ਤਾਜਾ ਖ਼ਬਰਾਂ


ਮਹਾਰਾਸ਼ਟਰ : ਠਾਣੇ 'ਚ ਇਮਾਰਤ ਡਿੱਗਣ ਕਾਰਨ 5 ਮੌਤਾਂ
. . .  6 minutes ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਮਲਬੇ ਹੇਠਾਂ ਦੱਬੇ 20 ਲੋਕਾਂ ਨੂੰ ਐਨ.ਡੀ.ਆਰ.ਐਫ ਵੱਲੋਂ ਸਥਾਨਕ ਲੋਕਾਂ ਦੀ ਮਦਦ...
ਆਈ.ਪੀ.ਐਲ-2020 : ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੇਂਜਰਸ ਬੈਂਗਲੌਰ ਦਾ ਮੁਕਾਬਲਾ ਅੱਜ
. . .  13 minutes ago
ਆਬੂ ਧਾਬੀ, 21 ਸਤੰਬਰ - ਆਈ.ਪੀ.ਐਲ-2020 'ਚ ਅੱਜ ਦਾ ਮੁਕਾਬਲਾ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੌਰ ਤੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ...
ਅੱਜ ਦਾ ਵਿਚਾਰ
. . .  19 minutes ago
ਮਿਜ਼ੋਰਮ 'ਚ ਆਇਆ ਭੂਚਾਲ
. . .  about 1 hour ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਸਬੰਧੀ ਪੱਤਰ 'ਚ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ
. . .  1 day ago
ਅੰਮ੍ਰਿਤਸਰ, 20 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਲਕੇ 21 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਹੋ ਰਹੀਆਂ ਪ੍ਰੀਖਿਆ ਸਬੰਧੀ ਪੱਤਰ...
ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
. . .  1 day ago
ਬੱਧਨੀ ਕਲਾਂ (ਮੋਗਾ), 20 ਸਤੰਬਰ (ਸੰਜੀਵ ਕੋਛੜ) - ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵਾਂ ਆਸਮਾਨ ਛੂਹਣ ਲੱਗ ਪਿਆ ਹੈ ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਦੀ ਆਈ ਕਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)...
24 ਤੋਂ 26 ਤੱਕ ਰੇਲਾਂ ਰੋਕਾਂਗੇ, 25 ਨੂੰ ਹੋਵੇਗਾ ਪੰਜਾਬ ਬੰਦ : ਪੰਡੋਰੀ, ਜਾਣੀਆਂ, ਰੇੜਵਾਂ, ਬਾਊਪੁਰ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਦੇ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ...
ਅੰਮ੍ਰਿਤਸਰ ਜ਼ਿਲ੍ਹੇ 'ਚ 129 ਕੇਸ ਆਏ ਪਾਜ਼ੀਟਿਵ, 9 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਹਰਮਿੰਦਰ ਸਿੰਘ) - ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 129 ਕੇਸ ਰਿਪੋਰਟ ਕੀਤੇ ਗਏ ਹਨ ਅਤੇ 9 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ਵਿਚ ਕੁੱਲ 8170 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ ਇਸ ਕਾਰਨ 309 ਮੌਤਾਂ ਹੋ ਗਈਆਂ ਹਨ। ਐਕਟਿਵ ਕੇਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਦਿੱਲੀ / ਹਰਿਆਣਾ

ਸੁਤੰਤਰਤਾ ਦਿਵਸ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ

ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)- ਛੋਟੇ ਸਕੱਤਰੇਤ ਦੇ ਆਡੀਟੋਰੀਅਮ ਵਿਚ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਮਨਾਉਣ ਲਈ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਅਜੇ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਵਿਚ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਪਰ ਸਭਿਆਚਾਰਕ ਪ੍ਰੋਗਰਾਮ ਨਹੀਂ ਕੀਤੇ ਜਾਣਗੇ | 15 ਅਗਸਤ ਨੂੰ ਸਵੇਰੇ 8:58 ਵਜੇ ਮੁੱਖ ਮਹਿਮਾਨ ਪਹੁੰਚਣਗੇ ਤੇ ਸਵੇਰੇ 9 ਵਜੇ ਝੰਡਾ ਲਹਿਰਾਇਆ ਜਾਵੇਗਾ | ਇਸ ਤੋਂ ਬਾਅਦ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕਰਨਗੇ ਤੇ ਪਰੇਡ ਨੂੰ ਸਲਾਮੀ ਦੇਣਗੇ | ਮੁੱਖ ਮਹਿਮਾਨ ਇਲਾਕਾ ਨਿਵਾਸੀਆਂ ਨੂੰ ਸ਼ੁੱਭ ਸੰਦੇਸ਼ ਵੀ ਦੇਣਗੇ | ਮੀਟਿੰਗ ਵਿਚ ਏ.ਡੀ.ਸੀ. ਨੇ ਵਿਭਾਗਾਂ ਦੇ ਅਧਿਕਾਰੀਆਂ ਦੇ ਕੰਮਕਾਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਿਊਟੀਆਂ ਲਗਾਈਆਂ | ਮੀਟਿੰਗ 'ਚ ਸੀ.ਟੀ.ਐਮ. ਅਨੁਭਵ ਮਹਿਤਾ, ਐੱਸ.ਡੀ.ਐੱਮ. ਕੁਲਭੂਸ਼ਣ ਬਾਂਸਲ, ਡੀ.ਆਰ.ਓ. ਰਾਜੇਸ਼ ਖਿਆਲੀਆ, ਡੀ.ਐਸ.ਪੀ. ਸੁਭਾਸ਼ ਬਿਸ਼ਨੋਈ ਤੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ | ਵਧੀਕ ਡਿਪਟੀ ਕਮਿਸ਼ਨਰ ਅਜੇ ਚੋਪੜਾ ਨੇ ਕਿਹਾ ਕਿ ਕੋਵਿਡ-19 ਦੀ ਲਾਗ ਤੋਂ ਬਚਾਅ ਲਈ ਆਜ਼ਾਦੀ ਦਿਵਸ ਸਮਾਰੋਹ ਅਧਿਕਾਰੀਆਂ ਨੂੰ ਵਿਸ਼ੇਸ਼ ਧਿਆਨ ਦੇ ਕੇ ਮਨਾਇਆ ਜਾਣਾ ਚਾਹੀਦਾ ਹੈ ਜਿਸ ਲਈ ਅਧਿਕਾਰੀ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕਰਨ | ਉਨ੍ਹਾਂ ਕਿਹਾ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਭਿਆਚਾਰਕ ਪ੍ਰੋਗਰਾਮ, ਪੀ. ਟੀ., ਡੰਬਲ ਤੇ ਝਾਕੀਆਂ ਨਹੀਂ ਕੱਢੀਆਂ ਜਾਣਗੀਆਂ | ਏ. ਡੀ. ਸੀ. ਨੇ ਕਿਹਾ ਕਿ ਪਰੇਡ ਵਿਚ ਸਿਰਫ਼ ਪੁਲਿਸ ਵਿਭਾਗ ਦੇ ਪੁਰਸ਼ਾਂ ਤੇ ਔਰਤਾਂ ਦੀ ਇਕ ਟੁਕੜੀ ਤੇ ਹੋਮ ਗਾਰਡਾਂ ਦੀ ਟੁਕੜੀ ਪ੍ਰਦਰਸ਼ਨ ਕਰਨਗੀਆਂ | ਉਨ੍ਹਾਂ ਦੱਸਿਆ ਕਿ ਆਖ਼ਰੀ ਤੇ ਅੰਤਿਮ ਰਿਹਰਸਲ 13 ਅਗਸਤ ਨੂੰ ਪੁਲਿਸ ਲਾਈਨ ਦੇ ਵਿਹੜੇ ਵਿਚ ਕੀਤੀ ਜਾਵੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਕੌਾਸਲ ਅਧਿਕਾਰੀਆਂ ਨੂੰ ਸ਼ਹੀਦ ਦੀ ਯਾਦਗਾਰ ਤੇ ਸ਼ਹਿਰ ਦੇ ਵੱਡੇ ਥਾਵਾਂ ਦੀ ਜਗ੍ਹਾ ਦੇ ਆਸ-ਪਾਸ ਸਜਾਵਟ ਅਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ | ਇਸ ਮੌਕੇ ਨਗਰਾਧੀਸ ਅਨੁਭਵ ਮਹਿਤਾ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲੋਕ ਸੇਵਾ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਜਾਵੇਗਾ¢ ਇਸ ਸਬੰਧੀ ਵਿਭਾਗ ਦੇ ਮੁਖੀਆਂ ਨੂੰ ਆਪਣੇ ਨਾਂਅ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਪੂਰੇ ਵੇਰਵਿਆਂ ਨਾਲ 12 ਅਗਸਤ ਤੱਕ ਭੇਜਣੇ ਹਨ | ਸੀ.ਟੀ.ਐਮ. ਨੇ ਦੱਸਿਆ ਕਿ ਕੋਵਿਡ-19 ਦੇ ਜਾਗਰੂਕਤਾ ਲਈ ਕਾਲਜ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸ ਕਮੇਟੀ ਵਿਚ ਭੋਡੀਆ ਖੇੜਾ ਕਾਲਜ ਦੇ ਪਿ੍ੰਸੀਪਲ, ਐਮ. ਐਮ. ਕਾਲਜ ਦੇ ਪਿ੍ੰਸੀਪਲ, ਡੀ. ਆਈ. ਪੀ. ਆਰ. ਓ. ਅਤੇ ਡੀ. ਈ. ਓ. ਨੂੰ ਸ਼ਾਮਲ ਕੀਤਾ ਗਿਆ ਹੈ | ਮੀਟਿੰਗ 'ਚ ਐਸ.ਡੀ.ਐਮ. ਕੁਲਭੂਸ਼ਣ ਬਾਂਸਲ, ਡੀ.ਈ.ਓ. ਦਯਾਨੰਦ ਸਿਹਾਗ, ਸੀ.ਐਮ.ਓ. ਡਾ: ਮੁਨੀਸ਼ ਬਾਂਸਲ, ਡੀ.ਡੀ.ਪੀ.ਓ. ਬਲਜੀਤ ਸਿੰਘ ਚਾਹਲ, ਡੀ.ਆਈ.ਪੀ.ਆਰ.ਓ. ਏ.ਆਰ. ਕਸਾਨਾ, ਐਨ.ਪੀ. ਈ.ਓ. ਜਿਤੇਂਦਰ ਕੁਮਾਰ, ਡੀ.ਐਫ.ਓ. ਰਾਜੇਸ਼ ਮਾਥੁਰ, ਪੀ.ਓ. ਆਈ.ਸੀ.ਡੀ.ਐਸ. ਰਾਜਬਲਾ, ਰੈੱਡ ਕਰਾਸ ਦੇ ਸਕੱਤਰ ਨਰੇਸ਼ ਝਾਜਰਾ, ਕਾਰਜਕਾਰੀ ਇੰਜੀਨੀਅਰ ਕਿ੍ਸ਼ਨਾ ਗੋਯਤ ਸ਼ਾਮਿਲ ਸਨ¢

ਗੈਰ-ਕਾਨੂੰਨੀ ਕਾਲੋਨੀਆਂ ਿਖ਼ਲਾਫ਼ ਕਾਰਵਾਈ ਲਈ ਗਲਾਡਾ ਅਧਿਕਾਰੀਆਂ ਨੂੰ ਲਿਖਿਆ ਪੱਤਰ

ਲੁਧਿਆਣਾ, 4 ਅਗਸਤ (ਅਮਰੀਕ ਸਿੰਘ ਬੱਤਰਾ)-ਆਰ. ਟੀ. ਆਈ. ਵਰਕਰ ਕੁਲਦੀਪ ਸਿੰਘ ਖੈਹਰਾ ਨੇ ਗਲਾਡਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਪਰਾ ਐਕਟ 1995 ਦੀ ਉਲੰਘਣਾ ਕਰਕੇ ਪਿੰਡ ਬੁਲਾਰਾ, ਸੰਗੋਵਾਲ, ਰਣੀਆ, ਜਸਪਾਲ ਬਾਂਗਰ ਵਿਚ ਵਿਕਸਤ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ...

ਪੂਰੀ ਖ਼ਬਰ »

ਵੱਖ-ਵੱਖ ਮੁਲਾਜ਼ਮ, ਪੈਨਸ਼ਨਰਜ਼ ਅਤੇ ਟਰੇਡ ਜਥੇਬੰਦੀਆਂ ਵਲੋਂ ਕੇਦਰ ਦੀਆਂ ਮਜ਼ਦੂਰ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਐਕਸ਼ਨ ਦਾ ਐਲਾਨ

ਲੁਧਿਆਣਾ, 4 ਅਗਸਤ (ਸਿਹਤ ਪ੍ਰਤੀਨਿਧੀ)-ਲੁਧਿਆਣਾ ਵਿਚ ਵੱਖ ਵੱਖ ਮੁਲਾਜ਼ਮ, ਪੈਨਸ਼ਨਰਜ਼ ਅਤੇ ਟ੍ਰੇਡ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਅੱਜ ਇਕ ਸਾਂਝੀ ਮੀਟਿੰਗ ਹੋਈ, ਜਿਸ ਵਿਚ ਕੇ’ਦਰੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਅੰਦੋਲਨ ਦੇ ਹਿੱਸੇ ਵਜੋਂ ...

ਪੂਰੀ ਖ਼ਬਰ »

500 ਲੀਟਰ ਲਾਹਣ ਤੇ ਸ਼ਰਾਬ ਬਰਾਮਦ, ਇਕ ਗਿ੍ਫ਼ਤਾਰ

ਰਾਜਪੁਰਾ/ਘਨੌਰ, 4 ਅਗਸਤ (ਜੀ.ਪੀ. ਸਿੰਘ, ਜਾਦਵਿੰਦਰ ਸਿੰਘ ਜੋਗੀਪੁਰ)-ਘਨੌਰ-ਖੇੜੀ ਗੰਡਿਆਂ ਥਾਣਿਆਂ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਘੱਗਰ ਦਰਿਆ ਨੇੜਲੇ ਪਿੰਡ ਕਮਾਲਪੁਰ ਦੇ ਇਕ ਡੇਰੇ ਤੋਂ 500 ਲੀਟਰ ਲਾਹਣ ਅਤੇ 15 ਲੀਟਰ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ...

ਪੂਰੀ ਖ਼ਬਰ »

ਲੱਖਾਂ ਰੁਪਏ ਦੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਲੋੜੀਂਦਾ ਨੌਜਵਾਨ ਗੁਜਰਾਤ ਤੋਂ ਗਿ੍ਫ਼ਤਾਰ

ਲੁਧਿਆਣਾ, 4 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਲੱਖਾਂ ਰੁਪਏ ਦੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਲੋੜੀਂਦੇ ਨੌਜਵਾਨ ਨੂੰ ਗੁਜਰਾਤ ਤੋਂ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਰਾਜਨ ...

ਪੂਰੀ ਖ਼ਬਰ »

7500 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਫੈਕਟਰੀ ਵਰਕਰ ਗਿ੍ਫ਼ਤਾਰ

ਲੁਧਿਆਣਾ, 4 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸੀਆਈਏ ਸਟਾਫ ਦੋ ਦੀ ਪੁਲਿਸ ਨੇ ਇਕ ਫੈਕਟਰੀ ਵਰਕਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 7500 ਮਿਲੀ ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ...

ਪੂਰੀ ਖ਼ਬਰ »

ਭਾਰਤ ਸਰਕਾਰ ਨੇ ਤੀਸਰਾ ਕਵੀ ਦਰਬਾਰ ਕਰਵਾਇਆ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਭਾਰਤ ਸਰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਾਲ ਪ੍ਰਤੀ ਆਨਲਾਈਨ ਕਵੀ ਦਰਬਾਰ ਕਰਵਾਏ ਜਾ ਰਹੇ ਹਨ | ਇਸ ਲੜੀ ਵਿਚ ਭਾਰਤੀ ਸੰਸਕ੍ਰਿਤਕ ਮੰਤਰਾਲੇ ਦੁਆਰਾ ਤੀਸਰਾ ਆਨਲਾਈਨ ਕਵੀ ਦਰਬਾਰ ਕਰਵਾਇਆ ...

ਪੂਰੀ ਖ਼ਬਰ »

ਮਿਊਰ ਵਿਹਾਰ ਇਲਾਕੇ 'ਚ ਸੁੱਟੇ ਮਲਬੇ ਤੇ ਕਿਸੇ ਦੀ ਨਜ਼ਰ ਨਹੀਂ ਪੈ ਰਹੀ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਿਊਰ ਵਿਹਾਰ ਥਾਣੇ ਸਾਹਮਣੇ ਕਿੰਨੇ ਦਿਨਾਂ ਤੋਂ ਮਲਬਾ ਤੇ ਹੋਰ ਸਾਮਾਨ ਸੁੱਟਿਆ ਪਿਆ ਹੈ ਜਿਸ 'ਤੇ ਕਿਸੇ ਦੀ ਵੀ ਨਜ਼ਰ ਨਹੀਂ ਜਾ ਰਹੀ ਬਲਕਿ ਲੋਕ ਉਸ ਮਲਬੇ ਉੱਪਰ ਹੋਰ ਗੰਦਗੀ ਸੁੱਟ ਰਹੇ ਹਨ | ਦਿੱਲੀ 'ਚ ਮਲਬਾ ...

ਪੂਰੀ ਖ਼ਬਰ »

ਖੂਨਦਾਨ ਕੈਂਪ 'ਚ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ

ਫਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)- ਇਨਸੋ ਫਾਉਂਡੇਸ਼ਨ ਦਿਵਸ ਦੇ ਮੌਕੇ 'ਤੇ ਜਾਟ ਧਰਮਸ਼ਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਸ਼ੁੱਭ ਆਰੰਭ ਜੇ. ਜੇ. ਪੀ. ਦੇ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਲੇਗਾ, ਸਾਬਕਾ ਵਿਧਾਇਕ ਰਣ ਸਿੰਘ ਬੈਣੀਵਾਲ, ਸੀਨੀਅਰ ਆਗੂ ...

ਪੂਰੀ ਖ਼ਬਰ »

ਵਿਧਾਇਕ ਨੇ ਬੂਟੇ ਲਗਾ ਕੇ ਕੀਤੀ 'ਸਾਡਾ ਹਰਿਆਣਾ-ਹਰਾ ਭਰਾ ਹਰਿਆਣਾ' ਦੀ ਸ਼ੁਰੂਆਤ

ਰਤੀਆ, 4 ਅਗਸਤ (ਬੇਅੰਤ ਕੌਰ ਮੰਡੇਰ)-ਵਿਧਾਇਕ ਐਡਵੋਕੇਟ ਲਕਸ਼ਮਣ ਨਾਪਾ ਨੇ ਲੋਕ ਨਿਰਮਾਣ ਵਿਭਾਗ ਰਤੀਆ ਦੇ ਰੈਸਟ ਹਾਊਸ ਵਿਚ ਬੂਟੇ ਲਗਾਏ ਤੇ 'ਸਾਡਾ ਹਰਿਆਣਾ-ਹਰਾ ਭਰਾ ਹਰਿਆਣਾ' ਦੀ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਰੁਖ ਅਤੇ ਪੌਦੇ ਸਾਡੀ ਜ਼ਿੰਦਗੀ ਦਾ ਮੁੱਖ ਆਧਾਰ ...

ਪੂਰੀ ਖ਼ਬਰ »

-ਦੋਹਰੇ ਹੱਤਿਆ ਕਾਂਡ- ਨਾਮਜ਼ਦ ਮੁਲਜ਼ਮ 'ਆਰ. ਡੀ. ਐਕਸ.', ਨਾਜਾਇਜ਼ ਪਿਸਟਲ ਤੇ ਜ਼ਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ

ਡੱਬਵਾਲੀ, 4 ਅਗਸਤ (ਇਕਬਾਲ ਸਿੰਘ ਸ਼ਾਂਤ)- ਬੀਤੀ 20 ਜੁਲਾਈ ਨੂੰ ਚੌਟਾਲਾ 'ਚ ਦੋ ਸ਼ਰਾਬ ਠੇਕੇਦਾਰ ਦੋਹਰੇ ਹੱਤਿਆਕਾਂਡ ਵਿਚ ਸਦਰ ਪੁਲਿਸ ਨੇ ਅਬੁੱਬਸ਼ਹਿਰ ਤੋਂ ਨਾਮਜ਼ਦ ਮੁਲਜ਼ਮ ਨੂੰ 312 ਬੋਰ ਨਜਾਇਜ਼ ਪਿਸਟਲ ਅਤੇ ਇਕ ਜਿੰਦਾ ਕਾਰਤੂਸ ਸਣੇ ਗਿ੍ਫ਼ਤਾਰ ਕਰ ਲਿਆ ਹੈ | ...

ਪੂਰੀ ਖ਼ਬਰ »

ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ

ਏਲਨਾਬਾਦ, 4 ਅਗਸਤ (ਜਗਤਾਰ ਸਮਾਲਸਰ)-ਅੱਜ ਕੁਝ ਗਰਾਮ ਪੰਚਾਇਤਾਂ, ਪਤਵੰਤੇ ਲੋਕਾਂ ਨੇ ਐਸ.ਜੀ.ਸੀ. ਨਹਿਰ, ਏਲਨਾਬਾਦ ਡਿਸਟੀਬਿਊਟਰੀ, ਕਿਸ਼ਨਪੁਰਾ ਮਾਈਨਰ ਦੀ ਟੇਲ 'ਤੇ ਪਾਣੀ ਪਹੁੰਚਾਉਣ ਵਾਲੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 15 ਅਗਸਤ ਮੌਕੇ ...

ਪੂਰੀ ਖ਼ਬਰ »

ਵਾਤਾਵਰਨ ਦੇ ਸ਼ੱੁਧੀਕਰਣ ਲਈ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਨੇ 2000 ਬੂਟੇ ਵੰਡੇ

ਏਲਨਾਬਾਦ, 4 ਅਗਸਤ (ਜਗਤਾਰ ਸਮਾਲਸਰ)-ਪਿੰਡ ਜੀਵਨ ਨਗਰ ਸਥਿਤ ਨਾਮਧਾਰੀ ਆਇਲ ਏਜੈਂਸੀ ਤੇ ਸਰਦਾਰ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਵਲੋਂ ਮੁਫ਼ਤ ਬੂਟੇ ਵੰਡਣ ਅਤੇ ਲਾਉਣ ਸਬੰਧੀ ਕੈਂਪ ਲਗਾਇਆ ਗਿਆ | ਕੈਂਪ ਵਿਚ 2000 ਫਲਦਾਰ, ਛਾਂਦਾਰ ਅਤੇ ਜੜੀ ਬੂਟੀਆਂ ਵਾਲੇ ਬੂਟੇ ...

ਪੂਰੀ ਖ਼ਬਰ »

ਅਗਰੋਹਾ ਦੇ ਸਰਕਾਰੀ ਕਾਲਜ ਦਾ ਨਾਂਅ ਮਹਾਰਾਣੀ ਮਾਧਵੀ ਦੇ ਨਾਂਅ 'ਤੇ ਰੱਖਣ ਦੀ ਮੰਗ

ਰਤੀਆ, 4 ਅਗਸਤ (ਬੇਅੰਤ ਕੌਰ ਮੰਡੇਰ)-ਅਗਰਵਾਲ ਵੈਸ਼ਿਆ ਸਮਾਜ, ਹਰਿਆਣਾ ਦੇ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਦੀ ਅਗਵਾਈ ਵਿਚ ਵੈਸ਼ਿਆ ਸਮਾਜ ਨੇ ਹਰਿਆਣਾ ਸਰਕਾਰ ਤੋਂ ਅਗਰੋਹਾ ਦੇ ਸਰਕਾਰੀ ਗਰਲਜ਼ ਕਾਲਜ ਦਾ ਨਾਂਅ ਮਹਾਰਾਜਾ ਅਗਰਸੇਨ ਦੀ ਪਤਨੀ ਮਹਾਰਾਣੀ ਮਾਧਵੀ ਦੇ ਨਾਂਅ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਸਰਕਾਰ ਆਪਣੇ ਉੱਚ ਅਫ਼ਸਰਾਂ ਨੂੰ ਦੇਵੇ ਸਮੂਹ ਧਰਮਾਂ ਦੇ ਸੱਭਿਆਚਾਰ ਦੀ ਸਿਖਲਾਈ-ਜਥੇ. ਦਾਦੂਵਾਲ

ਗੁਹਲਾ ਚੀਕਾ, 4 ਅਗਸਤ (ਓ.ਪੀ. ਸੈਣੀ)-ਪੰਜਾਬ ਤੇ ਹਰਿਆਣਾ ਸਰਕਾਰ ਨੂੰ ਆਪਣੇ ਉੱਚ ਅਫ਼ਸਰਾਂ ਨੂੰ ਸਮੂਹ ਧਰਮਾਂ ਦੇ ਸੱਭਿਆਚਾਰ ਦੀ ਸਿਖਲਾਈ ਦੇਣੀ ਚਾਹੀਦੀ ਹੈ | ਉਕਤ ਸ਼ਬਦ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਆਖੇ | ਉਨ੍ਹਾਂ ਕਿਹਾ ਕਿ ਆਈ.ਪੀ.ਐਸ., ਆਈ.ਏ.ਐਸ. ਤੇ ਪੀ.ਸੀ.ਐਸ. ...

ਪੂਰੀ ਖ਼ਬਰ »

ਕੇਂਦਰੀ ਵਿਦਿਆਲਯ (ਕੇ. ਵੀ. ਐਸ.) ਬੜੋਪਾਲ 'ਚ ਕਲਾਸ ਪਹਿਲੀ 'ਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ 7 ਤੱਕ

ਫਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਡਾ: ਨਰਹਰੀ ਸਿੰਘ ਬੰਗੜ ਨੇ ਜਾਣਕਾਰੀ ਦਿੱਤੀ ਕਿ ਵਿਦਿਅਕ ਸੈਸ਼ਨ 2020-21 ਲਈ ਕੇਂਦਰੀ ਵਿਦਿਆਲਯ (ਕੇ. ਵੀ. ਐਸ.) ਬੜੋਪਲ ਵਿਚ ਕਲਾਸ ਇਕ ਵਿਚ ਦਾਖਲੇ ਲਈ ਆਨ ਲਾਈਨ ਰਜਿਸਟ੍ਰੇਸ਼ਨ 7 ਅਗਸਤ ਸ਼ਾਮ ਨੂੰ 7 ਵਜੇ ਤੱਕ ...

ਪੂਰੀ ਖ਼ਬਰ »

ਪੀ.ਟੀ.ਆਈ. ਟੀਚਰਜ਼ ਯੂਨੀਅਨ ਦਾ ਵਫ਼ਦ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਨੂੰ ਮਿਲਿਆ

ਲੁਧਿਆਣਾ, 4 ਅਗਸਤ (ਅਮਰੀਕ ਸਿੰਘ ਬੱਤਰਾ)-ਨਵ ਨਿਯੁੱਕਤ ਪੀ.ਟੀ.ਆਈ. ਟੀਚਰਜ਼ ਯੂਨੀਅਨ ਦਾ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਮਿਲਿਆ ਅਤੇ ਮੰਗਾਂ ਸਬੰਧੀ ਇਕ ਮੈਮੋਰੰਡਮ ਸੌਾਪਿਆ ਅਤੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਲੱਖਾਂ ਲੋਕ ਜੁੜੇ ਹੋਏ ਹਨ ਰਾਸ਼ਨ ਡੀਪੂਆਂ ਨਾਲ

ਲੁਧਿਆਣਾ, 4 ਅਗਸਤ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਚੱਲ ਰਹੇ ਹਨ, ਜਿਨ੍ਹਾਂ ਤੋਂ ਸਰਕਾਰ ਦੀਆਂ ਵੱਖ-ਵਖ ਸਕੀਮਾਂ ਤਹਿਤ ਖਪਤਕਾਰਾਂ ਨੂੰ ਰਾਸ਼ਨ ਦਿੱਤਾ ...

ਪੂਰੀ ਖ਼ਬਰ »

ਸ਼ਰਾਬ ਦੇ 2 ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਲਾਜਪਤ ਨਗਰ ਅਤੇ ਕਾਲਕਾ ਜੀ ਦੇ ਥਾਣੇ ਦੀ ਪੁਲਿਸ ਨੇ 2 ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ ਹਰਿਆਣਾ ਤੋਂ ਸ਼ਰਾਬ ਲਿਆ ਕੇ ਦਿੱਲੀ ਵੇਚਦੇ ਸਨ | ਇਨ੍ਹਾਂ ਦੇ ਨਾਂਅ ਗੁਲਸ਼ਨ ਅਤੇ ਸੰਜੇ ਕੁਮਾਰ ਹਨ | ਪੁਲਿਸ ਨੇ ਇਨ੍ਹਾਂ ...

ਪੂਰੀ ਖ਼ਬਰ »

ਪੁਲਿਸ ਵਲੋਂ 3 ਚੋਰਾਂ ਕਾਬੂ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਨੇ 3 ਚੋਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ 14,100 ਰੁਪਏ ਨਕਦ, 3 ਚੋਰੀ ਕੀਤੇ ਮੋਬਾਈਲ, 2 ਦੇਸੀ ਪਿਸਤੌਲ, 4 ਜਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ | ...

ਪੂਰੀ ਖ਼ਬਰ »

ਯਮੁਨਾ ਨਦੀ 'ਚ 2 ਭਰਾਵਾਂ ਦੀ ਡੁੱਬਣ ਨਾਲ ਹੋਈ ਮੌਤ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਯਮੁਨਾ ਨਦੀ ਵਿਚ ਡੁੱਬ ਜਾਣ 'ਤੇ 2 ਭਰਾਵਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਨੇ ਘੰਟਿਆਂਬੱਧੀ ਤਲਾਸ਼ ਕਰਦੇ ਹੋਏ ਲੱਭ ਲਿਆ | ਇਨ੍ਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਸੈਨਿਕ ਵਿਹਾਰ ਦੇ ਕਈ ਵਿਅਕਤੀ ਸ਼੍ਰੋਮਣੀ ਅਕਾਲੀ ਦਲ (ਬ) 'ਚ ਹੋਏ ਸ਼ਾਮਿਲ

ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਸੈਨਿਕ ਵਿਹਾਰ ਇਲਾਕੇ ਨਾਲ ਸਬੰਧਤ ਸਮਾਰਟੀ ਚੱਢਾ ਤੇ ਜਸਪਾਲ ਸਿੰਘ ਸਮੇਤ ਕਈ ਹੋਰ ਲੋਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ 'ਚ ਸ਼ਾਮਿਲ ਹੋ ਗਏ | ਦਿੱਲੀ ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ਚੰਗੇ ਅਕਸ ਵਾਲਾ ਦੱਸ ਕੇ ਜ਼ਮਾਨਤ ਦੁਆਈ-ਸਿਰਸਾ

ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ਚੰਗੇ ਅਕਸ ਵਾਲਾ ਕਰਾਰ ਦੇ ਕੇ ਜ਼ਮਾਨਤ ਦੁਆ ਦਿੱਤੀ ਹੈ | ਸਿਰਸਾ ਨੇ ...

ਪੂਰੀ ਖ਼ਬਰ »

ਰਾਮਗੜ੍ਹੀਆ ਬੋਰਡ ਦਿੱਲੀ ਨੇ ਚੇਅਰਮੈਨ ਸੁਰਜੀਤ ਸਿੰਘ ਦੀ ਯਾਦ 'ਚ ਬੂਟੇ ਲਗਾਏ

ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)-ਰਾਮਗੜ੍ਹੀਆ ਬੋਰਡ ਦਿੱਲੀ ਵਲੋਂ ਸਵਰਗਵਾਸੀ ਚੇਅਰਮੈਨ ਸੁਰਜੀਤ ਸਿੰਘ ਦੀ ਯਾਦ 'ਚ ਬੂਟੇ ਲਗਾਏ ਗਏ | ਬੋਰਡ ਦੇ ਅਹੁਦੇਦਾਰਾਂ ਵਲੋਂ ਇਸ ਮੌਕੇ ਸੁਰਜੀਤ ਸਿੰਘ ਦੇ ਲੋਕ ਭਲਾਈ ਨਾਲ ਸਬੰਧਤ ਕਾਰਜਾਂ ਨੂੰ ਯਾਦ ਵੀ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਭਾਈ ਹਰਚਰਨਪ੍ਰੀਤ ਸਿੰਘ ਤੇ ਬੀਬੀ ਗਗਨਦੀਪ ਕੌਰ ਦਾ ਅਨੰਦ ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ

ਪਟਨਾ ਸਾਹਿਬ, 4 ਅਗਸਤ (ਕੁਲਵਿੰਦਰ ਸਿੰਘ ਘੁੰਮਣ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਖ਼ਾਲਸਾ ਦੇ ਸਪੁੱਤਰ ਹਰਚਰਨਪ੍ਰੀਤ ਸਿੰਘ ਦਾ ਅਨੰਦ ਕਾਰਜ ਟਾਟਾ ਨਗਰ, ਝਾਰਖੰਡ ਵਾਸੀ ਜਥੇਦਾਰ ਜਸਬੀਰ ਸਿੰਘ ਦੀ ਸਪੁੱਤਰੀ ...

ਪੂਰੀ ਖ਼ਬਰ »

ਜ਼ਿਆਦਾ ਕੋਰੋਨਾ ਦੇ ਮਰੀਜ਼ ਘਰਾਂ 'ਚ ਰਹਿ ਕੇ ਹੋ ਰਹੇ ਨੇ ਠੀਕ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਕੋਰੋਨਾ ਮਹਾਂਮਾਰੀ ਦਾ ਅੰਕੜਾ ਦਿਨੋ-ਦਿਨ ਘੱਟ ਹੋ ਰਿਹਾ ਹੈ | ਦਿੱਲੀ ਸਿਹਤ ਵਿਭਾਗ ਅਨੁਸਾਰ 2 ਜੁਲਾਈ ਤੱਕ ਹੋਮ ਆਈਸੋਲੇਸ਼ਨ ਵਿਚ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ 16,129 ਦੇ ਕਰੀਬ ਸੀ ਅਤੇ ਇਹ ਹੁਣ 5577 ਦੇ ਕਰੀਬ ...

ਪੂਰੀ ਖ਼ਬਰ »

ਦਿੱਲੀ 'ਚ ਚੱਲ ਰਹੀ ਨਾਨ-ਇਨਵੇਸਿਵ ਟੈਸਟਿੰਗ ਕੋਵਿਡ ਜਾਂਚ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਸ ਸਮੇਂ ਨਾਨ-ਇਨਵੇਸਿਵ ਟੈਸਟਿੰਗ ਕੋਵਿਡ ਜਾਂਚ ਹੋ ਰਹੀ ਹੈ ਅਤੇ ਇਸ 'ਚ 4 ਦਿਨਾਂ 'ਚ 5,000 ਲੋਕਾਂ ਦੀ ਜਾਂਚ ਕੀਤੀ ਗਈ ਹੈ | ਇਹ ਜਾਂਚ ਰੈਪਿਡ ਟੈਸਟਿੰਗ ਕਿੱਟ ਦੇ ਰਾਹੀਂ ਕੀਤੀ ਜਾ ਰਹੀ ਹੈ | ਇਸ ਸਬੰਧੀ ਡਾਕਟਰਾਂ ਦਾ ...

ਪੂਰੀ ਖ਼ਬਰ »

ਹੁਣ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਦੇ ਮਾਮਲੇ ਆ ਰਹੇ ਨੇ ਸਾਹਮਣੇ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ 'ਚ ਹੁਣ ਮਲੇਰੀਆ ਅਤੇ ਡੇਂਗੂ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਇਨ੍ਹਾਂ ਦੇ 8 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਮਲੇਰੀਆ ਦੇ 5 ਅਤੇ 3 ਡੇਂਗੂ ਦੇ ਮਾਮਲੇ ਹਨ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

31 ਮਾਰਚ, 2021 ਤੱਕ ਹੋ ਸਕੇਗਾ ਲਾਇਸੈਂਸ ਦਾ ਨਵੀਨੀਕਰਨ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਕੋੋਰੋਨਾ ਮਹਾਂਮਾਰੀ ਕਾਰਨ ਦਿੱਲੀ ਵਿਚ ਰੇਸਤਰਾਂ, ਦੁਕਾਨ, ਫੈਕਟਰੀ, ਤਹਿਬਜ਼ਾਰੀ ਤੇ ਪਟੜੀ ਵਾਲੇ ਹੁਣੇ 31 ਮਾਰਚ, 2021 ਤੱਕ ਆਪਣੇ ਲਾਇਸੈਂਸ ਦਾ ਨਵੀਨੀਕਰਨ ਕਰਾ ਸਕਣਗੇ ਅਤੇ ਇਸ ਦੀ ਹੋਈ ਦੇਰੀ ਪ੍ਰਤੀ ਕੋਈ ਜੁਰਮਾਨਾ ਨਹੀਂ ...

ਪੂਰੀ ਖ਼ਬਰ »

ਕੌਸ਼ਲ ਗਰੋਹ ਦਾ ਸ਼ੂਟਰ ਕਪਿਲ ਗਿ੍ਫ਼ਤਾਰ

ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਮੁੱਠਭੇੜ ਤੋਂ ਬਾਅਦ ਕੌਸ਼ਲ ਗਰੋਹ ਦੇ ਇਕ ਸ਼ੂਟਰ ਕਪਿਲ ਉਰਫ਼ ਰਵੀ ਨੂੰ ਕਾਬੂ ਕਰ ਲਿਆ | ਮੁੱਠਭੇੜ ਦੌਰਾਨ ਸ਼ੂਟਰ ਕਪਿਲ ਨੇ ਪੁਲਿਸ 'ਤੇ ਗੋਲੀ ਚਲਾਈ ਸੀ ਪਰ ਪੁਲਿਸ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX