ਤਾਜਾ ਖ਼ਬਰਾਂ


ਆਈ ਪੀ ਐੱਲ 2020 : ਰਾਇਲ ਚੈਲੇਂਜਰਸ ਬੈਂਗਲੌਰ ਨੇ ਜਿੱਤਿਆ ਮੈਚ
. . .  1 day ago
ਦੁਖਦਾਈ ਖਬਰ : ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ
. . .  1 day ago
ਫਗਵਾੜਾ ,21 ਸਤੰਬਰ { ਤਰਨਜੀਤ ਸਿੰਘ ਕਿੰਨੜਾ }- ਅਨੂਪਗੜ੍ਹ { ਸ੍ਰੀ ਗੰਗਾ ਨਗਰ } ਦੇ ਗੁਰਦੁਆਰਾ ਅਰੋਡਵੰਸ ਸਾਹਿਬ ਚ ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ...
ਨਵੀਂ ਦਿੱਲੀ : ਕੇਂਦਰ ਨੇ ਹਾੜ੍ਹੀ ਦੀਆਂ ਫਸਲਾਂ ਦਾ ਨਵਾਂ ਐੱਮ.ਐੱਸ.ਪੀ ਕੀਤਾ ਜਾਰੀ,ਕਣਕ ‘ਤੇ 50 ਰੁਪਈਏ ਦਾ ਵਾਧਾ
. . .  1 day ago
ਆਈ ਪੀ ਐੱਲ 2020 : 20 ਓਵਰਾਂ ਬਾਅਦ 163/5 , ਟੀਚਾ 164
. . .  1 day ago
ਨਸ਼ਾ ਤਸਕਰਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਝੜਪ ਵਿੱਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਸੰਦੌੜ , 21 ਸਤੰਬਰ ( ਜਸਵੀਰ ਸਿੰਘ ਜੱਸੀ )-ਜਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ ਸੰਦੌੜ ਵਿਖੇ ਪੈਂਦੇ ਠੇਕਿਆਂ ਦੇ ਠੇਕੇਦਾਰਾਂ ਤੇ ਨਸ਼ਾ ਤਸਕਰਾਂ ਵਿੱਚ ਆਪਸੀ ਝੜਪ ਹੋਣ ਕਾਰਨ ਪੰਜ ਵਿਅਕਤੀ ਗੰਭੀਰ ਜ਼ਖ਼ਮੀ ...
ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਸ ਦੀ ਹੋਈ ਝੜਪ
. . .  1 day ago
ਅਜਨਾਲਾ , 21 ਸਤੰਬਰ { ਗੁਰਪ੍ਰੀਤ ਢਿੱਲੋਂ} - ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਸ ਦੀ ਹੋਈ ਝੜਪ ਹੋਈ ਹੈ ।
ਆਈ ਪੀ ਐੱਲ 2020 : 10 ਓਵਰਾਂ ਬਾਅਦ 86/0
. . .  1 day ago
ਕੈਪਟਨ ਨੇ ਕਿਸਾਨਾਂ ਪ੍ਰਤੀ ਲਏ ਕੇਂਦਰ ਦੇ ਫ਼ੈਸਲੇ ਨੂੰ ਦੱਸਿਆ ਮਜ਼ਾਕ
. . .  1 day ago
ਚੰਡੀਗੜ੍ਹ ,21 ਸਤੰਬਰ { ਮਾਨ}- ਐਮ ਐਸ ਪੀ ਅਤੇ ਰਾਵੀ ਦੀਆਂ 5 ਫ਼ਸਲਾ 'ਤੇ ਕੇਂਦਰ ਦੇ ਫ਼ੈਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਦੱਸਿਆ ਹੈ ।
ਆਈ ਪੀ ਐੱਲ 2020 : 5 ਓਵਰਾਂ ਬਾਅਦ ਰਾਇਲ ਚੈਲੇਂਜਰਸ ਬੈਂਗਲੌਰ 48/0
. . .  1 day ago
ਆਈ ਪੀ ਐੱਲ 2020 : 2 ਓਵਰ ਦੇ ਬਾਅਦ ਬੈਂਗਲੌਰ ਦਾ ਸਕੋਰ 13/0
. . .  1 day ago
ਅਮਰੀਕਾ ਤੋਂ 140 ਡਿਪੋਰਟਰਾਂ ਨੂੰ ਲੈ ਕੇ 23 ਸਤੰਬਰ ਆਏਗੀ ਉਡਾਣ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ},21 ਸਤੰਬਰ (ਹੇਰ) -ਆਪਣੀਆਂ ਕੀਮਤੀ ਜਾਨਾਂ ਨੂੰ ਜੋਖਮ ਵਿਚ ਪਾ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਏ ਅਤੇ ਓਸ ਮਗਰੋਂ ਓਥੋਂ ਦੀ ਪੁਲਿਸ ਅੜਿੱਕੇ ਆਉਣ ਅਤੇ ਜੇਲ੍ਹਾਂ ਚੋ ਆਪਣੀ ਕਾਨੂੰਨੀ ...
ਆਈ ਪੀ ਐੱਲ 2020 : ਟਾਸ ਜਿੱਤ ਕੇ ਸਨਰਾਇਜ਼ਰਸ ਹੈਦਰਾਬਾਦ ਵੱਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ ਪੀ ਐੱਲ 2020 : ਕੋਹਲੀ ਤੇ ਵਾਰਨਰ ਹੋਣਗੇ ਆਹਮੋ ਸਾਹਮਣੇ , ਕੁੱਝ ਦੇਰ ਬਾਅਦ ਹੋਵੇਗੀ ਟਾਸ
. . .  1 day ago
ਬੰਗਾ ਦੇ ਮਨਮਿੰਦਰ ਕੁਮਾਰ ਮੋਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਪੰਜਾਬ ਦੇ ਪ੍ਰਧਾਨ ਚੁਣੇ
. . .  1 day ago
ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਸੀਨੀਅਰ ਕਾਂਗਸਰੀ ਆਗੂ ਮਨਮਿੰਦਰ ਕੁਮਾਰ ਮੋਨੂੰ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਰਾਸ਼ਟਰੀ ਮਜ਼ਦੂਰ ਸੈੱਲ ਪੰਜਾਬ ਦਾ ਪ੍ਰਧਾਨ ਸੁਆਮੀ ਨਾਥ ਜੈਸਵਾਲ ਕੌਮੀ ਪ੍ਰਧਾਨ ...
ਮੋਗਾ 'ਚ ਕੋਰੋਨਾ ਦੇ ਲਈਆਂ ਦੋ ਹੋਰ ਜਾਨ, 25 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ 'ਚ ਅੱਜ ਕੋਰੋਨਾ ਕਾਰਨ ਅੱਜ ਦੋ ਹੋਰ ਮਰੀਜ਼ਾਂ ਨੇ ਦੋਮ ਤੋੜ ਦਿੱਤਾ। ਇਨ੍ਹਾਂ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 58 ਹੋ ਗਈ ਹੈ। ਉੱਥੇ ਹੀ ਅੱਜ...
ਲੁਧਿਆਣਾ 'ਚ ਕੋਰੋਨਾ ਕਾਰਨ 9 ਮਰੀਜ਼ਾਂ ਦੀ ਮੌਤ, 165 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 21 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 9 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 5 ਮਰੀਜ਼ ਲੁਧਿਆਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 254 ਮਾਮਲੇ ਆਏ ਸਾਹਮਣੇ, 4 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 254 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 8424...
ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 87 ਨਵੇਂ ਮਾਮਲੇ ਆਏ ਸਾਹਮਣੇ ਤੇ 2 ਮਰੀਜ਼ਾਂ ਦੀ ਮੌਤ
. . .  1 day ago
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 87 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 3795 ਹੋ ਗਈ ਹੈ, ਜਦਕਿ 2 ਮਰੀਜ਼ਾਂ ਦੀ ਮੌਤ ਹੋਣ...
ਪਠਾਨਕੋਟ 'ਚ ਕੋਰੋਨਾ ਦੇ 56 ਹੋਰ ਮਾਮਲਿਆਂ ਦੀ ਪੁਸ਼ਟੀ, ਤਿੰਨ ਹੋਰ ਮੌਤਾਂ
. . .  1 day ago
ਪਠਾਨਕੋਟ, 21 ਸਤੰਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਪਠਾਨਕੋਟ ਜ਼ਿਲ੍ਹੇ 'ਚ ਸੋਮਵਾਰ ਨੂੰ 56 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ...
4 ਹਜ਼ਾਰ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ
. . .  1 day ago
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)- ਚੌਕਸੀ ਵਿਭਾਗ ਹੁਸ਼ਿਆਰਪੁਰ ਵਲੋਂ ਸਹਾਇਕ ਸਬ-ਇੰਸਪੈਕਟਰ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ...
ਖੇਤੀ ਬਿੱਲਾਂ ਦੇ ਵਿਰੋਧ 'ਚ 'ਆਪ' ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ
. . .  1 day ago
ਚੰਡੀਗੜ੍ਹ, 21 ਸਤੰਬਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਦੇ ਵਫ਼ਦ ਵਲੋਂ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਫ਼ਦ 'ਚ 'ਆਪ' ਦੇ ਪੰਜਾਬ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 70 ਹੋਰ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 70 ਹੋਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦਾ ਕੁੱਲ ਅੰਕੜਾ...
ਖੇਤੀ ਬਿੱਲਾਂ 'ਤੇ ਹਸਤਾਖ਼ਰ ਨਾ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦੇ ਵਫ਼ਦ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਸਤੰਬਰ- ਸੰਸਦ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿਦ ਨਾਲ...
ਕੋਰੋਨਾ ਦਾ ਵਧਿਆ ਕਹਿਰ : ਸ੍ਰੀ ਮੁਕਤਸਰ ਸਾਹਿਬ ਵਿਖੇ 66 ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 66 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਮਰੀਜ਼ਾਂ 'ਚ ਸ੍ਰੀ ਮੁਕਤਸਰ ਸਾਹਿਬ ਦੇ 14, ਜ਼ਿਲ੍ਹਾ ਜੇਲ੍ਹ ਦੇ 5...
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਖ਼ਿਲਾਫ਼ ਕਾਂਗਰਸੀਆਂ ਨੇ ਬੰਗਾ 'ਚ ਦਿੱਤਾ ਧਰਨਾ
. . .  1 day ago
ਬੰਗਾ, 21ਸਤੰਬਰ (ਜਸਬੀਰ ਸਿੰਘ ਨੂਰਪੁਰ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਗਵਾਈ 'ਚ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੇ ਸਾਂਝੇ ਤੌਰ 'ਤੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਜਗਰਾਓਂ

ਖੇਤੀ ਆਰਡੀਨੈਂਸਾਂ ਖ਼ਿਲਾਫ਼ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਜਗਰਾਉਂ, 15 ਸਤੰਬਰ (ਜੋਗਿੰਦਰ ਸਿੰਘ)- ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੱਜ ਇਥੇ ਆੜ੍ਹਤੀਆਂ ਵਲੋਂ ਦੁਕਾਨਾਂ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ | ਆੜ੍ਹਤੀ ਬਲਵਿੰਦਰ ਸਿੰਘ ਭੰਮੀਪੁਰਾ ਦੀ ਅਗਵਾਈ 'ਚ ਪ੍ਰਦਰਸ਼ਨ ਲਈ ਸੜਕ 'ਤੇ ਪੁੱਜੇ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਆਰਡੀਨੈਂਸ ਹਰ ਵਰਗ ਲਈ ਮਾਰੂ ਸਾਬਤ ਹੋਣਗੇ | ਆੜ੍ਹਤੀ ਆਗੂਆਂ ਨੇ ਕਿਹਾ ਕਿ ਇਸ ਮੁੱਦੇ 'ਤੇ ਪੰਜਾਬ ਤੋਂ ਇਲਾਵਾ ਦੂਸਰੇ ਰਾਜਾਂ ਦੇ ਕਿਸਾਨਾਂ ਵਲੋਂ ਵੀ ਵੱਡੇ ਪੱਧਰ 'ਤੇ ਰੋਸ ਪ੍ਰਗਟਾਉਂਦਿਆਂ ਇਹ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਸਮੇਂ ਪੰਜਾਬ ਦੇ ਕਿਸਾਨ ਤੇ ਆੜ੍ਹਤੀਏ ਥਾਂ-ਥਾਂ ਇਕੱਠੇ ਹੋ ਕੇ ਰੋਸ ਪ੍ਰਗਟਾ ਰਹੇ ਹਨ ਤੇ ਅੱਜ ਆੜ੍ਹਤੀ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ 'ਤੇ ਹੀ ਜਗਰਾਉਂ 'ਚ ਵੀ ਆੜ੍ਹਤੀਆਂ ਵੱਲੋਂ ਦੂਸਰੀਆਂ ਧਿਰਾਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾ ਗਿਆ | ਆੜ੍ਹਤੀ ਬਲਵਿੰਦਰ ਸਿੰਘ ਭੰਮੀਪੁਰਾ ਨੇ ਕਿਹਾ ਕਿ ਉਹ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਡਟੇ ਰਹਿਣਗੇ ਤੇ ਇਸ ਮੁੱਦੇ 'ਤੇ ਆਏ ਹਰ ਸੁਨੇਹੇ ਨੂੰ ਲਾਗੂ ਕਰਨਗੇ | ਸਮੂਹ ਆੜ੍ਹਤੀਆਂ ਵਲੋਂ ਮਤਾ ਪਾਸ ਕਰਕੇ ਖੇਤੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ਗਈ | ਇਸ ਮੌਕੇ ਜਗਪਾਲ ਸਿੰਘ ਕਲੇਰ, ਪਰਮਜੀਤ ਸਿੰਘ ਪੰਮਾ, ਧਰਮਿੰਦਰ ਭਾਰਦਵਾਜ, ਰਵੀ ਗੋਇਲ, ਸੱਤਪਾਲ, ਪ੍ਰਦੀਪ ਗਰਗ, ਅਵੀ ਜੈਨ, ਜਗਤਾਰ ਸਿੰਘ ਆਦਿ ਹਾਜ਼ਰ ਸਨ |
ਖੇਤੀ ਬਿੱਲਾਂ ਦੇ ਵਿਰੋਧ 'ਚ ਮੁੱਲਾਂਪੁਰ ਦਾਣਾ ਮੰਡੀ ਬੰਦ ਰਹੀ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਅੱਜ ਦਾਣਾ ਮੰਡੀ ਮੁੱਲਾਂਪੁਰ ਦਾਖਾ ਦੇ ਸਮੁੱਚੇ ਆੜ੍ਹਤੀ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰੀ ਖੇਤੀ ਆਰਡੀਨੈਂਸ ਖੇਤੀ ਦੇ ਮਾਰਕੀਟਿੰਗ ਢਾਂਚੇ ਨੂੰ ਨਿੱਜੀ ਹੱਥਾਂ 'ਚ ਦੇਣ ਦਾ ਮੰਤਵ ਦੇਸ਼ ਦੀ ਕਿਰਸਾਨੀ, ਆੜ੍ਹਤੀਆਂ ਨੂੰ ਕਮਜ਼ੋਰ ਕਰਨਾ ਹੋਵੇਗਾ | ਕੇਂਦਰੀ ਖੇਤੀ ਆਰਡੀਨੈਂਸਾਂ (ਮੰਡੀਕਰਨ, ਖੇਤੀ, ਠੇਕਾ) ਜ਼ਰੂਰੀ ਵਸਤਾਂ ਦਾ ਕਾਨੂੰਨ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਪੰਜਾਬ ਭਰ 'ਚ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੁੰਦਿਆਂ ਦਾਣਾ ਮੰਡੀ ਮੁੱਲਾਂਪੁਰ ਆੜ੍ਹਤੀ ਐਸੋਸੀਏਸ਼ਨ ਸੈਕਟਰੀ ਰਜਿੰਦਰ ਸਿੰਘ ਮਾਜਰੀ, ਆੜ੍ਹਤੀ ਮਹਾਂਵੀਰ ਬਾਂਸਲ, ਜਥੇਦਾਰ ਮੱਘਰ ਸਿੰਘ ਬੜੈਚ, ਆੜ੍ਹਤੀ ਕਿ੍ਸ਼ਨ ਧੋਤੀਵਾਲਾ, ਆੜ੍ਹਤੀ ਪ੍ਰਦੀਪ ਸਿੰਘ ਭਰੋਵਾਲ, ਆੜ੍ਹਤੀ ਸੇਵਾ ਸਿੰਘ ਖੇਲਾ, ਆੜ੍ਹਤੀ ਸ਼ਾਮ ਲਾਲ ਜਿੰਦਲ, ਆੜ੍ਹਤੀ ਪ੍ਰਦੀਪ ਜਗਰਾਉਂ, ਸਤਵੰਤ ਸਿੰਘ ਸੇਖੋਂ, ਹੋਰਨਾਂ ਭਾਰੀ ਵਿਰੋਧ ਦੇ ਬਾਵਜੂਦ ਖੇਤੀ ਸਬੰਧੀ ਤਿੰਨ ਬਿੱਲ ਲੋਕ ਸਭਾ 'ਚ ਪੇਸ਼ ਹੋਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਬਿੱਲ ਪਾਸ ਹੋਣ ਨਾਲ ਕਿਸਾਨੀ, ਆੜ੍ਹਤ ਵਪਾਰ ਪੂੰਜੀਪਤੀਆਂ ਦੇ ਹੱਥਾਂ ਵਿਚ ਚਲਾ ਜਾਵੇਗਾ | ਆੜ੍ਹਤੀਆਂ ਵਲੋਂ ਖੇਤੀ ਬਿੱਲ ਦੇ ਵਿਰੋਧ 'ਚ ਡਟੇ ਰਹਿਣ ਦਾ ਬਿਗੁਲ ਵਜਾਇਆ |
ਕੇਂਦਰ ਸਰਕਾਰ ਦੇ ਲੋਕਮਾਰੂ ਫ਼ੈਸਲੇ ਖ਼ਿਲਾਫ਼ ਦਾਣਾ ਮੰਡੀ ਰਾਏਕੋਟ ਬੰਦ ਰਹੀ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਆਰਡੀਨੈਂਸ ਸੰਸਦ ਵਿਚ ਪਾਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੀਆਂ ਵਿਉਂਤਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਨੂੰ ਪੰਜਾਬ ਦੇ ਆੜ੍ਹਤੀਆ, ਮਜ਼ਦੂਰ ਅਤੇ ਅਕਾਊਟੈਂਟ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਯਸਪਾਲ ਬਾਂਸਲ, ਵਿਨੋਦ ਕਤਿਆਲ, ਗੁਰਮੇਲ ਸਿੰਘ ਛੰਨਾਂ ਆਦਿ ਆੜ੍ਹਤੀਆਂ ਨੇ ਦੱਸਿਆ ਕਿ ਕਿਸਾਨਾਂ ਅਤੇ ਆੜ੍ਹਤੀਆ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਆਪਸੀ ਮੇਲ-ਮਿਲਾਪ ਨਾਲ ਚੱਲਿਆ ਆ ਰਿਹਾ ਹੈ ਜਿਸ ਨੂੰ ਸਾਡੇ ਦੇਸ਼ ਦੀ ਕੇਂਦਰ ਸਰਕਾਰ ਬਰਦਾਸ਼ਤ ਨਹੀਂ ਕਰ ਰਹੀਂ ਜੋ ਇਸ ਨਹੁੰ-ਮਾਸ ਦੇ ਰਿਸ਼ਤੇ ਨੂੰ ਤੋੜਨ ਲਈ ਜੁਟੀ ਹੋਈ ਹੈ | ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਆਰਡੀਨੈਂਸ ਲਾਗੂ ਕਰਕੇ ਸੂਬੇ ਵਿਚ ਅਜਿਹਾ ਕੀਤਾ ਤਾਂ ਪੰਜਾਬ ਦੀ ਕਿਸਾਨੀ ਤੇ ਜਵਾਨੀ ਤਬਾਹ ਹੋ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਹੋਵੇਗੀ | ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਇਸ ਆਰਡੀਨੈਂਸ ਨਾਲ ਕਈ ਵਰਗਾਂ ਨੂੰ ਦੋ ਡੰਗ ਦੀ ਰੋਟੀ ਤੋਂ ਵਾਂਝਾ ਕਰਨ ਚੱਲੀ ਹੈ | ਆੜ੍ਹਤੀਆ, ਮਜ਼ਦੂਰਾਂ ਤੇ ਅਕਾਊਟੈਂਟ ਯੂਨੀਅਨ ਰਾਏਕੋਟ ਨੇ ਕੇਂਦਰ ਸਰਕਾਰ ਦੇ ਲੋਕਮਾਰੂ ਫ਼ੈਸਲੇ ਖ਼ਿਲਾਫ਼ ਅੱਜ ਦਾਣਾ ਮੰਡੀ ਰਾਏਕੋਟ ਬੰਦ ਕਰਕੇ ਕਾਲੇ ਕਾਨੂੰਨ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਦਾ ਮਾਹੌਲ ਅਸ਼ਾਂਤਮਈ ਬਣ ਜਾਵੇਗਾ |

ਪਿੰਡ ਬੱਸੀਆਂ ਵਿਖੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਕਲੱਬ ਪ੍ਰਧਾਨ ਸਮੇਤ ਅਹੁਦੇਦਾਰ ਸਨਮਾਨਿਤ

ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)- ਪਿੰਡ ਬੱਸੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਏਕੋਟ ਬਲਵਿੰਦਰ ਸਿੰਘ ਸੰਧੂ ਵਲੋਂ ਯੂਥ ਸਪੋਰਟਸ ਕਲੱਬ ਸ਼ਹੀਦ ਭਗਤ ਸਿੰਘ ਦੇ ਅਹੁਦੇਦਾਰਾਂ ਸਮੇਤ ਮੈਂਬਰਾਂ ਨੂੰ ਸਮਾਜ ਸੇਵੀ ਕਾਰਜਾਂ ਤੇ ਲੋੜਵੰਦ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ-ਤਲਵੰਡੀ/ਰਾਏਕੋਟ

ਰਾਏਕੋਟ, 15 ਸਤੰਬਰ (ਸੁਸ਼ੀਲ)- ਕੇਂਦਰ ਦੀ ਮੋਦੀ ਸਰਕਾਰ ਖੇਤੀ ਆਰਡੀਨੈਂਸ ਲਾਗੂ ਕਰਕੇ ਕਿਸਾਨੀ ਨੂੰ ਖ਼ਤਮ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਸਰਕਾਰ ਦੇ ਇਸ ਕਦਮ ਦੇ ਨਾਲ ਹੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਵੀ ਨੰਗਾ ਹੋ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਅਕਾਲੀ ਸਰਕਾਰ ਵਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਬੰਦ ਕਰਕੇ ਕਾਂਗਰਸ ਨੇ ਲੋਕ ਹਿੱਤਾਂ 'ਤੇ ਡਾਕਾ ਮਾਰਿਆ-ਧਾਲੀਵਾਲ/ਗੋਲਡੀ

ਗੁਰੂਸਰ ਸੁਧਾਰ, 15 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਸਬਾ ਗੁਰੂਸਰ ਸੁਧਾਰ ਵਿਖੇ ਵਰਕਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਝੂਠੀਆਂ ਸਹੁੰਆਂ ਤੇ ਝੂਠੇ ਵਾਅਦੇ ...

ਪੂਰੀ ਖ਼ਬਰ »

ਕੈਪਟਨ ਸੰਧੂ ਵਲੋਂ ਮਰਹੂਮ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਹੈਪੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਸਿੱਧਵਾਂ ਬੇਟ, 15 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਅਤੇ ਦਲਿਤਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਰਾਜਵਿੰਦਰ ਸਿੰਘ ਹੈਪੀ ਦੇ ਸ਼ਰਧਾਂਜਲੀ ਸਮਾਰੋਹ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਮਹਾਨਾਇਕ ਹੌਲਦਾਰ ਈਸ਼ਰ ਸਿੰਘ ਦੀ ਬਰਸੀ ਮੌਕੇ ਪਾਠ ਦੇ ਭੋਗ ਪਾਏ

ਰਾਏਕੋਟ, 15 ਸਤੰਬਰ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ)-ਸਾਰਾਗੜ੍ਹੀ ਦੇ ਮਹਾਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ ਦੀ ਬਰਸੀ ਸਬੰਧੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਝੋਰੜਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਦੇ ਢੰਗ ਨਾਲ ਮਨਾਈ ਗਈ | ਇਸ ਮੌਕੇ ਸ਼ਹੀਦ ਈਸ਼ਰ ...

ਪੂਰੀ ਖ਼ਬਰ »

ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨੂੰ ਲੈ ਕੇ ਪਾਇਆ ਭੰਬਲਭੂਸਾ ਬੇਲੋੜਾ-ਚੇਅਰਮੈਨ ਵੜਿੰਗ

ਮੁੱਲਾਂਪੁਰ-ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨੂੰ ਲੈ ਕੇ ਹਲਕਾ ਦਾਖਾ ਵਿਧਾਇਕ ਨੂੰ ਭੰਬਲਭੂਸਾ ਨਹੀਂ ਪਾਉਣਾ ਚਾਹੀਦਾ, ਕੇਂਦਰੀ ਗ੍ਰਾਂਟ ਪੰਜਾਬ, ਹਲਕਾ ਦਾਖਾ ਦੀਆਂ ਪੰਚਾਇਤਾਂ ਦਾ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਜਗਰਾਉਂ ਦੇ 3 ਅਧਿਕਾਰੀਆਂ ਤੇ 4 ਮੁਲਾਜ਼ਮਾਂ ਨੂੰ 'ਕੋਰੋਨਾ ਯੋਧੇ' ਪੁਰਸਕਾਰ ਮਿਲਿਆ

ਜਗਰਾਉਂ, 15 ਸਤੰਬਰ (ਗੁਰਦੀਪ ਸਿੰਘ ਮਲਕ)– ਕੋਰੋਨਾ ਮਹਾਂਮਾਰੀ ਕਾਰਨ ਪੰਜਾਬ 'ਚ ਲੱਗੇ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਤਾਜ਼ੀਆਂ ਸ਼ਬਜੀਆਂ ਮੁਹੱਈਆ ਕਰਵਾਉਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਮਾਰਕੀਟ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਨਜ਼ਦੀਕੀ ਸਾਥੀ ਸਰਪੰਚ ਸ਼ਾਦੀ ਸਿੰਘ ਭੈਣੀ ਅਰਾਈਆਂ ਦਾ ਦਿਹਾਂਤ

ਸਿੱਧਵਾਂ ਬੇਟ, 15 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਵਿਧਾਨ ਸਭਾ ਹਲਕਾ ਜਗਰਾਉਂ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਤੇ ਪੰਜਾਬ ਟਿਊਵਬੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੈਣੀ ਦੇ ਨਜ਼ਦੀਕੀ ਸਾਥੀ ਤੇ ਪਿੰਡ ਭੈਣੀ ਅਰਾਈਆਂ ਦੇ ਸਰਪੰਚ ਸ਼ਾਦੀ ...

ਪੂਰੀ ਖ਼ਬਰ »

ਸਿੱਖਿਆ ਦੇ ਖੇਤਰ 'ਚ ਜੈਨ ਸਮਾਜ ਵਲੋਂ ਜਗਰਾਉਂ 'ਚ ਅਹਿਮ ਯੋਗਦਾਨ ਪਾਇਆ ਜਾ ਰਿਹਾ-ਗਰੇਵਾਲ

ਜਗਰਾਉਂ, 15 ਸਤੰਬਰ (ਜੋਗਿੰਦਰ ਸਿੰਘ)- ਸਨਮਤੀ ਸਕੂਲ ਜਗਰਾਉਂ ਵਿਖੇ ਰੱਖੇ ਸਨਮਾਨ ਸਮਾਰੋਹ 'ਚ ਸ਼ਾਮਿਲ ਹੁੰਦਿਆਂ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਜੈਨ ਸਮਾਜ ਵਲੋਂ ਇਥੇ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ, ...

ਪੂਰੀ ਖ਼ਬਰ »

ਦਾਖਾ ਸਕੂਲ 'ਚ ਮੈਰੀਟੋਰੀਅਸ ਵਿਦਿਆਰਥੀ ਦਾ ਸਨਮਾਨ

ਮੁੱਲਾਂਪੁਰ-ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਪਿ੍ੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਦੀ ਅਗਵਾਈ ਹੇਠ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਸਮੇਂ ਮੈਰੀਟੋਰੀਅਸ ਸਕੂਲ ਵਿਚ 11ਵੀਂ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਵਲੋਂ ਸਾਂਝ ਕੇਂਦਰਾਂ 'ਚ ਬੂਟੇ ਲਗਾਉਣ ਦੀ ਸ਼ੁਰੂਆਤ

ਜਗਰਾਉਂ/ਸੁਧਾਰ, 15 ਸਤੰਬਰ (ਗੁਰਦੀਪ ਸਿੰਘ ਮਲਕ, ਬਲਵਿੰਦਰ ਸਿੰਘ ਧਾਲੀਵਾਲ)–ਜੰਗਲਾਤ ਵਿਭਾਗ ਰੇਂਜ ਜਗਰਾਉਂ ਵਲੋਂ ਪੁਲਿਸ ਸਾਂਝ ਕੇਂਦਰਾਂ ਅਤੇ ਖ਼ਾਲੀ ਪਾਈਆਂ ਸਰਕਾਰੀ ਜਾਇਦਾਦਾਂ ਨੂੰ ਜੰਗਲਾਤ ਦੇ ਘੇਰੇ 'ਚ ਲਿਆਂਦਾ ਜਾਵੇਗਾ ਤਾਂ ਕਿ ਸਰਕਾਰੀ ਦਫ਼ਤਰਾਂ 'ਚ ਆਉਣ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾਉਣ ਵਾਲੇ 'ਤੇ ਕੇਸ ਦਰਜ

ਇਯਾਲੀ/ਥਰੀਕੇ, 15 ਸਤੰਬਰ (ਰਾਜ ਜੋਸ਼ੀ)- ਲਾਗਲੇ ਪਿੰਡ ਪ੍ਰਤਾਪ ਸਿੰਘ ਵਾਲਾ ਦੇ ਵਾਸੀ ਮੋਹਿਤ ਪੁੱਤਰ ਕਾਲੂ ਵਲੋਂ ਪਿੰਡ ਦੀ ਹੀ 15 ਸਾਲਾ ਨਾਬਾਲਗ ਲੜਕੀ ਨੂੰ ਵਰਗਲਾ ਕੇ ਘਰੋਂ ਭਜਾਉਣ ਖ਼ਿਲਾਫ਼ ਕੇਸ ਦਰਜ ਹੋਇਆ ਹੈ | ਥਾਣਾ ਪੀ.ਏ.ਯੂ. ਵਿਖੇ ਕਰਮਵੀਰ ਕੁਮਾਰ ਵਾਸੀ ਪ੍ਰਤਾਪ ...

ਪੂਰੀ ਖ਼ਬਰ »

ਰਾਸ਼ਟਰੀ ਹਿੰਦੀ ਦਿਵਸ ਮਨਾਇਆ

ਗੁਰੂਸਰ ਸੁਧਾਰ, 15 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਵਿਖੇ ਮਨਾਏ ਗਏ ਰਾਸ਼ਟਰੀ ਹਿੰਦੀ ਦਿਵਸ ਦੌਰਾਨ ਮਾਰਚ 2020 ਦੀ ਦਸਵੀਂ ਬੋਰਡ ਪ੍ਰੀਖਿਆ ਦੇ 25 ਵਿਦਿਆਰਥੀਆਂ ਤੇ ਅੱਠਵੀਂ ਦੀ ਬੋਰਡ ਜਮਾਤ ਦੇ 15 ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਮੁਫ਼ਤ ਡਾਕਟਰੀ ਜਾਂਚ ਕੈਂਪ

ਮੁੱਲਾਂਪੁਰ-ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵੱਧ ਰਹੇ ਕੋਰੋਨਾ ਪ੍ਰਭਾਵ ਵਾਲੇ ਦਿਨਾਂ 'ਚ ਲੋੜਵੰਦ ਤੇ ਗਰੀਬਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਮੋਹਣ ਸਿੰਘ ਸਰਾਂ ਵਲੋਂ ਆਪਣੇ ਮੈਡੀਕਲ ਸਟੋਰ ਨਜ਼ਦੀਕ ਗੁਰਦੁਆਰਾ ਭਗਤ ਰਵਿਦਾਸ ਜੀ ਤਪੋ ਅਸਥਾਨ ਬਾਬਾ ਮੱਖਣ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਸੁਧਾਰ ਦੇ ਖਿਡਾਰੀ ਦੀ 'ਈਸਟ ਬੰਗਾਲ' ਫੁੱਟਬਾਲ ਕਲੱਬ ਲਈ ਚੋਣ

ਗੁਰੂਸਰ ਸੁਧਾਰ, 15 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਵਿਦਿਆਰਥੀ ਮਨਵੀਰ ਸਿੰਘ ਦੀ ਤਿੰਨ ਸਾਲਾ ਲਈ ਭਾਰਤ ਦੇ ਸਿਰਕੱਢ ਫੁੱਟਬਾਲ ਕਲੱਬ 'ਈਸਟ ਬੰਗਾਲ' ਲਈ ਚੋਣ ਹੋਈ ਹੈ | ਜ਼ਿਕਰਯੋਗ ਹੈ ਕਿ ਕਾਲਜ ਦਾ ਇਹ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਕਮਾਲਪੁਰਾ 'ਚ ਆਨਲਾਈਨ 'ਹਿੰਦੀ ਦਿਵਸ' ਮਨਾਇਆ

ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਕਮਾਲਪੁਰਾ ਵਿਖੇ ਆਨਲਾਈਨ 'ਹਿੰਦੀ ਦਿਵਸ' ਮਨਾਇਆ ਗਿਆ ਜਿਸ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਵੱਖ-ਵੱਖ ਵਿਦਿਆਰਥੀਆਂ ਨੇ ਕਵਿਤਾ, ਸਲੋਗਨ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ 'ਦਲਿਤ ਵਿਦਿਆਰਥੀ ਬਚਾਓ ਯਾਤਰਾ' ਦੇ ਪਹਿਲੇ ਪੜਾਅ ਦਾ ਐਲਾਨ

ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੋਸਟ ਮੈਟਿ੍ਕ ਸਕਾਲਰਸ਼ਿੱਪ ਦੇ ਬਹੁ-ਕਰੋੜੀ ਘੁਟਾਲੇ ਸਬੰਧੀ ਲੋਕ ਇਨਸਾਫ਼ ਪਾਰਟੀ ਵਲੋਂ 'ਦਲਿਤ ਵਿਦਿਆਰਥੀਆਂ ਬਚਾਓ ਯਾਤਰਾ' ਦੇ ਪਹਿਲੇ ਪੜ੍ਹਾਅ ਦੇ ਪ੍ਰੋਗਰਾਮ ਦਾ ਐਲਾਨ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਸਾਬਕਾ ਸਰਪੰਚ ਮਾਤਾ ਗੁਰਮੇਲ ਕੌਰ ਹਠੂਰ ਨਮਿੱਤ ਭੋਗ ਭਲਕੇ

ਹਠੂਰ, 15 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਮਾ: ਸੰਤੋਖ ਸਿੰਘ ਹਠੂਰ ਦੀ ਪਤਨੀ, ਮਾ: ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਦੀ ਮਾਤਾ ਗੁਰਮੇਲ ਕੌਰ ਸਾਬਕਾ ਸਰਪੰਚ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਨਮਿੱਤ ਅਰੰਭ ਕਰਵਾਏ ਸਹਿਜ ਪਾਠ ਦੇ ਭੋਗ 17 ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਇਤਿਹਾਸ 'ਤੇ ਸਮੁੱਚੀ ਸਿੱਖ ਕੌਮ ਨੂੰ ਮਾਣ ਹੈ-ਧਾਲੀਵਾਲ

ਜਗਰਾਉਂ, 15 ਸਤੰਬਰ (ਜੋਗਿੰਦਰ ਸਿੰਘ)-ਸਾਰਾਗੜ੍ਹੀ ਦੀ ਲੜਾਈ ਦੌਰਾਨ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ 'ਚ ਲੜਦਿਆਂ ਸਿਰਫ਼ 21 ਨੌਜਵਾਨਾਂ ਨੇ ਸਿੱਖ ਇਤਿਹਾਸ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਸੀ ਤੇ ਇਸ ਲੜਾਈ ਨੇ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਨੂੰ ਦੁਨੀਆਂ ਭਰ 'ਚ ...

ਪੂਰੀ ਖ਼ਬਰ »

ਹਲਕਾ ਗਿੱਲ ਦੇ ਸਰਬਪੱਖੀ ਵਿਕਾਸ ਲਈ ਹਰ ਪਿੰਡ ਨੂੰ ਵੱਡੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ-ਵਿਧਾਇਕ ਵੈਦ

ਹੰਬੜਾਂ, 15 ਸਤੰਬਰ (ਹਰਵਿੰਦਰ ਸਿੰਘ ਮੱਕੜ)-ਹਲਕਾ ਗਿੱਲ ਦੇ ਵਿਕਾਸ ਲਈ ਹਰ ਪਿੰਡ ਨੂੰ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਲੋੜ ਅਨੁਸਾਰ ਵਿਕਾਸ ਲਈ ਗ੍ਰਾਂਟਾਂ ਦਾ ਸਿਲਸਿਲਾ ਜਾਰੀ ਹੈ | ਇਸ ਤਹਿਤ ਅੱਜ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਪਿੰਡ ...

ਪੂਰੀ ਖ਼ਬਰ »

ਸਿੱਧਵਾਂ ਬੇਟ ਦੇ ਵਿਕਾਸ ਕੰਮਾਂ ਲਈ 28 ਲੱਖ ਤੇ ਮਨਰੇਗਾ ਲਈ 20 ਲੱਖ ਦੀ ਗ੍ਰਾਂਟ ਜਾਰੀ

ਸਿੱਧਵਾਂ ਬੇਟ, 15 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੋਦੀ ਸਰਕਾਰ ਵਲੋਂ ਸਥਾਨਕ ਕਸਬੇ ਦੇ ਵਿਕਾਸ ਕਾਰਜਾਂ ਲਈ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ 28 ਲੱਖ ਦੀ ਗ੍ਰਾਂਟ ਤੇ ਮਨਰੇਗਾ ਮਜ਼ਦੂਰਾਂ ਲਈ ਜਾਰੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ 'ਨੌਜਵਾਨ ਵਿਦਿਆਰਥੀ ਕਨਵੈਨਸ਼ਨ' ਸਬੰਧੀ ਮੀਟਿੰਗ

ਜੋਧਾਂ, 15 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਜਸਵਿੰਦਰ ਸਿੰਘ ਕਾਲਖ ਦੀ ਪ੍ਰਧਾਨਗੀ ਹੇਠ ਜੋਧਾਂ ਵਿਖੇ ਹੋਈ ਜਿਸ ਵਿਚ 29 ਸਤੰਬਰ ਨੂੰ ਹੋਣ ਵਾਲੀ ਕਨਵੈਨਸ਼ਨ ਸਬੰਧੀ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ 'ਦਲਿਤ ਵਿਦਿਆਰਥੀ ਬਚਾਓ ਯਾਤਰਾ' ਦੇ ਪਹਿਲੇ ਪੜਾਅ ਦਾ ਐਲਾਨ

ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੋਸਟ ਮੈਟਿ੍ਕ ਸਕਾਲਰਸ਼ਿੱਪ ਦੇ ਬਹੁ-ਕਰੋੜੀ ਘੁਟਾਲੇ ਸਬੰਧੀ ਲੋਕ ਇਨਸਾਫ਼ ਪਾਰਟੀ ਵਲੋਂ 'ਦਲਿਤ ਵਿਦਿਆਰਥੀਆਂ ਬਚਾਓ ਯਾਤਰਾ' ਦੇ ਪਹਿਲੇ ਪੜ੍ਹਾਅ ਦੇ ਪ੍ਰੋਗਰਾਮ ਦਾ ਐਲਾਨ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਇਤਿਹਾਸ 'ਤੇ ਸਮੁੱਚੀ ਸਿੱਖ ਕੌਮ ਨੂੰ ਮਾਣ ਹੈ-ਧਾਲੀਵਾਲ

ਜਗਰਾਉਂ, 15 ਸਤੰਬਰ (ਜੋਗਿੰਦਰ ਸਿੰਘ)-ਸਾਰਾਗੜ੍ਹੀ ਦੀ ਲੜਾਈ ਦੌਰਾਨ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ 'ਚ ਲੜਦਿਆਂ ਸਿਰਫ਼ 21 ਨੌਜਵਾਨਾਂ ਨੇ ਸਿੱਖ ਇਤਿਹਾਸ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਸੀ ਤੇ ਇਸ ਲੜਾਈ ਨੇ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਨੂੰ ਦੁਨੀਆਂ ਭਰ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX