ਤਾਜਾ ਖ਼ਬਰਾਂ


ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਫੂਕਿਆ ਮੋਦੀ ਦਾ ਪੁਤਲਾ
. . .  4 minutes ago
ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ) - ਅੱਜ ਹਲਕਾ ਭੁਲੱਥ ਦੇ ਅਹਿਮ ਕਸਬਾ ਜਾਣੇ ਜਾਂਦੇ ਬੇਗੋਵਾਲ 'ਚ ਖੇਤੀ ਸੁਧਾਰ ਬਿੱਲਾ ਦੇ ਵਿਰੋਧ 'ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਇਲਾਕੇ ਭਰ ਦੇ ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ...
ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰਨੀ ਕਮੇਟੀ ਮੈਂਬਰ ਸੁਰਜੀਤ ਸਿੰਘ ਦਾ ਕੋਰੋਨਾ ਦੀ ਲਪੇਟ 'ਚ ਆਉਣ ਬਾਅਦ ਦਿਹਾਂਤ
. . .  11 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਸੀ.ਏ. ਸ: ਸੁਰਜੀਤ ਸਿੰਘ ਦਾ ਕੋਰੋਨਾ ਵਾਇਰਸ ਕੋਵਿਡ 19 ਦੀ ਲਪੇਟ 'ਚ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਕਰੀਬ...
ਕਿਸਾਨਾਂ ਜੱਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਵਧਾਇਆ
. . .  18 minutes ago
ਫਿਰੋਜ਼ਪੁਰ 25 ਸਤੰਬਰ (ਗੁਰਿੰਦਰ ਸਿੰਘ) ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਵਿੱਚ ਬੀਤੇ ਕੱਲ੍ਹ ਤੋਂ ਰੇਲਵੇ ਟਰੈਕ ਤੇ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਰੋਹ ਵਿੱਚ ਆਈਆਂ ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ...
ਸੁਨੀਲ ਗਾਵਸਕਰ ਦੀ ਟਿੱਪਣੀ 'ਤੇ ਵਿਰਾਟ ਦੇ ਪ੍ਰਸੰਸਕ ਹੋਏ ਗੁੱਸੇ, ਅਨੂਸ਼ਕਾ ਨੇ ਪ੍ਰਗਟਾਈ ਨਿਰਾਸ਼ਾ
. . .  21 minutes ago
ਮੁੰਬਈ, 25 ਸਤੰਬਰ - ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਤੇ ਅਨੂਸ਼ਕਾ ਸ਼ਰਮਾ ਦੀ ਨਿੱਜੀ ਜਿੰਦਗੀ ਨੂੰ ਲੈ ਕੇ ਇਤਰਾਜਯੋਗ ਟਿੱਪਣੀ ਕਰਕੇ ਨਵਾਂ ਵਿਵਾਦ ਖੜਾ ਕਰ ਦਿੱਤਾ। ਜਿਸ ਨੂੰ ਲੈ ਕੇ ਵਿਰਾਟ ਦੇ ਪ੍ਰਸੰਸਕਾਂ 'ਚ ਸੋਸ਼ਲ ਮੀਡੀਆ 'ਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਗਾਵਸਕਰ...
ਮਸ਼ਹੂਰ ਗਾਇਰ ਬਾਲਾ ਸੁਰਬਰਾਮਣਿਅਮ ਦਾ ਹੋਇਆ ਦਿਹਾਂਤ
. . .  31 minutes ago
ਮੁੰਬਈ, 25 ਸਤੰਬਰ (ਇੰਦਰ ਮੋਹਨ ਪਨੂੰ) - ਮਸ਼ਹੂਰ ਬਾਲੀਵੁੱਡ ਦੇ ਸਿੰਗਰ ਐਸ.ਪੀ. ਬਾਲਾ ਸੁਰਬਰਾਮਣਿਅਮ ਦਾ ਦਿਹਾਂਤ ਹੋ ਗਿਆ ਹੈ, ਉਹ ਦੋ ਮਹੀਨੇ ਪਹਿਲਾ ਕੋਰੋਨਾ ਪਾਜੀਟਿਵ...
ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਵੱਲੋਂ ਰੋਸ ਧਰਨੇ 'ਤੇ ਬੈਠੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਚਾਹ ਤੇ ਦਾਲ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ
. . .  39 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਜੰਡਿਆਲਾ ਗੁਰੂ ਨੇੜੇ ਦੇਵੀਦਾਸ ਪੁਰਾ ਰੇਲਵੇ ਟਰੈਕ 'ਤੇ ਦੋ ਦਿਨਾਂ ਤੋਂ ਰੋਸ ਧਰਨੇ ਤੇ ਬੈਠੇ ਹੋਏ ਕਿਸਾਨ ਭਰਾਵਾਂ ਤੇ ਹੋਰ ਸੰਗਤਾਂ ਲਈ ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲੰਗਰ ਪ੍ਰਸ਼ਾਦੇ ਤੇ ਚਾਹ ਦੇ ਲੰਗਰ...
ਬਿਜਲੀ ਕਾਮਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  41 minutes ago
ਹਰਿਆਣਾ ਦਿੱਲੀ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ’ਤੇ ਕੀਤਾ ਚੱਕਾ ਜਾਮ
. . .  42 minutes ago
ਗੜ੍ਹਸ਼ੰਕਰ 'ਚ ਅਕਾਲੀ ਦਲ ਦੇ ਧਰਨੇ 'ਚ ਮੋਦੀ ਸਰਕਾਰ ਖਿਲਾਫ਼ ਗਰਜ਼ੇ ਬੁਲਾਰੇ
. . .  43 minutes ago
ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਵਲੋਂ ਜ਼ਿਲੇ ’ਚ ਰੋਸ ਧਰਨੇ
. . .  44 minutes ago
ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿੱਚ ਮੁਸਲਿਮ ਭਾਈਚਾਰਾ ਵੀ ਵੱਡੀ ਗਿਣਤੀ ਪਹੁੰਚਿਆ
. . .  44 minutes ago
ਦੋ ਮੇਅਰਾਂ ਨੇ ਕਿਸਾਨਾਂ ਦੇ ਹੱਕ ਚ ਠੋਕਿਆ ਧਰਨਾ
. . .  46 minutes ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ ਅੱਜ ਪਟਿਆਲਾ ਵਿਖੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਬਜਾਜ ਵੱਲੋਂ ਸਾਂਝੇ ਤੌਰ ਤੇ ਬੱਸ ਸਟੈਂਡ ਚੌਕ ਵਿਖੇ ਧਰਨਾ ਲਗਾਇਆ ਗਿਆ। ਇੱਥੇ ਵੱਡੀ ਗਿਣਤੀ...
ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ ਹੇਠ 'ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ' ਨੂੰ ਟਰੈਕਟਰ ਰੋਸ ਮਾਰਚ ਰਵਾਨਾ
. . .  51 minutes ago
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਦੇ ਵਿਰੁੱਧ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਵੱਲੋਂ ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ ਤੱਕ ਕੱਢਿਆ ਜਾ ਰਿਹਾ...
ਬੀਬੀ ਲੂੰਬਾ ਦੀ ਅਗਵਾਈ ਵਿੱਚ ਅਕਾਲੀ ਦਲ ਵੱਲੋਂ ਪਾਤੜਾਂ ਚ ਧਰਨਾ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
. . .  53 minutes ago
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  55 minutes ago
ਕਿਸਾਨਾਂ ਦੇ ਹੱਕ ਵਿੱਚ ਮਲੇਰਕੋਟਲਾ ਤੋਂ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾ ਨਸੀਰ ਅਤੇ ਮੁਸ਼ਤਾਕ ਅਲੀ ਕਿੰਗ ਸਾਥੀਆਂ ਸਮੇਤ ਪਹੁੰਚੇ
. . .  55 minutes ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਨਾਭਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾਕਟਰ ਨਸੀਰ ਮਲੇਰਕੋਟਲਾ ਤੋਂ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਲੰਗਰ ਲੈ ਧਰਨੇ ਵਿੱਚ ਪਹੁੰਚੇ ਜਿਨ੍ਹਾਂ ਦਾ ਸਾਥ ਨਾਭਾ...
ਸਕੂਟਰੀ ਤੇ ਸਵਾਰ ਹੋ ਕੇ ਕਿਸਾਨਾਂ ਦੇ ਧਰਨੇ ਚ ਪਹੁੰਚੇ ਹਰਪਾਲ ਸਿੰਘ ਚੀਮਾ
. . .  58 minutes ago
ਸੰਗਰੂਰ,25 ਸਤੰਬਰ( ਦਮਨਜੀਤ ਸਿੰਘ)- ਸੰਗਰੂਰ ਦੀਆਂ ਬਰਨਾਲਾ ਕੈਂਚੀਆਂ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਹਮਾਇਤ ਕਰਨ ਪਹੁੰਚੇ ਹਨ । ਕਿਸਾਨਾਂ ਅਤੇ ਮਜਦੂਰਾਂ ਦੇ ਧਰਨੇ ਵਿਚ ਇਕ ਸਕੂਟਰੀ ਉੱਤੇ ਸਵਾਰ ਹੋ ਕੇ ਬਿਨਾ ਗੰਨਮੈਨਾਂ ਜਾਂ ਸੁਰੱਖਿਆ...
ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਰਲੇ ਹੋਏ-ਸੁਖਬੀਰ ਸਿੰਘ ਬਾਦਲ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੂੰ ਬੇਵਕੂਫ਼ ਤੱਕ ਦੱਸਿਆ ਅਤੇ ਕਿਹਾ ਕਿ ਕਾਂਗਰਸ ਨੇ ਇਸ ਨੂੰ ਪਤਾ ਨਹੀਂ ...
ਕੇਂਦਰ ਸਰਕਾਰ ਵਿਰੁੱਧ ਤਲਬੀਰ ਗਿੱਲ ਤੇ ਰੰਧਾਵਾ ਦੀ ਅਗਵਾਈ ਹੇਠ ਗੋਲਡਨ ਗੇਟ ਤੇ ਲਾਇਆ ਗਿਆ ਧਰਨਾ
. . .  about 1 hour ago
ਹਲਕਾ ਸ਼ਾਹਕੋਟ ਤੋਂ ਵਿਧਾਇਕ ਸ਼ੇਰੋਵਾਲੀਆ ਨੇ ਕਿਸਾਨਾਂ ਦੇ ਹੱਕ ’ਚ ਕੱਢੀ ਟਰੈਕਟਰ ਰੈਲੀ
. . .  about 1 hour ago
ਸ਼ਾਹਕੋਟ, 25 ਸਤੰਬਰ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ...
ਖੇਤੀ ਬਿੱਲਾਂ ਦੇ ਵਿਰੋਧ 'ਚ ਨਹਿਰ ਦੇ ਪੁਲ ਤੇ ਸੈਂਕੜੇ ਕਿਸਾਨਾਂ ਦਿੱਤਾ ਧਰਨਾ
. . .  about 1 hour ago
ਬੱਧਨੀ ਕਲਾਂ, 25 ਸਤੰਬਰ (ਸੰਜੀਵ ਕੋਛੜ) ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹਮਾਇਤ 'ਚ ਉੱਤਰੇ ਬਾਜ਼ਾਰ ਦੇ ਦੁਕਾਨਦਾਰਾਂ...
ਵਕੀਲ ਐਸੋਸੀਏਸਨ ਖਮਾਣੋਂ ਨੇ ਕੀਤਾ ਕਿਸਾਨ ਬੰਦ ਦਾ ਸਮਰਥਨ
. . .  about 1 hour ago
ਕਿਸਾਨ ਜੱਥੇਬੰਦੀ ਵਲੋਂ ਪੰਜਾਬ ਰਾਜਸਥਾਨ ਨੂੰ ਜੋੜ ਦੇ ਨੈਸ਼ਨਲ ਹਾਈਵੇ ਨੰਬਰ 10 ਨੂੰ ਕੀਤਾ ਜਾਮ
. . .  about 1 hour ago
ਟਰੈਕਟਰ ਫ਼ੈਕਟਰੀ ਸੋਨਾਲੀਕਾ (ਹੁਸ਼ਿਆਰਪੁਰ) ਅੱਗੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਨਸਰਾਲਾ, 25 ਸਤੰਬਰ (ਸਤਵੰਤ ਸਿੰਘ ਥਿਆੜਾ)- ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ, ਹੁਸ਼ਿਆਰਪੁਰ ਵਲੋਂ ਆਪਣਾ ਅਦਾਰਾ ਬੰਦ ਨਾ ਕਰਨ ਤੇ ਇਲਾਕੇ ਦੇ ਕਿਸਾਨਾਂ ਵਲੋਂ ਫ਼ੈਕਟਰੀ ਦੇ ਗੇਟ ਦੇ ਅੱਗੇ ਧਰਨਾ ਦਿੱਤਾ ਗਿਆ ਤੇ ਮਾਲਕਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰ ਦੀ ਮੋਦੀ ਸਰਕਾਰ...
ਮੋਦੀ ਨੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਰਸਤਾ ਖੋਲ੍ਹਿਆ-ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਫ਼ਤਹਿਗੜ੍ਹ ਸਾਹਿਬ

ਖੇਤੀ ਆਰਡੀਨੈਂਸ ਤੇ ਬਿਜਲੀ ਬਿੱਲ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਰੋਕਿਆ

ਖਮਾਣੋਂ, 15 ਸਤੰਬਰ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ, ਹਰਜੀਤ ਸਿੰਘ ਮਾਵੀ, ਗੁਰਨਾਮ ਸਿੰਘ ਚੀਨਾ)-ਪੰਜਾਬ ਦੀਆਂ ਸਮੂਹਿਕ ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਨੈਸ਼ਨਲ ਹਾਈਵੇ ਰੋਕ ਕੇ ਜਾਣ ਦੇ ਪ੍ਰੋਗਰਾਮ ਤਹਿਤ ਨੈਸ਼ਨਲ ਹਾਈਵੇ ਨੰ. 5 ਨੂੰ ਖਮਾਣੋਂ ਨੇੜਲੇ ਪਿੰਡ ਰਾਣਵਾਂ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਭਾਦੋਂ ਦੀ ਸਖ਼ਤ ਧੁੱਪਾਂ 'ਚ ਸੜਕ ਰੋਕਦੇ ਹੋਏ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨਾਂ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਅਕਾਲੀ ਦਲ ਬਾਦਲ ਆਦਿ ਰਾਜਨੀਤਕ ਪਾਰਟੀਆਂ ਨੇ ਸ਼ਮੂਲੀਅਤ ਕੀਤੀ | ਇਹ ਜ਼ਿਲ੍ਹਾ ਪੱਧਰੀ ਧਰਨੇ ਕੇਂਦਰ ਸਰਕਾਰ ਵਲੋਂ ਸੰਸਦ 'ਚ ਪੇਸ਼ ਕੀਤੇ ਗਏ 3 ਖੇਤੀ ਸਬੰਧੀ ਆਰਡੀਨੈਂਸਾਂ ਅਤੇ ਬਿਜਲੀ 2020 ਸੋਧ ਬਿੱਲ ਖ਼ਿਲਾਫ਼ ਦਿੱਤਾ ਗਏ | ਧਰਨੇ 'ਚ ਕਾਂਗਰਸ ਪਾਰਟੀ ਦੇ ਤਿੰਨ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਹਲਕਾ ਬਸੀ ਪਠਾਣਾਂ, ਕੁਲਜੀਤ ਸਿੰਘ ਨਾਗਰਾ ਵਿਧਾਇਕ ਫ਼ਤਹਿਗੜ੍ਹ ਸਾਹਿਬ ਅਤੇ ਲਖਵੀਰ ਸਿੰਘ ਲੱਖਾ ਵਿਧਾਇਕ ਹਲਕਾ ਪਾਇਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਵਿਧਾਇਕ ਨਾਗਰਾ ਨੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਹੋਏ ਇਸ ਧਰਨੇ 'ਚ ਸ਼ਮੂਲੀਅਤ ਕਰਨ ਦਾ ਆਪਣਾ ਮਕਸਦ ਦੱਸਿਆ ਅਤੇ ਕਿਸਾਨਾਂ ਨਾਲ ਹਰ ਪਹਿਲੂ 'ਤੇ ਉਨ੍ਹਾਂ ਲਈ ਲੜਾਈ ਲੜਨ ਲਈ ਕਿਹਾ | ਉਨ੍ਹਾਂ ਕਿਹਾ ਕਿ ਉਹ ਰਾਜਨੀਤਕ ਨਾ ਹੋ ਕੇ ਇਕ ਕਿਸਾਨ ਵਜੋਂ ਇਸ ਧਰਨੇ 'ਚ ਸ਼ਾਮਿਲ ਹੋਣ ਆਏ ਹਨ | ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਇਨ੍ਹਾਂ ਆਰਡੀਨੈਂਸਾਂ ਨੂੰ ਮੌਜੂਦਾ ਚੱਲ ਰਹੇ ਮੌਨਸੂਨ ਸੈਸ਼ਨ 'ਚ ਕਾਨੰੂਨ ਬਣਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਅਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਤੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦੇ ਦੋਸ਼ ਲਗਾਏ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਤੋਂ ਗੈਰ-ਹਾਜ਼ਰ ਰਹਿਣ ਵਾਲੇ ਆਗੂਆਂ ਦਾ ਪਿੰਡਾਂ 'ਚ ਆਉਣ 'ਤੇ ਵਿਰੋਧ ਕਰਨ ਅਤੇ ਇਨ੍ਹਾਂ ਬਿੱਲਾਂ ਸੰਸਦ 'ਚ ਹਾਜ਼ਰ ਰਹਿ ਕੇ ਵਿਰੋਧਤਾ ਕਰਨ ਵਾਲਿਆਂ ਦਾ ਸਵਾਗਤ ਕਰਨ ਦਾ ਐਲਾਨ ਕੀਤਾ | ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਨਹੀਂ ਕਰਦੀ ਤਾਂ ਕਿਸਾਨ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨਾਂ ਦੇ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਆਗੂਆਂ, ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ |

ਨਵੀਆਂ ਵੋਟਾਂ ਬਣਾਉਣ ਤੇ ਸੋਧ ਕਰਵਾਉਣ ਲਈ ਕੀਤਾ ਜਾ ਸਕਦੈ ਅਪਲਾਈ-ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਭਾਰਤ ਦੇ ਚੋਣ ਕਮਿਸ਼ਨ ਵਲੋਂ ਫ਼ੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 1 ਜਨਵਰੀ 2021 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਾਰੇ ਵਿਅਕਤੀਆਂ ਦੀਆਂ ਵੋਟਾਂ ...

ਪੂਰੀ ਖ਼ਬਰ »

ਕੋਈ ਵੀ ਮਿਸ਼ਨ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਫ਼ਤਹਿ ਨਹੀਂ ਕੀਤਾ ਜਾ ਸਕਦਾ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ , 15 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਹਿ' ਵਿਚ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮਿਸ਼ਨ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਹਿ' ਤਹਿਤ ਵਧੀਕ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅਨੂਪਿ੍ਤਾ ਜੌਹਲ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ...

ਪੂਰੀ ਖ਼ਬਰ »

ਸੁਖਬੀਰ ਵਲੋਂ ਲੋਕ ਸਭਾ 'ਚ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਉਠਾਉਣਾ ਸ਼ਲਾਘਾਯੋਗ-ਗੁਰੂ

ਖਮਾਣੋਂ, 15 ਸਤੰਬਰ (ਜੋਗਿੰਦਰ ਪਾਲ)-ਦਰਬਾਰਾ ਸਿੰਘ ਗੁਰੂ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਬਸੀ ਪਠਾਣਾਂ ਨੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਦੇ ਵਿਚ ਜ਼ਰੂਰੀ ਵਸਤਾਂ ਸੋਧ ਬਿੱਲ 2020 ਦਾ ਵਿਰੋਧ ...

ਪੂਰੀ ਖ਼ਬਰ »

ਨਾਬਾਲਿਗਾ ਨੂੰ ਵਰਗਲਾਉਣ ਦੇ ਮਾਮਲੇ 'ਚ ਜਬਰ ਜਨਾਹ ਦੇ ਦੋਸ਼ ਦਾ ਕੀਤਾ ਵਾਧਾ

ਬਸੀ ਪਠਾਣਾਂ, 15 ਸਤੰਬਰ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਵਲੋਂ ਨਾਬਾਲਿਗਾ ਨੂੰ ਵਰਗ਼ਲਾ ਕੇ ਤੇ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ਤਹਿਤ ਗਿ੍ਫ਼ਤਾਰ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ ਦਾ ਵਾਧਾ ਕੀਤਾ ਗਿਆ ਹੈ | ਸਿਟੀ ਪੁਲਿਸ ਚੌਕੀ ਇੰਚਾਰਜ ...

ਪੂਰੀ ਖ਼ਬਰ »

ਖੇਤੀ ਸੁਧਾਰ ਬਿੱਲ ਨੂੰ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ-ਰਹਿਲ

ਅਮਲੋਹ, 15 ਸਤੰਬਰ (ਰਿਸ਼ੂ ਗੋਇਲ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ 'ਚ ਸੁਧਾਰ ਲਿਆਉਣ ਲਈ ਤਿੰਨ ਬਿੱਲ ਪਾਸ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਸੂਬੇ ਦੇ ਵੱਖ-ਵੱਖ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ...

ਪੂਰੀ ਖ਼ਬਰ »

ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ 'ਗੱਲਬਾਤ-ਕਮ-ਵੈਬੀਨਾਰ'

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਉਦਯੋਗ ਅਤੇ ਅਕਾਦਮਿਕ ਸੰਸਥਾ ਵਿਚਾਲੇ ਪਾੜੇ ਨੂੰ ਦੂਰ ਕਰਨ ਲਈ ਆਟੋਮੋਟਿਵ ਸੈਕਟਰ ਵਿਚ ਵਾਹਨ ...

ਪੂਰੀ ਖ਼ਬਰ »

ਧੀਰਪੁਰ ਵਾਸੀਆਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਸੌਾਪਿਆ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਧੀਰਪੁਰ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਵਲੋਂ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਮੋਹਿੰਦਰ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਕਾਬੂ ਮੁਲਜ਼ਮ ਨੂੰ 25 ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

ਬਸੀ ਪਠਾਣਾਂ, 15 ਸਤੰਬਰ (ਰਵਿੰਦਰ ਮੌਦਗਿਲ)-8 ਗ੍ਰਾਮ ਹੈਰੋਇਨ ਸਮੇਤ ਕਾਬੂ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਬਸੀ ਪਠਾਣਾਂ ਪੁਲਿਸ ਵਲੋਂ 3 ਦਿਨ ਦੇ ਰਿਮਾਂਡ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਆਗਾਮੀ 25 ਸਤੰਬਰ ਤੱਕ ਦੀ ਨਿਆਂਇਕ ਹਿਰਾਸਤ ...

ਪੂਰੀ ਖ਼ਬਰ »

ਪਿੰਡ ਜਟਾਣਾ ਉੱਚਾ ਵਾਸੀਆਂ ਦੇ ਕਮਿਸ਼ਨਰ ਪਟਿਆਲਾ ਵਲੋਂ ਮੁਆਵਜ਼ੇ ਨੂੰ ਘੱਟ ਕਰਨ ਦੇ ਹੁਕਮਾਂ ਸਬੰਧੀ ਮਿਲੀ ਸਟੇਅ

ਖਮਾਣੋਂ, 15 ਸਤੰਬਰ (ਮਨਮੋਹਣ ਸਿੰਘ ਕਲੇਰ)-ਨੈਸ਼ਨਲ ਹਾਈਵੇ ਵਲੋਂ ਜਟਾਣਾ ਉੱਚਾ ਦੀ ਨੋਟੀਫ਼ਿਕੇਸ਼ਨ ਮਿਤੀ 7-1-2019 ਰਾਹੀਂ ਐਕਵਾਇਰ ਕੀਤੀ ਗਈ ਜ਼ਮੀਨ ਸਬੰਧੀ ਉੱਪ ਮੰਡਲ ਮੈਜਿਸਟ੍ਰੇਟ-ਕਮ-ਕੰਮਪੀਟੈਂਟ ਅਥਾਰਟੀ ਖਮਾਣੋਂ ਵਲੋਂ ਪਾਸ ਕੀਤੇ ਗਏ ਅਵਾਰਡ ਮਿਤੀ 19-3-2020 ਸਬੰਧੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 4 ਕੋਰੋਨਾ ਪੀੜਤ ਮਰੀਜ਼ਾਂ ਦੀ ਹੋਈ ਮੌਤ, ਅੰਕੜਾ 60 ਹੋਇਆ

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਜਿੱਥੇ ਰੋਜ਼ਾਨਾ ਹੀ ਦਰਜਨਾਂ ਕੋਰੋਨਾ ਪੀੜਤ ਮਰੀਜ਼ਾਂ ਦੀ ਪਛਾਣ ਹੋ ਰਹੀ ਹੈ, ਉੱਥੇ ਹੀ ਕੋਰੋਨਾ ਕਾਰਨ ਮਿ੍ਤਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਇਕ ਗੰਭੀਰ ...

ਪੂਰੀ ਖ਼ਬਰ »

ਸਤੰਬਰ 2020 ਦੇ ਮੈਗਾ ਰੁਜ਼ਗਾਰ ਮੇਲਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 'ਚ ਵਾਧਾ

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪੰਜਾਬ ਭਰ 'ਚ 24 ਤੋਂ 30 ਸਤੰਬਰ 2020 ਦੌਰਾਨ ਮੈਗਾ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਤਹਿਗੜ੍ਹ ਸਾਹਿਬ ਵਲੋਂ ...

ਪੂਰੀ ਖ਼ਬਰ »

ਪੰਜਾਬੀ ਸ਼ਾਰਟਹੈਂਡ ਲਈ 30 ਤੱਕ ਪ੍ਰਾਪਤ ਕੀਤੇ ਜਾਣਗੇ ਦਾਖਲਾ ਫਾਰਮ-ਜ਼ਿਲ੍ਹਾ ਭਾਸ਼ਾ ਅਫ਼ਸਰ

ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਮਨਪ੍ਰੀਤ ਸਿੰਘ)-ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਤਹਿਗੜ੍ਹ ਵਿਖੇ ਸਾਲ 2020-21 ਲਈ ਪੰਜਾਬੀ ਸ਼ਾਰਟਹੈਂਡ ਜਨਰਲ ਅਤੇ ਤੇਜ਼ ਗਤੀ ਸ਼੍ਰੇਣੀ ਲਈ ਦਾਖ਼ਲੇ ਸਬੰਧੀ ਉਮੀਦਵਾਰ ਦਾਖਲਾ ਫਾਰਮ 30 ਸਤੰਬਰ ਤੱਕ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਈ-ਮੇਲ ...

ਪੂਰੀ ਖ਼ਬਰ »

ਹਦਾਇਤਾਂ ਦੀ ਪਾਲਣਾ ਕਰਕੇ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦੈ-ਐੱਸ. ਐੱਮ. ਓ.

ਬਸੀ ਪਠਾਣਾਂ, 15 ਸਤੰਬਰ (ਰਵਿੰਦਰ ਮੌਦਗਿਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਰਮਲ ਕੌਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਜਿਵੇਂ ਵਾਰ-ਵਾਰ ਸਾਬਣ ਨਾਲ ਹੱਥ ਧੋਣੇ, ਸੈਨੀਟਾਈਜ਼ਰ ਇਸਤੇਮਾਲ ਕਰਨ, ਨੱਕ ਤੱਕ ਮਾਸਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX