ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  4 minutes ago
ਮਿਜ਼ੋਰਮ 'ਚ ਆਇਆ ਭੂਚਾਲ
. . .  about 1 hour ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਸਬੰਧੀ ਪੱਤਰ 'ਚ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ
. . .  1 day ago
ਅੰਮ੍ਰਿਤਸਰ, 20 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਲਕੇ 21 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਹੋ ਰਹੀਆਂ ਪ੍ਰੀਖਿਆ ਸਬੰਧੀ ਪੱਤਰ...
ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
. . .  1 day ago
ਬੱਧਨੀ ਕਲਾਂ (ਮੋਗਾ), 20 ਸਤੰਬਰ (ਸੰਜੀਵ ਕੋਛੜ) - ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵਾਂ ਆਸਮਾਨ ਛੂਹਣ ਲੱਗ ਪਿਆ ਹੈ ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਦੀ ਆਈ ਕਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)...
24 ਤੋਂ 26 ਤੱਕ ਰੇਲਾਂ ਰੋਕਾਂਗੇ, 25 ਨੂੰ ਹੋਵੇਗਾ ਪੰਜਾਬ ਬੰਦ : ਪੰਡੋਰੀ, ਜਾਣੀਆਂ, ਰੇੜਵਾਂ, ਬਾਊਪੁਰ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਦੇ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ...
ਅੰਮ੍ਰਿਤਸਰ ਜ਼ਿਲ੍ਹੇ 'ਚ 129 ਕੇਸ ਆਏ ਪਾਜ਼ੀਟਿਵ, 9 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਹਰਮਿੰਦਰ ਸਿੰਘ) - ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 129 ਕੇਸ ਰਿਪੋਰਟ ਕੀਤੇ ਗਏ ਹਨ ਅਤੇ 9 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ਵਿਚ ਕੁੱਲ 8170 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ ਇਸ ਕਾਰਨ 309 ਮੌਤਾਂ ਹੋ ਗਈਆਂ ਹਨ। ਐਕਟਿਵ ਕੇਸ...
ਭਲਕੇ ਤੋਂ ਮੁੜ ਖੁੱਲ੍ਹ ਰਹੀਆਂ ਹਨ ਆਈ.ਟੀ.ਆਈ.
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਲਕੇ 21 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਸਰਕਾਰੀ/ਪ੍ਰਾਈਵੇਟ ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਮੁੜ ਖੋਲ੍ਹਣ ਸਬੰਧੀ ਭਾਰਤ ਸਰਕਾਰ ਵਲੋਂ ਪੱਤਰ...
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲਾਂ ਕਰਕੇ ਪੰਜਾਬ ’ਚ 7 ਲੱਖ ਲੋਕ ਹੋਣਗੇ ਬੇਰੁਜ਼ਗਾਰ: ਵਿਜੈ ਇੰਦਰ ਸਿੰਗਲਾ
. . .  1 day ago
ਸੰਗਰੂਰ, 20 ਸਤੰਬਰ(ਧੀਰਜ ਪਸ਼ੋਰੀਆ) ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਆੜਤੀਆ ਭਾਈਚਾਰੇ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਬਿਲਾਂ ਦਾ ਜ਼ੋਰਦਾਰ ਵਿਰੋਧ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨਾਂ ਬਿਲਾਂ ਨਾਲ ਮੋਦੀ ਸਰਕਾਰ ਆੜਤੀਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਖੰਨਾ / ਸਮਰਾਲਾ

ਆਮ ਆਦਮੀ ਪਾਰਟੀ ਨੇ ਸਿੱਧੂ ਦੀ ਅਗਵਾਈ 'ਚ ਵਿਧਾਇਕ ਦੀ ਕੋਠੀ ਨੂੰ ਘੇਰਿਆ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਆਮ ਆਦਮੀ ਪਾਰਟੀ ਹਲਕਾ ਖੰਨਾ ਦੀ ਸਮੂਹ ਟੀਮ ਨੇ ਮੌਜੂਦਾ ਵਿਧਾਇਕ ਗੁਰਕੀਰਤ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਤੇ ਕਾਂਗਰਸ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ¢ ਇਹ ਇਕੱਠ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀ ਕੇ 116 ਵਿਅਕਤੀਆਂ ਦੀਆਂ ਹੋਈਆਂ ਮੌਤਾਂ ਖਿਲਾਫ਼ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਹੋਇਆ¢ ਇਸ ਮੌਕੇ ਦਿਹਾਤੀ ਬਲਾਕ ਪ੍ਰਧਾਨ ਲਛਮਣ ਸਿੰਘ ਗਰੇਵਾਲ, ਸ਼ਹਿਰੀ ਪ੍ਰਧਾਨ ਰਾਜੀਵ ਸ਼ਰਮਾ, ਸੀਨੀਅਰ ਆਗੂ ਤਰਨਪ੍ਰੀਤ ਸਿੰਘ ਸੌਾਦ, ਧਰਮਿੰਦਰ ਸਿੰਘ ਰੂਪਰਾਏ,ਐਡਵੋਕੇਟ ਵਰਿੰਦਰ ਡੇਵਿਟ, ਹਲਕਾ ਇੰਚਾਰਜ ਅਨਿਲ ਦੱਤ ਫੱਲੀ, ਲਖਵੀਰ ਸਿੰਘ ਔਜਲਾ, ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ¢
'ਆਪ' ਆਗੂ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਕੋਆਰਡੀਨੇਟਰ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਵਰਕਰਾਂ ਵਲੋਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਵਰਕਰਾਂ ਨੂੰ ਪੁਲਿਸ ਨੇ ਰਸਤੇ 'ਚ ਘੇਰ ਲਿਆ¢ ਪੁਲਿਸ ਦੇ ਸਖ਼ਤ ਪ੍ਰਬੰਧਾਂ ਕਾਰਨ ਵਿਖਾਵਾਕਾਰੀਆਂ ਨੂੰ ਪੁਲਿਸ ਰੋਕਾਂ ਤੋਂ ਅੱਗੇ ਜਾਣ ਨਾ ਦਿੱਤਾ ਗਿਆ¢ ਇਸ ਦੌਰਾਨ ਐਸ. ਪੀ. ਮੁਕੇਸ਼ ਕੁਮਾਰ, ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਦੀ ਦੇਖ ਰੇਖ 'ਚ 'ਆਪ' ਦੇ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ਼ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ¢ ਧਰਨੇ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਵਿਅਕਤੀਆਂ ਦੀ ਮੌਤ ਦੇ ਜ਼ਿੰਮੇਵਾਰ ਹਨ¢ ਵਿਖਾਵਾਕਾਰੀਆਂ ਨੇ ਹਲਕਾ ਵਿਧਾਇਕ ਦੇ ਖੰਨਾ ਨਾ ਹੋਣ 'ਤੇ ਵੀ ਨਾਰਾਜ਼ਗੀ ਜਤਾਈ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ¢ ਉਨ੍ਹਾਂ ਇਲਜ਼ਾਮ ਲਾਇਆ ਖੰਨਾ ਵਿਚ ਨਜਾਇਜ਼ ਤੌਰ 'ਤੇ ਚੱਲਦੀ ਸ਼ਰਾਬ ਫ਼ੈਕਟਰੀ ਵੀ ਵਿਧਾਇਕ ਦੇ ਚਹੇਤਿਆਂ ਦੀ ਹੀ ਸੀ¢ ਪਰ ਪੁਲਿਸ ਨੇ ਇਨ੍ਹਾਂ ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਲਲਹੇੜੀ, ਸਤਿੰਦਰ ਸਿੰਘ ਸੋਨੂੰ ਖੱਟੜਾ, ਗੁਰਬਿੰਦਰ ਸਿੰਘ ਗੋਰਾ, ਜਸਵਿੰਦਰ ਸਿੰਘ, ਮਨਜੀਤ ਸਿੰਘ ਫ਼ੌਜੀ, ਪੂਰਨ ਚੰਦ, ਅਸ਼ੋਕ ਕੁਮਾਰ, ਮਾ: ਬਲਦੇਵ ਰਾਜ, ਯੁਵਰਾਜ ਸਿੰਘ ਰਾਜੇਵਾਲ, ਸੰਜੀਵ ਸਹੋਤਾ, ਸੋਹਨ ਸਹੋਤਾ, ਸੁਖਮਨਜੀਤ ਸਿੰਘ ਬਡਗੁਜਰ, ਮੋਹਨ ਸਿੰਘ ਇਕੋਲਾਹੀ, ਰਾਜ ਕੁਮਾਰ ਤੇ ਸੈਂਕੜੇ 'ਆਪ' ਵਲੰਟੀਅਰ ਹਾਜ਼ਰ ਸਨ |

-ਮਾਮਲਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ-

ਬਸਪਾ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਖੰਨਾ, 4 ਅਗਸਤ (ਮਨਜੀਤ ਸਿੰਘ ਧੀਮਾਨ)-ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 119 ਮੌਤਾਂ ਖਿਲਾਫ਼ ਬਸਪਾ ਵਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ¢ ਜ਼ਹਿਰੀਲੀ ਸ਼ਰਾਬ ਦੀ ਫ਼ੈਕਟਰੀ ਚਲਾਉਣ ਤੇ ਵੇਚਣ ਵਾਲੇ ਕਥਿਤ ਦੋਸ਼ੀ ਖਿਲਾਫ਼ ਕਾਰਵਾਈ ਲਈ ਇਕ ਮੰਗ ...

ਪੂਰੀ ਖ਼ਬਰ »

ਸੰਤ ਆਸ਼ਰਮ ਧਬਲਾਨ ਤੋਂ ਪੂਰੇ ਅਨੁਸ਼ਾਸਨ ਨਾਲ ਸੰਗਤਾਂ ਆਲੋਵਾਲ ਸਮਾਗਮਾਂ 'ਚ ਸ਼ਿਰਕਤ ਕਰਨਗੀਆਂ

ਜੌੜੇਪੁਲ ਜਰਗ, 4 ਅਗਸਤ (ਪਾਲਾ ਰਾਜੇਵਾਲੀਆ)-20ਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਜੋ ਕਿ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁੱਖੀ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਖ਼ਾਲਸਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਮਲੌਦ/ਡੇਹਲੋਂ, 4 ਅਗਸਤ (ਸਹਾਰਨ ਮਾਜਰਾ, ਕੈਲੇ)-ਇਲਾਕੇ ਦੀ ਨਾਮੀਂ ਸ਼ਖ਼ਸੀਅਤ, ਉੱਘੇ ਸਮਾਜ ਸੇਵੀ ਨੰਬਰਦਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਖ਼ਾਲਸਾ ਡੇਹਲੋਂ ਦੇ ਦਿਹਾਂਤ ਹੋ ਜਾਣ 'ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਮੈਂਬਰ ਇੰਜੀ: ਬਿਕਰਮਜੀਤ ਸਿੰਘ ...

ਪੂਰੀ ਖ਼ਬਰ »

ਸਮਰਾਲਾ 'ਚ ਤਿੰਨ ਥਾਣੇਦਾਰ ਤੇ ਬੈਂਕ ਮੁਲਾਜ਼ਮ ਨੂੰ ਹੋਇਆ ਕੋਰੋਨਾ

ਸਮਰਾਲਾ, 4 ਅਗਸਤ (ਗੋਪਾਲ ਸੋਫਤ)-ਅੱਜ ਕੋਰੋਨਾ ਨੇ ਸਮਰਾਲੇ ਦੇ ਤਿੰਨ ਸਹਾਇਕ ਥਾਣੇਦਾਰਾਂ ਅਤੇ ਐੱਸ. ਬੀ. ਆਈ. ਬੈਂਕ ਦੇ ਇਕ ਮੁਲਾਜ਼ਮ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਇਸ ਤੋਂ ਇਲਾਵਾ ਪਿਛਲੇ ਦੋ ਦਿਨਾਂ 'ਚ ਵੱਖ-ਵੱਖ ਪਿੰਡਾਂ 'ਚ ਵੀ ਕੋਰੋਨਾ ਨਾਲ ਪੀੜ੍ਹਤ ਕਈ ਮਰੀਜ਼ ...

ਪੂਰੀ ਖ਼ਬਰ »

ਰੋਸ਼ਾ ਨੇ ਬੈਕਟਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦਾ ਚੇਅਰਮੈਨ ਬਣਾਇਆ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਆੜ੍ਹਤੀ ਐਸੋਸੀਏਸ਼ਨ ਦਾ ਭਰਪੂਰ ਚੰਦ ਬੈਕਟਰ ਨੂੰ ਚੇਅਰਮੈਨ, ਅਵਿਨਾਸ਼ ਸਿੰਗਲਾ ਨੂੰ ਕੈਸ਼ੀਅਰ ਤੇ ਪਵਨ ...

ਪੂਰੀ ਖ਼ਬਰ »

ਰੋਹਣੋ ਕਲਾਂ ਦੇ ਵਿਅਕਤੀ ਦੀ ਕੋਰੋਨਾ ਕਾਰਨ ਮੌਤ

ਈਸੜੂ/ਜੋੜੇਪੁਲ ਜਰਗ, 4 ਅਗਸਤ (ਬਲਵਿੰਦਰ ਸਿੰਘ/ਪਾਲਾ ਰਾਜੇਵਾਲੀਆ)-ਪਿੰਡ ਰੋਹਣੋਂ ਕਲਾਂ (ਰਾਜੇਵਾਲ) ਦੇ ਇਕ 75 ਸਾਲਾ ਬਜ਼ੁਰਗ ਦੀ ਕੋਰੋਨਾ ਕਾਰਣ ਮੌਤ ਹੋ ਗਈ | ਹੈਲਥ ਇੰਸਪੈਕਟਰ ਸ਼ਿੰਗਾਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਫੁੱਮਣ ਸਿੰਘ ...

ਪੂਰੀ ਖ਼ਬਰ »

4 ਨਵੇਂ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨਾਲ ਖੰਨਾ 'ਚ ਮਰੀਜ਼ਾਂ ਦੀ ਗਿਣਤੀ 139 ਹੋਈ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ 4 ਨਵੇਂ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨਾਲ ਖੰਨਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 139 ਤੱਕ ਪਹੁੰਚ ਗਈ ਹੈ | 29 ਜੁਲਾਈ ਨੂੰ ਸਿਵਲ ਹਸਪਤਾਲ ਵਲੋਂ ਲਏ 10 ਸੈਂਪਲਾਂ 'ਚੋਂ 9 ਦੀ ਰਿਪੋਰਟ ਨੈਗੇਟਿਵ ਆਈ ਹੈ | ਜਦੋਂ ਕਿ ...

ਪੂਰੀ ਖ਼ਬਰ »

ਸ਼ਰਾਬ ਮਾਫ਼ੀਏ ਨਾਲ ਸਬੰਧਿਤ ਤਸਕਰਾਂ ਦੀ ਜਾਇਦਾਦ ਜ਼ਬਤ ਹੋਵੇ-ਅਕਾਲੀ ਆਗੂ

ਮਲੌਦ, 4 ਅਗਸਤ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਦੇਵਿੰਦਰ ਸਿੰਘ ਟਿੰਬਰਵਾਲ, ਚੇਅਰਮੈਨ ਹਰਪਾਲ ਸਿੰਘ ਲਹਿਲ, ਪ੍ਰਧਾਨ ਮਨਜੀਤ ਸਿੰਘ ਮਦਨੀਪੁਰ, ਸਰਪੰਚ ਕੁਲਦੀਪ ਸਿੰਘ ਦੌਦ, ਸਾਬਕਾ ਚੇਅਰਮੈਨ ...

ਪੂਰੀ ਖ਼ਬਰ »

ਆਰਡੀਨੈਂਸਾਂ ਵਿਰੁੱਧ ਕਿਸਾਨ ਜਥੇਬੰਦੀਆਂ ਨੂੰ ਇਕ ਕਰਨ ਦੀ ਕੋਸ਼ਿਸ਼ ਸ਼ੁਰੂ -ਲੱਖੋਵਾਲ, ਸ਼ਾਦੀਪੁਰ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਘਰ ਭਾਰਤੀ ਕਿਸਾਨ ਏਕਤਾ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਹੋਰ ਜਥੇਬੰਦੀਆਂ ਦੇ ਨੇਤਾਵਾਂ ਨੇ ਮੀਟਿੰਗ ਕੀਤੀ¢ ਮੀਟਿੰਗ ਵਿਚ ਸਾਰੇ ...

ਪੂਰੀ ਖ਼ਬਰ »

'ਆਪ' ਦੇ ਸਿੱਧੂ , ਗਰੇਵਾਲ, ਰੂਪਰਾਏ, ਸੌਾਦ, ਐਡਵੋਕੇਟ ਡੇਵਿਟ, ਫੱਲੀ ਸਮੇਤ 20 ਨੇਤਾਵਾਂ ਿਖ਼ਲਾਫ਼ ਕੇਸ ਦਰਜ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਆਮ ਆਦਮੀ ਪਾਰਟੀ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ 'ਚ ਹੋਈਆਂ ਮੌਤਾਂ ਦੇ ਵਿਰੋਧ 'ਚ ਖੰਨਾ ਦੇ ਵਿਧਾਇਕ ਦੀ ਕੋਠੀ ਘੇਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ'ਚ ਕੀਤੇ ਇਕੱਠ ਕਾਰਨ ...

ਪੂਰੀ ਖ਼ਬਰ »

ਪੇ੍ਰਮੀ ਨਾਲ ਵਿਆਹ ਕਰਵਾਉਣ ਲਈ ਖੰਭੇ 'ਤੇ ਚੜ੍ਹੀ ਲੜਕੀ

ਮਾਛੀਵਾੜਾ ਸਾਹਿਬ, 4 ਅਗਸਤ (ਮਨੋਜ ਕੁਮਾਰ)-ਕਿਸੇ ਫ਼ਿਲਮੀ ਸੀਨ ਦਾ ਅਸਲ ਸੱਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਆਪਣੇ ਪੇ੍ਰਮੀ ਨਾਲ ਵਿਆਹ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਦੀ ਕੋਰੀ ਨਾਂਹ ਤੋਂ ਬਾਦ 25 ਸਾਲਾ ਲੜਕੀ ਹਾਈ ਵੋਲਟੇਜ ਖੰਭੇ 'ਤੇ ਜਾ ਚੜ੍ਹੀ | ਅਸਲ ਵਿਚ ਇਹ ...

ਪੂਰੀ ਖ਼ਬਰ »

ਟੀ. ਐਸ. ਯੂ. ਵਲੋਂ ਗੇਟ ਰੈਲੀ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸ ਯੂਨੀਅਨ ਸਿਟੀ 1 ਖੰਨਾ ਦੇ ਪ੍ਰਧਾਨ ਕਰਤਾਰ ਚੰਦ ਅਤੇ ਸਕੱਤਰ ਜਗਦੇਵ ਸਿੰਘ ਨੇ ਕਿਹਾ ਕਿ ਸਿਟੀ 1 ਖੰਨਾ ਦੇ ਬਿਜਲੀ ਕਾਮਿਆਂ ਨੇ ਸਰਕਲ ਵਰਕਿੰਗ ਕਮੇਟੀ ਖੰਨਾ ਦੇ ਸੱਦੇ 'ਤੇ ਵਿਸ਼ਾਲ ਗੇਟ ਰੈਲੀ ਕੀਤੀ¢ ਇਸ ਮੌਕੇ ਮਨੀ ...

ਪੂਰੀ ਖ਼ਬਰ »

ਪਿੰਡ ਮਲਕ ਦੀ ਸਰਕਾਰੀ ਡਿਸਪੈਂਸਰੀ 'ਚ ਚੋਰੀ

ਜਗਰਾਉਂ, 4 ਅਗਸਤ (ਗੁਰਦੀਪ ਸਿੰਘ ਮਲਕ)-ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਮਲਕ ਦੀ ਸਰਕਾਰੀ ਸਿਹਤ ਡਿਸਪੈਂਸਰੀ ਦੇ ਜ਼ਿੰਦਰੇ ਤੋੜ ਕੇ ਬੀਤੀ ਰਾਤ ਅਣ-ਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ | ਸਭ ਤੋਂ ਅਹਿਮ ਚੋਰਾਂ ਨੇ ਡਿਸਪੈਂਸਰੀ ਅੰਦਰ ਪਈਆਂ ...

ਪੂਰੀ ਖ਼ਬਰ »

ਬਲਾਕ ਸਿੱਧਵਾਂ ਬੇਟ ਦੀ ਯੂਥ ਕਾਂਗਰਸ ਨੇ ਧਰਨੇ ਦੇ ਕੇ ਮੋਦੀ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਸਿੱਧਵਾਂ ਬੇਟ, 4 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸੂਬੇ ਭਰ 'ਚ ਯੂਥ ਕਾਂਗਰਸ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਦਿੱਤੇ ਜਾਣ ਵਲੇ ਧਰਨਿਆਂ ਦੀ ਕੜੀ ਤਹਿਤ ਬਲਾਕ ਸਿੱਧਵਾਂ ਬੇਟ ਦੀ ਯੂਥ ਕਾਂਗਰਸ ਨੇ ਬਲਾਕ ਪ੍ਰਧਾਨ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਹਲਕਾ ਦਾਖਾ ਦੇ ਯੂਥ ਕਾਂਗਰਸ ਪ੍ਰਧਾਨ ਚੀਮਾ ਵਲੋਂ ਕੇਂਦਰ ਸਰਕਾਰ ਵਿਰੁੱਧ ਧਰਨਾ

ਮੁੱਲਾਂਪੁਰ-ਦਾਖਾ, 4 ਅਗਸਤ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਕੋਵਿਡ-19 ਦੌਰਾਨ ਖੇਤੀਬਾੜੀ ਆਰਡੀਨੈਂਸ ਤੇ ਤੇਲ ਕੀਮਤਾਂ 'ਚ ਕੀਤਾ ਵਾਧਾ ਵਾਪਸ ਲੈਣ ਲਈ ਯੂਥ ਕਾਂਗਰਸ ਦੇ ਹਲਕਾ ਦਾਖਾ ਦੇ ਪ੍ਰਧਾਨ ਹਰਮਿੰਦਰ ਸਿੰਘ ਚੀਮਾ ਵਲੋਂ ਕੋਵਿਡ-19 ਦੇ ਚੱਲਦਿਆਂ ਸਿਹਤ ...

ਪੂਰੀ ਖ਼ਬਰ »

ਸੰਸਾਰ ਅੰਦਰ ਮੁਸਾਫ਼ਰ ਦੀ ਤਰ੍ਹਾਂ ਵਿਚਰੇ ਮਨੁੱਖ-ਸੰਤ ਬਾਬਾ ਘਾਲਾ ਸਿੰਘ ਨਾਨਕਸਰ

ਜਗਰਾਉਂ, 4 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੰਸਾਰ ਅੰਦਰ ਜੋ ਦਿਸ ਰਿਹਾ ਹੈ, ਉਹ ਸਭ ਨਾਸ਼ਵਾਨ ਹੈ | ਸਾਨੂੰ ਮੁਸਾਫਰ ਦੀ ਤਰ੍ਹਾਂ ਇਥੇ ਵਿਚਰਨਾ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਡੇਹਲੋਂ ਵਲੋਂ ਮਨਰੇਗਾ ਕੰਮਾਂ ਦਾ ਨਿਰੀਖਣ

ਡੇਹਲੋਂ, 4 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਡੇਹਲੋਂ ਦੇ ਪਿੰਡਾਂ ਅੰਦਰ ਮਨਰੇਗਾ ਸਕੀਮ ਅਧੀਨ ਪੰਚਾਇਤਾਂ ਨੰੂ ਵਿਕਾਸ ਕੰਮ ਕਰਨ ਲਈ ਵਿਭਾਗ ਦੇ ਸਮੂਹ ਕਰਮਚਾਰੀਆਂ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ, ਜਿਸ ਤਹਿਤ ਟੋਭਿਆ ਦੀ ਸਫ਼ਾਈ ਦਾ ਕੰਮ, ਗਲੀਆਂ-ਨਾਲੀਆਂ ...

ਪੂਰੀ ਖ਼ਬਰ »

ਅਕਾਲੀ ਦਲ (ਬ) ਦੀ ਮੀਟਿੰਗ 8 ਨੂੰ

ਬੀਜਾ, 4 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ 15 ਅਗਸਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹਲਕਾ ਖੰਨਾ, ਹਲਕਾ ਪਾਇਲ, ਹਲਕਾ ਸਾਹਨੇਵਾਲ, ...

ਪੂਰੀ ਖ਼ਬਰ »

ਘਣਗਸ 'ਚ ਭਾਕਿਯੂ ਦੀ ਮੀਟਿੰਗ

ਰਾੜਾ ਸਾਹਿਬ, 4 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਤਿੰਨ ਆਰਡੀਨੈਂਸ ਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਪਿੰਡ ਘਣਗਸ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੀਟਿੰਗ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਖੰਨਾ ਦੇ ਕਈ ਸੀਨੀਅਰ ਵਕੀਲਾਂ ਨੇ ਰਾਮ ਮੰਦਰ ਦੀ ਖ਼ੁਸ਼ੀ 'ਚ ਲੱਡੂ ਵੰਡੇ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ¢ ਹੁਣ ਬੁੱਧਵਾਰ ਨੂੰ ਹੋਣ ਵਾਲੇ ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਅਯੁੱਧਿਆ 'ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ¢ ਇਸ ਖ਼ੁਸ਼ੀ ਵਿਚ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

ਪਾਇਲ ਵਿਖੇ ਬਸਪਾ ਵਲੋਂ ਕਾਂਗਰਸ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਪਾਇਲ, 4 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਤਰਨਤਾਰਨ, ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲਿ੍ਹਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਉੱਪਰ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਣ ਦੇ ਵਿਰੋਧ 'ਚ ...

ਪੂਰੀ ਖ਼ਬਰ »

ਸਰਕਾਰੀ ਸਿਹਤ ਕੇਂਦਰ ਦੀ ਡਾਕਟਰ ਵਲੋਂ ਖ਼ੁਦਕੁਸ਼ੀ

ਮਾਛੀਵਾੜਾ ਸਾਹਿਬ, 4 ਅਗਸਤ (ਸੁਖਵੰਤ ਸਿੰਘ ਗਿੱਲ, ਮਨੋਜ)-ਮਾਛੀਵਾੜਾ ਦੇ ਸਰਕਾਰੀ ਮੁੱਢਲਾ ਸਿਹਤ ਕੇਂਦਰ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੀ ਗਾਇਨੀ ਦੀ ਮਾਹਿਰ ਸਰਜਨ ਡਾ. ਏਕਤਾ ਨੇ ਆਪਣੇ ਘਰ ਖ਼ੁਦਕੁਸ਼ੀ ਕਰ ਜੀਵਨ ਲੀਲਾ ਸਮਾਪਤ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX