ਤਾਜਾ ਖ਼ਬਰਾਂ


ਕਿਸਾਨੀ ਅੰਦੋਲਨ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਵਧਾਈ ਗਈ ਸੁਰੱਖਿਆ
. . .  4 minutes ago
ਨਵੀਂ ਦਿੱਲੀ, 28 ਨਵੰਬਰ-ਦਿੱਲੀ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ। ਇਸ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ...
ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
. . .  9 minutes ago
ਅਹਿਮਦਾਬਾਦ, 28 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ ਉਹ ਅਹਿਮਦਾਬਾਦ ਦੇ ਨੇੜੇ ਸਥਿਤ ਪ੍ਰਮੁੱਖ ਦਵਾਈ ਕੰਪਨੀ 'ਜਾਈਡਸ ਕੈਡਿਲਾ' ਪਾਰਕ...
ਜੰਮੂ-ਕਸ਼ਮੀਰ 'ਚ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
. . .  27 minutes ago
ਸ੍ਰੀਨਗਰ, 28 ਨਵੰਬਰ- ਜੰਮੂ-ਕਸ਼ਮੀਰ ਤੋਂ ਧਾਰਾ 37 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਅੱਜ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ 'ਚ ਡੀ. ਡੀ. ਸੀ...
ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਜਾਰੀ
. . .  48 minutes ago
ਨਵੀਂ ਦਿੱਲੀ, 28 ਨਵੰਬਰ- ਸਿੰਘੂ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦੀ ਬੈਠਕ ਜਾਰੀ ਹੈ। ਇਸ ਬੈਠਕ 'ਚ ਤੈਅ ਕੀਤਾ ਜਾਵੇਗਾ ਕਿ ਕਿਸਾਨ ਆਪਣਾ ਪ੍ਰਦਰਸ਼ਨ ਸਿੰਘੂ ਬਾਰਡਰ...
ਠੰਢ 'ਚ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਬਿਤਾਈ ਰਾਤ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਠੰਢ 'ਚ ਹੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਿਤਾਈ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ...
ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ- ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  about 2 hours ago
ਹਿਮਾਚਲ ਦੇ ਸਿਰਮੌਰ ‘ਚ ਮਾਸਕ ਨਾ ਪਹਿਨਣ ਦੇ ਕਾਰਨ ਕੀਤਾ ਜਾਵੇਗਾ ਗ੍ਰਿਫਤਾਰ
. . .  1 day ago
ਸ਼ਿਮਲਾ, 27 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਐਸਪੀ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਹਿਨਿਆ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਜੇ ਦੋਸ਼ੀ ਪਾਇਆ ਜਾਂਦਾ ਹੈ...
ਨਗਰ ਕੌਂਸਲ/ਪੰਚਾਇਤ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ , 27 ਨਵੰਬਰ {ਮਾਨ}-ਪੰਜਾਬ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਮ ਚੋਣਾਂ ਅਤੇ ਉਪ ਚੋਣਾਂ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਨਾਲ ਹੁਣ ਪੰਜਾਬ ਅੰਦਰ ...
ਬੀਬੀ ਜਗੀਰ ਕੌਰ ਦਾ ਬੇਗੋਵਾਲ ਪੁੱਜਣ ‘ਤੇ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ
. . .  1 day ago
ਬੇਗੋਵਾਲ , 27 ਨਵੰਬਰ (ਸੁਖਜਿੰਦਰ ਸਿੰਘ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਦਾ ਦੇਰ ਰਾਤ ਅੱਜ ਆਪਣੇ ਨਗਰ ਬੇਗੋਵਾਲ ਪੁੱਜਣ ‘ਤੇ ਉਨ੍ਹਾਂ ਦਾ ਹਲਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ...
ਬੀ ਐੱਸ ਐੱਫ ਨੇ 7 ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਮਮਦੋਟ { ਫਿਰੋਜ਼ਪੁਰ} ,27 ਨਵੰਬਰ (ਸੁਖਦੇਵ ਸਿੰਘ ਸੰਗਮ ) - ਬੀ ਐੱਸ ਐੱਫ ਸੈਕਟਰ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਿੰਦ ਪਾਕਿ ਸਰਹੱਦੀ ...
ਹਾਈ ਕੋਰਟ ਨੇ 28 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਮਾਰਚ 2021 ਕੀਤੀ
. . .  1 day ago
ਫਿਰੋਜ਼ਪੁਰ ,27 ਨਵੰਬਰ {ਰਾਕੇਸ਼ ਚਾਵਲਾ/ਕਾਨੂੰਨੀ ਪ੍ਰਤੀਨਿਧੀ}-ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 28 ...
ਮੁੱਖ ਮੰਤਰੀ ਵਲੋਂ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸ ਪੁਰ ਨਿਵਾਸੀ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ...
ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਿਸਾਨਾਂ ਅੱਗੇ ਰੁਕਾਵਟਾਂ ਪਾਉਣ ਦੀ ਨਿਖੇਧੀ
. . .  1 day ago
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਅਤੇ ਹਮਦਰਦੀ ਪ੍ਰਗਟਾਉਂਦੇ ਹੋਏ ...
ਹਾਰਦਿਕ ਪੰਡਿਆ ਵਨਡੇ ਕ੍ਰਿਕਟ ਵਿਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਖਿਡਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ - ਭਾਰਤੀ ਸਟਾਰ ਹਾਰਦਿਕ ਪਾਂਡਿਆ ਨੇ ਆਸਟਰੇਲੀਆ ਖਿਲਾਫ ਅਰਧ ਸੈਂਕੜਾ ਖੇਡ ਕੇ , ਇਸ ਸਮੇਂ ਦੌਰਾਨ, ਪੰਡਿਆ ਨੇ ਆਪਣੇ ਨਾਮ ਦੀ ਇੱਕ ਵਿਸ਼ੇਸ਼ ਪ੍ਰਾਪਤੀ ਵੀ ...
ਸਰਕਾਰੀ ਸਕੂਲ ਲਾਂਬੜਾ ਦੀ ਅਧਿਆਪਕਾਂ ਦੀ ਕੋਰੋਨਾ ਕਾਰਨ ਮੌਤ
. . .  1 day ago
ਲਾਂਬੜਾ ,27 ਨਵੰਬਰ {ਪਰਮੀਤ ਗੁਪਤਾ}-ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਦੀ ਅਧਿਆਪਿਕਾ ਵਜੋਂ ਤਾਇਨਾਤ ਮੈਡਮ ਇੰਦੂ ਚਮਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ
ਮੰਦੀ 'ਤੇ ਸਰਕਾਰ ਦੀ ਮੋਹਰ, ਦੂਜੀ ਤਿਮਾਹੀ' ਚ -7.5% ਦਾ ਵਾਧਾ
. . .  1 day ago
ਨਵੀਂ ਦਿੱਲੀ, 27 ਨਵੰਬਰ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਜੀਡੀਪੀ ਦੇ ਵਾਧੇ ਦੇ ਅੰਕੜੇ ਸ਼ੁੱਕਰਵਾਰ, 27 ਨਵੰਬਰ ਨੂੰ ਦੂਜੀ ਵਾਰ ਆਏ ਹਨ । ਵਿੱਤੀ ਸਾਲ 2020-21 ਦੀ ਦੂਜੀ ਜਾਂ ਸਤੰਬਰ ਦੀ ਤਿਮਾਹੀ ਵਿਚ, ਜੀਡੀਪੀ ਵਾਧਾ 7.5% ਤੇ ਨਕਾਰਾਤਮਕ ...
ਹਰਿਆਣਾ ‘ਚ ਕਿਸਾਨ ਕਾਫਲੇ ਦਾ ਪਲਕ ਵਿਛਾ ਸਵਾਗਤ
. . .  1 day ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਪੰਜਾਬ ਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਹੈ । ਰਾਹ ਵਿੱਚ ਪਿੰਡਾਂ ’ਚ ...
ਭਾਜਪਾ ਆਗੂ ਨੇ ਕੇਂਦਰ ਸਰਕਾਰ ਨੂੰ ਦਿੱਤੀ ਨਸੀਹਤ, ਖੇਤੀ ਸੰਘਰਸ਼ ਦੇ ਸ਼ਾਂਤੀਪੂਰਵਕ ਹੱਲ ਲਈ ਕੇਂਦਰ ਖੁੱਲ੍ਹ-ਦਿਲੀ ਦਿਖਾਵੇ
. . .  1 day ago
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਕਾਰਨ...
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ
. . .  1 day ago
ਸਿਡਨੀ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ....................
ਅੰਮ੍ਰਿਤਸਰ 'ਚ ਕੋਰੋਨਾ ਦੇ 68 ਨਵੇਂ ਮਾਮਲੇ ਆਏ ਸਾਹਮਣੇ, 3 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ
. . .  1 day ago
ਫ਼ਿਰੋਜ਼ਪੁਰ, 27 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੂੰ ਅੰਤਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਇਸ ਨੂੰ ਲੈ ਕੇ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 103 ਨਵੇਂ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਲੁਧਿਆਣਾ, 27 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ...
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 27 ਨਵੰਬਰ (ਹਰਜੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬੀਬੀ ਜਗੀਰ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ...
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਤੋਂ ਟਰੈਕਟਰ-ਟਰਾਲੀਆਂ ਅਤੇ ਜੀਪਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  1 day ago
ਜੰਡਿਆਲਾ ਗੁਰੂ, 27 ਨਵੰਬਰ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਲੋੜੀਂਦੀ ਤਬਦੀਲੀ ਦੀ ਸ਼ੁਰੂਆਤ ਸਾਡੇ ਤੋਂ ਹੀ ਹੋਵੇਗੀ। -ਮਹਾਤਮਾ ਗਾਂਧੀ

ਜਗਰਾਓਂ

'ਮੋਦੀ ਜਿੰਦਾਬਾਦ' ਵਾਲੀ ਥਾਂ 'ਤੇ 6 ਸਾਲ ਬਾਅਦ ਗੂੰਜੇ 'ਮੋਦੀ ਮੁਰਦਾਬਾਦ' ਦੇ ਨਾਅਰੇ'

ਘਰਾਂ 'ਤੇ ਕਾਲੇ ਝੰਡੇ ਲਾ ਕੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਦਾ ਐਲਾਨ
ਜਗਰਾਉਂ, 25 ਸਤੰਬਰ (ਜੋਗਿੰਦਰ ਸਿੰਘ)-ਕੇਂਦਰੀ ਸੱਤਾ 'ਚ ਆਉਂਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਗਰਾਉਂ 'ਚ ਹੋਈ ਫਤਿਹ ਰੈਲੀ ਦੌਰਾਨ ਜਿਸ ਥਾਂ ਤੋਂ ਮੋਦੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਸਵਾਮੀ ਨਾਥਨ ਰਿਪੋਰਟ ਲਾਗੂ ਕਰਨ ਦਾ ਭਰਮਾਊ ਜੁਮਲਾ ਦਿਖਾਇਆ ਗਿਆ ਸੀ, ਅੱਜ ਉਸ ਥਾਂ 'ਤੇ ਹਜ਼ਾਰਾਂ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਹਾਲ ਹੀ 'ਚ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਨੂੰ ਚਣੌਤੀ ਦਿੰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਵੰਗਾਰ ਦਿੱਤਾ ਹੈ | ਅੱਜ ਉਸ ਥਾਂ 'ਤੇ ਮੁੱਖ ਮਾਰਗ ਉੱਪਰ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਤੋਂ ਮੁੱਖ ਮਾਰਗ 'ਤੇ ਆਵਾਜਾਈ ਰੋਕ 'ਤੇ ਕੀਤੇ ਗਈ ਵਿਸ਼ਾਲ ਹੱਲਾ ਬੋਲ ਰੈਲੀ 'ਚ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਵਰਗਾਂ ਦੇ ਲੋਕਾਂ ਨੇ ਵੱਡੀ ਸ਼ਮੂਲੀਅਤ ਕੀਤੀ | ਹਲਾਂਕਿ ਪੰਜਾਬ ਦੀ ਸੱਤ੍ਹਾਧਾਰੀ ਧਿਰ ਵੱਲੋਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ 'ਆਪ' ਦੀ ਜਗਰਾਉਂ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੀ ਧਰਨੇ ਵਿਚ ਸ਼ਾਮਿਲ ਹੋਏ, ਪ੍ਰੰਤੂ ਇਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਤੇ ਨੌਜਵਾਨ ਵਰਗ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਵਿਧਾਇਕ ਐਸ.ਆਰ. ਕਲੇਰ ਦੀ ਅਗਵਾਈ 'ਚ ਜਗਰਾਉਂ ਦੇ ਮੁੱਖ ਤਹਿਸੀਲ ਚੌਾਕ ਵਿਖੇ ਧਰਨਾ ਲਗਾਇਆ ਹੋਇਆ ਸੀ | ਇਸ ਰੈਲੀ ਨੂੰ ਸੰਬੋਧਨ ਦੌਰਾਨ ਕਿਸਾਨ ਆਗੂ ਹਰਦੀਪ ਸਿੰਘ ਗਾਲਿਬ, ਬਲਰਾਜ ਸਿੰਘ ਕੋਟਉਮਰਾ, ਬੂਟਾ ਸਿੰਘ ਚਕਰ, ਜਗਤਾਰ ਸਿੰਘ ਦੇਹੜਕਾ, ਬਲਵਿੰਦਰ ਸਿੰਘ ਕੋਠੇ ਪੋਨਾ, ਕਾਮਰੇਡ ਹਰਦੇਵ ਸਿੰਘ ਸੰਧੂ, ਮਜ਼ਦੂਰ ਆਗੂ ਅਵਤਾਰ ਸਿੰਘ ਤਾਰੀ ਨੇ ਖੇਤੀ ਬਿੱਲਾਂ ਖ਼ਿਲਾਫ਼ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸਦਿਆਂ ਯਾਦ ਕਰਵਾਇਆ ਕਿ ਇਸ ਥਾਂ 'ਤੇ ਮੋਦੀ ਵੱਲੋਂ ਸੱਤ੍ਹਾ 'ਚ ਆਉਂਣ ਤੋਂ ਪਹਿਲਾਂ ਰੈਲੀ ਕਰਦਿਆਂ ਕਿਸਾਨਾਂ ਨੂੰ ਸਵਾਮੀ ਨਾਥਨ ਰਿਪੋਰਟ ਲਾਗੂ ਕਰਕੇ ਜਿਣਸਾਂ ਦਾ ਯੋਗ ਲਾਭ ਦੇਣ ਦੀ ਗੱਲ ਕੀਤੀ ਸੀ, ਪਰ ਸੱਤ੍ਹਾ 'ਚ ਆ ਕੇ ਸਰਕਾਰ ਨੇ ਉਹ ਰਿਪੋਰਟ ਤਾਂ ਪਾਸੇ ਰੱਖ ਹੀ ਦਿੱਤੀ ਹੈ, ਉਲਟਾ ਪੰਜਾਬ ਦੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਦੇ ਮਾਰੂ ਬਿੱਲ ਲੈ ਆਂਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਮੋਦੀ ਸਰਕਾਰ ਦੇ ਇਨ੍ਹਾਂ ਤਾਨਾਸ਼ਾਹੀ ਫ਼ੈਸਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਇਹ ਮਾਰੂ ਬਿੱਲ ਵਾਪਸ ਕਰਵਾ ਕੇ ਰਹਿਣਗੇ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਮਹਿੰਦਰ ਸਿੰਘ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਸਮੁੱਚੇ ਪੰਜਾਬੀਆਂ ਨੂੰ ਆਪਣੇ ਘਰਾਂ 'ਤੇ ਕਾਲੇ ਝੰਡੇ ਲਾ ਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਬਾਰੇ ਆਖਿਆ | ਇਨ੍ਹਾਂ ਤੋਂ ਇਲਾਵਾ ਪ੍ਰੀਤਮ ਸਿੰਘ ਅਖਾੜਾ, ਚਰਨਜੀਤ ਸਿੰਘ ਮੁਲਾਜ਼ਮ ਆਗੂ, ਜਗਦੀਪ ਸਿੰਘ ਜੌਹਲ, ਭੁਪਿੰਦਰ ਸਿੰਘ ਬਰਾੜ ਨੇ ਵੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਬਚਾਉਂਣ ਲਈ ਹੁਣ ਉਠੇ ਸਮੂਹ ਪੰਜਾਬੀ, ਇਕ ਲੋਕ ਲਹਿਰ ਬਣਾ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਬਕ ਸਿਖਾਉਂਣਗੇ | ਇਸ ਮੌਕੇ ਸਮੁੱਚੇ ਇਲਾਕੇ 'ਚੋਂ ਵੱਡੀ ਗਿਣਤੀ 'ਚ ਕਿਸਾਨ ਤੇ ਖਾਸਕਰ ਨੌਜਵਾਨ ਕਿਸਾਨ ਰੈਲੀ 'ਚ ਪੁੱਜੇ ਹੋਏ ਸਨ | ਇਸ ਮੌਕੇ ਆੜ੍ਹਤੀ ਸੁਰਜੀਤ ਸਿੰਘ ਕਲੇਰ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਲੋਕ ਗਾਇਕ ਜਗਦੇਵ ਮਾਨ, ਅਵਤਾਰ ਸਿੰਘ ਤਾਰੀ ਸਵੱਦੀ ਆਦਿ ਹਾਜ਼ਰ ਸਨ |
ਨਾਨਕਸਰ ਦੇ ਬਾਬੇ ਲੰਗਰ ਲੈ ਕੇ ਪੁੱਜੇ
ਨਾਨਕਸਰ ਕਲੇਰਾਂ ਨੇੜੇ ਹੋਈ ਇਸ ਵਿਸ਼ਾਲ ਕਿਸਾਨ ਰੈਲੀ 'ਚ ਸ਼ਾਮਿਲ ਹੋ ਕੇ ਜਿਥੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਨੇ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕੀਤਾ, ਉਥੇ ਸੰਗਤਾਂ ਲਈ ਚਾਹ ਤੇ ਲੰਗਰ ਵੀ ਲਿਆਂਦਾ ਗਿਆ | ਇਸ ਮੌਕੇ ਪੁੱਜੇ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਉਹ ਤਾਂ ਖੁਦ 50 ਏਕੜ ਦੀ ਖੇਤੀ ਵੀ ਕਰਦੇ ਹਨ ਤੇ ਉਹ ਖੇਤੀ ਬਿੱਲਾਂ ਦਾ ਤਿੱਖਾ ਵਿਰੋਧ ਕਰਦੇ ਹਨ | ਇਸ ਮੌਕੇ ਬਾਬਾ ਘਾਲਾ ਸਿੰਘ ਨਾਨਕਸਰ ਤੇ ਹੋਰ ਮਹਾਂਪੁੁਰਖਾਂ ਤੇ ਪਿੰਡਾਂ ਦੇ ਧਾਰਮਿਕ ਸੰਸਥਾਵਾਂ ਵੱਲੋਂ ਕਿਸਾਨਾਂ ਲਈ ਲੰਗਰ ਵੀ ਚਲਾਏ ਗਏ |
ਅਕਾਲੀ ਦਲ ਵਲੋਂ ਖੇਤੀ ਬਿੱਲ ਖ਼ਿਲਾਫ਼ ਧਰਨਾ
ਜਗਰਾਉਂ, (ਗੁਰਦੀਪ ਸਿੰਘ ਮਲਕ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਅੱਜ ਸ਼ਹਿਰ 'ਚ ਹਲਕਾ ਇੰਚਾਰਜ ਐੱਸ.ਆਰ. ਕਲੇਰ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ੍ਹਾ ਹੈ ਅਤੇ ਖੜ੍ਹਦਾ ਰਹੇਗਾ | ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਸਾਬਿਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲ 'ਚ ਕਿਸਾਨ ਹਿਤੈਸ਼ੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੀਆਂ ਹਨ | ਪਰ ਉਹ ਆਪਣੇ ਮਿਸ਼ਨ 'ਚ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੀਆਂ | ਉਨ੍ਹਾਂ ਕਿਹਾ ਕਿ ਅਸਲ 'ਚ ਖੇਤੀ ਬਿੱਲਾਂ ਨੂੰ ਪਾਸ ਕਰਵਾਉਣ 'ਚ ਕੈਪਟਨ ਸਰਕਾਰ ਦਾ ਪੂਰਾ ਯੋਗਦਾਨ ਹੈ ਅਤੇ ਕਾਂਗਰਸ ਦੀ ਮਿਲੀਭੁਗਤ ਨਾਲ ਕੇਂਦਰ ਸਰਕਾਰ ਨੇ ਪਾਰਲੀਮੈਂਟ ਅਤੇ ਰਾਜ ਸਭਾ 'ਚ ਬਿੱਲਾਂ ਨੂੰ ਪਾਸ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਅਕਾਲੀ ਦਲ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਨੂੰ ਬਿੱਲ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ | ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ, ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਹਰੀ ਸਿੰਘ ਕਾਉਂਕੇ, ਸਰਪ੍ਰੀਤ ਸਿੰਘ ਕਾਉਂਕੇ, ਸ਼ੇਰ ਸਿੰਘ ਰਸੂਲਪੁਰ, ਚੰਦ ਸਿੰਘ ਡੱਲਾ, ਸਰਪੰਚ ਸ਼ਿਵਰਾਜ ਸਿੰਘ, ਪਰਮਿੰਦਰ ਸਿੰਘ ਚੀਮਾ ਆਦਿ ਨੇ ਵੀ ਸੰਬੋਧਨ ਕੀਤਾ |
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਅੰਦਰ ਤਿੰਨ ਰੋਜ਼ਾ ਰੇਲਾਂ ਰੋਕਣ ਵਾਲੇ ਪ੍ਰੋਗਰਾਮ ਨਾਲ ਅੱਜ ਪੰਜਾਬ ਬੰਦ ਸਮੇਂ ਕਿਸਾਨ ਜਥੇਬੰਦੀਆਂ ਨੂੰ ਪਿੰਡਾਂ 'ਚੋਂ ਆਪ ਮੁਹਾਰੇ ਪਹੁੰਚੇ ਹਲਵਾਹਕਾਂ, ਮਜ਼ਦੂਰਾਂ, ਆੜ੍ਹਤੀਏ, ਸ਼ੈੱਲਰ ਉਦਯੋਗ ਮਾਲਕ ਅਤੇ ਵੱਖ-ਵੱਖ ਪਾਰਟੀਆਂ ਵਲੋਂ ਸਮਰਥਨ ਹੋਣ ਕਰਕੇ ਮੁੱਲਾਂਪੁਰ ਦਾਖਾ ਸ਼ਹਿਰ ਅਤੇ ਨੇੜਲੇ ਕਸਬੇ ਮੁਕੰਮਲ ਬੰਦ ਰਹੇ | ਖੇਤੀ ਬਿੱਲਾਂ ਵਿਰੁੱਧ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਵਿਚ ਏਨਾ ਰੋਹ ਸੀ ਕਿ ਦਾਖਾ ਮੁੱਲਾਂਪੁਰ ਨੈਸ਼ਨਲ ਹਾਈਵੇ, ਮੁੱਲਾਂਪੁਰ-ਸੁਧਾਰ ਰਾਜਮਾਰਗ, ਮੁੱਲਾਂਪੁਰ-ਜੋਧਾਂ ਪੇਂਡੂ ਲਿੰਕ ਸੜਕ 'ਤੇ ਧਰਨਾ ਮਾਰ ਕੇ ਕਿਸਾਨਾਂ ਵਲੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਗਈ | ਰਾਜ ਮਾਰਗ 'ਤੇ ਬੁਢੇਲ-ਬੋਪਾਰਾਏ ਕਲਾਂ ਚੌਾਕ 'ਚ ਧਰਨਾ ਮਾਰੀ ਬੈਠੇ ਕਿਸਾਨਾਂ ਨਾਲ ਖੇਤੀ ਬਿੱਲਾਂ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਖੇਤੀ ਬਿੱਲ ਲਿਆਉਣ ਤੋਂ ਪਹਿਲਾਂ ਕਿਸਾਨ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਸੀ | ਕਿਸਾਨ ਗੈਰ-ਸੰਵਿਧਾਨਿਕ ਤਰੀਕੇ ਨਾਲ ਪਾਸ ਕੀਤੇ ਬਿੱਲਾਂ 'ਤੇ ਮੁੜ ਵਿਚਾਰ ਦੀ ਮੰਗ ਕਰ ਰਹੇ ਸਨ | ਲੋਕ ਖੱਜਲ ਖੁਆਰ ਹੋਏ-ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵਲੋਂ ਚੱਕਾ ਜਾਮ ਸਮੇਂ ਅੱਜ ਕਿਸਾਨਾਂ ਏਨੀ ਸਖ਼ਤੀ ਵਰਤੀ ਕਿ ਐਾਬੂਲੈਂਸ ਜਾਂ ਮਰੀਜ਼ ਲਿਜਾ ਰਹੀ ਗੱਡੀ ਨੂੰ ਛੱਡ ਕੇ ਸਾਈਕਲ-ਮੋਟਰਸਾਈਕਲ ਵਾਲਾ ਵੀ ਬੇਰੰਗ ਮੋੜਿਆ ਗਿਆ | ਕੜਾਕੇ ਦੀ ਧੁੱਪ 'ਚ ਸੜਕਾਂ 'ਤੇ ਬੈਠੇ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਮਾਰ ਰਹੇ ਸਨ | ਕਿਸਾਨਾਂ ਵਲੋਂ ਬੰਦ ਦੀ ਕਾਲ ਨੂੰ ਲੈ ਕੇ ਸੜਕੀ ਆਵਾਜਾਈ, ਬੱਸ ਸੇਵਾ ਪੂਰੀ ਤਰ੍ਹਾਂ ਬੰਦ ਰਹੀ, ਇਥੋਂ ਤੱਕ ਕਿ ਖੇਤੀ ਬਿੱਲਾਂ ਦੇ ਵਿਰੋਧ ਵਿਚ ਤਿੰਨ ਦਿਨਾਂ ਰੇਲ ਰੋੋਕੂ ਅੰਦੋਲਨ ਚਾਲੂ ਹੋਣ ਕਰਕੇ ਮੁੱਲਾਂਪੁਰ ਰੇਲ ਪਟੜੀ ਰਾਹੀਂ ਆਪਣੀ ਮੰਜ਼ਿਲ ਵੱਲ ਪਹੁੰਚਣ ਵਾਲੀਆਂ ਬਹੁਤੀਆਂ ਪਸੈਂਜਰ ਗੱਡੀਆਂ (ਰੇਲਾਂ) ਬੰਦ ਰਹੀਆਂ |
ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਨੇ ਧਰਨੇ ਵਿਚ ਕੀਤੀ ਸ਼ਮੂਲੀਅਤ
ਜਗਰਾਉਂ, 25 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਤਿੰਨ ਬਿੱਲਾਂ ਦੇ ਵਿਰੋਧ 'ਚ ਜਗਰਾਉਂ ਇਲਾਕੇ ਵਲੋਂ ਸ਼ੂਗਰ ਮਿੱਲ ਚੌਾਕ ਨੇੜੇ ਲਗਾਏ ਧਰਨੇ ਵਿਚ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਤੋਂ ਇਲਾਵਾ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਵੀ ਸ਼ਾਮਿਲ ਹੋਏ | ਇਸ ਧਰਨੇ ਵਿਚ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ, ਸੰਤ ਬਾਬਾ ਜੋਰਾ ਸਿੰਘ ਬੱਧਨੀ, ਸੰਤ ਬਾਬਾ ਧੰਨਾ ਸਿੰਘ ਨਾਨਕਸਰ ਵਾਲਿਆਂ ਨੇ ਆਪਣੇ ਸੇਵਾਦਾਰ ਭੇਜੇ ਜਦਕਿ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ ਆਦਿ ਮਹਾਂਪੁਰਖ ਖੁਦ ਵੱਡੀ ਗਣਿਤੀ ਵਿਚ ਸੰਗਤਾਂ ਨੂੰ ਨਾਲ ਲੈ ਕੇ ਧਰਨੇ ਵਿਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸੰਗਤਾਂ ਲਈ ਲੰਗਰ, ਪਾਣੀ ਅਤੇ ਚਾਹ ਦੇ ਵੀ ਪ੍ਰਬੰਧ ਕੀਤੇ ਗਏ | ਨਾਨਕਸਰ ਸੰਪਰਦਾਇ ਦੇ ਬੁਲਾਰੇ ਬਾਬਾ ਤੇਜਿੰਦਰ ਸਿੰਘ ਨਾਨਕਸਰ ਅਤੇ ਭਾਈ ਹਰਬੰਸ ਸਿੰਘ ਸੈਕਟਰੀ ਨੇ ਦੱਸਿਆ ਭਵਿੱਖ ਵਿਚ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਖ਼ਤਮ ਕਰਨ ਲਈ ਜੋ ਸੰਘਰਸ਼ ਵਿੱਢਿਆ ਜਾਵੇਗਾ ਨਾਨਕਸਰ ਸੰਪਰਦਾਇ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜ੍ਹੇਗੀ | ਇਸ ਮੌਕੇ ਚਰਨਜੀਤ ਸਿੰਘ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਬਿੰਦੀ, ਗੇਜਾ ਸਿੰਘ, ਗੁਰਜੀਤ ਸਿੰਘ ਕੈਲਪੁਰ, ਦਲੇਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ |
ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਨੇ ਧਰਨਾ ਲਗਾ ਕੇ ਕੀਤਾ ਚੱਕਾ ਜਾਮ
ਭੂੰਦੜੀ, 25 ਸਤੰਬਰ (ਕੁਲਦੀਪ ਸਿੰਘ ਮਾਨ)-ਇਤਿਹਾਸਿਕ ਪਿੰਡ ਆਲੀਵਾਲ ਵਿਖੇ ਲੁਧਿਆਣਾ ਰੋਡ 'ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਪ੍ਰਗਟ ਸਿੰਘ ਢਿੱਲੋਂ ਆਲੀਵਾਲ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਇਸ ਦੇ ਗੰਭੀਰ ਸਿੱਟੇ ਨਿਕਲਣਗੇ | ਸ: ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ਼ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਇਹ ਬਿੱਲ ਲਿਆਂਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੇ ਇਸ ਕਾਲੇ ਬਿੱਲ ਨੂੰ ਵਾਪਸ ਲੈਣ ਲਈ ਮੋਦੀ ਸਰਕਾਰ ਨੂੰ ਮਜ਼ਬੂਰ ਕਰ ਦੇਵੇਗਾ, ਕਿਉਂਕਿ ਜੇਕਰ ਕਿਸਾਨ ਹੈ ਤਾਂ ਵਪਾਰੀ ਹੈ, ਆੜ੍ਹਤੀ ਹੈ | ਉਨ੍ਹਾਂ ਅੱਗੇ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੀ ਪਈ ਹੈ | ਉੱਪਰੋਂ ਕੇਂਦਰ ਸਰਕਾਰ ਨੇ ਇਹ ਨਵੇਂ ਕਿਸਾਨ ਮਾਰੂ ਖੇਤੀ ਬਿੱਲ ਲਾਗੂ ਕਰ ਦਿੱਤੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰਾਂ ਦੇ ਕਿਸਾਨ ਮਾਰੂ ਬਿੱਲ ਲਿਆ ਕੇ ਕਿਸਾਨੀ ਨੂੰ ਹੋਰ ਤਬਾਹੀ ਵੱਲ ਧੱਕ ਦਿੱਤਾ ਹੈ | ਇਸ ਮੌਕੇ ਖੇਤੀ ਬਿੱਲਾਂ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਰਨੈਲ ਸਿੰਘ ਕਾਥੂ, ਗੁਰਜਿੰਦਰ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ ਕਨੇਚ ਵਾਲੇ, ਨੰਬਰਦਾਰ ਦਵਿੰਦਰ ਸਿੰਘ, ਲਖਵੀਰ ਸਿੰਘ ਗਰੇਵਾਲ, ਅਵਤਾਰ ਸਿੰਘ, ਗੁਰਮੋਹਤ ਸਿੰਘ ਆਲੀਵਾਲ, ਜਗਪਾਲ ਸਿੰਘ ਭੋਲਾ ਕਨੇਚ, ਜਗਜੀਤ ਸਿੰਘ, ਬਾਵਾ ਸਿੰਘ, ਕਾਲਾ ਸਿੰਘ, ਹਰਜਿੰਦਰ ਸਿੰਘ ਸਾਹਨੀ, ਜਰਨੈਲ ਸਿੰਘ, ਸੁਖਦੇਵ ਸਿੰਘ ਪੱਪੂ ਆਦਿ ਸ਼ਾਮਿਲ ਸਨ |
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੇ-ਮਿਸਾਲ ਧਰਨਾ
ਹਲਵਾਰਾ, 25 ਸਤੰਬਰ (ਭਗਵਾਨ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹਲਵਾਰਾ ਬੱਸ ਅੱਡਾ ਚੌਾਕ ਵਿਖੇ ਬੇ-ਮਿਸਾਲ ਧਰਨਾ ਦਿੱਤਾ ਗਿਆ | ਆਲੇ-ਦੁਆਲੇ ਦੇ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਧਰਨੇ ਨੂੰ ਕਾਮਯਾਬ ਕਰਨ ਲਈ ਪਹੰੁਚੇ | ਬੁਲਾਰਿਆਂ ਨੇ ਇਕ ਮਤ ਹੁੰਦਿਆਂ ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੇ ਅਸਤੀਫ਼ੇ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੋਦੀ ਸਰਕਾਰ ਵਲੋਂ ਕਿਸਾਨਾ ਦੇ ਸ਼ੰਕੇ ਨਾ ਦੂਰ ਕਰਨ ਤੋਂ ਟਾਲਾ ਵੱਟਣ ਦਾ ਪੱਖ ਰੱਖਣਾ ਕਿਸਾਨ ਹਿਤੈਸ਼ੀ ਹੋਣ ਦਾ ਵੱਡਾ ਸਬੂਤ ਹੈ | ਢਾਡੀ ਜਥੇ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਵਰ੍ਹੇ ਦੌਰਾਨ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਦੇ ਚਾਨਣਾ ਪਾਇਆ | ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੋਂ ਇਲਾਵਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਸਰਪ੍ਰਸਤ ਜਥੇਦਾਰ ਇੰਦਰਜੀਤ ਸਿੰਘ ਗੋਂਦਵਾਲ, ਨੰੰਬਰਦਾਰ ਪਿਆਰਾ ਸਿੰਘ ਤੁਗਲ, ਤਰਸੇਮ ਸਿੰਘ ਸਾਬਕਾ ਸਰਪੰਚ ਐਤੀਆਣਾ, ਤਰਨਜੀਤ ਸਿੰਘ ਬਿੱਟੂ ਤਲਵੰਡੀ ਰਾਏ, ਕੁਲਵਿੰਦਰ ਸਿੰਘ ਸਕੱਤਰ ਤਲਵੰਡੀ ਰਾਏ, ਜਸਵੀਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਤਲਵੰਡੀ ਰਾਏ, ਪ੍ਰਕਾਸ਼ ਸਿੰਘ ਬੁਰਜ ਹਰੀ ਸਿੰਘ, ਬਹਾਦਰ ਸਿੰਘ ਹੇਰਾਂ, ਨਿਰਭੈ ਸਿੰਘ ਮੈਨੇਜਰ ਹੇਰਾਂ, ਬਹਾਦਰ ਸਿੰਘ ਸਾਬਕਾ ਸਰਪੰਚ ਬੜੈਚ, ਰਾਮ ਜੀ ਦਾਸ ਪੰਚ ਬੜੈਚ, ਹਰਦੀਪ ਸਿੰਘ ਪ੍ਰਧਾਨ ਬੁਰਜ ਨਕਲੀਆਂ, ਗੁਰਦੀਪ ਸਿੰਘ ਸੰਘੇੜਾ ਰਾਜੋਆਣਾ ਖੁਰਦ, ਕਲਵਿੰਦਰ ਸਿੰਘ ਪੰਚ, ਰਣਜੀਤ ਸਿੰਘ ਸਕੱਤਰ, ਬਲਵਿੰਦਰ ਸਿੰਘ ਬਾਠ, ਗੁਰਪ੍ਰੀਤ ਸਿੰਘ ਪੰਚ (ਸਾਰੇ ਤਲਵੰਡੀ ਰਾਏ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ
ਖੇਤੀ ਬਿੱਲ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰਹੇਗਾ-ਕਿਸਾਨ ਆਗੂ
ਰਾਏਕੋਟ, (ਸੁਸ਼ੀਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ ਉੱਠੇ ਕਿਸਾਨ ਰੋਹ ਦੇ ਚੱਲਦਿਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਰਾਏਕੋਟ 'ਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ | ਕਿਸਾਨ ਜਥੇਬੰਦੀਆਂ ਦੇ ਹੱਕ 'ਚ ਅੱਜ ਪੂਰਾ ਸ਼ਹਿਰ ਮੁਕੰਮਲ ਬੰਦ ਰਿਹਾ | ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਸ਼ਹਿਰ ਦੇ ਪ੍ਰਮੁੱਖ ਸ. ਹਰੀ ਸਿੰਘ ਨਲਵਾ ਚੌਕ ਵਿੱਚ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ | ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਖੇਤੀ ਸਬੰਧੀ ਤਿੰਨ ਸੋਧ ਬਿੱਲ ਪਾਸ ਕੀਤੇ ਹਨ, ਉਨ੍ਹਾਂ ਦੇ ਲਾਗੂ ਹੋਣ ਨਾਲ ਕਿਸਾਨ ਅਤੇ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਇੰਨ੍ਹਾਂ ਬਿੱਲਾਂ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਮਿਲਣ ਦੀ ਕੋਈ ਗਾਰੰਟੀ ਨਹੀਂ ਹੈ ਅਤੇ ਕਿਸਾਨਾਂ ਦੀ ਫ਼ਸਲ ਵੱਡੇ ਕਾਰੋਬਾਰੀ ਆਪਣੀਆਂ ਸ਼ਰਤਾਂ 'ਤੇ ਖ੍ਰੀਦਣਗੇ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਮਸਲਿਆਂ ਨੂੰ ਅਣਗੌਲਿਆਂ ਕੀਤਾ ਤਾਂ ਕਿਸਾਨਾਂ ਦਾ ਇਹ ਸੰਘਰਸ਼ ਪੂਰੇ ਦੇਸ਼ ਵਿਚ ਫੈਲੇਗਾ | ਰੋਸ ਮੁਜ਼ਾਹਰੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਕਮਲਜੀਤ ਖੰਨਾ, ਸਰਬਜੀਤ ਸਿੰਘ ਸੁਧਾਰ, ਤਰਲੋਚਨ ਸਿੰਘ ਬਰ੍ਹਮੀ, ਪ੍ਰੋ. ਜੈਪਾਲ ਸਿੰਘ, ਚਮਕੌਰ ਸਿੰਘ, ਗੁਰਮਿੰਦਰ ਸਿੰਘ ਤੂਰ, ਸਾਧੂ ਸਿੰਘ ਅੱਚਰਵਾਲ, ਸਰਪ੍ਰਸਤ ਹਰਦੇਵ ਸਿੰਘ ਸੰਧੂ, ਹਲਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸੰਦੀਪ ਸਿੰਘ ਸਿੱਧੂ ਜੌਹਲਾਂ, ਸੀਟੂ ਆਗੂ ਦਲਜੀਤ ਕੁਮਾਰ ਗੋਰਾ, ਸੁਰੈਣ ਸਿੰਘ ਧੂਰਕੋਟ, ਡਾ: ਚਰਨ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਹਰਭਜਨ ਸਿੰਘ ਰਾਜਾ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਮਾਸਟਰ ਨਿਰਪਾਲ ਸਿੰਘ ਜਲਾਲਦੀਵਾਲ, ਡਾ. ਹਰਮਿੰਦਰ ਸਿੰਘ ਸਿੱਧੂ, ਮੁਹੰਮਦ ਇਮਰਾਨ ਖਾਨ, ਨਰੈਣ ਦੱਤ, ਜਗਤਾਰ ਸਿੰਘ ਤਾਰਾ ਤਲਵੰਡੀ, ਸਤੀਸ਼ ਭੱਲਾ, ਡਾ. ਪ੍ਰਵੀਨ ਅੱਗਰਵਾਲ, ਪੰਚ ਜਗਦੇਵ ਸਿੰਘ ਬੱਸੀਆਂ, ਗੁਰਚਰਨ ਸਿੰਘ, ਕੀਮਤੀ ਲਾਲ, ਮਾਸਟਰ ਰਾਜਨ ਸਿੰਘ, ਜੰਗਪਾਲ ਸਿੰਘ, ਪ੍ਰਭਜੋਤ ਸਿੰਘ, ਜਸਵੀਰ ਸਿੰਘ, ਰਜਿੰਦਰ ਬਾਂਸਲ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਏਬੰਤ ਜੈਨ ਪ੍ਰਧਾਨ ਕਰਿਆਨਾ ਯੂਨੀਅਨ, ਸਰਪੰਚ ਅਮਨਦੀਪ ਸਿੰਘ ਲੰਮੇ, ਫੈਡਰੇਸ਼ਨ ਆਗੂ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ, ਨੌਜਵਾਨ, ਵਪਾਰਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ |
ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਲੁਧਿਆਣਾ-ਬਠਿੰਡਾ ਮਾਰਗ 'ਤੇ ਕੀਤਾ ਚੱਕਾ ਜਾਮ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕਰਨ ਦੇ ਰੋਸ ਵਜੋਂ ਸੂਬੇ ਦੀਆਂ ਕਿਸਾਨ/ਮਜ਼ਦੂਰ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ | ਇਸ ਪੰਜਾਬ ਬੰਦ ਦੇ ਸੱਦੇ ਨੂੰ ਵੱਖ-ਵੱਖ ਸਮਾਜ ਸੇਵੀ, ਵਪਾਰਿਕ, ਧਾਰਮਿਕ ਜਥੇਬੰਦੀਆਂ ਸਮੇਤ ਵਪਾਰੀ ਵਰਗ ਵਲੋਂ ਵੀ ਸਮਰਥਨ ਦਿੱਤਾ ਗਿਆ | ਇਸ ਪੰਜਾਬ ਬੰਦ ਦੇ ਸੱਦੇ ਦੌਰਾਨ ਰਾਏਕੋਟ ਅਤੇ ਆਸਪਾਸ ਦੇ ਪਿੰਡਾਂ ਦੀਆਂ ਜਥੇਬੰਦੀਆਂ ਵਲੋਂ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਕਰੀਬ 11 ਵਜੇ ਤੋਂ ਦੇਰ ਸ਼ਾਮ ਤੱਕ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਪੁੱਜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ ਪ੍ਰਧਾਨ ਬਲਾਕ ਰਾਏਕੋਟ ਬੀਕੇਯੂ (ਡਕੌਾਦਾ), ਤਰਲੋਚਨ ਸਿੰਘ ਝੋਰੜਾਂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸਰਬਜੀਤ ਸਿੰਘ ਗਿੱਲ ਪ੍ਰਧਾਨ ਬੀਕੇਯੂ (ਡਕੌਾਦਾ) ਬਲਾਕ ਸੁਧਾਰ, ਹਰਬੰਸ ਸਿੰਘ ਲੋਹਟਬੱਦੀ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਆਗੂ ਆਲ ਇੰਡੀਆ ਕਿਸਾਨ ਸਭਾ, ਮਾ: ਮਹਿੰਦਰ ਸਿੰਘ ਅੱਚਰਵਾਲ ਜ਼ਿਲ੍ਹਾ ਪ੍ਰੈੱਸ ਸਕੱਤਰ ਜਮਹੂਰੀ ਕਿਸਾਨ ਸਭਾ, ਅਜੈਬ ਸਿੰਘ ਰੂਪਾਪੱਤੀ ਪ੍ਰਧਾਨ ਬੀਕੇਯੂ (ਲੱਖੋਵਾਲ) ਬਲਾਕ ਰਾਏਕੋਟ, ਅਮਰ ਸਿੰਘ ਤਲਵੰਡੀ ਜ਼ਿਲ੍ਹਾ ਪ੍ਰਧਾਨ ਬੀਕੇਯੂ (ਕਾਦੀਆਂ), ਤਰਲੋਚਨ ਸਿੰਘ ਬਰ੍ਹਮੀ ਪ੍ਰਧਾਨ ਬਲਾਕ ਰਾਏਕੋਟ ਬੀਕੇਯੂ (ਰਾਜੇਵਾਲ), ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਾ: ਨਿਰਪਾਲ ਸਿੰਘ ਜਲਾਲਦੀਵਾਲ ਹਲਕਾ ਇੰਚਾਰਜ ਲੋਕ ਇਨਸਾਫ਼ ਪਾਰਟੀ, ਬਾਬਾ ਬਲਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਆਦਿ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਬੋਲਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਬਿੱਲ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਦੇ ਰਾਹ ਤੋਰਿਆ ਹੈ | ਉਨ੍ਹਾਂ ਆਖਿਆ ਕਿ ਜੇਕਰ ਮੋਦੀ ਸਰਕਾਰ ਨੇ ਇਨ੍ਹਾਂ ਖੇਤੀ ਬਿੱਲਾਂ ਨੂੰ ਜਲਦ ਰੱਦ ਨਾ ਕੀਤਾ ਤਾਂ ਕਿਸਾਨ/ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ ਲੋਕ ਲਹਿਰ ਬਣ ਕੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾ ਦੇਣਗੇ | ਇਸ ਮੌਕੇ ਚਮਕੌਰ ਸਿੰਘ ਬੌਵਾ ਨੂਰਪੁਰਾ ਸੀਟੂ ਆਗੂ, ਪ੍ਰੀਤਮ ਸਿੰਘ ਰਟੌਲ ਪ੍ਰਧਾਨ ਲੋਕ ਇਨਸਾਫ਼ ਪਾਰਟੀ ਹਲਕਾ ਰਾਏਕੋਟ, ਸਰਪੰਚ ਅਮਨਦੀਪ ਸਿੰਘ ਲੰਮੇ, ਜਗਤਾਰ ਸਿੰਘ ਤਾਰਾ ਤਲਵੰਡੀ ਰਾਏ, ਸਾਬਕਾ ਸਰਪੰਚ ਹਰਚਰਨ ਸਿੰਘ ਫੇਰੂਰਾਈ, ਪ੍ਰਧਾਨ ਰਣਧੀਰ ਸਿੰਘ ਬੱਸੀਆਂ, ਗੁਰਪ੍ਰੀਤ ਸਿੰਘ ਤਲਵੰਡੀ, ਅਵਤਾਰ ਸਿੰਘ ਤਤਲਾ, ਬਲਵਿੰਦਰ ਸਿੰਘ ਜਵੰਧਾ, ਆੜ੍ਹਤੀਆ ਗੁਰਚਰਨ ਸਿੰਘ ਸੰਤ, ਸੁਖਦੇਵ ਸਿੰਘ ਤੱਤਲਾ, ਰਣਜੀਤ ਸਿੰਘ ਜਵੰਧਾ ਆਦਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
ਪਿੰਡ ਜੰਡੀ ਦੇ ਅਕਾਲੀ ਵਰਕਰਾਂ ਵਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਲੀਲਾਂ-ਜੰਡੀ ਸੜਕ 'ਤੇ ਲਗਾਇਆ ਧਰਨਾ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਪ੍ਰੇਰਨਾ 'ਤੇ ਲਾਗਲੇ ਪਿੰਡ ਜੰਡੀ ਦੇ ਅਕਾਲੀ ਵਰਕਰਾਂ ਨੇ ਸੀਨੀਅਰ ਅਕਾਲੀ ਆਗੂ ਅਜਮੇਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿਚ ਲੀਲਾਂ ਮੇਘ ਸਿੰਘ-ਜੰਡੀ ਮਾਰਗ 'ਤੇ ਧਰਨਾ ਲਗਾਕੇ ਕਿਸਾਨੀ ਦੇ ਹੱਕ ਵਿਚ ਆਪਣੀ ਆਵਾਜ਼ ਉਠਾਈ | ਇਸ ਮੌਕੇ ਵੱਖ-ਵੱਖ ਅਕਾਲੀ ਆਗੂਆਂ ਨੇ ਮੋਦੀ ਸਰਕਾਰ ਦੀ ਕਰੜੀ ਨਿੰਦਾ ਕਰਦਿਆਂ ਆਖਿਆ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਸਾਡੀ ਪਾਰਟੀ ਇਸੇ ਤਰ੍ਹਾਂ ਸੜਕਾਂ 'ਤੇ ਹੀ ਰਹੇਗੀ ਅਤੇ ਸਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਭਾਜਪਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ | ਇਸ ਮੌਕੇ ਜਗਮੋਹਣ ਸਿੰਘ ਸਿੱਧੂ, ਗੁਰਦਰਸਨ ਸਿੰਘ, ਪੰਚ ਸੁਖਜੀਤ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਗੁਰਵੀਰ ਸਿੰਘ, ਸਤਵੀਰ ਸਿੰਘ, ਦਵਿੰਦਰ ਸਿੰਘ, ਜਸਮੇਲ ਸਿੰਘ, ਸੁਖਜੀਤ ਸਿੰਘ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜੈਲਦਾਰ ਚਰਨ ਸਿੰਘ, ਦੀਸਾ ਸਿੰਘ, ਸੋਨੀ ਸਿੰਘ, ਨਵਦੀਪ ਸਿੰਘ, ਕੁਲਜਿੰਦਰ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਸੁਖਵੀਰਾ ਸਿੰਘ, ਹਰੀਆ ਸਿੰਘ ਤੋਂ ਇਲਾਵਾ ਪਿੰਡ ਜੰਡੀ ਦੇ ਹੋਰ ਸਰਗਰਮ ਅਕਾਲੀ ਵਰਕਰਾਂ ਨੇ ਖੇਤੀ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ |
ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਲਗਾਇਆ ਧਰਨਾ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੇ ਬਿੱਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੋਧਾਂ ਤੇ ਸਰਕਲ ਲਤਾਲਾ ਦੇ ਆਗੂਆਂ ਤੇ ਵੱਡੀ ਗਿਣਤੀ ਵਰਕਰਾਂ ਨੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਸਥਿਤ ਕਸਬਾ ਜੋਧਾਂ ਵਿਖੇ ਧਰਨਾ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਅਮਰਦੀਪ ਸਿੰਘ ਰੂਬੀ, ਗੁਰਮੀਤ ਸਿੰਘ ਰਾਣਾ ਜੋਧਾਂ, ਦਲਬੀਰ ਸਿੰਘ ਲਤਾਲਾ, ਮਨਦੀਪ ਸਿੰਘ ਖੰਡੂਰ, ਗੁਰਮੁੱਖ ਸਿੰਘ ਲਤਾਲਾ ਸਾਬਕਾ ਚੇਅਰਮੈਨ, ਚਮਕੌਰ ਸਿੰਘ ਉੱਭੀ, ਕੈਪਟਨ ਗੁਰਦੀਪ ਸਿੰਘ ਚਮਿੰਡਾ ਬਸਪਾ ਆਗੂ, ਰਾਜਪ੍ਰੀਤ ਸਿੰਘ ਜੋਧਾਂ, ਰਾਜਿੰਦਰ ਸਿੰਘ ਰਾਜੂ ਜੋਧਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ, ਆਗੂਆਂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਇਕੱਲੇ ਕਿਸਾਨ ਹੀ ਨਹੀ ਸਗੋਂ ਹਰ ਵਰਗ ਦੇ ਲੋਕਾਂ ਨੂੰ ਮਾਰ ਝੱਲਣੀ ਪਵੇਗੀ | ਇਸ ਮੌਕੇ ਸਰਕਲ ਪ੍ਰਧਾਨ ਅਜਮੇਰ ਸਿੰਘ ਰਤਨ, ਜਗਦੇਵ ਸਿੰਘ ਗਰੇਵਾਲ ਜੋਧਾਂ, ਅੰਮਿ੍ਤਪਾਲ ਸਿੰਘ ਖੰਡੂਰ, ਜੈਲਦਾਰ ਪਿ੍ਤਪਾਲ ਸਿੰਘ, ਇੰਦਰਪਾਲ ਸਿੰਘ ਕਾਲਾ ਢੈਪਈ, ਪਰਮਜੀਤ ਸਿੰਘ ਪੰਮ, ਸਾਬਕਾ ਸਰਪੰਚ ਦਵਿੰਦਰ ਸਿੰਘ ਰਤਨ, ਗੁਰਪ੍ਰੀਤ ਸਿੰਘ, ਬਸਪਾ ਆਗੂ ਪ੍ਰੇਮ ਸਿੰਘ ਜੋਧਾਂ, ਮਨਜੀਤ ਸਿੰਘ ਕਾਲਾ, ਬਦਨ ਸਿੰਘ ਜੋਧਾਂ, ਕੁਲਵਿੰਦਰ ਸਿੰਘ ਛੋਕਰ, ਰਛਪਾਲ ਸਿੰਘ ਪੱਪੂ ਲੋਹਗੜ੍ਹ, ਸਤਵੰਤ ਸਿੰਘ ਸੱਤੂ ਲਤਾਲਾ, ਅਮਰਜੀਤ ਸਿੰਘ ਸਰਾਭਾ, ਪ੍ਰਦੀਪ ਸਿੰਘ ਸਰਾਭਾ, ਗੁਰਜੰਟ ਸਿੰਘ ਸਰਾਭਾ ਤੋਂ ਇਲਾਵਾ ਗਿਣਤੀ 'ਚ ਵਰਕਰ ਹਾਜ਼ਰ ਸਨ |
ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਸੰਘਰਸ਼ ਲੜੇ-ਬਲਵਿੰਦਰ ਸਿੰਘ ਸੰਧੂ
ਗੁਰੂਸਰ ਸੁਧਾਰ, (ਜਸਵਿੰਦਰ ਸਿੰਘ ਗਰੇਵਾਲ)-ਕੇਂਦਰ ਸਰਕਾਰ ਵੱਲੋਂ ਸੂਬੇ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਲਿਆਂਦੇ ਜਾ ਰਹੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਿੱਤੇ ਗਏ ਚੱਕਾ ਜਾਮ ਕਰਨ ਦੇ ਸੱਦੇ 'ਤੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਅੱਜ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਰੱਤੋਂਵਾਲ ਚੌਾਕ ਨਜ਼ਦੀਕ ਚੱਕਾ ਜਾਮ ਕਰਕੇ ਸੜਕੀ ਆਵਾਜਾਈ ਠੱਪ ਕੀਤੀ ਗਈ ਜਦਕਿ ਐਾਬੂਲੈਂਸ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਬਹਾਲ ਰੱਖਿਆ ਗਿਆ | ਇਸ ਮੌਕੇ ਜੁੜੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਭਲਾਈ ਲਈ ਪਹਿਲੇ ਦਿਨ ਤੋਂ ਹੀ ਲੜਾਈ ਲੜਦਾ ਆ ਰਿਹਾ ਹੈ ਭਾਵੇਂ ਕਿ ਉਹ ਪੰਜਾਬੀ ਬੋਲਦੇ ਇਲਾਕੇ ਹੋਣ ਜਾਂ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਇਤਿਹਾਸ ਬੋਲਦਾ ਹੈ ਕਿ ਉਨ੍ਹਾਂ ਵਜ਼ੀਰੀਆਂ ਨੂੰ ਲੱਤ ਮਾਰ ਕੇ ਜੇਲ੍ਹਾਂ ਕੱਟਣ 'ਚ ਮਾਣ ਮਹਿਸੂਸ ਕੀਤਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਕੇਂਦਰ ਸਰਕਾਰ ਕਿਸਾਨ ਮਾਰੂ ਸਮਝੌਤੇ ਰੱਦ ਨਹੀਂ ਕਰਦੀ ਉਨ੍ਹਾਂ ਸਮਾਂ ਅਕਾਲੀ ਦਲ ਸੰਘਰਸ਼ ਲੜਦਾ ਰਹੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਨੌਜਵਾਨ ਵਰਗ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਉਹ ਨੌਜਵਾਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਲਾਮਬੰਦ ਕਰਕੇ ਕੇਂਦਰ ਸਰਕਾਰ ਦੇ ਨਾਸੀ ਧੂੰਆਂ ਲਿਆ ਦੇਣਗੇ | ਇਸ ਮੌਕੇ ਗੁਰਚੀਨ ਸਿੰਘ ਰੱਤੋਂਵਾਲ, ਗੁਰਮੇਲ ਸਿੰਘ ਆਂਡਲੂ, ਗੁਰਸ਼ਰਨ ਸਿੰਘ ਬੜੂੰਦੀ, ਨਰਦਿੰਰ ਸਿੰਘ ਸੰਘੇੜਾ (ਸਾਰੇ ਸਰਕਲ ਪ੍ਰਧਾਨ), ਅਮਨਦੀਪ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਚੇਅਰਮੈਨ ਮੇਹਰ ਸਿੰਘ, ਸਰਬਜੀਤ ਸਿੰਘ ਰੱਤੋਵਾਲ, ਮੈਨੇਜਰ ਨਿਰਭੈ ਸਿੰਘ, ਬਹਾਦਰ ਸਿੰਘ ਬੜੈਚ, ਦਰਸ਼ਨ ਸਿੰਘ ਹੇਰਾਂ, ਕਰਮਜੀਤ ਸਿੰਘ ਗੋਲਡੀ, ਬੂਟਾ ਸਿੰਘ ਛਾਪਾ, ਨਛੱਤਰ ਸਿੰਘ, ਮੇਹਰ ਚੰਦ, ਹਰਚੰਦ ਸਿੰਘ ਬੜੂੰਦੀ, ਹਰਮੇਲ ਸਿੰਘ ਸੁਧਾਰ, ਮਾਸਟਰ ਅਵਤਾਰ ਸਿੰਘ ਹਿੱਸੋਵਾਲ, ਜਥੇਦਾਰ ਚੈਂਚਲ ਸਿੰਘ, ਭੁਪਿੰਦਰ ਸਿੰਘ ਘੁਮਾਣ, ਪਿਆਰਾ ਸਿੰਘ ਸੁਧਾਰ, ਅਵਤਾਰ ਸਿੰਘ ਤੁਗਲ, ਬਲਜਿੰਦਰ ਸਿੰਘ ਬੜੈਚ ਸਮੇਤ ਹੋਰ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ |
ਹਠੂਰ ਇਲਾਕੇ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਰਾਜਸੀ ਆਗੂਆਂ ਨੇ ਰੋਸ ਧਰਨਿਆਂ 'ਚ ਸ਼ਮੂਲੀਅਤ ਕੀਤੀ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਸਬੰਧੀ ਪਾਸ ਕੀਤੇ ਬਿੱਲਾਂ ਦੇ ਖ਼ਿਲਾਫ਼ ਸੰਘਰਸ਼ ਦਾ ਰਾਹ ਅਖਤਿਆਰ ਕਰਕੇ ਕਿਸਾਨ ਜਥੇਬੰਦੀਆਂ ਦੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਹਠੂਰ ਇਲਾਕੇ ਦੇ ਪਿੰਡਾਂ ਵਿਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਰਾਜਸੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਨੇ
ਵੱਡੀ ਗਿਣਤੀ ਵਿਚ ਵੱਖ-ਵੱਖ ਰੋਸ ਧਰਨਿਆਂ ਵਿਚ ਸ਼ਮੂਲੀਅਤ ਕੀਤੀ | ਦਿਲਚਸਪ ਗੱਲ ਇਹ ਰਹੀ ਕੇ ਵੱਖ-ਵੱਖ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੋਂ ਬਿਨ੍ਹਾਂ ਵੀ ਬਹੁਤ ਲੋਕ ਆਪਣੇ ਸਾਧਨਾਂ ਰਾਹੀਂ ਇਨ੍ਹਾਂ ਧਰਨਿਆਂ ਵਿਚ ਸ਼ਾਮਿਲ ਹੋਏ | ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੋਦਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਕੁਲ ਹਿੰਦ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਾਂਗਰਸ ਪਾਰਟੀ ਦੇ ਆਗੂਆਂ ਵਰਕਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲਾ ਬਾਦਲ ਸਰਕਲ ਹਠੂਰ ਵਲੋਂ ਜਗਰਾਉਂ ਵਿਖੇ ਲਾਏ ਰੋਸ ਧਰਨੇ ਵਿਚ ਭਾਗ ਲਿਆ | ਕਾਂਗਰਸ ਪਾਰਟੀ ਦੇ ਆਗੂ ਜਗਦੀਪ ਸਿੰਘ ਸਿੱਧੂ, ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹਾ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਦਰਸ਼ਨ ਸਿੰਘ ਲੱਖਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਦੇਵ ਸਿੰਘ ਮਾਣੂੰਕੇ, ਸੁਖਦੇਵ ਸਿੰਘ ਬੂਟਾ ਸਰਪੰਚ ਚਕਰ, ਜਸਵਿੰਦਰ ਸਿੰਘ ਸ਼ਿੰਦਾ, ਹਠੂਰ ਤੋਂ ਸਰਕਲ ਪ੍ਰਧਾਨ ਸਰਪੰਚ ਮਲਕੀਤ ਸਿੰਘ ਹਠੂਰ, ਲੱਖਾ ਤੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਬਿੱਟੂ ਲੱਖਾ, ਸਾਬਕਾ ਸਰਪੰਚ ਗੁਰਚਰਨ ਸਿੰਘ, ਮਾਣੂੰਕੇ ਤੋਂ ਚੇਅਰਮੈਨ ਨਿਰਮਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਸੰਧੂ, ਸਰਕਲ ਹਠੂਰ ਯੂਥ ਦੇ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ, ਜਗਰਾਜ ਸਿੰਘ ਰਾਜਾ, ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ, ਸਰਗੁਨ ਸਿੰਘ ਰਸੂਲਪੁਰ, ਡਾਇਰੈਕਟਰ ਜਸਵੀਰ ਸਿੰਘ ਦੇਹੜਕਾ ਅਤੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਚੰਦ ਸਿੰਘ ਡੱਲਾ ਦੀ ਅਗਵਾਈ ਵਿਚ ਜੱਥੇ ਰਵਾਨਾ ਹੋਏ |
ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੇਤੀ ਬਿੱਲਾਂ ਖ਼ਿਲਾਫ਼ ਪੁਤਲਾ ਫੂਕਿਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਪਿੰਡ ਗੋਂਦਵਾਲ ਵਿਖੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਸਰਪੰਚ ਸੁਖਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਵਲੋਂ ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਸਰਪੰਚ ਸੁਖਪਾਲ ਸਿੰਘ ਗੋਂਦਵਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਵਲੋਂ ਖੇਤੀ ਬਿੱਲ ਲਾਗੂ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਉਨ੍ਹਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇ | ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ ਸਿੱਧੂ, ਸੂਬੇਦਾਰ ਗੁਰਨਾਮ ਸਿੰਘ ਨਾਹਰ, ਸੂਬੇਦਾਰ ਜਗਜੀਤ ਸਿੰਘ ਸਿੱਧੂ, ਕੈਪਟਨ ਅਮਰ ਸਿੰਘ, ਮੁਖਤਿਆਰ ਸਿੰਘ ਜੀ.ਓ.ਜੀ., ਪੰਚ ਕਰਤਾਰ ਸਿੰਘ, ਪੰਚ ਬਲਜਿੰਦਰ ਸਿੰਘ, ਪੰਚ ਡਾ: ਜਗਦੇਵ ਸਿੰਘ ਸਿੱਧੂ, ਪਟਵਾਰੀ ਸੋਹਣ ਸਿੰਘ, ਬੇਅੰਤ ਸਿੰਘ, ਰਾਏ ਸਿੰਘ, ਤੇਜਾ ਸਿੰਘ, ਪ੍ਰਗਟ ਸਿੰਘ, ਪਿਸ਼ੌਰਾ ਸਿੰਘ ਮਾਨ, ਮਾ: ਨਿਰਮਲ ਸਿੰਘ ਸਿੱਧੂ, ਗਿਆਨੀ ਭਰਪੂਰ ਸਿੰਘ, ਬਲਜਿੰਦਰ ਸਿੰਘ, ਜਗਰੂਪ ਸਿੰਘ, ਮੇਵਾ ਸਿੰਘ, ਚਰਨ ਸਿੰਘ, ਫੌਜੀ ਮਨਜੀਤ ਸਿੰਘ, ਫੌਜੀ ਅਵਤਾਰ ਸਿੰਘ, ਜਗਦੀਪ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਹੁੰਗਾਰਾ, ਸਮੁੱਚਾ ਬਜ਼ਾਰ ਰਿਹਾ ਬੰਦ
ਸੜਕੀ ਆਵਾਜਾਈ ਵੀ ਰਹੀ ਨਾਂਹ ਦੇ ਬਰਾਬਰ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਵਿਵਾਦਿਤ ਤਿੰਨ ਖੇਤੀ ਬਿੱਲਾਂ ਦੇ ਖ਼ਿਲਾਫ਼ ਰੋਸ ਵਜੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਮੁਲਾਜ਼ਮ-ਮਜ਼ਦੂਰ ਤੇ ਸੀਟੂ ਅਧਾਰਿਤ ਜਥੇਬੰਦੀਆਂ ਵਲੋਂ ਅੱਜ 25 ਸਤੰਬਰ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਰੂਪ ਵਿਚ ਹੁੰਗਾਰਾ ਮਿਲਿਆ ਤੇ ਸਵੇਰ ਤੋਂ ਹੀ ਲੈਕੇ ਕਸਬੇ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ | ਬੰਦ ਦੇ ਅਸਰ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਜ਼ਰੂਰੀ ਸੇਵਾਵਾਂ ਵਿਚ ਸ਼ਾਮਿਲ ਮੈਡੀਕਲ ਸਟੋਰ, ਸ਼ਬਜੀ, ਫ਼ਲਾਂ ਤੇ ਦੁੱਧ ਬੇਕਰੀ ਆਦਿ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹੀਆਂ | ਹਾਲਾਂਕਿ ਲੁਧਿਆਣਾ ਬਠਿੰਡਾ ਰਾਜਮਾਰਗ 'ਤੇ ਸਥਿਤ ਇਸ ਕਸਬੇ ਵਿਚ ਸੜਕੀ ਆਵਾਜਾਈ ਵੀ ਨਾਂਹ ਦੇ ਬਰਾਬਰ ਰਹੀ, ਪ੍ਰੰਤੂ ਬੈਂਕਾਂ, ਨਿੱਜੀ ਤੇ ਸਰਕਾਰੀ ਹਸਪਤਾਲ ਤੇ ਪੈਟਰੋਲ ਪੰਪ ਆਮ ਵਾਂਗ ਖੁੱਲ੍ਹੇ | ਕਿਸਾਨ ਵਿਰੋਧੀ ਬਿੱਲਾਂ ਕਾਰਨ ਰੋਸ ਪ੍ਰਗਟ ਕਰ ਰਹੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਦੁਕਾਨਦਾਰਾਂ ਸਮੇਤ ਹਰ ਵਰਗ, ਹਰ ਧਰਮ ਦੇ ਲੋਕਾਂ ਵਲੋਂ ਆਪਣਾ ਜ਼ਬਰਦਸਤ ਸਮਰਥਨ ਦਿੱਤਾ ਗਿਆ ਤੇ 11 ਵਜੇ ਦੇ ਕਰੀਬ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਟਰੈਕਟਰਾਂ 'ਤੇ ਸਵਾਰ ਹੋ ਕੇ ਨਾਅਰੇਬਾਜ਼ੀ ਕਰਦੇ ਧਰਨਾ ਸਥਾਨ ਵੱਲ ਜਾਂਦੇ ਦੇਖੇ ਗਏ |
ਅਧਿਆਪਕ ਜਥੇਬੰਦੀਆਂ ਵਲੋਂ ਖੇਤੀਬਾੜੀ ਬਿੱਲ ਦੇ ਵਿਰੋਧ 'ਚ ਧਰਨਾ
ਭੂੰਦੜੀ, (ਕੁਲਦੀਪ ਸਿੰਘ ਮਾਨ)-ਕੇਂਦਰ ਸਰਕਾਰ ਦੀਆਂ ਕਿਸਾਨ-ਮਜ਼ਦੂਰ-ਮੁਲਜ਼ਮ ਵਿਰੋਧੀ ਨੀਤੀਆਂ ਤਹਿਤ 'ਖੇਤੀ ਬਿੱਲ' ਨੂੰ ਪਾਸ ਕਰਨਾ ਮਾਨਵਤਾ ਦਾ ਘਾਣ ਹੈ¢ ਦੇਸ਼ ਭਰ ਵਿਚ ਇਸ ਬਿੱਲ ਦਾ ਵਿਰੋਧ ਹੋ ਰਿਹਾ ਹੈ ਅਤੇ ਕਿਸਾਨ-ਮਜ਼ਦੂਰ-ਮੁਲਜ਼ਮ ਕੇਂਦਰ ਸਰਕਾਰ ਦੇ ਇਸ ਕਾਲੇ ਬਿੱਲ ਦੇ ਖ਼ਿਲਾਫ਼ ਕਈ ਦਿਨਾਂ ਤੋਂ ਸੜਕਾਂ 'ਤੇ ਧਰਨਾਂ ਦੇ ਰਹੇ ਹਨ, ਪਰ ਸਰਕਾਰ ਦੇ ਕੰਨਾਂ 'ਤੇ ਜੂੰਅ ਤੱਕ ਨਹੀਂ ਸਰਕ ਰਹੀ¢ ਇਸ ਬਿਲ ਦੇ ਖ਼ਿਲਾਫ਼ ਅੱਜ ਪੰਜਾਬ ਭਰ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸੰਪੂਰਨ ਬੰਦ ਦੇ ਸੱਦੇ ਤਹਿਤ ਬਲਾਕ ਸਿੱਧਵਾਂ ਬੇਟ-2 ਦੇ ਸਮੂਹ ਅਧਿਆਪਕਾਂ ਨੇ ਸਵੱਦੀ ਬਜ਼ਾਰ ਵਿਚ ਮਾਰਚ ਕੀਤਾ, ਚੌਾਕ ਵਿਚ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ¢ ਪਿੰਡ ਦੇ ਲੋਕਾਂ ਨੇ ਵੀ ਸਾਥ ਦਿੱਤਾ¢ ਇਸ ਮੌਕੇ ਸਤਵੀਰ ਸਿੰਘ ਭੁੱਲਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਵੱਖ-ਵੱਖ ਬੁਲਾਰਿਆਂ ਵਿਚੋਂ ਹਰਵਿੰਦਰ ਸਿੰਘ ਰਾਏ, ਜਤਿੰਦਰਪਾਲ ਸਿੰਘ, ਬਲਵੀਰ ਸਿੰਘ, ਤਰਨਜੀਤ ਸਿੰਘ ਤਲਵੰਡੀ ਨੇ 'ਖੇਤੀ ਬਿੱਲ' ਸਬੰਧੀ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ¢ ਇਸ ਸਮੇਂ ਹਰਮਨਦੀਪ ਸਿੰਘ, ਗਰਮੀਤ ਸਿੰਘ, ਗੁਰਸ਼ਰਨ ਸਿੰਘ, ਅਸ਼ੋਕ ਕੁਮਾਰ, ਕਮਲਜੀਤ ਸਿੰਘ, ਹਰਜੀਤ ਸਿੰਘ, ਪ੍ਰੀਤਮ ਸਿੰਘ, ਰਛਪਾਲ ਸਿੰਘ, ਹਰਪ੍ਰਤਾਪ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਮੀਤ ਸਿੰਘ, ਸਰਬਜੀਤ ਕੌਰ, ਮਨਿੰਦਰ ਕੌਰ, ਸੁਰਿੰਦਰ ਕੌਰ, ਰਾਜਿੰਦਰ ਕੌਰ, ਕਮਲਜੀਤਕੌਰ, ਸੰਦੀਪ ਕੌਰ, ਕੰਵਲਜੀਤ ਕੌਰ, ਰਣਦੀਪ ਕੌਰ, ਪ੍ਰਕਾਸ਼ ਕੌਰ, ਜਸਵੀਰ ਕੌਰ, ਬਲਵੀਰ ਕੌਰ, ਅਮਨਦੀਪ ਕੌਰ, ਰਜਿੰਦਰ ਕੌਰ, ਸਰਬਜੀਤ ਕੌਰ ਮਾਜਰੀ ਆਦਿ ਹਾਜ਼ਰ ਸਨ¢
ਖੇਤੀ ਬਿੱਲਾਂ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ
ਪੱਖੋਵਾਲ/ਸਰਾਭਾ, (ਕਿਰਨਜੀਤ ਕੌਰ ਗਰੇਵਾਲ)-ਕੇਂਦਰ ਸਰਕਾਰ ਵਲੋਂ ਸੰਸਦ 'ਚ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਨੌਜਵਾਨ ਭਾਰਤ ਸਭਾ ਪੱਖੋਵਾਲ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਸਬਾ ਪੱਖੋਵਾਲ ਦੇ ਮੇਨ ਚੌਾਕ 'ਚ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਕਰਕੇ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਢਿੱਡ 'ਤੇ ਲੱਤ ਮਾਰ ਰਹੀ ਹੈ, ਉੱਥੇ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਪ੍ਰੰਤੂ ਇਸ ਵਰਤਾਰੇ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਮਾਰੂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਇਹ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਮਾ: ਲਾਭ ਸਿੰਘ, ਬਲਜੀਤ ਸਿੰਘ, ਬਲਜੋਤ ਕੌਰ ਪੱਖੋਵਾਲ ਆਦਿ ਆਗੂਆਂ ਨੇ ਵੀ ਇਨ੍ਹਾਂ ਮਾਰੂ ਬਿੱਲਾਂ ਦੇ ਨੁਕਸਾਨਾਂ ਬਾਰੇ ਚਾਨਣਾ ਪਾਉਂਦਿਆਂ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦਾ ਭਰਪੂਰ ਸਮਰਥਨ ਕਰਦਿਆਂ ਕਸਬਾ ਪੱੱਖੋਵਾਲ ਅਤੇੇ ਆਲੇ ਦੁਆਲੇ ਪਿੰਡਾਂ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆ ਦੁਕਾਨਾਂ ਬੰਦ ਰੱਖੀਆ | ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਡਾਂਗੋ, ਸਰਪੰਚ ਤਲਵਿੰਦਰ ਸਿੰਘ ਭੈਣੀ-ਰੋੜਾਂ, ਮਨਪ੍ਰੀਤ ਸਿੰਘ ਪੱਖੋਵਾਲ, ਆੜਤੀ ਅਸ਼ੋਕ ਕੁਮਾਰ ਪੱਖੋਵਾਲ, ਕੁਲਦੀਪ ਸਿੰਘ ਪੱਖੋਵਾਲ, ਪ੍ਰਗਟ ਸਿੰਘ ਪੱਖੋਵਾਲ, ਗੁਰਵਿੰਦਰ ਸਿੰਘ, ਬਲਬੀਰ ਸਿੰਘ ਪੋਲਾ, ਸਾਬਕਾ ਸਰਪੰਚ ਰਣਜੋਧ ਸਿੰਘ ਜੰਡ, ਨੰਬਰਦਾਰ ਕੁਲਬੀਰ ਸਿੰਘ ਜੰਡ, ਕੇਵਲ ਸਿੰਘ ਪੱਖੋਵਾਲ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਹਾਜ਼ਰ ਸਨ |
ਹਲਕਾ ਗਿੱਲ ਦੇ ਕਾਂਗਰਸੀਆਂ ਨੇ ਕਿਸਾਨਾਂ ਨੂੰ ਨਾਲ ਲੈ ਕੇ ਹੰਬੜਾਂ ਚੌਾਕ 'ਚ ਦਿੱਤਾ ਧਰਨਾ
ਹੰਬੜਾਂ, (ਹਰਵਿੰਦਰ ਸਿੰਘ ਮੱਕੜ, ਜਗਦੀਸ਼ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਤੇ ਕਈ ਰਾਜਨੀਤਿਕ ਪਾਰਟੀਆਂ ਵਲੋਂ ਜੋ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਨੂੰ ਅੱਜ ਹੰਬੜਾਂ ਇਲਾਕੇ 'ਚ ਪੂਰਨ ਸਮਰਥਨ ਮਿਲਿਆ | ਜਿੱਥੇ ਅੱਜ ਹੰਬੜਾਂ ਦਾ ਸਾਰਾ ਬਜ਼ਾਰ ਮੁਕੰਮਲ ਬੰਦ ਰਿਹਾ, ਉੱਥੇ ਹਲਕਾ ਗਿੱਲ ਦੇ ਕਈ ਪਿੰਡਾਂ ਦੇ ਸਮੂਹ ਕਿਸਾਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਮਨਜੀਤ ਸਿੰਘ ਹੰਬੜਾਂ, ਸਰਪੰਚ ਰਣਜੋਧ ਸਿੰਘ ਹੰਬੜਾਂ, ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਦੀ ਅਗਵਾਈ ਹੇਠ ਮੇਨ ਚੌਾਕ ਨੂੰ ਜਾਮ ਕਰ ਕੇ ਧਰਨਾ ਲਗਾਇਆ ਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜੰਮ ਕੇ ਭੜਾਸ ਕੱਢੀ | ਇਸ ਧਰਨੇ ਵਿਚ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਕਿਸਾਨਾਂ ਦੇ ਹੱਕ ਆਵਾਜ਼ 'ਚ ਬੁਲੰਦ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਵੈਦ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ 'ਇਕ ਦੇਸ਼ ਇਕ ਮੰਡੀ' ਨਾਂਅ ਹੇਠ ਕਾਲਾ ਕਾਨੂੰਨ ਬਣਾਉਣ ਲਈ ਕਿਸਾਨਾਂ ਦੀਆਂ ਖੇਤੀ ਜਿਨਸਾਂ ਦੀ ਖ਼ਰੀਦ ਸਬੰਧੀ ਤਿੰਨ ਬਿੱਲ ਪਾਸ ਕੀਤੇ ਗਏ ਹਨ ਜਿਸ ਤੋਂ ਪੂਰੇ ਦੇਸ਼ ਖ਼ਾਸਕਰ ਪੰਜਾਬ ਦੇ ਕਿਸਾਨ ਚਿੰਤਤ ਹੋ ਕੇ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਹੇ ਹਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਕਿਸਾਨਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ ਹੈ | ਕਾਂਗਰਸ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਖੜ੍ਹਦੀ ਤੇ ਲੜ੍ਹਦੀ ਆਈ ਹੈ ਅਤੇ ਖੇਤੀ ਬਿੱਲਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਕਿਸਾਨਾਂ ਦੇ ਹਰੇਕ ਮੋਰਚੇ 'ਚ ਡੱਟ ਕੇ ਸਾਥ ਦੇਵੇਗੀ | ਇਸ ਮੌਕੇ ਸਰਪੰਚ ਰਣਜੋਧ ਸਿੰਘ ਜੱਗਾ, ਓ.ਐਸ.ਡੀ. ਗੌਰਵ ਬੱਬਾ, ਸਰਪੰਚ ਲੱਕੀ ਖਹਿਰਾ ਆਦਿ ਨੇ ਵੀ ਕਿਸਾਨਾਂ ਨੂੰ ਡੱਟ ਕੇ ਸਾਥ ਦੇਣ ਦਾ ਭਰੋਸਾ ਦਿਵਾਉਂਦਿਆਂ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਖਿਲਵਾੜ ਕਰਕੇ ਦੇਸ਼ ਨੂੰ ਬਰਬਾਦੀ ਵੱਲ ਧੱਕ ਰਹੀ ਹੈ ਜਿਸ ਨੂੰ ਕਾਂਗਰਸ ਪਾਰਟੀ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਠੇਕੇਦਾਰ ਹਰਮੋਹਣ ਸਿੰਘ, ਪ੍ਰਧਾਨ ਗੁਰਮੀਤ ਸਿੰਘ ਪੁੜੈਣ, ਭੁਪਿੰਦਰਪਾਲ ਸਿੰਘ, ਸੁਖਦੇਵ ਸਿੰਘ, ਪਾਲੀ ਭੰਦੋਹਲ, ਪੰਚ ਰਣਜੀਤ ਸਿੰਘ ਚੀਮਾ, ਰਣਵੀਰ ਸਿੰਘ ਹੰਬੜਾਂ, ਨੰਬਰਦਾਰ ਬਲਵੀਰ ਸਿੰਘ ਕਲੇਰ, ਪੰਚ ਬਲਵਿੰਦਰ ਸਿੰਘ, ਪੰਚ ਜਸਪਾਲ ਸਿੰਘ, ਪੰਚ ਹਰਪਾਲ ਸਿੰਘ, ਅਵਤਾਰ ਸਿੰਘ ਭੰਦੋਹਲ, ਸਰਪੰਚ ਬਲਵੰਤ ਸਿੰਘ, ਹਰਦੇਵ ਟੂਸੇ, ਜਸਵੀਰ ਸਿੰਘ, ਪ੍ਰਗਟ ਸਿੰਘ, ਨੰਦੀ ਨੂਰਪੁਰ, ਹਰਵੀਰ ਸਿੰਘ, ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਅਰਜਨ ਸਿੰਘ, ਹੋਰ ਕਿਸਾਨ ਤੇ ਬੀਬੀਆਂ ਵੱਡੀ ਗਿਣਤੀ 'ਚ ਹਾਜ਼ਰ ਸਨ |
ਜਦ ਤੱਕ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਕੀਤੇ ਜਾਂਦੇ, ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਚੱਲਦਾ ਰਹੇਗਾ-ਯੂਥ ਆਗੂ
ਚੌਾਕੀਮਾਨ, (ਚੱਢਾ)-ਪਿੰਡ ਸਵੱਦੀ ਕਲਾਂ ਤੋਂ ਸ੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ, ਤਰਨਜੋਤ ਸਿੰਘ ਨੰਨੂੰ ਗਿੱਲ ਸਵੱਦੀ ਤੇ ਬਲਕਰਨ ਸਿੰਘ ਬਾਜਵਾ ਸਰਪੰਚ ਜੈਨਪੁਰ ਦੀ ਅਗਵਾਈ ਵਿਚ ਨੌਜਵਾਨ ਵੀਰਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਵਿਖੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਚੱਕਾ ਜਾਮ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਉਸ ਸਮੇ ਤੱਕ ਜਾਰੀ ਰਹਿਣਗੇ ਜਦ ਤੱਕ ਕਿਸਾਨ ਵਿਰੋਧੀ ਪਾਸ ਕੀਤੇ ਬਿੱਲਾਂ ਨੂੰ ਰੱਦ ਨਹੀ ਕੀਤਾ ਜਾਂਦਾ | ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ

ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਟੈਸਟਾਂ 'ਚ ਤੇਜ਼ੀ

ਹੰਬੜਾਂ, 25 ਸਤੰਬਰ (ਜਗਦੀਸ਼ ਸਿੰਘ ਗਿੱਲ)-ਐੱਸ.ਐੱਮ.ਓ. ਡਾ. ਮਨਦੀਪ ਕੌਰ ਸਿੱਧੂ ਬਲਾਕ ਸਿੱਧਵਾਂ ਬੇਟ ਦੀ ਅਗਵਾਈ ਹੇਠ ਕੋਰੋਨਾ ਟੈਸਟਿੰਗ ਲਈ ਇੰਨਡਸਟਰੀ ਏਰੀਏ ਦੀਆਂ ਫੈਕਟਰੀਆਂ 'ਚ ਕੈਂਪ ਲਗਾ ਕੇ ਹੈਲਥ ਇੰਸ: ਪ੍ਰਕਾਸ਼ ਸਿੰਘ ਬੀਹਲਾ, ਡਾ. ਰੇਨੂੰ ਸੰਧੂ, ਸਟਾਫ਼ ਸਤਿੰਦਰ ...

ਪੂਰੀ ਖ਼ਬਰ »

ਸਾਂਝੇ ਮੋਰਚੇ ਵਲੋ ਕੇਂਦਰ ਸਰਕਾਰ ਖ਼ਿਲਾਫ਼ ਇਕ ਦਿਨਾਂ ਭੁੱਖ ਹੜਤਾਲ

ਪੱਖੋਵਾਲ/ਸਰਾਭਾ, 25 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਕੇਂਦਰ ਸਰਕਾਰ ਵਲੋਂ ਕਿਸਾਨੀ ਨੂੰ ਤਬਾਹ ਕਰਨ ਲਈ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਉਦੇਸ਼ ਨਾਲ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਸਾਂਝੇ ਮੋਰਚੇ ਦੇ ਬੈਨਰ ਹੇਠ ਅੱੱਜ ਇਕ ਦਰਜਨ ਦੇ ਕਰੀਬ ...

ਪੂਰੀ ਖ਼ਬਰ »

ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ

ਭੂੰਦੜੀ, 25 ਸਤੰਬਰ (ਕੁਲਦੀਪ ਸਿੰਘ ਮਾਨ)-ਪੁੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਦੇ ਹੋਣਹਾਰ 12ਵੀਂ ਕਲਾਸ ਦੇ ਵਿਦਿਆਰਥੀ ਜਸਕਰਨ ਸਿੰਘ (16) ਪੁੱਤਰ ਗੁਰਮੇਲ ਸਿੰਘ ਪੋਤਰਾ ਕਰਤਾਰ ਸਿੰਘ ਪੋਸਟਮੈਨ ਪਿੰਡ ਲੀਹਾਂ ਦੀ ਦਿਲ ਦੌਰਾ ਪੈਣ ਨਾਲ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੂਬੇਦਾਰ ਅਮਰ ਸਿੰਘ ਰਛੀਨ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਲੋਹਟਬੱਦੀ, 25 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਰਛੀਨ ਨਾਲ ਸਬੰਧਿਤ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਸ਼ਖ਼ਸੀਅਤ ਸੂਬੇਦਾਰ ਅਮਰ ਸਿੰਘ ਥਿੰਦ ਵਾਸੀ ਪਿੰਡ ਰਛੀਨ ਜੋ ਕਿ ਕੁਝ ਦਿਨ ਪਹਿਲਾਂ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ...

ਪੂਰੀ ਖ਼ਬਰ »

ਨਿਊ ਗੀਤਾ ਕਲੋਨੀ ਦੀਆਂ ਸੜਕਾਂ ਦਾ ਚੇਅਰਮੈਨ ਦਾਖਾ ਨੇ ਕੀਤਾ ਉਦਘਾਟਨ

ਜਗਰਾਉਂ, 25 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹਿਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਮੰਤਵ ਨਾਲ ਨਗਰ ਕੌਾਸਲ ਜਗਰਾਉਂ ਵਲੋਂ ਸ਼ਹਿਰ ਵਿਚ ਜੰਗੀ ਪੱਧਰ 'ਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ...

ਪੂਰੀ ਖ਼ਬਰ »

ਹਲਕਾ ਦਾਖਾ ਦੇ ਕਿਸਾਨ-ਨੌਜਵਾਨ ਪਾਰਟੀ ਤੋਂ ਉੱਪਰ ਉੱਠ ਕੇ ਐੱਮ.ਐੱਲ.ਏ. ਇਯਾਲੀ ਨਾਲ ਤੁਰੇ

ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼ੁਰੂ ਤੋਂ ਕਿਸਾਨਾਂ ਹਿੱਤਾਂ ਦੀ ਗੱਲ ਕਰਦੇ ਆ ਰਹੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਖੁਦ ਹਲਵਾਹਕ ਹੋਣ ਕਰਕੇ ਖੇਤੀਬਾੜੀ ਬਿੱਲਾਂ 'ਤੇ ਮੱਚੇ ਹੰਗਾਮੇ ਦੌਰਾਨ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਆਪਾ ਆਪ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX