ਤਾਜਾ ਖ਼ਬਰਾਂ


ਸਰਦੂਲਗੜ੍ਹ ਦੇ ਨਾਲ ਲੱਗਦੀ ਹੱਦ 'ਤੇ ਹਰਿਆਣਾ ਪੁਲਿਸ ਤਾਇਨਾਤ
. . .  16 minutes ago
ਸਰਦੂਲਗੜ੍ਹ, 25 ਨਵੰਬਰ (ਪਰਕਾਸ਼ ਸਿੰਘ ਜ਼ੈਲਦਾਰ)- ਪੰਜਾਬ ਦੇ ਕਿਸਾਨਾਂ ਵਲੋਂ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਹਰਿਆਣਾ ਪੁਲਿਸ ਨੇ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ...
ਸਿੱਧੂ ਅਤੇ ਕੈਪਟਨ ਨੇ ਦੁਪਹਿਰ ਦੇ ਖਾਣੇ 'ਤੇ ਕਈ ਮਸਲਿਆਂ 'ਤੇ ਕੀਤੀ ਚਰਚਾ
. . .  24 minutes ago
ਚੰਡੀਗੜ੍ਹ, 25 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕਰੀਬ ਇਕ ਘੰਟੇ ਤੱਕ ਬੈਠਕ ਕੀਤੀ। ਕੈਪਟਨ ਦੇ ਮੀਡੀਆ...
ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ਲਈ ਲੰਗਰ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ ਸ਼੍ਰੋਮਣੀ ਕਮੇਟੀ- ਭਾਈ ਲੌਂਗੋਵਾਲ
. . .  33 minutes ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਭਾਰਤ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ 'ਚ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਦੇ...
ਭਗਤ ਨਾਮਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਘੁਮਾਣ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਚ ਚੱਲ ਰਹੇ ਹਨ ਧਾਰਮਿਕ ਸਮਾਗਮ
. . .  38 minutes ago
ਘੁਮਾਣ, 25 ਨਵੰਬਰ (ਬਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ। ਘੁਮਾਣ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਕਿਤਾਬ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰਿਲੀਜ਼
. . .  43 minutes ago
ਨਵੀਂ ਦਿੱਲੀ, 25 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਇਕ ਕਿਤਾਬ ਨੂੰ ਰਿਲੀਜ਼ ਕੀਤੀ। ਇਸ ਕਿਤਾਬ ਨੂੰ ਕਿਰਪਾਲ...
ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨ ਦਿੱਲੀ ਲਈ ਹੋਏ ਰਵਾਨਾ
. . .  52 minutes ago
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੰਗੂਧੌਣ ਬਠਿੰਡਾ ਰੋਡ ਵਿਖੇ...
ਕੱਲ੍ਹ ਨੂੰ ਰਹੇਗਾ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ
. . .  55 minutes ago
ਬੁਢਲਾਡਾ, 25 ਨਵੰਬਰ (ਸਵਰਨ ਸਿੰਘ ਰਾਹੀ)- 26 ਨਵੰਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ...
ਅਹਿਮਦ ਪਟੇਲ ਦੇ ਦਿਹਾਂਤ 'ਤੇ ਨਵਜੋਤ ਸਿੱਧੂ ਵਲੋਂ ਦੁੱਖ ਦਾ ਪ੍ਰਗਟਾਵਾ
. . .  59 minutes ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਾਂਗਰਸ ਦੇ ਦਿੱਗਜ ਨੇਤਾ ਅਹਿਮਦ ਪਟੇਲ ਦੇ ਦਿਹਾਂਤ 'ਤੇ ਪੰਜਾਬ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਪੁਲਿਸ ਵਲੋਂ ਪਾਣੀ ਬੁਛਾੜਾਂ ਕੀਤੇ ਜਾਣ ਦੇ ਬਾਵਜੂਦ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਪੰਜਾਬ ਦੇ ਕਿਸਾਨ
. . .  51 minutes ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ 'ਚ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਹਰਿਆਣਾ ਪੁਲਿਸ...
ਆਦਮਪੁਰ 'ਚ ਦੋ ਨਕਾਬਪੋਸ਼ਾਂ ਵਲੋਂ ਸਲੂਨ 'ਚ ਹਮਲਾ, ਇਕ ਦੀ ਮੌਤ
. . .  about 1 hour ago
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਜਲੰਧਰ ਦੇ ਕਸਬਾ 'ਚ ਆਦਮਪੁਰ ਟਰੱਕ ਯੂਨੀਅਨ ਦੇ ਸਾਹਮਣੇ ਚੱਠਾ ਕੰਪਲੈਕਸ 'ਚ ਇਕ ਸਲੂਨ 'ਚ ਅੱਜ ਦੋ ਨਕਾਬਪੋਸ਼ ਬੰਦਿਆਂ ਵਲੋਂ ਹਮਲਾ ਕਰ ਦਿੱਤਾ...
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ
. . .  about 1 hour ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ...
ਖ਼ਰਾਬ ਮੌਸਮ ਅਤੇ ਠੰਢ ਦੇ ਬਾਵਜੂਦ ਸੂਬਾ ਪ੍ਰਧਾਨ ਡਾ. ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪਾਏ ਦਿੱਲੀ ਵੱਲ ਚਾਲੇ
. . .  about 1 hour ago
ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਇੱਥੇ ਖ਼ਰਾਬ ਮੌਸਮ ਅਤੇ ਭਾਰੀ ਠੰਢ ਦੇ ਬਾਵਜੂਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ 'ਦਿੱਲੀ ਚੱਲੋ' ਸੰਘਰਸ਼ ਤਹਿਤ...
ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੋਕੇ ਪੰਜਾਬ ਦੇ ਕਿਸਾਨ
. . .  about 1 hour ago
ਰਾਜਪੁਰਾ, 25 ਨਵੰਬਰ (ਰਣਜੀਤ ਸਿੰਘ)- ਰਾਜਪੁਰਾ-ਅੰਬਾਲਾ ਜੀ. ਡੀ. 'ਤੇ ਰੋਡ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਬੈਰੀਕੇਟਿੰਗ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ...
ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸੰਸਥਾਵਾਂ ਨੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਦਿੱਲੀ ਲਈ ਕੀਤਾ ਰਵਾਨਾ
. . .  about 1 hour ago
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਦਿੱਲੀ ਧਰਨੇ 'ਤੇ ਜਾ ਰਹੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਰਵਾਨਾ ਕੀਤਾ ਗਿਆ...
ਕੋਰੋਨਾ ਕਾਰਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਸ਼ਹਿਰਾਂ 'ਚ ਲੱਗੇਗਾ ਨਾਈਟ ਕਰਫ਼ਿਊ
. . .  about 2 hours ago
ਚੰਡੀਗੜ੍ਹ, 25 ਨਵੰਬਰ- ਸੂਬੇ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ 'ਚ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਫ਼ੈਸਲੇ ਮੁਤਾਬਕ ਪਹਿਲੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ, ਕਿਸਾਨੀ ਅੰਦੋਲਨ ਦੀ ਕੀਤੀ ਹਿਮਾਇਤ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਸੀ. ਬੋਕਾਡੀਆ ਵਲੋਂ ਬਣਾਈ ਜਾ ਰਹੀ ਫ਼ਿਲਮ 'ਭੂਤ ਅੰਕਲ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਹੋ...
ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
. . .  about 2 hours ago
ਅੰਬਾਲਾ, 25 ਨਵੰਬਰ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਹਰਿਆਣਾ ਪੁਲਿਸ ਵਲੋਂ...
ਹਰਿਆਣਾ ਪੁਲਿਸ ਨੇ ਸ਼ੁਤਰਾਣਾ ਨੇੜੇ ਪੰਜਾਬ-ਹਰਿਆਣਾ ਹੱਦ ਨੂੰ ਪੂਰੀ ਤਰ੍ਹਾਂ ਕੀਤਾ ਸੀਲ
. . .  about 2 hours ago
ਸ਼ੁਤਰਾਣਾ, 25 ਨਵੰਬਰ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦਿਆਂ...
ਕਿਸਾਨਾਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਕਾਰਨ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਪੰਜਾਬ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
. . .  13 minutes ago
ਚੰਡੀਗੜ੍ਹ, 25 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਰਾਹੀਂ ਪੰਜਾਬ ਆਉਣ/ਜਾਣ ਵਾਲੇ...
ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 25 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰੂ ਰਾਮਦਾਸ ਮੈਡੀਕਲ ਕਾਲਜ ਪਹੁੰਚੇ ਹਨ, ਜਿੱਥੇ ਕਿ...
ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਮੀਟਿੰਗ
. . .  about 3 hours ago
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)- ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ 'ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ...
ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਪਾਏ ਚਾਲੇ
. . .  about 3 hours ago
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਦਿੱਲੀ ਨੂੰ ਚਾਲੇ ਦਿੱਤੇ ਗਏ ਹਨ। ਇਸੇ ਦੇ ਤਹਿਤ ਅੱਜ ਅਟਾਰੀ ਬਲਾਕ...
ਐਨ. ਡੀ. ਏ. ਦੇ ਉਮੀਦਵਾਰ ਵਿਜੇ ਸਿਨਹਾ ਬਣੇ ਬਿਹਾਰ ਵਿਧਾਨ ਸਭਾ ਦੇ ਸਪੀਕਰ
. . .  about 3 hours ago
ਪਟਨਾ, 25 ਨਵੰਬਰ- ਬਿਹਾਰ ਵਿਧਾਨ ਸਭਾ ਦੇ ਸਪੀਕਰ ਦੀ ਚੋਣ 'ਚ ਐਨ. ਡੀ. ਏ. ਦੀ ਜਿੱਤ ਹੋਈ ਹੈ। ਅੱਜ ਵਿਧਾਨ ਸਭਾ 'ਚ ਹੰਗਾਮੇ ਦੌਰਾਨ ਸਪੀਕਰ ਦੇ ਅਹੁਦੇ ਦੀ ਚੋਣ ਹੋਈ ਅਤੇ ਐਨ. ਡੀ. ਏ. ਦੇ ਉਮੀਦਵਾਰ...
ਜਮਹੂਰੀ ਕਿਸਾਨ ਸਭਾ ਵਲੋਂ ਦਿੱਲੀ ਘੇਰਨ ਲਈ ਓਠੀਆਂ ਤੋਂ ਕਿਸਾਨਾਂ ਦਾ ਜਥਾ ਰਵਾਨਾ
. . .  about 3 hours ago
ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਤੈਅ ਕੀਤੇ ਗਏ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਅੱਜ ਜਮਹੂਰੀ...
ਹਰਿਆਣਾ ਪੁਲਿਸ ਨੇ ਡੱਬਵਾਲੀ ਵਿਖੇ ਕੀਤੀ ਨਾਕਾਬੰਦੀ, ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਤਿਆਰੀ
. . .  about 4 hours ago
ਬਠਿੰਡਾ, 25 ਨਵੰਬਰ (ਨਾਇਬ ਸਿੱਧੂ)- ਹਰਿਆਣਾ ਦੀ ਪੁਲਿਸ ਨੇ ਪੰਜਾਬ ਹਰਿਆਣਾ ਸਰਹੱਦ 'ਤੇ ਡੱਬਵਾਲੀ ਵਿਖੇ ਬੈਰੀਕੇਟਿੰਗ ਕਰਕੇ ਨਾਕਾਬੰਦੀ ਕੀਤੀ ਹੈ ਅਤੇ ਪੁਲਿਸ ਵਲੋਂ ਪੰਜਾਬ ਤੋਂ ਦਿੱਲੀ ਕਰਨ ਵਾਲੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। --ਲਾਸਕੀ

ਜਲੰਧਰ

ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਬਣਾਉਣ ਵਾਲੇ ਐਸ.ਆਈ. ਸਮੇਤ 6 ਦੀ ਕੋਰੋਨਾ ਨਾਲ ਮੌਤ, 222 ਨਵੇਂ ਮਾਮਲੇ

ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ) - ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਐਸ.ਆਈ. ਸੁਖਵਿੰਦਰ ਸਿੰਘ (54) ਵਾਸੀ ਫਿਲੌਰ ਸਮੇਤ ਅੱਜ 6 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਮਿ੍ਤਕਾਂ ਦੀ ਕੁੱਲ ਗਿਣਤੀ 316 ਹੋ ਗਈ ਹੈ | ਮਿ੍ਤਕਾਂ 'ਚ ਮਨਦੀਪ ਸਿੰਘ (47) ਵਾਸੀ ਸੰਗੋਵਾਲ, ਬੰਸੋ (57) ਵਾਸੀ ਖੁਰਲਾ ਕਿੰਗਰਾ, ਜਲੰਧਰ, ਪ੍ਰਵੀਨ ਕਾਂਤਾ (62) ਵਾਸੀ ਸੁਦਰਸ਼ਨ ਪਾਰਕ, ਜਲੰਧਰ, ਸੀ.ਐਲ. ਭਗਤ (74) ਵਾਸੀ ਗੜ੍ਹਾ, ਜਲੰਧਰ ਅਤੇ ਸੁਸ਼ੀਲਾ ਦੇਵੀ (80) ਵਾਸੀ ਗੁਰੂ ਨਾਨਕ ਪੁਰਾ ਵੈਸਟ, ਜਲੰਧਰ ਸ਼ਾਮਲ ਹਨ | ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 222 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ, ਜਿਨ੍ਹਾਂ 'ਚੋਂ 14 ਮਰੀਜ਼ ਮਿਲਟਰੀ ਹਸਪਤਾਲ 'ਚ ਦਾਖ਼ਲ ਹਨ | ਪਾਜ਼ੀਟਿਵਾਂ 'ਚ ਪੁਲਿਸ ਕਮਿਸ਼ਨਰ ਦਫ਼ਤਰ ਦੇ 4 ਮੁਲਾਜ਼ਮ, ਸੀ.ਆਈ.ਡੀ. ਵਿਭਾਗ ਦੇ 3, ਇਕ ਡਾਕਟਰ ਅਤੇ ਪੀ.ਏ.ਪੀ. ਕੰਪਲੈਕਸ 'ਚ ਰਹਿੰਦਾ ਇਕ ਵਿਅਕਤੀ ਸ਼ਾਮਲ ਹਨ | ਪ੍ਰਭਾਵਿਤ ਆਏ ਮਰੀਜ਼ਾਂ 'ਚੋਂ 88 ਦੇ ਕਰੀਬ ਮਰੀਜ਼ ਅਜਿਹੇ ਹਨ, ਜੋ ਪਹਿਲਾਂ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਸਨ, ਜਦਕਿ ਬਾਕੀ ਮਰੀਜ਼ਾਂ ਦੇ ਪ੍ਰਭਾਵਿਤ ਹੋਣ ਦਾ ਜ਼ਰੀਆ ਪਤਾ ਨਹੀਂ ਲੱਗਾ | ਆਈਆਂ ਰਿਪੋਰਟਾਂ 'ਚੋਂ 2599 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਖੇਤਰਾਂ 'ਚੋਂ ਅੱਜ 2957 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਹਨ |
ਸਿਹਤਯਾਬ ਹੋਏ 322 ਮਰੀਜ਼ਾਂ ਨੂੰ ਮਿਲੀ ਛੁੱਟੀ
ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਵੱਖ-ਵੱਖ ਸਿਹਤ ਕੇਂਦਰਾਂ 'ਚ ਆਪਣਾ ਇਲਾਜ ਕਰਵਾ ਰਹੇ ਅਤੇ ਘਰਾਂ 'ਚ ਏਕਾਂਤਵਾਸ ਹੋਏ 322 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਅੱਜ ਛੁੱਟੀ ਦਿੱਤੀ ਗਈ ਹੈ |
ਬਿਨਾ ਮਾਸਕ ਘੁੰਮਦੇ 197 ਵਿਅਕਤੀਆਂ ਨੂੰ ਲਗਾਇਆ ਜੁਰਮਾਨਾ
ਸ਼ਹਿਰ 'ਚ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਊਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਵੱਖ-ਵੱਖ ਖੇਤਰਾਂ 'ਚ ਬਿਨਾ ਮਾਸਕ ਘੁੰਮ ਰਹੇ 197 ਵਿਅਕਤੀਆਂ ਦਾ ਚਾਲਾਨ ਕਰਕੇ ਉਨ੍ਹਾਂ ਨੂੰ 98,500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ |

ਐਸ.ਆਈ. ਸੁਖਵਿੰਦਰ ਸਿੰਘ ਨੇ ਫਿਲੌਰ ਤੋਂ ਅੰਮਿ੍ਤਸਰ ਸਾਹਿਬ ਤੱਕ ਉਲਟਾ ਬੈਠ ਕੇ ਚਲਾਇਆ ਸੀ ਮੋਟਰਸਾਈਕਲ

ਐਸ.ਆਈ. ਸੁਖਵਿੰਦਰ ਸਿੰਘ ਨੇ ਸਾਲ 1996 'ਚ ਫਿਲੌਰ ਤੋਂ ਅੰਮਿ੍ਤਸਰ ਸਾਹਿਬ ਤੱਕ ਦਾ ਸਫ਼ਰ ਮੋਟਰਸਾਈਕਲ 'ਤੇ ਉਲਟਾ ਬੈਠ ਕੇ ਕੀਤਾ ਸੀ | ਇਸ ਤੋਂ ਪਹਿਲਾਂ ਅਜਿਹਾ ਕਾਰਨਾਮਾ ਕਿਸੇ ਵਲੋਂ ਨਾ ਕੀਤੇ ਜਾਣ ਕਰਕੇ ਉਸ ਦਾ ਨਾਂਅ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਹੋਇਆ ਸੀ | ...

ਪੂਰੀ ਖ਼ਬਰ »

ਕੈਨੇਡਾ ਪੜ੍ਹਨ ਗਏ ਸ਼ਾਹਕੋਟ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਸ਼ਾਹਕੋਟ, 19 ਸਤੰਬਰ (ਦਲਜੀਤ ਸਚਦੇਵਾ/ਬਾਂਸਲ/ਸੁਖਦੀਪ ਸਿੰਘ)- ਕੈਨੇਡਾ ਦੇ ਵੈਨਕੂਵਰ 'ਚ ਪੜ੍ਹਾਈ ਕਰਨ ਗਏ ਸ਼ਾਹਕੋਟ ਦੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦੇ ਹੋਏੇ ਨੌਜਵਾਨ ਦੇ ਪਿਤਾ ਥਿੰਦ ਇਲੈਕਟਿ੍ਕ ਸਟੋਰ ਸ਼ਾਹਕੋਟ ...

ਪੂਰੀ ਖ਼ਬਰ »

30 ਸਾਲਾ ਨੌਜਵਾਨ ਵਲੋਂ ਖ਼ੁਦਕੁਸ਼ੀ

ਬਿਲਗਾ, 19 ਸਤੰਬਰ (ਮਨਜਿੰਦਰ ਸਿੰਘ ਜੌਹਲ)- ਬਿਲਗਾ ਵਿਖੇ ਇਕ 30 ਸਾਲਾ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਹਿਚਾਣ ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਭੋਜਾ ਬਿਲਗਾ ਵਜੋਂ ਹੋਈ ਹੈ | ਥਾਣਾ ਮੁੱਖੀ ...

ਪੂਰੀ ਖ਼ਬਰ »

ਚੋਰੀ ਦੇ 3 ਮੋਟਰਸਾਈਕਲਾਂ ਸਮੇਤ 2 ਗਿ੍ਫ਼ਤਾਰ

ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਬਸਤੀ ਬਾਵਾ ਖੇਲ ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀਸ਼ੁਦਾ 3 ਮੋਟਰਸਾਈਕਲ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਨਾ ਵਜ਼ੀਰੀ ਤੇ ਨਾ ਸਮਝੌਤਾ ਪਿਆਰਾ, ਸਾਨੂੰ ਕੇਵਲ ਕਿਸਾਨ ਤੇ ਪੰਜਾਬੀਅਤ ਨਾਲ ਹੈ ਪਿਆਰ-ਵਿਧਾਇਕ ਟੀਨੂੰ

ਜਲੰਧਰ ਛਾਉਣੀ, 19 ਸਤੰਬਰ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲ ਦਲ ਬਾਦਲ ਨੂੰ ਨਾ ਤਾਂ ਕੋਈ ਵਜ਼ਾਰਤ ਦਾ ਲਾਲਚ ਹੈ ਤੇ ਨਾ ਹੀ ਕੋਈ ਸਮਝੋਤਾ ਪਿਆਰਾ ਹੈ | ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਚੀਜ਼ ਪਿਆਰੀ ਹੈ ਤਾਂ ਉਹ ਹੈ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਲੋਕ, ਜਿਨ੍ਹਾਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ 'ਚ ਸੜਕਛਾਪ ਡਾਕਟਰਾਂ ਨੇ ਪਾਈ ਕਈਆਂ ਦੀ ਜਾਨ ਖ਼ਤਰੇ 'ਚ

ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਨੇ ਕਹਿਰ ਮਚਾਇਆ ਹੋਇਆ ਹੈ ਤੇ ਰੋਜ਼ਾਨਾ ਸੈਂਕੜੇ ਜਾਨਾਂ ਇਸ ਬਿਮਾਰੀ ਦੀ ਭੇਟ ਚੜ੍ਹ ਰਹੀਆਂ ਹਨ, ਉਥੇ ਦੂਸਰੇ ਪਾਸੇ ਅਜੇ ਵੀ ਕਈ ਲੋਕ ਲਗਾਤਾਰ ਲਾਪਰਵਾਹੀ ਵਰਤ ਕੇ ਬਿਮਾਰੀ ਨੂੰ ਸੱਦਾ ਦੇ ਰਹੇ ਹਨ | ...

ਪੂਰੀ ਖ਼ਬਰ »

ਚਾਈਲਡ ਲਾਈਨ ਟੀਮ ਨੇ ਕੀਤੀ ਬੱਚੀ ਦੀ ਸਹਾਇਤਾ

ਜਲੰਧਰ, 19 ਸਤੰਬਰ (ਚੰਦੀਪ ਭੱਲਾ)- ਚਾਈਲਡ ਲਾਈਨ ਜੋ ਕਿ ਬੱਚਿਆਂ, ਬੇਘਰ ਲੋਕਾਂ ਆਦਿ ਦੀ ਮਦਦ ਕਰਦੀ ਰਹਿੰਦੀ ਹੈ ਨੇ ਤਕਰੀਬਨ 17 ਸਾਲ ਦੀ ਇਕ ਬੱਚੀ ਨੂੰ ਸੁਰੱਖਿਅਤ ਚਾਈਲਡ ਹੋਮ ਪਹੁੰਚਾਇਆ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਚਾਈਲਡ ਲਾਈਨ ਨੂੰ 13 ਸਤੰਬਰ ਨੂੰ 1098 ਨੰਬਰ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ ਦੇ ਹੱਕ 'ਚ ਲਿਆ ਸਟੈਂਡ ਸ਼ਲਾਘਾਯੋਗ-ਬੀਬੀ ਭੁੱਲਰ, ਐਡਵੋਕੇਟ ਰਾਜ ਕਮਲ

ਜਲੰਧਰ, 19 ਸਤੰਬਰ (ਜਸਪਾਲ ਸਿੰਘ)- ਨੂਰਮਹਿਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭੁੱਲਰ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਰਾਜ ਕਮਲ ਸਿੰਘ ਨੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ...

ਪੂਰੀ ਖ਼ਬਰ »

ਨਕਦੀ ਨਾਲ ਭਰਿਆ ਗੁਆਚਾ ਪਰਸ ਪੁਲਿਸ ਨੇ ਵਿਅਕਤੀ ਨੂੰ ਵਾਪਸ ਮੋੜਿਆ

ਜਲੰਧਰ ਛਾਉਣੀ, 19 ਸਤੰਬਰ (ਪਵਨ ਖਰਬੰਦਾ)- ਇਕ ਪਾਸੇ ਜਿਥੇ ਲੋਕ ਹਮੇਸ਼ਾ ਹੀ ਪੁਲਿਸ ਦੀਆਂ ਕਾਰਗੁਜਾਰੀਆਂ 'ਤੇ ਸਵਾਲ ਉਠਾਉਂਦੇ ਰਹਿੰਦੇ ਹਨ, ਉਥੇ ਹੀ ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ 'ਚ ਤਾਇਨਾਤ ਇਕ ਹੈੱਡ ਕਾਂਸਟੇਬਲ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ...

ਪੂਰੀ ਖ਼ਬਰ »

ਖੇਤੀ ਬਿੱਲਾਂ ਖਿਲਾਫ ਅਕਾਲੀ ਦਲ ਵਲੋਂ ਡਟਣ ਦਾ ਫ਼ੈਸਲਾ ਸ਼ਲਾਘਾਯੋਗ- ਖੇੜਾ

ਜਲੰਧਰ, 19 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਿੰਡ ਖੇੜਾ (ਜਮਸ਼ੇਰ) ਦੇ ਸਾਬਕਾ ਸਰਪੰਚ ਗੁਰਨੇਕ ਸਿੰਘ ਖੇੜਾ (ਨੰਬਰਦਾਰ) ਨੇ ਖੇਤੀ ਬਿੱਲਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਲੋਂ ਲਏ ਗਏ ਸਟੈਂਡ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ 'ਚ ਵੀ ਵਧ ਰਹੀ ਹੈ ਨਿਗਮ ਦੀ ਆਮਦਨ

ਜਲੰਧਰ, 19 ਸਤੰਬਰ (ਸ਼ਿਵ)-ਕੋਰੋਨਾ ਮਹਾਂਮਾਰੀ ਵਿਚ ਕਈ ਅਦਾਰਿਆਂ, ਸਰਕਾਰੀ ਵਿਭਾਗ ਚਾਹੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਨਿਗਮ ਨੂੰ ਇਸ ਸਮੇਂ ਕੁਝ ਰਾਹਤ ਮਿਲੀ ਹੈ ਕਿ ਉਸ ਦੀ ਆਮਦਨ ਵਿਚ ਵਾਧਾ ਹੋਣ ਲੱਗ ਪਿਆ ਹੈ | ਨਿਗਮ ਕਮਿਸ਼ਨਰ ਕਰਨੇਸ਼ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਜਲੰਧਰ ਦੇ 368 ਅਧਿਆਪਕ ਸਨਮਾਨਿਤ

ਜਲੰਧਰ, 19 ਸਤੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਸਕੂਲ ਅਧਿਆਪਕਾਂ ਵਲੋਂ ਸਮਰਪਣ ਭਾਵਨਾ ਨਾਲ ਕੀਤੇ ਜਾ ਰਹੇ ਸਿੱਖਿਆ ਪ੍ਰਤੀ ਅਣਥੱਕ ਯਤਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪੱਧਰ 'ਤੇ 'ਸਿੱਖਿਆ ...

ਪੂਰੀ ਖ਼ਬਰ »

--- ਮਾਮਲਾ ਈ.ਐਸ.ਆਈ. ਹਸਪਤਾਲ 'ਚੋਂ ਸੜਕ 'ਤੇ ਸੁੱਟੇ ਮਰੀਜ਼ਾਂ ਦਾ ---

ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ ਨੂੰ ਸੌ ਾਪੀ ਮਾਮਲੇ ਦੀ ਜਾਂਚ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ)- ਸਿਵਲ ਹਸਪਤਾਲ 'ਚ ਦਾਖ਼ਲ 4 ਮਰੀਜ਼ਾਂ ਨੂੰ ਜਬਰੀ ਸੜਕ 'ਤੇ ਸੁੱਟੇ ਜਾਣ ਦੇ ਮਾਮਲੇ ਦਾ ਖੁਲਾਸਾ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਸਰਗਰਮ ਹੋ ਗਿਆ ਹੈ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ...

ਪੂਰੀ ਖ਼ਬਰ »

ਅਕਾਲੀ ਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸਖ਼ਤ ਕਦਮ ਚੁੱਕ ਕੇ ਕਿਸਾਨਾਂ ਦਾ ਪੱਖ ਪੂਰਿਆ-ਅਮਰਜੀਤ ਢੇਸੀ

ਰੁੜਕਾ ਕਲਾਂ, 19 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈ ਕੇ ਕਿਸਾਨਾਂ ਦੇ ਹੱਕਾਂ ਦਾ ਪੱਖ ਪੂਰਿਆ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਇਹ ਸਾਬਤ ਕਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਲਗਾਇਆ ਆਕਸੀਜਨ ਟੈਸਟ ਕੈਂਪ

ਬਿਲਗਾ, 19 ਸਤੰਬਰ (ਮਨਜਿੰਦਰ ਸਿੰਘ ਜੌਹਲ)- ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਦਿੱਤੇ ਨਿਰਦੇਸ਼ ਅਨੁਸਾਰ ਬਿਲਗਾ ਦੇ ਪੱਤੀ ਨੀਲੋਵਾਲ ਚੌਕ ਵਿਖੇ ਵਿਧਾਨ ਸਭਾ ਹਲਕਾ ਨਕੋਦਰ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਲੋਕਾਂ ਦੀ ਸਹੂਲਤ ਲਈ ...

ਪੂਰੀ ਖ਼ਬਰ »

25 ਸਤੰਬਰ ਦੇ ਚੱਕਾ ਜਾਮ ਦੇ ਸੱਦੇ ਨੂੰ ਖੇਤ ਮਜ਼ਦੂਰ ਯੂਨੀਅਨ ਵਲੋਂ ਡਟਵੀਂ ਹਮਾਇਤ- ਮੇਲਾ ਸਿੰਘ ਰੁੜਕਾ

ਰੁੜਕਾ ਕਲਾਂ, 19 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਕੌਾਸਲ ਦੇ ਮੈਂਬਰ ਮੇਲਾ ਸਿੰਘ ਰੁੜਕਾ ਅਤੇ ਜਿਲ੍ਹਾ ਸਕੱਤਰ ਮੂਲ ਚੰਦ ਸਰਹਾਲੀ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਖੇਤੀਬਾੜੀ ਸੁਧਾਰ ਬਿੱਲ ਦੇ ...

ਪੂਰੀ ਖ਼ਬਰ »

ਨੂਰਮਹਿਲ ਥਾਣੇ ਦੀ ਜ਼ਮੀਨ ਪੁਲਿਸ ਵਿਭਾਗ ਦੇ ਨਾਂਅ ਕਰਨ ਲਈ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਨੂਰਮਹਿਲ, 19 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਥਾਣੇ ਦੀ ਜ਼ਮੀਨ ਪੁਲਿਸ ਵਿਭਾਗ ਦੇ ਨਾਂਅ ਕਰਨ ਲਈ ਸਮਾਜ ਸੇਵਕ ਦਿਲਬਾਗ ਸਿੰਘ ਬੈਨਾਪੁਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਨੂਰਮਹਿਲ ਥਾਣੇ ਦੀ ਜ਼ਮੀਨ ਨੂੰ ...

ਪੂਰੀ ਖ਼ਬਰ »

ਨਿੱਤ ਹਾਦਸੇ ਹੋਣ ਦੇ ਬਾਵਜੂਦ ਵੀ ਨਗਰ ਕੌਾਸਲ ਨੂਰਮਹਿਲ ਨੂੰ ਕੋਈ ਨਹੀਂ ਪ੍ਰਵਾਹ

ਨੂਰਮਹਿਲ, 19 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਵਿੱਚ ਗੁਰਦੁਆਰਾ ਸੱਤਵੀਂ ਪਾਤਸ਼ਾਹੀ ਦੇ ਸਾਹਮਣੇ ਬੀਤੇ 40 ਦਿਨਾਂ ਤੋਂ ਨਗਰ ਕੌਾਸਲ ਦੀ ਲਾਪਰਵਾਹੀ ਦੇ ਚੱਲਦਿਆਂ ਪ੍ਰਮੁੱਖ ਸੜਕ ਵਿਚਕਾਰ ਪਿਆ ਟੋਇਆ ਨਿੱਤ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ | ਇਹ ਟੋਇਆ ...

ਪੂਰੀ ਖ਼ਬਰ »

ਲੋਹੀਆਂ ਦੇ ਇੰਜ਼ੀ: ਮਠਾੜੂ ਅਤੇ ਅਕਾਲ ਗਲੈਕਸੀ ਸਕੂਲ ਨੂੰ ਮਿਲਿਆ ਪੰਜਾਬ ਪੱਧਰੀ ਬਿਲਡਿੰਗ ਅਵਾਰਡ-2020

ਲੋਹੀਆਂ ਖਾਸ, 19 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- 'ਇੰਡੀਅਨ ਕੰਕਰੀਟ ਇੰਸਟੀਚਿਊਟ ਅਲਟਰਾਟੈੱਕ ਅਵਾਰਡ 2020' ਵਲੋਂ ਆਨਲਾਈਨ ਕਰਵਾਏ ਗਏ ਪੰਜਾਬ ਪੱਧਰ ਦੇ ਪੁਰਸਕਾਰਾਂ 'ਚ ਕਮਰਸ਼ੀਅਲ ਬਿਲਡਿੰਗ (ਸਕੂਲ) ਕੈਟੇਗਰੀ 'ਚੋਂ ਲੋਹੀਆਂ ਦੇ 'ਅਕਾਲ ਗਲੈਕਸੀ ਕਾਨਵੈਂਟ ਸਕੂਲ' ...

ਪੂਰੀ ਖ਼ਬਰ »

ਬਿਲਗਾ ਪੁਲਿਸ 'ਤੇ ਲੁਟੇਰਿਆਂ ਤੇ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼

ਬਿਲਗਾ, 19 ਸਤੰਬਰ (ਮਨਜਿੰਦਰ ਸਿੰਘ ਜੌਹਲ)- ਸੁਖਵਿੰਦਰ ਸਿੰਘ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਬਾਜਵੂਦ ਉਨ੍ਹਾਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ | ਬਿਲਗਾ ਵਿਖੇ ਪ੍ਰੈਸ ਨੂੰ ਬਿਆਨ ਦਿੰਦਿਆ ...

ਪੂਰੀ ਖ਼ਬਰ »

ਸ਼ਹਿਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਈਆਂ ਲਾਈਟਾਂ ਤੋ ਲੋਕ ਪ੍ਰੇਸ਼ਾਨ

ਮਹਿਤਪੁਰ, 19 ਸਤੰਬਰ (ਲਖਵਿੰਦਰ ਸਿੰਘ, )- ਨਗਰ ਪੰਚਾਇਤ ਮਹਿਤਪੁਰ ਸ਼ਹਿਰ 'ਚ ਲੱਗੀਆਂ ਸਟਰੀਟ ਲਾਈਟਾਂ ਜੋ ਪਿਛਲੇ ਕਈ ਮਹੀਨਿਆਂ ਤੋਂ ਬੰਦ ਹਨ, ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਧਿਕਾਰੀਆਂ ਤੇ ਰੱਖੇ ਕਰਮਚਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਜਾਣਕਾਰੀ ...

ਪੂਰੀ ਖ਼ਬਰ »

ਨਾਜਾਇਜ਼ ਤੌਰ 'ਤੇ ਚੱਲ ਰਹੇ ਹੱਕਾਬਾਰ 'ਤੇ ਛਾਪੇਮਾਰੀ ਦੌਰਾਨ ਅੱਠ ਗਿ੍ਫ਼ਤਾਰ, ਮਾਲਕ ਫ਼ਰਾਰ

ਸ਼ੈਲੀ ਜਲੰਧਰ, 19 ਸਿਤੰਬਰ - ਥਾਣਾ-7 ਦੀ ਪੁਲਿਸ ਨੇ ਇਕ ਬਿਲਡਿੰਗ ਦੀ ਇਕ ਦੁਕਾਨ ਵਿਚ ਚੱਲ ਰਹੇ ਨਾਜਾਇਜ਼ ਤੌਰ ਤੇ ਹੁਕੱਾ ਬਾਰ 'ਤੇ ਛਾਪਾਮਾਰੀ ਕਰਦੇ ਹੋਏ ਇਕ ਬਾਊਾਸਰ ਸਮੇਤ ਅੱਠ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦ ਕਿ ਦੁਕਾਨ ਦਾ ਮਾਲਕ ਦਿਲਰੂਪ ਸਿੰਘ ਫਰਾਰ ...

ਪੂਰੀ ਖ਼ਬਰ »

ਪਿੱਟਬੁੱਲ ਵਲੋਂ ਵੱਢੇ ਜਾਣ ਤੋਂ ਬਾਅਦ ਮਰੀਜ਼ ਨੂੰ ਸਿਵਲ ਹਸਪਤਾਲ ਲੈ ਕੇ ਆਏ ਵਿਅਕਤੀਆਂ ਨੇ ਕੀਤਾ ਹੰਗਾਮਾ, ਮਾਮਲਾ ਦਰਜ

ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ)- ਸਿਵਲ ਹਸਪਤਾਲ 'ਚ ਦੇਰ ਰਾਤ ਕੁਝ ਵਿਅਕਤੀਆਂ ਵਲੋਂ ਹੰਗਾਮਾ ਕੀਤਾ ਗਿਆ, ਜਿਸ ਤੋਂ ਬਾਅਦ ਡਿਊਟੀ 'ਤੇ ਮੌਜੂਦ ਮਹਿਲਾ ਡਾਕਟਰ ਨੇ ਪੁਲਿਸ ਕਮਿਸ਼ਨਰ ਨੂੰ ਫੋਨ ਕਰਕੇ ਸ਼ਿਕਾਇਤ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ-4 ...

ਪੂਰੀ ਖ਼ਬਰ »

ਪੁਲਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉੱਗੇ ਹੋਏ ਬੇਲੋੜੇ ਬੂਟੇ

ਜਲੰਧਰ, 19 ਸਤੰਬਰ (ਜਸਪਾਲ ਸਿੰਘ)- ਵੈਸੇ ਤਾਂ ਧਰਤੀ ਹੇਠਲੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਬੂਟੇ ਲਗਾਉਣੇ ਬੇਹੱਦ ਜ਼ਰੂਰੀ ਹਨ, ਪਰ ਜੇਕਰ ਇਹ ਬੂਟੇ ਪੁਲਾਂ ਆਦਿ ਉੱਪਰ ਉੱਗ ਜਾਣ ਤਾਂ ਇਹ ਫਾਇਦੇ ਦੀ ਥਾਂ ਨੁਕਸਾਨਦਾਇਕ ਜ਼ਿਆਦਾ ਹੁੰਦੇ ਹਨ | ਅਜਿਹੇ 'ਚ ਇਨ੍ਹਾਂ ਬੂਟਿਆਂ ...

ਪੂਰੀ ਖ਼ਬਰ »

ਫੈਕਟਰੀਆਂ ਤੋਂ ਬਚੇ ਕੱਪੜਿਆਂ ਦਾ ਬਣਿਆ ਕਰੇਗਾ ਸਜਾਵਟੀ ਸਾਮਾਨ

ਜਲੰਧਰ, 19 ਸਤੰਬਰ (ਸ਼ਿਵ)- ਨਗਰ ਨਿਗਮ ਦੀ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਦੀ ਮੁਹਿੰਮ ਦੇ ਤਹਿਤ ਫ਼ੈਕਟਰੀਆਂ ਤੋਂ ਬਚੇ ਹੋਏ ਕੱਪੜੇ ਲੈ ਕੇ ਉਨ੍ਹਾਂ ਦਾ ਸਾਮਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਇਹ ਕੱਪੜੇ ਕੂੜੇ ਵਿਚ ਜਾਣ ਤੋਂ ਰੋਕਿਆ ਜਾ ਸਕੇ ਜਿਸ ਨਾਲ ਵਾਤਾਵਰਨ ਨੂੰ ...

ਪੂਰੀ ਖ਼ਬਰ »

ਬਿਜਲੀ ਚੋਰੀ ਫੜਨ ਲਈ ਮਾਰੇ ਛਾਪਿਆਂ ਦੌਰਾਨ ਕੀਤਾ 15.89 ਲੱਖ ਰੁਪਏ ਜੁਰਮਾਨਾ

ਜਲੰਧਰ, 19 ਸਤੰਬਰ (ਸ਼ਿਵ)- ਸਨਿੱਚਰਵਾਰ ਬਿਜਲੀ ਚੋਰਾਂ 'ਤੇ ਭਾਰਾ ਰਿਹਾ ਕਿਉਂਕਿ ਪਾਵਰਕਾਮ ਦੀਆਂ ਵਿਸ਼ੇਸ਼ ਟੀਮਾਂ ਨੇ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਬਿਜਲੀ ਚੋਰੀ ਸਮੇਤ ਹੋਰ ਬੇਨਿਯਮੀਆਂ ਦੇ ਮਾਮਲੇ ਫੜੇ ਹਨ, ਜਿਸ ਤਹਿਤ 15.89 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

23 ਨੂੰ ਲਿਪ ਵਰਕਰ ਕਰਨਗੇ ਸੰਸਦ ਦਾ ਘਿਰਾਓ-ਬੈਂਸ

ਗੁਰਾਇਆ, 19 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਬਹੁਕਰੋੜੀ ਘੁਟਾਲੇ ਵਿਰੁੱਧ ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਦੁਆਬੇ 'ਚ ਕੱਢੀ ਜਾ ਰਹੀ 'ਦਲਿਤ ਵਿਦਿਆਰਥੀ ਬਚਾਓ ਯਾਤਰਾ' ਦਾ ਪਹਿਲਾ 4 ...

ਪੂਰੀ ਖ਼ਬਰ »

ਹੁਣ ਮੋਦੀ ਕਿਵੇਂ ਕਰਨਗੇ ਕਿਸਾਨਾਂ ਨਾਲ ਮਨ ਕੀ ਬਾਤ-ਮਨੋਜ ਅਰੋੜਾ

ਜਲੰਧਰ, 19 ਸਤੰਬਰ (ਮੇਜਰ ਸਿੰਘ)-ਜਲੰਧਰ ਦੇ ਸੀਨੀਅਰ ਕਾਂਗਰਸੀ ਆਗੂ ਮਨੋਜ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਹਮਦਰਦੀ ਜਿੱਤਣ ਲਈ ਰੇਡੀਓ ਉੱਪਰ 'ਮਨ ਕੀ ਬਾਤ' ਪ੍ਰੋਗਰਾਮ ਕਰਦੇ ਰਹੇ ਹਨ ਪਰ ਹੁਣ ਪੂਰੇ ਦੇਸ਼ ਦੇ ...

ਪੂਰੀ ਖ਼ਬਰ »

ਕੇਅਰਮੈਕਸ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਲਈ ਕੀਤੇ ਵੱਖਰੇ ਪ੍ਰਬੰਧ-ਡਾ: ਚਾਵਲਾ

ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਚੱਲ ਰਹੇ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨਾਲ ਲੈੱਸ ਕੇਅਰਮੈਕਸ ਹਸਪਤਾਲ 'ਚ ਜਿਥੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਸਰਜਰੀ, ਦਿਮਾਗ, ਰੀੜ੍ਹ ਦੀ ਹੱਡੀ ਤੇ ਟਰੌਮਾ ਦੇ ਮਰੀਜ਼ਾਂ ਦਾ ...

ਪੂਰੀ ਖ਼ਬਰ »

ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹਾ ਅਕਾਲੀ ਦਲ-ਧੰਜੂ

ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)- ਇੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਧੰਜੂ, ਯੂਥ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਾਮਜੀ ਦਾਸ ਤੇ ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨ ਲਖਵੀਰ ਸਿੰਘ ਨੇ ...

ਪੂਰੀ ਖ਼ਬਰ »

ਸ਼ੰਕਰ ਗਾਰਡਨ 'ਚ ਵਿਧਾਇਕ ਨੇ ਸੀਵਰ ਪੈਣ ਦੇ ਕੰਮ ਦਾ ਦੇਖਿਆ ਮੌਕਾ

ਜਲੰਧਰ, 19 ਸਤੰਬਰ (ਸ਼ਿਵ)- ਵਿਧਾਇਕ ਪ੍ਰਗਟ ਸਿੰਘ ਨੇ ਵਾਰਡ ਨੰਬਰ 26 ਦੇ ਸ਼ੰਕਰ ਗਾਰਡਨ ਹੋਟਲ ਵਾਲੀ ਗਲੀ ਵਿਚ ਸੀਵਰੇਜ ਪੈਣ ਦੇ ਕੰਮ ਦਾ ਮੌਕਾ ਦੇਖਿਆ | ਵਿਧਾਇਕ ਪਰਗਟ ਸਿੰਘ ਨੇ ਇਸ ਮੌਕੇ ਕੰਮ ਦੇਖ ਕੇ ਬਕਾਇਦਾ ਹਦਾਇਤਾਂ ਦਿੱਤੀਆਂ ਕਿ ਸੀਵਰੇਜ ਪਾਉਣ ਦੇ ਕੰਮ ਵਿਚ ਪੂਰੀ ...

ਪੂਰੀ ਖ਼ਬਰ »

ਕੋਰੋਨਾ ਦੇ ਟੈੱਸਟ ਕਰਨ ਲਈ ਨਿੱਜੀ ਹਸਪਤਾਲਾਂ, ਲੈਬਾਰਟਰੀਆਂ ਅਤੇ ਡਾਇਗਨੋਸਟਿਕ ਸੈਂਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ 900 ਕਿੱਟਾਂ ਦਿੱਤੀਆਂ

ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ) - ਸੰਭਾਵੀ ਕੋਰੋਨਾ ਮਾਮਲਿਆਂ ਦਾ ਜਲਦੀ ਪਤਾ ਲਗਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਨ ਲਈ 10 ਨਿੱਜੀ ਹਸਪਤਾਲਾਂ/ਲੈਬਾਰਟੀਆਂ/ਡਾਇਗਨੋਸਟਿਕ ਸੈਂਟਰਾਂ ਵਲੋਂ 250 ਰੁਪਏ 'ਚ ਰੈਪਿਡ ਐਾਟੀਜੇਨ ਟੈੱਸਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ 900 ...

ਪੂਰੀ ਖ਼ਬਰ »

ਦਲਵਿੰਦਰ ਦਿਆਲਪੁਰੀ ਦਾ ਗੀਤ 'ਕਪਲ' ਅੱਜ ਹੋਵੇਗਾ ਰਿਲੀਜ਼

ਕਾਲਾ ਸੰਘਿਆਂ, 19 ਸਤੰਬਰ (ਸੰਘਾ)–ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਜਲਦ ਹੀ ਨਵੇਂ ਗੀਤ 'ਕਪਲ' ਨਾਲ ਦੁਬਾਰਾ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਹੋ ਰਿਹਾ ਹੈ | ਗਾਇਕ ਦਿਆਲਪੁਰੀ ਨੇ ਦੱਸਿਆ ਕਿ 'ਕਪਲ' ਗੀਤ ਨੂੰ ਪ੍ਰਸਿੱਧ ਗੀਤਕਾਰ ਜੱਸ ਵਰਿਆਹਾਂ ਵਾਲਾ ਨੇ ਕਲਮਬੱਧ ...

ਪੂਰੀ ਖ਼ਬਰ »

ਡੀ.ਸੀ. ਨੇ ਨਵੇਂ ਖੋਲ੍ਹੇ ਸੀ.ਐਚ.ਸੀਜ਼. 'ਚ ਆਮ ਮਰੀਜ਼ਾਂ ਦੀ ਜਾਂਚ ਤੇ ਇਲਾਜ ਸ਼ੁਰੂ ਕਰਨ ਦੀ ਦਿੱਤੀ ਹਦਾਇਤ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ) - ਜ਼ਿਲ੍ਹੇ ਦਾ ਸਿਵਲ ਹਸਪਤਾਲ ਕੋਵਿਡ ਮਹਾਂਮਾਰੀ ਨੂੰ ਸਮਰਪਿਤ ਕੀਤੇ ਜਾਣ ਤੋਂ ਬਾਅਦ ਆਮ ਮਰੀਜ਼ਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਬਸਤੀ ...

ਪੂਰੀ ਖ਼ਬਰ »

ਬਿਲਡਿੰਗ ਬਰਾਂਚ 'ਚ ਕੋਰੋਨਾ ਦਾ ਮਾਮਲਾ ਆਉਣ 'ਤੇ ਸਟਾਫ਼ 'ਚ ਸਹਿਮ

ਜਲੰਧਰ, 19 ਸਤੰਬਰ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਬਰਾਂਚ ਵਿਚ ਕੋਰੋਨਾ ਦੇ ਤਿੰਨ ਮਾਮਲੇ ਆਉਣ ਤੋਂ ਬਾਅਦ ਸਟਾਫ਼ ਵਿਚ ਸਹਿਮ ਪਾਇਆ ਜਾ ਰਿਹਾ ਹੈ | ਸਹਿਮ ਸਿਰਫ਼ ਤਿੰਨ ਮਾਮਲਿਆਂ ਕਰਕੇ ਨਹੀਂ ਹੈ ਸਗੋਂ ਬਰਾਂਚ ਦੇ 5 ਮੁਲਾਜ਼ਮ ਵੀ ਘਰਾਂ ਵਿਚ ਹਨ, ਜਿਸ ਕਰਕੇ ਬਾਕੀ ਸਟਾਫ਼ ...

ਪੂਰੀ ਖ਼ਬਰ »

ਕਿਸਾਨੀ ਮਸਲਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲੇ ਤੋਂ ਵਰਕਰਾਂ 'ਚ ਭਾਰੀ ਉਤਸ਼ਾਹ

ਮਹਿਤਪੁਰ, 19 ਸਤੰਬਰ (ਮਿਹਰ ਸਿੰਘ ਰੰਧਾਵਾ)- ਕਿਸਾਨ ਵਿਰੋਧੀ ਬਿੱਲਾਂ ਸਬੰਧੀ ਲਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਤੋਂ ਅਕਾਲੀ ਵਰਕਰ ਕਾਫੀ ਉਤਸ਼ਾਹਿਤ ਹਨ | ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਕਾਲਜ ਵਲੋਂ ਅਖੀਰਲੇ ਸਾਲ ਦੇ ਵਿਦਿਆਰਥੀਆ ਦੀਆ ਪ੍ਰੀਖਿਆਵਾ ਲੈਣ ਦੀ ਤਿਆਰੀ ਮੁਕੰਮਲ

ਕਰਤਾਰਪੁਰ, 19 ਸਤੰਬਰ (ਭਜਨ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਦੇ ਪਿ੍ੰਸੀਪਲ ਡਾਕਟਰ ਕੰਵਲਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੂ.ਜੀ.ਸੀ ਅਤੇ ...

ਪੂਰੀ ਖ਼ਬਰ »

ਸਦਾ ਚੇਤਿਆਂ ਵਿਚ ਰਹਿਣਗੇ ਪੱਤਰਕਾਰ ਰਾਜ ਕਪੂਰ

ਜੰਡਿਆਲਾ ਮੰਜਕੀ--ਜ਼ਿਲ੍ਹਾ ਜਲੰਧਰ ਦੇ ਕਸਬਾ ਜਮਸ਼ੇਰ ਖਾਸ ਤੋਂ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਰਾਜ ਕਪੂਰ (62) ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ 23 ਸਤੰਬਰ ਦਿਨ ਬੁੱਧਵਾਰ ਨੂੰ ਜਮਸ਼ੇਰ ਖਾਸ ਨੇੜਲੇ ਉਨ੍ਹਾਂ ਦੇ ਜੱਦੀ ...

ਪੂਰੀ ਖ਼ਬਰ »

ਸਿੱਖਿਆ 'ਚ ਯੋਗਦਾਨ ਲਈ ਹਰਜੀਤ ਬਾਵਾ ਸਨਮਾਨਿਤ

ਗੁਰਾਇਆ, 19 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਸਥਾਨਕ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਵਿਗਿਆਨ ਦੇ ਅਧਿਆਪਕ ਅਤੇ ਜ਼ਿਲ੍ਹਾ ਵਿਗਿਆਨ 'ਮੈਂਟਰ' ਹਰਜੀਤ ਬਾਵਾ ਨੂੰ ਉਚੇਚੇ ਤੌਰ 'ਤੇ ਸਿੱਖਿਆ ਸਕੱਤਰ ਵਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਵਲੋਂ 'ਹਰੇਕ ਇਕ ਲਿਆਵੇ ...

ਪੂਰੀ ਖ਼ਬਰ »

ਬੀਬਾ ਹਰਸਿਮਰਤ ਨੇ ਅਸਤੀਫ਼ਾ ਦੇ ਕੇ ਕਿਸਾਨ ਪੱਖੀ ਹੋਣ ਦਾ ਫ਼ਰਜ਼ ਨਿਭਾਇਆ- ਰੰਧਾਵਾ

ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ. ਮੁਲਖਾ ਸਿੰਘ ਰੰਧਾਵਾ, ਹਰਕਮਲ ਸਿੰਘ ਬੇਗਮਪੁਰ ਅਤੇ ਲਖਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿੱਤਾਂ ਲਈ ਕੇਂਦਰੀ ਵਜ਼ਾਰਤ ...

ਪੂਰੀ ਖ਼ਬਰ »

ਸ਼ਰੇਆਮ ਸੜਕਾਂ ਉੱਪਰ ਘੁੰਮ ਰਹੇ ਹਨ ਬਿਨਾਂ ਨੰਬਰਾਂ ਤੋਂ ਮੋਟਰਸਾਈਕਲ, ਪੁਲਿਸ ਬੇਖ਼ਬਰ

ਨੂਰਮਹਿਲ 19 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੇ ਬਜ਼ਾਰਾਂ ਵਿਚ ਸ਼ਰੇਆਮ ਬਿਨਾਂ ਨੰਬਰਾਂ ਤੋਂ ਮੋਟਰ-ਸਾਈਕਲ ਚੱਲਦੇ ਆਮ ਵੇਖੇ ਜਾ ਸਕਦੇ ਹਨ, ਪਰ ਪੁਲਿਸ ਇਸ ਬਾਰੇ ਬੇਖ਼ਬਰ ਹੈ | ਪੁਲਿਸ ਤਾਂ ਨਾਕੇ ਲਾ ਕੇ ਆਪਣੇ ਚਲਾਨ ਪੂਰੇ ਕਰ ਰਹੀ ਹੈ, ਪਰ ਇਹ ਲੋਕ ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਹਮਲਾ ਕਰ ਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ

ਆਦਮਪੁਰ, 19 ਸਤੰਬਰ (ਰਮਨ ਦਵੇਸਰ)- ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ 'ਤੇ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ¢ ਆਦਮਪੁਰ ਦੇ ਸਿਵਲ ਹਸਪਤਾਲ ਵਿਚ ਜਖ਼ਮੀ ਹਾਲਤ ਵਿਚ ਪਏ ਪਰਮਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਲੀ ਜੰਡੂਸਿੰਘਾ ਨੇ ...

ਪੂਰੀ ਖ਼ਬਰ »

ਬੀਬਾ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਅਸਤੀਫ਼ਾ ਦੇ ਕੇ ਰਚਿਆ ਇਤਹਾਸ- ਬੱਛੋਵਾਲ

ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)- ਦੇਸ਼ ਦੇ ਇਤਿਹਾਸ ਵਿਚ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਹੱਕ ਲਈ ਮੰਤਰੀ ਦੇ ਅਹੁਦੇ ਨੂੰ ਛੱਡ ਕੇ ਕਿਸਾਨਾਂ ਦੇ ਹਿਤਾਂ ਨੂੰ ਪਹਿਲ ...

ਪੂਰੀ ਖ਼ਬਰ »

ਖੇਤਾਂ 'ਚ ਲਟਕਦੀਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਮੱਝ ਦੀ ਮੌਤ

ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)- ਨੇੜਲੇ ਪਿੰਡ ਨਗਰ ਵਿਖੇ ਆਲਗੀਰ ਸਪੁੱਤਰ ਸ਼ੇਰ ਅਲੀ ਨੇ ਦੱਸਿਆ ਕਿ ਪ੍ਰਾਚੀਨ ਸ਼ਿਵ ਮੰਦਿਰ ਕੋਲ ਖੇਤਾਂ ਵਿਚ ਬਿਜਲੀ ਦੀਆਂ ਲਟਕਦੀਆਂ ਬਹੁਤ ਨੀਵੀਆਂ ਤਾਰਾਂ ਤੋਂ ਕਰੰਟ ਲੱਗਣ ਕਰਕੇ ਉਨ੍ਹਾਂ ਦੀ ਮੱਝ ਮਰ ਗਈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਰਾਏਪੁਰ ਰਸੂਲਪੁਰ 'ਚ ਫੈਕਟਰੀ ਵਰਕਰਾਂ ਦਾ ਕੋਰੋਨਾ ਰੈਪਿਡ ਟੈਸਟ ਹੋਇਆ

ਕਿਸ਼ਨਗੜ੍ਹ, 19 ਸਤੰਬਰ (ਹਰਬੰਸ ਸਿੰਘ ਹੋਠੀ)- ਪਿੰਡ ਰਾਏਪੁਰ ਰਸੂਲਪੁਰ ਨਜ਼ਦੀਕੀ ਸਥਿਤ ਫੈਕਟਰੀ ਵਰਕਰਾਂ ਦਾ ਕੋਰੋਨਾ ਰੈਪਿਡ ਟੈਸਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਦੀਪ ਸਿੰਘ ਰੰਧਾਵਾ ਮੈਡੀਕਲ ਅਫ਼ਸਰ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਰਾਏਪੁਰ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਨੂੰ ਮਾਨਤਾ ਪਿਛਲੇ ਸਾਲ ਦੇ ਆਧਾਰ 'ਤੇ ਦਿੱਤੀ ਜਾਵੇ

ਗੁਰਾਇਆ, 19 ਸਤੰਬਰ (ਬਲਵਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਗੈਰ ਸਹਾਇਤਾ ਪ੍ਰਾਪਤ ਐਸੋਸੀਏਟਿਡ ਸਕੂਲਾਂ ਨੇ ਮੀਟਿੰਗ ਕਰਨ ਉਪਰੰਤ ਮੰਗ ਕੀਤੀ ਕਿ ਅਗਲੇ ਸਾਲ ਲਈ ਮਾਨਤਾ, ਪਿਛਲੇ ਸਾਲ ਦੇ ਆਧਾਰ 'ਤੇ ਹੀ ਦਿੱਤੀ ਜਾਵੇ ਕਿਉਂਕਿ ਕੋਵਿਡ ਕਾਰਨ ਪਿਛਲੇ ...

ਪੂਰੀ ਖ਼ਬਰ »

ਅਕਾਲੀ ਦਲ ਨੇ ਕਿਸਾਨਾਂ ਦੇ ਹਿਤਾਂ ਦਾ ਹਮੇਸ਼ਾ ਖ਼ਿਆਲ ਰੱਖਿਆ-ਖ਼ਾਲਸਾ, ਛਾਬੜਾ, ਥਿੰਦ

ਲੋਹੀਆਂ ਖਾਸ, 19 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਜਦ ਜਦ ਵੀ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਹੋਇਆ ਉਦੋਂ ਉਦੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਕਿਸਾਨਾਂ ਦੇ ਹੱਕ ਵਿਚ ਨਾਹਰਾ ਮਾਰਿਆ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਲੋਹੀਆਂ (ਸ਼ਹਿਰੀ) ਦੇ ...

ਪੂਰੀ ਖ਼ਬਰ »

ਕਿਸਾਨੀ ਨੂੰ ਬਚਾਉਣ ਲਈ ਹਰਸਿਮਰਤ ਬਾਦਲ ਨੇ ਦਿੱਤੀ ਵੱਡੀ ਕੁਰਬਾਨੀ-ਜੱਗੀ, ਡਿੰਪੀ

ਲਾਂਬੜਾ, 19 ਸਤੰਬਰ (ਕੁਲਜੀਤ ਸਿੰਘ ਸੰਧੂ)- ਖੇਤੀ ਸੁਧਾਰ ਬਿੱਲਾਂ ਦੇ ਖਿਲਾਫ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਖੇਤੀ ਆਰਡੀਨੈਂਸ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦੀ ਅਵਾਜ਼ ਬੁਲੰਦ ਕੀਤੀ ਗਈ | ਇਨ੍ਹਾਂ ਵਿਚਾਰਾ ਦਾ ...

ਪੂਰੀ ਖ਼ਬਰ »

25 ਸਤੰਬਰ ਦੇ ਪੰਜਾਬ ਬੰਦ ਲਈ ਪਿੰਡਾਂ 'ਚ ਮੀਟਿੰਗਾਂ

ਮਹਿਤਪੁਰ, 19 ਸਤੰਬਰ (ਮਿਹਰ ਸਿੰਘ ਰੰਧਾਵਾ, ਲਖਵਿੰਦਰ ਸਿੰਘ)- 10 ਕਿਸਾਨ ਜਥੇਬੰਧੀਆਂ ਵਲੋਂ 25 ਸਤੰਬਰ ਨੂੰ ਕੀਤੇ ਜਾਣ ਵਾਲੇ ਪੰਜਾਬ ਬੰਦ ਨੂੰ ਸਫਲ ਬਨਾਉਣ ਲਈ ਕੁੱਲ ਹਿੰਦ ਕਿਸਾਨ ਸਭਾ ਵਲੋਂ ਤਿਆਰੀ ਹੇਤੂ ਪਿੰਡ ਪਿੰਡ ਮੀਟਿੰਗਾਂ ਦਾ ਸਿਲਸਿਲਾ ਪਿੰਡ ਆਦਰਾਮਾਨ ਵਿਖੇ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਦਾ ਖੇਤੀ ਆਰਡੀਨੈਂਸ ਖ਼ਿਲਾਫ਼ ਦਿੱਤਾ ਅਸਤੀਫ਼ਾ ਸ਼ਲਾਘਾਯੋਗ-ਸੇਠ ਸੱਤਪਾਲ ਮੱਲ, ਜਥੇਦਾਰ ਭਤੀਜਾ

ਕਰਤਾਰਪੁਰ, 19 ਸਤੰਬਰ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨੀ ਮਸਲਿਆਂ ਨੂੰ ਪਹਿਲ ਦਿੱਤੀ ਹੈ ਅਤੇ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਮੇਂ-ਸਮੇਂ 'ਤੇ ਕਿਸਾਨਾਂ ਦੀ ਬਾਂਹ ਫੜੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੋਕ ਸਭਾ ...

ਪੂਰੀ ਖ਼ਬਰ »

ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਕੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ-ਚਾਹਲ

ਕਿਸ਼ਨਗੜ੍ਹ, 19 ਸਤੰਬਰ (ਹੁਸਨ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਚਾਹਲ ਨਿਜ਼ਾਮਦੀਨਪੁਰ ਨੇ ਆਖਿਆ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ 'ਚੋਂ ਅਸਤੀਫ਼ਾ ਦੇ ਕੇ ਕਿਸਾਨਾਂ, ...

ਪੂਰੀ ਖ਼ਬਰ »

25 ਸਤੰਬਰ ਦੇ ਚੱਕਾ ਜਾਮ ਦੇ ਸੱਦੇ ਨੂੰ ਖੇਤ ਮਜ਼ਦੂਰ ਯੂਨੀਅਨ ਵਲੋਂ ਡਟਵੀਂ ਹਮਾਇਤ- ਮੇਲਾ ਸਿੰਘ ਰੁੜਕਾ

ਰੁੜਕਾ ਕਲਾਂ, 19 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਕੌਾਸਲ ਦੇ ਮੈਂਬਰ ਮੇਲਾ ਸਿੰਘ ਰੁੜਕਾ ਅਤੇ ਜਿਲ੍ਹਾ ਸਕੱਤਰ ਮੂਲ ਚੰਦ ਸਰਹਾਲੀ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਖੇਤੀਬਾੜੀ ਸੁਧਾਰ ਬਿੱਲ ਦੇ ...

ਪੂਰੀ ਖ਼ਬਰ »

ਅਕਾਲੀ ਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸਖ਼ਤ ਕਦਮ ਚੁੱਕ ਕੇ ਕਿਸਾਨਾਂ ਦਾ ਪੱਖ ਪੂਰਿਆ-ਅਮਰਜੀਤ ਢੇਸੀ

ਰੁੜਕਾ ਕਲਾਂ, 19 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈ ਕੇ ਕਿਸਾਨਾਂ ਦੇ ਹੱਕਾਂ ਦਾ ਪੱਖ ਪੂਰਿਆ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਇਹ ਸਾਬਤ ਕਰ ...

ਪੂਰੀ ਖ਼ਬਰ »

ਲੋਹੀਆਂ ਦੇ ਇੰਜੀ: ਮਠਾੜੂ ਅਤੇ ਅਕਾਲ ਗਲੈਕਸੀ ਸਕੂਲ ਨੂੰ ਮਿਲਿਆ ਪੰਜਾਬ ਪੱਧਰੀ ਬਿਲਡਿੰਗ ਐਵਾਰਡ-2020

ਲੋਹੀਆਂ ਖਾਸ, 19 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- 'ਇੰਡੀਅਨ ਕੰਕਰੀਟ ਇੰਸਟੀਚਿਊਟ ਅਲਟਰਾਟੈੱਕ ਐਵਾਰਡ 2020' ਵਲੋਂ ਆਨਲਾਈਨ ਕਰਵਾਏ ਗਏ ਪੰਜਾਬ ਪੱਧਰ ਦੇ ਪੁਰਸਕਾਰਾਂ 'ਚ ਕਮਰਸ਼ੀਅਲ ਬਿਲਡਿੰਗ (ਸਕੂਲ) ਕੈਟੇਗਰੀ 'ਚੋਂ ਲੋਹੀਆਂ ਦੇ 'ਅਕਾਲ ਗਲੈਕਸੀ ਕਾਨਵੈਂਟ ਸਕੂਲ' ...

ਪੂਰੀ ਖ਼ਬਰ »

ਨੂਰਮਹਿਲ ਥਾਣੇ ਦੀ ਜ਼ਮੀਨ ਪੁਲਿਸ ਵਿਭਾਗ ਦੇ ਨਾਂਅ ਕਰਨ ਲਈ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਨੂਰਮਹਿਲ, 19 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਥਾਣੇ ਦੀ ਜ਼ਮੀਨ ਪੁਲਿਸ ਵਿਭਾਗ ਦੇ ਨਾਂਅ ਕਰਨ ਲਈ ਸਮਾਜ ਸੇਵਕ ਦਿਲਬਾਗ ਸਿੰਘ ਬੈਨਾਪੁਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਨੂਰਮਹਿਲ ਥਾਣੇ ਦੀ ਜ਼ਮੀਨ ਨੂੰ ...

ਪੂਰੀ ਖ਼ਬਰ »

ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਵਾਰਸ ਹਾਂ, ਸਰਕਾਰ ਸਾਨੂੰ ਦਬਾ ਨਹੀਂ ਸਕਦੀ- ਸਿਮਰਜੀਤ ਸਿੰਘ ਬੈਂਸ

ਗੁਰਾਇਆ/ਰੁੜਕਾ ਕਲਾਂ, 19 ਸਤੰਬਰ (ਬਲਵਿੰਦਰ ਸਿੰਘ/ਦਵਿੰਦਰ ਸਿੰਘ ਖ਼ਾਲਸਾ)- ਲੋਕ ਇਨਸਾਫ਼ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਇਥੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਵਾਰਸ ਹਾਂ ਅਤੇ ਸਰਕਾਰ ਸਾਨੂੰ ਆਪਣੇ ਜਬਰ ...

ਪੂਰੀ ਖ਼ਬਰ »

ਬੀਬੀ ਬਾਦਲ ਵਲੋਂ ਦਿੱਤਾ ਅਸਤੀਫ਼ਾ ਸ਼ਲਾਘਾਯੋਗ ਕਦਮ- ਮਨਦੀਪ ਕੌਰ

ਆਦਮਪੁਰ, 19 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਇਸਤਰੀ ਵਿੰਗ ਅਕਾਲੀ ਦਲ (ਬ) ਦੀ ਇਕ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਪੰਡੋਰੀ ਨਿੱਝਰਾਂ ਮਨਦੀਪ ਕੌਰ ਨਿੱਝਰ ਦੀ ਅਗਵਾਈ ਹੇਠ ਆਦਮਪੁਰ ਵਿਖੇ ਕੀਤੀ ਗਈ, ਜਿਸ ਵਿਚ ਪ੍ਰਧਾਨ ਮਨਦੀਪ ਕੌਰ ਨੇ ਕਿਹਾ ਕਿ ਅਕਾਲੀ ਦਲ ਪੰਜਾਬ ...

ਪੂਰੀ ਖ਼ਬਰ »

ਨਿੱਤ ਹਾਦਸੇ ਹੋਣ ਦੇ ਬਾਵਜੂਦ ਵੀ ਨਗਰ ਕੌ ਾਸਲ ਨੂਰਮਹਿਲ ਨੂੰ ਕੋਈ ਨਹੀਂ ਪ੍ਰਵਾਹ

ਨੂਰਮਹਿਲ, 19 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਵਿੱਚ ਗੁਰਦੁਆਰਾ ਸੱਤਵੀਂ ਪਾਤਸ਼ਾਹੀ ਦੇ ਸਾਹਮਣੇ ਬੀਤੇ 40 ਦਿਨਾਂ ਤੋਂ ਨਗਰ ਕੌਾਸਲ ਦੀ ਲਾਪਰਵਾਹੀ ਦੇ ਚੱਲਦਿਆਂ ਪ੍ਰਮੁੱਖ ਸੜਕ ਵਿਚਕਾਰ ਪਿਆ ਟੋਇਆ ਨਿੱਤ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ | ਇਹ ਟੋਇਆ ...

ਪੂਰੀ ਖ਼ਬਰ »

ਬਿਲਗਾ ਪੁਲਿਸ 'ਤੇ ਲੁਟੇਰਿਆਂ 'ਤੇ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼

ਬਿਲਗਾ, 19 ਸਤੰਬਰ (ਮਨਜਿੰਦਰ ਸਿੰਘ ਜੌਹਲ)- ਸੁਖਵਿੰਦਰ ਸਿੰਘ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਬਾਜਵੂਦ ਉਨ੍ਹਾਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ | ਬਿਲਗਾ ਵਿਖੇ ਪ੍ਰੈਸ ਨੂੰ ਬਿਆਨ ਦਿੰਦਿਆ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਸੁਖਵਿੰਦਰ ਸਿੰਘ ਦਾ ਪਿੰਡ ਅਕਬਰਪੁਰ ਕਲਾਂ

ਮਿਹਰ ਸਿੰਘ ਰੰਧਾਵਾ 9464675892 ਮਹਿਤਪੁਰ - ਮਹਿਤਪੁਰ -ਸ਼ਾਹਕੋਟ ਸੜਕ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਲਹਿੰਦੀ ਬਾਹੀ ਸਥਿਤ ਘੁੱਗ ਵਸਿਆ ਪਿੰਡ ਅਕਬਰਪੁਰ ਕਲਾਂ ਦੇ ਸਪੂਤ ਸੁਖਵਿੰਦਰ ਸਿੰਘ ਨੇ ਕਾਰਗਿਲ ਦੇ ਯੁੱਧ ਸਮੇਂ ਸ਼ਹਾਦਤ ਦਾ ਜਾਮ ਪੀ ਕੇ ਆਪਣਾ, ਆਪਣੇ ਪਰਿਵਾਰ ਅਤੇ ...

ਪੂਰੀ ਖ਼ਬਰ »

ਸ਼ਹਿਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਈਆਂ ਲਾਈਟਾਂ ਤੋਂ ਲੋਕ ਪ੍ਰੇਸ਼ਾਨ

ਮਹਿਤਪੁਰ, 19 ਸਤੰਬਰ (ਲਖਵਿੰਦਰ ਸਿੰਘ, )- ਨਗਰ ਪੰਚਾਇਤ ਮਹਿਤਪੁਰ ਸ਼ਹਿਰ 'ਚ ਲੱਗੀਆਂ ਸਟਰੀਟ ਲਾਈਟਾਂ ਜੋ ਪਿਛਲੇ ਕਈ ਮਹੀਨਿਆਂ ਤੋਂ ਬੰਦ ਹਨ, ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਧਿਕਾਰੀਆਂ ਤੇ ਰੱਖੇ ਕਰਮਚਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਜਾਣਕਾਰੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਲਗਾਇਆ ਆਕਸੀਜਨ ਟੈਸਟ ਕੈਂਪ

ਬਿਲਗਾ, 19 ਸਤੰਬਰ (ਮਨਜਿੰਦਰ ਸਿੰਘ ਜੌਹਲ)- ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਦਿੱਤੇ ਨਿਰਦੇਸ਼ ਅਨੁਸਾਰ ਬਿਲਗਾ ਦੇ ਪੱਤੀ ਨੀਲੋਵਾਲ ਚੌਕ ਵਿਖੇ ਵਿਧਾਨ ਸਭਾ ਹਲਕਾ ਨਕੋਦਰ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਲੋਕਾਂ ਦੀ ਸਹੂਲਤ ਲਈ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX