ਤਾਜਾ ਖ਼ਬਰਾਂ


ਠਾਣੇ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 10
. . .  12 minutes ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10...
ਜਮਸ਼ੇਰ ਖਾਸ ਦੇ ਸਾਬਕਾ ਮੈਂਬਰ ਪੰਚਾਇਤ ਦੀ ਗੋਲੀ ਮਾਰ ਕੇ ਹੱਤਿਆ
. . .  16 minutes ago
ਜੰਡਿਆਲਾ ਮੰਜਕੀ, 21 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਦੇ ਕਸਬਾ ਜਮਸ਼ੇਰ ਖਾਸ ਵਿੱਚ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ (65 ਸਾਲ) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਸਬ ਇੰਸਪੈਕਟਰ...
ਕੋਵਿਡ 19 ਤੋਂ ਠੀਕ ਹੋਣ ਦੇ ਮਾਮਲਿਆਂ 'ਚ ਭਾਰਤ ਚੋਟੀ 'ਤੇ ਕਾਬਜ਼
. . .  39 minutes ago
ਨਵੀਂ ਦਿੱਲੀ, 21 ਸਤੰਬਰ - ਸਿਹਤ ਮੰਤਰਾਲੇ ਅਨੁਸਾਰ ਕੋਵਿਡ 19 ਤੋਂ ਠੀਕ ਹੋਣ ਦੇ ਮਾਮਲਿਆਂ 'ਚ ਭਾਰਤ ਦੁਨੀਆਂ ਭਰ 'ਚ ਪਹਿਲੇ ਸਥਾਨ 'ਤੇ ਕਾਬਜ਼ ਹੈ। ਭਾਰਤ 'ਚ ਹੁਣ ਤੱਕ 43 ਲੱਖ ਤੋਂ ਵੱਧ ਲੋਕ ਕੋਵਿਡ 19 ਤੋਂ ਠੀਕ ਹੋ ਚੁੱਕੇ ਹਨ, ਜੋ ਕਿ ਕੁਲ ਦੁਨੀਆ ਦੇ ਠੀਕ ਹੋਣ ਦੇ ਮਾਮਲਿਆਂ...
ਅੱਜ ਮੁੜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਤਾਜ ਮਹਿਲ
. . .  44 minutes ago
ਆਗਰਾ, 21 ਸਤੰਬਰ - ਅਨਲਾਕ-4 ਦੇ ਤਹਿਤ ਤਾਜ ਮਹਿਲ ਅੱਜ ਮੁੜ ਤੋਂ ਸੈਲਾਨੀਆਂ ਲਈ ਖੁੱਲਣ ਜਾ ਰਿਹਾ ਹੈ। ਕੋਵਿਡ 19 ਦੇ ਚੱਲਦਿਆਂ ਮਾਰਚ ਮਹੀਨੇ ਤੋਂ ਤਾਜ ਮਹਿਲ...
ਮਹਾਰਾਸ਼ਟਰ : ਠਾਣੇ 'ਚ ਇਮਾਰਤ ਡਿੱਗਣ ਕਾਰਨ 5 ਮੌਤਾਂ
. . .  about 1 hour ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਮਲਬੇ ਹੇਠਾਂ ਦੱਬੇ 20 ਲੋਕਾਂ ਨੂੰ ਐਨ.ਡੀ.ਆਰ.ਐਫ ਵੱਲੋਂ ਸਥਾਨਕ ਲੋਕਾਂ ਦੀ ਮਦਦ...
ਆਈ.ਪੀ.ਐਲ-2020 : ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੇਂਜਰਸ ਬੈਂਗਲੌਰ ਦਾ ਮੁਕਾਬਲਾ ਅੱਜ
. . .  about 1 hour ago
ਆਬੂ ਧਾਬੀ, 21 ਸਤੰਬਰ - ਆਈ.ਪੀ.ਐਲ-2020 'ਚ ਅੱਜ ਦਾ ਮੁਕਾਬਲਾ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੌਰ ਤੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ...
ਅੱਜ ਦਾ ਵਿਚਾਰ
. . .  about 1 hour ago
ਮਿਜ਼ੋਰਮ 'ਚ ਆਇਆ ਭੂਚਾਲ
. . .  17 minutes ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਰਾਸ਼ਟਰੀ-ਅੰਤਰਰਾਸ਼ਟਰੀ

ਮਾਮਲਾ ਸਾਕਾ ਨੀਲਾ ਤਾਰਾ 'ਚ ਬਰਤਾਨਵੀ ਸਰਕਾਰ ਦੀ ਭੂਮਿਕਾ ਦਾ

ਬਰਤਾਨੀਆ-ਭਾਰਤ ਸਬੰਧਾਂ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨੇ ਹੀ ਕੀਤੀ ਸੀ ਸਮੀਖਿਆ 'ਚ ਮਦਦ

ਲੰਡਨ, 4 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਦਰਬਾਰ ਸਾਹਿਬ 'ਤੇ ਜੂਨ 1984 ਨੂੰ ਭਾਰਤੀ ਸਰਕਾਰ ਵਲੋਂ ਕੀਤੇ ਹਮਲੇ 'ਚ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਸੀ, ਉੱਥੇ ਸੈਂਕੜੇ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ¢ ਭਾਰਤ ਦੀ ਇਸ ਕਾਰਵਾਈ 'ਚ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਪਿਛਲੇ ਕਈ ਵਰਿ੍ਹਆਂ ਤੋਂ ਚਰਚਾ ਚੱਲ ਰਹੀ ਹੈ¢ ਜਿਸ ਲਈ ਸਿੱਖਾਂ ਵਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ¢ ਪਰ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਆਦੇਸ਼ਾਂ 'ਤੇ 2014 'ਚ ਸਰ ਜੈਰਮੀ ਹੇਵੁੱਡ ਵਲੋਂ ਕੀਤੀ ਗਈ ਸਮੀਖਿਆ 'ਚ 'ਚ ਉਨ੍ਹਾਂ ਲੋਕਾਂ ਨੇ ਹੀ ਮਦਦ ਕੀਤੀ ਸੀ, ਜਿਨ੍ਹਾਂ ਨੇ 1984 'ਚ ਭਾਰਤ/ਯੂ. ਕੇ. ਸੰਬੰਧਾਂ 'ਤੇ ਕੰਮ ਕੀਤਾ ਸੀ¢ ਸਾਕਾ ਨੀਲਾ ਤਾਰਾ 'ਚ ਬਰਤਾਨਵੀ ਸਰਕਾਰ ਦੀ ਭੂਮਿਕਾ, ਭਾਰਤ ਅਤੇ ਬਰਤਾਨੀਆ ਸਰਕਾਰ ਵਿਚਕਾਰ ਸਿੱਖਾਂ ਨੂੰ ਲੈ ਕੇ 1983 ਤੋਂ ਪਹਿਲਾਂ ਅਤੇ ਬਾਅਦ 'ਚ ਹੋਏ ਘਟਨਾਕ੍ਰਮ ਬਾਰੇ ਸਰਕਾਰੀ ਦਸਤਾਵੇਜ਼ਾਂ ਤੋਂ ਸਭ ਤੋਂ ਪਹਿਲਾਂ ਪਰਦਾ ਉਠਾਉਣ ਵਾਲੇ ਪੱਤਰਕਾਰ ਫਿਲ ਮਿਲਰ ਨੇ 2017 ਨੂੰ ਇਕ ਪੱਤਰ ਲਿਖ ਕੇ ਰਾਸ਼ਟਰ ਮੰਡਲ ਅਤੇ ਵਿਦੇਸ਼ ਮੰਤਰਾਲੇ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵਿਭਾਗ ਨੇ ਲਗਪਗ ਤਿੰਨ ਸਾਲਾਂ ਬਾਅਦ ਜੂਨ 2020 'ਚ ਦਿੱਤਾ | ਜਵਾਬੀ ਪੱਤਰ 'ਚ ਵਿਭਾਗ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਕ ਜਾਂ ਵਧੇਰੇ ਅਧਿਕਾਰੀ ਜਿਨ੍ਹਾਂ ਨੇ 1984 ਵਿਚ ਬਰਤਾਨੀਆ-ਭਾਰਤ ਕੂਟਨੀਤਕ ਸੰਬੰਧਾਂ 'ਤੇ ਕੰਮ ਕੀਤਾ ਸੀ, ਉਨ੍ਹਾਂ ਨੇ ਇਸ 2014 ਸਮੀਖਿਆ ਲਈ ਕਾਗ਼ਜ਼ਾਤ ਲੱਭਣ ਅਤੇ ਉਨ੍ਹਾਂ ਦੀ ਪਛਾਣ ਕਰਨ 'ਚ ਸਹਾਇਤਾ ਕੀਤੀ ਹੈ¢ ਇਸ ਪੱਤਰ ਨੂੰ ਪੱਤਰਕਾਰ ਫਿਲ ਮਿਲਰ ਨੇ ਹੁਣ ਜਨਤਕ ਕੀਤਾ ਹੈ¢ ਜਿਸ ਨਾਲ ਬਰਤਾਨਵੀ ਸਰਕਾਰ ਇਕ ਵਾਰ ਫਿਰ ਸਵਾਲਾਂ 'ਚ ਘਿਰ ਗਈ ਹੈ, ਕਿ ਉਨ੍ਹਾਂ ਅਧਿਕਾਰੀਆਂ ਨੂੰ ਹੀ ਇਸ ਸਮੀਖਿਆ ਲਈ ਕਿਉਂ ਚੁਣਿਆ¢ ਕੀ ਡੇਵਿਡ ਕੈਮਰੂਨ ਦੀ ਸਰਕਾਰ ਵੀ ਥੈਚਰ ਸਰਕਾਰ ਦੇ ਕੀਤੇ ਕੰਮਾਂ 'ਤੇ ਪਰਦਾ ਪਾਉਣਾ ਚਾਹੁੰਦੀ ਸੀ¢ ਭਾਵੇਂ ਕਿ ਸਿੱਖਾਂ ਵਲੋਂ ਇਸ ਸਮੀਖਿਆ ਰਿਪੋਰਟ ਨੂੰ ਤੁਰੰਤ ਹੀ ਅਸਵੀਕਾਰ ਕਰ ਦਿੱਤਾ ਸੀ¢ ਪਰ ਹੁਣ ਇਸ ਪੱਤਰ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਹੋਰ ਵੀ ਸਵਾਲ ਖੜੇ੍ਹ ਕਰ ਦਿੱਤੇ ਹਨ |
ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਨੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਹਨ, ਇਸ ਬਾਰੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ¢ ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਤੈਅ ਤੱਕ ਜਾਣਾ ਚਾਹੁੰਦੇ ਹਾਂ¢ ਬਰਤਾਨਵੀ ਸਰਕਾਰ ਨੇ ਹਥਿਆਰਾਂ ਦੇ ਸੌਦੇ ਲਈ ਭਾਰਤ ਸਰਕਾਰ ਨੂੰ ਖ਼ੁਸ਼ ਕਰਨ ਲਈ ਸਿੱਖਾਂ ਨਾਲ ਬੇਇਨਸਾਫ਼ੀ ਕੀਤੀ ਹੈ |

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ 26 ਹਜ਼ਾਰ ਏਕੜ ਰਕਬੇ 'ਚ ਫੈਲੀ

ਸਾਨ ਫਰਾਂਸਿਸਕੋ, 4 ਅਗਸਤ (ਐੱਸ.ਅਸ਼ੋਕ ਭੌਰਾ)- ਕੈਲੀਫੋਰਨੀਆਂ 'ਚ ਰਿਵਰਸਾਈਡ ਅਤੇ ਸੈਨ ਬਰਨਾਰਦਿਨੋ ਕਾਉਂਟੀ 'ਚ ਜੰਗਲ ਦੀ ਅੱਗ ਭੜਕਣ ਕਾਰਨ 26,000 ਏਕੜ ਰਕਬਾ ਝੁਲਸ ਗਿਆ ਹੈ ਅਤੇ ਕੈਲੀਫੋਰਨੀਆਂ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਅਨੁਸਾਰ ਸੋਮਵਾਰ ਦੁਪਹਿਰ ...

ਪੂਰੀ ਖ਼ਬਰ »

ਸੁਸ਼ਾਂਤ ਮਾਮਲਾ : ਬਿਹਾਰ ਸਰਕਾਰ ਵਲੋਂ ਸੀ.ਬੀ.ਆਈ. ਜਾਂਚ ਦੀ ਸਿਫ਼ਾਰਸ਼

ਨਿਤਿਸ਼ ਕੁਮਾਰ ਲਈ ਇਹ ਇਕ ਰਾਜਨੀਤਕ ਮੁੱਦਾ- ਸ਼ਿਵ ਸੈਨਾ ਪਟਨਾ/ਮੁੰਬਈ, 4 ਅਗਸਤ (ਏਜੰਸੀ)- ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸ਼ੁਰੂ ਤੋਂ ਹੀ ਇਕ ਵੱਡਾ ਵਰਗ ਇਸ 'ਚ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਿਹਾ ਹੈ | ਮੁੰਬਈ ਪੁਲਿਸ ਦੀ ਜਾਂਚ 'ਤੇ ਕਾਫ਼ੀ ਲੋਕ ਸਵਾਲ ...

ਪੂਰੀ ਖ਼ਬਰ »

ਬਰਤਾਨੀਆ 'ਚ ਜਨਗਣਨਾ ਬਾਰੇ ਨੌਕਰੀਆਂ 'ਚ ਭਾਰਤੀ ਪੰਜਾਬੀ ਬੋਲੀ ਵੀ ਸ਼ਾਮਿਲ

ਲੰਡਨ, 4 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ 'ਚ ਮਾਰਚ 2021 ਦੀ ਹੋਣ ਵਾਲੀ ਜਨਗਣਨਾ ਬਾਰੇ ਕੱਢੀਆਂ ਨੌਕਰੀਆਂ 'ਚ ਭਾਰਤੀ ਪੰਜਾਬ ਦੀ ਪੰਜਾਬੀ ਬੋਲੀ ਨੂੰ ਨਜ਼ਰ ਅੰਦਾਜ਼ ਕਰਨ ਬਾਰੇ ਸਭ ਤੋਂ ਪਹਿਲਾ 'ਅਜੀਤ' 'ਚ ਛਪੀ ਖ਼ਬਰ ਤੋਂ ਬਾਅਦ ਪੰਜਾਬੀ ਬੋਲੀ ਦੇ ...

ਪੂਰੀ ਖ਼ਬਰ »

ਕੈਨੇਡਾ 'ਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਟੋਰਾਂਟੋ, 4 ਅਗਸਤ (ਸਤਪਾਲ ਸਿੰਘ ਜੌਹਲ)- ਕੋਰੋਨਾ ਵਾਇਰਸ ਕਾਰਨ ਹਰੇਕ ਖੇਤਰ 'ਚ ਖੜੋਤ ਆਉਣ ਤੋਂ ਬਾਅਦ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਵੀ ਕੁਝ ਸਮੇਂ ਲਈ ਰੁਕਿਆ ਸੀ¢ ਬੀਤੇ ਮਹੀਨੇ ਅਰਜ਼ੀਆਂ ਦੁਬਾਰਾ ਲੈਣਾ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਨਿਪਟਾਰਾ ਵੀ ਕੀਤਾ ਜਾ ...

ਪੂਰੀ ਖ਼ਬਰ »

ਵੈਨਕੂਵਰ ਤੋਂ ਦਿੱਲੀ ਲਈ ਚੱਲਣਗੀਆਂ 12 ਵਿਸ਼ੇਸ਼ ਉਡਾਣਾਂ

ਐਬਟਸਫੋਰਡ, 4 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ 'ਚ ਫ਼ਸੇ ਭਾਰਤੀਆਂ ਦੀ ਸਹੂਲਤ ਵਾਸਤੇ ਏਅਰ ਇੰਡੀਆ ਏਅਰਲਾਈਨਜ਼ ਵਲੋਂ ਅਗਸਤ ਵਿਚ ਵੈਨਕੂਵਰ ਤੋਂ ਦਿੱਲੀ ਲਈ 12 ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਹੜੀਆਂ 6 ਤੋਂ 30 ਅਗਸਤ ...

ਪੂਰੀ ਖ਼ਬਰ »

ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ 'ਚ ਕੀਤੀਆਂ ਤਬਦੀਲੀਆਂ

ਮੈਲਬੌਰਨ, 4 ਅਗਸਤ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ ਤਬਦੀਲੀਆਂ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਇਹ ਦੇਸ਼ ਮਹਾਂਮਾਰੀ ਦੇ ਬਾਅਦ ਦੀ ਦੁਨੀਆਂ 'ਚ ਇਕ ਪ੍ਰਮੁੱਖ ਅਧਿਐਨ ਮੰਜ਼ਿਲ ਬਣਿਆ ਰਹੇ | ...

ਪੂਰੀ ਖ਼ਬਰ »

ਪੰਜਾਬੀਆਂ ਨੂੰ ਵੇਖ ਹੁਣ ਅੰਗਰੇਜ਼ ਵੀ ਉਗਾਉਣ ਲੱਗੇ ਦੇਸੀ ਸਬਜ਼ੀਆਂ

ਐਡਮਿੰਟਨ, 4 ਅਗਸਤ (ਦਰਸ਼ਨ ਸਿੰਘ ਜਟਾਣਾ)-ਕੋਈ ਵੀ ਪੰਜਾਬੀ ਕੈਨੇਡਾ ਵਿਚ ਜਦੋਂ ਘਰ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਦੀ 'ਯਾਇਡ' ਵਿਚ ਸਬਜ਼ੀਆਂ ਲਗਾਉਂਦਾ ਹੈ ਤੇ ਫਿਰ ਕਾਫ਼ੀ ਸਮਾਂ ਆਪਣੀਆਂ ਪੈਦਾ ਕੀਤੀਆਂ ਤਾਜ਼ਾ ਸਬਜ਼ੀਆਂ ਹੀ ਬਣਾਉਂਦੇ ਹਨ | ਪਰ ਹੁਣ ...

ਪੂਰੀ ਖ਼ਬਰ »

- ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਝਟਕਾ -

ਟਰੰਪ ਵਲੋਂ ਐੱਚ-1ਬੀ ਵੀਜ਼ਾਧਾਰਕਾਂ ਨੂੰ ਨੌਕਰੀ ਦੇਣ ਤੋਂ ਰੋਕਣ ਸਬੰਧੀ ਫ਼ੈਸਲੇ 'ਤੇ ਹਸਤਾਖ਼ਰ

ਵਾਸ਼ਿੰਗਟਨ, 4 ਅਗਸਤ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ਦੇਣ ਤੋਂ ਰੋਕਣ ਸਬੰਧੀ ਸਰਕਾਰੀ ਆਦੇਸ਼ 'ਤੇ ਹਸਤਾਖ਼ਰ ਕਰ ਦਿੱਤੇ ਹਨ | ਇਹ ਅਮਰੀਕਾ 'ਚ ਨੌਕਰੀ ਕਰਨ ਦੇ ਇੱਛੁਕ ਭਾਰਤੀ ਸੂਚਨਾ ਤਕਨੀਕੀ (ਆਈ.ਟੀ.) ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਕਵੀ ਦਰਬਾਰ

ਸਵ: ਹਰਭਜਨ ਸਿੰਘ ਬੈਂਸ ਨੂੰ ਸ਼ਰਧਾਂਜਲੀ ਭੇਟ ਸਿਆਟਲ, 4 ਅਗਸਤ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਗ਼ਜ਼ਲਕਾਰ ਤੇ ਵਿਦਵਾਨ ਲੇਖਕ ਸਵ: ਹਰਭਜਨ ਸਿੰਘ ਬੈਂਸ ਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਸ਼ਰਧਾਂਜਲੀ ਦੇਣ ਲਈ ਕਵੀ ਦਰਬਾਰ ਤੇ ਸਾਹਿਤਕ ਸਮਾਗਮ ਵੀਡੀਓ ...

ਪੂਰੀ ਖ਼ਬਰ »

ਸਕਾਟਲੈਂਡ ਦੇ 2020 ਦੇ ਸਕੂਲਾਂ ਦੇ ਨਤੀਜੇ ਐਲਾਨੇ

ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਦੇ ਇਤਿਹਾਸ 'ਚ ਪਹਿਲੀ ਵਾਰ ਕੋਵਿਡ-19 ਮਹਾਂਮਾਰੀ ਕਾਰਨ ਸਕੂਲਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ¢ ਸਕਾਟਲੈਂਡ ਦੀ ਯੋਗਤਾ ਅਥਾਰਿਟੀ ਦੁਆਰਾ ਅਧਿਆਪਕਾਂ ਦੇ ਫ਼ੈਸਲੇ ਅਤੇ 'ਰਾਸ਼ਟਰੀ ਸੰਜਮ ...

ਪੂਰੀ ਖ਼ਬਰ »

ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ 'ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਪਹਿਲੇ ਸਥਾਨ 'ਤੇ

ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ) - ਐਕੁਇਟੀ ਟਰੇਨਿੰਗ ਦੇ ਵਿਕਾਸ ਅਕਾਦਮੀ ਵਿੰਗ ਦੇ ਕੋਚਾਂ ਨੇ 2020 ਦੌਰਾਨ ਪ੍ਰੈੱਸ ਕਾਨਫ਼ਰੰਸਾਂ, ਜਨਤਕ ਹਾਜ਼ਰੀਆਂ ਅਤੇ ਭਾਸ਼ਣਾਂ ਦੇ 100 ਘੰਟਿਆਂ ਦੀ ਫੁਟੇਜ ਦੇ ਵਿਸ਼ਲੇਸ਼ਣ ਤੋਂ ਬਾਅਦ ਦੁਨੀਆ ਦੇ 10 ਚੋਟੀ ਦਰਜੇ ਦੇ ਰਾਜਨੀਤਿਕ ...

ਪੂਰੀ ਖ਼ਬਰ »

ਵਿਕਟੋਰੀਆ 'ਚ 11 ਮੌਤਾਂ, 439 ਨਵੇਂ ਮਾਮਲੇ

ਸਰਕਾਰ ਨੇ ਕੋਰੋਨਾ ਕਰਕੇ ਸਖ਼ਤ ਰੁਖ਼ ਅਪਣਾਇਆ ਮੈਲਬੌਰਨ, 4 ਅਗਸਤ (ਸਰਤਾਜ ਸਿੰਘ ਧੌਲ)-ਵਿਕਟੋਰੀਆ 'ਚ ਕੋਰੋਨਾ ਵਾਇਰਸ ਕਰਕੇ 11 ਮੌਤਾਂ ਅਤੇ 439 ਨਵੇਂ ਕੇਸ ਸਾਹਮਣੇ ਆਏ ਹਨ। ਪੁਲਿਸ ਅਤੇ ਐਮਰਜੈਂਸੀ ਸਰਵਿਸਿਜ਼ ਅਧਿਕਾਰੀ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ ਪਰ ਉਨ੍ਹਾਂ ਨਾਲ ...

ਪੂਰੀ ਖ਼ਬਰ »

'ਮੈਂ ਜੌਹਨ ਲੇਵਿਸ ਨੂੰ ਨਹੀਂ ਜਾਣਦਾ'- ਟਰੰਪ

ਸਾਨ ਫਰਾਂਸਿਸਕੋ, 4 ਅਗਸਤ (ਐੱਸ.ਅਸ਼ੋਕ. ਭੌਰਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵੇਂ ਇੰਟਰਵਿਊ 'ਚ ਨਾਗਰਿਕ ਅਧਿਕਾਰਾਂ ਦੇ ਰਾਸ਼ਟਰੀ ਆਗੂ ਜੌਹਨ ਲੇਵਿਸ ਦੀ ਵਿਰਾਸਤ ਨੂੰ ਨਕਾਰ ਦਿੱਤਾ ਅਤੇ ਇਸ ਦੀ ਬਜਾਏ ਬਾਰ-ਬਾਰ ਜਾਰਜੀਆ ਡੈਮੋਕਰੇਟ ਜੌਹਨ ਲੇਵਿਸ ...

ਪੂਰੀ ਖ਼ਬਰ »

ਪੁਰਤਗਾਲ 'ਚ ਕੋਰੋਨਾ ਨਾਲ ਹੁਣ ਤੱਕ 1739 ਮੌਤਾਂ

ਲਿਸਬਨ (ਪੁਰਤਗਾਲ), 4 ਅਗਸਤ (ਤੇਜਪਾਲ ਸਿੰਘ)- ਅੱਜ ਇੱਥੇ ਪੁਰਤਗਾਲ 'ਚ ਕੋਰੋਨਾ ਮਹਾਂਮਾਰੀ ਕਾਰਨ 51 ਹਜ਼ਾਰ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ ਅਤੇ 1739 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 37 ਹਜ਼ਾਰ ਤੋਂ ਵੱਧ ਪੀੜਤ ਇਸ ਬਿਮਾਰੀ 'ਤੇ ਆਪਣੀ ਜਿੱਤ ਪ੍ਰਾਪਤ ...

ਪੂਰੀ ਖ਼ਬਰ »

ਡੈਮੋਕਰੇਟਿਕ ਤੇ ਟਰੰਪ ਦੇ ਅਧਿਕਾਰੀਆਂ 'ਚ ਹੋਈ ਕੋਰੋਨਾ ਰਾਹਤ ਯੋਜਨਾ ਬੈਠਕ ਰਹੀ ਬੇਸਿੱਟਾ

ਸਾਨ ਫਰਾਂਸਿਸਕੋ, 4 ਅਗਸਤ (ਐੱਸ.ਅਸ਼ੋਕ ਭੌਰਾ)- ਡੈਮੋਕਰੇਟਸ ਅਤੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ ਦੀ ਇਕ ਮੀਟਿੰਗ 'ਚ ਪ੍ਰਮੁੱਖ ਪੰਜਵੇਂ ਕੋਰੋਨਾ ਵਾਇਰਸ ਬਿੱਲ ਦੀ ਪ੍ਰਗਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਪਰ ਕਿਹਾ ਕਿ ਅਜੇ ਫ਼ੈਸਲਾ ਲੈਣ 'ਚ ਕਈ ...

ਪੂਰੀ ਖ਼ਬਰ »

ਸ਼ੱਕੀ ਏਜੰਟਾਂ ਤੋਂ ਸਾਵਧਾਨ ਰਹਿਣ ਭਾਰਤੀ ਵਿਦਿਆਰਥੀ– ਐਨ.ਆਈ.ਐਸ.ਏ.ਯੂ.

ਲੰਡਨ, 4 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਭਾਰਤੀ ਵਿਦਿਆਰਥੀ ਦੇ ਹੱਕਾਂ ਲਈ ਸਰਗਰਮ ਨੈਸ਼ਨਲ ਇੰਡੀਅਨ ਸਟੂਡੈਂਟ ਐਾਡ ਅਲੁਮਨੀ ਯੂਨੀਅਨ (ਐਨ.ਆਈ.ਐਸ.ਏ.ਯੂ.) ਨੇ ਭਾਰਤ ਵਿਚ ਸ਼ੱਕੀ ਏਜੰਟਾਂ ਤੋਂ ਭਾਰਤੀ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ...

ਪੂਰੀ ਖ਼ਬਰ »

ਲਿਵਰਪੂਲ ਦੇ ਸਮੁੰਦਰੀ ਤੱਟ 'ਤੇ 15 ਫੁੱਟ ਦੇ ਰਹੱਸਮਈ ਜੀਵ ਦੀ ਮਿਲੀ ਲਾਸ਼

ਲੰਡਨ, 4 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਲਿਵਰਪੂਲ ਦੇ ਸਮੁੰਦਰੀ ਤੱਟ ਤੋਂ ਇਕ 15 ਫੁੱਟ ਦੇ ਰਹੱਸਮਈ ਜੀਵ ਦੀ ਲਾਸ਼ ਮਿਲੀ ਹੈ | 29 ਜੁਲਾਈ ਨੂੰ ਆਈਨਸਡੇਲ ਬੀਚ 'ਤੇ ਇਕ ਵਿਅਕਤੀ ਨੇ ਉਕਤ ਲਾਸ਼ ਨੂੰ ਵੇਖਿਆ | ਜੀਵ ਦੇ ਚਾਰ ਹਿੱਲਦੇ ਅੰਗ ਪਾਏ ਗਏ ਅਤੇ ਇਹ ...

ਪੂਰੀ ਖ਼ਬਰ »

ਨਿਊਯਾਰਕ ਦੇ ਸਰਕਾਰੀ ਵਕੀਲ ਵਲੋਂ ਟਰੰਪ ਿਖ਼ਲਾਫ਼ ਅਦਾਲਤ 'ਚ ਅਪੀਲ

ਸਿਆਟਲ, 4 ਅਗਸਤ (ਹਰਮਨਪ੍ਰੀਤ ਸਿੰਘ)- ਨਿਊਯਾਰਕ ਦੇ ਸਰਕਾਰੀ ਵਕੀਲ ਨੇ ਅੱਜ ਨਿਊਯਾਰਕ ਦੀ ਅਦਾਲਤ 'ਚ ਜੱਜ ਦੇ ਅੱਗੇ ਇਕ ਅਪੀਲ ਲਗਾਈ, ਜਿਸ 'ਚ ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਟਰੰਪ ਸੰਗਠਨ' ਦੀਆਂ ਪਿਛਲੇ 8 ਸਾਲਾਂ ਦੇ ਟੈਕਸ ਰਿਕਾਰਡ ਦੀ ਮੰਗ ਕੀਤੀ ਹੈ ...

ਪੂਰੀ ਖ਼ਬਰ »

ਅਮਰੀਕਾ 'ਚ ਪੁਲਿਸ ਹੱ ਥੋਂ ਮਾਰੇ ਗਏ ਜਾਰਜ ਫਲਾਈਡ ਦੀ ਵੀਡੀਓ ਬਰਤਾਨੀਆ 'ਚ ਲੀਕ

ਲੰਡਨ, 4 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅਮਰੀਕਾ 'ਚ ਪੁਲਿਸ ਹੱਥੋਂ ਮਾਰੇ ਗਏ ਕਾਲੇ ਵਿਅਕਤੀ ਜਾਰਜ ਫਲਾਈਡ ਦੀ ਗਿ੍ਫ਼ਤਾਰੀ ਦੀ ਇਕ ਵੀਡੀਓ ਬਰਤਾਨੀਆ ਦੇ ਅੰਗਰੇਜ਼ੀ ਅਖ਼ਬਾਰ ਡੇਲੀ ਮੇਲ ਵਲੋਂ ਜਾਰੀ ਕੀਤੀ ਗਈ ਹੈ | ਵੀਡੀਓ ਦੇ ਕੁਝ ਹਿੱਸੇ ਜਾਰੀ ਕੀਤੇ ਗਏ ਹਨ, ਜਿਸ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਮਾਹਿਰਾਂ ਦੀ ਟੀਮ ਭੇਜੀ ਜਾਵੇਗੀ ਚੀਨ

ਕੋਰੋਨਾ ਵਾਇਰਸ ਦੀ ਜਾਂਚ ਲਈ ਡਬਲਿਊ.ਐੱਚ.ਓ. ਅਤੇ ਚੀਨ ਨੇ ਤੈਅ ਕੀਤੇ ਨਿਯਮ ਸਿਆਟਲ, 4 ਅਗਸਤ (ਹਰਮਨਪ੍ਰੀਤ ਸਿੰਘ)- ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ.ਓ.) ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਦੀ ਜਾਂਚ ਕਰ ਰਹੀ ਸਾਡੀ ਐਡਵਾਂਸ ਟੀਮ ਨੇ ਚੀਨ 'ਚ ਆਪਣਾ ਮਿਸ਼ਨ ਪੂਰਾ ...

ਪੂਰੀ ਖ਼ਬਰ »

ਰੈਸਟੋਰੈਟ ਤੇ ਪੱਬ ਬੰਦ ਕਰ ਕੇ ਸਕੂਲ ਖੋਲ੍ਹ•ਸਕਦੀ ਹੈ ਸਕਾਟਲੈਂਡ ਸਰਕਾਰ

ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਕੋਵਿਡ-19 ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਕਾਟਲੈਂਡ 'ਚ ਕੋਰੋਨਾ ਦੇ ਨਵੇਂ ਕੇਸ ਆਉਣੇ ਬੰਦ ਨਾ ਹੋਏ ਤਾਂ ਮਜਬੂਰਨ ਉਨ੍ਹਾਂ ਨੂੰ ...

ਪੂਰੀ ਖ਼ਬਰ »

ਅਮਰੀਕਾ 'ਚ ਇਕ ਹਫ਼ਤੇ ਦੌਰਾਨ ਕੋਰੋਨਾ ਨਾਲ 8500 ਤੋਂ ਵੱਧ ਮÏਤਾਂ

ਸੈਕਰਾਮੈਂਟੋ, 4 ਅਗਸਤ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਲਗਾਤਾਰ ਚੌਥੇ ਹਫ਼ਤੇ ਕੋਵਿਡ-19 ਨਾਲ ਮੌਤਾਂ ਦੀ ਗਿਣਤੀ ਵਧੀ ਹੈ ਹਾਲਾਂਕਿ ਨਵੇਂ ਮਾਮਲੇ ਆਉਣ ਦੀ ਰਫ਼ਤਾਰ ਕੁਝ ਮੱਧਮ ਪਈ ਹੈ¢ 2 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਕੋਰੋਨਾ ਵਾਇਰਸ ਨਾਲ 8500 ਤੋਂ ਵੱਧ ਮੌਤਾਂ ...

ਪੂਰੀ ਖ਼ਬਰ »

ਟੈਕਸੀ ਡਰਾਈਵਰ ਨੇ ਬਜ਼ੁਰਗ ਨੂੰ ਠੱਗਾਂ ਤੋਂ ਬਚਾਇਆ

ਕੈਲਗਰੀ, 4 ਅਗਸਤ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਇਕ ਟੈਕਸੀ ਡਰਾਈਵਰ ਨੇ ਸਮੇਂ ਸਿਰ ਸਹੀ ਫ਼ੈਸਲਾ ਲੈਂਦਿਆਂ 87 ਸਾਲਾ ਇਕ ਬਜ਼ੁਰਗ ਨੂੰ ਠੱਗਾਂ ਕੋਲੋਂ ਬਚਾ ਲਿਆ ਹੈ ਅਤੇ ਇਸ ਬਜ਼ੁਰਗ ਦੇ ਬੈਂਕ 'ਚ ਜਮ੍ਹਾਂ ਲਗਪਗ 14 ਹਜ਼ਾਰ ਡਾਲਰ ਦੀ ਰਕਮ ਨੌਸਰਬਾਜ਼ਾਂ ਦੇ ਹੱਥਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX