ਤਾਜਾ ਖ਼ਬਰਾਂ


ਕੋਰੋਨਾ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਕਪੂਰ ਦਾ ਅਕਾਲ ਚਲਾਣਾ
. . .  30 minutes ago
ਹਰਸ਼ਾ ਛੀਨਾ 12 ਅਪ੍ਰੈਲ (ਕਡ਼ਿਆਲ)- ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਕਪੂਰ ਦੇ ਅੱਜ ਕੋਰੋਨਾ ਕਾਰਨ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਪੰਥ ਇੱਕ ਮਹਾਨ ...
ਅਕਾਲੀ ਦਲ ਨੂੰ ਵੱਡਾ ਝਟਕਾ - ਅਕਾਲੀ ਦਲ ਦੇ ਸਰਕਲ ਪ੍ਰਧਾਨ ਨਵਦੀਪ ਸਿੰਘ ਪੰਨੂੰ ਕਾਂਗਰਸ 'ਚ ਸ਼ਾਮਲ
. . .  35 minutes ago
ਬਟਾਲਾ, 12 ਅਪ੍ਰੈਲ (ਕਾਹਲੋਂ)-ਅਕਾਲੀ ਟਕਸਾਲੀ ਪਰਿਵਾਰ ਨਾਲ ਜੁੜੇ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਰਕਲ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ...
ਟਰਾਲੀ ਦੀ ਲਪੇਟ 'ਚ ਆਉਣ ਨਾਲ ਮਾਂ-ਪੁੱਤਰ ਦੀ ਮੌਤ, ਪਿਉ-ਪੁੱਤਰ ਜ਼ਖ਼ਮੀ
. . .  43 minutes ago
ਗੜ੍ਹਸ਼ੰਕਰ, 12 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਬੰਗਾ ਚੌਂਕ ਨੇੜੇ ਰੇਲਵੇ ਫਾਟਕ 'ਤੇ ਸ਼ਾਮ ਸਮੇਂ ਸ੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾ ਰਹੀ ਇਕ ਟਰਾਲੀ ਦੀ ਫੇਟ ਵੱਜਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਮੋਟਰਸਾਈਕਲ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਈ. ਏ. ਐੱਸ .ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  48 minutes ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ
. . .  about 1 hour ago
ਅੰਮ੍ਰਿਤਸਰ ,12 ਅਪ੍ਰੈਲ ( ਹਰਿਮੰਦਰ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਕਾਰਨ 7 ਮੌਤਾਂ ਹੋਈਆਂ ...
 
ਕੋਸਟਾਰੀਕਾ ਤੇ ਪੈਰਾਗੁਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 12 ਅਪ੍ਰੈਲ (ਜਸਵੰਤ ਸਿੰਘ ਜੱਸ) - ਕੋਸਟਾਰੀਕਾ ਅਤੇ ਪੈਰਾਗੁਆ ਮੁਲਕਾਂ ਦੇ ਭਾਰਤ ਵਿਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਮਰੀਜ਼...
ਪਾਵਰ ਪਲਾਂਟ 'ਚ ਪਰਾਲੀ ਦੇ ਢੇਰਾਂ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਤਲਵੰਡੀ ਭਾਈ, 12 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਫ਼ਿਰੋਜ਼ਪੁਰ ਮੋਗਾ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਐਨਰਜੀ ਦੇ ਕੈਂਪਸ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ਵਾਪਸੀ
. . .  about 1 hour ago
ਨਵੀਂ ਦਿੱਲੀ ,12 ਅਪ੍ਰੈਲ - ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੁਣ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ - ਮੈਂ ਆਪਣੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ...
ਭਾਰਤ ਨੂੰ ਹੁਣ ਮਿਲੇਗੀ ਕੋਰੋਨਾ ਦੀ ਤੀਜੀ ਵੈਕਸੀਨ
. . .  about 1 hour ago
ਨਵੀਂ ਦਿੱਲੀ , 12 ਅਪ੍ਰੈਲ - ਭਾਰਤ ਨੂੰ ਹੁਣ ਕੋਰੋਨਾ ਦੀ ਤੀਜੀ ਵੈਕਸੀਨ ਸਪੂਤਨਿਕ - V ਮਿਲੇਗੀ...
ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਨਹੀਂ ਮਿਲੇਗਾ ਹੁਣ ਭੋਜਨ
. . .  about 1 hour ago
ਨਵੀਂ ਦਿੱਲੀ, 12 ਅਪ੍ਰੈਲ - ਦੋ ਘੰਟੇ ਤੋਂ ਘੱਟ ਦੂਰੀ ਵਾਲੀ ਘਰੇਲੂ ਉਡਾਣ ਵਿਚ ਹੁਣ ਭੋਜਨ...
ਮਲੌਦ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਦਾ ਉਦਘਾਟਨ
. . .  about 2 hours ago
ਮਲੌਦ, 12 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਦਾਣਾ ਮੰਡੀ ਮਲੌਦ ਵਿਖੇ ਕਣਕ ਦੀ ਫ਼ਸਲ ਦਾ ਖ਼ਰੀਦ ਉਦਘਾਟਨ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ...
ਇਟਲੀ ਵਿਚ ਠੰਡ ਨੇ ਫਿਰ ਫੜਿਆ ਜ਼ੋਰ
. . .  about 2 hours ago
ਵੈਨਿਸ (ਇਟਲੀ), 12 ਅਪ੍ਰੈਲ (ਹਰਦੀਪ ਸਿੰਘ ਕੰਗ ) -ਯੂਰਪੀਅਨ ਮੁਲਕ ਇਟਲੀ ਵਿਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ ...
ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਨ 'ਤੇ ਤਪਾ ਨਿਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਤਪਾ ਮੰਡੀ,12 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਇਲਾਕੇ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ , ਜਦੋਂ ਤਪਾ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ...
ਮੋਗਾ ਵਿਚ ਆਏ 37 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 2 hours ago
ਮੋਗਾ, 12 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ 37 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4038 ਹੋਣ ਦੇ ਨਾਲ
ਵਿਕਾਸ ਟੰਡਨ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਚੁਣੇ ਗਏ
. . .  about 3 hours ago
ਅਹਿਮਦਗੜ੍ਹ 12, ਅਪ੍ਰੈਲ (ਸੋਢੀ) - ਨਗਰ ਕੌਂਸਲ ਅਹਿਮਦਗੜ੍ਹ ਦੀ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਟੰਡਨ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ...
ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਤਿਆਰੀਆਂ ਜ਼ੋਰਾਂ 'ਤੇ
. . .  about 3 hours ago
ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ...
ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 'ਬਰਗਾੜੀ ਬਿਹਬਲ ਕਾਂਡ' ਸਬੰਧੀ ਮਿਲਣ ਲਈ ਸਮਾਂ ਮੰਗਿਆ
. . .  about 3 hours ago
ਚੰਡੀਗੜ੍ਹ,12 ਅਪ੍ਰੈਲ ( ਸੁਰਿੰਦਰਪਾਲ ) - ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ...
ਫਗਵਾੜਾ ਵਿਚ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ
. . .  about 3 hours ago
ਫਗਵਾੜਾ,12 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਚ ਨਗਰ ਨਿਗਮ ਦੀਆਂ ਚੋਣਾਂ ...
ਤੀਜੇ ਦਿਨ ਵੀ ਨਹੀਂ ਹੋਈ ਮਮਦੋਟ ਮੰਡੀਆਂ ਵਿਚ ਕਣਕ ਦੀ ਖ਼ਰੀਦ
. . .  about 4 hours ago
ਮਮਦੋਟ,12 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਅੱਜ ਤੀਜੇ ਦਿਨ ਵੀ ਕਣਕ ਦੀ ਸਰਕਾਰੀ ...
ਬਲਾਚੌਰ ਅਨਾਜ ਮੰਡੀ ਵਿਖੇ ਕਣਕ ਖ਼ਰੀਦ ਦਾ ਕੰਮ ਅਰੰਭ
. . .  about 4 hours ago
ਬਲਾਚੌਰ,12 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਕਣਕ ਦਾ ਇਕ ਇਕ ਦਾਣਾ ਖ਼ਰੀਦਣ ਲਈ ਪੂਰੀ ਤਰਾਂ ਵਚਨ ਵਧ ਹੈ,ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ...
ਅਨਾਜ ਮੰਡੀ ਅਮਲੋਹ ਵਿਖੇ ਵਿਧਾਇਕ ਨਾਭਾ ਤੇ ਚੇਅਰਮੈਨ ਰਾਜਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
. . .  about 4 hours ago
ਅਮਲੋਹ, 12 ਅਪ੍ਰੈਲ (ਰਿਸ਼ੂ ਗੋਇਲ) ਹਾੜੀ ਦੇ ਸੀਜ਼ਨ ਦੇ ਚੱਲਦਿਆਂ ਹਲਕਾ ਅਮਲੋਹ ਦੇ ਕਿਸਾਨਾਂ ਵਲੋਂ ਆਪਣੀ ਸੋਨੇ ਰੰਗੀ...
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਹਰਸ਼ਾ ਛੀਨਾ, 12 ਅਪ੍ਰੈਲ (ਕਡਿਿਆਲ) - ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਕਥਾਵਾਚਕ ਗਿਆਨੀ ਵਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ...
ਨਹੀਂ ਹੋ ਸਕਿਆ ਅੱਜ ਨਗਰ ਕੌਂਸਲ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ
. . .  about 4 hours ago
ਮਲੋਟ, 12 ਅਪ੍ਰੈਲ (ਅਜਮੇਰ ਸਿੰਘ ਬਰਾੜ) - ਅੱਜ ਨਗਰ ਪਾਲਿਕਾ ਮਲੋਟ ਦੀ ਪ੍ਰਧਾਨਗੀ ਦਾ ਫ਼ੈਸਲਾ ਹੋਣਾ ਸੀ, ਜਿਸ ਸਬੰਧੀ ਕੈਬਨਿਟ ਮੰਤਰੀ ਸੁਖ ਸਰਕਾਰੀਆ ਮਲੋਟ ਵਿਖੇ ਆਏ ...
ਬੀ.ਐੱਸ.ਐਨ.ਐਲ. ਟਾਵਰ 'ਤੇ ਚੜ੍ਹੇ ਬੇਰੁਜ਼ਗਾਰਾਂ ਦੀ ਹਮਾਇਤ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ
. . .  about 5 hours ago
ਪਟਿਆਲਾ , 12 ਅਪ੍ਰੈਲ - (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਦੇ ਬੀ.ਐੱਸ.ਐਨ.ਐਲ.ਦਫ਼ਤਰ ਵਿਚ ਲੱਗੇ ਟਾਵਰ ਦੇ ਉੱਪਰ ਚੜ੍ਹੇ ਬੇਰੁਜ਼ਗਾਰ ਅਧਿਕਾਂ ਦੀ ਹਮਾਇਤ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਜਲੰਧਰ

5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਸੜਕਾਂ 'ਤੇ ਉਤਰੇ ਕੋਰੋਨਾ ਯੋਧੇ

ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ) - ਪਹਿਲਾਂ ਤੋਂ ਹੀ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੇ ਸੂਬੇ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀ ਮਰੀਜ਼ਾਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਆਰਜ਼ੀ ਤੌਰ 'ਤੇ ਡਾਕਟਰ, ਨਰਸਾਂ, ਫਾਰਮਾਸਿਸਟ ਤੇ ਹੋਰ ਸਹਾਇਕ ਸਟਾਫ਼ ਰੱਖ ਲਿਆ ਹੈ | ਰੱਖੇ ਗਏ ਇਨ੍ਹਾਂ ਮੁਲਾਜ਼ਮਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਹਰ ਇਕ ਐਮ.ਬੀ.ਬੀ.ਐਸ. ਡਾਕਟਰ ਨੂੰ ਰੋਜ਼ਾਨਾ 3500 ਰੁਪਏ, ਬੀ.ਡੀ.ਐਸ. ਨੂੰ 2800 ਰੁਪਏ, ਬੀ.ਏ.ਐਮ.ਐਸ. ਨੂੰ 2000 ਰੁਪਏ, ਲੈਬ ਟੈਕਨੀਸ਼ੀਅਨ, ਫਾਰਮਾਸਿਸਟ ਅਤੇ ਸਟਾਫ਼ ਨਰਸ ਨੂੰ 1000 ਰੁਪਏ, ਜਦਕਿ ਵਾਰਡਬੁਆਏ ਨੂੰ 750 ਰੁਪਏ ਦਿੱਤੇ ਜਾਣਗੇ | ਪਰ ਰੱਖੇ ਗਏ ਇਨ੍ਹਾਂ ਡਾਕਟਰਾਂ ਤੇ ਹੋਰ ਸਟਾਫ਼ ਨੂੰ ਸੂਬਾ ਸਰਕਾਰ ਨੇ ਮਈ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ | ਪਿਛਲੇ 5 ਮਹਨੇ ਤੋਂ ਤਨਖਾਹਾਂ ਨਾ ਮਿਲਣ ਕਰਕੇ ਡਾਕਟਰਾਂ ਤੇ ਹੋਰ ਸਟਾਫ਼ ਵਲੋਂ ਵਾਰ-ਵਾਰ ਸਰਕਾਰ ਤੱਕ ਆਪਣੀ ਮੰਗ ਪਹੁੰਚਾਈ ਗਈ ਅਤੇ ਦੱਸਿਆ ਗਿਆ ਕਿ ਉਨ੍ਹਾਂ ਨੂੰ ਘਰ ਚਲਾਉਣੇ ਮੁਸ਼ਕਿਲ ਹੋ ਰਹੇ ਹਨ | ਫਿਰ ਵੀ ਸਰਕਾਰ ਨੇ ਇਨ੍ਹਾਂ ਕੋਰੋਨਾ ਯੋਧਿਆਂ ਦੀ ਸਾਰ ਨਹੀਂ ਲਈ, ਜਿਸ ਕਰਕੇ ਅੱਜ ਕੋਵਿਡ ਕੇਅਰ ਸੈਂਟਰ ਵਜੋਂ ਬਣਾਏ ਗਏ ਮੈਰੀਟੋਰੀਅਸ ਸਕੂਲ ਦੇ ਬਾਹਰ ਡਾਕਟਰਾਂ ਤੇ ਹੋਰ ਸਟਾਫ਼ ਨੇ ਮਿਲ ਕੇ ਧਰਨਾ ਲਗਾਇਆ | ਇਸ ਦੌਰਾਨ ਆਵਾਜਾਈ ਠੱਪ ਕੀਤੀ ਗਈ ਤੇ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਲਿਖੇ ਸਲੋਗਨਾਂ ਵਾਲੇ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ | ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰਾਂ ਤੇ ਸਟਾਫ਼ ਨੇ ਕਿਹਾ ਕਿ ਜਦੋਂ ਕੋਈ ਵੀ ਵਿਅਕਤੀ ਕੋਰੋਨਾ ਪ੍ਰਭਾਵਿਤ ਮਰੀਜ਼ ਦੇ ਨੇੜੇ ਨਹੀਂ ਜਾਣਾ ਚਾਹੁੰਦਾ, ਉਸ ਸਮੇਂ 'ਚ ਉਨ੍ਹਾਂ ਵਲੋਂ ਮਰੀਜ਼ਾਂ ਨੂੰ ਇਲਾਜ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਨਾਲ ਜਿੱਥੇ ਉਨ੍ਹਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਦਾ ਖ਼ਤਰਾ ਰਹਿੰਦਾ ਹੈ, ਉੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰੋਨਾ ਪ੍ਰਭਾਵਿਤ ਹੋਣ ਦਾ ਡਰ ਲੱਗਾ ਰਹਿੰਦਾ ਹੈ | ਕੋਰੋਨਾ ਦੇ ਮਰੀਜ਼ਾਂ ਨੂੰ ਸੇਵਾਵਾਂ ਦੇਣ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਉਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਨ | ਇਸ ਸਭ ਦੇ ਬਾਵਜੂਦ ਸਰਕਾਰ ਉਨ੍ਹਾਂ ਦਾ ਕੋਈ ਧਿਆਨ ਨਹੀਂ ਰੱਖ ਰਹੀ, ਜਿਸ ਦਾ ਉਨ੍ਹਾਂ ਦੇ ਦਿਲਾਂ 'ਚ ਭਾਰੀ ਰੋਸ ਹੈ | ਇਸ ਮੌਕੇ ਡਾ. ਦਲਜੀਤ ਸਿੰਘ, ਡਾ. ਸਿਧਾਰਥ, ਡਾ. ਸੌਰਵ ਅਮਰ, ਡਾ. ਸੁਗੰਧਾ, ਡਾ. ਮਿਅੰਕ ਤੋਂ ਇਲਾਵਾ ਸ਼ਿਵਾਨੀ, ਨਵਦੀਰ, ਪਿ੍ਆ ਬੰਗਾ, ਵਿਨੇ ਐਮੈਨੁਅਲ, ਤਜਿੰਦਰ ਕੌਰ, ਵੀਨਾ, ਸੁਖਜਿੰਦਰ, ਸੁਖਦੀਪ ਕੌਰ, ਨੀਲਮ, ਰਾਜਪ੍ਰੀਤ, ਇੰਦੂ, ਜਤਿੰਦਰ, ਭਾਵਨਾ, ਪਰਮਜੀਤ, ਸ਼ਰਨ, ਗਗਨ, ਸ਼ੀਤਲ, ਕੁਲਦੀਪ, ਸੁਖਜੀਤ, ਸੁੱਖਪ੍ਰੀਤ, ਸਾਰਪ੍ਰੀਤ ਅਤੇ ਹੋਰ ਹਾਜ਼ਰ ਸਨ | ਮੌਕੇ 'ਤੇ ਪਹੁੰਚੇ ਏ.ਸੀ.ਪੀ. ਪੱਛਮੀ ਬਰਜਿੰਦਰ ਸਿੰਘ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਖ਼ਤਮ ਕਰਵਾਇਆ |

ਪੀ.ਏ.ਪੀ. ਚੌਕ 'ਚ ਦਿੱਤਾ ਜਾਵੇਗਾ ਧਰਨਾ-ਜਥੇ: ਕਸ਼ਮੀਰ ਸਿੰਘ

ਜਲੰਧਰ, 22 ਸਤੰਬਰ (ਜਸਪਾਲ ਸਿੰਘ)- ਉੱਘੇ ਕਿਸਾਨ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਨੇ ਕਿਹਾ ਹੈ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 25 ਸਤੰਬਰ ਨੂੰ ਸੂਬੇ ਭਰ 'ਚ ਕੀਤੇ ਜਾ ਰਹੇ ਚੱਕਾ ਜਾਮ ਦੇ ਮੱਦੇਨਜ਼ਰ ਜਲੰਧਰ ਛਾਉਣੀ ਹਲਕੇ ਦੇ ਕਿਸਾਨਾਂ ਵਲੋਂ ਪੀ. ਏ. ...

ਪੂਰੀ ਖ਼ਬਰ »

ਪੁੱਤ ਹੀ ਨਿਕਲਿਆ ਕਪੁੱਤ

2 ਲੱਖ ਰੁਪਏ ਮੰਗਣ 'ਤੇ ਕੀਤਾ ਸੀ ਪਿਓ ਦਾ ਕਤਲ

ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ, ਦਲਜੀਤ ਸਚਦੇਵਾ, ਬਾਂਸਲ)- ਮਲਸੀਆਂ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਮਾਲੂਪੁਰ ਵਿਖੇ ਬੀਤੇ ਦਿਨੀ ਹੋਏ ਇਕ ਬਜ਼ੁਰਗ ਕਿਸਾਨ ਦੇ ਕਤਲ ਮਾਮਲੇ ਨੂੰ ਡੀ.ਐੱਸ.ਪੀ. ਵਰਿੰਦਰਪਾਲ ਸਿੰਘ ਸ਼ਾਹਕੋਟ ਦੀ ਅਗਵਾਈ ਤੇ ਐੱਸ.ਐੱਚ.ਓ. ਸ਼ਾਹਕੋਟ ...

ਪੂਰੀ ਖ਼ਬਰ »

ਰੇਤ ਮਹਿੰਗਾ ਹੋਣ 'ਤੇ ਨਿਗਮ ਠੇਕੇਦਾਰਾਂ 'ਤੇ ਪੈਣ ਲੱਗਾ ਭਾਰ

ਜਲੰਧਰ, 22 ਸਤੰਬਰ (ਸ਼ਿਵ)- ਵਿਧਾਨ ਸਭਾ ਚੋਣਾਂ ਦੇ ਡੇਢ ਸਾਲ ਤੋਂ ਘੱਟ ਸਮਾਂ ਰਹਿਣ 'ਤੇ ਜਿੱਥੇ ਸ਼ਹਿਰ ਵਿਚ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਆਉਣੀ ਚਾਹੀਦੀ ਹੈ ਪਰ ਕੁਝ ਦਿਨਾਂ ਤੋਂ ਰੇਤ ਦੀਆਂ ਕੀਮਤਾਂ ਵਧਣ ਨਾਲ ਠੇਕੇਦਾਰਾਂ 'ਤੇ ਇਸ ਦਾ ਵਾਧੂ ਭਾਰ ਪੈਣਾ ਸ਼ੁਰੂ ਹੋ ਗਿਆ ...

ਪੂਰੀ ਖ਼ਬਰ »

ਸਮਾਂ ਰਹਿੰਦੇ ਡੁੱਬਣੋਂ ਬਚਾ ਲਿਆ ਬਾਬਾ ਬਾਲਕ ਨਾਥ ਨਗਰ ਤੇ ਭਗਤ ਸਿੰਘ ਕਾਲੋਨੀ

ਮਕਸੂਦਾਂ, 22 ਸਤੰਬਰ (ਲਖਵਿੰਦਰ ਪਾਠਕ)- ਬੀਤੀ ਰਾਤ ਨਹਿਰ ਦੇ ਨਾਲ ਲਗਦੇ ਬਾਬਾ ਬਾਲਕ ਨਾਥ ਨਗਰ ਤੇ ਭਗਤ ਸਿੰਘ ਕਾਲੋਨੀ ਨੂੰ ਨਹਿਰ ਦੇ ਪਾਣੀ 'ਚ ਡੁੱਬਣ ਤੋਂ ਸਮੇਂ ਰਹਿੰਦੇ ਕੀਤੀ ਗਈ ਕਾਰਵਾਈ ਕਾਰਨ ਬਚਾ ਲਿਆ ਗਿਆ | ਦਰਅਸਲ ਬੀਤੀ ਰਾਤ ਕੌਾਸਲਰ ਵਿੱਕੀ ਕਾਲੀਆ ਦੇ ਦਫ਼ਤਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਸਮੇਤ 1 ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

- ਐਮ.ਐੱਲ.ਏ. ਸਾਹਬ ਸਾਡੀ ਵੀ ਸੁਣੋ ਪੁਕਾਰ -

ਜਲੰਧਰ ਛਾਉਣੀ ਹਲਕੇ ਦੀਆਂ ਟੁੱਟੀਆਂ ਸੜਕਾਂ

ਜਲੰਧਰ, 22 ਸਤੰਬਰ (ਜਸਪਾਲ ਸਿੰਘ)- ਜਲੰਧਰ ਛਾਉਣੀ ਹਲਕੇ ਦੀਆਂ ਸੜਕਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੁੱਟੀਆਂ ਪਈਆਂ ਹਨ, ਜਿਨ੍ਹਾਂ ਦੀ ਮੁਰੰਮਤ ਵੱਲ ਵੀ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ (ਵਰਿਆਣਾ) ਦੀ ਮੈਨੇਜਰ ਦੀ ਵੱਡੀ ਗ਼ਲਤੀ ਕਾਰਨ ਮਿ੍ਤਕ ਦੇ ਵਾਰਸਾਂ ਨੂੰ ਨਾ ਮਿਲ ਸਕਿਆ ਮੁਆਵਜ਼ਾ

ਮੰਡ (ਜਲੰਧਰ), 22 ਸਤੰਬਰ (ਬਲਜੀਤ ਸਿੰਘ ਸੋਹਲ)- ਪੰਜਾਬ ਗ੍ਰਾਮੀਣ ਬੈਂਕ (ਵਰਿਆਣਾ) ਦੀ ਮੈਨੇਜਰ ਦੀ ਵੱਡੀ ਗਲਤੀ ਕਾਰਨ, ਸੜਕ ਦੁਰਘਟਨਾ ਦੌਰਾਨ ਮੌਤ ਹੋ ਜਾਣ ਉਪਰੰਤ ਡੈਬਿਟ ਕਾਰਡ 'ਤੇ ਮਿਲਣ ਵਾਲਾ ਮੁਆਵਜ਼ਾ ਮਿ੍ਤਕ ਦੇ ਵਾਰਸਾਂ ਨੂੰ ਨਾ ਮਿਲ ਸਕਿਆ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸਮੱਸਿਆਵਾਂ ਨਾਲ ਜੂਝ ਰਿਹਾ ਹਾਈਵੇ 'ਤੇ ਵਸਿਆ ਪਿੰਡ ਮੰਡ

ਬਲਜੀਤ ਸਿੰਘ ਸੋਹਲ 94656-33009 ਮੰਡ-ਜਲੰਧਰ ਕਪੂਰਥਲਾ ਹਾਈਵੇ ਕਿਨਾਰੇ ਵਸਿਆ ਪਿੰਡ ਮੰਡ ਜਿਥੋਂ ਦੇ ਵੱਡੀ ਗਿਣਤੀ ਵਸਨੀਕ ਵਿਦੇਸ਼ਾਂ ਵਿਚ ਵਸ ਚੁੱਕੇ ਹਨ, ਮੁਢਲੀਆਂ ਜ਼ਰੂਰਤਾਂ ਨੂੰ ਦਰਸਾਉਂਦਾ ਸਮੱਸਿਆਵਾਂ ਨਾਲ ਜੁਝ ਰਿਹਾ ਹੈ | ਆਸ-ਪਾਸ ਦੇ ਕਈ ਪਿੰਡਾਂ ਦਾ ਕੇਂਦਰ ਹੋਣ ...

ਪੂਰੀ ਖ਼ਬਰ »

ਸੇਵਾ-ਮੁਕਤ ਕੈਪਟਨ ਸਮੇਤ 11 ਹਾਰੇ ਜ਼ਿੰਦਗੀ ਦੀ ਜੰਗ, 68 ਹੋਰ ਆਏ ਪਾਜ਼ੀਟਿਵ

ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਫ਼ੌਜ ਦੇ ਸੇਵਾ ਮੁਕਤ ਕੈਪਟਨ ਸਮਤੇ 11 ਵਿਅਕਤੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ | ਮਿ੍ਤਕਾਂ 'ਚ ਸੇਵਾ ਮੁਕਤ ਕੈਪਟਰ ਜਗਤਾਰ ਸਿੰਘ (66) ਵਾਸੀ ਸੰਸਾਰਪੁਰ, ਜਲੰਧਰ, ਜਸਪ੍ਰੀਤ ਸਿੰਘ (38) ਵਾਸੀ ਕਰਤਾਰਪੁਰ, ਅਤੁੱਲ ...

ਪੂਰੀ ਖ਼ਬਰ »

2012 'ਚ ਕਾਂਗਰਸ ਨੇ ਕੀਤਾ ਸੀ ਖੁੱਲੇ੍ਹ ਬਾਜ਼ਾਰ ਦਾ ਸਮਰਥਨ-ਮਹਿੰਦਰ ਭਗਤ

ਜਲੰਧਰ, 22 ਸਤੰਬਰ (ਸ਼ਿਵ)- ਪੰਜਾਬ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਨੇ ਖੇਤੀ ਬਿੱਲ ਦੇ ਸਮਰਥਨ ਵਿਚ ਕਿਹਾ ਕਿ ਬਿੱਲ ਨਾਲ ਕਿਸਾਨਾਂ ਦੀ ਜ਼ਿੰਦਗੀ ਵਿਚ ਬਦਲਾਅ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਏਗਾ | ਇਸ ਵਿਚ ਕੁਝ ਵੀ ਕਿਸਾਨ ਵਿਰੋਧੀ ਨਹੀਂ ਹੈ | 2012 ਵਿਚ ਕਾਂਗਰਸ ਦੀ ਮੰਗ ...

ਪੂਰੀ ਖ਼ਬਰ »

ਬਿਜਲੀ ਬਿੱਲ ਖ਼ਿਲਾਫ਼ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ

ਜਲੰਧਰ, 22 ਸਤੰਬਰ (ਸ਼ਿਵ)- ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ) ਦੇ ਸੂਬਾ ਪ੍ਰਧਾਨ ਸਾਥੀ ਭਰਪੂਰ ਸਿੰਘ ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਐਲਾਨ ਕੀਤਾ ਕਿ ਅੱਜ ਜਦੋਂ ਸਾਰਾ ਮੁਲਕ ਕੋਵਿਡ-19 ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ | ਕੇਂਦਰ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਨੇ ਦੋ ਅਲਾਟੀਆਂ ਨੂੰ ਹੀ ਵੇਚ ਦਿੱਤਾ ਇਕ ਪਲਾਟ

ਜਲੰਧਰ, 22 ਸਤੰਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਬਾਰੇ ਪਲਾਟਾਂ ਨੂੰ ਅਲਾਟ ਕਰਨ ਦੇ ਮਾਮਲੇ ਵਿਚ ਪਹਿਲਾਂ ਹੀ ਚਰਚਾ ਵਿਚ ਹੈ, ਪਰ ਹੁਣ ਸੂਰੀਆ ਐਨਕਲੇਵ ਐਕਸਟੈਨਸ਼ਨ ਵਿਚ ਇਕ ਪਲਾਟ ਨੂੰ ਦੋ ਅਲਾਟੀਆਂ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ | ਟਰੱਸਟ ਨੇ ਜਿਸ ਮਹਿਲਾ ...

ਪੂਰੀ ਖ਼ਬਰ »

ਡੀ.ਸੀ. ਵਲੋਂ ਅਧਿਕਾਰੀ ਤੇ ਕਰਮਚਾਰੀ ਸ਼ਾਨਦਾਰ ਕੰਮ ਲਈ ਸਨਮਾਨਿਤ

ਜਲੰਧਰ, 22 ਸਤੰਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਵੱਖ-ਵੱਖ ਵਿਭਾਗਾਂ ਦੇ 9 ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਲ ਰਹੀ ਕੋਵਿਡ-19 ਮਹਾਂਮਾਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ¢ ਵਧੀਕ ਡਿਪਟੀ ਕਮਿਸ਼ਨਰ ਜਸਬੀਰ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਸੂਰਜ ਨੂੰ ਸੱਤਵੇਂ ਸਮੈਸਟਰ ਲਈ ਦਿੱਤਾ ਵਜ਼ੀਫ਼ਾ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)- ਵਿਦਿਆਰਥੀ ਸੂਰਜ ਸ਼ੁਕਲਾ ਦੇ ਆਰਥਿਕ ਹਾਲਤਾਂ ਨੂੰ ਦੇਖਦੇ ਹੋਏ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਹਰ ਸਾਲ ਵਜ਼ੀਫ਼ਾ ਪ੍ਰਦਾਨ ਕੀਤਾ ਜਾਂਦਾ ਹੈ, ਇਸ ਸਾਲ ਵੀ ਸੂਰਜ ਦੀ ਪੜ੍ਹਾਈ ਦੇ ਪ੍ਰਤੀ ਲਗਨ ਨੂੰ ਦੇਖਦੇ ਹੋਏ ...

ਪੂਰੀ ਖ਼ਬਰ »

ਕਵਾਟਰਾਂ, ਕਾਲੋਨੀਆਂ ਦੇ ਨਾਜਾਇਜ਼ ਪਾਣੀ, ਸੀਵਰੇਜ ਕੁਨੈਕਸ਼ਨਾਂ ਦੀ ਹੋਵੇਗੀ ਜਾਂਚ

ਜਲੰਧਰ, 22 ਸਤੰਬਰ (ਸ਼ਿਵ)- ਨਿਗਮ ਦੇ ਵਾਟਰ ਸਪਲਾਈ ਐਡਹਾਕ ਕਮੇਟੀ ਨੇ ਸ਼ਹਿਰ ਵਿਚ ਉਨ੍ਹਾਂ ਕਵਾਟਰਾਂ, ਕਾਲੋਨੀਆਂ ਦੇ ਪਾਣੀ ਸੀਵਰੇਜ ਦੇ ਕੁਨੈਕਸ਼ਨਾਂ ਦੀ ਜਾਂਚ ਕਰਵਾਉਣ ਲਈ ਕਿਹਾ ਹੈ ਜਿਨ੍ਹਾਂ ਨੇ ਆਪਣੇ ਕੁਨੈਕਸ਼ਨ ਅੱਜ ਤੱਕ ਰੈਗੂਲਰ ਨਹੀਂ ਕਰਵਾਏ ਹੋਏ ਹਨ | ...

ਪੂਰੀ ਖ਼ਬਰ »

ਖੇਤੀ ਬਿੱਲਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ-ਸੁਸ਼ੀਲ ਸ਼ਰਮਾ

ਜਲੰਧਰ, 22 ਸਤੰਬਰ (ਸ਼ਿਵ)- ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਤੇ ਖੇਤੀਬਾੜੀ ਮੰਤਰਾਲੇ ਵਲੋਂ ਕਿਸਾਨਾਂ ਦੇ ਹਿਤ ਵਿਚ ਪਾਸ ਕੀਤੇ ਗਏ ਕਾਨੂੰਨ, ਕਿਸਾਨਾਂ ਦੇ ਸ਼ਕਤੀਕਰਨ ਤੇ ਉਨ੍ਹਾਂ ਦੀ ਹਾੜੀ ਦੀਆਂ ਫ਼ਸਲਾਂ ਜੌਾ, ਸਰੋਂ੍ਹ, ਚਨੇ, ਕੁਸਮ ...

ਪੂਰੀ ਖ਼ਬਰ »

ਸੁਪਰਵਾਈਜ਼ਰਾਂ, ਸੀਵਰਮੈਨਾਂ ਨੂੰ ਤਰੱਕੀ ਦੇਣ ਦੇ ਮਾਮਲੇ ਵਿਚ ਮੇਅਰ ਹਾਊਸ 'ਚ ਸੱਦੀ ਮੀਟਿੰਗ

ਜਲੰਧਰ. 22 ਸਤੰਬਰ (ਸ਼ਿਵ)- ਨਿਗਮ ਦੇ ਸੁਪਰਵਾਈਜ਼ਰਾਂ, ਸੀਵਰਮੈਨਾਂ, ਡਰਾਈਵਰਾਂ ਨੂੰ ਤਰੱਕੀਆਂ ਨਾ ਮਿਲਣ 'ਤੇ ਪੰਜਾਬ ਮਜ਼ਦੂਰ ਫੈਡਰੇਸ਼ਨ ਸਮੇਤ ਹੋਰ ਯੂਨੀਅਨਾਂ ਆਗੂਆਂ ਦੀ 23 ਸਤੰਬਰ ਨੂੰ ਮੇਅਰ ਹਾਊਸ ਵਿਚ ਸਵੇਰੇ 10 ਵਜੇ ਮੀਟਿੰਗ ਹੋਣ ਜਾ ਰਹੀ ਹੈ, ਜਦਕਿ ਦੂਜੇ ਪਾਸੇ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ, 2 ਜ਼ਿੰਦਾ ਰੌ ਾਦ ਤੇ 6 ਗ੍ਰਾਮ ਹੈਰੋਇਨ ਸਮੇਤ 2 ਗਿ੍ਫ਼ਤਾਰ

ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਇਕ 32 ਬੋਰ ਦੀ ਦੇਸੀ ਪਿਸਤੌਲ, 2 ਜ਼ਿੰਦਾ ਰੌਾਦ ਤੇ 6 ਗ੍ਰਾਮ ਹੈਰੋਇਨ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਰਾਹੁਲ ਕੁਮਾਰ ਉਰਫ਼ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਵਲੋਂ ਦਸਵੀਂ ਤੇ ਬਾਰ੍ਹ੍ਹਵੀਂ ਦੀਆਂ ਕੰਪਾਰਟਮੈਂਟ ਤੇ ਨਤੀਜਾ ਸੁਧਾਰਨ ਲਈ ਪ੍ਰੀਖਿਆਵਾਂ ਸ਼ੁਰੂ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)- ਕੋਵਿਡ-19 ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਦੀਆਂ ਦਸਵੀਂ, ਬਾਰ੍ਹਵੀਂ ਤੇ ਨਤੀਜੇ ਸੁਧਾਰਨ ਲਈ ਪ੍ਰੀਖਿਆਵਾਂ ਦੇਣੀਆਂ ਸਨ, ਉਹ ਵਿਦਿਆਰਥੀ ਡੇਢ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ 'ਚ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਔਰਤ ਨੇ ਕੀਤੀ ਖ਼ੁਦਕੁਸ਼ੀ

ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ) - ਸਥਾਨਕ ਰਸਤਾ ਮੁਹੱਲਾ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਪ੍ਰਵਾਸੀ ਔਰਤ ਨੇ ਅੱਜ ਭੇਦਭਰੀ ਹਾਲਤ 'ਚ ਖੁਦਕੁਸ਼ੀ ਕਰ ਲਈ ਹੈ | ਮਿ੍ਤਕਾ ਦੀ ਪਹਿਚਾਣ ਆਸ਼ਿਦਾ (21) ਪਤਨੀ ਲਤੀਫ਼ (23) ਮੂਲ ਵਾਸੀ ਯੂ.ਪੀ. ਵਜੋਂ ਹੋਈ ਹੈ | ਮਿ੍ਤਕਾ ਦੇ ਪਤੀ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਨੇ ਸ਼ਹਿਰ 'ਚ ਹੱਥ ਧੋਣ ਲਈ 8 ਕਿਊਸਿਕ ਕੀਤੇ ਸਥਾਪਤ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੋਵਿਡ 'ਤੇ ਕਾਬੂ ਪਾਉਣ ਲਈ ਵਿਸ਼ੇਸ਼ ਤੌਰ 'ਤੇ ਟੀ.ਬੀ. ਸੰਭਾਵਿਤ ਇਲਾਕਿਆਂ ਵਿਚ ਲੋਕਾਂ 'ਚ ਹੱਥ ਧੋਣ ਦੀ ਆਦਤ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਮੰਗਲਵਾਰ ਨੂੰ ਵੱਖ-ਵੱਖ ਥਾਵਾਂ 'ਤੇ ਹੱਥ ਧੋਣ ...

ਪੂਰੀ ਖ਼ਬਰ »

ਯੂਥ ਦਲ ਵਲੋਂ ਅਕਾਲੀ ਦਲ ਦੁਆਰਾ ਕਿਸਾਨਾਂ ਦੇ ਹੱਕ 'ਚ ਲਏ ਸਟੈਂਡ ਦੀ ਸ਼ਲਾਘਾ

ਜਲੰਧਰ, 22 ਸਤੰਬਰ (ਮੇਜਰ ਸਿੰਘ)-ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਅਕਾਲੀ ਦਲ ਵਲੋਂ ਕਿਸਾਨ ਬਿੱਲਾਂ ਉੱਪਰ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ...

ਪੂਰੀ ਖ਼ਬਰ »

ਕੌਮੀ ਸਿੱਖਿਆ ਨੀਤੀ-2020 ਬਾਰੇ ਮੇਹਰ ਚੰਦ ਬਹੁਤਕਨੀਕੀ ਕਾਲਜ ਨੇ ਕੀਤਾ ਜਾਗਰੂਕ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)- ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੋਆਰਡੀਨੇਟਰ) ਦੀ ਨਿਗਰਾਨੀ 'ਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਵਿਭਾਗ ਵਲੋਂ ਚਲਾਈ ਗਈ ਉੱਨਤ ਭਾਰਤ ...

ਪੂਰੀ ਖ਼ਬਰ »

ਸ਼ਿਵ ਜਯੋਤੀ ਪਬਲਿਕ ਸਕੂਲ ਵਲੋਂ ਆਨਲਾਈਨ ਅੰਗਰੇਜ਼ੀ ਭਾਸ਼ਨ ਮੁਕਾਬਲੇ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)- ਤਾਲਾਬੰਦੀ ਦੌਰਾਨ ਸੰਸਥਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸ਼ਿਵ ਜਯੋਤੀ ਪਬਲਿਕ ਸਕੂਲ ਦੀ ਪਿ੍ੰਸੀਪਲ ਨੀਰੂ ਨਈਅਰ ਦੀ ਅਗਵਾਈ 'ਚ ਵੱਖ ਵੱਖ ਸਦਨਾਂ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਨ ...

ਪੂਰੀ ਖ਼ਬਰ »

ਸਿੱਖਾਂ ਦੀਆਂ ਉੱਚ ਪੱਧਰੀ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਕਾਂਗਰਸੀ ਆਗੂਆਂ ਨੂੰ ਸਹਿਯੋਗ ਕਰਨਾ ਮੰਦਭਾਗਾ ਕਾਰਨਾਮਾ-ਗੁੰਬਰ

ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਜਲੰਧਰ ਸ਼ਹਿਰ ਦੀ ਇਕ ਜਥੇਬੰਦੀ ਵਲੋਂ ਜਲੰਧਰ ਦੇ ਕਾਂਗਰਸੀ ਆਗੂਆਂ ਦੇ ਨਾਲ ਰਲ ਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ...

ਪੂਰੀ ਖ਼ਬਰ »

ਡੀ.ਸੀ. ਵਲੋਂ ਨਵੀਂ ਪਹਿਲ, ਉਦਯੋਗਪਤੀਆਂ ਨਾਲ ਮੁਲਾਕਾਤਾਂ ਅਰੰਭ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਘਰ-ਘਰ ਰੋਜ਼ਗਾਰ' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਨਿਵੇਕਲੀ ਪਹਿਲ ਕਰਦਿਆਂ ਉਦਯੋਗਪਤੀਆਂ ਨੂੰ ਉਨ੍ਹਾਂ ਦੀਆਂ ਫੈਕਟਰੀਆਂ ਵਿਚ ਜਾ ਕੇ ...

ਪੂਰੀ ਖ਼ਬਰ »

ਵਿਰੋਧੀਆਂ ਨਾਲ ਕੁੱਟਮਾਰ ਕਰਦਿਆਂ ਦੀ ਵੀਡੀਓ ਹੋਈ ਵਾਇਰਲ

ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)- ਦਾਣਾ ਮੰਡੀ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਕੁਝ ਵਿਅਕਤੀ ਇਕ-ਇਕ ਵਿਅਕਤੀ ਨੂੰ ਘੇਰ ਕੇ ਉਸ 'ਤੇ ਤਲਵਾਰਾਂ ਅਤੇ ਰਾਡਾਂ ਨਾਲ ਵਾਰ ਕਰ ਰਹੇ ਹਨ | ਇਨ੍ਹਾਂ ਵਿਅਕਤੀਆਂ ਦੇ ਹੌਾਸਲੇ ਏਨੇ ਬੁਲੰਦ ਹਨ ਕਿ ਇਸ ਕੁੱਟਮਾਰ ਦੀ ...

ਪੂਰੀ ਖ਼ਬਰ »

ਪਰਾਲੀ ਦੀ ਸੰਭਾਲ ਲਈ ਕਿਸਾਨ ਕਰਜ਼ੇ ਦੀ ਸਹੂਲਤ ਦਾ ਲਾਭ ਲੈਣ-ਡਾ: ਸੁਰਿੰਦਰ ਸਿੰਘ

ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨ ਵੀਰ ਵੱਖ-ਵੱਖ ਮਸ਼ੀਨਾਂ ਦੀ ਖਰੀਦ ਲਈ ਬੈਂਕਾਂ ਪਾਸੋਂ ਕਰਜ਼ ਦੀ ਸਹੂਲਤ ਵੀ ਪ੍ਰਾਪਤ ਕਰ ਸਕਦੇ ਹਨ | ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਕਿ ਸਰਕਾਰ ਵਲੋਂ ਖੇਤੀਬਾੜੀ ...

ਪੂਰੀ ਖ਼ਬਰ »

ਡੀ. ਡੀ. ਪੀ. ਓ. ਨੂੰ ਮੰਗ ਪੱਤਰ ਸੌਾਪਿਆ

ਜਲੰਧਰ, 22 ਸਤੰਬਰ (ਜਸਪਾਲ ਸਿੰਘ)- ਪਿੰਡ ਧਨਾਲ ਖੁਰਦ ਨਿਵਾਸੀ ਰਾਮ ਲਾਲ ਨੇ ਡੀ. ਡੀ. ਪੀ. ਓ. ਨੂੰ ਮੰਗ ਪੱਤਰ ਸੌਾਪ ਕੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਸੰਮਤੀ ਮੈਂਬਰ ਸਮੇਤ ਹੋਰਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ | ਮੰਗ ਪੱਤਰ 'ਚ ਉਨ੍ਹਾਂ ਦੋਸ਼ ਲਗਾਇਆ ਕਿ ਉਕਤ ...

ਪੂਰੀ ਖ਼ਬਰ »

ਰੋਟਰੀ ਕਲੱਬ (ਵੈਸਟ) ਵਲੋਂ ਲੋੜਵੰਦ ਵਿਦਿਆਰਥੀ ਦੀ ਮਾਇਕ ਸਹਾਇਤਾ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸਮਾਜ ਸੇਵਾ ਦੇ ਕੰਮਾਂ 'ਚ ਮੋਹਰੀ ਰੋਲ ਨਿਭਾ ਰਹੇ ਰੋਟਰੀ ਕਲੱਬ ਜਲੰਧਰ (ਵੈਸਟ) ਵਲੋਂ ਹੋਣਹਾਰ 'ਤੇ ਜ਼ਰੂਰਤਮੰਦ ਵਿਦਿਆਰਥੀ ਦੀ ਮਾਇਕ ਸਹਾਇਤਾ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸਾਬਕਾ ਪ੍ਰਧਾਨ ਇੰਜੀ. ਕੁਲਦੀਪ ...

ਪੂਰੀ ਖ਼ਬਰ »

ਸੀ.ਪੀ.ਆਈ. 25 ਦੇ ਪੰਜਾਬ ਬੰਦ 'ਚ ਹੁੰਮ-ਹਮਾ ਕੇ ਸ਼ਾਮਿਲ ਹੋਵੇਗੀ-ਮਾੜੀਮੇਘਾ, ਮੰਡ 

ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ, ਸਹਾਇਕ ਸਕੱਤਰਾਂ ਤੇ ਤਹਿਸੀਲ ਸਕੱਤਰਾਂ ਦੀ ਮੀਟਿੰਗ ਚਰਨਜੀਤ ਸਿੰਘ ਥੰਮੂਵਾਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ¢ ਇਸ ਮੀਟਿੰਗ ਵਿਚ ਸੀ.ਪੀ.ਆਈ. ਦੇ ਸਹਾਇਕ ਸਕੱਤਰ ...

ਪੂਰੀ ਖ਼ਬਰ »

ਹਰਸਿਮਰਤ ਦੇ ਅਸਤੀਫ਼ੇ ਨਾਲ ਕਾਂਗਰਸ ਅਤੇ 'ਆਪ' ਵਾਲੇ ਬੇਚੈਨ- ਘੁੰਮਣ, ਢਿੱਲੋਂ

ਭੋਗਪੁਰ, 22 ਸਤੰਬਰ (ਕਮਲਜੀਤ ਸਿੰਘ ਡੱਲੀ)- ਕਿਸਾਨ ਮਾਰੂ ਬਿੱਲਾਂ ਦੀ ਵਿਰੋਧਤਾ ਕਰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ¢ ਪਰ ਜਦੋਂ ਦੀ ਅਸਤੀਫ਼ੇ ਦੀ ਖ਼ਬਰ ਆਈ ਹੈ ਕਾਂਗਰਸ ਅਤੇ ਆਮ ਆਦਮੀ ...

ਪੂਰੀ ਖ਼ਬਰ »

ਐਸ.ਸੀ. ਵਿੰਗ ਵਲੋਂ ਕਿਸਾਨਾਂ ਦੀ ਹਮਾਇਤ ਦਾ ਐਲਾਨ

ਆਦਮਪੁਰ, 22 ਸਤੰਬਰ (ਹਰਪ੍ਰੀਤ ਸਿੰਘ)- ਮੋਦੀ ਸਰਕਾਰ ਵਲੋਂ ਲੋਕ ਸਭਾ 'ਚ ਪਾਸ ਕੀਤੇ ਆਡੀਨੈਂਸ ਸਬੰਧੀ ਸ਼੍ਰੋਮਣੀ ਅਕਾਲੀ ਦਫ਼ਤਰ ਆਦਮਪੁਰ ਵਿਖੇ ਧਰਮਪਾਲ ਲੇਸੜੀਵਾਲ ਮੈਂਬਰ ਸ਼੍ਰੋਮਣੀ ਅਕਾਲੀ ਵਾਰਕਿੰਗ ਕਮੇਟੀ ਪੰਜਾਬ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਐਸ.ਸੀ. ...

ਪੂਰੀ ਖ਼ਬਰ »

ਗਿੱਦੜ ਪਿੰਡੀ 'ਚ 'ਸੀਚੇਵਾਲ ਮਾਡਲ' ਤਹਿਤ ਛੱਪੜਾਂ ਦੀ ਖੁਦਾਈ ਸਬੰਧੀ ਕੰਮ ਸ਼ੁਰੂ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਛੱਪੜਾਂ ਦੀ ਸਫਾਈ ਅਤੇ ਨਵਿਆਉਣ ਸਬੰਧੀ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੇ 'ਸੀਚੇਵਾਲ ਮਾਡਲ' ਤਹਿਤ ਪਿੰਡ ਗਿੱਦੜ ਪਿੰਡੀ 'ਚ ਛੱਪੜਾਂ ਨੂੰ ਨਵਿਆਉਣ ਸਬੰਧੀ ਲੈਵਿਲੰਗ ਦੇ ਕਾਰਜ ਸ਼ੁਰੂ ਹੋ ਗਏ ਹਨ | ਵਾਤਾਵਰਨ ...

ਪੂਰੀ ਖ਼ਬਰ »

ਦੌਲਤਪੁਰ ਵਿਖੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ 25 ਦੇ ਧਰਨੇ ਸਬੰਧੀ ਕਿਸਾਨਾਂ ਨੂੰ ਕੀਤਾ ਲਾਮਬੰਦ

ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ ਪਿੰਡ ਦੌਲਤਪੁਰ ਵਿਖੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ ਜਥੇਦਾਰ ਮਲਕੀਤ ਸਿੰਘ ਦੌਲਤਪੁਰ ਦੇ ਗ੍ਰਹਿ ਵਿਖੇ ਕੇਂਦਰ ਸਰਕਾਰ ਵਲੋਂ ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ 'ਚ 25 ਸਤੰਬਰ ਨੂੰ ਪੰਜਾਬ ਦੇ ਬੰਦ ਦੇ ਸੱਦੇ 'ਤੇ ...

ਪੂਰੀ ਖ਼ਬਰ »

ਆਲ ਇੰਡੀਆ ਜਾਟ ਮਹਾਂ ਸਭਾ ਵਲੋਂ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਅਤੇ ਕਿਸਾਨਾਂ ਨਾਲ 25 ਨੂੰ ਪੰਜਾਬ ਬੰਦ ਸਬੰਧੀ ਵਿਸ਼ੇਸ਼ ਮੀਟਿੰਗ

ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ)-ਪਿੰਡ ਕਰਾੜੀ ਵਿਖੇ ਆਲ ਇੰਡੀਆ ਜਾਟ ਮਹਾਂ ਸਭਾ ਵਲੋਂ ਖੇਤੀ ਸੁਧਾਰ ਬਿੱਲ ਦੇ ਵਿਰੋਧ 'ਚ ਇਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਸਿੰਘ ਕਰਾੜੀ ਦੇ ਗ੍ਰਹਿ ਵਿਖੇ ਦੁਆਬਾ ਕਿਸਾਨ ਸੰਘਰਸ਼ ਕਮੇਟੀ (ਰਜਿ.) ਕਿਸ਼ਨਗੜ੍ਹ ਦੇ ਸਮੂਹ ਅਹੁਦੇਦਾਰਾਂ ...

ਪੂਰੀ ਖ਼ਬਰ »

ਰਾਸ਼ਟਰੀ ਜਾਟ ਮਹਾਂ ਸਭਾ ਦੀ ਮੀਟਿੰਗ

ਕਿਸ਼ਨਗੜ੍ਹ, 22 ਸਤੰਬਰ (ਹਰਬੰਸ ਸਿੰਘ ਹੋਠੀ)- ਭਾਜਪਾ ਸਰਕਾਰ ਵਲੋਂ ਕਿਸਾਨਾਂ 'ਤੇ ਜੋ ਆਰਡੀਨੈਂਸ ਪਾਸ ਕੀਤੇ ਗਏ ਹਨ, ਉਨ੍ਹਾਂ ਸਬੰਧੀ ਰਾਸ਼ਟਰੀ ਜਾਟ ਮਹਾਂ ਸਭਾ ਦੀ ਮੀਟਿੰਗ ਪਿੰਡ ਕਰਾੜੀ ਜਸਪ੍ਰੀਤ ਸਿੰਘ ਨਿਰਵਾਲ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਦੌਰਾਨ ਦੱਸਿਆ ਗਿਆ ...

ਪੂਰੀ ਖ਼ਬਰ »

ਪੰਚਾਇਤੀ ਪੱਧਰ ਤੱਕ ਪੁੱਜਾ ਕਿਸਾਨ ਸੰਘਰਸ਼

ਰੁੜਕਾ ਕਲਾਂ, 22 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਪਿਛਲੇ ਕੁਝ ਸਮੇਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਹੁਣ ਪੰਚਾਇਤੀ ਪੱਧਰ ਤੱਕ ਜ਼ਮੀਨ ਬਣਾਉਣ ਵਿਚ ਸਫਲ ਹੋ ਗਈ ਹੈ | ਪਿੰਡਾਂ ਦੀਆਂ ਪੰਚਾਇਤਾਂ ਵਲੋਂ ...

ਪੂਰੀ ਖ਼ਬਰ »

ਵਪਾਰ ਮੰਡਲ ਲੋਹੀਆਂ ਵਲੋਂ ਪੰਜਾਬ ਬੰਦ ਦੀ ਹਮਾਇਤ-ਪ੍ਰਧਾਨ ਚੰਦੀ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੋ ਆਰਡੀਨੈਂਸਾਂ ਵਿਰੁੱਧ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਜੋ 25 ਸੰਤਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਦੀ ਵਪਾਰ ਮੰਡਲ ਲੋਹੀਆਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਸ਼ਾਹਕੋਟ ਨੇ ਕਿਸਾਨਾਂ ਨੂੰ ਵਰਚੂਅਲ ਕਿਸਾਨ ਮੇਲਾ ਲਾਈਵ ਦਿਖਾਇਆ

ਸ਼ਾਹਕੋਟ, 22 ਸਤੰਬਰ (ਦਲਜੀਤ ਸਚਦੇਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਰਚੂਅਲ ਕਿਸਾਨ ਮੇਲਾ ਲਗਾਇਆ ਗਿਆ, ਜਿਸ ਨੂੰ ਆਨਲਾਈਨ ਤਰੀਕੇ ਨਾਲ ਸਬ-ਡਵੀਜ਼ਨ ਪੱਧਰ 'ਤੇ ਲਾਈਵ ਦਿਖਾਇਆ ਗਿਆ | ਇਸ ਮੌਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ...

ਪੂਰੀ ਖ਼ਬਰ »

ਪਾਰਟੀ ਪ੍ਰਧਾਨ ਬਾਦਲ ਵਲੋਂ ਕੇਂਦਰ ਸਰਕਾਰ ਤੋਂ ਬਾਹਰ ਹੋਣ ਦਾ ਫ਼ੈਸਲਾ ਕਿਸਾਨ ਹਿਤੈਸ਼ੀ- ਜਥੇਦਾਰ ਭਗਵੰਤ ਸਿੰਘ

ਕਰਤਾਰਪੁਰ, 22 ਸਤੰਬਰ (ਭਜਨ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿੱਲ ਦੇ ਵਿਰੋਧ 'ਚ ਕੇਂਦਰ ਸਰਕਾਰ ਤੋਂ ਬਾਹਰ ਹੋਣ ...

ਪੂਰੀ ਖ਼ਬਰ »

'ਆਪ' ਆਗੂਆਂ ਵਲੋਂ ਕਿਸਾਨਾਂ ਦੇ 25 ਦੇ ਪੰਜਾਬ ਬੰਦ ਦਾ ਸਮਰਥਨ

ਕਰਤਾਰਪੁਰ, 22 ਸਤੰਬਰ (ਭਜਨ ਸਿੰਘ)- ਆਮ ਆਦਮੀ ਪਾਰਟੀ ਦੇ ਆਗੂ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਕਿਸਾਨ ਸੰਘਰਸ਼ ਕਮੇਟੀ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਪੂਰਨ ਤੌਰ 'ਤੇ ਸਮਰਥਨ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ ਦੇ ਹਰ ਸੰਘਰਸ਼ ...

ਪੂਰੀ ਖ਼ਬਰ »

ਦਾਤਰ ਦਿਖਾ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਿਆ

ਮਲਸੀਆਂ, 22 ਸਤੰਬਰ (ਸੁਖਦੀਪ ਸਿੰਘ)- ਮਲਸੀਆਂ ਵਿਖੇ ਅੱਜ ਦੁਪਹਿਰ ਹਥਿਆਰਬੰਦ ਲੁਟੇਰੇ ਇਕ ਸਕੂਟਰੀ ਸਵਾਰ ਔਰਤ ਕੋਲੋਂ ਪਰਸ ਝਪਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਕੰਗ ਕਲਾਂ (ਲੋਹੀਆਂ) ਅੱਜ ਬਾਅਦ ਦੁਪਹਿਰ ...

ਪੂਰੀ ਖ਼ਬਰ »

ਲਾਹਣ ਸਮੇਤ ਇਕ ਕਾਬੂ

ਨਕੋਦਰ, 22 ਸਤੰਬਰ (ਗੁਰਵਿੰਦਰ ਸਿੰਘ)- ਨਕੋਦਰ ਸਦਰ ਪੁਲਿਸ ਨੇ ਨਾਜਾਇਜ਼ ਸ਼ਰਾਬ ਬਣਾਉਣ ਤੇ ਵੇਚਣ ਦੇ ਦੋਸ਼ ਵਿਚ ਇਕ ਮੁਲਜ਼ਮ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਸਦਰ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਾਂਚ ਅਧਿਕਾਰੀ ਅਤੇ ਉੱਗੀ ਪੁਲਿਸ ਚੌਕੀ ਮੁਖੀ ਲਵਲੀਨ ਕੁਮਾਰ ਨੂੰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਗੁਰਾਇਆ, 22 ਸਤੰਬਰ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਥਾਣਾ ਮੁਖੀ ਗੁਰਾਇਆ ਨੇ ਦੱਸਿਆ ਕਿ ਰੁੜਕਾ ਕਲਾਂ ਚੌਕੀ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ...

ਪੂਰੀ ਖ਼ਬਰ »

ਦੋ ਦੁਕਾਨਾਂ ਦੇ ਤਾਲੇ ਤੋੜ ਨਕਦੀ ਤੇ ਸਾਮਾਨ ਚੋਰੀ

ਕਰਤਾਰਪੁਰ, 22 ਸਤੰਬਰ (ਭਜਨ ਸਿੰਘ)-ਬੀਤੀ ਰਾਤ ਚੋਰਾਂ ਵਲੋਂ ਮੇਨ ਬਾਜ਼ਾਰ ਨਸੀਬੂ ਚੌਕ ਦੇ ਨਜ਼ਦੀਕ ਆਨੰਦ ਟੈਲੀਕਾਮ 'ਤੇ ਕੇਸਰ ਕਲਾਥ ਹਾਊਸ ਦੇ ਜਿੰਦਰੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ ਕਰ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਾਲ ਨੇ ਦੱਸਿਆ ਕਿ ਚੋਰਾਂ ਨੇ ...

ਪੂਰੀ ਖ਼ਬਰ »

ਪੰਜਾਬ ਬੰਦ ਦਾ ਕਾਂਗਰਸ ਵਲੋਂ ਕੀਤਾ ਜਾਵੇਗਾ ਸਮਰਥਨ-ਵਿਧਾਇਕ ਸ਼ੇਰੋਵਾਲੀਆ

ਸ਼ਾਹਕੋਟ, 22 ਸਤੰਬਰ (ਦਲਜੀਤ ਸਚਦੇਵਾ)- ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਦੇ ਵਿਰੋਧ 'ਚ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਕਾਂਗਰਸ ਵਲੋਂ ਹਮਾਇਤ ਕੀਤੀ ਜਾਵੇਗੀ | ਗੱਲਬਾਤ ਕਰਦਿਆਂ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੂੰ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ-ਸਰਪੰਚ

ਬਿਲਗਾ, 22 ਸਤੰਬਰ (ਮਨਜਿੰਦਰ ਸਿੰਘ ਜੌਹਲ)- ਪਿੰਡ ਪ੍ਰਤਾਬਪੁਰਾ ਵਿਖੇ ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ਵਿਚ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਦੇ ਵਿਰੋਧ ਵਿਚ ਧਰਨਾ ਲਗਾਇਆ ਗਿਆ | ਇਸ ਮੌਕੇ ਸੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਚਾਪਲੂਸੀ ਨੀਤੀਆਂ ਤੋਂ ...

ਪੂਰੀ ਖ਼ਬਰ »

ਸੀਨੀਅਰ ਆਗੂਆਂ ਵਲੋਂ ਕਿਸਾਨਾਂ ਦੀ ਹਮਾਇਤ 'ਚ ਡਟ ਕੇ ਖੜ੍ਹਨ ਦਾ ਐਲਾਨ

ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਹਲਕੇ ਦੇ ਸੀਨੀਅਰ ਆਗੂਆਂ ਵਲੋਂ ਸਾਂਝੇ ਤੌਰ 'ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਦੇ ਖੇਤੀ ਬਿੱਲ ਨੂੰ ਕਿਸਾਨ ਮਾਰੂ ਬਿੱਲ ਕਰਾਰ ਦਿੰਦਿਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੀ 'ਚ ਮੋਢੇ ਨਾਲ ਮੋਢਾ ਜੋੜ ...

ਪੂਰੀ ਖ਼ਬਰ »

ਸੜਕ ਦੀ ਮੁੜ ਉਸਾਰੀ ਜਲਦ ਮੁਕੰਮਲ ਕਰੇ ਸਰਕਾਰ

ਨਕੋਦਰ, 22 ਸਤੰਬਰ (ਗੁਰਵਿੰਦਰ ਸਿੰਘ)- ਨਕੋਦਰ ਹਲਕੇ ਦੇ ਦੋਨਾਂ ਦੇ ਵਸਨੀਕਾਂ ਨੇ ਫਿਲੌਰ-ਕਾਲਾ ਸੰਘਿਆਂ ਰੋਡ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਨਕੋਦਰ ਨੂੰ ਦਿੱਤੇ ਮੰਗ ਪੱਤਰ 'ਚ ਦੱਸਿਆ ਗਿਆ ਕਿ ਉਕਤ ਸੜਕ ...

ਪੂਰੀ ਖ਼ਬਰ »

ਖੇਤੀ ਬਿੱਲਾਂ ਨਾਲ ਕਿਸਾਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ-ਮਾਣਕਪੁਰ, ਪੂਨੀ

ਸ਼ਾਹਕੋਟ, 22 ਸਤੰਬਰ (ਦਲਜੀਤ ਸਚਦੇਵਾ)- ਮੋਦੀ ਸਰਕਾਰ ਨੇ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਤੇ ਇਨ੍ਹਾਂ ਖੇਤੀ ਬਿੱਲਾਂ ਨਾਲ ਕਿਸਾਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਰਸ਼ਨ ਸਿੰਘ ਮਾਣਕਪੁਰ ਵਾਈਸ ਚੇਅਰਮੈਨ ...

ਪੂਰੀ ਖ਼ਬਰ »

ਖੇਤੀ ਬਿੱਲ ਕਿਸਾਨਾਂ ਨੂੰ ਤਬਾਹ ਕਰਨ ਵਾਲਾ-ਕਮਲ ਨਾਹਰ

ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ)- ਕੇਂਦਰ ਸਰਕਾਰ ਦਾ ਖੇਤੀ ਬਿੱਲ ਕਿਸਾਨਾਂ ਨੂੰ ਤਬਾਹ ਕਰਨ ਵਾਲਾ ਹੈ, ਜਿਸ ਦੇ ਵਿਰੋਧ 'ਚ ਪੂਰੇ ਦੇਸ਼ ਦੇ ਕਿਸਾਨ ਇਕਜੁਟ ਹੋ ਕੇ ਲੜ ਰਹੇ ਹਨ ਤੇ ਆਉਣ ਵਾਲੇ ਸਮੇਂ ਖੇਤੀ ਕਾਰਪੋਰੇਟ ਘਰਾਣਿਆ ਦੇ ਹੱਥਾਂ 'ਚ ਜਾਣ ਕਾਰਨ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਅਕਾਲੀ ਦਲ ਕਿਸਾਨ ਪੱਖੀ ਸੰਘਰਸ਼ 'ਚ ਉਤਸ਼ਾਹ ਨਾਲ ਹਿੱਸਾ ਲਵੇਗਾ-ਖਹਿਰਾ

ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਜ਼ ਦੀ ਮੀਟਿੰਗ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਬੀਬਾ ਹਰਸਿਮਰਤ ਵਲੋਂ ਕਿਸਾਨਾਂ ਦੇ ਹੱਕ ਵਿਚ ਅਸਤੀਫਾ ਦੇਣ ਦੀ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਤੇ ਦੁਕਾਨਦਾਰਾਂ ਵਲੋਂ ਮੀਟਿੰਗ

ਜੰਡਿਆਲਾ ਮੰਜਕੀ,22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ 25 ਸਤੰਬਰ ਨੂੰ ਸਮੂਹ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਇੱਥੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ...

ਪੂਰੀ ਖ਼ਬਰ »

ਕਿਸਾਨਾਂ ਦੇ ਹਿਤਾਂ ਲਈ ਪਿੱਛੇ ਨਹੀਂ ਹਟਾਂਗੇ-ਪਵਨ ਟੀਨੂੰ

ਆਦਮਪੁਰ, 22 ਸਤੰਬਰ (ਰਮਨ ਦਵੇਸਰ)- ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਬਿੱਲ ਖਿਲਾਫ਼ ਤੇ ਕਿਸਾਨਾਂ ਦੇ ਹੱਕ ਲਈ ਅਸੀਂ ਹਰ ਕੁਰਬਾਨੀ ਲਈ ਤਿਆਰ ਹਾਂ | ਇਹ ਸ਼ਬਦ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦਾਣਾ ਮੰਡੀ ਵਿਖੇ ਅਕਾਲੀ ਜਥੇਦਾਰਾਂ, ਆੜਤੀਆਂ ਅਤੇ ...

ਪੂਰੀ ਖ਼ਬਰ »

ਦਲਿਤ ਸਮਾਜ ਨੇ ਧਰਮਸੋਤ ਦਾ ਪੁਤਲਾ ਸਾੜਿਆ

ਬਿਲਗਾ, 22 ਸਤੰਬਰ (ਮਨਜਿੰਦਰ ਸਿੰਘ ਜੌਹਲ)- ਸੀਨੀਅਰ ਦਲਿਤ ਸਮਾਜ ਆਗੂ ਸੁਰਜੀਤ ਬੀਟਾ ਦੀ ਅਗਵਾਈ ਵਿਚ ਨਗਰ ਬਿਲਗਾ ਵਿਚ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ, ਜਿਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਦਲਿਤ ਸਮਾਜ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸ਼ਕਾਲਰਸ਼ਿਪ 'ਚ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸਬੰਧੀ ਮੰਗ ਪੱਤਰ

ਮਹਿਤਪੁਰ, 22 ਸਤੰਬਰ (ਲਖਵਿੰਦਰ ਸਿੰਘ)- ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸ਼ੋਤ ਵਲੋ ਦਲਿਤ ਵਿਦਿਆਰਥੀਆਂ ਲਈ ਆਈ ਪੋਸਟ ਮੈਟਿ੍ਕ ਸਕਾਲਰਸ਼ਿਪ ਦੇ ਫੰਡ ਵਿਚ ਘਪਲਾ ਕੀਤਾ ਗਿਆ, ਜਿਸ ਨਾਲ ਦਲਿਤ ਵਿਦਿਆਰਥੀਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ | ਇਸ ਡਾ. ਬੀ.ਆਰ. ...

ਪੂਰੀ ਖ਼ਬਰ »

'ਆਪ' 25 ਨੂੰ ਕਰੇਗੀ ਬੰਦ ਦਾ ਸਮਰਥਨ-ਰਤਨ ਸਿੰਘ

ਮਲਸੀਆਂ, 22 ਸਤੰਬਰ (ਸੁਖਦੀਪ ਸਿੰਘ)- ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਗੁਲਾਮੀ ਦੀਆਂ ਜੰਜ਼ੀਰਾਂ 'ਚ ਬੰਨਣ ਲਈ ਬਣੇ ਗਏ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਆਮ ਆਮਦੀ ਪਾਰਟੀ ਵਲੋਂ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਲਿਪ ਵਲੋਂ ਸੰਸਦ ਦੇ ਘਿਰਾਓ ਲਈ ਵੱਡੀ ਗਿਣਤੀ 'ਚ ਪੁੱਜਣਗੇ ਲੋਕ-ਲਾਲੀ

ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਦੇ ਵਿਰੋਧ ਵਿੱਚ ਲੋਕ ਇਨਸਾਫ਼ ਪਾਰਟੀ ਵਲੋਂ 23 ਸਤੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਦਿੱਲੀ ਤੱਕ ਰੋਸ ਮਾਰਚ ਕਰਦੇ ਹੋਏ ਸੰਸਦ ਘੇਰਨ ਦੇ ...

ਪੂਰੀ ਖ਼ਬਰ »

ਚੇਅ: ਉੱਪਲ ਦੀ ਅਗਵਾਈ 'ਚ ਕਾਂਗਰਸੀਆਂ ਵਲੋਂ ਕੇਂਦਰ ਵਿਰੁੱਧ ਨਾਅਰੇਬਾਜ਼ੀ

ਨਕੋਦਰ, 22 ਸਤੰਬਰ, (ਗੁਰਵਿੰਦਰ ਸਿੰਘ)- ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਜਸਵੀਰ ਸਿੰਘ ਉੱਪਲ ਦੀ ਅਗਵਾਈ 'ਚ 6 ਪਿੰਡ ਬੀਰ ਪਿੰਡ, ਲਿੱਤਰਾਂ, ਸਿੱਧਵਾਂ, ਨਵਾਂ ਪਿੰਡ ਸ਼ੌਕੀਆ, ਸੰਘੇ ਜਾਗੀਰ ਤੇ ਰਾਮਪੁਰ ਦੇ ਕਾਂਗਰਸੀ ਆਗੂ, ਵਰਕਰਾਂ ਤੇ ਕਿਸਾਨਾਂ ਨੇ ਨਕੋਦਰ-ਨੂਰਮਹਿਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX