ਤਾਜਾ ਖ਼ਬਰਾਂ


ਬੇਗੋਵਾਲ 'ਚ ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਦਾ ਦਿੱਤਾ ਸਾਥ
. . .  1 minute ago
ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ) - ਕੇਂਦਰ ਵਲੋਂ ਖੇਤੀ ਬਿੱਲਾਂ ਨੂੰ ਪਾਸ ਕਰਨ ਦੇ ਖਿਲਾਫ ਅੱਜ ਪੂਰੇ ਪੰਜਾਬ ਵਿਚ ਬੰਦ ਦਾ ਐਲਾਨ ਹੈ ਤੇ ਪ੍ਰਦਰਸ਼ਨ ਜਾਰੀ ਹਨ। ਬੇਗੋਵਾਲ ਦੁਕਾਨਦਾਰਾਂ ਐਸੋਸੀਏਸ਼ਨ ਦੇ ਅਹੁਦੇਦਾਰ ਬਲਵਿੰਦਰ ਸਿੰਘ ਬਿੱਟੂ ਨੇ ਕਿਹਾ ਅਸੀਂ ਦੁਕਾਨਦਾਰਾਂ ਨੇ ਕਿਸਾਨਾਂ ਦੇ ਹੱਕ 'ਚ ਤੇ ਵੱਖ ਵੱਖ...
ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ
. . .  13 minutes ago
ਸਮੁੰਦੜਾ, 25 ਸਤੰਬਰ (ਤੀਰਥ ਸਿੰਘ ਰੱਕੜ) - ਕਸਬਾ ਸਮੁੰਦੜਾ (ਹੁਸ਼ਿਆਰਪੁਰ) ਵਿਖੇ ਰਾਣਾ ਵਰਿੰਦਰ ਸਿੰਘ ਮਿੰਟੂ ਜ਼ਿਲ੍ਹਾ ਵਾਈਸ ਪ੍ਰਧਾਨ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਹੁੰਚੇ ਕਾਂਗਰਸੀ ਵਰਕਰਾਂ ਵਲੋਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ...
ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ
. . .  23 minutes ago
ਨਵੀਂ ਦਿੱਲੀ, 25 ਸਤੰਬਰ - ਬਿਹਾਰ 'ਚ ਤਿੰਨ ਗੇੜਾਂ ਤਹਿਤ ਵਿਧਾਨ ਸਭਾ ਚੋਣਾਂ ਹੋਣਗੀਆਂ। 7 ਨਵੰਬਰ ਨੂੰ ਵੋਟਿੰਗ ਸ਼ੁਰੂ ਹੋ ਰਹੀ ਹੈ ਤੇ 10 ਨਵੰਬਰ ਨੂੰ ਨਤੀਜੇ ਐਲਾਨੇ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 2 ਮੌਤਾਂ ਅਤੇ 88 ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  29 minutes ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਨਾਲ ਇਕ 50 ਸਾਲ ਦੀ ਔਰਤ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਇਕ ਹੋਰ 50 ਸਾਲ ਦੀ ਔਰਤ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 88 ਨਵੇਂ ਪਾਜੀਟਿਵ ਕੇਸ...
ਸੰਦੌੜ ਨਜਦੀਕ ਨਹਿਰ ਦੇ ਪੁਲ ਤੇ ਸੈਂਕੜੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ
. . .  31 minutes ago
ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਮਨਜੂਰੀ ਦਿੱਤੇ ਜਾਣ 'ਤੇ ਸਰਕਾਰ ਪ੍ਰਤੀ ਹਰ ਵਰਗ ਵਿਚ ਗੁੱਸੇ ਦੀ ਲਹਿਰ
. . .  33 minutes ago
ਆੜ੍ਹਤੀ,ਮੁਨੀਮ ਅਤੇ ਗੱਲਾ ਮਜ਼ਦੂਰ ਵੀ ਕਿਸਾਨਾਂ ਦੇ ਸਮਰਥਨ 'ਚ ਨਿੱਤਰੇ
. . .  35 minutes ago
ਸੁਨਾਮ ਊਧਮ ਸਿੰਘ ਵਾਲਾ, ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ,ਮੁਨੀਮ ਯੂਨੀਅਨ ਦੇ ਪ੍ਰਧਾਨ ਸਤਿਗੁਰ ਸਿੰਘ ਭੈਣੀ ਦੀ ਅਗਵਾਈ...
ਮੋਗਾ 'ਚ ਖੇਤੀ ਬਿੱਲਾਂ ਨੂੰ ਲੈ ਕੇ ਹੋਇਆ ਵੱਡਾ ਰੋਸ ਪ੍ਰਦਰਸ਼ਨ
. . .  41 minutes ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ/ਸੁਰਿੰਦਰਪਾਲ ਸਿੰਘ) - ਅੱਜ ਆਰਡੀਨੈਂਸ ਬਿੱਲਾਂ ਖਿਲਾਫ ਮੋਗਾ 'ਚ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ। ਜਿੱਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ, ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵੀ ਦੋ ਜਗ੍ਹਾ 'ਤੇ ਰੋਸ...
ਹਲਕਾ ਇੰਚਾਰਜ ਬਚਿੱਤਰ ਕੋਹਾੜ ਦੀ ਅਗਵਾਈ 'ਚ ਅਕਾਲੀ ਦਲ ਵਲੋਂ ਹਾਈਵੇਅ 'ਤੇ ਚੱਕਾ ਜਾਮ
. . .  47 minutes ago
ਸ਼ਾਹਕੋਟ, 25 ਸਤੰਬਰ (ਦਲਜੀਤ ਸਚਦੇਵਾ/ਬਾਂਸਲ)- ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ 'ਚ ਅੱਜ ਅਕਾਲੀ ਦਲ ਹਲਕਾ ਸ਼ਾਹਕੋਟ ਵਲੋਂ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਨੇੜੇ ਜਲੰਧਰ-ਮੋਗਾ ਨੈਸ਼ਨਲ...
ਕਿਸਾਨਾਂ ਵਲੋਂ ਫਿਰੋਜ਼ਪੁਰ- ਫਾਜ਼ਿਲਕਾ ਜੀ ਟੀ ਰੋਡ ਜਾਮ ਕਰਕੇ ਲਾਇਆਂ ਧਰਨਾ
. . .  49 minutes ago
ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਕਿਸਾਨਾਂ ਵਲੋਂ ਧਰਨਾ ਜਾਰੀ
. . .  51 minutes ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ’ਤੇ ਲਾਇਆ ਗਿਆ ਧਰਨਾ ਸ਼ਾਮ 3:30 ਵਜੇ ਤੱਕ ਜਾਰੀ ਸੀ। ਇਸ ਧਰਨੇ ਵਿਚ ਵਿਲੱਖਣ ਗੱਲ...
ਚੋਗਾਵਾ ਤੇ ਝਬਾਲ 'ਚ ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ
. . .  10 minutes ago
ਚੋਗਾਵਾ/ਝਬਾਲ , 25 ਸਤੰਬਰ (ਗੁਰਬਿੰਦਰ ਸਿੰਘ ਬਾਗੀ/ਸੁਖਦੇਵ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋ ਕਿਸਾਨ ਵਿਰੋਧੀ ਪਾਸ ਕੀਤੇ ਗਏ ਬਿੱਲਾ ਦੇ ਵਿਰੋਧ ਵਿਚ ਅੱਜ ਹਲਕਾ ਰਾਜਾਸਾਂਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵੱਲੋਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਆਬਜ਼ਰਵਰ ਅੰਮ੍ਰਿਤਸਰ ਜਥੇ: ਵੀਰ ਸਿੰਘ...
ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ
. . .  57 minutes ago
ਬੋਨੀ ਅਜਨਾਲਾ ਦੀ ਅਗਵਾਈ ਚ ਅਕਾਲੀ ਵਰਕਰਾਂ ਵੱਲੋਂ ਅਜਨਾਲਾ ਵਿਖੇ ਲਗਾਇਆ ਗਿਆ ਧਰਨਾ
. . .  58 minutes ago
ਅਜਨਾਲਾ 25 ਸਤੰਬਰ (ਮਾਹਲ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਸਮੇਤ ਹੋਰ ਰੋਸ ਮੁਜ਼ਾਹਰਾ ਕਰ ਰਹੀਆਂ ਹਨ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 25 ਸਤੰਬਰ ਨੂੰ ਧਰਨੇ ਦੇਣ ਦੇ ਕੀਤੇ ਗਏ ਐਲਾਨ ਦੇ...
ਕਿਸਾਨਾਂ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੇ 5 ਘੰਟੇ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
ਬਲਾਚੌਰ, 25 ਸਤੰਬਰ (ਸ਼ਾਮ ਸੁੰਦਰ ਮੀਲੂ) - ਸ਼੍ਰੋਮਣੀ ਅਕਾਲੀ ਦਲ (ਬ) ਦੀ ਬਲਾਚੌਰ ਇਕਾਈ ਨੇ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੇ ਹੱਕ ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਦੇ ਖ਼ਿਲਾਫ਼ ਪਿੰਡਾਂ ਦੇ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਨਾਲ ਲੈ ਕੇ ਨੈਸ਼ਨਲ...
ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਫੂਕਿਆ ਮੋਦੀ ਦਾ ਪੁਤਲਾ
. . .  about 1 hour ago
ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ) - ਅੱਜ ਹਲਕਾ ਭੁਲੱਥ ਦੇ ਅਹਿਮ ਕਸਬਾ ਜਾਣੇ ਜਾਂਦੇ ਬੇਗੋਵਾਲ 'ਚ ਖੇਤੀ ਸੁਧਾਰ ਬਿੱਲਾ ਦੇ ਵਿਰੋਧ 'ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਇਲਾਕੇ ਭਰ ਦੇ ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ...
ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰਨੀ ਕਮੇਟੀ ਮੈਂਬਰ ਸੁਰਜੀਤ ਸਿੰਘ ਦਾ ਕੋਰੋਨਾ ਦੀ ਲਪੇਟ 'ਚ ਆਉਣ ਬਾਅਦ ਦਿਹਾਂਤ
. . .  about 1 hour ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਸੀ.ਏ. ਸ: ਸੁਰਜੀਤ ਸਿੰਘ ਦਾ ਕੋਰੋਨਾ ਵਾਇਰਸ ਕੋਵਿਡ 19 ਦੀ ਲਪੇਟ 'ਚ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਕਰੀਬ...
ਕਿਸਾਨਾਂ ਜੱਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਵਧਾਇਆ
. . .  about 1 hour ago
ਫਿਰੋਜ਼ਪੁਰ 25 ਸਤੰਬਰ (ਗੁਰਿੰਦਰ ਸਿੰਘ) ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਵਿੱਚ ਬੀਤੇ ਕੱਲ੍ਹ ਤੋਂ ਰੇਲਵੇ ਟਰੈਕ ਤੇ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਰੋਹ ਵਿੱਚ ਆਈਆਂ ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ...
ਸੁਨੀਲ ਗਾਵਸਕਰ ਦੀ ਟਿੱਪਣੀ 'ਤੇ ਵਿਰਾਟ ਦੇ ਪ੍ਰਸੰਸਕ ਹੋਏ ਗੁੱਸੇ, ਅਨੂਸ਼ਕਾ ਨੇ ਪ੍ਰਗਟਾਈ ਨਿਰਾਸ਼ਾ
. . .  about 1 hour ago
ਮੁੰਬਈ, 25 ਸਤੰਬਰ - ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਤੇ ਅਨੂਸ਼ਕਾ ਸ਼ਰਮਾ ਦੀ ਨਿੱਜੀ ਜਿੰਦਗੀ ਨੂੰ ਲੈ ਕੇ ਇਤਰਾਜਯੋਗ ਟਿੱਪਣੀ ਕਰਕੇ ਨਵਾਂ ਵਿਵਾਦ ਖੜਾ ਕਰ ਦਿੱਤਾ। ਜਿਸ ਨੂੰ ਲੈ ਕੇ ਵਿਰਾਟ ਦੇ ਪ੍ਰਸੰਸਕਾਂ 'ਚ ਸੋਸ਼ਲ ਮੀਡੀਆ 'ਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਗਾਵਸਕਰ...
ਮਸ਼ਹੂਰ ਸਿੰਗਰ ਬਾਲਾ ਸੁਰਬਰਾਮਣਿਅਮ ਦਾ ਹੋਇਆ ਦਿਹਾਂਤ
. . .  22 minutes ago
ਮੁੰਬਈ, 25 ਸਤੰਬਰ (ਇੰਦਰ ਮੋਹਨ ਪਨੂੰ) - ਮਸ਼ਹੂਰ ਬਾਲੀਵੁੱਡ ਦੇ ਸਿੰਗਰ ਐਸ.ਪੀ. ਬਾਲਾ ਸੁਰਬਰਾਮਣਿਅਮ ਦਾ ਦਿਹਾਂਤ ਹੋ ਗਿਆ ਹੈ, ਉਹ ਦੋ ਮਹੀਨੇ ਪਹਿਲਾ ਕੋਰੋਨਾ ਪਾਜੀਟਿਵ...
ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਵੱਲੋਂ ਰੋਸ ਧਰਨੇ 'ਤੇ ਬੈਠੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਚਾਹ ਤੇ ਦਾਲ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ
. . .  about 1 hour ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਜੰਡਿਆਲਾ ਗੁਰੂ ਨੇੜੇ ਦੇਵੀਦਾਸ ਪੁਰਾ ਰੇਲਵੇ ਟਰੈਕ 'ਤੇ ਦੋ ਦਿਨਾਂ ਤੋਂ ਰੋਸ ਧਰਨੇ ਤੇ ਬੈਠੇ ਹੋਏ ਕਿਸਾਨ ਭਰਾਵਾਂ ਤੇ ਹੋਰ ਸੰਗਤਾਂ ਲਈ ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲੰਗਰ ਪ੍ਰਸ਼ਾਦੇ ਤੇ ਚਾਹ ਦੇ ਲੰਗਰ...
ਬਿਜਲੀ ਕਾਮਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 1 hour ago
ਹਰਿਆਣਾ ਦਿੱਲੀ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ’ਤੇ ਕੀਤਾ ਚੱਕਾ ਜਾਮ
. . .  about 1 hour ago
ਗੜ੍ਹਸ਼ੰਕਰ 'ਚ ਅਕਾਲੀ ਦਲ ਦੇ ਧਰਨੇ 'ਚ ਮੋਦੀ ਸਰਕਾਰ ਖਿਲਾਫ਼ ਗਰਜ਼ੇ ਬੁਲਾਰੇ
. . .  about 1 hour ago
ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਵਲੋਂ ਜ਼ਿਲੇ ’ਚ ਰੋਸ ਧਰਨੇ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਰਾਸ਼ਟਰੀ-ਅੰਤਰਰਾਸ਼ਟਰੀ

ਸੰਦੀਪ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇਗਾ ਹਿਊਸਟਨ 'ਚ ਡਾਕਘਰ ਦਾ ਨਾਂਅ

ਡਿਊਟੀ ਦੌਰਾਨ ਸ਼ਹੀਦ ਹੋਏ ਸਿੱਖ ਪੁਲਿਸ ਅਧਿਕਾਰੀ ਨੂੰ ਅਮਰੀਕੀ ਸੰਸਦ ਨੇ ਦਿੱਤਾ ਵੱਡਾ ਮਾਣ
ਸਾਨ ਫਰਾਂਸਿਸਕੋ, 15 ਸਤੰਬਰ (ਐੱਸ.ਅਸ਼ੋਕ ਭੌਰਾ)- ਅਮਰੀਕੀ ਸੰਸਦ ਨੇ ਇਕ ਸਾਲ ਪਹਿਲਾਂ ਡਿਊਟੀ ਕਰਦੇ ਸਮੇਂ ਸ਼ਹੀਦ ਹੋਏ ਪੰਜਾਬੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਹਿਊਸਟਨ 'ਚ ਇਕ ਡਾਕਘਰ ਦਾ ਨਾਂਅ ਰੱਖੇ ਜਾਣ ਦਾ ਕਨੂੰਨ ਮਤਾ ਸਰਬਸੰਮਤੀ ਨਾਲ ਪਾਸ ਦਿੱਤਾ ਹੈ¢ ਇਸ ਮੌਕੇ ਕਾਂਗਰਸੀ ਮਹਿਲਾ ਲੀਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੇ ਸਾਡੀ ਕਮਿਉਨਿਟੀ ਦੀ ਸਭ ਤੋਂ ਉੱਤਮ ਨੁਮਾਇੰਦਗੀ ਕੀਤੀ ਹੈ | ਉਸ ਨੇ ਆਪਣੀ ਜ਼ਿੰਦਗੀ ਸਾਡੀ ਸਭ ਦੀ ਰੱਖਿਆ ਲਈ ਕੁਰਬਾਨ ਕਰ ਦਿੱਤੀ | ਟੈਕਸਸ ਪੁਲਿਸ 'ਚ ਸਭ ਤੋਂ ਪਹਿਲਾਂ ਨਜ਼ਰਸਾਨੀ ਕਰਨ ਵਾਲੇ 42 ਸਾਲਾ ਧਾਲੀਵਾਲ 'ਤੇ 27 ਸਤੰਬਰ 2019 ਨੂੰ ਡਿਊਟੀ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ¢ ਡਿਪਟੀ ਧਾਲੀਵਾਲ ਨੂੰ ਵੱਡੇ ਪੱਧਰ 'ਤੇ ਸਾਰੇ ਧਰਮਾਂ ਦੇ ਅਮਰੀਕੀਆਂ ਲਈ ਇਕ ਰੋਲ ਮਾਡਲ ਮੰਨਿਆ ਜਾਂਦਾ ਸੀ, ਉਹ ਸਾਰੇ ਭਾਈਚਾਰਿਆਂ ਦੀ ਸੇਵਾ ਕਰਨਾ ਚਾਹੁੰਦਾ ਸੀ | ਉਹ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ 'ਚ ਨਿਗਰਾਨੀ ਕਰਨ ਵਾਲਾ ਪਹਿਲਾ ਸਿੱਖ ਅਧਿਕਾਰੀ ਹੋਣ ਦੇ ਨਾਲ-ਨਾਲ ਟੈਕਸਾਸ 'ਚ ਵੀ ਪਹਿਲਾ ਸਿੱਖ ਪੁਲਿਸ ਅਧਿਕਾਰੀ ਸੀ | ਲੀਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਡਾਕਘਰ ਉਨ੍ਹਾਂ ਦੀ ਸੇਵਾ, ਉਨ੍ਹਾਂ ਦੀ ਕੁਰਬਾਨੀ ਤੇ ਸਾਡੇ ਸਾਰਿਆਂ ਲਈ ਉਸ ਦੀ ਸਥਾਈ ਯਾਦ ਵਜੋਂ ਕੰਮ ਕਰੇਗਾ | ਇਹ ਦੂਸਰਾ ਡਾਕਘਰ ਹੋਵੇਗਾ, ਜੋ ਕਿਸੇ ਭਾਰਤੀ-ਅਮਰੀਕੀ ਦੇ ਨਾਂਅ 'ਤੇ ਰੱਖਿਆ ਜਾਵੇਗਾ | ਸਭ ਤੋਂ ਪਹਿਲਾਂ 2006 'ਚ ਦੱਖਣੀ ਕੈਲੀਫੋਰਨੀਆਂ 'ਚ ਪਹਿਲੇ ਭਾਰਤੀ ਅਮਰੀਕੀ ਕਾਂਗਰਸੀ ਦਲੀਪ ਸਿੰਘ ਸੌਾਦ ਦੇ ਨਾਂਅ 'ਤੇ ਰੱਖਿਆ ਗਿਆ ਸੀ | ਸਿੱਖ ਕੋਲੀਸ਼ਨ ਦੇ ਸੀਨੀਅਰ ਮੈਨੇਜਰ ਪਾਲਿਸੀ ਐਾਡ ਐਡਵੋਕੇਸੀ, ਸਿਮ ਜੇ. ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੇ ਤੁਰ ਜਾਣ ਦੇ ਬਾਅਦ ਇਕ ਸੰਘੀ ਇਮਾਰਤ ਦਾ ਨਾਮਕਰਨ ਧਾਲੀਵਾਲ ਪਰਿਵਾਰ ਤੇ ਸਿੱਖ ਭਾਈਚਾਰੇ ਲਈ ਇਕ ਇਤਿਹਾਸਕ ਅਤੇ ਡੂੰਘੀ ਅਰਥਪੂਰਨ ਪ੍ਰਵਾਨਗੀ ਹੈ¢ ਧਾਲੀਵਾਲ ਦੇ ਪਿਤਾ ਨੇ ਕਿਹਾ ਕਿ ਇਹ ਇਮਾਰਤ ਯਾਦ ਦਿਵਾਏਗੀ ਕਿ ਸੰਦੀਪ ਸਿੰਘ ਧਾਲੀਵਾਲ ਹਿਊਸਟਨ ਦੇ ਲੋਕਾਂ ਲਈ ਕਿੰਨਾ ਸਮਰਪਿਤ ਸੀ |

ਸਾਰਾਗੜ੍ਹੀ ਦੇ ਸ਼ਹੀਦ ਈਸ਼ਰ ਸਿੰਘ ਦਾ ਬੁੱਤ ਡਰਬੀ ਸਿੱਖ ਮਿਊਜ਼ੀਅਮ 'ਚ ਲਗਾਇਆ

ਲੰਡਨ, 15 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡਰਬੀ ਸਿੱਖ ਮਿਊਜ਼ੀਅਮ 'ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾਂ ਕਰਦਿਆਂ 21 ਸਿੱਖ ਸਿਪਾਹੀਆਂ ਦੀ ਅਗਵਾਈ ਕਰਨ ਵਾਲੇ ਹੌਲਦਾਰ ਈਸ਼ਰ ਸਿੰਘ ਦਾ ਬੁੱਤ ਲਗਾਇਆ ਗਿਆ ਹੈ | ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ...

ਪੂਰੀ ਖ਼ਬਰ »

ਕਮਲਾ ਹੈਰਿਸ ਤੇ ਹਿਲੇਰੀ ਕਲਿੰਟਨ ਨੇ 60 ਲੱਖ ਡਾਲਰ ਪਾਰਟੀ ਲਈ ਕੀਤੇ ਇਕੱਠੇ

ਸਿਆਟਲ, 15 ਸਤੰਬਰ (ਹਰਮਨਪ੍ਰੀਤ ਸਿੰਘ)- ਡੈਮੋਕ੍ਰੈਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲ ਹੈਰਿਸ ਤੇ 2016 ਦੀਆਂ ਚੋਣਾਂ 'ਚ ਟਰੰਪ ਦੇ ਮੁਕਾਬਲੇ ਖੜ੍ਹੀ ਪਾਰਟੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਮਿਲ ਕੇ 60 ਲੱਖ ਡਾਲਰ (44 ਕਰੋੜ ਰੁਪਏ ਤੋਂ ਵੱਧ) ਪਾਰਟੀ ਫੰਡ ...

ਪੂਰੀ ਖ਼ਬਰ »

ਕੰਗਨਾ ਨੇ ਬੀ.ਐਮ.ਸੀ. ਤੋਂ ਮੰਗਿਆ 2 ਕਰੋੜ ਰੁਪਏ ਦਾ ਮੁਆਵਜ਼ਾ

ਮੁੰਬਈ, 15 ਸਤੰਬਰ (ਏਜੰਸੀ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬੰਬੇ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕਰਕੇ ਬਿ੍ਹਨਮੁੰਬਈ ਨਗਰ ਨਿਗਮ (ਬੀ.ਐਮ.ਸੀ.) ਵਲੋਂ ਉਸ ਦੇ ਦਫ਼ਤਰ ਦੀ ਕੀਤੀ ਭੰਨਤੋੜ ਬਦਲੇ 2 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਮੁੰਬਈ ...

ਪੂਰੀ ਖ਼ਬਰ »

...ਤੇ ਹੁਣ ਜੋੜੇ ਆਪਣੇ ਤਲਾਕ ਦੀ ਵਰੇ੍ਹਗੰਢ ਵੀ ਮਨਾਉਣ ਲੱਗੇ

ਸਾਨ ਫਰਾਂਸਿਸਕੋ, 15 ਸਤੰਬਰ (ਐੱਸ.ਅਸ਼ੋਕ ਭੌਰਾ)– ਲੋਕ ਜਨਮ ਦਿਨ, ਮੰਗਣੀ ਤੇ ਵਿਆਹ ਦੀ ਵਰੇ੍ਹਗੰਢ ਆਦਿ ਦੇ ਤਾਂ ਜਸ਼ਨ ਮਨਾਉਂਦੇ ਦੇਖੇ ਜਾਂਦੇ ਸਨ ਪਰ ਹੁਣ ਨਵਾਂ ਰਿਵਾਜ ਤਲਾਕ ਦੀ ਵਰੇ੍ਹਗੰਢ ਮਨਾਉਣ ਦਾ ਸ਼ੁਰੂ ਹੋਣ ਜਾ ਰਿਹਾ ਹੈ | ਇਕ ਤਲਾਕਸ਼ੁਦਾ ਜੋੜੇ ਨੇ ਆਪਣੇ ਤਲਾਕ ...

ਪੂਰੀ ਖ਼ਬਰ »

ਚੀਨ ਦੀ ਕੰਪਨੀ 'ਤੇ ਬਰਤਾਨਵੀਂ ਮਹਾਰਾਣੀ ਸਮੇਤ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼

ਲੰਡਨ, 15 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਚੀਨ ਦੀ ਕੰਪਨੀ 'ਤੇ ਬਰਤਾਨੀਆ ਦੇ 40 ਹਜ਼ਾਰ ਤੋਂ ਜ਼ਿਆਦਾ ਪ੍ਰਮੁੱਖ ਲੋਕਾਂ ਦੀ ਜਾਣਕਾਰੀ ਇਕੱਠਾ ਕਰਕੇ ਜਾਸੂਸੀ ਲਈ ਦੇਣ ਦੇ ਦੋਸ਼ ਲੱਗੇ ਹਨ¢ ਇਨ੍ਹਾਂ ਲੋਕਾਂ 'ਚ ਬਰਤਾਨੀਆ ਦੀ ਮਹਾਰਾਣੀ ਤੇ ਪ੍ਰਧਾਨ ਮੰਤਰੀ ਬੌਰਿਸ ...

ਪੂਰੀ ਖ਼ਬਰ »

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹਮਿਲਟਨ ਵਿਖੇ ਸ਼ਹੀਦੀ ਸਮਾਗਮ

ਟੋਰਾਂਟੋ, 15 ਸਤੰਬਰ (ਹਰਜੀਤ ਸਿੰਘ ਬਾਜਵਾ)- ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹਮਿਲਟਨ (ਨਿਆਗਰਾ ਫਾਲ) ਵਿਖੇ ਸਿੱਖ ਕੌਮ ਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਭਾਈ ਬਲਵੰਤ ਸਿੰਘ ਮੁਲਤਾਨੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ | ਪੰਜਾਬ 'ਚ ...

ਪੂਰੀ ਖ਼ਬਰ »

ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦਾ ਧੰੂਆਂ ਕੈਨੇਡਾ ਦੇ ਅਲਬਰਟਾ 'ਚ ਪੁੱਜਾ

ਐਡਮਿੰਟਨ, 15 ਸਤੰਬਰ (ਦਰਸ਼ਨ ਸਿੰਘ ਜਟਾਣਾ)-ਪਿਛਲੇ ਦਿਨਾਂ ਤੋਂ ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦਾ ਧੂੰਆਂ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਵੀ ਪੁੱਜ ਚੁੱਕਾ ਹੈ | ਅੱਜ ਇਸ ਅੱਗ ਦਾ ਧੂੰਆਂ ਪੂਰੇ ਆਸਮਾਨ ਵਿਚ ਨਜਰ ਆ ਰਿਹਾ ਸੀ ਤੇ ਇਸ ਧੂੰਏ ਕਾਰਨ ਸੂਰਜ ਦਿਨ ਭਰ ...

ਪੂਰੀ ਖ਼ਬਰ »

ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਦੀ ਕੋਰੋਨਾ ਦੌਰ 'ਚ ਪਹਿਲੀ ਮੀਟਿੰਗ

ਕੈਲਗਰੀ, 15 ਸਤੰਬਰ (ਜਸਜੀਤ ਸਿੰਘ ਧਾਮੀ)- ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਇੰਡੋ-ਕੈਨੇਡੀਅਨ ਕਮਿਉਨਿਟੀ ਐਸੋਸੀਏਸ਼ਨ ਦੀ ਪਹਿਲੀ ਮੀਟਿੰਗ ਹੋਈ, ਜਿਸ 'ਚ ਸਿਟੀ ਆਫ਼ ਕੈਲਗਰੀ ਵਲੋਂ ਦਿੱਤੇ ਫੰਡ ਨਾਲ ਬਜ਼ੁਰਗਾਂ ਲਈ ਬਹੁਤ ਅਹਿਮ ਪ੍ਰੋਜੈਕਟ 'ਸੀਨੀਅਰਜ਼ ...

ਪੂਰੀ ਖ਼ਬਰ »

ਅਮਰੀਕਾ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 1,99,000 ਮੌਤਾਂ

ਵਾਸ਼ਿੰਗਟਨ, 15 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਤੇ ਹੁਣ ਤੱਕ 1,99,000 ਅਮਰੀਕੀ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ | ਪੀੜਤਾਂ ਦੀ ਕੁਲ ਗਿਣਤੀ 67,49,289 ਹੋ ਗਈ ਹੈ, ਜਿਨ੍ਹਾਂ 'ਚੋਂ 40, 027, 826 ਮਰੀਜ਼ ਠੀਕ ਹੋ ...

ਪੂਰੀ ਖ਼ਬਰ »

ਗਲਤੀ ਨਾਲ 6700 ਲੋਕਾਂ ਨੂੰ ਭੇਜਿਆ ਕੋਰੋਨਾ ਪਾਜ਼ੀਟਿਵ ਹੋਣ ਦਾ ਸੁਨੇਹਾ

ਸਾਨ ਫਰਾਂਸਿਸਕੋ, 15 ਸਤੰਬਰ (ਐੱਸ.ਅਸ਼ੋਕ ਭੌਰਾ)- ਮੈਕਲੇਨਬਰਗ ਕਾਉਂਟੀ 'ਚ ਹਜ਼ਾਰਾਂ ਲੋਕਾਂ ਨੂੰ ਸੁਨੇਹੇ ਮਿਲੇ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ | ਇਹ ਇਕ ਝੂਠੀ ਖ਼ਬਰ ਸੀ, ਜਿਸ ਦਾ ਅਧਿਕਾਰੀ ਹੁਣ ਤਕਨੀਕੀ ਦੋਸ਼ ਦੱਸ ਰਹੇ ਹਨ | ਚਾਰਲੋਟ ਅਬਜ਼ਰਵਰ ਨੇ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਸਬੰਧੀ ਕੇਂਦਰ ਨੂੰ ਨੋਟਿਸ

ਮੁੁੰਬਈ, 15 ਸਤੰਬਰ (ਏਜੰਸੀ)- ਬੰਬੇ ਹਾਈਕੋਰਟ ਨੇ ਇਕ ਗੈਰ-ਸਰਕਾਰੀ ਸੰਗਠਨ ਵਲੋਂ ਦਾਇਰ ਕੀਤੀ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ | ਪਟੀਸ਼ਨ ਕਰਤਾ ਨੇ ਮੰਗ ਕੀਤੀ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ...

ਪੂਰੀ ਖ਼ਬਰ »

ਅਕਾਲ ਸੇਵਾ ਫਾਊਾਡੇਸ਼ਨ ਸਰੀ ਵਲੋਂ 11 ਹਜ਼ਾਰ ਡਾਲਰ ਭੇਟ

ਐਬਟਸਫੋਰਡ, 15 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਸਰੀ 'ਚ ਅਕਾਲ ਸੇਵਾ ਫਾਊਾਡੇਸ਼ਨ ਦੀ ਇਕ ਇਕੱਤਰਤਾ ਹੋਈ, ਜਿਸ 'ਚ ਮੈਰੀਟਾਈਮ ਸਿੱਖ ਸੁਸਾਇਟੀ ਹੈਲੀਫੈਕਸ ਦੇ ਗੁਰੂ ਘਰ ਦੀ ਕਾਰ ਸੇਵਾ ਲਈ ਅਕਾਲ ਸੇਵਾ ਫਾਊਾਡੇਸ਼ਨ ਵਲੋਂ 11000 ਡਾਲਰ ਦੀ ਰਾਸ਼ੀ ਮਨਮੋਹਨ ਸਿੰਘ ਸਮਰਾ ਨੂੰ ...

ਪੂਰੀ ਖ਼ਬਰ »

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਗਿਆਨੀ ਦਿੱਤ ਸਿੰਘ ਦੀ ਯਾਦ ਗੁਰਮਤਿ ਸਮਾਗਮ

ਫਰੈਕਫਰਟ, 15 ਸਤੰਬਰ (ਸੰਦੀਪ ਕੌਰ ਮਿਆਣੀ)- ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰਾਂ ਦੇ ਮਸੀਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੀ ਯਾਦ 'ਚ ...

ਪੂਰੀ ਖ਼ਬਰ »

ਗੀਤਾ ਸਿੱਧੂ ਰੌਬ ਲੰਡਨ ਮੇਅਰ ਦੀ ਦੌੜ 'ਚੋਂ ਬਾਹਰ

ਲੰਡਨ, 15 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਮੂਲ ਦੀ ਗੀਤਾ ਸਿੱਧੂ ਰੌਬ ਨੂੰ ਬੀਤੇ 'ਚ ਯਹੂਦੀਆਂ ਖ਼ਿਲਾਫ਼ ਕੀਤੀ ਟਿੱਪਣੀ ਲਈ ਲੰਡਨ ਮੇਅਰ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਵਜੋਂ ਆਪਣਾ ਨਾਂਅ ਵਾਪਸ ਲੈਣਾ ਪੈ ਗਿਆ ਹੈ¢ ਅਗਲੇ ਸਾਲ ਹੋਣ ਵਾਲੀ ਇਸ ਚੋਣ 'ਚ ਰੌਬ ...

ਪੂਰੀ ਖ਼ਬਰ »

ਫ਼ਾਈਜ਼ਰ ਇਸ ਸਾਲ ਦੇ ਅੰਤ ਤੱਕ ਕੋਰੋਨਾ ਵੈਕਸੀਨ ਦੇਣ ਦੀ ਤਿਆਰੀ 'ਚ

ਸਾਨ ਫਰਾਂਸਿਸਕੋ, 15 ਸਤੰਬਰ (ਐੱਸ.ਅਸ਼ੋਕ ਭੌਰਾ)- ਕੋਰੋਨਾ ਵੈਕਸੀਨ ਦੀ ਖੋਜ ਕਰ ਰਹੀ ਕੰਪਨੀ ਫ਼ਾਈਜ਼ਰ ਦੇ ਸੀ.ਈ.ਓ. ਐਲਬਰਟ ਬੌਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਵੈਕਸੀਨ ਸਾਲ ਦੇ ਅੰਤ ਤੋਂ ਪਹਿਲਾਂ ਅਮਰੀਕੀਆਂ ਲਈ ਉਪਲਬਧ ਹੋ ਸਕਦਾ ਹੈ | ਕੰਪਨੀ ਅਜਮਾਇਸ਼ਾਂ ਦੇ ਆਖਰੀ ...

ਪੂਰੀ ਖ਼ਬਰ »

ਬੈਲਜੀਅਮ 'ਚ ਯੰਗ ਕਲੱਬ ਦਾ ਗਠਨ

ਲੂਵਨ, 15 ਸਤੰਬਰ (ਅਮਰਜੀਤ ਸਿੰਘ ਭੋਗਲ)-ਬੈਲਜੀਅਮ 'ਚ ਸਮਾਜ ਸੇਵਾ ਕਰਨ ਦੇ ਚਾਹਵਾਨ ਨੌਜਵਾਨਾਂ ਵਲੋਂ ਬਰੱਸਲਜ ਵਿਖੇ ਇਕ ਇਕੱਤਰਤਾ ਕਰਕੇ ਯੰਗ ਕਲੱਬ ਨਾਂਅ ਦੀ ਸੰਸਥਾ ਨੂੰ ਹੋਂਦ 'ਚ ਲਿਆਦਾ ਗਿਆ, ਜਿਸ ਦਾ ਮੁੱਖ ਮਕਸਦ ਸਮੂਹ ਭਾਈਚਾਰੇ ਦੇ ਲੋਕਾਂ ਦੀ ਅੋਖੇ ਸਮੇ 'ਚ ਮਦਦ ...

ਪੂਰੀ ਖ਼ਬਰ »

ਸਿਆਟਲ 'ਚ ਸਾਰਾਗੜ੍ਹੀ ਦੇ ਸ਼ਹੀਦਾਂ ਨਮਿਤ ਸ਼ਰਧਾਂਜਲੀ ਸਮਾਗਮ

ਸਿਆਟਲ, 15 ਸਤੰਬਰ (ਗੁਰਚਰਨ ਸਿੰਘ ਢਿੱਲੋਂ)-12 ਸਤੰਬਰ, 1897 ਦੀ ਸਾਰਾਗੜ੍ਹੀ ਦੀ ਜੰਗ 'ਚ 21 ਸ਼ਹੀਦ ਸਿੱਖਾਂ ਵਿਚ ਸਿਆਟਲ ਦੇ ਬਲਰਾਜ ਸਿੰਘ ਸੰਧੂ ਦੇ ਪੜਦਾਦਾ ਨਾਇਕ ਲਾਲ ਸਿੰਘ ਵੀ ਸਨ | ਉਨ੍ਹਾਂ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਥੇ ਗੁਰੂ ਘਰ ਦੇ ਕੀਰਤਨੀ ਜਥੇ ਭਾਈ ...

ਪੂਰੀ ਖ਼ਬਰ »

ਪੁਲਿਸ ਨੇ ਘਰਾਂ 'ਚ ਛਾਪੇਮਾਰੀ ਕਰ ਕੇ ਪਾਰਟੀਆਂ ਕਰਨ ਤੋਂ ਰੋਕਿਆ

ਗਲਾਸਗੋ, 15 ਸਤੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਪੁਲਿਸ ਨੇ 405 ਘਰਾਂ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਕੇ ਕੀਤੀਆਂ ਜਾ ਰਹੀਆਂ ਪਾਰਟੀਆਂ ਨੂੰ ਛਾਪੇਮਾਰੀ ਕਰਕੇ ਰੋਕਿਆ ਹੈ, ਜਦੋਂਕਿ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਇਕ ਵਿਅਕਤੀ ਨੂੰ ਪੁਲਿਸ ਦੇ ਕੰਮ 'ਚ ...

ਪੂਰੀ ਖ਼ਬਰ »

ਕੈਨੇਡਾ ਵਾਸੀ ਅਮਰੀਕਾ ਨਾਲ ਲੱਗਦੀ ਸਰਹੱਦ ਬੰਦ ਰੱਖਣ ਦੇ ਹੱਕ 'ਚ

ਟੋਰਾਂਟੋ, 15 ਸਤੰਬਰ (ਸਤਪਾਲ ਸਿੰਘ ਜੌਹਲ)- ਕੋਰੋਨਾ ਵਾਇਰਸ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਬੀਤੇ ਮਹੀਨਿਆਂ ਤੋਂ ਗੈਰ-ਜ਼ਰੂਰੀ ਆਵਾਜਾਈ ਵਾਸਤੇ ਸਰਹੱਦ ਬੰਦ ਰੱਖੀ ਜਾ ਰਹੀ ਹੈ ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਹਰੇਕ ਮਹੀਨੇ ਇਸ ਨੂੰ ਖੋਲ੍ਹਣ ਬਾਰੇ ...

ਪੂਰੀ ਖ਼ਬਰ »

ਹਰੀਸ਼ ਰਾਵਤ ਨੂੰ ਪੰਜਾਬ ਦਾ ਇੰਚਾਰਜ ਬਣਾਉਣ ਦਾ ਸਵਾਗਤ

ਹਮਬਰਗ, 15 ਸਤੰਬਰ (ਅਮਰਜੀਤ ਸਿੰਘ ਸਿੱਧੂ)- ਕਾਂਗਰਸ ਹਾਈਕਮਾਨ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਚਿਹਰਿਆਂ ਨੂੰ ਅੱਗੇ ਲਿਆਂਦਾ ਗਿਆ ਹੈ | ਕਾਂਗਰਸ ਦੀ ਜਨਰਲ ਸਕੱਤਰ ਇੰਚਾਰਜ ਆਸ਼ਾ ਕੁਮਾਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਛੁੱਟੀ ਦੇ ਕੇ ਉਨ੍ਹਾਂ ਦੀ ਜਗ੍ਹਾ ...

ਪੂਰੀ ਖ਼ਬਰ »

ਬੈਲਜੀਅਮ ਹਵਾਈ ਅੱਡੇ 'ਤੇ ਯਾਤਰੀਆਂ ਦਾ ਹੋਵੇਗਾ ਟੈਸਟ

ਲੂਵਨ, 15 ਸਤੰਬਰ (ਅਮਰਜੀਤ ਸਿੰਘ ਭੋਗਲ)- ਬੈਲਜੀਅਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ ਦਿਨੀਂ ਕੋਵਿਡ-19 ਦੇ ਜਾਂਚ ਵਾਸਤੇ ਵਿਸ਼ੇਸ਼ ਜਾਂਚ ਕੇਂਦਰ ਬਣਾਇਆ ਗਿਆ ਹੈ, ਜਿਥੇ ਯਾਤਰੀਆ ਨੂੰ ਜਹਾਜ਼ ਚੜਨ ਤੋਂ ਪਹਿਲਾਂ ਜਾਂ ਉਤਰਨ ਤੋਂ ਬਾਅਦ ਜਾਂਚ ਕੀਤੀ ਜਾਵੇਗੀ | ...

ਪੂਰੀ ਖ਼ਬਰ »

ਸਿਡਨੀ ਉਲੰਪਿਕ ਖੇਡਾਂ ਨੂੰ 20 ਸਾਲ ਪੂਰੇ

ਸਿਡਨੀ, 15 ਸਤੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਸੰਨ 2000 'ਚ ਹੋਈਆਂ ਉਲੰਪਿਕ ਖੇਡਾਂ ਨੂੰ ਅੱਜ 20 ਸਾਲ ਹੋ ਗਏ ਹਨ | ਸਿਡਨੀ ਉਲੰਪਿਕ ਪਾਰਕ 'ਚ ਅੱਜ ਮਿਸ਼ਾਲ ਜਗਾ ਕੇ ਇਸ ਖੂਬਸੂਰਤ ਸਮੇਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਅਥਲੈਟਿਕਸ, ਬਾਸਕਿਟਬਾਲ ਤੇ ਹੋਰ ਖੇਡਾਂ ਨਾਲ ...

ਪੂਰੀ ਖ਼ਬਰ »

ਬੀਫ਼ ਦਾ ਭਰਿਆ ਟਰੱਕ ਚੋਰੀ

ਕੈਲਗਰੀ, 15 ਸਤੰਬਰ (ਹਰਭਜਨ ਸਿੰਘ ਢਿੱਲੋਂ)- ਲੁਟੇਰਿਆਂ ਨੇ ਇਕ ਮੀਟ ਪਲਾਂਟ ਨੂੰ ਨਿਸ਼ਾਨਾ ਬਣਾਉਂਦਿਆਂ 2 ਲੱਖ 30 ਹਜ਼ਾਰ ਡਾਲਰ ਕੀਮਤ ਦਾ ਬੀਫ਼ ਨਾਲ ਭਰਿਆ ਟ੍ਰੇਲਰ ਚੋਰੀ ਕਰ ਲਿਆ ਹੈ¢ ਲੁਟੇਰਿਆਂ ਨੇ ਬਰੁਕਸ ਦੇ ਜੇ.ਬੀ.ਐਸ. ਮੀਟ ਪਲਾਂਟ ਨੂੰ ਟ੍ਰੇਲਰ ਭੇਜ ਕੇ ਉਥੋਂ ਬੀਫ਼ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX