ਤਾਜਾ ਖ਼ਬਰਾਂ


ਟਰਾਲੀ ਦੀ ਲਪੇਟ 'ਚ ਆਉਣ ਨਾਲ ਮਾਂ-ਪੁੱਤਰ ਦੀ ਮੌਤ, ਪਿਉ-ਪੁੱਤਰ ਜ਼ਖ਼ਮੀ
. . .  6 minutes ago
ਗੜ੍ਹਸ਼ੰਕਰ, 12 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਬੰਗਾ ਚੌਂਕ ਨੇੜੇ ਰੇਲਵੇ ਫਾਟਕ 'ਤੇ ਸ਼ਾਮ ਸਮੇਂ ਸ੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾ ਰਹੀ ਇਕ ਟਰਾਲੀ ਦੀ ਫੇਟ ਵੱਜਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਮੋਟਰਸਾਈਕਲ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਈ. ਏ. ਐੱਸ .ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  11 minutes ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ
. . .  37 minutes ago
ਅੰਮ੍ਰਿਤਸਰ ,12 ਅਪ੍ਰੈਲ ( ਹਰਿਮੰਦਰ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ ...
ਕੋਸਟਾਰੀਕਾ ਤੇ ਪੈਰਾਗੁਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  43 minutes ago
ਅੰਮ੍ਰਿਤਸਰ, 12 ਅਪ੍ਰੈਲ (ਜਸਵੰਤ ਸਿੰਘ ਜੱਸ) - ਕੋਸਟਾਰੀਕਾ ਅਤੇ ਪੈਰਾਗੁਆ ਮੁਲਕਾਂ ਦੇ ਭਾਰਤ ਵਿਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ
. . .  48 minutes ago
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਮਰੀਜ਼...
 
ਪਾਵਰ ਪਲਾਂਟ 'ਚ ਪਰਾਲੀ ਦੇ ਢੇਰਾਂ ਨੂੰ ਲੱਗੀ ਭਿਆਨਕ ਅੱਗ
. . .  56 minutes ago
ਤਲਵੰਡੀ ਭਾਈ, 12 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਫ਼ਿਰੋਜ਼ਪੁਰ ਮੋਗਾ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਐਨਰਜੀ ਦੇ ਕੈਂਪਸ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ਵਾਪਸੀ
. . .  about 1 hour ago
ਨਵੀਂ ਦਿੱਲੀ ,12 ਅਪ੍ਰੈਲ - ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੁਣ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ - ਮੈਂ ਆਪਣੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ...
ਭਾਰਤ ਨੂੰ ਹੁਣ ਮਿਲੇਗੀ ਕੋਰੋਨਾ ਦੀ ਤੀਜੀ ਵੈਕਸੀਨ
. . .  about 1 hour ago
ਨਵੀਂ ਦਿੱਲੀ , 12 ਅਪ੍ਰੈਲ - ਭਾਰਤ ਨੂੰ ਹੁਣ ਕੋਰੋਨਾ ਦੀ ਤੀਜੀ ਵੈਕਸੀਨ ਸਪੂਤਨਿਕ - V ਮਿਲੇਗੀ...
ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਨਹੀਂ ਮਿਲੇਗਾ ਹੁਣ ਭੋਜਨ
. . .  about 1 hour ago
ਨਵੀਂ ਦਿੱਲੀ, 12 ਅਪ੍ਰੈਲ - ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਹੁਣ ਭੋਜਨ...
ਮਲੌਦ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਦਾ ਉਦਘਾਟਨ
. . .  about 1 hour ago
ਮਲੌਦ, 12 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਦਾਣਾ ਮੰਡੀ ਮਲੌਦ ਵਿਖੇ ਕਣਕ ਦੀ ਫ਼ਸਲ ਦਾ ਖ਼ਰੀਦ ਉਦਘਾਟਨ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ...
ਇਟਲੀ ਵਿਚ ਠੰਡ ਨੇ ਫਿਰ ਫੜਿਆ ਜ਼ੋਰ
. . .  about 1 hour ago
ਵੈਨਿਸ (ਇਟਲੀ), 12 ਅਪ੍ਰੈਲ (ਹਰਦੀਪ ਸਿੰਘ ਕੰਗ ) -ਯੂਰਪੀਅਨ ਮੁਲਕ ਇਟਲੀ ਵਿਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ ...
ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਨ 'ਤੇ ਤਪਾ ਨਿਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  1 minute ago
ਤਪਾ ਮੰਡੀ,12 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਇਲਾਕੇ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ , ਜਦੋਂ ਤਪਾ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ...
ਮੋਗਾ ਵਿਚ ਆਏ 37 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 2 hours ago
ਮੋਗਾ, 12 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ 37 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4038 ਹੋਣ ਦੇ ਨਾਲ
ਵਿਕਾਸ ਟੰਡਨ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਚੁਣੇ ਗਏ
. . .  about 2 hours ago
ਅਹਿਮਦਗੜ੍ਹ 12, ਅਪ੍ਰੈਲ (ਸੋਢੀ) - ਨਗਰ ਕੌਂਸਲ ਅਹਿਮਦਗੜ੍ਹ ਦੀ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਟੰਡਨ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ...
ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਤਿਆਰੀਆਂ ਜ਼ੋਰਾਂ 'ਤੇ
. . .  about 2 hours ago
ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ...
ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 'ਬਰਗਾੜੀ ਬਿਹਬਲ ਕਾਂਡ' ਸਬੰਧੀ ਮਿਲਣ ਲਈ ਸਮਾਂ ਮੰਗਿਆ
. . .  about 2 hours ago
ਚੰਡੀਗੜ੍ਹ,12 ਅਪ੍ਰੈਲ ( ਸੁਰਿੰਦਰਪਾਲ ) - ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ...
ਫਗਵਾੜਾ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ
. . .  about 2 hours ago
ਫਗਵਾੜਾ,12 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਚ ਨਗਰ ਨਿਗਮ ਦੀਆਂ ਚੋਣਾਂ ...
ਤੀਜੇ ਦਿਨ ਵੀ ਨਹੀਂ ਹੋਈ ਮਮਦੋਟ ਮੰਡੀਆਂ ਵਿਚ ਕਣਕ ਦੀ ਖ਼ਰੀਦ
. . .  about 3 hours ago
ਮਮਦੋਟ,12 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਅੱਜ ਤੀਜੇ ਦਿਨ ਵੀ ਕਣਕ ਦੀ ਸਰਕਾਰੀ ...
ਬਲਾਚੌਰ ਅਨਾਜ ਮੰਡੀ ਵਿਖੇ ਕਣਕ ਖ਼ਰੀਦ ਦਾ ਕੰਮ ਅਰੰਭ
. . .  about 3 hours ago
ਬਲਾਚੌਰ,12 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਕਣਕ ਦਾ ਇਕ ਇਕ ਦਾਣਾ ਖ਼ਰੀਦਣ ਲਈ ਪੂਰੀ ਤਰਾਂ ਵਚਨ ਵਧ ਹੈ,ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ...
ਅਨਾਜ ਮੰਡੀ ਅਮਲੋਹ ਵਿਖੇ ਵਿਧਾਇਕ ਨਾਭਾ ਤੇ ਚੇਅਰਮੈਨ ਰਾਜਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
. . .  about 3 hours ago
ਅਮਲੋਹ, 12 ਅਪ੍ਰੈਲ (ਰਿਸ਼ੂ ਗੋਇਲ) ਹਾੜੀ ਦੇ ਸੀਜ਼ਨ ਦੇ ਚੱਲਦਿਆਂ ਹਲਕਾ ਅਮਲੋਹ ਦੇ ਕਿਸਾਨਾਂ ਵਲੋਂ ਆਪਣੀ ਸੋਨੇ ਰੰਗੀ...
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਹੋਏ ਕੋਰੋਨਾ ਪਾਜ਼ੀਟਿਵ
. . .  about 3 hours ago
ਹਰਸ਼ਾ ਛੀਨਾ, 12 ਅਪ੍ਰੈਲ (ਕਡਿਿਆਲ) - ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ...
ਨਹੀਂ ਹੋ ਸਕਿਆ ਅੱਜ ਨਗਰ ਕੌਂਸਲ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ
. . .  about 4 hours ago
ਮਲੋਟ, 12 ਅਪ੍ਰੈਲ (ਅਜਮੇਰ ਸਿੰਘ ਬਰਾੜ) - ਅੱਜ ਨਗਰ ਪਾਲਿਕਾ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ ਹੋਣਾ ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਸੁਖ ਸਰਕਾਰੀਆ ਮਲੋਟ ਵਿਖੇ ਆਏ ...
ਬੀ.ਐੱਸ.ਐਨ.ਐਲ. ਟਾਵਰ 'ਤੇ ਚੜ੍ਹੇ ਬੇਰੁਜ਼ਗਾਰਾਂ ਦੀ ਹਮਾਇਤ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ
. . .  about 4 hours ago
ਪਟਿਆਲਾ , 12 ਅਪ੍ਰੈਲ - (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਦੇ ਬੀ.ਐੱਸ.ਐਨ.ਐਲ.ਦਫ਼ਤਰ ਵਿਚ ਲੱਗੇ ਟਾਵਰ ਦੇ ਉੱਪਰ ਚੜ੍ਹੇ ਬੇਰੁਜ਼ਗਾਰ ਅਧਿਕਾਂ ਦੀ ਹਮਾਇਤ ...
ਭਵਾਨੀਗੜ੍ਹ ਨਗਰ ਕੌਂਸਲ 'ਤੇ ਔਰਤਾਂ ਦਾ ਕਬਜ਼ਾ, ਸੁਖਜੀਤ ਕੌਰ ਘਾਬਦੀਆ ਪ੍ਰਧਾਨ ਅਤੇ ਮੋਨਿਕਾ ਮਿੱਤਲ ਨੂੰ ਉਪ ਪ੍ਰਧਾਨ ਬਣਾਇਆ
. . .  about 4 hours ago
ਭਵਾਨੀਗੜ੍ਹ 12 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ ) - ਭਵਾਨੀਗੜ੍ਹ ਨਗਰ ਕੌਂਸਲ ਦੀ ਚੋਣ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਐੱਸ. ਡੀ. ਐਮ. ਕਰਮਜੀਤ ਸਿੰਘ...
ਫ਼ਾਜ਼ਿਲਕਾ- ਸੜਕ ਹਾਦਸੇ ਵਿਚ ਸਰਕਾਰੀ ਸਕੂਲ ਦੇ ਅਧਿਆਪਕ ਦੀ ਮੌਤ
. . .  about 4 hours ago
ਫ਼ਾਜ਼ਿਲਕਾ, 12 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਵਾਸੀ ਇਕ ਸਰਕਾਰੀ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਸੰਦੀਪ ਕੁਮਾਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਲੜੀਵਾਰ ਭੁੱਖ ਹੜਤਾਲ ਜਾਰੀ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ 'ਤੇ ਸਮੁੱਚੇ ਪੰਜਾਬ 'ਚ ਚੱਲ ਰਹੀ ਭੁੱਖ ਹੜਤਾਲ ਦੀ ਲਗਾਤਾਰਤਾ ਵਿਚ ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਰਾਮ ਮਿੱਤਰ ਕੋਹਲੀ ਦੀ ਅਗਵਾਈ ਹੇਠ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਰਿੰਪੀ ਰਾਣੀ, ਪਰਮਜੀਤ ਕੌਰ, ਕਮਲੇਸ਼ ਰਾਣੀ, ਸੁਖਵਿੰਦਰ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਲੱਛਮੀ ਦੇਵੀ, ਰੇਸ਼ਮ ਕੌਰ, ਸੁਖਵਿੰਦਰ ਕੌਰ, ਨੀਲਮ ਕੁਮਾਰੀ, ਮਨਜੀਤ ਕੌਰ, ਜਸਵਿੰਦਰ ਕੌਰ ਅਤੇ ਸੋਮਾ ਰਾਣੀ ਭੁੱਖ ਹੜਤਾਲ 'ਤੇ ਬੈਠੇ | ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਪਿ੍ੰ: ਇਕਬਾਲ ਸਿੰਘ, ਰਾਮ ਪਾਲ, ਮੋਹਨ ਸਿੰਘ ਪੂਨੀਆ, ਪ੍ਰਦੀਪ ਕੁਮਾਰ ਐੱਸ.ਡੀ.ਓ. ਵਾਟਰ ਸਪਲਾਈ, ਹਰਭਜਨ ਭਾਵੜਾ, ਸੁਰਿੰਦਰ ਪਾਲ, ਕਿਰਨ ਬੰਗੜ, ਕਿਰਨ ਕੁਮਾਰੀ, ਜਮਹੂਰੀ ਅਧਿਕਾਰ ਸਭਾ ਦੇ ਅਵਤਾਰ ਤਾਰੀ, ਐਡਵੋਕੇਟ ਦਲਜੀਤ ਸਿੰਘ ਆਦਿ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਤੇ ਹੱਕ ਮੰਗਦੇ ਲੋਕਾਂ 'ਤੇ ਪੁਲਿਸ ਵਲੋਂ ਪਰਚੇ ਦਰਜ ਕਰਨ, ਮਿਡ-ਡੇ-ਮੀਲ ਵਰਕਰਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ | ਇਸ ਸਮੇਂ ਡਾ: ਗੁਰਮੀਤ ਸਿੰਘ, ਅੰਕੁਸ਼ ਸਿਡਾਣਾ ਜੇ. ਈ., ਜਸਪ੍ਰੀਤ ਸਿੰਘ ਜੇ. ਈ., ਦੀਦਾਰ ਸਿੰਘ, ਰੇਵਲ ਸਿੰਘ, ਜੋਗਾ ਸਿੰਘ, ਅਸ਼ੋਕ ਕੁਮਾਰ, ਭਾਗ ਸਿੰਘ, ਦਲਜੀਤ ਕੌਰ, ਜਸਪਾਲ ਸਿੰਘ, ਸੰਤੋਸ਼ ਕੁਮਾਰੀ, ਸੋਨੀਆ, ਪਰਮਿੰਦਰ ਜੀਤ ਕੌਰ, ਗੀਤਾ, ਨੀਲਮ ਰਾਣੀ, ਇੰਦਰਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਸੀਮਾ, ਊਸ਼ਾ ਰਾਣੀ, ਪਰਮਜੀਤ ਕੌਰ, ਸੁਰਿੰਦਰ ਕੌਰ, ਸੀਮਾ, ਊਸ਼ਾ ਰਾਣੀ, ਪਰਮਜੀਤ ਕੌਰ, ਸਤਿੰਦਰ ਕੌਰ, ਸੁਸ਼ਮਾ ਰਾਣੀ, ਬਿਮਲਾ ਦੇਵੀ, ਸਰੋਜ ਰਾਣੀ, ਤੋਸ਼ੀ, ਕੰਵਲਜੀਤ ਕੌਰ, ਕੇਵਲ ਰਾਮ, ਮੱਖਣ ਰਾਮ, ਨਿਰਮਲਾ ਦੇਵੀ, ਊਸ਼ਾ ਰਾਣੀ, ਪਰਮਿੰਦਰ ਕੁਮਾਰੀ, ਤੋਸ਼ਾ ਰਾਣੀ, ਗੁਰਿੰਦਰ ਕੌਰ, ਬਲਵਿੰਦਰ ਕੌਰ, ਰਾਜ ਰਾਣੀ, ਜਸਵਿੰਦਰ ਕੌਰ, ਰਣਜੀਤ ਕੌਰ, ਅੰਜੂ ਬਾਲਾ, ਸੀਮਾ ਦੇਵੀ, ਅਨੀਤਾ ਰਾਣੀ, ਹਰਪ੍ਰੀਤਮ ਕੌਰ ਆਦਿ ਹਾਜ਼ਰ ਸਨ |

ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ 'ਤੇ ਮਾਮਲਾ ਦਰਜ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਮੁਹੱਲਾ ਮੁਕਤਪੁਰਾ ਵਾਰਡ ਨੰ. 8 ਦੇ ਨੌਜਵਾਨ ਨਾਲ ਇਕ ਵਿਅਕਤੀ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਬੰਗਾ ਦੇ ਰਹਿਣ ਵਾਲੇ ਸੰਦੀਪ ਕੌਰ ਪਤਨੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਪੱਲੀ ਝਿੱਕੀ ਵਿਖੇ ਬਿੱਲਾਂ ਦੇ ਵਿਰੋਧ 'ਚ ਰੈਲੀ ਕੱਢੀ

ਪੱਲੀ ਝਿੱਕੀ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬੱਸ ਸਟੈਂਡ ਪੱਲੀ ਝਿੱਕੀ ਵਿਖੇ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਨਵਾਂਸ਼ਹਿਰ ਵਲੋਂ ਰੋਸ ਰੈਲੀ ਕੱਢੀ ਗਈ | ਜਿਸ 'ਚ ਹਰਮੇਸ਼ ਢੇਸੀ ਸੂਬਾ ਖਜ਼ਾਨਚੀ ਤੇ ਤਰਸੇਮ ਸਿੰਘ ...

ਪੂਰੀ ਖ਼ਬਰ »

ਸਮਾਰਟ ਸਕੂਲ ਗੜ੍ਹੀ ਭਾਰਟੀ ਵਿਖੇ ਅਧਿਆਪਕ-ਮਾਪੇ ਮਿਲਣੀ

ਰਾਹੋਂ/ਔੜ, 22 ਸਤੰਬਰ (ਬਲਬੀਰ ਸਿੰਘ ਰੂਬੀ, ਜਰਨੈਲ ਸਿੰਘ ਖੁਰਦ)- ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗੜ੍ਹੀ ਭਾਰਟੀ ਵਿਖੇ ਕੀਤੀ ਗਈ | ਇਸ ਮਿਲਣੀ ਨੂੰ ਯਾਦਗਾਰ ਤੇ ਅਰਥ ਭਰਪੂਰ ਬਣਾਉਣ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਮੋਦੀ ਸਰਕਾਰ ਖ਼ਿਲਾਫ਼ ਮਾਰਕਸੀ ਪਾਰਟੀ ਵਲੋਂ ਮਹਿਰਮਪੁਰ 'ਚ ਰੋਸ ਮੁਜ਼ਾਹਰਾ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸੀ. ਪੀ. ਆਈ. ਐਮ. ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਮਨਾਏ ਜਾ ਰਹੇ ਦੇਸ਼ ਵਿਆਪੀ ਰੋਸ ਹਫ਼ਤੇ ਦੇ ਆਖਰੀ ਦਿਨ ਸੀ. ਪੀ. ਆਈ. ਐਮ. ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾਈ 'ਚ ਮਹਿਰਮਪੁਰ ਬਸਤੀ 'ਚ ਰੋਸ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਬੰਗਾ, 22 ਸਤੰਬਰ (ਕਰਮ ਲਧਾਣਾ)-ਉਪ ਮੰਡਲ ਅਫ਼ਸਰ ਦਿਹਾਤੀ ਬੰਗਾ ਇੰਜ. ਆਤਮਾ ਰਾਮ ਨੇ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਮੋਲਾ ਵਾਹਿਦਪੁਰ ਵਿਖੇ ਜਰੂਰੀ ਮੇਨਟੇਨਨੈਸ ਹੋਣ ਕਰ ਕੇ 66 ਕੇ. ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਯੂ. ਪੀ. ਐਸ. ਫੀਡਰ ਭੌਰਾ ਅਧੀਨ ਆਉਂਦੇ ਪਿੰਡ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਕਾਫਲਾ 27 ਨੂੰ ਖਟਕੜ ਕਲਾਂ ਪੁੱਜੇਗਾ-ਅਜੈ ਫਿਲੌਰ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟ ਫੈਡਰੇਸ਼ਨ (ਬੀ. ਐੱਸ. ਐੱਫ.) ਵਲੋਂ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਮੌਕੇ ਵਿਸ਼ਾਲ ਮੋਟਰਸਾਈਕਲ ਤੇ ਗੱਡੀਆਂ ਦਾ ਇਨਕਲਾਬੀ ਮਾਰਚ ਵੱਖ-ਵੱਖ ਥਾਂਵਾਂ ਤੋਂ ਹੁੰਦਾ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਤੀਜੇ ਦਿਨ 1363 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਜ਼ਿਲੇ੍ਹ ਅੰਦਰ ਕੁੱਲ 1363 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ...

ਪੂਰੀ ਖ਼ਬਰ »

ਸਾਂਝ ਕੇਂਦਰ ਬਲਾਚੌਰ ਵਲੋਂ ਸੈਮੀਨਾਰ ਦੇ ਜ਼ਰੀਏ ਲੋਕਾਂ ਨੂੰ ਕੀਤਾ ਜਾਗਰੂਕ

ਬਲਾਚੌਰ, 22 ਸਤੰਬਰ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)-ਸਾਂਝ ਕੇਂਦਰ ਬਲਾਚੌਰ ਵਲੋਂ ਵਿਨੋਦ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ ਤੇ ਏ. ਐੱਸ. ਆਈ. ਹੁਸਨ ਲਾਲ ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਵਲੋਂ ਪਬਲਿਕ ਕੈਰੀਅਰ ਟਰੱਕ ਯੂਨੀਅਨ ...

ਪੂਰੀ ਖ਼ਬਰ »

25 ਨੂੰ ਬੱਛੂਆਂ ਜਾਮ ਤੇ ਕਿਸਾਨ ਨਾਕੇ ਸਬੰਧੀ ਰਕਾਸਣ 'ਚ ਮੀਟਿੰਗ

ਜਾਡਲਾ, 22 ਸਤੰਬਰ (ਬੱਲੀ)-ਕਿਸਾਨ ਮਾਰੂ ਆਰਡੀਨੈਂਸ ਰੱਦ ਕਰਵਾਉਣ ਲਈ ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ ਤੇ ਸੀਟੂ ਵਲੋਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ 25 ਸਤੰਬਰ ਨੂੰ ਬੱਛੂਆਂ ਟੋਲ ਪਲਾਜ਼ਾ ਨੇੜੇ ਚੱਕਾ ਜਾਮ ਕੀਤਾ ਜਾਵੇਗਾ | ਇਸ ਸਬੰਧ 'ਚ ਇਨ੍ਹਾਂ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਨੇ ਰਾਸ਼ਟਰਪਤੀ ਦੇ ਨਾਂਅ ਏ. ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਜਮਹੂਰੀ ਅਧਿਕਾਰ ਸਭਾ ਵਲੋਂ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਦਿੱਤੇ ਗਏ ਮੰਗ-ਪੱਤਰ ਰਾਹੀਂ ਸਾਰੇ ਸਿਆਸੀ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਰਿਹਾ ਕਰਨ, ਸਿਆਸੀ ਕੈਦੀਆਂ ਨੂੰ ਕੌਮਾਂਤਰੀ ਐਲਾਨ ...

ਪੂਰੀ ਖ਼ਬਰ »

ਥਾਣਾ ਪੋਜੇਵਾਲ ਦੇ ਮੁਖੀ ਇੰਸਪੈਕਟਰ ਰਘਵੀਰ ਸਿੰਘ ਨੂੰ ਸਦਮਾ, ਪਤਨੀ ਦੀ ਮੌਤ

ਪੋਜੇਵਾਲ ਸਰਾਂ, 22 ਸਤੰਬਰ (ਰਮਨ ਭਾਟੀਆ)-ਥਾਣਾ ਪੋਜੇਵਾਲ ਦੇ ਮੁਖੀ ਇੰਸਪੈਕਟਰ ਰਘਵੀਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਧਰਮ-ਪਤਨੀ ਪਰਮਜੀਤ ਕੌਰ (52) ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ | ਜਿਨ੍ਹਾਂ ਦਾ ਅੰਤਿਮ ਸੰਸਕਾਰ ਮਾਛੀਵਾੜਾ ...

ਪੂਰੀ ਖ਼ਬਰ »

ਬਹਿਰਾਮ ਵਿਖੇ ਕੋਵਿਡ-19 ਦੇ 82 ਲੋਕਾਂ ਦੇ ਸੈਂਪਲ ਲਏ

ਬਹਿਰਾਮ, 22 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡਾ: ਰਜਿੰਦਰ ਪ੍ਰਸਾਦ ਭਾਟੀਆ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ: ਹਰਬੰਸ ਸਿੰਘ ਐਸ. ਐਮ. ਓ. ਪੀ. ਐਚ. ਸੀ. ਸੁਜੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰਾਮ ਪੰਚਾਇਤ ਬਹਿਰਾਮ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਦੁਬਈ ਭੇਜਣ ਦੇ ਨਾਂਅ 'ਤੇ ਲਏ ਪੈਸੇ ਨਾ ਮੋੜਨ 'ਤੇ ਟਰੈਵਲ ਏਜੰਟ ਖ਼ਿਲਾਫ਼ ਮੁਕੱਦਮਾ ਦਰਜ

ਕਾਠਗੜ੍ਹ/ਬਲਾਚੌਰ, 22 ਸਤੰਬਰ (ਬਲਦੇਵ ਸਿੰਘ ਪਨੇਸਰ, ਸ਼ਾਮ ਸੁੰਦਰ ਮੀਲੂ)-ਸਬ ਡਵੀਜ਼ਨ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਸੁਰਿੰਦਰ ਕੁਮਾਰ ਪੁੱਤਰ ਦਿਲਬਾਗ ਵਾਸੀ ਮੁੱਤੋਂ ਥਾਣਾ ਕਾਠਗੜ੍ਹ ਦੀ ਸ਼ਿਕਾਇਤ 'ਤੇ ਇਨਕੁਆਰੀ ਉਪਰੰਤ ਇਕ ਟਰੈਵਲ ਏਜੰਟ ਖ਼ਿਲਾਫ਼ ਧੋਖਾਧੜੀ ਦਾ ...

ਪੂਰੀ ਖ਼ਬਰ »

ਐਮ. ਆਰ. ਆਟੋ ਦੇ ਕਰਮਚਾਰੀਆਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ ਦੇ ਸਵੀਪ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਦੀ ਅਗਵਾਈ ਹੇਠ ਵੋਟਰ ਜਾਗਰੂਕਤਾ ਲਈ ਚਲਾਈਆਂ ਜਾ ਰਹੀਆਂ 'ਸਵੀਪ' ਗਤੀਵਿਧੀਆਂ ਤਹਿਤ ਵੀ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਮਹਾਂਮਾਰੀ ...

ਪੂਰੀ ਖ਼ਬਰ »

ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਅੱਜ-ਜਥੇਦਾਰ ਵਾਹਦ

ਨਵਾਂਸ਼ਹਿਰ, 22 ਸਤੰਬਰ (ਬਲਕਾਰ ਸਿੰਘ ਭੂਤਾਂ)-ਸ਼ੋ੍ਰਮਣੀ ਅਕਾਲੀ ਦਲ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਥੇਦਾਰ ਜਰਨੈਲ ਸਿੰਘ ਵਾਹਦ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਨਵਾਂਸ਼ਹਿਰ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ 23 ਸਤੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਰੋਡ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਧਰਨੇ ਦਾ ਸਮਰਥਨ ਕਰਾਂਗੇ-ਜਸਵਿੰਦਰ ਕੌਰ ਸਰਪੰਚ

ਨਵਾਂਸ਼ਹਿਰ, 22 ਸਤੰਬਰ (ਬਲਕਾਰ ਭੂਤਾਂ)-ਪਿੰਡ ਬੇਗਮਪੁਰ ਦੀ ਸਮੂਹ ਗਰਾਮ ਪੰਚਾਇਤ ਤੇ ਪਿੰਡ ਵਾਸੀ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਵਲੋਂ ਦਿੱਤੇ ਜਾ ਰਹੇਂ 25 ਸਤੰਬਰ ਦੇ ਧਰਨੇ ਦਾ ਸਮਰਥਨ ਕਰਨਗੇ, ਤਾਂ ਜੋ ਦੇਸ਼ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਦਰ ਪੁਲਿਸ ਬੰਗਾ ਵਲੋਂ ਨਾਜਾਇਜ਼ ਸ਼ਰਾਬ 18 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਕਾਬੂ ਕੀਤਾ | ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਏ. ਐਸ. ਆਈ. ਅਮਰਜੀਤ ਸਿੰਘ ਦੀ ਅਗਵਾਈ 'ਚ ਲਗਾਏ ...

ਪੂਰੀ ਖ਼ਬਰ »

25 ਨੂੰ ਪੰਜਾਬ ਬੰਦ ਦੌਰਾਨ ਜੀਓਵਾਲ ਬਛੂਆਂ ਟੋਲ ਪਲਾਜ਼ਾ 'ਤੇ ਹੋਵੇਗਾ ਚੱਕਾ ਜਾਮ

ਰੈਲਮਾਜਰਾ, 22 ਸਤੰਬਰ (ਰਾਕੇਸ਼ ਰੋਮੀ)-ਪਿੰਡ ਰਾਏਪੁਰ ਨੰਗਲ ਵਿਖੇ ਕੰਢੀ ਸੰਘਰਸ਼ ਕਮੇਟੀ ਤੇ ਕਿਸਾਨਾਂ ਦੀ ਮੀਟਿੰਗ ਹੋਈ | ਜਿਸ 'ਚ 25 ਸਤੰਬਰ ਨੂੰ ਜਿਓਵਾਲ ਬਛੂਆਂ ਟੋਲ ਪਲਾਜ਼ਾ 'ਤੇ ਪਹੁੰਚ ਕੇ ਚੱਕਾ ਜਾਮ 'ਚ ਭਾਗ ਲੈ ਕੇ ਉਸ ਨੂੰ ਸਫਲ ਬਣਾਉਣ ਲਈ ਕਿਹਾ ਗਿਆ | ਇਸ ਸਬੰਧ 'ਚ ...

ਪੂਰੀ ਖ਼ਬਰ »

ਮਨੁੱਖ ਨੂੰ ਪ੍ਰਮਾਤਮਾ ਦੇ ਭਾਣੇ ਅੰਦਰ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦੈ-ਸਵਾਮੀ ਦਾਸਾ ਨੰਦ

ਭੱਦੀ, 22 ਸਤੰਬਰ (ਨਰੇਸ਼ ਧੌਲ)-ਮਨੁੱਖ ਨੂੰ ਪ੍ਰਮਾਤਮਾ ਦੇ ਭਾਣੇ ਅੰਦਰ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਦੇ ਨਾਲ-ਨਾਲ ਹਰ ਵੇਲੇ ਨੇਕ ਕਾਰਜਾਂ ਲਈ ਤਰਜੀਹ ਦੇਣੀ ਚਾਹੀਦੀ ਹੈ | ਇਹ ਪ੍ਰਵਚਨ ਸਤਿਗੁਰੂ ਗੰਗਾ ਨੰਦ, ਸਤਿਗੁਰੂ ਓਾਕਾਰਾ ਨੰਦ, ਸਤਿਗੁਰੂ ਅਨੁਭਵਾ ਨੰਦ ਭੂਰੀ ...

ਪੂਰੀ ਖ਼ਬਰ »

ਕੇਂਦਰ ਨੇ ਕਿਸਾਨਾਂ ਦੇ ਜਬਰੀ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਕੇ ਧੋਖਾ ਕੀਤਾ-ਸਰਹਾਲ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕੇਂਦਰ ਵਲੋਂ ਜੋ ਬਿੱਲ ਲੋਕ ਸਭਾ ਤੇ ਰਾਜ ਸਭਾ 'ਚ ਪਾਸ ਕੀਤੇ ਗਏ ਹਨ ਉਹ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰਨ ਵਾਲੇ ਹਨ | ਅਸੀਂ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ੍ਹ ਹਾਂ | ਇਹ ਪ੍ਰਗਟਾਵਾ ਬਲਾਕ ਸੰਮਤੀ ਔੜ ਦੇ ਵਾਈਸ ...

ਪੂਰੀ ਖ਼ਬਰ »

ਸਹਿਕਾਰੀ ਕਰਮਚਾਰੀ ਜਥੇਬੰਦੀ ਵਲੋਂ 25 ਦੇ ਬੰਦ ਦੀ ਹਮਾਇਤ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਮੂਹ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੀ ਕਰਮਚਾਰੀਆਂ ਦੀ ਮੀਟਿੰਗ ਜ਼ਿਲ੍ਹਾ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਬੇਗਮਪੁਰ ਦੀ ਅਗਵਾਈ ਹੇਠ ਕੀਤੀ ਗਈ ਤੇ ਜ਼ਿਲ੍ਹੇ ਦੀਆਂ ਸਮੱੁਚੀਆਂ ਸਹਿਕਾਰੀ ਸਭਾਵਾਂ ...

ਪੂਰੀ ਖ਼ਬਰ »

ਹੱਕ ਲੈਣ ਲਈ ਪ੍ਰਸ਼ਾਸਨ ਦੇ ਮੁਕੱਦਮਿਆਂ ਤੇ ਡਾਂਗਾਂ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ-ਪੀ. ਐੱਸ. ਯੂ. ਆਗੂ

ਨਵਾਂਸ਼ਹਿਰ, 22 ਸਤੰਬਰ (ਬਲਕਾਰ ਸਿੰਘ ਭੂਤਾਂ)-ਪਿਛਲੇ ਦਿਨਾਂ ਤੋਂ ਦਲਿਤ ਵਿਦਿਆਰਥੀਆਂ ਨਾਲ ਕਾਲਜ ਮੈਨੇਜਮੈਂਟਾਂ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਖ਼ਿਲਾਫ਼ ਲੜੀ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ ਨੇ ਨਵਾਂਸ਼ਹਿਰ ਵਿਖੇ ਪੈੱ੍ਰਸ ਕਾਨਫ਼ਰੰਸ ਕਰਕੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕਰਾਵਰ ਮੰਡੀ 'ਚ ਮਜ਼ਦੂਰਾਂ ਦੇ ਕੋਰੋਨਾ ਸੈਂਪਲ ਲਏ

ਮਜਾਰੀ/ਸਾਹਿਬਾ, 22 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਸਿਹਤ ਵਿਭਾਗ ਵਲੋਂ ਡਾ: ਰਵਿੰਦਰ ਸਿੰਘ ਠਾਕੁਰ ਸੀਨੀਅਰ ਮੈਡੀਕਲ ਅਫਸਰ ਬਲਾਚੌਰ ਦੀ ਅਗਵਾਈ ਹੇਠ ਟੀਮ ਵਲੋਂ ਦਾਣਾ ਮੰਡੀ ਕਰਾਵਰ ਵਿਖੇ ਦੂਜੇ ਸੂਬਿਆਂ ਤੋਂ ਝੋਨੇ ਦੇ ਸੀਜ਼ਨ ਦਾ ਕੰਮ ਕਰਨ ਲਈ ਆਏ ਮਜ਼ਦੂਰਾਂ ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 24 ਨਵੇਂ ਮਾਮਲੇ, ਇਕ ਮੌਤ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲੇ੍ਹ 'ਚ ਅੱਜ ਫਿਰ 24 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਇਸ ਤੋਂ ਇਲਾਵਾ ਬੰਗਾ ਦੇ ਇਕ 63 ਸਾਲਾ ਵਿਅਕਤੀ ਜੋ ਕਿ ਲੁਧਿਆਣਾ ਦੇ ਐੱਸ. ਪੀ. ਐੱਸ. ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਉਸ ਦੀ ਅੱਜ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਝਿੰਗੜਾਂ ਵਿਖੇ ਖੇਤੀ ਬਿੱਲ ਖ਼ਿਲਾਫ਼ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਬਿੱਲ ਦੇ ਵਿਰੋਧ 'ਚ ਪਿੰਡ ਝਿੰਗੜਾਂ ਦੇ ਰਾਜਨੀਤਕ ਆਗੂਆਂ ਤੇ ਪਿੰਡ ਵਾਸੀਆਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆਂ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਸੰਸਦ ਦਾ ਘਿਰਾਓ ਕਰਨ ਗਏ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹੀਰਾ ਖੇਪੜ ਦਿੱਲੀ ਵਿਖੇ ਗਿ੍ਫ਼ਤਾਰ

ਬਲਾਚੌਰ, 22 ਸਤੰਬਰ (ਸ਼ਾਮ ਸੁੰਦਰ ਮੀਲੂ)-ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ਼ ਕਿਸਾਨਾਂ ਦੇ ਹੱਕ 'ਚ ਸੰਸਦ ਦਾ ਘਿਰਾਓ ਕਰਨ ਸਾਥੀਆਂ ਸਮੇਤ ਦਿੱਲੀ ਗਏ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹੀਰਾ ਖੇਪੜ ਨੂੰ ...

ਪੂਰੀ ਖ਼ਬਰ »

ਡੀ. ਸੀ. ਨਵਾਂਸ਼ਹਿਰ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਜੱਗ ਜ਼ਾਹਿਰ-ਪੀ. ਐੱਸ. ਯੂ.

ਨਵਾਂਸ਼ਹਿਰ, 22 ਸਤੰਬਰ (ਬਲਕਾਰ ਸਿੰਘ ਭੂਤਾਂ)-ਪੰਜਾਬ ਸਟੂਡੈਂਟ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ, ਜ਼ਿਲ੍ਹਾ ਮੀਤ ਪ੍ਰਧਾਨ ਕਮਲਦੀਪ ਮੱਲੂਪੋਤਾ ਨੇ ਵਿਦਿਆਰਥੀ ਸਾਥੀਆਂ ਦੀ ਮਦਦ ਨਾਲ ਨਵਾਂਸ਼ਹਿਰ ਦੇ ਪਿੰਡ ਭੂਤਾਂ 'ਚ ਜ਼ਿਲ੍ਹੇ ਦੀ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਨੇ ਵੀ ਦਿੱਤਾ ਕਿਸਾਨਾਂ ਨੂੰ ਸਮਰਥਨ ਦਾ ਭਰੋਸਾ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਵਿੰਦਰ ਪਾਲ ਬੇਗਮਪੁਰੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਪਲਵਿੰਦਰ ਸਿੰਘ ਸੂਦ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਵਲੋਂ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਨੂੰ ਸਦਮਾ, ਵੱਡੀ ਭੈਣ ਦਾ ਦਿਹਾਂਤ

ਪੋਜੇਵਾਲ ਸਰਾਂ, 22 ਸਤੰਬਰ (ਰਮਨ ਭਾਟੀਆ)-ਹਲਕਾ ਬਲਾਚੌਰ ਦੇ ਦੋ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਦੇ ਵੱਡੇ ਭੈਣ ਤੇ ਹਲਕੇ ਦੇ ਨੌਜਵਾਨ ਆਗੂ ਪਵਨ ਕੁਮਾਰ ਰੀਠੂ ਦੇ ਮਾਤਾ ਸਾਹਿਬ ਦੇਵੀ (90 ਸਾਲ) ਪਤਨੀ ਸ੍ਰੀ ਰਾਮ ਪ੍ਰਕਾਸ਼ ਬਜਾੜ ਕਰੀਮਪੁਰ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਕੰਨ ਮਸ਼ੀਨਾਂ ਤੇ ਹਰਬਲ ਦਵਾਈਆਂ ਸਬੰਧੀ ਵਿਕਰੀ ਤੇ ਵਿਸ਼ੇਸ਼ ਜਾਂਚ ਕੈਂਪ ਕੱਲ੍ਹ

ਲੁਧਿਆਣਾ, 22 ਸਤੰਬਰ (ਸਲੇਮਪੁਰੀ)-ਸਮਾਜ ਦੇ ਹਰ ਵਰਗ ਦੇ ਉਨ੍ਹਾਂ ਲੋਕਾਂ ਲਈ ਜਿੰਨਾ ਨੂੰ ਘੱਟ ਸੁਣਾਈ ਦਿੰਦਾ ਹੈ ਤੇ ਜਿਹੜੇ ਵਿਅਕਤੀ ਵੱਖ-ਵੱਖ ਬਿਮਾਰੀਆਂ ਤੋਂ ਪੀੜ੍ਹਤ ਹਨ, ਦੇ ਲਈ 24 ਸਤੰਬਰ ਨੂੰ ਨਵਾਂਹਿਰ ਸਥਿਤ ਹੋਟਲ ਜਨਪਥ ਨੇੜੇ ਬੱਸ ਸਟੈਂਡ ਵਿਖੇ ਮੈਕਸ ...

ਪੂਰੀ ਖ਼ਬਰ »

ਐਕਟਿਵਾ ਸਵਾਰ ਤੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਬਲਾਚੌਰ, 22 ਸਤੰਬਰ (ਸ਼ਾਮ ਸੁੰਦਰ ਮੀਲੂ)-ਸਬ ਡਵੀਜ਼ਨ ਬਲਾਚੌਰ ਅਧੀਨ ਪੈਂਦੇ ਥਾਣਾ ਕਾਠਗੜ੍ਹ ਵਿਖੇ ਇਕ ਸਕੂਟਰੀ ਸਵਾਰ ਤੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖ਼ਬਰ ਹੈ | ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਠਗੜ੍ਹ ਪੁਲਿਸ ਵਲੋਂ ਜਗਤੇਵਾਲ ਮੋੜ 'ਤੇ ...

ਪੂਰੀ ਖ਼ਬਰ »

ਨੌਜਵਾਨ ਸਿੱਖ ਐਕਟੀਵਿਸਟ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ

ਬੰਗਾ, 22 ਸਤੰਬਰ (ਕਰਮ ਲਧਾਣਾ)-ਇੰਡੀਆਨਾ ਸਟੇਟ ਦੇ ਨੌਜਵਾਨ ਸਿੱਖ ਐਕਟੀਵਿਸਟ ਤੇ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਦੇ ਕੋਆਰਡੀਨੇਟਰ ਜੱਸੀ ਜਸਵੀਰ ਸਿੰਘ ਨੇ ਇਕ ਪ੍ਰੈੱਸ ਨੋਟ ਰਾਹੀਂ ਭਾਰਤ ਦੀ ਧਰਤੀ 'ਤੇ ਖੇਤੀ ਕਾਨੂੰਨ ਸੋਧ ਦੇ ਨਾਂਅ ਹੇਠ ਪਾਸ ਕੀਤੇ ਜਾ ਰਹੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX