ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ 'ਚ ਕੋਵਿਡ-19 ਮਰੀਜ਼ਾਂ ਲਈ ਵੱਖਰੇ ਤੌਰ 'ਤੇ ਡਾਇਲੈਸਿਸ ਯੂਨਿਟ ਸਥਾਪਿਤ ਕੀਤਾ ਜਾਵੇ ਤਾਂ ਜੋ ਸਬੰਧਿਤ ਬਿਮਾਰੀ ਤੋਂ ਪੀੜਤ ਕੋਵਿਡ-19 ਮਰੀਜ਼ਾਂ ਦਾ ਇਥੇ ਇਲਾਜ ਕੀਤਾ ਜਾ ਸਕੇ | ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਵੀ ਮੌਜੂਦ ਸਨ | ਉਨ੍ਹਾਂ ਕਿਹਾ ਕਿ ਇਸ ਯੂਨਿਟ ਵਿਚ ਸਿਰਫ਼ ਕੋਵਿਡ ਨਾਲ ਸਬੰਧਿਤ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਵੇਗਾ | ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਸਾਰੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਇਸ ਸਮੇਂ ਫ਼ੀਲਡ ਵਿਚ 55 ਟੀਮਾਂ ਵਲੋਂ ਸੈਂਪਿਲੰਗ ਕੀਤੀ ਜਾ ਰਹੀ ਹੈ, ਜਿਸ 'ਚ 26 ਸ਼ਹਿਰੀ ਖੇਤਰ ਵਿਚ ਅਤੇ 29 ਪੇਂਡੂ ਖੇਤਰਾਂ ਵਿਚ ਹਨ | ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਸਪੱਸ਼ਟ ਰੂਪ ਵਿਚ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਕੋਈ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਜੋ ਕਿ ਘਰੇਲੂ ਇਕਾਂਤਵਾਸ 'ਚ ਹੋਵੇ, ਉਸ ਦੇ ਕੋਲ ਸਿਹਤ ਵਿਭਾਗ ਵਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਿਕ ਕਿੱਟ (ਜਿਸ ਵਿਚ ਥਰਮਾਮੀਟਰ, ਆਕਸੀਮੀਟਰ, ਜ਼ਿੰਕ, ਵਿਟਾਮਿਨ-ਸੀ) ਮੌਜੂਦ ਹੋਵੇ ਤੇ ਬਿਨਾਂ ਕਿੱਟ ਕਿਸੇ ਨੂੰ ਵੀ ਘਰੇਲੂ ਇਕਾਂਤਵਾਸ ਦੀ ਆਗਿਆ ਨਾ ਦਿੱਤੀ ਜਾਵੇ | ਅਪਨੀਤ ਰਿਆਤ ਨੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਕੋਵਿਡ-19 ਨਾਲ ਸਬੰਧਿਤ ਸੈਂਪਿਲੰਗ ਨੂੰ ਵਧਾਇਆ ਜਾਵੇ ਤਾਂ ਜੋ ਘੱਟ ਸਮੇਂ ਵਿਚ ਵੱਧ ਤੋਂ ਵੱਧ ਲੋਕਾਂ ਦੀ ਟੈਸਟਿੰਗ ਕਰ ਕੇ ਇਸ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕੇ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਸਹਾਇਕ ਸਿਵਲ ਸਰਜਨ ਡਾ: ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਤਪਾਲ ਗੋਜਰਾ, ਡਾ: ਸੈਲੇਸ਼ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ |
ਚੌਲਾਗ, 22 ਸਤੰਬਰ (ਸੁਖਦੇਵ ਸਿੰਘ)-ਬਲਾਕ ਟਾਂਡਾ ਅਧੀਨ ਆਉਂਦੇ ਚੌਲਾਂਗ ਵਿਖੇ 25 ਦੇ ਕਿਸਾਨ ਵਿਰੋਧੀ ਰੋਸ ਧਰਨੇ 'ਚ ਵੱਧ ਚੜ੍ਹ ਕੇ ਲੋਕ ਹਿੱਸਾ ਲੈਣਗੇ | ਇਸ ਸਬੰਧੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਿ੍ਥੀਪਾਲ ਸਿੰਘ ਦਾਤਾ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੰੂਨ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਸਿਹਤ ਵਿਭਾਗ ਵਲੋਂ ਹੁਣ ਸਰਕਾਰੀ ਦਫ਼ਤਰਾਂ 'ਚ ਪਹੰੁਚ ਕੇ ਮੁਲਾਜ਼ਮਾਂ ਦੇ ਕੋਰੋਨਾ ਟੈੱਸਟ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ | ਇਸੇ ਤਹਿਤ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਵਲੋਂ ਇਥੇ ਪਾਵਰਕਾਮ ਦਫ਼ਤਰ ਵਿਖੇ ਪਹੁੰਚ ਕੇ ਸਮੂਹ ...
ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ 48 ਬੋਤਲਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸਕੂਟਰ ਨੰਬਰ ...
ਹਾਜੀਪੁਰ, 22 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਢਾਡੇਕਟਵਾਲ ਦੇ ਇਕ ਵਿਅਕਤੀ ਦੀ ਦਿਮਾਗ਼ੀ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਬਿਆਨ 'ਚ ਸ਼ਰਲਾ ਦੇਵੀ ਪਤਨੀ ਸੁੰਦਰ ਸਿੰਘ ਵਾਸੀ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 97 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੁਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3892 ਹੋ ਗਈ ਹੈ ਜਦ ਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 121 ਹੋ ਗਈ ਹੈ | ਇਸ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਬੀਤੀ ਰਾਤ ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਸਥਿਤ ਹੁਸ਼ਿਆਰਪੁਰ ਇਨਕਲੇਵ 'ਚ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕੀਮਤੀ ਸਾਮਾਨ ਸਮੇਤ 32 ਬੋਰ ਦਾ ਰਿਵਾਲਵਰ ਵੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ 16 ਤੋਂ 30 ਸਤੰਬਰ ਤੱਕ ਸੂਬੇ ਅੰਦਰ ਲੜੀਵਾਰ ਜ਼ਿਲ੍ਹਾ ਪੱਧਰੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ | ਇਸ ਸਬੰਧੀ ਪਹਿਲੇ ਦਿਨ ਤੋਂ ਹੀ ਬਾਕੀ ਸੂਬੇ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਸੀ. ਪੀ. ਆਈ. ਐੱਮ. ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਪਾਰਟੀ ਦੀ ਤਹਿਸੀਲ ਕਮੇਟੀ ਵਲੋਂ ਪਿੰਡ ਸਦਰਪੁਰ, ਚੱਕ ਰੌਤਾਂ ਵਿਖੇ ਮੀਟਿੰਗਾਂ ਕਰਕੇ ਲੋਕਾਂ ਨੂੰ ਖੇਤੀ ਬਿੱਲਾਂ ਅਤੇ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਲਾਮਬੰਦ ਕੀਤਾ ਗਿਆ | ਇਸ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਈਸ਼ਰ ਸਿੰਘ ਮੰਝਪੁਰ ਨੇ ਕਿਹਾ ਕਿ ਮਿਡ-ਡੇ-ਮੀਲ ਦੇ ਪੈਸੇ ਬੱਚਿਆਂ ਦੇ ਖਾਤਿਆਂ 'ਚ ਪਾਉਣ ਦਾ ਅਧਿਆਪਕਾਂ ਤੇ ਮਾਪਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ | ਬਹੁਤੇ ...
ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)-ਭਾਰਤ 'ਚ ਲਗਪਗ ਸਾਰਿਆਂ ਦੇ ਦਿਨ ਦੀ ਸ਼ੁਰੂਆਤ ਸੰਘਣੀ-ਮਿੱਠੀ ਤੇ ਗਰਮਾ-ਗਰਮ ਚਾਹ ਨਾਲ ਹੁੰਦੀ ਹੈ ਜੋ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ | ਚਾਹ ਭਾਰਤ 'ਚ ਸਭ ਤੋਂ ਵੱਧ ਲੋਕਪਿ੍ਆ ਪਦਾਰਥ ਹੈ | ਦੇਸ਼ 'ਚ ਹਰ ਸਾਲ 8,37,000 ਟਨ ਚਾਹ ਦੀ ...
ਦਸੂਹਾ, 22 ਸਤੰਬਰ (ਭੁੱਲਰ)-ਮਾਰਕੀਟ ਕਮੇਟੀ ਦਸੂਹਾ ਵਿਖੇ ਚੇਅਰਮੈਨ ਨਰਿੰਦਰ ਕੁਮਾਰ ਟੱਪੂ ਦੀ ਅਗਵਾਈ ਹੇਠ ਝੋਨੇ ਦੀ ਖ਼ਰੀਦ ਸਬੰਧੀ ਮੀਟਿੰਗ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ...
ਬੁੱਲ੍ਹੋਵਾਲ, 22 ਸਤੰਬਰ (ਲੁਗਾਣਾ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗੀਤਕ ਸਾਜ਼ ਵਾਦਨ ਮੁਕਾਬਲੇ 'ਚ ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸ. ਸੀ. ਸੈ. ਸ. ਕੋਟਲਾ ਨੌਧ ਸਿੰਘ ਦੇ ਵਿਦਿਆਰਥੀ ਹਰਮਨ ਸਿੰਘ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ 25 ਸਤੰਬਰ ਨੂੰ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਸੂਬੇ ਭਰ 'ਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਹਲਕਾ ਗੜ੍ਹਸ਼ੰਕਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਗੜ੍ਹਸ਼ੰਕਰ ਦੇ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ, ਉਪਰੰਤ ਸਥਾਨਕ ਕਚਹਿਰੀ ਚੌਕ ਤੱਕ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਤੇ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬੱਡਲਾ)-ਨਗਰ ਨਿਗਮ ਦੇ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਇੰਸਪੈਕਟਰ ਸੰਜੀਵ ਅਰੋੜਾ ਤੇ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਵਲੋਂ ਸ਼ਹਿਰ 'ਚੋਂ ਲਗਪਗ 275 ਕਿਲੋਗ੍ਰਾਮ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੁਹੱਲਾ ਭੀਮ ਨਗਰ ਗਲੀ ਨੰਬਰ 1 ਤੋਂ 6 (ਅਰਬਨ) ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ | ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ 'ਚ ਸਿਰਫ਼ ...
ਨਸਰਾਲਾ, 22 ਸਤੰਬਰ (ਸਤਵੰਤ ਸਿੰਘ ਥਿਆੜਾ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਬੱੁਲ੍ਹੋਵਾਲ ਅਧੀਨ ਆਉਂਦੀ ਪੁਲਿਸ ਚੌਕੀ ਨਸਰਾਲਾ ਦੇ ਪੁਲਿਸ ਮੁਲਾਜ਼ਮਾਂ ਵਲੋਂ ਰੇਤਾ ਦੀ ਭਰੀ ਟਰਾਲੀ-ਟਰੈਕਟਰ ਚਾਲਕ ...
ਐਮਾਂ ਮਾਂਗਟ, 22 ਸਤੰਬਰ (ਗੁਰਾਇਆ)-ਕੇਂਦਰ ਵਲੋਂ ਜਾਰੀ ਕੀਤੇ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਡੀ ਦੇ ਵਰਕਰ ਸਾਬਕਾ ਮੈਂਬਰ ਪਾਰਲੀਮਾਨੀ ਸਕੱਤਰ ਦੇਸ਼ ਰਾਜ ਧੁੱਗਾ ਵਲੋਂ ਪਿੰਡ ਹਿੰਮਤਪੁਰ ਵਿਖੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ...
ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਸਮਾਰਟ ਫ਼ੋਨ ਵੰਡਣ ਦੀ ਸ਼ੁਰੂਆਤ ਕੀਤੀ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਮੋਦੀ ਸਰਕਾਰ ਤੇ ਖੇਤੀਬਾੜੀ ਮੰਤਰਾਲੇ ਵਲੋਂ ਕਿਸਾਨਾਂ ਦੇ ਹਿੱਤ 'ਚ ਪਾਸ ਕੀਤੇ ਗਏ ਕਾਨੂੰਨ, ਕਿਸਾਨਾਂ ਦੇ ਸ਼ਕਤੀਕਰਨ ਤੇ ਉਨ੍ਹਾਂ ਦੀ ਹਾੜੀ ਦੀਆਂ ਫ਼ਸਲਾਂ ਜੌ, ਸਰ੍ਹੋਂ, ਚਨੇ, ਕੁਸਮ ਤੇ ਦਾਲ ਆਦਿ ਦੀਆਂ ਫ਼ਸਲਾਂ ਦਾ ...
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਵਲੋਂ ਪੇਸ਼ ਕੀਤੇ ਖੇਤੀਬਾੜੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ...
ਨੰਗਲ ਬਿਹਾਲਾਂ, 22 ਸਤੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਪੰਜਢੇਰਾ ਕਲਾਂ ਦੇ ਫੋਕਲ ਪੁਆਇੰਟ 'ਤੇ ਸਥਿਤ ਦਾਣਾ ਮੰਡੀ ਦੇ ਫ਼ਰਸ਼ ਦੀ ਮੁਰੰਮਤ ਵਿਭਾਗ ਵਲੋਂ ਕਰਵਾਈ ਜਾ ਰਹੀ ਹੈ | ਇਹ ਮੁਰੰਮਤ ਦਾ ਕੰਮ ਜਿਸ ਜਗ੍ਹਾ ਫ਼ਰਸ਼ ਬੈਠ ਗਿਆ ਹੈ ਜਾਂ ਟੁੱਟ ਚੁੱਕਾ ਹੈ ਉਥੇ ...
ਰਾਮਗੜ੍ਹ ਸੀਕਰੀ, 22 ਸਤੰਬਰ (ਕਟੋਚ)-ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਸੀਕਰੀ ਦੀ ਸਮਰਪਿਤ ਅਧਿਆਪਕਾ ਮੈਡਮ ਇੰਦੂ ਬਾਲਾ ਨੂੰ ਵਿੱਦਿਅਕ ਖੇਤਰ 'ਚ ਗੁਣਾਤਮਿਕ ਸੁਧਾਰਾਂ ਅਤੇ ਵਿਦਿਆਰਥੀਆਂ ਦੇ ਦਾਖ਼ਲਿਆਂ ਵਿਚ ਹੋਏ ਇਤਿਹਾਸਕ ਵਾਧੇ ਦੇ ਮੱਦੇਨਜ਼ਰ ਸਿੱਖਿਆ ਸਕੱਤਰ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪ੍ਰਧਾਨ ਰਮਨ ਕਪੂਰ ਦੀ ਅਗਵਾਈ 'ਚ ਹੁਸ਼ਿਆਰਪੁਰ ਵਿਖੇ ਜ਼ੋਨਲ ਲਾਇਸੈਂਸਿੰਗ ਅਥਾਰਿਟੀ (ਜ਼ੈਡ. ਐਲ. ਓ.) ਰਾਜੇਸ਼ ਸੂਰੀ ਨੂੰ ਮੰਗ-ਪੱਤਰ ਸੌਾਪਿਆ ਗਿਆ | ਇਸ ਮੌਕੇ ...
ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਪੰਜਾਬ ਸਫ਼ਾਈ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਪ੍ਰੇਮ ਮਸੀਹ ਜੋ ਮੁਕੇਰੀਆਂ ਵਿਖੇ ਆਪਣੇ ਨਿੱਜੀ ਦੌਰੇ 'ਤੇ ਸਨ, ਦਾ ਮੁਕੇਰੀਆਂ ਵਿਖੇ ਪਹੁੰਚਣ 'ਤੇ ਮਹੰਤ ਸੁਨੀਲ ਕੁਮਾਰ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀਆਂ ਬਲਵਿੰਦਰ ਸਿੰਘ ...
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲੋਕ ਇਨਸਾਫ਼ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ 'ਚ ਹੋਈ | ਇਸ ਮੌਕੇ ਰਾਮਗੜ੍ਹ ਨੇ ਕਿਹਾ ਕਿ ਪਾਰਟੀ ਕਿਸਾਨ ਵਿਰੋਧੀ ਆਰਡੀਨੈਂਸ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਪਾਰਟੀ ਵਲੋਂ ...
ਟਾਂਡਾ ਉੜਮੁੜ, 22 ਸਤੰਬਰ (ਗੁਰਾਇਆ)-ਬੀਤੇ ਦਿਨੀਂ ਵੈਟਰਨਰੀ ਅਫ਼ਸਰ ਡਾ: ਜਸਪਾਲ ਸਿੰਘ ਜਲੋਟਾ 'ਤੇ ਹੋਏ ਹਮਲੇ ਦੀ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਨਿਖੇਧੀ ਕਰਦੇ ਹੋਏ ਹਮਲਾਵਰਾਂ ਨੂੰ ਤੁਰੰਤ ਗਿ੍ਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਵਰਨਣਯੋਗ ਹੈ ਕਿ ...
ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਵਿਅਕਤੀ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦੇਣ ਦੇ ਸਬੰਧ 'ਚ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਹ ਮਾਮਲਾ ਗੁਰਦੀਪ ਸਿੰਘ ਉਰਫ਼ ਗੀਪਾ ਪੁੱਤਰ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਅਸ਼ਲੀਲ ਇਸ਼ਾਰੇ ਕਰਨ ਤੇ ਧਮਕਾਉਣ ਦੇ ਦੋਸ਼ 'ਚ ਥਾਣਾ ਸਦਰ ਦੀ ਪੁਲਿਸ ਵਲੋਂ ਪਿੱਤਾ ਪੁੱਤਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਚੌਹਾਲ ਨੇ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਸੋਨਾਲੀਕਾ ਉਦਯੋਗ ਸਮੂਹ ਵਲੋਂ ਸ਼ੁੱਧ ਵਾਤਾਵਰਨ ਤੇ ਸ਼ਹਿਰ ਨੂੰ ਹਰਾ ਭਰਾ ਰੱਖਣ ਲਈ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ ਜਾ ਰਹੇ ਹਨ | ਇਸੇ ਕੜੀ ਤਹਿਤ ਸਿੱਧ ਵਿਨਾਇਕ ਪਾਰਕ ਗ੍ਰੀਨ ਵੈਲੀ ਹੁਸ਼ਿਆਰਪੁਰ 'ਚ ਬੂਟੇ ਲਗਾਏ ਗਏ | ਇਸ ...
ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਸਾਂਝੀ ਸੰਘਰਸ਼ ਕਮੇਟੀ ਜਿਸ ਨੇ 21 ਸਤੰਬਰ ਤੱਕ ਪੁਲਿਸ ਪ੍ਰਸ਼ਾਸਨ ਨੂੰ ਸੁਲੱਖਣ ਸਿੰਘ ਜੱਗੀ ਦੇ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਨ ਦਾ ਨੋਟਿਸ ਦਿੱਤਾ ਸੀ ਪਰ ਜੱਗੀ ਦੇ ਹਮਲਾਵਰਾਂ ਨੂੰ ਗਿ੍ਫ਼ਤਾਰ ਨਾ ਕੀਤੇ ਜਾਣ ਕਾਰਨ ਰੋਸ ਵਜੋਂ ...
ਕੋਟਫ਼ਤੂਹੀ, 22 ਸਤੰਬਰ (ਅਟਵਾਲ)-ਭਾਜਪਾ ਆਗੂ ਰਾਜੇਸ਼ ਕੁਮਾਰ ਅਰੋੜਾ ਕੋਟਫ਼ਤੂਹੀ ਦੀ 80 ਸਾਲਾਂ ਮਾਤਾ ਸੰਤੋਸ਼ ਕੁਮਾਰੀ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਵਲੋਂ ਸੰਸਦ ਵਿਚ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ | ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ...
ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਇਥੋਂ ਦੇ ਇਕ ਨਿੱਜੀ ਪਬਲਿਕ ਸਕੂਲ ਦੇ ਖ਼ਿਲਾਫ਼ ਬੱਚਿਆਂ ਦੇ ਮਾਪਿਆਂ ਵਲੋਂ ਫੀਸਾਂ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮਾਪਿਆਂ ਵਲੋਂ ਪਹਿਲਾਂ ਤਾਂ ਸਕੂਲ ਦੇ ਗੇਟ ਮੂਹਰੇ ਇਕੱਠੇ ਹੋ ਕੇ ਰੌਲਾ ਰੱਪਾ ਪਾਇਆ ਗਿਆ ਤੇ ...
ਅੱਡਾ ਸਰਾਂ, 22 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਮੰਡਲ ਪ੍ਰਧਾਨ ਸਤਪਾਲ ਸਿੰਘ ਦੀ ਅਗਵਾਈ 'ਚ ਬੀ. ਜੇ. ਪੀ. ਮੰਡਲ ਕੰਧਾਲਾ ਜੱਟਾਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਬੀ. ਜੇ. ਪੀ. ਜ਼ਿਲ੍ਹਾ ਦਲਿਤ ਮੋਰਚਾ ਦੇ ਪ੍ਰਧਾਨ ਸੁਰਿੰਦਰ ਜਾਜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ 24 ਸਤੰਬਰ ਨੂੰ ਸਥਾਨਕ ਆਈ. ਟੀ. ਆਈ. ਕੰਪਲੈਕਸ 'ਚ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ...
ਬੁੱਲ੍ਹੋਵਾਲ, 22 ਸਤੰਬਰ (ਲੁਗਾਣਾ)-ਕੇਂਦਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਖ਼ਿਲਾਫ਼ ਪਿੰਡ ਮਿਰਜ਼ਾਪੁਰ ਤੇ ਪਿੰਡ ਧਾਲੀਵਾਲ ਦੇ ਅਗਾਂਹਵਧੂ ਕਿਸਾਨਾਂ ਤੇ ਗ੍ਰਾਮ ਪੰਚਾਇਤ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਚੌਕ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ | ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਪ੍ਰਦੇਸ਼ ਕਾਂਗਰਸ ਅਣਆਰਗੇਨਾਇਜ਼ਡ ਵਰਕਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਨਿਯੁਕਤ ਕੀਤੇ ਗਏ ਨਵੇਂ ਅਹੁਦੇਦਾਰਾਂ ਦਾ ਗ੍ਰਾਮ ਪੰਚਾਇਤ ਚਾਹਲ ਕਲਾਂ ਵਲੋਂ ਸਰਪੰਚ ਸ੍ਰੀਮਤੀ ਅਮਰਜੀਤ ਕੌਰ ਦੀ ਅਗਵਾਈ ...
ਮਾਹਿਲਪੁਰ, 22 ਸਤੰਬਰ (ਦੀਪਕ ਅਗਨੀਹੋਤਰੀ)-ਕੇਂਦਰ ਵਲੋਂ ਪਾਸ ਕੀਤੇ ਖੇਤੀ ਬਿੱਲ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀਆਂ ਹਮਿਖ਼ਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਹਿਲਪੁਰ, ਸੈਲਾ ਖ਼ੁਰਦ, ਚੱਬੇਵਾਲ ਤੇ ਕੋਟਫ਼ਤੂਹੀ ਵਿਚ ...
ਨਵਾਂਸ਼ਹਿਰ, 22 ਸਤੰਬਰ (ਬਲਕਾਰ ਭੂਤਾਂ)-ਜਨ ਨਮਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸਮਾਜ ਭਲਾਈ ਕੰਮਾਂ ਨੂੰ ਅੱਗੇ ਤੋਰਦਿਆਂ ਨਵਾਂਸ਼ਹਿਰ ਵਿਚ ਲੋੜਵੰਦ ਬੱਚਿਆਂ ਨੂੰ ਪਹਿਨਣ ਯੋਗ ਕੱਪੜੇ ਵੰਡੇ ਗਏ | ਇਸ ਮੌਕੇ ਨਵਿਤਾ ਜੋਸ਼ੀ, ਸੁਮਨ ਸੇਠੀ, ਅਰੁਣਾ ਪ੍ਰਭਾਕਰ, ...
ਘੋਗਰਾ, 22 ਸਤੰਬਰ (ਆਰ. ਐਸ. ਸਲਾਰੀਆ)-ਗੁਰਦੁਆਰਾ ਸਿੰਘ ਸਭਾ ਘੋਗਰਾ ਵਿਖੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਕਮੇਟੀ ਗ੍ਰੰਥੀ ਸਭਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਚਿਤ ਦੂਰੀ ਰੱਖ ...
ਮਾਹਿਲਪੁਰ, 22 ਸਤੰਬਰ (ਦੀਪਕ ਅਗਨੀਹੋਤਰੀ)-ਆਤਮ ਪਰਗਾਸ਼ ਵੈੱਲਫੇਅਰ ਸੁਸਾਇਟੀ ਵਲੋਂ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਵਿਖੇ ਅਧਿਆਪਕਾਂ ਦਾ ਆਨਲਾਈਨ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਦੀ ਪਿ੍ੰਸੀਪਲ ਰਾਜਵਿੰਦਰ ਕੌਰ ਨੇ ...
ਭੰਗਾਲਾ, 22 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਆਮ ਆਦਮੀ ਪਾਰਟੀ ਮੁਕੇਰੀਆਂ ਦੀ ਮੀਟਿੰਗ 'ਚ ਪਿੰਡ ਮੌਜਪੁਰ 'ਚ ਪ੍ਰੋਫੈਸਰ ਜੀ. ਐਸ. ਮੁਲਤਾਨੀ ਸਾਬਕਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਅਗਵਾਈ ਹੇਠ ਹੋਈ, ਜਿਸ 'ਚ ਪਿੰਡ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ...
ਬਲਾਚੌਰ, 22 ਸਤੰਬਰ (ਬਲਾਚੌਰੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 70ਵੇਂ ਜਨਮ ਦਿਨ ਮੌਕੇ ਭਾਰਤੀ ਜਨਤਾ ਪਾਰਟੀ ਮੰਡਲ ਬਲਾਚੌਰ ਵਲੋਂ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿਖੇ ਸੰਖੇਪ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਾਜ਼ਰੀਨ ਭਾਜਪਾ ...
ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ)-ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਮੈਡਮ ਪਰਮਜੀਤ ਕੌਰ ਦੀ ਅਗਵਾਈ 'ਚ ਪੰਜਵੀਂ ਕਲਾਸ ਦੇ ਬੱਚਿਆਂ ਦੇ ਮਾਪਿਆਂ ਨਾਲ ਸੰਖੇਪ ਮੀਟਿੰਗ ਹੋਈ | ਜਿਸ 'ਚ ਸਤੰਬਰ ਮਹੀਨੇ ...
ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਈਸ਼ਰ ਸਿੰਘ ਮੰਝਪੁਰ ਨੇ ਕਿਹਾ ਕਿ ਮਿਡ-ਡੇ-ਮੀਲ ਦੇ ਪੈਸੇ ਬੱਚਿਆਂ ਦੇ ਖਾਤਿਆਂ 'ਚ ਪਾਉਣ ਦਾ ਅਧਿਆਪਕਾਂ ਤੇ ਮਾਪਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ | ਬਹੁਤੇ ...
ਬੁੱਲ੍ਹੋਵਾਲ, 22 ਸਤੰਬਰ (ਲੁਗਾਣਾ)-ਕਸਬਾ ਬੁੱਲ੍ਹੋਵਾਲ ਵਿਖੇ ਆਧਾਰ ਕਾਰਡ ਅੱਪਡੇਸ਼ਨ ਕੇਂਦਰ ਨਾ ਹੋਣ ਕਾਰਨ ਬੁੱਲ੍ਹੋਵਾਲ ਤੇ ਇਸ ਦੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਦੂਰ ਦੁਰੇਡੇ ਤੇ ਦੂਰ-ਦੂਰ ਭਟਕਣ ਲਈ ਮਜਬੂਰ ਹਨ | ਇਸ ...
ਦਸੂਹਾ, 22 ਸਤੰਬਰ (ਭੁੱਲਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ. ਐੱਮ. ਐਸ. ਕਾਲਜ ਆਫ਼ ਆਈ. ਟੀ. ਐਾਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਪਿ੍ੰਸੀਪਲ ਡਾ: ਸ਼ਬਨਮ ...
ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਮਾਜ ਭਲਾਈ ਦੇ ਕੰਮਾਂ ਤਹਿਤ ਚੇਅਰਮੈਨ ਐੱਸ. ਪੀ. ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਤੇ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਨਵਾਂਸ਼ਹਿਰ ਦੀ ਅਗਵਾਈ 'ਚ ਵੱਖ-ਵੱਖ ਕਿੱਤੇ ...
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੀ. ਐਚ. ਸੀ. ਹਾਰਟਾ ਬੱਡਲਾ ਅਧੀਨ ਆਉਦੇ 135 ਪਿੰਡਾਂ ਦੇ ਸਿਹਤ ਵਿਭਾਗ ਦੀਆਂ 4 ਸੈਂਪਲਿੰਗ ਟੀਮਾਂ ਵਲੋਂ 6272 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ 5835 ਲੋਕਾਂ ਦੀ ਰਿਪੋਰਟ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਦਾਜ ਲਈ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਚੱਬੇਵਾਲ ਪੁਲਿਸ ਨੇ ਸਹੁਰਾ ਪਰਿਵਾਰ ਦੇ 9 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਚੱਬੇਵਾਲ ਦੀ ਵਾਸੀ ਹਰਜਿੰਦਰ ਕੌਰ ਪੁੱਤਰੀ ...
ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਗਰੀਬ ਕਿਸਾਨ, ਮਜ਼ਦੂਰਾਂ ਤੇ ਦਲਿਤਾਂ ਦੀ ਪਹਿਲ ਦੇ ਆਧਾਰ 'ਤੇ ਮਦਦ ਕੀਤੀ ਹੈ ਅਤੇ ਹੁਣ ਵੀ ਇਸ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ...
ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਕੰਢੀ ਡਿਵੈਲਪਮੈਂਟ ਫ਼ਰੰਟ ਦੀ ਮੀਟਿੰਗ ਨਰੇਸ਼ ਡਡਵਾਲ ਦੀ ਪ੍ਰਧਾਨਗੀ ਹੇਠ ਪਿੰਡ ਮਿਰਜ਼ਾਪੁਰ ਵਿਖੇ ਹੋਈ | ਜਿਸ ਨੂੰ ਸੰਬੋਧਨ ਕਰਦੇ ਹੋਏ ਡਡਵਾਲ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚੀ ਵਧਾਉਣ, ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ...
ਭੰਗਾਲਾ, 22 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕੇਂਦਰ ਵਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਨ ਸਬੰਧ 'ਚ ਭੰਗਾਲਾ ਇਲਾਕੇ ਦੇ ਸਰਪੰਚ ਸੌਰਵ ਮਿਨਹਾਸ ਬਿੱਲਾ ਤੇ ਉਨ੍ਹਾਂ ਦੇ ਕਿਸਾਨ ਸਾਥੀਆਂ ਨੇ ਭੰਗਾਲਾ ਵਿਖੇ ਦੱਸਿਆ ਕਿ ਕਿਸਾਨ ਵਿਰੋਧੀ ਬਿੱਲਾਂ ਕਾਰਨ ਪੰਜਾਬ ...
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰ ਕੇ ਪੰਜਾਬ ਸਰਕਾਰ ਤੇ ਮੋਨਟੇਕ ਸਿੰਘ ਆਹਲੂਵਾਲੀਆ ਦੀਆਂ ਅਰਥੀਆਂ ਫੂਕਣ ਦੇ ਉਲੀਕੇ ਸੰਘਰਸ਼ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX