ਤਾਜਾ ਖ਼ਬਰਾਂ


ਮਸ਼ਹੂਰ ਗਾਇਰ ਬਾਲਾ ਸੁਰਬਰਾਮਣਿਅਮ ਦਾ ਹੋਇਆ ਦਿਹਾਂਤ
. . .  4 minutes ago
ਮੁੰਬਈ, 25 ਸਤੰਬਰ (ਇੰਦਰ ਮੋਹਨ ਪਨੂੰ) - ਮਸ਼ਹੂਰ ਬਾਲੀਵੁੱਡ ਦੇ ਸਿੰਗਰ ਐਸ.ਪੀ. ਬਾਲਾ ਸੁਰਬਰਾਮਣਿਅਮ ਦਾ ਦਿਹਾਂਤ ਹੋ ਗਿਆ ਹੈ, ਉਹ ਦੋ ਮਹੀਨੇ ਪਹਿਲਾ ਕੋਰੋਨਾ ਪਾਜੀਟਿਵ...
ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਵੱਲੋਂ ਰੋਸ ਧਰਨੇ 'ਤੇ ਬੈਠੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਚਾਹ ਤੇ ਦਾਲ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ
. . .  12 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਜੰਡਿਆਲਾ ਗੁਰੂ ਨੇੜੇ ਦੇਵੀਦਾਸ ਪੁਰਾ ਰੇਲਵੇ ਟਰੈਕ 'ਤੇ ਦੋ ਦਿਨਾਂ ਤੋਂ ਰੋਸ ਧਰਨੇ ਤੇ ਬੈਠੇ ਹੋਏ ਕਿਸਾਨ ਭਰਾਵਾਂ ਤੇ ਹੋਰ ਸੰਗਤਾਂ ਲਈ ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲੰਗਰ ਪ੍ਰਸ਼ਾਦੇ ਤੇ ਚਾਹ ਦੇ ਲੰਗਰ...
ਬਿਜਲੀ ਕਾਮਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  14 minutes ago
ਹਰਿਆਣਾ ਦਿੱਲੀ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ’ਤੇ ਕੀਤਾ ਚੱਕਾ ਜਾਮ
. . .  15 minutes ago
ਗੜ੍ਹਸ਼ੰਕਰ 'ਚ ਅਕਾਲੀ ਦਲ ਦੇ ਧਰਨੇ 'ਚ ਮੋਦੀ ਸਰਕਾਰ ਖਿਲਾਫ਼ ਗਰਜ਼ੇ ਬੁਲਾਰੇ
. . .  16 minutes ago
ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਵਲੋਂ ਜ਼ਿਲੇ ’ਚ ਰੋਸ ਧਰਨੇ
. . .  17 minutes ago
ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿੱਚ ਮੁਸਲਿਮ ਭਾਈਚਾਰਾ ਵੀ ਵੱਡੀ ਗਿਣਤੀ ਪਹੁੰਚਿਆ
. . .  17 minutes ago
ਦੋ ਮੇਅਰਾਂ ਨੇ ਕਿਸਾਨਾਂ ਦੇ ਹੱਕ ਚ ਠੋਕਿਆ ਧਰਨਾ
. . .  19 minutes ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ ਅੱਜ ਪਟਿਆਲਾ ਵਿਖੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਬਜਾਜ ਵੱਲੋਂ ਸਾਂਝੇ ਤੌਰ ਤੇ ਬੱਸ ਸਟੈਂਡ ਚੌਕ ਵਿਖੇ ਧਰਨਾ ਲਗਾਇਆ ਗਿਆ। ਇੱਥੇ ਵੱਡੀ ਗਿਣਤੀ...
ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ ਹੇਠ 'ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ' ਨੂੰ ਟਰੈਕਟਰ ਰੋਸ ਮਾਰਚ ਰਵਾਨਾ
. . .  24 minutes ago
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਦੇ ਵਿਰੁੱਧ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਵੱਲੋਂ ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ ਤੱਕ ਕੱਢਿਆ ਜਾ ਰਿਹਾ...
ਬੀਬੀ ਲੂੰਬਾ ਦੀ ਅਗਵਾਈ ਵਿੱਚ ਅਕਾਲੀ ਦਲ ਵੱਲੋਂ ਪਾਤੜਾਂ ਚ ਧਰਨਾ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
. . .  26 minutes ago
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  28 minutes ago
ਕਿਸਾਨਾਂ ਦੇ ਹੱਕ ਵਿੱਚ ਮਲੇਰਕੋਟਲਾ ਤੋਂ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾ ਨਸੀਰ ਅਤੇ ਮੁਸ਼ਤਾਕ ਅਲੀ ਕਿੰਗ ਸਾਥੀਆਂ ਸਮੇਤ ਪਹੁੰਚੇ
. . .  28 minutes ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਨਾਭਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾਕਟਰ ਨਸੀਰ ਮਲੇਰਕੋਟਲਾ ਤੋਂ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਲੰਗਰ ਲੈ ਧਰਨੇ ਵਿੱਚ ਪਹੁੰਚੇ ਜਿਨ੍ਹਾਂ ਦਾ ਸਾਥ ਨਾਭਾ...
ਸਕੂਟਰੀ ਤੇ ਸਵਾਰ ਹੋ ਕੇ ਕਿਸਾਨਾਂ ਦੇ ਧਰਨੇ ਚ ਪਹੁੰਚੇ ਹਰਪਾਲ ਸਿੰਘ ਚੀਮਾ
. . .  31 minutes ago
ਸੰਗਰੂਰ,25 ਸਤੰਬਰ( ਦਮਨਜੀਤ ਸਿੰਘ)- ਸੰਗਰੂਰ ਦੀਆਂ ਬਰਨਾਲਾ ਕੈਂਚੀਆਂ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਹਮਾਇਤ ਕਰਨ ਪਹੁੰਚੇ ਹਨ । ਕਿਸਾਨਾਂ ਅਤੇ ਮਜਦੂਰਾਂ ਦੇ ਧਰਨੇ ਵਿਚ ਇਕ ਸਕੂਟਰੀ ਉੱਤੇ ਸਵਾਰ ਹੋ ਕੇ ਬਿਨਾ ਗੰਨਮੈਨਾਂ ਜਾਂ ਸੁਰੱਖਿਆ...
ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਰਲੇ ਹੋਏ-ਸੁਖਬੀਰ ਸਿੰਘ ਬਾਦਲ
. . .  35 minutes ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੂੰ ਬੇਵਕੂਫ਼ ਤੱਕ ਦੱਸਿਆ ਅਤੇ ਕਿਹਾ ਕਿ ਕਾਂਗਰਸ ਨੇ ਇਸ ਨੂੰ ਪਤਾ ਨਹੀਂ ...
ਕੇਂਦਰ ਸਰਕਾਰ ਵਿਰੁੱਧ ਤਲਬੀਰ ਗਿੱਲ ਤੇ ਰੰਧਾਵਾ ਦੀ ਅਗਵਾਈ ਹੇਠ ਗੋਲਡਨ ਗੇਟ ਤੇ ਲਾਇਆ ਗਿਆ ਧਰਨਾ
. . .  36 minutes ago
ਹਲਕਾ ਸ਼ਾਹਕੋਟ ਤੋਂ ਵਿਧਾਇਕ ਸ਼ੇਰੋਵਾਲੀਆ ਨੇ ਕਿਸਾਨਾਂ ਦੇ ਹੱਕ ’ਚ ਕੱਢੀ ਟਰੈਕਟਰ ਰੈਲੀ
. . .  37 minutes ago
ਸ਼ਾਹਕੋਟ, 25 ਸਤੰਬਰ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ...
ਖੇਤੀ ਬਿੱਲਾਂ ਦੇ ਵਿਰੋਧ 'ਚ ਨਹਿਰ ਦੇ ਪੁਲ ਤੇ ਸੈਂਕੜੇ ਕਿਸਾਨਾਂ ਦਿੱਤਾ ਧਰਨਾ
. . .  38 minutes ago
ਬੱਧਨੀ ਕਲਾਂ, 25 ਸਤੰਬਰ (ਸੰਜੀਵ ਕੋਛੜ) ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹਮਾਇਤ 'ਚ ਉੱਤਰੇ ਬਾਜ਼ਾਰ ਦੇ ਦੁਕਾਨਦਾਰਾਂ...
ਵਕੀਲ ਐਸੋਸੀਏਸਨ ਖਮਾਣੋਂ ਨੇ ਕੀਤਾ ਕਿਸਾਨ ਬੰਦ ਦਾ ਸਮਰਥਨ
. . .  41 minutes ago
ਕਿਸਾਨ ਜੱਥੇਬੰਦੀ ਵਲੋਂ ਪੰਜਾਬ ਰਾਜਸਥਾਨ ਨੂੰ ਜੋੜ ਦੇ ਨੈਸ਼ਨਲ ਹਾਈਵੇ ਨੰਬਰ 10 ਨੂੰ ਕੀਤਾ ਜਾਮ
. . .  42 minutes ago
ਟਰੈਕਟਰ ਫ਼ੈਕਟਰੀ ਸੋਨਾਲੀਕਾ (ਹੁਸ਼ਿਆਰਪੁਰ) ਅੱਗੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  42 minutes ago
ਨਸਰਾਲਾ, 25 ਸਤੰਬਰ (ਸਤਵੰਤ ਸਿੰਘ ਥਿਆੜਾ)- ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ, ਹੁਸ਼ਿਆਰਪੁਰ ਵਲੋਂ ਆਪਣਾ ਅਦਾਰਾ ਬੰਦ ਨਾ ਕਰਨ ਤੇ ਇਲਾਕੇ ਦੇ ਕਿਸਾਨਾਂ ਵਲੋਂ ਫ਼ੈਕਟਰੀ ਦੇ ਗੇਟ ਦੇ ਅੱਗੇ ਧਰਨਾ ਦਿੱਤਾ ਗਿਆ ਤੇ ਮਾਲਕਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰ ਦੀ ਮੋਦੀ ਸਰਕਾਰ...
ਮੋਦੀ ਨੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਰਸਤਾ ਖੋਲ੍ਹਿਆ-ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ
. . .  45 minutes ago
ਕਿਸਾਨਾਂ-ਮਜ਼ਦੂਰਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ
. . .  46 minutes ago
ਦਿੜ੍ਹਬਾ ਵਿਖੇ ਖੇਤੀ ਬਿਲਾਂ ਖਿਲਾਫ ਕਿਸਾਨਾਂ ਨੇ ਰਾਸ਼ਟਰੀ ਰਾਜ ਮਾਰਗ ਤੇ ਲਗਾਇਆ ਧਰਨਾ ਦਿੜ੍ਹਬਾ
. . .  47 minutes ago
ਪੰਜਾਬ ਬੰਦ ਤਹਿਤ ਕਿਸਾਨਾਂ ਨੇ ਲੰਬੀ 'ਚ ਕੌਮੀ ਸੜਕ 'ਤੇ ਟੈਂਟ ਗੱਡ ਕੇ ਲਗਾਇਆ ਬੇਮਿਸਾਲ ਧਰਨਾ
. . .  49 minutes ago
ਕਾਂਗਰਸ ਨੇ ਆਪਣੇ ਮੈਨੀਫ਼ੈਸਟੋ ਵਿਚ ਸਾਰੀਆਂ ਮੰਡੀਆਂ ਖ਼ਤਮ ਕਰਨ ਦੀ ਗੱਲ ਕਹੀ ਸੀ-ਸੁਖਬੀਰ ਸਿੰਘ ਬਾਦਲ
. . .  50 minutes ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਵਿਖੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਨੇ ਆਪਣੇ ਚੋਣ ਮੈਨੀਫ਼ੈਸਟੋ ਵਿਚ ਸਾਰੀਆਂ ਮੰਡੀਆਂ ਖ਼ਤਮ ਕਰਨ ਦੀ ਗੱਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਖੰਨਾ / ਸਮਰਾਲਾ

ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਜੀ. ਟੀ. ਰੋਡ ਜਾਮ

ਖੰਨਾ, 15 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ, ਕਿਸਾਨਾਂ ਆੜ੍ਹਤੀਆਂ, ਮਜ਼ਦੂਰਾਂ, ਅਕਾਲੀ ਦਲ ਡੈਮੋਕ੍ਰੇਟਿਕ ਅਤੇ ਹੋਰ ਕਈ ਸੰਸਥਾਵਾਂ ਨੇ 3 ਕਿਸਾਨੀ ਸਬੰਧੀ ਖੇਤੀ ਆਰਡੀਨੈਂਸਾਂ ਦੇ ਬਿੱਲ ਪਾਰਲੀਮੈਂਟ ਵਿਚ ਕਾਨੂੰਨ ਬਣਾਉਣ ਲਈ ਪੇਸ਼ ਕੀਤੇ ਜਾਣ ਦੇ ਵਿਰੋਧ ਵਿਚ ਜੀ.ਟੀ. ਰੋਡ ਨੂੰ ਜਾਮ ਕਰ ਦਿੱਤਾ | ਇਸ ਧਰਨੇ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਵੀ ਆਪਣੇ ਸਾਥੀਆਂ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਸਤਨਾਮ ਸਿੰਘ ਸੋਨੀ ਰੋਹਣੋ, ਬਲਾਕ ਕਾਂਗਰਸ ਪ੍ਰਧਾਨ ਬੇਅੰਤ ਸਿੰਘ ਜੱਸੀ ਅਤੇ ਡਾ.ਗੁਰਮੁਖ ਸਿੰਘ ਚਾਹਲ ਅਤੇ ਹੋਰ ਸਾਥੀਆਂ ਨਾਲ ਸ਼ਾਮਿਲ ਹੋਏ | ਬੀ.ਕੇ.ਯੂ. ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਵੀ ਜਸਵੰਤ ਸਿੰਘ ਬੀਜਾ ਅਤੇ ਹੋਰ ਆਗੂਆਂ ਸਮੇਤ ਧਰਨੇ ਵਿਚ ਪੁੱਜੇ | ਅਨਾਜ ਮੰਡੀ ਖੰਨਾ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਯਾਦਵਿੰਦਰ ਸਿੰਘ ਲਿਬੜਾ, ਸੁਖਵਿੰਦਰ ਸਿੰਘ ਸੁੱਖੀ ਵੀ ਵੱਡੇ ਜਥੇ ਨਾਲ ਧਰਨੇ ਵਿਚ ਸ਼ਾਮਿਲ ਹੋਏ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਡੈਮੋਕੇ੍ਰਟਿਕ ਦੇ ਪ੍ਰਮੁੱਖ ਨੇਤਾ ਸੁਖਵੰਤ ਸਿੰਘ ਟਿੱਲੂ, ਲੋਕ ਇਨਸਾਫ਼ ਪਾਰਟੀ ਦੇ ਨੇਤਾ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹਲਕਾ ਖੰਨਾ ਦੇ ਇੰਚਾਰਜ ਸਰਬਜੀਤ ਸਿੰਘ ਸੀ.ਆਰ. ਕੰਗ ਵੀ ਸਾਥੀਆਂ ਸਮੇਤ ਧਰਨੇ ਵਿਚ ਸ਼ਾਮਿਲ ਹੋਏ | ਇਸ ਧਰਨੇ-ਪ੍ਰਦਰਸ਼ਨ ਨੂੰ ਹੋਰ ਕਈ ਵੱਖ-ਵੱਖ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਨੇ ਆਪਣਾ ਸਮਰਥਨ ਦਿਤਾ ਜਿੰਨਾ ਵਿਚ ਆੜ੍ਹਤੀ ਐਸੋਸੀਏਸ਼ਨ ਖੰਨਾ, ਮੁਨੀਮ ਯੂਨੀਅਨ ਖੰਨਾ ਤੇ ਲੇਬਰ ਯੂਨੀਅਨ ਵੀ ਸ਼ਾਮਲ ਸੀ | ਇਸ ਚੱਕਾ ਜਾਮ ਨਾਲ ਵਿਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਬਦਲਵੇਂ ਰਸਤਿਆਂ ਰਾਹੀਂ  ਜਾਣਾ ਪਿਆ | ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਆਰਡੀਨੈਂਸ ਦੇ ਵਿਰੋਧ ਵਿਚ ਅੱਜ 2 ਘੰਟੇ ਸੂਬੇ ਭਰ ਵਿਚ ਚੱਕਾ ਜਾਮ ਕਰਦੇ ਹੋਏ ਕਿਸਾਨਾਂ ਆੜ੍ਹਤੀਆਂ, ਮਜ਼ਦੂਰਾਂ ਰੋਸ ਪ੍ਰਗਟ ਕੀਤਾ ਗਿਆ ਹੈ¢ ਇਸੇ ਤਹਿਤ ਉਨ੍ਹਾਂ ਨੇ ਖੰਨਾ ਦੇ ਇਲਾਕੇ 'ਚ ਪੈਂਦੇ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕਰਦੇ ਹੋਏ ਆਪਣੀ ਨਾਰਾਜ਼ਗੀ ਜਤਾਈ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਦਾ ਨਿੱਜੀਕਰਨ ਕਰਦੇ ਹੋਏ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਕਿਸਾਨਾਂ ਆੜ੍ਹਤੀਆਂ ਅਤੇ ਲੇਬਰ ਵਰਗ ਦੇ ਨਾਲ ਸ਼ਰੇਆਮ ਗ਼ਲਤ ਕਰ ਰਹੀ ਹੈ  ਜਿਸ ਵਿਚ ਉਨ੍ਹਾਂ ਦੇ ਆਰਥਿਕ ਸਥਿਤੀਆਂ ਖ਼ਰਾਬ ਹੋ ਜਾਣਗੀਆਂ ਤੇ ਇਸ ਦੇ ਵਿਰੋਧ ਵਿਚ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਨਾਲ ਚੱਕਾ ਜਾਮ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਹੱਲਾ ਬੋਲਿਆ ਗਿਆ ਹੈ | ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਅਤੇ ਭਾਰਤੀਆਂ ਦੇ ਵਿਰੋਧ ਵਿਚ ਆਰਡੀਨੈਂਸ ਜਾਰੀ ਕਰਕੇ ਉਸ ਨੂੰ ਪਾਰਲੀਮੈਂਟ ਵਿਚ ਪਾਸ ਕਰਨ ਦੇ ਵਿਰੋਧ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਕਾਂਗਰਸ ਪਾਰਟੀ ਵੀ ਆਪਣਾ ਵਿਰੋਧ ਜਿਤਾਉਂਦੇ ਹੋਏ ਕਿਸਾਨਾਂ ਦੇ ਸਮਰਥਨ ਵਿਚ  ਵੱਖ-ਵੱਖ ਸ਼ਹਿਰਾਂ ਵਿਚ ਚੱਕਾ ਜਾਮ ਕਰ ਕੇ ਰੋਸ ਪ੍ਰਗਟ ਕੀਤਾ ਹੈ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਅੰਮਿ੍ਤ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਭਰਪੂਰ ਚੰਦ ਬੈਕਟਰ, ਘੁੰਮਣ ਸਿੰਘ ਰਾਜਗੜ੍ਹ, ਰਾਜਿੰਦਰ ਸਿੰਘ ਕੋਟ ਪਨੈਚ, ਪ੍ਰਗਟ ਸਿੰਘ ਕੋਟ ਪਨੈਚ, ਬਲਵੰਤ ਸਿੰਘ ਰਾਜੇਵਾਲ, ਇੰਦਰਜੀਤ ਸਿੰਘ ਈਸੜੂ, ਸੁਖਦੇਵ ਸਿੰਘ ਮਾਂਗਟ, ਨੰਬਰਦਾਰ ਦਿਲਬਾਗ ਸਿੰਘ, ਤਰਲੋਚਨ ਸਿੰਘ ਰਾਜੇਵਾਲ, ਕੈਪਟਨ ਰਘਵੀਰ ਸਿੰਘ, ਅੰਮਿ੍ਤਪਾਲ ਸਿੰਘ ਟਮਕੌਦੀ, ਕੈਪਟਨ ਸੁਖਰਾਜ ਸਿੰਘ ਬੀਜਾ, ਜਰਨੈਲ ਸਿੰਘ, ਸ਼ਿੰਗਾਰਾ ਸਿੰਘ ਗਰੇਵਾਲ, ਅਵਤਾਰ ਸਿੰਘ ਗੱਗੜਮਾਜਰਾ, ਕਾਲਾ ਪੰਚ ਗੱਗੜਮਾਜਰਾ, ਗੰਗਾ ਸਿੰਘ ਕੋਟ ਸੇਖੋਂ, ਹਰਕਿਰਨ ਸਿੰਘ ਕੋਟ ਸੇਖੋਂ, ਸਾਧੂ ਸਿੰਘ ਈਸੜੂ, ਸਰਬਜੀਤ ਸਿੰਘ ਇਸ਼ਨਪੁਰ, ਸ਼ੇਰ ਸਿੰਘ, ਮਲਕੀਤ ਸਿੰਘ, ਅਜੈਬ ਸਿੰਘ ਗੱਗੜਮਾਜਰਾ ਆਦਿ ਹਾਜ਼ਰ ਸਨ |
ਨੀਲੋਂ ਵਿਖੇ ਰਾਸ਼ਟਰੀ ਰਾਜ ਮਾਰਗ ਜਾਮ
ਸਮਰਾਲਾ, (ਗੋਪਾਲ ਸੋਫ਼ਤ, ਕੁਲਵਿੰਦਰ ਸਿੰਘ)- ਨੀਲੋਂ ਵਿਖੇ ਰਾਸ਼ਟਰੀ ਰਾਜ ਮਾਰਗ ਜਾਮ ਕਰਦਿਆਂ ਕਿਸਾਨਾਂ ਨੇ ਆਪਣੇ ਫ਼ੈਸਲਾਕੁਨ ਸੰਘਰਸ਼ ਨੂੰ ਦਿੱਲੀ ਵਿਖੇ ਪਾਰਲੀਮੈਂਟ ਦੇ ਬਾਹਰ ਆਰੰਭ ਕਰਨ ਦਾ ਐਲਾਨ ਕਰ ਦਿੱਤਾ ਹੈ ¢ ਪੰਜਾਬ ਦੀਆਂ ਗਿਆਰਾਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੱਕਾ ਜਾਮ ਕਰ ਕੇ ਧਰਨੇ ਵਿਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਵੱਡੇ ਰਾਜਸੀ ਘਰਾਣਿਆਂ ਦੇ ਪ੍ਰਭਾਵ ਥੱਲੇ ਕਿਸਾਨਾਂ ਦੀਆਂ ਫ਼ਸਲਾਂ ਲੁੱਟ ਦੇ ਭਾਅ ਖ਼ਰੀਦ ਕੇ ਮੁਨਾਫ਼ਾ ਕਮਾਉਣ ਵਾਲਿਆਂ ਦਾ ਪੱਖ ਪੂਰ ਰਹੀ ਹੈ ਤੇ ਦੇਸ਼ ਭਰ ਵਿਚ ਫ਼ੇਲ੍ਹ ਹੋ ਚੁੱਕੇ ਖੇਤੀ ਮੰਡੀਕਰਨ ਤੇ ਨਿੱਜੀਕਰਨ ਸਿਸਟਮ ਨੂੰ ਹੁਣ ਪੰਜਾਬ ਅਤੇ ਹਰਿਆਣਾ ਵਿਚ ਲਾਗੂ ਕਰ ਕੇ ਕਿਸਾਨੀ ਦੀ ਆਰਥਿਕਤਾ ਨੂੰ ਬਰਬਾਦ ਕਰਨ ਦੇ ਮਨਸੂਬੇ ਘੜ ਰਹੀ ਹੈ | ਇਨ੍ਹਾਂ ਧਰਨਿਆਂ ਵਿਚ ਸਥਾਨਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਕਿਸਾਨਾਂ ਦੇ ਸਮਰਥਨ ਲਈ ਸ਼ਾਮਲ ਹੋਏ | ਅੱਜ ਦੇ ਰੋਸ ਧਰਨੇ ਵਿਚ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ, ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਗੁਰਵਿੰਦਰ ਸਿੰਘ ਕੂਮਕਲਾਂ, ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਬਾਲਿਉਂ, ਕਰਨਵੀਰ ਸਿੰਘ ਢਿੱਲੋਂ, ਜੰਗਵੀਰ ਸਿੰਘ ਦੁਆਬਾ ਕਿਸਾਨ ਸੰਘਰਸ਼ ਕਮੇਟੀ ਸਤਨਾਮ ਸਿੰਘ ਬਾਗੜੀਆਂ ਪਗੜੀ ਸੰਭਾਲ ਜੱਟਾ ਲਹਿਰ ਆਦਿ ਸ਼ਾਮਿਲ ਹੋਏ ¢
ਖੇਤੀ ਆਰਡੀਨੈਂਸਾਂ ਦੇ ਮਾਮਲੇ 'ਤੇ ਕੈਪਟਨ ਤੇ ਬਾਦਲ ਰਲੇ ਹੋਏ ਨੇ- ਘੁਡਾਣੀ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਆਰਡੀਨੈਂਸ, ਬਿਜਲੀ ਬਿੱਲ 2020, ਕਰਜ਼ਿਆਂ ਨੂੰ ਖ਼ਤਮ ਕਰਨ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਤੇ ਮੌਨਟੇਕ ਸਿੰਘ ਆਹਲੂਵਾਲੀਆ ਵਲੋਂ ਪੇਸ਼ ਰਿਪੋਰਟ ਰੱਦ ਕਰਵਾਉਣ ਲਈ ਪੰਜਾਬ ਭਰ ਵਿਚ ਦੋ ਥਾਵਾਂ ਕੈਪਟਨ ਦੇ ਮੋਤੀ ਮਹਿਲ ਸਾਹਮਣੇ ਪਟਿਆਲਾ ਅਤੇ ਬਾਦਲ ਪਰਿਵਾਰ ਦੀ ਰਿਹਾਇਸ਼ ਅੱਗੇ ਪਿੰਡ ਬਾਦਲ ਵਿਖੇ 15 ਤੋਂ 20 ਸਤੰਬਰ ਤੱਕ ਦਿਨ-ਰਾਤ ਦੇ ਪੱਕੇ ਮੋਰਚੇ ਵਿਚ ਕਿਸਾਨਾਂ ਦੇ ਜਥੇ ਨਾਲ ਰਵਾਨਾ ਹੋਣ ਸਮੇਂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕਿਸਾਨ ਮਾਰੂ ਆਰਡੀਨੈਂਸਾਂ ਦੇ ਖ਼ਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਆਰਡੀਨੈਂਸਾਂ ਨੂੰ ਲਾਗੂ ਕਰਨ ਨਾਲ ਫ਼ਸਲਾਂ ਦੇ ਭਾਅ ਘੱਟ ਮਿਲਣਗੇ, ਮੰਡੀ ਕਰਨ ਦੇ ਖ਼ਾਤਮੇ ਨਾਲ ਫ਼ਸਲਾਂ ਨੂੰ ਰੋਲਿਆ ਜਾਵੇਗਾ ਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਨਾ ਹੋਣ ਕਾਰਨ ਅਦਾਇਗੀਆਂ ਸਮੇਂ ਸਿਰ ਨਹੀਂ ਮਿਲਣਗੀਆਂ | ਉਨ੍ਹਾਂ ਕਿਹਾ ਕਿ ਪਿਛਲੇ 72 ਸਾਲਾ ਤੋਂ ਕਾਂਗਰਸ ਤੇ ਅਕਾਲੀ-ਭਾਜਪਾ ਨੇ ਸੂਬੇ ਨੂੰ ਲੁੱਟ ਦਾ ਸ਼ਿਕਾਰ ਬਣਾ ਦਿੱਤਾ ਹੈ, ਜਿਸ ਦਾ ਖ਼ਮਿਆਜ਼ਾ 2022 ਦੀਆਂ ਚੋਣਾਂ ਵਿਚ ਵੱਡੇ ਵਿਦਰੋਹਾਂ ਨਾਲ ਕਰਨ ਲਈ ਇਨ੍ਹਾਂ ਝੂਠੇ ਲੀਡਰਾਂ ਨੂੰ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ ਜਗਤਾਰ ਸਿੰਘ ਚੋਮੋਂ, ਹਰਦੇਵ ਸਿੰਘ, ਕਾਮਰੇਡ ਬਲਵਿੰਦਰ ਸਿੰਘ, ਪੰਚ ਰੁਪਿੰਦਰ ਸਿੰਘ ਨਿਜ਼ਾਮਪੁਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪੁਲਿਸ ਨੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਰੱਖਿਆ ਚਾਲੂ
ਕੁਹਾੜਾ, (ਸੰਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਕਿਸਾਨ ਵਿਰੋਧੀ ਆਰਡੀਨੈਂਸ ਬਿੱਲ ਦੇ ਵਿਰੋਧ ਵਿਚ ਮੁੱਖ ਚੰਡੀਗੜ੍ਹ ਮਾਰਗ ਪਿੰਡ ਨੀਲੋਂ ਵਿਖੇ 12 ਤੋਂ 2 ਵਜੇ ਤੱਕ ਮੁਕੰਮਲ ਜਾਮ ਲਗਾਇਆ ਗਿਆ ਜਿਸ ਨੰੂ ਦੇਖਦੇ ਹੋਏ ਥਾਣਾ ਕੰੂਮਕਲਾਂ ਦੇ ਐੱਸ. ਐੱਚ. ਓ. ਦਵਿੰਦਰ ਸ਼ਰਮਾ ਆਪਣੀ ਪੁਲਿਸ ਟੀਮ, ਜਿਸ ਵਿਚ ਜ਼ੋਨ ਇੰਚਾਰਜ ਨਰਿੰਦਰ ਸਿੰਘ, ਟਰੈਫ਼ਿਕ ਪੁਲਿਸ ਗੁਰਦੇਵ ਸਿੰਘ, ਹਰਪ੍ਰੀਤ ਸਿੰਘ ਤੇ ਕੁਲਵੰਤ ਸਿੰਘ

ਸੜਕੀ ਹਾਦਸੇ 'ਚ ਬਜ਼ੁਰਗ ਦੀ ਮੌਤ

ਕੁਹਾੜਾ, 15 ਸਤੰਬਰ (ਸੰਦੀਪ ਸਿੰਘ)-ਕੁਹਾੜਾ-ਮਾਛੀਵਾੜਾ ਸਾਹਿਬ ਰੋਡ 'ਤੇ ਸਾਈਕਲ 'ਤੇ ਆ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੀ ਪਹਿਚਾਣ ਚਰਨ ਸਿੰਘ ਵਾਸੀ ਰਾਂਈਆਂ ਦੇ ਰੂਪ ...

ਪੂਰੀ ਖ਼ਬਰ »

ਵਾਰਡ ਨੰਬਰ 12 ਦੇ ਲੋਕਾਂ ਨੇ ਨਗਰ ਕੌਾਸਲ ਤੇ ਕੌਾਸਲਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਖੰਨਾ, 15 ਸਤੰਬਰ (ਹਰਜਿੰਦਰ ਸਿੰਘ ਲਾਲ) - ਘਰਾਂ ਅੱਗੇ 9 ਮਹੀਨੇ ਤੋਂ ਗੰਦਗੀ ਸੁੱਟੇ ਜਾਣ ਦਾ ਦੋਸ਼ ਲਾ ਕੇ ਵਾਰਡ ਨੰਬਰ 12 ਦੇ ਕੁੱਝ ਲੋਕਾਂ ਨੇ ਸਾਬਕਾ ਐਮ. ਸੀ. ਅਤੇ ਕੌਾਸਲਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ¢ ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ, ਗੰਦਗੀ ਸੁੱਟਣ ਲੱਗੇ ...

ਪੂਰੀ ਖ਼ਬਰ »

ਸੜਕਾਂ 'ਤੇ ਖਿਲਰੇ ਕਾਗ਼ਜ਼ਾਂ ਨੂੰ ਇਕੱਠਾ ਕਰਨ ਵਾਲੀਆਂ ਔਰਤਾਂ ਦੇ ਵੱਡੇ-ਵੱਡੇ ਟੋਲੇ ਗੁਦਾਮਾਂ ਨੂੰ ਬਣਾ ਰਹੇ ਨਿਸ਼ਾਨਾ

ਮਾਛੀਵਾੜਾ ਸਾਹਿਬ, 15 ਸਤੰਬਰ (ਮਨੋਜ ਕੁਮਾਰ)- ਆਏ ਦਿਨ ਚੋਰੀ ਕਰਨ ਦੇ ਨਵੇਂ-ਨਵੇਂ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਅਕਸਰ ਅਣਗਹਿਲੀ ਵਰਤਣ ਵਾਲੇ ਲੋਕ ਅਜਿਹੇ ਚੋਰਾਂ ਦੀ ਕਰਤੂਤ ਦਾ ਸ਼ਿਕਾਰ ਹੋ ਜਾਂਦੇ ਹਨ | ਠੀਕ ਅਜਿਹਾ ਹੀ ਚੋਰੀ ਕਰਨ ਦਾ ਨਵਾਂ ਕਾਰਨਾਮਾ ਅੱਜ ...

ਪੂਰੀ ਖ਼ਬਰ »

-ਰਵਿਦਾਸ ਗੁਰਦੁਆਰਾ ਮਾਜਰੀ ਭੱਟੀਆਂ ਦੀਆਂ ਦੁਕਾਨਾਂ ਦਾ ਮਾਮਲਾ ਗਰਮਾਇਆ-

ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਕਾਰਵਾਈ ਕਰਵਾਉਣ ਲਈ ਐੱਸ.ਐੱਸ. ਪੀ. ਖੰਨਾ ਨੂੰ ਮਿਲਾਂਗੇ-ਰੁਪਾਲੋਂ

ਖੰਨਾ, 15 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੇ ਜੀ. ਟੀ. ਰੋਡ ਉੱਤੇ ਸਥਿਤ ਮਹੱਲਾ ਮਾਜਰੀ ਭੱਟੀਆਂ ਦੇ ਰਵਿਦਾਸ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਦੇ ਕਬਜ਼ੇ ਨੂੰ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਰਵਿਦਾਸ ਭਗਤ ਮਹੱਲਾ ਮਾਜਰੀ ...

ਪੂਰੀ ਖ਼ਬਰ »

4 ਦਿਨਾਂ ਤੋਂ ਗਵਾਚੇ ਬੱਚੇ ਦਾ ਕੋਈ ਥਹੁ ਪਤਾ ਨਹੀਂ

ਖੰਨਾ, 15 ਸਤੰਬਰ (ਹਰਜਿੰਦਰ ਸਿੰਘ ਲਾਲ) - ਸ਼ਹਿਰ ਦੇ ਨਿਊ ਮਾਡਲ ਟਾਊਨ ਇਲਾਕੇ ਵਿਚੋਂ ਗੁਆਚੇ ਸਾਢੇ ਤਿੰਨ ਸਾਲ ਦੇ ਬੱਚੇ ਅਰਮਾਨਦੀਪ ਦਾ ਅੱਜ ਚੌਥੇ ਦਿਨ ਬਾਅਦ ਵੀ ਕੋਈ ਥਹੁ ਪਤਾ ਨਹੀਂ ਲੱਗਾ, ਜਿਸ ਕਰ ਕੇ ਖੰਨਾ ਸਿਟੀ 2 ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ...

ਪੂਰੀ ਖ਼ਬਰ »

ਡਰਾਈਵਰ ਦੀ ਕੁੱਟਮਾਰ ਕਰ ਕੇ ਗੱਡੀ ਲੈ ਕੇ ਫ਼ਰਾਰ ਹੋਣ ਵਾਲੇ ਦਾ ਤੀਜਾ ਸਾਥੀ ਵੀ ਕਾਬੂ

ਕੁਹਾੜਾ, 15 ਸਤੰਬਰ (ਸੰਦੀਪ ਸਿੰਘ)- ਪਿਛਲੇ ਦਿਨੀਂ ਘਰ ਦਾ ਸਾਮਾਨ ਲੈ ਕੇ ਜਾਣ ਲਈ ਗੱਡੀ ਕਿਰਾਏ 'ਤੇ ਕਰਨ ਵਾਲੇ ਪਤੀ-ਪਤਨੀ ਤੇ ਇਕ ਹੋਰ ਸਾਥੀ ਨੇ ਮਿਲ ਕੇ ਪਿੰਡ ਜੰਡਿਆਲੀ ਨੇੜ੍ਹੇ ਤੋਂ ਗੱਡੀ ਦੇ ਡਰਾਈਵਰ ਦਲਵੀਰ ਸਿੰਘ ਦੀ ਮਾਰਕੁੱਟ ਕਰ ਕੇ ਉਸ ਦੀ ਗੱਡੀ ਨੰਬਰ ਪੀ. ਬੀ. 65 ਏ. ...

ਪੂਰੀ ਖ਼ਬਰ »

ਆਮ ਆਦਮੀ ਦੇ ਵਰਕਰਾਂ ਨੇ ਘਰ-ਘਰ ਜਾ ਕੇ ਆਕਸੀਜ਼ਨ ਚੈੱਕ ਕੀਤੀ

ਦੋਰਾਹਾ, 15 ਸਤੰਬਰ (ਜਸਵੀਰ ਝੱਜ)- ਦੋਰਾਹਾ ਦੇ ਸੀਨੀਅਰ ਆਪ ਆਗੂ ਸੁਖਵਿੰਦਰ ਸਿੰਘ ਨੋਨਾ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹਲਕਾ ਇੰਚਾਰਜ ਬਲਜਿੰਦਰ ਸਿੰਘ ਚੌਦਾ ...

ਪੂਰੀ ਖ਼ਬਰ »

'ਆਪ' ਆਗੂ ਘਣਗਸ ਤੇ ਕੂਹਲੀ ਨੇ ਆਕਸੀਮੀਟਰ ਕਿੱਟਾਂ ਵੰਡੀਆਂ

ਜੌੜੇਪੁਲ ਜਰਗ, 15 ਸਤੰਬਰ (ਪਾਲਾ ਰਾਜੇਵਾਲੀਆ)- 'ਆਪ' ਦੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਵਲੋਂ ਕੋਵਿਡ 19 (ਕੋਰੋਨਾ ਵਾਇਰਸ) ਦਾ ਸਹਿਮ ਲੋਕਾਂ ਦੇ ਮਨਾਂ ਵਿਚੋਂ ਕੱਢਣ ਲਈ ਵਿੱਢੀ ਮੁਹਿੰਮ ਤਹਿਤ 'ਆਪ' ਦੇ ਸੀਨੀਅਰ ਆਗੂ ਹਲਕਾ ਪਾਇਲ ਗੁਰਪ੍ਰੀਤ ਸਿੰਘ ਘਣਗਸ ਨੇ ਪਿੰਡ ...

ਪੂਰੀ ਖ਼ਬਰ »

ਘੁਡਾਣੀ ਕਲਾਂ ਨੂੰ ਵਿਧਾਇਕ ਵਲੋਂ ਬਿਨਾਂ ਵਿਤਕਰਾ ਗਰਾਂਟ ਦਿੱਤੀ ਜਾਂਦੀ ਹੈ-ਜੱਸੀ ਦਾਊਮਾਜਰਾ

ਰਾੜਾ ਸਾਹਿਬ, 15 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਵਿਖੇ ਬਲਾਕ ਸੰਮਤੀ ਚੇਅਰਪਰਸਨ ਸ਼ਿਵਦੀਪ ਕੌਰ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਜਸਵੀਰ ਸਿੰਘ ਜੱਸੀ ਦਾਊਮਾਜਰਾ ਨੇ ਪੰਜਾਬ ਕਾਂਗਰਸ ਸਕੱਤਰ ਹਰਮਿੰਦਰ ਸਿੰਘ ਸ਼ਿੰਦਾ ਘੁਡਾਣੀ ਤੇ ਸਮੂਹ ...

ਪੂਰੀ ਖ਼ਬਰ »

ਬਿਮਾਰੀਆਂ ਨੂੰ ਦੇ ਰਿਹੈ ਸੱਦਾ ਹਸਪਤਾਲ ਅੱਗੇ ਮੇਨ-ਹੋਲ 'ਚੋਂ ਵਗ਼ ਰਿਹਾ ਗੰਦਾ ਪਾਣੀ

ਦੋਰਾਹਾ, 15 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)- ਪਿਛਲੇ ਲੰਮੇ ਸਮੇਂ ਤੋਂ ਦੋਰਾਹਾ ਵਾਸੀਆਂ ਦੀ ਦਿਨ ਰਾਤ ਮਦਦ ਕਰ ਰਹੇ ਦਸਮੇਸ਼ ਚੈਰੀਟੇਬਲ ਹਸਪਤਾਲ ਦੇ ਦਰਵਾਜੇ ਅੱਗੇ ਸੀਵਰੇਜ ਦੇ ਇੱਕ ਮੇਨ ਹੋਲ 'ਚੋਂ ਲਗਾਤਾਰ ਸੜਕ 'ਤੇ ਵਗ ਰਿਹਾ ਹੈ | ਇਸ ਹਸਪਤਾਲ ਵਿਚ ਰੋਜ਼ਾਨਾ ...

ਪੂਰੀ ਖ਼ਬਰ »

ਪਿੰਡ ਜਟਾਣਾ 'ਚ 2 ਕਾਂਗਰਸੀ ਵਿਧਾਇਕਾਂ ਨੂੰ ਲੱਗਿਆ ਵੱਡਾ ਝਟਕਾ

ਬੀਜਾ, 15 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਜਿਵੇਂ ਜਿਵੇਂ ਕਿ ਹੁਣ ਵਿਧਾਨ ਸਭਾ ਦਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡ ਜਟਾਣਾ ਵਿਖੇ ...

ਪੂਰੀ ਖ਼ਬਰ »

ਈਕੋ ਖ਼ਾਲਸਾ ਚੈਰੀਟੇਬਲ ਸੁਸਾਇਟੀ ਦਾ ਗਠਨ, ਭਾਈ ਪਰਮਜੀਤ ਸਿੰਘ ਪ੍ਰਧਾਨ ਬਣੇ

ਬੀਜਾ, 15 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਈਕੋ ਖ਼ਾਲਸਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਈਕੋ ਖ਼ਾਲਸਾ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਜਗੇੜਾ ਰੋਡ 'ਤੇ ਲੱਗਦੇ ਵੱਡੇ ਟ੍ਰੈਫ਼ਿਕ ਜਾਮ ਲੋਕਾਂ ਲਈ ਬਣੇ ਸਿਰਦਰਦੀ

ਅਹਿਮਦਗੜ੍ਹ, 15 ਸਤੰਬਰ (ਰਣਧੀਰ ਸਿੰਘ ਮਹੋਲੀ)- ਸ਼ਹਿਰ ਦੇ ਮੁੱਖ ਮਾਰਗ ਪੋਹੀੜ ਰੋਡ ਬੱਸ ਸਟੈਂਡ ਨਜ਼ਦੀਕ ਬਣ ਰਹੇ ਫਲਾਈ ਓਵਰ ਬਰਿੱਜ ਕਾਰਨ ਟਰੈਫ਼ਿਕ ਦਾ ਬੁਰਾ ਹਾਲ ਹੈ | ਮਲੇਰਕੋਟਲਾ ਰਾਹੀਂ ਸ਼ਹਿਰ ਵਿਚ ਦਾਖਲ ਹੋਣ ਵਾਲਿਆਂ ਤੇ ਦੂਜੇ ਪਾਸੇ ਦੇ ਪਿੰਡਾਂ ਤੋਂ ਪੁੱਜਣ ...

ਪੂਰੀ ਖ਼ਬਰ »

ਸੋਨੇ ਦੇ ਗਹਿਣਿਆਂ ਸਮੇਤ ਲੱਖਾਂ ਦਾ ਸਾਮਾਨ ਚੋਰੀ

ਮਾਛੀਵਾੜਾ ਸਾਹਿਬ, 15 ਸਤੰਬਰ (ਮਨੋਜ ਕੁਮਾਰ, ਸੁਖਵੰਤ ਸਿੰਘ ਗਿੱਲ)-ਨਜ਼ਦੀਕੀ ਪਿੰਡ ਬੋਹਾਪੁਰ ਵਿਚ ਬੀਤੀ ਰਾਤ ਕਰੀਬ 10.30 ਵਜੇ ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਦੇ ਘਰ ਨੂੰ ਪਾੜ੍ਹ ਲਾ ਕੇ ਸੋਨੇ ਦੇ ਗਹਿਣੇ ਤੇ ਕੁੱਝ ਨਗਦੀ ਸਮੇਤ ਕਰੀਬ ਦੋ ਲੱਖ ਰੁਪਏ ਦਾ ...

ਪੂਰੀ ਖ਼ਬਰ »

ਕੋਰੋਨਾ ਦੀ ਭੇਟ ਚੜ੍ਹੀ ਔਰਤ, ਪੀ. ਜੀ. ਆਈ. ਚੱਲ ਰਿਹਾ ਸੀ ਇਲਾਜ

ਮਾਛੀਵਾੜਾ ਸਾਹਿਬ, 15 ਸਤੰਬਰ (ਮਨੋਜ ਕੁਮਾਰ)-ਨਜ਼ਦੀਕੀ ਪਿੰਡ ਨੂਰਪੁਰ ਦੀ 50 ਸਾਲਾ ਵਸਨੀਕ ਔਰਤ ਕੋਰੋਨਾ ਦੀ ਭੇਟ ਚੜ੍ਹ ਗਈ ਜਿਸ ਦਾ ਮੈਡੀਕਲ ਟੀਮ ਦੀ ਦੇਖ-ਰੇਖ ਵਿਚ ਸੰਸਕਾਰ ਕਰ ਦਿੱਤਾ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਕਿ ਕਰੀਬ ਇਕ ਹਫ਼ਤਾ ...

ਪੂਰੀ ਖ਼ਬਰ »

ਪਿੰਡ ਜਟਾਣਾ 'ਚ 2 ਕਾਂਗਰਸੀ ਵਿਧਾਇਕਾਂ ਨੂੰ ਲੱਗਿਆ ਵੱਡਾ ਝਟਕਾ

ਬੀਜਾ, 15 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਜਿਵੇਂ ਜਿਵੇਂ ਕਿ ਹੁਣ ਵਿਧਾਨ ਸਭਾ ਦਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡ ਜਟਾਣਾ ਵਿਖੇ ...

ਪੂਰੀ ਖ਼ਬਰ »

ਅਨਾਜ ਮੰਡੀ ਮਾਛੀਵਾੜਾ 'ਚ 1509 ਬਾਸਮਤੀ ਦੀ ਆਮਦ ਸ਼ੁਰੂ

ਮਾਛੀਵਾੜਾ ਸਾਹਿਬ, 15 ਸਤੰਬਰ (ਸੁਖਵੰਤ ਸਿੰਘ ਗਿੱਲ)- ਝੋਨੇ ਦੀ ਅਗੇਤੀ ਕਿਸਮ ਬਾਸਮਤੀ 1509 ਦੀ ਮਾਛੀਵਾੜਾ ਅਨਾਜ ਮੰਡੀ 'ਚ ਆਮਦ ਸ਼ੁਰੂ ਹੋ ਗਈ, ਜਿਸ ਦੀ ਪ੍ਰਾਈਵੇਟ ਵਪਾਰੀਆਂ ਵਲੋਂ ਖ਼ਰੀਦ ਕੀਤੀ ਗਈ | ਸੂਬਾ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਭਾਵੇਂ 1 ਅਕਤੂਬਰ ਤੋਂ ...

ਪੂਰੀ ਖ਼ਬਰ »

ਨਵੀਂ ਬਣ ਰਹੀ ਅਨਾਜ ਮੰਡੀ ਦੇ ਨਿਰਮਾਣ 'ਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਧਾਇਕ ਢਿੱਲੋਂ

ਮਾਛੀਵਾੜਾ ਸਾਹਿਬ, 15 ਸਤੰਬਰ (ਸੁਖਵੰਤ ਸਿੰਘ ਗਿੱਲ)- ਮਾਰਕੀਟ ਕਮੇਟੀ ਮਾਛੀਵਾੜਾ ਦੀ ਮੀਟਿੰਗ ਚੇਅਰਮੈਨ ਦਰਸ਼ਨ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਜਿੱਥੇ ਪਿੰਡਾਂ ...

ਪੂਰੀ ਖ਼ਬਰ »

ਪ੍ਰਮੁੱਖ ਸਮਾਜ ਸੇਵਕ ਤੇ ਸਾਬਕਾ ਕੌਾਸਲਰ ਐਾਗਰਿਸ਼ ਨਹੀਂ ਰਹੇ

ਖੰਨਾ, 15 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਪ੍ਰਮੁੱਖ ਸਮਾਜ ਸੇਵਕ, ਸਾਬਕਾ ਕੌਾਸਲਰ, ਸਾਬਕਾ ਮੈਂਬਰ ਨਗਰ ਸੁਧਾਰ ਟਰੱਸਟ ਤੇ ਏ.ਐੱਸ. ਸਕੂਲਾਂ ਕਾਲਜਾਂ ਦੇ ਸਾਬਕਾ ਟਰੱਸਟੀ ਅੱਛਰ ਦੇਵ ਐਾਗਰਿਸ਼ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮੌਤ ਤੇ ਅਫ਼ਸੋਸ ਕਰਨ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX