ਤਾਜਾ ਖ਼ਬਰਾਂ


ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ਲਈ ਲੰਗਰ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ ਸ਼੍ਰੋਮਣੀ ਕਮੇਟੀ- ਭਾਈ ਲੌਂਗੋਵਾਲ
. . .  8 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਭਾਰਤ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ 'ਚ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਦੇ...
ਭਗਤ ਨਾਮਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਘੁਮਾਣ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਚ ਚੱਲ ਰਹੇ ਹਨ ਧਾਰਮਿਕ ਸਮਾਗਮ
. . .  13 minutes ago
ਘੁਮਾਣ, 25 ਨਵੰਬਰ (ਬਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ। ਘੁਮਾਣ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਕਿਤਾਬ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰਿਲੀਜ਼
. . .  18 minutes ago
ਨਵੀਂ ਦਿੱਲੀ, 25 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਇਕ ਕਿਤਾਬ ਨੂੰ ਰਿਲੀਜ਼ ਕੀਤੀ। ਇਸ ਕਿਤਾਬ ਨੂੰ ਕਿਰਪਾਲ...
ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨ ਦਿੱਲੀ ਲਈ ਹੋਏ ਰਵਾਨਾ
. . .  27 minutes ago
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੰਗੂਧੌਣ ਬਠਿੰਡਾ ਰੋਡ ਵਿਖੇ...
ਕੱਲ੍ਹ ਨੂੰ ਰਹੇਗਾ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ
. . .  30 minutes ago
ਬੁਢਲਾਡਾ, 25 ਨਵੰਬਰ (ਸਵਰਨ ਸਿੰਘ ਰਾਹੀ)- 26 ਨਵੰਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ...
ਅਹਿਮਦ ਪਟੇਲ ਦੇ ਦਿਹਾਂਤ 'ਤੇ ਨਵਜੋਤ ਸਿੱਧੂ ਵਲੋਂ ਦੁੱਖ ਦਾ ਪ੍ਰਗਟਾਵਾ
. . .  34 minutes ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਾਂਗਰਸ ਦੇ ਦਿੱਗਜ ਨੇਤਾ ਅਹਿਮਦ ਪਟੇਲ ਦੇ ਦਿਹਾਂਤ 'ਤੇ ਪੰਜਾਬ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਪੁਲਿਸ ਵਲੋਂ ਪਾਣੀ ਬੁਛਾੜਾਂ ਕੀਤੇ ਜਾਣ ਦੇ ਬਾਵਜੂਦ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਪੰਜਾਬ ਦੇ ਕਿਸਾਨ
. . .  26 minutes ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ 'ਚ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਹਰਿਆਣਾ ਪੁਲਿਸ...
ਆਦਮਪੁਰ 'ਚ ਦੋ ਨਕਾਬਪੋਸ਼ਾਂ ਵਲੋਂ ਸਲੂਨ 'ਚ ਹਮਲਾ, ਇਕ ਦੀ ਮੌਤ
. . .  53 minutes ago
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਜਲੰਧਰ ਦੇ ਕਸਬਾ 'ਚ ਆਦਮਪੁਰ ਟਰੱਕ ਯੂਨੀਅਨ ਦੇ ਸਾਹਮਣੇ ਚੱਠਾ ਕੰਪਲੈਕਸ 'ਚ ਇਕ ਸਲੂਨ 'ਚ ਅੱਜ ਦੋ ਨਕਾਬਪੋਸ਼ ਬੰਦਿਆਂ ਵਲੋਂ ਹਮਲਾ ਕਰ ਦਿੱਤਾ...
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ
. . .  57 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ...
ਖ਼ਰਾਬ ਮੌਸਮ ਅਤੇ ਠੰਢ ਦੇ ਬਾਵਜੂਦ ਸੂਬਾ ਪ੍ਰਧਾਨ ਡਾ. ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪਾਏ ਦਿੱਲੀ ਵੱਲ ਚਾਲੇ
. . .  about 1 hour ago
ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਇੱਥੇ ਖ਼ਰਾਬ ਮੌਸਮ ਅਤੇ ਭਾਰੀ ਠੰਢ ਦੇ ਬਾਵਜੂਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ 'ਦਿੱਲੀ ਚੱਲੋ' ਸੰਘਰਸ਼ ਤਹਿਤ...
ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੋਕੇ ਪੰਜਾਬ ਦੇ ਕਿਸਾਨ
. . .  about 1 hour ago
ਰਾਜਪੁਰਾ, 25 ਨਵੰਬਰ (ਰਣਜੀਤ ਸਿੰਘ)- ਰਾਜਪੁਰਾ-ਅੰਬਾਲਾ ਜੀ. ਡੀ. 'ਤੇ ਰੋਡ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਬੈਰੀਕੇਟਿੰਗ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ...
ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸੰਸਥਾਵਾਂ ਨੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਦਿੱਲੀ ਲਈ ਕੀਤਾ ਰਵਾਨਾ
. . .  about 1 hour ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਦਿੱਲੀ ਧਰਨੇ 'ਤੇ ਜਾ ਰਹੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਰਵਾਨਾ ਕੀਤਾ ਗਿਆ...
ਕੋਰੋਨਾ ਕਾਰਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਸ਼ਹਿਰਾਂ 'ਚ ਲੱਗੇਗਾ ਨਾਈਟ ਕਰਫ਼ਿਊ
. . .  about 1 hour ago
ਚੰਡੀਗੜ੍ਹ, 25 ਨਵੰਬਰ- ਸੂਬੇ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ 'ਚ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਫ਼ੈਸਲੇ ਮੁਤਾਬਕ ਪਹਿਲੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ, ਕਿਸਾਨੀ ਅੰਦੋਲਨ ਦੀ ਕੀਤੀ ਹਿਮਾਇਤ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਸੀ. ਬੋਕਾਡੀਆ ਵਲੋਂ ਬਣਾਈ ਜਾ ਰਹੀ ਫ਼ਿਲਮ 'ਭੂਤ ਅੰਕਲ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਹੋ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
. . .  about 2 hours ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਹਰਿਆਣਾ ਪੁਲਿਸ ਵਲੋਂ...
ਹਰਿਆਣਾ ਪੁਲਿਸ ਨੇ ਸ਼ੁਤਰਾਣਾ ਨੇੜੇ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਕੀਤਾ ਸੀਲ
. . .  about 2 hours ago
ਸ਼ੁਤਰਾਣਾ, 25 ਨਵੰਬਰ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦਿਆਂ...
ਕਿਸਾਨ ਦੇ 'ਦਿੱਲੀ ਚੱਲੋ' ਪ੍ਰੋਗਰਾਮ ਕਾਰਨ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਪੰਜਾਬ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
. . .  about 2 hours ago
ਚੰਡੀਗੜ੍ਹ, 25 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਰਾਹੀਂ ਪੰਜਾਬ ਆਉਣ/ਜਾਣ ਵਾਲੇ...
ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਅੰਮ੍ਰਿਤਸਰ, 25 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਹਨ, ਜਿੱਥੇ ਕਿ...
ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਮੀਟਿੰਗ
. . .  about 3 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ 'ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ...
ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਪਾਏ ਚਾਲੇ
. . .  about 3 hours ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਦਿੱਲੀ ਨੂੰ ਚਾਲੇ ਦਿੱਤੇ ਗਏ ਹਨ। ਇਸੇ ਦੇ ਤਹਿਤ ਅੱਜ ਅਟਾਰੀ ਬਲਾਕ...
ਐਨ. ਡੀ. ਏ. ਦੇ ਉਮੀਦਵਾਰ ਵਿਜੇ ਸਿਨਹਾ ਬਣੇ ਬਿਹਾਰ ਵਿਧਾਨ ਸਭਾ ਦੇ ਸਪੀਕਰ
. . .  about 3 hours ago
ਪਟਨਾ, 25 ਨਵੰਬਰ- ਬਿਹਾਰ ਵਿਧਾਨ ਸਭਾ ਦੇ ਸਪੀਕਰ ਦੀ ਚੋਣ 'ਚ ਐਨ. ਡੀ. ਏ. ਦੀ ਜਿੱਤ ਹੋਈ ਹੈ। ਅੱਜ ਵਿਧਾਨ ਸਭਾ 'ਚ ਹੰਗਾਮੇ ਦੌਰਾਨ ਸਪੀਕਰ ਦੇ ਅਹੁਦੇ ਦੀ ਚੋਣ ਹੋਈ ਅਤੇ ਐਨ. ਡੀ. ਏ. ਦੇ ਉਮੀਦਵਾਰ...
ਜਮਹੂਰੀ ਕਿਸਾਨ ਸਭਾ ਵਲੋਂ ਦਿੱਲੀ ਘੇਰਨ ਲਈ ਓਠੀਆਂ ਤੋਂ ਕਿਸਾਨਾਂ ਦਾ ਜਥਾ ਰਵਾਨਾ
. . .  about 3 hours ago
ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਤੈਅ ਕੀਤੇ ਗਏ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਅੱਜ ਜਮਹੂਰੀ...
ਹਰਿਆਣਾ ਪੁਲਿਸ ਨੇ ਡੱਬਵਾਲੀ ਵਿਖੇ ਕੀਤੀ ਨਾਕਾਬੰਦੀ, ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਤਿਆਰੀ
. . .  about 3 hours ago
ਬਠਿੰਡਾ, 25 ਨਵੰਬਰ (ਨਾਇਬ ਸਿੱਧੂ)- ਹਰਿਆਣਾ ਦੀ ਪੁਲਿਸ ਨੇ ਪੰਜਾਬ ਹਰਿਆਣਾ ਸਰਹੱਦ 'ਤੇ ਡੱਬਵਾਲੀ ਵਿਖੇ ਬੈਰੀਕੇਟਿੰਗ ਕਰਕੇ ਨਾਕਾਬੰਦੀ ਕੀਤੀ ਹੈ ਅਤੇ ਪੁਲਿਸ ਵਲੋਂ ਪੰਜਾਬ ਤੋਂ ਦਿੱਲੀ ਕਰਨ ਵਾਲੇ...
ਰਾਹੁਲ ਗਾਂਧੀ ਨੇ ਤਰੁਣ ਗੋਗੋਈ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਗੁਹਾਟੀ, 25 ਨਵੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਤਰੁਣ ਗੋਗੋਈ ਨੂੰ ਗੁਹਾਟੀ ਵਿਖੇ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ...
ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਮੁੱਖ ਸੜਕ 'ਤੇ ਰੱਖੇ ਵੱਡੇ-ਵੱਡੇ ਪੱਥਰ
. . .  about 4 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਨਜ਼ਰ ਆ ਰਹੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। --ਲਾਸਕੀ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਦਾਣਾ ਮੰਡੀ ਬਟਾਲਾ 'ਚ ਬਾਸਮਤੀ ਦੀ 1509 ਕਿਸਮ ਦੀ ਆਮਦ ਜ਼ੋਰਾਂ 'ਤੇ, ਪਿਛਲੇ ਸਾਲ ਨਾਲੋਂ ਰੇਟ ਘੱਟ-ਕਿਸਾਨ

ਬਟਾਲਾ, 19 ਸਤੰਬਰ (ਕਾਹਲੋਂ)-ਬਟਾਲਾ ਦਾਣਾ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ | ਮੰਡੀ 'ਚ ਰੌਣਕਾਂ ਲੱਗ ਗਈਆਂ ਹਨ | ਅਗੇਤੀ ਕਿਸਮ 1509, ਜਿਸ ਨੂੰ ਬਾਸਮਤੀ ਦਾ ਸੁਧਰਿਆ ਹੋਇਆ ਰੂਪ ਵੀ ਕਿਹਾ ਜਾਂਦਾ ਹੈ, ਦੀ ਭਰਪੂਰ ਫਸਲ ਮੰਡੀ ਵਿਚ ਪਹੁੰਚ ਚੁੱਕੀ ਹੈ | ਭਾਵੇਂ ਕਿ ਪਿਛਲੇ ਦਿਨੀਂ ਸ਼ੈਲਰਾਂ ਦੀ ਹੜਤਾਲ ਕਾਰਨ 17 ਸਤੰਬਰ ਤੋਂ ਹੀ ਖਰੀਦ ਸੰਭਲ ਹੋ ਸਕੀ, ਪਰ 1509 ਦੀ ਵੱਡੀ ਮਾਤਰਾ ਵਿਚ ਮੰਡੀ 'ਚ ਫਸਲ ਪਹੁੰਚਣ ਨਾਲ ਪ੍ਰਾਈਵੇਟ ਖਰੀਦਦਾਰ ਖੁਸ਼ ਅਤੇ ਕਿਸਾਨ ਨਰਾਜ਼ ਨਜ਼ਰ ਆਇਆ | ਮੰਡੀ 'ਚ ਪਹੁੰਚੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਆਪਣੇ ਦੁੱਖੜੇ ਸੁਣਾਏ | ਕੀ ਕਹਿਣਾ ਹੈ ਕਿਸਾਨਾਂ ਦਾ :-
ਬੇਮੌਸਮੀ ਬਰਸਾਤ ਨਾਲ ਝਾੜ ਘਟਿਆ, ਉੱਤੋਂ ਖਰੀਦਦਾਰਾਂ ਨੇ ਵੀ ਮਨਮਰਜ਼ੀ ਦਾ ਰੇਟ ਲਗਾਇਆ
ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਰੰਗੀਲਪੁਰ ਤੋਂ ਪਹੁੰਚੇ ਕਿਸਾਨ ਤਰਲੋਕ ਸਿੰਘ ਦਾ ਕਹਿਣਾ ਹੈ ਕਿ ਬਟਾਲਾ ਮੰਡੀ 'ਚ ਅੰਮਿ੍ਤਸਰ ਨਾਲੋਂ ਰੇਟ ਵੱਧ ਹੋਣ ਕਰ ਕੇ ਇੱਥੇ ਆਏ ਹਾਂ | ਅੰਮਿ੍ਤਸਰ 18-19 ਸੌ ਰੇਟ ਲੱਗ ਰਿਹਾ ਹੈ ਅਤੇ ਬਟਾਲਾ ਅੱਜ 2175 ਰੁਪਏ ਰੇਟ ਪ੍ਰਤੀ ਕੁਇੰਟਲ ਰੇਟ 1509 ਦਾ ਲੱਗਾ ਹੈ | ਰੇਟ ਪਿਛਲੇ ਸਾਲ ਨਾਲੋਂ ਘੱਟ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੇ ਇਸ ਦਾ ਕਾਰਨ ਸਰਕਾਰਾਂ ਦਾ ਆਪਸ ਵਿਚ ਮਿਲੀਆਂ ਹੋਈਆਂ ਦੱਸਿਆ |
ਮੰਡੀਕਰਨ ਤੋੜਨ ਨਾਲ ਕਿਸਾਨ ਨੂੰ ਨੁਕਸਾਨ ਹੋਊ
ਪਿੰਡ ਕਿਲ੍ਹਾ ਦੇਸਾ ਸਿੰਘ ਦੇ ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਆਰਡੀਨੈਂਸ ਬਿੱਲ ਕਿਸਾਨ ਵਿਰੋਧੀ ਹੈ | ਬਿੱਲ ਨੂੰ ਪਾਸ ਕਰਨ ਦਾ ਮੁੱਖ ਦੋਸ਼ੀ ਮੋਦੀ ਹੀ ਹੈ | ਮੰਡੀਕਰਨ ਤੋੜਨ ਨਾਲ ਜੱਟਾਂ ਨੂੰ ਨੁਕਸਾਨ ਸਹਿਣਾ ਪਵੇਗਾ | ਜੱਟ ਤੇ ਆੜ੍ਹਤੀ ਦਾ ਨਹੁ-ਮਾਸ ਦਾ ਰਿਸ਼ਤਾ ਵੀ ਖਤਮ ਹੋ ਜਾਓ |
ਜੇ 1509 ਕਿਸਮ ਦਾ ਇਹ ਹਾਲ ਹੈ ਤਾਂ ਬਾਕੀਆਂ ਦਾ ਕੀ ਬਣੂੰ
ਕਿਸਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਨਜ਼ਰ ਆਉਣ ਲੱਗ ਪਿਆ ਹੈ ਕਿ ਜਿਮੀਂਦਾਰ ਦਾ ਲੁੱਟ-ਖਸੁੱਟ ਸ਼ੁਰੂ ਹੋ ਗਈ ਹੈ | ਖਰੀਦਦਾਰ ਫਸਲ ਨੂੰ ਖਰੀਦਣਾ ਹੀ ਨਹੀਂ ਚਾਹੁੰਦਾ | ਇਹ ਬਿੱਲ ਪਾਸ ਹੀ ਨਹੀਂ ਸੀ ਹੋਣਾ ਚਾਹੀਦਾ | ਜੇ 1509 ਦਾ ਇਹ ਹਾਲ ਹੈ ਤਾਂ ਬਾਕੀ ਫਸਲ ਦਾ ਕੀ ਬਣੂੰ |
ਸੰਨੀ ਦਿਓਲ ਨੂੰ ਵੋਟ ਪਾ ਕੇ ਕਿਸਾਨਾਂ ਦੇ ਹੱਕ 'ਚ ਬੋਲਣ ਲਈ ਭੇਜਿਆ
ਗੁਰਦਾਸਪੁਰ ਦੇ ਕਿਸਾਨ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਵੋਟਾਂ ਪਾ ਕੇ ਪਾਰਲੀਮੈਂਟ 'ਚ ਇਸ ਕਰ ਕੇ ਭੇਜਿਆ ਸੀ ਕਿ ਉਹ ਉਥੇ ਕਿਸਾਨ ਵਿਰੋਧੀ ਮੋਦੀ ਸਰਕਾਰ ਵਿਚ ਜਾ ਕੇ ਕਿਸਾਨਾਂ ਦੇ ਹੱਕ ਦੀ ਗੱਲ ਕਰੇਗਾ, ਪ੍ਰੰਤੂ ਉਸ ਨੇ ਆਰਡੀਨੈਂਸ ਦੇ ਹੱਕ ਵਿਚ ਵੋਟ ਪਾ ਕੇ ਦੱਸ ਦਿੱਤਾ ਕਿ ਉਹ ਕਿਸਾਨ ਵਿਰੋਧੀ ਹੈ |
ਆਰਡੀਨੈਂਸ ਨਾਲ ਕਿਸਾਨ, ਆੜ੍ਹਤੀਆ ਅਤੇ ਉਸ 'ਤੇ ਨਿਰਭਰ ਮਜ਼ਦੂਰ ਵੀ ਰੁਲੂ
ਆੜ੍ਹਤੀ ਬੂਟਾ ਸਿੰਘ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਅਲੱਗ-ਥਲੱਗ ਕਰਨ 'ਤੇ ਤੁਲੀ ਹੋਈ ਹੈ | ਜਿਮੀਂਦਾਰ, ਆੜ੍ਹਤੀ ਅਤੇ ਮਜ਼ਦੂਰ ਤਿੰਨੇ ਹੀ ਲੀਹੋ ਲੱਥ ਜਾਣਗੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ 5-7 ਪ੍ਰਕਾਰ ਦੀ ਫਸਲ ਆ ਜਾਂਦੀ ਹੈ, ਫਿਲਹਾਲ ਪ੍ਰਾਈਵੇਟ ਖਰੀਦਦਾਰ ਹੀ ਫਸਲ ਚੁੱਕ ਰਹੇ ਹਨ, ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ | ਉਨ੍ਹਾਂ ਨੇ ਇਹ ਵੀ ਕਿਹਾ ਕਿ 1509 ਅਤੇ ਆਈ.ਆਰ. 8 ਝੋਨੇ ਨੂੰ ਸਰਕਾਰੀ ਏਜੰਸੀਆਂ ਨਹੀਂ ਖਰੀਦਦੀਆਂ, ਸਿਰਫ ਪਰਮਲ ਹੀ ਸਰਕਾਰੀ ਏਜੰਸੀਆਂ ਵਲੋਂ ਖਰੀਦੀ ਜਾਂਦੀ ਹੈ | ਉਨ੍ਹਾਂ ਨੇ ਆਰਡੀਨੈਂਸ ਖਿਲਾਫ਼ ਬੋਲਦਿਆਂ ਕਿਹਾ ਕਿ ਜਿਮੀਂਦਾਰ ਧਰਨੇ ਮਾਰ-ਮਾਰ ਕੇ ਕਮਲੇ ਹੋ ਗਏ, ਅਸੀਂ ਹੈਰਾਨ ਹਾਂ ਕਿ ਮੋਦੀ ਸਰਕਾਰ ਏਨੀ ਨਿਰਮੋਹੀ ਹੋ ਗਈ ਕਿ ਜਿਸ ਨੂੰ ਕਿਸਾਨਾਂ ਦਾ ਦਰਦ ਮਹਿਸੂਸ ਨਹੀਂ ਹੋਇਆ | ਮੰਡੀਆਂ 'ਚ ਜਿਮੀਂਦਾਰ, ਮਜ਼ਦੂਰ, ਮੁਨੀਮ ਸਭ ਵਿਹਲੇ ਹੋ ਜਾਣਗੇ | ਆੜ੍ਹਤੀਆਂ ਵਲੋਂ ਪਹਿਲਾਂ ਬੈਂਕਾਂ ਤੋਂ ਕਰਜ਼ਾ ਲਿਆ, ਫਿਰ ਜਿਮੀਂਦਾਰਾਂ ਦੀ ਲੋੜ ਪੂਰੀ ਕੀਤੀ ਅਤੇ ਆਰਡੀਨੈਂਸ ਦੇ ਨੋਟੀਫਿਕੇਸ਼ਨ ਤੋਂ ਬਾਅਦ ਸਭ ਕੁਝ ਧਰਿਆ-ਧਰਾਇਆ ਰਹਿ ਜਾਵੇਗਾ |

ਨੌਜਵਾਨ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ

ਭੈਣੀ ਮੀਆਂ ਖਾਂ, 19 ਸਤੰਬਰ (ਜਸਬੀਰ ਸਿੰਘ)-ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਗੁਨੋਪੁਰ ਦੇ ਇਕ ਜਿੰਮ ਉੱਪਰ ਪਹੁੰਚੇ ਨੌਜਵਾਨ ਉੱਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿੱਥੇ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ | ਸਰਕਾਰੀ ...

ਪੂਰੀ ਖ਼ਬਰ »

ਬੀਬੀ ਬਾਦਲ ਦੇ ਅਸਤੀਫ਼ੇ ਨੇ ਸਿੱਧ ਕੀਤਾ ਕਿ ਅਕਾਲੀ ਦਲ ਕਿਸਾਨਾਂ ਦੀ ਅਸਲ ਹਿਤੈਸ਼ੀ-ਰਾਜਨਬੀਰ ਘੁਮਾਣ

ਬਟਾਲਾ, 19 ਸਤੰਬਰ (ਕਾਹਲੋਂ)-ਕੁਰਬਾਨੀਆਂ ਤੋਂ ਬਾਅਦ ਹੋਂਦ 'ਚ ਆਈ ਅਤੇ ਸੂਬੇ ਸਮੇਤ ਕਿਸਾਨਾਂ ਦੀ ਗੱਲ ਕਰਦੀ ਆ ਰਹੀ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦੇ ਖਿਲਾਫ ਆਪਣੀ ਕੁਰਸੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ, ਇਕ ਦੀ ਹੋਈ ਮੌਤ-ਕੁੱਲ ਮੌਤਾਂ ਦੀ ਗਿਣਤੀ 107

ਗੁਰਦਾਸਪੁਰ, 19 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਇਸ ਨੂੰ ਲੈ ਕੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਟੈਸਟ ਕੀਤੇ ਜਾ ਰਹੇ ਹਨ ...

ਪੂਰੀ ਖ਼ਬਰ »

ਹੁਣ ਬਿਨਾਂ ਆਈਲਟਸ ਤੋਂ ਵੀ ਆਸਟ੍ਰੇਲੀਆ ਜਾ ਸਕਦੇ ਹਨ ਵਿਦਿਆਰਥੀ-ਗੁਰਮਨਜੀਤ ਸਿੰਘ ਚਾਹਲ

ਗੁਰਦਾਸਪੁਰ, 19 ਸਤੰਬਰ (ਆਰਿਫ਼)-ਪਿਛਲੇ ਲੰਮੇ ਸਮੇਂ ਤੋਂ ਗੁਰਦਾਸਪੁਰ ਅੰਦਰ ਵਿਦਿਆਰਥੀਆਂ ਦੇ ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਨੰੂ ਸਾਕਾਰ ਕਰ ਰਹੀ ਸੰਸਥਾ ਡਬਲਯੂ.ਡਬਲਯੂ.ਈ.ਸੀ ਵਲੋਂ ਅੱਜ ਦੇ ਹਾਲਾਤਾਂ ਨੰੂ ਮੁੱਖ ਰੱਖਦੇ ਹੋਏ ਐਲਾਨ ਕੀਤਾ ਹੈ ਕਿ ਹੁਣ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਗੁਰਦਾਸਪੁਰ, 19 ਸਤੰਬਰ (ਆਲਮਬੀਰ ਸਿੰਘ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਏ.ਐਸ.ਆਈ ਸ਼ਿੰਦਾ ਮਸੀਹ ਨੇ ਦੱਸਿਆ ਕਿ ਕਿਸੇ ਖ਼ਾਸ ਮੁਖ਼ਬਰ ਦੀ ਇਤਲਾਹ 'ਤੇ ਜਦੋਂ ਪੁਲਿਸ ਨੇ ਸਵਿੰਦਰ ਮਸੀਹ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ 'ਚ ਗੰਦਗੀ ਫੈਲਾਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਹੋਵੇਗਾ ਜ਼ੁਰਮਾਨਾ-ਈ.ਓ. ਭੁਪਿੰਦਰ ਸਿੰਘ

ਫਤਹਿਗੜ੍ਹ ਚੂੜੀਆਂ, 19 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਨਗਰ ਕੌਾਸਲ ਦੇ ਕਾਰਜ ਸਾਧਕ ਭੁਪਿੰਦਰ ਸਿੰਘ ਦਾਲਮ ਨੇ ਕਿਹਾ ਕਿ ਸ਼ਹਿਰ ਵਿਚ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ, ਹਸਪਤਾਲਾਂ, ਮੈਰਿਜ਼ ਪੈਲੇਸਾਂ, ਰੈਸਟੋਰੈਂਟਾਂ ਅਤੇ ਆਮ ਲੋਕਾਂ ਨੂੰ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬੰਦਾ ਸਿੰਘ ਯਾਦਗਾਰੀ ਜੋੜ ਮੇਲਾ ਮਨਾਇਆ

ਤਿੱਬੜ, 19 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਨਜ਼ਦੀਕੀ ਪਿੰਡ ਰੋੜਾਂਵਾਲੀ ਵਿਖੇ ਹਰੇਕ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲਾ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਸਦਕਾ ਸੰਖੇਪਕ ਰੂਪ ਵਿਚ ਕੇਵਲ ਇਕ ਦਿਨਾਂ ਹੀ ਮਨਾਇਆ ਗਿਆ | ਸ਼ਹੀਦ ਬਾਬਾ ਧੰਨਾ ਸਿੰਘ ਦੀ ਯਾਦ ...

ਪੂਰੀ ਖ਼ਬਰ »

ਬੀਬਾ ਬਾਦਲ ਨੇ ਰਾਜ ਗੱਦੀ ਨੂੰ ਲੱਤ ਮਾਰ ਕੇ ਵਿਰੋਧੀ ਕੀਤੇ ਹੱਕੇ ਬੱਕੇ-ਅਕਾਲੀ ਆਗੂ

ਪੁਰਾਣਾ ਸ਼ਾਲਾ, 19 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ)-ਮੋਦੀ ਸਰਕਾਰ ਵਲੋਂ ਕਿਸਾਨੀ 'ਤੇ ਥੋਪੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਡਟਵਾਂ ਵਿਰੋਧ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਰਾਜ ਗੱਦੀ ਨੂੰ ਲੱਤ ਮਾਰ ਦੇਣ ਦਾ ਪੰਜਾਬ ਦੀ ਕਿਸਾਨੀ ਦੇ ਹੱਕ 'ਚ ...

ਪੂਰੀ ਖ਼ਬਰ »

ਕੇ.ਡੀ.ਹਸਪਤਾਲ ਨੇ ਪਲਸ ਆਕਸੀਮੀਟਰ ਬੈਂਕ ਖੋਲਿ੍ਹਆ

ਗੁਰਦਾਸਪੁਰ, 19 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਰੇਲਵੇ ਰੋਡ 'ਤੇ ਸਥਿਤ ਅੱਖਾਂ ਦਾ ਮਸ਼ਹੂਰ ਕੇ.ਡੀ.ਹਸਪਤਾਲ ਵਲੋਂ ਕੋਰੋਨਾ ਮਹਾਂਮਾਰੀ ਨੰੂ ਦੇਖਦੇ ਹੋਏ ਆਕਸੀਜਨ ਦਾ ਲੈਵਲ ਅਤੇ ਪਲਸ ਚੈੱਕ ਕਰਨ ਲਈ ਪਲਸ ਆਕਸੀਮੀਟਰ ਬੈਂਕ ਖੋਲਿ੍ਹਆ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬਿਜਲੀ ਦੀਆਂ ਵਧੀਆ ਸੇਵਾਵਾਂ ਦੇਣ ਬਦਲੇ ਉਪ ਮੰਡਲ ਅਫ਼ਸਰ ਦਾ ਸਨਮਾਨ

ਦੋਰਾਂਗਲਾ, 19 ਸਤੰਬਰ (ਚੱਕਰਾਜਾ)-ਪਾਵਰਕਾਮ ਸਬ-ਡਵੀਜ਼ਨ ਦੋਰਾਂਗਲਾ ਦੇ ਸਮੂਹ ਸਟਾਫ਼ ਵਲੋਂ ਗਰਮੀ ਦੇ ਮੌਸਮ ਤੋਂ ਪਹਿਲਾਂ ਲਾਈਨਾਂ ਦੀ ਸਹੀ ਮੁਰੰਮਤ ਕਰਨ ਕਰਕੇ ਇਸ ਵਾਰ ਘਰਾਂ ਅਤੇ ਟਿਊਬਵੈੱਲਾਂ ਦੀ ਨਿਰਵਿਘਨ ਦਿੱਤੀ ਸਪਲਾਈ ਨੰੂ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ...

ਪੂਰੀ ਖ਼ਬਰ »

ਪਸ਼ੂ ਪਾਲਕਾਂ ਨੰੂ ਨਵੇਂ ਸ਼ੈੱਡਾਂ ਦੀ ਸਕੀਮ ਤਹਿਤ ਫ਼ਰਜ਼ੀ ਪਸ਼ੂ ਦਿਖਾ ਰਹੇ ਨੇ ਲਾਭਪਾਤਰੀ

ਤਿੱਬੜ, 19 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਰਾਜ ਵਿਚਲੇ ਕਿਸਾਨਾਂ ਅਤੇ ਖ਼ਾਸ ਕਰਕੇ ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਤਹਿਤ ਮਗਨਰੇਗਾ ਸਕੀਮ ਰਾਹੀਂ ਪਸ਼ੂਆਂ ਦੀ ਸਾਂਭ ...

ਪੂਰੀ ਖ਼ਬਰ »

ਦੇਸ਼ ਦੀ ਤਰੱਕੀ ਲਈ ਕਿਸਾਨਾਂ ਦਾ ਆਰਥਿਕ ਪੱਖੋਂ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ-ਲੋਧੀਪੁਰੀਆ

ਗੁਰਦਾਸਪੁਰ, 19 ਸਤੰਬਰ (ਸੁਖਵੀਰ ਸਿੰਘ ਸੈਣੀ)-ਦੇਸ਼ ਦਾ ਕੋਈ ਵੀ ਨਾਗਰਿਕ ਜੋ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਹੈ, ਉਹ ਕਿਸਾਨ ਕਹਾਉਂਦਾ ਹੈ ਅਤੇ ਉਸ ਕਿਸਾਨ ਨੰੂ ਅੰਨਦਾਤਾ ਵੀ ਕਿਹਾ ਜਾਂਦਾ ਹੈ | ਪਰ ਹੁਣ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਡੀਨੈਂਸਾਂ ਨਾਲ ਕਿਸਾਨ ...

ਪੂਰੀ ਖ਼ਬਰ »

ਪਿੰਡ ਹਰਦੋ ਬਥਵਾਲਾ ਵਿਖੇ ਇਕ ਘਰ 'ਚ ਚੋਰੀ

ਗੁਰਦਾਸਪੁਰ, 19 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਹਰਦੋ ਬਥਵਾਲਾ ਵਿਖੇ ਪੈਂਦੇ ਵਾਹਿਗੁਰੂ ਨਗਰ ਵਿਖੇ ਚੋਰਾਂ ਵਲੋਂ ਇਕ ਘਰ ਵਿਚ ਚੋਰੀ ਦੀ ਘਟਨਾ ਨੰੂ ਅੰਜਾਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅਮਰ ਨਾਥ ਪੁੱਤਰ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ

ਗੁਰਦਾਸਪੁਰ, 19 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦੀ ਮੀਟਿੰਗ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਾਵਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਆਗੂ ਰਘਬੀਰ ਸਿੰਘ ਪਕੀਵਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਡਰੋ ਨਾ, ਇਸ ਦਾ ਪ੍ਰਹੇਜ਼ ਕਰੋ-ਡਾ: ਭਾਰਤ ਭੂਸ਼ਣ

ਪੁਰਾਣਾ ਸ਼ਾਲਾ, 19 ਸਤੰਬਰ (ਅਸ਼ੋਕ ਸ਼ਰਮਾ)-ਸੀਨੀਅਰ ਮੈਡੀਕਲ ਅਫ਼ਸਰ ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸ਼ਾਲਾ 'ਚ ਡਾ: ਭਾਰਤ ਭੂਸ਼ਣ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਡਰਨ ਦੀ ਲੋੜ ਨਹੀਂ, ਇਸ ਦਾ ਪ੍ਰਹੇਜ ਕਰਨ 'ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ-ਬੈਂਸ/ਨੰਗਲ ਡਾਲਾ

ਦੋਰਾਂਗਲਾ, 19 ਸਤੰਬਰ (ਚੱਕਰਾਜਾ)-ਕਿਸਾਨ ਵਿਰੋਧੀ ਆਰਡੀਨੈਂਸ ਦੇ ਵਿਰੋਧ ਵਿਚ ਕਿਸਾਨਾਂ ਨਾਲ ਖੜ੍ਹ ਕੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿਥੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ, ਉੱਥੇ ਹੀ ਹਰਸਿਮਰਤ ਕੌਰ ਬਾਦਲ ਵਲੋਂ ਵੀ ...

ਪੂਰੀ ਖ਼ਬਰ »

ਸ੍ਰੀ ਅਦਵੈਤ ਸਕੂਲ ਦੇ ਬੱਚਿਆਂ ਨੇ ਆਨਲਾਈਨ ਗਰੈਂਡ ਪੇਰੈਂਟਸ ਡੇਅ ਮਨਾਇਆ

ਗੁਰਦਾਸਪੁਰ, 19 ਸਤੰਬਰ (ਆਲਮਬੀਰ ਸਿੰਘ)-ਸ੍ਰੀ ਅਦਵੈਤ ਗੁਰੂਕੁਲ ਹਾਈਟਸ ਸਕੂਲ ਵਲੋਂ ਆਨਲਾਈਨ ਗਰੈਂਡ ਪੇਰੈਂਟਸ ਡੇਅ ਮਨਾਇਆ ਗਿਆ | ਜਿਸ ਵਿਚ ਸਕੂਲ ਦੇ ਪਲੇਅ ਤੋਂ ਲੈ ਕੇ ਯੂ.ਕੇ.ਜੀ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਬੱਚਿਆਂ ਨੇ ਗਰੈਂਡ ਪੇਰੈਂਟਸ ਡੇਅ ...

ਪੂਰੀ ਖ਼ਬਰ »

ਬੀਬੀ ਬਾਦਲ ਨੇ ਅਸਤੀਫ਼ਾ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ-ਅਵਤਾਰ ਸਿੰਘ/ਜਤਿੰਦਰ ਸਿੰਘ

ਗੁਰਦਾਸਪੁਰ, 19 ਸਤੰਬਰ (ਆਰਿਫ਼)-ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਆਰਡੀਨੈਂਸਾਂ ਦਾ ਵਿਰੋਧ ਕਰਕੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ 'ਚੋਂ ਅਸਤੀਫ਼ਾ ਦੇ ਕੇ ਕਿਸਾਨ ...

ਪੂਰੀ ਖ਼ਬਰ »

ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਦਾ ਸੁਨਿਹਰੀ ਭਵਿੱਖ ਬਣਾਉਣ 'ਚ ਵਚਨਬੱਧ ਹੈ 'ਦੀ ਵੀਜ਼ਾ ਵਰਲਡ'

ਗੁਰਦਾਸਪੁਰ, 19 ਸਤੰਬਰ (ਆਰਿਫ਼)-ਯੂ.ਕੇ ਜਾ ਦੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਬਣਾਉਣ 'ਚ 'ਦੀ ਵੀਜ਼ਾ ਵਰਲਡ' ਸੰਸਥਾ ਹਮੇਸ਼ਾ ਵਚਨਬੱਧ ਹੈ | ਜਿਸ ਤਹਿਤ ਦੀ ਵੀਜ਼ਾ ਵਰਲਡ' ਸੰਸਥਾ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥਣ ਦਾ ਯੂ.ਕੇ ਦਾ ਸਟੱਡੀ ...

ਪੂਰੀ ਖ਼ਬਰ »

ਸਮੂਹ ਪਟਵਾਰੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਗੇ-ਜ਼ਿਲ੍ਹਾ ਪ੍ਰਧਾਨ ਰੰਧਾਵਾ

ਦੀ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਨਿਖ਼ੇਧੀ ਧਾਰੀਵਾਲ, 19 ਸਤੰਬਰ (ਰਮੇਸ਼ ਨੰਦਾ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਦੀ 'ਦੀ ਰੈਵੀਨਿਊ ਪਟਵਾਰ ਯੂਨੀਅਨ ਗੁਰਦਾਸਪੁਰ' ਸ਼ਖਤ ਸ਼ਬਦਾਂ ਵਿਚ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੁਆਰਾ ਪੰਜਾਬ ਭਰ 'ਚ ਆਕਸੀਮੀਟਰ ਵੰਡ ਮੁਹਿੰਮ ਸ਼ੁਰੂ-ਸੌਰਭ ਬਹਿਲ

ਪਠਾਨਕੋਟ, 19 ਸਤੰਬਰ (ਆਰ. ਸਿੰਘ)-ਆਮ ਆਦਮੀ ਪਾਰਟੀ ਪਠਾਨਕੋਟ ਵਲੋਂ ਆਪ ਆਗੂ ਸੌਰਭ ਬਹਿਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਰਕਰਾਂ ਨੂੰ ਆਕਸੀਮੀਟਰ ਦਿੱਤੇ ਗਏ | ਇਸ ਮੌਕੇ ਸੌਰਭ ਬਹਿਲ ਨੇ ਦੱਸਿਆ ਕਿ ਪਾਰਟੀ ਵਲੋਂ ਆਕਸੀਮੀਟਰ ਵੰਡਣ ਦਾ ਮੁੱਖ ਉਦੇਸ਼ ...

ਪੂਰੀ ਖ਼ਬਰ »

ਕੇਂਦਰ ਦੇ ਕਿਸਾਨੀ ਮਾਰੂ ਬਿੱਲਾਂ ਨਾਲ ਸੂਬੇ ਭਰ ਦਾ ਹਰੇਕ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ-ਕਿਸਾਨ ਆਗੂ

ਵਡਾਲਾ ਗ੍ਰੰਥੀਆਂ, 19 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਪਾਸ ਕੀਤੇ ਗਏ ਬਿੱਲਾਂ ਕਰ ਕੇ ਨਿਰਾਸ਼ਾ ਦੇ ਆਲਮ ਵਿਚ ਬੈਠੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ-ਇੰਦਰਜੀਤ ਸਿੰਘ ਰੰਧਾਵਾ

ਵਡਾਲਾ ਬਾਂਗਰ, 19 ਸਤੰਬਰ (ਮਨਪ੍ਰੀਤ ਸਿੰਘ ਘੁੰਮਣ)-ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਨੇ ਪਿੰਡ ਸਹਾਰੀ ਵਿਖੇ ਪਾਰਟੀ ਦੇ ਯੂਥ ਆਗੂ ਅਮਰਿੰਦਰ ਸਿੰਘ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਸਾਬਕਾ ਸਰਪੰਚ ਮਨਜੀਤ ਸਿੰਘ ਬਰਿਆਰ ਦਾ ਦਿਹਾਂਤ

ਊਧਨਵਾਲ, 19 ਸਤੰਬਰ (ਪ੍ਰਗਟ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਪਿੰਡ ਬਰਿਆਰ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਦਾ ਸੰਖੇਪ ਜਿਹੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਰਿਆਰ ਵਿਖੇ ਕੀਤਾ ਗਿਆ | ਚਿਖ੍ਹਾ ਨੂੰ ਅਗਨੀ ਉਨ੍ਹਾਂ ਦੇ ਵੱਡੇ ...

ਪੂਰੀ ਖ਼ਬਰ »

ਜ਼ਿਲ੍ਹਾ ਟੈਂਟ ਡੀਲਰ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਬਾਜਵਾ ਨੂੰ ਦਿੱਤਾ ਮੰਗ-ਪੱਤਰ

ਬਟਾਲਾ, 19 ਸਤੰਬਰ (ਬੁੱਟਰ)-ਜ਼ਿਲ੍ਹਾ ਗੁਰਦਾਸਪੁਰ ਟੈਂਟ ਡੀਲਰ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਗੁਰਵਿੰਦਰ ਸ਼ਰਮਾ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਸ. ਸੀ. ਸੈ. ਸਕੂਲ ਪਿੰਡ ਰਣੀਆਂ ਵਿਖੇ ਵਿਦਿਆਰਥਣਾਂ ਨੂੰ ਸਮਾਰਟ ਫ਼ੋਨ ਵੰਡੇ

ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਪਿੰਡ ਰਣੀਆਂ ਵਿਖ਼ੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 84 ਸਮਾਰਟ ਫ਼ੋਨ ਵੰਡੇ ਗਏ, ਜਿਸ ਵਿਚ ਮੁੱਖ ਮਹਿਮਾਨ ਵਜੋਂ ਵਜ਼ੀਰ ਸਿੰਘ ਲਾਲੀ ਉਪ ਚੇਅਰਮੈਨ ਇੰਡਸਟਰੀਅਲ ...

ਪੂਰੀ ਖ਼ਬਰ »

ਹਜ਼ੂਰੀ ਰਾਗੀ ਭਾਈ ਨਵਜੀਤ ਸਿੰਘ ਝੰਗੀ ਦਾ ਜ਼ਹਿਰੀਲਾ ਜੀਵ ਲੜਨ ਨਾਲ ਦਿਹਾਂਤ

ਡੇਰਾ ਬਾਬਾ ਨਾਨਕ, 19 ਸਤੰਬਰ (ਅਵਤਾਰ ਸਿੰਘ ਰੰਧਾਵਾ)-ਅੱਜ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਝੰਗੀ ਪੰਨਵਾਂ 'ਚ ਉਸ ਵਕਤ ਸੋਗ ਦੀ ਵੱਡੀ ਲਹਿਰ ਛਾ ਗਈ, ਜਦੋਂ ਇਥੇ ਦੇ ਕਰੀਬ 30 ਸਾਲਾ ਹਰ ਦਿਲ ਅਜ਼ੀਜ ਸ਼ਖ਼ਸੀਅਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ...

ਪੂਰੀ ਖ਼ਬਰ »

ਸਾ: ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਗਹਿਰਾ ਸਦਮਾ-ਚਾਚੀ ਸੱਸ ਦਾ ਦਿਹਾਂਤ

ਫਤਹਿਗੜ੍ਹ ਚੂੜੀਆਂ, 19 ਸਤੰਬਰ (ਐਮ.ਐਸ. ਫੁੱਲ)-ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਚਾਚੀ ਸੱਸ ਅਤੇ ਅਜੇਪਾਲ ਸਿੰਘ ਯੂ.ਐਸ.ਏ., ਇਕਬਾਲ ਸਿੰਘ ਰੰਧਾਵਾ ਏ.ਐਸ.ਆਈ., ਮਾਸਟਰ ਜਤਿੰਦਰਪਾਲ ਸਿੰਘ ਨਿਜ਼ਾਮਪੁਰਾ ਦੀ ...

ਪੂਰੀ ਖ਼ਬਰ »

ਬਾਪੂ ਚਰਨ ਸਿੰਘ ਚੀਮਾ ਨੂੰ ਸ਼ਰਧਾਂਜਲੀਆਂ ਭੇਟ

ਸ੍ਰੀ ਹਰਿਗੋਬਿੰਦਪੁਰ, 19 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਚਰਾਏ ਦੇ ਵਸਨੀਕ ਅਤੇ ਜਪਾਨ ਪੈਂਟ ਸਟੋਰ ਦੇ ਮਾਲਕ ਗੁਰਮੇਜ ਸਿੰਘ ਚੀਮਾ, ਸਰਦੂਲ ਸਿੰਘ ਚੀਮਾ ਦੇ ਪਿਤਾ ਸ: ਚਰਨ ਸਿੰਘ ਚੀਮਾ ਸਪੁੱਤਰ ਸ: ਅਮਰ ਸਿੰਘ, ਜੋ ਕਿ ਬੀਤੀ 10 ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਘੁਮਾਣ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਘੁਮਾਣ, 19 ਸਤੰਬਰ (ਬੰਮਰਾਹ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਘੁਮਾਣ ਵਿਖੇ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਕਾਂਗਰਸੀ ਆਗੂ ਅਵਤਾਰ ਸਿੰਘ ...

ਪੂਰੀ ਖ਼ਬਰ »

ਲੋਕ ਸੇਵਾ ਦਲ ਨੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਨੂੰ ਵੰਡੇ ਫਲ

ਦੀਨਾਨਗਰ, 19 ਸਤੰਬਰ (ਸੋਢੀ)-ਲੋਕ ਸੇਵਾ ਦਲ ਵਲੋਂ ਭਾਈ ਘਨਈਆ ਜੀ ਦੇ ਜੋਤੀ ਜੋਤ ਦਿਵਸ ਦੇ ਮੌਕੇ ਤੇ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਮਰੀਜਾਂ ਨੂੰ ਫ਼ਲ ਆਦਿ ਵੰਡੇ ਗਏ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਨੇ ...

ਪੂਰੀ ਖ਼ਬਰ »

ਸਾਜ਼ ਵਾਦਨ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜਿਆਂ ਦਾ ਐਲਾਨ

ਪਠਾਨਕੋਟ, 19 ਸਤੰਬਰ (ਚੌਹਾਨ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਆਨਲਾਈਨ ਸਾਜ਼ ਵਾਦਨ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜੇ ਐਲਾਨੇ ਗਏ ਹਨ | ਇਸ ਵਿਚ ਤਿੰਨ ਵਰਗਾਂ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਜਾਰੀ

ਪਠਾਨਕੋਟ, 19 ਸਤੰਬਰ (ਆਸ਼ੀਸ਼ ਸ਼ਰਮਾ)-ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਮੰਚ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਅੱਜ ਪੈਨਸ਼ਨਰ ਆਗੂ ਨਰੇਸ਼ ਕੁਮਾਰ, ਬਿਕਰਮਜੀ, ਮੀਡੀਆ ਸਲਾਹਕਾਰ ਗੁਰਦੀਪ ਸਫਰੀ ਅਤੇ ਵਿਜੇ ਦਿਗਪਾਲ ਦੀ ਅਗਵਾਈ ਹੇਠ ਡੀ.ਸੀ ਦਫ਼ਤਰ ਵਿਖੇ ਭੁੱਖ ਹੜਤਾਲ ...

ਪੂਰੀ ਖ਼ਬਰ »

ਕਈ ਘਰਾਂ ਤੇ ਦੁਕਾਨਾਂ 'ਚੋਂ ਮਿਲਿਆ ਡੇਂਗੂ ਤੇ ਮਲੇਰੀਆ ਦਾ ਲਾਰਵਾ

ਪਠਾਨਕੋਟ, 19 ਸਤੰਬਰ (ਚੌਹਾਨ)-ਸਿਹਤ ਵਿਭਾਗ ਦੀ ਟੀਮ ਵਲੋਂ ਨੋਡਲ ਅਫ਼ਸਰ ਡਾ: ਨਿਸ਼ਾ ਜੋਤੀ ਦੀ ਅਗਵਾਈ ਹੇਠ ਡਰਾਈ ਡੇਅ ਅਤੇ ਫਰਾਈ ਡੇਅ ਮੁਹਿੰਮ ਤਹਿਤ ਡੇਂਗੂ ਮਲੇਰੀਆ ਦੇ ਲਾਰਵੇ ਦੀ ਜਾਂਚ ਕੀਤੀ ਗਈ | ਇੰਸਪੈਕਟਰ ਸਿਹਤ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੀ ਟੀਮ ...

ਪੂਰੀ ਖ਼ਬਰ »

ਅਪੰਗ ਕਰਮਚਾਰੀਆਂ ਨੰੂ ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ

ਪਠਾਨਕੋਟ, 19 ਸਤੰਬਰ (ਚੌਹਾਨ)-ਮੋਦੀ ਸਰਕਾਰ ਨੇ ਅਪੰਗਾਂ ਨੰੂ ਵੱਡੀ ਰਾਹਤ ਦਿੱਤੀ ਹੈ | ਸਰਕਾਰ ਨੇ ਕਿਹਾ ਕਿ ਜਿਹੜੇ ਅਪੰਗ ਸਰਕਾਰੀ ਕਰਮਚਾਰੀ ਆਪਣੀਆਂ ਮੁਸ਼ਕਿਲਾਂ ਕਾਰਨ ਵੀ.ਆਰ.ਐਸ ਮੰਗਦੇ ਹਨ, ਉਹ ਉਨ੍ਹਾਂ ਤਨਖ਼ਾਹ ਸਕੇਲਾਂ 'ਤੇ ਲਾਭ ਨਾਲ ਸੇਵਾ ਵਿਚ ਰਹਿ ਸਕਦੇ ਹਨ | ਇਕ ...

ਪੂਰੀ ਖ਼ਬਰ »

ਰੇਲਵੇ ਨੰੂ ਨਿੱਜੀ ਹੱਥਾਂ 'ਚ ਨਹੀਂ ਜਾਣ ਦੇਵਾਂਗੇ-ਸ਼ਿਵ ਗੋਪਾਲ ਮਿਸ਼ਰਾ

ਪਠਾਨਕੋਟ, 19 ਸਤੰਬਰ (ਆਸ਼ੀਸ਼ ਸ਼ਰਮਾ)-ਆਲ ਇੰਡੀਆ ਇੰਪਲਾਈਜ਼ ਟਰੇਡ ਯੂਨੀਅਨ ਕੌਾਸਲ ਵਲੋਂ 52ਵੀਂ ਸ਼ਹੀਦੀ ਕਾਨਫ਼ਰੰਸ ਦਾ ਆਯੋਜਨ ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਵੈਬੀਨਾਰ ਰਾਹੀਂ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਮੰਡਲ ਪ੍ਰਧਾਨ ...

ਪੂਰੀ ਖ਼ਬਰ »

ਅੱਪਰਬਾਰੀ ਦੁਆਬ ਨਹਿਰ ਕੋਟਲੀ ਪੁਲ ਤੋਂ ਇਕ ਮਹਿਲਾ ਨੇ ਮਾਰੀ ਛਾਲ ਥਾਣਾ ਸਦਰ ਪੁਲਿਸ ਨੇ ਬਚਾਈ ਜਾਨ

ਨਰੋਟ ਮਹਿਰਾ, 19 ਸਤੰਬਰ (ਰਾਜ ਕੁਮਾਰੀ)-ਘਰ ਤੋਂ ਆਪਣੀ ਭੈਣ ਦੇ ਘਰ ਜਾ ਰਹੀ ਇਕ ਮਹਿਲਾ ਨੇ ਅੱਪਰਬਾਰੀ ਦੁਆਬ ਕੈਨਾਲ ਨਹਿਰ ਕੋਟਲੀ ਅੱਡੇ ਦੇ ਨਜ਼ਦੀਕ ਛਾਲ ਮਾਰ ਦਿੱਤੀ | ਉਸ ਦੇ ਨਾਲ ਉਸ ਦਾ 11 ਸਾਲਾ ਪੁੱਤਰ ਵੀ ਸੀ | ਮਹਿਲਾ ਦੀ ਪਹਿਚਾਣ ਅੰਜੂ ਉਰਫ਼ ਬੇਬੀ ਪਤਨੀ ਤਰਲੋਕ ਚੰਦ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਸਿਆਸੀ ਡਰਾਮਾ-ਗੁਰਦਿਆਲ ਸਿੰਘ ਸੈਣੀ

ਪਠਾਨਕੋਟ, 19 ਸਤੰਬਰ (ਆਰ. ਸਿੰਘ)-ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਬਿੱਲ ਦੇ ਖ਼ਿਲਾਫ਼ ਅਸਤੀਫ਼ਾ ਸਿਰਫ਼ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ...

ਪੂਰੀ ਖ਼ਬਰ »

ਅੱਜ ਤਿੰਨ ਹੋਰ ਲੋਕਾਂ ਦੀ ਕੋਰੋਨਾ ਨੇ ਲਈ ਜਾਨ-ਕੁੱਲ ਮੌਤਾਂ ਦੀ ਗਿਣਤੀ ਹੋਈ 50

ਪਠਾਨਕੋਟ, 19 ਸਤੰਬਰ (ਚੌਹਾਨ)-ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਤਿੰਨ ਹੋਰ ਲੋਕਾਂ ਦੀ ਜਾਨ ਚਲੀ ਗਈ ਹੈ | ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ | ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਡਮਟਾਲ, 19 ਸਤੰਬਰ (ਰਾਕੇਸ਼ ਕੁਮਾਰ)-ਕਾਠਗੜ੍ਹ ਮੀਰਥਲ ਰੋਡ 'ਤੇ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੰੂ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਨੰਗਲ ਥਾਣੇ ਦੇ ਏ.ਐਸ.ਆਈ ਸੁਨੀਲ ਕੁਮਾਰ ਪੁਲਿਸ ਪਾਰਟੀ ...

ਪੂਰੀ ਖ਼ਬਰ »

ਖੇਤੀ ਆਰਡੀਨੈਂਸਾਂ ਮਹਿਜ਼ ਕਿਸਾਨੀ ਨੂੰ ਨਹੀਂ ਬਲਕਿ ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੀਆਂ-ਰਮਨ ਬਹਿਲ

ਗੁਰਦਾਸਪੁਰ, 19 ਸਤੰਬਰ (ਆਰਿਫ਼)-ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ | ਖੇਤੀਬਾੜੀ ਖੇਤਰ ਇਸ ਦੇ ਅਰਥਚਾਰੇ ਦਾ ਥੰਮ੍ਹ ਹੈ | ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਜਿੱਥੇ ਪੰਜਾਬ ਦੇ ਕਿਸਾਨਾਂ, ਖੇਤੀਬਾੜੀ 'ਤੇ ਨਿਰਭਰ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ, ਪੱਲੇਦਾਰਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਵਲੋਂ ਬਟਾਲਾ ਸ਼ਹਿਰ ਦੇ ਗੇਟਾਂ ਦੀ ਵਿਰਾਸਤੀ ਦਿੱਖ ਨੂੰ ਬਹਾਲ ਕਰਨ ਦੇ ਨਿਰਦੇਸ਼

ਬਟਾਲਾ, 19 ਸਤੰਬਰ (ਕਾਹਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਹਦਾਇਤ ਕੀਤੀ ਹੈ ਕਿ ਸ਼ੇਰਾਂ ਵਾਲੇ ਦਰਵਾਜ਼ੇ ਸਮੇਤ ਬਟਾਲਾ ਸ਼ਹਿਰ ਦੇ ਜਿਨ੍ਹੇ ਵੀ ਇਤਿਹਾਸਕ ਦਰਵਾਜ਼ੇ ਹਨ, ਉਨ੍ਹਾਂ ਦੀ ਵਿਰਾਸਤੀ ਦਿੱਖ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX