ਤਾਜਾ ਖ਼ਬਰਾਂ


ਕੋਰੋਨਾ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਕਪੂਰ ਦਾ ਅਕਾਲ ਚਲਾਣਾ
. . .  13 minutes ago
ਹਰਸ਼ਾ ਛੀਨਾ 12 ਅਪ੍ਰੈਲ (ਕਡ਼ਿਆਲ)- ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਕਪੂਰ ਦੇ ਅੱਜ ਕੋਰੋਨਾ ਕਾਰਨ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਪੰਥ ਇੱਕ ਮਹਾਨ ...
ਅਕਾਲੀ ਦਲ ਨੂੰ ਵੱਡਾ ਝਟਕਾ - ਅਕਾਲੀ ਦਲ ਦੇ ਸਰਕਲ ਪ੍ਰਧਾਨ ਨਵਦੀਪ ਸਿੰਘ ਪੰਨੂੰ ਕਾਂਗਰਸ 'ਚ ਸ਼ਾਮਲ
. . .  18 minutes ago
ਬਟਾਲਾ, 12 ਅਪ੍ਰੈਲ (ਕਾਹਲੋਂ)-ਅਕਾਲੀ ਟਕਸਾਲੀ ਪਰਿਵਾਰ ਨਾਲ ਜੁੜੇ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਰਕਲ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ...
ਟਰਾਲੀ ਦੀ ਲਪੇਟ 'ਚ ਆਉਣ ਨਾਲ ਮਾਂ-ਪੁੱਤਰ ਦੀ ਮੌਤ, ਪਿਉ-ਪੁੱਤਰ ਜ਼ਖ਼ਮੀ
. . .  26 minutes ago
ਗੜ੍ਹਸ਼ੰਕਰ, 12 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਬੰਗਾ ਚੌਂਕ ਨੇੜੇ ਰੇਲਵੇ ਫਾਟਕ 'ਤੇ ਸ਼ਾਮ ਸਮੇਂ ਸ੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾ ਰਹੀ ਇਕ ਟਰਾਲੀ ਦੀ ਫੇਟ ਵੱਜਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਮੋਟਰਸਾਈਕਲ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਈ. ਏ. ਐੱਸ .ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  31 minutes ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ
. . .  57 minutes ago
ਅੰਮ੍ਰਿਤਸਰ ,12 ਅਪ੍ਰੈਲ ( ਹਰਿਮੰਦਰ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ ...
 
ਕੋਸਟਾਰੀਕਾ ਤੇ ਪੈਰਾਗੁਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 12 ਅਪ੍ਰੈਲ (ਜਸਵੰਤ ਸਿੰਘ ਜੱਸ) - ਕੋਸਟਾਰੀਕਾ ਅਤੇ ਪੈਰਾਗੁਆ ਮੁਲਕਾਂ ਦੇ ਭਾਰਤ ਵਿਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਮਰੀਜ਼...
ਪਾਵਰ ਪਲਾਂਟ 'ਚ ਪਰਾਲੀ ਦੇ ਢੇਰਾਂ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਤਲਵੰਡੀ ਭਾਈ, 12 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਫ਼ਿਰੋਜ਼ਪੁਰ ਮੋਗਾ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਐਨਰਜੀ ਦੇ ਕੈਂਪਸ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ਵਾਪਸੀ
. . .  about 1 hour ago
ਨਵੀਂ ਦਿੱਲੀ ,12 ਅਪ੍ਰੈਲ - ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੁਣ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ - ਮੈਂ ਆਪਣੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ...
ਭਾਰਤ ਨੂੰ ਹੁਣ ਮਿਲੇਗੀ ਕੋਰੋਨਾ ਦੀ ਤੀਜੀ ਵੈਕਸੀਨ
. . .  about 1 hour ago
ਨਵੀਂ ਦਿੱਲੀ , 12 ਅਪ੍ਰੈਲ - ਭਾਰਤ ਨੂੰ ਹੁਣ ਕੋਰੋਨਾ ਦੀ ਤੀਜੀ ਵੈਕਸੀਨ ਸਪੂਤਨਿਕ - V ਮਿਲੇਗੀ...
ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਨਹੀਂ ਮਿਲੇਗਾ ਹੁਣ ਭੋਜਨ
. . .  about 1 hour ago
ਨਵੀਂ ਦਿੱਲੀ, 12 ਅਪ੍ਰੈਲ - ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਹੁਣ ਭੋਜਨ...
ਮਲੌਦ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਦਾ ਉਦਘਾਟਨ
. . .  about 1 hour ago
ਮਲੌਦ, 12 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਦਾਣਾ ਮੰਡੀ ਮਲੌਦ ਵਿਖੇ ਕਣਕ ਦੀ ਫ਼ਸਲ ਦਾ ਖ਼ਰੀਦ ਉਦਘਾਟਨ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ...
ਇਟਲੀ ਵਿਚ ਠੰਡ ਨੇ ਫਿਰ ਫੜਿਆ ਜ਼ੋਰ
. . .  about 1 hour ago
ਵੈਨਿਸ (ਇਟਲੀ), 12 ਅਪ੍ਰੈਲ (ਹਰਦੀਪ ਸਿੰਘ ਕੰਗ ) -ਯੂਰਪੀਅਨ ਮੁਲਕ ਇਟਲੀ ਵਿਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ ...
ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਨ 'ਤੇ ਤਪਾ ਨਿਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਤਪਾ ਮੰਡੀ,12 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਇਲਾਕੇ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ , ਜਦੋਂ ਤਪਾ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ...
ਮੋਗਾ ਵਿਚ ਆਏ 37 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 2 hours ago
ਮੋਗਾ, 12 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ 37 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4038 ਹੋਣ ਦੇ ਨਾਲ
ਵਿਕਾਸ ਟੰਡਨ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਚੁਣੇ ਗਏ
. . .  about 2 hours ago
ਅਹਿਮਦਗੜ੍ਹ 12, ਅਪ੍ਰੈਲ (ਸੋਢੀ) - ਨਗਰ ਕੌਂਸਲ ਅਹਿਮਦਗੜ੍ਹ ਦੀ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਟੰਡਨ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ...
ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਤਿਆਰੀਆਂ ਜ਼ੋਰਾਂ 'ਤੇ
. . .  about 3 hours ago
ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ...
ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 'ਬਰਗਾੜੀ ਬਿਹਬਲ ਕਾਂਡ' ਸਬੰਧੀ ਮਿਲਣ ਲਈ ਸਮਾਂ ਮੰਗਿਆ
. . .  about 3 hours ago
ਚੰਡੀਗੜ੍ਹ,12 ਅਪ੍ਰੈਲ ( ਸੁਰਿੰਦਰਪਾਲ ) - ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ...
ਫਗਵਾੜਾ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ
. . .  about 3 hours ago
ਫਗਵਾੜਾ,12 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਚ ਨਗਰ ਨਿਗਮ ਦੀਆਂ ਚੋਣਾਂ ...
ਤੀਜੇ ਦਿਨ ਵੀ ਨਹੀਂ ਹੋਈ ਮਮਦੋਟ ਮੰਡੀਆਂ ਵਿਚ ਕਣਕ ਦੀ ਖ਼ਰੀਦ
. . .  about 3 hours ago
ਮਮਦੋਟ,12 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਅੱਜ ਤੀਜੇ ਦਿਨ ਵੀ ਕਣਕ ਦੀ ਸਰਕਾਰੀ ...
ਬਲਾਚੌਰ ਅਨਾਜ ਮੰਡੀ ਵਿਖੇ ਕਣਕ ਖ਼ਰੀਦ ਦਾ ਕੰਮ ਅਰੰਭ
. . .  about 3 hours ago
ਬਲਾਚੌਰ,12 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਕਣਕ ਦਾ ਇਕ ਇਕ ਦਾਣਾ ਖ਼ਰੀਦਣ ਲਈ ਪੂਰੀ ਤਰਾਂ ਵਚਨ ਵਧ ਹੈ,ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ...
ਅਨਾਜ ਮੰਡੀ ਅਮਲੋਹ ਵਿਖੇ ਵਿਧਾਇਕ ਨਾਭਾ ਤੇ ਚੇਅਰਮੈਨ ਰਾਜਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
. . .  about 3 hours ago
ਅਮਲੋਹ, 12 ਅਪ੍ਰੈਲ (ਰਿਸ਼ੂ ਗੋਇਲ) ਹਾੜੀ ਦੇ ਸੀਜ਼ਨ ਦੇ ਚੱਲਦਿਆਂ ਹਲਕਾ ਅਮਲੋਹ ਦੇ ਕਿਸਾਨਾਂ ਵਲੋਂ ਆਪਣੀ ਸੋਨੇ ਰੰਗੀ...
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਹਰਸ਼ਾ ਛੀਨਾ, 12 ਅਪ੍ਰੈਲ (ਕਡਿਿਆਲ) - ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ...
ਨਹੀਂ ਹੋ ਸਕਿਆ ਅੱਜ ਨਗਰ ਕੌਂਸਲ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ
. . .  about 4 hours ago
ਮਲੋਟ, 12 ਅਪ੍ਰੈਲ (ਅਜਮੇਰ ਸਿੰਘ ਬਰਾੜ) - ਅੱਜ ਨਗਰ ਪਾਲਿਕਾ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ ਹੋਣਾ ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਸੁਖ ਸਰਕਾਰੀਆ ਮਲੋਟ ਵਿਖੇ ਆਏ ...
ਬੀ.ਐੱਸ.ਐਨ.ਐਲ. ਟਾਵਰ 'ਤੇ ਚੜ੍ਹੇ ਬੇਰੁਜ਼ਗਾਰਾਂ ਦੀ ਹਮਾਇਤ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ
. . .  about 4 hours ago
ਪਟਿਆਲਾ , 12 ਅਪ੍ਰੈਲ - (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਦੇ ਬੀ.ਐੱਸ.ਐਨ.ਐਲ.ਦਫ਼ਤਰ ਵਿਚ ਲੱਗੇ ਟਾਵਰ ਦੇ ਉੱਪਰ ਚੜ੍ਹੇ ਬੇਰੁਜ਼ਗਾਰ ਅਧਿਕਾਂ ਦੀ ਹਮਾਇਤ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਬਰਨਾਲਾ

ਸਿਹਤ ਮੰਤਰੀ ਵਲੋਂ ਸਿਵਲ ਹਸਪਤਾਲ ਤੇ ਸੋਹਲ ਪੱਤੀ ਆਈਸੋੋਲੇਸ਼ਨ ਸੈਂਟਰ ਦਾ ਦੌਰਾ

ਬਰਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵਲੋਂ ਸਿਵਲ ਹਸਪਤਾਲ ਬਰਨਾਲਾ, ਆਈ.ਸੀ.ਯੂ. ਵਾਰਡ ਅਤੇ ਸੋਹਲ ਪੱਤੀ ਆਈਸੋਲੇਸ਼ਨ ਸੈਂਟਰ ਦਾ ਦੌਰਾ ਕੀਤਾ ਗਿਆ | ਸਿਹਤ ਮੰਤਰੀ ਵਲੋਂ ਆਈ.ਸੀ.ਯੂ. ਵਿਚ ਲੋੜੀਂਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਉਪਰੰਤ ਉਸ ਨੂੰ ਛੇਤੀ ਚਲਾਉਣ ਦੀ ਹਦਾਇਤ ਕੀਤੀ ਗਈ | ਸ: ਸਿੱਧੂ ਨੇ ਸਿਵਲ ਸਰਜਨ ਬਰਨਾਲਾ ਡਾ: ਗੁਰਿੰੰਦਰਬੀਰ ਸਿੰਘ ਤੋਂ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਆਮ ਸੇਵਾਵਾਂ, ਕੋਵਿਡ ਸਬੰਧੀ ਸੇਵਾਵਾਂ ਅਤੇ ਕੋਵਿਡ ਸੈਂਪਿਲੰਗ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਕੋਵਿਡ ਟੈਸਟਿੰਗ ਸਮਰੱਥਾ ਵਧਾਈ ਜਾ ਰਹੀ ਹੈ | ਇਸ ਲਈ ਵੱਧ ਤੋਂ ਵੱਧ ਕੋਵਿਡ ਟੈਸਟ ਕੀਤੇ ਜਾਣ ਤਾਂ ਜੋ ਇਸ ਮਹਾਂਮਾਰੀ ਨੂੰ ਕੰਟਰੋਲ ਵਿਚ ਕੀਤਾ ਜਾ ਸਕੇ | ਸਿਹਤ ਮੰਤਰੀ ਨੇ ਸੋਹਲ ਪੱਤੀ ਆਈਸੋਲੇਸ਼ਨ ਸੈਂਟਰ ਦੌਰੇ ਦੌਰਾਨ ਕੋਵਿਡ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਕਿਹਾ ਕਿ ਪੰਜਾਬ ਵਿਚ ਸਿਹਤ ਅਮਲੇ ਦੀਆਂ ਚੰਗੀਆਂ ਸੇਵਾਵਾਂ ਬਦੌਲਤ ਵੱਡੀ ਗਿਣਤੀ ਮਰੀਜ਼ ਲਗਾਤਾਰ ਸਿਹਤਯਾਬ ਹੋ ਰਹੇ ਹਨ | ਉਨ੍ਹਾਂ ਬਰਨਾਲਾ ਦੇ ਸਿਹਤ ਅਮਲੇ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਮਰੀਜ਼ਾਂ ਦਾ ਠੀਕ ਹੋਣ ਚੰਗਾ ਸੰਕੇਤ ਹੈ, ਪਰ ਲੋਕਾਂ ਨੂੰ ਕੋਵਿਡ ਸਾਵਧਾਨੀਆਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ, ਜੋ ਇਸ ਮਹਾਂਮਾਰੀ ਤੋਂ ਬਚਣ ਦਾ ਮੁੱਢ ਹੈ | ਇਸ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਵਿਚ ਕਿਤੇ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ | ਆਕਸੀਜਨ ਸਪਲਾਈ ਤੇ ਹੋਰ ਲੋੜੀਂਦੀਆਂ ਪੈਮਾਨਿਆਂ 'ਤੇ ਖਰਾ ਉੱਤਰਨ ਲਈ ਸਥਿਤੀ ਦੇ ਮੱਦੇਨਜ਼ਰ ਸਬੰਧਤ ਧਿਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਵਧੀਕ ਡਿਪਟੀ ਕਮਿਸ਼ਨਰ ਆਦਿਤਯ ਡੇਚਲਵਾਲ, ਸਿਵਲ ਸਰਜਨ ਡਾ: ਗੁਰਿੰਦਰਬੀਰ ਸਿੰਘ, ਐਸ.ਐਮ.ਓ. ਡਾ: ਤਪਿੰਦਰਜੋਤ ਕੌਸ਼ਲ, ਹਰਕੇਸ਼ ਚੰਦ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਵੀ ਮੌਜੂਦ ਸਨ |

25 ਦੇ ਪੰਜਾਬ ਬੰਦ ਦਾ ਸ਼ਹਿਰੀ ਜਥੇਬੰਦੀਆਂ ਵਲੋਂ ਸਮਰਥਨ ਦਾ ਐਲਾਨ

ਬਰਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਸਾਂਝੇ ਤੌਰ 'ਤੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਹੁੰਗਾਰਾ ਮਿਲ ਰਿਹਾ ਹੈ ਅਤੇ ਸ਼ਹਿਰੀ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ ਪਿਉ-ਪੁੱਤਰਾਂ 'ਤੇ ਪਰਚਾ ਦਰਜ

ਟੱਲੇਵਾਲ, 22 ਸਤੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੇ ਇਕ ਵਿਅਕਤੀ ਵਲੋਂ ਕੁੱਟਮਾਰ ਕਰਨ ਦੇ ਲਗਾਏ ਦੋਸ਼ਾਂ ਉਪਰੰਤ ਪਿਉ ਅਤੇ ਦੋ ਪੁੱਤਰਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਟੱਲੇਵਾਲ ਦੇ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਣਪਛਾਤੇ ਕਾਰ ਚਾਲਕ ਵਿਰੁੱਧ ਮੁਕੱਦਮਾ ਦਰਜ

ਧਨੌਲਾ, 22 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਪੁਲਿਸ ਦੇ ਏ.ਐਸ.ਆਈ. ਬਲਕਾਰ ਸਿੰਘ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਵਾਸੀ ਭੈਣੀ ਮਹਿਰਾਜ ਕੁੰਨਰਾਂ ਪਿਕਟ ਨਜ਼ਦੀਕ ਆਪਣੇ ਮੋਟਰਸਾਈਕਲ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 22 ਨਵੇਂ ਮਾਮਲੇ, 24 ਮਰੀਜ਼ ਹੋਏ ਸਿਹਤਯਾਬ

ਬਰਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ 22 ਹੋਰ ਨਵੇਂ ਕੇਸ ਆਏ ਹਨ ਜਦਕਿ 24 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਏ ਸੈਂਪਲਾਂ ਦੀ ਰਿਪੋਰਟ ਵਿਚ 11 ਵਿਅਕਤੀ ...

ਪੂਰੀ ਖ਼ਬਰ »

ਮੋਦੀ ਵਲੋਂ ਲਿਆਂਦੀ ਆਰਡੀਨੈਂਸ ਮਹਾਂਮਾਰੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਤਬਾਹ ਕਰ ਦੇਵੇਗੀ-ਕੈਬਨਿਟ ਮੰਤਰੀ ਸਿੱਧੂ

ਤਪਾ ਮੰਡੀ, 22 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਦੇਸ਼ ਦੀ ਜਨਤਾ ਨੇ ਕੋਰੋਨਾ ਮਹਾਂਮਾਰੀ ਤਾਂ ਝੱਲ ਲਈ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੋ ਆਰਡੀਨੈਂਸ ਮਹਾਂਮਾਰੀ ਲੈ ਕੇ ਆਏ ਹਨ, ਉਹ ਪੰਜਾਬ ਤੇ ਹਰਿਆਣਾ ਨੂੰ ਬਰਬਾਦ ਕਰ ਕੇ ਰੱਖ ਦੇਵੇਗੀ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਭਾਜਪਾ ਵਲੋਂ ਖੇਤੀਬਾੜੀ ਬਿੱਲਾਂ ਸਬੰਧੀ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਕੀਤਾ ਜਾਵੇਗਾ ਜਾਗਰੂਕ

ਬਰਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸ: ਦਰਸ਼ਨ ਸਿੰਘ ਨੈਣੇਵਾਲ, ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਸਵੰਤ ਸਿੰਘ ਨੇ ਸਥਾਨਕ ਰੈਸਟ ਹਾਊਸ ਵਿਖੇ ...

ਪੂਰੀ ਖ਼ਬਰ »

ਪੋਲੀਓ ਤੋਂ ਬਚਾਅ ਲਈ ਪ੍ਰਵਾਸੀ ਬੱਚਿਆਂ ਨੂੰ ਬੂੰਦਾਂ ਪਿਲਾਈਆਂ

ਭਦੌੜ, 22 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿਵਲ ਸਰਜਨ ਬਰਨਾਲਾ ਡਾ: ਗੁਰਿੰਦਰਬੀਰ ਸਿੰਘ, ਸੀਨੀ: ਮੈਡੀਕਲ ਅਫ਼ਸਰ ਤਪਾ ਡਾ: ਜਸਬੀਰ ਸਿੰਘ ਔਲਖ ਦੇ ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਡਾ: ਪ੍ਰਵੇਸ਼ ਕੁਮਾਰ ਦੀ ਅਗਵਾਈ ਜਨਮ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਲਸ ਪੋਲੀਓ ...

ਪੂਰੀ ਖ਼ਬਰ »

ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਬਰਨਾਲਾ, 22 ਸਤੰਬਰ (ਧਰਮਪਾਲ ਸਿੰਘ)-ਪਿੰਡ ਸੰਘੇੜਾ ਵਿਖੇ ਇਕ ਮਜ਼ਦੂਰ ਨੇ ਆਪਣੇ ਘਰ ਅੰਦਰ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਏ.ਐਸ.ਆਈ. ਸ੍ਰੀ ਮੱਖਣ ਸ਼ਾਹ ਨੇ ਦੱਸਿਆ ਕਿ ਬਚਿੱਤਰ ਸਿੰਘ (60) ਪੁੱਤਰ ਕਾਹਨ ...

ਪੂਰੀ ਖ਼ਬਰ »

ਬਾਦਲ ਪਰਿਵਾਰ ਦਾ ਫ਼ੈਸਲਾ ਪਾਰਟੀ ਦੀ ਪਵਿੱਤਰ ਸੋਚ, ਸ਼ਾਨਾਮੱਤੀ ਵਿਰਾਸਤ ਤੇ ਸਮਰਪਣ ਭਾਵਨਾ ਦਾ ਪ੍ਰਤੀਕ-ਐਡ. ਰਾਹੀ

ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ: ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਖਾਦ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਕਹਿੰਦਿਆਂ ਮੰਤਰੀ ਮੰਡਲ ਨੂੰ ਛੱਡਿਆ ਹੈ ਕਿ ਉਹ ਤੇ ਉਨ੍ਹਾਂ ਦੀ ਪਾਰਟੀ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ

ਮਹਿਲ ਕਲਾਂ, 22 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਹਿਲ ਕਲਾਂ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਬਲਾਕ ਦਫ਼ਤਰ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਦਲਜੀਤ ਕੌਰ ਤੇ ਮੀਤ ਪ੍ਰਧਾਨ ਭੋਲੀ ਕੌਰ ਦੀ ਅਗਵਾਈ ਹੇਠ ਹੋਈ | ਇਸ ਸਮੇਂ ...

ਪੂਰੀ ਖ਼ਬਰ »

ਰਾਮਗੜ੍ਹ ਦੀ ਪੰਚਾਇਤ ਨੇ ਪਿੰਡ 'ਚ ਸੀਵਰੇਜ ਪਾਉਣ ਦਾ ਕੰਮ ਲੱਡੂ ਵੰਡ ਕੇ ਕੀਤਾ ਸ਼ੁਰੂ

ਟੱਲੇਵਾਲ, 22 ਸਤੰਬਰ (ਸੋਨੀ ਚੀਮਾ)-ਪਿੰਡ ਰਾਮਗੜ੍ਹ ਦੀ ਪੰਚਾਇਤ ਵਲੋਂ ਪਿੰਡ ਵਿਚ ਸੀਵਰੇਜ ਪਾਉਣ ਦੀ ਸ਼ੁਰੂਆਤ ਜੇ.ਸੀ.ਬੀ ਮਸ਼ੀਨ ਲਾਉਣ ਤੋਂ ਪਹਿਲਾਂ ਪੰਚਾਇਤ ਵਲੋਂ ਲੱਡੂ ਵੰਡ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਜੇ.ਈ. ਚੈਂਚਲ ਸਿੰਘ ਅਤੇ ਸਰਪੰਚ ਰਾਜਵਿੰਦਰ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਲੱਖੋਵਾਲ ਵਲੋਂ ਭਾਜਪਾ ਆਗੂਆਂ ਦਾ ਘਿਰਾਓ ਕਰ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬਰਨਾਲਾ, 22 ਸਤੰਬਰ (ਧਰਮਪਾਲ ਸਿੰਘ)-ਭਾਜਪਾ ਕਿਸਾਨ ਮੋਰਚਾ ਬਰਨਾਲਾ ਵਲੋਂ ਜਦ ਸਥਾਨਕ ਰੈਸਟ ਹਾਊਸ ਬਰਨਾਲਾ ਵਿਖੇ ਖੇਤੀ ਬਿਲਾਂ ਨੂੰ ਸਹੀ ਠਹਿਰਾਉਣ ਹਿਤ ਪੈ੍ਰਸ ਕਾਨਫਰੰਸ ਕਰ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਤਾ ਇਸ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਮਹਿਲ ਖ਼ੁਰਦ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਮਹਿਲ ਕਲਾਂ, 22 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਖ਼ੁਰਦ ਵਿਖੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸ਼੍ਰੋਮਣੀ ...

ਪੂਰੀ ਖ਼ਬਰ »

ਬੱਸ ਅਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ

ਹੰਡਿਆਇਆ, 22 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਬਰਨਾਲਾ ਮਾਨਸਾ ਰਾਜ ਮਾਰਗ 'ਤੇ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਐਸ.ਆਈ. ਲਖਵਿੰਦਰ ਸਿੰਘ ਗੁਰੂ ਨੇ ਦੱਸਿਆ ਕਿ ਸਵੇਰੇ ...

ਪੂਰੀ ਖ਼ਬਰ »

ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਸਰਬਸੰਮਤੀ ਨਾਲ ਹੋਈ ਚੋਣ

ਧਨੌਲਾ, 22 ਸਤੰਬਰ (ਚੰਗਾਲ)-ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਚੋਣ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਸ: ਰਾਜਿੰਦਰ ਸਿੰਘ ਢਿੱਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਦੇਖ ਰੇਖ ਹੇਠ ਹੋਈ | ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਅਜੀਤਪਾਲ ਸਿੰਘ ਗਿੱਲ ...

ਪੂਰੀ ਖ਼ਬਰ »

ਅਧਿਆਪਕ ਗੁਰਵਿੰਦਰ ਸਿੰਘ ਉੱਪਲ ਨੂੰ ਮਿਲਿਆ ਜ਼ਿਲ੍ਹਾ ਪੱਧਰੀ ਸਨਮਾਨ

ਅਮਰਗੜ੍ਹ, 22 ਸਤੰਬਰ (ਸੁਖਜਿੰਦਰ ਸਿੰਘ ਝੱਲ) - ਸਰਕਾਰੀ ਪ੍ਰਾਇਮਰੀ ਸਕੂਲ ਦੌਲੋਵਾਲ (ਸੰਗਰੂਰ) ਵਿਖੇ ਬਤੌਰ ਈ.ਟੀ.ਟੀ. ਅਧਿਆਪਕ ਸੇਵਾ ਨਿਭਾ ਰਹੇ ਗੁਰਵਿੰਦਰ ਸਿੰਘ ਉੱਪਲ ਨੂੰ ਡਾ. ਪ੍ਰਭਸਿਮਰਨ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਵਲੋਂ ਜ਼ਿਲ੍ਹਾ ਪੱਧਰੀ ਸਨਮਾਨ ...

ਪੂਰੀ ਖ਼ਬਰ »

ਲਹਿਰਾਗਾਗਾ ਮਾਲ ਮਹਿਕਮੇ ਦੀ ਖਸਤਾ ਹਾਲਤ ਕਰਮਚਾਰੀਆਂ ਅਤੇ ਲੋਕਾਂ ਦੀ ਲੈ ਸਕਦੀ ਹੈ ਜਾਨ

ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਥਾਨਕ ਗਊਸ਼ਾਲਾ ਸਾਹਮਣੇ ਬਣੇ ਪਟਵਾਰਖ਼ਾਨੇ ਦੀ ਇਮਾਰਤ ਵਿਚ ਚੱਲਦੇ ਤਹਿਸੀਲ ਦਫ਼ਤਰ ਵਿਚ ਸਹੂਲਤਾਂ ਦੀ ਘਾਟ ਹੋਣ ਕਰਕੇ 42 ਪਿੰਡਾਂ ਦੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਤਹਿਸੀਲ ...

ਪੂਰੀ ਖ਼ਬਰ »

ਕੁੱਟਮਾਰ ਕਰਨ 'ਤੇ ਦੋ ਖ਼ਿਲਾਫ਼ ਪਰਚਾ ਦਰਜ

ਸ਼ਹਿਣਾ, 22 ਸਤੰਬਰ (ਸੁਰੇਸ਼ ਗੋਗੀ)-ਸ਼ਹਿਣਾ ਥਾਣਾ ਵਿਖੇ ਇਕ ਮੋਟਰਸਾਈਕਲ ਰਿਪੇਅਰ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕਰਨ 'ਤੇ ਪਰਚਾ ਦਰਜ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਲਾਭ ਸਿੰਘ ਏ.ਐਸ.ਆਈ. ਨੇ ਦੱਸਿਆ ਕਿ ਕੁਲਦੀਪ ਸਿੰਘ ਉਰਫ਼ ਮਾਣਕ ਪੁੱਤਰ ਨੇਕ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਟੱਲੇਵਾਲ, 22 ਸਤੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਪੰਜਾਬ ਦੀਆਂ ਸੰਘਰਸ਼ਸ਼ੀਲ 30 ਜਥੇਬੰਦੀਆਂ ਵਲੋਂ ਪੰਜਾਬ ਬੰਦ ਅਤੇ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ 'ਤੇ ਪਿੰਡਾਂ ਦੇ ਸਮੂਹ ਲੋਕਾਂ ਦੇ ਸਾਥ ਲਈ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ...

ਪੂਰੀ ਖ਼ਬਰ »

ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਫ਼ਸਲਾਂ ਦਾ ਢੁਕਵਾਂ ਮੁੱਲ ਮੁਹੱਈਆ ਕਰਵਾਉਣ ਲਈ ਵਚਨਬੱਧ-ਜਥੇ. ਧਨੌਲਾ

ਧਨੌਲਾ, 22 ਸਤੰਬਰ (ਜਤਿੰਦਰ ਸਿੰਘ ਧਨੌਲਾ)-ਭਾਜਪਾ ਕਿਸਾਨ ਹਿਤੈਸ਼ੀ ਖੇਤੀਬਾੜੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ-ਪਿੰਡ ਜਾਏਗੀ | ਇਹ ਪ੍ਰਗਟਾਵਾ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਜਥੇ. ਸੁਖਵੰਤ ਸਿੰਘ ਧਨੌਲਾ ਨੇ ਗ੍ਰਹਿ ਵਿਖੇ ਰੱਖੀ ਗਈ ਇਕੱਤਰਤਾ ਉਪਰੰਤ ...

ਪੂਰੀ ਖ਼ਬਰ »

ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਯੂਨੀਅਨ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ

ਬਰਨਾਲਾ, 22 ਸਤੰਬਰ (ਅਸ਼ੋਕ ਭਾਰਤੀ)-ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਯੂਨੀਅਨ ਬਰਨਾਲਾ ਵਲੋਂ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰ ਕੇ ਕੇਂਦਰ ਸਰਕਾਰ ਵਲੋਂ ਖੇਤੀ ਆਰਡੀਨੈਂਸ ਤੇ ਨਵੀਂ ਸਿੱਖਿਆ ਨੀਤੀ ਖ਼ਿਲਾਫ਼ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ...

ਪੂਰੀ ਖ਼ਬਰ »

ਔਰਤ ਕਰਜ਼ਾ ਮੁਕਤੀ ਦੀ ਮੰਗ ਹੇਠ ਧਰਨਾ ਦੂਜੇ ਦਿਨ 'ਚ ਸ਼ਾਮਿਲ

ਬਰਨਾਲਾ, 22 ਸਤੰਬਰ (ਧਰਮਪਾਲ ਸਿੰਘ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਔਰਤ ਕਰਜ਼ਾ ਮੁਕਤੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਚੱਲ ਰਿਹਾ ਧਰਨਾ ਦੂਜੇ ਦਿਨ 'ਚ ਸ਼ਾਮਿਲ ਹੋ ਗਿਆ ਹੈ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ...

ਪੂਰੀ ਖ਼ਬਰ »

ਪੰਜਾਬ ਟੈਕਸੀ ਯੂਨੀਅਨ ਨੇ ਭਾਕਿਯੂ ਉਗਰਾਹਾਂ ਦੇ ਸੰਘਰਸ਼ ਦੀ ਕੀਤੀ ਹਮਾਇਤ

ਟੱਲੇਵਾਲ, 22 ਸਤੰਬਰ (ਸੋਨੀ ਚੀਮਾ)-ਪੰਜਾਬ ਟੈਕਸੀ ਅਪਰੇਟਰ ਯੂਨੀਅਨ ਰਜਿ: 31 ਦੇ ਸੂਬਾ ਪ੍ਰਧਾਨ ਕੇਵਲ ਕਿ੍ਸ਼ਨ ਬੱਤਰਾ ਦੇ ਨਿਰਦੇਸ਼ਾਂ ਤਹਿਤ ਪਿੰਡ ਭੋਤਨਾ ਨਾਲ ਸਬੰਧਤ ਪੰਜਾਬ ਟੈਕਸੀ ਯੂਨੀਅਨ ਦੇ ਆਗੂਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਦੇ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤਾਂ ਤੇ ਭਾਕਿਯੂ ਲੱਖੋਵਾਲ ਨੇ ਸੇਖਾ-ਧੂਰੀ ਸੜਕ ਦਾ ਨਿਰਮਾਣ ਕਰਾਉਣ ਲਈ ਐਕਸੀਅਨ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 22 ਸਤੰਬਰ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਬਰਨਾਲਾ ਵਾਇਆ ਸੇਖਾ ਧੂਰੀ ਸੜਕ ਦਾ ਨਿਰਮਾਣ ਕਰਵਾਉਣ ਸਬੰਧੀ ਪੀ.ਡਬਲਿਊ.ਡੀ. ਵਿਭਾਗ ਦੇ ਐਕਸੀਅਨ ਨੂੰ ਜਲਦ ਕੰਮ ਸ਼ੁਰੂ ਕਰਵਾਉਣ ਲਈ ਮੰਗ ਪੱਤਰ ...

ਪੂਰੀ ਖ਼ਬਰ »

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਰੋਸ ਧਰਨਾ

ਧਨੌਲਾ, 22 ਸਤੰਬਰ (ਜਤਿੰਦਰ ਸਿੰਘ ਧਨੌਲਾ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਪੋਲਿਟ ਬਿਊਰੋ ਦੇ ਸੱਦੇ 'ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ 17 ਸਤੰਬਰ ਤੋਂ 22 ਸਤੰਬਰ ਤੱਕ ਰੋਸ ਹਫ਼ਤਾ ਮਨਾਇਆ ਗਿਆ | ਜਿਸ ਦੀ ਕੜੀ ਵਜੋਂ ਅੱਜ ਧਨੌਲਾ ਅੰਦਰ ਸਮੁੱਚੀ ...

ਪੂਰੀ ਖ਼ਬਰ »

ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰਜ਼ ਯੂਨੀਅਨ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 22 ਸਤੰਬਰ (ਅਸ਼ੋਕ ਭਾਰਤੀ)-ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰਜ਼ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ-ਪੱਤਰ ਦਿੱਤਾ ਗਿਆ | ...

ਪੂਰੀ ਖ਼ਬਰ »

ਚਾਲੂ ਭੱਠੀ ਤੇ 125 ਲੀਟਰ ਲਾਹਣ ਸਮੇਤ ਦੋ ਕਾਬੂ

ਭਦੌੜ, 22 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਭਦੌੜ ਪੁਲਿਸ ਨੇ ਚਾਲੂ ਭੱਠੀ ਸਮੇਤ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤਾ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸੰਤੋਖ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਸਮੇਤ ਛਾਪਾਮਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX