ਤਾਜਾ ਖ਼ਬਰਾਂ


ਕੱਲ੍ਹ ਨੂੰ ਰਹੇਗਾ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ
. . .  3 minutes ago
ਬੁਢਲਾਡਾ, 25 ਨਵੰਬਰ (ਸਵਰਨ ਸਿੰਘ ਰਾਹੀ)- 26 ਨਵੰਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ...
ਅਹਿਮਦ ਪਟੇਲ ਦੇ ਦਿਹਾਂਤ 'ਤੇ ਨਵਜੋਤ ਸਿੱਧੂ ਵਲੋਂ ਦੁੱਖ ਦਾ ਪ੍ਰਗਟਾਵਾ
. . .  7 minutes ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਾਂਗਰਸ ਦੇ ਦਿੱਗਜ ਨੇਤਾ ਅਹਿਮਦ ਪਟੇਲ ਦੇ ਦਿਹਾਂਤ 'ਤੇ ਪੰਜਾਬ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਪੁਲਿਸ ਵਲੋਂ ਪਾਣੀ ਬੁਛਾੜਾਂ ਕੀਤੇ ਜਾਣ ਦੇ ਬਾਵਜੂਦ ਬੈਰੀਕੇਡ ਤੋੜ ਕੇ ਦਿੱਲੀ ਵੱਲ ਪੰਜਾਬ ਦੇ ਕਿਸਾਨ
. . .  14 minutes ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ 'ਚ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਹਰਿਆਣਾ ਪੁਲਿਸ...
ਆਦਮਪੁਰ 'ਚ ਦੋ ਨਕਾਬਪੋਸ਼ਾਂ ਵਲੋਂ ਸਲੂਨ 'ਚ ਹਮਲਾ, ਇਕ ਦੀ ਮੌਤ
. . .  26 minutes ago
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਜਲੰਧਰ ਦੇ ਕਸਬਾ 'ਚ ਆਦਮਪੁਰ ਟਰੱਕ ਯੂਨੀਅਨ ਦੇ ਸਾਹਮਣੇ ਚੱਠਾ ਕੰਪਲੈਕਸ 'ਚ ਇਕ ਸਲੂਨ 'ਚ ਅੱਜ ਦੋ ਨਕਾਬਪੋਸ਼ ਬੰਦਿਆਂ ਵਲੋਂ ਹਮਲਾ ਕਰ ਦਿੱਤਾ...
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ
. . .  30 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ...
ਖ਼ਰਾਬ ਮੌਸਮ ਅਤੇ ਠੰਢ ਦੇ ਬਾਵਜੂਦ ਸੂਬਾ ਪ੍ਰਧਾਨ ਡਾ. ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪਾਏ ਦਿੱਲੀ ਵੱਲ ਚਾਲੇ
. . .  38 minutes ago
ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਇੱਥੇ ਖ਼ਰਾਬ ਮੌਸਮ ਅਤੇ ਭਾਰੀ ਠੰਢ ਦੇ ਬਾਵਜੂਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ 'ਦਿੱਲੀ ਚੱਲੋ' ਸੰਘਰਸ਼ ਤਹਿਤ...
ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੋਕੇ ਪੰਜਾਬ ਦੇ ਕਿਸਾਨ
. . .  44 minutes ago
ਰਾਜਪੁਰਾ, 25 ਨਵੰਬਰ (ਰਣਜੀਤ ਸਿੰਘ)- ਰਾਜਪੁਰਾ-ਅੰਬਾਲਾ ਜੀ. ਡੀ. 'ਤੇ ਰੋਡ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਬੈਰੀਕੇਟਿੰਗ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ...
ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸੰਸਥਾਵਾਂ ਨੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਦਿੱਲੀ ਲਈ ਕੀਤਾ ਰਵਾਨਾ
. . .  50 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਦਿੱਲੀ ਧਰਨੇ 'ਤੇ ਜਾ ਰਹੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਰਵਾਨਾ ਕੀਤਾ ਗਿਆ...
ਕੋਰੋਨਾ ਕਾਰਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਸ਼ਹਿਰਾਂ 'ਚ ਲੱਗੇਗਾ ਨਾਈਟ ਕਰਫ਼ਿਊ
. . .  about 1 hour ago
ਚੰਡੀਗੜ੍ਹ, 25 ਨਵੰਬਰ- ਸੂਬੇ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ 'ਚ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਫ਼ੈਸਲੇ ਮੁਤਾਬਕ ਪਹਿਲੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ, ਕਿਸਾਨੀ ਅੰਦੋਲਨ ਦੀ ਕੀਤੀ ਹਿਮਾਇਤ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਸੀ. ਬੋਕਾਡੀਆ ਵਲੋਂ ਬਣਾਈ ਜਾ ਰਹੀ ਫ਼ਿਲਮ 'ਭੂਤ ਅੰਕਲ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਹੋ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
. . .  about 1 hour ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਹਰਿਆਣਾ ਪੁਲਿਸ ਵਲੋਂ...
ਹਰਿਆਣਾ ਪੁਲਿਸ ਨੇ ਸ਼ੁਤਰਾਣਾ ਨੇੜੇ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਕੀਤਾ ਸੀਲ
. . .  about 2 hours ago
ਸ਼ੁਤਰਾਣਾ, 25 ਨਵੰਬਰ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦਿਆਂ...
ਕਿਸਾਨ ਦੇ 'ਦਿੱਲੀ ਚੱਲੋ' ਪ੍ਰੋਗਰਾਮ ਕਾਰਨ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਪੰਜਾਬ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
. . .  about 2 hours ago
ਚੰਡੀਗੜ੍ਹ, 25 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਰਾਹੀਂ ਪੰਜਾਬ ਆਉਣ/ਜਾਣ ਵਾਲੇ...
ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਅੰਮ੍ਰਿਤਸਰ, 25 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਹਨ, ਜਿੱਥੇ ਕਿ...
ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਮੀਟਿੰਗ
. . .  about 2 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ 'ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ...
ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਪਾਏ ਚਾਲੇ
. . .  about 2 hours ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਦਿੱਲੀ ਨੂੰ ਚਾਲੇ ਦਿੱਤੇ ਗਏ ਹਨ। ਇਸੇ ਦੇ ਤਹਿਤ ਅੱਜ ਅਟਾਰੀ ਬਲਾਕ...
ਐਨ. ਡੀ. ਏ. ਦੇ ਉਮੀਦਵਾਰ ਵਿਜੇ ਸਿਨਹਾ ਬਣੇ ਬਿਹਾਰ ਵਿਧਾਨ ਸਭਾ ਦੇ ਸਪੀਕਰ
. . .  about 2 hours ago
ਪਟਨਾ, 25 ਨਵੰਬਰ- ਬਿਹਾਰ ਵਿਧਾਨ ਸਭਾ ਦੇ ਸਪੀਕਰ ਦੀ ਚੋਣ 'ਚ ਐਨ. ਡੀ. ਏ. ਦੀ ਜਿੱਤ ਹੋਈ ਹੈ। ਅੱਜ ਵਿਧਾਨ ਸਭਾ 'ਚ ਹੰਗਾਮੇ ਦੌਰਾਨ ਸਪੀਕਰ ਦੇ ਅਹੁਦੇ ਦੀ ਚੋਣ ਹੋਈ ਅਤੇ ਐਨ. ਡੀ. ਏ. ਦੇ ਉਮੀਦਵਾਰ...
ਜਮਹੂਰੀ ਕਿਸਾਨ ਸਭਾ ਵਲੋਂ ਦਿੱਲੀ ਘੇਰਨ ਲਈ ਓਠੀਆਂ ਤੋਂ ਕਿਸਾਨਾਂ ਦਾ ਜਥਾ ਰਵਾਨਾ
. . .  about 2 hours ago
ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਤੈਅ ਕੀਤੇ ਗਏ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਅੱਜ ਜਮਹੂਰੀ...
ਹਰਿਆਣਾ ਪੁਲਿਸ ਨੇ ਡੱਬਵਾਲੀ ਵਿਖੇ ਕੀਤੀ ਨਾਕਾਬੰਦੀ, ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਤਿਆਰੀ
. . .  about 3 hours ago
ਬਠਿੰਡਾ, 25 ਨਵੰਬਰ (ਨਾਇਬ ਸਿੱਧੂ)- ਹਰਿਆਣਾ ਦੀ ਪੁਲਿਸ ਨੇ ਪੰਜਾਬ ਹਰਿਆਣਾ ਸਰਹੱਦ 'ਤੇ ਡੱਬਵਾਲੀ ਵਿਖੇ ਬੈਰੀਕੇਟਿੰਗ ਕਰਕੇ ਨਾਕਾਬੰਦੀ ਕੀਤੀ ਹੈ ਅਤੇ ਪੁਲਿਸ ਵਲੋਂ ਪੰਜਾਬ ਤੋਂ ਦਿੱਲੀ ਕਰਨ ਵਾਲੇ...
ਰਾਹੁਲ ਗਾਂਧੀ ਨੇ ਤਰੁਣ ਗੋਗੋਈ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਗੁਹਾਟੀ, 25 ਨਵੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਤਰੁਣ ਗੋਗੋਈ ਨੂੰ ਗੁਹਾਟੀ ਵਿਖੇ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ...
ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਮੁੱਖ ਸੜਕ 'ਤੇ ਰੱਖੇ ਵੱਡੇ-ਵੱਡੇ ਪੱਥਰ
. . .  about 3 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਨਜ਼ਰ ਆ ਰਹੇ...
ਸੁਪਰੀਮ ਕੋਰਟ ਨੇ ਬਠਿੰਡਾ ਬੇਅਦਬੀ ਮਾਮਲੇ ਦੇ ਟਰਾਇਲ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਕੀਤਾ ਇਨਕਾਰ
. . .  about 3 hours ago
ਨਵੀਂ ਦਿੱਲੀ, 25 ਨਵੰਬਰ- ਸੁਪਰੀਮ ਕੋਰਟ ਨੇ ਬਠਿੰਡਾ ਵਿਖੇ ਸਾਲ 2015 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਟਰਾਇਲ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਅਹਿਮਦ ਪਟੇਲ ਦਾ ਦਿਹਾਂਤ ਕਾਂਗਰਸ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਡਾ. ਮਨਮੋਹਨ ਸਿੰਘ
. . .  about 4 hours ago
ਨਵੀਂ ਦਿੱਲੀ, 25 ਨਵੰਬਰ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਇਹ ਕਾਂਗਰਸ ਲਈ ਕਦੇ ਨਾ ਪੂਰਾ ਹੋਣ ਵਾਲਾ...
ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਨਾਲਾ ਰੇਲਵੇ ਟਰੈਕ ਉੱਪਰ ਧਰਨਾ, ਕਿਹਾ- ਗੱਡੀਆਂ ਨਹੀਂ ਲੰਘਣ ਦੇਵਾਂਗੇ
. . .  about 4 hours ago
ਬਰਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵਲੋਂ ਅੱਜ ਰੇਲਵੇ ਪਟੜੀਆਂ ਉੱਪਰ ਬੈਠ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ...
ਮੁੰਬਈ ਤੋਂ ਆਦਮਪੁਰ ਪਹੁੰਚੀ ਸਪਾਈਸਜੈੱਟ ਦੀ ਪਹਿਲੀ ਉਡਾਣ
. . .  about 3 hours ago
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਆਦਮਪੁਰ ਸਿਵਲ ਹਵਾਈ ਅੱਡੇ 'ਤੇ ਅੱਜ ਪਹਿਲੀ ਵਾਰ ਸ਼ੁਰੂ ਹੋਈ ਮੁੰਬਈ ਤੋਂ ਸਪਾਈਸਜੈੱਟ ਦੀ ਉਡਾਣ ਸਵੇਰੇ 8.39 ਵਜੇ ਆਦਮਪੁਰ ਪਹੁੰਚੀ। ਇਸ ਉਡਾਣ ਨੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। --ਲਾਸਕੀ

ਪਹਿਲਾ ਸਫ਼ਾ

ਐੱਮ.ਐੱਸ.ਪੀ. ਦਾ ਕਾਨੂੰਨ ਨਾਲ ਕੋਈ ਸਬੰਧ ਨਹੀਂ-ਤੋਮਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 19 ਸਤੰਬਰ -ਖੇਤੀਬਾੜੀ ਬਾਰੇ ਲਿਆਂਦੇ ਤਿੰਨੋਂ ਬਿੱਲਾਂ ਦਾ ਸਬੰਧ ਘੱਟੋ-ਘੱਟ ਸਮਰਥਨ ਮੱੁਲ ਨਾਲ ਨਹੀਂ ਹੈ | ਐੱਮ.ਐੱਸ.ਪੀ. ਐਲਾਨਣ ਦਾ ਫ਼ੈਸਲਾ ਸਰਕਾਰ ਦਾ ਪ੍ਰਸ਼ਾਸਨਿਕ ਫ਼ੈਸਲਾ ਹੈ ਅਤੇ ਇਹ ਪ੍ਰਸ਼ਾਸਨਿਕ ਫ਼ੈਸਲਾ ਅੱਜ ਵੀ ਹੈ ਅਤੇ ਕੱਲ੍ਹ ਵੀ ਜਾਰੀ ਰਹੇਗਾ | ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੇਸ਼ ਭਰ 'ਚ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਫ਼ੈਲੇ ਰੋਹ ਦਰਮਿਆਨ ਕਿਸਾਨਾਂ ਨੂੰ ਇਕ ਵਾਰ ਭਰੋਸਾ ਦੁਆਉਂਦਿਆਂ ਐੱਮ.ਐੱਸ.ਪੀ. ਜਾਰੀ ਰਹਿਣ ਦਾ ਦਾਅਵਾ ਕੀਤਾ | ਤੋਮਰ ਨੇ ਐੱਮ.ਐੱਸ.ਪੀ. ਦਾ ਜ਼ਿਕਰ ਤਿੰਨਾਂ ਬਿੱਲਾਂ 'ਚ ਕਿਤੇ ਵੀ ਨਾ ਹੋਣ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਐੱਮ.ਐੱਸ.ਪੀ. ਕਦੇ ਵੀ ਕਾਨੂੰਨ ਦਾ ਵਿਸ਼ਾ ਨਹੀਂ ਰਹੀ | ਇਹ ਪ੍ਰਸ਼ਾਸਨਿਕ ਫ਼ੈਸਲਾ ਹੈ ਜਿਸ ਦੀ ਪਾਲਣਾ ਉਹ ਪਹਿਲਾਂ ਵੀ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ | ਖੇਤੀਬਾੜੀ ਮੰਤਰੀ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ 'ਤੇ ਬਿੱਲਾਂ ਨਾਲ ਸਬੰਧਿਤ ਖਦਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ | ਤੋਮਰ ਨੇ ਤਿੰਨੋਂ ਬਿੱਲਾਂ ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ 2020, ਕਿਸਾਨਾਂ ਦੇ ਉਤਪਾਦਾਂ ਦੇ ਵਪਾਰ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਅਤੇ ਸੁਖਾਲਾ ਬਣਾਉਣ ਬਾਰੇ ਬਿੱਲ 2020 ਅਤੇ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਰਾਖੀ ਲਈ, ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀ ਸੇਵਾਵਾਂ ਦੇ ਕਰਾਰ ਬਾਰੇ ਬਿੱਲ, ਨਾਲ ਸਬੰਧਿਤ ਸਾਰੇ ਸ਼ੰਕਿਆਂ ਦੇ ਵਾਰੋ-ਵਾਰੀ ਅਤੇ ਕਿਸਾਨੀ ਨੂੰ ਲੈ ਕੇ ਵਿਆਪਕ ਤੌਰ 'ਤੇ ਵੀ ਚਰਚਾ ਕੀਤੀ | ਇਹ ਚਰਚਾ ਉਸ ਵੇਲੇ ਕੀਤੀ ਜਾ ਰਹੀ ਹੈ ਜਦੋਂ ਦੇਸ਼ ਭਰ ਦੇ ਲੋਕ ਅਤੇ ਵਿਸ਼ੇਸ਼ ਤੌਰ 'ਤੇ ਕਿਸਾਨ ਸੜਕਾਂ 'ਤੇ ਹਨ | ਇਸੇ ਕਵਾਇਦ 'ਚ ਕਿਸਾਨਾਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ | ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਵੀ ਸਰਕਾਰ ਹੈ ਅਤੇ ਭਾਜਪਾ ਦੇ ਦਹਾਕੇ ਪੁਰਾਣੇ ਗੱਠਜੋੜ ਭਾਈਵਾਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਆਪਣਾ ਰੋਹ ਪ੍ਰਗਟਾਇਆ ਹੈ | ਪੇਸ਼ ਹੈ ਇਸ ਇੰਟਰਵਿਊ ਦੇ ਅੰਸ਼:-
ਕਾਨੂੰਨ ਦੀਆਂ ਜ਼ੰਜੀਰਾਂ ਖ਼ਤਮ ਕਰਨਾ ਸਮੇਂ ਦੀ ਜ਼ਰੂਰਤ
ਖੇਤੀਬਾੜੀ ਮੰਤਰੀ ਨੇ ਖੇਤੀ ਅਤੇ ਕਿਸਾਨੀ ਨੂੰ ਖੁੱਲ੍ਹੇ ਵਪਾਰ ਹੇਠ ਲਿਆਉਣ ਦਾ ਸਮਰਥਨ ਪ੍ਰਗਟਾਉਂਦਿਆਂ ਕਿਹਾ ਕਿ ਖੇਤੀਬਾੜੀ 'ਚ ਕਾਨੂੰਨ ਦੀਆਂ ਜ਼ੰਜੀਰਾਂ ਨੂੰ ਖ਼ਤਮ ਕਰਨਾ ਸਮੇਂ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਹ ਬਿੱਲ ਹਾਂ-ਪੱਖੀ ਨਜ਼ਰੀਏ ਦੇ ਨਾਲ ਲੈ ਕੇ ਆਈ ਹੈ | ਵਿਰੋਧੀ ਪਾਰਟੀਆਂ ਦੇ ਭਰਮ ਜਾਲ 'ਚ ਨਾ ਫਸਣ ਦੀ ਤਾਕੀਦ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਸਿੱਧਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਜਿੱਥੇ ਵੀ ਅਤੇ ਜਦੋਂ ਵੀ ਚਾਹੁਣਗੇ, ਸਰਕਾਰ ਉਨ੍ਹਾਂ ਦੇ ਨਾਲ ਚਰਚਾ ਲਈ ਤਿਆਰ ਹੈ |
ਹਫ਼ਤੇ ਅੰਦਰ ਸਰਕਾਰ ਕਰੇਗੀ ਐੱਮ.ਐੱਸ.ਪੀ. ਦਾ ਐਲਾਨ
ਖੇਤੀਬਾੜੀ ਮੰਤਰੀ ਨੇ ਐੱਮ.ਐੱਸ.ਪੀ. ਜਾਰੀ ਰਹਿਣ ਦੇ ਭਰੋਸੇ ਦੇ ਨਾਲ ਹੀ ਕਿਹਾ ਕਿ ਸਰਕਾਰ ਵਲੋਂ ਇਕ ਹਫ਼ਤੇ ਦੇ ਅੰਦਰ ਹੀ ਐੱਮ.ਐੱਸ.ਪੀ. ਦਾ ਐਲਾਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਸ 'ਤੇ ਖ਼ਰੀਦ ਵੀ ਕੀਤੀ ਜਾਵੇਗੀ | 'ਅਜੀਤ' ਵਲੋਂ ਇਹ ਪੁੱਛਣ 'ਤੇ ਕਿ ਜਦ ਐੱਮ.ਐੱਸ.ਪੀ. ਖ਼ਤਮ ਕਰਨ ਦੇ ਖਦਸ਼ਿਆਂ ਕਾਰਨ ਹੀ ਕਿਸਾਨ ਅੰਦੋਲਨ 'ਚ ਏਨਾ ਉਬਾਲ ਹੈ ਤਾਂ ਸਰਕਾਰ ਬਿੱਲਾਂ 'ਚ ਇਸ ਬਾਰੇ 'ਚ ਲਿਖਤੀ ਭਰੋਸਾ ਦੁਆਉਣ ਤੋਂ ਕਿਉਂ ਇਨਕਾਰੀ ਹੈ? ਤੋਮਰ ਨੇ ਇਸ 'ਤੇ ਸਿੱਧੇ ਤੌਰ 'ਤੇ ਜਵਾਬ ਨਾ ਦਿੰਦਿਆਂ ਇਸ ਨੂੰ ਵਿਰੋਧੀ ਧਿਰਾਂ ਦਾ ਕੂੜ ਪ੍ਰਚਾਰ ਕਰਾਰ ਦਿੰਦਿਆਂ ਕਿਹਾ ਕਿ ਐੱਮ.ਐੱਸ.ਪੀ. ਕਦੇ ਵੀ ਕਾਨੂੰਨ ਦਾ ਹਿੱਸਾ ਨਹੀਂ ਰਹੀ | ਪਿਛਲੇ 50 ਸਾਲ ਤੋਂ ਸ਼ਾਸਨ ਕਰਨ ਵਾਲੀ ਕਾਂਗਰਸ ਖੁਦ ਇਸ ਦੀ ਗਵਾਹ ਹੈ | ਤੋਮਰ ਨੇ ਇਸ ਬਿੱਲ ਨੂੰ ਮੁਕਤ ਵਪਾਰ ਦੀ ਕਵਾਇਦ ਦਾ ਇਕ ਹਿੱਸਾ ਦੱਸਦਿਆਂ ਇਸ ਦੇ ਫਾਇਦੇ ਗਿਣਵਾਉਂਦਿਆਂ ਕਿਹਾ ਕਿ ਇਸ ਨਾਲ ਕਿਸਾਨ ਨੂੰ ਮੰਡੀ ਟੈਕਸ ਤੋਂ ਆਜ਼ਾਦੀ ਮਿਲੇਗੀ, ਕਿਸਾਨ ਨੂੰ 3 ਦਿਨਾਂ ਅੰਦਰ ਭੁਗਤਾਨ ਹੋਵੇਗਾ ਅਤੇ ਬਿਜਾਈ ਦੇ ਸਮੇਂ ਹੀ ਕੀਮਤ ਬਾਰੇ ਕਰਾਰ ਕੀਤਾ ਜਾਵੇਗਾ |
ਕਿਸਾਨ ਨੂੰ ਆਲਮੀ ਮਾਨਕਾਂ ਦੇ ਮਿਆਰ 'ਤੇ ਲਿਆਉਣਾ ਹੈ ਮਕਸਦ
ਖੇਤੀ 'ਚ ਨਿੱਜੀ ਨਿਵੇਸ਼ ਅਤੇ ਮੁਕਤ ਵਪਾਰ ਦੀ ਧਾਰਨਾ ਨੂੰ ਤੋਮਰ ਨੇ ਆਲਮੀ ਮਾਨਕਾਂ ਮੁਤਾਬਿਕ ਤਿਆਰ ਕਰਨ ਦੀ ਕਵਾਇਦ ਕਰਾਰ ਦਿੱਤਾ | ਹਾਲਾਂਕਿ ਉਨ੍ਹਾਂ 'ਅਜੀਤ' ਵਲੋਂ ਪੁੱਛੇ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਕਿ ਖੇਤੀਬਾੜੀ 'ਚ ਮੁਕਤ ਵਪਾਰ ਦੀ ਜੋ ਵਿਵਸਥਾ ਅਮਰੀਕਾ ਅਤੇ ਯੂਰਪ ਜਿਹੇ ਮੁਲਕਾਂ 'ਚ ਨਾਕਾਮ ਹੋ ਚੁੱਕੀ ਹੈ ਉਹ ਭਾਰਤ ਲਈ ਮੁਫ਼ੀਦ ਕਿਵੇਂ ਹੋ ਸਕਦੀ ਹੈ |
ਮੰਡੀ ਵਿਵਸਥਾ ਕਾਇਮ ਰਹੇਗੀ
ਖੇਤੀਬਾੜੀ ਮੰਤਰੀ ਨੇ ਮੰਡੀ ਵਿਵਸਥਾ ਕਾਇਮ ਰੱਖਣ ਦਾ ਭਰੋਸਾ ਦੁਆਉਂਦਿਆਂ ਕਿਹਾ ਕਿ ਮੰਡੀ ਰਾਜਾਂ ਦਾ ਵਿਸ਼ਾ ਹੈ | ਕੇਂਦਰ ਸਰਕਾਰ ਮੰਡੀਆਂ ਬਾਰੇ ਕੋਈ ਨਿਯਮ ਨਹੀਂ ਬਣਾ ਰਹੀ | ਸੂਬਾ ਸਰਕਾਰ ਜੋ ਵੀ ਟੈਕਸ ਘਟਾਉਣਾ-ਵਧਾਉਣਾ ਚਾਹੁੰਦੀ ਹੈ, ਕਰ ਸਕਦੀ ਹੈ | ਹਾਲਾਂਕਿ ਉਨ੍ਹਾਂ ਅਸਿੱਧੇ ਤੌਰ 'ਤੇ 2 ਸਮਾਂਤਰ ਸਿਸਟਮ ਮੰਡੀ ਦੇ ਅੰਦਰ ਅਤੇ ਮੰਡੀ ਦੇ ਬਾਹਰ ਹੋਣ ਦੀ ਗੱਲ ਪ੍ਰਵਾਨ ਤਾਂ ਕੀਤੀ ਪਰ ਉਸ ਨੂੰ ਕਿਸਾਨਾਂ ਲਈ ਉਪਲਬਧ ਵਿਕਲਪਾਂ ਨਾਲ ਜੋੜਦਿਆਂ ਕਿਹਾ ਕਿ ਉਸ ਕੋਲ 2 ਵਿਕਲਪ ਹੋਣਗੇ ਜੋ ਵੀ ਉਸ ਨੂੰ ਉੱਚਿਤ ਲੱਗਣਗੇ, ਉਹ, ਉਹ ਵਾਲਾ ਵਿਕਲਪ ਅਪਣਾਉਣਗੇ | ਖੇਤੀਬਾੜੀ ਮੰਤਰੀ ਨੇ ਮੋਦੀ 'ਤੇ ਕਾਰਪੋਰੇਟਾਂ ਦੇ ਭਾਰੂ ਹੋਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸਾਨੀ, ਜ਼ਮੀਨ, ਹਮੇਸ਼ਾ ਕਿਸਾਨ ਦੇ ਕੋਲ ਹੀ ਰਹੇਗੀ ਪਰ ਏਕਾਧਿਕਾਰ ਕਾਇਮ ਹੋਣ ਦੇ ਜਵਾਬ 'ਤੇ ਕਿਹਾ ਕਿ ਐੱਮ.ਐੱਸ.ਪੀ. ਤੋਂ ਇਲਾਵਾ ਕਿਹੜਾ ਮੰਡੀ ਸਿਸਟਮ ਕਿਸਾਨ ਨੂੰ ਮੱੁਲ ਦੀ ਗਰੰਟੀ ਦਿੰਦਾ ਹੈ | ਸਰਕਾਰ ਵਲੋਂ 1 ਮਹੀਨਾ ਖ਼ਰੀਦ ਤੋਂ ਇਲਾਵਾ ਬਾਕੀ 11 ਮਹੀਨੇ ਉਨ੍ਹਾਂ ਨੂੰ ਕੌਣ ਗਾਰੰਟੀ ਦਿੰਦਾ ਹੈ |
ਆੜ੍ਹਤੀਆਂ ਖ਼ਿਲਾਫ਼ ਨਹੀਂ ਹੈ ਬਿੱਲ
ਤੋਮਰ ਨੇ ਬਿੱਲਾਂ ਨੂੰ ਲੈ ਕੇ ਆੜ੍ਹਤੀ ਸਿਸਟਮ ਖ਼ਤਮ ਹੋਣ ਦੇ ਸ਼ੰਕੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਬਿੱਲ ਕਿਸਾਨਾਂ ਨੂੰ ਸੁਤੰਤਰਤਾ ਦੇਣ ਵਾਲਾ ਹੈ | ਕਿਸੇ ਦੇ ਖ਼ਿਲਾਫ਼ ਨਹੀਂ ਹੈ | ਛੋਟੇ ਵਪਾਰੀ, ਆੜ੍ਹਤੀਆਂ, ਮਜ਼ਦੂਰ ਸਾਰਿਆਂ ਨੂੰ ਵੈਕਲਪਿਕ ਮੰਚ ਮੁਹੱਈਆ ਹੋਵੇਗਾ |
ਆਪਣੇ ਅਧਿਕਾਰ ਸੀਮਤ ਕਰ ਰਹੀ ਹੈ ਸਰਕਾਰ
ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ ਨੂੰ ਮਹਿੰਗਾਈ ਵਧਣ ਦਾ ਸਰੋਤ ਕਰਾਰ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਦੇਸ਼ 'ਚ ਅਨਾਜ ਦੀ ûੜ ਵੇਲੇ ਲਿਆਂਦਾ ਗਿਆ ਸੀ, ਅੱਜ ਦੇਸ਼ ਕੋਲ ਵਾਧੂ ਅਨਾਜ ਹੈ, ਜਿਸ ਨੂੰ ਰੱਖਣ ਦੀ ਥਾਂ ਨਹੀਂ ਹੈ | ਫ਼ਸਲ ਬਰਬਾਦ ਹੋ ਰਹੀ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਹੋ ਰਿਹਾ ਹੈ | ਅਜਿਹੇ 'ਚ ਸਰਕਾਰ ਆਪਣੇ ਅਧਿਕਾਰ ਸੀਮਤ ਕਰ ਕੇ ਨਿਵੇਸ਼ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਇਹ ਕਿਸਾਨ ਨੂੰ ਉੱਨਤੀ ਕਿਸਾਨ ਦੀ ਰਾਹ ਵੱਲ ਲਿਜਾਵੇਗਾ | ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਕੋਈ ਸਰਕਾਰ ਕਾਨੂੰਨ ਲਿਆ ਕੇ ਚੀਜ਼ਾਂ 'ਤੇ ਕਾਬੂ ਕਰਨ ਦੀ ਕੋਸ਼ਿਸ਼ ਕਰੇ ਤਾਂ ਦਿੱਕਤ ਸਮਝ ਆਉਂਦੀ ਹੈ ਪਰ ਜਦ ਕੇਂਦਰ ਆਪਣੇ ਅਧਿਕਾਰ ਸੀਮਤ ਕਰ ਰਿਹਾ ਹੈ ਤਾਂ ਉਸ 'ਚ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ? ਤੋਮਰ ਨੇ ਇਹ ਵੀ ਕਿਹਾ ਕਿ ਕਾਲਾਬਾਜ਼ਾਰੀ ਉਦੋਂ ਹੁੰਦੀ ਹੈ ਜਦੋਂ ਕਾਨੂੰਨ ਸਖ਼ਤ ਹੋਵੇ ਪਰ ਸਰਕਾਰ ਤਾਂ ਉਨ੍ਹਾਂ ਨੂੰ ਆਜ਼ਾਦ ਕਰ ਰਹੀ ਹੈ |
ਹਰਸਿਮਰਤ ਦੇ ਅਸਤੀਫ਼ੇ 'ਤੇ ਧਾਰੀ ਚੁੱਪੀ
ਖੇਤੀਬਾੜੀ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਪੁੱਛੇ ਇਕ ਸਵਾਲ 'ਚ ਪਹਿਲਾਂ ਅਸਿੱਧੇ ਤੌਰ 'ਤੇ ਬਿਨਾਂ ਨਾਂਅ ਲਏ ਸਿਆਸੀ ਫਾਇਦੇ ਲਈ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਪ੍ਰਚਾਰ ਕਰਾਰ ਦਿੱਤਾ ਪਰ ਮੁੜ ਉਸ ਬਾਰੇ 'ਚ ਸਪੱਸ਼ਟੀਕਰਨ ਮੰਗੇ ਜਾਣ 'ਤੇ ਉਨ੍ਹਾਂ ਕੋਈ ਉਚੇਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ |

ਕਿਸਾਨਾਂ ਦੇ ਸ਼ੰਕਿਆਂ ਦੀ ਸੁਣਵਾਈ ਹੋਣੀ ਜ਼ਰੂਰੀ-ਹਰਸਿਮਰਤ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 19 ਸਤੰਬਰ -ਖੇਤੀਬਾੜੀ ਬਿੱਲਾਂ ਬਾਰੇ ਕਿਸਾਨਾਂ ਦੇ ਕੁਝ ਸ਼ੰਕੇ ਜਾਇਜ਼ ਹੋ ਸਕਦੇ ਹਨ ਪਰ ਸ਼ੰਕੇ ਜਾਇਜ਼ ਹੋਣ ਜਾਂ ਨਾਜਾਇਜ਼, ਉਨ੍ਹਾਂ ਦੀ ਸੁਣਵਾਈ ਹੋਣੀ ਜ਼ਰੂਰੀ ਹੈ ਅਤੇ ਸੁਣਵਾਈ ਕਰਨੀ ਬੜੀ ਸੌਖੀ ਵੀ ਸੀ ਪਰ ਕੇਂਦਰ ਸਰਕਾਰ ਇਹ ਨਿਸਚਾ ਧਾਰੀ ਬੈਠੀ ਹੈ ਕਿ ਸਾਰੇ ਬਿੱਲ ਕਿਸਾਨਾਂ ਦੇ ਹੱਕ 'ਚ ਹਨ ਅਤੇ ਉਨ੍ਹਾਂ ਨੂੰ ਸਿਰਫ਼ ਭੜਕਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਨਾਂਅ 'ਤੇ ਸਿਆਸਤ ਖੇਡੀ ਜਾ ਰਹੀ ਹੈ | ਅਜਿਹੇ ਹਾਲਾਤ 'ਚ ਮੇਰੇ ਕੋਲ ਦੋ ਬਦਲ ਸਨ ਜਾਂ ਤਾਂ ਕਿਸਾਨਾਂ ਦੇ ਨਾਲ ਖੜ੍ਹੀ ਹੁੰਦੀ ਜਾਂ ਸਰਕਾਰ 'ਚ ਬਣੀ ਰਹਿੰਦੀ ਅਤੇ ਮੈਂ ਆਪਣੇ ਜ਼ਮੀਰ ਦੀ ਆਵਾਜ਼ ਸੁਣੀ | ਇਹ ਕਹਿਣਾ ਹੈ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ, ਜਿਨ੍ਹਾਂ ਨੇ ਵੀਰਵਾਰ ਨੂੰ ਖੇਤੀਬਾੜੀ ਨਾਲ ਸਬੰਧਿਤ ਬਿੱਲਾਂ ਦੇ ਵਿਰੋਧ 'ਚ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਹਰਸਿਮਰਤ ਕੌਰ ਦੇ ਅਸਤੀਫ਼ੇ ਨੇ ਨਾ ਸਿਰਫ਼ ਭਾਜਪਾ-ਅਕਾਲੀ ਦਲ ਗੱਠਜੋੜ ਦੇ ਦੋ ਦਹਾਕਿਆਂ ਤੋਂ ਵੀ ਵੱਧ ਪੁਰਾਣੇ ਸਾਥ 'ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਸਗੋਂ ਪੰਜਾਬ ਦੀ ਸੂਬਾਈ ਸਿਆਸਤ ਵੀ ਸਰਗਰਮ ਹੋ ਗਈ ਹੈ | ਇਨ੍ਹਾਂ ਹਾਲੀਆ ਘਟਨਾਕ੍ਰਮਾਂ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ 'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਖੇਤੀਬਾੜੀ ਆਰਡੀਨੈਂਸ ਆਉਣ ਤੋਂ ਪਹਿਲਾਂ ਤੋਂ ਲੈ ਕੇ ਅਸਤੀਫ਼ੇ ਤੱਕ ਦੇ ਵੱਖ-ਵੱਖ ਪਹਿਲੂਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ | 'ਅਜੀਤ' ਦੇ ਪਾਠਕਾਂ ਲਈ ਉਸੇ ਇੰਟਰਵਿਊ ਦੇ ਅੰਸ਼:-
ਸਰਕਾਰ ਅਤੇ ਕਿਸਾਨਾਂ ਨੂੰ ਇਕ ਮੰਚ 'ਤੇ ਲਿਆਉਣ ਦੀ ਕੀਤੀ ਹਰ ਸੰਭਵ ਕੋਸ਼ਿਸ਼
ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਦਿੱਤੇ ਅਸਤੀਫ਼ੇ ਨੂੰ ਆਪਣੇ ਜ਼ਮੀਰ ਦੀ ਆਵਾਜ਼ 'ਤੇ ਚੁੱਕਿਆ ਕਦਮ ਕਰਾਰ ਦਿੱਤਾ | ਉਨ੍ਹਾਂ ਦਾਅਵਾ ਕੀਤਾ ਕਿ ਆਰਡੀਨੈਂਸ ਦੇ ਆਉਣ ਤੋਂ ਪਹਿਲਾਂ ਤੋਂ ਲੈ ਕੇ ਲੋਕ ਸਭਾ 'ਚ ਬਿੱਲ ਪੇਸ਼ ਕਰਨ ਤੱਕ ਉਨ੍ਹਾਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੀਆਂ ਸ਼ੰਕਾਵਾਂ ਸਰਕਾਰ ਤੱਕ ਅਤੇ ਸਰਕਾਰ ਦਾ ਭਰੋਸਾ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ | ਸ਼੍ਰੋਮਣੀ ਅਕਾਲੀ ਦਲ ਆਗੂ ਨੇ ਕਿਹਾ ਜੂਨ 'ਚ ਆਰਡੀਨੈਂਸ ਲਿਆਉਣ ਤੇ ਪਹਿਲਾਂ ਸਰਕਾਰ ਵਲੋਂ ਮਈ 'ਚ ਖੇਤੀਬਾੜੀ ਨਾਲ ਸਬੰਧਿਤ ਮੰਤਰਾਲਿਆਂ ਤੋਂ ਸੁਝਾਅ ਮੰਗੇ ਸਨ | ਅੰਤਰ ਮੰਤਰਾਲਾ ਮਸ਼ਵਰੇ ਤਹਿਤ ਜਦੋਂ ਫੂਡ ਪ੍ਰੋਸੈਸਿੰਗ ਮੰਤਰਾਲੇ ਕੋਲੋਂ ਸੁਝਾਅ ਮੰਗੇ ਗਏ ਤਾਂ ਉਨ੍ਹਾਂ ਉਸ ਵੇਲੇ ਵੀ ਸਰਕਾਰ ਨੂੰ ਖ਼ਬਰਦਾਰ ਕੀਤਾ ਸੀ ਕਿ ਇਹ ਇਕ ਬਹੁਤ ਵੱਡਾ ਮੁੱਦਾ ਬਣ ਜਾਵੇਗਾ ਪਰ ਸਰਕਾਰ ਨੇ ਇਸ ਪਾਸੇ ਗੌਰ ਨਾ ਕਰਦਿਆਂ ਟੇਬਲ ਆਈਟਮ ਵਜੋਂ ਆਰਡੀਨੈਂਸ ਪੇਸ਼ ਕਰ ਦਿੱਤਾ | ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ 4 ਮਹੀਨਿਆਂ 'ਚ ਉਨ੍ਹਾਂ ਕਿਸਾਨਾਂ ਅਤੇ ਸਰਕਾਰ ਨੂੰ ਇਕ ਮੰਚ 'ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੀ | ਇੱਥੋਂ ਤੱਕ ਕਿ ਉਨ੍ਹਾਂ ਬਿੱਲ ਨੂੰ ਸਲੈਕਟ ਕਮੇਟੀ 'ਚ ਭੇਜਣ ਦੀ ਵੀ ਸਿਫ਼ਾਰਸ਼ ਕੀਤੀ ਪਰ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਸਰਕਾਰ ਆਪਣੇ ਆਪ 'ਚ ਇਹ ਨਿਸ਼ਾਨਾ ਧਾਰੀ ਬੈਠੀ ਹੈ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਅਤੇ ਸਿਆਸੀ ਕਾਰਨਾਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਕੋਲ 2 ਹੀ ਬਦਲ ਸਨ ਜਾਂ ਤਾਂ ਸਰਕਾਰ 'ਚ ਬਣੀ ਰਹਿ ਕੇ ਕਿਸਾਨਾਂ ਦਾ ਸੰਘਰਸ਼ ਵੇਖਦੀ ਜਾਂ ਕਿਸਾਨਾਂ ਦੇ ਸੰਘਰਸ਼ ਦੀ ਸਾਥੀ ਬਣਦੀ ਅਤੇ ਉਨ੍ਹਾਂ ਨੇ ਦੂਜਾ ਰਾਹ ਅਖ਼ਤਿਆਰ ਕੀਤਾ | ਹਾਲਾਂਕਿ ਹਰਸਿਮਰਤ ਕੌਰ ਦੇ ਅਸਤੀਫ਼ੇ ਨੂੰ ਦੇਰ ਨਾਲ ਚੁੱਕਿਆ ਕਦਮ ਕਰਾਰ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਇਸ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਆਖਰੀ ਸਮੇਂ ਤੱਕ ਕਿਸਾਨਾਂ ਅਤੇ ਆਪਣੀ ਸਰਕਾਰ ਦਰਮਿਆਨ ਇਕਸੁਰਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਹੀ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੀਆਂ ਕੋਸ਼ਿਸ਼ਾਂ 'ਚ ਕਾਮਯਾਬ ਨਹੀਂ ਹੋ ਸਕੀ |
ਭਾਜਪਾ ਦਾ ਨੰਬਰਾਂ ਦਾ ਜਬਰ
ਹਰਸਿਮਰਤ ਕੌਰ ਨੇ ਲੋਕ ਸਭਾ 'ਚ ਪਾਸ ਹੋਏ ਖੇਤੀਬਾੜੀ ਨਾਲ ਸਬੰਧਿਤ ਤਿੰਨੋਂ ਬਿੱਲਾਂ ਦੇ ਪਾਸ ਹੋਣ 'ਤੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਭਾਜਪਾ ਨੰਬਰਾਂ ਦੇ ਜਬਰ ਨਾਲ ਬਿੱਲ ਪਾਸ ਕਰਵਾ ਰਹੀ ਹੈ | ਹਾਲਾਂਕਿ ਜਬਰ ਵਾਲੀ ਗੱਲ ਕਹਿਣ ਤੋਂ ਥੋੜ੍ਹੀ ਹੀ ਦੇਰ ਬਾਅਦ ਹੀ ਉਨ੍ਹਾਂ ਨੇ ਇਸ ਮੁੱਦੇ 'ਤੇ ਭਾਜਪਾ ਦੇ ਨੰਬਰਾਂ ਦੇ ਜਬਰ ਨੂੰ ਪਰਿਭਾਸ਼ਿਤ ਕਰਨ ਅਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਨਾਲ ਹੀ ਉਨ੍ਹਾਂ ਕਿਹਾ ਕਿ ਨੰਬਰਾਂ ਕਾਰਨ ਹੀ ਕਈ ਅਹਿਮ ਲਟਕੇ ਕੰਮ ਜਿਵੇਂ '84 ਦੇ ਦੰਗਿਆਂ ਦਾ ਇਨਸਾਫ਼, ਕਰਤਾਰਪੁਰ ਸਾਹਿਬ ਲਾਂਘੇ ਦਾ ਖੱੁਲ੍ਹਣਾ ਆਦਿ ਕੰਮ ਕਰਵਾ ਪਾਏ ਪਰ ਫਾਇਦੇ ਦੇ ਨਾਲ ਨੁਕਸਾਨ ਵੀ ਹੋਇਆ |
ਸੁਣਵਾਈ ਕਰਨੀ ਬੜੀ ਸੌਖੀ ਸੀ
ਕਿਸਾਨਾਂ ਦੇ ਕੁਝ ਸ਼ੰਕੇ ਜਾਇਜ਼ ਹੋਣ ਦੀ ਹਾਮੀ ਭਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੰਕੇ ਜਾਇਜ਼ ਹੋਣ ਜਾਂ ਨਾਜਾਇਜ਼, ਉਨ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ, ਨਾਲ ਹੀ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਸੁਣਵਾਈ ਕਰਨੀ ਬੜੀ ਸੋਖੀ ਸੀ ਪਰ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਸੁਣਵਾਈ ਕਿਉਂ ਨਹੀਂ ਕੀਤੀ ਗਈ | ਉਨ੍ਹਾਂ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਕੋਵਿਡ ਜਿਹੀ ਮਹਾਂਮਾਰੀ ਦਾ ਡਰ ਛੱਡ ਕੇ ਕਿਸਾਨ ਸੜਕਾਂ 'ਤੇ ਹਨ ਤਾਂ ਅਸੀਂ ਉਨ੍ਹਾਂ ਦੀ ਆਵਾਜ਼ ਕਿਉਂ ਨਹੀਂ ਸੁਣ ਰਹੇ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ (ਕੇਂਦਰ) ਕਿਸਾਨਾਂ ਦੇ ਫਾਇਦੇ ਲਈ ਬਿੱਲ ਲਿਆਉਣ ਦਾ ਦਾਅਵਾ ਕਰਦੇ ਹਾਂ ਅਤੇ ਜੇਕਰ ਉਹੀ ਵਿਰੋਧ 'ਚ ਖੜ੍ਹੇ ਹਨ ਤਾਂ ਉਸ ਦਾ ਕੀ ਅਰਥ ਹੈ |
ਜੇਕਰ ਬਿੱਲ 'ਤੇ ਸਪੱਸ਼ਟੀਕਰਨ ਦੀ ਗੱਲ ਹੋ ਰਹੀ ਹੈ ਤਾਂ ਅਸਤੀਫ਼ਾ ਕਾਮਯਾਬ ਰਿਹਾ
ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਖੇਤੀਬਾੜੀ ਮੰਤਰੀ ਤੋਂ ਇਲਾਵਾ ਇਸ ਸਬੰਧੀ ਸਪੱਸ਼ਟੀਕਰਨ ਦਾ ਜ਼ਿੰਮਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈ ਲਿਆ ਹੈ | ਇਸ 'ਤੇ ਟਿੱਪਣੀ ਕਰਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਅਸਤੀਫ਼ੇ ਕਾਰਨ ਹਾਈਕਮਾਨ ਦੇ ਧਿਆਨ 'ਚ ਕਿਸਾਨਾਂ ਨੂੰ ਸਪੱਸ਼ਟੀਕਰਨ ਦਾ ਮੁੱਦਾ ਆਇਆ ਹੈ ਤਾਂ ਉਨ੍ਹਾਂ ਦਾ ਅਸਤੀਫ਼ਾ ਬਹੁਤ ਕਾਮਯਾਬ ਹੋਇਆ ਹੈ |
ਕੈਪਟਨ ਵੀ ਦੇਣ ਕੁਰਬਾਨੀ
ਕੈਪਟਨ ਅਮਰਿੰਦਰ ਸਿੰਘ ਵਲੋਂ ਹਰਸਿਮਰਤ ਦੇ ਅਸਤੀਫ਼ੇ ਨੂੰ ਨਾਕਾਫ਼ੀ ਅਤੇ ਦੇਰ ਨਾਲ ਚੁੱਕਿਆ ਕਦਮ ਦੱਸੇ ਜਾਣ ਦੇ ਪ੍ਰਤੀਕਰਮ 'ਤੇ ਸ਼੍ਰੋਮਣੀ ਅਕਾਲੀ ਦਲ ਆਗੂ ਨੇ ਤਿੱਖੇ ਲਫ਼ਜ਼ਾਂ ਨਾਲ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ 2017 'ਚ ਸਰਕਾਰ ਬਣਨ ਤੋਂ ਬਾਅਦ ਕੈਪਟਨ ਨੇ ਅਗਸਤ 'ਚ ਸਭ ਤੋਂ ਪਹਿਲਾਂ ਕੰਮ ਨਿੱਜੀ ਕੰਪਨੀਆਂ ਅਤੇ ਠੇਕਾ ਖੇਤੀ ਜੋ ਵੀ ਇਸ ਬਿੱਲ 'ਚ ਹਨ, ਉਹ ਸਭ ਲਾਗੂ ਕੀਤਾ | ਕੈਪਟਨ 'ਤੇ ਦੋਗਲੇਪਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਜਿਸ ਦੇ ਸੰਸਦ ਮੈਂਬਰ ਸਦਨ ਦੇ ਅੰਦਰ ਵਿਰੋਧ ਕਰ ਰਹੇ ਹਨ, ਉਹ ਪਹਿਲਾਂ ਹੀ ਸੂਬੇ 'ਚ ਇਹ ਸਭ ਲਾਗੂ ਕਰੀ ਬੈਠੇ ਹਨ | ਸੂਬਾਈ ਸਿਆਸਤ ਦੇ ਜ਼ਿਕਰ 'ਤੇ ਹਰਸਿਮਰਤ ਕੌਰ ਨੇ ਕਿਹਾ ਕਿ ਮੇਰੇ ਅਸਤੀਫ਼ੇ ਨੂੰ ਪੰਜਾਬ ਚੋਣਾਂ ਨਾਲ ਜੋੜਣ ਅਤੇ ਕੁਰਬਾਨੀ ਕਹਿਣ ਵਾਲੇ ਕੈਪਟਨ ਵੀ ਕੋਈ ਕੁਰਬਾਨੀ ਦੇਣ |
ਸਿੱਧੂ ਦੇ ਜ਼ਿਕਰ 'ਤੇ ਵੀ ਕੀਤੀ ਟਿੱਪਣੀ
ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੋਂ ਕੁਝ ਦੇਰ ਬਾਅਦ ਹੀ ਬਾਦਲਾਂ ਦੇ ਧੁਰ ਵਿਰੋਧੀ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਢਾਈ ਮਹੀਨੇ ਦੀ ਚੁੱਪ ਤੋੜਦਿਆਂ ਖੇਤੀਬਾੜੀ ਬਿੱਲਾਂ ਨੂੰ ਕਿਸਾਨ ਦੀ ਆਤਮਾ 'ਤੇ ਲੱਗਾ ਜ਼ਖ਼ਮ ਕਰਾਰ ਦਿੱਤਾ | ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਦੇ ਅਸਤੀਫ਼ੇ ਨੇ ਸੂਬਾਈ ਸਿਆਸਤ ਸਰਗਰਮ ਕਰ ਦਿੱਤੀ ਹੈ | ਸਾਬਕਾ ਕੇਂਦਰੀ ਮੰਤਰੀ ਨੇ ਮੁਸਕਰਾਉਂਦਿਆਂ ਕਿਹਾ ਕੁਝ-ਕੁਝ ਲੱਗਦਾ ਤਾਂ ਹੈ, ਫਿਰ ਨਾਲ ਹੀ ਕਿਹਾ 'ਸਮਾਂ ਦੱਸੇਗਾ |'

ਡਾਕਟਰਾਂ ਤੇ ਸਿਹਤ ਕਾਮਿਆਂ 'ਤੇ ਹਮਲਾ ਕੀਤਾ ਤਾਂ ਹੋਵੇਗੀ 7 ਸਾਲ ਤੱਕ ਦੀ ਸਜ਼ਾ

ਮਹਾਂਮਾਰੀ ਰੋਗ (ਸੋਧ) ਬਿੱਲ 2020 ਰਾਜ ਸਭਾ 'ਚ ਪਾਸ
ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਰਾਜ ਸਭਾ ਨੇ ਸਨਿਚਰਵਾਰ ਨੂੰ ਮਹਾਂਮਾਰੀ ਰੋਗ (ਸੋਧ) ਬਿੱਲ 2020 ਨੂੰ ਪਾਸ ਕਰ ਦਿੱਤਾ ਹੈ | ਇਸ ਬਿੱਲ ਤਹਿਤ ਕੋਰੋਨਾ ਮਹਾਂਮਾਰੀ ਜਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਬਿਮਾਰੀ ਨਾਲ ਲੜ ਰਹੇ ਡਾਕਟਰਾਂ ਤੇ ਸਿਹਤ ਕਾਮਿਆਂ 'ਤੇ ਹਮਲਾ ਕਰਨ ਵਾਲਿਆਂ ਨੂੰ 7 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ | ਡਾਕਟਰਾਂ ਖ਼ਿਲਾਫ਼ ਹਮਲਾ ਗ਼ੈਰ-ਜ਼ਮਾਨਤੀ ਜੁਰਮ ਹੋਵੇਗਾ | ਸੋਧ ਬਿੱਲ ਨੂੰ ਇਸ ਸਾਲ ਅਪ੍ਰੈਲ 'ਚ ਦੇਸ਼ ਦੇ ਸਿਹਤ ਕਰਮੀਆਂ ਖ਼ਿਲਾਫ਼ ਹਮਲਿਆਂ ਲਈ ਵੱਡੀ ਸਜ਼ਾ ਦੇਣ ਲਈ ਮਹਾਂਮਾਰੀ ਰੋਗ ਐਕਟ 1897 'ਚ ਸੋਧ ਕਰਨ ਲਈ ਸਰਕਾਰ ਆਰਡੀਨੈਂਸ ਲਿਆਈ ਸੀ | ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਅੱਜ ਉੱਚ ਸਦਨ ਤੋਂ ਮਨਜ਼ੂਰੀ ਮਿਲ ਗਈ ਹੈ | ਹਾਲਾਂਕਿ ਇਸ 'ਚ ਹਸਪਤਾਲ ਸਫ਼ਾਈ ਸਟਾਫ਼, ਆਸ਼ਾ ਵਰਕਰਾਂ ਅਤੇ ਪੁਲਿਸ ਸਮੇਤ ਹੋਰ ਕੋੋਰੋਨਾ ਯੋਧਿਆਂ ਨੂੰ ਵੀ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ ਗਿਆ | ਐਕਟ ਤਹਿਤ ਦੋਸ਼ੀ ਨੂੰ ਤਿੰਨ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ 50 ਹਜ਼ਾਰ ਤੋਂ 2 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ | ਇਸੇ ਤਰ੍ਹਾਂ ਸੱਟ ਮਾਰਨ 'ਤੇ ਸਜ਼ਾ 6 ਮਹੀਨੇ ਤੋਂ 7 ਸਾਲ ਤੱਕ ਦੀ ਹੋ ਸਕਦੀ ਹੈ ਜਦੋਂ ਕਿ 1 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ | ਬਿੱਲ ਦੇ ਸਬੰਧ 'ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਮਹਾਂਮਾਰੀ ਸਮੇਤ ਹੋਰ ਜੈਵਿਕ ਹੰਗਾਮੀ ਸਥਿਤੀ ਅਤੇ ਸਿਹਤ ਸਬੰਧੀ ਵਿਸ਼ੇ ਨੂੰ ਲੈ ਕੇ ਇਕ ਸਮੁੱਚਾ ਅਤੇ ਸਮਾਵੇਸ਼ੀ 'ਰਾਸ਼ਟਰੀ ਜਨਤਕ ਸਿਹਤ ਐਕਟ' ਬਣਾਉਣ ਦੀ ਤਿਆਰੀ ਕਰ ਰਹੀ ਹੈ | ਰਾਜ ਸਭਾ 'ਚ ਮਹਾਂਮਾਰੀ ਰੋਗ (ਸੋਧ) ਬਿੱਲ 2020 'ਤੇ ਹੋਈ ਚਰਚਾ ਦੇ ਜਵਾਬ 'ਚ ਉਨ੍ਹਾਂ ਇਹ ਗੱਲ ਕਹੀ | ਰਾਜ ਸਭਾ ਨੇ ਮੰਤਰੀ ਦੇ ਜਵਾਬ ਦੇ ਬਾਅਦ ਮਹਾਂਮਾਰੀ ਰੋਗ (ਸੋਧ) ਬਿੱਲ 2020 ਨੂੰ ਜ਼ਬਾਨੀ ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ |

ਦਿਵਾਲੀਆ ਕਾਨੂੰਨ ਸਬੰਧੀ ਸੋਧ ਬਿੱਲ ਪਾਸ

ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਰਾਜ ਸਭਾ ਨੇ ਸਨਿਚਰਵਾਰ ਨੂੰ ਦਿਵਾਲਾ ਅਤੇ ਇਨਸੋਲਵੈਂਸੀ (ਇਨਸੋਲਵੈਂਸੀ ਐਾਡ ਬੈਂਕਰਪਸੀ ਕੋਡ) (ਦੂਜੀ ਸੋਧ) ਬਿੱਲ 2020 ਪਾਸ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਵਿਰੋਧੀ ਆਗੂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕੋਰੋਨਾ ਨੂੰ ਈਸ਼ਵਰ ਦੀ ਦੇਣ ਵਾਲੇ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਵੀ ਸਾਧਿਆ | ਇਹ ਬਿੱਲ ਇਨਸੋਲਵੈਂਸੀ ਐਾਡ ਬੈਂਕਰਪਸੀ ਕੋਡ (ਸੋਧ) ਬਿੱਲ 2020 ਦੀ ਜਗ੍ਹਾ ਲਵੇਗਾ ਜੋ ਕਿ 25 ਮਾਰਚ ਤੋਂ 5 ਜੂਨ ਵਿਚਾਲੇ ਪੈਦਾ ਹੋਈ ਦਿਵਾਲਾ ਕਾਰਵਾਈ ਨੂੰ ਪ੍ਰਤੀਬੰਧਿਤ ਕਰਨ ਵਾਲੇ ਕਾਨੂੰਨ ਦਾ ਇਕ ਸਾਲ ਲਈ ਵਿਸਥਾਰ ਕਰ ਦੇਵੇਗਾ | ਇਸ ਨੂੰ ਲੈ ਕੇ ਸੀਤਾਰਮਨ ਨੇ ਕਿਹਾ ਕਿ ਮਾਰਚ ਵਿਚ ਸਾਡੇ ਸਾਹਮਣੇ ਸਥਿਤੀ ਸਪੱਸ਼ਟ ਤੌਰ 'ਤੇ ਰੋਜ਼ੀ ਰੋਟੀ ਤੋਂ ਪਹਿਲਾਂ ਜੀਵਨ ਨੂੰ ਬਚਾਉਣ ਦੀ ਸੀ | ਸਭਾਵਿਕ ਤੌਰ 'ਤੇ ਲਾਕਡਾਊਨ ਨੇ ਕਾਰੋਬਾਰਾਂ ਅਤੇ ਵਿੱਤੀ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ | ਸੀਤਾਰਮਨ ਨੇ ਦੱਸਿਆ ਕਿ ਧਾਰਾ 7, 9 ਅਤੇ 10 ਦੀ ਮੁਅੱਤਲੀ ਕਾਰੋਬਾਰ ਨੂੰ ਦਿਵਾਲੀਆ ਹੋਣ ਤੋਂ ਬਚਾਉਣ ਲਈ ਕੀਤੀ ਗਈ ਹੈ |

ਸਮੇਂ ਤੋਂ ਪਹਿਲਾਂ ਖ਼ਤਮ ਹੋ ਸਕਦੈ ਇਜਲਾਸ

ਸੰਸਦ ਦੇ ਮੌਨਸੂਨ ਇਜਲਾਸ ਦੇ ਸਮੇਂ ਤੋਂ ਪਹਿਲਾਂ ਹੀ ਸਮਾਪਤ ਹੋਣ ਦੀ ਸੰਭਾਵਨਾ ਵਧ ਗਈ ਹੈ | ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੰਸਦ ਮੈਂਬਰਾਂ ਵਿਚਾਲੇ ਕੋਰੋਨਾ ਵਾਇਰਸ ਫੈਲਣ ਦੇ ਖਦਸ਼ੇ ਦੇ ਚਲਦਿਆਂ ਇਜਲਾਸ ਅਗਲੇ ਹਫ਼ਤੇ ਦੇ ਅੱਧ ਤੱਕ ਸਮਾਪਤ ਹੋ ਸਕਦਾ ਹੈ | ਲੋਕ ਸਭਾ ਦੀ ਸਲਾਹਕਾਰ ਕਮੇਟੀ ਦੀ ਸਪੀਕਰ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਨੇ ਮੌਨਸੂਨ ਇਜਲਾਸ ਦਾ ਸਮਾਂ ਘਟਾਉਣ ਲਈ ਸਹਿਮਤੀ ਜ਼ਾਹਰ ਕੀਤੀ ਹੈ |

ਚੇਨਈ ਵਲੋਂ ਜੇਤੂ ਸ਼ੁਰੂਆਤ

ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਅਬੂ ਧਾਬੀ, 19 ਸਤੰਬਰ (ਏਜੰਸੀ)-ਅੱਜ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡੇ ਗਏ ਪਹਿਲੇ ਮੈਚ 'ਚ ਮਹਿੰਦਰ ਸਿੰਘ ਧੋਨੀ ਦੀ ਟੀਮ ਨੇ ਰੋਹਿਤ ਸ਼ਰਮਾ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ | ਇਸ ਮੈਚ 'ਚ ਚੇਨਈ ਸੁਪਰਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ | ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰਕਿੰਗਜ਼ ਨੂੰ 20 ਓਵਰਾਂ 'ਚ 163 ਦੌੜਾਂ ਦਾ ਟੀਚਾ ਦਿੱਤਾ | ਮੁੰਬਈ ਵਲੋਂ ਸੌਰਵ ਤਿਵਾੜੀ ਨੇ ਸਭ ਤੋਂ ਜ਼ਿਆਦਾ 42 ਦੌੜਾਂ ਦੀ ਪਾਰੀ ਖੇਡੀ,  ਉਨ੍ਹਾਂ 31 ਗੇਂਦਾਂ 'ਤੇ 3 ਚੌਕੇ ਤੇ 1 ਛੱਕਾ ਲਗਾਇਆ ਅਤੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਡੂ ਪਲੇਸਿਸ ਹੱਥੋਂ ਕੈਚ ਹੋ ਗਏ। ਇਸ ਤੋਂ ਬਾਅਦ ਡੀ ਕਾਕ ਨੇ 20 ਗੇਂਦਾਂ 'ਤੇ 5 ਚੌਕਿਆਂ ਦੀ ਮਦਦ ਨਾਲ 33 ਦੌੜਾਂ ਦੀ ਪਾਰੀ ਖੇਡੀ ਅਤੇ ਵਾਟਸਨ ਹੱਥੋਂ ਕੈਚ ਹੋ ਗਏ। ਪੋਲਾਰਡ 14 ਗੇਂਦਾਂ 'ਤੇ 18 ਦੌੜਾਂ ਬਣਾ ਕੇ ਧੋਨੀ ਹੱਥੋਂ ਕੈਚ ਹੋ ਗਏ। ਸੂਰਿਆ ਕੁਮਾਰ ਯਾਦਵ 17 ਅਤੇ ਕਪਤਾਨ ਰੋਹਿਤ 12 ਦੌੜਾਂ ਬਣਾ ਕੇ ਸੈਮ ਕੁਰਨ ਹੱਥੋਂ ਕੈਚ ਹੋ ਗਏ। ਹਾਰਦਿਕ ਪਾਂਡਿਆ ਨੇ 10 ਗੇਂਦਾਂ 'ਤੇ 14 ਦੌੜਾਂ ਬਣਾਈਆਂ ਤੇ ਡੂ ਪਲੇਸਿਸ ਹੱਥੋਂ ਕੈਚ ਹੋ ਗਏ। ਬੁਮਰਾਹ 5 ਦੌੜਾਂ ਤੇ ਰਾਹੁਲ ਚਾਹਰ 2 ਦੌੜਾਂ ਬਣਾ ਕੇ ਅਜੇਤੂ ਰਹੇ। ਹੋਰ ਖਿਡਾਰੀ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਮੁੰਬਈ ਇੰਡੀਅਨਜ਼ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਉਥੇ ਹੀ ਚੇਨਈ ਵਲੋਂ ਲੁੰਗੀ ਨਿਗਡੀ ਨੇ ਸਭ ਤੋਂ ਵੱਧ 3 ਵਿਕਟਾਂ ਝਟਕਾਈਆਂ। ਦੂਜੇ ਪਾਸੇ ਰਵਿੰਦਰ ਜਡੇਜਾ ਤੇ ਦੀਪਕ ਚਾਹਰ ਨੇ 2-2 ਅਤੇ ਸੈਮ ਕੁਰਨ ਤੇ ਚਾਵਲਾ ਨੇ 1-1 ਵਿਕਟ ਹਾਸਿਲ ਕੀਤੀ। ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰਕਿੰਗਜ਼ ਨੇ 19.2 ਓਵਰਾਂ 'ਚ 5 ਵਿਕਟਾਂ 'ਤੇ 166 ਦੌੜਾਂ ਬਣਾ ਕੇ ਜੇਤੂ ਸ਼ੁਰੂਆਤ ਕੀਤੀ। ਚੇਨਈ ਵਲੋਂ ਅੰਬਾਇਤੀ ਰਾਇਡੂ ਨੇ 48 ਗੇਂਦਾਂ 'ਤੇ 6 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 71 ਦੌੜਾਂ ਬਣਾਈਆਂ। ਉਹ ਰਾਹੁਲ ਚਾਹਰ ਦੀ ਗੇਂਦ 'ਤੇ ਕੈਚ ਹੋ ਗਏ। ਇਸ ਤੋਂ ਬਾਅਦ ਫਾਫ ਡੂ ਪਲੇਸਿਸ ਨੇ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸੈਮ ਕੁਰਨ 6 ਗੇਂਦਾਂ 'ਤੇ 1 ਚੌਕਾ ਤੇ 2 ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾ ਕੇ ਜੇਮਸ ਹੱਥੋਂ ਕੈਚ ਹੋ ਗਏ। ਰਵਿੰਦਰ ਜਡੇਜਾ ਨੇ 5 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾਈਆਂ ਤੇ ਕੁਨਾਲ ਪਾਂਡਿਆ ਹੱਥੋਂ ਆਊਟ ਹੋ ਗਏ। ਸ਼ੇਨ ਵਾਟਸਨ (4) ਬੋਲਟ ਹੱਥੋਂ ਤੇ ਮੁਰਲੀ ਵਿਜੇ (1) ਜੇਮਸ ਪੈਟੀਸਨ ਹੱਥੋਂ ਆਊਟ ਹੋ ਗਏ। ਉਥੇ ਹੀ ਮੁੰਬਈ ਇੰਡੀਅਨਜ਼ ਵਲੋਂ ਟਰੈਂਟ ਬੋਲਟ, ਜੇਮਸ ਪੈਟੀਸਨ, ਜਸਪ੍ਰੀਤ ਬੁਮਰਾਹ, ਕੁਨਾਲ ਪਾਂਡਿਆ, ਰਾਹੁਲ ਚਾਹਰ ਨੇ 1-1 ਵਿਕਟ ਹਾਸਿਲ ਕੀਤੀ।

ਪੰਜਾਬ 'ਚ ਕੋਰੋਨਾ ਨਾਲ 58 ਹੋਰ ਮੌਤਾਂ, 2407 ਨਵੇਂ ਮਾਮਲੇ

ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸੂਬੇ 'ਚ ਕੋਰੋਨਾ ਕਾਰਨ ਅੱਜ 58 ਹੋਰ ਮੌਤਾਂ ਹੋ ਗਈਆਂ, ਉੱਥੇ 1910 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 2407 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 58 ਮੌਤਾਂ 'ਚੋਂ 6 ਜ਼ਿਲ੍ਹਾ ਜਲੰਧਰ, 12 ਲੁਧਿਆਣਾ, 4 ਪਟਿਆਲਾ, 4 ਹੁਸ਼ਿਆਰਪੁਰ, 9 ਅੰਮਿ੍ਤਸਰ, 1 ਗੁਰਦਾਸਪੁਰ, 5 ਬਠਿੰਡਾ, 2 ਫਰੀਦਕੋਟ, 2 ਐਸ.ਏ.ਐਸ. ਨਗਰ, 1 ਕਪੂਰਥਲਾ ਅਤੇ 3 ਪਠਾਨਕੋਟ ਨਾਲ ਸਬੰਧਿਤ ਹਨ | ਅੱਜ ਆਏ 2407 ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 347, ਅੰਮਿ੍ਤਸਰ ਤੋਂ 224, ਹੁਸ਼ਿਆਰਪੁਰ ਤੋਂ 145, ਐਸ.ਏ.ਐਸ ਨਗਰ ਤੋਂ 239, ਜਲੰਧਰ ਤੋਂ 222, ਮੋਗਾ ਤੋਂ 27, ਕਪੂਰਥਲਾ ਤੋਂ 40, ਫ਼ਿਰੋਜ਼ਪੁਰ ਤੋਂ 69, ਸੰਗਰੂਰ ਤੋਂ 58, ਫ਼ਾਜ਼ਿਲਕਾ ਤੋਂ 48, ਬਠਿੰਡਾ ਤੋਂ 82, ਫ਼ਤਹਿਗੜ੍ਹ ਸਾਹਿਬ ਤੋਂ 30, ਰੋਪੜ ਤੋਂ 67, ਮੁਕਤਸਰ ਤੋਂ 65, ਐਸ.ਬੀ.ਐਸ ਨਗਰ ਤੋਂ 73, ਤਰਨਤਾਰਨ ਤੋਂ 42, ਪਟਿਆਲਾ ਤੋਂ 218, ਫ਼ਰੀਦਕੋਟ ਤੋਂ 58, ਪਠਾਨਕੋਟ ਤੋਂ 146, ਮਾਨਸਾ ਤੋਂ 51, ਬਰਨਾਲਾ ਤੋਂ 27 ਅਤੇ ਗੁਰਦਾਸਪੁਰ ਤੋਂ 129 ਮਰੀਜ਼ ਸ਼ਾਮਿਲ ਹਨ¢ ਹੁਣ ਤੱਕ ਕੁੱਲ 70373 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ¢
ਪੰਜਾਬ ਸਮੇਤ 12 ਰਾਜਾਂ 'ਚ ਮੌਤ ਦਰ ਵੱਧ
ਨਵੀਂ ਦਿੱਲੀ, (ਏਜੰਸੀ) ਸਨਿਚਰਵਾਰ ਨੂੰ ਕੇਂਦਰੀ ਕੈਬਨਿਟ ਸਕੱਤਰ ਨੇ ਪੰਜਾਬ ਸਮੇਤ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੋਰੋਨਾ ਮੌਤ ਦਰ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੋਣ 'ਤੇ ਚਿੰਤਾ ਪ੍ਰਗਟਾਈ | ਇਸ ਉੱਚ ਪੱਧਰੀ ਵਰਚੂਅਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਨ੍ਹਾਂ ਸੂਬਿਆਂ ਨੰੂ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਸਮਰੱਥਾ ਦੀ ਸਹੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ | ਇਨ੍ਹਾਂ ਵਿਚ ਪੰਜਾਬ ਸਮੇਤ ਚੰਡੀਗੜ੍ਹ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਓਡੀਸ਼ਾ, ਤੇਲੰਗਾਨਾ, ਕੇਰਲ, ਦਿੱਲੀ ਅਤੇ ਪੱਛਮੀ ਬੰਗਾਲ ਸ਼ਾਮਿਲ ਹਨ |

ਬੰਗਾਲ ਤੇ ਕੇਰਲ ਤੋਂ ਅਲ-ਕਾਇਦਾ ਦੇ 9 ਅੱਤਵਾਦੀ ਗਿ੍ਫ਼ਤਾਰ

ਦਿੱਲੀ ਸਮੇਤ ਕਈ ਸ਼ਹਿਰਾਂ 'ਚ ਧਮਾਕਿਆਂ ਦੀ ਸੀ ਯੋਜਨਾ ਨਵੀਂ ਦਿੱਲੀ, ਕੋਲਕਾਤਾ 19 ਸਤੰਬਰ (ਏਜੰਸੀ, ਰਣਜੀਤ ਸਿੰਘ ਲੁਧਿਆਣਵੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਅੱਤਵਾਦੀਆਂ ਖ਼ਿਲਾਫ਼ ...

ਪੂਰੀ ਖ਼ਬਰ »

ਰਾਜੌਰੀ ਤੋਂ 3 ਅੱਤਵਾਦੀ ਭਾਰੀ ਅਸਲ੍ਹੇ ਤੇ ਨਕਦੀ ਸਮੇਤ ਗਿ੍ਫ਼ਤਾਰ

ਸ੍ਰੀਨਗਰ, 19 ਸਤੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁਲਵਾਮਾ ਜ਼ਿਲਿ੍ਹਆਂ ਭਾਰੀ ਅਸਲ੍ਹੇ ਸਮੇਤ 5 ਸਰਗਰਮ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਮੁਤਾਬਿਕ ਫੌਜ ਅਤੇ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਰਾਜੌਰੀ ਦੇ ਗੁਜਰਾਂਵਾਲਾ ਇਲਾਕੇ ...

ਪੂਰੀ ਖ਼ਬਰ »

ਗਿ੍ਫ਼ਤਾਰ ਪੱਤਰਕਾਰ ਰਾਜੀਵ ਸ਼ਰਮਾ ਚੀਨ ਨੂੰ ਦੇ ਰਿਹਾ ਸੀ ਸਰਹੱਦੀ ਰਣਨੀਤੀ ਬਾਰੇ ਜਾਣਕਾਰੀ-ਦਿੱਲੀ ਪੁਲਿਸ

ਹਰੇਕ ਜਾਣਕਾਰੀ ਦੇ ਮਿਲਦੇ ਸਨ 1000 ਅਮਰੀਕੀ ਡਾਲਰ ਨਵੀਂ ਦਿੱਲੀ, 19 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਸਨਿਚਰਵਾਰ ਨੂੰ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ ਆਜ਼ਾਦ ਪੱਤਰਕਾਰ ਰਾਜੀਵ ਸ਼ਰਮਾ ਭਾਰਤ ਦੀ ਸਰਹੱਦੀ ਰਣਨੀਤੀ ਅਤੇ ਸੈਨਾ ਦਾ ਤਾਇਨਾਤੀ ਸਬੰਧੀ ...

ਪੂਰੀ ਖ਼ਬਰ »

ਸੱਚਖੰਡ ਬੋਰਡ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਦਾ ਦਿਹਾਂਤ

ਹਰਸਾ ਛੀਨਾ, 19 ਸਤੰਬਰ (ਕੜਿਆਲ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਦਾ ਅੱਜ ਲੰਬੀ ਬਿਮਾਰੀ ਉਪੰਰਤ ਦਿਹਾਂਤ ਹੋ ਗਿਆ | ਸਵ. ਤਾਰਾ ਸਿੰਘ ਪਿਛਲੇ ਇਕ ਮਹੀਨੇ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਜ਼ੇਰੇ ਇਲਾਜ ਸਨ | ਉਨ੍ਹਾਂ ਦਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX