ਤਾਜਾ ਖ਼ਬਰਾਂ


ਆਈ ਪੀ ਐੱਲ 2020 : ਰਾਇਲ ਚੈਲੇਂਜਰਸ ਬੈਂਗਲੌਰ ਨੇ ਜਿੱਤਿਆ ਮੈਚ
. . .  1 day ago
ਦੁਖਦਾਈ ਖਬਰ : ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ
. . .  1 day ago
ਫਗਵਾੜਾ ,21 ਸਤੰਬਰ { ਤਰਨਜੀਤ ਸਿੰਘ ਕਿੰਨੜਾ }- ਅਨੂਪਗੜ੍ਹ { ਸ੍ਰੀ ਗੰਗਾ ਨਗਰ } ਦੇ ਗੁਰਦੁਆਰਾ ਅਰੋਡਵੰਸ ਸਾਹਿਬ ਚ ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ...
ਨਵੀਂ ਦਿੱਲੀ : ਕੇਂਦਰ ਨੇ ਹਾੜ੍ਹੀ ਦੀਆਂ ਫਸਲਾਂ ਦਾ ਨਵਾਂ ਐੱਮ.ਐੱਸ.ਪੀ ਕੀਤਾ ਜਾਰੀ,ਕਣਕ ‘ਤੇ 50 ਰੁਪਈਏ ਦਾ ਵਾਧਾ
. . .  1 day ago
ਆਈ ਪੀ ਐੱਲ 2020 : 20 ਓਵਰਾਂ ਬਾਅਦ 163/5 , ਟੀਚਾ 164
. . .  1 day ago
ਨਸ਼ਾ ਤਸਕਰਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਝੜਪ ਵਿੱਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਸੰਦੌੜ , 21 ਸਤੰਬਰ ( ਜਸਵੀਰ ਸਿੰਘ ਜੱਸੀ )-ਜਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ ਸੰਦੌੜ ਵਿਖੇ ਪੈਂਦੇ ਠੇਕਿਆਂ ਦੇ ਠੇਕੇਦਾਰਾਂ ਤੇ ਨਸ਼ਾ ਤਸਕਰਾਂ ਵਿੱਚ ਆਪਸੀ ਝੜਪ ਹੋਣ ਕਾਰਨ ਪੰਜ ਵਿਅਕਤੀ ਗੰਭੀਰ ਜ਼ਖ਼ਮੀ ...
ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਸ ਦੀ ਹੋਈ ਝੜਪ
. . .  1 day ago
ਅਜਨਾਲਾ , 21 ਸਤੰਬਰ { ਗੁਰਪ੍ਰੀਤ ਢਿੱਲੋਂ} - ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਸ ਦੀ ਹੋਈ ਝੜਪ ਹੋਈ ਹੈ ।
ਆਈ ਪੀ ਐੱਲ 2020 : 10 ਓਵਰਾਂ ਬਾਅਦ 86/0
. . .  1 day ago
ਕੈਪਟਨ ਨੇ ਕਿਸਾਨਾਂ ਪ੍ਰਤੀ ਲਏ ਕੇਂਦਰ ਦੇ ਫ਼ੈਸਲੇ ਨੂੰ ਦੱਸਿਆ ਮਜ਼ਾਕ
. . .  1 day ago
ਚੰਡੀਗੜ੍ਹ ,21 ਸਤੰਬਰ { ਮਾਨ}- ਐਮ ਐਸ ਪੀ ਅਤੇ ਰਾਵੀ ਦੀਆਂ 5 ਫ਼ਸਲਾ 'ਤੇ ਕੇਂਦਰ ਦੇ ਫ਼ੈਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਦੱਸਿਆ ਹੈ ।
ਆਈ ਪੀ ਐੱਲ 2020 : 5 ਓਵਰਾਂ ਬਾਅਦ ਰਾਇਲ ਚੈਲੇਂਜਰਸ ਬੈਂਗਲੌਰ 48/0
. . .  1 day ago
ਆਈ ਪੀ ਐੱਲ 2020 : 2 ਓਵਰ ਦੇ ਬਾਅਦ ਬੈਂਗਲੌਰ ਦਾ ਸਕੋਰ 13/0
. . .  1 day ago
ਅਮਰੀਕਾ ਤੋਂ 140 ਡਿਪੋਰਟਰਾਂ ਨੂੰ ਲੈ ਕੇ 23 ਸਤੰਬਰ ਆਏਗੀ ਉਡਾਣ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ},21 ਸਤੰਬਰ (ਹੇਰ) -ਆਪਣੀਆਂ ਕੀਮਤੀ ਜਾਨਾਂ ਨੂੰ ਜੋਖਮ ਵਿਚ ਪਾ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਏ ਅਤੇ ਓਸ ਮਗਰੋਂ ਓਥੋਂ ਦੀ ਪੁਲਿਸ ਅੜਿੱਕੇ ਆਉਣ ਅਤੇ ਜੇਲ੍ਹਾਂ ਚੋ ਆਪਣੀ ਕਾਨੂੰਨੀ ...
ਆਈ ਪੀ ਐੱਲ 2020 : ਟਾਸ ਜਿੱਤ ਕੇ ਸਨਰਾਇਜ਼ਰਸ ਹੈਦਰਾਬਾਦ ਵੱਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ ਪੀ ਐੱਲ 2020 : ਕੋਹਲੀ ਤੇ ਵਾਰਨਰ ਹੋਣਗੇ ਆਹਮੋ ਸਾਹਮਣੇ , ਕੁੱਝ ਦੇਰ ਬਾਅਦ ਹੋਵੇਗੀ ਟਾਸ
. . .  1 day ago
ਬੰਗਾ ਦੇ ਮਨਮਿੰਦਰ ਕੁਮਾਰ ਮੋਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਪੰਜਾਬ ਦੇ ਪ੍ਰਧਾਨ ਚੁਣੇ
. . .  1 day ago
ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਸੀਨੀਅਰ ਕਾਂਗਸਰੀ ਆਗੂ ਮਨਮਿੰਦਰ ਕੁਮਾਰ ਮੋਨੂੰ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਰਾਸ਼ਟਰੀ ਮਜ਼ਦੂਰ ਸੈੱਲ ਪੰਜਾਬ ਦਾ ਪ੍ਰਧਾਨ ਸੁਆਮੀ ਨਾਥ ਜੈਸਵਾਲ ਕੌਮੀ ਪ੍ਰਧਾਨ ...
ਮੋਗਾ 'ਚ ਕੋਰੋਨਾ ਦੇ ਲਈਆਂ ਦੋ ਹੋਰ ਜਾਨ, 25 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ 'ਚ ਅੱਜ ਕੋਰੋਨਾ ਕਾਰਨ ਅੱਜ ਦੋ ਹੋਰ ਮਰੀਜ਼ਾਂ ਨੇ ਦੋਮ ਤੋੜ ਦਿੱਤਾ। ਇਨ੍ਹਾਂ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 58 ਹੋ ਗਈ ਹੈ। ਉੱਥੇ ਹੀ ਅੱਜ...
ਲੁਧਿਆਣਾ 'ਚ ਕੋਰੋਨਾ ਕਾਰਨ 9 ਮਰੀਜ਼ਾਂ ਦੀ ਮੌਤ, 165 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 21 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 9 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 5 ਮਰੀਜ਼ ਲੁਧਿਆਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 254 ਮਾਮਲੇ ਆਏ ਸਾਹਮਣੇ, 4 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 254 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 8424...
ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 87 ਨਵੇਂ ਮਾਮਲੇ ਆਏ ਸਾਹਮਣੇ ਤੇ 2 ਮਰੀਜ਼ਾਂ ਦੀ ਮੌਤ
. . .  1 day ago
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 87 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 3795 ਹੋ ਗਈ ਹੈ, ਜਦਕਿ 2 ਮਰੀਜ਼ਾਂ ਦੀ ਮੌਤ ਹੋਣ...
ਪਠਾਨਕੋਟ 'ਚ ਕੋਰੋਨਾ ਦੇ 56 ਹੋਰ ਮਾਮਲਿਆਂ ਦੀ ਪੁਸ਼ਟੀ, ਤਿੰਨ ਹੋਰ ਮੌਤਾਂ
. . .  1 day ago
ਪਠਾਨਕੋਟ, 21 ਸਤੰਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਪਠਾਨਕੋਟ ਜ਼ਿਲ੍ਹੇ 'ਚ ਸੋਮਵਾਰ ਨੂੰ 56 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ...
4 ਹਜ਼ਾਰ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ
. . .  1 day ago
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)- ਚੌਕਸੀ ਵਿਭਾਗ ਹੁਸ਼ਿਆਰਪੁਰ ਵਲੋਂ ਸਹਾਇਕ ਸਬ-ਇੰਸਪੈਕਟਰ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ...
ਖੇਤੀ ਬਿੱਲਾਂ ਦੇ ਵਿਰੋਧ 'ਚ 'ਆਪ' ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ
. . .  1 day ago
ਚੰਡੀਗੜ੍ਹ, 21 ਸਤੰਬਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਦੇ ਵਫ਼ਦ ਵਲੋਂ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਫ਼ਦ 'ਚ 'ਆਪ' ਦੇ ਪੰਜਾਬ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 70 ਹੋਰ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 70 ਹੋਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦਾ ਕੁੱਲ ਅੰਕੜਾ...
ਖੇਤੀ ਬਿੱਲਾਂ 'ਤੇ ਹਸਤਾਖ਼ਰ ਨਾ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦੇ ਵਫ਼ਦ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਸਤੰਬਰ- ਸੰਸਦ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿਦ ਨਾਲ...
ਕੋਰੋਨਾ ਦਾ ਵਧਿਆ ਕਹਿਰ : ਸ੍ਰੀ ਮੁਕਤਸਰ ਸਾਹਿਬ ਵਿਖੇ 66 ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 66 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਮਰੀਜ਼ਾਂ 'ਚ ਸ੍ਰੀ ਮੁਕਤਸਰ ਸਾਹਿਬ ਦੇ 14, ਜ਼ਿਲ੍ਹਾ ਜੇਲ੍ਹ ਦੇ 5...
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਖ਼ਿਲਾਫ਼ ਕਾਂਗਰਸੀਆਂ ਨੇ ਬੰਗਾ 'ਚ ਦਿੱਤਾ ਧਰਨਾ
. . .  1 day ago
ਬੰਗਾ, 21ਸਤੰਬਰ (ਜਸਬੀਰ ਸਿੰਘ ਨੂਰਪੁਰ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਗਵਾਈ 'ਚ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੇ ਸਾਂਝੇ ਤੌਰ 'ਤੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਬਠਿੰਡਾ /ਮਾਨਸਾ

ਕਿਸਾਨ ਮਾਰੂ ਤਿੰਨ ਆਰਡੀਨੈਂਸਾਂ ਖ਼ਿਲਾਫ਼ ਉੱਬਲਿਆ ਕਿਸਾਨਾਂ ਦਾ ਪਾਰਾ ਬਠਿੰਡਾ 'ਚ ਆਰਡੀਨੈਂਸ ਅਤੇ ਬਿਜਲੀ ਐਕਟ ਰੱਦ ਕਰਵਾਉਣ ਲਈ ਕਿਸਾਨਾਂ ਘੇਰੇ ਕੌਮੀ ਸ਼ਾਹ ਰਾਹ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਕਿਸਾਨ ਮਾਰੂ ਤਿੰਨ ਖੇਤੀ ਆਰਡੀਨੈਂਸ ਤੇ ਬਿਜਲੀ ਐਕਟ 2020 ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਨਾਲ ਸੂਬੇ ਦੇ ਸ਼ਾਹ ਮਾਰਗਾਂ ਨੂੰ ਧਰਨੇ ਦੇ ਕੇ ਜਾਮ ਕਰਦਿਆਂ ਕੇਂਦਰ ਤੇ ਰਾਜ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ | ਇਨ੍ਹਾਂ ਨੂੰ ਰੱਦ ਕਰਵਾਉਣ ਲਈ ਅੱਜ 11 ਕਿਸਾਨ ਜਥੇਬੰਦੀਆਂ ਵਲੋਂ ਸਾਂਝਾ ਪ੍ਰੋਗਰਾਮ ਪੰਜਾਬ ਵਿਚ 12 ਤੋਂ 2 ਵਜੇ ਤੱਕ ਸੜਕੀ ਆਵਾਜਾਈ ਸੜਕਾਂ ਤੇ ਟਰੈਕਟਰ ਟਰਾਲੀਆਂ ਸੜ੍ਹਕ ਤੇ ਖੜੀਆਂ ਕਰਕੇ ਜਾਮ ਕੀਤੀ | ਬੀ. ਕੇ. ਯੂ. ਏਕਤਾ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ, ਬੀ. ਕੇ. ਯੂ. ਲੱਖੋਵਾਲ ਸੂਬਾ ਆਗੂ ਰਾਮਕਰਨ ਸਿੰਘ ਰਾਮਾਂ, ਪ੍ਰਧਾਨ ਦਾਰਾ ਸਿੰਘ ਮਾਈਸਰਖ਼ਾਨਾ, ਬੀ. ਕੇ. ਯੂ. ਰਾਜੇਵਾਲ ਸੁਰਮੁੱਖ ਸਿੰਘ ਸੇਲਬਰਾਹ, ਬੀ. ਕੇ. ਯੂ. ਕਾਦੀਆ ਦੇ ਮੱਘਰ ਸਿੰਘ ਮੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ | ਇਸ ਦੌਰਾਨ 19 ਥਾਵਾਂ 'ਤੇ ਸੜਕੀ ਆਵਾਜਾਈ ਜਾਮ ਕੀਤੀ ਗਈ ਤੇ ਕੇਂਦਰ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦਿਆਂ ਬਠਿੰਡਾ ਵਿਖੇ ਭਾਈ ਘਨੱਈਆ ਚੌਾਕ ਵਿਖੇ 12 ਤੋਂ 2 ਵਜੇ ਤੱਕ ਮੁਕੰਮਲ ਜਾਮ ਲਗਾਉਦਿਆਂ ਰਾਜ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਨੇ ਪਾਣੀ ਪੀ-ਪੀ ਕੋਸਦਿਆਂ ਦੱਸਿਆ ਕਿ ਇਹ ਖੇਤੀ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਬਹੁਕੌਮੀ ਕੰਪਨੀਆਂ ਨੂੰ ਖੁਸ਼ ਕਰਨ ਦੇ ਮਕਸਦ ਨਾਲ ਅਤੇ ਕਿਸਾਨਾਂ ਨੂੰ ਖੇਤੀ ਆਮਦਨ ਦੁੱਗਣੀ ਕਰਨ ਦਾ ਲਾਲਚ ਦੇ ਕੇ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ, ਆੜ੍ਹਤੀਏ ਇਹ ਲੱਖਾਂ ਲੋਕ ਜੋ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ ਦਾ ਰੁਜ਼ਗਾਰ ਖੋਹਕੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਆਰਥਿਕ ਮੁਜ਼ਬੂਤ ਕਰਕੇ, ਅਡਾਨੀ, ਅੰਬਾਨੀ ਵਰਗੇ ਕਾਰਪੋਰੇਟਾਂ ਨੂੰ ਖੁਸ਼ ਕਰਨਾ ਹੈ | ਕਿਸਾਨ ਆਗੂਆਂ ਨੇ ਮੋਦੀ ਸਰਕਾਰ 'ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ-ਪੁੱਟ ਤੇ ਕੁੱਟ ਕੇ ਇਨ੍ਹਾਂ ਦੇ ਹਵਾਲੇ ਕਰਨਾਂ ਹੀ ਮੋਦੀ ਸਰਕਾਰ ਦਾ ਮੁੱਖ ਏਜੰਡਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਤੇ ਸਰਕਾਰ ਨੂੰ ਜ਼ਮੀਨ 'ਤੇ ਪੈਰ ਵੀ ਨਹੀਂ ਪਾਉਣ ਦੇਣਗੇ, ਭਾਂਵੇਂ ਉਨ੍ਹਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ | ਉਹ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਕੇ ਹੀ ਰਹਿਣਗੇ | ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ੍ਹ ਨੂੰ 11 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ, ਚੱਲ ਰਹੇ ਸੈਸ਼ਨ ਦੌਰਾਨ ਕਾਲੇ ਚੋਲੇ ਪਾ ਕੇ ਵਿਰੋਧ ਕੀਤਾ ਜਾਵੇਗਾ ਤੇ ਅਗਲੇ ਐਕਸ਼ਨ ਦਾ ਤੁਰੰਤ ਉਥੇ ਐਲਾਨ ਕੀਤਾ ਜਾਵੇਗਾ | ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਐੱਮ. ਪੀ. ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਘਰ ਦੇ ਬਾਹਰ ਛੇ ਦਿਨਾਂ ਲਈ ਧਰਨਾ ਲਗਾਉਂਦਿਆਂ ਮੋਰਚਾ ਲਗਾ ਦਿੱਤਾ ਹੈ | ਇਸ ਧਰਨੇ ਦੌਰਾਨ ਜਥੇਬੰਦੀ ਨਾਲ ਸਬੰਧਿਤ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਪਰਿਵਾਰਾਂ ਸਮੇਤ ਪਿੰਡ ਬਾਦਲ ਵੱਲ ਨੂੰ ਚੱਲ ਪਏ, ਇਸ ਦੌਰਾਨ ਪਿੰਡ ਕਾਲਝਰਾਣੀ ਨਜ਼ਦੀਕ ਕਾਫ਼ਲੇ ਨੂੰ ਪੁਲਿਸ ਵਲੋਂ ਕੁਝ ਸਮਾਂ ਰੋਕ ਲਿਆ ਗਿਆ ਤੇ ਜਿਸ ਦੌਰਾਨ ਕਿਸਾਨ ਆਗੂਆਂ ਤੇ ਪੁਲਿਸ ਅਧਿਕਾਰੀਆਂ ਦਰਮਿਆਨ ਤਿੱਖੀ ਬਹਿਸਬਾਜ਼ੀ ਉਪਰੰਤ ਜਦੋਂ ਕਿਸਾਨਾਂ ਨੇ ਨਾਕੇ ਤੋੜਣ ਦਾ ਐਲਾਨ ਕਰ ਦਿੱਤਾ ਤਾਂ ਪੁਲਿਸ ਨੇ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਖੁਦ ਹੀ ਨਾਕੇ ਹਟਾ ਦਿੱਤੇ ਤੇ ਕਿਸਾਨਾਂ ਦਾ ਕਾਫ਼ਲਾ ਨਾਅਰੇਬਾਜ਼ੀ ਕਰਦਾ ਹੋਇਆ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਪਹੁੰਚ ਗਿਆ ਤੇ ਉਥੇ ਬੈਠਦਿਆਂ 6 ਦਿਨਾਂ ਧਰਨੇ ਦਾ ਐਲਾਨ ਕਰ ਦਿੱਤਾ | ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਕਾਰਜਕਾਰੀ ਸੂਬਾ ਜਰਨਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਆਰਡੀਨੈਂਸ ਅਸਲ ਵਿਚ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ, ਜਿਸ 'ਤੇ ਅਕਾਲੀ ਦਲ ਬਾਦਲ ਨੇ ਸਹਿਮਤੀ ਦੇ ਕੇ ਪੰਜਾਬ ਦੇ ਕਿਸਾਨਾਂ ਨਾਲ ਵੱਡੀ ਗ਼ਦਾਰੀ ਕੀਤੀ ਹੈ, ਜਿਸ ਦਾ ਖ਼ਮਿਆਜ਼ਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੂੰ ਵੀ ਭੁਗਤਣਾ ਪਵੇਗਾ¢ ਆਗੂਆਂ ਨੇ ਕਿਹਾ ਕਿ ਇਸ ਮਸਲੇ 'ਤੇ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਤਿੱਖੇ ਤੋਂ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ | ਇਸ ਮੌਕੇ ਸੜਕਾਂ 'ਤੇ ਕਿਸਾਨਾਂ ਵਲੋਂ ਆਵਾਜਾਈ ਰੋਕਣ ਕਰਕੇ ਭਾਵੇਂ ਪੁਲਿਸ ਵਲੋਂ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਇਨ੍ਹਾਂ ਮਾਰਗਾਂ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ |

ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਇਕੱਠ ਕਰਨ 'ਤੇ ਪਾਬੰਦੀ-ਜ਼ਿਲ੍ਹਾ ਮੈਜਿਸਟੇ੍ਰਟ

ਬਠਿੰਡਾ, 15 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਬੀ. ਸ੍ਰੀਨਿਵਾਸਨ (ਆਈ. ਏ. ਐੱਸ.) ਨੇ ਕੋਰੋਨਾ ਵਾਇਰਸ ਦੇ ਰੋਕੂ ਪ੍ਰਬੰਧਾਂ ਦੇ ਮੱਦੇਨਜ਼ਰ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ...

ਪੂਰੀ ਖ਼ਬਰ »

ਗੁੰਮਸ਼ੁਦਾ ਲੜਕੀ ਦੀ ਸੂਏ ਵਿਚੋਂ ਲਾਸ਼ ਮਿਲੀ

ਬਠਿੰਡਾ, 15 ਸਤੰਬਰ (ਅਵਤਾਰ ਸਿੰਘ)-ਸਥਾਨਕ ਸੁਰਖਪੀਰ ਰੋਡ ਦੇ ਇਲਾਕੇ ਵਿਚ ਰਹਿਣ ਵਾਲੀ ਲੜਕੀ ਦੀ ਕੁਝ ਦਿਨ ਪਹਿਲਾਂ ਥਾਣਾ ਕੈਨਾਲ ਕਾਲੋਨੀ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ | ਬਾਦਲ-ਲੰਬੀ ਦੇ ਨੇੜਲੇ ਪਿੰਡ ਦੇ ਖੇਤਾਂ ਕੋਲ ਸੂਏ ਵਿਚੋਂ ਇਕ ਲੜਕੀ ਦੀ ...

ਪੂਰੀ ਖ਼ਬਰ »

ਐੱਸ. ਜੀ. ਪੀ. ਸੀ. ਦੀ ਗੁੰਡਾਗਰਦੀ ਤੇ ਸੈਣੀ ਮਾਮਲੇ 'ਤੇ ਦਲ ਖ਼ਾਲਸਾ ਦੀ ਹੰਗਾਮੀ ਬੈਠਕ

ਬਠਿੰਡਾ, 15 ਸਤੰਬਰ (ਸਟਾਫ਼ ਰਿਪੋਰਟਰ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜ੍ਹਾਂ ਅਲੋਪ ਕਰਨ ਦੇ ਮੁੱਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਨਾਲ ਗੁੰਡਾਗਰਦੀ ਕੀਤੇ ਜਾਣ ਦੇ ਮਾਮਲੇ, ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਔਰਤ ਸਮੇਤ 3 ਜਣਿਆਂ ਦੀ ਮੌਤ

ਬਠਿੰਡਾ, 15 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਵਿਚ ਅੱਜ ਕੋਰੋਨਾ ਨਾਲ ਇਕ ਔਰਤ ਸਮੇਤ 3 ਜਣਿਆਂ ਦੀ ਮੌਤ ਹੋ ਗਈ ਹੈ | ਜਿਸ ਮਗਰੋਂ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁਲ ਅੰਕੜਾ 77 ਹੋ ਗਿਆ | ਇਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ...

ਪੂਰੀ ਖ਼ਬਰ »

ਮਾਨਸਾ 'ਚ 71 ਕੋਰੋਨਾ ਮਰੀਜ਼ ਹੋਏ ਸਿਹਤਯਾਬ, 24 ਨਵੇਂ ਮਾਮਲੇ ਆਏ

ਮਾਨਸਾ, 15 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ੍ਹ 'ਚ ਅੱਜ 71 ਮਰੀਜ਼ ਕੋਰੋਨਾ 'ਤੇ ਜਿੱਤ ਪਾ ਕੇ ਸਿਹਤਯਾਬ ਹੋਏ ਹਨ | ਹੁਣ ਤੱਕ ਕੁੱਲ 1095 ਪਾਜ਼ੀਟਿਵ ਕੇਸਾਂ 'ਚੋਂ 784 ਵਿਅਕਤੀਆਂ ਨੇ ਇਸ ਵਾਇਰਸ ਨੂੰ ਮਾਤ ਦਿੱਤੀ ਹੈ | ਅੱਜ ਨਵੇਂ ਆਏ 24 ਪੀੜਤਾਂ ਸਣੇ ਇਸ ਵਕਤ ...

ਪੂਰੀ ਖ਼ਬਰ »

ਪੁਲਿਸ ਟੀਮ ਨੇ ਚੋਰੀ ਜਾਂ ਗੁੰਮ ਹੋਏ 212 ਮੋਬਾਈਲ ਫ਼ੋਨ ਬਰਾਮਦ ਕੀਤੇ

ਮਾਨਸਾ, 15 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਗੁੰਮਸ਼ੁਦਾ ਤੇ ਚੋਰੀ ਹੋਏ ਮੋਬਾਈਲ ਬਰਾਮਦ ਕਰ ਕੇ ਮਾਲਕਾਂ ਦੇ ਹਵਾਲੇ ਕੀਤੇ ਹਨ | ਸੁਰੇਂਦਰ ਲਾਂਬਾ ਐੱਸ. ਐੱਸ. ਪੀ. ਮਾਨਸਾ ਨੇ ਦੱਸਿਆ ਕਿ ਸਤਨਾਮ ਸਿੰਘ ਐੱਸ. ਪੀ. (ਸਥਾਨਕ) ਮਾਨਸਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸਰਕਾਰਾਂ 'ਤੇ ਸੁਮੇਧ ਸੈਣੀ ਦੀ ਸਰਪ੍ਰਸਤੀ ਕਰਨ ਦੇ ਦੋਸ਼ 'ਚ ਰੋਸ ਪ੍ਰਦਰਸ਼ਨ

ਮਾਨਸਾ, 15 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸਥਾਨਕ ਸ਼ਹਿਰ 'ਚ ਧਰਨੇ ਉਪਰੰਤ ਰੋਸ ਪ੍ਰਗਟਾਵਾ ਕੀਤਾ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸਮੇਂ ਦੀਆਂ ਸਰਕਾਰਾਂ ਸੈਣੀ ਦੀ ਸਰਪ੍ਰਸਤੀ ਕਰ ...

ਪੂਰੀ ਖ਼ਬਰ »

ਚੋਰਾਂ ਨੇ ਇਕੋ ਰਾਤ 7 ਦੁਕਾਨਾਂ ਦੇ ਸ਼ਟਰ ਤੋੜੇ

ਬੁਢਲਾਡਾ, 15 ਸਤੰਬਰ (ਸਵਰਨ ਸਿੰਘ ਰਾਹੀ)-ਰਾਤ ਦੇ ਕਰਫ਼ਿਊ ਦੇ ਚੱਲਦਿਆਂ ਸਥਾਨਕ ਸ਼ਹਿਰ ਦੇ ਭੀਖੀ ਰੋਡ ਇਲਾਕੇ 'ਚ 7 ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਚੋਰੀ ਕਰ ਲਈ | ਜਾਣਕਾਰੀ ਅਨੁਸਾਰ ਸ਼ਹਿਰ ਦੇ ਗੰਦਾ ਨਾਲਾ ਰੋਡ 'ਤੇ ਸਥਿਤ ਨਰਸੀ ਕਰਿਆਨਾ ਸਟੋਰ, ਜਗਤ ਰਾਮ ਬਿਸਕੁਟਾਂ ...

ਪੂਰੀ ਖ਼ਬਰ »

ਔਰਤਾਂ ਸਿਰ ਚੜੇ੍ਹ ਨਿੱਜੀ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਨੂੰ ਮੁਆਫ਼ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਮਾਨਸਾ, 15 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਨਿੱਜੀ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਵਿਚ ਫਸੀਆਂ ਗ਼ਰੀਬ ਔਰਤਾਂ ਦੇ ਕਰਜ਼ਾ ਮੁਆਫ਼ੀ ਲਈ ਸਥਾਨਕ ਸ਼ਹਿਰ 'ਚ ਔਰਤ ਕਰਜ਼ਾ ਮੁਕਤੀ ਰੈਲੀ ਕਰ ਕੇ ...

ਪੂਰੀ ਖ਼ਬਰ »

ਆਰਡੀਨੈਂਸਾਂ ਤੇ ਬਿਜਲੀ ਬਿੱਲ ਦੇ ਵਿਰੋਧ 'ਚ ਕਿਸਾਨਾਂ ਵਲੋਂ ਮਾਨਸਾ ਜ਼ਿਲ੍ਹੇ 'ਚ 2 ਥਾਵਾਂ 'ਤੇ ਸੜਕਾਂ ਜਾਮ

ਮਾਨਸਾ, 15 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਰਾਜ ਦੀਆਂ 11 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 3 ਆਰਡੀਨੈਂਸਾਂ ਤੇ ਬਿਜਲੀ ਬਿਲ ਦੇ ਵਿਰੋਧ 'ਚ ਕਿਸਾਨਾਂ ਵਲੋਂ ਮਾਨਸਾ-ਸਿਰਸਾ ਮੁੱਖ ਸੜਕ 'ਤੇ ਰਮਦਿੱਤੇ ਵਾਲਾ ਚੌਾਕ ਤੇ ਬਠਿੰਡਾ-ਪਟਿਆਲਾ ...

ਪੂਰੀ ਖ਼ਬਰ »

ਬੋਹਾ ਸੂਆ ਟੁੱਟਿਆ ਹੋਣ ਕਾਰਨ ਕਿਸਾਨਾਂ ਦਾ ਕੀਮਤੀ ਪਾਣੀ ਅਜਾਈਾ ਜਾਣ ਲੱਗਾ

ਬੋਹਾ, 15 ਸਤੰਬਰ (ਰਮੇਸ਼ ਤਾਂਗੜੀ)-ਇਸ ਖੇਤਰ ਦੇ 50 ਤੋਂ ਵੱਧ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲਾ ਬੋਹਾ ਸੂਆ ਥਾਂ-ਥਾਂ ਟੁੱਟਿਆ ਹੋਣ ਕਾਰਨ ਕਿਸਾਨਾਂ ਦਾ ਕੀਮਤੀ ਨਹਿਰੀ ਪਾਣੀ ਅਜਾਈਾ ਜਾ ਰਿਹਾ ਹੈ | ਬੋਹਾ ਨਹਿਰ ਸੰਘਰਸ਼ ਕਮੇਟੀ ਦੇ ਖ਼ਜ਼ਾਨਚੀ ਸਤਵੰਤ ...

ਪੂਰੀ ਖ਼ਬਰ »

ਅਤਲਾ ਕਲਾਂ ਦੇ ਪੰਜ ਭਰਾਵਾਂ ਨੇ ਵਸਾਇਆ ਸੀ ਪਿੰਡ ਅਤਲਾ ਖ਼ੁਰਦ

ਬਲਦੇਵ ਸਿੰਘ ਸਿੱਧੂ 98888-25688 ਭੀਖੀ, 15 ਸਤੰਬਰ- ਪਿੰਡ ਅਤਲਾ ਖ਼ੁਰਦ ਭੀਖੀ-ਬਰਨਾਲਾ ਮੁੱਖ ਸੜਕ ਤੋਂ ਚਾਰ ਕਿੱਲੋਮੀਟਰ ਪਿੱਛੇ ਵਸਿਆ ਹੋਇਆ ਹੈ | ਪਿੰਡ ਦਾ ਮੁੱਢ ਅਤਲਾ ਕਲਾਂ ਤੋਂ ਬੱਝਿਆ ਹੈ | ਅਤਲਾ ਕਲਾਂ ਦੇ ਪੰਜ ਭਰਾਵਾਂ ਜਿਨ੍ਹਾਂ ਦੇ ਨਾਂਅ 'ਤੇ ਸੂਰਾ, ਸਾਹਿਬ ਦਿੱਤਾ, ...

ਪੂਰੀ ਖ਼ਬਰ »

ਫ਼ਰਾਰ ਕੈਦੀ ਗਿ੍ਫ਼ਤਾਰ

ਬਠਿੰਡਾ, 15 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀਤੇ ਦਿਨ ਸਥਾਨਕ ਸਿਵਲ ਹਸਪਤਾਲ ਵਿਚਲੇ ਕੈਦੀ ਵਾਰਡ ਵਿਚ ਇਕ ਏ.ਐੱਸ.ਆਈ. ਨਾਲ ਹੱਥੋਪਾਈ ਕਰਕੇ ਫ਼ਰਾਰ ਹੋਣ ਵਾਲੇ ਕੈਦੀ ਬਲਕਾਰ ਸਿੰਘ ਪੁੱਤਰ ਗੁਰਤੇਜ ਸਿੰਘ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ...

ਪੂਰੀ ਖ਼ਬਰ »

ਘਰ 'ਚ ਬੈਠੀ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟੀਆਂ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)-ਸਰਕਾਰ ਵਲੋਂ ਕੋਵਿਡ-19 ਤੋਂ ਬਚਾਓ ਲਈ ਲੋਕਾਂ ਨੂੰ ਦਿੱਤੇ ਗਏ 'ਘਰ ਰਹੋ ਸੁਰੱਖਿਅਤ ਰਹੋ' ਹੁਕਮਾਂ ਦੀ ਬੀਤੇ ਦਿਨੀਂ ਉਸ ਸਮੇਂ ਝਪਟਮਾਰਾਂ ਨੇ ਹਵਾ ਕੱਢ ਦਿੱਤੀ, ਜਦ ਉਹ ਸੰਗਤ ਮੰਡੀ ਵਿਚੋਂ ਘਰ ਵਿਚ ਬੈਠੀ ਇਕ ਬਜ਼ੁਰਗ ਔਰਤ ਦੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਚ ਕੋਰੋਨਾ ਟੈਸਟ ਲਈ ਸੈਂਪਲ ਦੇਣ ਪਹੁੰਚੇ ਮਰੀਜ਼ ਪ੍ਰੇਸ਼ਾਨ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)-ਬੇਸ਼ੱਕ ਸਥਾਨਕ ਸਿਵਲ ਹਸਪਤਾਲ ਰਾਮਾਂ ਵਿਖੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵਾਂ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਨਾਲ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਰੈਪਿਡ ਐਾਟੀਜਨ ਟੈਸਟ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਟੈਸਟ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਚ ਕੋਰੋਨਾ ਟੈਸਟ ਲਈ ਸੈਂਪਲ ਦੇਣ ਪਹੁੰਚੇ ਮਰੀਜ਼ ਪ੍ਰੇਸ਼ਾਨ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)-ਬੇਸ਼ੱਕ ਸਥਾਨਕ ਸਿਵਲ ਹਸਪਤਾਲ ਰਾਮਾਂ ਵਿਖੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵਾਂ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਨਾਲ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਰੈਪਿਡ ਐਾਟੀਜਨ ਟੈਸਟ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਟੈਸਟ ...

ਪੂਰੀ ਖ਼ਬਰ »

ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਅੰਗਹੀਣ ਵਿਅਕਤੀ ਵਲੋਂ ਮਰਨ ਵਰਤ 'ਤੇ ਬੈਠਣ ਦੀ ਚੇਤਾਵਨੀ

ਭੁੱਚੋ ਮੰਡੀ, 15 ਸਤੰਬਰ (ਬਿੱਕਰ ਸਿੰਘ ਸਿੱਧੂ)-ਮੰਡੀ ਦੀ ਸਟੇਸ਼ਨ ਬਸਤੀ ਵਿਚ ਰਹਿੰਦੇ ਵਿਸ਼ਵ ਜੀਤ ਪੁੱਤਰ ਸਵਰਗੀ ਮੋਤੀ ਰਾਮ ਸ਼ਰਮਾ ਨੇ ਚੀਫ਼ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸੂਬੇ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਅੰਗਹੀਣ ਵਿਅਕਤੀ ਵਲੋਂ ਮਰਨ ਵਰਤ 'ਤੇ ਬੈਠਣ ਦੀ ਚੇਤਾਵਨੀ

ਭੁੱਚੋ ਮੰਡੀ, 15 ਸਤੰਬਰ (ਬਿੱਕਰ ਸਿੰਘ ਸਿੱਧੂ)-ਮੰਡੀ ਦੀ ਸਟੇਸ਼ਨ ਬਸਤੀ ਵਿਚ ਰਹਿੰਦੇ ਵਿਸ਼ਵ ਜੀਤ ਪੁੱਤਰ ਸਵਰਗੀ ਮੋਤੀ ਰਾਮ ਸ਼ਰਮਾ ਨੇ ਚੀਫ਼ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸੂਬੇ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਮੰਗਾਂ ਸਬੰਧੀ ਆਂਗਣਵਾੜੀ ਯੂਨੀਅਨ ਨੇ ਤਲਵੰਡੀ ਸਾਬੋ 'ਚ ਕੀਤਾ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ, 15 ਸਤੰਬਰ (ਰਵਜੋਤ ਸਿੰਘ ਰਾਹੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਤਲਵੰਡੀ ਸਾਬੋ ਦੀਆਂ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਧਰਨਾ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨਾਂ ਨਾਲ ਸਬੰਧਿਤ ਆਰਡੀਨੈਂਸ ਤੇ ਉਨ੍ਹਾਂ ਨੂੰ ਬਿੱਲ ਦੇ ਰੂਪ 'ਚ ਸੰਸਦ ਵਿਚ ਪੇਸ਼ ਕਰਨ ਦੇ ਵਿਰੋਧ 'ਚ ਅੱਜ ਰਾਮਾਂ ਮੰਡੀ ਦੇ ਆੜ੍ਹਤੀਆਂ ਨੇ ਇਕੱਠੇ ਹੋ ਕੇ ਮਾਰਕੀਟ ਦੇ ਬਾਹਰ ਦੁਪਹਿਰ 12 ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਧਰਨਾ

ਰਾਮਾਂ ਮੰਡੀ, 15 ਸਤੰਬਰ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨਾਂ ਨਾਲ ਸਬੰਧਿਤ ਆਰਡੀਨੈਂਸ ਤੇ ਉਨ੍ਹਾਂ ਨੂੰ ਬਿੱਲ ਦੇ ਰੂਪ 'ਚ ਸੰਸਦ ਵਿਚ ਪੇਸ਼ ਕਰਨ ਦੇ ਵਿਰੋਧ 'ਚ ਅੱਜ ਰਾਮਾਂ ਮੰਡੀ ਦੇ ਆੜ੍ਹਤੀਆਂ ਨੇ ਇਕੱਠੇ ਹੋ ਕੇ ਮਾਰਕੀਟ ਦੇ ਬਾਹਰ ਦੁਪਹਿਰ 12 ...

ਪੂਰੀ ਖ਼ਬਰ »

ਪੀ. ਐੱਨ. ਬੀ. ਸ਼ਾਖਾ ਭਾਗੀਵਾਂਦਰ ਦੇ ਮੈਨੇਜਰ ਸਮੇਤ ਤਿੰਨ ਕਰਮਚਾਰੀਆਂ ਨੂੰ ਹੋਇਆ ਕੋਰੋਨਾ

ਭਾਗੀਵਾਂਦਰ, 15 ਸਤੰਬਰ (ਮਹਿੰਦਰ ਸਿੰਘ ਰੂਪ)-ਪੰਜਾਬ ਨੈਸ਼ਨਲ ਬੈਂਕ ਸ਼ਾਖਾ ਭਾਗੀਵਾਂਦਰ ਦੇ ਮੈਨੇਜਰ ਸੂਰਜ ਪ੍ਰਕਾਸ਼ ਲੂਣਾ, ਸਹਾਇਕ ਮੈਨੇਜਰ ਸਰਬਜੀਤ ਸਿੰਘ ਅਤੇ ਸਹਾਇਕ ਬਿਜ਼ਨਸ ਕਾਰਸਪੋਡੈਂਟ ਅਮਰਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਤਿੰਨੇ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਸ਼ਾਖ਼ਾ ਮਹਿਰਾਜ ਦੇ 12 ਮੁਲਾਜ਼ਮਾਂ 'ਚੋਂ 7 ਕੋਰੋਨਾ ਪਾਜ਼ੀਟਿਵ

ਮਹਿਰਾਜ, 15 ਸਤੰਬਰ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਸਾਖ਼ਾ ਦੇ 12 ਮੁਲਾਜ਼ਮਾਂ 'ਚੋਂ 7 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲਣ 'ਤੇ ਬੈਂਕ ਨੂੰ ਬੰਦ ਕਰ ਦਿੱਤਾ ਹੈ | ਜਿਸ ਨਾਲ ਲੋਕਾਂ 'ਚ ਵੀ ਹਲਚਲ ਪੈਦਾ ਹੋ ਗਈ ਹੈ | ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਸ਼ਾਖ਼ਾ ਮਹਿਰਾਜ ਦੇ 12 ਮੁਲਾਜ਼ਮਾਂ 'ਚੋਂ 7 ਕੋਰੋਨਾ ਪਾਜ਼ੀਟਿਵ

ਮਹਿਰਾਜ, 15 ਸਤੰਬਰ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਸਾਖ਼ਾ ਦੇ 12 ਮੁਲਾਜ਼ਮਾਂ 'ਚੋਂ 7 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲਣ 'ਤੇ ਬੈਂਕ ਨੂੰ ਬੰਦ ਕਰ ਦਿੱਤਾ ਹੈ | ਜਿਸ ਨਾਲ ਲੋਕਾਂ 'ਚ ਵੀ ਹਲਚਲ ਪੈਦਾ ਹੋ ਗਈ ਹੈ | ...

ਪੂਰੀ ਖ਼ਬਰ »

ਖੇਤੀ ਆਰਡੀਨੈਂਸਾਂ ਦਾ ਬਿੱਲ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਦੇ ਵਿਰੋਧ ਵਿਚ ਗਿਆਰਾਂ ਪ੍ਰਮੁੱਖ ਜਥੇਬੰਦੀਆਂ ਨੇ ਲਾਇਆ ਸੜਕਾਂ 'ਤੇ ਜਾਮ

ਗੋਨਿਆਣਾ, 15 ਸਤੰਬਰ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)-ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦਾ ਬਿੱਲ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਦੇ ਵਿਰੋਧ ਵਿਚ ਪੰਜਾਬ ਦੀਆਂ ਗਿਆਰਾਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਸਾਂਝੇ ਰੂਪ ਵਿਚ ਪੰਜਾਬ ਦੀਆਂ ਮੁੱਖ ਸੜਕਾਂ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਦੀਆਂ ਸਿੱਖ ਸੰਗਤਾਂ ਨੇ ਕਿਸਾਨ ਮੋਰਚੇ ਦੌਰਾਨ ਕੀਤੀ ਲੰਗਰ ਦੀ ਸੇਵਾ

ਮੌੜ ਮੰਡੀ, 15 ਸਤੰਬਰ (ਗੁਰਜੀਤ ਸਿੰਘ ਕਮਾਲੂ)-ਕਿਸਾਨ ਵਿਰੋਧੀ ਆਰਡੀਨੈਂਸ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਬਠਿੰਡਾ ਵਿਖੇ ਵੱਡਾ ਇਕੱਠ ਕਰਕੇ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ, ...

ਪੂਰੀ ਖ਼ਬਰ »

ਜੇਲ੍ਹ 'ਚ ਹਵਾਲਾਤੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)-ਕੇਂਦਰੀ ਜੇਲ੍ਹ ਬਠਿੰਡਾ ਵਿਖੇ ਹਵਾਲਾਤੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ | ਹਵਾਲਾਤੀ ਬਲਕਾਰ ਸਿੰਘ ਪੁੱਤਰ ਗੁਰਭੇਜ ਸਿੰਘ ...

ਪੂਰੀ ਖ਼ਬਰ »

ਜੇਲ੍ਹ 'ਚ ਹਵਾਲਾਤੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)-ਕੇਂਦਰੀ ਜੇਲ੍ਹ ਬਠਿੰਡਾ ਵਿਖੇ ਹਵਾਲਾਤੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ | ਹਵਾਲਾਤੀ ਬਲਕਾਰ ਸਿੰਘ ਪੁੱਤਰ ਗੁਰਭੇਜ ਸਿੰਘ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਤਲਵੰਡੀ ਸਾਬੋ 'ਚ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਤਲਵੰਡੀ ਸਾਬੋ ਦੀਆਂ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਆਂਗਣਵਾੜੀ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਤਲਵੰਡੀ ਸਾਬੋ 'ਚ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਤਲਵੰਡੀ ਸਾਬੋ ਦੀਆਂ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਆਂਗਣਵਾੜੀ ...

ਪੂਰੀ ਖ਼ਬਰ »

ਲੱਖੀ ਗਿਲਜੀਆਂ ਦੀ ਧਰਮ ਪਤਨੀ ਮਨਜੀਤ ਕੌਰ ਮੁਲਤਾਨੀ ਨਮਿਤ ਸ਼ਰਧਾਂਜਲੀ ਸਮਾਗਮ

ਮਿਆਣੀ, 15 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਗਿਲਜੀਆਂ ਵਿਖੇ ਸੀਨੀਅਰ ਅਕਾਲੀ ਆਗੂ ਪੀ. ਏ. ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਦੀ ਧਰਮ ਪਤਨੀ ਮਨਜੀਤ ਕੌਰ ਮੁਲਤਾਨੀ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਰਾਜਪ੍ਰੀਤ ਸਿੰਘ ਆਲ ਇੰਡੀਆ ਕਾਂਗਰਸ ਸੰਘ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਬਠਿੰਡਾ, 15 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਲ ਇੰਡੀਆ ਕਾਂਗਰਸ ਸੰਘ ਦੀ ਜ਼ਿਲ੍ਹਾ ਯੂਥ ਕਮੇਟੀ ਨੇ ਰਾਜਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਨੰਦਗੜ੍ਹ ਕੋਟੜਾ ਨੂੰ ਜ਼ਿਲ੍ਹਾ ਯੂਥ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ | ਨਵ-ਨਿਯੁਕਤ ਮੀਤ ਪ੍ਰਧਾਨ ...

ਪੂਰੀ ਖ਼ਬਰ »

ਭਾਜਪਾ ਸੂਬਾ ਪ੍ਰਧਾਨ 'ਤੇ ਦਰਜ ਪਰਚੇ ਦੀ ਨਿੰਦਾ

ਮਾਨਸਾ, 15 ਸਤੰਬਰ (ਸਟਾਫ਼ ਰਿਪੋਰਟਰ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੀ ਇਕਾਈ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਕੈਪਟਨ ਸਰਕਾਰ ਵਲੋਂ ਦਰਜ ਕੀਤੇ ਪਰਚੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਸੂਬਾ ਕਮੇਟੀ ਮੈਂਬਰ ਸਤੀਸ਼ ਕੁਮਾਰ ਗੋਇਲ, ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਬੱਲ੍ਹੋ ਦਾ ਨਤੀਜਾ ਰਿਹਾ ਸੌ ਫ਼ੀਸਦੀ

ਚਾਉਕੇ, 15 ਸਤੰਬਰ (ਮਨਜੀਤ ਸਿੰਘ ਘੜੈਲੀ)-ਸ਼੍ਰੀ ਗੁਰੂ ਤੇਗ਼ ਬਹਾਦਰ ਕਾਲਜ ਫ਼ਾਰ ਵੁਮੈਨ ਬੱਲ੍ਹੋ ਦੇ ਬੀ.ਏ ਭਾਗ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਲਾਸ ਇੰਚਾਰਜ ਪ੍ਰੋ. ਗਗਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਨੇ ...

ਪੂਰੀ ਖ਼ਬਰ »

ਸੜਕ ਦੁਰਘਟਨਾ ਵਿਚ 2 ਔਰਤਾਂ ਜ਼ਖ਼ਮੀ

ਬਠਿੰਡਾ, 15 ਸਤੰਬਰ (ਅਵਤਾਰ ਸਿੰਘ)-ਸ਼ਹਿਰ ਦੀ ਲਾਲ ਸਿੰਘ ਬਸਤੀ ਦੇ ਨੇੜਲੇ ਲਾਡੀ ਰਾਹੀ ਫਾਰਮ ਕੋਲ ਸੜਕ ਕਿਨਾਰੇ ਸਬਜ਼ੀ ਵੇਚਣ ਵਾਲੀਆਂ ਗ਼ਰੀਬ ਪਰਿਵਾਰ ਦੀਆਂ ਦੋ ਔਰਤਾਂ ਦੀ ਕਾਰ ਨਾਲ ਟੱਕਰ ਹੋਣ ਦੀ ਖ਼ਬਰ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਯੁਨੇਸ਼ ...

ਪੂਰੀ ਖ਼ਬਰ »

ਆਵਾਰਾ ਪਸ਼ੂ ਦੀ ਟੱਕਰ ਨਾਲ ਇਕ ਗੰਭੀਰ ਜ਼ਖ਼ਮੀ

ਬਠਿੰਡਾ, 15 ਸਤੰਬਰ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਬੀੜ ਤਲਾਬ ਚਿੜੀਆਂ ਘਰ ਦੇ ਕੋਲ ਇਕ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂ ਦੇ ਨਾਲ ਟੱਕਰ ਹੋ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ | ਜ਼ਖ਼ਮੀ ਦੀ ਖ਼ਬਰ ਸਹਾਰਾ ਜਨ ਸੇਵਾ ਨੂੰ ਮਿਲਣ ਕਾਰਨ ਸਹਾਰਾ ਜਨ ਸੇਵਾ ਦੀ ਲਾਈਫ਼ ...

ਪੂਰੀ ਖ਼ਬਰ »

'ਆਪ' ਨੇ ਹਲਕਾ ਤਲਵੰਡੀ ਸਾਬੋ ਵਿਚ ਆਕਸੀਮੀਟਰ ਕਿੱਟਾਂ ਵੰਡਣ ਦਾ ਕੰਮ ਸ਼ੁਰੂ ਕੀਤਾ

ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੋਕਾਂ ਨੂੰ ਉਕਤ ਬਿਮਾਰੀ ਤੋਂ ਬਚਾਉਣ ਲਈ ਉਨਾਂ ਦਾ ਆਕਸੀਜ਼ਨ ਪੱਧਰ ਚੈੱਕ ਕਰਨ ਦਾ ਦਾਅਵਾ ਕਰਕੇ ਪੰਜਾਬ ਵਿਚ ਆਕਸੀਮੀਟਰ ਵੰਡਣ ਦੀ ਆਮ ਆਦਮੀ ਪਾਰਟੀ ਵਲੋਂ ਆਰੰਭੀ ਗਈ ਮੁਹਿੰਮ ਦੇ ...

ਪੂਰੀ ਖ਼ਬਰ »

ਲਹਿਰਾ ਮੁਹੱਬਤ ਦੀ ਫਿਰਨੀ 'ਤੇ ਇੰਟਰਲਾਕ ਟਾਈਲਾਂ 'ਚ ਠੇਕੇਦਾਰ ਨੇ ਲਾਇਆ ਘਟੀਆ ਰੇਤਾ

ਲਹਿਰਾ ਮੁਹੱਬਤ, 15 ਸਤੰਬਰ (ਸੁਖਪਾਲ ਸਿੰਘ ਸੁੱਖੀ)- ਸਥਾਨਕ ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਪਿਛਲੇ ਦਿਨੀਂ ਮਹੀਨੇ ਭੇਜੀ ਕਰੀਬ 2 ਕਰੋੜ ਗਰਾਂਟ ਨਾਲ ਗਲੀਆਂ ਨਾਲੀਆਂ ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਚਲਾਇਆ ਗਿਆ, ਜਿਸ 'ਚ ਪਿੰਡ ਦੀ ਫਿਰਨੀ 'ਤੇ ...

ਪੂਰੀ ਖ਼ਬਰ »

ਲਹਿਰਾ ਮੁਹੱਬਤ ਦੀ ਫਿਰਨੀ 'ਤੇ ਇੰਟਰਲਾਕ ਟਾਈਲਾਂ 'ਚ ਠੇਕੇਦਾਰ ਨੇ ਲਾਇਆ ਘਟੀਆ ਰੇਤਾ

ਲਹਿਰਾ ਮੁਹੱਬਤ, 15 ਸਤੰਬਰ (ਸੁਖਪਾਲ ਸਿੰਘ ਸੁੱਖੀ)- ਸਥਾਨਕ ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਪਿਛਲੇ ਦਿਨੀਂ ਮਹੀਨੇ ਭੇਜੀ ਕਰੀਬ 2 ਕਰੋੜ ਗਰਾਂਟ ਨਾਲ ਗਲੀਆਂ ਨਾਲੀਆਂ ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਚਲਾਇਆ ਗਿਆ, ਜਿਸ 'ਚ ਪਿੰਡ ਦੀ ਫਿਰਨੀ 'ਤੇ ...

ਪੂਰੀ ਖ਼ਬਰ »

ਜਾਅਲੀ ਪਾਣੀ ਕੁਨੈਕਸ਼ਨ ਲਗਾਉਣ ਨੰੂ ਲੈ ਕੇ ਇਸਤਰੀ ਸਤਿਸੰਗ ਭਵਨ ਤੇ ਦਸਮੇਸ਼ ਨਗਰ ਦੇ ਵਾਸੀ ਹੋਏ ਆਹਮੋ-ਸਾਹਮਣੇ

ਮੌੜ ਮੰਡੀ, 15 ਸਤੰਬਰ (ਲਖਵਿੰਦਰ ਸਿੰਘ ਮੌੜ)- ਅੱਜ ਸਥਾਨਕ ਬੱਸ ਅੱਡੇ ਕੋਲ ਸਥਿਤ ਸਹਿਕਾਰੀ ਬੈਂਕ ਸਾਹਮਣਿਓਾ ਇਸਤਰੀ ਸਤਿਸੰਗ ਭਵਨ ਦੇ ਵਾਸੀਆਂ ਵਲੋਂ ਜਿਉਂ ਹੀ ਦਸਮੇਸ਼ ਨਗਰ ਨੂੰ ਜਾਣ ਵਾਲੇ ਨਹਿਰੀ ਪਾਣੀ ਦੀ ਪਾਈਪ ਵਿਚੋਂ ਕੁਨੈਕਸ਼ਨ ਲੈ ਕੇ ਇਸਤਰੀ ਸਤਿਸੰਗ ਭਵਨ ਦੇ ...

ਪੂਰੀ ਖ਼ਬਰ »

ਜਾਅਲੀ ਪਾਣੀ ਕੁਨੈਕਸ਼ਨ ਲਗਾਉਣ ਨੰੂ ਲੈ ਕੇ ਇਸਤਰੀ ਸਤਿਸੰਗ ਭਵਨ ਤੇ ਦਸਮੇਸ਼ ਨਗਰ ਦੇ ਵਾਸੀ ਹੋਏ ਆਹਮੋ-ਸਾਹਮਣੇ

ਮੌੜ ਮੰਡੀ, 15 ਸਤੰਬਰ (ਲਖਵਿੰਦਰ ਸਿੰਘ ਮੌੜ)- ਅੱਜ ਸਥਾਨਕ ਬੱਸ ਅੱਡੇ ਕੋਲ ਸਥਿਤ ਸਹਿਕਾਰੀ ਬੈਂਕ ਸਾਹਮਣਿਓਾ ਇਸਤਰੀ ਸਤਿਸੰਗ ਭਵਨ ਦੇ ਵਾਸੀਆਂ ਵਲੋਂ ਜਿਉਂ ਹੀ ਦਸਮੇਸ਼ ਨਗਰ ਨੂੰ ਜਾਣ ਵਾਲੇ ਨਹਿਰੀ ਪਾਣੀ ਦੀ ਪਾਈਪ ਵਿਚੋਂ ਕੁਨੈਕਸ਼ਨ ਲੈ ਕੇ ਇਸਤਰੀ ਸਤਿਸੰਗ ਭਵਨ ਦੇ ...

ਪੂਰੀ ਖ਼ਬਰ »

ਕਲਿਆਣ ਸੁੱਖਾ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ ਸੜੀ

ਨਥਾਣਾ, 15 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਕਲਿਆਣ ਸੁੱਖਾ ਮੁੱਖ ਸੜਕ 'ਤੇ ਸਥਿਤ ਬਾਜ਼ਾਰ ਵਿਚ ਪਿ੍ੰਸ ਜਨਰਲ ਸਟੋਰ ਤੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਉਪਰੰਤ ਭਾਰੀ ਵਿੱਤੀ ਨੁਕਸਾਨ ਹੋਇਆ ਹੈ | ਅੱਜ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਸ਼ਟਰਾਂ ਦੀਆਂ ਵਿਰਲਾਂ ...

ਪੂਰੀ ਖ਼ਬਰ »

ਸੰਪਰਦਾਇ ਮਸਤੂਆਣਾ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ, ਕਿਸਾਨ ਪ੍ਰਦਰਸ਼ਨਾਂ ਵਿਚ ਲੰਗਰ ਲਾਉਣ ਦਾ ਐਲਾਨ

ਤਲਵੰਡੀ ਸਾਬੋ 15 ਸਤੰਬਰ (ਰਣਜੀਤ ਸਿੰਘ ਰਾਜੂ)-ਕੇਂਦਰ ਸਰਕਾਰ ਦੇ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਸੰਘਰਸ਼ ਨੂੰ ਵੱਖ ਵੱਖ ਧਿਰਾਂ ਦੇ ਸਮਰਥਨ ਦੇ ਨਾਲ ਹੁਣ ਸਿੱਖਾਂ ਦੀ ਪ੍ਰਸਿੱਧ ਧਾਰਮਿਕ ਜਥੇਬੰਦੀ ਸੰਪਰਦਾਇ ...

ਪੂਰੀ ਖ਼ਬਰ »

ਪੰਜ ਤੱਤਾਂ 'ਚ ਵਲੀਨ ਹੋਏ ਸੰਤ ਸੁਰੇਸ਼ਰਾ ਨੰਦ ਹਵੇਲੀ ਵਾਲੇ

ਬੁਢਲਾਡਾ, 15 ਸਤੰਬਰ (ਰਾਹੀ)-ਪਿੰਡ ਬੀਰੋਕੇ ਕਲਾਂ ਦੇ ਡੇਰਾ ਹਵੇਲੀ ਵਾਲਾ ਦੇ ਮੁਖੀ ਸੰਤ ਸੁਰੇਸ਼ਰਾ ਨੰਦ (100) ਪੰਜ ਤੱਤਾ 'ਚ ਵਲੀਨ ਹੋ ਗਏ | ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਪਹੁੰਚੇ ਸੰਤ ਮਹਾਂਪੁਰਸ਼ਾਂ, ਰਾਜਸੀ ਆਗੂਆਂ ਤੇ ਪਿੰਡ ਨਿਵਾਸੀਆਂ ਤੋਂ ਇਲਾਵਾ ਨੇੜਲੇ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਖ਼ੁਦਕੁਸ਼ੀ

ਭੀਖੀ, 15 ਸਤੰਬਰ (ਔਲਖ)-ਸਥਾਨਕ ਵਾਰਡ ਨੰ. 1 ਦੇ ਵਾਸੀ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ ਹੈ | ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਕੇਸ਼ ਕੁਮਾਰ (30) ਪੁੱਤਰ ਪਿ੍ਤਪਾਲ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਨੂੰ ਤੁਰੰਤ ...

ਪੂਰੀ ਖ਼ਬਰ »

ਗੁਹਾਟੀ ਐਕਸਪੈੱ੍ਰਸ ਦੇ ਚੱਲਣ ਨਾਲ ਲੋਕਾਂ 'ਚ ਖ਼ੁਸ਼ੀ

ਬਰੇਟਾ, 15 ਸਤੰਬਰ (ਰਵਿੰਦਰ ਕੌਰ ਮੰਡੇਰ)- ਦੇਸ਼ 'ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ 22 ਮਾਰਚ ਤੋਂ ਤਾਲਾਬੰਦੀ ਲਗਾ ਦਿੱਤਾ ਗਿਆ ਸੀ | ਰੇਲਵੇ ਅਤੇ ਸੜਕੀ ਆਵਾਜਾਈ ਵੀ ਬੰਦ ਹੋ ਗਈ ਸੀ, ਜਿਸ ਕਾਰਨ ਮੁਸਾਫ਼ਰਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ | ਇਸੇ ਤਰ੍ਹਾਂ ...

ਪੂਰੀ ਖ਼ਬਰ »

ਲੰਬੇ ਕੇਸ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਮਾਨਸਾ, 15 ਸਤੰਬਰ (ਸਭਿ. ਪ੍ਰਤੀ.)-ਧਰਮ ਪ੍ਰਚਾਰ ਮਿਸ਼ਨ ਮੂਸਾ ਵਲੋਂ ਦਸਤਾਰ ਸਜਾਉਣ ਤੇ ਲੰਬੇ ਕੇਸ ਮੁਕਾਬਲੇ ਗੁਰਦੁਆਰਾ ਸਾਹਿਬ ਮੂਸਾ ਵਿਖੇ ਕਰਵਾਏ ਗਏ | ਬਾਬਾ ਰਾਜਵਿੰਦਰ ਸਿੰਘ ਘਰਾਂਗਣੇ ਵਾਲਿਆਂ ਦੀ ਅਗਵਾਈ 'ਚ ਪਿੰਡ ਦੇ 135 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਬੁਢਲਾਡਾ ਦੇ 6 ਵਾਰਡਾਂ 'ਚ ਜਿੰਮ ਸਬੰਧੀ ਜਾਂਚ ਜਲਦ ਮੁਕੰਮਲ ਕਰਨ ਦੀ ਮੰਗ ਉੱਠਣ ਲੱਗੀ

ਬੁਢਲਾਡਾ, 15 ਸਤੰਬਰ (ਸਵਰਨ ਸਿੰਘ ਰਾਹੀ)-ਬੁਢਲਾਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਜਿੰਮ ਸਥਾਪਤ ਕਰਨ ਆਈ ਗਰਾਂਟ ਸਬੰਧੀ ਜਾਰੀ ਜਾਂਚ ਦੇ ਜਲਦ ਮੁਕੰਮਲ ਕਰਕੇ ਇਸ ਦੀ ਅਸਲੀਅਤ ਜਨਤਕ ਕਰਨ ਦੀ ਮੰਗ ਉੱਠਣ ਲੱਗੀ ਹੈ | ਹਲਕਾ ਵਿਧਾਇਕ ਬੁੱਧ ਰਾਮ ਨੇ ਜਿੰਮ ਸਬੰਧੀ ਆਈ ਗਰਾਂਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX