਲਾ ਕੇਂਦਰ ਖੋਲ੍ਹੇ ਗਏ ਹਨ | ਇਸ ਬਾਰੇ ...

ਪੂਰੀ ਖ਼ਬਰ »

ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਚੰਨੀ ਵਲੋਂ ਮੋਰਿੰਡਾ ਇਲਾਕੇ 'ਚ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ

ਮੋਰਿੰਡਾ, 4 ਅਗਸਤ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੋਰਿੰਡਾ ਨੇੜਲੇ ਪਿੰਡ ਬਡਵਾਲੀ ਵਿਚ 50 ਲੱਖ ਦੀ ਲਾਗਤ ਨਾਲ ਬਣਨ ਵਾਲੇ ...

ਪੂਰੀ ਖ਼ਬਰ »

ਸਵਰਾਜ ਮਾਜ਼ਦਾ ਪ੍ਰਬੰਧਕਾਂ ਵਲੋਂ ਐਲਾਨਿਆ ਅਖੌਤੀ ਅਤੇ ਗੈਰ-ਕਾਨੂੰਨੀ ਸਮਝੌਤਾ ਡਰਾਈਵਰਾਂ ਵਲੋਂ ਰੱਦ- ਰਘੂਨਾਥ ਸਿੰਘ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਸਵਰਾਜ ਮਾਜਦਾ ਕੰਟ੍ਰੈੱਕਟ ਡਰਾਈਵਰ ਵਰਕਰ ਯੂਨੀਅਨ ਆਸਰੋਂ (ਸਬੰਧਿਤ ਸੀਟੂ) ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਘੂਨਾਥ ਸਿੰਘ ਜਨਰਲ ਸਕੱਤਰ ਪੰਜਾਬ ਸੀਟੂ ਨੇ ਕਿਹਾ ਕਿ ਫ਼ੈਕਟਰੀ ਪ੍ਰਬੰਧਕਾਂ ਵਲੋਂ ...

ਪੂਰੀ ਖ਼ਬਰ »

ਸੁੱਖ-ਸੁਵਿਧਾਵਾਂ ਤੋਂ ਦੂਰ ਬਿਜਲੀ ਤੋਂ ਬਿਨਾਂ ਇਕ ਝੌ ਾਪੜੀ 'ਚ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੈ ਬਜ਼ੁਰਗ ਔਰਤ

ਪੁਰਖਾਲੀ, 4 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਅੱਜ ਜਿੱਥੇ ਅਸੀਂ ਧਨ ਦੌਲਤ, ਮਹਿਲ ਮੁਨਾਰਿਆਂ ਅਤੇ ਹੋਰ ਸੁੱਖ ਸੁਵਿਧਾਵਾਂ ਦੇ ਮਗਰ ਭੱਜੇ ਹੋਏ ਹਾਂ ਉੱਥੇ ਹੀ ਇਸ ਦੇ ਉਲਟ ਪਿੰਡ ਨਰੰਗਪੁਰ ਝਾਂਡੀਆਂ ਵਿਖੇ ਇਕ ਅਜਿਹੇ ਬੇਸਹਾਰਾ ਬਜ਼ੁਰਗ ਮਾਤਾ ਵੀ ਰਹਿ ਰਹੇ ਹਨ ...

ਪੂਰੀ ਖ਼ਬਰ »

ਨੌਜਵਾਨ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁਲਜ਼ਮ ਦੀ ਜ਼ਮਾਨਤ ਦੀ ਅਰਜ਼ੀ ਖਾਰਜ

ਐੱਸ. ਏ. ਐੱਸ. ਨਗਰ, 4 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਮੌਲੀ ਬੈਦਵਾਣ ਵਿਖੇ ਵਾਲੀਬਾਲ ਖੇਡਣ ਸਮੇਂ ਬਾਲ ਨੂੰ ਚੁੱਕਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਉਪਰੰਤ ਸੁਖਜੀਤ ਸਿੰਘ ਨਾਮਕ ਨੌਜਵਾਨ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਵਰਿੰਦਰ ਵਾਸੀ ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਦੇ ਫਾਰਮ ਕਿਸਾਨ ਅੱਜ 3 ਵਜੇ ਤੱਕ ਜਮ੍ਹਾਂ ਕਰਵਾਉਣ-ਚੇਅਰਮੈਨ ਕਿ੍ਪਾਲ ਸਿੰਘ

ਮਾਜਰੀ, 4 ਅਗਸਤ (ਧੀਮਾਨ)-'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਪੰਜਾਬ ਦੇ ਕਿਸਾਨਾਂ ਤੇ ਉਨ੍ਹਾਂ 'ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁ: ਤੱਕ ਦੇ ਬੀਮੇ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਲਿਹਾਜ਼ਾ ਇਸ ਯੋਜਨਾ ਦਾ ਲਾਭ ਲੈਣ ਦੇ ਚਾਹਵਾਨ ...

ਪੂਰੀ ਖ਼ਬਰ »

ਸ੍ਰੀ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਵੱਖ-ਵੱਖ ਵਰਗਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

ਨੰਗਲ, 4 ਅਗਸਤ (ਪ੍ਰੋ. ਅਵਤਾਰ ਸਿੰਘ)-ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਪੂਰੇ ਦੇਸ਼ ਵਿਚ ਖ਼ੁਸ਼ੀ ਦੀ ਲਹਿਰ ਹੈ | ਜਿੱਥੇ ਪ੍ਰਧਾਨ ਮੰਤਰੀ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਣਗੇ ਉੱਥੇ ਹੀ ਪਿਛਲੇ ਕਈ ਸਾਲਾਂ ਤੋਂ ਨੰਗਲ ਪਹਾੜੀ ਮਾਰਕੀਟ ...

ਪੂਰੀ ਖ਼ਬਰ »

ਅੱਜ 3 ਨਵੇਂ ਕੇਸਾਂ ਨਾਲ ਕੁੱਲ ਕੇਸ ਹੋਏ 282, ਐਕਟਿਵ ਕੇਸ-64 13 ਨੇ ਪਾਈ ਕਰੋਨਾ 'ਤੇ ਫ਼ਤਿਹ, ਕੋਰੋਨਾ ਜੰਗ ਜਿੱਤਣ ਵਾਲਿਆਂ ਦੀ ਗਿਣਤੀ ਹੋਈ 213

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਅੱਜ ਜ਼ਿਲੇ੍ਹ ਵਿਚ 3 ਜਣੇ ਕੋਵਿਡ 19 ਵਾਇਰਸ ਤੋਂ ਪਾਜ਼ਿਟਿਵ ਆਏ ਗਏ ਹਨ, ਜਿਨ੍ਹਾਂ 'ਚ ਸ੍ਰੀ ਚਮਕੌਰ ਸਾਹਿਬ ਦੀ 22 ਸਾਲਾਂ ਮਹਿਲਾ ਅਤੇ ਜ਼ਿਲੇ ਤੋਂ ਬਾਹਰ ਟੈੱਸਟ ਕਰਵਾਉਣ ਵਾਲਿਆਂ 'ਚ ਮੋਰਿੰਡਾ ਦਾ 42 ਸਾਲਾਂ ਅਤੇ ਖੁਆਸਪੁਰ ਪਿੰਡ ਦਾ ...

ਪੂਰੀ ਖ਼ਬਰ »

ਸਹਿਕਾਰਤਾ ਵਿਭਾਗ ਦੀ 'ਭਾਈ ਘਨੱਈਆ ਸਿਹਤ ਸਕੀਮ' ਆਈ ਸਵਾਲਾਂ ਦੇ ਘੇਰੇ 'ਚ

ਮੋਰਿੰਡਾ, 4 ਅਗਸਤ (ਕੰਗ)-ਸਹਿਕਾਰਤਾ ਵਿਭਾਗ ਪੰਜਾਬ ਵੱਲੋਂ 'ਭਾਈ ਘਨੱਈਆ ਸਿਹਤ ਸਕੀਮ' ਤਹਿਤ ਲਾਭਪਾਤਰੀਆਂ ਤੋਂ ਅਕਤੂਬਰ 2019 ਵਿੱਚ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਬੀਮੇ ਦੀ ਰਾਸ਼ੀ ਜਮਾਂ ਕਰਵਾਈ ਸੀ, ਪ੍ਰੰਤੂ ਨਾ ਤਾਂ ਅਜੇ ਤੱਕ ਸਭਾਵਾਂ ਦੇ ਮੈਂਬਰਾਂ ਨੂੰ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ

ਨੰਗਲ, 4 ਅਗਸਤ (ਪ੍ਰੋ. ਅਵਤਾਰ ਸਿੰਘ)-ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਬੇਲਾ ਸਪੋਰਟਸ ਕਲੱਬ ਅਜੌਲੀ ਵਲੋਂ ਸ਼ਿਵਾਲਿਕ ਐਵੇਨਿਯੂ ਵਿਚ ਬਣੇ ਖੇਡ ਮੈਦਾਨ 'ਚ 'ਪਹਿਲਾ ਸਿੰਗਲ ਵਿਕੇਟ ਕਿ੍ਕੇਟ ਟੂਰਨਾਮੈਂਟ' ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਗਿਆਰ੍ਹਵੀਂ ਦੀ ਵਿਦਿਆਰਥਣ ਸੁਨੈਨਾ ਸ਼ਰਮਾ ਨੇ ਤੁਲਸੀ ਦੇ ਬੂਟੇ ਲਗਾ ਕੇ ਮਨਾਇਆ ਰੱਖੜੀ ਦਾ ਤਿਉਹਾਰ

ਕਾਹਨਪੁਰ ਖੂਹੀ, 4 ਅਗਸਤ (ਗੁਰਬੀਰ ਸਿੰਘ ਵਾਲੀਆ)-ਨਜ਼ਦੀਕੀ ਪਿੰਡ ਕਲਵਾਂ ਦੀ ਗਿਆਰਵੀਂ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਕੁਮਾਰੀ ਸੁਨੈਨਾ ਸਰਮਾ ਨੇ ਰੱਖੜੀ ਦੇ ਸ਼ੁੱਭ ਅਵਸਰ 'ਤੇ ਤੁਲਸੀ ਦੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ | ਉਸ ਨੇ ਪੁਜਾਰੀ ਬਾਬਾ ਓਮ ਗਿਰੀ ਦੀ ...

ਪੂਰੀ ਖ਼ਬਰ »

ਵਣ ਬਲਾਕ ਅਫ਼ਸਰ 'ਤੇ ਤਨਖ਼ਾਹਾਂ ਕੱਟਣ ਅਤੇ ਸੀਨੀਆਰਤਾ ਸੂਚੀ 'ਚ ਫੇਰਬਦਲ ਦੇ ਦੋਸ਼

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਬੰਤ ਲਾਲ ਪੁੱਤਰ ਪਿਆਰੇ ਲਾਲ ਬਲਾਕ ਭਰਤਗੜ ਨੇ ਕਿਹਾ ਕਿ ਮੈਂ ਪਿਛਲੇ ਡੇਢ ਸਾਲਾਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹਾਂ ਪਰੰਤੂ ਮੈਨੰੂ ਇਨਸਾਫ਼ ਦੀ ਥਾਂ ਸਜਾ ਮਿਲੀ | ਮੇਰੀ ਸੀਨੀਆਰਤਾ ਸੂਚੀ ਨਾਲ ਛੇੜਛਾੜ ਕੀਤੀ ਗਈ ਕਿਉਂਕਿ ...

ਪੂਰੀ ਖ਼ਬਰ »

ਯੂਥ ਵਿੰਗ ਦੇ ਵਰਕਰਾਂ ਨੇ ਕੀਤੀ ਮੀਟਿੰਗ

ਬੇਲਾ, 4 ਅਗਸਤ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਯੂਥ ਵਿੰਗ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਰੁਪਿੰਦਰ ਸਿੰਘ ਹੈਪੀ ਲੱਖੇਵਾਲ ਦੀ ਅਗਵਾਈ ਹੇਠ ਇਕੱਤਰਤਾ ਕੀਤੀ | ਇਸ ਮੌਕੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਹੋਈਆ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ...

ਪੂਰੀ ਖ਼ਬਰ »

ਬਿਮਾਰੀਆਂ ਦੀ ਰੋਕਥਾਮ ਲਈ ਸ਼ਹਿਰ 'ਚ ਕਰਵਾਈ ਫੋਗਿੰਗ-ਕਾਰਜ ਸਾਧਕ ਅਫ਼ਸਰ

ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਕਰਨੈਲ ਸਿੰਘ)-ਸਥਾਨਕ ਨਗਰ ਕੌਾਸਲ ਵਲੋਂ ਸ਼ਹਿਰ ਵਿਚ ਕੋਰੋਨਾ ਸੰਕਰਮਣ ਰੋਕਣ ਲਈ ਲਗਾਤਾਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ | ਬਰਸਾਤ ਦੌਰਾਨ ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਨੂੰ ਫੈਲਣ ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਮੋਦੀ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਜੇ.ਐੱਸ. ਨਿੱਕੂਵਾਲ)-ਪੰਜਾਬ ਯੂਥ ਕਾਂਗਰਸ ਦੇ ਸੱਦੇ ਤੇ ਜ਼ਿਲ੍ਹਾ ਕਾਂਗਰਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਿਖ਼ਲਾਫ਼ ਸਥਾਨਕ ਭਗਤ ਰਵਿਦਾਸ ਚੌਾਕ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਆਰਡੀਨੈਂਸ ਵਿਰੁੱਧ ਬੈਂਸ ਵਿਖੇ ਧਰਨਾ

ਨੂਰਪੁਰ ਬੇਦੀ, 4 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮੋਨੂੰ ਭੁੰਬਲਾ ਯੂਥ ਕਾਂਗਰਸ ਜਨਰਲ ਸਕੱਤਰ ਯੂਥ ਕਾਂਗਰਸ ਰੂਪਨਗਰ ਦੀ ਅਗਵਾਈ ਹੇਠ ਬੱਸ ਸਟੈਂਡ ਬੈਂਸ ਵਿਖੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਜੇ.ਐੱਸ. ਨਿੱਕੂਵਾਲ)-ਬਹੁਜਨ ਸਮਾਜ ਪਾਰਟੀ ਦੀ ਸੂਬਾ ਇਕਾਈ ਦੇ ਸੱਦੇ 'ਤੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਰਕਰਾਂ ਵਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ...

ਪੂਰੀ ਖ਼ਬਰ »

ਕਾਂਗਰਸ ਨੂੰ ਝਟਕਾ, ਪਿੰਡ ਰਤਨਗੜ੍ਹ ਵਿਖੇ ਕਰੀਬ 2 ਦਰਜਨ ਪਰਿਵਾਰ ਅਕਾਲੀ ਦਲ 'ਚ ਸ਼ਾਮਲ

ਮੋਰਿੰਡਾ, 4 ਅਗਸਤ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਰਤਨਗੜ੍ਹ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਖੱਟੜਾ ਦੀ ਪ੍ਰੇਰਨਾ ਸਦਕਾ ਕਰੀਬ 25 ਪਰਿਵਾਰ ਕਾਂਗਰਸ ...

ਪੂਰੀ ਖ਼ਬਰ »

ਤਨਖ਼ਾਹਾਂ ਲੈਣ ਲਈ ਜੰਗਲਾਤ ਕਾਮਿਆਂ ਵਲੋਂ ਅਰਥੀ ਫੂਕ ਮੁਜ਼ਾਹਰੇ ਆਰੰਭ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)-ਜੰਗਲਾਤ ਵਰਕਰ ਯੂਨੀਅਨ ਪੰਜਾਬ ਪ.ਸ.ਸ.ਫ 1406/22ਬੀ ਚੰਡੀਗੜ੍ਹ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਵਿਭਾਗਾਂ ਵਿਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ 28 ਜੁਲਾਈ ਤੋਂ 12 ਅਗਸਤ 2020 ਤੱਕ ਮੰਡਲ ਦਫ਼ਤਰ ਅੱਗੇ ਧਰਨੇ ਦਿੱਤੇ ਜਾ ਰਹੇ ਹਨ ...

ਪੂਰੀ ਖ਼ਬਰ »

ਲੋਕਾਂ ਪਿੱਛੇ ਲੱਗ ਕੇ ਮਾਂ-ਬਾਪ ਆਪਣੇ ਬੱਚਿਆਂ ਦਾ ਭਵਿੱਖ ਖ਼ਰਾਬ ਨਾ ਕਰਨ-ਕੁਸ਼ਲ ਚੌਧਰੀ

ਢੇਰ, 4 ਅਗਸਤ (ਸ਼ਿਵ ਕੁਮਾਰ ਕਾਲੀਆ)-ਕਰੋਨਾ ਵਾਇਰਸ ਕਾਰਨ ਪੈਦਾ ਹੋਈ ਇਸ ਮੁਸ਼ਕਲ ਦੀ ਘੜੀ ਵਿਚ ਰਿਨਾਇਸੈਸ ਸਕੂਲ ਵਲੋਂ ਵਿਦਿਆਰਥੀਆਂ ਨੂੰ ਲਗਾਤਾਰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਦੀ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX