ਤਾਜਾ ਖ਼ਬਰਾਂ


ਆਈ ਪੀ ਐੱਲ 2020 : ਰਾਇਲ ਚੈਲੇਂਜਰਸ ਬੈਂਗਲੌਰ ਨੇ ਜਿੱਤਿਆ ਮੈਚ
. . .  1 day ago
ਦੁਖਦਾਈ ਖਬਰ : ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ
. . .  1 day ago
ਫਗਵਾੜਾ ,21 ਸਤੰਬਰ { ਤਰਨਜੀਤ ਸਿੰਘ ਕਿੰਨੜਾ }- ਅਨੂਪਗੜ੍ਹ { ਸ੍ਰੀ ਗੰਗਾ ਨਗਰ } ਦੇ ਗੁਰਦੁਆਰਾ ਅਰੋਡਵੰਸ ਸਾਹਿਬ ਚ ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ...
ਨਵੀਂ ਦਿੱਲੀ : ਕੇਂਦਰ ਨੇ ਹਾੜ੍ਹੀ ਦੀਆਂ ਫਸਲਾਂ ਦਾ ਨਵਾਂ ਐੱਮ.ਐੱਸ.ਪੀ ਕੀਤਾ ਜਾਰੀ,ਕਣਕ ‘ਤੇ 50 ਰੁਪਈਏ ਦਾ ਵਾਧਾ
. . .  1 day ago
ਆਈ ਪੀ ਐੱਲ 2020 : 20 ਓਵਰਾਂ ਬਾਅਦ 163/5 , ਟੀਚਾ 164
. . .  1 day ago
ਨਸ਼ਾ ਤਸਕਰਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਝੜਪ ਵਿੱਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਸੰਦੌੜ , 21 ਸਤੰਬਰ ( ਜਸਵੀਰ ਸਿੰਘ ਜੱਸੀ )-ਜਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ ਸੰਦੌੜ ਵਿਖੇ ਪੈਂਦੇ ਠੇਕਿਆਂ ਦੇ ਠੇਕੇਦਾਰਾਂ ਤੇ ਨਸ਼ਾ ਤਸਕਰਾਂ ਵਿੱਚ ਆਪਸੀ ਝੜਪ ਹੋਣ ਕਾਰਨ ਪੰਜ ਵਿਅਕਤੀ ਗੰਭੀਰ ਜ਼ਖ਼ਮੀ ...
ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਸ ਦੀ ਹੋਈ ਝੜਪ
. . .  1 day ago
ਅਜਨਾਲਾ , 21 ਸਤੰਬਰ { ਗੁਰਪ੍ਰੀਤ ਢਿੱਲੋਂ} - ਖੇਤੀ ਆਰਡੀਨੈਸ ਦਾ ਵਿਰੋਧ 'ਚ ਕੈਂਡਲ ਮਾਰਚ ਕਰ ਰਹੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਦਿੱਲੀ ਪੁਲਸ ਦੀ ਹੋਈ ਝੜਪ ਹੋਈ ਹੈ ।
ਆਈ ਪੀ ਐੱਲ 2020 : 10 ਓਵਰਾਂ ਬਾਅਦ 86/0
. . .  1 day ago
ਕੈਪਟਨ ਨੇ ਕਿਸਾਨਾਂ ਪ੍ਰਤੀ ਲਏ ਕੇਂਦਰ ਦੇ ਫ਼ੈਸਲੇ ਨੂੰ ਦੱਸਿਆ ਮਜ਼ਾਕ
. . .  1 day ago
ਚੰਡੀਗੜ੍ਹ ,21 ਸਤੰਬਰ { ਮਾਨ}- ਐਮ ਐਸ ਪੀ ਅਤੇ ਰਾਵੀ ਦੀਆਂ 5 ਫ਼ਸਲਾ 'ਤੇ ਕੇਂਦਰ ਦੇ ਫ਼ੈਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਦੱਸਿਆ ਹੈ ।
ਆਈ ਪੀ ਐੱਲ 2020 : 5 ਓਵਰਾਂ ਬਾਅਦ ਰਾਇਲ ਚੈਲੇਂਜਰਸ ਬੈਂਗਲੌਰ 48/0
. . .  1 day ago
ਆਈ ਪੀ ਐੱਲ 2020 : 2 ਓਵਰ ਦੇ ਬਾਅਦ ਬੈਂਗਲੌਰ ਦਾ ਸਕੋਰ 13/0
. . .  1 day ago
ਅਮਰੀਕਾ ਤੋਂ 140 ਡਿਪੋਰਟਰਾਂ ਨੂੰ ਲੈ ਕੇ 23 ਸਤੰਬਰ ਆਏਗੀ ਉਡਾਣ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ},21 ਸਤੰਬਰ (ਹੇਰ) -ਆਪਣੀਆਂ ਕੀਮਤੀ ਜਾਨਾਂ ਨੂੰ ਜੋਖਮ ਵਿਚ ਪਾ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਏ ਅਤੇ ਓਸ ਮਗਰੋਂ ਓਥੋਂ ਦੀ ਪੁਲਿਸ ਅੜਿੱਕੇ ਆਉਣ ਅਤੇ ਜੇਲ੍ਹਾਂ ਚੋ ਆਪਣੀ ਕਾਨੂੰਨੀ ...
ਆਈ ਪੀ ਐੱਲ 2020 : ਟਾਸ ਜਿੱਤ ਕੇ ਸਨਰਾਇਜ਼ਰਸ ਹੈਦਰਾਬਾਦ ਵੱਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ ਪੀ ਐੱਲ 2020 : ਕੋਹਲੀ ਤੇ ਵਾਰਨਰ ਹੋਣਗੇ ਆਹਮੋ ਸਾਹਮਣੇ , ਕੁੱਝ ਦੇਰ ਬਾਅਦ ਹੋਵੇਗੀ ਟਾਸ
. . .  1 day ago
ਬੰਗਾ ਦੇ ਮਨਮਿੰਦਰ ਕੁਮਾਰ ਮੋਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਪੰਜਾਬ ਦੇ ਪ੍ਰਧਾਨ ਚੁਣੇ
. . .  1 day ago
ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਸੀਨੀਅਰ ਕਾਂਗਸਰੀ ਆਗੂ ਮਨਮਿੰਦਰ ਕੁਮਾਰ ਮੋਨੂੰ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਰਾਸ਼ਟਰੀ ਮਜ਼ਦੂਰ ਸੈੱਲ ਪੰਜਾਬ ਦਾ ਪ੍ਰਧਾਨ ਸੁਆਮੀ ਨਾਥ ਜੈਸਵਾਲ ਕੌਮੀ ਪ੍ਰਧਾਨ ...
ਮੋਗਾ 'ਚ ਕੋਰੋਨਾ ਦੇ ਲਈਆਂ ਦੋ ਹੋਰ ਜਾਨ, 25 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ 'ਚ ਅੱਜ ਕੋਰੋਨਾ ਕਾਰਨ ਅੱਜ ਦੋ ਹੋਰ ਮਰੀਜ਼ਾਂ ਨੇ ਦੋਮ ਤੋੜ ਦਿੱਤਾ। ਇਨ੍ਹਾਂ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 58 ਹੋ ਗਈ ਹੈ। ਉੱਥੇ ਹੀ ਅੱਜ...
ਲੁਧਿਆਣਾ 'ਚ ਕੋਰੋਨਾ ਕਾਰਨ 9 ਮਰੀਜ਼ਾਂ ਦੀ ਮੌਤ, 165 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 21 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 9 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 5 ਮਰੀਜ਼ ਲੁਧਿਆਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 254 ਮਾਮਲੇ ਆਏ ਸਾਹਮਣੇ, 4 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 254 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 8424...
ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 87 ਨਵੇਂ ਮਾਮਲੇ ਆਏ ਸਾਹਮਣੇ ਤੇ 2 ਮਰੀਜ਼ਾਂ ਦੀ ਮੌਤ
. . .  1 day ago
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 87 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 3795 ਹੋ ਗਈ ਹੈ, ਜਦਕਿ 2 ਮਰੀਜ਼ਾਂ ਦੀ ਮੌਤ ਹੋਣ...
ਪਠਾਨਕੋਟ 'ਚ ਕੋਰੋਨਾ ਦੇ 56 ਹੋਰ ਮਾਮਲਿਆਂ ਦੀ ਪੁਸ਼ਟੀ, ਤਿੰਨ ਹੋਰ ਮੌਤਾਂ
. . .  1 day ago
ਪਠਾਨਕੋਟ, 21 ਸਤੰਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਪਠਾਨਕੋਟ ਜ਼ਿਲ੍ਹੇ 'ਚ ਸੋਮਵਾਰ ਨੂੰ 56 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ...
4 ਹਜ਼ਾਰ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ
. . .  1 day ago
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)- ਚੌਕਸੀ ਵਿਭਾਗ ਹੁਸ਼ਿਆਰਪੁਰ ਵਲੋਂ ਸਹਾਇਕ ਸਬ-ਇੰਸਪੈਕਟਰ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ...
ਖੇਤੀ ਬਿੱਲਾਂ ਦੇ ਵਿਰੋਧ 'ਚ 'ਆਪ' ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ
. . .  1 day ago
ਚੰਡੀਗੜ੍ਹ, 21 ਸਤੰਬਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਦੇ ਵਫ਼ਦ ਵਲੋਂ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਫ਼ਦ 'ਚ 'ਆਪ' ਦੇ ਪੰਜਾਬ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 70 ਹੋਰ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 70 ਹੋਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦਾ ਕੁੱਲ ਅੰਕੜਾ...
ਖੇਤੀ ਬਿੱਲਾਂ 'ਤੇ ਹਸਤਾਖ਼ਰ ਨਾ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦੇ ਵਫ਼ਦ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਸਤੰਬਰ- ਸੰਸਦ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿਦ ਨਾਲ...
ਕੋਰੋਨਾ ਦਾ ਵਧਿਆ ਕਹਿਰ : ਸ੍ਰੀ ਮੁਕਤਸਰ ਸਾਹਿਬ ਵਿਖੇ 66 ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 66 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਮਰੀਜ਼ਾਂ 'ਚ ਸ੍ਰੀ ਮੁਕਤਸਰ ਸਾਹਿਬ ਦੇ 14, ਜ਼ਿਲ੍ਹਾ ਜੇਲ੍ਹ ਦੇ 5...
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਖ਼ਿਲਾਫ਼ ਕਾਂਗਰਸੀਆਂ ਨੇ ਬੰਗਾ 'ਚ ਦਿੱਤਾ ਧਰਨਾ
. . .  1 day ago
ਬੰਗਾ, 21ਸਤੰਬਰ (ਜਸਬੀਰ ਸਿੰਘ ਨੂਰਪੁਰ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਗਵਾਈ 'ਚ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੇ ਸਾਂਝੇ ਤੌਰ 'ਤੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। --ਕਨਫਿਊਸ਼ੀਅਸ

ਜਲੰਧਰ

ਨਗਰ ਨਿਗਮ ਵਲੋਂ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਨਿਵੇਕਲੀ ਮੁਹਿੰਮ ਦੀ ਸ਼ੁਰੂਆਤ

ਜਲੰਧਰ, 15 ਸਤੰਬਰ (ਜਸਪਾਲ ਸਿੰਘ)-ਨਗਰ ਨਿਗਮ ਵਲੋਂ ਕੂੜੇ ਦੀ ਸਾਂਭ-ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਿਵੇਕਲੀ ਮੁਹਿੰਮ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਦੀ ਸ਼ੁਰੂਆਤ ਕੀਤੀ ਗਈ ਹੈ | ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਨਿਗਮ ਪ੍ਰਸ਼ਾਸਨ ਵਲੋਂ ਇਸ 'ਵਰਚੂਅਲ' ਮੁਹਿੰਮ ਨੂੰ ਡਿਜ਼ੀਟਲੀ ਜਾਰੀ ਕੀਤਾ ਗਿਆ ਹੈ | ਇਸ ਮੁਹਿੰਮ ਦੀ ਸ਼ੁਰੂਆਤ ਅੱਜ ਨਗਰ ਨਿਗਮ ਕੰਪਲੈਕਸ ਵਿਖੇ ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ, ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ, ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਮੈਡਮ ਸ਼ੈਰੀ ਮਹਾਜਨ ਅਤੇ ਮੈਡਮ ਇਨਾਇਤ ਗੁਪਤਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਸਬੰਧੀ ਇਕ ਪੋਸਟਰ ਜਾਰੀ ਕਰਦਿਆਂ ਮੇਅਰ ਜਗਦੀਸ਼ ਰਾਜ ਰਾਜਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਬੜੀ ਮਿਹਨਤ ਨਾਲ ਤਿਆਰ ਕੀਤੀ ਗਈ ਇਸ ਵਰਚੂਅਲ ਮੁਹਿੰਮ ਨਾਲ ਸ਼ਹਿਰ ਦੀ ਸਾਫ-ਸਫਾਈ ਸਬੰਧੀ ਮੁਸ਼ਕਿਲਾਂ ਦਾ ਹੱਲ ਹੋਵੇਗਾ ਅਤੇ ਸ਼ਹਿਰ ਵਾਸੀਆਂ ਅੰਦਰ ਕੂੜੇ ਦੀ ਸਾਂਭ-ਸੰਭਾਲ ਨੂੰ ਲੈ ਕੇ ਵੀ ਜਾਗਰੂਕਤਾ ਵਧੇਗੀ | ਉਨ੍ਹਾਂ ਕਿਹਾ ਕਿ ਬੇਸ਼ੱਕ ਸਵੱਛਤਾ ਸਰਵੇਖਣ ਤਹਿਤ ਸ਼ਹਿਰ ਦੀ ਰੈਕਿੰਗ 'ਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ, ਪਰ ਅਜੇ ਇਸ ਖੇਤਰ 'ਚ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ ਤੇ ਇਹ ਨਿਵੇਕਲੀ ਮੁਹਿੰਮ ਸ਼ਹਿਰ ਦੀ ਸਫਾਈ ਵਿਵਸਥਾ ਦੇ ਮਾਮਲੇ 'ਚ ਕ੍ਰਾਂਤੀਕਾਰੀ ਰੋਲ ਨਿਭਾਏਗੀ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਅਸਰਦਾਰ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਨਿਗਮ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਇਸ ਮੁਹਿੰਮ ਦੇ ਸੰਕਲਪ ਬਾਰੇ ਗੱਲ ਕਰਦਿਆਂ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਨ ਕੂੜੇ ਦੀ ਸਮੱਸਿਆ ਤੇ ਖਾਸ ਕਰਕੇ ਸਾਲਿਡ ਵੇਸਟ ਦਾ ਮੁੱਦਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਅਜਿਹੇ 'ਚ ਕੂੜੇ ਦੇ ਨਿਪਟਾਰੇ ਲਈ ਕਿਸੇ ਠੋਸ ਯੋਜਨਾਬੰਦੀ ਦੀ ਲੋੜ ਪਿਛਲੇ ਕਾਫੀ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ | ਇਸੇ ਸੰਦਰਭ 'ਚ ਇਹ ਮਹਿਸੂਸ ਕੀਤਾ ਗਿਆ ਹੈ ਕਿ ਜਦ ਤੱਕ ਅਸੀਂ ਆਪਣੇ ਕੂੜੇ ਦੀ ਜ਼ਿੰਮੇਵਾਰੀ ਖੁਦ ਨਹੀਂ ਉਠਾਉਂਦੇ ਤਦ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਤੇ ਮਾਹਿਰਾਂ ਦੀ ਸਲਾਹ ਦੇ ਨਾਲ ਹੀ ਅੱਜ ਨਿਗਮ ਵਲੋਂ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਲੋਕਾਂ ਨੂੰ ਕੂੜੇ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ | ਆਨਲਾਈਨ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਤਹਿਤ ਲੋਕਾਂ ਨੂੰ ਨਿਗਮ ਵਲੋਂ ਆਪਣੇ ਫੇਸਬੁੱਕ ਪੇਜ ਅਤੇ ਹੋਰਨਾਂ ਸੋਸ਼ਲ ਮੀਡੀਆ ਸਾਈਟਸ ਦੇ ਰਾਹੀਂ ਕੂੜੇ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਸਲ 'ਚ ਇਸ ਮੁਹਿੰਮ ਦਾ ਮਕਸਦ '3-ਆਰ' ਸਿਸਟਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਹੈ | ਉਨ੍ਹਾਂ ਦੱਸਿਆ ਕਿ 3-ਆਰ ਤੋਂ ਭਾਵ ਰਿਡੀਊਸ ਘੱਟੋ-ਘੱਟ ਕੂੜਾ ਪੈਦਾ ਕਰਨਾ, ਰੀਯੂਜ਼ (ਬੇਕਾਰ ਹੋ ਚੁੱਕੀਆਂ ਵਸਤਾਂ ਦਾ ਮੁੜ ਵੱਖ-ਵੱਖ ਢੰਗ ਤਰੀਕਿਆਂ ਨਾਲ ਇਸਤੇਮਾਲ ਕਰਨਾ) ਅਤੇ ਰੀਸਾਈਕਲ (ਵਸਤਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਉਣ ਲਈ ਉਨ੍ਹਾਂ ਨੂੰ ਹੋਰਨਾਂ ਵਸਤਾਂ ਤੋਂ ਵੱਖਰਾ ਰੱਖਣਾ) ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੋਕਾਂ ਨੂੰ ਕੂੜੇ ਦੀ ਸੰਭਾਲ ਲਈ ਵੱਖੋ-ਵੱਖਰੇ ਤਰ੍ਹਾਂ ਦੇ ਕੂੜੇਦਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਮੁਹਿੰਮ ਤਹਿਤ ਘਰਾਂ 'ਚ ਬੇਕਾਰ ਪਈਆਂ ਵਸਤਾਂ ਦੀ ਮੁੜ ਵਰਤੋਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ | ਮਹੀਨਾ ਭਰ ਚੱਲਣ ਵਾਲੀ ਇਸ ਮੁਹਿੰਮ ਦੇ ਬਾਰੇ ਗੱਲ ਕਰਦਿਆਂ ਕਰਨੇਸ਼ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਵਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨੂੰ ਇਸ ਮੁਹਿੰਮ 'ਚ ਯਕੀਨੀ ਬਣਾਇਆ ਜਾ ਰਿਹਾ ਹੈ | ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਆਨਲਾਈਨ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੁਹਿੰਮ ਤਹਿਤ ਲੋਕ ਨਿਗਮ ਦੇ ਫੇਸਬੁੱਕ ਪੇਜ਼ ਅਤੇ ਹੋਰਨਾਂ ਸੋਸ਼ਲ ਸਾਈਟਸ ਨਾਲ ਜੁੜ ਕੇ ਆਪਣੇ ਸੁਝਾਅ ਅਤੇ ਪ੍ਰਾਜੈਕਟ ਵੀ ਨਿਗਮ ਨਾਲ ਸਾਂਝੇ ਕਰ ਸਕਣਗੇ | ਮੁਹਿੰਮ ਦੇ ਆਖਰ 'ਚ ਮੁਹਿੰਮ 'ਚ ਹਿੱਸਾ ਲੈਣ ਵਾਲੇ ਲੋਕਾਂ ਅਤੇ ਖਾਸ ਕਰਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ |

ਜਲੰਧਰ-ਚੰਡੀਗੜ੍ਹ ਬੱਸ ਸਰਵਿਸ ਅੱਜ ਤੋਂ ਹੋਵੇਗੀ ਸ਼ੁਰੂ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੀਆਂ ਬੱਸਾਂ ਦੀ ਚੰਡੀਗੜ੍ਹ 'ਚ ਦਾਖਲੇ 'ਤੇ ਲਾਈ ਰੋਕ ਅੱਜ ਤੋਂ ਖ਼ਤਮ ਹੋ ਰਹੀ ਹੈ ਜਿਸ ਨਾਲ ਪੰਜਾਬ ਚੰਡੀਗੜ੍ਹ ਮਾਰਗ 'ਤੇ 16 ਸਤੰਬਰ ਤੋਂ ਬੱਸ ਸੇਵਾ ਬਹਾਲ ਹੋਣ ਜਾ ਰਹੀ ਹੈ | ...

ਪੂਰੀ ਖ਼ਬਰ »

ਪਿਸਤੌਲ ਤੇ ਦੇਸੀ ਕੱਟਾ ਬਰਾਮਦ ਕਰ ਕੇ 2 ਗਿ੍ਫ਼ਤਾਰ

ਜਲੰਧਰ, 15 ਸਤੰਬਰ (ਐੱਮ.ਐੱਸ. ਲੋਹੀਆ)- ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ 7.65 ਐਮ.ਐਮ. ਇਕ ਪਿਸਤੌਲ ਸਮੇਤ 4 ਜ਼ਿੰਦਾ ਰੌਾਦ ਅਤੇ 315 ਬੋਰ ਦਾ ਇਕ ਦੇਸੀ ਕੱਟਾ ਸਮੇਤ 2 ਜ਼ਿੰਦਾ ਰੌਾਦ ਬਰਾਮਦ ਕੀਤਾ ...

ਪੂਰੀ ਖ਼ਬਰ »

ਦਿਨ-ਦਿਹਾੜੇ ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ

ਮਕਸੂਦਾਂ, 15 ਸਤੰਬਰ (ਲਖਵਿੰਦਰ ਪਾਠਕ)- ਥਾਣਾ-1 ਦੇ ਅਧੀਨ ਆਉਂਦੇ ਸ਼ਿਵ ਨਗਰ 'ਚ ਦਿਨ-ਦਿਹਾੜੇ ਦੋ ਚੋਰ ਪੈਦਲ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਦਾ ਸਾਮਾਨ ਚੋਰੀ ਕਰ ਕੇ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਥਾਣਾ-1 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ...

ਪੂਰੀ ਖ਼ਬਰ »

ਕਮਲਜੀਤ ਸਿੰਘ ਭਾਟੀਆ ਤੇ ਸਾਥੀਆਂ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਮਨਜ਼ੂਰ

ਜਲੰਧਰ, 15 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਕੁਝ ਦਿਨਾਂ ਪਹਿਲਾਂ ਸਾਂਸਦ ਚੌਧਰੀ ਸੰਤੋਖ ਸਿੰਘ ਦੇ ਘਰ ਜਾ ਕੇ ਧਰਨਾ ਦੇਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਅਕਾਲੀ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ...

ਪੂਰੀ ਖ਼ਬਰ »

ਇੰਜ: ਹਰਪ੍ਰੀਤ ਸਿੰਘ ਹੈਪੀ ਦੇ ਦੁਖਦਾਈ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸਾਹਿਤ ਕਲਾ ਕੇਂਦਰ ਜਲੰਧਰ ਦੇ ਰੂਹ-ਇ-ਰਵਾਂ ਇੰਜੀਨੀਅਰ ਹਰਪ੍ਰੀਤ ਸਿੰਘ ਹੈਪੀ ਕੋਰੋਨਾ ਦੇ ਸੰਕ੍ਰਮਣ ਨਾਲ ਬਿਮਾਰ ਹੋਣ ਉਪਰੰਤ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਅਕਾਲ ਚਲਾਣਾ ਕਰ ਗਏ ਹਨ | ਸਾਹਿਤ ਕਲਾ ਕੇਂਦਰ ਨੇ ਇਸ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਮਾਰਕੀਟ ਤੇ ਨਾਲ ਲੱਗਦੇ ਖੇਤਰ 'ਚ ਪੁਲਿਸ ਗਸ਼ਤ ਵਧਾਉਣ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 15 ਸਤੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ, ਚੁਗਿੱਟੀ ਚੌਕ ਤੇ ਇਸ ਦੇ ਆਸ-ਪਾਸ ਦੇ ਖੇਤਰ 'ਚ ਤੇਜ਼ ਗਤੀ ਨਾਲ ਵਾਹਨ ਚਲਾਉਣ ਵਾਲਿਆਂ ਕਾਰਨ ਆਏ ਦਿਨ ਹੁੰਦੇ ਹਾਦਸਿਆਂ ਕਾਰਨ ਪ੍ਰੇਸ਼ਾਨ ਲੋਕਾਂ ਵਲੋਂ ਪੁਲਿਸ ਗਸ਼ਤ ਵਧਾਉਣ ਦੀ ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਚੋਰ ਕਾਬੂ, ਚੋਰੀ ਦੇ 3 ਮੋਟਰਸਾਈਕਲ ਬਰਾਮਦ

ਮਕਸੂਦਾਂ, 15 ਸਤੰਬਰ (ਲਖਵਿੰਦਰ ਪਾਠਕ)- ਫੋਕਲ ਪੁਆਇੰਟ ਚੌਕੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਚੋਰੀ ਕੀਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ | ਕਾਬੂ ਕੀਤੇ ਚੋਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੋਨੂੰ ਪੁੱਤਰ ਪਿਆਰਾ ਲਾਲ ਵਾਸੀ ...

ਪੂਰੀ ਖ਼ਬਰ »

ਟੈਂਟ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਟੈਂਟ ਡੀਲਰ ਐਸੋਸੀਏਸ਼ਨ ਜਲੰਧਰ, ਡੀ.ਜੇ ਲਾਈਟ ਐਾਡ ਸਾੳਾੂਡ ਤੇ ਕੈਟਰਿੰਗ ਦਾ ਕੰਮ ਕਰਨ ਵਾਲਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਦੇ ਕੰਪਨੀ ਬਾਗ਼ ਚੌਕ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਧਰਨੇ 'ਚ ਸ਼ਾਮਿਲ ਹੋਣ ਜਾ ਰਹੀ ਸੰਗਤ ਨਾਲ ਕੁੱਟਮਾਰ ਕਰਨ ਦੀ ਸਿੱਖ ਤਾਲਮੇਲ ਕਮੇਟੀ ਵਲੋਂ ਨਿੰਦਾ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਅੱਜ ਸ੍ਰੀ ਅੰਮਿ੍ਤਸਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਦਾ ਪਤਾ ਲਾਉਣ ਲਈ ਸ਼੍ਰੋਮਣੀ ਕਮੇਟੀ 'ਤੇ ਦਬਾਅ ਬਣਾਉਣ ਲਈ ਸਿੱਖ ਜਥੇਬੰਦੀਆਂ ਤੇ ਸੰਗਤਾਂ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੀਆਂ ਸਨ, ...

ਪੂਰੀ ਖ਼ਬਰ »

'ਮੇਰਾ ਖ਼ੁਸ਼ਹਾਲੀ ਝੰਡਾ ਸੁਸਾਇਟੀ' ਵਲੋਂ ਵਿਧਾਇਕ ਸੁਸ਼ੀਲ ਰਿੰਕੂ ਨੂੰ ਮੰਗ ਪੱਤਰ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਜੰਮੂ-ਕਸ਼ਮੀਰ 'ਚ ਕੇਂਦਰ ਸਰਕਾਰ ਵਲੋਂ ਪੰਜਾਬੀ ਨੂੰ ਰਾਜ ਭਾਸ਼ਾਵਾਂ 'ਚੋਂ ਬਾਹਰ ਕਰਨ ਦੇ ਫ਼ੈਸਲੇ ਨਾਲ ਸਮੂਹ ਪੰਜਾਬੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਫ਼ੈਸਲੇ ਦੇ ਵਿਰੋਧ 'ਚ 'ਮੇਰਾ ਖ਼ੁਸ਼ਹਾਲੀ ਝੰਡਾ ਸੁਸਾਇਟੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹੋਸ਼ੀ ਰਾਜਨੀਤੀ 'ਤੇ ਉੱਤਰੀ-ਅਮਰੀ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਦੇ ਇਸ਼ਾਰੇ 'ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਨੇਤਾਵਾਂ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ ਦੀ ਨਿੰਦਾ ਕਰਦੇ ਹੋਏ ਭਾਜਪਾ ਜਲੰਧਰ ਦਿਹਾਤੀ ਦੇ ਪ੍ਰਧਾਨ ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ 'ਚ ਏਜੰਟਾਂ ਦਾ ਪਰਦਾਫ਼ਾਸ਼

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੋਵਿਡ-19 ਮਹਾਂਮਾਰੀ ਦੌਰਾਨ ਟਰੈਫ਼ਿਕ ਪੁਲਿਸ ਵਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਲੋਕਾਂ ਦੇ ਵੱਧ ਤੋਂ ਵੱਧ ਕੱਟੇ ਜਾ ਰਹੇ ਚਲਾਨਾਂ ਨਾਲ ਲੋਕਾਂ ਨੂੰ ਚਲਾਨ ਭੁਗਤਣ ਲਈ ਭਾਰੀ ਪ੍ਰੇਸ਼ਾਨੀਆਂ ਦਾ ...

ਪੂਰੀ ਖ਼ਬਰ »

ਪੱਤਰਕਾਰਾਂ ਨਾਲ ਪੁਲਿਸ ਵਲੋਂ ਕੀਤੇ ਜਾ ਰਹੇ ਦੁਰਵਿਹਾਰ ਨੂੰ ਰੋਕਣ ਦੀ ਮੰਗ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਪ੍ਰੈੱਸ ਕਲੱਬ ਜਲੰਧਰ ਨੇ ਸ਼ਾਹਕੋਟ ਦੇ ਇਕ ਸੀਨੀਅਰ ਤੇ ਨਾਮੀ ਪੱਤਰਕਾਰ ਗਿਆਨ ਸੈਦਪੁਰੀ ਨਾਲ ਨੂਰਮਹਿਲ ਜਾਂਦਿਆਂ ਨਕੋਦਰ-ਕਪੂਰਥਲਾ ਰੋਡ 'ਤੇ ਪੁਲ ਉੱਪਰ ਨਕੋਦਰ ਪੁਲਿਸ ਵਲੋਂ ਟਰੈਫ਼ਿਕ ਨਿਯਮਾਂ 'ਚ ਉਲਝਾਉਣ ਅਤੇ ...

ਪੂਰੀ ਖ਼ਬਰ »

ਟੈਗੋਰ ਇੰਟਰਨੈਸ਼ਨਲ ਸਕੂਲ ਨੇ ਹਿੰਦੀ ਦਿਵਸ ਮਨਾਇਆ

ਜਲੰਧਰ, 15 ਸਤੰਬਰ (ਰਣਜੀਤ ਸਿੰਘ ਸੋਢੀ)- ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ ਆਨਲਾਈਨ ਹਿੰਦੀ ਦਿਵਸ ਮਨਾਇਆ ਗਿਆ, ਜਿਸ 'ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਅਧਿਆਪਕਾਂ ਤੇ ਬੱਚਿਆਂ ਨੇ ਆਪਣੇ ਵਿਚਾਰ ਕਵਿਤਾਵਾਂ, ਦੋਹੇ, ਪੇਂਟਿੰਗ, ਚੁਪਾਈ ਤੇ ...

ਪੂਰੀ ਖ਼ਬਰ »

ਇੰਜੀਨੀਅਰਿੰਗ ਦੇ ਵਿਦਿਆਰਥੀ ਹੋਰ ਵਿਸ਼ਿਆਂ 'ਚ ਵੀ ਹਾਸਲ ਕਰਨਗੇ ਗਿਆਨ-ਡਾ: ਮਨੋਜ

ਜਲੰਧਰ, 15 ਸਤੰਬਰ (ਰਣਜੀਤ ਸਿੰਘ ਸੋਢੀ)- ਡੇਵੀਏਟ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ ਆਪਣੇ ਵਿਸ਼ੇ 'ਚ ਡਿਗਰੀ ਪ੍ਰਾਪਤ ਕਰਨ ਦੇ ਨਾਲ ਕਿਸੇ ਹੋਰ ਵਿਸ਼ੇ 'ਚ ਵੀ ਗਿਆਨ ਹਾਸਲ ਕਰਕੇ ਆਨਰਜ਼ ਡਿਗਰੀ ਵਜੋਂ ...

ਪੂਰੀ ਖ਼ਬਰ »

ਦਿੱਲੀ ਪਬਲਿਕ ਸਕੂਲ ਨੇ ਮਨਾਇਆ ਆਨਲਾਈਨ ਹਿੰਦੀ ਪੰਦ੍ਹਰਵਾੜਾ

ਜਲੰਧਰ, 15 ਸਤੰਬਰ (ਰਣਜੀਤ ਸਿੰਘ ਸੋਢੀ)- ਦਿੱਲੀ ਪਬਲਿਕ ਸਕੂਲ ਜਲੰਧਰ ਨੇ ਹਿੰਦੀ ਪੰਦ੍ਹਰਵਾੜਾ ਮਨਾਇਆ ਗਿਆ, ਜਿਸ 'ਚ ਜਮਾਤ ਪਹਿਲੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਅਨੇਕਾਂ ਗਤੀਵਿਧੀਆਂ ਤੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵੱਖ ਵੱਖ ਜਮਾਤ ਦੇ ...

ਪੂਰੀ ਖ਼ਬਰ »

ਸੀ.ਟੀ. ਗਰੁੱਪ ਨੇ ਮਨਾਇਆ ਇੰਜੀਨੀਅਰ ਦਿਵਸ

ਜਲੰਧਰ, 15 ਸਤੰਬਰ (ਰਣਜੀਤ ਸਿੰਘ ਸੋਢੀ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਇੰਜੀਨੀਅਰ ਦਿਵਸ ਦੇ ਮੌਕੇ 'ਤੇ ਵਰਚੂਅਲ ਟੈਕਨੀਕਲ ਪ੍ਰੋਗਰਾਮ ਕਰਵਾਇਆ | ਸਮਾਗਮ ਦੀ ਸ਼ੁਰੂਆਤ ਸੋਨਾਲੀਕਾ ਟਰੈਕਟਰਜ਼ ਹੁਸ਼ਿਆਰਪੁਰ ਵਿਚ ਸੀ.ਆਰ.ਐਮ. ਸਲਾਹਕਾਰ ਅਤੇ ਵਕੀਲ ਹਿਊਮਨ ...

ਪੂਰੀ ਖ਼ਬਰ »

ਕੇ.ਐਮ.ਵੀ. ਨੇ ਕਰਵਾਈ ਆਨਲਾਈਨ ਵਰਕਸ਼ਾਪ

ਜਲੰਧਰ, 15 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖਤਿਆਰ ਸੰਸਥਾ ਆਟੋਨੋਮਸ ਸੰਸਥਾ ਕੰਨਿਆ ਮਹਾਂਵਿਦਿਆਲਾ ਜਲੰਧਰ ਦੇ ਫੈਕਲਟੀ ਆਫ਼ ਪਰਫਾਰਮਿੰਗ ਐਾਡ ਵਿਜ਼ੂਅਲ ਆਰਟਸ ਵਲੋਂ ਇੰਟਰਨਲ ਕਵਾਲਿਟੀ ਐਸ਼ੋਰੈਂਸ ਸੈੱਲ, ਕੇ.ਐੱਮ. ਵੀ. ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਜਠੇਰੇ ਭੂੰਡਪਾਲ ਦਾ ਜੋੜ ਮੇਲਾ ਮੁਲਤਵੀ

ਜਲੰਧਰ, 15 ਸਤੰਬਰ (ਜਸਪਾਲ ਸਿੰਘ)- ਜਠੇਰੇ ਭੂੰਡਪਾਲ ਸੁਸਾਇਟੀ ਕੁੱਕੜ ਪਿੰਡ ਹਲਕਾ ਜਲੰਧਰ ਛਾਉਣੀ ਦੇ ਪ੍ਰਧਾਨ ਡੀ.ਆਰ. ਪਾਲ ਤੇ ਹੋਰਨਾਂ ਅਹੁਦੇਦਾਰਾਂ ਨੇ ਦੱਸਿਆ ਕਿ ਸੁਸਾਇਟੀ ਵਲੋਂ 19 ਤੇ 20 ਸਤੰਬਰ ਨੂੰ ਕੁੱਕੜ ਪਿੰਡ ਵਿਖੇ ਜਠੇਰੇ ਭੂੰਡਪਾਲ ਮਹਾਂਸਤੀ ਮੰਦਰ ਵਿਖੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਾਂ 'ਤੇ ਛਾਪੇ

ਜਲੰਧਰ, 15 ਸਤੰਬਰ (ਐੱਮ. ਐੱਸ. ਲੋਹੀਆ)- ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹੇ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਦੁਕਾਨਾਂ ਦੀ ਜਾਂਚ ਕੀਤੀ ਅਤੇ ਖਾਣ ਵਾਲੀਆਂ 8 ਵਸਤਾਂ ਦੇ ਸੈਂਪਲ ਭਰੇ ਹਨ | ਖੁਰਾਕ ਸੁਰੱਖਿਆ ਅਧਿਕਾਰੀ ...

ਪੂਰੀ ਖ਼ਬਰ »

ਮਿੱਠਾਪੁਰ 'ਚ ਨਾਜਾਇਜ਼ ਇਮਾਰਤਾਂ 'ਤੇ ਚੱਲੀ ਨਿਗਮ ਦੀ ਡਿੱਚ ਮਸ਼ੀਨ

ਜਲੰਧਰ, 15 ਸਤੰਬਰ (ਜਸਪਾਲ ਸਿੰਘ)- ਮਿੱਠਾਪੁਰ ਖੇਤਰ 'ਚ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਅੱਜ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਵਲੋਂ ਡਿੱਚ ਮਸ਼ੀਨਾਂ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਏ ਗਏ | ਇਹ ਕਾਰਵਾਈ ਸੁਪਰਡੈਂਡ ਮਨਦੀਪ ਸਿੰਘ ਮਿੱਠੂ ਦੀ ...

ਪੂਰੀ ਖ਼ਬਰ »

ਐਸ.ਬੀ.ਆਈ ਨੇ ਮਨਾਇਆ ਸਵੱਛਤਾ ਪੰਦ੍ਹਰਵਾੜਾ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਭਾਰਤੀ ਸਟੇਟ ਬੈਂਕ ਵਲੋਂ 1 ਤੋਂ 15 ਸਤੰਬਰ ਤੱਕ ਸਫ਼ਾਈ ਪੰਦ੍ਹਰਵਾੜਾ ਮਨਾਇਆ ਗਿਆ | ਇਸੇ ਪ੍ਰੋਗਰਾਮ ਦੇ ਤਹਿਤ ਭਾਰਤੀ ਸਟੇਟ ਬੈਂਕ ਦੇ ਖੇਤਰੀ ਦਫ਼ਤਰ ਜਲੰਧਰ ਵਲੋਂ ਅਪਾਹਜ ਆਸ਼ਰਮ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਰ ਰਹੀ ਹੈ ਬਦਲੇ ਦੀ ਭਾਵਨਾ ਨਾਲ ਕੰਮ-ਸੁਸ਼ੀਲ ਸ਼ਰਮਾ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਹਿਤ ਹੋਰ ਭਾਜਪਾ ਨੇਤਾਵਾਂ ਵਿਰੁੱਧ ਪੁਲਿਸ ਦੁਆਰਾ ਦਰਜ ਕੀਤੇ ਗਏ ਮਾਮਲਿਆਂ ਨੂੰ ਆੜੇ ਹੱਥੀ ਲੈਂਦਿਆਂ ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਸਬੰਧੀ ਸਮਾਗਮ

ਜਲੰਧਰ, 15 ਸਤੰਬਰ (ਜਸਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੁਲਾਰੀ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ ਕੌਾਸਲਰ ਵਾਰਡ ਨੰਬਰ-20 ਦੀ ਅਗਵਾਈ ਹੇਠ ਮਹਿਲਾ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਸਬੰਧੀ ਕਰਵਾਏ ਗਏ ਇਕ ਸਮਾਗਮ ...

ਪੂਰੀ ਖ਼ਬਰ »

257 ਮਰੀਜ਼ ਮਿਲਣ ਨਾਲ ਜ਼ਿਲ੍ਹੇ 'ਚ ਗਿਣਤੀ 10 ਹਜ਼ਾਰ ਤੋਂ ਪਾਰ, 12 ਮੌਤਾਂ

ਜਲੰਧਰ, 15 ਸਤੰਬਰ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਰੋਜ਼ਾਨਾ ਕੋਰੋਨਾ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਪਰ ਲੋਕ ਹਾਲੇ ਵੀ ਕੋਰੋਨਾ ਮਹਾਂਮਾਰੀ ਪ੍ਰਤੀ ਲਾਪ੍ਰਵਾਹ ਹਨ | ਇਸ ਦੀ ਮਿਸਾਲ ਬਾਜ਼ਾਰਾਂ 'ਚ ਸ਼ਰੇਆਮ ਘੁੰਮਦੇ ਲੋਕ ਹਨ, ਜੋ ਸਮਾਜਿਕ ਦੂਰੀ ਦੀ ਪ੍ਰਵਾਹ ਕੀਤੇ ...

ਪੂਰੀ ਖ਼ਬਰ »

ਆਰਡੀਨੈਂਸ ਦਾ ਵਿਰੋਧ ਕਰਨ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਤੋੜੇ-ਚੇਅ: ਰੰਧਾਵਾ

ਜਲੰਧਰ ਛਾਉਣੀ, 15 ਸਤੰਬਰ (ਪਵਨ ਖਰਬੰਦਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰਦੇ ਹੋਏ ਜੋ ਖੇਤੀ ਆਰਡੀਨੈਂਸਾਂ ਦਾ ਬਿੱਲ ਸੰਸਦ 'ਚ ਪੇਸ਼ ਕੀਤਾ ਜਾ ਰਿਹਾ ਹੈ, ਉਸ ਦਾ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਸੱਚ 'ਚ ਵਿਰੋਧ ਕਰ ਰਹੀ ਹੈ ਤਾਂ ...

ਪੂਰੀ ਖ਼ਬਰ »

ਲੰਮਾ ਪਿੰਡ 'ਚ ਗੁਰੂ ਘਰ 'ਚੋਂ ਨਕਦੀ ਚੋਰੀ

ਚੁਗਿੱਟੀ/ਜੰਡੂਸਿੰਘਾ, 15 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਲੰਮਾ ਪਿੰਡ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਬਾਵਾ ਜੀ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਚੋਰ ਵਲੋਂ ਨਕਦੀ ਚੋਰੀ ਕਰ ਲਈ ਗਈ | ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਚੋਰ ਗੁਰੂ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਵਲੋਂ ਖੇਤੀਬਾੜੀ ਬਿੱਲ ਦਾ ਲੋਕ ਸਭਾ 'ਚ ਵਿਰੋਧ

ਜਲੰਧਰ, 15 ਸਤੰਬਰ (ਜਸਪਾਲ ਸਿੰਘ)- ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਸੰਸਦ ਦੇ ਇਜਲਾਸ ਦੇ ਪਹਿਲੇ ਦਿਨ ਖੇਤੀਬਾੜੀ ਬਾਰੇ ਬਿੱਲ ਦਾ ਲੋਕ ਸਭਾ 'ਚ ਵਿਰੋਧ ਕਰਦਿਆਂ ਇਸ ਨੂੰ ਕਿਸਾਨਾਂ ਦੇ ਖ਼ਿਲਾਫ਼ ਦੱਸਿਆ | ਉਨ੍ਹਾਂ ਕਿਹਾ ਕਿ ਇਹ ਬਿੱਲ ਜਿੱਥੇ ਕਿਸਾਨ ...

ਪੂਰੀ ਖ਼ਬਰ »

ਕੰਟੋਨਮੈਂਟ ਬੋਰਡ ਦੇ ਖੇਤਰਾਂ 'ਚ ਅੱਜ ਵੀ ਲੋਕਾਂ ਨੇ ਘਰਾਂ 'ਚ ਰੱਖੇ ਹਨ ਪਸ਼ੂ

ਜਲੰਧਰ ਛਾਉਣੀ, 15 ਸਤੰਬਰ (ਪਵਨ ਖਰਬੰਦਾ)- ਭਾਵੇਂ ਜਲੰਧਰ ਕੈਂਟ ਦੇ ਕੰਟੋਨਮੈਂਟ ਬੋਰਡ ਨੇ ਦੇਸ਼ ਦੇ ਸਾਰੇ ਹੀ ਕੰਟੋਨਮੈਂਟ ਬੋਰਡਾਂ ਨੂੰ ਸਫ਼ਾਈ 'ਚ ਪਛਾੜਦੇ ਹੋਏ ਦੇਸ਼ 'ਚ ਪਹਿਲੇ ਨੰਬਰ 'ਤੇ ਸਥਾਨ ਹਾਸਲ ਕੀਤਾ ਹੈ, ਪ੍ਰੰਤੂ ਅੱਜ ਵੀ ਕੰਟੋਨਮੈਂਟ ਬੋਰਡ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਡੀ.ਸੀ. ਵਲੋਂ ਮੁਫ਼ਤ ਡਰਾਈਵਿੰਗ ਸਿਖਲਾਈ ਕੈਂਪ ਦੀ ਸ਼ੁਰੂਆਤ

ਜਲੰਧਰ, 15 ਸਤੰਬਰ (ਚੰਦੀਪ ਭੱਲਾ)- ਮੁਕਾਬਲੇ ਦੇ ਮੌਜੂਦਾ ਦੌਰ ਵਿਚ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਮੁਫ਼ਤ ਡਰਾਈਵਿੰਗ ਸਿਖਲਾਈ ਕੈਂਪ ਦਾ ਆਗਾਜ਼ ਕੀਤਾ ...

ਪੂਰੀ ਖ਼ਬਰ »

ਸ੍ਰੀ ਹਨੰੂਮਤ ਆਈ.ਐਮ.ਟੀ. ਵਲੋਂ 'ਵਰਚੂਅਲ ਬਿਜ਼ਨਸ ਕੁਇਜ਼'

ਗੁਰਾਇਆ, 15 ਸਤੰਬਰ (ਬਲਵਿੰਦਰ ਸਿੰਘ)- ਸ੍ਰੀ ਹਨੂਮਤ ਇੰਸਟੀਟਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਵਿਖੇ ਮੈਨੇਜਮੈਂਟ ਵਿਭਾਗ ਦੁਆਰਾ 'ਵਰਚੂਅਲ ਬਿਜ਼ਨਸ ਕੁਇਜ਼' ਕਰਵਾਇਆ ਗਿਆ | ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਵਿਦਿਆਰਥੀਆਂ ਨੂੰ ਨਿਯਮਤ ਸਿਖਲਾਈ ਦੇਣ ...

ਪੂਰੀ ਖ਼ਬਰ »

ਸੱਤਿਅਮ ਕਾਲਜ ਆਫ਼ ਪੋਲੀਟੈਕਨਿਕ ਦਾ ਨਤੀਜਾ ਸ਼ਾਨਦਾਰ

ਨਕੋਦਰ, 15 ਸਤੰਬਰ (ਗੁਰਵਿੰਦਰ ਸਿੰਘ)- ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿੱਖਿਆ ਬੋਰਡ ਚੰਡੀਗੜ੍ਹ ਵਲੋਂ ਐਲਾਨੇ ਗਏ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕਸ, ਇੰਜੀਨੀਅਰਿੰਗ ਦੇ ਦੂਜੇ ਸਮੈਸਟਰ ਦਾ ਨਤੀਜਾ ਸੱਤਿਅਮ ਕਾਲਜ ਆਫ਼ ਪੌਲੀਟੈਕਨਿਕ ਦਾ ਸ਼ਾਨਦਾਰ ਰਿਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਸ਼ਾਹਕੋਟ, 15 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਪੂਨੀਆਂ ਵਿਖੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਗਈ | ਜਾਣਕਾਰੀ ਅਨੁਸਾਰ ਕਿਸਾਨ ਮਹਿੰਦਰ ਸਿੰਘ (73) ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਪੂਨੀਆਂ (ਸ਼ਾਹਕੋਟ) ...

ਪੂਰੀ ਖ਼ਬਰ »

ਜਥੇ. ਸ਼ਿੰਗਾਰਾ ਸਿੰਘ ਲੋਹੀਆਂ ਤੇ ਜਥੇ. ਜਗਤਾਰ ਸਿੰਘ ਲੋਹੀਆਂ ਦੀ ਬਰਸੀ ਕੱਲ੍ਹ

ਲੋਹੀਆਂ ਖਾਸ, 15 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਸ਼ਾਹਕੋਟ ਪਿਛਲੇ ਸਾਲ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪ੍ਰਬੰਧਾਂ ਦੀ ਸੇਵਾ ਕਰਦੇ ਕਰਦੇ 5 ਨਵੰਬਰ ਨੂੰ ...

ਪੂਰੀ ਖ਼ਬਰ »

ਖੂਨਦਾਨ ਕੈਂਪ 17 ਨੂੰ-ਸ਼ੈਫੀ

ਨਕੋਦਰ, 15 ਸਤੰਬਰ (ਗੁਰਵਿੰਦਰ ਸਿੰਘ)- ਅਰਵਿੰਦ ਚਾਵਲਾ (ਸ਼ੈਫੀ) ਜ਼ਿਲ੍ਹਾ ਜਲੰਧਰ ਪ੍ਰਧਾਨ ਭਾਰਤੀਯ ਜਨਤਾ ਪਾਰਟੀ ਯੂਵਾ ਮੋਰਚਾ (ਸਾਊਥ) ਨੇ ਦੱਸਿਆ ਕਿ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪੰਜਾਬ ਯੁਵਾ ਭਾਜਪਾ ਦੇ ਪ੍ਰਧਾਨ ਭਾਨੂੰ ਪ੍ਰਤਾਪ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਸੰਸਦ 'ਚ ਉਠਾਇਆ ਪੰਜਾਬੀ ਦਾ ਮੁੱਦਾ-ਕੋਹਾੜ

ਮਹਿਤਪੁਰ, 15 ਸਤੰਬਰ (ਮਿਹਰ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਅਤ ਤੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸੰਸਦ 'ਚ ਜੰਮੂ-ਕਸ਼ਮੀਰ 'ਚ ਪੰਜਾਬੀ ਜ਼ੁਬਾਨ ਦਾ ਮੁੱਦਾ ਬੜੇ ਜੋਸ਼ ਨਾਲ ਉਠਾਇਆ | ਉਪਰੋਕਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਜਥਾ ਫਗਵਾੜਾ ਰੈਲੀ 'ਚ ਪੁੱਜਾ

ਫਿਲੌਰ, 15 ਸਤੰਬਰ (ਸਤਿੰਦਰ ਸ਼ਰਮਾ)- ਇੱਥੇ ਮੁੱਖ ਮਾਰਗ 'ਤੇ ਬੱਸ ਸਟੈਂਡ ਵਾਲੇ ਫਲਾਈਓਵਰ ਹੇਠਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੈਂਕੜੇ ਕਿਸਾਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰਸਿੰਘਪੁਰੀ ਦੀ ਅਗਵਾਈ ਹੇਠ ਇਕੱਠੇ ਹੋਏ | ਇਹ ਕਿਸਾਨ ਇੱਥੋਂ 11 ਕਿਸਾਨ ...

ਪੂਰੀ ਖ਼ਬਰ »

ਸ਼ਹੀਦ ਸਤਪਾਲ ਸਿੰਘ ਢਿੱਲੋਂ ਦਾ ਸ਼ਹੀਦੀ ਦਿਹਾੜਾ ਮਨਾਇਆ

ਗੁਰਾਇਆ, 15 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਸਿੱਖ ਸੰਘਰਸ਼ ਵਿਚ ਆਪਾ ਕੁਰਬਾਨ ਕਰ ਗਏ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦਾ 30ਵਾਂ ਸ਼ਹਾਦਤ ਦਿਹਾੜਾ ਪਿੰਡ ਡੱਲੇਵਾਲ ਨਜ਼ਦੀਕ ਗੁਰਾਇਆ ਵਿਚ ਮਨਾਇਆ ਗਿਆ | ਸ੍ਰੀ ਸਹਿਜ ...

ਪੂਰੀ ਖ਼ਬਰ »

ਕਈ ਨੌਜਵਾਨ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ

ਫਿਲੌਰ, 15 ਸਤੰਬਰ (ਸਤਿੰਦਰ ਸ਼ਰਮਾ)- ਅੱਜ ਇੱਥੇ ਵਿਧਾਨ ਸਭਾ ਹਲਕਾ ਫਿਲੌਰ ਦੇ ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਸਰਪ੍ਰਸਤੀ ਹੇਠ ਸਥਾਨਕ ਸ਼ਹਿਰ ਦੇ ਅਨੇਕਾਂ ਨੌਜਵਾਨ ਵੱਡੀ ਗਿਣਤੀ ਵਿਚ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਸ੍ਰੀ ਖਹਿਰਾ ਨੇ ਪਾਰਟੀ 'ਚ ...

ਪੂਰੀ ਖ਼ਬਰ »

ਮਲਸੀਆਂ 'ਚ 2 ਬੱਚੇ ਲਾਪਤਾ

ਮਲਸੀਆਂ, 15 ਸਤੰਬਰ (ਸੁਖਦੀਪ ਸਿੰਘ)- ਮਲਸੀਆਂ ਦੀ ਡਬਰੀ ਰੋਡ ਕਾਲੋਨੀਆਂ 'ਚ 2 ਬੱਚੇ ਬੀਤੇ ਦਿਨ ਤੋਂ ਲਾਪਤਾ ਹਨ, ਜਿਨ੍ਹਾਂ ਦੀ ਭਾਲ ਵਿਚ ਉਨ੍ਹਾਂ ਦੇ ਮਾਤਾ-ਪਿਤਾ ਦਰ-ਦਰ ਭਟਕ ਰਹੇ ਹਨ | ਇਸ ਸਬੰਧੀ ਮਲਸੀਆਂ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਰੁਣ ਪੁੱਤਰ ਰਾਜੂ ਤੇ ...

ਪੂਰੀ ਖ਼ਬਰ »

ਲਿਪ ਵਲੋਂ 'ਦਲਿਤ ਵਿਦਿਆਰਥੀ ਬਚਾਓ ਯਾਤਰਾ' ਅੱਜ ਤੋਂ-ਲਾਲੀ

ਸ਼ਾਹਕੋਟ, 15 ਸਤੰਬਰ (ਸੁਖਦੀਪ ਸਿੰਘ)- ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਹੋਏ ਬਹੁ ਕਰੋੜੀ ਘੁਟਾਲੇ ਸਬੰਧੀ ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ 'ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ' ਨਾਅਰੇ ਤਹਿਤ 'ਦਲਿਤ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਦਫ਼ਤਰ ਰੁੜਕਾ ਕਲਾਂ ਵਿਖੇ ਰੋਜ਼ਗਾਰ ਮੇਲਾ ਲਗਾਇਆ

ਰੁੜਕਾ ਕਲਾਂ, 15 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- 6ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ ਬੀ.ਡੀ.ਪੀ.ਓ. ਰੁੜਕਾ ਕਲਾਂ ਦੇ ਦਫ਼ਤਰ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ ਅੱਜ ਲਗਪਗ 455 ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ...

ਪੂਰੀ ਖ਼ਬਰ »

ਲੱਖੀ ਗਿਲਜੀਆਂ ਦੀ ਪਤਨੀ ਮਨਜੀਤ ਕੌਰ ਮੁਲਤਾਨੀ ਨਮਿਤ ਸ਼ਰਧਾਂਜਲੀ ਸਮਾਗਮ

ਮਿਆਣੀ, 15 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਗਿਲਜੀਆਂ ਵਿਖੇ ਸੀਨੀਅਰ ਅਕਾਲੀ ਆਗੂ ਪੀ. ਏ. ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਦੀ ਧਰਮ ਪਤਨੀ ਮਨਜੀਤ ਕੌਰ ਮੁਲਤਾਨੀ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਤਿੰਨ ਪਹੀਆਂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਾਉਣ ਲਈ ਡੀ.ਸੀ. ਨੂੰ ਮੰਗ ਪੱਤਰ

ਮਹਿਤਪੁਰ, 15 ਸਤੰਬਰ (ਲਖਵਿੰਦਰ ਸਿੰਘ)- ਦੁਆਬਾ ਟਰਾਂਸਪੋਰਟ ਯੂਨੀਅਨ ਮਹਿਤਪੁਰ ਵਲੋਂ ਮਹਿਤਪੁਰ ਵਿਚ ਚੱਲ ਰਹੇ ਤਿੰਨ ਪਹੀਆ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਾਉਣ ਲਈ ਨਾਇਬ ਤਹਿਸੀਲ ਰਜਿੰਦਰ ਸਿੰਘ ਮਹਿਤਪੁਰ ਦੁਆਰਾਂ ਡਿਪਟੀ ਕਮਿਸ਼ਨਰ (ਜਲੰਧਰ) ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਪਿੰਡ ਭੋਇਪੁਰ 'ਚ ਛਿੰਝ ਮੇਲਾ ਰੱਦ

ਸ਼ਾਹਕੋਟ, 15 ਸਤੰਬਰ (ਸਚਦੇਵਾ)- ਪਿੰਡ ਭੋਇਪੁਰ (ਸ਼ਾਹਕੋਟ) 'ਚ ਕਰਵਾਇਆ ਜਾ ਰਿਹਾ ਸਾਲਾਨਾ ਛਿੰਝ ਮੇਲਾ ਰੱਦ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਸਰਪੰਚ ਹਰਪਾਲ ਸਿੰਘ ਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿੰਡ ਭੋਇਪੁਰ 'ਚ ਹਰ ਸਾਲ ਸਾਲਾਨਾ ਛਿੰਝ ਮੇਲਾ ਕਰਵਾਇਆ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆ ਡਾ: ਨਸੀਬ ਸਿੰਘ ਔਲਖ ਨੂੰ ਨਹੀਂ ਮਿਲ ਸਕਿਆ ਪੂਰਾ ਮਾਣ

ਮਹਿਤਪੁਰ, 15 ਸਤੰਬਰ (ਲਖਵਿੰਦਰ ਸਿੰਘ)- ਦੇਸ਼ ਆਜ਼ਾਦ ਕਰਾਉਣ ਵਿਚ ਮਹਿਤਪੁਰ ਇਲਾਕੇ 'ਚੋ ਪਹਿਲ ਦੇ ਅਧਾਰ 'ਤੇ ਤੁਰੇ ਡਾ. ਨਸੀਬ ਸਿੰਘ ਔਲਖ ਜਿਨ੍ਹਾਂ ਦਾ ਜਨਮ ਪਿੰਡ ਮਾਲੋਵਾਲ (ਮਹਿਤਪੁਰ) ਵਿਖੇ 14 ਜੂਨ 1914 ਨੂੰ ਪਿਤਾ ਜਵਾਲਾ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ ਹੋਇਆ, ਜੋ ...

ਪੂਰੀ ਖ਼ਬਰ »

ਪ੍ਰਮੋਦ ਕੁਮਾਰ ਉੱਪਲ ਨਮਿਤ ਸ਼ਰਧਾਂਜਲੀ ਸਮਾਗਮ

ਸ਼ਾਹਕੋਟ, 15 ਸਤੰਬਰ (ਬਾਂਸਲ)- ਕਾਂਗਰਸ ਪਾਰਟੀ ਜ਼ਿਲ੍ਹਾ ਜਲੰਧਰ ਦੇ ਵਪਾਰ ਸੈੱਲ ਦੇ ਚੇਅਰਮੈਨ ਵਿਨੋਦ ਉੱਪਲ ਤੇ ਸਮਾਜ ਸੇਵੀ ਸੁਨੀਲ ਉੱਪਲ ਦੇ ਭਰਾ ਪ੍ਰਮੋਦ ਉੱਪਲ ਜੋ ਬੀਤੀ 9 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਗਰੁੜ ਪੁਰਾਣ ਦਾ ਭੋਗ ਸਥਾਨਕ ਲਕਸ਼ਮੀ ...

ਪੂਰੀ ਖ਼ਬਰ »

ਲੁਟੇਰਿਆਂ ਨੇ 4 ਵਿਅਕਤੀਆਂ ਨੂੰ ਦਾਤਰ ਮਾਰ ਕੇ ਲੁੱਟਿਆ

ਗੁਰਾਇਆ, 15 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਇਲਾਕੇ 'ਚ ਲੁਟੇਰੇ ਬੇਖੋਫ ਹੋ ਕੇ ਲੁੱਟ-ਖੋਹ ਕਰ ਰਹੇ ਹਨ | ਦੁਸਾਂਝ ਕਲਾਂ ਦੇ ਨਜ਼ਦੀਕ ਪਿੰਡ ਵਿਰਕਾਂ ਤੋਂ ਇੰਦਣਾ ਕਲਾਸਕੇ ਵਾਲੀ ਸੜਕ 'ਤੇ ਪਿੰਡ ਦੇ ਨੇੜੇ ਹੀ ਗੁਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਦੇ ਕੰਮ ਕਰਨ ਵਾਲੇ ...

ਪੂਰੀ ਖ਼ਬਰ »

ਕਮਲ ਨਾਹਰ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈੱਲਪਮੈਂਟ ਬੋਰਡ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ

ਸ਼ਾਹਕੋਟ, 15 ਸਤੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਨਿਯੁਕਤ ਕੀਤੇ ਡਾਇਰੈਕਟਰ ਕਮਲ ਨਾਹਰ (ਸੀਨੀਅਰ ਕਾਂਗਰਸੀ ਆਗੂ ਤੇ ਐਮ.ਸੀ. ਸ਼ਾਹਕੋਟ) ਨੇ ਅੱਜ ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬਦਲੇ ਦੀ ਭਾਵਨਾ ਨਾਲ ਕਰਵਾ ਰਹੀ ਹੈ ਪਰਚੇ-ਰਾਜੀਵ ਪਾਂਜਾ

ਆਦਮਪੁਰ, 15 ਸਤੰਬਰ (ਰਮਨ ਦਵੇਸਰ)- ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਨਵੀ ਸ਼ਰਮਾ ਤੇ ਹੋਰ ਭਾਪਜਾ ਨੇਤਾਵਾਂ 'ਤੇ ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲਿਆਂ 'ਤੇ ਕਾਂਗਰਸ ਨੂੰ ਆੜੇ ਹੱਥ ਲੈਂਦੇ ਹੋਏ ਜਲੰਧਰ ਭਾਜਪਾ ਦਿਹਾਤੀ ਨੇ ਇਕ ...

ਪੂਰੀ ਖ਼ਬਰ »

'ਆਪ' ਨੇ ਸਰਕਾਰੀ ਦਫ਼ਤਰਾਂ 'ਚ ਵੰਡੇ ਆਕਸੀਮੀਟਰ

ਲੋਹੀਆਂ ਖਾਸ, 15 ਸਤੰਬਰ (ਬਲਵਿੰਦਰ ਸਿੰਘ ਵਿੱਕੀ)- ਆਮ ਆਦਮੀ ਪਾਰਟੀ ਵਲੋਂ ਸਥਾਨਕ ਪੁਲਸ ਥਾਣੇ, ਸਬ ਤਹਿਸੀਲ ਲੋਹੀਆਂ, ਬਿਜਲੀ ਦਫ਼ਤਰ, ਨਗਰ ਪੰਚਾਇਤ ਦਫ਼ਤਰ ਦੇ ਮੁੱਖ ਅਫਸਰਾਂ ਨੂੰ ਆਕਸੀਮੀਟਰ ਦੇ ਕੇ ਸਟਾਫ਼ ਦੀ ਆਕਸੀਜਨ ਚੈੱਕ ਕਰਨ ਕਰਨ ਲਈ ਪ੍ਰੇਰਿਤ ਕੀਤਾ ਗਿਆ | 'ਆਪ' ...

ਪੂਰੀ ਖ਼ਬਰ »

ਔਲਖ ਗੋਤ ਪਰਿਵਾਰ ਤੋਂ ਵਸਿਆ ਪਿੰਡ ਔਲਖ

ਲਖਵਿੰਦਰ ਸਿੰਘ 9878944804 ਮਹਿਤਪੁਰ - ਵਿਧਾਨ ਸਭਾ ਹਲਕਾ ਸ਼ਾਹਕੋਟ ਤੇ ਨਕੋਦਰ ਹਲਕੇ ਨੂੰ ਮਿਲਾਉਣ ਵਾਲੇ ਪਿੰਡ ਔਲਖ 'ਚ ਜ਼ਿਆਦਾ ਪਰਿਵਾਰ ਔਲਖ ਗੋਤ ਦੇ ਹੋਣ ਕਰਕੇ ਇਸ ਪਿੰਡ ਦਾ ਨਾਂਅ ਔਲਖ ਰੱਖਿਆ ਗਿਆ ਸੀ | ਦਹਾਕਿਆ ਤੋ ਇਸ ਪਿੰਡ ਵਿਚ ਪਾਰਟੀਬਾਜ਼ੀ ਤੋਂ ਮੁਕਤ ਸਰਬਸੰਮਤੀ ...

ਪੂਰੀ ਖ਼ਬਰ »

ਮਾਰਗ ਜਾਮ ਕਰਨ ਲਈ ਰਵਾਨਾ ਹੋਏ ਕਿਸਾਨ

ਨਕੋਦਰ, 15 ਸਤੰਬਰ (ਗੁਰਵਿੰਦਰ ਸਿੰਘ)- ਕੇਂਦਰ ਸਰਕਾਰ ਜੋ ਕਿਸਾਨਾਂ ਦੀਆਂ ਫ਼ਸਲਾਂ ਸਬੰਧੀ ਕਿਸਾਨ ਵਿਰੋਧੀ 3 ਆਰਡੀਨੈਂਸ ਲੈ ਕੇ ਆਈ ਹੈ, ਉਸ ਦਾ ਵਿਰੋਧ ਦੇਸ਼ ਦੀਆਂ 11 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਕਰ ਰਹੀਆਂ ਹਨ | ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਇਕ ਕਿੱਲੋ ਅਫ਼ੀਮ ਸਮੇਤ ਨੌਜਵਾਨ ਕਾਬੂ

ਮਲਸੀਆਂ, 15 ਸਤੰਬਰ (ਸੁਖਦੀਪ ਸਿੰਘ)- ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖਰੇਖ ਹੇਠ ਮਲਸੀਆਂ ਚੌਕੀ ਦੀ ਪੁਲਿਸ ਨੇ ਇਕ ਕਿਲੋਗ੍ਰਾਮ ਅਫ਼ੀਮ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਡੀ.ਐੱਸ.ਪੀ. ਵਰਿੰਦਰਪਾਲ ...

ਪੂਰੀ ਖ਼ਬਰ »

ਐਸ.ਡੀ.ਐਮ ਸ਼ਾਹਕੋਟ ਵਲੋਂ ਰੁਜ਼ਗਾਰ ਮੇਲਿਆਂ ਸਬੰਧੀ ਅਧਿਕਾਰੀਆਂ ਤੇ ਪਿ੍ੰਸੀਪਲਾਂ ਨਾਲ ਮੀਟਿੰਗ

ਸ਼ਾਹਕੋਟ, 15 ਸਤੰਬਰ (ਸਚਦੇਵਾ)- ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ | ਇਸ ਸਬੰਧੀ ਐਸ.ਡੀ.ਐਮ ਸ਼ਾਹਕੋਟ ਡਾ. ਸੰਜੀਵ ਕੁਮਾਰ ਸ਼ਰਮਾ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਵਲੋਂ ਖੇਤੀਬਾੜੀ ਬਿੱਲ ਦਾ ਲੋਕ ਸਭਾ 'ਚ ਵਿਰੋਧ

ਜਲੰਧਰ, 15 ਸਤੰਬਰ (ਜਸਪਾਲ ਸਿੰਘ)- ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਸੰਸਦ ਦੇ ਇਜਲਾਸ ਦੇ ਪਹਿਲੇ ਦਿਨ ਖੇਤੀਬਾੜੀ ਬਾਰੇ ਬਿੱਲ ਦਾ ਲੋਕ ਸਭਾ 'ਚ ਵਿਰੋਧ ਕਰਦਿਆਂ ਇਸ ਨੂੰ ਕਿਸਾਨਾਂ ਦੇ ਖ਼ਿਲਾਫ਼ ਦੱਸਿਆ | ਉਨ੍ਹਾਂ ਕਿਹਾ ਕਿ ਇਹ ਬਿੱਲ ਜਿੱਥੇ ਕਿਸਾਨ ...

ਪੂਰੀ ਖ਼ਬਰ »

ਮਿੱਠਾਪੁਰ 'ਚ ਨਾਜਾਇਜ਼ ਇਮਾਰਤਾਂ 'ਤੇ ਚੱਲੀ ਨਿਗਮ ਦੀ ਡਿੱਚ ਮਸ਼ੀਨ

ਜਲੰਧਰ, 15 ਸਤੰਬਰ (ਜਸਪਾਲ ਸਿੰਘ)- ਮਿੱਠਾਪੁਰ ਖੇਤਰ 'ਚ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਅੱਜ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਵਲੋਂ ਡਿੱਚ ਮਸ਼ੀਨਾਂ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਏ ਗਏ | ਇਹ ਕਾਰਵਾਈ ਸੁਪਰਡੈਂਡ ਮਨਦੀਪ ਸਿੰਘ ਮਿੱਠੂ ਦੀ ...

ਪੂਰੀ ਖ਼ਬਰ »

ਚੇਅਰਮੈਨ ਉੱਪਲ ਨੇ ਕੋਰੋਨਾ ਪੀੜਤਾਂ ਦੀ ਕਿੱਟ ਲਈ ਦਵਾਈਆਂ ਦਿੱਤੀਆਂ

ਨਕੋਦਰ, 15 ਸਤੰਬਰ (ਗੁਰਵਿੰਦਰ ਸਿੰਘ)- ਨਕੋਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਉੱਪਲ ਨੇ ਐਸ.ਡੀ.ਐਮ. ਨਕੋਦਰ ਗੌਤਮ ਜੈਨ ਨੂੰ ਕੋਰੋਨਾ ਪੀੜਤਾਂ ਦੀ ਕਿੱਟ ਲਈ ਦਵਾਈਆਂ ਦੇ 500 ਪੈਕਟ ਸੌਾਪੇ ਤਾਂ ਜੋ ਲੋੜਵੰਦਾਂ ਨੂੰ ਦਿੱਤੀਆਂ ਜਾ ਸਕਣ | ਇਸ ਮੌਕੇ ਨਾਇਬ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਦਾ ਉਦਘਾਟਨ

ਡਰੋਲੀ ਕਲਾਂ, 15 ਸਤੰਬਰ (ਸੰਤੋਖ ਸਿੰਘ)- ਸਥਾਨਕ ਪਿੰਡ ਗੁਰਦੁਆਰਾ ਸ਼ਹੀਦ ਬਾਬਾ ਮਤੀ ਵਿਖੇ ਸ਼ਹੀਦ ਭਾਈ ਨਰੰਗ ਸਿਘ ਤੇ ਭਾਈ ਦਰਸ਼ਨ ਸਿੰਘ ਸੇਵਦਾਰ ਦੀ ਯਾਦ 'ਚ ਉਸਾਰੀ ਜਾ ਰਹੀ ਨਵੀਂ ਇਮਾਰਤ ਦਾ ਨੀਂਹ ਪੱਥਰ ਸੰਤ ਦਿਲਾਬਰ ਸਿੰਘ ਬ੍ਰਹਮਜੀ ਤੇ ਜਥੇਦਾਰ ਮਨੋਹਰ ਸਿੰਘ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਹਰੀਪੁਰ ਵਲੋਂ ਬੂਟੇ ਲਾਉਣ ਦੀ ਮੁਹਿੰਮ ਜ਼ੋਰਾਂ 'ਤੇ

ਮਹਿਤਪੁਰ, 15 ਸਤੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਨਜਦੀਕੀ ਪਿੰਡ ਹਰੀਪੁਰ ਜੋ ਵਿਕਾਸ ਪ੍ਰਤੀ ਆਪਣੀ ਇਕ ਵੱਖਰੀ ਪਹਿਚਾਣ ਰੱਖਦਾ ਹੈ ਤੇ ਹਰੀਪੁਰ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਨੁਹਾਰ ਬਦਲਣ ਦੇ ਨਾਲ-ਨਾਲ ਵਿਖੇ ਪਿੰਡ ਦੀ ਪੰਚਾਇਤ ਵਲੋਂ ਬੂਟੇ ਲਾਉਣ ਦੀ ...

ਪੂਰੀ ਖ਼ਬਰ »

ਖਹਿਰਿਆਂ ਤੋਂ ਕਿਸਾਨਾਂ ਦਾ ਜਥਾ ਫਗਵਾੜਾ ਰੈਲੀ 'ਚ ਪੁੱਜਾ

ਫਿਲੌਰ, 15 ਸਤੰਬਰ (ਸਤਿੰਦਰ ਸ਼ਰਮਾ)- ਦੇਸ਼ ਦੀ ਖੇਤੀ ਤੇ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ ਨੂੰ ਰੱਦ ਕਰਵਾਉਣ ਅਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੁੱਧ ਫਗਵਾੜਾ ਦੀ ਦਾਣਾ ਮੰਡੀ ...

ਪੂਰੀ ਖ਼ਬਰ »

25 ਨੂੰ ਵਿਕਾਸ ਐਕਸ਼ਨ ਕਮੇਟੀ ਨੂੰ ਚਾਬੀਆਂ ਸੌ ਾਪਣਗੇ ਨਿੱਜੀ ਸਕੂਲ

ਫਿਲੌਰ, 15 ਸਤੰਬਰ (ਸਤਿੰਦਰ ਸ਼ਰਮਾ)- ਗੁਰਾਇਆ ਤੇ ਫਿਲੌਰ ਦੇ ਆਸ-ਪਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਨਿੱਜੀ ਸਕੂਲਾਂ ਦੇ ਪ੍ਰਬੰਧਕ ਆਪਣੀਆਂ ਚਾਬੀਆਂ ਐਸਡੀਐਮ ਦਫ਼ਤਰ ਫਿਲੌਰ ਵਿਖੇ 25 ਸਤੰਬਰ ਨੂੰ ਵਿਕਾਸ ਐਕਸ਼ਨ ਕਮੇਟੀ ਹਲਕਾ ਫਿਲੌਰ ਨੂੰ ਸੌਾਪ ਦੇਣਗੇ | ...

ਪੂਰੀ ਖ਼ਬਰ »

ਵਿਧਾਇਕ ਚੌਧਰੀ ਨੇ ਕਰਤਾਰਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕਰਤਾਰਪੁਰ, 15 ਸਤੰਬਰ (ਭਜਨ ਸਿੰਘ)-ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ | ਮੇਰੀ ਪਹਿਲ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦੇਣੀ ਹੈ ਤੇ ਇਸ ਲਈ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਰ ਪੱਖ ਤੋਂ ਵਿਚਾਰ ਚਰਚਾ ...

ਪੂਰੀ ਖ਼ਬਰ »

ਭਾਜਪਾ ਪ੍ਰਧਾਨ 'ਤੇ ਪਰਚਾ ਪੰਜਾਬ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ-ਐਡ. ਦੀਪਕ ਸ਼ਰਮਾ

ਮਲਸੀਆਂ, 15 ਸਤੰਬਰ (ਸੁਖਦੀਪ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਐਡਵੋਕਟ ਦੀਪਕ ਸ਼ਰਮਾ ਮਲਸੀਆਂ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਖ਼ਿਲਾਫ਼ ਦਰਜ ਪਰਚਾ ਕਾਂਗਰਸ ਦੀ ਬੁਖਲਾਹਟ ਦੀ ਨਿਸ਼ਾਨੀ ਹੈ | ਪੰਜਾਬ ਦੇ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸੈਂਕੜੇ ਕਿਸਾਨ ਫਗਵਾੜਾ ਰੈਲੀ 'ਚ ਪੁੱਜੇ

ਕਰਤਾਰਪੁਰ, 15 ਸਤੰਬਰ (ਭਜਨ ਸਿੰਘ)-ਕੇਂਦਰ ਸਰਕਾਰ ਵਲੋਂ ਮੌਨਸੂਨ ਇਜਲਾਸ ਦੌਰਾਨ ਕਿਸਾਨ ਮਾਰੂ ਆਰਡੀਨੈਂਸ ਪਾਸ ਕਰਨ ਦੇ ਵਿਰੋਧ ਵਿਚ 11 ਕਿਸਾਨ ਜਥੇਬੰਦੀਆਂ ਵਲੋਂ ਫਗਵਾੜਾ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ ਪਿੰਡਾਂ ਵਿਚ ਵੱਡੇ ਪੱਧਰ 'ਤੇ ਲਾਮਬੰਦੀ

ਕਰਤਾਰਪੁਰ, 15 ਸਤੰਬਰ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੋਕਣ ਲਈ ਕਿਸਾਨ ਜਥੇਬੰਦੀਆਂ ਅਤੇ ਕਿਰਤੀ ਯੂਨੀਅਨ ਵਲੋਂ ਦਿੱਤੇ ਰੋਡ ਜਾਮ ਦੇ ਸੱਦੇ ਨੂੰ ਵੱਡੇ ਪੱਧਰ 'ਤੇ ਸਫ਼ਲ ਬਣਾਉਣ ਲਈ ਕਰਤਾਰਪੁਰ ਹਲਕੇ ਦੇ ...

ਪੂਰੀ ਖ਼ਬਰ »

ਐਸ.ਬੀ.ਆਈ ਨੇ ਮਨਾਇਆ ਸਵੱਛਤਾ ਪੰਦ੍ਹਰਵਾੜਾ

ਜਲੰਧਰ, 15 ਸਤੰਬਰ (ਹਰਵਿੰਦਰ ਸਿੰਘ ਫੁੱਲ)- ਭਾਰਤੀ ਸਟੇਟ ਬੈਂਕ ਵਲੋਂ 1 ਤੋਂ 15 ਸਤੰਬਰ ਤੱਕ ਸਫ਼ਾਈ ਪੰਦ੍ਹਰਵਾੜਾ ਮਨਾਇਆ ਗਿਆ | ਇਸੇ ਪ੍ਰੋਗਰਾਮ ਦੇ ਤਹਿਤ ਭਾਰਤੀ ਸਟੇਟ ਬੈਂਕ ਦੇ ਖੇਤਰੀ ਦਫ਼ਤਰ ਜਲੰਧਰ ਵਲੋਂ ਅਪਾਹਜ ਆਸ਼ਰਮ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਲੰਮਾ ਪਿੰਡ 'ਚ ਗੁਰੂ ਘਰ 'ਚੋਂ ਨਕਦੀ ਚੋਰੀ

ਚੁਗਿੱਟੀ/ਜੰਡੂਸਿੰਘਾ, 15 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਲੰਮਾ ਪਿੰਡ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਬਾਵਾ ਜੀ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਚੋਰ ਵਲੋਂ ਨਕਦੀ ਚੋਰੀ ਕਰ ਲਈ ਗਈ | ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਚੋਰ ਗੁਰੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX