ਤਾਜਾ ਖ਼ਬਰਾਂ


ਸਰਦੂਲਗੜ੍ਹ ਦੇ ਨਾਲ ਲੱਗਦੀ ਹੱਦ 'ਤੇ ਹਰਿਆਣਾ ਪੁਲਿਸ ਤਾਇਨਾਤ
. . .  7 minutes ago
ਸਰਦੂਲਗੜ੍ਹ, 25 ਨਵੰਬਰ (ਪਰਕਾਸ਼ ਸਿੰਘ ਜ਼ੈਲਦਾਰ)- ਪੰਜਾਬ ਦੇ ਕਿਸਾਨਾਂ ਵਲੋਂ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਹਰਿਆਣਾ ਪੁਲਿਸ ਨੇ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ...
ਸਿੱਧੂ ਅਤੇ ਕੈਪਟਨ ਨੇ ਦੁਪਹਿਰ ਦੇ ਖਾਣੇ 'ਤੇ ਕਈ ਮਸਲਿਆਂ 'ਤੇ ਕੀਤੀ ਚਰਚਾ
. . .  15 minutes ago
ਚੰਡੀਗੜ੍ਹ, 25 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕਰੀਬ ਇਕ ਘੰਟੇ ਤੱਕ ਬੈਠਕ ਕੀਤੀ। ਕੈਪਟਨ ਦੇ ਮੀਡੀਆ...
ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ਲਈ ਲੰਗਰ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ ਸ਼੍ਰੋਮਣੀ ਕਮੇਟੀ- ਭਾਈ ਲੌਂਗੋਵਾਲ
. . .  24 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਭਾਰਤ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ 'ਚ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਦੇ...
ਭਗਤ ਨਾਮਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਘੁਮਾਣ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਚ ਚੱਲ ਰਹੇ ਹਨ ਧਾਰਮਿਕ ਸਮਾਗਮ
. . .  29 minutes ago
ਘੁਮਾਣ, 25 ਨਵੰਬਰ (ਬਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ। ਘੁਮਾਣ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਕਿਤਾਬ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰਿਲੀਜ਼
. . .  34 minutes ago
ਨਵੀਂ ਦਿੱਲੀ, 25 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਇਕ ਕਿਤਾਬ ਨੂੰ ਰਿਲੀਜ਼ ਕੀਤੀ। ਇਸ ਕਿਤਾਬ ਨੂੰ ਕਿਰਪਾਲ...
ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨ ਦਿੱਲੀ ਲਈ ਹੋਏ ਰਵਾਨਾ
. . .  43 minutes ago
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੰਗੂਧੌਣ ਬਠਿੰਡਾ ਰੋਡ ਵਿਖੇ...
ਕੱਲ੍ਹ ਨੂੰ ਰਹੇਗਾ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ
. . .  46 minutes ago
ਬੁਢਲਾਡਾ, 25 ਨਵੰਬਰ (ਸਵਰਨ ਸਿੰਘ ਰਾਹੀ)- 26 ਨਵੰਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ...
ਅਹਿਮਦ ਪਟੇਲ ਦੇ ਦਿਹਾਂਤ 'ਤੇ ਨਵਜੋਤ ਸਿੱਧੂ ਵਲੋਂ ਦੁੱਖ ਦਾ ਪ੍ਰਗਟਾਵਾ
. . .  50 minutes ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਾਂਗਰਸ ਦੇ ਦਿੱਗਜ ਨੇਤਾ ਅਹਿਮਦ ਪਟੇਲ ਦੇ ਦਿਹਾਂਤ 'ਤੇ ਪੰਜਾਬ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਪੁਲਿਸ ਵਲੋਂ ਪਾਣੀ ਬੁਛਾੜਾਂ ਕੀਤੇ ਜਾਣ ਦੇ ਬਾਵਜੂਦ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਪੰਜਾਬ ਦੇ ਕਿਸਾਨ
. . .  42 minutes ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ 'ਚ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਹਰਿਆਣਾ ਪੁਲਿਸ...
ਆਦਮਪੁਰ 'ਚ ਦੋ ਨਕਾਬਪੋਸ਼ਾਂ ਵਲੋਂ ਸਲੂਨ 'ਚ ਹਮਲਾ, ਇਕ ਦੀ ਮੌਤ
. . .  about 1 hour ago
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਜਲੰਧਰ ਦੇ ਕਸਬਾ 'ਚ ਆਦਮਪੁਰ ਟਰੱਕ ਯੂਨੀਅਨ ਦੇ ਸਾਹਮਣੇ ਚੱਠਾ ਕੰਪਲੈਕਸ 'ਚ ਇਕ ਸਲੂਨ 'ਚ ਅੱਜ ਦੋ ਨਕਾਬਪੋਸ਼ ਬੰਦਿਆਂ ਵਲੋਂ ਹਮਲਾ ਕਰ ਦਿੱਤਾ...
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ
. . .  about 1 hour ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ...
ਖ਼ਰਾਬ ਮੌਸਮ ਅਤੇ ਠੰਢ ਦੇ ਬਾਵਜੂਦ ਸੂਬਾ ਪ੍ਰਧਾਨ ਡਾ. ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪਾਏ ਦਿੱਲੀ ਵੱਲ ਚਾਲੇ
. . .  about 1 hour ago
ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਇੱਥੇ ਖ਼ਰਾਬ ਮੌਸਮ ਅਤੇ ਭਾਰੀ ਠੰਢ ਦੇ ਬਾਵਜੂਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ 'ਦਿੱਲੀ ਚੱਲੋ' ਸੰਘਰਸ਼ ਤਹਿਤ...
ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੋਕੇ ਪੰਜਾਬ ਦੇ ਕਿਸਾਨ
. . .  about 1 hour ago
ਰਾਜਪੁਰਾ, 25 ਨਵੰਬਰ (ਰਣਜੀਤ ਸਿੰਘ)- ਰਾਜਪੁਰਾ-ਅੰਬਾਲਾ ਜੀ. ਡੀ. 'ਤੇ ਰੋਡ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਬੈਰੀਕੇਟਿੰਗ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ...
ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸੰਸਥਾਵਾਂ ਨੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਦਿੱਲੀ ਲਈ ਕੀਤਾ ਰਵਾਨਾ
. . .  about 1 hour ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਦਿੱਲੀ ਧਰਨੇ 'ਤੇ ਜਾ ਰਹੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਰਵਾਨਾ ਕੀਤਾ ਗਿਆ...
ਕੋਰੋਨਾ ਕਾਰਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਸ਼ਹਿਰਾਂ 'ਚ ਲੱਗੇਗਾ ਨਾਈਟ ਕਰਫ਼ਿਊ
. . .  1 minute ago
ਚੰਡੀਗੜ੍ਹ, 25 ਨਵੰਬਰ- ਸੂਬੇ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ 'ਚ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਫ਼ੈਸਲੇ ਮੁਤਾਬਕ ਪਹਿਲੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ, ਕਿਸਾਨੀ ਅੰਦੋਲਨ ਦੀ ਕੀਤੀ ਹਿਮਾਇਤ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਸੀ. ਬੋਕਾਡੀਆ ਵਲੋਂ ਬਣਾਈ ਜਾ ਰਹੀ ਫ਼ਿਲਮ 'ਭੂਤ ਅੰਕਲ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਹੋ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
. . .  about 2 hours ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਹਰਿਆਣਾ ਪੁਲਿਸ ਵਲੋਂ...
ਹਰਿਆਣਾ ਪੁਲਿਸ ਨੇ ਸ਼ੁਤਰਾਣਾ ਨੇੜੇ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਕੀਤਾ ਸੀਲ
. . .  about 2 hours ago
ਸ਼ੁਤਰਾਣਾ, 25 ਨਵੰਬਰ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦਿਆਂ...
ਕਿਸਾਨਾਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਕਾਰਨ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਪੰਜਾਬ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
. . .  4 minutes ago
ਚੰਡੀਗੜ੍ਹ, 25 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਰਾਹੀਂ ਪੰਜਾਬ ਆਉਣ/ਜਾਣ ਵਾਲੇ...
ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 25 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਹਨ, ਜਿੱਥੇ ਕਿ...
ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਮੀਟਿੰਗ
. . .  about 3 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ 'ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ...
ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਪਾਏ ਚਾਲੇ
. . .  about 3 hours ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਦਿੱਲੀ ਨੂੰ ਚਾਲੇ ਦਿੱਤੇ ਗਏ ਹਨ। ਇਸੇ ਦੇ ਤਹਿਤ ਅੱਜ ਅਟਾਰੀ ਬਲਾਕ...
ਐਨ. ਡੀ. ਏ. ਦੇ ਉਮੀਦਵਾਰ ਵਿਜੇ ਸਿਨਹਾ ਬਣੇ ਬਿਹਾਰ ਵਿਧਾਨ ਸਭਾ ਦੇ ਸਪੀਕਰ
. . .  about 3 hours ago
ਪਟਨਾ, 25 ਨਵੰਬਰ- ਬਿਹਾਰ ਵਿਧਾਨ ਸਭਾ ਦੇ ਸਪੀਕਰ ਦੀ ਚੋਣ 'ਚ ਐਨ. ਡੀ. ਏ. ਦੀ ਜਿੱਤ ਹੋਈ ਹੈ। ਅੱਜ ਵਿਧਾਨ ਸਭਾ 'ਚ ਹੰਗਾਮੇ ਦੌਰਾਨ ਸਪੀਕਰ ਦੇ ਅਹੁਦੇ ਦੀ ਚੋਣ ਹੋਈ ਅਤੇ ਐਨ. ਡੀ. ਏ. ਦੇ ਉਮੀਦਵਾਰ...
ਜਮਹੂਰੀ ਕਿਸਾਨ ਸਭਾ ਵਲੋਂ ਦਿੱਲੀ ਘੇਰਨ ਲਈ ਓਠੀਆਂ ਤੋਂ ਕਿਸਾਨਾਂ ਦਾ ਜਥਾ ਰਵਾਨਾ
. . .  about 3 hours ago
ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਤੈਅ ਕੀਤੇ ਗਏ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਅੱਜ ਜਮਹੂਰੀ...
ਹਰਿਆਣਾ ਪੁਲਿਸ ਨੇ ਡੱਬਵਾਲੀ ਵਿਖੇ ਕੀਤੀ ਨਾਕਾਬੰਦੀ, ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਤਿਆਰੀ
. . .  about 3 hours ago
ਬਠਿੰਡਾ, 25 ਨਵੰਬਰ (ਨਾਇਬ ਸਿੱਧੂ)- ਹਰਿਆਣਾ ਦੀ ਪੁਲਿਸ ਨੇ ਪੰਜਾਬ ਹਰਿਆਣਾ ਸਰਹੱਦ 'ਤੇ ਡੱਬਵਾਲੀ ਵਿਖੇ ਬੈਰੀਕੇਟਿੰਗ ਕਰਕੇ ਨਾਕਾਬੰਦੀ ਕੀਤੀ ਹੈ ਅਤੇ ਪੁਲਿਸ ਵਲੋਂ ਪੰਜਾਬ ਤੋਂ ਦਿੱਲੀ ਕਰਨ ਵਾਲੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। --ਲਾਸਕੀ

ਮੋਗਾ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਖੇਤੀ ਵਿਰੋਧੀ ਆਰਡੀਨੈਂਸਾਂ ਤੇ ਬਿਜਲੀ ਬਿੱਲ 2020 ਵਿਰੁੱਧ ਹੋਈਆਂ ਇੱਕਜੁੱਟ

ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਖੇਤੀ ਵਿਰੋਧੀ ਆਰਡੀਨੈਂਸਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਲੈ ਕੇ ਅੱਜ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਮੋਗਾ ਵਿਖੇ ਮੀਟਿੰਗ ਕਰਕੇ ਇੱਕਜੁੱਟ ਹੋ ਕੇ ਚੱਲਣ ਦਾ ਐਲਾਨ ਕੀਤਾ | ਇਹ ਮੀਟਿੰਗ ਅੱਜ ਇੱਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੁਲਵੰਤ ਸਿੰਘ ਸੰਧੂ ਅਤੇ ਹੋਰ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਵਿਰੋਧੀ ਲਿਆਂਦੇ ਗਏ ਆਰਡੀਨੈਂਸਾਂ ਨੂੰ ਲੈ ਕੇ ਲੋਕ ਸਭਾ ਦੇ ਇਜਲਾਸ ਵਿਚ ਬਹੁਸੰਮਤੀ ਨਾਲ ਬਿੱਲ ਪਾਸ ਕੀਤੇ ਜਾ ਰਹੇ ਹਨ ਜੋ ਕਿ ਕਿਸਾਨੀ ਨੂੰ ਖਤਮ ਕਰ ਦੇਣਗੇ | ਮੋਦੀ ਸਰਕਾਰ ਬਿਜਲੀ ਬਿੱਲ 2020 ਨੂੰ ਲਾਗੂ ਕਰਕੇ ਬਿਜਲੀ ਕਾਰਪੋਰੇਟ ਘਰਾਨਿਆਂ ਨੂੰ ਦੇਣ ਜਾ ਰਹੀ ਹੈ | ਕਾਰਪੋਰੇਟ ਕੰਪਨੀਆਂ ਨੂੰ ਮੁਨਾਫ਼ੇ ਦੇਣ ਲਈ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ ਜਦੋਂ ਕਿ ਕੱਚਾ ਤੇਲ 34 ਰੁਪਏ ਬੈਰਲ ਤੋਂ ਵੀ ਹੇਠਾਂ ਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਲੋਕ ਮਾਰੂ, ਖੇਤੀ ਮਾਰੂ ਫ਼ੈਸਲਿਆਂ ਖ਼ਿਲਾਫ਼ 5 ਜੂਨ ਤੋਂ ਹੀ ਪੰਜਾਬ ਦੇ ਕਿਸਾਨਾਂ ਵਲੋਂ ਵੱਖ ਵੱਖ ਰੂਪਾਂ ਵਿਚ ਸੰਘਰਸ਼ ਲੜਿਆ ਜਾ ਰਿਹਾ ਹੈ | ਅੱਜ ਪੰਜਾਬ ਦੀ ਕਿਸਾਨ ਲਹਿਰ ਨੇ ਇਕ ਚੰਗਾ ਫ਼ੈਸਲਾ ਕਰਦਿਆਂ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ਜੋ ਅੱਜ ਦੇ ਹਾਲਾਤਾਂ ਦੀ ਵੱਡੀ ਲੋੜ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਵਿਰੁੱਧ ਲਗਾਤਾਰ ਫ਼ੈਸਲੇ ਕਰ ਰਹੀ ਹੈ ਅਤੇ ਕਾਰਪੋਰੇਟ ਘਰਾਨਿਆਂ ਨੂੰ ਵੱਡੇ ਫਾਇਦੇ ਪਹੁੰਚਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ 20 ਸਤੰਬਰ ਐਤਵਾਰ ਨੂੰ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜਨ ਦੇ ਨਾਲ ਨਾਲ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਜਾਵੇਗਾ | ਮੀਟਿੰਗ ਵਿਚ 24, 25 ਅਤੇ 26 ਸਤੰਬਰ ਨੂੰ ਰੇਲ ਰੋਕੂ ਸੰਘਰਸ਼ ਦੀ ਵੀ ਹਮਾਇਤ ਕੀਤੀ ਗਈ | ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ਪਟਿਆਲਾ ਵਿਖੇ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿਚ ਚੱਲ ਰਹੇ ਰੋਸ ਧਰਨਿਆਂ ਦੀ ਵੀ ਡਟਵੀਂ ਹਮਾਇਤ ਕੀਤੀ ਗਈ | ਆਗੂਆਂ ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇਗਾ ਅਤੇ ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਲਈ ਪੂਰਨ ਸਹਿਯੋਗ ਦੇਣ ਤਾਂ ਜੋ ਸਰਕਾਰ ਉੱਪਰ ਦਬਾਇਆ ਬਣਾਇਆ ਜਾ ਸਕੇ | ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ, ਜਨਰਲ ਸਕੱਤਰ ਗੁਰਮੀਤ ਮਹਿਮਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰੈੱਸ ਸਕੱਤਰ ਪ੍ਰਗਟ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ, ਪੰਜਾਬ ਕਿਸਾਨੀ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਕੁੱਲ ਹਿੰਦ ਕਿਸਾਨ ਸਭਾ ਦੇ ਰਾਸ਼ਟਰੀ ਪ੍ਰਧਾਨ ਭੁਪਿੰਦਰ ਸਾਂਬਰ, ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ, ਭਾਰਤੀ ਕਿਸਾਨ ਯੂਨੀਅਨ ਮਾਨ ਦੇ ਜਨਰਲ ਸਕੱਤਰ ਬਲਵੰਤ ਸਿੰਘ ਬ੍ਰਹਮਕੇ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਨਜੀਤ ਸਿੰਘ ਰਾਏ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ, ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਕਮੇਟੀ ਦੇ ਜਸਵੰਤ ਸਿੰਘ ਪਠਾਨਕੋਟ, ਭਾਰਤੀ ਕਿਸਾਨ ਮੰਚ ਦੇ ਬੂਟਾ ਸਿੰਘ ਸ਼ਾਦੀਪੁਰਾ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਬੋਹੜ ਸਿੰਘ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਝੱਬਰ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਦੁਆਬਾ ਕਿਸਾਨ ਕਮੇਟੀ ਦੇ ਹਰਸ਼ਮਿੰਦਰ ਸਿੰਘ, ਸਤਨਾਮ ਸਿੰਘ ਪੰਨੂ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ, ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਪੰਜਾਬ ਕਿਸਾਨ ਸਭਾ ਦੇ ਮੇਜਰ ਸਿੰਘ ਪੂਨੀਆਂ ਆਦਿ ਆਗੂ ਹਾਜ਼ਰ ਸਨ |

ਅਸਲ੍ਹਾ ਸਾਫ਼ ਕਰਦੇ ਸਮੇਂ ਸਿਰ 'ਚ ਗੋਲੀ ਲੱਗਣ ਕਾਰਨ ਪਿੰਡ ਸਾਹੋਕੇ ਦੇ ਫ਼ੌਜ 'ਚ ਤਾਇਨਾਤ ਹੌਲਦਾਰ ਦੀ ਹੋਈ ਮੌਤ

ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਦੇ ਵਾਸੀ ਹਰਵਿੰਦਰ ਸਿੰਘ ਉਰਫ਼ ਹੈਪੀ ਪੁੱਤਰ ਸੁਖਦੇਵ ਸਿੰਘ ਜੋ ਜੰਮੂ ਦੇ ਰੱਖ ਮੁੱਠੀ ਇਲਾਕੇ ਦੀ 191 ਬਿ੍ਗੇਡ ਦੀ 15 ਮੈੱਕ ਯੂਨਿਟ 'ਚ ਹੌਲਦਾਰ ਵਜੋਂ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਮੋਗਾ ਨੇ ਦੋ ਹੋਰ ਪ੍ਰੀ ਅਪਰੂਵਲ ਵੀਜ਼ੇ ਕੀਤੇ ਪ੍ਰਾਪਤ

ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਮੰਨੀ-ਪ੍ਰਮੰਨੀ ਸੰਸਥਾ ਜੋ ਕਿ ਸਟੂਡੈਂਟ ਵੀਜ਼ੇ ਲਾਉਣ ਦੀ ਮਾਹਿਰ ਮੰਨੀ ਜਾਂਦੀ ਹੈ ਜਿਸ ਦੇ ਲਾਕਡਾਊਨ ਤੋਂ ਬਾਅਦ ਵੀ ਸਟੂਡੈਂਟ ਵੀਜ਼ੇ ਆ ਰਹੇ ਹਨ | ਇਹ ਸੰਸਥਾ ਨੇ ਕੈਨੇਡਾ ਦੀਆਂ ਦੋ ਹੋਰ ਨਵੇਂ ਪ੍ਰੀ ਅਪਰੂਵਲ ਵੀਜ਼ੇ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ 'ਚ 27 ਹੋਰਾਂ ਨੂੰ ਕੋਰੋਨਾ ਹੋਣ ਦੀ ਹੋਈ ਪੁਸ਼ਟੀ

ਮੋਗਾ, 19 ਸਤੰਬਰ (ਗੁਰਤੇਜ ਸਿੰਘ)-ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 27 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਹੋਈ ਹੈ ਤੇ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 1988 ਹੋ ਗਈ ਹੈ ਤੇ ਐਕਟਿਵ ਕੇਸ 406 ਹਨ ਜਦਕਿ 1526 ਮਰੀਜ਼ ਹੁਣ ਤੱਕ ਕੋਰੋਨਾ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ

ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਟਸ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੇ ਖੇਤਰ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇਣਾ ਝੂਠੀ ਹਮਦਰਦੀ ਦਿਖਾਉਣਾ ਤੇ ਮਜਬੂਰੀ-ਧੀਰ/ਮਲਹੋਤਰਾ

ਕੋਟ ਈਸੇ ਖਾਂ, 19 ਸਤੰਬਰ (ਨਿਰਮਲ ਸਿੰਘ ਕਾਲੜਾ)-ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਆਰਡੀਨੈਂਸਾਂ ਦੇ ਵਿਰੋਧ 'ਚ ਕੇਂਦਰ ਮੰਡਲ ਦਾ ਅਹੁਦਾ ਛੱਡਣਾ ਤੇ ਕਿਸਾਨਾਂ ਨਾਲ ਝੂਠੀ ਹਮਦਰਦੀ ਦਿਖਾਉਣਾ ਉਨ੍ਹਾਂ ਦੀ ਮਜਬੂਰੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਮੋਦੀ ਸਰਕਾਰ ਦੇ ਪੁਤਲੇ ਤੇ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅੱਜ

ਨਿਹਾਲ ਸਿੰਘ ਵਾਲਾ, 19 ਸਤੰਬਰ (ਸੁਖਦੇਵ ਸਿੰਘ ਖਾਲਸਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਉਕਤ ਖੇਤੀ ਆਰਡੀਨੈਂਸਾਂ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਸਾਂਝੀ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਫੀਲਡ ਡੇਅ ਮਨਾਇਆ

ਮੋਗਾ, 19 ਸਤੰਬਰ (ਜਸਪਾਲ ਸਿੰਘ ਬੱਬੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮੋਗਾ-1 ਵਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਫੀਲਡ ਡੇ ਮਨਾਇਆ ਗਿਆ | ਜਿਸ ਵਿਚ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ...

ਪੂਰੀ ਖ਼ਬਰ »

ਵਿਧਾਇਕ ਬਰਾੜ ਨੇ ਬੰਬੀਹਾ ਭਾਈ ਵਿਖੇ ਪੰਚਾਇਤ ਘਰ ਦਾ ਰੱਖਿਆ ਨੀਂਹ ਪੱਥਰ

ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)- ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਅਧੀਨ ਪਿੰਡ ਬੰਬੀਹਾ ਭਾਈ (ਮੋਗਾ) ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੰਚਾਇਤ ਘਰ ...

ਪੂਰੀ ਖ਼ਬਰ »

ਸੰਤ ਵਿਸਾਖਾ ਸਿੰਘ ਦੀ ਬਰਸੀ ਸਬੰਧੀ ਸਹਿਯੋਗ ਦੇਣ ਲਈ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ-ਪ੍ਰਧਾਨ ਵਜ਼ੀਰ ਸਿੰਘ ਮਾਨ

ਕਿਸ਼ਨਪੁਰਾ ਕਲਾਂ, 19 ਸਤੰਬਰ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)-ਮਹਾਨ ਤਪੱਸਵੀ ਸੰਤ ਬਾਬਾ ਵਿਸਾਖਾ ਸਿੰਘ ਦੀ 52ਵੀਂ ਬਰਸੀ ਮੌਕੇ ਜੋ ਕਿ ਬੀਤੇ ਦਿਨੀਂ ਐਨ.ਆਰ.ਆਈ. ਵੀਰਾਂ, ਕਲੱਬਾਂ, ਪਿੰਡ ਵਾਸੀਆਂ, ਗਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਡੀ. ਐਸ. ਪੀ. ਦੇ ਰੀਡਰ ਸਰਬਜੀਤ ਦੀ ਮਾਤਾ ਦਾ ਦਿਹਾਂਤ

ਬਾਘਾ ਪੁਰਾਣਾ, 19 ਸਤੰਬਰ (ਬਲਰਾਜ ਸਿੰਗਲਾ)-ਡੀ.ਐਸ.ਪੀ. ਬਾਘਾ ਪੁਰਾਣਾ ਦੇ ਰੀਡਰ ਸਰਬਜੀਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਧਰਮ ਪਤਨੀ ਦਰਸ਼ਨ ਸਿੰਘ ਵਿਰਕ ਦਾ ਅਚਾਨਕ ਦਿਹਾਂਤ ਹੋ ਗਿਆ | ਰੀਡਰ ਸਰਬਜੀਤ ...

ਪੂਰੀ ਖ਼ਬਰ »

ਔਰਤ ਨਾਲ ਸਾਜ਼-ਬਾਜ਼ ਹੋ ਕੇ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ

ਮੋਗਾ, 19 ਸਤੰਬਰ (ਗੁਰਤੇਜ ਸਿੰਘ)-ਇਕ ਵਿਅਕਤੀ ਨੂੰ ਘਰ ਬੁਲਾ ਕੇ ਇਕ ਔਰਤ ਨਾਲ ਸਾਜ਼-ਬਾਜ਼ ਹੋ ਕੇ ਦੋ ਵਿਅਕਤੀਆਂ ਵਲੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦੇਣ ਤੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪੀੜਤ ਤਰਲੋਚਨ ਸਿੰਘ ਪੁੱਤਰ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਦੋਗਲੀ ਨੀਤੀ ਰਾਹੀਂ ਹੁਣ ਪੰਜਾਬੀਆਂ ਨੂੰ ਹੋਰ ਗੁੰਮਰਾਹ ਨਹੀਂ ਕਰ ਸਕਦੈ-ਕਾਂਗਰਸੀ ਆਗੂ

ਕਿਸ਼ਨਪੁਰਾ ਕਲਾਂ, 19 ਸਤੰਬਰ (ਪਰਮਿੰਦਰ ਸਿੰਘ ਗਿੱਲ)-ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਹੁਣ ਚੁਫਿਰੇਉਂ ਘਿਰ ਚੁੱਕੀ ਹੈ ਅਤੇ ਖੇਤੀ ਆਰਡੀਨੈਂਸਾਂ ਦੀ ਹਮਾਇਤ ਨੇ ਇਸ ਪਾਰਟੀ ਦਾ ਮੌਕਾਪ੍ਰਸਤੀ ਵਾਲਾ ...

ਪੂਰੀ ਖ਼ਬਰ »

ਭਾਗੀਕੇ ਵਿਖੇ ਨਾਲੀ 'ਚੋਂ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਭੜਕਿਆ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 19 ਸਤੰਬਰ (ਗੁਰਮੀਤ ਸਿੰਘ ਮਾਣੂੰਕੇ/ਪਲਵਿੰਦਰ ਸਿੰਘ ਟਿਵਾਣਾ)-ਪਿੰਡ ਭਾਗੀਕੇ ਵਿਖੇ ਗੰਦੇ ਨਾਲੇ ਵਿਚੋਂ ਕਰੀਬ 3 ਮਹੀਨੇ ਦਾ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ¢ ਛਿੰਦਰ ਸਿੰਘ ਵਾਸੀ ਭਾਗੀਕੇ ਨੇ ਥਾਣਾ ਨਿਹਾਲ ਸਿੰਘ ...

ਪੂਰੀ ਖ਼ਬਰ »

ਰਾਮ ਕਰਮ ਅਕੈਡਮੀ ਧਰਮਕੋਟ ਦਾ ਨਤੀਜਾ ਸੌ ਫ਼ੀਸਦੀ

ਧਰਮਕੋਟ, 19 ਸਤੰਬਰ (ਪਰਮਜੀਤ ਸਿੰਘ)-ਰਾਮ ਕਰਮ ਅਕੈਡਮੀ ਧਰਮਕੋਟ ਜੋ ਕਿ ਮੋਗਾ ਰੋਡ 'ਤੇ ਸਥਿਤ ਹੈ, ਦਾ ਐਮ.ਏ. ਹਿੰਦੀ, ਐਮ.ਏ. ਮੈਥ, ਐਮ.ਏ. ਇੰਗਲਿਸ਼, ਐਮ.ਏ. ਪੁਲਿਟੀਕਲ ਤੇ ਐਮ.ਏ. ਸੁਸ਼ੋੋਲਜੀ ਦਾ ਨਤੀਜਾ ਸੌ ਫ਼ੀਸਦੀ ਰਿਹਾ | ਅਕੈਡਮੀ ਦੇ ਆਏ ਇਸ ਸ਼ਾਨਦਾਰ ਨਤੀਜੇ ਸਬੰਧੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਵਜ਼ੀਰੀਆਂ ਨੂੰ ਲੱਤ ਮਾਰਨ ਦਾ ਇਤਿਹਾਸ ਕਾਇਮ ਰੱਖਿਆ-ਜ਼ੈਲਦਾਰ/ਛਿੰਦਾ/ਥਰਾਜ

ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਦੁਹਰਾਉਂਦਿਆਂ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹਿਤਾਂ ਦੀ ਖ਼ਾਤਰ ਵਜ਼ੀਰੀਆਂ ਨੂੰ ਲੱਤ ਮਾਰ ਕੇ ਅੱਜ ਫਿਰ ...

ਪੂਰੀ ਖ਼ਬਰ »

ਵਿਧਾਇਕ ਲੋਹਗੜ੍ਹ ਨੇ ਧਰਮਕੋਟ ਦੇ ਵੱਖ-ਵੱਖ ਵਾਰਡਾਂ 'ਚ ਵਿਕਾਸ ਕਾਰਜ ਕਰਵਾਏ ਸ਼ੁਰੂ

ਧਰਮਕੋਟ, 19 ਸਤੰਬਰ (ਪਰਮਜੀਤ ਸਿੰਘ)-ਸਥਾਨਕ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਸ਼ਹਿਰ ਦੇ ਵਾਰਡ ਨੰਬਰ 13, ਵਾਰਡ ਨੰਬਰ 8, ਵਾਰਡ ਨੰਬਰ 9 ਅਤੇ ਵਾਰਡ ਨੰਬਰ 11 ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਆਪਣੇ ਕਰ ...

ਪੂਰੀ ਖ਼ਬਰ »

ਕੈਨੇਡਾ ਲਿਜਾਣ ਦੇ ਨਾਂਅ 'ਤੇ ਕੈਨੇਡੀਅਨ ਪੰਜਾਬੀ ਲੜਕੀ ਨੇ ਮਾਰੀ 20 ਲੱਖ ਦੀ ਠੱਗੀ

ਅਜੀਤਵਾਲ, 19 ਸਤੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਆਏ ਦਿਨ ਵਿਦੇਸ਼ ਲਿਜਾਣ ਦੇ ਨਾਂਅ 'ਤੇ ਲੜਕੇ ਲੜਕੀਆਂ ਵਲੋਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਕੈਨੇਡੀਅਨ ਵਿਆਹੁਤਾ ਨੇ ਕੈਨੇਡਾ ਲਿਜਾਣ ਦੇ ਨਾਂਅ 'ਤੇ ਇਕ ਨੌਜਵਾਨ ...

ਪੂਰੀ ਖ਼ਬਰ »

ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ 'ਚ ਅਸਤੀਫ਼ਾ ਦੇਣਾ ਸ਼ਲਾਘਾਯੋਗ ਕਦਮ-ਭੁੱਲਰ/ਕਪੂਰੇ

ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਸਰਕਲ ਮਹਿਣਾ ਦੇ ਪ੍ਰਧਾਨ ਤੇ ਸਾਬਕਾ ਵਾਈਸ ਚੇਅਰਮੈਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆ ਤੇ ਸੀਨੀ. ਅਕਾਲੀ ਆਗੂ ਕਰਮਜੀਤ ਸਿੰਘ ਕਪੂਰੇ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਬਾਦਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX