ਤਾਜਾ ਖ਼ਬਰਾਂ


ਇਟਲੀ ਵਿਚ ਠੰਡ ਨੇ ਫਿਰ ਫੜਿਆ ਜ਼ੋਰ
. . .  8 minutes ago
ਵੈਨਿਸ (ਇਟਲੀ), 12 ਅਪ੍ਰੈਲ (ਹਰਦੀਪ ਸਿੰਘ ਕੰਗ ) -ਯੂਰਪੀਅਨ ਮੁਲਕ ਇਟਲੀ ਵਿਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ ...
ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਨ 'ਤੇ ਤਪਾ ਨਿਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  26 minutes ago
ਤਪਾ ਮੰਡੀ,12 ਅਪ੍ਰੈਲ (ਪ੍ਰਵੀਨ ਗਰਗ) - ਤਪਾ ਇਲਾਕੇ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ , ਜਦੋਂ ਤਪਾ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ...
ਮੋਗਾ ਵਿਚ ਆਏ 37 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  35 minutes ago
ਮੋਗਾ, 12 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ 37 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4038 ਹੋਣ ਦੇ ਨਾਲ
ਵਿਕਾਸ ਟੰਡਨ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਚੁਣੇ ਗਏ
. . .  1 minute ago
ਅਹਿਮਦਗੜ੍ਹ 12, ਅਪ੍ਰੈਲ (ਸੋਢੀ) - ਨਗਰ ਕੌਂਸਲ ਅਹਿਮਦਗੜ੍ਹ ਦੀ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਟੰਡਨ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ...
ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਤਿਆਰੀਆਂ ਜ਼ੋਰਾਂ 'ਤੇ
. . .  about 1 hour ago
ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ...
 
ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 'ਬਰਗਾੜੀ ਬਿਹਬਲ ਕਾਂਡ' ਸਬੰਧੀ ਮਿਲਣ ਲਈ ਸਮਾਂ ਮੰਗਿਆ
. . .  about 1 hour ago
ਚੰਡੀਗੜ੍ਹ,12 ਅਪ੍ਰੈਲ ( ਸੁਰਿੰਦਰਪਾਲ ) - ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ...
ਫਗਵਾੜਾ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ
. . .  about 1 hour ago
ਫਗਵਾੜਾ,12 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਚ ਨਗਰ ਨਿਗਮ ਦੀਆਂ ਚੋਣਾਂ ...
ਤੀਜੇ ਦਿਨ ਵੀ ਨਹੀਂ ਹੋਈ ਮਮਦੋਟ ਮੰਡੀਆਂ ਵਿਚ ਕਣਕ ਦੀ ਖ਼ਰੀਦ
. . .  about 1 hour ago
ਮਮਦੋਟ,12 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਅੱਜ ਤੀਜੇ ਦਿਨ ਵੀ ਕਣਕ ਦੀ ਸਰਕਾਰੀ ...
ਬਲਾਚੌਰ ਅਨਾਜ ਮੰਡੀ ਵਿਖੇ ਕਣਕ ਖ਼ਰੀਦ ਦਾ ਕੰਮ ਅਰੰਭ
. . .  about 1 hour ago
ਬਲਾਚੌਰ,12 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਕਣਕ ਦਾ ਇਕ ਇਕ ਦਾਣਾ ਖ਼ਰੀਦਣ ਲਈ ਪੂਰੀ ਤਰਾਂ ਵਚਨ ਵਧ ਹੈ,ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ...
ਅਨਾਜ ਮੰਡੀ ਅਮਲੋਹ ਵਿਖੇ ਵਿਧਾਇਕ ਨਾਭਾ ਤੇ ਚੇਅਰਮੈਨ ਰਾਜਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
. . .  about 2 hours ago
ਅਮਲੋਹ, 12 ਅਪ੍ਰੈਲ (ਰਿਸ਼ੂ ਗੋਇਲ) ਹਾੜੀ ਦੇ ਸੀਜ਼ਨ ਦੇ ਚੱਲਦਿਆਂ ਹਲਕਾ ਅਮਲੋਹ ਦੇ ਕਿਸਾਨਾਂ ਵਲੋਂ ਆਪਣੀ ਸੋਨੇ ਰੰਗੀ...
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਹੋਏ ਕੋਰੋਨਾ ਪਾਜ਼ੀਟਿਵ
. . .  about 2 hours ago
ਹਰਸ਼ਾ ਛੀਨਾ, 12 ਅਪ੍ਰੈਲ (ਕਡਿਿਆਲ) - ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ...
ਨਹੀਂ ਹੋ ਸਕਿਆ ਅੱਜ ਨਗਰ ਕੌਂਸਲ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ
. . .  about 2 hours ago
ਮਲੋਟ, 12 ਅਪ੍ਰੈਲ (ਅਜਮੇਰ ਸਿੰਘ ਬਰਾੜ) - ਅੱਜ ਨਗਰ ਪਾਲਿਕਾ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ ਹੋਣਾ ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਸੁਖ ਸਰਕਾਰੀਆ ਮਲੋਟ ਵਿਖੇ ਆਏ ...
ਬੀ.ਐੱਸ.ਐਨ.ਐਲ. ਟਾਵਰ 'ਤੇ ਚੜ੍ਹੇ ਬੇਰੁਜ਼ਗਾਰਾਂ ਦੀ ਹਮਾਇਤ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ
. . .  about 2 hours ago
ਪਟਿਆਲਾ , 12 ਅਪ੍ਰੈਲ - (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਦੇ ਬੀ.ਐੱਸ.ਐਨ.ਐਲ.ਦਫ਼ਤਰ ਵਿਚ ਲੱਗੇ ਟਾਵਰ ਦੇ ਉੱਪਰ ਚੜ੍ਹੇ ਬੇਰੁਜ਼ਗਾਰ ਅਧਿਕਾਂ ਦੀ ਹਮਾਇਤ ...
ਭਵਾਨੀਗੜ੍ਹ ਨਗਰ ਕੌਂਸਲ 'ਤੇ ਔਰਤਾਂ ਦਾ ਕਬਜ਼ਾ, ਸੁਖਜੀਤ ਕੌਰ ਘਾਬਦੀਆ ਪ੍ਰਧਾਨ ਅਤੇ ਮੋਨਿਕਾ ਮਿੱਤਲ ਨੂੰ ਉਪ ਪ੍ਰਧਾਨ ਬਣਾਇਆ
. . .  about 2 hours ago
ਭਵਾਨੀਗੜ੍ਹ 12 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ ) - ਭਵਾਨੀਗੜ੍ਹ ਨਗਰ ਕੌਂਸਲ ਦੀ ਚੋਣ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਐੱਸ. ਡੀ. ਐਮ. ਕਰਮਜੀਤ ਸਿੰਘ...
ਫ਼ਾਜ਼ਿਲਕਾ- ਸੜਕ ਹਾਦਸੇ ਵਿਚ ਸਰਕਾਰੀ ਸਕੂਲ ਦੇ ਅਧਿਆਪਕ ਦੀ ਮੌਤ
. . .  about 3 hours ago
ਫ਼ਾਜ਼ਿਲਕਾ, 12 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਵਾਸੀ ਇਕ ਸਰਕਾਰੀ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਸੰਦੀਪ ਕੁਮਾਰ...
ਤਪਾ ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  about 3 hours ago
ਤਪਾ ਮੰਡੀ,12 ਅਪ੍ਰੈਲ (ਪ੍ਰਵੀਨ ਗਰਗ) - ਤਪਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਤਪਾ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ...
ਵਿਕਾਸਦੀਪ ਚੌਧਰੀ ਬਣੇ ਜਲਾਲਾਬਾਦ ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ
. . .  about 3 hours ago
ਜਲਾਲਾਬਾਦ, 12 ਅਪ੍ਰੈਲ(ਜਤਿੰਦਰ ਪਾਲ ਸਿੰਘ) - ਚਿਰਾਂ ਤੋਂ ਉਡੀਕੀ ਜਾ ਰਹੀ ਨਗਰ ਕੌਂਸਲ ਜਲਾਲਾਬਾਦ ਦੀ ਪ੍ਰਧਾਨਗੀ ਦੀ ਚੋਣ ਵਿਚ ਜਲਾਲਾਬਾਦ ਦੇ ਵਾਰਡ ਨੰ 2 ਤੋਂ ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਟੀਕਾਕਰਨ ਦੀ ਦੂਜੀ ਖ਼ੁਰਾਕ ਲਈ
. . .  about 3 hours ago
ਚੰਡੀਗੜ੍ਹ, 12 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਟੀਕਾਕਰਨ ਦੀ ਦੂਜੀ ਖ਼ੁਰਾਕ ਲਈ ਹੈ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ...
ਸੁਖਬੀਰ ਬਾਦਲ ਜਥੇਦਾਰ ਕੋਲਿਆਂਵਾਲੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ
. . .  about 3 hours ago
ਮਲੋਟ, 12 ਅਪ੍ਰੈਲ (ਪਾਟਿਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਪਰਿਵਾਰ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਜੈਕਾਰਿਆਂ ਦੀ ਗੂੰਜ 'ਚ ਅਗਲੇ ਪੜਾਅ ਲਈ ਰਵਾਨਾ
. . .  about 3 hours ago
ਅੰਮ੍ਰਿਤਸਰ, 12 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਆਰੰਭ ਹੋਇਆ...
ਕੈਪਟਨ ਸਰਕਾਰ ਦੇ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਖੋਖਲੇ
. . .  about 3 hours ago
ਮੰਡੀ ਘੁਬਾਿੲਆ,(ਫ਼ਾਜ਼ਿਲਕਾ) 12 ਅਪ੍ਰੈਲ, (ਅਮਨ ਬਵੇਜਾ) - ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਿੲਆ ਦੇ ਨੇੜਲੇ ਪਿੰਡ ਮਾਛੀ ਵਾਲਾ (ਗਰੀਬਾ ਸਾਂਦੜ) 'ਚ ਪੋਪਲਾਈਨ...
ਸ਼੍ਰੋਮਣੀ ਕਮੇਟੀ ਨੇ ਲੜਕੀਆਂ ਦੀ ਖੇਡ ਅਕੈਡਮੀ ਸਬੰਧੀ 15-16 ਅਪ੍ਰੈਲ ਨੂੰ ਰੱਖੇ ਟਰਾਇਲ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਕੀਤੇ ਮੁਲਤਵੀ
. . .  about 4 hours ago
ਅੰਮ੍ਰਿਤਸਰ, 12 ਅਪ੍ਰੈਲ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਵਿਚ ਦਾਖ਼ਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ...
ਪਾਇਲ ਨਗਰ ਕੌਂਸਲ ਦੇ ਪ੍ਰਧਾਨ ਬਣੇ ਮਲਕੀਤ ਸਿੰਘ ਧਾਲੀਵਾਲ
. . .  about 4 hours ago
ਪਾਇਲ, 12 ਅਪ੍ਰੈਲ (ਨਿਜ਼ਾਮਪੁਰ/ਰਾਜਿੰਦਰ ਸਿੰਘ) - ਨਗਰ ਕੌਂਸਲ ਪਾਇਲ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ...
ਕਾਂਗਰਸ ਦੇ ਸੁਰਿੰਦਰ ਛਿੰਦਾ ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਬਣੇ
. . .  about 4 hours ago
ਹੁਸ਼ਿਆਰਪੁਰ ( ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ): ਕਾਂਗਰਸ ਦੇ ਸੁਰਿੰਦਰ ਛਿੰਦਾ ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ...
ਰਿੰਕੂ ਗਰੋਵਰ ਚੁਣੇ ਗਏ ਨਗਰ ਕੌਂਸਲ ਦੇ ਪ੍ਰਧਾਨ
. . .  about 5 hours ago
ਫ਼ਿਰੋਜ਼ਪੁਰ , 12 ਅਪ੍ਰੈਲ ( ਜਸਵਿੰਦਰ ਸਿੰਘ ਸੰਧੂ / ਕੁਲਬੀਰ ਸਿੰਘ ਸੋਢੀ ) - ਨਗਰ ਕੌਂਸਲ ਫ਼ਿਰੋਜ਼ਪੁਰ ਦੀ ਚੋਣ ਅੱਜ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਫ਼ਤਹਿਗੜ੍ਹ ਸਾਹਿਬ

ਵੱਖ-ਵੱਖ ਥਾਵਾਂ ਤੋਂ 24 ਹਜ਼ਾਰ 300 ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ -ਐੱਸ.ਐੱਸ.ਪੀ.

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੱਖ-ਵੱਖ ਥਾਵਾਂ ਤੋਂ ਪੁਲਿਸ ਪਾਰਟੀਆਂ ਨੇ 24,300 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰ ਲਿਆ | ਜ਼ਿਲ੍ਹਾ ਹੈੱਡਕੁਆਟਰ 'ਤੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਾਡਲ ਨੇ ਦੱਸਿਆ ਕਿ ਕਪਤਾਨ ਪੁਲਿਸ (ਜਾਂਚ) ਜਗਜੀਤ ਸਿੰਘ ਜੱਲ੍ਹਾ ਤੇ ਉਪ ਕਪਤਾਨ ਪੁਲਿਸ (ਜਾਂਚ) ਰਘਬੀਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਖਮਾਣੋਂ ਵਿਖੇ ਤਾਇਨਾਤ ਥਾਣੇਦਾਰ ਅਵਤਾਰ ਅਲੀ ਤੇ ਸਹਾਇਕ ਥਾਣੇਦਾਰ ਪਿਆਰਾ ਸਿੰਘ ਵਲੋਂ ਸ਼ੱਕੀ ਹਾਲਤ ਵਿਚ ਇਕ ਕਾਰ ਰੋਕੀ ਗਈ ਸੀ ਜਿਸ 'ਚ ਸਵਾਰ ਵਿਅਕਤੀ ਦੀ ਤਲਾਸ਼ੀ ਲਏ ਜਾਣ 'ਤੇ ਉਸ ਪਾਸੋਂ 17,500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਉਪਰੰਤ ਪੁਲਿਸ ਪਾਰਟੀ ਨੇ ਤੁਰੰਤ ਉਕਤ ਵਿਅਕਤੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਜਿਸ ਦੀ ਪਛਾਣ ਰਣਜੀਤ ਸਿੰਘ ਉਰਫ਼ ਲਵੀ ਵਾਸੀ ਆਜ਼ਾਦ ਨਗਰ ਲੁਧਿਆਣਾ ਹਾਲ ਨਿਵਾਸੀ ਮਕਾਨ ਨੰਬਰ 2056, ਗਿਲਕੋ ਵੈਲੀ ਖਰੜ, ਜ਼ਿਲ੍ਹਾ ਮੋਹਾਲੀ ਵਜੋਂ ਹੋਈ ਹੈ | ਖਮਾਣੋਂ ਪੁਲਿਸ ਨੇ ਉਕਤ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਐੱਸ.ਐੱਸ.ਪੀ. ਕੌਾਡਲ ਨੇ ਦੱਸਿਆ ਕਿ ਇਸੇ ਤਰ੍ਹਾਂ ਸੀ.ਆਈ.ਏ. ਸਟਾਫ਼ ਸਰਹਿੰਦ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੂੰ ਮੁਖ਼ਬਰ ਖ਼ਾਸ ਪਾਸੋਂ ਇਤਲਾਹ ਮਿਲੀ ਜਿਸ ਉਪਰੰਤ ਉਨ੍ਹਾਂ ਥਾਣਾ ਮੂਲੇਪੁਰ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੇ ਨਾਲ ਸਮੇਤ ਪੁਲਿਸ ਪਾਰਟੀ ਗੁੱਗਾ ਮਾੜੀ ਰਿਉਣਾ ਭੋਲਾ ਨੇੜੇ ਨਾਕਾਬੰਦੀ ਕਰ ਕੇ ਮੋਟਰ ਸਾਈਕਲ ਨੰਬਰ ਪੀ.ਬੀ. 23 ਐਚ-4578 ਸਵਾਰ 2 ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਰੋਕਿਆ ਗਿਆ ਤੇ ਤਲਾਸ਼ੀ ਲਏ ਜਾਣ 'ਤੇ ਉਨ੍ਹਾਂ ਪਾਸੋਂ 6800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਉਕਤ ਦੋਵੇਂ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਦੀ ਪਛਾਣ ਲਖਵੀਰ ਚੰਦ ਉਰਫ਼ ਲੱਖਾ ਅਤੇ ਰਾਜ ਕੁਮਾਰ ਉਰਫ਼ ਰਾਜੂ ਵਾਸੀ ਤਲਾਣੀਆਂ ਥਾਣਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਲਖਵੀਰ ਚੰਦ ਉਰਫ਼ ਲੱਖਾ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਤਿੰਨੋ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮਿਆਂ ਤੋਂ ਇਲਾਵਾ ਸਤੰਬਰ ਮਹੀਨੇ ਵਿਚ ਹੁਣ ਤੱਕ 32 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ 21 ਮੁਕੱਦਮੇ ਦਰਜ ਹਨ ਅਤੇ ਉਨ੍ਹਾਂ ਪਾਸੋਂ 1 ਕਿੱਲੋ 530 ਗ੍ਰਾਮ ਅਫ਼ੀਮ, 234 ਕਿੱਲੋ ਭੁੱਕੀ ਚੂਰਾ ਪੋਸਤ, 16 ਗ੍ਰਾਮ ਹੈਰੋਇਨ, 10 ਗ੍ਰਾਮ ਸਮੈਕ, 6 ਗ੍ਰਾਮ ਨਸ਼ੀਲਾ ਪਾਊਡਰ, 790 ਨਸ਼ੀਲੀਆਂ ਗੋਲੀਆਂ ਅਤੇ 786 ਬੋਤਲਾਂ ਸ਼ਰਾਬ ਠੇਕਾ, 200 ਲੀਟਰ ਲਾਹਣ ਅਤੇ 8 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀਆਂ ਗਈਆਂ ਹਨ | ਇਸ ਮੌਕੇ 'ਤੇ ਕਪਤਾਨ ਪੁਲਿਸ (ਜਾਂਚ) ਜਗਜੀਤ ਸਿੰਘ ਜੱਲ੍ਹਾ, ਉੱਪ ਕਪਤਾਨ ਪੁਲਿਸ (ਡੀ) ਰਘਬੀਰ ਸਿੰਘ, ਧਰਮਪਾਲ ਉੱਪ ਕਪਤਾਨ ਪੁਲਿਸ ਸਰਕਲ ਖਮਾਣੋਂ, ਮਨਜੀਤ ਸਿੰਘ ਉੱਪ ਕਪਤਾਨ ਪੁਲਿਸ ਸਰਕਲ ਫ਼ਤਹਿਗੜ੍ਹ ਸਾਹਿਬ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਐੱਸ.ਐੱਚ.ਓ. ਥਾਣਾ ਖਮਾਣੋਂ ਵੀ ਹਾਜ਼ਰ ਸਨ |

ਖੇਤੀ ਆਰਡੀਨੈਂਸ ਬਿੱਲ ਇਕੱਲੇ ਕਿਸਾਨਾਂ ਲਈ ਨਹੀਂ ਸਮੁੱਚੇ ਦੇਸ਼ ਵਾਸੀਆਂ ਲਈ ਖ਼ਤਰਾ- ਪੰਡਰਾਲੀ

ਜਖਵਾਲੀ, 22 ਸਤੰਬਰ (ਨਿਰਭੈ ਸਿੰਘ)-ਕਾਂਗਰਸ ਪਾਰਟੀ ਬਲਾਕ ਸਰਹਿੰਦ ਦੇ ਪ੍ਰਧਾਨ ਗੁਰਮੁਖ ਸਿੰਘ ਪੰਡਰਾਲੀ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਪਿੰਡ ਪੰਡਰਾਲੀ ਵਿਖੇ ਆਰਡੀਨੈਂਸਾਂ ਦੇ ਵਿਰੋਧ ਵਿਚ ਧਰਨਾ ਲਗਾਇਆ | ਧਰਨੇ ਨੂੰ ਸੰਬੋਧਨ ਕਰਦਿਆਂ ਸ. ...

ਪੂਰੀ ਖ਼ਬਰ »

ਬਸਪਾ ਨੇ ਕਿਸਾਨ ਜਥੇਬੰਦੀਆਂ ਵਲੋਂ 25 ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੀ ਕੀਤੀ ਪੂਰਨ ਹਮਾਇਤ

ਮੰਡੀ ਗੋਬਿੰਦਗੜ੍ਹ, 22 ਸਤੰਬਰ (ਬਲਜਿੰਦਰ ਸਿੰਘ)-ਮੋਦੀ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਬਹੁਜਨ ਸਮਾਜ ਪਾਰਟੀ ਪੂਰਨ ਸਮਰਥਨ ਕਰਦੀ ਹੈ ਅਤੇ ਕਿਸਾਨਾਂ ਦੇ ਅੰਦੋਲਨ ਵਿਚ ...

ਪੂਰੀ ਖ਼ਬਰ »

ਕਿਸਾਨ ਮਾਰੂ ਬਿੱਲ ਖ਼ਿਲਾਫ਼ ਨੰਦਪੁਰ ਵਿਖੇ ਦਿੱਤਾ ਇਲਾਕਾ ਨਿਵਾਸੀਆਂ ਨੇ ਰੋਸ ਧਰਨਾ

ਨੰਦਪੁਰ ਕਲੌੜ, 22 ਸਤੰਬਰ (ਜਰਨੈਲ ਸਿੰਘ ਧੁੰਦਾ)-ਬਲਾਕ ਬਸੀ ਪਠਾਣਾਂ ਅਧੀਨ ਪਿੰਡ ਨੰਦਪੁਰ ਵਿਖੇ ਗ੍ਰਾਮ ਪੰਚਾਇਤ ਨੰਦਪੁਰ, ਨਗਰ ਨਿਵਾਸੀਆਂ ਤੇ ਇਲਾਕੇ ਦੇ ਲੋਕਾਂ ਨੇ ਮਨਜੀਤ ਸਿੰਘ ਸਰਪੰਚ ਦੀ ਅਗਵਾਈ ਵਿਚ ਮੋਦੀ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ | ਧਰਨਾਕਾਰੀਆਂ ਨੇ ...

ਪੂਰੀ ਖ਼ਬਰ »

ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ, ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨਾਲ ਖੜ੍ਹਾ ਹੈ-ਕਲੌੜ

ਬਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ)-ਸ਼ੋ੍ਰਮਣੀ ਅਕਾਲੀ ਦਲ ਬਸੀ ਪਠਾਣਾਂ ਦੇ ਹਲਕਾ ਕੋਆਰਡੀਨੇਟਰ ਜਥੇਦਾਰ ਪ੍ਰਦੀਪ ਸਿੰਘ ਕਲੌੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ, ਆੜ੍ਹਤੀਆਂ ਤੇ ਮੰਡੀ ...

ਪੂਰੀ ਖ਼ਬਰ »

ਠੱਗਾਂ ਨੇ ਸਾਬਕਾ ਫ਼ੌਜੀ ਦੇ ਬੈਂਕ ਖਾਤੇ 'ਚੋਂ ਨਕਦੀ ਉਡਾਈ

ਸੰਘੋਲ, 22 ਸਤੰਬਰ (ਗੁਰਨਾਮ ਸਿੰਘ ਚੀਨਾ)-ਸਥਾਨਕ ਕਸਬੇ ਦੇ ਵਸਨੀਕ ਸਾਬਕਾ ਫ਼ੌਜੀ ਅਮਰ ਸਿੰਘ ਦੇ ਬੈਂਕ ਖਾਤੇ 'ਚੋਂ ਕਿਸੇ ਅਣਪਛਾਤੇ ਵਲੋਂ ਕਥਿਤ ਤੌਰ 'ਤੇ 30 ਹਜ਼ਾਰ ਦੀ ਨਕਦੀ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪੀੜਤ ਅਮਰ ਸਿੰਘ ਨੇ ਦੱਸਿਆ ਕਿ ਸੰਘੋਲ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਮਾਮਲੇ ਵਿਚ ਲੋੜੀਂਦਾ ਜੱਸਾ ਗਿ੍ਫ਼ਤਾਰ

ਬਸੀ ਪਠਾਣਾਂ, 22 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਬਸੀ ਪਠਾਣਾਂ ਪੁਲਿਸ ਸਟੇਸ਼ਨ ਵਿਚ ਬੀਤੇ 20 ਅਗਸਤ ਨੂੰ ਦਰਜ ਐੱਫ.ਆਈ.ਆਰ. ਨੰ. 109 ਤਹਿਤ ਕਾਰਵਾਈ ਕਰਦਿਆਂ ਮੋਟਰਸਾਈਕਲ ਚੋਰੀ ਦੀ ਘਟਨਾ ਮਾਮਲੇ ਵਿਚ ਪੁਲਿਸ ਨੂੰ ਲੋੜੀਂਦੇ ਭਗੌੜੇ ਹੋਏ ਨੰਦਪੁਰ ਕਲੌੜ ਦੇ ਜਸਪ੍ਰੀਤ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਇਕ ਵਿਅਕਤੀ ਦੀ ਮੌਤ

ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ, ਮਾਵੀ, ਚੀਨਾ)-ਤਹਿਸੀਲ ਖਮਾਣੋਂ ਦੇ ਪਿੰਡ ਪੰਜਕੋਹਾ ਨਿਵਾਸੀ ਗੁਰਮੇਲ ਸਿੰਘ (55) ਪੁੱਤਰ ਰਾਮ ਜੀ ਦਾਸ ਦੀ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਖੇ ਕੋਵਿਡ-19 ਵਾਇਰਸ ਤੋਂ ਪ੍ਰਭਾਵਿਤ ਹੋਣ ਉਪਰੰਤ ਇਲਾਜ ਦੌਰਾਨ ਮੌਤ ਹੋ ਗਈ | ਮੌਤ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕੋਰੋਨਾ ਕਾਰਨ 1 ਮੌਤ, 17 ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਹੋਈ ਪਛਾਣ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ (55) ਵਾਸੀ ਪਿੰਡ ਪੰਜਕੋਹਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਜਦੋਂਕਿ 17 ਨਵੇਂ ਮਰੀਜ਼ਾਂ ਦੀ ਪਛਾਣ ਹੋਈ ਹੈ | ਉਨ੍ਹਾਂ ...

ਪੂਰੀ ਖ਼ਬਰ »

ਮੋਦੀ ਸਰਕਾਰ ਕਿਸਾਨਾਂ ਦੇ ਰੋਹ ਨੂੰ ਵੇਖਦੇ ਹੋਏ ਖੇਤੀ ਬਿੱਲਾਂ ਸਬੰਧੀ ਫ਼ੈਸਲੇ ਰੱਦ ਕਰੇ-ਘੁੰਮਣ

ਬਸੀ ਪਠਾਣਾਂ, 22 ਸਤੰਬਰ (ਗੁਰਬਚਨ ਸਿੰਘ ਰੁਪਾਲ, ਐਚ.ਐਸ. ਗੌਤਮ)-ਸ਼੍ਰੋਮਣੀ ਅਕਾਲੀ ਦਲ ਦੇ ਬਸੀ ਪਠਾਣਾਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੇ ਨਿੱਜੀ ਸਹਾਇਕ ਨਰਿੰਦਰ ਸਿੰਘ ਘੁੰਮਣ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ...

ਪੂਰੀ ਖ਼ਬਰ »

ਬਜ਼ੁਰਗ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੀ ਕੀਤੀ ਨਿਖੇਧੀ

ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਦਿਲਬਾਰਾ ਸਿੰਘ, ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਅਤੇ ਗੁਰਦੇਵ ਸਿੰਘ ਸੰਘੋਲ ਆਦਿ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਆਰਡੀਨੈਂਸਾਂ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੀ ਹੋਈ ਮੀਟਿੰਗ

ਬਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ)-ਲੋਕ ਇਨਸਾਫ਼ ਪਾਰਟੀ ਦੀ ਮੀਟਿੰਗ ਪ੍ਰੋ. ਧਰਮਜੀਤ ਸਿੰਘ, ਜਗਦੇਵ ਸਿੰਘ ਤੇ ਵਰਿੰਦਰਪਾਲ ਸਿੰਘ ਸਾਬੀ ਦੀ ਅਗਵਾਈ ਹੇਠ ਹੋਈ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਖੇਤੀ ਸੋਧ ਬਿੱਲ ਦੇ ਵਿਰੋਧ ਵਿਚ ਪਾਰਟੀ ਪ੍ਰਧਾਨ ਸਿਮਰਜੀਤ ...

ਪੂਰੀ ਖ਼ਬਰ »

ਜਗਪਾਲ ਸਿੰਘ ਨਾਨੋਵਾਲ ਯੂਥ ਪ੍ਰਧਾਨ ਨਿਯੁਕਤ

ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਕਿਸਾਨ ਵਿੰਗ ਯੂਥ ਬਲਾਕ ਖਮਾਣੋਂ ਦਾ ਜਗਪਾਲ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਗੱਗੜਵਾਲ ਕਿਸਾਨ ਵਿੰਗ ਕੌਮੀ ਮੀਤ ਪ੍ਰਧਾਨ ...

ਪੂਰੀ ਖ਼ਬਰ »

ਕੋਵਿਡ-19 ਸਬੰਧੀ ਜਾਂਚ ਨਮੂਨੇ ਨਾ ਦੇਣ ਦਾ ਐਲਾਨ ਕਰਨ ਵਾਲਿਆਂ ਨੇ ਮੰਗੀ ਲਿਖਤੀ ਮੁਆਫ਼ੀ

ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ)-ਕੋਵਿਡ-19 ਸਬੰਧੀ ਲੋਕਾਂ ਨੂੰ ਸਿਹਤ ਵਿਭਾਗ ਪ੍ਰਤੀ ਗੁੰਮਰਾਹ ਕਰਨ ਅਤੇ ਜਾਂਚ ਨਮੂਨੇ ਨਾ ਦੇਣ ਸਬੰਧੀ ਪਿੰਡ ਬਾਠਾਂ ਕਲਾਂ ਦੇ ਕੁਝ ਵਿਅਕਤੀਆਂ ਵਲੋਂ 1 ਸਤੰਬਰ ਦੇ ਇਕ ਪੰਜਾਬੀ ਅਖ਼ਬਾਰ (ਅਜੀਤ ਨਹੀ) ਜੋ ਚੰਡੀਗੜ੍ਹ ਤੋਂ ਛਪਦਾ ...

ਪੂਰੀ ਖ਼ਬਰ »

ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਵੀਂ ਕਾਰ ਪਾਰਕਿੰਗ ਦੀ ਕਾਰ ਸੇਵਾ ਆਰੰਭ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅੱਜ ਨਵੀਂ ਕਾਰ ਪਾਰਕਿੰਗ ਦੀ ਕਾਰ ਸੇਵਾ ਦਾ ਆਰੰਭ ਬਾਬਾ ਗੁਲਜ਼ਾਰ ਸਿੰਘ ਦੀ ਅਗਵਾਈ ਵਿਚ ਬਾਬਾ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਹੋਇਆ | ਇਸ ਮੌਕੇ ਗੁਰਦੁਆਰਾ ਫ਼ਤਹਿਗੜ੍ਹ ...

ਪੂਰੀ ਖ਼ਬਰ »

ਸਹਿਕਾਰੀ ਕਰਮਚਾਰੀ ਯੂਨੀਅਨ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦੀ ਹੈ-ਤਾਰੀ

ਸੰਘੋਲ, 22 ਸਤੰਬਰ (ਹਰਜੀਤ ਸਿੰਘ ਮਾਵੀ)-ਪੰਜਾਬ ਕਰਮਚਾਰੀ ਯੂਨੀਅਨ ਸਹਿਕਾਰੀ ਸਭਾਵਾਂ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਸਕੱਤਰ ਪੋਹਲੋ ਮਾਜਰਾ ਨੇ ਪ੍ਰੈੱਸ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਐਲਾਨ ਕੀਤਾ ਕਿ ਸਹਿਕਾਰੀ ਕਰਮਚਾਰੀ ਯੂਨੀਅਨ ਕਿਸਾਨ ਜਥੇਬੰਦੀਆਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਾ ਖੇਤੀ ਸੋਧ ਕਾਨੂੰਨ ਕਿਸਾਨਾਂ ਨਾਲ ਧੋਖਾ-ਜੀ.ਪੀ., ਸਿਕੰਦਰ

ਬਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ)- ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੰਕਾਰੀ ਹੋਈ ਹੈ, ਤਾਂ ਹੀ ਉਸ ਨੂੰ ਖੇਤੀ ਸੋਧ ਕਾਨੂੰਨ ਵਿਚ ਕਿਸਾਨਾਂ ਦਾ ...

ਪੂਰੀ ਖ਼ਬਰ »

ਕੇਂਦਰ ਵਲੋਂ ਕਣਕ ਦੇ ਭਾਅ 'ਚ 50 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਕਲੌੜ

ਨੰਦਪੁਰ ਕਲੌੜ, 22 ਸਤੰਬਰ (ਜਰਨੈਲ ਸਿੰਘ ਧੁੰਦਾ)-ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਬਲਾਕ ਬਸੀ ਪਠਾਣਾਂ ਦੀ ਮੀਟਿੰਗ ਜਸਪਾਲ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਪਿੰਡ ਕਲੌੜ ਵਿਖੇ ਹੋਈ, ਜਿਸ ਵਿਚ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ 50 ਰੁਪਏ ਪ੍ਰਤੀ ਕੁਇੰਟਲ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਅਮਲੋਹ ਨੇ ਖ਼ਰੀਦ ਪ੍ਰਬੰਧਾਂ ਦੇ ਕੀਤੇ ਪੁਖ਼ਤਾ ਇੰਤਜ਼ਾਮ-ਚੇ. ਰਾਜਾ

ਅਮਲੋਹ, 22 ਸਤੰਬਰ (ਰਿਸ਼ੂ ਗੋਇਲ)-ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਪੱਕ ਕੇ ਲਗਪਗ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਜਿਸ ਤਹਿਤ ਹਲਕਾ ਅਮਲੋਹ ਦੇ ਕਿਸਾਨਾਂ ਵਲੋਂ ਆਪਣੀ ਫ਼ਸਲ ਵੇਚਣ ਲਈ ਹਲਕੇ ਦੀਆਂ ਮੰਡੀਆਂ ਵਿਚ ਲਿਆਂਦੀ ...

ਪੂਰੀ ਖ਼ਬਰ »

ਜ਼ੁਆਲੋਜੀ ਵਿਭਾਗ ਵਲੋਂ ਔਰਤਾਂ ਦੇ ਪ੍ਰਜਣਨ ਸਰੀਰ ਵਿਗਿਆਨ ਸਬੰਧੀ ਲੈਕਚਰ ਕਰਵਾਇਆ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਜ਼ੁਆਲੋਜੀ ਵਿਭਾਗ ਵਲੋਂ ਔਰਤਾਂ ਦੀ ਪ੍ਰਜਣਨ ਸਰੀਰ ਵਿਗਿਆਨ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ | ਜਿਸ ਵਿਚ ਡਾ. ਇੰਦੂ ਸ਼ਰਮਾ ਜ਼ੁਆਲੋਜੀ ਵਿਭਾਗ ਪੰਜਾਬ ਯੂਨੀਵਰਸਿਟੀ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਮੰਚ ਦੀ ਭੁੱਖ ਹੜਤਾਲ 7ਵੇਂ ਦਿਨ 'ਚ ਦਾਖ਼ਲ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਮੰਚ ਫ਼ਰੰਟ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਭੁੱਖ ਹੜਤਾਲ ਅੱਜ 7ਵੇਂ ਦਿਨ 'ਚ ਦਾਖਲ ਹੋ ਗਈ ਹੈ | ਜਿਸ ਦੌਰਾਨ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਵਿਧਾਨਿਕ ਮੰਗਾਂ ਨੂੰ ...

ਪੂਰੀ ਖ਼ਬਰ »

ਬੀਬੀ ਨਾਗਰਾ ਨੇ ਰਾਮਦਾਸ ਨਗਰ ਵਿਖੇ ਸੀਵਰੇਜ ਵਿਛਾਉਣ ਦਾ ਕੰਮ ਕਰਵਾਇਆ ਸ਼ੁਰੂ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਨਗਰ ਕੌਾਸਲ ਸਰਹਿੰਦ ਅਧੀਨ ਆਉਂਦੇ ਖੇਤਰ ਵਿਖੇ ਸੀਵਰੇਜ ਵਿਛਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਫ਼ੈਸਲਿਆਂ ਨਾਲ ਨਹੀਂ ਕੀਤਾ ਜਾਵੇਗਾ ਸਮਝੌਤਾ-ਭੱਟੀ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਵਲੋਂ ਅੱਜ ਐੱਸ.ਸੀ. ਵਿੰਗ ਸਰਕਲ ਸਰਹਿੰਦ ਲਈ ਗੁਰਦਰਸ਼ਨ ਸਿੰਘ ਪਾਲੀ ਨੂੰ ਪ੍ਰਧਾਨ ਵਜੋਂ ਜ਼ਿੰਮੇਵਾਰੀ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੀ ਗਵਰਨਿੰਗ ਕੌਾਸਲ ਦੇ ਜਗਦੀਪ ਸਿੰਘ ਚੀਮਾ ਆਨਰੇਰੀ ਸਕੱਤਰ ਨਿਯੁਕਤ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਉੱਤਰੀ ਭਾਰਤ ਦੇ ਪਹਿਲੇ ਖ਼ੁਦਮੁਖ਼ਤਿਆਰੀ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਗਵਰਨਿੰਗ ਕੌਾਸਲ ਦਾ ...

ਪੂਰੀ ਖ਼ਬਰ »

ਖਮਾਣੋਂ ਦੀਆਂ ਦੁਕਾਨਦਾਰ ਐਸੋਸੀਏਸ਼ਨਾਂ ਵਲੋਂ 25 ਦੇ ਬੰਦ ਨੂੰ ਪੂਰਨ ਸਮਰਥਨ ਦਾ ਐਲਾਨ

ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ 'ਚ ਪਾਸ ਕਰ ਦਿੱਤੇ ਗਏ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਅਤੇ ਰੋਸ ਵਜੋਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਇਕ ਪਲੇਟਫਾਰਮ 'ਤੇ ...

ਪੂਰੀ ਖ਼ਬਰ »

ਵਧੀਕੀਆਂ ਖ਼ਿਲਾਫ਼ ਪਿੰਡ ਮਲਕੋ ਮਾਜਰਾ ਦੀ ਪੰਚਾਇਤ ਪਹੁੰਚੀ ਹਾਈਕੋਰਟ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਬਲਾਕ ਸਰਹਿੰਦ ਦੇ ਪਿੰਡ ਮਲਕੋ ਮਾਜਰਾ ਦੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜਾਂ 'ਚ ਅੜਿੱਕਾ ਪਾਉਣ ਦੇ ਦੋਸ਼ ਤਹਿਤ ਡਾਇਰੈਕਟਰ ਪੇਂਡੂ ਵਿਕਾਸ ਵਿਭਾਗ, ਗ੍ਰਾਮ ਸੇਵਕ ਤੇ ਮੇਟ ਖ਼ਿਲਾਫ਼ ਮਾਣਯੋਗ ਹਾਈਕੋਰਟ ਵਿਚ ਕੇਸ ...

ਪੂਰੀ ਖ਼ਬਰ »

ਬਲਾਕ ਪ੍ਰਧਾਨ ਸਲਾਣਾ ਨੇ ਨਵ-ਨਿਯੁਕਤ ਪ੍ਰਧਾਨ ਦਾ ਕੀਤਾ ਸਨਮਾਨ

ਅਮਲੋਹ, 22 ਸਤੰਬਰ (ਰਿਸ਼ੂ ਗੋਇਲ)-ਕਾਂਗਰਸ ਪਾਰਟੀ ਵਲੋਂ ਪਾਰਟੀ ਵਿਚ ਨਵੇਂ ਨੌਜਵਾਨਾਂ ਨੂੰ ਅਹੁਦੇ ਤੇ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਸੂਬੇ ਵਿਚ ਅਹਿਮ ਜਿੱਤ ਹਾਸਲ ਕਰ ਸਕੇ | ਇਹ ਪ੍ਰਗਟਾਵਾ ਬਲਾਕ ...

ਪੂਰੀ ਖ਼ਬਰ »

ਕਿਸਾਨ ਤੇ ਆੜ੍ਹਤੀ ਜਥੇਬੰਦੀਆਂ ਵਲੋਂ 25 ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ

ਬਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ)-ਕਿਸਾਨ ਤੇ ਆੜ੍ਹਤੀ ਜਥੇਬੰਦੀਆਂ ਨੇ ਵਪਾਰੀਆਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਖੇਤੀ ਸੋਧ ਕਾਨੂੰਨ ਖ਼ਿਲਾਫ਼ 25 ਸਤੰਬਰ ਦੇ ਸਾਂਝੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਹੈ | ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਪਿੰਡ ਧਤੌਾਦਾ ਵਿਖੇ 'ਰੁੱਖਾਂ ਦਾ ਮਹੱਤਵ' ਵਿਸ਼ੇ 'ਤੇ ਸੈਮੀਨਾਰ

ਜਖਵਾਲੀ, 22 ਸਤੰਬਰ (ਨਿਰਭੈ ਸਿੰਘ)-ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਵਲੋਂ ਮੂਲੇਪੁਰ ਸਰਕਲ ਯੂਥ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਦੇ ਯਤਨਾਂ ਸਦਕਾ 'ਵਾਤਾਵਰਨ ਸ਼ੁੱਧ ਰੱਖਣ ਵਿਚ ਰੁੱਖਾਂ ਦੇ ਮਹੱਤਵ' ਵਿਸ਼ੇ 'ਤੇ ਪਿੰਡ ਧਤੌਾਦਾ ਦੇ ਸਰਪੰਚ ਰੋਹੀ ਰਾਮ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕੋਰੋਨਾ ਸੰਕਟ ਦੌਰਾਨ ਪਹਿਲੀ ਕਤਾਰ 'ਚ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਪਹਿਲੀ ਕਤਾਰ ਵਿਚ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਫ਼ਸਰਾਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ...

ਪੂਰੀ ਖ਼ਬਰ »

ਵੱਧ ਤੋਂ ਵੱਧ ਰੁੱਖ ਲਗਾਉਣੇ ਅੱਜ ਦੇ ਸਮੇਂ ਦੀ ਮੁੱਖ ਲੋੜ-ਡਾ. ਸੰਜੀਵ ਕੁਮਾਰ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਮਨੁੱਖ ਨੇ ਆਪਣੇ ਸਵਾਰਥ ਲਈ ਜਿਸ ਤਰ੍ਹਾਂ ਅੰਨੇ੍ਹਵਾਹ ਦਰਖ਼ਤਾਂ ਦੀ ਕਟਾਈ ਕੀਤੀ ਉਸ ਨਾਲ ਸਾਡੇ ਵਾਤਾਵਰਨ ਨੂੰ ਵੀ ਨੁਕਸਾਨ ਪੁੱਜਾ ਜਿਸ ਦਾ ਅਸਰ ਮਨੁੱਖੀ ਜੀਵਨ 'ਤੇ ਵੀ ਵੇਖਿਆ ਜਾ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ 25 ਸਤੰਬਰ ਨੂੰ ਕੇਂਦਰੀ ਆਰਡੀਨੈਂਸ ਖ਼ਿਲਾਫ਼ ਕਰੇਗਾ ਚੱਕਾ ਜਾਮ-ਰਾਜੂ ਖੰਨਾ

ਅਮਲੋਹ, 22 ਸਤੰਬਰ (ਰਿਸ਼ੂ ਗੋਇਲ)-ਸ਼੍ਰੋਮਣੀ ਅਕਾਲੀ ਦਲ ਜਿੱਥੇ 25 ਸਤੰਬਰ ਨੂੰ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੰਜਾਬ ਬੰਦ ਦਾ ਭਰਪੂਰ ਸਮਰਥਨ ਕਰਦਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ 25 ਸਤੰਬਰ ਨੂੰ 11 ਤੋਂ 2 ਵਜੇ ਤੱਕ ਕਿਸਾਨਾਂ ਦੇ ਹੱਕ ਵਿਚ ਕੇਂਦਰ ਸਰਕਾਰ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX