ਤਾਜਾ ਖ਼ਬਰਾਂ


ਮਿਜ਼ੋਰਮ 'ਚ ਆਇਆ ਭੂਚਾਲ
. . .  1 day ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਸਬੰਧੀ ਪੱਤਰ 'ਚ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ
. . .  1 day ago
ਅੰਮ੍ਰਿਤਸਰ, 20 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਲਕੇ 21 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਹੋ ਰਹੀਆਂ ਪ੍ਰੀਖਿਆ ਸਬੰਧੀ ਪੱਤਰ...
ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
. . .  1 day ago
ਬੱਧਨੀ ਕਲਾਂ (ਮੋਗਾ), 20 ਸਤੰਬਰ (ਸੰਜੀਵ ਕੋਛੜ) - ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵਾਂ ਆਸਮਾਨ ਛੂਹਣ ਲੱਗ ਪਿਆ ਹੈ ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਦੀ ਆਈ ਕਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)...
24 ਤੋਂ 26 ਤੱਕ ਰੇਲਾਂ ਰੋਕਾਂਗੇ, 25 ਨੂੰ ਹੋਵੇਗਾ ਪੰਜਾਬ ਬੰਦ : ਪੰਡੋਰੀ, ਜਾਣੀਆਂ, ਰੇੜਵਾਂ, ਬਾਊਪੁਰ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਦੇ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ...
ਅੰਮ੍ਰਿਤਸਰ ਜ਼ਿਲ੍ਹੇ 'ਚ 129 ਕੇਸ ਆਏ ਪਾਜ਼ੀਟਿਵ, 9 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਹਰਮਿੰਦਰ ਸਿੰਘ) - ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 129 ਕੇਸ ਰਿਪੋਰਟ ਕੀਤੇ ਗਏ ਹਨ ਅਤੇ 9 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ਵਿਚ ਕੁੱਲ 8170 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ ਇਸ ਕਾਰਨ 309 ਮੌਤਾਂ ਹੋ ਗਈਆਂ ਹਨ। ਐਕਟਿਵ ਕੇਸ...
ਭਲਕੇ ਤੋਂ ਮੁੜ ਖੁੱਲ੍ਹ ਰਹੀਆਂ ਹਨ ਆਈ.ਟੀ.ਆਈ.
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਲਕੇ 21 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਸਰਕਾਰੀ/ਪ੍ਰਾਈਵੇਟ ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਮੁੜ ਖੋਲ੍ਹਣ ਸਬੰਧੀ ਭਾਰਤ ਸਰਕਾਰ ਵਲੋਂ ਪੱਤਰ...
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲਾਂ ਕਰਕੇ ਪੰਜਾਬ ’ਚ 7 ਲੱਖ ਲੋਕ ਹੋਣਗੇ ਬੇਰੁਜ਼ਗਾਰ: ਵਿਜੈ ਇੰਦਰ ਸਿੰਗਲਾ
. . .  1 day ago
ਸੰਗਰੂਰ, 20 ਸਤੰਬਰ(ਧੀਰਜ ਪਸ਼ੋਰੀਆ) ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਆੜਤੀਆ ਭਾਈਚਾਰੇ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਬਿਲਾਂ ਦਾ ਜ਼ੋਰਦਾਰ ਵਿਰੋਧ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨਾਂ ਬਿਲਾਂ ਨਾਲ ਮੋਦੀ ਸਰਕਾਰ ਆੜਤੀਆਂ...
ਪੰਜਾਬ 'ਚ ਬਿੱਲਾਂ ਦੇ ਵਿਰੋਧ ਦੇ ਚਲਦਿਆਂ ਮੋਦੀ ਨੂੰ ਪੰਜਾਬੀ 'ਚ ਕਰਨੇ ਪਏ ਟਵੀਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਮੇਤ ਵੱਖ ਵੱਖ ਖਿੱਤਿਆਂ ਵਿਚ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ, ਇਨ੍ਹਾਂ ਬਿੱਲਾਂ ਦੇ ਸੰਸਦ ਦੇ ਦੋਵਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੁਰੰਤ ਟਵੀਟ ਕਰਕੇ ਇਨ੍ਹਾਂ ਦਾ ਬਚਾਅ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਪੰਜਾਬ / ਜਨਰਲ

'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਮੇਲੇ ਦੀ ਸਮਾਪਤੀ ਮੌਕੇ ਤਰਨਾ ਦਲ ਨੇ ਮਹੱਲਾ ਸਜਾਇਆ

ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀਆਂ ਨਿਹੰਗ ਸਿੰਘ ਫੌਜਾਂ ਵਲੋਂ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੀ ਸਮਾਪਤੀ ਮੌਕੇ ਤਰਨਾ ਦਲ ਦੇ ਮੌਜੂਦਾ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਮਹੱਲਾ ਸਜਾਇਆ ਗਿਆ, ਜੋ ਕਿ ਗੁ: ਛਾਉਣੀ ਸਾਹਿਬ ਤੋਂ ਆਰੰਭ ਹੋ ਕੇ ਗੁ: ਛੇਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ, ਕਥਾ ਘਰ, ਸਰੋਵਰ ਬਾਬਾ ਗੁਰਮੁੱਖ ਸਿੰਘ ਆਦਿ ਦੇ ਦਰਸ਼ਨ ਦੀਦਾਰੇ ਕਰਦਾ ਹੋਇਆ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਾ ਜਿਥੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਪਰੰਤ ਇਹ ਮਹੱਲਾ ਖੇਡ ਮੈਦਾਨ ਵਿਖੇ ਪੁੱਜਾ, ਜਿਥੇ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਘੋੜ ਸਵਾਰੀ, ਨੇਜੇਬਾਜ਼ੀ ਤੇ ਗਤਕੇਬਾਜ਼ੀ ਦੇ ਜੌਹਰ ਵਿਖਾਏ | ਇਸ ਮੌਕੇ ਘੋਲ ਕਬੱਡੀ ਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਹੋਏ, ਜੇਤੂ ਟੀਮਾਂ ਨੂੰ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਨੇ ਇਨਾਮ ਵੰਡੇ | ਇਸ ਮੌਕੇ ਬਾਬਾ ਅਵਤਾਰ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਭਗਤ ਸਿੰਘ, ਬਾਬਾ ਨੌਰੰਗ ਸਿੰਘ ਤੇ ਬਾਬਾ ਗੁਰਪ੍ਰੀਤ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਤਰਸੇਮ ਸਿੰਘ, ਬਾਬਾ ਤਰਲੋਕ ਸਿੰਘ, ਬਾਬਾ ਰਘਬੀਰ ਸਿੰਘ, ਬਾਬਾ ਨੰਦ ਸਿੰਘ, ਬਾਬਾ ਮਹਾਂ ਸਿੰਘ, ਦਲਜੀਤ ਸਿੰਘ ਬੇਦੀ, ਬਾਬਾ ਸੱਜਣ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਅਮਰ ਸਿੰਘ ਜੱਬੋਵਾਲ, ਬਾਬਾ ਭੱਰਥ ਸਿੰਘ, ਬਾਬਾ ਸੁਰਜਨ ਸਿੰਘ ਬੁਤਾਲਾ, ਬਾਬਾ ਗੁਰਵਿੰਦਰ ਸਿੰਘ ਨੰਗਲੀ, ਬਲਬੀਰ ਸਿੰਘ ਬਾਊ, ਗਿਆਨੀ ਜੱਜ ਸਿੰਘ, ਬਾਬਾ ਸ਼ਿੰਗਾਰ ਸਿੰਘ, ਜ: ਜਰਨੈਲ ਸਿੰਘ ਚੀਮਾਂਬਾਠ, ਬਾਬਾ ਬਿੰਦੇ ਸ਼ਾਹ ਬੁਟਾਰੀ, ਬਾਬਾ ਮੋਹਕਮ ਸਿੰਘ ਰਈਆ, ਬਾਬਾ ਸ਼ੇਰ ਸਿੰਘ ਚੱਬਾ, ਬਾਬਾ ਜੋਗਾ ਸਿੰਘ ਆਦਿ ਹਾਜ਼ਰ ਹੋਏ |

ਜਸਟਿਸ ਨਿਰਮਲ ਸਿੰਘ ਸਾਥੀਆਂ ਸਮੇਤ ਕੱਲ੍ਹ ਢੀਂਡਸਾ ਦੀ ਪਾਰਟੀ 'ਚ ਹੋਣਗੇ ਸ਼ਾਮਿਲ

ਬਸੀ ਪਠਾਣਾਂ, 4 ਅਗਸਤ (ਰਵਿੰਦਰ ਮੌਦਗਿਲ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂਆਂ ਵਲੋਂ ਪਾਰਟੀ ਛੱਡਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸੂਤਰਾਂ ਮੁਤਾਬਿਕ ਭਲਕੇ 6 ਅਗਸਤ ਨੂੰ ਪਿੰਡ ਰਸੂਲਪੁਰ ਸਥਿਤ ਥਾਬਲ ਰਾਈਸ ਮਿੱਲ 'ਚ ਹੋਣ ਵਾਲੇ ਵੱਡੇ ਸਮਾਗਮ ...

ਪੂਰੀ ਖ਼ਬਰ »

ਜਾਖੜ ਵੀ ਹੁਣ ਮਾਫ਼ੀਆ ਰਾਜ ਦੇ ਹੱਕ 'ਚ ਖੜ੍ਹੇ ਹੋਏ-ਬਾਜਵਾ, ਦੂਲੋ

ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਸੰਸਦ ਮੈਂਬਰ ਸ਼ਮੇਸ਼ਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸੁਨੀਲ ਜਾਖੜ, ਜੋ ਖੁਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਹਨ, ਨੂੰ ਉਸ ਖੇਤਰ ਦੇ ਉਨ੍ਹਾਂ ਪਰਿਵਾਰਾਂ ਕੋਲ ਜਾਣਾ ...

ਪੂਰੀ ਖ਼ਬਰ »

ਗੋਰਖ ਧੰਦੇ 'ਚ ਮੰਤਰੀਆਂ ਤੇ ਵਿਧਾਇਕਾਂ ਦੀ ਹਿੱਸੇਦਾਰੀ ਬਾਰੇ ਸਪੱਸ਼ਟ ਕਰਨ ਜਾਖੜ-ਡਾ. ਚੀਮਾ

ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਸਹਿਤ ਇਸ ਜ਼ਹਿਰੀਲੀ ਸ਼ਰਾਬ ਦੇ ਗੋਰਖਧੰਦੇ 'ਚ ਪ੍ਰਮੁੱਖ ਹਿੱਸੇਦਾਰ ਕੌਣ ਸਨ ਤੇ ਮੁੱਖ ਮੰਤਰੀ ਦੇ ਘਰ ਦੀ ਕੀ ਭੂਮਿਕਾ ...

ਪੂਰੀ ਖ਼ਬਰ »

ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਪਿੰਗਲਵਾੜਾ 'ਚ ਖੂਨਦਾਨ ਕੈਂਪ

ਮਾਨਾਂਵਾਲਾ, 4 ਅਗਸਤ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਵਲੋਂ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 28ਵੀਂ ਬਰਸੀ ਮੌਕੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 28ਵਾਂ ਖੂਨਦਾਨ ਕੈਂਪ ਸੰਸਥਾ ਦੇ ਭਗਤ ਪੂਰਨ ਸਿੰਘ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ 'ਚ ਲੱਗੇ ਦੋਸ਼ੀਆਂ ਦੇ ਨਾਂਅ ਗੁਰਾਇਆ ਕੇਸ 'ਚ ਵੀ ਆਏ ਸਾਹਮਣੇ

ਹਰਕਵਲਜੀਤ ਸਿੰਘ ਚੰਡੀਗੜ੍ਹ, 4 ਅਗਸਤ-ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਵੱਡੇ ਦੁਖਾਂਤ ਸਬੰਧੀ ਹੁਣ ਕੁਝ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨ, ਜਲੰਧਰ ਦਿਹਾਤੀ ਦੀ ਪੁਲਿਸ ਵਲੋਂ 9 ਜੁਲਾਈ ਨੂੰ 10 ਹਜ਼ਾਰ ਲੀਟਰ ਤੋਂ ਵੱਧ ਨਕਲੀ ਸ਼ਰਾਬ ਦੀ ਵਰਤੋਂ 'ਚ ਆਉਂਦੀ ...

ਪੂਰੀ ਖ਼ਬਰ »

ਸ਼ਰਾਬਬੰਦੀ ਸਬੰਧੀ ਔਰਤਾਂ ਅੰਦੋਲਨ ਸ਼ੁਰੂ ਕਰਨ-ਪ੍ਰੋ: ਚਾਵਲਾ

ਅੰਮਿ੍ਤਸਰ, 4 ਅਗਸਤ (ਹਰਮਿੰਦਰ ਸਿੰਘ)-ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਤੋਂ ਵਧੇਰੇ ਲੋਕਾਂ ਦੀ ਮੌਤ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਇਸਤਰੀਆਂ ਨੂੰ ਸ਼ਰਾਬਬੰਦੀ ਸਬੰਧੀ ਅੰਦੋਲਨ ਸ਼ੁਰੂ ਕਰਨ ...

ਪੂਰੀ ਖ਼ਬਰ »

ਅਕਾਲੀ ਦਲ (ਬ) ਨੇ ਸਾਬਕਾ ਵਿਧਾਇਕ ਸਮੇਤ 3 ਸੀਨੀਅਰ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ

ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਿਤ ਸਾਬਕਾ ਵਿਧਾਇਕ ਸਮੇਤ 3 ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ 'ਚ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ | ਅਕਾਲੀ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

15 ਸਾਲਾ ਲੜਕੀ ਦੇ ਜਬਰੀ ਕੱਪੜੇ ਉਤਾਰਨ ਤੇ ਵੀਡੀਓ ਵਾਇਰਲ ਕਰਨ 'ਤੇ ਦੋ ਿਖ਼ਲਾਫ਼ ਮੁਕੱਦਮਾ

ਮੰਡੀ ਕਿੱਲਿਆਂਵਾਲੀ, 4 ਅਗਸਤ (ਇਕਬਾਲ ਸਿੰਘ ਸ਼ਾਂਤ)- ਖੇਤਰ ਦੇ ਇੱਕ ਪਿੰਡ 'ਚ ਦੋ ਨੌਜਵਾਨਾਂ ਨੇ 15 ਸਾਲਾ ਨਾਬਾਲਗ ਲੜਕੀ ਨੂੰ ਦੁਕਾਨ 'ਚ ਜ਼ਬਰਦਸਤੀ ਖਿੱਚ ਕੇ ਕੱਪੜੇ ਉਤਾਰਨ ਤੇ ਉਸ ਦੀ ਅੱਧਨੰਗੀ ਹਾਲਤ 'ਚ ਭੱਜਦੀ ਹੋਈ ਦੀ ਵੀਡੀਓ ਵਾਇਰਲ ਕਰਨ ਦੀ ਸ਼ਰਮਨਾਕ ਘਟਨਾ ਨੂੰ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਸਬੰਧੀ ਪੁਲਿਸ ਤੇ ਖੁਫ਼ੀਆ ਏਜੰਸੀਆਂ ਫ਼ੇਲ੍ਹ ਜਾਂ ਮਿਲੀਭੁਗਤ ਨੂੰ ਲੁਕੋਇਆ ਜਾ ਰਿਹੈ

ਹਰਿੰਦਰ ਸਿੰਘ ਤਰਨ ਤਾਰਨ, 4 ਅਗਸਤ-ਪੰਜਾਬ 'ਚ ਇਸ ਸਮੇਂ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਦਾ ਵੱਡਾ ਮਾਫ਼ੀਆ ਕੰਮ ਕਰ ਰਿਹਾ ਹੈ | ਇਸ ਸਬੰਧ 'ਚ ਜਾਂ ਤਾਂ ਪੰਜਾਬ ਪੁਲਿਸ ਤੇ ਖੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀਆਂ ਹਨ ਤੇ ਜਾਂ ਸ਼ਰਾਬ ਮਾਫ਼ੀਆ ਨਾਲ ਉਨ੍ਹਾਂ ...

ਪੂਰੀ ਖ਼ਬਰ »

ਤਰਨ ਤਾਰਨ ਨੇੜੇ ਸਾਬਕਾ ਫ਼ੌਜੀ ਵਲੋਂ ਨੌਜਵਾਨ ਦੀ ਹੱਤਿਆ

ਤਰਨ ਤਾਰਨ, 4 ਅਗਸਤ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਨੂਰਦੀ ਵਿਖੇ ਇਕ ਨੌਜਵਾਨ ਦੀ ਪਿੰਡ ਦੇ ਹੀ ਰਹਿਣ ਵਾਲੇ ਸਾਬਕਾ ਫ਼ੌਜੀ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਉਕਤ ਫੌਜੀ ਨੂੰ ਬਾਅਦ ਵਿਚ ਗਿ੍ਫ਼ਤਾਰ ਕਰ ਲਿਆ ਗਿਆ | ਸਿਵਲ ਹਸਪਤਾਲ ਤਰਨ ...

ਪੂਰੀ ਖ਼ਬਰ »

ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ

ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਅੱਜ ਪਾਰਟੀ ਕੋਰ ਕਮੇਟੀ ਦੀ ਮੀਟਿੰਗ ਨਹੀਂ ਹੋ ਸਕੀ ਤੇ ਹੁਣ ਮੀਟਿੰਗ ਕੱਲ੍ਹ ਹੋਵੇਗੀ। ਕੱਲ੍ਹ ਦੀ ਕੋਰ ...

ਪੂਰੀ ਖ਼ਬਰ »

ਲਾਲਪੁਰਾ ਪਰਿਵਾਰ ਵਲੋਂ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ

ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਮਵਰ ਆਗੂ ਜਥੇ: ਪ੍ਰੇਮ ਸਿੰਘ ਲਾਲਪੁਰਾ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਲੋਕ ਸਭਾ ਮੈਂਬਰ, ਅਕਾਲੀ ਦਲ ਦੇ ਵਿਧਾਇਕ ਅਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਰਹੇ ਦੇ ਬੇਟੇ ਦਿਲਜੀਤ ਸਿੰਘ ...

ਪੂਰੀ ਖ਼ਬਰ »

ਏਨੀ ਵੱਡੀ ਨਾਕਾਮੀ ਲਈ ਮੁੱਖ ਮੰਤਰੀ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫ਼ਾ ਦੇਣ-ਗੜ੍ਹੀ

ਬਲਾਚੌਰ, 4 ਅਗਸਤ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)- ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਸੈਂਕੜੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਦਿਆਂ, ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਬਸਪਾ ਨੇ ਪੰਜਾਬ ਭਰ 'ਚ 117 ਵਿਧਾਨ ਸਭਾ ਹਲਕਿਆਂ 'ਚ ...

ਪੂਰੀ ਖ਼ਬਰ »

ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਜ਼ੀਰਾ, 4 ਅਗਸਤ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ (ਸਾਬਕਾ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ) ਦੇ ਪਿਤਾ ਤੇ ਯੂਥ ਅਕਾਲੀ ਦਲ ਦੇ ਕੌਮੀ ਆਗੂ ਪਰਮਿੰਦਰ ਸਿੰਘ ਬਰਾੜ (ਪੀ.ਏ. ਟੂ ਬਿਕਰਮ ...

ਪੂਰੀ ਖ਼ਬਰ »

ਸੁਖਬੀਰ ਵਲੋਂ ਰੱਖੜੀ ਤਿਉਹਾਰ ਫ਼ੌਜੀਆਂ ਤੇ ਸਿਹਤ ਕਰਮੀਆਂ ਨੂੰ ਸਮਰਪਿਤ

ਮੰਡੀ ਕਿੱਲਿਆਂਵਾਲੀ, 4 ਅਗਸਤ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਰੱਖੜੀ ਦੇ ਤਿਉਹਾਰ ਨੂੰ ਦੂਰੀਆਂ ਤੋਂ ਵੱਡੇ ਪਿਆਰ ਦੇ ਰਿਸ਼ਤਿਆਂ ਦਾ ਜਸ਼ਨ ਕਰਾਰ ਦਿੱਤਾ | ਉਨ੍ਹਾਂ ਇਸ ਪਵਿੱਤਰ ਤਿਉਹਾਰ ਦੀਆਂ ਤੰਦਾਂ ਨੂੰ ਸਰਹੱਦਾਾ ਦੀ ...

ਪੂਰੀ ਖ਼ਬਰ »

ਘਰੇਲੂ ਝਗੜੇ ਨੂੰ ਲੈ ਕੇ ਭਰਾ ਦਾ ਕਤਲ

ਸ੍ਰੀ ਮੁਕਤਸਰ ਸਾਹਿਬ, 4 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਮੁਖੀ ਇੰਸਪੈਕਟਰ ਮੋਹਨ ਲਾਲ ਵਲੋਂ ਘਰੇਲੂ ਝਗੜੇ ਨੂੰ ਲੈ ਕੇ ਆਪਣੇ ਭਰਾ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਕੁਝ ਘੰਟਿਆਂ 'ਚ ਹੀ ਕਾਬੂ ਕਰਨ 'ਚ ਸਫ਼ਲਤਾ ...

ਪੂਰੀ ਖ਼ਬਰ »

ਮਾਲਵਾ ਖੇਤਰ 'ਚ ਨਰਮੇ 'ਤੇ ਚਿੱਟੇ ਮੱਛਰ ਦੇ ਹਮਲੇ ਨੇ ਕਿਸਾਨਾਂ ਦੇ ਸਾਹ ਸੂਤੇ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 4 ਅਗਸਤ -ਮਾਲਵਾ ਖੇਤਰ 'ਚ ਨਰਮੇ ਦੀ ਫ਼ਸਲ 'ਤੇ ਪਿਛਲੇ 3-4 ਦਿਨਾਂ ਤੋਂ ਚਿੱਟੇ ਮੱਛਰ ਨੇ ਹਮਲਾ ਬੋਲ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਲਹਿਲਹਾਉਂਦੀ ਫ਼ਸਲ 'ਤੇ ਚਿੱਟਾ ਮੱਛਰ ਵੇਖ ਕੇ ਕਿਸਾਨਾਂ ਨੂੰ ਭਾਜੜ ਪੈ ਗਈ ...

ਪੂਰੀ ਖ਼ਬਰ »

ਸਿਵਲ ਸੇਵਾਵਾਂ 'ਚੋਂ ਲੁਧਿਆਣਾ ਦੇ ਰਾਘਵ ਜੈਨ ਨੇ 127ਵਾਾ ਰੈਂਕ ਪ੍ਰਾਪਤ ਕੀਤਾ

ਲੁਧਿਆਣਾ, 4 ਅਗਸਤ (ਪੁਨੀਤ ਬਾਵਾ)-ਸਿਵਲ ਸੇਵਾਵਾਾ ਦੀ ਪ੍ਰੀਖਿਆ ਸਾਲ 2019 ਦੇ ਨਤੀਜੇ 'ਚੋਂ ਲੁਧਿਆਣਾ ਦੇ ਰਾਘਵ ਜੈਨ ਨੇ 127ਵਾਾ ਰੈਂਕ ਪ੍ਰਾਪਤ ਕੀਤਾ ਹੈ | ਸਨਅਤਕਾਰ ਪਵਨ ਜੈਨ ਤੇ ਰੇਨੂੰ ਜੈਨ ਦੇ ਸਪੁੱਤਰ ਰਾਘਵ ਜੈਨ ਨੇ ਕਿਹਾ ਕਿ ਉਸ ਨੇ ਬੀ.ਕਾਮ. ਔਰਬਿੰਦੋ ਕਾਲਜ ਲੁਧਿਆਣਾ ...

ਪੂਰੀ ਖ਼ਬਰ »

ਸੈਰ ਸਪਾਟਾ ਵਿਭਾਗ ਸਹਿਜੇਗਾ ਭਾਈ ਵੀਰ ਸਿੰਘ, ਧਨੀ ਰਾਮ ਚਾਤਿ੍ਕ ਤੇ ਸ਼ਿਵ ਬਟਾਲਵੀ ਦੀਆਂ ਯਾਦਗਾਰਾਂ

ਅੰਮਿ੍ਤਸਰ, 4 ਅਗਸਤ (ਸੁਰਿੰਦਰ ਕੋਛੜ)-ਪੰਜਾਬ ਹੈਰੀਟੇਜ ਤੇ ਪ੍ਰਮੋਸ਼ਨ ਬੋਰਡ ਦੀ ਕੋਆਰਡੀਨੇਟਰ ਹਰਪ੍ਰੀਤ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਕੋਰੋਨਾ ਸੰਕਟ ਖ਼ਤਮ ਹੁੰਦਿਆਂ ਹੀ ਪੰਜਾਬ ਦੇ ਪ੍ਰਸਿੱਧ ...

ਪੂਰੀ ਖ਼ਬਰ »

ਪੰਜਾਬ ਨੂੰ ਕੱੁਲ 1103.31 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ

ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)- ਪੰਜਾਬ ਦਾ ਜੁਲਾਈ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 1103.31 ਕਰੋੜ ਰੁਪਏ ਰਿਹਾ | ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1215.99 ਕਰੋੜ ਸੀ, ਜੋ ਕਿ ਇਸ ਸਾਲ 9.26 ਫ਼ੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਪਲੇਟਲੈੱਟ ਕਾਊਾਟ ਵਧਾਉਣ ਦੀ ਕਾਮਯਾਬ ਦਵਾਈ ਹੈ- ਪਲੇਟ ਕਾਉਂਟ- 99

ਜਲੰਧਰ, 4 ਅਗਸਤ (ਅ.ਬ.)- ਵਰਧਾਨ ਆਯੂਰਵੈਦਿਕ ਤੇ ਹਰਬਲ ਮੈਡੀਸ਼ਨ ਪ੍ਰਾ: ਲਿ: ਦੇ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਸੁਭਾਸ਼ ਗੋਇਲ ਨੇ ਦੱਸਿਆ ਕਿ ਖੂਨ 'ਚ ਪਲੇਟਲੈਟ ਸੈਲ ਘੱਟ ਹੋ ਜਾਣ ਦੇ ਕਈ ਕਾਰਨ ਹਨ, ਪਰ ਇਸ ਦਾ ਮੁੱਖ ਕਾਰਨ ਡੇਂਗੂ ਹੈ ਅਤੇ ਇਸੇ ਤਰ੍ਹਾਂ ਦੀਆਂ ਹੋਰ ਵਾਇਰਲ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਕੇ ਕੈਪਟਨ ਿਖ਼ਲਾਫ਼ ਅੰਦੋਲਨ ਕਰੇਗੀ ਭਾਜਪਾ

ਪਠਾਨਕੋਟ, 4 ਅਗਸਤ (ਸੰਧੂ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕੋਰ ਗਰੁੱਪ ਦੀ ਮੀਟਿੰਗ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਝਾ ਖੇਤਰ ...

ਪੂਰੀ ਖ਼ਬਰ »

ਕਾਂਗਰਸੀ ਆਗੂ ਲੱਖਾ ਰੌਣੀ ਦੀ ਵਿੱਤ ਮੰਤਰੀ ਬਾਦਲ ਨਾਲ ਮੁਲਾਕਾਤ

ਖੰਨਾ, 4 ਅਗਸਤ ( ਹਰਜਿੰਦਰ ਸਿੰਘ ਲਾਲ)-ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਸਾਥੀ ਰਾਜਿੰਦਰ ਸਿੰਘ ਲੱਖਾ ਰੌਣੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਪੰਜਾਬ ਦੀ ਰਾਜਨੀਤੀ 'ਤੇ ਵਿਚਾਰਾਂ ਕੀਤੀਆਂ¢ ਇਸ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਹਲਕਾ ਇੰਚਾਰਜਾਂ ਨੂੰ ਵਿੰਗਾਂ ਦੇ ਅਹੁਦੇਦਾਰ ਬਣਾਉਣ ਦੇ ਅਧਿਕਾਰ ਦੇਣ ਕਰਕੇ ਆਗੂ ਨਿਰਾਸ਼

ਲੁਧਿਆਣਾ, 4 ਅਗਸਤ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਭਰ 'ਚ ਜਿੱਤੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਬਣਾਉਣ ਦੇ ਅਧਿਕਾਰ ਦਿੱਤੇ ਗਏ ਹਨ, ਜਿਸ ਕਰਕੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ...

ਪੂਰੀ ਖ਼ਬਰ »

ਭਾਰਤੀ ਜਲ ਸੈਨਾ ਦੀਆਂ ਔਰਤ ਅਧਿਕਾਰੀਆਂ ਨੂੰ ਰਾਹਤ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਸੁਪਰੀਮ ਕੋਰਟ ਨੇ ਭਾਰਤੀ ਜਲ ਸੈਨਾ 'ਚ ਘੱਟ ਸੇਵਾ ਕਮਿਸ਼ਨ ਔਰਤ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਲਈ ਆਪਣੇ ਵਿਚਾਰਅਧੀਨ ਦਾਅਵਿਆਂ ਨੂੰ ਹਟਾਉਣ ਸਬੰਧੀ ਕੇਂਦਰ 'ਤੇ ਰੋਕ ਲਗਾ ਦਿੱਤੀ ਹੈ | ਸਰਬਉੱਚ ਅਦਾਲਤ ਨੇ 17 ਮਾਰਚ ਨੂੰ ਸੁਣਾਏ ਆਪਣੇ ...

ਪੂਰੀ ਖ਼ਬਰ »

ਲਿਬਨਾਨ ਦੀ ਰਾਜਧਾਨੀ 'ਚ ਧਮਾਕਾ, 25 ਮੌਤਾਂ, 2500 ਜ਼ਖ਼ਮੀ

ਬੇਰੂਤ, 4 ਅਗਸਤ (ਏਜੰਸੀ)-ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਨੂੰ ਇਕ ਭਿਆਨਕ ਧਮਾਕਾ ਹੋਇਆ ਜਿਸ ਵਿਚ 25 ਲੋਕਾਂ ਦੀ ਮੌਤ ਅਤੇ 2500 ਲੋਕਾਂ ਦੇ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਤੇ ਕਈ ਲੋਕ ਮਲਬੇ ਹੇਠ ...

ਪੂਰੀ ਖ਼ਬਰ »

ਉੱਚ ਅਧਿਕਾਰੀਆਂ ਤੇ ਕੂਟਨੀਤਕਾਂ ਵਲੋਂ ਪੂਰਬੀ ਲਦਾਖ ਦੀ ਸਥਿਤੀ ਦੀ ਸਮੀਖਿਆ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਭਾਰਤ ਦੇ ਉੱਚ ਫੌਜੀ ਅਧਿਕਾਰੀਆਂ ਅਤੇ ਕੂਟਨੀਤਕਾਂ ਨੇ ਮੰਗਲਵਾਰ ਨੂੰ ਪੂਰਬੀ ਲਦਾਖ ਦੀ ਸਥਿਤੀ ਦੀ ਸਮੀਖਿਆ ਕੀਤੀ | ਸੂਤਰਾਂ ਅਨੁਸਾਰ ਸਮੀਖਿਆ ਦੌਰਾਨ ਇਹ ਸੰਕੇਤ ਮਿਲੇ ਕਿ ਭਾਰਤ-ਚੀਨ ਦੇ ਸੀਨੀਅਰ ਫੌਜੀ ਅਧਿਕਾਰੀਆਂ ਦਰਮਿਆਨ ਹੋਣ ...

ਪੂਰੀ ਖ਼ਬਰ »

ਨਹੀਂ ਰਹੇ ਰੰਗਮੰਚ ਦੇ ਦਿੱਗਜ ਇਬਰਾਹੀਮ ਅਲਕਾਜੀ

ਨਵੀਂ ਦਿੱਲੀ, 4 ਅਗਸਤ (ਏਜੰਸੀ)- ਭਾਰਤੀ ਰੰਗਮੰਚ ਦੀ ਦਿੱਗਜ ਸ਼ਖ਼ਸੀਅਤ ਅਤੇ ਪ੍ਰਸਿੱਧ ਅਧਿਆਪਕ ਇਬਰਾਹੀਮ ਅਲਕਾਜੀ ਦਾ ਮੰਗਲਾਵਾਰ ਦੁਪਹਿਰ ਨੂੰ ਦਿਹਾਂਤ ਹੋ ਗਿਆ | ਉਹ 94 ਸਾਲ ਦੇ ਸਨ | ਅਲਕਾਜੀ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ | ਅਲਕਾਜੀ ...

ਪੂਰੀ ਖ਼ਬਰ »

ਬੱਚੀ ਦੀ ਜਬਰ ਜਨਾਹ ਬਾਅਦ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ

ਅਮਰਾਵਤੀ, 4 ਅਗਸਤ (ਏਜੰਸੀ)-ਪੋਕਸੋ ਕਾਨੂੰਨ ਤਹਿਤ ਅਪਰਾਧਾਂ ਦੀ ਸੁਣਵਾਈ ਕਰਨ ਵਾਲੇ ਵਿਸ਼ੇਸ਼ ਜੱਜ ਨੇ ਮੰਗਲਵਾਰ ਨੂੰ ਵਿਜੈਵਾੜਾ 'ਚ ਇਕ ਦੋਸ਼ੀ ਨੂੰ ਇਕ 7 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਕਰ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ | ਇਹ ਘਟਨਾ ...

ਪੂਰੀ ਖ਼ਬਰ »

ਭਾਰਤ ਨੇ ਪਾਕਿ ਦੇ ਨਵੇਂ ਨਕਸ਼ੇ ਨੂੰ ਕੀਤਾ ਖਾਰਜ

ਨਵੀਂ ਦਿੱਲੀ, 4 ਅਗਸਤ (ਏਜੰਸੀ)- ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਤੇ ਗੁਜਰਾਤ ਦੇ ਕੁਝ ਹਿੱਸਿਆਂ ਨੂੰ ਆਪਣੇ ਪ੍ਰਦੇਸ਼ਾਂ ਵਜੋਂ ਸ਼ਾਮਿਲ ਕਰਕੇ ਵਿਖਾਏ ਗਏ ਨਵੇਂ ਰਾਜਨੀਤਕ ਨਕਸ਼ੇ ਨੂੰ 'ਰਾਜਨੀਤਕ ਵਿਵੇਕਹੀਣਤਾ' ਦੀ ਕਵਾਇਦ ਦੱਸਦਿਆਂ ਕਿਹਾ ...

ਪੂਰੀ ਖ਼ਬਰ »

ਪਾਕਿ ਅਦਾਲਤ ਵਲੋਂ ਜਾਧਵ ਮਾਮਲੇ 'ਚ 3 ਅਦਾਲਤੀ ਮਿੱਤਰ ਨਿਯੁਕਤ

ਅੰਮਿ੍ਤਸਰ, 4 ਅਗਸਤ (ਸੁਰਿੰਦਰ ਕੋਛੜ)-ਜਾਸੂਸੀ ਦੇ ਕਥਿਤ ਦੋਸ਼ਾਂ 'ਚ ਪਿਛਲੇ ਚਾਰ ਸਾਲ ਤੋਂ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਜਲ ਸੈਨਾ ਦੇ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਇਸਲਾਮਾਬਾਦ ਹਾਈਕੋਰਟ ਦੇ ਦੋ ਮੈਂਬਰੀ ਬੈਂਚ ਨੇ ਤਿੰਨ ਵਕੀਲਾਂ ਨੂੰ ...

ਪੂਰੀ ਖ਼ਬਰ »

ਅਸਮ ਰਾਈਫਲਜ਼ ਦੀ 'ਰਾਈਫਲ ਵੂਮੈਨ' ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਸ੍ਰੀਨਗਰ, 4 ਅਗਸਤ (ਏਜੰਸੀ)- ਸੈਨਾ ਵਲੋਂ ਅਹਿਮ ਫ਼ੈਸਲੇ ਲੈਂਦਿਆ ਅਸਮ ਰਾਈਫਲਜ਼ ਦੀ ਰਾਈਫਲ ਵੂਮੈਨ ਨੂੰ ਵੱਡੀ ਜ਼ਿੰਮੇਵਾਰੀ ਸੌਾਪਦਿਆ ਕੰਟਰੋਲ ਰੇਖਾ (ਐਲ.ਓ.ਸੀ.) 'ਤੇ ਤਾਇਨਾਤ ਕੀਤਾ ਗਿਆ ਹੈ, ਜਿਸ ਤੋਂ ਬਾਅਦ 10 ਹਜ਼ਾਰ ਫੁੱਟ ਤੋਂ ਉੱਚੇ ਸਾਧਨਾ ਦੱਰੇ 'ਤੇ ਨਾਰਕੋਟਿਕਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX