ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  2 minutes ago
ਮਿਜ਼ੋਰਮ 'ਚ ਆਇਆ ਭੂਚਾਲ
. . .  about 1 hour ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਸਬੰਧੀ ਪੱਤਰ 'ਚ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ
. . .  1 day ago
ਅੰਮ੍ਰਿਤਸਰ, 20 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਲਕੇ 21 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਹੋ ਰਹੀਆਂ ਪ੍ਰੀਖਿਆ ਸਬੰਧੀ ਪੱਤਰ...
ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
. . .  1 day ago
ਬੱਧਨੀ ਕਲਾਂ (ਮੋਗਾ), 20 ਸਤੰਬਰ (ਸੰਜੀਵ ਕੋਛੜ) - ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵਾਂ ਆਸਮਾਨ ਛੂਹਣ ਲੱਗ ਪਿਆ ਹੈ ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਦੀ ਆਈ ਕਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)...
24 ਤੋਂ 26 ਤੱਕ ਰੇਲਾਂ ਰੋਕਾਂਗੇ, 25 ਨੂੰ ਹੋਵੇਗਾ ਪੰਜਾਬ ਬੰਦ : ਪੰਡੋਰੀ, ਜਾਣੀਆਂ, ਰੇੜਵਾਂ, ਬਾਊਪੁਰ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਦੇ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ...
ਅੰਮ੍ਰਿਤਸਰ ਜ਼ਿਲ੍ਹੇ 'ਚ 129 ਕੇਸ ਆਏ ਪਾਜ਼ੀਟਿਵ, 9 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਹਰਮਿੰਦਰ ਸਿੰਘ) - ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 129 ਕੇਸ ਰਿਪੋਰਟ ਕੀਤੇ ਗਏ ਹਨ ਅਤੇ 9 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ਵਿਚ ਕੁੱਲ 8170 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ ਇਸ ਕਾਰਨ 309 ਮੌਤਾਂ ਹੋ ਗਈਆਂ ਹਨ। ਐਕਟਿਵ ਕੇਸ...
ਭਲਕੇ ਤੋਂ ਮੁੜ ਖੁੱਲ੍ਹ ਰਹੀਆਂ ਹਨ ਆਈ.ਟੀ.ਆਈ.
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਲਕੇ 21 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਸਰਕਾਰੀ/ਪ੍ਰਾਈਵੇਟ ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਮੁੜ ਖੋਲ੍ਹਣ ਸਬੰਧੀ ਭਾਰਤ ਸਰਕਾਰ ਵਲੋਂ ਪੱਤਰ...
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲਾਂ ਕਰਕੇ ਪੰਜਾਬ ’ਚ 7 ਲੱਖ ਲੋਕ ਹੋਣਗੇ ਬੇਰੁਜ਼ਗਾਰ: ਵਿਜੈ ਇੰਦਰ ਸਿੰਗਲਾ
. . .  1 day ago
ਸੰਗਰੂਰ, 20 ਸਤੰਬਰ(ਧੀਰਜ ਪਸ਼ੋਰੀਆ) ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਆੜਤੀਆ ਭਾਈਚਾਰੇ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਬਿਲਾਂ ਦਾ ਜ਼ੋਰਦਾਰ ਵਿਰੋਧ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨਾਂ ਬਿਲਾਂ ਨਾਲ ਮੋਦੀ ਸਰਕਾਰ ਆੜਤੀਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਬਰਨਾਲਾ

ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਨਕਲੀ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸੈਂਕੜੇ ਮੌਤਾਂ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਤਪਾ ਦੇ ਵਾਲਮੀਕਿ ਚੌਕ ਵਿਖੇ ਕੈਪਟਨ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਪ੍ਰਧਾਨ ਦਰਸ਼ਨ ਸਿੰਘ ਅਤੇ ਸੂਬਾ ਸਕੱਤਰ ਦਰਸ਼ਨ ਸਿੰਘ ਜਲੂਰ ਨੇ ਕਿਹਾ ਕਿ ਇਸ ਘਟਨਾ ਲਈ ਸਿਰਫ਼ ਸੂਬੇ ਦੀ ਕੈਪਟਨ ਸਰਕਾਰ ਜ਼ਿੰਮੇਵਾਰ ਹੈ | ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਨਾਂਅ ਤਹਿਸੀਲਦਾਰ ਤਪਾ ਨੂੰ ਇਕ ਮੰਗ-ਪੱਤਰ ਵੀ ਸੌਾਪਿਆ | ਇਸ ਮੌਕੇ ਬਸਪਾ ਦੇ ਦਰਬਾਰਾ ਸਿੰਘ, ਜਸਵੀਰ ਸਿੰਘ, ਪ੍ਰਵੀਨ ਕੁਮਾਰ, ਵਤਨਦੀਪ ਸਿੰਘ, ਲਖਵਿੰਦਰ ਸਿੰਘ, ਗੁਰਬਖ਼ਸ਼ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਜਨਕ ਸਿੰਘ ਆਦਿ ਆਗੂ ਮੌਜੂਦ ਸਨ |
ਬਰਨਾਲਾ (ਧਰਮਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬਰਨਾਲਾ ਦੀ ਅਗਵਾਈ ਹੇਠ ਆਗੂਆਂ ਵਰਕਰਾਂ ਸਥਾਨਕ ਕਚਹਿਰੀ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬਰਨਾਲਾ, ਹਲਕਾ ਪ੍ਰਧਾਨ ਬਲਰਾਜ ਸਿੰਘ ਅਤੇ ਸੀਨੀਅਰ ਆਗੂ ਹਵਾ ਸਿੰਘ ਹਨੇ੍ਹਰੀ ਨੇ ਕਿਹਾ ਕਿ ਮਾਝੇ ਦੇ ਤਿੰਨ ਜ਼ਿਲ੍ਹੇ ਅੰਮਿ੍ਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਗ਼ਰੀਬ ਪਰਿਵਾਰਾਂ ਦੇ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਇਸ ਘਟਨਾ ਦੀ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਸ਼ਰਾਬ ਨਾਲ ਸਬੰਧਿਤ ਆਬਕਾਰੀ ਵਿਭਾਗ ਸਿੱਧਾ ਹੀ ਮੁੱਖ ਮੰਤਰੀ ਅਧੀਨ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚੋਂ ਇਕ ਹਫ਼ਤੇ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਪਰ ਪੰਜਾਬ ਅੰਦਰ ਨਸ਼ੇ ਨਾਲ ਹਰ ਰੋਜ਼ ਮੌਤਾਂ ਵਿਚ ਵਾਧਾ ਹੋ ਰਿਹਾ ਹੈ | ਇਸ ਮੌਕੇ ਡਾ: ਸੋਮਾ ਸਿੰਘ ਗੰਡੇਵਾਲ, ਦਰਸ਼ਨ ਸਿੰਘ ਬਾਜਵਾ, ਬੂਟਾ ਸਿੰਘ, ਦਾਰਾ ਸਿੰਘ, ਏਕਮ ਸਿੰਘ, ਹਰਬੰਸ ਸਿੰਘ, ਜਨਕ ਸਿੰਘ ਬਦਰਾ, ਸੁਰਜੀਤ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ, ਬਲਜੀਤ ਸਿੰਘ ਗੁੰਮਟੀ ਆਦਿ ਆਗੂ ਹਾਜ਼ਰ ਸਨ |

ਲਾਪਤਾ ਬਜ਼ੁਰਗ ਦੀ ਲਾਸ਼ ਛੱਪੜ 'ਚੋਂ ਮਿਲੀ

ਮਹਿਲ ਕਲਾਂ, 4 ਅਗਸਤ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ ਤੋਂ ਐਤਵਾਰ ਨੂੰ ਲਾਪਤਾ ਹੋਏ ਬਜ਼ੁਰਗ ਦੀ ਲਾਸ਼ ਪਿੰਡ ਦੇ ਹੀ ਛੱਪੜ 'ਚੋਂ ਤੈਰਦੀ ਹੋਈ ਮਿਲੀ | ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਿਤ ਬਜ਼ੁਰਗ ਮੱਘਰ ਸਿੰਘ (72) ਪੁੱਤਰ ਸੰਤਾ ਸਿੰਘ ਵਾਸੀ ਹਮੀਦੀ ...

ਪੂਰੀ ਖ਼ਬਰ »

ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ

ਬਰਨਾਲਾ, 4 ਅਗਸਤ (ਅਸ਼ੋਕ ਭਾਰਤੀ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਸਾਂਝਾ ਮੁਲਾਜ਼ਮ ਫ਼ਰੰਟ ਪੰਜਾਬ, ਯੂ.ਟੀ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਉਲੀਕੇ ਅੰਦੋਲਨ ਦੇ ਪਹਿਲੇ ਦਿਨ ਪੰਜਾਬ ਪੱਧਰ 'ਤੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਰਾਸ਼ਟਰੀ ਵੈਬੀਨਾਰ ਕਰਵਾਇਆ

ਬਰਨਾਲਾ, 4 ਅਗਸਤ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਲੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਇਕ ਰਾਸ਼ਟਰੀ ਵੈਬੀਨਾਰ 'ਬਦਲੀਆ ਸਮਕਾਲੀ ਪ੍ਰਸਥਿਤੀ ਦੇ ਪ੍ਰਸੰਗ ਵਿਚ ਜੀਵਨ-ਜਾਚ' ਵਿਸ਼ੇ 'ਤੇ ਕਰਵਾਇਆ ਗਿਆ | ਜਿਸ ਵਿਚ ਡਾ: ...

ਪੂਰੀ ਖ਼ਬਰ »

ਕੋਰੋਨਾ ਦੇ ਮੱਦੇਨਜ਼ਰ ਆਜ਼ਾਦੀ ਦਿਹਾੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਖੇਪ ਰੂਪ 'ਚ ਮਨਾਇਆ ਜਾਵੇਗਾ-ਡੀ.ਸੀ.

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਕੋਰੋਨਾ ਸੰਕਰਮਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਸ ਵਾਰ ਆਜ਼ਾਦੀ ਦਿਹਾੜਾ ਸੰਖੇਪ ਰੂਪ 'ਚ ਮਨਾਇਆ ਜਾਵੇਗਾ | ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਇਸ ਗੱਲ ਦਾ ਪ੍ਰਗਟਾਵਾ ਆਜ਼ਾਦੀ ...

ਪੂਰੀ ਖ਼ਬਰ »

ਚੀਮਾ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਇਕੱਤਰਤਾ ਅਤੇ ਮੁਜ਼ਾਹਰਾ

ਟੱਲੇਵਾਲ, 4 ਅਗਸਤ (ਸੋਨੀ ਚੀਮਾ)-ਕੇਂਦਰੀ ਭਾਜਪਾਈ ਹਕੂਮਤ ਵਲੋਂ ਜਾਰੀ ਕੀਤੇ ਨਵੇਂ ਖੇਤੀ ਆਰਡੀਨੈਂਸ ਦੇ ਵਿਰੁੱਧ ਅਤੇ ਖੇਤੀ ਸੰਕਟ ਦੇ ਸਥਾਈ ਹੱਲ ਦਾ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਕਰਨ ਲਈ ਅੱਜ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪਿੰਡ ਚੀਮਾ ਦੇ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਆਗੂ ਦੀ ਮੌਤ

ਸ਼ਹਿਣਾ, 4 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਬਲਾਕ ਆਗੂ ਕਿਸਾਨ ਤੇਜਾ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਮਿ੍ਤਕ ਤੇਜਾ ਸਿੰਘ ਦੇ ਸਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਉਨ੍ਹਾਂ ਦੇ ਪਿਤਾ ...

ਪੂਰੀ ਖ਼ਬਰ »

ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਸਰਕਾਰੀ ਹਸਪਤਾਲ ਬਰਨਾਲਾ ਨੂੰ ਮਿਲੀ ਆਧੁਨਿਕ ਸਹੂਲਤਾਂ ਵਾਲੀ ਐਾਬੂਲੈਂਸ

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲ ਬਰਨਾਲਾ ਨੂੰ ਐਡਵਾਂਸ ਲਾਈਫ਼ ਸਪੋਰਟ ਐਾਬੂਲੈਂਸ ਮੁਹੱਈਆ ਕਰਵਾਈ ਗਈ ਹੈ | ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਮੁਲਾਜ਼ਮਾਂ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸਬ-ਡਵੀਜ਼ਨ ਤਹਿਸੀਲ ਕੰਪਲੈਕਸ ਵਿਖੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਪੁਤਲਾ ਫੂਕਦਿਆਂ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਜ਼ਿਲ੍ਹਾ ਬਰਨਾਲਾ ਮੁਲਾਜ਼ਮ ਵਿੰਗ ਦੇ ਮੀਤ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਸੀ ਅਤੇ ਖੜ੍ਹਾ ਰਹਾਂਗਾ-ਕੀਤੂ

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖੜ੍ਹੇ ਸਨ ਅਤੇ ਆਉਣ ਵਾਲੇ ਸਮੇਂ ...

ਪੂਰੀ ਖ਼ਬਰ »

ਐਡਵੋਕੇਟ ਰਾਹੀ ਨੇ ਵੀਰਪਾਲ ਕੌਰ ਿਖ਼ਲਾਫ਼ ਕਾਰਵਾਈ ਲਈ ਦਿੱਤਾ ਮੰਗ ਪੱਤਰ

ਭਦੌੜ, 4 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਥਾਣਾ ਭਦੌੜ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਿਖ਼ਲਾਫ਼ ਝੂਠਾ ਪ੍ਰਚਾਰ ਕਰਨ ਵਾਲੀ ਵੀਰਪਾਲ ਕੌਰ ਵਾਸੀ ਬਠਿੰਡਾ ਿਖ਼ਲਾਫ਼ ...

ਪੂਰੀ ਖ਼ਬਰ »

ਮਾਤਾ ਮਹਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਭਦੌੜ, 4 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਕੋਠੇ ਬਾਬਾ ਭਾਨ ਸਿੰਘ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਭੁੱਲਰ ਅਤੇ ਗੁਰਚਰਨ ਸਿੰਘ ਭੁੱਲਰ ਦੀ ਮਾਤਾ ਮਹਿੰਦਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਯੂਥ ਕਾਂਗਰਸੀਆਂ ਨੇ ਮੋਦੀ ਸਰਕਾਰ ਿਖ਼ਲਾਫ਼ ਦਿੱਤਾ ਧਰਨਾ

ਸ਼ਹਿਣਾ, 4 ਅਗਸਤ (ਸੁਰੇਸ਼ ਗੋਗੀ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਪੰਜਾਬ ਇੰਚਾਰਜ ਬੰਟੀ ਸਲੀਕੇ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੋਢੀ ਦੀ ਅਗਵਾਈ ਹੇਠ ਬਲਾਕ ਸਹਿਣਾ ਦੇ ਬੀ.ਡੀ.ਪੀ.ਓ ਦਫ਼ਤਰ ਅੱਗੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਏਕਤਾ ਮੰਚ ਨੇ ਰੋਸ ਰੈਲੀ ਕੱਢੀ

ਬਰਨਾਲਾ, 4 ਅਗਸਤ (ਰਾਜ ਪਨੇਸਰ)-ਬਿਜਲੀ ਮੁਲਾਜ਼ਮ ਏਕਤਾ ਮੰਚ ਬਰਨਾਲਾ ਵਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਰੈਲੀ ਕੱਢੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਠੱੁਲੀਵਾਲ ਨੇ ਦੱਸਿਆ ਕਿ ਕਾਰਪੋਰੇਸ਼ਨ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਟੈਲੀਫ਼ੋਨ ਭੱਤੇ ...

ਪੂਰੀ ਖ਼ਬਰ »

ਵਜੀਦਕੇ ਕਲਾਂ 'ਚ ਨੌਜਵਾਨਾਂ ਨੇ ਸਫ਼ਾਈ ਮੁਹਿੰਮ ਆਰੰਭੀ

ਮਹਿਲ ਕਲਾਂ, 4 ਅਗਸਤ (ਅਵਤਾਰ ਸਿੰਘ ਅਣਖੀ)-ਪਿੰਡ ਵਜੀਦਕੇ ਕਲਾਂ ਵਿਖੇ ਉੱਦਮੀ ਨੌਜਵਾਨਾਂ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਸਮਾਜ ਸੇਵੀ ਬਲਵਿੰਦਰ ਸਿੰਘ ਵਜੀਦਕੇ ਨੇ ਨੌਜਵਾਨਾਂ ਵਲੋਂ ਵਿੱਢੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਫ਼ਾਈ ਹੋਣ ...

ਪੂਰੀ ਖ਼ਬਰ »

ਪੁੰਨਾਵਾਲ 'ਚ ਯੂਨੀਵਰਸਿਟੀ ਪ੍ਰਸ਼ਾਸਨ ਦੀ ਅਰਥੀ ਫੂਕੀ

ਮੂਲੋਵਾਲ, 4 ਅਗਸਤ (ਰਤਨ ਸਿੰਘ ਭੰਡਾਰੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਕਾਲਜਾਂ ਵਲੋਂ ਦਲਿਤ ਵਿਦਿਆਰਥੀਆਂ ਕੋਲੋਂ ਫ਼ੀਸਾਂ ਦੀ ਮੰਗ ਕੀਤੀ ਜਾ ਰਹੀ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਰਸਪਿੰਦਰ ਜਿੰਮੀ ਅਤੇ ਸੂਬਾ ਆਗੂ ਮਨਜੀਤ ਸਿੰਘ ਨੇ ਕਿਹਾ ਕਿ ਸੂਬੇ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚਲਦਿਆਂ ਆਪਸੀ ਲੜਾਈ 'ਚ ਗੋਲੀਆਂ ਵੱਜਣ ਕਾਰਨ 6 ਵਿਅਕਤੀ ਗੰਭੀਰ ਫੱਟੜ

ਮੂਲੋਵਾਲ, ਧੂਰੀ, 4 ਅਗਸਤ (ਭੰਡਾਰੀ, ਲਹਿਰੀ, ਦੀਪਕ)-ਨੇੜਲੇ ਪਿੰਡ ਬੁਗਰਾਂ ਵਿਖੇ ਦੋ ਧੜਿਆਂ ਦੀ ਹੋਈ ਆਪਸੀ ਲੜਾਈ ਵਿਚ ਗੋਲੀਆਂ ਵੱਜਣ ਕਾਰਨ ਇਕ ਧਿਰ ਦੇ 6 ਵਿਅਕਤੀਆਂ ਦੇ ਫੱਟੜ ਹੋਣ ਦਾ ਸਮਾਚਾਰ ਹੈ ਜਿਨ੍ਹਾਂ ਨੰੂ ਗੰਭੀਰ ਹਾਲਤ ਦੇ ਚਲਦਿਆਂ ਸਿਵਲ ਹਸਪਤਾਲ ਧੂਰੀ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 13 ਹੋਰ ਨਵੇਂ ਮਾਮਲੇ

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ 13 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਆਏ ਸੈਂਪਲਾਂ ਦੀ ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਧਰਨਾ

ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਯੂਥ ਕਾਂਗਰਸ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਿਖ਼ਲਾਫ਼ ਪੰਜਾਬ ਪ੍ਰਧਾਨ ਵਰਿੰਦਰ ਢਿੱਲੋਂ ਦੀ ਅਗਵਾਈ ਹੇਠ ਤਪਾ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਧਰਨੇ ਲਗਾ ਕੇ ਰੋਸ ਪ੍ਰਗਟ ਕੀਤਾ | ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ

ਮਹਿਲ ਕਲਾਂ, 4 ਅਗਸਤ (ਅਵਤਾਰ ਸਿੰਘ ਅਣਖੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਵੀਜ਼ਨ ਮਹਿਲ ਕਲਾਂ ਦੀ ਮੀਟਿੰਗ ਦੌਰਾਨ ਪ੍ਰਧਾਨ ਰਾਜਪਤੀ ਬਰਨਾਲਾ ਦੀ ਅਗਵਾਈ 'ਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਲਏ ਜਾ ਰਹੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਮਸ਼ੀਨਾਂ 'ਤੇ ਦਿੱਤੀ ਜਾ ਰਹੀ ਹੈ ਸਬਸਿਡੀ-ਮੱੁਖ ਖੇਤੀਬਾੜੀ ਅਫ਼ਸਰ

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਲਈ ਸਬਸਿਡੀ ਉੱਤੇ ਖੇਤੀ ਸੰਦ ਦਿੱਤੇ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਮੱੁਖ ਖੇਤੀਬਾੜੀ ਅਫ਼ਸਰ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾਂਭਣ ...

ਪੂਰੀ ਖ਼ਬਰ »

ਰੂਰਲ ਫਾਰਮਾਸਿਸਟਾਂ ਤੇ ਦਰਜਾਚਾਰ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ 10 ਨੂੰ

ਬਰਨਾਲਾ, 4 ਅਗਸਤ (ਧਰਮਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਬਰਨਾਲਾ ਵਿਖੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਲਈ 46 ਦਿਨਾਂ ਤੋਂ ਧਰਨੇ 'ਤੇ ਬੈਠੇ ਰੂਰਲ ਫਾਰਮਾਸਿਸਟਾਂ ਅਤੇ ਦਰਜਾਚਾਰ ਕਾਮਿਆਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਪਿੱਟ ਸਿਆਪਾ ਕਰ ਕੇ ਰੋਸ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਦੀ ਸੱਤਿਆਗ੍ਰਹਿ ਸਬੰਧੀ ਮੀਟਿੰਗ

ਬਰਨਾਲਾ, 4 ਜੁਲਾਈ (ਧਰਮਪਾਲ ਸਿੰਘ)-ਦੇਸ਼ ਭਰ ਦੀਆਂ ਜਨਤਕ ਜਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਵਲੋਂ 9 ਅਗਸਤ ਨੂੰ ਅੰਗਰੇਜ਼ੋ ਭਾਰਤ ਛੱਡੋ ਦੀ 79ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ...

ਪੂਰੀ ਖ਼ਬਰ »

ਸਮਾਜ ਸੇਵੀ ਕੈਨੇਡੀਅਨ ਰਾਜਾ ਢਿੱਲੋਂ ਨੂੰ ਸਦਮਾ, ਦਾਦੀ ਦਾ ਦਿਹਾਂਤ

ਟੱਲੇਵਾਲ, 4 ਅਗਸਤ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਸਮਾਜ ਸੇਵੀ ਕੈਨੇਡੀਅਨ ਰਾਜਾ ਢਿੱਲੋਂ ਨੂੰ ਉਸ ਸਮੇਂ ਸਦਮਾ ਲੱਗਿਆ ਜਦ ਉਨ੍ਹਾਂ ਦੇ ਦਾਦੀ ਗੁਰਦੇਵ ਕੌਰ (90) ਪਤਨੀ ਬਚਨ ਸਿੰਘ ਢਿੱਲੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰ ਚਰਨਾਂ ਵਿਚ ਜਾ ਬਿਰਾਜੇ | ਮਾਤਾ ...

ਪੂਰੀ ਖ਼ਬਰ »

ਸ਼ਹਿਣਾ ਦੀ ਮਨਿੰਦਰਜੀਤ ਕੌਰ ਗਿੱਲ ਨੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ 'ਚੋਂ 246ਵਾਂ ਰੈਂਕ ਪ੍ਰਾਪਤ ਕੀਤਾ

ਸ਼ਹਿਣਾ, 4 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਦੀ ਮਨਿੰਦਰਜੀਤ ਕੌਰ ਗਿੱਲ ਨੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ 'ਚੋਂ 246ਵਾਂ ਰੈਂਕ ਪ੍ਰਾਪਤ ਕਰ ਕੇ ਇਲਾਕੇ ਵਿਚ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਕਿਸਾਨ ਜਰਨੈਲ ਸਿੰਘ ਗਿੱਲ ਅਤੇ ਸਿਹਤ ਵਿਭਾਗ ਵਿਚ ਕਰਮਚਾਰੀ ਮਾਤਾ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਗੇਟ ਰੈਲੀ

ਸ਼ਹਿਣਾ, 4 ਅਗਸਤ (ਸੁਰੇਸ਼ ਗੋਗੀ)-ਬਿਜਲੀ ਕਾਮਿਆਂ ਦੀ ਸੰਘਰਸ਼ਮਈ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਸਬ-ਡਵੀਜ਼ਨ ਸ਼ਹਿਣਾ ਯੂਨਿਟ ਨੇ ਸੂਬਾ ਕਮੇਟੀ ਦੇ ਸੱਦੇ 'ਤੇ ਗੇਟ ਰੈਲੀ ਪ੍ਰਧਾਨ ਜਸਕਰਨ ਸਿੰਘ ਦੀ ਅਗਵਾਈ ਵਿਚ ਕੀਤੀ | ਇਸ ਮੌਕੇ ਬਲਵੰਤ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਯੂਥ ਕਾਂਗਰਸੀ ਵਰਕਰਾਂ ਵਲੋਂ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਮਹਿਲ ਕਲਾਂ, 4 ਅਗਸਤ (ਅਵਤਾਰ ਸਿੰਘ ਅਣਖੀ)-ਯੂਥ ਕਾਂਗਰਸੀ ਵਰਕਰਾਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਯੂਥ ਕਾਂਗਰਸੀ ਵਰਕਰਾਂ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ...

ਪੂਰੀ ਖ਼ਬਰ »

ਵਪਾਰ ਮੰਡਲ ਨੇ ਐਸ.ਐਮ.ਓ. ਨੂੰ ਦਿੱਤਾ ਮੰਗ ਪੱਤਰ

ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਕਰਿਆਨਾ ਐਸੋਸੀਏਸ਼ਨ ਅਤੇ ਵਪਾਰ ਮੰਡਲ ਤਪਾ ਦਾ ਇੱਕ ਵਫ਼ਦ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਲਾਲ ਗੋਗਾ ਦੀ ਅਗਵਾਈ ਹੇਠ ਐਸ.ਐਮ.ਓ. ਤਪਾ ਡਾ: ਜਸਵੀਰ ਸਿੰਘ ਔਲਖ ਨੂੰ ਮਿਲਿਆ ਅਤੇ ਮੰਗ ਪੱਤਰ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂਆਂ ਵਲੋਂ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਧਨੌਲਾ, 4 ਅਗਸਤ (ਚੰਗਾਲ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਪੰਜਾਬ ਇੰਚਾਰਜ ਬੰਟੀ ਸ਼ੇਲਕੇ ਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਯੂਥ ਜਨਰਲ ਸਕੱਤਰ ਅਮਨਦੀਪ ਸਿੰਘ ਭੂਰੇ ਤੇ ਬਲਾਕ ਪ੍ਰਧਾਨ ਸ਼ਰਨਦੀਪ ...

ਪੂਰੀ ਖ਼ਬਰ »

ਪਿੰਡ ਭੂਰੇ ਦੇ ਅਕਾਲੀ ਵਰਕਰਾਂ ਤੇ ਸਮਰਥਕਾਂ ਨੇ ਬੀਹਲਾ ਦਾ ਕੀਤਾ ਸਨਮਾਨ

ਧਨੌਲਾ, 4 ਅਗਸਤ (ਚੰਗਾਲ)-ਮੈਂ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਮਨੋਰਥ ਨਾਲ ਵਿਦੇਸ਼ਾਂ ਦੇ ਐਸ਼ੋ ਆਰਾਮ ਨੂੰ ਤਿਆਗ ਕੇ ਪੱਕੇ ਤੌਰ 'ਤੇ ਬਰਨਾਲਾ ਜ਼ਿਲੇ੍ਹ ਦਾ ਵਸਨੀਕ ਬਣਿਆ ਹਾਂ | ਮੈਂ ਸਮਝਦਾ ਹਾਂ ਕਿ ਜੇਕਰ ਪੰਜਾਬ ਦੇ ਲੋਕਾਂ ਦਾ ਭਵਿੱਖ ਕੋਈ ਪਾਰਟੀ ਸੰਵਾਰ ਸਕਦੀ ਹੈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX