ਤਾਜਾ ਖ਼ਬਰਾਂ


ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ਲਈ ਲੰਗਰ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ ਸ਼੍ਰੋਮਣੀ ਕਮੇਟੀ- ਭਾਈ ਲੌਂਗੋਵਾਲ
. . .  7 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਭਾਰਤ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ 'ਚ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਦੇ...
ਭਗਤ ਨਾਮਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਘੁਮਾਣ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਚ ਚੱਲ ਰਹੇ ਹਨ ਧਾਰਮਿਕ ਸਮਾਗਮ
. . .  12 minutes ago
ਘੁਮਾਣ, 25 ਨਵੰਬਰ (ਬਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ। ਘੁਮਾਣ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਕਿਤਾਬ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰਿਲੀਜ਼
. . .  17 minutes ago
ਨਵੀਂ ਦਿੱਲੀ, 25 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਇਕ ਕਿਤਾਬ ਨੂੰ ਰਿਲੀਜ਼ ਕੀਤੀ। ਇਸ ਕਿਤਾਬ ਨੂੰ ਕਿਰਪਾਲ...
ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨ ਦਿੱਲੀ ਲਈ ਹੋਏ ਰਵਾਨਾ
. . .  26 minutes ago
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੰਗੂਧੌਣ ਬਠਿੰਡਾ ਰੋਡ ਵਿਖੇ...
ਕੱਲ੍ਹ ਨੂੰ ਰਹੇਗਾ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ
. . .  29 minutes ago
ਬੁਢਲਾਡਾ, 25 ਨਵੰਬਰ (ਸਵਰਨ ਸਿੰਘ ਰਾਹੀ)- 26 ਨਵੰਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ...
ਅਹਿਮਦ ਪਟੇਲ ਦੇ ਦਿਹਾਂਤ 'ਤੇ ਨਵਜੋਤ ਸਿੱਧੂ ਵਲੋਂ ਦੁੱਖ ਦਾ ਪ੍ਰਗਟਾਵਾ
. . .  33 minutes ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਾਂਗਰਸ ਦੇ ਦਿੱਗਜ ਨੇਤਾ ਅਹਿਮਦ ਪਟੇਲ ਦੇ ਦਿਹਾਂਤ 'ਤੇ ਪੰਜਾਬ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਪੁਲਿਸ ਵਲੋਂ ਪਾਣੀ ਬੁਛਾੜਾਂ ਕੀਤੇ ਜਾਣ ਦੇ ਬਾਵਜੂਦ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਪੰਜਾਬ ਦੇ ਕਿਸਾਨ
. . .  25 minutes ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ 'ਚ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਹਰਿਆਣਾ ਪੁਲਿਸ...
ਆਦਮਪੁਰ 'ਚ ਦੋ ਨਕਾਬਪੋਸ਼ਾਂ ਵਲੋਂ ਸਲੂਨ 'ਚ ਹਮਲਾ, ਇਕ ਦੀ ਮੌਤ
. . .  52 minutes ago
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਜਲੰਧਰ ਦੇ ਕਸਬਾ 'ਚ ਆਦਮਪੁਰ ਟਰੱਕ ਯੂਨੀਅਨ ਦੇ ਸਾਹਮਣੇ ਚੱਠਾ ਕੰਪਲੈਕਸ 'ਚ ਇਕ ਸਲੂਨ 'ਚ ਅੱਜ ਦੋ ਨਕਾਬਪੋਸ਼ ਬੰਦਿਆਂ ਵਲੋਂ ਹਮਲਾ ਕਰ ਦਿੱਤਾ...
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ
. . .  56 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ...
ਖ਼ਰਾਬ ਮੌਸਮ ਅਤੇ ਠੰਢ ਦੇ ਬਾਵਜੂਦ ਸੂਬਾ ਪ੍ਰਧਾਨ ਡਾ. ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪਾਏ ਦਿੱਲੀ ਵੱਲ ਚਾਲੇ
. . .  about 1 hour ago
ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਇੱਥੇ ਖ਼ਰਾਬ ਮੌਸਮ ਅਤੇ ਭਾਰੀ ਠੰਢ ਦੇ ਬਾਵਜੂਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ 'ਦਿੱਲੀ ਚੱਲੋ' ਸੰਘਰਸ਼ ਤਹਿਤ...
ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੋਕੇ ਪੰਜਾਬ ਦੇ ਕਿਸਾਨ
. . .  about 1 hour ago
ਰਾਜਪੁਰਾ, 25 ਨਵੰਬਰ (ਰਣਜੀਤ ਸਿੰਘ)- ਰਾਜਪੁਰਾ-ਅੰਬਾਲਾ ਜੀ. ਡੀ. 'ਤੇ ਰੋਡ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਬੈਰੀਕੇਟਿੰਗ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ...
ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸੰਸਥਾਵਾਂ ਨੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਦਿੱਲੀ ਲਈ ਕੀਤਾ ਰਵਾਨਾ
. . .  about 1 hour ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਦਿੱਲੀ ਧਰਨੇ 'ਤੇ ਜਾ ਰਹੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਰਵਾਨਾ ਕੀਤਾ ਗਿਆ...
ਕੋਰੋਨਾ ਕਾਰਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਸ਼ਹਿਰਾਂ 'ਚ ਲੱਗੇਗਾ ਨਾਈਟ ਕਰਫ਼ਿਊ
. . .  about 1 hour ago
ਚੰਡੀਗੜ੍ਹ, 25 ਨਵੰਬਰ- ਸੂਬੇ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ 'ਚ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਫ਼ੈਸਲੇ ਮੁਤਾਬਕ ਪਹਿਲੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ, ਕਿਸਾਨੀ ਅੰਦੋਲਨ ਦੀ ਕੀਤੀ ਹਿਮਾਇਤ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਸੀ. ਬੋਕਾਡੀਆ ਵਲੋਂ ਬਣਾਈ ਜਾ ਰਹੀ ਫ਼ਿਲਮ 'ਭੂਤ ਅੰਕਲ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਹੋ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
. . .  about 2 hours ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਹਰਿਆਣਾ ਪੁਲਿਸ ਵਲੋਂ...
ਹਰਿਆਣਾ ਪੁਲਿਸ ਨੇ ਸ਼ੁਤਰਾਣਾ ਨੇੜੇ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਕੀਤਾ ਸੀਲ
. . .  about 2 hours ago
ਸ਼ੁਤਰਾਣਾ, 25 ਨਵੰਬਰ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦਿਆਂ...
ਕਿਸਾਨ ਦੇ 'ਦਿੱਲੀ ਚੱਲੋ' ਪ੍ਰੋਗਰਾਮ ਕਾਰਨ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਪੰਜਾਬ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
. . .  about 2 hours ago
ਚੰਡੀਗੜ੍ਹ, 25 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਰਾਹੀਂ ਪੰਜਾਬ ਆਉਣ/ਜਾਣ ਵਾਲੇ...
ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਅੰਮ੍ਰਿਤਸਰ, 25 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਹਨ, ਜਿੱਥੇ ਕਿ...
ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਮੀਟਿੰਗ
. . .  1 minute ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ 'ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ...
ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਪਾਏ ਚਾਲੇ
. . .  about 3 hours ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਦਿੱਲੀ ਨੂੰ ਚਾਲੇ ਦਿੱਤੇ ਗਏ ਹਨ। ਇਸੇ ਦੇ ਤਹਿਤ ਅੱਜ ਅਟਾਰੀ ਬਲਾਕ...
ਐਨ. ਡੀ. ਏ. ਦੇ ਉਮੀਦਵਾਰ ਵਿਜੇ ਸਿਨਹਾ ਬਣੇ ਬਿਹਾਰ ਵਿਧਾਨ ਸਭਾ ਦੇ ਸਪੀਕਰ
. . .  about 3 hours ago
ਪਟਨਾ, 25 ਨਵੰਬਰ- ਬਿਹਾਰ ਵਿਧਾਨ ਸਭਾ ਦੇ ਸਪੀਕਰ ਦੀ ਚੋਣ 'ਚ ਐਨ. ਡੀ. ਏ. ਦੀ ਜਿੱਤ ਹੋਈ ਹੈ। ਅੱਜ ਵਿਧਾਨ ਸਭਾ 'ਚ ਹੰਗਾਮੇ ਦੌਰਾਨ ਸਪੀਕਰ ਦੇ ਅਹੁਦੇ ਦੀ ਚੋਣ ਹੋਈ ਅਤੇ ਐਨ. ਡੀ. ਏ. ਦੇ ਉਮੀਦਵਾਰ...
ਜਮਹੂਰੀ ਕਿਸਾਨ ਸਭਾ ਵਲੋਂ ਦਿੱਲੀ ਘੇਰਨ ਲਈ ਓਠੀਆਂ ਤੋਂ ਕਿਸਾਨਾਂ ਦਾ ਜਥਾ ਰਵਾਨਾ
. . .  about 3 hours ago
ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਤੈਅ ਕੀਤੇ ਗਏ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਅੱਜ ਜਮਹੂਰੀ...
ਹਰਿਆਣਾ ਪੁਲਿਸ ਨੇ ਡੱਬਵਾਲੀ ਵਿਖੇ ਕੀਤੀ ਨਾਕਾਬੰਦੀ, ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਤਿਆਰੀ
. . .  about 3 hours ago
ਬਠਿੰਡਾ, 25 ਨਵੰਬਰ (ਨਾਇਬ ਸਿੱਧੂ)- ਹਰਿਆਣਾ ਦੀ ਪੁਲਿਸ ਨੇ ਪੰਜਾਬ ਹਰਿਆਣਾ ਸਰਹੱਦ 'ਤੇ ਡੱਬਵਾਲੀ ਵਿਖੇ ਬੈਰੀਕੇਟਿੰਗ ਕਰਕੇ ਨਾਕਾਬੰਦੀ ਕੀਤੀ ਹੈ ਅਤੇ ਪੁਲਿਸ ਵਲੋਂ ਪੰਜਾਬ ਤੋਂ ਦਿੱਲੀ ਕਰਨ ਵਾਲੇ...
ਰਾਹੁਲ ਗਾਂਧੀ ਨੇ ਤਰੁਣ ਗੋਗੋਈ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਗੁਹਾਟੀ, 25 ਨਵੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਤਰੁਣ ਗੋਗੋਈ ਨੂੰ ਗੁਹਾਟੀ ਵਿਖੇ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ...
ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ ਕੀਤਾ ਗਿਆ ਸੀਲ, ਮੁੱਖ ਸੜਕ 'ਤੇ ਰੱਖੇ ਵੱਡੇ-ਵੱਡੇ ਪੱਥਰ
. . .  about 3 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਨਜ਼ਰ ਆ ਰਹੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। --ਲਾਸਕੀ

ਅੰਮ੍ਰਿਤਸਰ

ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲਾ ਇਕ ਗਿ੍ਫ਼ਤਾਰ, ਦੂਜੇ ਦੀ ਭਾਲ ਜਾਰੀ

ਅੰਮਿ੍ਤਸਰ, 19 ਸਤੰਬਰ (ਰੇਸ਼ਮ ਸਿੰਘ)-ਹੁਸ਼ਿਆਰਪੁਰ ਜੇਲ੍ਹ 'ਚ ਬੰਦ ਬਦਨਾਮ ਗੈਂਗਸਟਰ ਜੁਝਾਰ ਸਿੰਘ ਉਰਫ ਸਿਮਰਨਜੀਤ ਸਿੰਘ ਦੇ ਇਸ਼ਾਰਿਆਂ 'ਤੇ ਅੰਮਿ੍ਤਸਰ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕਰਨ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਦੋ ਅਨਸਰਾਂ 'ਚੋਂ ਇਕ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਪਾਸੋਂ ਪੁਲਿਸ ਨੇ ਇਕ 32 ਬੋਰ ਪਿਸਤੌਲ ਸਮੇਤ ਤਿੰਨ ਰੌਾਦ ਜਿੰਦਾ, ਐਕਟਿਵਾ ਸਕੂਟਰ ਤੇ 2 ਮੋਬਾਈਲ ਫ਼ੋਨ ਵੀ ਬਰਾਮਦ ਕਰ ਲਏ ਹਨ, ਜਦੋਂ ਕਿ ਉਸ ਦੇ ਫਰਾਰ ਹੋਏ ਸਾਥੀ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅੱਜ ਇੱਥੇ ਏ.ਸੀ.ਪੀ. (ਜਾਂਚ) ਹਰਮਿੰਦਰ ਸਿੰਘ ਸੰਧੂ ਤੇ ਸੀ.ਆਈ.ਏ.ਸਟਾਫ਼ ਦੇ ਇੰਸਪੈਕਟਰ ਸੁਖਵਿੰਦਰ ਸਿਘ ਰੰਧਾਵਾ ਨੇ ਕਰਵਾਏ ਪੱਤਰਕਾਰ ਸੰਮੇਲਨ 'ਚ ਕੀਤਾ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸਾਹਿਲ ਉਰਫ ਗੜਦੇਲਾ (19) ਵਾਸੀ ਗੁਜ਼ਰਪੁਰਾ ਥਾਣਾ ਸੀ. ਡਵੀਜ਼ਨ ਅੰਮਿ੍ਤਸਰ ਵਜੋਂ ਹੋਈ ਹੈ, ਜਦੋਂ ਕਿ ਸੰਨੀ ਵਾਸੀ ਮਨੋਜ ਨਗਰ ਸਲੇਮ ਟਾਬਰੀ ਲੁਧਿਆਣਾ ਭਗੌੜਾ ਦੱਸਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀਤੇ 8 ਅਗਸਤ ਨੂੰ ਕਾਂਗਰਸੀ ਆਗੂ ਅਮਰੀਕ ਸਿੰਘ ਉਰਫ ਬਿੱਟਾ ਵਾਸੀ ਨਿਊ ਅੰਮਿ੍ਤਸਰ ਨੂੰ ਗੋਲੀਆਂ ਮਾਰ ਕੇ ਜ਼ਖ਼ਮੀਂ ਕਰ ਦਿੱਤਾ ਗਿਆ ਸੀ | ਇਸ ਮਾਮਲੇ 'ਚ ਸਾਹਿਲ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦਸਿਆ ਕਿ ਗਿ੍ਫ਼ਤਾਰ ਕੀਤੇ ਸਾਹਿਲ ਵਲੋਂ ਕਥਿਤ ਇੰਕਸ਼ਾਫ ਕੀਤਾ ਹੈ ਕਿ ਉਸ ਨੇ ਇਹ ਵਾਰਦਾਤ ਆਪਣੇ ਸਾਥੀ ਸੰਨੀ ਲੁਧਿਆਣਾ ਨਾਲ ਮਿਲ ਕੇ ਅੰਜਾਮ ਦਿੱਤੀ ਸੀ ਤੇ ਇਸ ਲਈ ਗੈਂਗਸਟਰ ਜੁਝਾਰ ਵਲੋਂ ਉਨ੍ਹਾਂ ਨੂੰ ਇਕ ਲੱਖ ਰੁਪਇਆ ਪਹੁੰਚਾਇਆ ਗਿਆ ਸੀ | ਇਹ ਗੈਂਗਸਟਰ ਜੇਲ੍ਹ 'ਚੋਂ ਮੋਬਾਈਲ ਫੋਨ ਤੇ ਵਟਸਅੱਪ ਰਾਹੀਂ ਉਨ੍ਹਾਂ ਪਾਸੋਂ ਹੈਰੋਇਨ ਦੀ ਸਪਲਾਈ ਦਾ ਛੰਦਾਂ ਵੀ ਕਰਵਾਉਂਦਾ ਰਿਹਾ ਹੈ | ਪੁਲਿਸ ਵਲੋਂ ਇਸ ਸਬੰਧੀ ਗੈਂਗਸਟਰ ਜੁਝਾਰ ਸਿੰਘ ਪਾਸੋਂ ਪੁਛਗਿੱਛ ਕਰਨ ਲਈ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਪਾਸੋਂ ਪੁਛਗਿੱਛ ਕੀਤੀ ਜਾਵੇਗੀ |

ਅੰਮਿ੍ਤਸਰ 'ਚ ਕੋਰੋਨਾ ਦੇ 224 ਨਵੇਂ ਮਾਮਲੇ–2 ਅਣਪਛਾਤੇ ਮਰੀਜ਼ਾਂ ਸਣੇ 11 ਮੌਤਾਂ

ਅੰਮਿ੍ਤਸਰ, 19 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਅੱਜ 224 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਦੋਂ ਕਿ ਦੋ ਅਣਪਛਾਤੇ ਮਰੀਜ਼ਾਂ ਸਣੇ 11 ਹੋਰ ਮਰੀਜ਼ਾਂ ਦੀਆਂ ਅੱਜ ਹੋਰ ਮੌਤਾਂ ਹੋਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 10 ਮਰੀਜ਼ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਪਿੰਡ ਕਾਲੇ ਵਿਖੇ ਦੇਰ ਰਾਤ ਚੱਲੀਆਂ ਕਿਰਪਾਨਾਂ 32 ਸਾਲਾ ਨੌਜਵਾਨ ਦਾ ਕੱਟਿਆ ਹੱਥ

ਛੇਹਰਟਾ, 19 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੀ ਪੁਲਿਸ ਚੌਕੀ ਘਣੂੰਪੁਰ ਕਾਲੇ ਦੇ ਅਧੀਨ ਖੇਤਰ ਪਿੰਡ ਕਾਲੇ ਵਿਖੇ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ 32 ਸਾਲਾ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ...

ਪੂਰੀ ਖ਼ਬਰ »

ਮੋਦੀ ਸਰਕਾਰ ਵਿਰੁੱਧ ਕਿਸਾਨਾਂ-ਮਜਦੂਰਾਂ ਵਲੋਂ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ

ਅਜਨਾਲਾ, 19 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਕਿਸਾਨਾਂ-ਮਜ਼ਦੂਰਾਂ ਨੇ ਕੇਂਦਰੀ ਮੋਦੀ ਸਰਕਾਰ ਵਲੋਂ ਬਿੱਲ ਦੇ ਰੂਪ 'ਚ ਪਾਸ ਕੀਤੇ ਗਏ ਕਿਸਾਨ ਮਾਰੂ 3 ਖੇਤੀ ਆਰਡੀਨੈਂਸਾਂ ਨੂੰ ...

ਪੂਰੀ ਖ਼ਬਰ »

ਵਿਆਹੁਤਾ ਨਾਲ ਧੋਖਾਧੜੀ ਕਰਨ ਵਾਲੇ ਸਹੁਰਾ ਪਰਿਵਾਰ ਵਿਰੁੱਧ ਮੁਕਦਮਾ ਦਰਜ

ਅਜਨਾਲਾ, 19 ਸਤੰਬਰ (ਐਸ. ਪ੍ਰਸ਼ੋਤਮ)-ਪੁਲਿਸ ਥਾਣਾ ਅਜਨਾਲਾ ਨੇ ਇਕ ਵਿਆਹੁਤਾ ਔਰਤ ਰਵਦੀਪ ਕੌਰ ਪੁੱਤਰੀ ਸਵ: ਕੁਲਦੀਪ ਸਿੰਘ ਵਾਸੀ ਜਗਦੇਵ ਖੁਰਦ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ ਪਰਿਵਾਰ ਵਲੋਂ ਵਿਆਹ ਪਿੱਛੋਂ ਬਾਹਰਲੇ ਦੇਸ਼ 'ਚ ਲਿਜਾਣ ਦੇ ਨਾਂਅ 'ਤੇ ਕੀਤੀ ਗਈ ਧੋਖਾਧੜੀ ...

ਪੂਰੀ ਖ਼ਬਰ »

ਪਾਵਰਕਾਮ ਦੇ ਮੀਟਰ ਜਾਂਚ ਲੈਬਾਰਟੀ ਦੀ ਦੋ ਮੰਜ਼ਿਲਾ ਇਮਾਰਤ ਢਹਿ ਢੇਰੀ

ਵੇਰਕਾ, 19 ਸਤੰਬਰ (ਪਰਮਜੀਤ ਸਿੰਘ ਬੱਗਾ)-ਪੂਰਬ ਉਪ ਮੰਡਲ ਦਫ਼ਤਰ ਵੇਰਕਾ ਦੇ ਬਟਾਲਾ ਰੋਡ ਮੁਸਤਫਾਬਾਦ ਵਿਖੇ ਬਣੇ ਕੰਪਲੈਕਸ ਅੰਦਰ ਬਣੀ ਮੀਟਰ ਜਾਂਚ ਲੈਬਾਰਟੀ ਦੀ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਦੀ ਕੀਤੀ ਜਾ ਰਹੀ ਮੁਰੰਮਤ ਦੌਰਾਨ ਬੀਤੀ ਰਾਤ ਇਹ ਇਮਾਰਤ ਮਲਬੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਹਰੀਕੇ ਮੁੱਖ ਮਾਰਗ ਚੱਬਾ ਵਿਖੇ ਮੋਦੀ ਸਰਕਾਰ ਦਾ ਸਾੜਿਆ ਪੁਤਲਾ

ਚੱਬਾ, 19 ਸਤੰਬਰ (ਜੱਸਾ ਅਣਜਾਣ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਪ੍ਰਧਾਨ ਨਿਸ਼ਾਨ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਦੀ ਅਗਵਾਈ 'ਚ ਪਿੰਡ ਚੱਬਾ ਵਿਖੇ ਅੰਮਿ੍ਤਸਰ ਹਰੀਕੇ ਮੁੱਖ ਮਾਰਗ ਗੁਰਦੁਆਰਾ ਬਾਬਾ ਨੌਧ ਸਿੰਘ ਨਜ਼ਦੀਕ ਜਾਮ ਕਰਕੇ ਕਿਸਾਨ ...

ਪੂਰੀ ਖ਼ਬਰ »

30 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 3080 ਲੀਟਰ ਕੱਚੀ ਲਾਹਣ ਬਰਾਮਦ-ਔਰਤ ਸਮੇਤ 2 ਗਿ੍ਫ਼ਤਾਰ

ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਮਾਹਲ)-ਅੱਜ ਡੀ.ਐੱਸ.ਪੀ. ਅਜਨਾਲਾ ਵਿਪਨ ਕੁਮਾਰ ਅਤੇ ਐੱਸ.ਐਚ.ਓ. ਮਨਿੰਦਰ ਸਿੰਘ ਆਈ. ਪੀ.ਐਸ. ਦੀ ਅਗਵਾਈ 'ਚ ਪੁਲਿਸ ਵਲੋਂ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਕਰਕੇ ਨਾਜਾਇਜ਼ ਦੇਸੀ ਸ਼ਰਾਬ ਅਤੇ ਕੱਚੀ ਲਾਹਣ ਬਰਾਮਦ ਕੀਤੀ ਗਈ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੀਤਮ ਸਿੰਘ ਪੰਜ ਭੂਤਕ ਤੱਤਾਂ 'ਚ ਵਲੀਨ ਗੁਰਦੁਆਰਾ ਸਾਹਿਬ ਨਜ਼ਦੀਕ ਕੀਤਾ ਅੰਤਿਮ ਸੰਸਕਾਰ

ਤਰਸਿੱਕਾ, 19 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ, ਅਤਰ ਸਿੰਘ)-ਸਥਾਨਕ ਕਸਬਾ ਤਰਸਿੱਕਾ ਵਿਚਲੇ ਗੁਰਦੁਆਰਾ ਡੇਰਾ ਭਗਤਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰੀਤਮ ਸਿੰਘ (87) ਅੱਜ ਸੰਖੇਪ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ | ਬਾਬਾ ਪ੍ਰੀਤਮ ਸਿੰਘ ਵਲੋਂ ਭਗਤ ਗੁਰਬਚਨ ...

ਪੂਰੀ ਖ਼ਬਰ »

ਐਡਵੋਕੇਟ ਸੰਦੀਪ ਗੋਰਸੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ ਦੇ ਚੀਫ਼ ਲੀਗਲ ਐਡਵਾਈਜ਼ਰ ਨਿਯੁਕਤ

ਛੇਹਰਟਾ, 19 ਸਤੰਬਰ (ਵਡਾਲੀ)-ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਰਾਜ ਕੁਮਾਰ ਖੋਸਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ, ਨਰੇਸ਼ ਮੋਦਗਿੱਲ ਜੱਜ ਕਮ ਚੇਅਰਮੈਨ ਪਰਮਾਨੈਂਟ ...

ਪੂਰੀ ਖ਼ਬਰ »

ਆਈਲਟਸ ਸੈਂਟਰ ਖੋਲ੍ਹਣ ਦੀ ਇਜਾਜ਼ਤ ਨਾ ਦਿੱਤੀ ਤਾਂ ਸੰਘਰਸ਼ ਕਰਾਗੇ : ਏ.ਵੀ.ਆਈ.ਐਸ.

ਅੰਮਿ੍ਤਸਰ 19 ਸਤੰਬਰ (ਹਰਮਿੰਦਰ ਸਿੰਘ)- ਐਸੋਸੀਏਸ਼ਨ ਆਫ਼ ਵੀਜ਼ਾ ਅਤੇ ਆਈਲਟਸ ਸੈਂਟਰ ਮੈਂਬਰਾਂ ਦੀ ਹੰਗਾਮੀ ਬੈਠਕ ਰਣਜੀਤ ਐਵੀਨਿਊ ਵਿਖੇ ਹੋਈ | ਜਿਸ 'ਚ 1 ਅਕਤੂਬਰ ਤੱਕ ਆਈਲਟਸ ਸੈਂਟਰ ਖੋਲ੍ਹਣ ਦੀ ਸਰਕਾਰ ਵਲੋਂ ਇਜਾਜ਼ਤ ਨਾ ਦੇਣ 'ਤੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ...

ਪੂਰੀ ਖ਼ਬਰ »

ਵਿੰਨੀ ਮਹਾਜਨ ਵਲੋਂ ਅੱਖਾਂ ਦੇ ਮਾਹਿਰ ਡਾ. ਸ਼ਕੀਨ ਸਿੰਘ ਸਨਮਾਨਿਤ

ਅੰਮਿ੍ਤਸਰ, 19 ਸਤੰਬਰ (ਰੇਸ਼ਮ ਸਿੰਘ)-ਅੱਖਾਂ ਦਾਨ ਕਰਨ ਦੇ ਮਹਾਨ ਕਾਰਜ ਅਤੇ ਕੋਰਨੀਅਲ ਟਰਾਂਸਪਲਾਂਟ ਸਰਜ਼ਰੀ 'ਚ ਪਾਏ ਯੋਗਦਾਨ ਸਦਕਾ ਅੱਖਾਂ ਦੇ ਵਿਸ਼ਵ ਪ੍ਰਸਿੱਧ ਸਰਜਨ ਡਾ: ਸ਼ਕੀਨ ਸਿੰਘ ਨੂੰ ਸੂਬਾ ਸਰਕਾਰ ਤੇ ਮਾਣਯੋਗ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਕਿਸਾਨਾਂ ਦੇ ਪੰਜਾਬ ਬੰਦ ਦੀ ਹਮਾਇਤ

ਅੰਮਿ੍ਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨ ਮਾਰੂ ਤਿੰਨ ਆਰਡੀਨੈਂਸਾਂ ਦੇ ਵਿਰੁੱਧ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਤੇ ਸਹਿਯੋਗ ਦੇਣ ਦਾ ...

ਪੂਰੀ ਖ਼ਬਰ »

ਆਰਡੀਨੈਂਸ ਦੇ ਵਿਰੋਧ 'ਚ ਕਿਸਾਨ ਟੈਲੀਫ਼ੋਨ ਟਾਵਰ 'ਤੇ ਚੜਿ੍ਹਆ

ਵੇਰਕਾ, 19 ਸਤੰਬਰ (ਪਰਮਜੀਤ ਸਿੰਘ ਬੱਗਾ)-ਕੇਂਦਰ ਸਰਕਾਰ ਵਲੋਂ ਖੇਤੀ ਆਰਡੀਨੈਂਸ ਜਾਰੀ ਕੀਤੇ ਜਾਣ ਦੇ ਵਿਰੋਧ 'ਚ ਅੱਜ ਸ਼ਾਮ ਇਕ ਕਿਸਾਨ ਵਲੋਂ ਅੰਮਿ੍ਤਸਰ ਪਠਾਨਕੋਟ ਸੜਕੀ ਮਾਰਗ 'ਤੇ ਪੈਂਦੇ ਅੱਡਾ ਮੂਧਲ ਨੇੜੇ ਟੈਲੀਫੋਨ ਟਾਵਰ 'ਤੇ ਚੜ੍ਹ ਕੇ ਖੁਦਕੁਸ਼ੀ ਕਰ ਲੈਣ ਦੀਆਂ ...

ਪੂਰੀ ਖ਼ਬਰ »

ਮਾਮੂਲੀ ਤਕਰਾਰ 'ਚ ਭਤੀਜੇ ਹੱਥੋਂ ਚਾਚੇ ਦਾ ਕਤਲ

ਜੈਂਤੀਪੁਰ, 19 ਸਤੰਬਰ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਰੰਗੀਲਪੁਰਾ ਵਿਖੇ ਭਤੀਜੇ ਵਲੋਂ ਮਾਮੂਲੀ ਤਕਰਾਰ ਹੋਣ 'ਤੇ ਚਾਚੇ ਦਾ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ | ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐੱਸ.ਆਈ. ਹਰਮੀਤ ਸਿੰਘ ਨੇ ...

ਪੂਰੀ ਖ਼ਬਰ »

ਆੜ੍ਹਤੀ ਯੂਨੀਅਨ ਅਜਨਾਲਾ ਵਲੋਂ ਖੇਤੀ ਬਿੱਲਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਲਿਆਂਦੇ ਜਾ ਰਹੇ ਤਿੰਨ ਬਿੱਲਾਂ ਦੇ ਵਿਰੋਧ 'ਚ ਅੱਜ ਆੜ੍ਹਤੀ ਯੂਨੀਅਨ ਅਜਨਾਲਾ ਵਲੋਂ ਪ੍ਰਧਾਨ ਗੁਰਦੇਵ ਸਿੰਘ ਨਿੱਝਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਵਧੀਕ ਸਕੱਤਰ ਤੇ ਹੋਰਨਾਂ ਮੁਲਾਜ਼ਮਾਂ ਵਿਰੁੱਧ ਕਾਰਵਾਈ ਤੋਂ ਟਾਲਾ ਵੱਟ ਰਹੀ ਸ਼੍ਰੋਮਣੀ ਕਮੇਟੀ

ਅੰਮਿ੍ਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)-ਲਾਪਤਾ ਪਾਵਨ ਸਰੂਪ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਫੌਜਦਾਰੀ ਕਾਰਵਾਈ ਕਰਨ ਦੇ ਆਪਣੇ ਫੈਸਲੇ ਤੋਂ ਮੁੱਕਰ ਜਾਣ 'ਤੇ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ...

ਪੂਰੀ ਖ਼ਬਰ »

ਕੇਂਦਰੀ ਸਰਕਾਰਾਂ ਨੇ ਹਮੇਸ਼ਾ ਪੰਜਾਬ ਨਾਲ ਧ੍ਰੋਹ ਕੀਤਾ-ਛੱਜਲਵੱਡੀ

ਟਾਂਗਰਾ, 19 ਸਤੰਬਰ (ਹਰਜਿੰਦਰ ਸਿੰਘ ਕਲੇਰ)-ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ...

ਪੂਰੀ ਖ਼ਬਰ »

ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਆਨਲਾਈਨ ਇੰਜੀਨੀਅਰਜ ਦਿਵਸ ਮਨਾਇਆ

ਮਾਨਾਂਵਾਲਾ, 19 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਲਾਜਿਸ (ਏ.ਜੀ.ਸੀ.) ਦੇ 'ਆਈ.ਐਸ. ਟੀ.ਈ.' 'ਸਟੂਡੈਂਟ ਚੈਪਟਰ' ਨੇ ਭਾਰਤ ਰਤਨ ਸਰ ਮੋਕਸ਼ਗੁੰਦਮ ਵਿਸ਼ਵੇਸ਼ਵਰਿਆ ਦੇ ਸਨਮਾਨ ਵਿਚ ਆਨਲਾਈਨ ਇੰਜੀਨੀਅਰ ਦਿਵਸ ਮਨਾਇਆ | ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਪਿੰਡ ਮੂਧਲ ਵਿਖੇ ਹੋਏ ਝਗੜੇ ਸਬੰਧੀ ਮਾਮਲਾ ਦਰਜ

ਵੇਰਕਾ, 19 ਸਤੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਵੇਰਕਾ ਖੇਤਰ ਵਿਚ ਪੈਂਦੇ ਪਿੰਡ ਮੂਧਲ ਵਿਖੇ ਲੰਘੇ ਦਿਨ ਮਕਾਨ ਦੀ ਛੱਤ 'ਤੇ ਲੈਂਟਰ ਪਾਉਣ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਇੱਟਾਂ ਰੋੜਿਆਂ ਨਾਲ ਕੀਤੇ ਹਮਲੇ 'ਚ ਇਕ ਧਿਰ ਦੀ ਮਹਿਲਾ ਸਮੇਤ ਤਿੰਨ ਮੈਂਬਰਾਂ ...

ਪੂਰੀ ਖ਼ਬਰ »

ਬਲਾਕ ਪੱਧਰੀ 'ਸਾਜ ਵਾਦਨ' ਮੁਕਾਬਲਿਆਂ ਦਾ ਐਲਾਨਿਆ ਨਤੀਜਾ

ਅੰਮਿ੍ਤਸਰ, 19 ਸੰਤਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲੇ ਦੀ ਅਗਲੀ ਕੜੀ ਦੇ ਸਾਜ਼ ਵਾਦਨ ਮੁਕਾਬਲੇ ਦਾ ਬਲਾਕ ਪੱਧਰੀ ਨਤੀਜਾ ...

ਪੂਰੀ ਖ਼ਬਰ »

ਗ਼ਲਤ ਟੀਕਾ ਲੱਗਣ ਨਾਲ ਬੱਚੇ ਦੀ ਹੋਈ ਮੌਤ ਦੇ ਮਾਮਲੇ 'ਚ ਪਰਿਵਾਰਕ ਮੈਂਬਰਾਂ ਲਾਸ਼ ਚੌਕ 'ਚ ਰੱਖ ਕੇ ਲਗਾਇਆ ਧਰਨਾ

ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਇੱਥੋਂ ਨੇੜਲੇ ਪਿੰਡ ਸਰਾਏ ਦੇ ਇਕ 9 ਸਾਲਾਂ ਬੱਚੇ ਨੂੰ ਗਲਤ ਟੀਕਾ ਲੱਗਣ ਕਾਰਨ ਉਸ ਦੀ ਮੌਤ ਹੋਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਅਜਨਾਲਾ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ...

ਪੂਰੀ ਖ਼ਬਰ »

ਅਜੈਬਵਾਲੀ ਪੰਚਾਇਤ ਨੇ ਲਾਭਪਾਤਰੀਆਂ ਨੂੰ ਵੰਡਿਆ ਰਾਸ਼ਨ

ਕੱਥੂਨੰਗਲ, 19 ਸਤੰਬਰ (ਡਾ. ਦਲਵਿੰਦਰ ਸਿੰਘ ਰੰਧਾਵਾ)-ਪਿੰਡ ਅਜੈਬਵਾਲੀ ਵਿਖੇ ਜਿਹੜੇ ਲਾਭਪਾਤਰੀ ਸਰਕਾਰ ਵਲੋਂ ਭੇਜੇ ਰਾਸ਼ਨ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਵਾਸਤੇ ਸਰਪੰਚ ਸਰਬਜੀਤ ਸਿੰਘ ਦੀ ਅਗਵਾਈ ਵਲੋਂ ਸਮੁੱਚੀ ਪੰਚਾਇਤ ਤੇ ...

ਪੂਰੀ ਖ਼ਬਰ »

ਬੀਬੀ ਬਾਦਲ ਦੇ ਅਸਤੀਫ਼ੇ ਨੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ: ਜਥੇ. ਗੁਰਮੀਤ ਸਿੰਘ

ਚੌਕ ਮਹਿਤਾ, 19 ਸਤੰਬਰ (ਧਰਮਿੰਦਰ ਸਿੰਘ ਸਦਾਰੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਵਾਸਤੇ ਮੋਹਰੀ ਕਤਾਰ ਬਣ ਕੇ ਸੰਘਰਸ਼ ਕੀਤਾ ਹੈ ¢ ਜਿਸ ਦੀ ਤਾਜ਼ਾ ਮਿਸਾਲ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਖੇਤੀਬਾੜੀ ਆਰਡੀਨੈਂਸ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਬੀ.ਪੀ.ਐਲ. ਅਤੇ ਐਸ.ਸੀ., ਬੀ.ਸੀ. ਪਰਿਵਾਰਾਂ ਲਈ ਤੋਹਫ਼ਾ

ਮਜੀਠਾ, 19 ਸਤਬੰਰ (ਮਨਿੰਦਰ ਸਿੰਘ ਸੋਖੀ)-ਪੰਜਾਬ ਰਾਜ ਪਾਵਰਕਾਮ ਲਿਮ: ਵਲੋਂ ਇਕ ਕਿੱਲੋਵਾਟ ਤੋਂ ਘੱਟ ਲੋਡ ਵਾਲੇ ਸਬਸਿਡੀ ਲੈ ਰਹੇ ਐਸ.ਸੀ., ਬੀ.ਸੀ., ਅਤੇ ਬੀ.ਪੀ.ਐਲ. ਖਪਤਕਾਰਾਂ ਦਾ ਬਿਜਲੀ ਦਾ ਬਿੱਲ ਘਟਾਉਣ ਲਈ ਕੇ.ਐਲ.ਬੀ.ਵਾਈ. ਸਕੀਮ ਸ਼ੁਰੂ ਕੀਤੀ ਗਈ ਹੈ | ਇਸ ਸਕੀਮ ਸਬੰਧੀ ...

ਪੂਰੀ ਖ਼ਬਰ »

ਕਸਟਮ ਵਿਭਾਗ ਅਟਾਰੀ ਵਲੋਂ ਦਸ ਸਨਿਫਰ ਕੁੱਤਿਆਂ ਦਾ ਬੈਚ ਪਾਸ

ਖਾਸਾ, 19 ਸਤੰਬਰ (ਗੁਰਨੇਕ ਸਿੰਘ ਪੰਨੂ)-ਅੱਜ ਅਟਾਰੀ ਬਾਰਡਰ ਵਿਖੇ ਕਸਟਮ ਵਿਭਾਗ ਵਲੋਂ ਟ੍ਰੇਨਡ ਕੀਤੇ ਗਏ ਦਸ ਸਨਿਫਰ ਕੁੱਤਿਆਂ ਅਤੇ ਉਨ੍ਹਾਂ ਦੇ ਹੈਂਡਲਰਾਂ ਦੇ ਪਹਿਲੇ ਬੈਚ ਨੂੰ ਪਾਸ ਕੀਤਾ ਗਿਆ | ਇਸ ਸਮਾਰੋਹ ਵਿਚ ਸ੍ਰੀਮਤੀ ਸੰਗਿਤਾ ਸ਼ਰਮਾ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਭਾਜੀ ਗੁਰਸ਼ਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਲੜੀਵਾਰ ਨਾਟਕਾਂ ਦੀ ਸ਼ੁਰੂਆਤ

ਬਿਆਸ, 19 ਸਤੰਬਰ (ਪਰਮਜੀਤ ਸਿੰਘ ਰੱਖੜਾ)-ਨਾਟਕ ਜਗਤ 'ਚ ਬੜੇ ਹੀ ਅਦਬ ਤੇ ਸਤਿਕਾਰ ਨਾਲ ਜਾਣੇ ਜਾਣ ਤੋਂ ਇਲਾਵਾ ਵਿਸ਼ਵ 'ਚ ਨਾਮਣਾ ਖੱਟਣ ਵਾਲੇ ਭਾਜੀ ਗੁਰਸ਼ਰਨ ਸਿੰਘ ਦੀ ਬਰਸੀ ਮਹਿਤਾ ਨੇੜੇ ਪਿੰਡ ਦਬੁਰਜੀ ਵਿਖੇ ਨੌਜਵਾਨਾਂ ਅਤੇ ਪਤਵੰਤਿਆਂ ਵਲੋਂ ਬੜੇ ਅਦਬ ਨਾਲ ਮਨਾਈ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਦੀ ਅਸਲ ਹਿਤੈਸ਼ੀ ਪਾਰਟੀ-ਜ: ਜਲਾਲ ਉਸਮਾਂ

ਬਾਬਾ ਬਕਾਲਾ ਸਾਹਿਬ, 19 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕੇਂਦਰ ਵਿਚਲੀ ਸਰਕਾਰ ਵਲੋਂ ਜੋ ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦੇ ਹਨ, ਉਨ੍ਹਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਲੀਮੈਂਟ ਵਿਚ ਇਨ੍ਹਾਂ ਬਿੱਲਾਂ ਦਾ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ 'ਫੇਸ ਲੈਸ ਅਸੈਸਮੈਂਟ' ਵਿਸ਼ੇ 'ਤੇ ਵੈਬੀਨਾਰ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਦਿੱਤਾ ਭਰੋਸਾ

ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਇਨਕਮ ਟੈਕਸ ਦੇ ਮੁੱਖ ਕਮਿਸ਼ਨਰ ਪੂਨਮ ਖਹਿਰਾ ਸਿੱਧੂ ਵਲੋਂ 'ਫੇਸ ਲੈਸ ਅਸੈਸਮੈਂਟ' ਵਿਸ਼ੇ 'ਤੇ ਆਯੋਜਿਤ ਵੈਬੀਨਾਰ 'ਚ ਪੰਜਾਬ, ਜੰਮੂ-ਕਸ਼ਮੀਰ, ਲੇਹ-ਲਦਾਖ਼ ਦੇ ਵਪਾਰੀਆਂ ਅਤੇ ਆਮਦਨ ਕਰ ਦੇ ਵਕੀਲਾਂ ਨੇ ਸ਼ਿਰਕਤ ਕੀਤੀ | ਉਕਤ ...

ਪੂਰੀ ਖ਼ਬਰ »

ਬੀਬਾ ਬਾਦਲ ਦੇ ਅਸਤੀਫ਼ੇ ਉਪਰੰਤ ਪਿੰਡਾਂ ਦੀਆਂ ਅਕਾਲੀ ਸਫ਼ਾਂ 'ਚ ਨਵੀਂ ਊਰਜਾ ਦਾ ਸੰਚਾਰ

ਬੱਚੀਵਿੰਡ, 19 ਸਤੰਬਰ (ਬਲਦੇਵ ਸਿੰਘ ਕੰਬੋ)- ਬੀਤੀ ਸ਼ਾਮ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਖ਼ਬਰ ਨੇ ਪਿੰਡਾਂ 'ਚ ਵੱਸਦੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵਿਚ ਨਵੀਂ ਊਰਜਾ ਅਤੇ ਜੋਸ਼ ਭਰ ਦਿੱਤਾ ਹੈ | ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਦਿਹਾਂਤ ਨਾਲ ਚੀਫ਼ ਖ਼ਾਲਸਾ ਦੀਵਾਨ ਤੇ ਸਿੱਖ ਪੰਥ ਨੂੰ ਵੱਡਾ ਘਾਟਾ-ਨਿਰਮਲ ਸਿੰਘ ਖ਼ਾਲਸਾ

ਅੰਮਿ੍ਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)-ਚੀਫ਼ ਖਾਲਸਾ ਦੀਵਾਨ ਦੇ ਆਨ: ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਅੱਜ ਤੜਕਸਾਰ ਦਿਹਾਂਤ ਹੋ ਜਾਣ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਇਸ ਨਾਲ ਸਿੱਖ ਜਗਤ ਤੇ ...

ਪੂਰੀ ਖ਼ਬਰ »

ਝਪਟਮਾਰਾਂ ਨੇ ਔਰਤਾਂ ਦੀਆਂ ਲਾਹੀਆਂ ਵਾਲੀਆਂ ਮੋਟਸਾਈਕਲ ਤੋਂ ਡਿਗਣ ਨਾਲ ਔਰਤ ਗੰਭੀਰ ਜ਼ਖ਼ਮੀ

ਚੇਤਨਪਰਾ, 19 ਸਤੰਬਰ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਇਕ ਮੋਟਰਸਾਈਕਲ ਸਵਾਰ ਔਰਤ ਦੇ ਕੰਨਾਂ 'ਚ ਪਈਆਂ ਸੋਨੇ ਦੀਆਂ ਵਾਲੀਆਂ ਇਕ ਝਪਟਮਾਰ ਵਲੋਂ ਖੋਹੇ ਜਾਣ ਦੀ ਖ਼ਬਰ ਹੈ | ਲੁੱਟ ਖੋਹ ਦਾ ਸ਼ਿਕਾਰ ਹੋਈ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਜੱਟਾ ...

ਪੂਰੀ ਖ਼ਬਰ »

ਚਾਲੂ ਭੱਠੀ, ਲਾਹਣ ਤੇ ਸ਼ਰਾਬ ਸਮੇਤ ਇਕ ਕਾਬੂ

ਰਾਮ ਤੀਰਥ, 19 ਸਤੰਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਕੀ ਰਾਮ ਤੀਰਥ ਨੇ ਛਾਪੇਮਾਰੀ ਕਰਕੇ ਪਿੰਡ ਪੱਧਰੀ ਦੇ ਇਕ ਵਿਅਕਤੀ ਸਾਹਬ ਸਿੰਘ ਨੂੰ ਚਾਲੂ ਭੱਠੀ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਏ.ਐੱਸ.ਆਈ. ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਦੀ ਅਗਵਾ ਹੋਈ ਧੀ ਦੇ ਮਾਮਲੇ 'ਚ ਮੈਦਾਨ 'ਚ ਉੱਤਰਿਆ ਜਗਜੀਤ ਕੌਰ ਦਾ ਭਰਾ

ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)- ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਦੇ ਕਥਿਤ ਅਗਵਾ ਅਤੇ ਧਰਮ ਪਰਿਵਰਤਨ ਦੇ ਮਾਮਲੇ ਤੋਂ ਬਾਅਦ ਹੁਣ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਵਿਚਲੇ ...

ਪੂਰੀ ਖ਼ਬਰ »

ਸਾਬਕਾ ਸਪੀਕਰ ਕਾਹਲੋਂ ਨੂੰ ਸਦਮਾ-ਚਾਚੀ ਸੱਸ ਦਾ ਦਿਹਾਂਤ

ਫਤਹਿਗੜ੍ਹ ਚੂੜੀਆਂ, 19 ਸਤੰਬਰ (ਐਮ.ਐਸ. ਫੁੱਲ)-ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਚਾਚੀ ਸੱਸ ਅਤੇ ਅਜੇਪਾਲ ਸਿੰਘ ਯੂ.ਐਸ.ਏ., ਇਕਬਾਲ ਸਿੰਘ ਰੰਧਾਵਾ ਏ.ਐਸ.ਆਈ., ਮਾਸਟਰ ਜਤਿੰਦਰਪਾਲ ਸਿੰਘ ਨਿਜ਼ਾਮਪੁਰਾ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX