ਤਾਜਾ ਖ਼ਬਰਾਂ


ਸਿਡਨੀ ਵਨਡੇ : ਆਸਟ੍ਰੇਲੀਆ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  5 minutes ago
ਸਿਡਨੀ, 27 ਨਵੰਬਰ - ਭਾਰਤ ਆਸਟ੍ਰੇਲੀਆ ਪਹਿਲਾ ਇਕ ਦਿਨਾਂ ਮੈਚ 'ਚ ਮੇਜ਼ਬਾਨ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਮੈਚ ਸਿਡਨੀ...
ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ, ਇੱਕ ਜ਼ਖਮੀ
. . .  14 minutes ago
ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ) - ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ 'ਚ ਹਰਿਆਣਾ ਰਸਤਿਓਂ ਦਿੱਲੀ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਜਥੇ 'ਚ ਸ਼ਾਮਲ ਪਿੰਡ ਖਿਆਲੀ ਚਹਿਲਾਂਵਾਲੀ ਦੇ ਇੱਕ ਕਿਸਾਨ ਦੀ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ ਅਤੇ ਇੱਕ ਦੇ ਜ਼ਖਮੀ...
ਦਿੱਲੀ ਕੂਚ ਲਈ ਅੜੇ ਕਿਸਾਨ, ਉਤਰ ਪ੍ਰਦੇਸ਼ 'ਚ ਵੀ ਅੱਜ ਹੋ ਰਿਹੈ ਅੰਦੋਲਨ
. . .  20 minutes ago
ਨਵੀਂ ਦਿੱਲੀ, 27 ਨਵੰਬਰ - ਖੇਤੀ ਕਾਨੂੰਨਾਂ ਖਿਲਾਫ ਪੰਜਾਬ ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ ਜਾਰੀ ਹੈ। ਕਿਸਾਨ ਦਿੱਲੀ ਬਾਰਡਰ 'ਤੇ ਅੜੇ ਹੋਏ ਹਨ ਤੇ ਦਿੱਲੀ 'ਚ ਪ੍ਰਵੇਸ਼ ਲਈ ਤਿਆਰ ਹਨ। ਮੋਦੀ ਸਰਕਾਰ ਦੀ ਟੈਨਸ਼ਨ ਵੱਧ ਗਈ ਹੈ ਤੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਭਰਪੂਰ ਤਿਆਰੀਆਂ...
ਬਾਰਡਰ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਭੂਰਾ ਨੂੰ ਸਾਥੀਆਂ ਸਮੇਤ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
. . .  37 minutes ago
ਖੇਮਕਰਨ, 27 ਨਵੰਬਰ (ਰਾਕੇਸ਼ ਬਿੱਲਾ) - ਕੇਂਦਰ ਸਰਕਾਰ ਵਿਰੁੱਧ ਖੇਤੀਬਾੜੀ ਕਨੂੰਨਾਂ ਦਾ ਵਿਰੋਧ ਕਰਨ ਵਾਸਤੇ ਕਿਸੇ ਨਾ ਕਿਸੇ ਤਰੀਕੇ ਦਿੱਲੀ ਪੁੱਜੇ ਬਾਰਡਰ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਭੂਰਾ ਨੂੰ 13 ਕਿਸਾਨ ਸਾਥੀਆਂ ਸਮੇਤ ਅੱਜ ਤੜਕੇ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਤੇ ਹਰੀਪੁਰ...
ਅੱਜ ਦਾ ਵਿਚਾਰ
. . .  46 minutes ago
ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਪੋਸਟਾਂ ਰੈਗੂਲਰ ਤੌਰ ‘ਤੇ ਭਰਨ ਦਾ ਫੈਸਲਾ : ਮਾਨਸ਼ਾਹੀਆ
. . .  1 day ago
ਬੁਢਲਾਡਾ ,26 ਨਵੰਬਰ ( ਸਵਰਨ ਸਿੰਘ ਰਾਹੀ ) - ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ਸਰਕਾਰ ਵੱਲੋਂ 8393 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ...
ਦਿੱਲੀ ਪੁਲਿਸ ਨੇ ਰਿਹਾਅ ਕੀਤੇ ਕਿਸਾਨ ਆਗੂ
. . .  1 day ago
ਨਵੀਂ ਦਿੱਲੀ ,26 ਨਵੰਬਰ - ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਹਰਿਆਣਾ ਦੀਆਂ ਹੱਦਾਂ ਪਾਰ ਕਰਕੇ ਦਿੱਲੀ ਪੁੱਜੇ ਕੁਝ ਕਿਸਾਨ ਆਗੂਆਂ ਨੂੰ ...
29 ਬਟਾਲੀਅਨ ਬੀ ਐਸ ਐਫ ਵੱਲੋਂ ਸਰਹੱਦੀ ਖੇਤਰ ‘ਚੋਂ 6 ਪੈਕੇਟ ਹੈਰੋਇਨ ਬਰਾਮਦ
. . .  1 day ago
ਮਮਦੋਟ , 26 ਨਵੰਬਰ (ਸੁਖਦੇਵ ਸਿੰਘ ਸੰਗਮ )-ਸੀਮਾਂ ਸੁਰੱਖਿਆ ਬਲਾਂ ਵੱਲੋਂ ਮਮਦੋਟ ਨੇੜਲੇ ਹਿੰਦ -ਪਾਕਿ ਸਰਹੱਦੀ ਖੇਤਰ ਵਿਚੋਂ 6 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ...
ਟੀਸੀਐਸ ਦੇ ਸੰਸਥਾਪਕ ਐਫਸੀ ਕੋਹਲੀ ਦਾ 96 ਸਾਲ ਦੀ ਉਮਰ ‘ਚ ਦੇਹਾਂਤ
. . .  1 day ago
ਨਵੀਂ ਦਿੱਲੀ, 26 ਨਵੰਬਰ - ਦੇਸ਼ ਦੀ ਸਭ ਤੋਂ ਵੱਡੀ ਆਈਟੀ ਸੇਵਾਵਾਂ ਵਾਲੀ ਕੰਪਨੀ ਟਾਟਾ ਕੰਸਲਟੈਂਸੀ ਸੇਵਾਵਾਂ ਦੇ ਸੰਸਥਾਪਕ ਅਤੇ ਪਹਿਲੇ ਸੀਈਓ ਐਫਸੀ ਕੋਹਲੀ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।ਉਨ੍ਹਾਂ ਨੂੰ ਭਾਰਤੀ ਆਈ ਟੀ ...
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ' ਤੇ ਜੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ
. . .  1 day ago
ਐੱਸ ਜੀ ਪੀ ਸੀ ਨੇ ਵੀ ਕਿਸਾਨਾਂ ਲਈ ਲਾਇਆ ਲੰਗਰ 
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਰੋਕਣਾ ਮੰਦਭਾਗਾ ਹੈ
. . .  1 day ago
ਚੰਡੀਗੜ੍ਹ , 26 ਨਵੰਬਰ- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਰੋਕਣਾ ਇਸ ਦੇਸ਼ ਦੀ ਸੰਵਿਧਾਨਕ ਭਾਵਨਾ ਅਤੇ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹੈ। ਮੈਨੂੰ ਲਗਦਾ ਹੈ ਕਿ ਹਰਿਆਣਾ ਸਰਕਾਰ ਨੂੰ ਉਨ੍ਹਾਂ ਨੂੰ ਜਾਣ ਦੀ ਆਗਿਆ ...
ਸ਼੍ਰੋਮਣੀ ਕਮੇਟੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਸਨਮਾਨਿਤ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦੇ ਮੈਂਬਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ...
ਭੜਕੇ ਨੌਜਵਾਨਾਂ ਨੇ ਹਰਿਆਣਾ ਪੁਲਿਸ ਦਾ ਨਾਕਾ ਤੋੜਨ ਦੀ ਜ਼ਿੱਦ ਤਹਿਤ ਖਰਾਬ ਕੀਤਾ ਕਿਸਾਨ ਮੋਰਚੇ ਦਾ ਮਾਹੌਲ
. . .  1 day ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਬਠਿੰਡਾ ਰੋਡ ਪੰਜਾਬ-ਹਰਿਆਣਾ ਹੱਦ 'ਤੇ ਭਾਕਿਯੂ ਏਕਤਾ ਉਗਰਾਹਾਂ ਦੇ ਪੱਕੇ ਵਿਸ਼ਾਲ ਮੋਰਚੇ-ਕਮ-ਧਰਨੇ ਮੌਕੇ ਪੰਜਾਹ ਕੁ ਨੌਜਵਾਨਾਂ ਹਰਿਆਣਾ ਪੁਲਿਸ ਦਾ ...
ਪੰਜਾਬ ਸਰਕਾਰ ਵਲੋਂ 5 ਲੱਖ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਕਰਨ ਦਾ ਭਰੋਸਾ-ਆਗੂ
. . .  1 day ago
ਮਹਿਲ ਕਲਾਂ, 26 ਨਵੰਬਰ (ਅਵਤਾਰ ਸਿੰਘ ਅਣਖੀ)-ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਲੱਗੇ ਕਿਸਾਨ ਮੋਰਚੇ ਦੌਰਾਨ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਬਜ਼ੁਰਗ ਕਿਸਾਨ ਆਗੂ ਕਾਹਨ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਧਨੇਰ ਵਿਖੇ ...
ਵੱਖ ਵੱਖ ਵਰਗਾਂ ਵੱਲੋ ਹਰਿਆਣਾ ਬਾਰਡਰ 'ਤੇ ਕਿਸਾਨਾਂ ਨਾਲ ਧੱਕੇਸ਼ਾਹੀ ਦਾ ਵਿਰੋਧ
. . .  1 day ago
ਨਾਭਾ, 26 ਨਵੰਬਰ (ਕਰਮਜੀਤ ਸਿੰਘ) - ਇੱਥੋਂ ਦੇ ਲੇਬਰ ਚੌਕ ਵਿਚ ਅੱਜ ਮਜ਼ਦੂਰਾਂ ਵੱਲੋ ਹਰਿਆਣਾ ਰਾਹੀਂ ਦਿੱਲੀ ਜਾ ਰਹੇ ਪੰਜਾਬੀਆਂ ਉੱਪਰ ਹਰਿਆਣਾ ਪੁਲੀਸ ਵੱਲੋ ਧੱਕੇਸ਼ਾਹੀ ਖਿਲਾਫ ਰੋਸ਼ ਮੁਜਾਹਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ...
ਈ. ਟੀ. ਟੀ. ਭਰਤੀ ਪ੍ਰੀਖਿਆ 29 ਨਵੰਬਰ ਨੂੰ ਹੀ ਹੋਵੇਗੀ- ਕਾਲੇਕੇ
. . .  1 day ago
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਬੋਰਡ ਡਾਇਰੈਕਟੋਰੇਟ ਵਲੋਂ ਲਈ ਜਾਣ ਵਾਲੀ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ, ਜੋ ਕਿ 29 ਨਵੰਬਰ ਨੂੰ ਹੋਣੀ ਹੈ...
ਵਕੀਲ ਭਾਈਚਾਰੇ ਨੇ ਵੀ ਕਿਸਾਨ ਸੰਘਰਸ਼ ਦੀ ਕੀਤੀ ਹਮਾਇਤ
. . .  1 day ago
ਨਾਭਾ, 26 ਨਵੰਬਰ (ਕਰਮਜੀਤ ਸਿੰਘ)- ਬਾਰ ਐਸੋਸੀਏਸ਼ਨ ਨਾਭਾ ਦੀ ਇਕ ਵਿਸ਼ੇਸ਼ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਐਡ. ਗਿਆਨ ਸਿੰਘ ਮੂੰਗੋ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ 'ਚ ਕੇਂਦਰ ਦੀ ਐਨ. ਡੀ. ਏ...
ਸੰਵਿਧਾਨ ਦਿਵਸ ਮੌਕੇ ਸਿਆਚਿਨ ਅਤੇ ਕਾਰਗਿਲ 'ਚ ਭਾਰਤੀ ਫ਼ੌਜ ਨੇ ਦੁਹਰਾਏ ਸੰਵਿਧਾਨ ਦੇ ਮੁੱਲ
. . .  1 day ago
ਲੇਹ, 26 ਨਵੰਬਰ- ਸੰਵਿਧਾਨ ਦਿਵਸ ਮੌਕੇ ਭਾਰਤੀ ਫ਼ੌਜ ਨੇ ਇਕ ਵਾਰ ਫਿਰ ਦੇਸ਼ ਦੀ ਮਿੱਟੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਹਜ਼ਾਰਾਂ ਫੁੱਟ ਦੀ ਉੱਚਾਈ 'ਤੇ ਸਿਆਚਿਨ ਅਤੇ ਕਾਰਗਿਲ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 7 ਮਰੀਜ਼ਾਂ ਨੇ ਤੋੜਿਆ ਦਮ ਅਤੇ 122 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 26 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ, 12 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 80 ਸਾਲਾਂ ਇਹ ਮਰੀਜ਼ ਗਿੱਦੜਬਾਹਾ...
ਕੈਪਟਨ ਦਾ ਖੱਟਰ ਨੂੰ ਸਵਾਲ- ਜੇ ਮੈਂ ਕਿਸਾਨਾਂ ਨੂੰ ਭੜਕਾਅ ਰਿਹਾ ਹਾਂ ਹਰਿਆਣਾ ਦੇ ਕਿਸਾਨ ਦਿੱਲੀ ਲਈ ਕਿਉਂ ਮਾਰਚ ਕਰ ਰਹੇ ਹਨ?
. . .  1 day ago
ਚੰਡੀਗੜ੍ਹ, 26 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਿਸਾਨਾਂ ਨੂੰ ਉਕਸਾਉਣ ਵਾਲੇ ਬਿਆਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਲਟਵਾਰ ਕੀਤਾ ਹੈ। ਖੱਟਰ 'ਤੇ...
ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਮੌਤ
. . .  1 day ago
ਮੋਗਾ, 26 ਨਵੰਬਰ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਜ਼ਿਲ੍ਹੇ 'ਚ ਇਕ 44 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ...
ਦਰਦਨਾਕ ਸੜਕ ਹਾਦਸੇ 'ਚ ਭੈਣ-ਭਰਾ ਦੀ ਮੌਤ
. . .  1 day ago
ਜ਼ੀਰਾ, 26 ਨਵੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਚੂਚਕਵਿੰਡ ਦੇ ਕੋਲ ਇਕ ਤੇਜ਼ ਰਫ਼ਤਾਰ ਟਰਾਲੇ ਹੇਠਾਂ ਆ ਕੇ ਇਕ ਭੈਣ-ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ...
ਹਰਿਆਣਾ ਸਰਕਾਰ ਨੇ ਭਾਰਤੀ ਸੰਵਿਧਾਨ ਦੀਆਂ ਉਡਾਈਆਂ ਧੱਜੀਆਂ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਮੰਗਾਂ ਲਈ ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ 'ਤੇ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਲਾਠੀਚਾਰਜ ਕਰਨ ਅੱਥਰੂ ਗੈਸ ਛੱਡਣ ਅਤੇ ਪਾਣੀ ਦੀਆਂ ਬੁਛਾਰਾਂ ਮਾਰਨ ਦੀ ਸਖ਼ਤ ਨਿੰਦਾ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਸੰਪਾਦਕੀ

ਸੰਸਦ ਵਿਚ ਹੰਗਾਮੇ

ਮਹਾਂਮਾਰੀ ਦੌਰਾਨ ਸੰਸਦ ਦਾ ਮੌਨਸੂਨ ਇਜਲਾਸ ਦਾ ਸਮਾਂ ਬੇਹੱਦ ਛੋਟਾ ਰੱਖਿਆ ਗਿਆ ਸੀ। ਇਹ ਸਮਾਂ 14 ਸਤੰਬਰ ਤੋਂ 1 ਅਕਤੂਬਰ ਤੱਕ ਮਿੱਥਿਆ ਗਿਆ ਸੀ। ਭਾਵ ਬਗੈਰ ਕਿਸੇ ਛੁੱਟੀ ਦੇ ਇਹ ਮਹਿਜ਼ 18 ਦਿਨਾਂ ਲਈ ਸੰਸਦ ਦਾ ਇਜਲਾਸ ਸੱਦਿਆ ਗਿਆ ਸੀ। ਇਸ ਦੌਰਾਨ 11 ਆਰਡੀਨੈਂਸਾਂ ਸਮੇਤ 23 ਬਿੱਲ ਪੇਸ਼ ਕੀਤੇ ਜਾਣੇ ਤੈਅ ਕੀਤੇ ਗਏ ਸਨ। ਪ੍ਰਵਾਨ ਹੋਣ ਤੋਂ ਬਾਅਦ 11 ਬਿੱਲਾਂ ਨੇ ਆਰਡੀਨੈਂਸਾਂ ਦੀ ਥਾਂ ਲੈਣੀ ਹੈ।
ਸਦਨ ਵਿਚ ਤਿੰਨ ਖੇਤੀ ਨਾਲ ਸਬੰਧਿਤ ਆਰਡੀਨੈਂਸ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਸਿਹਤ ਕਰਮੀਆਂ ਨੂੰ ਹਿੰਸਾ ਤੋਂ ਬਚਾਉਣ ਦਾ ਬਿੱਲ ਵੀ ਪੇਸ਼ ਕੀਤਾ ਗਿਆ ਅਤੇ ਇਕ ਸਾਲ ਲਈ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ਵਿਚ 30 ਫ਼ੀਸਦੀ ਦੀ ਕਟੌਤੀ ਵੀ ਇਨ੍ਹਾਂ ਵਿਚ ਸ਼ਾਮਿਲ ਹੈ। ਪਰ ਜੋ ਹਾਲਾਤ ਬਣ ਰਹੇ ਹਨ, ਉਨ੍ਹਾਂ ਕਰਕੇ ਸੰਸਦੀ ਇਜਲਾਸ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋਣ ਦੀ ਸੰਭਾਵਨਾ ਹੈ। ਇਕ ਪਾਸੇ ਕੋਰੋਨਾ ਦਾ ਕਹਿਰ ਦੂਸਰੇ ਪਾਸੇ ਚੀਨ ਨਾਲ ਤਣਾਅ ਅਤੇ ਤੀਸਰੇ ਪਾਸੇ ਡੋਲੀ ਹੋਈ ਆਰਥਿਕਤਾ ਆਦਿ ਦੇਸ਼ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਚਾਹੇ ਸੰਸਦ ਦੀ ਪੂਰੀ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ। ਮੈਂਬਰਾਂ ਅਤੇ ਸਬੰਧਿਤ ਕਰਮੀਆਂ ਦੇ ਟੈਸਟ ਵੀ ਲਏ ਜਾ ਚੁੱਕੇ ਹਨ। ਇਸ ਆਧਾਰ 'ਤੇ ਕੁਝ ਸੰਸਦ ਮੈਂਬਰਾਂ ਨੂੰ ਇਜਲਾਸ ਵਿਚ ਨਾ ਆਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪਿਛਲੇ ਦਿਨਾਂ ਵਿਚ ਪੰਜਾਬੀ ਬੋਲੀ ਸਬੰਧੀ ਵੀ ਵਿਚਾਰ-ਚਰਚਾ ਚੱਲੀ ਹੈ। ਫ਼ਿਲਮ ਜਗਤ ਵਿਚ ਨਸ਼ਿਆਂ ਦੇ ਮੁੱਦੇ ਬਾਰੇ ਵੀ ਬਹਿਸ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਇਕ-ਦੂਜੇ ਦੀ ਆਲੋਚਨਾ ਕਰਨ ਤੋਂ ਇਲਾਵਾ ਹੰਗਾਮੇ ਵੀ ਹੋਏ ਹਨ। ਟੈਕਸ ਬਿੱਲ ਵਿਚ ਰਿਟਰਨ ਦਾਖ਼ਲ ਕਰਨ ਅਤੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਜੋੜਨ ਦੀ ਵਿਵਸਥਾ ਬਾਰੇ ਵੀ ਗੱਲ ਹੋਈ ਹੈ। ਚੀਨ ਨਾਲ ਸਰਹੱਦ 'ਤੇ ਵਿਵਾਦ ਤੇ ਤਣਾਅ ਬਾਰੇ ਵੀ ਬਹਿਸ ਹੋਈ ਹੈ। ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਚਾਹੇ ਜੀ.ਐਸ.ਟੀ. ਟੈਕਸ ਵਸੂਲੀ ਵਿਚ 29.1 ਫ਼ੀਸਦੀ ਕਮੀ ਆਈ ਹੈ ਪਰ ਇਸ ਦੇ ਬਾਵਜੂਦ ਰਾਜ ਸਰਕਾਰਾਂ ਨੂੰ ਬਣਦੀ ਅਦਾਇਗੀ ਕੀਤੀ ਜਾਏਗੀ। ਪਰ ਸੰਸਦ ਵਿਚ ਇਨ੍ਹਾਂ ਸਭ ਮਾਮਲਿਆਂ ਤੋਂ ਵਧੇਰੇ ਖੇਤੀਬਾੜੀ ਨਾਲ ਸਬੰਧਿਤ ਪੇਸ਼ ਕੀਤੇ ਗਏ ਬਿੱਲ ਚਰਚਾ ਦਾ ਵਿਸ਼ਾ ਰਹੇ ਹਨ, ਜਿਨ੍ਹਾਂ ਦੇ ਦੋਵਾਂ ਸਦਨਾਂ ਵਿਚ ਪਾਸ ਹੋਣ 'ਤੇ ਵੱਡੇ ਹੰਗਾਮੇ ਹੋਏ ਹਨ। ਇਨ੍ਹਾਂ ਦਾ ਸਬੰਧ ਖੇਤੀ ਅਤੇ ਕਿਸਾਨਾਂ ਨਾਲ ਹੈ, ਜੋ ਅੱਜ ਵੀ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਬਿੱਲਾਂ ਵਿਰੁੱਧ ਸੰਸਦ ਦੇ ਨਾਲ-ਨਾਲ ਸੜਕਾਂ 'ਤੇ ਵੱਡੇ ਮੁਜ਼ਾਹਰੇ ਹੋ ਰਹੇ ਹਨ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਵੀ ਇਸੇ ਘਟਨਾਕ੍ਰਮ ਦੀ ਕੜੀ ਹੈ। ਚਾਹੇ ਸੰਸਦ ਵਿਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਨੇ ਇਨ੍ਹਾਂ ਸਬੰਧੀ ਵਿਸਥਾਰਤ ਸਪੱਸ਼ਟੀਕਰਨ ਵੀ ਦਿੱਤੇ ਹਨ ਅਤੇ ਇਨ੍ਹਾਂ ਬਾਰੇ ਕਿਸਾਨ ਵਰਗ ਨੂੰ ਵਿਸ਼ਵਾਸ ਵੀ ਦੁਆਇਆ ਹੈ ਪਰ ਕਿਸਾਨ ਵਰਗ ਹਾਲੇ ਤੱਕ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਏ। ਇਨ੍ਹਾਂ ਬਿੱਲਾਂ ਨੂੰ ਲੈ ਕੇ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਵੀ ਹੰਗਾਮੇ ਹੋਏ ਹਨ। ਸਦਨ ਇਨ੍ਹਾਂ ਬਿੱਲਾਂ ਨੂੰ ਲੈ ਕੇ ਜੰਗ ਦਾ ਮੈਦਾਨ ਬਣਿਆ ਨਜ਼ਰ ਆਇਆ ਸੀ।
ਇਨ੍ਹਾਂ ਹੰਗਾਮਿਆਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਨਾਲ ਤਲਖ਼ੀ ਹੋਰ ਵੀ ਬਣੀ ਨਜ਼ਰ ਆਉਂਦੀ ਹੈ। ਇਸ ਕਾਰਵਾਈ ਦੇ ਹੱਕ ਵਿਚ ਅਤੇ ਵਿਰੋਧ ਵਿਚ ਲਗਾਤਾਰ ਬਿਆਨ ਵੀ ਦਿੱਤੇ ਜਾ ਰਹੇ ਹਨ। ਇਹ ਮੈਂਬਰ ਖੇਤੀ ਸਬੰਧੀ ਬਿੱਲਾਂ 'ਤੇ ਜ਼ਬਾਨੀ ਵੋਟਾਂ ਦੀ ਜਗ੍ਹਾ ਸਦਨ ਵਿਚ ਵੋਟਾਂ ਪਵਾਉਣ ਲਈ ਬਜ਼ਿਦ ਸਨ, ਜਿਸ ਕਾਰਨ ਟਕਰਾਅ ਵਾਲਾ ਵੱਡਾ ਘਟਨਾਕ੍ਰਮ ਵਾਪਰਿਆ। ਇਸ ਨਾਲ ਸਦਨ ਦੀ ਮਰਿਆਦਾ ਭੰਗ ਹੋਈ ਹੈ। ਚਾਹੇ ਸਦਨ ਦੀ ਕਾਰਵਾਈ ਹੋਰ ਵੀ ਸੀਮਤ ਕਰ ਦਿੱਤੀ ਗਈ ਹੈ ਪਰ ਸੰਸਦ ਵਿਚ ਉੱਠਿਆ ਇਹ ਵਿਵਾਦ ਛੇਤੀ ਕੀਤਿਆਂ ਹੱਲ ਹੋਣ ਵਾਲਾ ਨਹੀਂ ਹੈ। ਆਉਂਦੇ ਸਮੇਂ ਵਿਚ ਇਸ ਦੇ ਹੋਰ ਵੀ ਮਘਣ ਦੇ ਆਸਾਰ ਦਿਖਾਈ ਦੇ ਰਹੇ ਹਨ।

-ਬਰਜਿੰਦਰ ਸਿੰਘ ਹਮਦਰਦ

ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਖੇਤੀ ਸਬੰਧੀ ਬਿੱਲ

ਪਿਛਲੇ ਕੁਝ ਹਫ਼ਤਿਆਂ ਤੋਂ ਵੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੇ ਖੇਤੀ ਦੇ ਕੰਮ ਧੰਦਿਆਂ ਨੂੰ ਹਾਲ ਦੀ ਘੜੀ ਛੱਡ ਦਿੱਤਾ ਹੈ ਅਤੇ ਸੰਸਦ ਵਲੋਂ ਮਨਜ਼ੂਰ ਕੀਤੇ ਤਿੰਨ ਖੇਤੀ ਬਿੱਲਾਂ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਲਈ ਸਭ ਤੋਂ ਵੱਡੀ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਲੋਕਾਂ ਦੇ ਭੁਲੇਖੇ ਦੂਰ ਕੀਤੇ ਜਾਣ

ਪਿਛਲੇ ਕੁਝ ਦਿਨਾਂ ਤੋਂ ਕਈ ਪਿੰਡਾਂ ਵਿਚ ਕੋਰੋਨਾ ਦੇ ਟੈਸਟ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਥਾਵਾਂ 'ਤੇ ਲੋਕਾਂ ਨੇ ਪਿੰਡਾਂ ਦੇ ਬਾਹਰ ਪ੍ਰਮੁੱਖ ਸੜਕਾਂ 'ਤੇ ਬੈਰੀਕੇਡ ਲਾਏ ਹੋਏ ਹਨ ਤੇ ਉਹ ਸਿਹਤ ਕਰਮੀਆਂ ਨੂੰ ਪਿੰਡ ਵਿਚ ਨਹੀਂ ਵੜਨ ਦਿੰਦੇ। ਕਈ ਥਾਵਾਂ 'ਤੇ ...

ਪੂਰੀ ਖ਼ਬਰ »

ਹਰਿਆਣਾ ਵਿਚ ਲਗਾਤਾਰ ਵਧ ਰਿਹਾ ਹੈ ਖੇਤੀਬਾੜੀ ਬਿੱਲਾਂ ਦਾ ਵਿਰੋਧ

ਹਰਿਆਣਾ ਵਿਚ ਭਾਰਤੀ ਕਿਸਾਨ ਯੂਨੀਅਨ ਸਣੇ ਵੱਖ-ਵੱਖ ਕਿਸਾਨ ਸੰਗਠਨਾਂ ਅਤੇ ਆੜ੍ਹਤੀਆਂ ਤੋਂ ਬਾਅਦ ਕਾਂਗਰਸ ਤੇ ਇਨੈਲੋ ਵੀ ਖੁੱਲ੍ਹ ਕੇ ਖੇਤੀਬਾੜੀ ਬਿੱਲਾਂ ਵਿਰੁੱਧ ਸੜਕਾਂ 'ਤੇ ਆ ਗਈਆਂ ਹਨ। ਪੰਜਾਬ ਤੋਂ ਬਾਅਦ ਹਰਿਆਣਾ ਵਿਚ ਇਨ੍ਹਾਂ ਬਿੱਲਾਂ ਦਾ ਸਭ ਤੋਂ ਜ਼ਿਆਦਾ ...

ਪੂਰੀ ਖ਼ਬਰ »

ਚੜ੍ਹਦੇ ਪੰਜਾਬ ਦਾ ਕਿਸਾਨ ਕਿਉਂ ਕਰ ਰਿਹਾ ਆਤਮ-ਹੱਤਿਆ?

ਲਹਿੰਦੇ ਪੰਜਾਬ ਦੀ ਨਿਸਬਤ ਚੜ੍ਹਦੇ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਵਲੋਂ ਸਹੂਲਤਾਂ ਵੱਧ ਹਨ, ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਚੜ੍ਹਦੇ ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਕਿਉਂ ਕਰਦਾ ਹੈ? ਜੋ ਲੋੜਾਂ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੀਆਂ ਹਨ, ਉਹੀ ਲਹਿੰਦੇ ਪੰਜਾਬ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX